Corona Patient - Sach Kahoon Punjabi
ਦੇਸ਼ ’ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਨਾਲ ਨਹੀਂ ਹੋਈ ਕਿਸੇ ਮਰੀਜ਼ ਦੀ ਮੌਤ
ਦੇਸ਼ ’ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਨਾਲ ਨਹੀਂ ਹੋਈ ਕਿਸੇ ਮਰੀਜ਼ ਦੀ ਮੌਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ’ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਇਨਫੈਕਸ਼ਨ ਕਾਰਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 5,30,658 ਹੈ ਅਤੇ ਮੌਤ ਦਰ 1.19 ਫੀਸਦੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਸਵੇਰੇ 7 ਵਜੇ ਤੱਕ 219.98 ਕਰੋੜ ਤੋਂ ਵੱਧ ਟੀਕੇ ਦਿੱਤੇ ਜਾ ਚੁੱਕੇ ਹਨ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਇੱਕ ਐਕਟਿਵ ਕੇਸ ਦੇ ਵਧਣ ਨਾਲ, ਉਨ੍ਹਾਂ ਦੀ ਗਿਣਤੀ ਵੱਧ ਕੇ 3,846 ਹੋ ਗਈ ਹੈ ਅਤੇ ਇਸ ਸਮੇਂ ਵਿੱਚ, ਜਾਰੀ ਹੋਣ ਨਾਲ ਕੁੱਲ ਸੰਖਿਆ 4,41,40,743 ਹੋ ਗਈ ਹੈ।
151 ਲੋਕ ਕੋਰੋਨਾ ਦੀ ਲਾਗ ਤੋਂ ਦੇਸ਼ ਵਿੱਚ ਰਿਕਵਰੀ ਦਰ 98.80 ਫੀਸਦੀ ਹੈ। ਸਰਗਰਮ ਮਾਮਲਿਆਂ ਦੀ ਦਰ 0.1 ਫੀਸਦੀ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਦੇ ਅੱਠ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਦੂਜੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਰਗਰਮ ਮਾਮਲਿਆਂ ਵਿੱਚ ਕਮੀ ਆਈ ਹੈ।
ਕੋਰੋਨਾ ਅਪਡੇਟ
ਕੇਰਲ ਵਿੱਚ ਛੇ ਐਕਟਿਵ ਕੇਸਾਂ ਦੇ ਵਾਧੇ ਦੇ ਨਾਲ, ਉਨ੍ਹਾਂ ਦੀ ਕੁੱਲ ਗਿਣਤੀ 1,409 ਹੋ ਗਈ ਹੈ। ਕੋਰੋਨਾ ਮਹਾਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 67,54,340 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 71,524 ਹੋ ਗਈ ਹੈ। ਕਰਨਾਟਕ ਵਿੱਚ ਕੋਰੋਨਾ ਸੰਕਰਮਣ ਦੇ ਦੋ ਸਰਗਰਮ ਮਾਮਲਿਆਂ ਦੇ ਵਧਣ ਨਾਲ, ਉਨ੍ਹਾਂ ਦੀ ਕੁੱਲ ਗਿਣਤੀ 1,390 ਹੋ ਗਈ ਹੈ। ਇਸ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 40,29,890 ਹੋ ਗਈ ਹੈ ਅਤੇ ਮਿ੍ਰਤਕਾਂ ਦੀ ਗਿਣਤੀ 40,306 ਹੋ ਗਈ ਹੈ। ਮਹਾਰਾਸ਼ਟਰ ਵਿੱਚ, ਚਾਰ ਐਕਟਿਵ ਕੇਸ ਘੱਟ ਕੇ 196 ਹੋ ਗਏ ਹਨ।
ਇਸ ਦੌਰਾਨ 31 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਕੁੱਲ ਗਿਣਤੀ 79,87,626 ਹੋ ਗਈ ਹੈ। ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 1,48,408 ’ਤੇ ਸਥਿਰ ਹੈ। ਰਾਜਸਥਾਨ ਵਿੱਚ ਕੋਰੋਨਾ ਸੰਕਰਮਣ ਦੇ ਛੇ ਸਰਗਰਮ ਮਾਮਲਿਆਂ ਦੇ ਵਧਣ ਨਾਲ, ਉਨ੍ਹਾਂ ਦੀ ਕੁੱਲ ਗਿਣਤੀ 74 ਹੋ ਗਈ ਹੈ। ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਗਿਣਤੀ 13,05,599 ਹੋ ਗਈ ਹੈ। ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 9,653 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਾਹਤ : ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 39 ਹਜ਼ਾਰ ਤੋਂ ਵਧ ਮਰੀਜ਼ ਹੋਏ ਠੀਕ
ਦੇਸ਼ ’ਚ 24 ਘੰਟਿਆਂ ’ਚ 35,499 ਨਵੇਂ ਮਾਮਲੇ ਸਾਹਮਣੇ ਆਏ
ਨਵੀਂ ਦਿੱਲੀ (ਏਜੰਸੀ) ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਮਹਾਂਮਾਰੀ ਦੇ 39 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ ਤੇ ਇਸ ਦੌਰਾਨ 35,499 ਨਵੇਂ ਮਾਮਲੇ ਸਾਹਮਣੇ ਆਏ ਦੇਸ਼ ’ਚ ਐਤਵਾਰ ਨੂੰ 16 ਲੱਖ 11 ਹਜ਼ਾਰ 590 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 50 ਕਰੋੜ 86 ਲੱਖ 64 ਹਜ਼ਾਰ 759 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 35,499 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 19 ਲੱਖ 69 ਹਜ਼ਾਰ 954 ਹੋ ਗਿਆ ਹੈ ਇਸ ਦੌਰਾਨ 39 ਹਜ਼ਾਰ 686 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 3 ਕਰੋੜ 11 ਲੱਖ 39 ਹਜ਼ਾਰ 457 ਹੋ ਗਈ ਹੈ।
ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.26 ਫੀਸਦੀ
ਸਰਗਰਮ ਮਾਮਲੇ 4634 ਘੱਟ ਕੇ ਚਾਰ ਲੱਖ ਦੋ ਹਜ਼ਾਰ 188 ਰਹਿ ਗਏ ਹਨ ਇਸ ਦੌਰਾਨ 447 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ 28 ਹਜ਼ਾਰ 309 ਹੋ ਗਿਆ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.26 ਫੀਸਦੀ, ਰਿਕਵਰੀ ਦਰ ਵਧ ਕੇ 97.40 ਫੀਸਦੀ ਤੇ ਮ੍ਰਿਤਕ ਦਰ 1.34 ਫੀਸਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੁਸ਼ਕਰ ‘ਚ ਆਇਆ ਪਹਿਲਾ ਕੋਰੋਨਾ ਮਰੀਜ਼, ਕਰਫਿਊ ਲਾਇਆ
ਅਜਮੇਰ। ਰਾਜਸਥਾਨ ਦੇ ਅਜਮੇਰ ਦੇ ਪੁਸ਼ਕਰ ਵਿਖੇ ਪਹਿਲਾ ਕੋਰੋਨਾ ਸਕਾਰਾਤਮਕ ਮਰੀਜ਼ ਪਾਏ ਜਾਣ ਤੋਂ ਬਾਅਦ ਖੇਤਰ ਵਿਚ ਕਰਫਿਊ ਲਾਇਆ ਗਿਆ ਹੈ। ਉਪ ਮੰਡਲ ਅਧਿਕਾਰੀ ਦੇਵੀਕਾ ਤੋਮਰ ਨੇ ਪੁਸ਼ਕਰ ਦੀਆਂ ਹੱਦਾਂ ਸੀਲ ਕਰ ਕੇ ਗਨਹੇੜਾ ਦੇ ਵਾਰਡ 3, ਗ੍ਰਾਮ ਪੰਚਾਇਤ ਬਨਸੇਲੀ ਦੇ ਵਾਰਡ 3 ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 89 ਰੇਲਵੇ ਫਾਟਕ ਰਾਹੀਂ ਦੇਵਨਗਰ ਖੇਤਰ ‘ਚ ਕਰਫਿਊ ਐਲਾਨ ਕੀਤਾ ਹੈ। ਕਰਫਿਊ ਦੇ ਐਲਾਨ ਨਾਲ ਪੁਸ਼ਕਰ ਦੀ ਸਬਜ਼ੀ ਮੰਡੀ ਵੀ ਬੰਦ ਕਰ ਦਿੱਤੀ ਗਈ ਹੈ।
ਧਿਆਨ ਯੋਗ ਹੈ ਕਿ ਬੀਤੀ ਸ਼ਾਮ ਅਹਿਮਦਾਬਾਦ ਤੋਂ ਪਰਤਿਆ ਇਕ ਨੌਜਵਾਨ ਕੋਰੋਨਾ ਪੋਜ਼ਿਟਿਵ ਆਇਆ ਸੀ। ਇਸ ਤੋਂ ਤੁਰੰਤ ਬਾਅਦ ਮੈਡੀਕਲ ਇੰਚਾਰਜ ਡਾ. ਆਰ.ਕੇ. ਗੁਪਤਾ ਨੇ ਨੌਜਵਾਨ ਦੇ ਪਰਿਵਾਰ ਦੇ ਸਤਾਰਾਂ ਮੈਂਬਰਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਅਜਮੇਰ ਦੇ ਜਵਾਹਰ ਲਾਲ ਨਹਿਰੂ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜਿਆ ਹੈ।
ਪੁਸ਼ਕਰ ਵਿਚ ਪਹਿਲਾ ਕੋਰੋਨਾ ਸਕਾਰਾਤਮਕ ਦੇਵਾਨਗਰ ਰੋਡ ਪਾਵਰ ਹਾਊਸ ਹੋਟਲ ਸ੍ਰੀਰਾਜ ਦੇ ਪਿੱਛੇ ਸਥਿਤ ਹੈ, ਜੋ ਕਿ ਪਿੰਡ ਬਨਸੇਲੀ ਦੇ ਬਾਹਰਵਾਰ ਨਾਲ ਜੁੜਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਨਾ ਸਿਰਫ ਪੁਸ਼ਕਰ, ਬਲਕਿ ਦੇਵਨਗਰ, ਬਨਸੇਲੀ, ਗਨਹੇੜਾ ਵਰਗੇ ਖੇਤਰ ਵੀ ਖ਼ਤਰੇ ਵਿੱਚ ਆ ਗਏ ਹਨ। ਇਨ੍ਹਾਂ ਇਲਾਕਿਆਂ ਵਿਚ ਬਹੁਤ ਸਾਰੇ ਹੋਟਲ ਹਨ ਜਿਥੇ ਵਿਦੇਸ਼ੀ ਸੈਲਾਨੀ ਅਜੇ ਵੀ ਮੌਜੂਦ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰੋਨਾ ਪੀੜਤ ਲਾਸ਼ਾਂ ਦੀ ਦਾਸਤਾਨ
ਕੋਰੋਨਾ ਪੀੜਤ ਲਾਸ਼ਾਂ ਦੀ ਦਾਸਤਾਨ
ਸਨਅਤੀ ਸ਼ਹਿਰ ਲੁਧਿਆਣਾ ਵਿਖੇ ਕੋਰੋਨਾ ਪੀੜਤ ਬਿਰਧ ਮਾਤਾ ਸੁਰਿੰਦਰ ਕੌਰ ਦੀ ਮੌਤ ਉਪਰੰਤ ਉਸ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਂਟ ਕਰਨ ਲਈ ਪਰਿਵਾਰ ਵੱਲੋਂ ਨਾ ਲੈਣਾ, ਇਸੇ ਤਰ੍ਹਾਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੋਰੋਨਾ ਪੀੜਤ ਇੰਜੀਨੀਅਰ ਜਸਵਿੰਦਰ ਸਿੰਘ ਦੀ ਸਾਹਾਂ ਦੀ ਡੋਰ ਟੁੱਟਣ ਉਪਰੰਤ ਉਸ ਦੇ ਪਰਿਵਾਰ ਵੱਲੋਂ ਉਸ ਦੀ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਸਾਹਮਣੇ ਨਾ ਆਉਣਾ, ਤੇ ਇਹਨਾਂ ਦੋਨਾਂ ਲੋਥਾਂ ਦਾ ਅੰਤਿਮ ਸਸਕਾਰ, ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤਾ ਗਿਆ, ਤੇ ਮਾਤਾ ਦੇ ਸਸਕਾਰ ਸਮੇਂ ਪਰਿਵਾਰ ਵੱਲੋਂ ਦੂਰੋਂ ਹੀ ਖੜ੍ਹ ਕੇ ਵੇਖਣਾ,
ਇਸੇ ਹੀ ਤਰ੍ਹਾਂ ਦੀ ਘਟਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਦੀ ਕੋਰੋਨਾ ਵਾਇਰਸ ਕਰਨ ਹੋਈ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸਸਕਾਰ ਕਰਨ ਲਈ ਪਿੰਡ ਦੇ ਲੋਕਾਂ ਵੱਲੋਂ ਸਮਸ਼ਾਨਘਾਟ ਦੇ ਗੇਟ ਨੂੰ ਜੰਦਰੇ ਮਾਰ ਕੇ ਸਸਕਾਰ ਕਰਨ ਲਈ ਜਗ੍ਹਾ ਨਾ ਦੇਣ ਕਾਰਨ ਵਾਪਰੀ।
ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਵਾਇਰਲ ਕਰਕੇ ਆਪੋ-ਆਪਣੇ ਵਿਚਾਰਾਂ ਦੀ ਭੜਾਸ ਕੱਢੀ ਗਈ ਭਾਈ ਨਿਰਮਲ ਸਿੰਘ ਦਾ ਸਸਕਾਰ ਤਾਂ ਪ੍ਰਸ਼ਾਸਨ ਨੂੰ ਲੋਕਾਂ ਦੇ ਵਿਰੋਧ ਕਾਰਨ ਕਿਸੇ ਏਕਾਂਤ ਜਗ੍ਹਾ ਵਿੱਚ ਕਰਨਾ ਪਿਆ, ਜੋ ਹਲਾਤਾਂ ਦੀ ਮਜ਼ਬੂਰੀ ਵੱਸ ਮੌਕੇ ਦਾ ਫੈਸਲਾ ਸੀ।
ਪ੍ਰੰਤੂ ਦੂਜੇ ਦੋਵਾਂ ਕੇਸਾਂ ਵਿੱਚ ਤਾਂ ਪਰਿਵਾਰਾਂ ਵੱਲੋਂ ਉਨ੍ਹਾਂ ਦੀ ਮਿੱਟੀ ਨੂੰ ਕਿਉਂਟਣ ਲਈ ਲਾਸ਼ਾਂ ਨੂੰ ਨਾ ਲੈਣਾ ਮੰਦਭਾਗਾ ਤਾਂ ਹੈ ਹੀ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਤੋਂ ਨਿੱਕਲਣ ਵਾਲੇ ਸਿੱਟਿਆਂ ਨੂੰ ਭੁਗਤਣ ਲਈ ਆਪਣੇ-ਆਪ ਨੂੰ ਅੱਜ ਹੀ ਤਿਆਰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਮੌਤ ਰੂਪੀ ਅਟੱਲ ਸੱਚਾਈ ਨਾਲ ਤਾਂ ਸਾਡਾ ਸਾਰਿਆਂ ਦਾ ਵਾਹ ਇੱਕ ਦਿਨ ਪੈਣਾ ਲਾਜ਼ਮੀ ਹੈ।
ਜਿਨ੍ਹਾਂ ਨੇ ਸਾਡੇ ਜਨਮ ਤੋਂ ਲੈ ਕੇ ਵੱਡੀਆਂ-ਵੱਡੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਆਪਣੇ-ਆਪ ਦੀ ਪ੍ਰਵਾਹ ਕੀਤੇ ਬਿਨਾਂ ਸਾਨੂੰ ਦੁਨੀਆਂ ਵਿਚ ਵਿਚਰਨ ਦੇ ਕਾਬਿਲ ਬਣਾਇਆ ਹੋਵੇ ਉਨ੍ਹਾਂ ਨੂੰ ਅੰਤਿਮ ਸਮੇਂ ਜੇਕਰ ਆਪਣਿਆਂ ਦਾ ਮੋਢਾ ਵੀ ਨਸੀਬ ਨਾ ਹੋਵੇ ਤਾਂ ਸਾਡੇ ਅਤੇ ਮਸ਼ੀਨਾਂ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ।
ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਜਨਤਾ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਲੀਲ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਕਿਉਂਕਿ ਅੱਜ ਦੇ ਇਨਫਰਮੇਸ਼ਨ ਟੈਕਨਾਲੋਜੀ ਦੇ ਤੇਜ਼ ਜ਼ਮਾਨੇ ਵਿੱਚ ਜ਼ਿਆਦਾ ਲੋਕ ਕਿਸੇ ਵੀ ਗੱਲ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਹੀ ਆਪ ਜੱਜ ਬਣ ਕੇ ਫੈਸਲਾ ਕਰਕੇ ਆਪਣੇ ਮੋਬਾਈਲ ਫੋਨਾਂ ਰਾਹੀਂ ਦੂਸਰੇ ਦੀ ਬਦਨਾਮੀ ਕਰਨ ਲਈ ਕੋਈ ਮੌਕਾ ਨਹੀਂ ਗਵਾਉਂਦੇ, ਭਾਵੇਂ ਬਾਅਦ ਵਿਚ ਉਸ ਕੀਤੀ ਹੋਈ ਗਲਤੀ ਦੇ ਖਮਿਆਜੇ ਵੀ ਕਿਉਂ ਨਾ ਭੁਗਤਣੇ ਪੈਣ, ਇਨ੍ਹਾਂ ਦਿਨਾਂ ਵਿਚ ਕਾਫੀ ਘਟਨਾਵਾਂ ਵਾਪਰ ਵੀ ਚੁੱਕੀਆਂ ਹਨ
ਕਿਉਂਕਿ ਅੱਜ ਇਨਸਾਨਾਂ ਅੰਦਰੋਂ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ, ਹੰਕਾਰੀ ਪ੍ਰਵਿਰਤੀ ਲਗਾਤਾਰ ਵਧਦੀ ਜਾ ਰਹੀ ਹੈ, ਮੋਹ-ਪਿਆਰ ਦੀਆਂ ਤੰਦਾਂ ਜੋ ਕਿਸੇ ਸਮੇਂ ਪੰਜਾਬੀਆਂ ਦਾ ਗਹਿਣਾ ਸਨ ਅੱਜ ਉਸ ਨੂੰ ਵੀ ਗ੍ਰਹਿਣ ਲੱਗ ਚੁੱਕਾ ਹੈ।
ਅੱਜ ਅਸੀਂ ਆਪਣੇ-ਆਪ ਨੂੰ ਲੋਕਾਂ ਸਾਹਮਣੇ ਤਾਂ ਤਰਕਸ਼ੀਲ ਸੋਚ ਦੇ ਧਾਰਨੀ ਦਰਸਾਉਂਦੇ ਹਾਂ ਪ੍ਰੰਤੂ ਅਜਿਹੇ ਸਮੇਂ ਪਰਿਵਾਰਾਂ ਵੱਲੋਂ ਕੋਰੋਨਾ ਪੀੜਤ ਲਾਸ਼ਾਂ ਨੂੰ ਨਾ ਲੈਣ ਸਬੰਧੀ ਅਸੀਂ ਆਪਣਾ ਨਜ਼ਰੀਆ ਬਦਲ ਕੇ ਬਦਨਾਮੀ ਕਰਨ ਵਾਲੇ ਰਾਹ ਤੁਰ ਪੈਂਦੇ ਹਾਂ, ਕਿ ਵਾਇਰਸ ਕਾਰਨ ਲਾਸ਼ ਨਹੀਂ ਲਈ ਅਜਿਹੀ ਤੂਲ ਨਹੀਂ ਦੇਣੀ ਚਾਹੀਦੀ, ਕਿਉਂਕਿ ਅੱਜ ਸਰਕਾਰਾਂ, ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਤੇ ਡਬਲਿਊ. ਐਚ. ਓ. ਵੱਲੋਂ ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਸਾਰੇ ਚੈਨਲਾਂ ਤੇ ਅਖਬਾਰਾਂ ਵਿੱਚ ਲਗਾਤਾਰ ਸਾਨੂੰ ਅਗਾਹ ਕਰਕੇ ਆਪੋ-ਆਪਣੇ ਘਰਾਂ ਵਿੱਚ ਰਹਿਣ ਲਈ ਅਨਾਊਂਸਮੈਟਾਂ ਕੀਤੀਆਂ ਜਾ ਰਹੀਆਂ ਹਨ,
ਅਜਿਹੇ ਸਮੇਂ ਜੇਕਰ ਕਿਸੇ ਇਨਸਾਨ ਦੇ ਇਸ ਮਹਾਂਮਾਰੀ ਨਾਲ ਪੀੜਤ ਹੋਣ ਕਾਰਨ ਮੌਤ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਤੇ ਹੋਰ ਰਸਮਾਂ ਨਿਭਾਉਣ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਲੀਲ ਕਰੀਏ ਇਹ ਮੰਦਭਾਗਾ ਹੈ, ਕਿਉਂਕਿ ਇਸ ਵਾਇਰਸ ਦਾ ਅਸਰ ਜਿਉਂਦੇ ਇਨਸਾਨ ਕੋਲ ਜਾਣ ਦਾ ਵੀ ਓਨਾ ਹੈ ਤੇ ਲਾਸ਼ਾਂ ਕੋਲ ਜਾਣ ਦਾ ਜਾਂ ਉਸ ਨੂੰ ਸੰਭਾਲਣ ਸਮੇਂ ਅਣਗਹਿਲੀ ਕਾਰਨ ਵੀ ਅਸਰ ਦੂਜਿਆਂ ਲਈ ਵੀ ਓਨਾ ਹੀ ਹੈ
ਸਰਕਾਰਾਂ ਇਹ ਫੈਸਲਾ ਕਰਨ ਕਿ ਕੋਰੋਨਾ ਪੀੜਤ ਇਨਸਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ
ਕਿਉਂਕਿ ਕੋਰੋਨਾ ਪੋਜ਼ਟਿਵ ਇਨਸਾਨ ਕੋਲ ਹਸਪਤਾਲ ਵਿਚ ਉਸਦੇ ਵਾਰਸਾਂ ਨੂੰ ਸਾਂਭ-ਸੰਭਾਲ ਲਈ ਇਸ ਕਰਕੇ ਨਹੀਂ ਰਹਿਣ ਦਿੱਤਾ ਜਾਂਦਾ ਕਿ ਇਸ ਲਾਗ ਦੀ ਬਿਮਾਰੀ ਨਾਲ ਨਿਪਟਣ ਜਾਂ ਇਸ ਤੋਂ ਬਚਣ ਲਈ ਪੂਰੀ ਦੁਨੀਆ ਵਿਚ ਸਿਵਾਏ ਸਮਾਜਿਕ ਦੂਰੀ ਤੋਂ ਇਲਾਵਾ ਕੋਈ ਵੀ ਦਵਾਈ ਉਪਲੱਬਧ ਨਹੀਂ ਹੈ ਸਾਡੇ ਕੋਲ ਜਿੰਨੇ ਵੀ ਸਾਧਨ ਹਨ, ਇਹ ਫੇਲ੍ਹ ਸਾਬਤ ਹੁੰਦੇ ਨਜ਼ਰ ਆ ਰਹੇ ਹਨ ਸਿਵਾਏ ਸਮਾਜਿਕ ਦੂਰੀ ਦੇ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਇਹ ਹੈ ਕਿ ਕੋਰੋਨਾ ਪੀੜਤਾਂ ਦੀ ਸਾਂਭ-ਸੰਭਾਲ ਤੇ ਟੈਸਟ ਕਰਨ ਵਾਲੇ ਕਈ ਮਾਹਿਰ ਡਾਕਟਰ ਵੀ ਇਸ ਵਾਇਰਸ ਤੋਂ ਆਪਣੇ ਪੂਰੇ ਲਿਬਾਸ ਪਹਿਨਣ ਦੇ ਬਾਵਜ਼ੂਦ ਪਾਜ਼ੀਟਿਵ ਹੋ ਗਏ ਹਨ।
ਸਾਨੂੰ ਅੱਜ ਅਗਾਂਹਵਧੂ ਸੋਚ ਦੇ ਧਾਰਨੀ ਹੋ ਕੇ ਇਸ ਵਾਇਰਸ ਦੀ ਤਬਾਹੀ ਨੂੰ ਸਮਝਕੇ ਸੁਚੇਤ ਹੋਣ ਦੀ ਲੋੜ ਹੈ ਨਾ ਕਿ ਅਸੀਂ ਕੋਰੋਨਾ ਪੀੜਤ ਮਰੀਜਾਂ ਦੇ ਪਰਿਵਾਰਾਂ ਨੂੰ ਜ਼ਲੀਲ ਕਰਨ ਵਾਲੇ ਪੁੱਠੇ ਪਾਸੇ ਤੁਰੀਏ ਸਗੋਂ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦੇ ਹੋਏ ਪੂਰੇ ਸਮਾਜ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਨਿੱਤਰ ਕੇ ਅੱਗੇ ਆਉਣਾ ਚਾਹੀਦਾ ਹੈ,
ਨਾ ਕਿ ਅਜਿਹੇ ਹਾਲਾਤ ਪੈਦਾ ਕਰੀਏ ਜਿਸ ਨਾਲ ਸਮਾਜਿਕ ਰਿਸ਼ਤਿਆਂ ਵਿੱਚ ਤਰੇੜਾਂ ਪੈਦਾ ਹੋਣ ਸਾਰਾ ਪ੍ਰਸ਼ਾਸਨ ਤੇ ਸਰਕਾਰਾਂ ਇਸ ਵੱਲ ਖ਼ਾਸ ਧਿਆਨ ਤੇ ਤਵੱਜ਼ੋ ਦੇ ਕੇ ਕਾਨੂੰਨ ਬਣਾਉਣ ਕਿ ਕੋਰੋਨਾ ਪਾਜ਼ੀਟਿਵ ਮ੍ਰਿਤਕਾਂ ਦਾ ਸਸਕਾਰ, ਸਰਕਾਰਾਂ ਆਪਣੀ ਦੇਖ-ਰੇਖ ਵਿੱਚ ਕਰਵਾਉਣਗੀਆਂ, ਜੇਕਰ ਪਰਿਵਾਰ ਦੂਰੋਂ ਅੰਤਿਮ ਦਰਸ਼ਨ ਕਰਨਾ ਚਾਹੇ ਤਾਂ ਕਰ ਸਕਦਾ ਹੈ ਕੋਈ ਬੰਦਿਸ਼ ਨਾ ਹੋਵੇ ਤੇ ਨਾ ਹੀ ਲੋਕ ਉਸ ਪਰਿਵਾਰ ਨੂੰ ਜ਼ਲੀਲ ਕਰਨ ਕਿ ਆਹ ਜਾਂਦਾ ਜਿਹਨੇ ਲਾਸ਼ ਨਹੀਂ ਲਈ ਸੀ ਆਦਿਕ ਮਿਹਣੇ ਮਾਰਨ।
ਇਸ ਬਿਮਾਰੀ ਨਾਲ ਪੀੜਤ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰ ਸਿਰਫ ਸੂਚਿਤ ਕਰੇ ਤੇ ਮੌਤ ਦਾ ਸਰਟੀਫਿਕੇਟ ਤੁਰੰਤ ਜਾਰੀ ਕਰਕੇ ਆਪਣੇ ਯੋਗ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਅੰਤਿਮ ਸਸਕਾਰ ਕਰਕੇ ਰਸਮਾਂ ਪੂਰੀਆਂ ਕਰੇ। ਸਮਾਜ ਵੱਲੋਂ ਮਿਹਣੇ ਮਾਰਨੇ ਕਿ ਉਹਨੇ ਪੁੱਤਾਂ ਦੇ ਫਰਜ਼ ਨਹੀਂ ਨਿਭਾਏ ਮਰਨ ਤੋਂ ਬਾਅਦ ਤਾਂ ਇਨਸਾਨੀ ਦੇਹ ਸਿਰਫ ਮਿੱਟੀ ਹੈ, ਇਹ ਅਕਸਰ ਸੱਥਰ ‘ਤੇ ਬੈਠੇ ਸਿਆਣੇ ਬਜ਼ੁਰਗਾਂ ਕੋਲੋਂ ਸੁਣਨ ਨੂੰ ਆਮ ਹੀ ਮਿਲਦਾ ਹੈ, ਜੋ ਕਿ ਪੀੜਤ ਪਰਿਵਾਰ ਨੂੰ ਹੌਂਸਲਾ ਦੇਣ ਲਈ ਕਿਹਾ ਜਾਂਦਾ ਹੈ ਤੇ ਅਸਲ ਵਿਚ ਇਹ ਸਾਰੇ ਧਰਮਾਂ ਅਨੁਸਾਰ ਸੱਚ ਵੀ ਹੈ ਤੇ ਅੱਜ ਫਿਰ ਇਸ ਗੱਲ ਨੂੰ ਇੰਨਾ ਕਿਉਂ ਉਛਾਲਿਆ ਜਾ ਰਿਹਾ ਹੈ।
ਕੁਦਰਤ ਦੀ ਕਰੋਪੀ ਕਾਰਨ ਅੱਜ ਇੱਕ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਦੁਨੀਆਂ ਤੋਂ ਸਦਾ ਲਈ ਚਲੇ ਗਏ ਨਾਲ-ਨਾਲ ਪਰਿਵਾਰ ਕੋਰੋਨਾ ਤੋਂ ਦਹਿਸ਼ਤਜ਼ਦਾ ਹਨ, ਉੱਪਰੋਂ ਸਮਾਜ ਵੱਲੋਂ ਮਿਹਣੇ ਮਾਰਨਾ ਕਿਸ ਹੱਦ ਤੱਕ ਜਾਇਜ਼ ਹੈ! ਲੋੜ ਹੈ ਸਮਾਜ ਵੱਲੋਂ ਦਿਲੋਂ ਹਮਦਰਦੀ ਦੀ, ਨਾ ਕਿ ਸਾਡੇ ਵੱਲੋਂ ਪਾਈਆਂ ਜਾ ਰਹੀਆਂ ਲਾਹਨਤਾਂ ਦੀ, ਇਹ ਕੋਰੋਨਾ ਪਹਿਲਵਾਨ ਤਾਂ ਵੱਡੇ-ਵੱਡੇ ਖੱਬੀਖਾਨਾਂ ਦੀ ਧੌਣ ਮਰੋੜ ਕੇ ਦੁਨੀਆਂ ਵਿਚ ਲੱਖਾਂ ਘਰਾਂ ਅੰਦਰ ਸੱਥਰ ਵਿਛਾ ਕੇ ਕੀਰਨੇ ਪਵਾ ਚੁੱਕਾ ਹੈ
ਸਾਨੂੰ ਸਮਝਣ ਦੀ ਲੋੜ ਹੈ ਤੇ ਓਸ ਪਰਮਾਤਮਾ ਅੱਗੇ ਅਰਦਾਸਾਂ ਕਰੀਏ ਕਿ ਸੱਚੇ ਪਾਤਸ਼ਾਹ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਵਰਗੇ ਦੇਸ਼ ਦੀਆਂ ਵੀ ਕੋਰੋਨਾ ਪਹਿਲਵਾਨ ਗੋਡਨੀਆਂ ਲਵਾ ਕੇ ਉਸਦੀ ਸਾਰੀ ਟੈਕਨਾਲੋਜੀ ਨੂੰ ਫੇਲ੍ਹ ਕਰ ਚੁੱਕਾ ਹੈ, ਤੁਸੀਂ ਸਾਡੇ ‘ਤੇ ਰਹਿਮਤ ਕਰਕੇ ਕੁੱਲ ਖਲਕਤ ਨੂੰ ਇਸ ਸੰਕਟ ਵਿਚੋਂ ਬਾਹਰ ਨਿਕਲਣ ਦਾ ਬਲ ਤੇ ਬੁੱਧੀ ਬਖ਼ਸ਼ੋ ਜੀ!
ਕੋਟਕਪੂਰਾ ਮੋ. 96462-00468
ਜਗਜੀਤ ਸਿੰਘ ਕੰਡਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਰੀਜ਼ ਪਿਛਲੇ ਇੱਕ ਹਫਤੇ ਤੋਂ ਸ਼ਹਿਰ ਦੀ ਮਸਜ਼ਿਦ ਵਿੱਚ ਹੈ ਇਕਾਂਤਵਾਸ ਵਿੱਚ
ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ) ਡਿਪਟੀ ਕਮਿਸ਼ਨਰ ਐਮ. ਕੇ. ਅਰਾਵਿੰਦ ਕੁਮਾਰ ਨੇ ਦੇਰ ਸ਼ਾਮ ਮੁਕਤਸਰ ਵਿਖੇ ਇੱਕ ਕੋਰੋਨਾ ਸ਼ੱਕੀ ਮਰੀਜ਼ ਦੀ ਹਾਂ ਪੱਖੀ ਰਿਪੋਰਟ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਿਲ੍ਹੇ ਵਿੱਚ ਪਾਏ ਗਏ ਪਹਿਲੇ ਮਰੀਜ਼ ਨੂੰ ਜ਼ਿਲ੍ਹਾ ਪ੍ਰਸਾਸਨ ਵੱਲੋਂ ਪਿਛਲੇ ਇੱਕ ਹਫਤੇ ਤੋਂ ਹੀ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਮਰੀਜ਼ ਨੂੰ ਕਿਸੇ ਵੀ ਬਾਹਰੀ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਉਣ ਦਿੱਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ 18 ਸਾਲਾ ਮੇਰਠ ਵਾਸੀ ਵਜੋਂ ਹੋਈ ਹੈ। ਇਹ ਵਿਅਕਤੀ 14 ਹੋਰ ਵਿਅਕਤੀਆਂ ਨਾਲ ਮੁਕਤਸਰ ਵਿਖੇ ਕਰਫਿਊ ਕਾਰਨ ਰੁਕ ਰਿਹਾ ਸੀ। ਜਦਕਿ ਇਸਦੇ ਦੱਸਣ ਮੁਤਾਬਿਕ ਇਸ ਵਿਅਕਤੀ ਨੇ ਅੱਗੇ ਕਿਤੇ ਹੋਰ ਜਾਣਾ ਸੀ।
ਉਨ੍ਹਾਂ ਦੱਸਿਆ ਕਿ 15 ਵਿੱਚੋਂ 14 ਮਰੀਜ਼ਾਂ ਦੇ ਸੈਂਪਲਾਂ ਦੀ ਨਾਂ ਪੱਖੀ ਰਿਪੋਰਟ ਆਈ ਹੈ । ਇਨ੍ਹਾਂ ਵਿੱਚੋਂ ਤਿੰਨ ਸੈਂਪਲ ਦੁਬਾਰਾ ਭੇਜੇ ਗਏ ਸਨ , ਜਿਸ ਵਿੱਚੋਂ ਕੇਵਲ ਇੱਕ ਦੀ ਰਿਪੋਰਟ ਹੀ ਹਾਂ ਪੱਖੀ ਆਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਰੀਜ਼ ਦਾ ਇਲਾਜ ਕੋਰੋਨਾ ਹਸਪਤਾਲ ਦੇ ਇਕਾਂਤਵਾਸ ਵਾਰਡ ਵਿੱਚ ਡਾਕਟਰਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਇਸ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਸਥਿਤੀ ਪ੍ਰਸ਼ਾਸਨ ਦੇ ਪੂਰਨ ਰੂਪ ਵਿੱਚ ਨਿਯੰਤਰਨ ਵਿੱਚ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੈਕਅਪ ਤੋਂ ਬਾਅਦ ਬਿਨਾਂ ਟੈਸਟ ਤੋਂ ਹੋਇਆ ਗਾਇਬ, ਪੁਲਿਸ ਨੇ ਲਿਆਂਦਾ ਹਸਪਤਾਲ
ਮੋਗਾ, (ਵਿੱਕੀ ਕੁਮਾਰ/ ਭੁਪਿੰਦਰ ਸਿੰਘ) ਮੋਗਾ ਦੇ ਸਿਵਲ ਹਸਪਤਾਲ ‘ਚ ਕੋਰੋਨਾ ਦੇ ਸ਼ੱਕੀ ਮਰੀਜ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ  ਉਕਤ ਮਰੀਜ ਚੈਕਅਪ ਕਰਵਾਉਣ ਤੋਂ ਬਾਅਦ ਡਾਕਟਰਾਂ ਵੱਲੋਂ ਟੈਸਟ ਕਰਵਾਉਣ ਦੀ ਹਦਾਇਤ ਦੇਣ ਦੇ ਬਾਵਜੂਦ ਹਸਪਤਾਲ ‘ਚੋਂ ਚਲਾ ਗਿਆ, ਜਿਸ ਨੂੰ ਬਾਅਦ ‘ਚ ਪੁਲਿਸ ਨੇ ਉਸ ਦੇ ਘਰੋਂ ਸਿਵਲ ਹਸਪਤਾਲ ਮੋਗਾ ‘ਚ ਭਰਤੀ ਕਰਵਾਇਆ
ਦਰਅਸਲ ਗੁਰਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਬੱਧਨੀ ਕਲਾਂ ਬੀਤੇ ਦਿਨੀਂ ਦੁਬਈ ਤੋਂ ਪਰਤਿਆ ਸੀ ਜਿਸ ਨੂੰ ਨਿਮੋਨੀਆ ਹੋ ਗਿਆ ਅਤੇ ਉਹ ਇਲਾਜ ਕਰਵਾਉਣ ਲਈ ਮੋਗਾ ਦੇ ਸਿਵਲ ਹਸਪਤਾਲ ਪੁੱਜਾ ਇਸ ਦੌਰਾਨ ਡਾਕਟਰਾਂ ਵੱਲੋਂ ਉਸ ਦੇ ਲੋੜੀਂਦੇ ਟੈਸਟ ਕੀਤੇ ਗਏ ਟੈਸਟ ਤੋਂ ਬਾਅਦ ਡਾਕਟਰਾਂ ਵੱਲੋਂ ਉਸ ‘ਚ ਕੋਰੋਨਾ ਵਾਇਰਸ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਅਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਨਿਗਰਾਨੀ ਹੇਠ ਰੱਖਣ ਦੀ ਸਲਾਹ ਦਿੱਤੀ ਪਰ ਇਸ ਤੋਂ ਪਹਿਲਾਂ ਹੀ ਉਕਤ ਨੌਜਵਾਨ ਬਿਨਾਂ ਦੱਸੇ ਕਿਤੇ ਚਲਾ ਗਿਆ
ਇਸ ਤੋਂ ਬਾਅਦ ਸਿਵਲ ਸਰਜਨ ਨੇ ਇੱਕ ਪੱਤਰ ਰਾਹੀਂ ਡੀਐਸਪੀ ਬੱਧਨੀ ਕਲਾਂ ਨੂੰ ਸੂਚਿਤ ਕੀਤਾ ਅਤੇ ਉਕਤ ਮਰੀਜ ਨੂੰ ਟਰੇਸ ਕਰਕੇ ਸਿਵਲ ਹਸਪਤਾਲ ਮੋਗਾ ਵਿਖੇ ਲਿਆਉਣ ਦੀ ਅਪੀਲ ਕੀਤੀ ਤਾਂ ਕਿ ਉਸ ਦੇ ਸੈਂਪਲ ਲੈ ਕੇ ਇਲਾਜ ਕੀਤਾ ਜਾ ਸਕੇ ਤੇ ਹੋਰ ਲੋਕਾਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਨੌਜਵਾਨ ਨੂੰ ਉਸ ਦੇ ਘਰੋਂ ਲੱਭ ਕੇ ਸਿਵਲ ਹਸਪਤਾਲ ਲਿਆਂਦਾ ਜਿੱਥੇ ਉਸ ਦੇ ਖੂਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਸਕੇਗੀ ਫਿਲਹਾਲ ਉਕਤ ਨੌਜਵਾਨ ਨੂੰ ਸਖ਼ਤ ਨਿਗਰਾਨੀ ਹੇਠ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ
ਗੁਰਦਾਸਪੁਰ ਤੋਂ ਵੀ ਗਾਇਬ ਹੋਇਆ ਸੀ ਸ਼ੱਕੀ ਮਰੀਜ਼
ਇਸ ਤੋਂ ਪਹਿਲਾਂ 20 ਫਰਵਰੀ ਨੂੰ ਗੁਰਦਾਸਪੁਰ ਦੇ ਹਸਪਤਾਲ ‘ਚੋਂ ਵੀ ਇਕ ਸ਼ੱਕੀ ਮਰੀਜ਼ ਇਸੇ ਤਰ੍ਹਾਂ ਚਲਾ ਗਿਆ ਸੀ ਦਰਅਸਲ ਕਲਾਨੌਰ ਨਿਵਾਸੀ ਇੱਕ 26 ਸਾਲਾ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਵਾਇਰਸ ਦਾ ਸ਼ੱਕੀ ਪਾਇਆ ਗਿਆ ਸੀ ਡਾਕਟਰਾਂ ਨੇ ਤੁਰੰਤ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖ ਦਿੱਤਾ ਇਸ ਦੌਰਾਨ ਮਰੀਜ਼ ਨੂੰ ਜਦੋਂ ਕੋਰੋਨਾ ਵਾਇਰਸ ਦੇ ਸ਼ੱਕੀ ਹੋਣ ਦਾ ਪਤਾ ਲੱਗਾ ਤਾਂ ਉਹ ਹਸਪਤਾਲ ਤੋਂ ਚਲਾ ਗਿਆ ਡਾਕਟਰਾਂ ਮੁਤਾਬਕ ਉਨ੍ਹਾਂ ਨੇ ਏਅਰਪੋਰਟ ਤੋਂ ਸੂਚੀ ਦੇ ਅਧਾਰ ‘ਤੇ  ਮਰੀਜ਼ ਨੂੰ ਦਾਖਲ ਕਰਵਾਇਆ ਸੀ ਉਸ ਦੇ ਬਲੱਡ ਸੈਂਪਲ ਜਾਂਚ ਲਈ ਭੇਜੇ ਗਏ ਹਨ ਪਰ ਇਸ ਸਮੇਂ ਦੌਰਾਨ ਉਹ ਕਿਸੇ ਨੂੰ ਦੱਸੇ ਬਿਨਾਂ ਹਸਪਤਾਲ ਤੋਂ ਚਲਾ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।