Rupinder Ruby - Sach Kahoon Punjabi
ਬਿਮਾਰ ਪਿਤਾ ਨੂੰ ਸੰਭਾਲਦੀ ਜਾਂ ਫਿਰ ਦਿੰਦੀ ਸੋਸ਼ਲ ਮੀਡੀਆ ਦੇ ਜੁਆਬ, ‘ਆਪ’ ਨੂੰ ਛੱਡਣ ਦਾ ਸੁਆਲ ਹੀ ਪੈਦਾ ਨੀਂ ਹੁੰਦਾ
ਆਪ ਨੂੰ ਛੱਡਣ ਦੀ ਚਰਚਾ ’ਚ ਵਿਧਾਇਕ ਰੁਪਿੰਦਰ ਰੂਬੀ ਬੋਲੀ, ਵਿਧਾਇਕ ਦਾ ਵੀ ਹੁੰਦੈ ਪਰਿਵਾਰ
ਆਪ ਆਗੂਆਂ ਦੇ ਲਗਾਤਾਰ ਸੀ ਸੰਪਰਕ ਪਰ ਨਹੀਂ ਲੈ ਪਾਈ ਕਿਸੇ ਪਾਰਟੀ ਪ੍ਰੋਗਰਾਮ ‘ਚ ਭਾਗ : ਰੂੁਬੀ
ਕਿਹਾ, ਜਲਦ ਹੀ ਦਿਖਾਈ ਦੇਣਗੇ ਪਾਰਟੀ ਪ੍ਰੋਗਰਾਮ ਅਤੇ ਵਿਧਾਨ ਸਭਾ ਹਲਕੇ ‘ਚ
ਚੰਡੀਗੜ, (ਅਸ਼ਵਨੀ ਚਾਵਲਾ)। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੂਪਿੰਦਰ ਰੂਬੀ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਖ਼ੁਦ ਵਿਧਾਇਕ ਰੂਪਿੰਦਰ ਕੌਰ ਰੂਬੀ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਰੂਪਿੰਦਰ ਰੂਬੀ ਦਾ ਕਹਿਣਾ ਹੈ ਕਿ ਇੱਕ ਵਿਧਾਇਕ ਦਾ ਵੀ ਪਰਿਵਾਰ ਹੁੰਦਾ ਹੈ ਅਤੇ ਉਨਾਂ ਦੇ ਪਿਤਾ ਪਿਛਲੇ 2 ਮਹੀਨੇ ਤੋਂ ਗੰਭੀਰ ਬਿਮਾਰ ਸਨ ਤਾਂ ਉਨਾਂ ਦੇ ਇਲਾਜ ਕਰਕੇ ਹੀ ਉਹ ਉਲਝੇ ਹੋਏ ਸਨ। ਉਹ ਆਮ ਆਦਮੀ ਪਾਰਟੀ ਨੂੰ ਕਦੇ ਛੱਡਣ ਬਾਰੇ ਸੋਚ ਵੀ ਨਹੀਂ ਸਕਦੇ ਅਤੇ ਹਮੇਸ਼ਾ ਹੀ ਇਸੇ ਪਾਰਟੀ ਵਿੱਚ ਰਹਿੰਦੇ ਹੋਏ ਆਮ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨਾਂ ਦੱਸਿਆ ਕਿ ਪਹਿਲਾਂ ਉਨਾਂ ਦੇ ਪਿਤਾ ਦਾ ਇੱਕ ਵੱਡਾ ਆਪ੍ਰੇਸ਼ਨ ਹੋਇਆ ਸੀ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ ਸੀ। ਇਸੇ ਕਰਕੇ ਉਹ ਦੋ ਮਹੀਨੇ ਤੋਂ ਰੁੱਝੇ ਹੋਏ ਸਨ।
ਸੋਸ਼ਲ ਮੀਡੀਆ ‘ਤੇ ਪਾਰਟੀ ਛੱਡਣ ਦੀ ਚਰਚਾ ਨੂੰ ਨਕਾਰਦੇ ਹੋਏ ਉਨਾਂ ਕਿਹਾ ਕਿ ਬਿਨਾਂ ਕਿਸੇ ਗਲ ਤੋਂ ਇਸ ਤਰਾਂ ਦੀਆਂ ਅਫ਼ਵਾਹਾਂ ਵੀ ਫੈਲਾਉਣੀਆਂ ਗਲਤ ਹਨ। ਉਨਾਂ ਕਿਹਾ ਕਿ ਉਹ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਸੰਪਰਕ ਵਿੱਚ ਹਨ। ਉਨਾਂ ਦੀ ਲਗਾਤਾਰ ਹਰਪਾਲ ਚੀਮਾ ਅਤੇ ਹੋਰ ਪਾਰਟੀ ਲੀਡਰਾਂ ਸਣੇ ਵਿਧਾਇਕਾਂ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਹੈ।
ਇਥੇ ਦੱਸਣਯੋਗ ਹੈ ਕਿ ਪਿਛਲੇ 2 ਮਹੀਨੇ ਤੋਂ ਬਠਿੰਡਾ ਦਿਹਾਤੀ ਦੀ ਵਿਧਾਇਕ ਰੂਪਿੰਦਰ ਕੌਰ ਰੂਬੀ ਪਾਰਟੀ ਦੇ ਸਾਰੇ ਪ੍ਰੋਗਰਾਮ ਤੋਂ ਦੂਰ ਚੱਲ ਰਹੇ ਸਨ ਅਤੇ ਜਿਆਦਾਤਰ ਸਮਾਂ ਉਸ ਕਿਤੇ ਵੀ ਦਿਖਾਈ ਨਹੀਂ ਦਿੱਤੇ। ਕੋਰੋਨਾ ਦੀ ਇਸ ਦੁਜੀ ਲਹਿਰ ਦੌਰਾਨ ਉਹ ਆਪਣੇ ਵਿਧਾਨ ਸਭਾ ਹਲਕੇ ਵਿੱਚ ਵੀ ਕੋਈ ਜਿਆਦਾ ਸਰਗਰਮ ਨਜ਼ਰ ਨਹੀਂ ਆਏ ਤਾਂ ਉਨਾਂ ਬਾਰੇ ਕਈ ਤਰਾਂ ਦੀਆਂ ਚਰਚਾਵਾ ਚਲ ਪਈਆਂ ਸਨ। ਕੋਈ ਕਹਿੰਦਾ ਸੀ ਕਿ ਉਹ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਹਨ ਤਾਂ ਕੋਈ ਕਹਿੰਦਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ।
ਇੱਕ ਅਖ਼ਬਾਰ ਨੇ ਤਾਂ ਉਨਾਂ ਦਾ ਨਾਅ ਛਾਪੇ ਬਿਨਾ ਲਿਖ ਦਿੱਤਾ ਸੀ ਕਿ ਉਹ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਚਰਚਾਵਾ ਦੌਰਾਨ ਰੁਪਿੰਦਰ ਕੌਰ ਰੂੁਬੀ ਨੇ ਇਨਾਂ ਦੇ ਖੰਡਨ ਕਰ ਦਿੱਤਾ ਹੈ ਉਨ੍ਹਾ ਕਿਹਾ ਉਹ ਆਮ ਆਦਮੀ ਪਾਰਟੀ ਲਈ ਪਹਿਲਾਂ ਤੋਂ ਦਿਲੋਂ ਜਾਨ ਨਾਲ ਕੰਮ ਕਰ ਰਹੇ ਸਨ ਅਤੇ ਹੁਣ ਉਹ 2022 ਦੀ ਤਿਆਰੀ ਵਿੱਚ ਜੁਟਣ ਵਾਲੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਇਕਾਂ ਰੂਬੀ ਨੇ ਆਸ਼ਾ ਵਰਕਰਾਂ ਨੂੰ ਵੇਤਨ ਲਾਗੂ ਕਰਨ ਦੀ ਮੰਗ ਉਠਾਈ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਪਿੰਡਾਂ ਵਿੱਚ ਸਿਹਤ ਸੇਵਾਵਾਂ ਲਈ ਕੰਮ ਕਰ ਰਹੀਆਂ ਆਸ਼ਾ ਵਰਕਰ (Asha worker) ਦਾ ਹਰਿਆਣਾ ਜਾਂ ਫਿਰ ਦੂਜੇ ਸੂਬਿਆਂ ਦੀ ਤਰਜ਼ ‘ਤੇ ਭੱਤਾ ਜਾ ਮਿਹਨਤਾਨਾ ਨਹੀਂ ਵਧਾਇਆ ਜਾਏਗਾ। ਆਸ਼ਾ ਵਰਕਰਾਂ ਦੀ ਇਸ ਮੰਗ ਆਮ ਆਦਮੀ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਵਿਧਾਨ ਸਭਾ ਵਿੱਚ ਸੁਆਲ ਲਗਾਉਂਦੇ ਹੋਏ ਚੁੱਕਿਆ ਤਾਂ ਜਰੂਰ ਪਰ ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।
ਉਨਾਂ ਕਿਹਾ ਕਿ ਇਸ ਤਰਾਂ ਦਾ ਕੋਈ ਵੀ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ। ਹਾਲਾਂਕਿ ਇਸ ਦੌਰਾਨ ਵਿਧਾਇਕ ਰੁਪਿੰਦਰ ਕੌਰ ਰੂਬੀ ਵਲੋਂ ਵਾਰ ਵਾਰ ਸਪਲੀਮੈਂਟਰੀ ਸੁਆਲ ਪੁੱਛਦੇ ਹੋਏ ਕਾਫ਼ੀ ਜਿਆਦਾ ਕੋਸ਼ਸ਼ ਕੀਤੀ ਗਈ ਪਰ ਉਨਾਂ ਦੀ ਮਿਹਨਤ ਜਿਆਦਾ ਰੰਗ ਨਹੀਂ ਲੈ ਕੇ ਆਈ। ਇਥੇ ਹੀ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਆਸ਼ਾ ਵਰਕਰਾਂ ਲਈ ਡਿਲੀਵਰ ਕਰਵਾਉਣ ਲਈ ਮਰੀਜ਼ ਲੈ ਕੇ ਆਉਣ ਮੌਕੇ ਰਹਿਣ ਲਈ ਕਮਰੇ ਦਾ ਇੰਤਜ਼ਾਮ ਕਰਨ ਲਈ ਜਰੂਰ ਹਾਮੀ ਭਰ ਦਿੱਤੀ ਗਈ ਹੈ।
ਅੱਜ ਵਿਧਾਨ ਸਭਾ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਬਠਿੰਡਾ ਹਲਕਾ ਦਿਹਾਤੀ ਤੋਂ ਵਿਧਾਇਕਾਂ ਅਤੇ ਵਿਪ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਰਾਜ ਵਿੱਚ ਸਿਹਤ ਵਿਭਾਗ ਨੂੰ ਸੇਵਾਵਾਂ ਦੇ ਰਹੀਆਂ ਆਸ਼ਾ ਨੂੰ ਨਿਗੂਣਾ ਇਨਸੈਂਟਿਵ ਦੇਣ ਦਾ ਵਿਰੋਧ ਕੀਤਾ ਅਤੇ ਹੋਰ ਰਾਜਾਂ ਦੀ ਤਰਜ਼ ਤੇ ਆਸ਼ਾ ਨੂੰ ਫ਼ਿਕਸ ਤਨਖਾਹ ਦੇਣ ਦੀ ਮੰਗ ਰੱਖੀ। ਉਨਾਂ ਕਿਹਾ ਕਿ ਆਸ਼ਾ ਸਾਲ 2008 ਤੋਂ ਹੋਂਦ ਵਿੱਚ ਆਈਆਂ ਹਨ, ਓਦੋਂ ਤੋਂ ਭਰੂਣ ਹੱਤਿਆ, ਮਾਵਾਂ ਅਤੇ ਨਵ ਜਨਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ, ਬੱਚਿਆਂ ਦਾ ਸੌ ਫੀਸਦੀ ਟੀਕਾਕਰਨ, ਸਰਕਾਰੀ ਸੰਸਥਾਵਾਂ ਵਿੱਚ ਜਣੇਪੇ ਕਰਵਾਉਣ, ਔਰਤਾਂ ਨੂੰ ਜਾਗਰੂਕ ਕਰਨਾ ਆਦਿ ਵਿਚ ਆਸ਼ਾ ਵੱਡਾ ਯੋਗਦਾਨ ਪਾ ਰਹੀਆਂ ਹਨ।
ਪਰ ਸੂਬੇ ਦੀਆਂ ਲਗਭਗ 19  ਹਜ਼ਾਰ ਆਸ਼ਾ ਨੂੰ ਸਰਕਾਰ ਵੱਲੋਂ ਸਿਹਤ ਸਹੂਲਤਾਂ ਘਰ ਘਰ ਸਹੂਲਤਾਂ ਪਹੁੰਚਾਉਣ ਤੋਂ ਬਾਅਦ ਵੀ ਸਿਰਫ਼ ਨਿਗੂਣਾ ਮਾਣ ਦਿੱਤਾ ਜਾਂਦਾ ਹੈ ਉਹਨਾਂ ਕਿਹਾ ਕਿ ਆਸ਼ਾ ਨੂੰ ਹਰਿਆਣਾ, ਦਿੱਲੀ, ਰਾਜਸਥਾਨ ਆਦਿ ਰਾਜਾਂ ਦੀ ਤਰਜ਼ ਤੇ ਪਲਸ ਇਨਸੈਂਟਿਵ ਭੱਤਾ ਫ਼ਿਕਸ ਕੀਤਾ ਜਾਵੇ ਜਾਂ ਡੀਸੀ ਰੇਟ ਮੁਤਾਬਕ ਫ਼ਿਕਸ ਵੇਤਨ ਦਿੱਤਾ ਜਾਵੇ।
ਇਲੈਕਟ੍ਰੋਨਿਕ ਗੱਡੀਆਂ ਨੂੰ ਲੈ ਕੇ ਨਹੀਂ ਬਣੀ ਐ ਪਾਲਿਸੀ
ਪੰਜਾਬ ਵਿੱਚ ਇਲੈਕਟ੍ਰੋਨਿਕ ਗੱਡੀਆਂ ਅਤੇ ਬੱਸਾਂ ਨੂੰ ਲੈ ਕੇ ਸਰਕਾਰ ਵਲੋਂ ਹੁਣ ਤੱਕ ਕੋਈ ਪਾਲਿਸੀ ਹੀ ਤਿਆਰ ਨਹੀਂ ਕੀਤੀ ਗਈ ਹੈ। ਹਾਲਾਂਕਿ ਇਸ ਪਾਲਿਸੀ ਨੂੰ ਤਿਆਰ ਕਰਨ ਵਿੱਚ ਟਰਾਂਸਪੋਰਟ ਵਿਭਾਗ ਲੱਗਿਆ ਹੋਇਆ ਹੈ ਅਤੇ ਜਲਦ ਹੀ ਇਸ ਨੂੰ ਤਿਆਰ ਕਰ ਲਿਆ ਜਾਏਗਾ ਪਰ ਇਸ ਮੁੱਦੇ ‘ਤੇ ਸਦਨ ਦੇ ਅੰਦਰ ਕਾਂਗਰਸੀ ਵਿਧਾਇਕਾਂ ਤੋਂ ਲੈ ਕੇ ਅਕਾਲੀ ਦਲ ਦੇ ਵਿਧਾਇਕਾਂ ਨੇ ੇ ਸਰਕਾਰ ਨੂੰ ਘੇਰਿਆ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਇਸ ਮਾਮਲੇ ਵਿੱਚ ਬਿਆਨ ਦਿੱਤਾ ਕਿ ਉਹ ਜਲਦ ਹੀ ਪਾਲਿਸੀ ਨੂੰ ਅੰਤਿਮ ਰੂਪ ਦਿੰਦੇ ਹੋਏ ਕੈਬਨਿਟ ਵਿੱਚੋਂ ਪਾਸ ਕਰਵਾਉਣਗੇ।
ਵਿਧਾਨ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਸੁਆਲ ਪੁੱਛਿਆ ਸੀ ਦੱਸਿਆ ਕਿ ਅਜੇ ਪਾਲਿਸੀ ਮੁਕੰਮਲ ਤੌਰ ‘ਤੇ ਤਿਆਰ ਨਹੀਂ ਹੋਈ ਹੈ। ਇਸ ਸਬੰਧੀ ਕੰਮ ਚਲ ਰਿਹਾ ਹੈ ਅਤੇ ਜਲਦ ਹੀ ਪਾਲਿਸੀ ਤਿਆਰ ਹੋ ਜਾਏਗੀ, ਉਨਾਂ ਦੱਸਿਆ ਕਿ ਪਾਲਿਸੀ ਨੂੰ ਤਿਆਰ ਕਰਦਿਆਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਕੋਲ ਭੇਜ ਦਿੱਤਾ ਸੀ ਅਤੇ ਉਥੇ ਕੁਝ ਸੁਧਾਰ ਕਰਨ ਲਈ ਕਿਹਾ ਗਿਆ ਹੈ, ਜਿਸ ਨੂੰ ਸੁਧਾਰ ਕੇ ਜਲਦ ਹੀ ਆਖਰੀ ਰੂਪ ਦੇ ਦਿੱਤਾ ਜਾਏਗਾ।
ਘਰ ਬਣਾਉਣ ਮੌਕੇ ਜਿਆਦਾ ਪਲਿੰਥ ਲੈਵਲ ਨਹੀਂ ਕੀਤਾ ਜਾ ਸਕਦਾ ਐ ਤੈਅ
ਸਹਿਰਾ ਵਿੱਚ ਮਕਾਨ ਬਣਾਉਣ ਮੌਕੇ ਪਲਿੰਥ ਲੈਵਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਵਲੋਂ ਸੁਆਲ ਕੀਤਾ ਗਿਆ ਸੀ, ਜਿਸ ਦੇ ਜੁਆਬ ਦਿੰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾਂ ਨੇ ਦੱਸਿਆ ਕਿ ਸਹਿਰਾ ਵਿੱਚ ਮਕਾਨ ਬਣਾਉਣ ਲਈ ਘੱਟੋ ਘੱਟ ਪਲਿੰਥ ਲੈਵਲ ਤਹਿ ਕੀਤਾ ਜਾਂਦਾ ਹੈ ਪਰ ਇਸ ਦੀ ਅਪਰ ਲਿਮਟ ਫਿਕਸ ਨਹੀਂ ਕੀਤੀ ਜਾ ਸਕਦੀ ਹੈ, ਕਿਉਂਕਿ ਹਰ ਸ਼ਹਿਰ ਅਤੇ ਇਲਾਕੇ ਦਾ ਆਪਣਾ ਹਿਸਾਬ ਹੁੰਦਾ ਹੈ।
ਅਕਾਲੀ ਭਾਜਪਾ ਸਰਕਾਰ ਸਮੇਂ ਵੰਡੀ ਗਈ ਖੇਡ ਕਿੱਟਾ ਦੀ ਹੋਏਗੀ 30 ਦਿਨਾਂ ‘ਚ ਜਾਂਚ
ਅਕਾਲੀ ਦਲ ਦੀ ਸਰਕਾਰ ਸਮੇਂ ਸਾਲ 2016-17 ਦੌਰਾਨ ਵੰਡੀਆਂ ਗਈਆਂ ਖੇਡ ਕਿੱਟਾਂ ਦੀ ਜਾਂਚ ਕੀਤੀ ਜਾਏਗੀ ਕਿ ਉਨਾਂ ਨੂੰ ਕਿਥੇ ਵੰਡੀਆਂ ਗਿਆ ਅਤੇ ਉਨਾਂ ਵਿੱਚ ਸਮਾਨ ਦੀ ਕੁਆਲਿਟੀ ਸਣੇ ਕਿਸ ਕੀਮਤ ‘ਤੇ ਖਰੀਦ ਕੀਤੀ ਗਈ ਸੀ। ਇਹ ਸਾਰੀ ਜਾਂਚ ਅੱਜ ਤੋਂ 30 ਦਿਨਾਂ ਦੇ ਅੰਦਰ ਹੀ ਕਰ ਦਿੱਤੀ ਜਾਏਗੀ। ਇਥੇ ਹੀ ਇਸ ਮਾਮਲੇ ਵਿੱਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਨਾਂ ਖ਼ਿਲਾਫ਼ ਕਾਰਵਾਈ ਤੱਕ ਕੀਤੀ ਜਾਏਗੀ।
ਇਹ ਐਲਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਧਾਨ ਸਭਾ ਦੇ ਅੰਦਰ ਕੀਤਾ ਹੈ। ਸਦਨ ਦੇ ਅੰਦਰ ਅਕਾਲੀ ਵਿਧਾਇਕ ਪਵਨ ਟੀਨੂੰ ਵੱਲੋਂ ਖਿਡਾਰੀਆਂ ਨੂੰ ਦਿੱਤੀ ਗਈਆਂ ਸਹੂਲਤਾਂ ਨੂੰ ਲੈ ਕੇ ਸੁਆਲ ਲਗਾਇਆ ਗਿਆ ਸੀ, ਜਿਸ ‘ਤੇ ਰਾਣਾ ਗੁਰਮੀਤ ਸੋਢੀ ਆਪਣਾ ਬਿਆਨ ਦੇ ਰਹੇ ਸਨ। ਇਸੇ ਦੌਰਾਨ ਪਵਨ ਟੀਨੂੰ ਕਾਂਗਰਸ ਸਰਕਾਰ ਨੂੰ ਵਾਰ ਵਾਰ ਘੇਰਦੇ ਹੋਏ ਪੁੱਛ ਰਹੇ ਸਨ ਕਿ ਖਿਡਾਰੀਆਂ ਨੂੰ ਟ੍ਰੈਕ ਸੂਟ, ਬਾਲੀਵਾਲ ਅਤੇ ਜੁੱਤੇ ਸਣੇ ਹੋਰ ਸਮਾਨ ਮਿਲ ਗਿਆ ਹੈ ਜਾਂ ਨਹੀਂ ਰਾਣਾ ਗੁਰਮੀਤ ਸੋਢੀ ਨੇ ਖੇਡ ਵਿਭਾਗ ਵਲੋਂ ਖਿਡਾਰੀਆਂ ਨੂੰ ਦਿੱਤੀ ਗਈ ਸਹੂਲਤਾਂ ਅਤੇ ਇਨਾਮ ਵਿੱਚ ਕੀਤੇ ਗਏ ਵਾਧੇ ਬਾਰੇ ਵੀ ਜਾਣਕਾਰੀ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ : Rupinder Ruby
ਕਰਤਾਰਪੁਰ ਲਾਂਘੇ ਬਾਰੇ ਬਿਆਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ
ਕਿਹਾ, ਮੁੱਖ ਮੰਤਰੀ ਦਾ ਚੁੱਪ ਰਹਿਣਾ ਵੀ ਮੰਦਭਾਗਾ, ਤੁਰੰਤ ਕਰਨ ਡੀ.ਜੀ.ਪੀ. ਨੂੰ ਬਰਖ਼ਾਸਤ
ਚੰਡੀਗੜ, (ਅਸ਼ਵਨੀ ਚਾਵਲਾ)। ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਦੇ ਕਰਤਾਰਪੁਰ ਲਾਂਘੇ ਸੰਬੰਧੀ ਦਿੱਤੇ ਬਿਆਨ ‘ਕਿ ਕਰਤਾਰਪੁਰ ਲਾਂਘੇ ਚ ਏਨੀ ਕੁ ਸਮਰੱਥਾ ਹੈ ਕਿ ਜੇਕਰ ਤੁਸੀਂ ਸਾਧਾਰਨ ਵਿਅਕਤੀ ਨੂੰ ਸਵੇਰੇ ਭੇਜਦੇ ਹੋ ਤਾਂ ਉਹ ਸ਼ਾਮ ਨੂੰ ਇਕ ਸਿੱਖਿਅਤ ਅੱਤਵਾਦੀ ਬਣ ਕੇ ਪਰਤੇਗਾ’ ਦੀ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਹੈ।
ਉਨਾਂ ਕਿਹਾ ਕਿ ਪੁਲਿਸ ਮੁਖੀ ਦੇ ਇਸ ਬਿਆਨ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਲਈ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਸਮੂਹ ਵਿਧਾਇਕਾਂ ਨਾਲ ਅੱਜ ਵਿਧਾਨਸਭਾ ਸੈਸ਼ਨ ਵਿੱਚ ਪੁਲਿਸ ਮੁੱਖੀ ਨੂੰ ਇਸ ਗ਼ੈਰ ਜਿਮੇਵਾਰਨਾ ਬਿਆਨ ਦੇਣ ਲਈ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ ਉਹਨਾਂ ਕਿਹਾ ਕਿ ਸੂਬਾ ਸਰਕਾਰ ਦੇ ਉੱਚ ਉਹਦੇ ਤੇ ਬੈਠੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇਸ ਮੰਦਭਾਗੇ ਬਿਆਨ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਿਹਾ ਕਿ ਉਸ ਤੋਂ ਵੀ ਮੰਦਭਾਗਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇਸ ਬਿਆਨ ਉੱਪਰ ਕਿਸੇ ਤਰਾਂ ਦੀ ਟਿੱਪਣੀ ਨਾ ਕਰਨਾ ਹੈ।
ਜਦੋਂ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਬਿਆਨ ਲਈ ਪੁਲਿਸ ਮੁੱਖੀ ਦਿਨਕਰ ਗੁਪਤਾ ਉੱਪਰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਉਨਾਂ ਕਿਹਾ ਕਿ ਪੁਲਿਸ ਮੁਖੀ ਜ਼ਵਾਬ ਦੇਣ ਕਿ ਸ਼੍ਰੀ ਕਰਤਾਰਪੁਰ ਸਾਹਿਬ ਵਿੱਖੇ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਮੂਹ ਕੈਬਿਨੇਟ ਮੰਤਰੀ ਅਤੇ ਸਮੂਹ ਐਮ ਐਲ ਏ ਜਾ ਚੁੱਕੇ ਹਨ, ਇਸ ਤੋਂ ਭਾਵ ਕਿ ਖ਼ੁਦ ਮੁੱਖ ਮੰਤਰੀ ਅਤੇ ਉਹਨਾਂ ਦੀ ਵਜ਼ਾਰਤ ਵੀ ਅੱਤਵਾਦੀ ਬਣ ਚੁੱਕੀ ਹੈ
ਉਹਨਾਂ ਕਿਹਾ ਕਿ  ਹੁਣ ਤੱਕ 52 ਹਜ਼ਾਰ ਦੇ ਕਰੀਬ ਸ਼ਰਧਾਲੂ ਕਰਤਾਰਪੁਰ ਸਾਹਿਬ ਗੁਰੂਦਆਰਾ ਸਾਹਿਬ  ਦੇ ਦਰਸ਼ਨ ਕਰ ਚੁੱਕੇ ਹਨ, ਦੱਸਿਆ ਜਾਵੇ ਕਿ ਓਥੋਂ ਕਿਹੜਾ ਸਿੱਖ ਸ਼ਰਧਾਲੂ ਅੱਤਵਾਦੀ ਬਣਿਆ ਹੈ ਉਹਨਾਂ ਦੋਸ਼ ਲਗਾਇਆ ਕਿ ਕਾਂਗਰਸ ਅਜਿਹੀਆਂ ਗੱਲਾਂ ਕਰਕੇ ਲਾਂਘਾ ਬੰਦ ਕਰਵਾਉਣ ਦੇ ਯਤਨ ਕਰ ਰਹੀ ਹੈ ਉਹਨਾਂ ਕਿਹਾ ਕਿ ਇਸ ਮੰਦਭਾਗੇ ਬਿਆਨ ਉੱਤੇ ਪੁਲਿਸ ਮੁੱਖੀ ਉੱਤੇ ਕਾਰਵਾਈ ਕਰਦੇ ਹੋਏ ਕੇਂਦਰ ਅਤੇ ਸੂਬਾ ਸਰਕਾਰ ਪੁਲਿਸ ਮੁੱਖੀ ਨੂੰ ਅਹੁਦੇ ਤੋਂ ਬਰਖ਼ਾਸਤ ਕਰਕੇ  ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।