amrinder government - Sach Kahoon Punjabi
ਤਿੰਨ ਸਾਲਾਂ ਦੌਰਾਨ ਖ਼ਤਮ ਨਹੀਂ ਕਰ ਸਕਿਆ ਮਾਫ਼ੀਆ ਰਾਜ
ਕੈਪਟਨ ਨੇ ਕਬੂਲੀ ਸਰਕਾਰ ਦੀ ਅਸਫਲਤਾ
ਕਿਹਾ, ਮੰਨਦਾ ਹਾਂ ਤਿੰਨ ਸਾਲ ‘ਚ ਖ਼ਤਮ ਨਹੀਂ ਕਰ ਸਕਿਆ ਮਾਫ਼ੀਆ ਰਾਜ ਪਰ ਹੁਣ ਜਰੂਰ ਕਰ ਦਿਆਂਗਾ ਖਤਮ
ਚੰਡੀਗੜ, (ਅਸ਼ਵਨੀ ਚਾਵਲਾ)। ਮਾਫ਼ੀਆ ਰਾਜ ਪੰਜਾਬ ਵਿੱਚ ਖ਼ਤਮ ਨਹੀਂ ਹੋਇਆ ਹੈ ਅਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰ ਇਸ ਨੂੰ ਖ਼ਤਮ ਕਰਨ ਵਿੱਚ ਵੀ ਅਸਫ਼ਲ ਸਾਬਤ ਹੋਈ ਹੈ। ਇਸ ਗੱਲ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖ਼ੁਦ ਕਬੂਲਿਆ ਹੈ ਪਰ ਇੱਥੇ ਹੀ ਇਹ ਵੀ ਵਾਅਦਾ ਕੀਤਾ ਹੈ ਕਿ ਜਿਹੜਾ ਕੰਮ ਉਹ ਪਿਛਲੇ 3 ਸਾਲਾਂ ਦੌਰਾਨ ਨਹੀਂ ਕਰ ਸਕੇ ਹਨ, ਉਹ ਕੰਮ ਉਹ ਅਗਲੇ 2 ਸਾਲਾਂ ਵਿੱਚ ਜਰੂਰ ਕਰ ਦੇਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਪ੍ਰੈਸ ਕਾਨਫਰੰਸ ਵਿੱਚ ਇਹ ਕਹਿ ਗੱਲ ਕਹਿੰਦੇ ਨਜ਼ਰ ਆਏ ਕਿ ਪੰਜਾਬ ਵਿੱਚ ਮਾਫ਼ੀਆ ਰਾਜ ਕਾਫ਼ੀ ਵੱਡਾ ਮੁੱਦਾ ਹੈ ਅਤੇ ਇਸ ਨੂੰ ਖ਼ਤਮ ਕਰਨ ਅਤੇ ਨਾ ਕਰਨ ਸਬੰਧੀ ਵੀ ਉਨ੍ਹਾਂ ਨੂੰ ਸੁਆਲ ਹੋਣ ਵਾਲੇ ਹਨ।
ਅਮਰਿੰਦਰ ਸਿੰਘ ਆਪਣੀ ਸਰਕਾਰ ਦੇ 3 ਸਾਲ ਮੁਕੰਮਲ ਹੋਣ ‘ਤੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਾਫ਼ੀਆ ਰਾਜ ਨੂੰ ਖਤਮ ਕਰਨ ਵਿੱਚ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਉਨ੍ਹਾਂ ਕੋਲ 2 ਸਾਲ ਦਾ ਸਮਾਂ ਵੀ ਪਿਆ ਹੈ।
ਇੱਥੇ ਜਿਕਰਯੋਗ ਹੈ ਕਿ ਪੰਜਾਬ ਵਿੱਚ 6 ਤਰ੍ਹਾਂ ਦਾ ਮਾਫ਼ੀਆ ਰਾਜ ਚੱਲ ਰਿਹਾ ਹੈ ਅਤੇ ਮਾਫ਼ੀਆ ਰਾਜ ਨੂੰ ਖ਼ਤਮ ਕਰਨ ਦਾ ਐਲਾਨ ਅਮਰਿੰਦਰ ਸਿੰਘ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤਾ ਗਿਆ ਸੀ ਪਰ ਆਪਣੇ ਤਿੰਨ ਸਾਲ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਮਾਫ਼ੀਆ ਰਾਜ ਨੂੰ ਖਤਮ ਨਹੀਂ ਕਰ ਸਕੇ ਹਨ ਅਤੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਹ ਸਵੀਕਾਰ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਟਰਾਂਸਪੋਰਟ ਮਾਫ਼ੀਆ ‘ਤੇ ਜਲਦ ਹੀ ਨਕੇਲ ਕੱਸ ਦਿੱਤੀ ਗਈ ਜਾਵੇਗੀ। ਇਸ ਲਈ ਪਾਲਿਸੀ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਸੀਮਤ ਕਿਲੋਮੀਟਰ ਤੋਂ ਜਿਆਦਾ ਕੋਈ ਵੀ ਇੱਕ ਪਰਮਿਟ ‘ਤੇ ਬੱਸ ਨੂੰ ਜਿਆਦਾ ਕਿਲੋਮੀਟਰ ਨਹੀਂ ਚਲਾ ਸਕੇਗਾ। ਇਸ ਲਈ ਸਖ਼ਤੀ ਕੀਤੀ ਜਾ ਰਹੀ ਹੈ। ਇੱਥੇ ਹੀ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਤੋਂ ਇਲਾਵਾ ਰੇਤ ਮਾਫ਼ੀਆ ‘ਤੇ ਵੀ ਉਹ ਸ਼ਿਕੰਜਾ ਕਸਣ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਮੌਕੇ ਸ਼ਰਾਬਬੰਦੀ ਕਰਨ ਦਾ ਜਸ ਨਹੀਂ ਖੱਟ ਸਕੀ ਸਰਕਾਰ
ਸਰਕਾਰ ਲਈ ਲੋਕਾਂ ਦੀ ਥਾਂ ਖਜ਼ਾਨਾ ਜ਼ਿਆਦਾ ਜ਼ਰੂਰੀ
ਬਠਿੰਡਾ, (ਸੁਖਜੀਤ ਮਾਨ) ‘ਸ਼ਰਾਬ ਪੀ ਕੇ ਕਿਸੇ ਦਾ ਘਰ ਪੱਟਿਆ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਸਰਕਾਰ ਦਾ ਖਜ਼ਾਨਾ ਤਾਂ ਸ਼ਰਾਬ ਹੀ ਭਰ ਰਹੀ ਹੈ” ਸ਼ਾਇਦ ਇਸੇ ਗੱਲ ਨੂੰ ਧਾਰਕੇ ਸਰਕਾਰ ਸ਼ਰਾਬ ਨੂੰ ਬੰਦ ਕਰਨ ਬਾਰੇ ਸੋਚ ਹੀ ਨਹੀਂ ਰਹੀ  ਜਦੋਂ ਸੱਤਾ ਦੀ ਚਾਬੀ ਹੱਥਾਂ ‘ਚ ਨਹੀਂ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤਾ ਪੰਜਾਬ ਦੀ ਬਰਬਾਦੀ ਦਾ ਕਾਰਨ ਹੀ ਮੰਨਿਆ ਜਾ ਸਕਦਾ ਹੈ ਕਿ ਸਰਕਾਰਾਂ ਸ਼ਰਾਬ ਨੂੰ ਤਾਂ ਨਸ਼ਾ ਵੀ ਨਹੀਂ ਮੰਨਦੀਆਂ
ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਕਈ ਧਾਰਮਿਕ ਸਮਾਗਮ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਪਰ ਇਸ ਪਵਿੱਤਰ ਮੌਕੇ ‘ਤੇ ਪੰਜਾਬ ਨੂੰ ਸ਼ਰਾਬਬੰਦੀ ਵਾਲਾ ਸੂਬਾ ਐਲਾਨਿਆ ਜਾਂਦਾ ਤਾਂ ਸ਼ਰਾਬ ਨਾਲ ਪੱਟੇ ਜਾਂਦੇ ਲੱਖਾਂ ਘਰ ਬਚ ਜਾਣੇ ਸੀ ਪਰ ਮਸਲਾ ਲੋਕਾਂ ਦਾ ਨਹੀਂ ਸਿਰਫ ਖਜ਼ਾਨੇ ਨਾਲ ਜੁੜਿਆ ਹੋਇਆ ਹੈ
ਵੇਰਵਿਆਂ ਮੁਤਾਬਿਕ ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ‘ਚ ਸਿਹਤ ਸਹੂਲਤਾਂ ਲਈ ਡਿਸਪੈਂਸਰੀ ਭਾਵੇਂ ਨਹੀਂ ਹੈ ਪਰ ਸ਼ਰਾਬ ਦਾ ਠੇਕਾ ਜ਼ਰੂਰ ਹੈ ਪਿੰਡਾਂ ਤੇ ਸ਼ਹਿਰਾਂ ‘ਚੋਂ ਹੁੰਦੀਆਂ ਚੋਰੀਆਂ ਲਈ ਪੁਲਿਸ ਗਸ਼ਤ ਘੱਟ ਹੈ ਜਦੋਂਕਿ ਸ਼ਰਾਬ ਠੇਕੇਦਾਰਾਂ ਦੀਆਂ ਗੱਡੀਆਂ ‘ਚ ਮੁਲਾਜ਼ਮ ਘੁੰਮਦੇ ਹਨ ਸ਼ਰਾਬ ਦੀ ਵਰਤੋਂ ਕਾਰਨ ਅਨੇਕਾਂ ਘਰ ਤਬਾਹ ਹੋ ਗਏ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਤਰਕ ਹੈ ਕਿ ਘਰੇਲੂ ਲੜਾਈ ਝਗੜਿਆਂ ‘ਚ ਅਜਿਹੇ ਬਹੁਤ ਮਾਮਲੇ ਹੁੰਦੇ ਹਨ ਜਿਸ ‘ਚ ਪਤਨੀਆਂ ਆਪਣੇ ਪਤੀਆਂ ਨੂੰ ਸ਼ਰਾਬ ਪੀਣ ਤੋਂ ਰੋਕਦੀਆਂ ਨੇ ਪਰ ਉਹ ਸ਼ਰਾਬ ਛੱਡਣ ਦੀ ਥਾਂ ਪਤਨੀ ਨੂੰ ਛੱਡਣ ਦੀਆਂ ਧਮਕੀਆਂ ਦੇ ਕੇ ਕੁੱਟ ਸੁੱਟਦੇ ਹਨ
ਟ੍ਰੈਫਿਕ ਦੀ ਸਖਤੀ ਦੌਰਾਨ ਮੁਲਾਜ਼ਮ ਅਲਕੋਮੀਟਰ ਰਾਹੀਂ ਚੈੱਕ ਕਰਦੇ ਨੇ ਕਿ ਵਾਹਨ ਚਾਲਕ ਦੀ ਸ਼ਰਾਬ ਤਾਂ ਨਹੀਂ ਪੀਤੀ ਹੋਈ ਪਰ ਮਨਾਹੀ ਦੇ ਬਾਵਜੂਦ ਮੁੱਖ ਸੜਕਾਂ ‘ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਬੰਦ ਨਹੀਂ ਕਰਵਾਏ ਜਾ ਰਹੇ ਇੱਕ ਅਧਿਐਨ ਮੁਤਾਬਿਕ ਪੰਜਾਬ ਐਕਸਾਈਜ਼ ਪਾਲਿਸੀ ਤਹਿਤ ਸਰਕਾਰ ਤਾਂ ਸ਼ਰਾਬ ਦੀ ਹੋਮ ਡਲਿਵਰੀ ਸ਼ੁਰੂ ਕਰਨ ਲਈ ਵੀ ਵਿਚਾਰ ਕਰ ਰਹੀ ਹੈ ਜਿਸਦੀ ਸ਼ੁਰੂਆਤ ਤਜ਼ਰਬੇ ਵਜੋਂ ਮੋਹਾਲੀ ਤੋਂ ਕਰਨ ਦਾ ਪਤਾ ਲੱਗਿਆ ਹੈ
ਸਰਕਾਰ ਦੀ ਪੰਜਾਬੀਆਂ ਨੂੰ ਸ਼ਰਾਬੀ ਬਣਾਉਣ ਦੀ ਨੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਰਕਾਰ ਨੇ ਇਸ ਵਰ੍ਹੇ ਐਕਸਾਈਜ਼ ਨੀਤੀ ਜ਼ਰੀਏ ਕਮਾਈ ਦਾ ਟੀਚਾ ਪਹਿਲਾਂ ਨਾਲੋਂ ਵੀ ਵੱਧ ਰੱਖਿਆ ਹੈ ਅਗਾਂਹਵਧੂ ਸੋਚ ਵਾਲੀਆਂ ਜੋ 58 ਪੰਚਾਇਤਾਂ ਆਪਣੇ ਪਿੰਡਾਂ ‘ਚੋਂ ਸ਼ਰਾਬ ਦੇ ਠੇਕੇ ਬੰਦ ਕਰਨੀਆਂ ਚਾਹੁੰਦੀਆਂ ਸਨ ਉਨ੍ਹਾਂ ‘ਚੋਂ ਵੱਡੀ ਗਿਣਤੀ ਪੰਚਾਇਤਾਂ ਦੇ ਤਾਂ ਮਤੇ ਹੀ ਰੱਦ ਕਰ ਦਿੱਤੇ ਜਦੋਂਕਿ ਸਿਰਫ 7 ਮਤੇ ਹੀ ਪ੍ਰਵਾਨ ਹੋਏ ਹਨ
ਸ਼ਰਾਬ ਸਮੇਤ ਸਭ ਨਸ਼ਿਆਂ ਦੀ ਹੋਵੇ ਮੁਕੰਮਲ ਪਾਬੰਦੀ : ਗਰਗ
ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਨਾਲ ਜੁੜੇ ਹੋਏ ਵਿਦਵਾਨ ਡਾ. ਪਿਆਰੇ ਲਾਲ ਗਰਗ ਆਖਦੇ ਨੇ ਕਿ ਪੰਜਾਬ ਸਰਕਾਰ ਨੇ 550 ਸਾਲਾ ਮੌਕੇ ਕਈ ਪ੍ਰੋਗਰਾਮ ਤਾਂ ਕਰਵਾਏ ਪਰ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਤਾਂ ਸ਼ਰਾਬ ਆਪਣੇ ਆਪ ਬੰਦ ਹੋ ਜਾਣੀ ਸੀ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਤੰਬਾਕੂ ਤੇ ਸ਼ਰਾਬ ਸਮੇਤ ਹੋਰ ਸਾਰੇ ਨਸ਼ਿਆਂ ‘ਤੇ ਮੁਕੰਮਲ ਪਾਬੰਦੀ ਲਾਉਣੀ ਚਾਹੀਦੀ ਹੈ
ਸ਼ਰਾਬਬੰਦੀ ਵਾਲੇ ਮਤੇ ਪ੍ਰਵਾਨ ਨਾ ਕਰਨਾ ਗਲਤ ਗੱਲ : ਪ੍ਰਿੰ. ਬੁੱਧਰਾਮ
ਆਮ ਆਦਮੀ ਪਾਰਟੀ ਦੇ ਹਲਕਾ ਬੁਢਲਾਡਾ ਤੋਂ ਵਿਧਾਇਕ ਅਤੇ ਪੰਜਾਬ ਇਕਾਈ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਦਾ ਕਹਿਣਾ ਹੈ ਕਿ ਜਿੰਨ੍ਹਾਂ ਪੰਚਾਇਤਾਂ ਨੇ ਆਪਣੇ ਪਿੰਡਾਂ ‘ਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਸਬੰਧੀ ਮਤੇ ਪਾਏ ਸੀ ਉਨ੍ਹਾਂ ‘ਚੋਂ ਵੱਡੀ ਗਿਣਤੀ ਮਤੇ ਪ੍ਰਵਾਨ ਨਾ ਕਰਨਾ ਗਲਤ ਗੱਲ ਹੈ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਦੇ ਕੋਟੇ ‘ਚ ਕਟੌਤੀ ਕਰਨੀ ਸ਼ੁਰੂ ਕੀਤੀ ਜਾਵੇ ਤਾਂ ਜੋ ਇਹ ਬੰਦ ਹੋ ਸਕੇ ਪਰ ਇੱਥੇ ਉਲਟਾ ਕੋਟਾ ਵਧਾਇਆ ਜਾ ਰਿਹਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੀਆਂ 58 ਪੰਚਾਇਤਾਂ ਵੱਲੋਂ ਸੌਂਪੇ ਗਏ ਸਨ ਠੇਕੇ ਬੰਦ ਕਰਵਾਉਦ ਲਈ ਮਤੇ
14 ਪਿੰਡਾਂ ‘ਚੋਂ ਠੇਕੇ ਕੀਤੇ ਸਿਫ਼ਟ, ਆਬਕਾਰੀ ਵਿਭਾਗ ਨੇ 31 ਪਿੰਡਾਂ ਦੇ ਮਤੇ ਕੀਤੇ ਰੱਦ
ਇਸ ਵਾਰ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ‘ਚੋਂ ਨਹੀਂ ਕੀਤਾ ਗਿਆ ਕੋਈ ਠੇਕਾ ਬੰਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਨਸ਼ੇ ਖਿਲਾਫ਼ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ (amrinder government) ‘ਚ ਪਿੰਡਾਂ ਅੰਦਰ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਖਿਲਾਫ਼ ਮਤੇ ਪਾÀਣ ਵਾਲੀਆਂ ਪੰਜਾਬ ਦੀਆਂ ਪੰਚਾਇਤਾਂ ਨੂੰ ਆਬਕਾਰੀ ਤੇ ਕਰ ਵਿਭਾਗ ਵੱਲੋਂ ਝਟਕਾ ਦਿੱਤਾ ਗਿਆ ਹੈ। ਆਬਕਾਰੀ ਤੇ ਕਰ ਵਿਭਾਗ ਕੋਲ ਪੰਜਾਬ ਦੀਆਂ 58 ਪੰਚਾਇਤਾਂ ਵੱਲੋਂ ਮਤੇ ਪਾ ਕੇ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ। ਇਨ੍ਹਾਂ ਮਤਿਆਂ ਤੇ ਵਿਭਾਗ ਵੱਲੋਂ ਕਾਰਵਾਈ ਕਰਦਿਆ ਸਿਰਫ਼ 7 ਪਿੰਡਾਂ ਚੋਂ ਹੀ ਸ਼ਰਾਬ ਦੇ ਠੇਕੇ ਬੰਦ ਕੀਤੇ ਕਰਨ ਦਾ ਫੈਸਲਾ ਲਿਆ ਗਿਆ ਹੈ, ਜਦਕਿ 14 ਪਿੰਡਾਂ ਚੋਂ ਸ਼ਰਾਬ ਦੇ ਠੇਕੇ ਸਿਫਟ ਕੀਤੇ ਗਏ ਹਨ। ਇਸ ਵਾਰ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ‘ਚ ਕੋਈ ਵੀ ਠੇਕਾ ਬੰਦ ਨਹੀਂ ਕੀਤਾ ਗਿਆ।
ਇਕੱਤਰ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਰਾਬ ਦੇ ਠੇਕਿਆਂ ਖਿਲਾਫ਼ ਕੁੱਦਣ ਵਾਲੀਆਂ ਪੰਚਾਇਤਾਂ ਦੀ ਬਾਹ ਨਹੀਂ ਫੜੀ ਜਾ ਰਹੀ ਹੈ। ਅਕਾਲੀ ਸਰਕਾਰ ਮੌਕੇ ਪੰਜਾਬ ਦੀਆਂ ਵੱਡੀ ਗਿਣਤੀ ਪੰਚਾਇਤਾਂ ਵੱਲੋਂ ਸ਼ਰਾਬ ਦੇ ਠੇਕਿਆਂ ਖਿਲਾਫ਼ ਸਰਬਸੰਮਤੀ ਨਾਲ ਮਤੇ ਪਾਕੇ ਬੰਦ ਕਰਵਾਉਣ ਦਾ ਤਹੱਈਆਂ ਕੀਤਾ ਜਾਦਾ ਰਿਹਾ ਹੈ, ਪਰ ਇਨ੍ਹਾਂ ਤਿੰਨਾਂ ਸਾਲਾਂ ਦੌਰਾਨ ਪੰਚਾਇਤਾਂ ਦੇ ਉਤਸਾਹ ਵਿੱਚ ਕਮੀ ਆਈ ਹੈ।
ਇਸ ਵਾਰ ਪੰਜਾਬ ਦੀਆਂ 58 ਪੰਚਾਇਤਾਂ ਵੱਲੋਂ ਸਰਬਸੰਮਤੀ ਨਾਲ ਪਤੇ ਪਾ ਕੇ ਆਪਣੇ ਪਿੰਡਾਂ ‘ਚੋਂ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਗੁਹਾਰ ਲਗਾਈ ਗਈ ਸੀ। ਵਿਭਾਗ ਵੱਲੋਂ ਇਨ੍ਹਾਂ ਮਤਿਆਂ ਦੇ ਕਾਰਵਾਈ ਕਰਦਿਆਂ ਸਿਰਫ਼ 7 ਪਿੰਡਾਂ ਚੋਂ ਹੀ ਸ਼ਰਾਬ ਦੇ ਠੇਕਿਆਂ ਦਾ ਕੋਹੜ ਵੱਢਿਆ ਗਿਆ ਹੈ ਜਦਕਿ 14 ਠੇਕਿਆਂ ਨੂੰ ਸਿਫ਼ਟ ਕੀਤਾ ਗਿਆ ਹੈ। ਆਬਕਾਰੀ ਵਿਭਾਗ ਵੱਲੋਂ 31 ਪਿੰਡਾਂ ਦੀਆਂ ਪੰਚਾਇਤਾਂ ਦੇ ਮਤਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਕਈ ਸਾਲਾਂ ਤੋਂ ਸ਼ਰਾਬ ਦੇ ਠੇਕਿਆਂ ਖਿਲਾਫ਼ ਮਤੇ ਪਾਕੇ ਮੁਹਿੰਮ ਵਿੱਢਣ ਵਾਲਾ ਸੰਗਰੂਰ ਜ਼ਿਲ੍ਹੇ ‘ਚੋਂ ਕੋਈ ਵੀ ਠੇਕਾ ਬੰਦ ਨਹੀਂ ਕੀਤਾ ਗਿਆ। ਇਸ ਜ਼ਿਲ੍ਹੇ ‘ਚੋਂ 16 ਪੰਚਾਇਤਾਂ ਨੇ ਮਤੇ ਪਾ ਕੇ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਅੱਗੇ ਆਈਆਂ ਸਨ, ਪਰ ਇੱਥੋਂ ਕੋਈ ਵੀ ਠੇਕਾ ਬੰਦ ਕਰਨ ਦੀ ਥਾਂ ਸਿਰਫ਼ 3 ਠੇਕਿਆਂ ਨੂੰ ਪਿੰਡਾਂ ਚੋਂ ਸਿਫ਼ਟ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਪਟਿਆਲਾ ਜ਼ਿਲ੍ਹੇ ਅੰਦਰੋਂ 8 ਪੰਚਾਇਤਾਂ ਨੇ ਮਤੇ ਸੌਂਪੇ ਸਨ ਅਤੇ ਇੱਥੋਂ ਵੀ ਸਿਰਫ਼ 3 ਠੇਕੇ ਸਿਫ਼ਟ ਕੀਤੇ ਗਏ ਹਨ। ਪੰਜਾਬ ਅੰਦਰੋਂ ਜਿਹੜੇ 7 ਠੇਕੇ ਬੰਦ ਕੀਤੇ ਗਏ ਹਨ, ਉਨ੍ਹਾਂ ‘ਚ ਮਾਨਸਾ ਜ਼ਿਲ੍ਹੇ ਚੋਂ 2 ਠੇਕੇ ਸ਼ਾਮਲ ਹਨ। ਜਦਕਿ ਜਲੰਧਰ ਚੋਂ 1 ਠੇਕਾ, ਫਹਿਤਗੜ੍ਹ ਸਾਹਿਬ ਜ਼ਿਲ੍ਹੇ ਅੰਦਰੋਂ 1 ਠੇਕਾ, ਗੁਰਦਾਸਪੁਰ ਜ਼ਿਲ੍ਹੇ ਚੋਂ 1 ਠੇਕਾ, ਰੋਪੜ ਅਤੇ ਪਠਾਨਕੋਟ ਜ਼ਿਲ੍ਹੇ ਅੰਦਰੋਂ ਵੀ 1-1 ਠੇਕਾ ਬੰਦ ਕੀਤਾ ਗਿਆ ਹੈ।
ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 6 ਮਤੇ ਅਜਿਹੇ ਸਨ ਕਿ ਇਨ੍ਹਾਂ ਪਿੰਡਾਂ ‘ਚ ਪਹਿਲਾ ਹੀ ਠੇਕੇ ਨਹੀਂ ਸਨ, ਪਰ ਫੇਰ ਵੀ ਮਤਾ ਪਾ ਦਿੱਤਾ ਗਿਆ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾ ਅਮਰਿੰਦਰ ਸਿੰਘ ਵੱਲੋਂ ਪੰਜਾਬ ਅੰਦਰੋਂ ਨਸ਼ੇ ਤੇ ਨੱਥ ਪਾਉਣ ਲਈ ਸਹੁੰ ਵੀ ਚੁੱਕੀ ਗਈ ਸੀ। ਪਰ ਇਨ੍ਹਾਂ ਤਿੰਨ ਸਾਲਾਂ ਦੌਰਾਨ ਆਬਕਾਰੀ ਵਿਭਾਗ ਵੱਲੋਂ ਬਹੁਤੇ ਠੇਕੇ ਬੰਦ ਨਹੀਂ ਕੀਤੇ ਗਏ। ਦੱਸਣਯੋਗ ਹੈ ਕਿ ਸਾਲ 2018-19 ਅੰਦਰ 86 ਪੰਚਾਇਤਾਂ ਵੱਲੋਂ ਮਤੇ ਪਾਏ ਗਏ ਸਨ ਅਤੇ 25 ਪਿੰਡਾਂ ਚੋਂ ਸ਼ਰਾਬ ਦੇ ਠੇਕੇ ਬੰਦ ਕੀਤੇ ਗਏ ਸਨ। ਜੇਕਰ ਸਾਲ 2016-17 ਦੀ ਗੱਲ ਕੀਤੀ ਜਾਵੇ ਤਾ ਇਸ ਦੌਰਾਨ ਸਭ ਤੋਂ ਸਭ 232 ਪੰਚਾਇਤਾਂ ਵੱਲੋਂ ਮਤੇ ਪਾਏ ਗਏ ਸਨ ਅਤੇ ਇਸ ਦੌਰਾਨ ਆਬਕਾਰੀ ਵਿਭਾਗ ਵੱਲੋਂ 163 ਪਿੰਡਾਂ ਚੋਂ ਠੇਕੇ ਬੰਦ ਕੀਤੇ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।