Women T20 World Cup - Sach Kahoon Punjabi

Women T20 World Cup: ਅੱਜ ਤੱਕ ਇਨ੍ਹੀਂ ਵਾਰ ਸੈਮੀਫਾਈਨਲ ’ਚ ਪਹੁੰਚੀ ਭਾਰਤੀ ਮਹਿਲਾ ਟੀਮ, ਸਾਰੇ ਐਡੀਸ਼ਨਾਂ ’ਚ ਅਜਿਹਾ ਰਿਹਾ ਪ੍ਰਦਰਸ਼ਨ, ਜਾਣੋ
ਇਸ ਵਾਰ ਵੀ ਭਾਰਤੀ ਮਹਿਲਾ ਟੀਮ ਟੀ20 ਵਿਸ਼ਵ ਕੱਪ ਤੋਂ ਬਾਹਰ

ਇੱਕ ਵਾਰ ਖੇਡਿਆ ਹੈ ਭਾਰਤੀ ਟੀਮ ਨੇ ਟੀ20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ

ਸਪੋਰਟਸ ਡੈਸਕ। Women T20 World Cup: ਮਹਿਲਾ ਟੀ20 ਵਿਸ਼ਵ ਕੱਪ 2024 ’ਚ ਭਾਰਤੀ ਮਹਿਲਾ ਟੀਮ ਦਾ ਸਫਰ ਖਤਮ ਹੋ ਗਿਆ ਹੈ। ਪਾਕਿਸਤਾਨ ਨਿਊਜੀਲੈਂਡ ਦੀ ਟੀਮ ਖਿਲਾਫ਼ ਹਾਰ ਗਿਆ। ਪਾਕਿਸਤਾਨ ਨੂੰ ਨਿਊਜੀਲੈਂਡ ਨੇ 54 ਦੌੜਾਂ ਨਾਲ ਹਰਾਇਆ। ਜੇਕਰ ਪਾਕਿਸਤਾਨ ਨਿਊਜੀਲੈਂਡ ਖਿਲਾਫ਼ ਜਿੱਤ ਜਾਂਦਾ ਤਾਂ ਭਾਰਤੀ ਮਹਿਲਾ ਟੀਮ ਨੂੰ ਸੈਮੀਫਾਈਨਲ ਦੀ ਟਿਕਟ ਮਿਲੀ ਜਾਂਦੀ ਪਰ ਅਜਿਹੀ ਨਹੀਂ ਹੋਇਆ ਤੇ ਭਾਰਤੀ ਟੀਮ ਟੀ20 ਵਿਸ਼ਵ ਕੱਪ ਤੋਂ ਬਾਹਰ ਹੋ ਗਈ। ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਅੱਜ ਤੱਕ ਸਾਰੇ ਮਹਿਲਾ ਟੀ20 ਵਿਸ਼ਵ ਕੱਪ ’ਚ ਹਿੱਸਾ ਲਿਆ ਹੈ। ਪਰ ਟੀਮ ਇੱਕ ਵਾਰ ਵੀ ਖਿਤਾਬ ਨਹੀਂ ਜਿੱਤ ਸਕੀ ਹੈ। ਇਸ ਵਾਰ ਭਾਰਤੀ ਟੀਮ ਟੀ20 ਵਿਸ਼ਵ ਕੱਪ ਜਿੱਤਣ ਦੀ ਪੂਰੀ ਦਾਅਵੇਦਾਰ ਸੀ, ਪਰ ਵਿਸ਼ਵ ਕੱਪ ਜਿੱਤਣਾ ਤਾਂ ਦੂਰ ਦੀ ਗੱਲ, ਟੀਮ ਸੈਮੀਫਾਈਨਲ ’ਚ ਵੀ ਨਹੀਂ ਪਹੁੰਚ ਸਕੀ।

ਇਹ ਵੀ ਪੜ੍ਹੋ : IND Vs NZ: ਭਾਰਤ-ਨਿਊਜੀਲੈਂਡ ਟੈਸਟ ’ਚ ਮੀਂਹ ਦੀ ਸੰਭਾਵਨਾ, ਭਾਰਤ ਦਾ ਅਭਿਆਸ ਸੈਸ਼ਨ ਰੱਦ

ਪਹਿਲੇ ਮੈਚ ਤੋਂ ਹੀ ਕਰਨਾ ਪਿਆ ਸੀ ਹਾਰ ਦਾ ਸਾਹਮਣਾ | Women T20 World Cup

ਮਹਿਲਾ ਟੀ20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਇਸ ਵਾਰ ਬੰਗਲਾਦੇਸ਼ ਕਰ ਰਿਹਾ ਹੈ, ਪਰ ਬੰਗਲਾਦੇਸ਼ ’ਚ ਹਾਲਾਤ ਖਰਾਬ ਹੋਣ ਕਰਕੇ ਬੰਗਲਾਦੇਸ਼ ਕ੍ਰਿਕੇਟ ਬੋਰਡ ਨੇ ਇਸ ਸਾਰੇ ਮੈਚ ਯੂਏਈ ’ਚ ਕਰਵਾਉਣ ਦਾ ਫੈਸਲਾ ਕੀਤਾ ਹੈ, ਤੇ ਭਾਰਤੀ ਟੀਮ ਦੀ ਇਸ ਵਿਸ਼ਵ ਕੱਪ ’ਚ ਸ਼ੁਰੂਆਤ ਖਰਾਬ ਹੀ ਹੋਈ ਸੀ, ਭਾਰਤੀ ਟੀਮ ਨੂੰ ਪਹਿਲੇ ਹੀ ਮੈਚ ’ਚ ਨਿਊਜੀਲੈਂਡ ਦੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊਜੀਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ 58 ਦੌੜਾਂ ਨਾਲ ਹਰਾਇਆ ਸੀ। ਜਿਸ ਕਾਰਨ ਰਨ ਰੇਟ ’ਤੇ ਕਾਫੀ ਫਰਕ ਪੈ ਗਿਆ। ਉਹ ਹੀ ਖਰਾਬ ਰਨ ਰੇਟ ਦਾ ਨਤੀਜਾ ਭਾਰਤੀ ਟੀਮ ਨੂੰ ਆਖਿਰੀ ਤੱਕ ਭੁਗਤਣਾ ਪਿਆ।

ਉਸ ਤੋਂ ਬਾਅਦ ਭਾਰਤੀ ਟੀਮ ਨੇ ਆਪਣੇ ਦੂਜੇ ਮੈਚ ’ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਫਿਰ ਭਾਰਤੀ ਟੀਮ ਨੇ ਇਸ ਵਾਰ ਏਸ਼ੀਆ ਕੱਪ ਜਿੱਤਣ ਵਾਲੀ ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਇਆ। ਉਸ ਸਮੇਂ ਤਾਂ ਲੱਗਿਆ ਕਿ ਭਾਰਤੀ ਟੀਮ ਸੈਮੀਫਾਈਨਲ ਦੀ ਟਿਕਟ ਕਟਾ ਲਵੇਗੀ। ਫਿਰ ਸੈਮੀਫਾਈਨਲ ’ਚ ਪਹੁੰਚਣ ਲਈ ਭਾਰਤੀ ਟੀਮ ਨੂੰ ਅਸਟਰੇਲੀਆ ਤੋਂ ਪਾਰ ਪਾਉਣਾ ਸੀ। ਪਰ ਅਸਟਰੇਲੀਆ ਖਿਲਾਫ ਭਾਰਤੀ ਟੀਮ 9 ਦੌੜਾਂ ਨਾਲ ਹਾਰ ਗਈ ਫਿਰ ਭਾਰਤੀ ਟੀਮ ਨੂੰ ਰਨ ਰੇਟ ਦੇ ਹਿਸਾਬ ਨਾਲ ਪਾਕਿਸਤਾਨ ਦੀ ਨਿਊਜੀਲੈਂਡ ਦੀ ਜਿੱਤ ਜ਼ਰੂਰੀ ਸੀ, ਪਰ ਪਾਕਿਸਤਾਨ ਦੀ ਟੀਮ ਵੀ ਨਿਊਜੀਲੈਂਡ ਤੋਂ ਪਾਰ ਨਹੀਂ ਪਾ ਸਕੀ ਤੇ ਮੁਕਾਬਲਾ ਹਾਰ ਗਈ ਤੇ ਭਾਰਤੀ ਟੀਮ ਵੀ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ। Women T20 World Cup

ਅੱਜ ਤੱਕ ਸਿਰਫ 1 ਵਾਰ ਫਾਈਨਲ ’ਚ ਪਹੁੰਚੀ ਭਾਰਤੀ ਮਹਿਲਾ ਟੀਮ | Women T20 World Cup

ਮਹਿਲਾ ਟੀ20 ਵਿਸ਼ਵ ਕੱਪ ਦੇ ਇਤਿਹਾਸ ’ਚ ਭਾਰਤੀ ਟੀਮ ਨੇ ਅਜੇ ਤੱਕ ਸਿਰਫ ਇੱਕ ਵਾਰ ਹੀ ਫਾੲਂੀਨਲ ਦਾ ਮੁਕਾਬਲਾ ਖੇਡਿਆ ਹੈ, ਜਿਸ ਵਿੱਚ ਵੀ ਅਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹ 4 ਸਾਲ ਪਹਿਲਾਂ ਦੀ ਗੱਲ ਹੈ। ਉਸ ਸਮੇਂ ਭਾਰਤੀ ਟੀਮ ਅਸਟਰੇਲੀਆ ਤੋਂ ਫਾਈਨਲ ਮੁਕਾਬਲਾ 85 ਦੌੜਾਂ ਨਾਲ ਹਾਰ ਗਈ। ਭਾਰਤੀ ਟੀਮ ਨੇ ਹੁਣ ਤੱਕ ਮਹਿਲਾ ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਕੁੱਲ ਪੰਜ ਵਾਰ (2009, 2010, 2018, 2020, 2023) ’ਚ ਜਗ੍ਹਾ ਬਣਾਈ ਹੈ।

ਟੀ20 ਵਿਸ਼ਵ ਕੱਪ ’ਚ ਭਾਰਤੀ ਮਹਿਲਾ ਟੀਮ ਦਾ ਹੁਣ ਤੱਕ ਪ੍ਰਦਰਸ਼ਨ

2009 : ਸੈਮੀਫਾਈਨਲ ’ਚ ਨਿਊਜੀਲੈਂਡ ਤੋਂ ਹਾਰੇ

2010 : ਸੈਮੀਫਾਈਨਲ ’ਚ ਅਸਟਰੇਲੀਆ ਤੋਂ ਹਾਰੇ

2012 : ਗਰੁੱਪ ਸਟੇਜ਼ ਤੋਂ ਹੀ ਬਾਹਰ, 0 ਜਿੱਤ

2014 : ਗਰੁੱਪ ਗੇੜ ’ਚੋਂ ਹੀ ਬਾਹਰ, 4 ਮੈਚਾਂ ’ਚੋਂ 2 ਮੈਚ ਜਿੱਤੇ

2016 : ਗਰੁੱਪ ਗੇੜ ’ਚੋਂ ਹੀ ਬਾਹਰ, 4 ਵਿੱਚੋਂ ਸਿਰਫ 1 ਜਿੱਤ

2018 : ਸੈਮੀਫਾਈਨਲ ’ਚ ਇੰਗਲੈਂਡ ਤੋਂ ਹਾਰੇ

2020 : ਫਾਈਨਲ ਮੁਕਾਬਲੇ ’ਚ ਅਸਟਰੇਲੀਆ ਤੋਂ ਹਾਰੇ

2023 : ਸੈਮੀਫਾਈਨਲ ’ਚ ਅਸਟਰੇਲੀਆ ਤੋਂ ਹਾਰੇ

2024 : ਗਰੁੱਪ ਗੇੜ ’ਚੋਂ ਹੀ ਬਾਹਰ, ਚਾਰ ਮੈਚਾਂ ’ਚੋਂ 2 ਜਿੱਤ

ਅੰਡਰ-19 ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ
ਸ਼ੈਫਾਲੀ ਵਰਮਾ ਬਣੀ ਕਪਤਾਨ

ਕੋਲਕੱਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਡਰ-19 ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਦੀ ਕਮਾਨ ਸੀਨੀਅਰ ਖਿਡਾਰਨ ਸ਼ੈਫਾਲੀ ਵਰਮਾ ਨੂੰ ਸੌਂਪੀ ਗਈ ਹੈ, ਜਿਸ ਨੇ ਸੀਨੀਅਰ ਟੀਮ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਆਈਸੀਸੀ ਅੰਡਰ-19 ਮਹਿਲਾ ਵਿਸ਼ਵ ਕੱਪ 14 ਤੋਂ 29 ਜਨਵਰੀ 2023 ਤੱਕ ਦੱਖਣੀ ਅਫਰੀਕਾ ਵਿੱਚ ਹੋਵੇਗਾ।

ਆਈਸੀਸੀ ਅੰਡਰ-19 ਮਹਿਲਾ ਵਿਸ਼ਵ ਕੱਪ 14 ਤੋਂ 29 ਜਨਵਰੀ, 2023 ਤੱਕ ਦੱਖਣੀ ਅਫਰੀਕਾ ਵਿੱਚ ਹੋਵੇਗਾ। ਇਸ ਵਿੱਚ 16 ਟੀਮਾਂ ਹੋਣਗੀਆਂ। ਭਾਰਤ ਨੂੰ ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਸਕਾਟਲੈਂਡ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਗਰੁੱਪ ਦੀਆਂ ਚੋਟੀ ਦੀਆਂ 3 ਟੀਮਾਂ ਸੁਪਰ ਸਿਕਸ ਰਾਊਂਡ ‘ਚ ਪਹੁੰਚਣਗੀਆਂ।

https://twitter.com/BCCIWomen/status/1599665619791581184?ref_src=twsrc%5Etfw%7Ctwcamp%5Etweetembed%7Ctwterm%5E1599665619791581184%7Ctwgr%5E480dcdf61a566ebf6a1fdb59fb51772688763f65%7Ctwcon%5Es1_c10&ref_url=https%3A%2F%2Fhindi.news24online.com%2Fsports%2Fcricket%2Fwomen-under-19-t20-world-cup-team-india-announced-shefali-verma-captain-brmp%2F101900%2F

ਟੀ-20 ਵਿਸ਼ਵ ਕੱਪ ਲਈ ਭਾਰਤੀ ਅੰਡਰ-19 ਮਹਿਲਾ ਟੀਮ

ਸ਼ੈਫਾਲੀ ਵਰਮਾ (ਕਪਤਾਨ), ਸ਼ਵੇਤਾ ਸਹਿਰਾਵਤ (ਉਪ-ਕਪਤਾਨ), ਰਿਚਾ ਘੋਸ਼ (ਵਿਕਟ-ਕੀਪਰ), ਜੀ ਤ੍ਰਿਸ਼ਾ, ਸੌਮਿਆ ਤਿਵਾਰੀ, ਸੋਨੀਆ ਮੇਹਦੀਆ, ਹਰਲੇ ਗਾਲਾ, ਹਰਸ਼ਿਤਾ ਬਸੂ (ਵਿਕਟ-ਕੀਪਰ), ਸੋਨਮ ਯਾਦਵ, ਮੰਨਤ ਕਸ਼ਯਪ, ਅਰਚਨਾ ਦੇਵੀ , ਪਾਰਸ਼ਵੀ ਚੋਪੜਾ , ਤੀਤਾ ਸਾਧੂ , ਫਲਕ ਨਾਜ਼ , ਸ਼ਬਨਮ ਐਮ.ਡੀ.।

ਸਟੈਂਡਬਾਏ ਖਿਡਾਰੀ: ਸ਼ਿਖਾ, ਨਜਲਾ ਸੀਐਮਸੀ, ਯਸ਼ਸ਼੍ਰੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮਹਿਲਾ ਟੀ-20। ਭਾਰਤ ਨੂੰ ਹਰਾ ਕੇ ਆਸਟਰੇਲੀਆ ਨੇ ਮਾਰੀ ਬਾਜ਼ੀ
Women T20। ਭਾਰਤ ਨੂੰ ਹਰਾ ਕੇ ਆਸਟਰੇਲੀਆ ਨੇ ਮਾਰੀ ਬਾਜ਼ੀ

ਮੈਲਬੋਰਨ। ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਥੇ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡਿਆ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆਈ ਟੀਮ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ 19.1 ਓਵਰਾਂ 10 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 99 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਰਲਡ ਕੱਪ ਖਿਤਾਬ ਆਪਣੇ ਨਾਂਅ ਕਰ ਲਿਆ। ਆਸਟਰੇਲੀਆ ਵੱਲੋਂ ਮਿਲੇ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਮਹਿਲਾ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ।

ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਭਾਰਤ ਦੀ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਮੇਗਾਨ ਸਕਟ ਦੀ ਗੇਂਦ ‘ਤੇ ਹੀਲੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਈ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਜੇਮਿਮਾ ਰੋਡ੍ਰੀਗੇਜ ਬਿਨਾ ਖਾਤਾ ਖੋਲ੍ਹੇ ਹੀ ਜੇਸ ਜੋਨਾਸਨ ਦੀ ਗੇਂਦ ‘ਤੇ ਨਿਕੋਲਾ ਕੈਰੀ ਨੂੰ ਕੈਚ ਦੇ ਬੈਠੀ ਤੇ ਆਊਟ ਹੋ ਗਈ।

ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਸਮ੍ਰਿਤੀ ਮੰਧਾਨਾ 11 ਦੌੜਾਂ ਦੇ ਨਿੱਜੀ ਸਕੋਰ ‘ਤੇ ਸੋਫੀ ਮੋਲੀਨਿਕਸ ਦੀ ਗੇਂਦ ‘ਤੇ ਨਿਕੋਲਾ ਕੈਰੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਈ। ਭਾਰਤ ਦਾ ਚੌਥਾ ਵਿਕਟ ਹਰਮਨਪ੍ਰੀਤ ਕੌਰ ਦਾ ਡਿੱਗਿਆ। ਹਰਮਨਪ੍ਰੀਤ ਕੌਰ 4 ਦੌੜਾਂ ਦੇ ਨਿੱਜੀ ਸਕੋਰ ਜੋਨਾਸਨ ਦੀ ਗੇਂਦ ‘ਤੇ ਐਸ਼ਲੀਗ ਗਾਰਡਨਰ ਨੂੰ ਕੈਚ ਦੇ ਕੇ ਆਊਟ ਹੋ ਗਈ। ਇਸੇ ਤਰ੍ਹਾਂ ਸ਼ਿਖਾ ਪਾਂਡੇ 1 ਦੌੜ, ਰਿਚਾ ਘੋਸ਼ 18 ਦੌੜਾਂ, ਰਾਧਾ ਯਾਦਵ 1 ਦੌੜ ਤੇ ਪੂਨਮ ਯਾਦਵ ਵੀ 1 ਦੌੜ ਬਣਾ ਪਵੇਲੀਅਨ ਪਰਤ ਗਈਆਂ। ਆਸਟਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਮੇਗਾਨ ਸਕਟ ਨੇ 4, ਜੇਸ ਜਾਨਸਨ ਨੇ 3, ਸੋਫੀ ਮੋਲੀਨਿਕਸ 1, ਡੇਲਿਸਾ ਕਿਮਿੰਸ 1 ਦੌੜ ਅਤੇ ਨਿਕੋਲਸ ਕੈਰੀ ਨੇ 1 ਵਿਕਟ ਲਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।