medical - Sach Kahoon Punjabi
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮੈਡੀਕਲ ਪ੍ਰਤੀਪੂਰਤੀ ਬਿੱਲ ਹਸਤਾਖਰ ਕਰਨ ਦੀ ਪ੍ਰਕਿਰਿਆ ਹੋਈ ਗੁੰਝਲਦਾਰ
ਡੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਉੱਚ ਅਧਿਕਾਰੀਆਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮੈਡੀਕਲ ਪ੍ਰਤੀਪੂਰਤੀ ਬਿੱਲ ਹਸਤਾਖਰ ਕਰਨ ਦੀ ਪ੍ਰਕਿਰਿਆ ਕੀਤੀ ਗੁੰਝਲਦਾਰ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਨਵੇਂ ਹੁਕਮ ਤੁਰੰਤ ਵਾਪਿਸ ਲੈਣ ਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਕੀਤੀ ਮੰਗ
ਕੋਟਕਪੂਰਾ, (ਅਜੈ ਮਨਚੰਦਾ/ਸੁਭਾਸ਼ ਸ਼ਰਮਾ)। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਦਯਾ ਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਤੋਂ ਇਲਾਜ ਅਧੀਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਿੱਲ (Medical Reimbursement Bills) ਵੈਰੀਫਾਈ ਕਰਨ ਸਬੰਧੀ ਜਾਰੀ ਕੀਤੇ ਗਏ ਨਵੇਂ ਹੁਕਮਾਂ / ਆਦੇਸ਼ਾਂ ਨੂੰ ਤੁਰੰਤ ਵਾਪਿਸ ਲੈਣ ਸਬੰਧੀ ਡੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖਿਆ ਹੈ ।
ਇਹ ਵੀ ਪੜ੍ਹੋ : ਪੁਲਿਸ ਵੱਲੋਂ 110 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ,‌‌ 3 ਕਾਬੂ
ਜੱਥੇਬੰਦੀ ਦੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ ਹੁਣ ਮੈਡੀਕਲ ਪ੍ਰਤੀਪੂਰਤੀ ਬਿੱਲ ਪ੍ਰਤੀ ਹਸਤਾਖਰ (Medical Reimbursement Bills) ਕਰਨ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਬਣਾ ਦਿੱਤੀ ਹੈ, ਜਿਸ ਕਾਰਨ ਹਸਪਤਾਲ ਤੋਂ ਇਲਾਜ ਅਧੀਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮੈਡੀਕਲ ਪ੍ਰਤੀਪੂਰਤੀ ਬਿੱਲ ਹਸਤਾਖਰ ਕਰਵਾਉਣ ਲਈ ਹੁਣ ਰਿਕਾਰਡ ਸ਼ਾਖਾ ਵਿੱਚ ਨਿਰਧਾਰਤ ਫੀਸ ਭਰਕੇ ਲੋੜੀਂਦੇ ਕਾਗ਼ਜ਼ਾਤ ਜਮ੍ਹਾ ਕਰਵਾਉਣੇ ਪੈਣਗੇ ਤੇ ਫਿਰ 10 -15 ਦਿਨਾਂ ਬਾਅਦ ਹਸਪਤਾਲ ਦਾ ਮੁੜ ਚੱਕਰ ਲਗਾ ਕੇ ਆਪਣੇ ਮੈਡੀਕਲ ਬਿੱਲ ਦੇ ਦਸਤਾਵੇਜ਼ ਪ੍ਰਾਪਤ ਕਰਨੇ ਪੈਣਗੇ ।
ਜੱਥੇਬੰਦੀ ਨੇ ਡੀ. ਐਮ. ਸੀ. ਹਸਪਤਾਲ ਲੁਧਿਆਣਾ ਦੇ ਉੱਚ ਅਧਿਕਾਰੀਆਂ ਦੇ ਨਾਂ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਤੁਰੰਤ ਵਾਪਸ ਲਈਆਂ ਜਾਣ ਤੇ ਪਹਿਲਾਂ ਵਾਲੀ ਸਥਿਤੀ ਬਰਕਰਾਰ ਰੱਖੀ ਜਾਵੇ ਤਾਂ ਜੋ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਰਿਵਾਰਕ ਮੈਂਬਰਾਂ ਨੇ ਬਖਤੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
ਮਨਜੀਤ ਨਰੂਆਣਾ/ਚੁੱਘੇ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਜ਼ਿਲ੍ਹਾ ਬਠਿੰਡਾ ਬਲਾਕ ਚੁੱਘੇ ਕਲਾਂ ਦੇ ਪਿੰਡ ਦਿਉਣ ਵਿਖੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਖਤੌਰ ਇੰਸਾਂ ਵਾਸੀ ਦਿਉਣ ਦੇ ਅਚਾਨਕ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰਾਂ ਗੁਰਮੇਲ ਇੰਸਾਂ, ਤੇਜਾ ਸਿੰਘ ਇੰਸਾਂ, ਲੜਕੀਆਂ ਰਾਜਵੀਰ ਕੌਰ ਇੰਸਾਂ, ਸਰਨਜੀਤ ਕੌਰ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ, ਬਰਨਾਲਾ ਰੋਡ, ਭੁੱਚੋ, ਬਠਿੰਡਾ ਨੂੰ ਦਾਨ ਕਰ ਦਿੱਤਾ।
ਮ੍ਰਿਤਕ ਬਖਤੌਰ ਸਿੰਘ ਇੰਸਾਂ ਦੀਆਂ ਲੜਕੀਆਂ ਰਾਜਵੀਰ ਕੌਰ ਇੰਸਾਂ ਤੇ ਸਰਨਜੀਤ ਕੌਰ ਇੰਸਾਂ ਵੱਲੋਂ ਰੂੜੀਵਾਦੀ ਸੋਚ ਨੂੰ ਨਕਾਰਦਿਆਂ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਗਿਆ। ਬਖਤੌਰ ਇੰਸਾਂ ਅਮਰ ਰਹੇ ਦੇ ਅਸਮਾਨ ਗੁੰਜਾਊ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ‘ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਪਿੰਡ ਦੀਆਂ ਮੁੱਖ ਗਲੀਆਂ ‘ਚੋਂ ਲੰਘਾ ਕੇ ਅੰਤਿਮ ਵਿਦਾਇਗੀ ਦਿੱਤੀ। ਆਦੇਸ਼ ਇੰਸਟੀਚਿਊਟ ਦੇ ਡਾਕਟਰਾਂ ਨੇ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਅਤੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਦੇਹ ਦਾਨ ਦੀ ਮੁਹਿੰਮ ਸ਼ਲਾਘਾਯੋਗ ਹੈ ਮੈਡੀਕਲ ਖੇਤਰ ‘ਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਲਈ ਇਹ ਵਰਦਾਨ ਸਾਬਿਤ ਹੋ ਰਹੀ ਹੈ।
ਪਿੰਡ ਵਾਸੀਆਂ ਵੱਲੋਂ ਵੀ ਡੇਰਾ ਸੱਚਾ ਸੌਦਾ ਸਰਸਾ ਦੀ ਇਸ ਨੇਕ ਸੋਚ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ 25 ਮੈਂਬਰ, 15 ਮੈਂਬਰ, ਸੁਜਾਨ ਭੈਣਾਂ, ਭੰਗੀਦਾਸ ਵੀਰ ਅਤੇ ਭੈਣਾਂ ,ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ ਤੇ ਭੈਣਾਂ, ਰਿਸ਼ਤੇਦਾਰ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਖ-ਵੱਖ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਬਖਤੌਰ ਸਿੰਘ ਇੰਸਾਂ ਦਾ ਪੂਰਾ ਪਰਿਵਾਰ ਪਿਛਲੀਆਂ ਕਈ ਪੀੜ੍ਹੀਆਂ ਤੋਂ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਜੁੜ ਕੇ ਮਾਨਵਤਾ ਭਲਾਈ ਦੇ ਕਾਰਜ ਕਰਦਾ ਆ ਰਿਹਾ ਹੈ। ਬਖਤੌਰ ਇੰਸਾਂ ਖੁਦ ਵੀ ਡੇਰਾ ਸੱਚਾ ਸੌਦਾ ਸਰਸਾ ‘ਚ ਪਹਿਰਾ ਸੰਮਤੀ ‘ਚ ਪੱਕੇ ਸੇਵਾਦਾਰ ਸਨ। ਉਨ੍ਹਾਂ ਦਾ ਲੜਕਾ ਗੁਰਮੇਲ ਸਿੰਘ ਇੰਸਾਂ ਲੰਗਰ ਸੰਮਤੀ ‘ਚ ਸੇਵਾ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਓਮ ਪ੍ਰਕਾਸ਼ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ
ਓਮ ਪ੍ਰਕਾਸ਼ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ
ਗੁਰਜੀਤ/ਭੁੱਚੋ ਮੰਡੀ, 21 ਅਕਤੂਬਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਅਮਲ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀਬੀ ਵਾਲਾ (ਬਲਾਕ ਭੁੱਚੋ ਮੰਡੀ) ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਉਪਰੰਤ ਉਸ ਦੀ ਸਵੈ-ਇੱਛਾ ਅਨੁਸਾਰ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਇਸ ਸਬੰਧੀ ਬਲਾਕ ਭੰਗੀਦਾਸ ਮਲਕੀਤ ਸਿੰਘ ਇੰਸਾਂ ਨੇ ਦੱਸਿਆ ਕਿ ਓਮ ਪ੍ਰਕਾਸ਼ ਇੰਸਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ।
ਜਿਸ ‘ਤੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਬਲਾਕ ਭੁੱਚੋ ਦੇ ਜਿੰਮਵਾਰਾਂ ਨੂੰ ਦਿੱਤੀ ਤੇ ਪਰਿਵਾਰ ਨੇ ਮ੍ਰਿਤਕ ਦਾ ਸਰੀਰ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਇਸ ‘ਤੇ ਬਲਾਕ ਦੇ ਜਿੰਮੇਵਾਰਾਂ ਦੇ ਸਹਿਯੋਗ ਨਾਲ ਓਮ ਪ੍ਰਕਾਸ਼ ਦਾ ਸਰੀਰ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਚਰ ਭੁੱਚੋ ਨੂੰ ਦਾਨ ਕਰ ਦਿੱਤਾ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਐਂਬੂਲਂੈਸ ਰਾਹੀਂ ਪਿੰਡ ‘ਚੋਂ ਦੀ ਕਾਫਲੇ ਦੇ ਰੂਪ ਵਿੱਚ ‘ਓਮ ਪ੍ਰਕਾਸ਼ ਇੰਸਾਂ ਅਮਰ ਰਹੇ’ ਦੇ ਅਕਾਸ਼ ਗੂੰਜਾਓ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਮੌਕੇ ਪਰਿਵਾਰਕ ਮੈਂਬਰ ਮੂਰਤੀ ਦੇਵੀ, ਰਾਜ ਕੁਮਾਰ, ਬਿਕਰਮਜੀਤ, ਸੰਜੇ ਕੁਮਾਰ, ਰਾਣੀ, ਮੀਨੂੰ ਤੇ ਨੀਰੂ ਨੇ ਦੱਸਿਆ ਕਿ ਓਮ ਪ੍ਰਕਾਸ਼ ਇੰਸਾਂ ਨੇ ਮੌਤ ਉਪਰੰਤ ਆਪਣਾ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਸੀ।
ਜਿਨ੍ਹਾਂ ਦੀ ਅੱਜ ਦਿਲੀ ਇੱਛਾ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ ਇਸ ਸਮੇਂ ਵੱਡੀ ਗਿਣਤੀ ਸਾਧ-ਸੰਗਤ, ਰਿਸ਼ਤੇਦਾਰ, ਇਲਾਕਾ ਨਿਵਾਸੀ, 25 ਮੈਂਬਰ ਬਲਵੰਤ ਇੰਸਾਂ, ਭੰਗੀਦਾਸ ਜੋਗਿੰਦਰ ਸਿੰਘ, 15 ਮੈਂਬਰ ਪ੍ਰਗਟ ਸਿੰਘ, ਰਾਜੇਸ਼ ਲਡਵਾਲ, ਪਿੰਡ ਦੇ ਸਰਪੰਚ ਬਲਵਿੰਦਰ ਸਿੰਘ, ਸੁਜਾਣ ਭੈਣਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ-ਭਾਈ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੱਕੇ ਮੋਰਚੇ ਦੇ 22ਵੇਂ ਦਿਨ ਮੈਡੀਕਲ ਪ੍ਰੈਕਟੀਸ਼ਨਰ ਨੇ ਮੱਲਿਆ ਮੋਰਚਾ
ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਉਣ ਦਾ ਮਾਮਲਾ
ਬਰਨਾਲਾ (ਜਸਵੀਰ ਸਿੰਘ/ਰਜਿੰਦਰ) ਬਹੁਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਵਿੱਚ ਅਗਵਾਨੂੰ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ ਜਾਣ ਦੇ 22ਵੇਂ ਦਿਨ ਬਰਨਾਲਾ ਜੇਲ ਅੱਗੇ ਚੱਲ ਰਹੇ ਮੋਰਚੇ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਨੇ ਮੋਰਚਾ ਮੱਲਦਿਆਂ ਸਾਥੀ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਨ ਦੀ ਮੰਗ ਜੋਰਦਾਰ ਢੰਗ ਨਾਲ ਉਠਾਈ।
ਇਕੱਠ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਰਾਮਪੁਰਾ, ਝੰਡਾ ਸਿੰਘ ਜੇਠੂਕੇ, ਕੁਲਵੰਤ ਰਾਏ ਪੰਡੋਰੀ, ਧੰਨਾ ਮੱਲ ਗੋਇਲ, ਸੁਰਜੀਤ ਸਿੰਘ, ਗੁਰਮੇਲ ਸਿੰਘ ਮਾਛੀਕੇ, ਜਗਤਾਰ ਸਿੰਘ ਫੂਲ, ਅਵਤਾਰ ਸਿੰਘ ਸੰਗਰੂਰ, ਗਿਆਨ ਚੰਦ ਅਜਾਦ, ਅਮਰਜੀਤ ਕੁੱਕੂ, ਮੇਵਾ ਸਿੰਘ, ਮਨਜਿੰਦਰ ਪੱਪੀ ਆਦਿ ਬੁਲਾਰਿਆਂ ਨੇ ਕਿਹਾ ਕਿ 22 ਸਾਲ ਪਹਿਲਾਂ ਜਦ ਮਹਿਲਕਲਕਾਂ ਦੀ ਧਰਤੀ ਤੇ ਇਹ ਜਾਬਰ ਘਿਨਾਉਣਾ ਕਾਂਡ ਵਾਪਰਿਆ ਸੀ। ਮੈਡੀਕਲ ਪ੍ਰੈਕਟੀਸ਼ਨਰਾਂ ਦੀ ਜਥੇਬੰਦੀ ਨੇ ਉਸੇ ਦਿਨ ਤੋਂ ਇਸ ਲੋਕ ਸੰਗਰਾਮ ਦਾ ਹਿੱਸਾ ਰਹੀ ਹੈ।
ਭਾਵੇਂ ਕਿ ਉਨਾਂ ਨੂੰ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪਿੰਡਾਂ ‘ਚ ਸੇਵਾਵਾਂ ਦੇ ਰਹੇ ਪੇਂਡੂ ਡਾਕਟਰਾਂ ਉੱਪਰ ਸਮੇਂ ਸਮੇਂ ਦੀਆਂ ਲੋਕ ਵਿਰੋਧੀ ਨੀਤੀਆਂ ਉਜਾੜੇ ਦੀ ਤਲਵਾਰ ਲਮਕਦੀ ਰਹਿੰਦੀ ਹੈ। ਇੱਕ ਪਾਸੇ ਹਾਕਮ ਪਿੰਡਾਂ ਅੰਦਰ ਸਰਕਾਰੀ ਮੈਡੀਕਲ ਸੇਵਾਵਾਂ ਦਾ ਭੋਗ ਪਾ ਰਹੇ ਹਨ।
ਦੂਜੇ ਸਸਤੀਆਂ ਸੇਵਾਵਾਂ ਨਿਭਾ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਉੱਪਰ ਛਾਪੇ ਮਾਰ ਰਕੇ ਡਰਾਉਣ ਧਮਕਾਉਣ ਦੀ ਨੀਅਤ ਤੇ ਚੱਲ ਰਹੇ ਹਨ। ਆਗੂਆਂ ਕਿਹਾ ਕਿ ਉਹ ਸਿਰਫ ਮੈਡੀਕਲ ਸੇਵਾਵਾਂ ਹੀ ਨਹੀਂ ਨਹੀਂ ਨਿਭਾਉਂਦੇ, ਸਗੋਂ ਸਮਾਜਿਕ ਸਰੋਕਾਰਾਂ ਨਾਲ ਵੀ ਨੇੜਿਉਂ ਹੋਕੇ ਜੁੜੇ ਹੋਏ ਹਨ। ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਹਿਲਕਲਾਂ ਦੀ ਧਰਤੀ ਤੇ ਚੱਲ ਰਹੇ ਲੋਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਮਨਜੀਤ ਧਨੇਰ ਦੀ ਸਜਾ ਰੱਦ ਕਰਨ ਵਾਲੇ ਗੰਭੀਰ ਮਸਲੇ ਨਾਲ ਸਾਡਾ ਜਮਾਤੀ ਰਿਸ਼ਤਾ ਹੈ। ਇਹ ਸਜਾ ਮਨਜੀਤ ਧਨੇਰ ਨੂੰ ਹੀ ਨਹੀਂ ਹੱਕ, ਸੱਚ, ਇਨਸਾਫ ਲਈ ਜੂਝਦੇ ਲੋਕ ਪੱਖੀ ਵਿਚਾਰ ਨੂੰ ਸਜਾ ਹੈ।
ਹਾਕਮ ਸਥਾਪਤੀ ਵਿਰੋਧੀ ਵਿਚਾਰ/ਸੰਘਰਸ਼ ਨੂੰ ਇਸੇ ਢੰਗ ਨਾਲ ਦਬਾਉਣਾ ਲੋਚਦੇ ਹਨ। ਕਦੇ ਕਾਲੇ ਕਾਨੂੰਨਾਂ ਦੀ ਬੇਦਰੇਗ ਵਰਤੋਂ ਕਰਕੇ ਆਗੂਆਂ ਨੂੰ ਜੇਲੀਂ ਡੱਕਦੇ ਹਨ, ਪੁਲਿਸ ਲੋਕਾਂ ਦੀ ਅਗਵਾਈ ਕਰਨ ਵਾਲੇ ਹਾਕਮਾਂ ਦੀ ਅੱਖ ਵਿੱਚ ਰੋੜ ਵਾਂਗ ਰੜਕਦੇ ਆਗੂਆਂ ਨੂੰ ਪਹਿਲਾਂ ਸਜਿਸ਼ ਰਚਕੇ ਝੂਠੇ ਪੁਲਿਸ ਕੇਸਾਂ ਵਿੱਚ ਸ਼ਾਮਿਲ ਕਰਦੀ ਹੈ। ਜਿਵੇਂ ਧੀਆਂ-ਭੈਣਾਂ ਦੀ ਰਾਖੀ ਕਰਨ ਵਾਲੇ ਲੋਕ ਆਗੂ ਮਨਜੀਤ ਧਨੇਰ ਤੇ ਉਸ ਦੇ ਦੋ ਸਾਥੀਆਂ ਨੂੰ ਪੂਰੀ ਸਾਜਿਸ਼ ਰਚਕੇ ਪੁਲਿਸ ਨੇ ਗੁੰਡਾ ਲਾਣੇ ਦੇ ਸਰਗਣੇ ਬੁੱਢੇ ਦਲੀਪੇ ਦੇ ਕਤਲ ਕੇਸ਼ ਵਿੱਚ ਸ਼ਾਮਿਲ ਕੀਤਾ।
ਆਗੂਆਂ ਕਿਹਾ ਕਿ ਕਾਫਲੇ ਆਏ ਦਿਨ ਮਜਬੂਤ ਹੋਣਗੇ ਤੇ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਕੇ ਦਮ ਲੈਣਗੇ। ਇਸ ਸਮੇਂ ਬੂਟਾ ਸਿੰਘ ਬੁਰਜਗਿੱਲ, ਸ਼ਿੰਗਾਰਾ ਸਿੰਘ ਮਾਨ, ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮ ਕੁਮਾਰ ਆਦਿ ਆਗੂ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਟਾਕਹੋਲਮ। ਇਸ ਸਾਲ ਦੇ ਨੋਬਲ ਪੁਰਸਕਾਰਾਂ  ਦਾ ਐਲਾਨ ਅੱਜ ਮਤਲਬ 7 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਮੈਡੀਕਲ ਖੇਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਅਮਰੀਕਾ ਦੇ ਵਿਲੀਅਮ ਜੀ. ਕਾਏਲਿਨ ਜੂਨੀਅਰ ਅਤੇ ਗ੍ਰੇਗ ਐੱਲ. ਸੇਮੇਂਜ਼ਾ, ਬ੍ਰਿਟੇਨ ਦੇ ਸਰ ਪੀਟਰ ਰੈਟਕਲਿਫ ਨੂੰ ਦਿੱਤਾ ਜਾਵੇਗਾ। ਇਨ੍ਹਾਂ ਨੇ ਅਜਿਹੇ ਸੈੱਲਾਂ ਦੀ ਖੋਜ ਕੀਤੀ ਹੈ ਜੋ ਆਕਸੀਜਨ ਦੀ ਮੌਜੂਦਗੀ ਦੇ ਅਨੁਕੂਲ ਹਨ।
ਇਸ ਮਗਰੋਂ 8 ਤਰੀਕ ਨੂੰ ਭੌਤਿਕੀ, 9 ਨੂੰ ਰਸਾਇਣ, 10 ਨੂੰ ਸਾਹਿਤ ਅਤੇ 11 ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਹੋਵੇਗਾ। ਸਭ ਤੋਂ ਅਖੀਰ ਵਿਚ 14 ਅਕਤੂਬਰ ਨੂੰ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਹੋਵੇਗਾ। ਇਸ ਬਾਰੇ ਵਿਚ ਜੇਤੂਆਂ ਦੇ ਨਾਅ ਨੂੰ ਲੈ ਕੈ ਚਰਚਾ ਦੌਰ ਸ਼ੁਰੂ ਹੋ ਗਿਆ ਹੈ।
ਦੱਸ ਦਈਏ ਕਿ ਮੈਡੀਕਲ ਦੇ ਖੇਤਰ ਵਿਚ 1901 ਤੋਂ 2018 ਤੱਕ 109 ਨੋਬਲ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਕੁੱਲ 216 ਜੇਤੂਆਂ ਵਿਚ 12 ਔਰਤਾਂ ਦੇ ਨਾਅ ਸ਼ਾਮਲ ਹਨ। ਇਨ੍ਹਾਂ ਵਿਚ ਦੋ ਔਰਤਾਂ ਨੂੰ ਸਾਲ 2009 ਵਿਚ ਇਕੱਠੇ ਸਨਮਾਨਿਤ ਕੀਤਾ ਗਿਆ ਸੀ। ਸਵੀਡਨ ਦੀ ਰਾਜਧਾਨੀ ਸਟਾਕਹੋਲਮ ਵਿਚ ਸਵੀਡਿਸ਼ ਅਕੈਡਮੀ 2018 ਅਤੇ  2019 ਦੋਵਾਂ ਸਾਲਾਂ ਲਈ ਸਾਹਿਤ ਨੋਬਲ ਪੁਰਸਕਾਰ ਦਾ ਐਲਾਨ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਡੀਕਲ ਖੋਜਾਂ ਨੂੰ ਉਤਸ਼ਾਹਿਤ ਕਰੇਗਾ ਉਰਮਿਲਾ ਦੇਵੀ ਦਾ ਪ੍ਰਣ
ਮ੍ਰਿਤਕ ਦੇਹ ਮੈਡੀਕਲ ਖੋਜ਼ਾਂ ਲਈ ਦਾਨ ਕੀਤੀ
ਸੁਖਨਾਮ/ਬਠਿੰਡਾ। ਦੇਹਾਂਤ ਤੋਂ ਬਾਅਦ ਸਰੀਰਦਾਨ ਕਰਨ ਦੇ ਪ੍ਰਣ ਨੂੰ ਪੂਰਾ ਕਰਦਿਆਂ ਉਰਮਿਲਾ ਦੇਵੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਉਰਮਿਲਾ ਦੇਵੀ ਇੰਸਾਂ ਵਾਸੀ ਮਾਤਾ ਰਾਣੀ ਗਲੀ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪੁੱਤਰ ਅਨੁਜ ਇੰਸਾਂ, ਤਰਲੋਕ ਇੰਸਾਂ, ਧੀਆਂ ਮੀਨੂੰ ਇੰਸਾਂ, ਪੂਜਾ ਇੰਸਾਂ, ਮੀਨੂੰ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਬਠਿੰਡਾ ਨੂੰ ਦਾਨ ਕੀਤਾ ਉਰਮਿਲਾ ਇੰਸਾਂ ਅਮਰ ਰਹੇ ਦੇ ਅਸਮਾਨ ਗੁੰਜਾਊ ਨਾਅਰਿਆਂ ਨਾਲ  ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ‘ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਏਰੀਆ ਭੰਗੀਦਾਸ ਨਰਿੰਦਰ ਇੰਸਾਂ ਨੇ ਦੱਸਿਆ ਕਿ ਮਾਤਾ ਜੀ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ, ਜਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ  ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਵੱਲੋਂ ਸੱਚਖੰਡ ਵਾਸੀ ਉਰਮਿਲਾ ਦੇਵੀ ਇੰਸਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ 2 ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ।
ਇਸ ਮੌਕੇ ਆਦੇਸ਼ ਹਸਪਤਾਲ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਅੰਕੁਸ਼ ਕੁਮਾਰ ਤੇ ਜੈਪਾਲ ਸਿੰਘ ਨੇ ਪਰਿਵਾਰਕ ਮੈਂਬਰਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਇਸ ਮੌਕੇ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ,  ਰਿਸ਼ੇਤਦਾਰ, ਸਨੇਹੀ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਪਰਿਵਾਰ ਨੇ ਇਹ ਮਾਨਵਤਾ ਭਲਾਈ ਦਾ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਰੀਜ਼ਾਂ ਦੇ ਸਾਰੇ ਟੈਸਟ ਹੋਣਗੇ ਸਰਕਾਰੀ ਹਸਪਤਾਲਾਂ ‘ਚ
ਅੰਮ੍ਰਿਤਸਰ (ਰਾਜਨ ਮਾਨ)। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜਾਂ ‘ਚ ਖਾਲੀ ਪਈਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ ਤੇ ਇਸ ਦੇ ਨਾਲ-ਨਾਲ ਇਨ੍ਹਾਂ ਦਾ ਮੁਢਲਾ ਢਾਂਚਾ ਵਿਕਸਤ ਕਰਕੇ ਹਰੇਕ ਤਰ੍ਹਾਂ ਦੇ ਡਾਕਟਰੀ ਟੈਸਟ ਹਸਪਤਾਲ ਦੇ ਅੰਦਰੋਂ ਹੀ ਕਰਨ ਦੀ ਸਹੂਲਤ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਅੱਜ ਉਨ੍ਹਾਂ ਉਕਤ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ‘ਚ ਉਚ ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਸ਼੍ਰੀ ਡੀ. ਕੇ. ਤਿਵਾੜੀ ਸਕੱਤਰ ਮੈਡੀਕਲ ਸਿੱਖਿਆ, ਡਾ. ਕੇ. ਕੇ. ਤਲਵਾੜ ਸਲਾਹਕਾਰ ਮੁੱਖ ਮੰਤਰੀ ਪੰਜਾਬ, ਡਾ. ਅਵਨੀਸ਼ ਕੁਮਾਰ ਡੀ. ਆਰ. ਐੱਮ. ਈ., ਡਾ. ਸੁਜਾਤਾ ਸ਼ਰਮਾ ਪ੍ਰਿੰਸੀਪਲ ਮੈਡੀਕਲ ਕਾਲਜ। (Government Medical Colleges)
ਇਹ ਵੀ ਪੜ੍ਹੋ : ਵਿਧਾਇਕ ਵਰਸਿਜ ਚੇਅਰਮੈਨ ਹੋ ਨਿਬੜਿਆ ਖੇਤੀਬਾੜੀ ਵਿਭਾਗ ਦਾ ਸਰਕਾਰੀ ਸਮਾਰੋਹ
ਸ਼੍ਰੀ ਸ਼ਿਵਰਾਜ ਸਿੰਘ ਬੱਲ ਐੱਸਡੀਐੱਮ, ਸ਼੍ਰੀ ਸੰਦੀਪ ਮਲਿਕ ਏਡੀਸੀਪੀ, ਡਾ. ਜੇ. ਐੱਸ. ਕੁਲਾਰ ਮੈਡੀਕਲ ਸੁਪਰਡੈਂਟ, ਐਕਸੀਅਨ ਇੰਦਰਜੀਤ ਸਿੰਘ, ਐੱਸਡੀਐੱਮ ਵਿਸ਼ਵਜੀਤ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ, ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਮੈਡੀਕਲ ਕਾਲਜ ਦੇ ਵਿਭਾਗਾਂ ਦੇ ਸਾਰੇ ਮੁਖੀ ਹਾਜ਼ਰ ਸਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾਵੇਗਾ ਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਉਨ੍ਹਾਂ ਮੀਟਿੰਗ ਦੌਰਾਨ ਕਾਲਜ ਦੀ ਪ੍ਰਿੰਸੀਪਲ ਕੋਲੋਂ ਕਾਲਜ ‘ਚ ਖਾਲੀ ਪਈਆਂ ਆਸਾਮੀਆਂ ਦੀ ਪੂਰੀ ਜਾਣਕਾਰੀ ਲਈ ਅਤੇ ਕਿਹਾ ਕਿ ਜਲਦ ਹੀ ਸਰਕਾਰੀ ਮੈਡੀਕਲ ਕਾਲਜਾਂ ਵਿਚ ਖਾਲੀ ਪਈਆਂ ਸਾਰੀਆਂ ਆਸਾਮੀਆਂ ਨੂੰ ਭਰਿਆ ਜਾਵੇਗਾ।
ਇਹ ਵੀ ਪੜ੍ਹੋ : ਖਾਤਿਆਂ ‘ਚ ਆਉਣ ਵਾਲੇ ਨੇ 2000 ਰੁਪਏ, ਪੰਦਰ੍ਹਵੀਂ ਕਿਸ਼ਤ ਲੈਣ ਲਈ ਕਰਨਾ ਹੋਵੇਗਾ ਇਹ ਕੰਮ
ਸ੍ਰੀ ਸੋਨੀ ਨੇ ਹਦਾਇਤ ਕੀਤੀ ਕਿ ਮੈਡੀਕਲ ਕਾਲਜ ਵਿਚ ਬੰਦ ਪਈ ਮਸ਼ੀਨਰੀ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਆਪਣੇ ਟੈਸਟ ਕਰਵਾਉਣ ਲਈ ਪਾ੍ਰਈਵੇਟ ਲੈਬਾਰਟਰੀਆਂ ‘ਚ ਨਾ ਜਾਣਾ ਪਵੇ ਉਨ੍ਹਾਂ ਸਖ਼ਤ ਸ਼ਬਦਾਂ ‘ਚ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵਿਭਾਗ ਦੀ ਮਸ਼ੀਨਰੀ ਬੰਦ ਹੋਈ ਤਾਂ ਸਬੰਧਿਤ ਮੁਖੀ ਜ਼ਿੰਮੇਵਾਰ ਹੋਵੇਗਾ ਸ਼੍ਰੀ ਸੋਨੀ ਨੇ ਕਿਹਾ ਕਿ ਜਿਹੜੀਆਂ ਮਸ਼ੀਨਾਂ ਨੂੰ ਰਿਪੇਅਰ ਦੀ ਜ਼ਰੂਰਤ ਹੈ, ਦੀ ਤੁਰੰਤ ਰਿਪੇਅਰ ਕਰਵਾਈ ਜਾਵੇ ਤੇ ਮਸ਼ੀਨਾਂ ਦੀ ਰਿਪੇਅਰ ਲਈ ਕਾਲਜ ਵਿਖੇ ਹੀ ਇੱਕ ਵਰਕਸ਼ਾਪ ਦਾ ਨਿਰਮਾਣ ਕੀਤਾ ਜਾਵੇ ਸ਼੍ਰੀ ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਦਾ ਮੈਡੀਕਲ ਕਾਲਜ ਸਭ ਤਂੋ ਪੁਰਾਣਾ ਕਾਲਜ ਹੈ ਤੇ ਦੇਸ਼ ਦੇ ਵੱਡੇ-ਵੱਡੇ ਡਾਕਟਰ ਇਸ ਕਾਲਜ ਦੀ ਦੇਣ ਹਨ ਉਨ੍ਹਾਂ ਕਿਹਾ ਕਿ ਇਸ ਕਾਲਜ ਦਾ ਮੁਕੰਮਲ ਵਿਕਾਸ ਕਰਕੇ ਇਸ ਦਾ ਨਾਂਅ ਮੁੜ ਰੌਸ਼ਨ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਸ਼੍ਰੀ ਸੋਨੀ ਨੇ ਕਿਹਾ ਕਿ ਇਸ ਕਾਲਜ ‘ਚ ਐੱਮਡੀ ਕਰਨ ਵਾਲੇ ਡਾਕਟਰਾਂ ਨੂੰ ਇੱਕ ਸਾਲ ਕਾਲਜ ‘ਚ ਸੇਵਾਵਾਂ ਦੇਣਾ ਵੀ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਸਟਾਫ ਦੀ ਕਮੀ ਦੂਰ ਕਰਕੇ ਮਰੀਜ਼ਾਂ ਨੂੰ ਸਹੂਲਤ ਦਿੱਤੀ ਜਾ ਸਕੇ ਉਨ੍ਹਾਂ ਹਸਪਤਾਲ ‘ਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਤੇ ਆਕਸੀਜਨ ਪਲਾਂਟ ਨੂੰ ਚਾਲੂ ਕਰਨ ਦੀ ਹਦਾਇਤ ਕੀਤੀ ਸ੍ਰੀ ਸੋਨੀ ਨੇ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਹਸਪਤਾਲ ਤੇ ਕਾਲਜ ਵਿੱਚ ਸੂਰਜੀ ਊਰਜਾ ਪੈਦਾ ਕਰਨ ਵਾਲੇ ਪਲਾਂਟ ਲਗਾਉਣ ਦਾ ਐਲਾਨ ਵੀ ਕੀਤਾ ਉਨ੍ਹਾਂ ਹਸਪਤਾਲ ਵਿੱਚ ਆਕਸੀਜਨ ਦੀ ਵਰਤੋਂ ਬਾਰੇ ਪੈਦਾ ਹੋਏ ਖਦਸ਼ਿਆਂ ਦੀ ਰਿਪੋਰਟ ਮੰਗਦੇ ਇਸ ਨੂੰ 15 ਦਿਨਾਂ ਵਿੱਚ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਦਲੀਪ ਕੌਰ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ
ਪਿੰਡ ਗੁਰੂਸਰ ਜਗ੍ਹਾ ‘ਚ ਦੂਸਰਾ ਤੇ ਬਲਾਕ ‘ਚ 27ਵਾਂ ਸਰੀਰਦਾਨ ਹੋਇਆ
ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਸਰਸਾ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਸਥਾਨਕ ਬਲਾਕ ਦੇ ਪਿੰਡ ਗੁਰੂਸਰ ਦੇ 15 ਮੈਂਬਰ ਭੋਲਾ ਸਿੰਘ ਇੰਸਾਂ ਦੀ ਮਾਤਾ ਦਲੀਪ ਕੌਰ ਇੰਸਾਂ (100) ਦੇ ਦਿਹਾਂਤ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਦਾਨ ਕੀਤਾ ਗਿਆ ਇਹ ਪਿੰਡ ‘ਚ ਦੂਸਰਾ ਤੇ ਬਲਾਕ ‘ਚ 27ਵਾਂ ਸਰੀਰਦਾਨ ਹੈ ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਜਗ੍ਹਾ ਦੀ ਮਾਤਾ ਦਲੀਪ ਕੌਰ ਨੇ ਜਿਉਂਦੇ ਜੀਅ ਸਰੀਰਦਾਨ ਤੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਜਿਨ੍ਹਾਂ ਦਾ ਅਚਾਨਕ ਸੰਖੇਪ ਬਿਮਾਰੀ ਨਾਲ ਦੇਹਾਂਤ ਹੋ ਗਿਆ
ਉਨ੍ਹਾਂ ਦੇ ਸੁਪੱਤਰ 15 ਮੈਂਬਰ ਭੋਲਾ ਸਿੰਘ, ਮੇਜਰ ਸਿੰਘ, ਪੋਤਰੇ ਭੂਰਾ ਸਿੰਘ, ਜਗਰੂਪ ਹੈਪੀ, ਜਗਸੀਰ ਸਿੰਘ ਤੇ ਸਮੇਤ ਸਮੂਹ ਪਰਿਵਾਰ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਮੈਡੀਕਲ ਖੋਜਾਂ ਲਈ ਸਰੀਰਦਾਨ ਕਰ ਦਿੱਤਾ ਹੈ ਜਿੱਥੇ ਡਾਕਟਰੀ ਦੀ ਸਿੱਖਿਆ ਲੈ ਰਹੇ ਵਿਦਿਆਰਥੀ ਮਨੁੱਖੀ ਸਰੀਰ ਬਾਰੇ ਕੋਈ ਨਵੀ ਖੋਜ ਕਰਨਗੇ ਜੋ ਸਮੁੱਚੇ ਸਮਾਜ ਲਈ ਲਾਹੇਵੰਦ ਸਿੱਧ ਹੋਵੇਗੀ ਇਸ ਮੌਕੇ ਅਰਥੀ ਨੂੰ ਮੋਢਾ ਦੇਣ ਦੀ ਰਸਮ ਉਨ੍ਹਾਂ ਦੀ ਨੂੰਹ ਮਲਕੀਤ ਕੌਰ, ਪੋਤਰੀ ਸਰਬਜੀਤ ਕੌਰ ਇੰਸਾਂ, ਸੁਖਪਾਲ ਕੌਰ ਇੰਸਾਂ, ਜਸਵੀਰ ਕੌਰ ਸਮੇਤ ਪਰਿਵਾਰ ਦੇ ਮੈਂਬਰਾਂ ਨੇ ਨਵੀਂ ਪਿਰਤ ਪਾਉਂਦਿਆਂ ਫੁੱਲਾਂ ਵਾਲੀ ਗੱਡੀ ‘ਚ ਰੱਖਕੇ ਪਿੰਡ ‘ਚੋਂ ਦੀ ਲੰਘਾਇਆ ਗਿਆ ਗੱਡੀ ਦੇ ਨਾਲ-ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰਾਂ ਤੇ ਭੈਣਾਂ ਨੇ ਵੱਡੀ ਗਿਣਤੀ ਵਿੱਚ ‘ਮਾਤਾ ਦਲੀਪ ਕੌਰ ਇੰਸਾਂ ਅਮਰ ਰਹੇ’ ਦੇ ਨਾਅਰੇ ਲਗਾ ਰਹੇ ਸਨ ਉਧਰ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਉਕਤ ਸਮਾਜ ਭਲਾਈ ਦੀ ਕਾਰਜ ਦੀ ਰੱਜ ਕੇ ਸ਼ਲਾਘਾ ਕੀਤੀ
ਇਸ ਮੌਕੇ ਪ੍ਰਧਾਨ ਬਾਬੂ ਸਿੰਘ ਰੀਡਰ, ਅਕਾਲੀ ਦਲ ਦੇ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਸਰਪੰਚ ਗੁਰਜੀਤ ਸਿੰਘ, ਪਿਆਰਾ ਸਿੰਘ ਇੰਸਾਂ (15 ਮੈਂਬਰ), ਬਲਾਕ ਭੰਗੀਦਾਸ ਸੁਖਦੇਵ ਸਿੰਘ ਸੰਗਤ-ਖੁਰਦ, ਤਰਸੇਮ ਸਿਘ ਇੰਸਾਂ, ਦੀਦਾਰ ਸਿੰਘ, ਹਾਕਮ ਸਿੰਘ, ਨਿਰੰਜਨ ਸਿੰਘ, ਬਲਦੇਵ ਮਿੱਤਲ, ਭਿੰਦਰਪਾਲ ਇੰਸਾਂ, ਕੁਲਵਿੰਦਰ ਨਥੇਹਾ, ਸੰਜੀਵ ਇੰਸਾਂ, ਪੂਰਨ ਸਿੰਘ ਇੰਸਾਂ, ਹਰਬੰਸ ਸਿੰਘ ਭੰਗੀਦਾਸ, ਗੁਰਾਂਜੀਤ ਤਿਉਣਾ, ਸੌਰਵ ਇੰਸਾਂ, ਸੁਭਾਸ਼ ਕੁਮਾਰ, ਬਲਕਰਨ ਮੌੜ ਸਮੇਤ ਬਲਾਕ ਤਲਵੰਡੀ ਸਾਬੋ ਦੀ ਜਿੰਮੇਵਾਰ ਤੇ ਸ਼ਾਹ ਸਤਿਨਾਮ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਰਿਸ਼ਤੇਦਾਰ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣ ਤੇ ਵੱਡੀ ਤਦਾਦ ‘ਚ ਪਿੰਡ ਵਾਸੀ ਸ਼ਾਮਲ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਡੀਕਲ ਨਸ਼ੇ: ਚਾਹੇ-ਅਣਚਾਹੇ ਸ਼ਿਕਾਰ ਹੁੰਦੇ ਲੋਕ
ਹਰਜੀਤ ਕਾਤਿਲ
ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਕੁਝ ਅਰਸਾ ਪਹਿਲਾਂ ਦੇਖਿਆ ਹੁੰਦਾ ਹੈ, ਪਰ ਹੁਣ ਉਹ ਪਹਿਚਾਣੇ ਵੀ ਨਹੀਂ ਜਾ ਸਕਦੇ । ਕਿੱਥੇ ਅਲੋਪ ਹੋ ਜਾਂਦਾ ਹੈ ਉਨ੍ਹਾਂ ਦਾ ਦਗ-ਦਗ ਕਰਦਾ ਸੂਰਜ ਦੀ ਭਾਹ ਮਾਰਦਾ ਚਿਹਰਾ? ਤੇ ਕਿਉਂ ਨਿਰਬਲ ਹੋ ਜਾਂਦੀ ਹੈ ਸਰੂ ਵਰਗੀ ਜਵਾਨੀ? ਕਾਰਨ ਦਿਨੋ-ਦਿਨ ਵਧ ਰਹੀ ਨਸ਼ਿਆਂ ਦੀ, ਨਸ਼ੀਲੀਆਂ ਦਵਾਈਆਂ ਦੀ ਲਤ ਹੈ। ਇਸ ਦਲਦਲ ਵਿੱਚ ਦੇਖਾ-ਦੇਖੀ, ਰੀਸੋ- ਰੀਸ ਸਾਡੀ ਨੌਜਵਾਨ ਪੀੜ੍ਹੀ ਇਸ ਹੱਦ ਤੱਕ ਖੁਭ ਗਈ ਹੈ ਕਿ ਹਾਲ ਦੀ ਘੜੀ ਇਸ ਵਿੱਚੋਂ ਨਿੱਕਲਣ ਦੇ ਆਸਾਰ ਬੜੇ ਘੱਟ ਨਜ਼ਰ ਆ ਰਹੇ ਹਨ, ਮਾਪੇ ਰੋਕਣਾ ਚਾਹੁੰਦੇ ਹੋਏ ਵੀ ਸਬਰਾਂ ਦਾ ਘੁੱਟ ਪੀ ਕੇ ਰਹਿ ਜਾਂਦੇ ਹਨ।
ਕੀ ਹਨ ਨਸ਼ੀਲੀਆਂ ਦਵਾਈਆਂ? ਆਮ ਤੌਰ ‘ਤੇ ਇਨ੍ਹਾਂ ਵਿੱਚ ਮਾਰਫੀਨ ਦੇ ਟੀਕੇ, ਐਲਕੋਹਲ, ਦਰਦ ਨਿਵਾਰਕ ਗੋਲੀਆਂ, ਕੈਪਸੂਲ ਤੇ ਖੰਘ ਦੀਆਂ ਦਵਾਈਆਂ,  ਆਇਓਡੈਕਸ ਆਦਿ ਆਉਂਦੀਆਂ ਹਨ। ਇਨ੍ਹਾਂ ਦਵਾਈਆਂ ‘ਚੋਂ ਕੁਝ ਕੁ ਤਾਂ ਸਿਹਤ ਨੂੰ ਠੀਕ ਕਰਨ ਪੱਖੋਂ ਡਾਕਟਰਾਂ ਦੁਆਰਾ ਸੁਝਾਈਆਂ ਜਾਂਦੀਆਂ ਹਨ ਜਿਵੇਂ ਕਿ ਖੰਘ, ਜ਼ੁਕਾਮ, ਦਮੇ ਤੇ ਸਾਹ ਆਦਿ ਦੇ ਪੱਕੇ ਰੋਗੀਆਂ ਲਈ ਦਿੱਤੀਆਂ ਜਾਂਦੀਆਂ ਹਨ, ਪਰ ਨਸ਼ੱਈ ਇਨ੍ਹਾਂ ਦੀ ਗਲਤ ਵਰਤੋਂ ਕਰਦੇ ਹਨ।
ਹੁਣ ਤਾਂ ਆਮ ਹੀ ਦੇਖਣ ਵਿੱਚ ਆਉਂਦੈ ਕਿ ਕਾਲਜਾਂ ਦੇ ਵਿਦਿਆਰਥੀ ਨਸ਼ਾ ਲੈਣ ਲਈ ਆਇਓਡੈਕਸ ਵਰਗੀ ਦਵਾਈ ਘੋਲ ਕੇ ਪੀਂਦੇ ਹਨ ਜਾਂ ਡਬਲਰੋਟੀ ‘ਤੇ ਜੈਮ ਵਾਂਗ ਲਾ ਕੇ ਖਾਂਦੇ ਹਨ। ਇਸੇ ਤਰ੍ਹਾਂ ਹੀ ਕੈਮਿਸਟਾਂ ਦੀਆਂ ਦੁਕਾਨਾਂ ਤੋਂ ਖੰਘ-ਜ਼ੁਕਾਮ ਦੀਆਂ ਦਵਾਈਆਂ ਖਰੀਦ ਕੇ ਇਨ੍ਹਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਭਾਰਤ ਵਰਗੇ ਦੇਸ਼ ਵਿੱਚ ਕੋਈ ਵੀ ਦਵਾਈ ਬਿਨਾਂ ਰਜਿਸਟ੍ਰਡ ਪ੍ਰੈਕਟੀਸ਼ਨਰ ਦੇ ਆਮ ਮਿਲ ਜਾਂਦੀ ਹੈ। ਇੱਥੇ ਹੀ ਬੱਸ ਨਹੀਂ ਪਿੱਛੇ ਜਿਹੇ ਇੱਕ ਅਖ਼ਬਾਰ ਦੇ ਮੁੱਖ ਸਫ਼ੇ ‘ਤੇ ‘ਵੱਡਿਆਂ ਘਰਾਂ ਦੇ ਕਾਕੇ’ ਸਿਰਲੇਖ ਹੇਠ ਲੂੰ-ਕੰਡੇ ਖੜ੍ਹੇ ਕਰਨ ਵਾਲੀ ਖ਼ਬਰ ਛਪੀ ਸੀ। ਜਿਸ ਨਾਲ ਕਾਫੀ ਹਲਚਲ ਮੱਚੀ ਸੀ।
ਇਸੇ ਤਰ੍ਹਾਂ ਹੀ ਜਰਮਨੀ ਵਿੱਚ ਫ੍ਰੇਮ ਫਰੰਟ ਵਿਖੇ ਰੇਲਵੇ ਸਟੇਸ਼ਨ ਦੇ ਨਾਲ ਇੱਕ ਅਜਿਹਾ ਅਹਾਤਾ ਹੈ ਜਿੱਥੇ ਕੋਈ ਵੀ ਨਸ਼ੱਈ ਬਿਨਾਂ ਕਿਸੇ ਰੋਕ-ਟੋਕ ਦੇ ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਖੁੱਲ੍ਹੇਆਮ ਕਰ ਸਕਦਾ ਹੈ। ਯੂਨਾਈਟਿਡ ਨੇਸ਼ਨ ਕਾਨਫਰੰਸ ਆਨ ਡਰੱਗਸ ਵਿੱਚ ਇਸ ਦੀ ਡਟ ਕੇ ਵਿਰੋਧਤਾ ਕੀਤੀ ਗਈ ਸੀ ਤੇ ਸੰਸਾਰ ਭਰ ਦੇ ਦੇਸ਼ਾਂ ਨੂੰ ਇਸ ਦੇ ਮਾੜੇ ਅਸਰਾਂ ਤੋਂ ਚੁਕੰਨਾ ਕੀਤਾ ਗਿਆ ਸੀ ਕਿਉਂਕਿ ਇਹ ਗੈਰ-ਕਾਨੂੰਨੀ ਹੈ ਸਰਕਾਰੀ ਅੰਕੜੇ ਦੱਸਦੇ ਹਨ ਕਿ ਸਿਰਫ਼ ਜਰਮਨੀ ਵਿੱਚ ਡੇਢ-ਦੋ ਲੱਖ ਨਸ਼ੀਲੀਆਂ ਦਵਾਈਆਂ ਦੇ ਆਦੀ ਹਨ ਜਿਨ੍ਹਾਂ ਵਿੱਚ ਸੰਨ 1993 ਵਿੱਚ 1738 ਤੇ  1994 ਵਿੱਚ 2099 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏ।
ਗੈਰ-ਕਾਨੂੰਨੀ ਦਵਾਈਆਂ ਦੀ ਖਪਤ ਦਾ ਸਭ ਤੋਂ ਵੱਡਾ ਅੱਡਾ ਨੀਦਰਲੈਂਡ ਹੈ, ਜਿੱਥੇ ਵਿਸ਼ਵ ਦੀ 90% ਕਾਨਾਬਿਸ, 76 % ਹੈਰੋਇਨ ਅਤੇ 60% ਕੋਕੀਨ ਦੀ ਸਮਗਲਿੰਗ ਕੀਤੀ ਜਾਂਦੀ ਹੈ। ਭਾਰਤ-ਪਾਕਿਸਤਾਨ ਬਾਰਡਰ ‘ਤੇ 27 ਫਰਵਰੀ 1995 ਨੂੰ ਐਸਟਿਕ ਐਨ ਹਾਈਡ੍ਰਾਇਡ ਤਸਕਰੀ ਦਾ ਮਾਮਲਾ ਸਭ ਦੇ ਸਾਹਮਣੇ ਆਇਆ ਜਦੋਂ 7 ਬੋਰੀ ਆਲੂਆਂ ਹੇਠ 19 ਜਰੀਕੇਨ ਇਸ ਰਸਾਇਣ ਪਦਾਰਥ ਦੇ ਫੜ੍ਹੇ ਗਏ ਜਿਨ੍ਹਾਂ ਵਿੱਚ 760 ਲੀਟਰ ਕੈਮੀਕਲ ਸੀ। ਇਹ ਭਾਰਤ ਵਿੱਚ 3-4 ਸੌ ਰੁਪਏ ਤੇ ਪਾਕਿਸਤਾਨ ਵਿੱਚ 4000 ਰੁਪਏ ਦੇ ਭਾਅ ਵਿਕਦਾ ਹੈ। ਇਸ ਦੀ ਵਰਤੋਂ ਹੈਰੋਇਨ ਤੇ ਅਫੀਮ ਬਣਾਉਣ ਵਿੱਚ ਕੀਤੀ ਜਾਂਦੀ ਹੈ। ਸਮਝਿਆ ਜਾਂਦਾ ਹੈ ਕਿ ਇਸ ਦੀ ਕੁੱਲ ਕੀਮਤ 1 ਲੱਖ 90 ਹਜ਼ਾਰ ਰੁਪਏ ਸੀ। ਵਾੜ ਦੇ ਦੂਜੇ ਪਾਸੇ 30 ਜਰੀਕੇਨ ਇਸੇ ਤਰ੍ਹਾਂ ਦੇ ਪਏ ਸਨ ਜਿਨ੍ਹਾਂ ਵਿੱਚ 35 ਲੀਟਰ ਪ੍ਰਤੀ ਜਰੀਕੇਨ ਰਸਾਇਣ ਮੌਜੂਦ ਸੀ ਇਸ ਮਾਮਲੇ ਦੀ ਪੜਤਾਲ ਦਾ ਕੰਮ ਬੀਐਸਐਫ ਨੇ ਸੀਬੀਆਈ ਦੇ ਹਵਾਲੇ ਕੀਤਾ ਸੀ। ਇਸ ਤਰ੍ਹਾਂ ਦੀਆਂ ਖ਼ਬਰਾਂ ਹਰ ਰੋਜ਼ ਅਸੀਂ ਰੇਡੀਓ ਟੀਵੀ ਅਤੇ ਅਖਬਾਰਾਂ ਰਾਹੀਂ ਆਮ ਪੜ੍ਹਦੇ-ਸੁਣਦੇ ਹਾਂ ਤੇ ਦਿਨੋਂ-ਦਿਨ ਅਜਿਹੇ ਮਾਮਲੇ ਹੋਰ ਗੰਭੀਰ ਤੇ ਪੇਚੀਦਾ ਹੁੰਦੇ ਜਾ ਰਹੇ ਹਨ ਕਿਉਂਕਿ ਸਮਗਲਿੰਗ ਦੇ ਵੀ ਨਵੇਂ-ਨਵੇਂ ਢੰਗ ਤਰੀਕੇ ਈਜਾਦ ਕੀਤੇ ਜਾਂਦੇ ਹਨ ।
ਇਹ ਮੰਨਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ ਕਿ ਅੱਜ ਸੰਸਾਰ ਭਰ ਦੇ ਸਮਾਜਿਕ, ਰਾਜਨੀਤਕ ਤੇ ਵਿਗਿਆਨਕ ਚਿਕਿਤਸਕ ਨਸ਼ੀਲੀਆਂ ਦਵਾਈਆਂ ਦੇ ਰੂਪ ਵਿੱਚ ਪ੍ਰਚਾਰੇ, ਵੰਡੇ ਅਤੇ ਖਾਧੇ ਜਾਂਦੇ ਨਸ਼ੇ ਤੋਂ ਚਿੰਤਤ ਹਨ। ਪਿਛਲੇ ਦੋ ਦਹਾਕਿਆਂ ਤੋਂ ਗਲੋਬ ਦੇ ਹਰ ਹਿੱਸੇ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਵਧੀ ਹੈ 33 ਚੋਣਵੇਂ ਸ਼ਹਿਰਾਂ ਦੇ ਕੀਤੇ ਅਧਿਐਨ ਅਨੁਸਾਰ ਘੱਟ ਆਮਦਨੀ ਵਾਲੇ ਲੋਕ ਇਸ ਵਿੱਚ ਵਧੇਰੇ ਰੁਚਿਤ ਹਨ ਕਿਉਂਕਿ ਉਨ੍ਹਾਂ ਨੂੰ ਵਪਾਰਕ ਕੰਪਨੀਆਂ ਦੁਆਰਾ ਪ੍ਰਚਾਰ ਮਾਧਿਅਮ ਦੇ ਤੌਰ ‘ਤੇ ਵਰਤ ਕੇ ਗੁੰਮਰਾਹ ਕੀਤਾ ਜਾਂਦਾ ਹੈ ਇਹ ਸਮੱਸਿਆ ਹਰ ਵਰਗ ਦੇ ਭਵਿੱਖ ਨੂੰ ਤੇ ਸਾਡੇ ਸਮਾਜ ਤੇ ਸੱਭਿਆਚਾਰ ਨੂੰ ਘੁਣ ਵਾਂਗ ਖਾ ਰਹੀ ਹੈ। ਯੂਨਾਈਟਿਡ ਨੈਸ਼ਨਲ ਡਰੱਗ ਕੰਟਰੋਲ ਗਤੀਵਿਧੀਆਂ ਅਨੁਸਾਰ ਸਾਰੇ ਸੰਸਾਰ ਵਿੱਚ 40 ਕਰੋੜ ਨਸ਼ੀਲੀਆਂ ਦਵਾਈਆਂ ਦੇ ਆਦੀ ਲੋਕ ਹਨ। ਭਾਰਤ ਸਰਕਾਰ ਨੇ 1985 ਵਿੱਚ ਐੱਨ ਡੀ ਐੱਮ ਐਕਟ ਪਾਸ ਕਰਕੇ ਨਸ਼ੀਲੀਆਂ ਦਵਾਈਆਂ ਦਾ ਵਪਾਰ ਕਰਨਾ, ਵਿਅਕਤੀਗਤ ਵਰਤੋਂ ਕਰਨਾ ਕਾਨੂੰਨਨ ਜੁਰਮ ਕਰਾਰ ਦਿੱਤਾ ਹੈ ਜਿਸ ਦੀ ਉਲੰਘਣਾ ਕਰਨ ਵਾਲੇ ਨੂੰ 10 ਤੋਂ 30 ਸਾਲ ਤੱਕ ਸਖਤ ਕੈਦ ਅਤੇ 1 ਲੱਖ ਰੁਪਏ ਤੋਂ 3 ਲੱਖ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ, ਪਰ ਅਮਲ ਦੀ ਕਮੀ ਕਾਰਨ  ‘ਮਰਜ਼ ਬੜਤਾ ਗਿਆ ਜਿਉਂ-ਜਿਉਂ ਦਵਾ ਕੀ’  ਵਾਲਾ ਹਾਲ ਰਿਹਾ ਹੈ। ਦਿਨ-ਪ੍ਰਤੀਦਿਨ ਰਾਤ ਦੇ ਸਾਏ ਹੇਠ ਇਨ੍ਹਾਂ ਨਸ਼ੀਲੀਆਂ ਦਵਾਈਆਂ ਦਾ ਵਪਾਰ ਤੇ ਸਮਗਲਿੰਗ ਤਰੱਕੀ ਕਰ ਰਿਹਾ ਹੈ ਇਹੀ ਨਹੀਂ ਰਜਿਸਟਰਡ ਨੰਬਰਾਂ ਹੇਠ ਰੂਪ ਬਦਲ ਕੇ ਵੀ ਇਨ੍ਹਾਂ ਦੇ ਵਪਾਰ ਤੇ ਵਰਤੋਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ ।
ਉਪਰੋਕਤ ਦਵਾਈਆਂ ਦੀ ਵਰਤੋਂ ਕਰਨ ਵਾਲੇ ਰੋਗੀ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ, ਉਹ ਭੁਲੱਕੜ ਬਣ ਜਾਂਦਾ ਹੈ, ਝੂਠ ਬੋਲਦਾ ਹੈ ਅਤੇ ਆਪਣੇ ਮਾਂ-ਬਾਪ, ਸਕੇ-ਸਬੰਧੀਆਂ ਨੂੰ ਗੁੰਮਰਾਹ ਕਰਦਾ ਹੈ। ਅਜੀਬ ਕਿਸਮ ਦੇ ਵਹਿਮ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਹੀਣ ਭਾਵਨਾ ਅਧੀਨ ਚਿੜਚਿੜਾ ਹੋ ਜਾਂਦਾ ਹੈ ਬਿਨਾਂ ਕਿਸੇ ਕਾਰਨ ਗੁੱਸੇ ਵਿੱਚ ਆ ਜਾਂਦਾ ਹੈ ਸੁਸਤੀ ਅਤੇ ਉਨੀਂਦਰੇ ਵਿੱਚ ਰਹਿਣਾ ਇਸ ਇੱਲਤ ਦੀਆਂ ਨਿਸ਼ਾਨੀਆਂ ਹਨ। ਉਹ ਲੜਖੜਾ ਕੇ ਤੁਰਦਾ ਹੈ, ਥਥਲਾ ਕੇ ਬੋਲਦਾ ਹੈ ਜਾਂ ਫਿਰ ਬਿਲਕੁਲ ਹੀ ਚੁੱਪ ਹੋ ਜਾਂਦਾ ਹੈ ਅਤੇ ਇਕੱਲਿਆਂ ਰਹਿਣਾ ਪਸੰਦ ਕਰਦਾ ਹੈ। ਭੁੱਖ ਘਟ ਜਾਂਦੀ ਹੈ ਆਮ ਤੌਰ ‘ਤੇ ਅਚਾਨਕ ਸਿਹਤ ਦਾ ਖ਼ਰਾਬ ਹੋਣਾ ਅਜਿਹੇ ਨਸ਼ੱਈ ਵਿਅਕਤੀਆਂ ਦੀਆਂ ਨਿਸ਼ਾਨੀਆਂ ਹਨ । ਕਈ ਵਾਰ ਮਨ ਆਏ ਅਜੀਬੋ-ਗਰੀਬ ਖਿਆਲ ਕਿ ਮੈਂ ਅਸਮਾਨ ਵਿੱਚ ਉੱਡ ਸਕਦਾ ਹਾਂ, ਚਲਦੀ ਗੱਡੀ ‘ਚੋਂ ਛਾਲ ਮਾਰ ਸਕਦਾ ਹਾਂ ਆਦਿ ਘਟਨਾਵਾਂ ਨੂੰ ਜਨਮ ਦਿੰਦੇ ਹਨ ਐਕਸੀਡੈਂਟ ਆਦਿ ਵਜ੍ਹਾ ਕਰਕੇ ਰੋਗੀ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋ ਬੈਠਦਾ ਹੈ।
ਭਾਰਤ ਵਿੱਚ ਮਨੀਪੁਰ, ਮਿਜ਼ੋਰਮ, ਨਾਗਾਲੈਂਡ ਦੀ ਕੁੱਲ ਆਬਾਦੀ ਦੇ 2% ਵਿਅਕਤੀ ਇਸ ਬਿਮਾਰੀ ਤੋਂ ਪੀੜਤ ਹਨ। 55.76% ਏਡਜ਼ ਦੇ ਮਰੀਜ਼ ਨਸ਼ੀਲੀਆਂ ਦਵਾਈਆਂ ਦੇ ਆਦੀ ਹਨ। ਡਾ. ਮਨਜੀਤ ਸਿੰਘ ਸੈਣੀ, ਜੋ ਕਿ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਨਿਊਰੋ ਸਰਜਨ ਤੇ ਡੀ ਅਡਿਕਸ਼ਨ ਐਕਸਪਰਟ ਵੀ ਰਹੇ ਹਨ, ਦਾ ਕਹਿਣਾ ਹੈ ਕਿ 18 ਤੋਂ 70 ਸਾਲ ਦੀ ਉਮਰ ਦੇ ਵਿਚਕਾਰ ਰੋਜ਼ 70 ਮਰੀਜ਼ ਉਨ੍ਹਾਂ ਕੋਲ ਨਸ਼ਾ ਛੱਡਣ ਲਈ ਆਉਂਦੇ ਹਨ, ਜਦ ਕਿ ਦੂਜੇ ਡਾਕਟਰਾਂ ਕੋਲ ਗਿਣਤੀ ਇਸ ਤੋਂ ਕਿਤੇ ਵੱਧ ਹੈ।
ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਕੋਈ ਵੀ ਨਸ਼ੱਈ ਕਦੇ ਵੀ ਇਹ ਮੰਨਦਾ ਹੀ ਨਹੀਂ ਕਿ ਉਹ ਨਸ਼ੇ ਦਾ ਆਦੀ ਹੈ ਇਸ ਦੇ ਹੱਲ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨੀ ਤੌਰ ‘ਤੇ ਅਜਿਹੀਆਂ ਖਤਰਨਾਕ ਦਵਾਈਆਂ ‘ਤੇ ਬੰਦਿਸ਼ ਲਾਵੇ ਖੰਘ-ਜ਼ੁਕਾਮ ਆਦਿ ਦੀਆਂ ਨਸ਼ੀਲੀਆਂ ਦਵਾਈਆਂ ਕੇਵਲ ਡਾਕਟਰ ਦੀ ਸਲਾਹ ‘ਤੇ ਹੀ ਵੇਚੀਆਂ ਜਾਣ । ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ ਦੇਸ਼  ਦਵਾਈਆਂ ਪ੍ਰਤੀ ਆਪਣੀ ਪਾਲਿਸੀ ਬਣਾਏ, ਪੁਲਿਸ ਵਿਭਾਗ ਆਪਣਾ ਕਿਰਦਾਰ ਅਮਲੀ ਰੂਪ ਵਿੱਚ ਉੱਚਾ ਉਠਾਏ ਦੋਸ਼ੀ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇ ਅਤੇ ਨਸ਼ੱਈ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਇਆ ਜਾਵੇ ਉਸ ਦੇ ਮਨੋਬਲ ਨੂੰ ਉੱਚਾ ਚੁੱਕ ਕੇ ਇਲਾਜ ਲਈ ਪ੍ਰੇਰਿਆ ਜਾਵੇ ਅਤੇ ਇਲਾਜ ਉਪਰੰਤ ਵੀ ਉਸ ਦਾ ਧਿਆਨ ਰੱਖਿਆ ਜਾਵੇ ਪੁਲਿਸ ਅਫ਼ਸਰਾਂ ਵੱਲੋਂ ਫ਼ੜ੍ਹੀਆਂ ਗਈਆਂ ਪਾਬੰਦੀਸ਼ੁਦਾ ਦਵਾਈਆਂ, ਨਸ਼ੀਲੇ ਪਦਾਰਥ ਬਣਾਉਣ ਵਾਲੇ ਰਸਾਇਣਾਂ ਨੂੰ ਅਪਰਾਧੀਆਂ ਸਮੇਤ ਮੈਜਿਸਟ੍ਰੇਟ ਅੱਗੇ ਪੇਸ਼ ਕਰਨਾ ਚਾਹੀਦਾ ਹੈ ਜਿਸ ਨੂੰ ਕਿ ਗਵਾਹੀ ਦੇ ਤੌਰ ‘ਤੇ ਮੰਨਿਆ ਜਾਵੇ ‘ਸੌ ਹੱਥ ਰੱਸਾ ਸਿਰੇ ‘ਤੇ ਗੰਢ’ ਬੱਸ ਸਾਨੂੰ ਸਭ ਨੂੰ ਮਿਲ ਕੇ ਅਮਲੀ ਤੌਰ ‘ਤੇ ਆਪਣੇ ਪਰਿਵਾਰ, ਸਮਾਜ, ਦੇਸ਼ ਅਤੇ ਵਿਸ਼ਵ ਦੇ ਹਿੱਤ ਲਈ ਅਮਲੀ ਕਦਮ ਉਠਾਉਣੇ ਚਾਹੀਦੇ ਹਨ।
ਸ਼ੇਰਪੁਰ, ਸੰਗਰੂਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
102 ਸਾਲ ਦੀ ਕਰਤਾਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਧੀਆਂ, ਨੂੰਹਾਂ, ਪੋਤਰੀਆਂ ਨੇ ਦਿੱਤਾ ਅਰਥੀ ਨੂੰ ਮੋਢਾ, ਬਲਾਕ ਕਿੱਕਰ ਖੇੜਾ ਦਾ ਪੰਜਵਾਂ ਸਰੀਰਦਾਨ
ਅਬੋਹਰ (ਸੁਧੀਰ ਅਰੋੜਾ) | ਇੱਥੋਂ ਨੇੜਲੇ ਪਿੰਡ ਅਮਰਪੁਰਾ ਭਾਗੂ ਰੋਡ ਸਥਿਤ ਢਾਣੀ ਨਿਵਾਸੀ 102 ਸਾਲ ਦੀ ਮਾਤਾ ਕਰਤਾਰ ਕੌਰ ਇੰਸਾਂ ਜੋ ਮੰਗਲਵਾਰ ਸਵੇਰੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਕੁਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ, ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਣਕਾਰੀ ਅਨੁਸਾਰ ਬਲਾਕ ਕਿੱਕਰ ਖੇੜਾ ਦੇ ਬਲਾਕ ਭੰਗੀਦਾਸ ਸੁਖਚੈਨ ਸਿੰਘ ਇੰਸਾਂ ਤੇ ਤਰਸੇਮ ਇੰਸਾਂ ਦੀ ਦਾਦੀ ਤੇ ਸਾਧੂ ਸਿੰਘ ਇੰਸਾਂ ਦੀ ਮਾਤਾ 102 ਸਾਲ ਦੀ ਕਰਤਾਰ ਕੌਰ ਇੰਸਾਂ ਧਰਮਪਤਨੀ ਸੱਚਖੰਡਵਾਸੀ ਮੁਖਤਿਆਰ ਸਿੰਘ ਇੰਸਾਂ ਇਸ ਸੰਸਾਰ ਨੂੰ ਅਲਵਿਦਾ ਆਖ ਕੁੱਲ ਮਾਲਕ ਦੇ ਚਰਨਾਂ ‘ਚ ਬਿਰਾਜੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਜੀ ਦੀ ਆਖਰੀ ਇੱਛਾ ਸੀ ਕਿ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਅਨੁਸਾਰ ਉਸ ਦੀ ਮ੍ਰਿਤਕ ਦੇਹ ਵੀ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ, ਜਿਸ ਤਹਿਤ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਆਯੁਰਵੈਦ ਵਿਸ਼ਵ ਭਾਰਤੀ ਵਿੱਦਿਆ ਮੰਦਰ ਸਰਦਾਰ ਸ਼ਹਿਰ (ਰਾਜ.) ਨੂੰ ਦਾਨ ਕੀਤੀ ਗਈ ਮ੍ਰਿਤਕ ਦੇਹ ਨੂੰ ਕ੍ਰਿਸ਼ਨ ਲਾਲ ਜੇਈ ਦੁਆਰਾ ਹਰੀ ਝੰਡੀ ਦੇਕੇ ਰਵਾਨਾ ਕੀਤਾ ਗਿਆ ਇਸ ਮੌਕੇ ਬਲਾਕ ਜਿੰਮੇਵਾਰ 15 ਮੈਂਬਰ ਮੋਹਨ ਲਾਲ ਇੰਸਾਂ ਨੇ ਦੱਸਿਆ ਕਿ ਇਹ ਬਲਾਕ ਕਿੱਕਰ ਖੇੜਾ ‘ਚ ਪੰਜਵਾਂ ਸਰੀਰ ਦਾਨ ਕੀਤਾ ਗਿਆ ਹੈ ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੁੱਤਰ-ਧੀ ਇੱਕ ਬਰਾਬਰ ਦੀ ਸਿੱਖਿਆ ‘ਤੇ ਚਲਦਿਆਂ ਨੂੰਹ ਅੰਗਰੇਜ਼ ਕੌਰ, ਪੋਤ ਨੂੰਹ ਸਿਮਰਦੀਪ, ਰਮਨਦੀਪ, ਪੋਤਰੀਆਂ ਬੇਅੰਤ ਕੌਰ, ਕਲਵੰਤ ਕੌਰ, ਪੁੱਤਰੀਆਂ ਗੁਰਮੇਲ ਕੌਰ, ਬਲਜੀਤ ਕੌਰ, ਸੁਖਜੀਤ ਕੌਰ, ਮਲਕੀਤ ਕੌਰ ਆਦਿ ਦੁਆਰਾ ਅਰਥੀ ਨੂੰ ਮੋਢਾ ਦਿੱਤਾ ਗਿਆ ਇਸ ਮੌਕੇ ਗੁਰਸੇਵਕ ਸਿੰਘ, ਮੋਹਨ ਲਾਲ,  ਮੈਨਪਾਲ, ਗੁਰਪਵਿੱਤਰ ਸਿੰਘ ਬਾਠ, ਸੁਰਿੰਦਰ, ਧੰਨਾ ਰਾਮ, ਦਲੀਪ ਕੁਮਾਰ, ਰਾਕੇਸ਼, ਲਾਲ ਚੰਦ, ਗੁਰਪ੍ਰੀਤ, ਮੋਨੂ, ਸੰਜੈ, ਸੁਧੀਰ, ਅਸ਼ੋਕ, ਜਗਦੀਸ਼ ਰਾਏ, ਬਗੜ ਸਿੰਘ, ਬਲਵੰਤ ਰਾਏ, ਪਰਮਜੀਤ ਕੌਰ, ਜਸਵੀਰ ਇੰਸਾਂ ਬਲਾਕ ਕਿੱਕਰ ਖੇੜਾ, ਅਬੋਹਰ, ਆਜਮਵਾਲਾ, ਸੀਤੋ ਗੁੰਨੋ ਸਮੇਤ ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੋਂ ਇਲਾਵਾ, ਰਿਸ਼ਤੇਦਾਰ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
250 ਮਰੀਜਾਂ ਨੂੰ ਬਾਹਰ ਕੱਢ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ
ਕੋਲਕਾਤਾ, ਏਜੰਸੀ।
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਕੋਲਕਾਤਾ ਮੈਡੀਕਲ ਕਾਲਜ ਕੈਂਪਸ ‘ਚ ਅੱਜ ਸਵੇਰੇ ਦਵਾਈਆਂ ਦੀ ਇੱਕ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਐਮਰਜੈਂਸੀ ਵਿਭਾਗ ਕੋਲ ਦਵਾ ਦੀ ਇੱਕ ਦੁਕਾਨ ‘ਚ ਸਵੇਰੇ ਅੱਠ ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਭੇਜਿਆ ਗਿਆ। ਅੱਗ ਲੱਗਣ ਤੋਂ ਤੁਰੰਤ ਬਾਅਦ ਹਸਪਤਾਲ ਸਟਾਫ ਅਤੇ ਸਥਾਨਕ ਲੋਕਾਂ ਨੇ ਆਪਾਤਕਾਲੀਨ ਵਿਭਾਗ ‘ਚੋਂ ਘੱਟੋ ਘੱਟ 250 ਮਰੀਜਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਅਤੇ ਆਪਦਾ ਪ੍ਰਬੰਧਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਲੱਗੀ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕਰ ਰਹੀਆਂ ਹਨ। ਅੱਗ ਕਾਰਨ ਹਸਪਤਾਲ ਦੇ ਚਾਰੇ ਪਾਸੇ ਕਾਲੇ ਧੂੰਏਂ ਦੀ ਪਰਤ ਜਿਹੀ ਛਾ ਗਈ ਹੈ ਅਤੇ ਲੋਕ ਸੁਰੱਖਿਅਤ ਸਥਾਨਾਂ ਵੱਲ ਭੱਜਦੇ ਦੇਖੇ ਗਏ। ਇਸ ਨਾਲ ਫਿਲਹਾਲ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਚੇ ਦਾ ਹੋਇਆ ਦੇਹਾਂਤ ਉਪਰੰਤ ਸਰੀਰਦਾਨ
ਟਿੱਬੀ (ਰਾਜਸਥਾਨ), ਸੱਚ ਕਹੂੰ ਨਿਊਜ਼।
ਦੁਨੀਆਂ ‘ਚ ਖ਼ੂਨਦਾਨ, ਕੱਪੜੇ ਦਾਨ, ਰਾਸ਼ਨ ਦਾਨ ਆਦਿ ਦਾਨਾਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਸਿਰਫ 4 ਦਿਨ ਦੇ ਬੱਚੇ ਦਾ ਦੇਹਾਂਤ ਉਪਰੰਤ ਸਰੀਰਦਾਨ ਕਰਨਾ ਹੈਰਾਨੀਜਨਕ ਤੇ ਦੁਨੀਆਂ ਨੂੰ ਸੇਧ ਦੇਣ ਵਾਲੀ ਗੱਲ ਹੈ। ਇੱਕ ਪਰਿਵਾਰ ਨੇ ਅਜਿਹੀ ਹੀ ਮਾਨਵਤਾ ਭਲਾਈ ਦੀ ਉਦਾਹਰਨ ਪੇਸ਼ ਕੀਤੀ।
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸ਼ਰਧਾਲੂ ਪਰਿਵਾਰ ਨੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ। ਟਿੱਬੀ (ਰਾਜਸਥਾਨ) ਦੇ 5 ਜੀ.ਜੀ.ਆਰ. ਨਿਵਾਸੀ ਗੁਰਪਾਲ ਇੰਸਾਂ ਨੇ ਆਪਣੇ 4 ਦਿਨ ਦੇ ਪੁੱਤਰ ਗੁਰਅੰਸ਼ ਦਾ ਦੇਹਾਂਤ ਉਪਰੰਤ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਮ੍ਰਿਤਕ ਸਰੀਰ ਨੂੰ ਆਲ ਇੰਡੀਆ ਇੰਸਟੀਚਿਊਟ ਐਂਡ ਮੈਡੀਕਲ ਕਾਲਜ ਤੇ ਹਸਪਤਾਲ ਰਿਸ਼ੀਕੇਸ਼ (ਉੱਤਰਾਖੰਡ) ਲਈ ਭੇਜਿਆ ਗਿਆ। ਉਕਤ ਬੱਚੇ ਦੇ ਮ੍ਰਿਤਕ ਸਰੀਰ ‘ਤੇ ਭਿਆਨਕ ਬਿਮਾਰੀਆਂ ਦੇ ਖਾਤਮੇ ਲਈ ਮੈਡੀਕਲ ਖੋਜਾਂ ਕੀਤੀਆਂ ਜਾਣਗੀਆਂ ਤੇ ਇਹ ਸਰੀਰ ਦੇਸ਼ ਨੂੰ ਨਵੇਂ ਹੋਣਹਾਰ ਡਾਕਟਰ ਦੇਵੇਗਾ। ਇਸ ਮੌਕੇ ‘ਤੇ ਅਮਰੀਕ ਸਿੰਘ, ਭਜਨ ਸਿੰਘ ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਰਮੇਸ਼ ਕੁਮਾਰ, ਗੁਰਤੇਜ ਸਿੰਘ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਦਰਸ਼ਨ ਸਿੰਘ, ਬੂਟਾ ਰਾਮ, ਸੋਹਨ ਸਿੰਘ, ਮਨਜੀਤ ਸਿੰਘ ਆਦਿ ਮੌਜ਼ੂਦ ਸਨ। (Research)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।