All India Hockey Tournament - Sach Kahoon Punjabi

Punjab Sports News: ਆਲ ਇੰਡੀਆ ਹਾਕੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
Punjab Sports News: ਟੂਰਨਾਮੈਂਟ ਦੀ ਜੇਤੂ ਰਹੀ ਟੀਮ ਲੁਧਿਆਣਾ ਅਕੈਡਮੀ

(ਅਨਿਲ ਲੁਟਾਵਾ) ਅਮਲੋਹ। ਸਵ. ਹੈਪੀ ਸੇਢਾ ਦੀ ਨਿੱਘੀ ਯਾਦ ’ਚ ਐਨਆਰਆਈ ਸਪੋਰਟਸ ਕਲੱਬ ਰਜਿ.ਅਮਲੋਹ ਵੱਲੋਂ ਚਾਰ ਰੋਜ਼ਾ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਕੂਲ ਆਫ਼ ਐਮੀਨੈਂਸ ਦੇ ਗਰਾਊਂਡ ’ਚ ਚੱਲ ਰਿਹਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਟੂਰਨਾਮੈਂਟ ’ਚ ਚੇਅਰਮੈਨ ਬਲਵਿੰਦਰ ਸਿੰਘ ਘਟੌੜੇ, ਜਗਦੀਪ ਸਿੰਘ ਚੀਮਾ, ਪ੍ਰਦੀਪ ਗਰਗ, ਚਰਨਜੀਤ ਅਬਰੋਲ, ਮੈਡਮ ਸੁਖਵਿੰਦਰ ਕੌਰ ਗਹਿਲੋਤ ਚੇਅਰਪਰਸਨ ਮਾਰਕੀਟ ਕਮੇਟੀ ਅਮਲੋਹ, ਠੇਕੇਦਾਰ ਜਤਿੰਦਰ ਬੰਨਸਾਲ, ਚਤਿੰਦਰ ਸ਼ਰਮਾ ਤਹਿਸੀਲਦਾਰ, ਸੁਰਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ’ਤੇ ਓਲੰਪੀਅਨ ਗੁਨਦੀਪ ਕੁਮਾਰ ਧਿਆਨ ਚੰਦ ਐਵਾਰਡੀ, ਚਰਨਜੀਤ ਕੁਮਾਰ ਗੋਲਡ ਮੈਡਲਿਸਟ ਉਲੰਪੀਅਨ ਹਾਕੀ, ਮਾਧਵ ਕੇਆਰਜੀ ਗਰੁੱਪ ਮੰਡੀ ਗੋਬਿੰਦਗੜ ਦੇ ਏਜੀਐਮ ਰਾਜੀਵ ਸ਼ਰਮਾ,ਮੈਡਮ ਗਿਤੀਕਾ,ਗੁਰਮੀਤ ਸਿੰਘ,ਅਮਨਦੀਪ ਧੀਮਾਨ ਐਮਡੀਏਡੀ ਇਮੀਗ੍ਰੇਸ਼ਨ, ਜਸਵੀਰ ਸਿੰਘ ਰਿਟਾਇਰਡ ਐਸਪੀ, ਸੰਜੇ ਗੋਇਲ ਜੀਸੀਐਲ ਕਲੱਬ ਮੰਡੀ ਗੋਬਿੰਦਗੜ੍ਹ,ਐਸਕੇ ਚੋਪੜਾ,ਸੁਸ਼ੀਲ ਗਰਗ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੁਰਸ਼ ਵਰਗ ’ਚ ਲੁਧਿਆਣਾ ਅਕੈਡਮੀ ਅਤੇ ਰੋਪੜ ਹਾਕਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਸ਼ੁਰੂਆਤ ਤੋਂ ਹੀ ਲੁਧਿਆਣਾ ਅਕੈਡਮੀ ਦੀ ਟੀਮ ਰੋਪੜ ਹਾਕਸ ’ਤੇ ਪੂਰੀ ਤਰ੍ਹਾਂ ਭਾਰੂ ਰਹੀ। ਮੈਚ ਦੇ ਛੇਵੇਂ ਮਿੰਟ ਵਿੱਚ ਲੁਧਿਆਣਾ ਅਕੈਡਮੀ ਨੂੰ ਇੱਕ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਟੀਮ ਦੇ ਤੇਜ਼-ਤਰਾਰ ਖਿਡਾਰੀ ਗੌਰਵ ਨੇ ਬੜੀ ਮੁਹਾਰਤ ਨਾਲ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ। ਮੈਚ ਦੀ ਰਫ਼ਤਾਰ ਬਰਕਰਾਰ ਰੱਖਦਿਆਂ 16ਵੇਂ ਮਿੰਟ ਵਿੱਚ ਲੁਧਿਆਣਾ ਅਕੈਡਮੀ ਨੂੰ ਇੱਕ ਹੋਰ ਪੈਨਲਟੀ ਮਿਲੀ, ਜਿਸ ਨੂੰ ਮੁੜ ਗੋਲ ਵਿੱਚ ਤਬਦੀਲ ਕਰਕੇ ਟੀਮ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ।

ਇਹ ਵੀ ਪੜ੍ਹੋ: Rajasthan Weather Update: ਰਾਜਸਥਾਨ ’ਚ ਮੀਂਹ ਤੇ ਗੜੇਮਾਰੀ ਤੋਂ ਬਾਅਦ ਵਧੀ ਠੰਢ, ਹੁਣ ਤਾਪਮਾਨ ’ਚ ਹੋਵੇਗਾ ਵਾਧਾ

ਮੈਚ ਦੇ 20ਵੇਂ ਅਤੇ ਫਿਰ 24ਵੇਂ ਮਿੰਟ ਵਿੱਚ ਲੁਧਿਆਣਾ ਅਕੈਡਮੀ ਨੇ ਰੋਪੜ ਹਾਕਸ ’ਤੇ ਕਈ ਜ਼ਬਰਦਸਤ ਹਮਲੇ ਬੋਲੇ, ਪਰ ਰੋਪੜ ਦੀ ਟੀਮ ਵੱਲੋਂ ਦੋ ਗੋਲ ਕਰਵਾਉਣ ਤੋਂ ਬਾਅਦ ਮਜ਼ਬੂਤ ਕੀਤੀ ਡਿਫੈਸ ਲਾਈਨ ਨੇ ਇਹਨਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਮੈਚ ਦੇ 25ਵੇਂ ਮਿੰਟ ਵਿੱਚ ਰੋਪੜ ਹਾਕਸ ਨੂੰ ਵੀ ਇੱਕ ਪੈਨਲਟੀ ਕਾਰਨਰ ਮਿਲਿਆ ਪਰ ਉਹ ਇਸ ਸੁਨਹਿਰੀ ਮੌਕੇ ਨੂੰ ਗੋਲ ਵਿੱਚ ਨਹੀਂ ਬਦਲ ਸਕੇ।

ਮੈਚ ਦੇ ਦੂਜੇ ਅੱਧ ਵਿੱਚ ਰੋਪੜ ਹਾਕਸ ਦੀ ਟੀਮ ਨੇ ਵਾਪਸੀ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਅਤੇ ਗੋਲ ਕਰਨ ਲਈ ਕਈ ਹਮਲੇ ਕੀਤੇ ਜਿਸ ਦੌਰਾਨ ਤੀਸਰੇ ਕੁਆਰਟਰ ਦੇ ਅੰਤਿਮ ਮਿੰਟਾਂ ਵਿੱਚ ਰੋਪੜ ਹਾਕਸ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਵਿਰੋਧੀ ਟੀਮ ਵੱਲੋਂ ਗਲਤ ਤਰੀਕੇ ਨਾਲ ਰੋਕਣ ਕਾਰਨ ਅੰਪਾਇਰ ਵੱਲੋਂ ਰੋਪੜ ਨੂੰ ਇੱਕ ਹੋਰ ਪੈਨਲਟੀ ਕਾਰਨਰ ਦਿੱਤਾ ਗਿਆ, ਪਰ ਬਦਕਿਸਮਤੀ ਨਾਲ ਉਹ ਇਸ ਮੌਕੇ ਦਾ ਲਾਹਾ ਲੈਣ ਵਿੱਚ ਵੀ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਮੈਚ ਦੇ ਅੰਤਿਮ ਕੁਆਟਰ ’ਚ ਦੋਵੇ ਟੀਮਾਂ ਨੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਫਿਰ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਜਿਸ ਕਾਰਨ 2-0 ਦੇ ਫਰਕ ਨਾਲ ਇਸ ਸਾਲ ਦੇ ਟੂਰਨਾਮੈਂਟ ਵਿੱਚੋਂ ਲੁਧਿਆਣਾ ਅਕੈਡਮੀ ਬਾਜ਼ੀ ਮਾਰ ਗਈ। Punjab Sports News

ਟੂਰਨਾਮੈਂਟ ’ਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਪੁਰਸ਼ਾਂ ਦੀ ਟੀਮ ਨੂੰ 71 ਹਜ਼ਾਰ ਰੁਪਏ ਦਿੱਤਾ ਇਨਾਮ

ਇਸੇ ਤਰ੍ਹਾਂ ਹੋਏ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਰ.ਸੀ.ਐਫ. ਕਪੂਰਥਲਾ ਦੀ ਟੀਮ ਨੂੰ ਪੈਨਲਟੀ ਸਟੋਕਾਂ ਵਿੱਚ 1-0 ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਟੂਰਨਾਮੈਂਟ ’ਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਪੁਰਸ਼ਾਂ ਦੀ ਟੀਮ ਨੂੰ ਗੁਰਜੀਤ ਸਿੰਘ ਰੂਬੀ (ਐਨਆਰਆਈ) ਵੱਲੋਂ 71 ਹਜ਼ਾਰ ਰੁਪਏ ਅਤੇ ਦੂਸਰੇ ਸਥਾਨ ਦੀ ਟੀਮ ਨੂੰ ਡਾਕਟਰ ਕਰਨੈਲ ਸਿੰਘ ਵੱਲੋਂ 41 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ।

ਲੜਕੀਆਂ ਦੇ ਵਰਗ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਪਰਮਿੰਦਰ ਸਿੰਘ (ਐਨਆਰਆਈ) ਵੱਲੋਂ 31 ਹਜ਼ਾਰ ਰੁਪਏ ਅਤੇ ਦੂਸਰੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ ਬਲਵਿੰਦਰ ਸਿੰਘ ਘਟੌੜਾ ਵੱਲੋਂ 21ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਸੀਨੀਅਰ ਉਪ ਪ੍ਰਧਾਨ ਰੁਪਿੰਦਰ ਹੈਪੀ ਤੇ ਪਵਨ ਕਾਲੀਆ ਨੇ ਦੱਸਿਆ ਕਿ ਲੁਧਿਆਣਾ ਅਕੈਡਮੀ ਦੇ ਖਿਡਾਰੀ ਸੌਰਵ ਤੇ ਪੰਜਾਬੀ ਯੂਨੀਵਰਸਿਟੀ ਦੀ ਖਿਡਾਰਨ ਦੀਪਾਲੀ ਨੂੰ ਟੂਰਨਾਮੈਂਟ ਦੇ ਬੈਸਟ ਪਲੇਅਰ ਹੋਣ ਕਾਰਣ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਭਗਵਾਨ ਦਾਸ ਮਾਜਰੀ ਵੱਲੋਂ ਬਹੁਤ ਹੀ ਸ਼ਾਨਦਾਰ ਕੁਮੈਂਟਰੀ ਕੀਤੀ ਗਈ।

All India Hockey Tournament: ਐਨਆਰਆਈ ਸਪੋਰਟਸ ਕਲੱਬ (ਰਜਿ:) ਅਮਲੋਹ ਦਾ 4 ਰੋਜ਼ਾ ਆਲ ਇੰਡੀਆ ਹਾਕੀ ਟੂਰਨਾਮੈਂਟ 20 ਤੋਂ ਸ਼ੁਰੂ
All India Hockey Tournament: ਲੜਕੇ ਅਤੇ ਲੜਕੀਆਂ ਦੀਆਂ ਨਾਮਵਰ ਅਕੈਡਮੀਆਂ ਦੀਆਂ ਟੀਮਾਂ ਦਿਖਾਉਣਗੀਆਂ ਜੌਹਰ

All India Hockey Tournament: (ਅਨਿਲ ਲੁਟਾਵਾ) ਅਮਲੋਹ। ਨਆਰਆਈ ਸਪੋਰਟਸ ਕਲੱਬ(ਰਜਿ:) ਅਮਲੋਹ ਵਲੋਂ 14ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ 20 ਫਰਵਰੀ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਅਮਲੋਹ ਦੇ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪ੍ਰਸਤ ਵਿੱਕੀ ਅਬਰੋਲ,ਪ੍ਰਧਾਨ ਸ਼ਿੰਦਰਮੋਹਨ ਪੁਰੀ, ਰੁਪਿੰਦਰ ਸਿੰਘ ਹੈਪੀ ਸੀਨੀਅਰ ਵਾਇਸ ਪ੍ਰਧਾਨ, ਅਨਿਲ ਲੁਟਾਵਾ ਵਾਇਸ ਪ੍ਰਧਾਨ, ਪਵਨ ਕੁਮਾਰ ਖ਼ਜ਼ਾਨਚੀ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ,ਉੱਥੇ ਹੀ ਮੈਂਬਰਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਲੋਕਾਂ ਵੱਲੋਂ ਵੀ ਬਣਦਾ ਸਹਿਯੋਗ ਮਿਲ ਰਿਹਾ ਹੈ।

ਇਹ ਵੀ ਪੜ੍ਹੋ: Asthma Ke Lakshan: ਸਾਵਧਾਨ : ਬਦਲਦੇ ਮੌਸਮ ’ਚ ਦਮੇ ਦੇ ਦੌਰੇ ਦਾ ਹੈ ਖਤਰਾ, ਇਹ ਹਨ ਸ਼ੁਰੂਆਤੀ ਲੱਛਣ

ਉਨ੍ਹਾਂ ਦੱਸਿਆ ਕਿ ਚਾਰ ਦਿਨਾਂ ਹਾਕੀ ਟੂਰਨਾਮੈਂਟ ਦੇ ਪਹਿਲੇ ਦਿਨ ਦਾ ਉਦਘਾਟਨ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਕਰਨਗੇ ਅਤੇ ਪ੍ਰਧਾਨਗੀ ਕੋਂਸਲਰ ਅਤੁੱਲ ਲੁਟਾਵਾ ਵੱਲੋਂ ਕੀਤੀ ਜਾਵੇਗੀ। ਉੱਥੇ ਹੀ ਆਖਰੀ ਦਿਨ 23 ਫਰਵਰੀ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਐਨਆਰਆਈ ਗੁਰਜੀਤ ਸਿੰਘ ਰੂਬੀ ਖਨਿਆਣ, ਉੱਘੇ ਉਦਯੋਗਪਤੀ ਪ੍ਰਦੀਪ ਬਾਂਸਲ, ਐਨਆਰਆਈ ਪਰਮਿੰਦਰ ਸਿੰਘ ਜੰਜੂਆ ਕਰਨਗੇ।

22 ਤਰੀਕ ਨੂੰ ਟੂਰਨਾਮੈਂਟ ‘ਚ ਭਾਗ ਲੈ ਰਹੀਆਂ ਹਾਕੀ ਦੀਆਂ ਟੀਮਾਂ ਵੱਲੋਂ ਕੱਢਿਆ ਜਾਵੇਗਾ ਨਸ਼ਾ ਮੁਕਤੀ ਮਾਰਚ

ਉਨ੍ਹਾਂ ਅੱਗੇ ਦੱਸਿਆ ਕਿ ਟੂਰਨਾਮੈਂਟ ਵਿਚ ਨਾਮਵਰ ਅਕੈਡਮੀਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ ਵੱਡੀਆਂ ਇਨਾਮੀ ਰਾਸ਼ੀਆਂ,ਲੜਕਿਆਂ ਲਈ ਕ੍ਰਮਵਾਰ 71 ਹਜ਼ਾਰ ‘ਤੇ 41 ਹਜ਼ਾਰ ਅਤੇ ਲੜਕੀਆਂ ਲਈ ਕ੍ਰਮਵਾਰ 31 ਹਜ਼ਾਰ ‘ਤੇ 21ਹਜ਼ਾਰ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਫਰਵਰੀ ਨੂੰ ਟੂਰਨਾਮੈਂਟ ‘ਚ ਭਾਗ ਲੈਣ ਵਾਲੀਆਂ ਟੀਮਾਂ ਵੱਲੋਂ ਮੇਨ ਬਾਜਾਰ ਅਮਲੋਹ ‘ਚ ਨਸ਼ਾ ਮੁਕਤੀ ਮਾਰਚ ਵੀ ਕੱਢਿਆ ਜਾਵੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚਾਰ ਦਿਨਾਂ ਹਾਕੀ ਟੂਰਨਾਮੈਂਟ ਵਿਚ ਜ਼ਰੂਰ ਪਹੁੰਚਣ ਅਤੇ ਖਿਡਾਰੀਆਂ ਅਤੇ ਕਲੱਬ ਦਾ ਹੌਸਲਾ ਵਧਾਉਣ। ਇਸ ਮੌਕੇ ਉਨ੍ਹਾਂ ਨਾਲ ਭੂਸ਼ਨ ਗਰਗ ਮੀਡੀਆ ਸਲਾਹਕਾਰ ਵੀ ਮੌਜੂਦ ਸਨ। All India Hockey Tournament

ਆਲ ਇੰਡੀਆ ਹਾਕੀ ਟੂਰਨਾਮੈਂਟ ’ਚ ਪਹੁੰਚ ਕੇ ਚੇਅਰਪਰਸਨ ਗਹਿਲੋਤ ਨੇ ਵਧਾਇਆ ਖਿਡਾਰੀ ਦਾ ਹੌਂਸਲਾ
ਲੜਕੀਆਂ ਦੇ ਮੈਚ ਵਿੱਚ ਪਟਿਆਲਾ ਇਲੈਵਨ ਦੀ ਟੀਮ ਰਹੀ ਜੇਤੂ

(ਅਨਿਲ ਲੁਟਾਵਾ) ਅਮਲੋਹ। ਐਨ.ਆਰ.ਆਈ ਸਪੋਰਟਸ ਕਲੱਬ ਰਜਿ: ਅਮਲੋਹ ਵੱਲੋਂ 12ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਲੜਕੀਆਂ ਦੇ ਮੈਚ ਦਾ ਸੁਭ ਆਰੰਭ ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਪ੍ਰਿੰਸੀਪਲ ਡਾ. ਅਰਚਨਾ ਮਹਾਜਨ, ਡਾ. ਤੀਰਥਵਾਲਾ ਗਾਇਨੀਕੋਲੋਜਿਸਟਸ ਵੱਲੋਂ ਕੀਤਾ ਗਿਆ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਤੋਂ ਮੁਕਤ ਹੋ ਕੇ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ। ਅੱਜ ਲੜਕੀਆਂ ਦਾ ਮੈਚ ਸੰਗਰੂਰ ਅਕੈਡਮੀ ਅਤੇ ਪਟਿਆਲਾ ਇਲੈਵਨ ਵਿੱਚ ਖੇਡਿਆ ਗਿਆ, ਜਿਸ ਵਿੱਚ ਪਟਿਆਲਾ ਇਲੈਵਨ 2-1 ਨਾਲ ਜੇਤੂ ਰਹੀ।

ਸੰਗਰੂਰ ਅਕੈਡਮੀ 4-0 ਨਾਲ ਜੇਤੂ ਰਹੀ

ਅੱਜ ਦੇ ਦਿਨ ਦਾ ਲੜਕਿਆਂ ਦਾ ਪਹਿਲਾ ਮੈਚ ਸੰਗਰੂਰ ਅਕੈਡਮੀ ਅਤੇ ਰਾਜਾ ਕਰਨ ਅਕੈਡਮੀ ਕਰਨਾਲ ਵਿਚਕਾਰ ਖੇਡਿਆ ਗਿਆ, ਜਿਸ ਵਿਚ ਸੰਗਰੂਰ ਅਕੈਡਮੀ 4-0 ਨਾਲ ਜੇਤੂ ਰਹੀ। ਇਸੇ ਤਰ੍ਹਾਂ ਸਾਈ ਕੁਰਕਸ਼ੇਤਰ ਨੇ ਐੱਸਜੀਐਨਪੀ ਅਕੈਡਮੀ ਸਾਹਬਾਦ ਮਾਰਕੰਡਾ ਨੂੰ 3-1ਦੇ ਨਾਲ ਹਰਾਇਆ।

ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਭਗਵਾਨ ਦਾਸ ਮਾਜਰੀ ਨੇ ਬਾਖ਼ੂਬੀ ਨਿਭਾਈ ਅਤੇ ਕਲੱਬ ਮੈਂਬਰਾਂ ਨੇ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਮੀਤ ਪ੍ਰਧਾਨ ਅਨਿਲ ਲੁਟਾਵਾ, ਸਰਪ੍ਰਸਤ ਵਿਨੋਦ ਮਿੱਤਲ, ਸਤਵਿੰਦਰ ਬਾਂਸਲ, ਐਡ.ਯਾਦਵਿੰਦਰਪਾਲ ਸਿੰਘ, ਵਾਈਸ ਪ੍ਰਧਾਨ ਰੁਪਿੰਦਰ ਹੈਪੀ, ਖਜ਼ਾਨਚੀ ਪਵਨ ਕੁਮਾਰ, ਪ੍ਰੈਸ ਸਕੱਤਰ ਹੈਪੀ ਸੂਦ,ਡਾ.ਹਰਪਾਲ ਸਿੰਘ ਪਾਲ ਡੈਂਟਿਸਟ, ਸਕੱਤਰ ਪਰਮਜੀਤ ਸੂਦ, ਸਹਾਇਕ ਸਕੱਤਰ ਡਾ. ਅਸ਼ੋਕ ਬਾਤਿਸ਼, ਭਗਵਾਨ ਦਾਸ ਮਾਜਰੀ, ਡਾ. ਸੇਵਾ ਰਾਮ, ਚਰਨ ਰੈਹਿਲ, ਕੌਂਸਲਰ ਹੈਪੀ ਸੇਢਾ, ਵਿੱਕੀ ਅਬਰੋਲ, ਮਹਿੰਦਰਪਾਲ ਪਜ਼ਨੀ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਅਮਲੋਹ ਵਿਖੇ 12ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ 23 ਫ਼ਰਵਰੀ ਤੋਂ ਸ਼ੁਰੂ
ਜੇਤੂ ਟੀਮਾਂ ਨੂੰ ਵੱਡੀਆਂ ਰਾਸ਼ੀਆਂ ਨਾਲ ਕੀਤਾ ਜਾਵੇਗਾ ਸਨਮਾਨਿਤ

(ਅਨਿਲ ਲੁਟਾਵਾ) ਅਮਲੋਹ। ਐਨ ਆਰ ਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਚਾਰ ਦਿਨਾਂ 12ਵਾਂ ਆਲ ਇੰਡੀਆ ਹਾਕੀ ਟੂਰਨਾਂਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਮਲੋਹ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਧਾਨ ਸਿੰਦਰਮੋਹਨ ਪੂਰੀ, ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਆਲ ਇੰਡੀਆ ਹਾਕੀ ਟੂਰਨਾਂਮੈਂਟ 23 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ 26 ਫਰਵਰੀ ਨੂੰ ਫਾਈਨਲ ਮੁਕਾਬਲੇ ਹੋਣਗੇ ਜਿਸ ਵਿੱਚ ਨੈਂਸ਼ਨਲ ਪੱਧਰ ਦੀਆਂ ਲੜਕਿਆਂ ਤੇ ਲੜਕੀਆਂ ਦੀਆਂ ਟੀਮਾਂ ਭਾਗ ਲੈਣਗੀਆਂ। ਉਹਨਾਂ ਦੱਸਿਆ ਕਿ ਲੜਕਿਆਂ ਦੀ ਫਸਟ ਟੀਮ ਨੂੰ 55000 ਰੁਪਏ ਸੈਕਿੰਡ ਨੂੰ 35000 ਰੁਪਏ ਉਥੇ ਹੀ ਲੜਕੀਆਂ ਦੀ ਫਸਟ ਟੀਮ ਨੂੰ 25000 ਰੁਪਏ ਅਤੇ ਸੈਕਿੰਡ ਨੂੰ 15000 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਹਾਕੀ ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਕਰਨਗੇ। ਉਹਨਾਂ ਅੱਗੇ ਦੱਸਿਆ ਕਿ ਹਾਕੀ ਟੂਰਨਾਮੈਂਟ ਲਈ ਇੰਟਰਨੈਸ਼ਨਲ ਪੱਧਰ ਦੀਆਂ ਟੀਮਾਂ ਪਹੁੰਚ ਚੁਕੀਆਂ ਹਨ ਤੇ ਐਨ ਆਰ ਆਈਜ਼ ਅਤੇ ਇਲਾਕੇ ਦੇ ਲੋਕਾਂ ਦਾ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਹਨਾਂ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਟੂਰਨਾਮੈਂਟ ਦਾ ਆਨੰਦ ਮਾਣਨ ਅਤੇ ਖਿਡਾਰੀਆਂ ਦਾ ਹੌਂਸਲਾ ਅਫਜ਼ਾਈ ਕਰਨ। ਇਸ ਮੌਕੇ ਰੁਪਿੰਦਰ ਸਿੰਘ ਹੈਪੀ ਵਾਇਸ ਪ੍ਰਧਾਨ, ਪਵਨ ਕਾਲੀਆ ਖਜਾਨਚੀ, ਹੈਪੀ ਸੂਦ ਪ੍ਰੈੱਸ ਸੈਕਟਰੀ, ਡਾ ਅਸ਼ੋਕ ਬਾਤਿਸ਼ ਸੈਕਟਰੀ, ਠੇਕੇਦਾਰ ਮਨਜੀਤ ਸੇਖੋਂ ਜਨਰਲ ਸੈਕਟਰੀ, ਹਾਕੀ ਕੋਚ ਮੁਨੀਸ਼ ਸ਼ਰਮਾਂ,ਹੈਪੀ ਸੇਢਾ ਸਪੌਕਸਮੈਨ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

45ਵੇਂ ਲਿਬਲਰਜ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਪੰਜਵੇਂ ਦਿਨ ਹੋਏ ਸ਼ਾਨਦਾਰ ਮੁਕਾਬਲੇ
ਸੈਮੀ ਫਾਇਨਲ ’ਚ ਪੁੱਜੀਆ ਪਟਿਆਲਾ ਯੂਨੀਵਰਸਿਟੀ, ਰੇਲ ਕੋਚ ਫੈਕਟਰੀ, ਕੋਰ ਆਫ਼ ਸਿੰਗਨਲਜ਼ ਅਤੇ ਸਾਈ ਕੁਰਕਸ਼ੇਤਰ ਦੀਆਂ ਟੀਮਾਂ

ਪਟਿਆਲਾ ਵਿਧਾਇਕ ਅਜੀਤ ਪਾਲ ਕੋਹਲੀ ਅਤੇ ਆਈਪੀਐਸ ਗੁਰਪ੍ਰੀਤ ਗਿੱਲ ਨੇ ਖਿਡਾਰੀਆਂ ਨੂੰ ਆਸ਼ੀਰਵਾਦ

ਨਾਭਾ, (ਤਰੁਣ ਕੁਮਾਰ ਸ਼ਰਮਾ)। ਸਥਾਨਕ ਪੀਪੀਐਸ ਮੈਦਾਨ ਵਿਖੇ ਚੱਲ ਰਹੇ 45ਵੇਂ ਲਿਬਲਰਜ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਪੰਜਵੇ ਦਿਨ ਦਿਲਚਸਪ ਮੁਕਾਬਲਿਆਂ ’ਚ ਪਟਿਆਲਾ ਯੂਨੀਵਰਸਿਟੀ, ਰੇਲ ਕੋਚ ਫੈਕਟਰੀ, ਕੋਰ ਆਫ ਸਿੰਗਨਲਜ਼ ਅਤੇ ਸਾਈ ਕੁਰਕਸ਼ੇਤਰ ਦੀਆਂ ਟੀਮਾਂ ਜੇਤੂ ਟੀਮਾਂ ਨੇ ਸੈਮੀ ਫਾਇਨਲ ’ਚ ਦਾਖਲਾ ਲਿਆ ਅੱਜ ਪਟਿਆਲਾ ਦੇ ਆਪ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁੱਖ ਮਹਿਮਾਨ ਵਜੋਂ ਅਤੇ ਗੁਰਪ੍ਰੀਤ ਸਿੰਘ ਗਿੱਲ (ਆਈ.ਪੀ.ਐਸ.) ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਲਵਾਈ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ

ਅੱਜ ਹੋਏ ਕੁਆਰਟਰ-ਫਾਈਨਲ ਮੁਕਾਬਲਿਆਂ ਅਧੀਨ ਪਹਿਲਾ ਮੁਕਾਬਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੱਕ ਵਿੱਚ ਗਿਆ ਜਿਸ ਨੇ ਜੰਮੂ-ਕਸ਼ਮੀਰ ਪੁਲਿਸ ਜੰਮੂ ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਯੂਨੀਵਰਸਿਟੀ ਦੇ ਖਿਡਾਰੀਆਂ ਦੇ ਦਬਦਬੇ ਨੇ ਉਨ੍ਹਾਂ ਨੂੰ ਪਹਿਲੇ ਹਾਫ ਵਿੱਚ 3-0 ਨਾਲ ਅੱਗੇ ਬਣਾਉਣ ਵਿੱਚ ਸਮਰੱਥ ਬਣਾਇਆ

ਏਐਸਸੀ ਜਲੰਧਰ ਅਤੇ ਆਰਸੀਐਫ ਕਪੂਰਥਲਾ ਵਿਚਕਾਰ ਦੂਜੇ ਕੁਆਰਟਰ ਫਾਈਨਲ ਵਿੱਚ ਗਰਮਜੋਸ਼ੀ ਨਾਲ ਮੁਕਾਬਲਾ ਹੋਇਆ ਜਿਸ ਵਿੱਚ 36 ਨੇ ਟਾਈ-ਬ੍ਰੇਕਰ ਵਿੱਚ 7-6 ਨਾਲ ਜਿੱਤ ਦਰਜ ਕੀਤੀ ਜਦੋਂ ਕਿ ਦੋਵੇਂ ਧਿਰਾਂ 3-3 ਨਾਲ ਬਰਾਬਰੀ ’ਤੇ ਰਹੀਆਂ ਏਐਸਸੀ ਨੇ ਚੰਦਨ ਅਤੇ ਵਿਮਲ ਕੁਮਲ ਦੁਆਰਾ 6ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਅਤੇ 9ਵੇਂ ਮਿੰਟ ਵਿੱਚ ਇੱਕ ਫੀਲਡ ਗੋਲ ਕਰਕੇ ਦੋ ਤੇਜ਼ ਗੋਲ ਕੀਤੇ ਆਰਸੀਐਫ ਨੇ 13ਵੇਂ ਮਿੰਟ ਵਿੱਚ ਗੌਰਵਜੀਤ ਸਿੰਘ ਦੇ ਸ਼ਾਰਟ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਲੀਡ ਨੂੰ 2-1 ਕਰ ਦਿੱਤਾ ਏਐਸਸੀ ਨੇ ਇੱਕ ਹੋਰ ਗੋਲ ਕੀਤਾ 40ਵੇਂ ਮਿੰਟ ਵਿੱਚ ਸੁਰੇਸ਼ ਕੁਮਾਰ ਨੇ ਨੈਰੋ ਐਂਗਲ ਤੋਂ ਰਿਵਰਸ ਫਲਿੱਕ ਨਾਲ ਗੋਲ ਕਰਕੇ 3-1 ਨਾਲ ਅੱਗੇ ਹੋ ਗਿਆ

ਤੀਜੇ ਕੁਆਰਟਰ ਫਾਈਨਲ ਮੈਚ ਵਿੱਚ ਕੋਰ ਆਫ ਸਿਗਨਲਜ਼ ਜਲੰਧਰ ਨੇ ਇੰਡੀਅਨ ਓਵਰਸੀਜ਼ ਬੈਂਕ ਚੇਨਈ ਨੂੰ ਇਕ ਗੋਲ ਨਾਲ ਹਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਦੋਵਾਂ ਤਜਰਬੇਕਾਰ ਹਾਕੀ ਟੀਮਾਂ ਵਿਚਕਾਰ 26ਵੇਂ ਮਿੰਟ ਤੱਕ ਚੋਣ ਲੜਨ ਲਈ ਉਦੋਂ ਤੱਕ ਮੁਕਾਬਲਾ ਹੋਇਆ ਜਦੋਂ ਤੱਕ ਪਿਛਲੇ ਐਡੀਸ਼ਨ ਦੀ ਚੈਂਪੀਅਨ ਸਿਗਨਲ ਟੀਮ ਨੇ ਗੁਰਸ਼ਰਨਪ੍ਰੀਤ ਸਿੰਘ ਵੱਲੋਂ ਮਹੱਤਵਪੂਰਨ ਗੋਲ (1-0) ਕੀਤਾ ਜਿਸ ਨੂੰ ਰੋਕਣ ਲਈ ਗੋਲੀਕੀਪਰ ਏ.ਐਸ. ਡੇਵਿਡ ਕੋਲ ਸਮਾਂ ਤੱਕ ਨਹੀਂ ਸੀ ਚੇਨਈ ਦੇ ਬੈਂਕਮੈਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਫੌਜ ਦੇ ਠੋਸ ਬਚਾਅ ਨੇ ਨਾਕਾਮ ਕਰ ਦਿੱਤਾ ਦਿਨ ਦੇ ਆਖਰੀ ਮੁਕਾਬਲੇ ’ਚ ਸਾਈ ਕੁਰੂਕਸ਼ੇਤਰ ਨੇ ਸੀਆਰਪੀਐਫ਼ ਨਵੀਂ ਦਿੱਲੀ ਨੂੰ 4-2 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ’ਚ ਆਖਰੀ ਸਥਾਨ ਹਾਸਲ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਦਿਲਚਸਪ ਮੁਕਾਬਲੇ ਜਾਰੀ
ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਦਿਲਚਸਪ ਮੁਕਾਬਲੇ ਜਾਰੀ

ਅਮਲੋਹ, (ਅਨਿਲ ਲੁਟਾਵਾ)। ਐਨ.ਆਰ.ਆਈ ਸਪੋਰਟਸ ਕਲੱਬ ਰਜਿ. ਅਮਲੋਹ ਵੱਲੋਂ ਕਰਵਾਏ ਜਾ ਰਹੇ 9ਵੇਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਅੱਜ ਦੂਜੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਮੈਦਾਨ ਵਿਚ ਅੱਜ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਐਨ.ਆਰ.ਆਈ ਕਲੱਬ ਅਮਲੋਹ ਨੂੰ 1 ਦੇ ਮੁਕਾਬਲੇ 2 ਗੋਲਾ ਨਾਲ ਹਰਾਇਆ, ਸੰਗਰੂਰ ਨੇ ਚੰਡੀਗੜ੍ਹ ਇਲੈਵਨ ਨੂੰ 0 ਦੇ ਮੁਕਾਬਲੇ 1 ਗੋਲ ਨਾਲ ਹਰਾਇਆ, ਲਵਲੀ ਯੂਨੀਵਰਸਿਟੀ ਜਲੰਧਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ 2 ਦੇ ਮੁਕਾਬਲੇ 3 ਗੋਲਾ ਨਾਲ ਕਰਾਰੀ ਹਾਰ ਦਿੱਤੀ।

ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਵੱਖ-ਵੱਖ ਮੁਕਾਬਲਿਆਂ ਦੌਰਾਨ ਯੂਥ ਅਕਾਲੀ ਦੇ ਪ੍ਰਧਾਨ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਮਲਜੀਤ ਸਿੰਘ ਡੀ.ਐਸ.ਪੀ. ਜਲੰਧਰ, ਭਾਜਪਾ ਦੇ ਅਮਲੋਹ ਮੰਡਲ ਦੇ ਸਾਬਕਾ ਪ੍ਰਧਾਨ ਵਿਨੋਦ ਮਿੱਤਲ ਅਤੇ ਨਗਰ ਕੌਂਸਲ ਅਮਲੋਹ ਦੇ ਸਾਬਕਾ ਪ੍ਰਧਾਨ ਐਡਵੋਕੇਟ ਤੇਜਵੰਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਲੜਕੀਆ ਦੇ ਮੁਕਾਬਲੇ ਦੌਰਾਨ ਨੰਦਨੀ ਮਿੱਤਲ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰਨਾਂ ਨਾਲ ਜਾਣ-ਪਛਾਣ ਕੀਤੀ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਯੁਵਾ ਮੋਰਚੇ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਕਲੱਬ ਦੇ ਸਰਪ੍ਰਸਤ ਜਸਪਾਲ ਸਿੰਘ, ਸਤਵਿੰਦਰ ਬਾਂਸਲ, ਵਿਨੋਦ ਮਿੱਤਲ, ਕਲੱਬ ਪ੍ਰਧਾਨ ਸਿੰਦਰ ਮੋਹਨ ਪੁਰੀ, ਅਨਿਲ ਲੁਟਾਵਾ(ਬੰਟੀ), ਰੁਪਿੰਦਰ ਸਿੰਘ ਹੈਪੀ, ਪਰਮਿੰਦਰ ਸਿੰਘ ਸੰਧੂ, ਡਾ. ਅਸ਼ੋਕ ਬਾਤਿਸ਼, ਚਰਨ ਰੈਹਿਲ, ਮਨਜੀਤ ਸਿੰਘ ਸੇਖੋਂ, ਜਤਿੰਦਰ ਸਿੰਘ ਦਿਉਲ, ਡਾ. ਸੇਵਾ ਰਾਮ, ਪਟਵਾਰੀ ਪਰਮਜੀਤ ਸੂਦ ਅਤੇ ਕਰਮਜੀਤ ਸਿੰਘ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।