international women's day - Sach Kahoon Punjabi
International Women’s Day: ਡੇਰਾ ਸੱਚਾ ਸੌਦਾ ਮਹਿਲਾਵਾਂ ਲਈ ਚਲਾ ਰਿਹਾ ਹੈ 20 ਮੁਹਿੰਮਾਂ
International Women’s Day: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੀ ਇਲਾਹੀ ਬਾਣੀ ’ਚ ਰੂਹਾਨੀ ਸਤਿਸੰਗਾਂ ਰਾਹੀਂ ਸਾਢੇ ਸੱਤ ਕਰੋੜ ਤੋਂ ਜ਼ਿਆਦਾ ਲੋਕਾਂ ਦੇ ਨਸ਼ੇ ਅਤੇ ਬੁਰਾਈਆਂ ਛੁਡਵਾਈਆਂ, ਜਿਸ ਨਾਲ ਨਰਕ ਬਣੇ ਘਰ ਸਵਰਗ ਬਣ ਗਏ ਹਨ, ਖੁਸ਼ੀਆਂ ਨਾਲ ਭਰ ਗਏ ਹਨ।ਜਿਹੜੇ ਪਰਿਵਾਰਾਂ ’ਚ ਔਰਤਾਂ ਇੱਕ ਸਮੇਂ ਖੂਨ ਦੇ ਹੰਝੂੂ ਰੋਂਦੀਆਂ ਸਨ, ਪੂਜਨੀਕ ਗੁਰੂ ਜੀ ਦੇ ਯਤਨਾਂ ਸਦਕਾ ਅੱਜ ਉਹ ਖੁਸ਼ਹਾਲ ਜੀਵਨ ਜੀਅ ਰਹੀਆਂ ਹਨ।ਪੂਜਨੀਕ ਗੁਰੂ ਜੀ ਨੇ ਪਿੰਡਾਂ, ਕਸਬਿਆਂ, ਸ਼ਹਿਰਾਂ ਅਤੇ ਮਹਾਂਨਗਰਾਂ ’ਚ ਰੂਹਾਨੀ ਸਤਿਸੰਗਾਂ ਜ਼ਰੀਏ ਆਮ ਜਨਤਾ ਨੂੰ ਕੰਨਿਆ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਤਿਆਗਣ ਦਾ ਸੰਕਲਪ ਕਰਵਾ ਕੇ ਨਾ ਜਾਣੇ ਕਿੰਨੀਆਂ ਹੀ ਧੀਆਂ ਨੂੰ ਕੁੱਖ ’ਚ ਮਰਨ ਤੋਂ ਬਚਾਇਆ।
Read Also : ਛਤਰਪਤੀ ਮਾਮਲੇ ’ਚ ਪੂਜਨੀਕ ਗੁਰੂ ਜੀ ਬਾਇੱਜ਼ਤ ਬਰੀ
ਪੂਜਨੀਕ ਗੁਰੂ ਜੀ ਦੇ ਬਿਹਤਰੀਨ ਯਤਨਾਂ ਦੀ ਬਦੌਲਤ ਅੱਜ ਕਈ ਧੀਆਂ ਸਿੱਖਿਆ, ਖੇਡਾਂ, ਫੌਜ, ਪੁਲਿਸ ਤੇ ਪ੍ਰਸ਼ਾਸਨਿਕ ਸੇਵਾਵਾਂ ’ਚ ਵੱਡੇ ਅਹੁਦਿਆਂ ’ਤੇ ਸ਼ੋਭਾ ਵਧਾ ਰਹੀਆਂ ਹਨ ਤੇ ਆਪਣੀ ਬਿਹਤਰੀਨ ਕਾਰਜਸ਼ੈਲੀ ਨਾਲ ਇੱਕ ਵੱਖਰੀ ਛਾਪ ਛੱਡ ਰਹੀਆਂ ਹਨ।ਪੂਜਨੀਕ ਗੁਰੂ ਜੀ ਨੇ ਮਹਿਲਾ ਉਥਾਨ ਲਈ 175 ਮਾਨਵਤਾ ਭਲਾਈ ਕਾਰਜ਼ਾਂ ਤਹਿਤ ਕਈ ਬੇਮਿਸਾਲ ਮੁਹਿੰਮਾਂ ਚਲਾਈਆਂ ਹਨ, ਜੋ ਉਨ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀਆਂ ਹਨ।ਅੱਜ ਮਹਿਲਾ ਦਿਵਸ ’ਤੇ ਤੁਹਾਨੂੰ ਰੂੁ-ਬ-ਰੂ ਕਰਵਾਉਂਦੇ ਹਾਂ ਇਨ੍ਹਾਂ ਮੁਹਿੰਮਾਂ ਨਾਲ: –
1. ਸ਼ੁੱਭਦੇਵੀ :
ਇਸ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਵੇਸਵਾਪੁਣੇ ਦੀ ਦਲਦਲ ’ਚ ਫਸੀਆਂ ਲੜਕੀਆਂ ਨੂੰ ਇਸ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਇਲਾਜ ਕਰਵਾਉਂਦੇ ਹਨ ਅਤੇ ਆਪਣੀਆਂ ਧੀਆਂ ਬਣਾ ਕੇ ਉਨ੍ਹਾਂ ਦੀ ਚੰਗੇ ਖੁਸ਼ਹਾਲ ਸੰਪੰਨ ਪਰਿਵਾਰਾਂ ਦੇ ਭਗਤ ਯੋਧਿਆਂ ਨਾਲ ਸ਼ਾਦੀ ਕਰਵਾਉਂਦੇ ਹਨ ਅਤੇ ਇੱਕ ਪਿਤਾ ਦੇ ਰੂਪ ’ਚ ਆਪਣਾ ਹਰ ਫਰਜ਼ ਨਿਭਾਉਂਦੇ ਹਨ, ਜਿਵੇਂ ਤਿਉਹਾਰ, ਖੁਸ਼ੀ ਦੇ ਮੌਕੇ ਧੀਆਂ ਨੂੰ ਤੋਹਫੇ ਦੇਣਾ ਆਦਿ।
4. ਜੀਐੱਫਬੀ ਗੁਰੂ ਫਾਦਰ ਬੇਟੀਆਂ :
ਪੂਜਨੀਕ ਗੁਰੂ ਜੀ ਨੇ ਇਸ ਮੁਹਿੰਮ ਤਹਿਤ ਅਜਿਹੀਆਂ ਧੀਆਂ ਨੂੰ ਅਪਣਾਇਆ, ਜਿਨ੍ਹਾਂ ਨੂੰ ਗਰਭ ’ਚ ਮਾਰ ਦਿੱਤਾ ਜਾਣਾ ਸੀ।ਅਜਿਹੀਆਂ ਬੱਚੀਆਂ ਨੂੰ ਪੂਜਨੀਕ ਗੁਰੂ ਜੀ ਨੇ ਮਾਤਾ-ਪਿਤਾ ਦੇ ਰੂਪ ’ਚ ਆਪਣਾ ਨਾਂਅ ਦਿੱਤਾ ਅਤੇ ਇਨ੍ਹਾਂ ਬੱਚੀਆਂ ਨੂੰ ਬਿਹਤਰੀਨ ਸਿੱਖਿਆ ਨਾਲ ਖੇਡਾਂ ਅਤੇ ਜੀਵਨ ਦੇ ਹਰ ਨੇਕ ਖੇਤਰ ’ਚ ਅੱਗੇ ਵਧਾਇਆ, ਜਿਸ ਨਾਲ ਇਹ ਧੀਆਂ ਅੱਜ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ।ਇਸ ਦੇ ਨਾਲ ਹੀ ਬਾਲਗ ਹੋਣ ’ਤੇ ਪੂਜਨੀਕ ਗੁਰੂ ਜੀ ਨੇ ਇਨ੍ਹਾਂ ’ਚੋਂ ਕਈ ਧੀਆਂ ਦੇ ਵਿਆਹ ਕਰਵਾਏ ਅਤੇ ਪਿਤਾ ਦੇ ਰੂਪ ’ਚ ਖੁਦ ਕੰਨਿਆਦਾਨ ਕੀਤਾ।
25. ਆਸ਼ੀਰਵਾਦ ਮੁਹਿੰਮ :
ਇਸ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਗਰੀਬ ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ’ਚ ਸਹਿਯੋਗ ਦਿੰਦੀ ਹੈ, ਜਿਵੇਂ ਘਰੇਲੂ ਜ਼ਰੂਰਤ ਦਾ ਸਾਮਾਨ, ਡਬਲ ਬੈੱਡ, ਭਾਂਡੇ, ਸੂਟ, ਮੇਜ-ਕੁਰਸੀਆਂ, ਅਲਮਾਰੀ ਆਦਿ ਨਾਲ ਯਥਾਸੰਭਵ ਸ਼ਗਨ, ਤਾਂ ਕਿ ਇਨ੍ਹਾਂ ਪਰਿਵਾਰਾਂ ਨੂੰ ਧੀਆਂ ਬੋਝ ਨਾ ਲੱਗਣ ਅਤੇ ਬਿਨਾਂ ਪ੍ਰੇਸ਼ਾਨੀ ਦੇ ਉਨ੍ਹਾਂ ਦਾ ਵਿਆਹ ਹੋ ਸਕੇ ਅਤੇ ਉਹ ਖੁਸ਼ੀ-ਖੁਸ਼ੀ ਆਪਣੇ ਸਹੁਰੇ ਘਰ ਜਾ ਸਕਣ।
42. ਅਭਿਸ਼ਾਪ ਮੁਕਤੀ :
ਇਸ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਵੱਲੋਂ ਆਮ ਜਨਤਾ ਨੂੰ ਵਿਆਹਾਂ ’ਚ ਦਾਜ ਨਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ’ਚ ਡੇਰਾ ਸੱਚਾ ਸੌਦਾ ’ਚ ਅਜਿਹੇ ਹਜ਼ਾਰਾਂ ਵਿਆਹ ਹੋ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।ਪੂਜਨੀਕ ਗੁਰੂ ਜੀ ਦੀ ਇਸ ਮੁਹਿੰਮ ਨਾਲ ਸਮਾਜ ਦੇ ਗਰੀਬ, ਜ਼ਰੂਰਤਮੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ।
44. ਗਰਭ ਪਵਿੱਤਰ :
ਇਸ ਮੁਹਿੰਮ ਤਹਿਤ ਗਰਭਵਤੀ ਔਰਤਾਂ ਨੂੰ ਸਤਿਸੰਗ ਸੁਣਨ, ਭਜਨ ਸਿਮਰਨ ਕਰਨ, ਯੋਧੇ ਸ਼ੂਰਬੀਰਾਂ ਦੀਆਂ ਕਹਾਣੀਆਂ ਪੜ੍ਹਨ ਅਤੇ ਸੁਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦਾ ਬੱਚਾ ਵੱਡਾ ਹੋ ਕੇ ਬਹਾਦਰ ਅਤੇ ਦੇਸ਼ ਦਾ ਜਿੰਮੇਵਾਰ ਨਾਗਰਿਕ ਬਣੇ ਅਤੇ ਸਦਗੁਣਾਂ ਨਾਲ ਪਰਿਪੂਰਨ ਜੀਵਨ ਜੀਵੇ।
46. ਗਿਆਨਕਲੀ :
ਸਮਾਜ ’ਚ ਧੀਆਂ ਦੀ ਸਿੱਖਿਆ ਸਬੰਧੀ ਘੱਟ ਰੁਝਾਨ ਨੂੰ ਦੇਖਦਿਆਂ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਇਸ ਤਹਿਤ ਮਾਤਾ-ਪਿਤਾ ਤੇ ਪਰਿਵਾਰਾਂ ਨੂੰ ਲੜਕੀਆਂ ਨੂੰ ਸਿੱਖਿਆ ਦਿਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਆਤਮ-ਨਿਰਭਰ ਬਣਨ।
61. ਜੀਵਨਆਸ਼ਾ :
ਇਸ ਮੁਹਿੰਮ ਤਹਿਤ ਛੋਟੀ ਉਮਰ ’ਚ ਵਿਧਵਾ ਹੋਣ ਵਾਲੀਆਂ ਲੜਕੀਆਂ ਦਾ ਵਿਆਹ ਕਰਵਾਇਆ ਜਾਂਦਾ ਹੈ, ਤਾਂ ਕਿ ਸਮਾਜ ’ਚ ਉਸ ਨੂੰ ਮਾੜੀ ਨਜ਼ਰ ਨਾਲ ਨਾ ਦੇਖਿਆ ਜਾਵੇ ਤੇ ਉਹ ਆਪਣਾ ਜੀਵਨ ਸੁਖਮਈ ਜੀਅ ਸਕਣ।
63. ਨਵੀਂ ਸਵੇਰ :
ਅਕਸਰ ਦੇਖਣ ’ਚ ਆਉਂਦਾ ਹੈ ਕਿ ਤਲਾਕ ਤੋਂ ਬਾਅਦ ਲੜਕੀਆਂ ਮਾਨਸਿਕ ਪ੍ਰੇਸ਼ਾਨੀ ’ਚ ਫਸ ਜਾਂਦੀਆਂ ਹਨ ਅਤੇ ਜੀਵਨ ਉਨ੍ਹਾਂ ਨੂੰ ਬੋਝ ਲੱਗਣ ਲੱਗਦਾ ਹੈ ਅਤੇ ਅਜਿਹੀ ਸਥਿਤੀ ’ਚ ਉਹ ਸਮਾਜ ਦੇ ਤਾਹਨੇ-ਮਿਹਣਿਆਂ ਦੇ ਚੱਲਦਿਆਂ ਖਤਰਨਾਕ ਕਦਮ ਚੁੱਕ ਲੈਂਦੀਆਂ ਹਨ।ਇਸ ਸਮੱਸਿਆ ਨੂੰ ਸਮਝਦਿਆਂ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਇਸ ਤਹਿਤ ਤਲਾਕਸ਼ੁਦਾ ਲੜਕੀਆਂ ਦਾ ਵਿਆਹ ਕਰਵਾਇਆ ਜਾਂਦਾ ਹੈ, ਤਾਂ ਕਿ ਉਹ ਸਾਧਾਰਨ ਜੀਵਨ ਜੀਅ ਸਕਣ।
73. ਕੁੱਲ ਦਾ ਕ੍ਰਾਊਨ :
ਸਮਾਜ ’ਚ ਅਜਿਹੀ ਧਾਰਨਾ ਸੀ ਕਿ ਸਿਰਫ ਪੁੱਤਾਂ ਨਾਲ ਹੀ ਵੰਸ਼ ਚੱਲਦਾ ਹੈ ਤੇ ਧੀਆਂ ਨੂੰ ਘੱਟ ਜਾਣਿਆ ਜਾਂਦਾ ਸੀ।ਇਸ ਸਮੱਸਿਆ ਨੂੰ ਦੇਖਦਿਆਂ ਪੂਜਨੀਕ ਗੁਰੂ ਜੀ ਨੇ ਇਸ ਮੁਹਿੰਮ ਦਾ ਆਗਾਜ਼ ਕੀਤਾ।ਕੁੱਲ ਦਾ ਕ੍ਰਾਊਨ ਮੁਹਿੰਮ ਤਹਿਤ ਲੜਕੀ ਵਿਆਹ ਕਰਕੇ ਲੜਕੇ ਨੂੰ ਆਪਣੇ ਘਰ ਲੈ ਕੇ ਜਾਂਦੀ ਹੈ ਅਤੇ ਇਸ ਜੋੜੇ ਤੋਂ ਜੋ ਸੰਤਾਨ ਹੁੰਦੀ ਹੈ ਉਸ ਦੇ ਨਾਂਅ ਨਾਲ ਲੜਕੀ ਦੀ ਗੋਤ ਲੱਗਦੀ ਹੈ।ਇਸ ਤਰ੍ਹਾਂ ਬੇਟੀ ਨਾਲ ਵੰਸ਼ ਅੱਗੇ ਵਧਦਾ ਹੈ।
74. ਲੱਜਾ ਰੱਖਿਆ :
ਇਸ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਬੇਸਹਾਰਾ ਔਰਤਾਂ ਦੀ ਯਥਾਸੰਭਵ ਮੱਦਦ ਕੀਤੀ ਜਾਂਦੀ ਹੈ, ਜਿਵੇਂ ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ, ਸਿਲਾਈ-ਕਢਾਈ ਦੀ ਸਿਖਲਾਈ ਦਿਵਾ ਕੇ ਆਤਮ-ਨਿਰਭਰ ਬਣਾਉਣਾ ਆਦਿ।
79. ਮਜ਼ਬੂਤ ਨਾਰੀ :
ਇਸ ਮੁਹਿੰਮ ਤਹਿਤ ਲੜਕੀਆਂ ਨੂੰ ਆਤਮ ਰੱਖਿਆ ਲਈ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਮੁਸ਼ਕਿਲ ਸਮੇਂ ’ਚ ਉਹ ਆਪਣੀ ਰੱਖਿਆ ਖੁਦ ਕਰ ਸਕਣ।
92. ਜਨਨੀ ਸਤਿਕਾਰ :
ਇਸ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਗਰੀਬ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਜਾਂਦੀ ਹੈ ਅਤੇ ਲੋੜ ਪੈਣ ’ਤੇ ਇਲਾਜ ਵੀ ਕਰਵਾਇਆ ਜਾਂਦਾ ਹੈ।
94. ਜਨਨੀ-ਸ਼ਿਸ਼ੂ-ਸੁਰੱਖਿਆ :
ਇਸ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਗਰੀਬ ਜੱਚਾ ਬੱਚਾ ਦੇ ਗੁਜ਼ਾਰੇ ਲਈ ਪੌਸ਼ਟਿਕ ਖੁੁਰਾਕ ਦਿੱਤੀ ਜਾਂਦੀ ਹੈ ਤਾਂ ਕਿ ਮਾਂ ਤੇ ਬੱਚਾ ਦੋਵੇਂ ਤੰਦਰੁਸਤ ਰਹਿਣ।
97. ਨਵੀਂ ਕਿਰਨ:
ਇਸ ਮੁਹਿੰਮ ਤਹਿਤ ਅਜਿਹੇ ਪਰਿਵਾਰ ਜਿਨ੍ਹਾਂ ’ਚ ਬੇਟੇ ਦੀ ਮੌਤ ਤੋਂ ਬਾਅਦ ਵਿਧਵਾ ਨੂੰਹ ਰਹਿ ਜਾਂਦੀ ਹੈ ਤਾਂ ਪਰਿਵਾਰ ਉਸ ਨੂੰਹ ਨੂੰ ਬੇਟੀ ਬਣਾ ਕੇ ਉਸ ਦਾ ਵਿਆਹ ਕਰਵਾਉਂਦਾ ਹੈ ਤਾਂ ਕਿ ਉਹ ਆਪਣਾ ਜੀਵਨ ਖੁਸ਼ਹਾਲੀ ਨਾਲ ਜੀਅ ਸਕੇ।
105. ਉਡਾਣ ਆਤਮਬਲ ਦੀ :
ਇਸ ਮੁਹਿੰਮ ਤਹਿਤ ਅਜਿਹੀਆਂ ਲੜਕੀਆਂ, ਜਿਨ੍ਹਾਂ ’ਤੇ ਕਿਸੇ ਕਾਰਨ ਤੇਜ਼ਾਬ ਸੁੱਟ ਦਿੱਤਾ ਗਿਆ ਅਤੇ ਉਨ੍ਹਾਂ ਦਾ ਚਿਹਰਾ ਖਰਾਬ ਹੋਣ ਕਾਰਨ ਸ਼ਾਦੀ ਕਰਨ ’ਚ ਮੁਸ਼ਕਲ ਹੁੰਦੀ ਹੈ, ਉਨ੍ਹਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਆਹ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਵੀ ਸਮਾਜ ਦਾ ਅਨਿੱਖੜਵਾਂ ਹਿੱਸਾ ਬਣ ਕੇ ਜੀਵਨ ਜੀਅ ਸਕਣ।
106. ਉਮੀਦ ਤੋਂ ਵੀ ਅੱਗੇ :
ਇਸ ਮੁਹਿੰਮ ਤਹਿਤ ਜਬਰ-ਜਨਾਹ ਪੀੜਤ ਔਰਤਾਂ ਦਾ ਸਮੁੱਚਾ ਇਲਾਜ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਭਗਤ ਯੋਧਿਆਂ ਨਾਲ ਵਿਆਹ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਸਮਾਜ ’ਚ ਸਨਮਾਨ ਪੂਰਵਕ ਜੀਵਨ ਜੀਅ ਸਕਣ।
107. ਬੇਗ਼ਮਸਫਰ :
ਕਈ ਵਾਰ ਧੀ ਸਰੀਰਕ ਰੂਪ ’ਚ ਅੰਗਹੀਣ, ਫੁਲਵੈਰੀ, ਤੁਤਲਾਉਣ ਵਰਗੀਆਂ ਸਮੱਸਿਆਵਾਂ ਤੋਂ ਗ੍ਰਸਤ ਹੋਣ ਕਾਰਨ ਪਰਿਵਾਰ ਸਾਹਮਣੇ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਧੀਆਂ ਨੂੰ ਵਿਆਹ ’ਚ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਸਮੱਸਿਆ ਨੂੰ ਸਮਝਦਿਆਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਅਜਿਹੀਆਂ ਧੀਆਂ ਦੇ ਖੁਸ਼ਹਾਲ-ਸੰਪੰਨ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਭਗਤ ਯੋਧਿਆਂ ਨਾਲ ਵਿਆਹ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਧੀਆਂ ਹੀਣ ਭਾਵਨਾ ਤੋਂ ਬਾਹਰ ਨਿਕਲ ਕੇ ਖੁਸ਼ਹਾਲ ਜੀਵਨ ਜਿਉਣ।
123. ਡੈਪਥ :
ਇਸ ਮੁਹਿੰਮ ਤਹਿਤ ਚਰਸ, ਹੈਰੋਇਨ, ਸਮੈਕ, ਚਿੱਟੇ ਸਮੇਤ ਹੋਰ ਭਿਆਨਕ ਨਸ਼ਿਆਂ ਦੀ ਗ੍ਰਿਫਤ ’ਚ ਫਸੇ ਲੋਕਾਂ ਦਾ ਨਸ਼ਾ ਛੁਡਵਾਇਆ ਜਾਂਦਾ ਹੈ।
124 ਸੇਫ
ਇਸ ਦੇ ਨਾਲ ਹੀ ਸੇਵ ਮੁਹਿੰਮ ਤਹਿਤ ਅਜਿਹੇ ਲੋਕਾਂ ਨੂੰ ਕਾਜੂ, ਬਦਾਮ ਸਮੇਤ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹ ਜਲਦੀ ਤੰਦਰੁਸਤ ਹੋ ਕੇ ਸਮਾਜ ’ਚ ਸੁਖਮਈ ਜੀਵਨ ਜੀਅ ਸਕਣ।
164. ਇਸ ਮੁਹਿੰਮ ਤਹਿਤ ਅਨਾਥ, ਜ਼ਰੂਰਤਮੰਦ, ਬਜ਼ੁਰਗ ਅਤੇ ਵਿਧਵਾ ਭੈਣਾਂ ਜੋ ਬੇਸਹਾਰਾ ਹਨ, ਉਨ੍ਹਾਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ ਹੈ, ਜਿਸ ਦੇ ਲਈ ਤਨਖਾਹ ’ਤੇ ਉਨ੍ਹਾਂ ਦੀ ਸੇਵਾ ਲਈ ਸੇਵਾਦਾਰ ਰੱਖਿਆ ਜਾਂਦਾ ਹੈ ਤੇ ਜ਼ਰੂਰਤ ਅਨੁਸਾਰ ਬਲਾਕ ਨਾਲ ਮਿਲ ਕੇ ਉਨ੍ਹਾਂ ਨੂੰ ਘਰ ਬਣਾ ਕੇ ਦਿੱਤਾ ਜਾਂਦਾ ਹੈ।
ਸਵੈਮਾਨ ਨਾਲ ਜਿਉਣ ਦਾ ਹੁਨਰ ਸਿੱਖ ਗਈ ਹੈ ਅੱਜ ਦੀ ਔਰਤ
ਕੌਮਾਂਤਰੀ ਮਹਿਲਾ ਦਿਵਸ ’ਤੇ ਵਿਸ਼ੇਸ਼ | International Women’s Day
8 ਮਾਰਚ ਦਾ ਦਿਨ ਔਰਤਾਂ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਰੱਕੀ ਦੇ ਤੌਰ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮਕਸਦ ਔਰਤਾਂ ਪ੍ਰਤੀ ਸਮਾਜ ਵਿੱਚ ਸਨਮਾਨ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਹੈ। ਜੇਕਰ ਇਸ ਦੇ ਪਿਛੋਕੜ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਇਹ 8 ਮਾਰਚ 1857 ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ ਕਥਿਤ ‘ਖਾਲੀ ਪਤੀਲਾ’ ਜਲੂਸ ਕੱਢਿਆ ਸੀ ਅਤੇ ਕੱਪੜਾ ਮਿੱਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ, ਉਸ ਸਮੇਂ ਇਸ ਨੂੰ ‘ਕੌਮਾਂਤਰੀ ਕੰਮਕਾਜੀ ਔਰਤ ਦਿਵਸ’ ਵਜੋਂ ਹੀ ਜਾਣਿਆ ਜਾਂਦਾ ਸੀ। (International Women’s Day)
ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਔਰਤ ਦਿਵਸ 1911 ’ਚ 18 ਮਾਰਚ ਨੂੰ ਮਨਾਇਆ ਗਿਆ, ਇਸ ਦਿਨ ਯੂਰਪ ਭਰ ’ਚ ਇੱਕ ਲੱਖ ਔਰਤਾਂ ਨੇ ਅਨੇਕਾਂ ਮੁਜ਼ਾਹਰੇ ਕੀਤੇ 25 ਮਾਰਚ ਨੂੰ ਨਿਊਯਾਰਕ ਦੀ ਟਰਾਇੰਗਲ ਕੱਪੜਾ ਫੈਕਟਰੀ ’ਚ ਅੱਗ ਲੱਗ ਗਈ ਤੇ ਫੈਕਟਰੀ ’ਚ ਸੁਰੱਖਿਆ ਉਪਰਾਲਿਆਂ ਦੀ ਕਮੀ ਕਾਰਨ 140 ਤੋਂ ਜ਼ਿਆਦਾ ਮਜ਼ਦੂਰ ਔਰਤਾਂ ਦੀ ਸੜ ਕੇ ਮੌਤ ਹੋ ਗਈ। ਰੂਸ ’ਚ 1913 ’ਚ ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ 8 ਮਾਰਚ 1915 ਤੋਂ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ’ਚ ਕੌਮਾਂਤਰੀ ਔਰਤ ਦਿਹਾੜਾ ਮਨਾਉਣ ਦੀ ਸ਼ੁਰੂਆਤ ਹੋਈ। (International Women’s Day)
ਔਰਤ ਦਿਵਸ ’ਤੇ ਕੀ ਕਹਿਣਾ ਹੈ ਵੱਖ-ਵੱਖ ਖੇਤਰ ਨਾਲ ਸਬੰਧਿਤ ਸ਼ਖ਼ਸੀਅਤਾਂ ਦਾ :-
ਸਾਬਕਾ ਕੌਂਸਲਰ ਨਾਜੀਆ ਪ੍ਰਵੀਨ ਨੇ ਕਿਹਾ ਕਿ ਭਾਵੇਂ ਅੱਜ ਦੇ ਸਮੇਂ ਦੀ ਨਾਰੀ ਘੁੰਡ ’ਚੋਂ ਬਾਹਰ ਆ ਚੁੱਕੀ ਹੈ, ਆਪਣੇ ਸਵੈਮਾਣ ਨਾਲ ਜੀ ਰਹੀ ਹੈ, ਕਿਸੇ ਵੀ ਪੱਖੋਂ ਪਿੱਛੇ ਨਹੀਂ ਰਹੀ, ਪਰਿਵਾਰ ਦੇ ਪਾਲਣ-ਪੋਸ਼ਣ ਵਿੱਚ ਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ। ਅੱਜ ਦੀ ਔਰਤ ਮਰਦਾਂ ਮੁਕਾਬਲੇ ਕਿਸੇ ਗੱਲੋਂ ਵੀ ਘੱਟ ਨਹੀਂ ਹੈ, ਅੱਜ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਹਰ ਖੇਤਰ ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਵੇਂ ਕਿ ਪੁਲਿਸ, ਫੌਜ, ਪਾਇਲਟ, ਸਰਪੰਚੀ ਤੋਂ ਲੈ ਕੇ ਵਿਧਾਇਕਾ-ਮੰਤਰੀ ਬਣ ਕੇ ਸਮਾਜ ਦੀ ਸੇਵਾ ਕਰ ਰਹੀਆਂ ਹਨ। ਔਰਤ ਚਾਹੇ ਨੌਕਰੀ ਕਰਦੀ ਹੋਵੇ ਜਾਂ ਘਰੇਲੂ ਪਰ ਆਪਣੇ ਬੱਚਿਆਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਘੜਨ-ਸੰਵਾਰਨ ਦੀ ਸਮਰੱਥਾ ਰੱਖਦੀ ਹੈ। ਇਸ ਲਈ ਸਾਰਿਆਂ ਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। (International Women’s Day)
ਸਕਿੱਲ ਸੈਂਟਰ ਭੁੰਨਰਹੇੜੀ ਵਿੱਚ ਸੈਂਟਰ ਦੀ ਡਾਇਰੈਕਟਰ ਨਵਪ੍ਰੀਤ ਕੌਰ ਢਿੱਲੋਂ ਨੇ ਅੰਤਰਰਾਸ਼ਟਰੀ ਔਰਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਔਰਤ ਸੰਸਾਰ ਰੂਪੀ ਬਾਗ ਦਾ ਸਭ ਤੋਂ ਉੱਤਮ ਫਲ ਹੈ, ਅਸਲ ਵਿੱਚ ਔਰਤਾਂ ਹੀ ਸੱਭਿਅਕ ਸਮਾਜ ਦੀਆਂ ਰਚਣਹਾਰ ਹਨ। ਇੱਕ ਔਰਤ ਹੀ ਹੈ, ਜੋ ਇਨਸਾਨ ਨੂੰ ਮਨੁੱਖੀ ਰੂਪ ਬਖ਼ਸ਼ਦੀ ਹੈ। ਇੱਕ ਮਜ਼ਬੂਤ ਔਰਤ ਚੁਣੌਤੀ ਤੋਂ ਨਹੀਂ ਭੱਜਦੀ, ਜੋ ਉਹ ਠਾਣ ਲੈਂਦੀ ਹੈ, ਉਸਨੂੰ ਕਰਕੇ ਵਿਖਾਉਂਦੀ ਹੈ। ਔਰਤ ਆਪਣਾ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਂਦੀ ਹੋਈ, ਘਰ ਨੂੰ ਸਵਰਗ ਬਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਦੀ ਘਾਟ ਹੈ, ਜਿਸ ਲਈ ਸਰਕਾਰਾਂ ਨੂੰ ਠੋਸ ਕਦਮ ਉਠਾਉਣਾ ਚਾਹੀਦਾ ਹੈ। ਜਸਪਿੰਦਰ ਕੌਰ ਥਿੰਦ ਅਸਟਰੇਲੀਆ ਨੇ ਕਿਹਾ ਕਿ ਔਰਤ ਜੱਗ ਜਨਣੀ ਹੈ। (International Women’s Day)
ਨੀਟ ’ਚ ਸਮਾਨਤਾ ਸਹੀ
ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ, ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਨਾਲੋਂ ਅੱਗੇ ਹੈ, ਔਰਤ ਪਰਮਾਤਮਾ ਵੱਲੋਂ ਦਿੱਤਾ ਇੱਕ ਅਨਮੋਲ ਤੋਹਫਾ ਹੈ, ਔਰਤ ਬਿਨਾ ਹਰ ਰਿਸ਼ਤਾ ਅਧੂਰਾ ਹੈ, ਇਸ ਲਈ ਹਰ ਇੱਕ ਇਨਸਾਨ ਨੂੰ ਔਰਤ ਦਾ ਦਿਲ ਤੋਂ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਬੱਚੀ ਦਾ ਜਨਮ ਹੋਣ ’ਤੇ ਬਹੁਤੇ ਘਰਾਂ ਵਿੱਚ ਮਾਤਮ ਛਾ ਜਾਂਦਾ ਹੈ, ਭਾਵੇਂ ਕੁੱਝ ਲੋਕ ਕੁੜੀਆਂ ਦੀਆਂ ਲੋਹੜੀਆਂ ਮਨਾਉਂਦੇ ਹਨ, ਪਰ ਉਹ ਜ਼ਿਆਦਾਤਰ ਇੱਕ ਵਿਖਾਵੇ ਤੱਕ ਹੀ ਸੀਮਿਤ ਹੈ। ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ ਨੂੰ ਆਪਣਾ ਬਣਦਾ ਹੱਕ ਲੈਣ ਲਈ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ। ਅਧਿਆਪਕਾ ਕੰਵਲਜੀਤ ਕੌਰ ਨੇ ਕਿਹਾ ਕਿ ਅੱਜ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ। (International Women’s Day)
ਸਿਰਫ ਉਨ੍ਹਾਂ ਨੂੰ ਆਪਣੀ ਸ਼ਕਤੀ ਪਛਾਣਨ ਦੀ ਲੋੜ ਹੈ। ਰਸੋਈ ਤੋਂ ਲੈ ਕੇ ਜਹਾਜ਼ ਤੱਕ ਔਰਤਾਂ ਨੇ ਹਰ ਖੇਤਰ ’ਚ ਆਪਣੇ ਜੌਹਰ ਦਿਖਾਏ ਹਨ ਤੇ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤ ਦਿਵਸ ਮਨਾਉਣ ਦਾ ਉਦੋਂ ਤੱਕ ਕੋਈ ਲਾਭ ਨਹੀਂ, ਜਦੋਂ ਤੱਕ ਔਰਤਾਂ ਦੀ ਦਸ਼ਾ ਨਹੀਂ ਸੁਧਰਦੀ। ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਕੀ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਾਪਤ ਹੋ ਰਹੇ ਹਨ? ਇੱਕ ਪੜ੍ਹੀ-ਲਿਖੀ ਔਰਤ ਇੱਕ ਪਰਿਵਾਰ ’ਚ ਪੈਦਾ ਹੋ ਕੇ ਦੋ ਪਰਿਵਾਰਾਂ ਨੂੰ ਸਿੱਖਿਅਤ ਕਰਦੀ ਹੈ। ਔਰਤ ਨੂੰ ਕਾਮਯਾਬ ਹੋਣ ਲਈ ਸਿਰਫ ਆਪਣੇ ਅੰਦਰ ਆਤਮ-ਵਿਸ਼ਵਾਸ ਨੂੰ ਜਗਾਉਣ ਦੀ ਲੋੜ ਹੁੰਦੀ ਹੈ। (International Women’s Day)
ਪਰਮਜੀਤ ਕੌਰ ਕੈਨੇਡਾ ਨੇ ਕੌਮਾਂਤਰੀ ਔਰਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਪੂਰੀ ਦੁਨੀਆਂ ਵਿੱਚ ਰਾਜਨੀਤਿਕ, ਸਮਾਜਿਕ ਤੇ ਪ੍ਰਸ਼ਾਸਨਿਕ ਖੇਤਰ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਰਹੀਆਂ ਹਨ ਤੇ ਜਿਨ੍ਹਾਂ ’ਤੇ ਸਾਨੂੰ ਮਾਣ ਕਰਨ ਦੀ ਲੋੜ ਹੈ। ਪਰਮਜੀਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਜਿੰਮੇਵਾਰੀ ਵਾਲੇ ਅਹੁਦਿਆਂ ’ਤੇ ਬੈਠ ਕੇ ਔਰਤਾਂ ਮੱਲਾਂ ਮਾਰ ਰਹੀਆਂ ਹਨ, ਉਨ੍ਹਾਂ ਵਾਂਗ ਹਰ ਔਰਤ ਨੂੰ ਆਪਣੇ ਹੱਕ ਪਛਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਔਰਤਾਂ ਨੂੰ ਆਪਣੇ ਹੱਕਾਂ ਲਈ ਇੱਕ ਹੋਣਾ ਜ਼ਰੂਰੀ ਹੈ, ਉੱਥੇ ਸਮਾਜ ਨੂੰ ਅੱਗੇ ਲਿਜਾਣ ਲਈ ਵੀ ਕਦਮ ਪੁੱਟਣ ਦੀ ਲੋੜ ਹੈ। (International Women’s Day)
ਕੌਮਾਂਤਰੀ ਮਹਿਲਾ ਦਿਵਸ ’ਤੇ ਵਿਸ਼ੇਸ : ਸਦੀਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ ਔਰਤ!
ਸਦੀਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ ਔਰਤ! (International Women’s Day)
ਸੰਸਾਰ ਅੰਦਰ ਸੂਰਬੀਰ, ਯੋਧਿਆਂ, ਰਾਜੇ-ਮਹਾਰਾਜਿਆਂ ਅਤੇ ਭਗਤਾਂ ਨੂੰ ਆਪਣੀ ਕੁੱਖ ’ਚੋਂ ਜਨਮ ਦੇਣ ਵਾਲੀ ਔਰਤ ਨੂੰ ਮਨੁੱਖ ਦੀ ਜਨਮਦਾਤੀ ਆਖਿਆ ਜਾਂਦਾ, ਪਰੰਤੂ ਸਦੀਆਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਪੁਰਸ਼ ਵੱਲੋਂ ਹਮੇਸ਼ਾ ਹੀ ਔਰਤ ਨਾਲ ਬਦਕਲਾਮੀ, ਧੱਕੇਸ਼ਾਹੀ ਕੀਤੀ ਜਾਂਦੀ, ਜਿਸ ਦਾ ਇਨਸਾਫ ਉਸ ਨੂੰ ਬਹਤ ਹੀ ਘੱਟ ਮਿਲਦੈ। ਸਾਰੇ ਵਿਸ਼ਵ ਵਿਚ ਔਰਤਾਂ ਦੇ ਬਣਦੇ ਜਾਇਜ਼ ਹੱਕਾਂ ਦੀ ਰਾਖੀ ਲਈ ਕੌਮਾਂਤਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ, ਦੇ ਬਾਵਜੂਦ ਵੀ ਸਮਾਜ ਦੇ ਬਹੁਤ ਸਾਰੇ ਹਿੱਸਿਆਂ ਅੰਦਰ ਅੱਜ ਵੀ ਔਰਤ ਨੂੰ ਉਹ ਮਾਣ-ਸਨਮਾਨ ਮਿਲਦਾ ਨਜ਼ਰ ਨਹੀਂ ਆਉਂਦਾ, ਜਿਸ ਦੀ ਉਹ ਅਸਲ ਵਿਚ ਹੱਕਦਾਰ ਹੈ। ਹਾਲੇ ਵੀ ਸਮਾਜ ਵਿਚ ਔਰਤ ਦੇ ਅੱਗੇ ਆਉਣ ਨੂੰ ਖੁੱਲ੍ਹੇ ਰੂਪ ਵਿਚ ਬਰਦਾਸ਼ਤ ਨਹੀਂ ਕੀਤਾ ਜਾਂਦਾ। ਅੰਦਰੂਨੀ ਤੌਰ ’ਤੇ ਭਾਵੇਂ ਉਹ ਆਪਣੀ ਸੂਝ-ਬੂਝ, ਘਰੇਲੂ ਕੰਮਾਂ ਵਿਚ ਮੁਹਾਰਤ, ਪ੍ਰਭਾਵ-ਪਾਉੂ ਬੋਲ-ਬਾਣੀ ਤੇ ਹੋਰ ਹਾਂ-ਵਾਚੀ ਜੁਗਤਾਂ ਸਦਕਾ ਘਰ ਤੇ ਸਮਾਜ ਵਿਚ ਆਪਣਾ ਵਿਸ਼ੇਸ਼ ਮਹੱਤਵ ਬਣਾ ਵੀ ਲੈਂਦੀ ਹੈ। ((International Women’s Day))
ਅੱਜ ਔਰਤ ਜਦੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦੀ ਸਪੀਕਰ, ਮੁੱਖ ਮੰਤਰੀ, ਗਵਰਨਰ, ਸੁਪਰੀਮ ਕੋਰਟ ਦੇ ਜੱਜ ਤੱਕ ਦੇ ਮਾਣਮੱਤੇ ਅਹੁਦਿਆਂ ’ਤੇ ਰਹਿ ਕੇ ਕੰਮ ਕਰ ਸਕਦੀ ਹੈ, ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੀ ਸੋਚ ਵਿਚ ਲੋੜੀਂਦਾ ਬਦਲਾਅ ਲਿਆਂਦਾ ਜਾਵੇ। ਔਰਤ ਦੇ ਮਾਣ-ਸਤਿਕਾਰ ਨੂੰ ਖੁਸ਼ਹਾਲੀ ਦੀ ਪਹਿਲੀ ਸ਼ਰਤ ਮੰਨਿਆ ਜਾਵੇ। ਆਮ ਤੌਰ ’ਤੇ ਸਰਕਾਰੀ ਕਾਗਜ਼ਾਂ ਵਿਚ ਮਰਦ ਨੂੰ ਆਪਣਾ ਨਾਂਅ ਲਿਖਣ ਪਿੱਛੋਂ ਪਿਤਾ ਦਾ ਨਾਂਅ ਅਤੇ ਔਰਤ ਨੂੰ ਆਪਣੇ ਪਤੀ ਦਾ ਨਾਂਅ ਲਿਖਣ ਲਈ ਕਿਹਾ ਜਾਂਦਾ, ਪਰੰਤੂ ਹੁਣ ਹੋਰ ਖੇਤਰਾਂ ਵਾਂਗ ਇਸ ਵਿਚ ਵੀ ਕੁਝ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਹੁਣ ਦਸਵੀਂ ਤੇ ਬਾਰ੍ਹਵੀਂ ਦੇ ਸਰਟੀਫਿਕੇਟ ’ਤੇ ਪਿਤਾ ਦੇ ਨਾਂਅ ਦੇ ਨਾਲ ਮਾਤਾ ਦਾ ਨਾਂਅ ਵੀ ਲਿਖਿਆ ਜਾਣ ਲੱਗਾ ਹੈ।
ਸਦੀਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ ਔਰਤ!
ਦੇਸ਼ ਤੇ ਦੁਨੀਆਂ ਭਰ ਵਿਚ ਹਰ ਸਾਲ 8 ਮਾਰਚ ਨੂੰ ਔਰਤਾਂ ਦੇ ਹੱਕਾਂ ਦੀ ਰਾਖੀ ਨੂੰ ਦਰਸ਼ਾਉਂਦਾ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ। ਪਰ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਭਾਰਤ ਦੇ ਇਤਿਹਾਸ ਵਿਚ ਕੋਈ ਵਿਸ਼ੇਸ਼ ਘਟਨਾ ਦੇਖਣ ਨੂੰ ਨਹੀਂ ਮਿਲਦੀ। ਭਾਰਤ ਵਿਚ ਇਹ ਕੌਮੀ ਮਹਿਲਾ ਦਿਵਸ ਸੁਤੰਤਰਤਾ ਸੈਨਾਨੀ ਤੇ ਭਾਰਤ ਕੋਕਿਲਾ ਕਹੀ ਜਾਣ ਵਾਲੀ ਸਰੋਜਨੀ ਨਾਇਡੂ ਦੇ ਜਨਮ ਦਿਨ ’ਤੇ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ। ਭਾਰਤ ਦੀ ਕੋਕਿਲਾ ਦਾ ਖਿਤਾਬ ਉਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਦਿੱਤਾ ਸੀ। ਕਿਉਂਕਿ ਅਜ਼ਾਦੀ ਦੀ ਲੜਾਈ ਦੌਰਾਨ ਉਨ੍ਹਾਂ ਮਰਦ ਸੁਤੰਤਰਤਾ ਸੈਨਾਨੀਆਂ ਦਾ ਪੂਰਾ ਸਾਥ ਦਿੱਤਾ, ਤੇ ਉਹ ਅਜ਼ਾਦੀ ਅੰਦੋਲਨ ਦੌਰਾਨ ਔਰਤਾਂ ਨੂੰ ਅੱਗੇ ਆਉਣ ਲਈ ਪ੍ਰੇਰਤ ਕਰਦੇ ਰਹੇ। ਉਹ ਅਜ਼ਾਦ ਭਾਰਤ ਦੀ ਪਹਿਲੀ ਔਰਤ ਰਾਜਪਾਲ ਵੀ ਰਹਿ ਚੁੱਕੇ ਹਨ। ਜਿਸ ਕਰਕੇ ਭਾਰਤ ਅੰਦਰ ਕੌਮਾਂਤਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਉਣ ਤੋਂ ਇਲਾਵਾ ਫਰਵਰੀ ਮਹੀਨੇ ਵਿਚ ਰਾਸ਼ਟਰੀ ਮਹਿਲਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ।
ਉੱਧਰ ਔਰਤਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਉਦੋਂ ਸ਼ੁਰੂ ਹੋਈ ਜਦੋਂ ਸੰਨ 1908 ਵਿਚ ਅਮਰੀਕਾ ਦੇ ਸ਼ਹਿਰ ਨਿਊਯਾਰਕ ਸਿਟੀ ਵਿਚ 15000 ਔਰਤਾਂ ਨੇ ਇਕੱਠੇ ਹੋ ਕੇ ਆਪਣੀ ਵੋਟ ਦੇ ਅਧਿਕਾਰ ਦੀ ਮੰਗ, ਕੰਮ ਦੇ ਘੰਟਿਆਂ ’ਚ ਕਟੌਤੀ ਅਤੇ ਤਨਖਾਹ ਵਿਚ ਵਾਧਾ ਕਰਨ ਲਈ ਇੱਕ ਮਾਰਚ ਕੀਤਾ ਗਿਆ ਸੀ। ਇਸ ਤੋਂ ਇੱਕ ਸਾਲ ਬਾਅਦ ਅਮਰੀਕਾ ਦੀ ਸੋਸਲਿਸਟ ਪਾਰਟੀ ਵੱਲੋਂ ਕੀਤੇ ਗਏ ਐਲਾਨ ਦੇ ਮੁਤਾਬਿਕ ਯੂਨਾਈਟਿਡ ਸਟੇਟਸ ਵਿਚ ਪਹਿਲਾ ਮਹਿਲਾ ਦਿਵਸ 28 ਫਰਵਰੀ 1909 ਵਿਚ ਮਨਾਇਆ ਗਿਆ। ਇਸ ਦੇ ਨਾਲ ਸੰਨ 1910 ਵਿਚ ਜਰਮਨੀ ਦੀ ਸੋਸ਼ਲ ਡੈਮੋਕ੍ਰੇਟਿਵ ਪਾਰਟੀ ਦੀ ਮਹਿਲਾ ਆਫਿਸ ਦੀ ਲੀਡਰ ਮਹਿਲਾ ਨੇ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਵਿਚਾਰ ਰੱਖਿਆ। ਉਸ ਦਾ ਵਿਚਾਰ ਸੀ ਕਿ ਔਰਤਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਅੱਗੇ ਵਧਣ ਵਾਸਤੇ ਹਰ ਦੇਸ਼ ਵਿਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਣਾ ਚਾਹੀਦਾ। ਇਸ ਸਬੰਧੀ ਹੋਈ ਇੱਕ ਕਾਨਫਰੰਸ ਵਿਚ 17 ਦੇਸ਼ਾਂ ਦੀਆਂ 100 ਤੋਂ ਜ਼ਿਆਦਾ ਇਕੱਠੀਆਂ ਹੋਈਆਂ ਮਹਿਲਾਵਾਂ ਨੇ ਉਕਤ ਸੁਝਾਅ ’ਤੇ ਸਹਿਮਤੀ ਦੀ ਮੋਹਰ ਲਾਈ, ਤੇ ਕੌਮਾਂਤਰੀ ਮਹਿਲਾ ਦਿਵਸ ਦੀ ਸਥਾਪਨਾ ਹੋਈ। ਇਸ ਦਾ ਮੁੱਖ ਉਦੇਸ਼ ਖਾਸਕਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਉਣਾ ਸੀ।
ਇਸ ਤੋਂ ਬਾਅਦ 19 ਮਾਰਚ 1911 ਨੂੰ ਪਹਿਲੀ ਵਾਰ ਵੱਖ-ਵੱਖ ਦੇਸ਼ਾਂ ਆਸਟਰੀਆ, ਡੈਨਮਾਰਕ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਸੰਨ 1913 ਵਿਚ ਇਸ ਦੀ ਤਰੀਕ 19 ਮਾਰਚ ਤੋਂ ਬਦਲ ਕੇ 8 ਮਾਰਚ ਕੀਤੀ ਗਈ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਹਰ ਸਾਲ ਕੌਮਾਂਤਰੀ ਮਹਿਲਾ ਦਿਵਸ ਸਾਰੇ ਸੰਸਾਰ ਅੰਦਰ 8 ਮਾਰਚ ਨੂੰ ਮਨਾਇਆ ਜਾ ਰਿਹਾ ਹੈ।
ਪਹਿਲੇ ਵਿਸ਼ਵ ਯੁੱਧ 1917 ਵਿਚ ਮਹਿਲਾ ਦਿਵਸ ਦੇ ਮੌਕੇ ਰੂਸ ਦੇਸ਼ ਦੀਆਂ ਮਹਿਲਾਵਾਂ ਨੇ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਰੱਖਿਆ ਲਈ ਰੋਟੀ ਅਤੇ ਕੱਪੜੇ ਦੀ ਮੰਗ ਕਰਦਿਆਂ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ। ਪੂਰੀ ਦੁਨੀਆਂ ਦੇ ਇਤਿਹਾਸ ਵਿਚ ਇਹ ਕਿਸੇ ਦੇਸ਼ ਦੀਆਂ ਮਹਿਲਾਵਾਂ ਦੁਆਰਾ ਐਨਾ ਹੌਂਸਲੇ ਭਰਿਆ ਫੈਸਲਾ ਸੀ, ਜਿਸ ਨੇ ਰੂਸ ਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ, ਜਿਸ ਕਰਕੇ ਸੱਤਾ ਦਾ ਆਨੰਦ ਮਾਣ ਰਹੇ ਉੱਥੋਂ ਦੇ ਰਾਜਨੇਤਾਵਾਂ ਤੋਂ ਰਾਜ ਗੱਦੀ ਹੀ ਖੱੁਸ ਗਈ। ਇਸ ਤੋਂ ਬਾਅਦ ਰੂਸੀ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਾਸਲ ਹੋਇਆ। ਇਹ ਇਤਿਹਾਸਕ ਘਟਨਾ ਵੀ 8 ਮਾਰਚ ਨੂੰ ਹੀ ਵਾਪਰੀ, ਇਸ ਤੋਂ ਬਾਅਦ ਰੂਸ ਵਿਚ ਵੀ ਕੌਮਾਂਤਰੀ ਮਹਿਲਾ ਦਿਵਸ ਅਜ਼ਾਦੀ ਨਾਲ ਮਨਾਇਆ ਜਾਣ ਲੱਗਾ। ਇਸ ਤੋਂ ਬਾਅਦ ਔਰਤਾਂ ਦੇ ਜਾਇਜ ਹੱਕਾਂ ਦੀ ਮੰਗ ਪੂਰੀ ਦੁਨੀਆਂ ਵਿਚ ਵੀ ਉੱਠਣ ਲੱਗੀ। ਜਿਸ ਕਰਕੇ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਆਪਣੇ ਸਮਾਜ ਅੰਦਰ ਔਰਤਾਂ ਦੇ ਮਾਣ ਤੇ ਸਨਮਾਨ ਦੀ ਭਾਗੀਦਾਰੀ ਵਿਚ ਮੌਲਿਕ ਅਧਿਕਾਰਾਂ ਨੂੰ ਲਾਗੂ ਕੀਤਾ ਜਾਣ ਲੱਗਾ।
ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਤੋਂ ਬਾਅਦ ਬਕਾਇਦਾ ਰੂਪ ਵਿਚ ਔਰਤਾਂ ਦੇ ਅਧਿਕਾਰਾਂ ਤੇ ਹੱਕਾਂ ਲਈ ਅਨੇਕ ਤਰ੍ਹਾਂ ਦੀਆਂ ਨੀਤੀਆਂ ਤੇ ਪ੍ਰੋਗਰਾਮ ਬਣਾਏ ਗਏ। ਬੀਤੇ ਸਮੇਂ ਦੌਰਾਨ ਜਿਨ੍ਹਾਂ ਸਨਮਾਨਯੋਗ ਔਰਤਾਂ ਨੇ ਸਮਾਜ ਤੇ ਦੇਸ਼ ਵਿਚ ਆਪਣਾ ਨਾਂਅ ਰੌਸ਼ਨ ਕੀਤਾ ਉਨ੍ਹਾਂ ਵਿਚ ਸਾਡੇ ਦੇਸ਼ ਦੇ ਸਭ ਤੋਂ ਉੱਚੇ ਰਾਸ਼ਟਰਪਤੀ ਦੇ ਆਹੁਦੇ ’ਤੇ ਰਹਿ ਚੁੱਕੇ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ, ਦੇਸ਼ ਦੀ ਪ੍ਰਧਾਨ ਮੰਤਰੀ ਰਹਿ ਚੁੱਕੇ ਸ੍ਰੀਮਤੀ ਇੰਦਰਾ ਗਾਂਧੀ, ਲੋਕ ਸਭਾ ਸਪੀਕਰ ਰਹਿ ਚੁੱਕੀ ਮੀਰਾ ਕੁਮਾਰ, ਸਾਡੇ ਦੇਸ਼ ਦੀ ਵਿਗਿਆਨੀ ਕਲਪਨਾ ਚਾਵਲਾ, ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੀ ਬੀਬੀ ਰਾਜਿੰਦਰ ਕੌਰ ਭੱਠਲ, ਕਿਰਨ ਬੇਦੀ ਸਾਬਕਾ ਉੱਚ ਅਧਿਕਾਰੀ ਦਿੱਲੀ ਪੁਲਿਸ, ਖਿਡਾਰਨ ਸਾਨੀਆ ਮਿਰਜਾ ਤੋਂ ਇਲਾਵਾ ਸਨਮਾਨਯੋਗ ਔਰਤਾਂ ਵਿਚ ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਰੀਕੌਮ, ਇਰੋਨ ਚਾਨੂੰ ਸ਼ਰਮੀਲਾ, ਮਦਰ ਟਰੇਸਾ, ਸਰੋਜਨੀ ਨਾਇਡੂ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਵਰਗੇ ਅਨੇਕਾਂ ਨਾਂਅ ਹਨ, ਜਿਨ੍ਹਾਂ ਔਰਤਾਂ ਨੇ ਬੁਲੰਦ ਹੌਂਸਲੇ ਨਾਲ ਆਪਣੇ ਮਿਸ਼ਨ ਵਿਚ ਅੱਗੇ ਵਧਦਿਆਂ ਦੇਸ਼ ਤੇ ਸਮਾਜ ਅੰਦਰ ਪੂਰਾ ਮਾਣ ਹਾਸਲ ਕੀਤਾ।
ਇਸ ਤੋਂ ਇਲਾਵਾ ਅੱਜ ਦੇਸ਼ ਅੰਦਰ ਔਰਤਾਂ ਫੌਜ, ਪੁਲਿਸ, ਸਿੱਖਿਆ ਵਿਭਾਗ ਤੋਂ ਇਲਾਵਾ ਹਰ ਖੇਤਰ ਵਿਚ ਉੱਚ ਅਹੁਦਿਆਂ ’ਤੇ ਕੰਮ ਕਰ ਰਹੀਆਂ ਹਨ। ਔਰਤ ਨੂੰ ਭਾਵੇਂ ਇੱਥੇ ਜ਼ੁਲਮ ਦਾ ਨਾਸ਼ ਕਰਨ ਵਾਲੀ ਦੇਵੀ ਦਾ ਦਰਜਾ ਦਿੱਤਾ ਜਾਂਦਾ, ਪਰ ਇਹ ਗੱਲ ਅਸਲੀਅਤ ਤੋਂ ਕਾਫੀ ਦੂਰ ਨਜ਼ਰ ਆਉਂਦੀ ਹੈ, ਇੱਕ ਪਾਸੇ ਸਰਕਾਰ ਨੇ ਨਾਅਰਾ ਦਿੱਤਾ ਹੈ, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪਰ ਦੇਸ਼ ਅੰਦਰ ਜਿਸ ਤਰ੍ਹਾਂ ਛੋਟੀਆਂ-ਛੋਟੀਆਂ ਬੱਚੀਆਂ, ਨੌਜਵਾਨ ਲੜਕੀਆਂ, ਔਰਤਾਂ ਤੇ ਬਜ਼ੁਰਗ ਔਰਤਾਂ ਜ਼ਬਰ ਜਿਨਾਹ ਦਾ ਸ਼ਿਕਾਰ ਹੁੰਦੀਆਂ ਹਨ, ਅਜਿਹੀਆਂ ਬਦਕਲਾਮੀ ਦੀਆਂ ਘਟਨਾਵਾਂ ਸਰਕਾਰ ਵੱਲੋਂ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਦਿੱਤੇ ਜਾਂਦੇ ਵੱਡੇ-ਵੱਡੇ ਬਿਆਨਾਂ ਦੀ ਫੂਕ ਕੱਢ ਰਹੀਆਂ ਹਨ, ਬਦਕਲਾਮੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਬੜੀ ਅਸਾਨੀ ਨਾਲ ਰਾਜਨੀਤੀ ਦਾ ਸਹਾਰਾ ਲੈ ਕੇ ਹਰ ਵਾਰੀ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਕੇ ਨਿੱਕਲ ਜਾਂਦੇ ਹਨ, ਜਿਸ ਕਰਕੇ ਅੋਰਤਾਂ ਨਾਲ ਬਦਕਲਾਮੀ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ।
ਇੱਥੇ ਜ਼ਿਕਰਯੋਗ ਹੈ ਕਿ ਔਰਤਾਂ ਨੂੰ ਵੀ ਆਪਣੇ-ਆਪ ਦੀ ਸੁਰੱਖਿਆ ਲਈ ਘਰੇਲੂ ਕੰਮਾਂ ਨੂੰ ਕਰਨ ਲਈ ਬਾਹਰ-ਅੰਦਰ ਜਾਂਦੇ ਸਮੇਂ ਬੱਸਾਂ, ਗੱਡੀਆਂ ਅੰਦਰ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ। ਦੂਸਰੇ ਪਾਸੇ ਸਾਡੀਆਂ ਮੌਕੇ ਦੀਆਂ ਸਰਕਾਰਾਂ ਵੀ ਜੇਕਰ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਸਮਾਜ ਵਿਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਨਸਰਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਤਾਂ ਜੋ ਕੋਈ ਕਾਨੂੰਨ ਦੀ ਉਲੰਘਣਾ ਕਰਨ ਦੀ ਜੁਰਅੱਤ ਨਾ ਕਰ ਬਕੇ।
ਮੇਵਾ ਸਿੰਘ
ਸ੍ਰੀ ਮੁਕਤਸਰ ਸਾਹਿਬ, ਮੋ. 98726-00923
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਿੱਲੀ ਵਿੱਚ ਦੰਗਾ ਪੀੜਤ ਪਰਿਵਾਰਾਂ ਉੱਪਰ ਹੋਈ ਹਿੰਸਾ ਲਈ ਜ਼ਿੰਮੇਵਾਰਾਂ ਨੂੰ ਅਸਤੀਫੇ ਦੇਣ ਕੀਤੀ ਮੰਗ
ਮਾਲੇਰਕੋਟਲਾ (ਗੁਰਤੇਜ ਜੋਸ਼ੀ) ਜਿੱਥੇ ਅੱਜ ਪੂਰੇ ਮੁੱਲਖ ਵਿੱਚ ਅੱਜ ਦਾ ਦਿਨ ਔਰਤ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਮਾਲੇਰਕੋਟਲਾ ਵਿਖੇ ਔਰਤਾਂ ਨੇ ਆਪਣਾ ਇਹ ਦਿਨ ਵੱਖਰੇ ਤੌਰ ‘ਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਨੂੰਨ ਐਨ.ਆਰ.ਸੀ, ਸੀ.ਏ.ਏ ਅਤੇ ਐਨ.ਪੀ.ਆਰ. ਖਿਲਾਫ ਇਸਤਰੀ ਜਾਗ੍ਰਤੀ ਮੰਚ ਅਤੇ ਸੰਵਿਧਾਨ ਬਚਾਓ ਸੰਘਰਸ਼ ਮੋਰਚੇ ਦੀ ਰਹਿਨੁਮਾਈ ਹੇਠ ਅੰਤਰ ਰਾਸ਼ਟਰੀ ਔਰਤ ਦਿਵਸ ਸਾਂਝੇ ਤੌਰ ‘ਤੇ ਇੱਕ ਵੱਡੀ ਰੈਲੀ ਦੇ ਰੂਪ ‘ਚ ਸੜਕਾਂ ‘ਤੇ ਆ ਕੇ ਰੋਸ ਮਾਰਚ ਕਰਕੇ ਮਨਾਇਆ। (International Women’s Day)
ਇਹ ਰੋਸ ਰੈਲੀ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸਥਾਨਕ ਸਰਹੰਦੀ ਗੇਟ (ਜਿੱਥੇ ਪਹਿਲਾਂ ਹੀ ਇਸ ਕਾਨੂੰਨ ਖਿਲਾਫ ਲਗਾਤਾਰ ਐਕਸ਼ਨ ਕਮੇਟੀ ਵੱਲੋਂ ਧਰਨਾ ਜਾਰੀ ਹੈ) ਤੋਂ ਸ਼ੁਰੂ ਹੋ ਕੇ ਕਮਲ ਸਿਨੇਮਾ ਇੰਨਕਲਾਬ ਰੋਡ ‘ਤੇ ਜਾ ਕੇ ਖਤਮ ਕੀਤਾ।ਇਸ ਮੌਕੇ ਸੰਵਿਧਾਨ ਬਚਾਉ ਸੰਘਰਸ਼ ਮੋਰਚੇ ਦੀ ਆਗੂ ਐਡਵੋਕੇਟ ਜਰਕਾ ਜਾਫਰੀ ਅਤੇ ਇਸਤਰੀ ਜਾਗ੍ਰਤੀ ਮੰਚ ਦੀ ਆਗੂ ਨੇ ਕਿਹਾ ਕਿ ਕੇਦਰ ਦੀ ਬੀਜੇਪੀ ਸਰਕਾਰ ਸੰਘ ਦੇ ਹਿੰਦੁਤਵ ਅਤੇ ਅਖੰਡ ਭਾਰਤ ਦੇ ਏਜੰਡੇ ਤਹਿਤ ਐਨ.ਆਰ.ਸੀ, ਸੀ.ਏ.ਏ ਅਤੇ ਐਨ.ਪੀ.ਆਰ ਦੇ ਕਾਨੂੰਨ ਦਾ ਪੈਕੇਜ ਲੈ ਕੇ ਆਈ ਹੈ, ਜੋਕਿ ਇਸ ਹਲਕੇ ਦੇ ਕਿਸੇ ਇੱਕ ਫਿਰਕੇ ਦੇ ਲੋਕਾਂ ਖਿਲਾਫ ਹੀ ਨਹੀਂ ਬਲਕਿ ਪੂਰੇ ਮੁਲਖ ਦੀ ਜਨਤਾ ਦੇ ਖਿਲਾਫ ਹੈ।ਉਨਾਂ ਕਿਹਾ ਕਿ ਇਸ ਫਾਸੀਵਾਦੀ ਹੱਲੇ ਦੇ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਚੱਲ ਰਹੇ ਧਰਨੇ ਨੂੰ ਸਰਕਾਰ  ਚੁਕਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਸਾਡੇ ਅਣਖੀ ਲੋਕ ਕਦੇ ਵੀ ਇਸ ਧਰਨੇ ਨੂੰ ਨਹੀਂ ਚੁਕਾਉਣਗੇ।
ਇਸਤਰੀ ਜਾਗ੍ਰਤੀ ਮੰਚ ਦੀ ਸੂਬਾ ਮੀਤ ਪ੍ਰਧਾਨ ਚਰਨਜੀਤ ਕੌਰ ਬਰਨਾਲਾ ਨੇ ਕਿਹਾ ਕਿ ਪਹਿਲਾਂ ਹੀ ਦੂਜੇ ਦਰਜੇ ਦੀ ਜਿੰਦਗੀ ਹੰਢਾ ਰਹੀਆਂ ਸਾਡੇ ਮੁਲਖ ਦੀਆਂ ਔਰਤਾਂ ਦੀ ਨਾਗਰਿਕਤਾ
ਸਭ ਤੋਂ ਪਹਿਲਾਂ ਸ਼ੱਕ ਦੇ ਘੇਰੇ ਵਿੱਚ ਆਵੇਗੀ ਕਿਉਂਕਿ ਔਰਤਾਂ ਵਿਆਹ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ‘ਤੇ ਵਸਦੀਆਂ ਹਨ।ਉਨ੍ਹਾਂ ਕਿਹਾ ਕਿ ਇਸ ਫਾਸੀਵਾਦੀ ਹਮਲੇ ਖਿਲਾਫ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ  ਸ਼ਹਿਰਾਂ ਦੇ ਮੁਹੱਲਿਆਂ ਵਿੱਚ ਬਾਈਕਾਟ ਕਮੇਟੀਆਂ ਬਣਾਕੇ ਇੰਨ੍ਹਾ ਕਾਨੂੰਨਾਂ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਵੇਗਾ।  ਇਸ ਮੌਕੇ ਸੰਵਿਧਾਨ ਬਚਾਉ ਸੰਘਰੰਸ ਮੋਰਚੇ ਦੀ ਆਗੂ ਰੇਸ਼ਮਾ,ਪੰਜਾਬ ਸਟੂਡੈਟ ਯੁਨੀਅਨ ਦੀ ਆਗੂ ਸ਼ਾਹਿਦਾ, ਇਕਰਾ, ਸ਼ਬੀਨਾ ਅਤੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਆਗੂ ਪਰਮਜੀਤ ਕੌਰ ਲੌਗੋਵਾਲ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਕਰਕੇ ਸਥਾਨਕ ਪ੍ਰਸ਼ਾਸਨ ਨੇ ਵੀ ਪੂਰੀ ਪੁਲਿਸ ਫੋਰਸ ਸਮੇਤ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।