Craft fair - Sach Kahoon Punjabi
Baba Farid Aagman Purab: ਆਗਮਨ ਪੁਰਬ ਅਤੇ ਕਰਾਫਟ ਮੇਲੇ ਦੀਆਂ ਤਿਆਰੀਆਂ ਮੁਕੰਮਲ, ਡੀਸੀ ਨੇ ਲੋਕਾਂ ਦਿੱਤਾ ਖਾਸ ਸੁਨੇਹਾ
ਕਰਾਫਟ ਮੇਲੇ ਦਾ ਉਦਘਾਟਨ ਸਵੇਰੇ 10.30 ਵਜੇ ਹੋਵੇਗਾ | Baba Farid Aagman Purab
ਫਰੀਦਕੋਟ (ਗੁਰਪ੍ਰੀਤ ਪੱਕਾ)। ਬਾਬਾ ਸ਼ੇਖ ਫਰੀਦ ਆਗਮਨ ਪੁਰਬ 19 ਸਤੰਬਰ ਤੋਂ 29 ਸਤੰਬਰ ਤੱਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਦਾ ਆਰੰਭ 19 ਸਤੰਬਰ ਨੂੰ ਟਿੱਲਾ ਬਾਬਾ ਫਰੀਦ ਵਿਖੇ ਸਵੇਰੇ 6.30 ਵਜੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮਾਂ ਦਾ ਆਯਜੋਨ ਕੀਤਾ ਜਾ ਰਿਹਾ ਹੈ। Baba Farid Aagman Purab
ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੂਨਦਾਨ ਕੈਂਪ ਕਿਲ੍ਹਾ ਮੁਬਾਰਕ ਵਿਖੇ, ਸਵੇਰੇ 9 ਵਜੇ ਨਹਿਰੂ ਸਟੇਡੀਅਮ ਵਿਖੇ ਖੇਡ ਮੇਲੇ ਦਾ ਉਦਘਾਟਨ, ਸਵੇਰੇ 9.30 ਵਜੇ ਬਾਬਾ ਫਰੀਦ ਸਾਹਿਤ ਮੇਲਾ ਸਰਕਾਰੀ ਬ੍ਰਿੰਜਿਦਰਾ ਕਾਲਜ ਵਿਖੇ, ਸਵੇਰੇ 10.30 ਵਜੇ ਸੈਮੀਨਾਰ ਦੇਸ਼ ਭਗਤ ਪੰ.ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ ਵਿਖੇ, ਸਵੇਰੇ 10 ਵਜੇ ਕੌਮੀ ਲੋਕ ਨਾਚ ਨਵੀਂ ਦਾਣਾ ਮੰਡੀ ਵਿਖੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ, ਸਵੇਰੇ 10.00 ਵਜੇ ਤੋਂ ਸ਼ਾਮ 06.00 ਵਜੇ ਤੱਕ ਫੋਟੋਗਰਾਫੀ ਅਤੇ ਵਾਤਾਵਰਨ ਪ੍ਰਦਰਸ਼ਨੀ ਬੀੜ ਸੁਸਾਇਟੀ ਵੱਲੋਂ ਸਰਕਾਰੀ ਬ੍ਰਿੰਜਿਦਰਾ ਕਾਲਜ ਵਿਖੇ,
ਸਵੇਰੇ 10.30 ਵਜੇ ਕਰਾਫਟ ਮੇਲੇ ਦਾ ਉਦਘਾਟਨ ਨਵੀਂ ਦਾਣਾ ਮੰਡੀ ਵਿਖੇ, ਸਵੇਰੇ 09.00 ਵਜੇ ਤੋਂ 02.00 ਵਜੇ ਤੱਕ ਖੂਨਦਾਨ ਕੈਂਪ, ਸਰਕਾਰੀ ਬ੍ਰਿੰਜਿਦਰਾ ਕਾਲਜ ਵਿਖੇ, ਸ਼ਾਮ 5 ਵਜੇ ਕੌਮੀ ਲੋਕ ਨਾਚ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ, ਪਟਿਆਲਾ ਵੱਲੋਂ, ਨਵੀਂ ਦਾਣਾ ਮੰਡੀ ਵਿਖੇ, ਸ਼ਾਮ 06.00 ਵਜੇ ਡਰਾਮਾ ਫੈਸਟੀਵਲ, ਦੇਸ਼ ਭਗਤ ਪੰ.ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ ਵਿਖੇ, ਸ਼ਾਮ 7.00 ਵਜੇ ਤੋਂ 10.00 ਵਜੇ ਤੱਕ ਧਾਰਮਿਕ ਪ੍ਰੋਗਰਾਮ ਗੁਰਦੁਆਰਾ ਖਾਲਸਾ ਦੀਵਾਨ,ਫ਼ਰੀਦਕੋਟ ਵਿਖੇ ਅਤੇ ਸ਼ਾਮ 7.30 ਵਜੇ ਰਾਣੀ ਰਣਦੀਪ ਵੱਲੋਂ ਸਭਿੱਆਚਾਰਕ ਪ੍ਰੋਗਰਾਮ ਨਵੀਂ ਦਾਣਾ ਮੰਡੀ ਵਿਖੇ ਹੋਵੇਗਾ । ਉਨ੍ਹਾਂ ਕਿਹਾ ਕਿ ਸਾਰੇ ਸਮਾਗਮ ਲਈ ਸੁਰੱਖਿਆ ਸਮੇਤ ਹਰ ਤਰ੍ਹਾਂ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ । ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਦੀ ਅਪੀਲ ਕੀਤੀ।
ਰੰਗਲਾ ਪੰਜਾਬ ਕਰਾਫ਼ਟ ਮੇਲੇ ’ਚ ਬੀਨ ਯੋਗੀਆ ਨੇ ਕੀਲਿਆ ਮੇਲਾ
ਸੱਤ ਪੀੜ੍ਹੀਆਂ ਤੋਂ ਬੀਨ ਯੋਗੀ ਕਲਾ ਨਾਲ ਜੁੜੇ ਨੇ ਕਲਾਕਾਰ
(ਸੱਚ ਕਹੂੰ ਨਿਊਜ) ਪਟਿਆਲਾ। ਪਿਛਲੇ ਪੰਜ ਦਿਨਾਂ ਤੋਂ ਸ਼ੀਸ਼ ਮਹਿਲ ਦੇ ਵਹਿੜੇ ’ਚ ਸਜੇ ਰੰਗਲਾ ਪੰਜਾਬ ਕਰਾਫ਼ਟ ਮੇਲੇ ’ਚ ਜਿੱਥੇ ਵੱਖ ਵੱਖ ਰਾਜਾਂ ਤੋਂ ਕਾਰੀਗਰ ਆਪੋ ਆਪਣੇ ਰਾਜਾ ਦਾ ਸਮਾਨ ਲੈ ਕੇ ਆਏ ਹੋਏ ਹਨ, ਉਥੇ ਹੀ ਉੱਤਰ ਖੇਤਰੀ ਸਭਿਆਚਾਰ ਕੇਂਦਰ ਦੇ ਸਹਿਯੋਗ ਨਾਲ ਕਰਾਫ਼ਟ ਮੇਲੇ ’ਚ ਪੁੱਜੇ ਵੱਖ ਵੱਖ ਸੂਬਿਆਂ ਦੇ ਕਲਾਕਾਰ ਆਪਣੀ ਕਲਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।
ਕਰਾਫ਼ਟ ਮੇਲੇ ’ਚ ਸਭ ਨੂੰ ਆਕਰਸ਼ਿਤ ਕਰ ਰਹੇ ਪੁਰਾਣਾ ਗਾਉ ਮੋਹੜਬੰਦ ਬਦਰਪੁਰ ਨਵੀਂ ਦਿੱਲੀ ਤੋਂ ਬੀਨ ਯੋਗੀ ਸਪੇਰਾ ਪਾਰਟੀ ਦੇ ਬੀਨ ਯੋਗੀ ਗਰੁੱਪ ਮੈਂਬਰ ਰਾਜ ਕੁਮਾਰ ਨਾਥ, ਵਿਨੋਦ ਨਾਥ, ਸੁਰੇਸ਼ ਨਾਥ, ਵਿਜੇਂਦਰ ਨਾਥ, ਕਰਤਾਰ ਨਾਥ, ਬਾਲਕ ਨਾਥ, ਨਵੀਨ, ਅਜੀਤ, ਵਿਕਾਸ ਅਤੇ ਵਿਨੋਦ ਆਪਣੀ ਪੁਰਾਤਨ ਕਲਾ ਦਾ ਮੁਜ਼ਾਹਰਾ ਕਰਕੇ ਮੇਲੇ ’ਚ ਪੁੱਜੇ ਹਰੇਕ ਦਰਸ਼ਕ ਨੂੰ ਆਪਣੀ ਬੀਨ ਵੱਲ ਆਕਰਸ਼ਤ ਕਰ ਰਹੇ ਹਨ।
ਇਸ ਮੌਕੇ ਬੀਨ ਯੋਗੀ ਸਪੇਰਾ ਗਰੁੱਪ ਦੀ ਅਗਵਾਈ ਕਰ ਰਹੇ ਰਾਜ ਕੁਮਾਰ ਨਾਥ ਨੇ ਦੱਸਿਆ ਕਿ ਇਨ੍ਹਾਂ ਬੀਨ ਸਪੇਰਾ ਯੋਗੀ ਨਾਥਾਂ ਵੱਲੋਂ ਪਹਿਲਾਂ ਸੱਪਾਂ ਨੂੰ ਫੜ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਕਰਤਬ ਦਿਖਾ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸਾਡੀ ਇਹ ਸੱਤਵੀਂ ਪੀੜੀ ਹੈ ਜੋ ਆਪਣੀ ਇਹ ਪਰੰਪਰਾਵਾਂ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਬੀਨ ਸਪੇਰਾ ਯੋਗੀ ਗਰੁੱਪ ਦੇ ਮੈਂਬਰ ਸੱਪਾਂ ਦੇ ਕਰਤਬ ਪਿੰਡਾਂ, ਸ਼ਹਿਰਾਂ ਅਤੇ ਵਿਆਹਾਂ ਸ਼ਾਦੀਆਂ ਅਤੇ ਭਾਰਤ ਦੇ ਵੱਖ ਵੱਖ ਰਾਜਾਂ ਅਤੇ ਇੰਟਰਨੈਸ਼ਨਲ ਪੱਧਰ ’ਤੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਾਂ। ਇਸੇ ਮੌਕੇ ਕਰਾਫ਼ਟ ਮੇਲੇ ਦੇ ਕਲਚਰ ਵਿੰਗ ਅਤੇ ਵਲੰਟੀਅਰ ਇੰਚਾਰਜ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਖੁਦ ਬੀਨ ਵਜਾ ਕੇ ਇਨ੍ਹਾਂ ਬੀਨ ਯੋਗੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਜਗਦੀਪ ਸਿੰਘ ਜੋਸ਼ੀ ਸਰਕਾਰੀ ਅਤੇ ਰੁਪਿੰਦਰ ਕੌਰ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
3 ਲੱਖ ਲੋਕਾਂ ਵੱਲੋਂ 13 ਦਿਨਾਂ ‘ਚ ਮੇਲੇ ‘ਚ ਕੀਤੀ ਗਈ ਸ਼ਿਰਕਤ
ਕਸ਼ਮੀਰ ਅਤੇ ਅਫਗਾਨਿਸਤਾਨ ਦੇ ਡਰਾਈਫਰੂਟਾਂ ਨੇ ਮੋਹੇ ਪੰਜਾਬੀ
ਯੂ.ਪੀ. ਅਤੇ ਬਨਾਰਸੀ ਕੱਪੜਿਆਂ ਦੀ ਹੋਈ ਲੱਖਾਂ ‘ਚ ਵਿਕਰੀ
ਪਟਿਆਲਾ,(ਖੁਸ਼ਵੀਰ ਸਿੰਘ ਤੂਰ)। ਵਿਰਾਸਤੀ ਸ਼ੀਸ ਮਹਿਲ ਵਿਖੇ ਲੱਗੇ ਕਰਾਫ਼ਟ ਮੇਲੇ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਰੱਜ ਕੇ ਖਰੀਦਦਾਰੀ ਕੀਤੀ ਗਈ। ਇਸ ਮੇਲੇ ਵਿੱਚ ਵੱਖ-ਵੱਖ ਸਟਾਲਾਂ ‘ਤੇ 3 ਕਰੋੜ 15 ਲੱਖ ਰੁਪਏ ਤੋਂ ਵੱਧ ਵਿੱਕਰੀ ਦਰਜ਼ ਕੀਤੀ ਗਈ ਹੈ। ਇੱਥੇ ਲੋਕਾਂ ਨੂੰ ਵੱਖ-ਵੱਖ ਰਾਜਾਂ ਦੀਆਂ ਦਸਤਕਾਰੀਆਂ ਅਤੇ ਹੱਥ ਨਾਲ ਬਣੀਆਂ ਚੀਜਾਂ ਨੇ ਪੂਰੀ ਤਰ੍ਹਾ ਬੰਨੀ ਰੱਖਿਆ । ਮੇਲੇ ਵਿੱਚ ਪੁੱਜੇ ਲੋਕਾਂ ਨੂੰ ਕਸ਼ਮੀਰ ਅਤੇ ਅਫਗਾਨਿਸਤਾਨ ਦੇ ਡਾਈ ਫਰੂਟਾਂ , ਕਾਹਵਾਂ ਤੇ ਦਾਲਾਂ ਨੇ ਖਿੱਚੀ ਰੱਖਿਆ, ਉੱਥੇ ਹੀ ਰਾਜਸਥਾਨ ਦੇ ਖਾਣੇ ਮੇਲੀਆਂ ਨੂੰ ਉਂਗਲਾਂ ਚੱਟਣ ਲਈ ਮਜ਼ਬੂਰ ਕਰ ਰਹੇ ਹਨ।
ਇਸ ਤੋਂ ਇਲਾਵਾ ਵੀ  ਯੂ.ਪੀ. ਅਤੇ ਬਨਾਰਸ ਦੇ ਕੱਪੜਿਆਂ ਦੀਆਂ ਸਟਾਲਾਂ ਅਤੇ ਲੱਕੜ ਦੀਆਂ ਬਣੀਆਂ ਹੋਈਆਂ ਵਸਤੂਆਂ ਦੀਆਂ ਸਟਾਲਾਂ ‘ਤੇ ਵੀ ਔਰਤਾਂ ਦੀ ਭਾਰੀ ਭੀੜ ਜਮਾਂ ਰਹੀ। ਇਸ ਮੇਲੇ ਵਿੱਚ ਘਾਨਾ, ਸੁਡਾਨ, ਵੀਅਤਨਾਮ, ਅਫ਼ਗਾਨਿਸਤਾਨ, ਥਾਈਲੈਂਡ ਆਦਿ ਦੇਸ਼ਾਂ ਤੋਂ ਇਲਾਵਾ ਭਾਰਤ ਦੇ ਲਗਭਗ ਸਾਰੇ ਹੀ ਰਾਜਾਂ ਤੋਂ ਵੱਖ ਵੱਖ ਕਾਰੀਗਰ ਪੁੱਜੇ ਹੋਏ ਸਨ।
ਅੱਜ ਜਦੋਂ ਕਰਾਫਟ ਮੇਲੇ ਦੇ ਅੰਤਿਮ ਦਿਨ ਸ਼ੀਸ਼ ਮਹਿਲ ਦਾ ਦੌਰਾ ਕੀਤਾ ਗਿਆ ਤਾਂ ਭੀੜ ਨੇ ਸਾਰੇ ਰਿਕਾਰਡ ਤੋੜੇ ਹੋਏ ਹਨ। ਪ੍ਰਸਾਸਨਿਕ ਅਧਿਕਾਰੀਆਂ ਮੁਤਾਬਿਕ ਮੇਲੇ ਦੇ 13ਵੇਂ ਦਿਨ ਤੱਕ ਇੱਥੇ 3 ਲੱਖ ਦੇ ਕਰੀਬ ਦਰਸ਼ਕਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਕਰਾਫ਼ਟ ਮੇਲੇ ਵਿੱਚ 230 ਦੇ ਕਰੀਬ ਵੱਖ-ਵੱਖ ਰਾਜਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ।
ਹਰ ਸਟਾਲ ‘ਤੇ ਆਮ ਲੋਕਾਂ ਦੀ ਭਾਰੀ ਭੀੜ ਜੁੜੀ ਹੋਈ ਸੀ ਅਤੇ ਲੋਕਾਂ ਵੱਲੋਂ ਵੱਖ ਵੱਖ ਰਾਜਾਂ ਦੀਆਂ ਆਈਟਮਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣ ਦੀ ਹੋੜ ਲੱਗੀ ਹੋਈ ਸੀ। ਦੇਸ਼ ਵਿਦੇਸ਼ਾਂ ਤੋਂ ਪੁੱਜੇ ਸ਼ਿਲਪਕਾਰਾਂ ਤੇ ਦਸਤਕਾਰਾਂ ਵੱਲੋਂ ਲਗਾਈਆਂ ਵੱਖ-ਵੱਖ ਸਟਾਲਾਂ ‘ਤੇ 3 ਕਰੋੜ 15 ਲੱਖ ਰੁਪਏ ਦੇ ਕਰੀਬ ਵਿਕਰੀ ਦਰਜ ਕੀਤੀ ਗਈ ਹੈ।
ਯੂ.ਪੀ. ਦੇ ਨੌਸ਼ਾਦ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੇਚੀਆਂ ਗਈਆਂ ਬੈਡ ਸ਼ੀਟਾਂ ਤੋਂ 10 ਲੱਖ 80 ਹਜ਼ਾਰ ਰੁਪਏ ਦੀ ਸੇਲ ਹੋਈ ਹੈ ਜਦਕਿ ਬਨਾਰਸ ਦੇ ਰੀਅਲ ਸਿਲਕ ਹੈਂਡਲੂਮ ਦੀ ਸਟਾਲ ਤੋਂ 10 ਲੱਖ 16 ਹਜ਼ਾਰ ਰੁਪਏ ਦੀ ਵਿਕਰੀ ਹੋਈ ਦੱਸੀ ਗਈ ਹੈ। ਕਸ਼ਮੀਰ ਤੋਂ ਡਰਾਈ ਫਰੂਟ ਤੇ ਦਾਲਾਂ ਆਦਿ ਦੀ ਸਟਾਲ ਲਾਉਣ ਵਾਲੇ ਫਰਹਾਨ ਅਹਿਮਦ ਤੇ ਮੁਮਤਾਜ ਬਾਨੋ ਵੱਲੋਂ 7 ਲੱਖ 86 ਹਜ਼ਾਰ ਰੁਪਏ ਦੀ ਵਿਕਰੀ ਦਰਜ ਕੀਤੀ ਗਈ ਹੈ।
ਇਸ ਦੇ ਨਾਲ ਹੀ ਅਫਗਾਨਿਸਤਾਨ ਦੇ ਡਰਾਈਫਰੂਟ ਵੀ ਲੱਖਾਂ ਦੇ ਵਿਕੇ ਹਨ। ਚੰਡੀਗੜ੍ਹ ਤੋਂ ਆਏ ਸਨੀ ਨੇ ਦੱਸਿਆ ਕਿ ਟੈਰਾਗੋਟਾ ਪੋਟ ਦੀ ਵੱਡੀ ਵਿਕਰੀ ਹੋਈ ਹੈ। ਉਸ ਦੀ ਸਟਾਲ ‘ਤੇ ਘਾਹ ਫੂਸ ਦੇ ਬਣੇ ਆਲ੍ਹਣੇ ਵੀ ਆਮ ਲੋਕਾਂ ਵੱਲੋਂ ਖਰੀਦੇ ਗਏ ਜੋ ਕਿ ਪੰਛੀਆਂ ਦੀ ਰੱਖਿਆ ਦਾ ਸੰਦੇਸ਼ ਦੇ ਰਹੇ ਸਨ।
ਮੇਲੇ ਵਿੱਚ ਭਾਂਤ ਭਾਂਤ ਦੇ ਬਣੇ ਰਾਜਸਥਾਨੀ ਖਾਣਿਆਂ ਦੀਆਂ ਸਟਾਲਾਂ ‘ਤੇ ਆਮ ਲੋਕਾਂ ਦੀ ਭੀੜ ਜਮਾਂ ਸੀ ਅਤੇ ਇੱਥੇ ਵੀ ਲੱਖਾਂ ਦੀ ਵਿੱਕਰੀ ਦਰਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਲੱਕੜ ਦੀਆਂ ਬਣੀਆਂ ਵਸਤਾਂ, ਗਲੀਚਿਆਂ, ਸਜਾਵਟੀ ਫੁੱਲਾਂ, ਘਰਾਂ ਨੂੰ ਸਜਾਉਣ ਵਾਲੀਆਂ ਸਟਾਲਾਂ ‘ਤੇ ਲੋਕਾਂ ਵੱਲੋਂ ਰੱਜ ਕੇ ਖਰੀਦਦਾਰੀ ਕੀਤੀ ਗਈ।
ਮੇਲੇ ਦੀ ਨੋਡਲ ਅਫ਼ਸਰ ਅਤੇ ਏਡੀਸੀ ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਵਾਰ ਮੇਲੇ ਵਿੱਚ ਸਭ ਤੋਂ ਵੱਧ ਆਮ ਲੋਕਾਂ ‘ਚ ਖਰੀਦਦਾਰੀ ਲਈ ਕ੍ਰੇਜ ਦੇਖਿਆ ਗਿਆ, ਜਿਸ ਦੇ ਨਤੀਜ਼ੇ ਵਜੋਂ ਹੀ 3 ਕਰੋੜ ਤੋਂ ਵੱਧ ਦੀ ਵਿਕਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੀ ਵਿਸ਼ੇਸ ਪ੍ਰਬੰਧ ਕੀਤੇ ਹੋਏ ਸਨ ਅਤੇ ਵਲੰਟੀਅਰਾਂ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ।
ਸੈਲਫੀ ਵਾਲਿਆਂ ਨੇ ਲਿਆਂਦੀਆਂ ਹਨੇਰੀਆਂ
ਮੇਲੇ ਵਿੱਚ ਸੈਲਫੀ ਪੁਆਇਟਾਂ ਸਮੇਤ ਵੱਖਰੀਆਂ ਵਸਤਾਂ ਨਾਲ ਸੈਫਲੀਆਂ ਅਤੇ ਫੋਟੋਆਂ ਖਿਚਵਾਉਣ ਲਈ ਲੋਕਾਂ ‘ਚ ਸਭ ਤੋਂ ਵੱਧ ਖਿੱਚ ਰਹੀ। ਹਰ ਕੋਈ ਆਪਣੇ ਆਪ ਨੂੰ ਆਪਣੇ ਮੁਬਾਇਲ ਦੇ ਕੈਮਰੇ ਵਿੱਚ ਬੰਦ ਕਰਨ ਲਈ ਸ਼ੁਦਾਈ ਹੋਇਆ ਪਿਆ ਸੀ। ਮੇਲੇ ਵਿੱਚ ਦੇਖਿਆ ਗਿਆ ਕਿ ਲੋਕ ਗਾਇਕਾਂ ਵੱਲੋਂ ਆਪਣੇ ਅਖਾੜੇ ਲਾਕੇ ਚੰਗਾ ਰੰਗ ਬੰਨਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਨਾਟਕਾਂ ਦੇ ਹੋਏ ਮੰਚਨ ਨੇ ਸਮਾਜਿਕ ਮੁੱਦਿਆਂ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
ਸਕੂਲੀ ਵਿਦਿਆਰਥੀਆਂ ਦੇ ਹੋਏ ਰੰਗੋਲੀ ਮੁਕਾਬਲੇ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਲਗਾਏ ਕਰਾਫ਼ਟ ਮੇਲੇ ਦੇ ਦੂਸਰੇ ਦਿਨ ਪਟਿਆਲਾ ਸਮੇਤ ਦੂਰ-ਦੁਰਾਡੇ ਤੋਂ ਆਏ ਵੱਡੀ ਗਿਣਤੀ ਲੋਕਾਂ ਨੇ ਮੇਲੇ ਵਿੱਚ ਪਹੁੰਚਕੇ ਖ਼ਰੀਦੋ-ਫ਼ਰੋਖ਼ਤ ਕੀਤੀ ਅਤੇ ਨਟਾਸ ਵੱਲੋਂ ਕੀਤੇ ਚਾਰ ਨਾਟਕਾਂ ਨੇ ਜਿਥੇ ਲੋਕਾਂ ਨੂੰ ਸਮਾਜਿਕ ਮੁੱਦਿਆਂ ਸਬੰਧੀ ਜਾਗਰੂਕ ਕੀਤਾ ਉਥੇ ਹੀ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਵੱਲੋਂ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਰਾਹੀ ਲੋਕਾਂ ਦਾ ਮਨੋਰੰਜਨ ਕੀਤਾ ਗਿਆ।
ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਅੱਜ ਮੇਲੇ ‘ਚ ਨਟਾਸ ਵੱਲੋਂ ਮਾਤ ਭਾਸ਼ਾ ਨੂੰ ਸਮਰਪਿਤ ਪ੍ਰਾਣ ਸਭਰਵਾਲ ਦੀ ਟੀਮ ਵੱਲੋਂ ਸੁੱਕੀ ਕੁੱਖ, ਅਵੇਸਲੇ ਯੁੱਧਾਂ ਦੀ ਨਾਇਕਾਂ, ਕਿਰਤ ਸਤਿਕਾਰ ਅਤੇ ਵਿਚਾਰੀ ਮਾਂ ਨਾਟਕਾਂ ਦਾ ਮੰਚਨ ਕੀਤਾ ਗਿਆ ਅਤੇ ਪੰਜਾਬ ਪੁਲਿਸ ਕਲਚਰਲ ਟਰੂਪ ਵੱਲੋਂ ਸਭਿਆਚਾਰਕ ਪੇਸ਼ਕਾਰੀ ਕੀਤੀ ਗਈ ਤੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਆਸਾਮ ਦਾ ਬਰਦੋਸ਼ਿਖਲਾ ਅਤੇ ਰਵਾਇਤੀ ਸਾਜ ਪੇਪਾ ਬਦਨ, ਮਨੀਪੁਰ ਦੀ ਰਾਸ ਲੀਲਾ ਅਤੇ ਥੰਗ ਟਾ, ਉੜੀਸਾ ਦਾ ਦਾਲਖਾਈ, ਰਾਜਸਥਾਨ ਦਾ ਤੇਰਾਤਾਲੀ ਅਤੇ ਉਤਰਾਖੰਡ ਦਾ ਜੌਨਸਾਰੀ ਦੀ ਪੇਸ਼ਕਾਰੀ ਕਰਕੇ ਲੋਕਾਂ ਦਾ ਮਨ ਮੋਹਿਆ। ਉਨ੍ਹਾਂ ਦੱਸਿਆ ਵੱਖ-ਵੱਖ ਰਾਜਾਂ ਵੱਲੋਂ ਰੋਜ਼ਾਨਾ ਆਪਣੇ ਰਾਜਾਂ ਦੀਆਂ ਪੇਸ਼ਕਾਰੀ ਕੀਤੀਆਂ ਜਾਣਗੀਆਂ।
ਇਸ ਮੌਕੇ ਐਸ.ਡੀ.ਐਮ. ਸਮਾਣਾ–ਕਮ- ਸਹਾਇਕ ਮੇਲਾ ਅਫ਼ਸਰ ਨਮਨ ਮੜਕਨ ਨੇ ਦੱਸਿਆ ਕਿ ਕਰਾਫਟ ਮੇਲੇ ਵਿੱਚ ਹਰਿਆਣਾ ਦੀ ਜੋਗੀ ਬੀਨ, ਬਹਿਰੂਪੀਏ, ਪੌੜੀ ‘ਤੇ ਤੁਰਨ ਵਾਲੇ, ਸਲੈਫੀ ਪੁਆਇੰਟ, ਕਿਡਜ਼ ਪੁਆਇੰਟ ਸਮੇਤ ਹੋਰ ਅਹਿਮ ਦਿਲਲੁਭਾਊ ਮਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਰਾਫ਼ਟ ਮੇਲੇ ਵਿਚ ਦੇਸ਼ ਭਰ ਤੋਂ 200 ਤੋਂ ਵਧੇਰੇ ਸ਼ਿਲਪਕਾਰ ਪੁੱਜੇ ਹਨ ਜੋ ਆਪਣੇ-ਆਪਣੇ ਰਾਜਾਂ ਦੀਆਂ ਪ੍ਰਸਿੱਧ ਵਸਤੂਆਂ ਪਟਿਆਲਾ ਵਾਸੀਆਂ ਨੂੰ ਮੁਹੱਈਆ ਕਰਵਾ ਰਹੇ ਹਨ।
ਡਾਕ ਟਿਕਟਾਂ ਤੇ ਸਿੱਕਿਆਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ
ਕਰਾਫ਼ਟ ਮੇਲੇ ‘ਚ ਜਿਥੇ ਲੋਕਾਂ ਨੂੰ ਸ਼ਿਲਪਕਾਰੀ ਵਸਤਾਂ ਖਰੀਦਣ ਨੂੰ ਮਿਲ ਰਹੀਆਂ ਹਨ ਉਥੇ ਹੀ ਡਾਕ ਵਿਭਾਗ ਵੱਲੋਂ ਅਕਾਲ ਸਹਾਏ ਅਜਾਇਬ ਘਰ ਨਾਲ ਮਿਲਕੇ ਇਤਿਹਾਸ ਨੂੰ ਦਰਸਾਉਂਦੀ ਪੁਰਾਣੇ ਸਿੱਕੇ, ਡਾਕ ਟਿਕਟਾਂ, ਸਟੈਂਪ ਪੇਪਰ, ਪੋਸਟ ਕਾਰਡ ਅਤੇ ਇਨਵੈਲਪ ਦੀ ਲਗਾਈ ਪ੍ਰਦਰਸ਼ਨੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ। ਇਸ ਪ੍ਰਦਰਸ਼ਨੀ ਵਿਚ ਰੱਖੇ ਦੁਰਲੱਭ ਪੁਰਾਣੇ ਸਿੱਕਿਆਂ, ਸਟੈਂਪ ਪੇਪਰ ਨੂੰ ਜਿਥੇ ਆਮ ਲੋਕਾਂ ਵੱਲੋਂ ਬੜੇ ਧਿਆਨ ਨਾਲ ਵਾਚਿਆਂ ਗਿਆ ਉਥੇ ਹੀ ਇਸ ਮੌਕੇ ਅਕਾਲ ਸਹਾਇ ਅਜਾਇਬ ਘਰ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਨੇ ਅਤੇ ਡਾਕ ਵਿਭਾਗ ਦੇ ਹਰਸਿਮਰਤ ਕੌਰ ਵੱਲੋਂ ਇਨ੍ਹਾਂ ਵਸਤਾਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਪੁਰਾਣੇ ਸਿੱਕੇ ਹਨ ਜੋ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ, ਖੜਕ ਸਿੰਘ, ਸ਼ੇਰ ਸਿੰਘ ਅਤੇ ਦਲੀਪ ਸਿੰਘ ਦੁਆਰਾ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਇਹ ਪ੍ਰਦਰਸ਼ਨੀ 24 ਫਰਵਰੀ ਤੱਕ ਲਗਾਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।