Punjab government school - Sach Kahoon Punjabi

Punjab Government School: ਪੰਜਾਬ ’ਚ ਪ੍ਰਿੰਸੀਪਲਾਂ ਦੀਆਂ 60 ਫੀਸਦੀ ਅਸਾਮੀਆਂ ਖਾਲੀ : ਡੀਟੀਐੱਫ
Punjab Government School: (ਅਨਿਲ ਲੁਟਾਵਾ) ਅਮਲੋਹ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਜ਼ਿਲ੍ਹਾ ਕਨਵੀਨਰ ਜਗਵਿੰਦਰ ਸਿੰਘ ਗਰੇਵਾਲ ਤੇ ਕੋ-ਕਨਵੀਨਰ ਪਰਮਿੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਦੇ ਰੋਜ਼ਾਨਾ ਇਸ਼ਤਿਹਾਰ ਦੇ ਰਹੀ ਹੈ, ਪਰ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ 60 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ ਜੋ ਇਸ ਝੂਠ ਦਾ ਪਰਦਾਫਾਸ਼ ਕਰਦੀਆਂ ਹਨ। ਆਗੂਆਂ ਮੁਤਾਬਕ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ’ਚੋਂ 1113 ਸਕੂਲ ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ। ਮਾਨਸਾ ਤੇ ਨਵਾਂ ਸ਼ਹਿਰ ’ਚ 86 ਪ੍ਰਤੀਸ਼ਤ , ਤਰਨਤਾਰਨ ਤੇ ਬਰਨਾਲਾ ’ਚ 80 ਪ੍ਰਤੀਸ਼ਤ, ਮੋਗਾ, ਕਪੂਰਥਲਾ ਤੇ ਜਲੰਧਰ ’ਚ 70 ਪ੍ਰਤੀਸ਼ਤ ਸਕੂਲਾਂ ’ਚ ਪ੍ਰਿੰਸੀਪਲ ਨਹੀਂ ਹਨ।

ਇਹ ਵੀ ਪੜ੍ਹੋ: Fazilka News: ਜਲਾਲਾਬਾਦ ਵਾਸੀਆਂ ਨੂੰ ਮਿਲੀ ਇੱਕ ਹੋਰ ਵੱਡੀ ਸੌਗਾਤ

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਦੇ ਇਤਿਹਾਸ ’ਚ ਇਹ ਸਭ ਤੋਂ ਮਾੜਾ ਦੌਰ ਹੈ। ਡੀਟੀਐੱਫ ਆਗੂਆਂ ਨੇ ਦੋਸ਼ ਲਗਾਇਆ ਕਿ 1 ਅਪ੍ਰੈਲ ਤੋਂ ਸ਼ੁਰੂ ਸੈਸ਼ਨ ’ਚ ਸਕੂਲਾਂ ਦਾ ਅਕਾਦਮਿਕ ਮਾਹੌਲ ਖਤਮ ਹੋ ਚੁੱਕਾ ਹੈ। 90 ਫੀਸਦੀ ਅਧਿਆਪਕ ਜਨਗਣਨਾ,ਐੱਸਆਈਆਰ, ਡਰੱਗ ਸਰਵੇ ਤੇ ਚੋਣ ਡਿਊਟੀਆਂ ’ਚ ਉਲਝੇ ਹਨ। ਵਿਦਿਆਰਥੀਆਂ ਦੀ ਗਿਣਤੀ 9 ਫੀਸਦੀ ਘੱਟ ਚੁੱਕੀ ਹੈ। ਅਧਿਆਪਕ ਤਰੱਕੀਆਂ ਦੀਆਂ ਫਾਈਲਾਂ ਲਈ ਦਫਤਰਾਂ ਦੇ ਚੱਕਰ ਕੱਟ ਰਹੇ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਪ੍ਰਿੰਸੀਪਲਾਂ ਸਮੇਤ ਹਰ ਕਾਡਰ ਦੀਆਂ ਪ੍ਰੋਮੋਸ਼ਨਾਂ ਤੁਰੰਤ ਕੀਤੀਆਂ ਜਾਣ ’ਤੇ ਸਿੱਧੀ ਭਰਤੀ ਦੀਆਂ ਅਸਾਮੀਆਂ ਭਰੀਆਂ ਜਾਣ।

ਅਨਿਲ ਅਮਲੋਹ : ਡੀਟੀਐੱਫ ਵੱਲੋਂ ਜਾਰੀ ਕੀਤਾ ਚਾਰਟ। ਤਸਵੀਰ-ਅਨਿਲ ਲੁਟਾਵਾ

Schools Raid: ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਬਲਾਕ ਜਖਵਾਲੀ ਦੇ ਸਕੂਲਾਂ ਦਾ ਅਚਨਚੇਤ ਨਿਰੀਖਣ
Schools Raid: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰਵਿੰਦਰ ਕੌਰ ਵੱਲੋਂ ਅੱਜ ਬਲਾਕ ਜਖਵਾਲੀ ਦੇ ਸਕੂਲਾਂ ਦਾ ਅਚਨਚੇਤ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ ਵਿਖੇ ਮਾਈਂਡਫੁਲਨੈੱਸ ਪ੍ਰੋਗਰਾਮ ਦਾ ਨਿਰੀਖਣ ਕੀਤਾ। ਡੀਈਓ ਨੇ ਕਿਹਾ ਕਿ ਪ੍ਰੋਗਰਾਮ ਦੇ ਫਲਸਰੂਪ ਬੱਚਿਆਂ ਵਿੱਚ ਸਕਾਰਾਤਮਕ ਊਰਜਾ ਵੇਖਣ ਨੂੰ ਮਿਲੀ। ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਵੀ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਤੋਂ ਬਾਅਦ ਮਿਸ਼ਨ ਸਮਰੱਥ 4.0 ਤਹਿਤ ਬੱਚਿਆਂ ਦੇ ਪੜ੍ਹਾਈ ਪੱਧਰ ਦੀ ਜਾਂਚ ਕੀਤੀ ਗਈ ਤੇ ਮੌਕੇ ’ਤੇ ਹੀ ਸਬੰਧਤ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਜਮਾਤ ਬਾਰ੍ਹਵੀਂ ਦੀ ਅੰਗਰੇਜ਼ੀ ਕਲਾਸ ਦੀ ਸਮੀਖਿਆ ਕਰਦਿਆਂ ਡੀਈਓ ਨੇ ਸਬੰਧਤ ਅਧਿਆਪਕ ਨੂੰ ਅੰਗਰੇਜ਼ੀ ਵਿਆਕਰਨ ਦੇ ਨੁਕਤੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਕਰਵਾਉਣ ਦੀ ਸਖ਼ਤ ਹਦਾਇਤ ਕੀਤੀ। ਇਸ ਤੋਂ ਬਾਅਦ ਸਰਕਾਰੀ ਮਿਡਲ ਸਕੂਲ ਨੌਲੱਖਾ ਦਾ ਦੌਰਾ ਕੀਤਾ ਗਿਆ, ਜਿੱਥੇ ਐੱਸ.ਐੱਸ. ਮਾਸਟਰ ਰਾਜਿੰਦਰ ਸਿੰਘ ਦਾ ਕੰਮ ਕਾਬਿਲੇ-ਤਾਰੀਫ਼ ਪਾਇਆ ਗਿਆ।

ਬੱਚਿਆਂ ਦੀਆਂ ਸਮਾਜਿਕ ਸਿੱਖਿਆ ਦੀਆਂ ਕਾਪੀਆਂ ਉੱਚ ਦਰਜੇ ਦੀਆਂ ਸਨ, ਜਿਨ੍ਹਾਂ ’ਚ ਬੱਚਿਆਂ ਵੱਲੋਂ ਬਣਾਏ ਨਕਸ਼ੇ ਤੇ ਤਸਵੀਰਾਂ ਬਹੁਤ ਆਕਰਸ਼ਕ ਸਨ। ਇੱਥੇ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ, ਜੋ ਆਈ.ਏ.ਐੱਸ. ਅਫ਼ਸਰ ਬਣਨ ਦਾ ਟੀਚਾ ਰੱਖਦਾ ਹੈ। ਅੱਗੇ ਸਰਕਾਰੀ ਪ੍ਰਾਇਮਰੀ ਸਕੂਲ ਨੌਲੱਖਾ ਵਿਖੇ ਬੱਚਿਆਂ ਦੀ ਗੈਰ-ਹਾਜ਼ਰੀ ਕਾਰਨ ਮੌਕੇ ’ਤੇ ਹੀ ਸਬੰਧਤ ਅਧਿਆਪਕਾਂ ਨੂੰ ਤਾੜਨਾ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਨਲੀਨੀ ਬਸਤੀ ਵਿਖੇ ਬੱਚਿਆਂ ਤੋਂ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਸੁਣੀਆਂ ਗਈਆਂ ਅਤੇ ਸਕੂਲ ਅਧਿਆਪਕਾਂ ਨੂੰ ਕੈਂਪਸ ਦੀ ਸਫਾਈ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਫ਼ਤਹਿਗੜ੍ਹ ਸਾਹਿਬ: ਬਲਾਕ ਜਖਵਾਲੀ ਦੇ ਸਕੂਲਾਂ ਦਾ ਨਿਰੀਖਣ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ। ਤਸਵੀਰ: ਅਨਿਲ ਲੁਟਾਵਾ

Punjab Government School: ਸਰਕਾਰੀ ਸਕੂਲ ਦੀ ਇਸ ਟੀਚਰ ਨੇ ਦਿਖਾਇਆ, ਸਾਡੇ ਬੱਚਿਆਂ ਦਾ ਭਵਿੱਖ ਇੱਥੇ ਸੁਰੱਖਿਅਤ ਹੈ!
Punjab Government School: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਬੱਚੇ ਨੂੰ ਪੰਜਾਬ ਦੇ ਗੁਰੂਆਂ ਬਾਰੇ, ਆਪਣੀ ਮਾਤ-ਭਾਸ਼ਾ ਪੰਜਾਬੀ ਬਾਰੇ ਕੌਣ ਸਿਖਾਏਗਾ? ਪ੍ਰਾਈਵੇਟ ਸਕੂਲਾਂ ਵਿੱਚ ਤਾਂ ਬੱਸ ਇੰਗਲਿਸ਼ ਅਤੇ ਕਿਤਾਬੀ ਗਿਆਨ ਮਿਲਦਾ ਹੈ। ਪਰ ਅਸਲੀ ਸਿੱਖਿਆ, ਜੋ ਬੱਚੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇ, ਉਹ ਸਰਕਾਰੀ ਸਕੂਲਾਂ ਵਿੱਚ ਮਿਲਦੀ ਹੈ ਅਤੇ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ ਟੀਚਰ ਸਿਮਰਨ, ਜੋ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਹੈ।

ਇਸ ਮਾਸਟਰਨੀ ਦਾ ਪੜ੍ਹਾਉਣ ਦਾ ਤਰੀਕਾ ਦੇਖ ਕੇ ਹਰ ਮਾਪੇ ਦਾ ਸੀਨਾ ਗਰਵ ਨਾਲ ਚੌੜਾ ਹੋ ਜਾਂਦਾ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਨਹੀਂ ਦਿੰਦੀ – ਉਹ ਉਨ੍ਹਾਂ ਨੂੰ ਪੰਜਾਬ ਦੀ ਸੰਸਕ੍ਰਿਤੀ, ਗੁਰੂਆਂ ਦਾ ਇਤਿਹਾਸ, ਪੰਜਾਬੀ ਭਾਸ਼ਾ ਦਾ ਮਹੱਤਵ ਅਤੇ ਇੱਥੋਂ ਤੱਕ ਕਿ ਕੈਬਨਿਟ ਮੰਤਰੀਆਂ ਦੇ ਨਾਂਅ ਵੀ ਇੰਨੇ ਰੋਚਕ ਤਰੀਕੇ ਨਾਲ ਸਿਖਾਉਂਦੀ ਹੈ ਕਿ ਬੱਚੇ ਖੁਦ ਸਿੱਖਣਾ ਚਾਹੁੰਦੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਵੱਲੋਂ ਅਪਲੋਡ ਕੀਤੇ ਗਏ ਵੀਡੀਓ ਦੇਖ ਕੇ ਹਜ਼ਾਰਾਂ ਮਾਪੇ ਟਿੱਪਣੀ ਕਰਦੇ ਹਨ – “ਕਾਸ਼ ਸਾਡੇ ਸਕੂਲ ਵਿੱਚ ਵੀ ਅਜਿਹੇ ਟੀਚਰ ਹੁੰਦੇ!”

ਜਦੋਂ ਇੱਕ ਮਾਸਟਰਨੀ ਨੇ ਸੋਸ਼ਲ ਮੀਡੀਆ ‘ਤੇ ਦਿਖਾਇਆ ਕਿ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਪੜ੍ਹਨ – ਜਿਸ ਨੂੰ ਦੇਖ ਕੇ ਮਾਪੇ ਹੋ ਰਹੇ ਨੇ ਭਾਵੁਕ

ਵੀਡੀਓ ਵਿੱਚ ਬੱਚੇ ਧਾਰਾਪ੍ਰਵਾਹ ਪੰਜਾਬੀ ਬੋਲਦੇ ਹਨ, ਗੁਰੂਆਂ ਦੇ ਉਪਦੇਸ਼ ਸੁਣਾਉਂਦੇ ਹਨ ਅਤੇ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਦਿੰਦੇ ਹਨ ਕਿ ਲੱਗਦਾ ਹੈ ਇਹ ਤਾਂ ਪ੍ਰਾਈਵੇਟ ਸਕੂਲ ਦੇ ਬੱਚਿਆਂ ਨਾਲੋਂ ਵੀ ਜ਼ਿਆਦਾ ਆਤਮ-ਵਿਸ਼ਵਾਸ ਨਾਲ ਭਰੇ ਹਨ ਅਤੇ ਇਹ ਸਭ ਸੰਭਵ ਹੋਇਆ ਹੈ ਮਾਨ ਸਰਕਾਰ ਦੀ ਦੂਰਅੰਦੇਸ਼ੀ ਸੋਚ ਦੀ ਵਜ੍ਹਾ ਨਾਲ। ਪੰਜਾਬ ਵਿੱਚ ਹੁਣ ਸਰਕਾਰੀ ਸਕੂਲ ਸਿਰਫ਼ ਗਰੀਬਾਂ ਦੇ ਸਕੂਲ ਨਹੀਂ ਰਹੇ। ਇੱਥੇ ਹੁਣ ਉਹ ਸਾਰੀਆਂ ਸਹੂਲਤਾਂ ਹਨ ਜੋ ਪ੍ਰਾਈਵੇਟ ਸਕੂਲਾਂ ਵਿੱਚ ਮਿਲਦੀਆਂ ਹਨ – ਬਲਕਿ ਕਈ ਮਾਮਲਿਆਂ ਵਿੱਚ ਤਾਂ ਜ਼ਿਆਦਾ ਬਿਹਤਰ ਹਨ।

ਟੀਚਰਾਂ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ, ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਅਤੇ ਸਭ ਤੋਂ ਵੱਡੀ ਗੱਲ – ਉਨ੍ਹਾਂ ਵਿੱਚ ਹੁਣ ਜ਼ਿੰਮੇਵਾਰੀ ਦਾ ਭਾਵ ਜਾਗਿਆ ਹੈ। ਸਿਮਰਨ ਕੌਰ ਵਰਗੀਆਂ ਅਧਿਆਪਕਾਵਾਂ ਲਈ ਇਹ ਸਰਕਾਰ ਇੱਕ ਪ੍ਰੇਰਣਾ ਬਣ ਗਈ ਹੈ। “ਪਹਿਲਾਂ ਲੱਗਦਾ ਸੀ ਕਿ ਕੋਈ ਦੇਖ ਹੀ ਨਹੀਂ ਰਿਹਾ ਸਾਡੀ ਮਿਹਨਤ ਨੂੰ,” ਉਹ ਕਹਿੰਦੀ ਹੈ। “ਪਰ ਹੁਣ ਸਰਕਾਰ ਸਾਡੇ ਨਾਲ ਖੜ੍ਹੀ ਹੈ। ਸਾਨੂੰ ਸੰਸਾਧਨ ਮਿਲ ਰਹੇ ਹਨ, ਪ੍ਰੋਤਸਾਹਨ ਮਿਲ ਰਿਹਾ ਹੈ, ਤਾਂ ਅਸੀਂ ਵੀ ਪੂਰੇ ਦਿਲ ਨਾਲ ਪੜ੍ਹਾ ਰਹੇ ਹਾਂ।” Punjab Government School-

ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਮਾਨ ਨੇ ਦਿੱਤਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫਾ

ਸਿਮਰਨ ਸਿਰਫ਼ ਆਪਣੇ ਕਲਾਸਰੂਮ ਤੱਕ ਸੀਮਤ ਨਹੀਂ ਰਹੀ। ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓ ਸਾਂਝੇ ਕਰਕੇ ਉਹ ਦੂਜੇ ਟੀਚਰਾਂ ਨੂੰ ਵੀ ਪ੍ਰੇਰਿਤ ਕਰ ਰਹੀ ਹੈ। ਕਈ ਅਧਿਆਪਕ ਉਨ੍ਹਾਂ ਨੂੰ ਮੈਸੇਜ ਕਰਕੇ ਪੁੱਛਦੇ ਹਨ – “ਤੁਸੀਂ ਇਹ ਬਹੁਤ ਵਧੀਆ ਕਰਦੇ ਹੋ ਅਸੀਂ ਵੀ ਆਪਣੇ ਵਿਦਿਆਰਥੀਆਂ ਨੂੰ ਇਵੇਂ ਹੀ ਪੜ੍ਹਾਉਣਾ ਚਾਹੁੰਦੇ ਹਾਂ” ਅਤੇ ਉਹ ਖੁੱਲ੍ਹੇ ਦਿਲ ਨਾਲ ਸਭ ਨੂੰ ਦੱਸਦੀ ਹੈ। ਕਿਉਂਕਿ ਉਨ੍ਹਾਂ ਦਾ ਮਕਸਦ ਸਿਰਫ਼ ਆਪਣਾ ਨਾਂਅ ਕਮਾਉਣਾ ਨਹੀਂ – ਬਲਕਿ ਪੰਜਾਬ ਦੇ ਹਰ ਸਰਕਾਰੀ ਸਕੂਲ ਨੂੰ ਬਿਹਤਰ ਬਣਾਉਣਾ ਹੈ।

ਜੇਕਰ ਤੁਸੀਂ ਵੀ ਉਨ੍ਹਾਂ ਮਾਪਿਆਂ ਵਿੱਚੋਂ ਹੋ ਜੋ ਸੋਚਦੇ ਹਨ ਕਿ “ਸਰਕਾਰੀ ਸਕੂਲ ਵਿੱਚ ਕੀ ਪੜ੍ਹਾਈ ਹੋਵੇਗੀ” – ਤਾਂ ਇੱਕ ਵਾਰ ਸੋਸ਼ਲ ਮੀਡੀਆ ‘ਤੇ ਟੀਚਰ ਸਿਮਰਨ ਦੇ ਵੀਡੀਓਜ਼ ਨੂੰ ਜ਼ਰੂਰ ਦੇਖੋ। ਤੁਹਾਨੂੰ ਸਮਝ ਆ ਜਾਵੇਗਾ ਕਿ ਤੁਹਾਡੇ ਬੱਚੇ ਦਾ ਭਵਿੱਖ ਸਰਕਾਰੀ ਸਕੂਲਾਂ ਵਿੱਚ ਬਿਲਕੁਲ ਸੁਰੱਖਿਅਤ ਹੈ। ਇੱਥੇ ਸਿਰਫ਼ ਪੜ੍ਹਾਈ ਹੀ ਨਹੀਂ, ਸੰਸਕਾਰ ਵੀ ਮਿਲਦੇ ਹਨ। ਇੱਥੇ ਤੁਹਾਡਾ ਬੱਚਾ ਆਪਣੀਆਂ ਜੜ੍ਹਾਂ ਨਾਲ ਜੁੜਦਾ ਹੈ।

ਮਾਨ ਸਰਕਾਰ ਨੇ ਉਹ ਕਰ ਦਿਖਾਇਆ ਹੈ ਜੋ ਪਹਿਲਾਂ ਕਦੇ ਨਹੀਂ ਹੋਇਆ। ਹੁਣ ਟੀਚਰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ। ਸਕੂਲਾਂ ਵਿੱਚ ਬੁਨਿਆਦੀ ਢਾਂਚਾ ਬਿਹਤਰ ਹੋ ਰਿਹਾ ਹੈ। ਅਤੇ ਸਭ ਤੋਂ ਵੱਡੀ ਗੱਲ – ਬੱਚਿਆਂ ਦਾ ਭਵਿੱਖ ਉੱਜਵਲ ਹੋ ਰਿਹਾ ਹੈ। ਇਨ੍ਹਾਂ ਵਾਂਗ ਜੇਕਰ ਪੰਜਾਬ ਦਾ ਹਰ ਅਧਿਆਪਕ ਕੰਮ ਕਰੇ, ਤਾਂ ਸਰਕਾਰੀ ਸਕੂਲ ਦੇਸ਼ ਦੇ ਸਭ ਤੋਂ ਵਧੀਆ ਸਕੂਲ ਬਣ ਸਕਦੇ ਹਨ। ਅਤੇ ਚੰਗੀ ਗੱਲ ਇਹ ਹੈ ਕਿ ਹੁਣ ਹੌਲੀ-ਹੌਲੀ ਅਜਿਹਾ ਹੋ ਵੀ ਰਿਹਾ ਹੈ। ਸਰਕਾਰ ਨੇ ਨੀਂਹ ਰੱਖ ਦਿੱਤੀ ਹੈ। ਹੁਣ ਜ਼ਰੂਰਤ ਹੈ ਕਿ ਹਰ ਟੀਚਰ ਇਸ ਮਿਸ਼ਨ ਵਿੱਚ ਆਪਣਾ ਯੋਗਦਾਨ ਦੇਵੇ। ਬੱਚਿਆਂ ਨੂੰ ਸਿਰਫ਼ ਸਿਲੇਬਸ ਨਹੀਂ, ਬਲਕਿ ਜੀਵਨ ਦੀ ਅਸਲੀ ਸਿੱਖਿਆ ਦੇਣ।

Punjab Government School: ‘ਪਿੰਡ’ ਦੇ ਸਰਕਾਰੀ ਸਕੂਲ ’ਚ ‘ਸ਼ਹਿਰ’ ’ਚੋਂ ਪੜ੍ਹਨ ਆਉਂਦੇ ਨੇ ਵਿਦਿਆਰਥੀ
Punjab Government School: ਵਿਧਾਇਕ ਦਾ ਅਧਿਆਪਕ ਪੁੱਤ ਘਰ-ਘਰ ਜਾ ਕੇ ਸਰਕਾਰੀ ਸਕੂਲ ’ਚ ਦਾਖਲੇ ਦਾ ਦੇ ਰਿਹੈ ਹੋਕਾ

Punjab Government School: ਮਾਨਸਾ (ਸੁਖਜੀਤ ਮਾਨ)। ਜ਼ਿਲ੍ਹਾ ਮਾਨਸਾ ਦੇ ਪਿੰਡ ਗੁਰਨੇ ਕਲਾਂ ਦਾ ਸਰਕਾਰੀ ਸਕੂਲ, ਨਿੱਜੀ ਸਕੂਲਾਂ ਨੂੰ ਪਿਛਾਂਹ ਛੱਡਦਾ ਹੈ। ਸਕੂਲ ਦੀ ਇਕੱਲੀ ਇਮਾਰਤ ਹੀ ਨਹੀਂ, ਸਗੋਂ ਸਟਾਫ ਵੀ ਵਧੀਆ ਹੈ। ਚੰਗੇ ਮਹੌਲ ਵਾਲੇ ਇਸ ਸਕੂਲ ’ਚ ਹੁਣ ਬੁਢਲਾਡਾ ਸ਼ਹਿਰ ਦੇੇੇੇੇੇੇੇੇ ਨਿੱਜੀ ਸਕੂਲਾਂ ’ਚੋਂ ਵਿਦਿਆਰਥੀ ਹਟ ਕੇ ਆ ਰਹੇ ਹਨ। ਸਕੂਲ ਸਟਾਫ ’ਚ ਹੋਰਨਾਂ ਅਧਿਆਪਕਾਂ ਦੇ ਨਾਲ-ਨਾਲ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰ. ਬੁੱਧ ਰਾਮ ਦਾ ਪੁੱਤਰ ਰਾਜਪਾਲ ਸਿੰਘ ਵੀ ਹੈ। ਰਾਜਪਾਲ ਸਿੰਘ ਵਿਧਾਇਕ ਪਿਓ ਦਾ ਪੁੱਤ ਹੋਣ ਦਾ ਮਾਣ ਛੱਡ ਕੇ ਪਿੰਡਾਂ ਦੀਆਂ ਗਲੀਆਂ ’ਚ ਜਾ ਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲ ’ਚ ਪੜ੍ਹਾਉਣ ਦਾ ਹੋਕਾ ਦੇ ਰਿਹਾ ਹੈ।

Read Also : Punjab Weather Update: ਪੰਜਾਬ ’ਚ ਇਸ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਵੇਰਵਿਆਂ ਮੁਤਾਬਿਕ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਅਧਿਆਪਕਾਂ ਨੇ ਵੀ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਪਿੰਡ ਗੁਰਨੇ ਕਲਾਂ ਦੇ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਵੀ ਆਪਣੇ ਸਕੂਲ ’ਚ ਬੱਚਿਆਂ ਦੀ ਗਿਣਤੀ ਹੋਰ ਵਧਾਉਣ ਲਈ ਘਰ-ਘਰ ਜਾ ਰਹੇ ਹਨ। ਉਂਝ ਇਸ ਸਕੂਲ ਦੀਆਂ ਪ੍ਰਾਪਤੀਆਂ ਅਤੇ ਬਿਹਤਰ ਨਤੀਜੇ ਨੂੰ ਦੇਖ ਕੇ ਵਿਦਿਆਰਥੀ ਆਪਣੇ-ਆਪ ਵੀ ਆ ਰਹੇ ਹਨ।

Punjab Government School

ਸਕੂਲ ਅਧਿਆਪਕ ਪਿਆਰਾ ਸਿੰਘ ਬੜੇ ਮਾਣ ਨਾਲ ਦੱਸਦੇ ਹਨ ਕਿ ਸਕੂਲ ਦਾ ਸਮੁੱਚਾ ਸਟਾਫ ਮਿਹਨਤੀ ਹੈ। ਉਨ੍ਹਾਂ ਦੇ ਸਕੂਲ ਦੇ ਅਧਿਆਪਕ ਵਿਦਿਆਰਥੀਆਂ ਦੇ ਦਿਮਾਗ ’ਚ ਗੱਲ ਰੱਟੇ ਲਾ ਕੇ ਭਰਨ ਦੀ ਵਿਧੀ ਤੋਂ ਕੋਹਾਂ ਦੂਰ ਹਨ, ਸਗੋਂ ਹਰ ਗੱਲ ਨੂੰ ਬਿਹਤਰ ਢੰਗ ਨਾਲ ਇੱਕ ਤਰ੍ਹਾਂ ਦੀ ਤਸਵੀਰ ਦੇ ਰੂਪ ’ਚ ਵਿਦਿਆਰਥੀਆਂ ਅੱਗੇ ਪੇਸ਼ ਕੀਤਾ ਜਾਂਦਾ ਹੈ, ਜਿਸ ਨੂੰ ਬੱਚੇ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਵਿਸ਼ੇਸ਼ ਤਿਆਰੀ ਕਰਵਾਈ ਜਾਂਦੀ ਹੈ।

ਹਾਈ ਸਕੂਲ ’ਚ ਮਿਲੀ ਬਿਹਤਰ ਸਿੱਖਿਆ ਦੇ ਨਤੀਜੇ ਵਜੋਂ ਹੀ ਉਨ੍ਹਾਂ ਦੇ ਵਿਦਿਆਰਥੀ ਜਦੋਂ ਅੱਗੇ ਸੈਕੰਡਰੀ ਸਿੱਖਿਆ ਵੱਲ ਵਧਦੇ ਹਨ ਤਾਂ ਕਰੀਬ 50 ਫੀਸਦੀ ਵਿਦਿਆਰਥੀ ਸਾਇੰਸ ਗਰੁੱਪ ’ਚ ਦਾਖਲਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਦੋ ਸਕੂਲ ਵੈਨਾਂ ਹਨ, ਜਿਨ੍ਹਾਂ ’ਚੋਂ ਇੱਕ ਵੈਨ ਤਾਂ ਇਕੱਲੇ ਬੁਢਲਾਡਾ ਸ਼ਹਿਰ ’ਚੋਂ ਹੀ ਭਰ ਜਾਂਦੀ ਹੈ। ਇੱਕ ਵੈਨ ’ਚ ਗੁਰਨੇ ਖੁਰਦ ਅਤੇ ਹਸਨਪੁਰ ਤੋਂ ਵਿਦਿਆਰਥੀ ਆਉਂਦੇ ਹਨ। ਸਕੂਲ ’ਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇੱਕ ਵਿਸ਼ੇ ਦੇ ਦੋ-ਦੋ ਅਧਿਆਪਕ ਹਨ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ’ਚ ਦਾਖਲ ਕਰਵਾਓ।

ਜ਼ਿਲ੍ਹੇ ਦਾ ਹੈ ਇਕਲੌਤਾ ਉੱਤਮ ਸਕੂਲ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਜੋ ਸਕੂਲਾਂ ਨੂੰ ਉੱਤਮ ਸਕੂਲ ਚੁਣਿਆ ਹੈ, ਉਨ੍ਹਾਂ ’ਚ ਗੁਰਨੇ ਕਲਾਂ ਦਾ ਸਰਕਾਰੀ ਸਕੂਲ ਵੀ ਹੈ। ਉੱਤਮ ਸਕੂਲਾਂ ਦੀ ਚੋਣ ਲਈ ਸਕੂਲਾਂ ਨੂੰ ਹਰ ਪੱਖ ਤੋਂ ਘੋਖਿਆ ਗਿਆ ਤਾਂ ਇਹ ਸਕੂਲ ਮਾਪਦੰਡਾਂ ’ਤੇ ਖਰਾ ਉੱਤਰਿਆ। ਉੱਤਮ ਸਕੂਲ ਦੇ ਇਨਾਮ ਵਜੋਂ ਸਕੂਲ ਨੂੰ 7 ਲੱਖ 50 ਹਜ਼ਾਰ ਰੁਪਏ ਇਨਾਮੀ ਰਾਸ਼ੀ ਮਿਲੀ ਹੈ।

ਮੇਰੀ ਕਰਮ ਭੂਮੀ ਸਕੂਲ ਹੈ ਨਾ ਕਿ ਰਾਜਨੀਤੀ : ਰਾਜਪਾਲ ਸਿੰਘ

ਵਿਧਾਇਕ ਪ੍ਰਿੰ.ਬੁੱਧ ਰਾਮ ਦੇ ਅਧਿਆਪਕ ਪੁੱਤਰ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਸੱਤਾ ਸੇਵਾ ਲਈ ਹੋਣੀ ਚਾਹੀਦੀ ਹੈ । ਉਸਦੀ ਕਰਮਭੂਮੀ ਸਕੂਲ ਹੈ ਨਾ ਕਿ ਰਾਜਨੀਤੀ। ਉਨ੍ਹਾਂ ਕਿਹਾ ਕਿ ਉਸਦੀ ਅਤੇ ਉਸਦੇ ਬੱਚਿਆਂ ਦੀ ਰੋਜ਼ੀ-ਰੋਟੀ ਸਕੂਲ ’ਚੋਂ ਚੱਲਦੀ ਹੈ, ਇਸ ਲਈ ਸਕੂਲ ਦੀ ਬਿਹਤਰੀ ਲਈ ਹਰ ਕੰਮ ਕਰਕੇ ਉਸ ਨੂੰ ਸਕੂਨ ਮਿਲਦਾ ਹੈ। ਵਿਧਾਇਕ ਪ੍ਰਿੰ. ਬੁੱਧ ਰਾਮ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕੋ ਮਕਸਦ ਰਿਹਾ ਹੈ ਕਿ ਆਪਣੇ ਕੰਮ ਪ੍ਰਤੀ ਇਮਾਨਦਾਰੀ ਰੱਖੀ ਜਾਵੇ ਅਤੇ ਇਹੋ ਸਿੱਖਿਆ ਅੱਗੇ ਆਪਣੇ ਬੱਚਿਆਂ ਨੂੰ ਦਿੱਤੀ।

ਮਾਨਸਾ : ਪਿੰਡ ਗੁਰਨੇ ਕਲਾਂ ਦੇ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਲੱਗੇ ਮਾਡਲ ਅਤੇ ਸਕੂਲ ’ਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਲਈ ਘਰ-ਘਰ ਜਾਂਦੇ ਹੋੋਏ ਅਧਿਆਪਕ। ਤਸਵੀਰ : ਸੱਚ ਕਹੂੰ ਨਿਊਜ਼

ਮਲਟੀਪਰਪਜ਼ ਸਕੂਲ ਬਣਿਆ ਆਨਲਾਈਨ ਦਾਖਲਾ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ
ਮਲਟੀਪਰਪਜ਼ ਸਕੂਲ ਬਣਿਆ ਆਨਲਾਈਨ ਦਾਖਲਾ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ

ਪਟਿਆਲਾ, (ਸੱਚ ਕਹੂੰ ਨਿਊਜ)। ਦੇਸ਼ ਦੇ ਇਕਲੌਤੇ ਆਈ.ਐਸ.ਓ. ਸਰਟੀਫਿਕੇਟ ਹਾਸਲ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ, ਪੰਜਾਬ ਦਾ ਆਨਲਾਈਨ ਦਾਖਲਾ ਕਰਨ ਵਾਲਾ ਪਹਿਲਾ ਸਰਕਾਰੀ ਸਕੂਲ ਬਣ ਗਿਆ ਹੈ। ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਲ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ‘ਚ ਹਮੇਸ਼ਾ ਹੀ ਮੋਹਰੀ ਰਿਹਾ ਹੈ, ਜਿਸ ਤਹਿਤ ਹੀ ਉਨ੍ਹਾਂ ਨੇ ਆਨਲਾਈਨ ਦਾਖਲਾ ਕਰਨ ਦੀ ਮੁਹਿੰਮ ਚਲਾਈ ਹੈ ਅਤੇ ਇਸ ਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਪ੍ਰਿੰ. ਚਹਿਲ ਨੇ ਦੱਸਿਆ ਕਿ ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਤਿਆਰ ਕੀਤੀ ਵੈਬਸਾਈਟ ‘ਤੇ ਜਾ ਕੇ ਕੋਈ ਵੀ ਵਿਦਿਆਰਥੀ ਸ਼ੈਸ਼ਨ 2020-21 ਲਈ ਆਪਣਾ ਦਾਖਲਾ ਫਾਰਮ ਭਰ ਸਕਦਾ ਹੈ ਅਤੇ ਉਸ ਨੂੰ ਸਬੰਧਤ ਜਮਾਤ ਵਿੱਚ ਦਾਖਲਾ ਮਿਲ ਜਾਂਦਾ ਹੈ। ਜਦੋਂ ਨਵੇਂ ਸ਼ੈਸ਼ਨ ਦੀਆਂ ਜਮਾਤਾਂ ਸ਼ੁਰੂ ਹੋਣਗੀਆਂ ਤਾਂ ਵਿਦਿਆਰਥੀ ਆਪਣੇ ਅਸਲੀ ਦਸਤਾਵੇਜ਼ ਦਿਖਾਕੇ, ਆਪਣੀ ਜਮਾਤ ਵਿੱਚ ਬੈਠ ਜਾਵੇਗਾ।

ਉਨ੍ਹਾਂ ਦੱਸਿਆ ਕਿ ਨਵੇਂ ਸ਼ੈਸ਼ਨ ਲਈ ਉਨ੍ਹਾਂ ਦੇ ਸਕੂਲ ‘ਚ ਅੱਜ ਤੱਕ 1253 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ ਅਤੇ ਹਰ ਦਿਨ ਇਹ ਗਿਣਤੀ ਵਧ ਰਹੀ ਹੈ। ਪ੍ਰਿੰ. ਚਹਿਲ ਨੇ ਦੱਸਿਆ ਕਿ ਪਿਛਲੇ ਸ਼ੈਸ਼ਨ ਦੌਰਾਨ ਉਨ੍ਹਾਂ ਦੇ ਸਕੂਲ ‘ਚ 2900 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜੋ ਸ਼ੈਸ਼ਨ 2018-19 ਤੋਂ 1200 ਦੇ ਕਰੀਬ ਵੱਧ ਸੀ ਅਤੇ ਉਹ ਇਸ ਵਾਰ ਵੀ ਆਪਣਾ ਪਿਛਲਾ ਕੀਰਤੀਮਾਨ ਤੋੜਨ ਲਈ ਯਤਨਸ਼ੀਲ ਹਨ। ਜਿਸ ਤਹਿਤ ਆਉਣ ਵਾਲੇ ਦਿਨਾਂ ‘ਚ ਉਨ੍ਹਾਂ ਦੇ ਅਧਿਆਪਕ ਯੋਜਨਾਬੱਧ ਤਰੀਕੇ ਨਾਲ ਮਲਟੀਪਰਪਜ਼ ਸਕੂਲ ‘ਚ ਦਾਖਲੇ ਲਈ ਪ੍ਰਚਾਰ ਮੁਹਿੰਮ ਚਲਾਉਣਗੇ। ਜਿਸ ਤਹਿਤ ਮਾਪਿਆਂ ਤੇ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਬਣਾਇਆ ਜਾਵੇਗਾ। ਪ੍ਰਿੰ. ਚਹਿਲ ਅਨੁਸਾਰ ਇਸ ਵਾਰ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਦਾਖਲਾ ਵਧਾਉਣ ਲਈ ਮੁਹਿੰਮ ‘ਚ ਹਿੱਸਾ ਪਾਇਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।