women empowerment - Sach Kahoon Punjabi
Women Empowerment: ਬਰਾਬਰਤਾ ਦੇ ਰਾਹ ’ਚ ਸੋਚ ਦਾ ਬਦਲਾਅ ਜ਼ਰੂਰੀ
ਡਿਜ਼ੀਟਲ ਮੀਡੀਆ ਦੇ ਵਿਸਥਾਰ ਨੇ ਸਮਾਜ ’ਚ ਆਪਣੀ ਗੱਲ ਕਹਿਣ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਅੱਜ ਕੋਈ ਵੀ ਵਿਅਕਤੀ ਆਪਣੇ ਵਿਚਾਰ, ਤਜ਼ਰਬੇ ਤੇ ਜੀਵਨ ਦੀਆਂ ਸੱਚਾਈਆਂ ਨੂੰ ਸਿੱਧਾ ਲੋਕਾਂ ਤੱਕ ਪਹੁੰਚਾ ਸਕਦਾ ਹੈ। ਇਸ ਤਬਦੀਲੀ ਦਾ ਸਭ ਤੋਂ ਵਧੀਆ ਅਸਰ ਔਰਤਾਂ ’ਤੇ ਪਿਆ ਹੈ, ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਆਪਣੀ ਗੱਲ ਕਹਿਣ ਦੇ ਮੌਕੇ ਬਹੁਤ ਸੀਮਤ ਮਿਲਦੇ ਰਹੇ। ਹੁਣ ਉਹ ਆਪਣੇ ਜੀਵਨ, ਸੰਘਰਸ਼ ਅਤੇ ਨਜ਼ਰੀਏ ਨੂੰ ਖੁੱਲ੍ਹ ਕੇ ਸਾਂਝਾ ਕਰ ਰਹੀਆਂ ਹਨ। ਹਾਲ ਹੀ ਵਿਚ ਇੱਕ ਪੇਂਡੂ ਪਿਛੋਕੜ ਵਾਲੀ ਲੜਕੀ ਨਾਲ ਜੁੜਿਆ ਵਿਵਾਦ ਇਸ ਬਦਲਦੇ ਸਮਾਜਿਕ ਮਾਹੌਲ ਨੂੰ ਖੁੱਲ੍ਹ ਕੇ ਉਜਾਗਰ ਕਰਦਾ ਹੈ।
ਇਹ ਲੜਕੀ ਆਪਣੇ ਪਿੰਡ ਦੀ ਜ਼ਿੰਦਗੀ, ਕਿਤਾਬਾਂ, ਸਮਾਜ ਅਤੇ ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਵਿਸ਼ਿਆਂ ’ਤੇ  ਸਧਾਰਨ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਮੱਗਰੀ ਪੇਸ਼ ਕਰਦੀ ਹੈ। ਜਿਉੇਂ ਹੀ ਉਸ ਦੀ ਹਰਮਨ-ਪਿਆਰਤਾ ਵਧੀ, ਕੁਝ ਲੋਕਾਂ ਨੇ ਉਸ ਦੀ ਪ੍ਰਤਿਭਾ ’ਤੇ  ਸ਼ੱਕ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਇਹ ਕਿਹਾ ਗਿਆ ਕਿ ਇੰਨੀ ਵਧੀਆ ਅਤੇ ਸੁਸੰਗਠਿਤ ਪੇਸ਼ਕਾਰੀ ਇੱਕ ਪੇਂਡੂ ਲੜਕੀ ਇਕੱਲੀ ਨਹੀਂ ਕਰ ਸਕਦੀ, ਉਸ ਦੇ ਪਿੱਛੇ ਕਿਸੇ ਗਰੁੱਪ ਜਾਂ ਸੰਸਥਾ ਦਾ ਸਹਿਯੋਗ ਜ਼ਰੂਰ ਹੋਵੇਗਾ। ਹੌਲੀ-ਹੌਲੀ ਇਹ ਵਿਵਾਦ ਚੋਣਵੀਂ ਨਾਰੀਵਾਦ ਅਤੇ ਅਸਲੀ ਸ਼ਕਤੀਕਰਨ ਵਿਚਾਲੇ ਬਹਿਸ ਵਿਚ ਬਦਲ ਗਿਆ।
Women Empowerment: ਬਰਾਬਰਤਾ ਦੇ ਰਾਹ ’ਚ ਸੋਚ ਦਾ ਬਦਲਾਅ ਜ਼ਰੂਰੀ
ਇਹ ਘਟਨਾਚੱਕਰ ਸਿਰਫ਼ ਇੱਕ ਵਿਅਕਤੀ ਤੱਕ ਸੀਮਤ ਨਹੀਂ ਹੈ, ਇਹ ਉਸ ਮਾਨਸਿਕਤਾ ਨੂੰ ਸਾਹਮਣੇ ਲਿਆਉਂਦਾ ਹੈ, ਜੋ ਅੱਜ ਵੀ ਪੇਂਡੂ ਅਤੇ ਸ਼ਹਿਰੀ ਔਰਤਾਂ ਵਿਚਾਲੇ ਭੇਦਭਾਵ ਕਰਦੀ ਹੈ। ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਅਸੀਂ ਅੱਜ ਵੀ ਇਹ ਮੰਨਦੇ ਹਾਂ ਕਿ ਪਿੰਡਾਂ ਦੀਆਂ ਔਰਤਾਂ ਦੀਆਂ ਯੋਗਤਾਵਾਂ ਸੀਮਤ ਹੁੰਦੀਆਂ ਹਨ। ਕੀ ਪ੍ਰਭਾਵਸ਼ਾਲੀ ਭਾਸ਼ਾ ਵਿਚ ਆਪਣੀ ਗੱਲ ਰੱਖਣਾ ਸਿਰਫ਼ ਸ਼ਹਿਰੀ ਔਰਤਾਂ ਦਾ ਵਿਸ਼ੇਸ਼ ਅਧਿਕਾਰ ਹੈ? ਇਹ ਸੁਆਲ ਸਾਡੇ ਅੰਦਰ ਮੌਜ਼ੂਦ ਉਨ੍ਹਾਂ ਪੁਰਾਣੀਆਂ ਧਾਰਨਾਵਾਂ ਨੂੰ ਉਜਾਗਰ ਕਰਦੇ ਹਨ, ਜਿਨ੍ਹਾਂ ਨੂੰ ਅਸੀਂ ਅਕਸਰ ਮੰਨਣਾ ਨਹੀਂ ਚਾਹੁੰਦੇ। ਅਸੀਂ ਬਰਾਬਰੀ ਦੀਆਂ ਗੱਲਾਂ ਤਾਂ ਕਰਦੇ ਹਾਂ, ਪਰ ਵਿਵਹਾਰ ਵਿਚ ਭੇਦਭਾਵ ਅੱਜ ਵੀ ਕਈ ਰੂਪਾਂ ਵਿਚ ਮੌਜ਼ੂਦ ਹੈ। ਨਾਰੀਵਾਦ ਦਾ ਮੂਲ ਉਦੇਸ਼ ਔਰਤਾਂ ਨੂੰ ਬਰਾਬਰ ਅਧਿਕਾਰ, ਇੱਜ਼ਤ ਅਤੇ ਮੌਕੇ ਦਿਵਾਉਣਾ ਹੈ।
Read Also : ਰੇਲ ਯਾਤਰੀਆਂ ਲਈ ਜ਼ਰੂਰੀ ਖਬਰ, ਇਹ ਟ੍ਰੇਨਾਂ ਦਾ ਬਦਲਿਆ ਰੂਟ
ਇਹ ਕਿਸੇ ਖਾਸ ਵਰਗ, ਭਾਸ਼ਾ ਜਾਂ ਖੇਤਰ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਪਰ ਵਰਤਮਾਨ ਸਮੇਂ ਵਿਚ ਨਾਰੀਵਾਦ ਦੇ ਕੁਝ ਰੂਪ ਅਜਿਹੇ ਵੀ ਨਜ਼ਰ ਆ ਰਹੇ ਹਨ, ਜੋ ਸਿਰਫ਼ ਵਿਖਾਵੇ ਅਤੇ ਬਾਹਰੀ ਪ੍ਰਦਰਸ਼ਨ ਤੱਕ ਸੀਮਤ ਹੋ ਗਏ ਹਨ। ਇਨ੍ਹਾਂ ’ਚ ਗੁੱਸਾ ਤਾਂ ਨਜ਼ਰ ਆਉਂਦਾ ਹੈ, ਪਰ ਡੂੰਘਾਈ ਤੇ ਆਤਮ-ਮੰਥਨ ਦੀ ਘਾਟ ਹੁੰਦੀ ਹੈ। ਡਿਜ਼ੀਟਲ ਮੀਡੀਆ ’ਤੇ  ਤੇਜ਼ੀ ਨਾਲ ਫੈਲਣ ਵਾਲੀ ਸਮੱਗਰੀ ’ਚ ਨਾਟਕੀਪੁਣੇ ਨੂੰ ਵਧੇਰੇ ਮਹੱਤਵ ਮਿਲਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਔਰਤਾਂ ਨਾਲ ਜੁੜੇ ਅਸਲ ਮੁੱਦੇ ਪਿਛੇ ਰਹਿ ਜਾਂਦੇ ਹਨ ਤੇ ਬਹਿਸ ਦਾ ਕੇਂਦਰ ਬਦਲ ਜਾਂਦਾ ਹੈ। ਇਹ ਸਥਿਤੀ ਇਸ ਲਈ ਚਿੰਤਾਜਨਕ ਹੈ।
ਕਿਉਂਕਿ ਇਸ ਨਾਲ ਸਮਾਜ ਦੀਆਂ ਅਸਲ ਸਮੱਸਿਆਵਾਂ ’ਤੇ  ਧਿਆਨ ਘੱਟ ਹੋ ਜਾਂਦਾ ਹੈ। ਭਾਰਤ ’ਚ ਅੱਜ ਵੀ ਬਹੁਤ ਵੱਡੀ ਗਿਣਤੀ ਵਿਚ ਔਰਤਾਂ ਆਪਣੇ ਬੁਨਿਆਦੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਸਾਲ 2022 ਦੇ ਅੰਕੜਿਆਂ ਅਨੁਸਾਰ ਔਰਤਾਂ ਵਿਰੁੱਧ ਚਾਰ ਲੱਖ ਪੈਂਤਾਲੀ ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਸਾਲ ਦੀ ਤੁਲਨਾ ’ਚ ਵਾਧੇ ਨੂੰ ਦਰਸਾਉਂਦੇ ਹਨ। ਔਸਤਨ ਹਰ ਘੰਟੇ ਔਰਤਾਂ ਵਿਰੁੱਧ ਭਾਰੀ ਗਿਣਤੀ ’ਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ। ਦਾਜ ਲਈ ਕਤਲ, ਘਰੇਲੂ ਹਿੰਸਾ ਵਰਗੀਆਂ ਸਮੱਸਿਆਵਾਂ ਅੱਜ ਵੀ ਸਮਾਜ ਦਾ ਹਿੱਸਾ ਹਨ।
ਬਹੁਤ ਸਾਰੀਆਂ ਲੜਕੀਆਂ ਨੂੰ ਪੜ੍ਹਾਈ ਲਈ ਘਰ ਵਿਚ ਹੀ ਸੰਘਰਸ਼ ਕਰਨਾ ਪੈਂਦਾ ਹੈ। ਨੌਕਰੀ ਦੀ ਥਾਂ ’ਤੇ  ਬਰਾਬਰ ਤਨਖਾਹ ਤੇ ਇੱਜ਼ਤ ਲਈ ਉਨ੍ਹਾਂ ਨੂੰ ਲਗਾਤਾਰ ਯਤਨ ਕਰਨੇ ਪੈਂਦੇ ਹਨ। ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀ ਅਜ਼ਾਦੀ ਅਕਸਰ ਸੀਮਤ ਕਰ ਦਿੱਤੀ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਨਾਰੀਵਾਦ ਨੂੰ ਸਿਰਫ਼ ਡਿਜੀਟਲ ਮੀਡੀਆ ਦੇ ਰੁਝਾਨਾਂ ਤੱਕ ਸੀਮਤ ਨਾ ਰੱਖਿਆ ਜਾਵੇ। ਇਸ ਨੂੰ ਜ਼ਮੀਨੀ ਹਕੀਕਤਾਂ ਅਤੇ ਉਨ੍ਹਾਂ ਲੱਖਾਂ ਔਰਤਾਂ ਦੇ ਜੀਵਨ ਨਾਲ ਜੋੜ ਕੇ ਦੇਖਿਆ ਜਾਵੇ ਜੋ ਹਰ ਰੋਜ਼ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਪੇਂਡੂ ਅਤੇ ਸ਼ਹਿਰੀ ਔਰਤਾਂ ਵਿਚਾਲੇ ਫ਼ਰਕ ਸਬੰਧੀ ਵੀ ਸਮਾਜ ਨੂੰ ਆਪਣੀ ਸੋਚ ਬਦਲਣੀ ਹੋਵੇਗੀ।
ਅੱਜ ਪਿੰਡਾਂ ਦੀਆਂ ਔਰਤਾਂ ਵੀ ਸਿੱਖਿਆ ਹਾਸਲ ਕਰ ਰਹੀਆਂ ਹਨ, ਨਵੀਆਂ ਤਕਨੀਕਾਂ ਦੀ ਵਰਤੋਂ ਕਰ ਰਹੀਆਂ ਹਨ ਅਤੇ ਆਪਣੇ ਵਿਚਾਰਾਂ ਨੂੰ ਨਿਡਰਤਾ ਨਾਲ ਪੇਸ਼ ਕਰ ਰਹੀਆਂ ਹਨ। ਉਨ੍ਹਾਂ ਨੂੰ ਘੱਟ ਸਮਝਣਾ ਨਾ ਸਿਰਫ਼ ਅਨੁਚਿਤ ਹੈ, ਸਗੋਂ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵੀ ਘਟਾਉਂਦਾ ਹੈ। ਜੇਕਰ ਕੋਈ ਪੇਂਡੂ ਔਰਤ ਆਪਣੀ ਮਿਹਨਤ ਤੇ ਪ੍ਰਤਿਭਾ ਸਦਕਾ ’ਤੇ  ਅੱਗੇ ਵਧਦੀ ਹੈ ਤਾਂ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਦੀ ਬਜਾਏ ਉਸ ਦਾ ਹੌਸਲਾ ਵਧਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਨਾਰੀਵਾਦ ਦੇ ਨਾਂਅ ’ਤੇ  ਅਤਿਕਥਨੀ ਅਤੇ ਗੈਰਜ਼ਰੂਰੀ ਗੁੱਸੇ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਸ਼ਕਤੀਕਰਨ ਦਾ ਮਤਲਬ ਸਿਰਫ਼ ਵਿਰੋਧ ਕਰਨਾ ਨਹੀਂ, ਸਗੋਂ ਸਮਾਜ ਵਿਚ ਸਾਕਾਰਾਤਮਕ ਤਬਦੀਲੀ ਲਿਆਉਣਾ ਵੀ ਹੈ। ਇਸ ਲਈ ਸੰਵਾਦ, ਸਮਝ ਤੇ ਸੰਵੇਦਨਸ਼ੀਲਤਾ ਦੀ ਲੋੜ ਹੈ। ਜਦੋਂ ਤੱਕ ਅਸੀਂ ਨਾਰੀਵਾਦ ਦੇ ਮੂਲ ਉਦੇਸ਼ ਨੂੰ ਸਹੀ ਰੂਪ ਵਿੱਚ ਨਹੀਂ ਸਮਝਾਂਗੇ, ਉਦੋਂ ਤੱਕ ਇਹ ਅੰਦੋਲਨ ਆਪਣੀ ਦਿਸ਼ਾ ਤੋਂ ਭਟਕਦਾ ਰਹੇਗਾ।
ਅੰਤ ’ਚ ਇਹ ਕਿਹਾ ਜਾ ਸਕਦਾ ਹੈ ਕਿ ਨਾਰੀਵਾਦ ਨੂੰ ਬਾਹਰੀ ਵਿਖਾਵੇ ਤੋਂ ਬਾਹਰ ਕੱਢ ਕੇ ਅਸਲੀਅਤ ਨਾਲ ਜੋੜਨ ਦੀ ਲੋੜ ਹੈ। ਇਹ ਕਿਸੇ ਖਾਸ ਵਰਗ ਤੱਕ ਸੀਮਤ ਨਾ ਰਹਿ ਕੇ ਉਸ ਹਰ ਔਰਤ ਦੀ ਅਵਾਜ਼ ਬਣੇ ਜੋ ਆਪਣੇ ਅਧਿਕਾਰਾਂ ਅਤੇ ਇੱਜ਼ਤ ਲਈ ਸੰਘਰਸ਼ ਕਰ ਰਹੀ ਹੈ। ਸਮਾਜ ਨੂੰ ਵੀ ਆਪਣੀਆਂ ਪੁਰਾਣੀਆਂ ਪੁਰਖੀ ਧਾਰਨਾਵਾਂ ਨੂੰ ਤਿਆਗ ਕੇ ਹਰ ਔਰਤ ਦੀ ਯੋਗਤਾ ਅਤੇ ਪਛਾਣ ਦਾ ਆਦਰ ਕਰਨਾ ਹੋਵੇਗਾ ਉਦੋਂ ਤਾਂ ਹੀ ਸਹੀ ਅਰਥਾਂ ਵਿਚ ਬਰਾਬਰੀ ਤੇ ਨਿਆਂ ਦੀ ਸਥਾਪਨਾ ਹੋ ਸਕੇਗੀ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਸੰਜੀਤ, ਰਾਜਪੁਰਾ
Punjab Budget 2026: ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ, ਮਹਿਲਾਵਾਂ ਲਈ ਖ਼ਾਸ ਹੋਵੇਗਾ ਇਹ ਬਜਟ
8 ਮਾਰਚ ਨੂੰ ਪੇਸ਼ ਹੋਏਗਾ ਪੰਜਾਬ ਦਾ ਅਹਿਮ ਬਜਟ, ਮਹਿਲਾਵਾਂ ਦੇ ਲਈ ਹੋਏਗਾ ਇੱਕ ਹਜ਼ਾਰ ਦਾ ਐਲਾਨ!
ਮਹਿਲਾ ਦਿਵਸ ਨੂੰ ਚੁਣਿਆ ਗਿਆ ਐ ਬਜਟ ਲਈ, ਐਤਵਾਰ ਨੂੰ ਖੁੱਲ੍ਹਗੀ ਪੰਜਾਬ ਵਿਧਾਨ ਸਭਾ
ਗੁਜਰਾਤ ਵਿੱਚ ਭਗਵੰਤ ਮਾਨ ਨੇ ਕੀਤਾ ਐਲਾਨ, ਮਹਿਲਾਵਾਂ ਲਈ ਖ਼ਾਸ ਹੋਏਗਾ ਇਹ ਬਜਟ
Punjab Budget 2026: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਆਖਰੀ ਬਜਟ ਮਹਿਲਾਵਾਂ ਲਈ ਕਾਫ਼ੀ ਜਿਆਦਾ ਖ਼ਾਸ ਹੋਣ ਜਾ ਰਿਹਾ ਹੈ ਅਤੇ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਏਗਾ। ਸੂਬਾ ਸਰਕਾਰ ਵਲੋਂ ਇਸ ਬਜਟ ਵਿੱਚ ਮਹਿਲਾਵਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਜਾਣਾ ਤੈਅ ਮੰਨਿਆ ਜਾ ਰਿਹਾ ਹੈ ਅਤੇ ਇਸ ਲਈ ਬਕਾਇਦਾ ਸਾਰੀ ਤਿਆਰੀ ਵੀ ਕਰ ਲਈ ਗਈ ਹੈ। ਮਹਿਲਾ ਦਿਵਸ ਐਤਵਾਰ ਨੂੰ ਆ ਰਿਹਾ ਹੈ ਤਾਂ ਇਸ ਲਈ ਪਹਿਲੀ ਵਾਰ ਪੰਜਾਬ ਦਾ ਬਜਟ ਵੀ ਐਤਵਾਰ ਨੂੰ ਪੇਸ਼ ਕੀਤਾ ਜਾਏਗਾ। ਹਾਲਾਂਕਿ ਇਸੇ ਸਾਲ 1 ਫਰਵਰੀ ਨੂੰ ਦੇਸ਼ ਦਾ ਆਮ ਬਜਟ ਵੀ ਐਤਵਾਰ ਨੂੰ ਹੀ ਪੇਸ਼ ਹੋਇਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸਮੇਂ ਗੁਜਰਾਤ ਦੇ ਦੌਰੇ ’ਤੇ ਹਨ ਅਤੇ ਉਨਾਂ ਵੱਲੋਂ ਗੁਜਰਾਤ ਵਿਖੇ ਹੀ ਇਸ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਬਜਟ ਦੇ ਦੌਰਾਨ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਜਾਏਗਾ ਅਤੇ ਆਮ ਲੋਕਾਂ ਦਾ ਹੀ ਇਹ ਬਜਟ ਹੋਏਗਾ, ਜਿਸ ਵਿੱਚ ਆਮ ਲੋਕਾਂ ਨੂੰ ਕਾਫ਼ੀ ਕੁਝ ਮਿਲਣ ਵਾਲਾ ਹੈ। ਮੁੱਖ ਮੰਤਰੀ ਨੇ ਇਥੇ ਕਿਹਾ ਕਿ ਉਹ ਪੰਜਾਬ ਵਿੱਚ 8 ਮਾਰਚ ਨੂੰ ਬਜਟ ਪੇਸ਼ ਕਰਨ ਵਾਲੇ ਹਨ। ਹਾਲਾਂਕਿ ਇਸ ਤੋਂ ਜਿਆਦਾ ਖ਼ੁਲਾਸਾ ਭਗਵੰਤ ਮਾਨ ਨੇ ਨਹੀਂ ਕੀਤਾ ਹੈ ਪਰ ਉਨਾਂ ਨੇ ਇਸ਼ਾਰਾ ਕਰ ਦਿੱਤਾ ਹੈ ਕਿ 8 ਮਾਰਚ ਨੂੰ ਮਹਿਲਾ ਦਿਵਸ ਕਰਕੇ ਹੀ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ: Farmers News: ਸ਼ੁਭਕਰਨ ਸਿੰਘ ਦੀ ਦੂਜੀ ਬਰਸੀ: ਕਿਸਾਨਾਂ ਨੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਜਾਰੀ ਰੱਖਣ ਦਾ ਲਿਆ…
ਮਹਿਲਾ ਦਿਵਸ ਨੂੰ ਬਜਟ ਲਈ ਚੁਣੇ ਜਾਣ ਪਿੱਛੇ ਹੀ ਇਹ ਕਾਰਨ ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਦਿਨ ਮਹਿਲਾਵਾਂ ਲਈ 1 ਹਜ਼ਾਰ ਰੁਪਏ ਦਾ ਐਲਾਨ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ਼ਾਰੇ ਵਿੱਚ ਇਹ ਸਾਫ਼ ਕਰ ਦਿੱਤਾ ਹੈ ਕਿ ਇਹ ਦਿਨ ਮਹਿਲਾਵਾਂ ਲਈ ਕਾਫ਼ੀ ਜਿਆਦਾ ਖ਼ਾਸ ਹੋਏਗਾ। ਇਥੇ ਜਿਕਰਯੋਗ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਮਹਿਲਾਵਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣਗੇ ਪਰ ਸੱਤਾ ਵਿੱਚ 4 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਹੁਣ ਤੱਕ ਇਹ ਐਲਾਨ ਪੂਰਾ ਨਹੀਂ ਹੋਇਆ ਸੀ ਤਾਂ ਹੁਣ ਇਸ ਨੂੰ ਪੂਰਾ ਕੀਤਾ ਜਾ ਰਿਹਾ ਹੈ।
Bollywood News: ਨਵੀਂ ਦਿੱਲੀ, (ਆਈਏਐਨਐਸ)। ਅਦਾਕਾਰਾ ਰਾਣੀ ਮੁਖਰਜੀ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ “ਮਰਦਾਨੀ 3” ਵਿੱਚ ਇੱਕ ਕਿਰਦਾਰ ਦੇ ਆਪਣੇ ਮਜ਼ਬੂਤ ਕਿਰਦਾਰ ਲਈ ਸੁਰਖੀਆਂ ਵਿੱਚ ਆ ਰਹੀ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਔਰਤਾਂ ਹੀ ਅਸਲ ਹੀਰੋ ਹਨ ਅਤੇ ਜੇਕਰ ਔਰਤਾਂ ਨੂੰ ਸਸ਼ਕਤ ਬਣਾਇਆ ਜਾਂਦਾ ਹੈ, ਤਾਂ ਦੇਸ਼ ਵੀ ਮਜ਼ਬੂਤ ਰਹੇਗਾ। ਅਦਾਕਾਰਾ ਨੇ ਕਿਹਾ ਕਿ ਉਹ ਹਮੇਸ਼ਾ ਭਾਰਤੀ ਔਰਤਾਂ ਨੂੰ ਸਭ ਤੋਂ ਵਧੀਆ ਰੋਸ਼ਨੀ ਵਿੱਚ ਦਿਖਾਉਣਾ ਚਾਹੁੰਦੀ ਹੈ।
ਆਪਣੀਆਂ ਫਿਲਮਾਂ ਰਾਹੀਂ ਉਸਨੇ ਮਜ਼ਬੂਤ, ਦਲੇਰ ਅਤੇ ਸਸ਼ਕਤ ਔਰਤਾਂ ਦੇ ਕਿਰਦਾਰ ਨਿਭਾਏ ਹਨ, ਜੋ ਸਮਾਜ ਵਿੱਚ ਪ੍ਰੇਰਨਾ ਦਾ ਸਰੋਤ ਬਣ ਜਾਂਦੀਆਂ ਹਨ। ਆਈਏਐਨਐਸ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ, ਰਾਣੀ ਮਖਰਜੀ ਨੇ ਕਿਹਾ, “ਜਦੋਂ ਤੋਂ ਮੈਂ ਇਸ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹੈ, ਮੈਂ ਹਮੇਸ਼ਾ ਭਾਰਤੀ ਔਰਤਾਂ ਨੂੰ ਸਭ ਤੋਂ ਵਧੀਆ ਰੋਸ਼ਨੀ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।” ਭਾਵੇਂ ਉਹ ਪੱਤਰਕਾਰ ਹੋਣ, ਪੁਲਿਸ ਅਧਿਕਾਰੀ ਹੋਣ, ਅਧਿਆਪਕ ਹੋਣ, ਜਾਂ ਘਰੇਲੂ ਔਰਤਾਂ ਹੋਣ, ਮੇਰੇ ਲਈ ਉਹ ਅਸਲੀ ਹੀਰੋ ਹਨ, ਅਸਲੀ ਮਹਾਰਾਣੀਆਂ ਹਨ। ਮੈਂ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਭਾਰਤੀ ਔਰਤਾਂ ਕਿੰਨੀਆਂ ਖਾਸ ਹਨ, ਕਿੰਨੀਆਂ ਮਜ਼ਬੂਤ ਅਤੇ ਸ਼ਕਤੀਸ਼ਾਲੀ ਹਨ।” Bollywood News
ਉਸਨੇ ਸਮਝਾਇਆ ਕਿ ਔਰਤਾਂ ਦਾ ਸਸ਼ਕਤੀਕਰਨ ਸਿੱਧੇ ਤੌਰ ‘ਤੇ ਦੇਸ਼ ਦੀ ਤਾਕਤ ਨਾਲ ਜੁੜਿਆ ਹੋਇਆ ਹੈ। ਰਾਣੀ ਨੇ ਕਿਹਾ, “ਜਦੋਂ ਭਾਰਤੀ ਔਰਤਾਂ ਸਸ਼ਕਤ ਹੋਣਗੀਆਂ ਤਾਂ ਹੀ ਸਾਡਾ ਦੇਸ਼ ਮਜ਼ਬੂਤ ਬਣੇਗਾ। ਇਸ ਲਈ ਮੇਰੀਆਂ ਫਿਲਮਾਂ ਦੀ ਚੋਣ ਹਮੇਸ਼ਾ ਇਸ ਸੋਚ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।” ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ, ਰਾਣੀ ਨੇ ਅਜਿਹੀਆਂ ਭੂਮਿਕਾਵਾਂ ਚੁਣੀਆਂ ਹਨ ਜੋ ਔਰਤਾਂ ਦੀ ਤਾਕਤ ਨੂੰ ਉਜਾਗਰ ਕਰਦੀਆਂ ਹਨ।
ਇਹ ਵੀ ਪੜ੍ਹੋ: Gold Price Crash: ਭਾਰੀ ਮੁਨਾਫਾ ਵਸੂਲੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ
ਰਾਸ਼ਟਰੀ ਪੁਰਸਕਾਰ ਜੇਤੂ ਰਾਣੀ ਨੇ ਕਿਹਾ, “ਇਹ ਔਰਤਾਂ ਆਪਣੀ ਰੋਜ਼ਾਨਾ ਜ਼ਿੰਦਗੀ ਬਹੁਤ ਤਾਕਤ ਨਾਲ ਜੀਉਂਦੀਆਂ ਹਨ ਅਤੇ ਆਪਣੇ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਪਾਰ ਕਰਦੀਆਂ ਹਨ। ਮੈਂ ਉਨ੍ਹਾਂ ਸਾਰਿਆਂ ਤੋਂ ਬਹੁਤ ਪ੍ਰੇਰਿਤ ਹਾਂ। ਮੇਰੇ ਦੁਆਰਾ ਨਿਭਾਏ ਗਏ ਹਰ ਕਿਰਦਾਰ ਨੇ ਮੈਨੂੰ ਪ੍ਰੇਰਿਤ ਕੀਤਾ ਹੈ।” “ਸ਼੍ਰੀਮਤੀ ਚੈਟਰਜੀ ਬਨਾਮ ਨਾਰਵੇ” ਤੋਂ ਦੇਬਿਕਾ ਦੀ ਉਦਾਹਰਣ ਦਿੰਦੇ ਹੋਏ, ਉਸਨੇ ਕਿਹਾ ਕਿ ਇਹ ਸ਼ਕਤੀਸ਼ਾਲੀ ਅਤੇ ਮਜ਼ਬੂਤ ਔਰਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਹਨ। ਇੱਕ ਕਲਾਕਾਰ ਦੇ ਤੌਰ ‘ਤੇ, ਰਾਣੀ ਦਾ ਮੰਨਣਾ ਹੈ ਕਿ ਉਸਦੀ ਭੂਮਿਕਾ ਇਨ੍ਹਾਂ ਔਰਤਾਂ ਨੂੰ ਜੀਵਨ ਵਿੱਚ ਲਿਆਉਣਾ ਹੈ ਤਾਂ ਜੋ ਦੁਨੀਆ ਭਰ ਦੇ ਲੱਖਾਂ ਲੋਕ ਦੇਖ ਸਕਣ ਕਿ ਉਹ ਕੀ ਕਰਦੀਆਂ ਹਨ ਅਤੇ ਕਿੰਨੀਆਂ ਪ੍ਰੇਰਨਾਦਾਇਕ ਹਨ। Bollywood News
Punjab Government News: ਪੰਜਾਬ ਦੀਆਂ ਧੀਆਂ ਬਣਨਗੀਆਂ ਅਫ਼ਸਰ! ਮਾਨ ਸਰਕਾਰ ਦਾ 33% ਰਾਖਵਾਂਕਰਨ ਨਾਲ ਵੱਡਾ ਐਲਾਨ
ਧੀਆਂ ਬਣਾਉਣਗੀਆਂ ਰੰਗਲਾ ਪੰਜਾਬ
Punjab Government News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਔਰਤਾਂ ਦਾ ਆਤਮਵਿਸ਼ਵਾਸ ਅਤੇ ਹਿੰਮਤ ਹੁਣ ਨਵੀਆਂ ਉਚਾਈਆਂ ‘ਤੇ ਪਹੁੰਚਣ ਲਈ ਤਿਆਰ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਦ੍ਰਿਸ਼ਟੀਕੋਣ ਅਤੇ ਸੂਬਾ ਸਰਕਾਰ ਦੀ ਵਚਨਬੱਧਤਾ ਦੇ ਨਤੀਜੇ ਵਜੋਂ, ਪੰਜਾਬ ਵਿੱਚ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਦੇਣ ਦਾ ਇਤਿਹਾਸਕ ਫੈਸਲਾ ਲਿਆ ਗਿਆ ਹੈ। ਇਹ ਕਦਮ ਨਾ ਸਿਰਫ਼ ਰੁਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ ਸਗੋਂ ਪੰਜਾਬ ਦੇ ਸਮਾਜਿਕ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਵੀ ਮਜ਼ਬੂਤ ਕਰੇਗਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਨੇ ਇਸ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ, ਸੂਬੇ ਵਿੱਚ ਸਮੂਹ ਏ, ਬੀ, ਸੀ ਅਤੇ ਡੀ ਦੀਆਂ ਸਾਰੀਆਂ ਨੌਕਰੀਆਂ ਵਿੱਚੋਂ 33% ਔਰਤਾਂ ਲਈ ਰਾਖਵਾਂ ਹੋਵੇਗਾ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ ਸਗੋਂ ਪ੍ਰਸ਼ਾਸਕੀ ਅਤੇ ਫੈਸਲਾ ਲੈਣ ਦੀਆਂ ਭੂਮਿਕਾਵਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵੀ ਯਕੀਨੀ ਬਣਾਏਗਾ। ਉਨ੍ਹਾਂ ਅਨੁਸਾਰ, ਇਹ ਪੰਜਾਬ ਦੇ ਸਮਾਜਿਕ ਅਤੇ ਪ੍ਰਸ਼ਾਸਕੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ।
ਔਰਤਾਂ ਨੂੰ ਮੌਕੇ ਪ੍ਰਦਾਨ ਕਰਨਾ ਸਿਰਫ਼ ਸਮਾਨਤਾ ਨਹੀਂ, ਸਗੋਂ ਇੱਕ ਬਿਹਤਰ ਭਵਿੱਖ ਦੀ ਗਾਰੰਟੀ ਹੈ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਔਰਤਾਂ ਦੇ ਹੱਕ ਵਿੱਚ ਇੰਨਾ ਵੱਡਾ ਕਦਮ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਨੇ ਅਸ਼ੀਰਵਾਦ ਯੋਜਨਾ ਤਹਿਤ ਗਰੀਬ ਅਤੇ ਪੱਛੜੇ ਵਰਗ ਦੀਆਂ ਧੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਹਾਲ ਹੀ ਵਿੱਚ, ਇਸ ਯੋਜਨਾ ਲਈ 13 ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਗਏ ਸਨ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਮਿਲੀ। ਔਰਤਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਵੱਲ, ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਵੀ ਸ਼ੁਰੂ ਕੀਤੀ, ਜੋ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ: Winter Chest Pain: ਸਰਦੀਆਂ ’ਚ ਲੋਕ ਕਿਉਂ ਕਰਦੇ ਹਨ ਛਾਤੀ ’ਚ ਦਰਦ ਦੀ ਸ਼ਿਕਾਇਤ, ਆਯੁਰਵੇਦ ’ਚ ਇਸਦਾ ਕੀ ਹੈ ਹੱਲ?
ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਨੀਤੀਆਂ ਔਰਤਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਗੀਆਂ ਅਤੇ ਉਨ੍ਹਾਂ ਦੀ ਰੁਜ਼ਗਾਰ ਭਾਗੀਦਾਰੀ ਨੂੰ ਵਧਾਉਣਗੀਆਂ। ਜਦੋਂ ਕਿ ਪੰਜਾਬ ਵਿੱਚ ਔਰਤ ਸਾਖਰਤਾ ਦਰਾਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ, ਉਨ੍ਹਾਂ ਦਾ ਰੁਜ਼ਗਾਰ ਹਿੱਸਾ ਘੱਟ ਰਹਿੰਦਾ ਹੈ। ਨਤੀਜੇ ਵਜੋਂ, ਇਹ ਰਾਖਵਾਂਕਰਨ ਨੀਤੀ ਇਸ ਅਸਮਾਨਤਾ ਨੂੰ ਘਟਾਉਣ ਦਾ ਰਾਹ ਖੋਲ੍ਹ ਸਕਦੀ ਹੈ। ਸਰਕਾਰੀ ਅੰਕੜੇ ਇਹ ਵੀ ਦੱਸਦੇ ਹਨ—2020-21 ਵਿੱਚ ਪੰਜਾਬ ਵਿੱਚ ਔਰਤਾਂ ਦੀ ਕਾਰਜਬਲ ਭਾਗੀਦਾਰੀ 21.1% ਸੀ, ਜੋ 2022-23 ਵਿੱਚ ਵੱਧ ਕੇ 25.2% ਹੋ ਗਈ, ਜਦੋਂਕਿ ਰਾਸ਼ਟਰੀ ਔਸਤ ਲਗਭਗ 36% ਹੈ। ਇਸਦਾ ਮਤਲਬ ਹੈ ਕਿ ਅਜੇ ਵੀ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ।
ਮਾਨ ਸਰਕਾਰ ਦੀ ਇਹ ਪਹਿਲਕਦਮੀ ਸਿਰਫ਼ ਨੌਕਰੀਆਂ ਪ੍ਰਦਾਨ ਕਰਨ ਤੱਕ ਸੀਮਤ ਨਹੀਂ ਹੈ। ਇਹ ਸਮਾਜਿਕ ਸਮਾਨਤਾ ਅਤੇ ਲਿੰਗ ਨਿਆਂ ਵੱਲ ਇੱਕ ਇਤਿਹਾਸਕ ਪਹਿਲ ਹੈ। ਇਸਦਾ ਪ੍ਰਭਾਵ ਭਵਿੱਖ ਵਿੱਚ ਪੰਜਾਬ ਦੇ ਸਮਾਜ ਅਤੇ ਪ੍ਰਸ਼ਾਸਨ ਦੋਵਾਂ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦੇਵੇਗਾ ਅਤੇ ਇਹ ਕਦਮ ਅੰਤ ਵਿੱਚ “ਰੰਗਲੇ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰੇਗਾ।  Punjab Government News