Doctor - Sach Kahoon Punjabi
Supreme Court: ਅਪੰਗ ਵੀ ਬਰਾਬਰ ਹੱਕਦਾਰ
Supreme Court: ਸੁਪਰੀਮ ਕੋਰਟ ਨੇ 40 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਵਿਅਕਤੀਆਂ ਨੂੰ ਵੀ ਐੱਮਬੀਬੀਐੱਸ ਕਰਨ ਦੀ ਮਨਜ਼ੂਰੀ ਦੇਣ ਲਈ ਆਦੇਸ਼ ਦਿੱਤੇ ਹਨ ਆਦੇਸ਼ ਅਨੁਸਾਰ ਸਿਰਫ ਉਸੇ ਵਿਅਕਤੀ ਨੂੰ ਇਸ ਪੜ੍ਹਾਈ ਤੋਂ ਵਾਂਝਿਆਂ ਰੱਖਿਆ ਜਾ ਸਕਦਾ ਹੈ ਜਦੋਂ ਮਾਹਿਰਾਂ ਦਾ ਬੋਰਡ ਉਮੀਦਵਾਰ ਨੂੰ ਕੋਰਸ ਲਈ ਅਸਮਰੱਥ ਕਰਾਰ ਦੇਵੇ ਇਸ ਫੈਸਲੇ ਨਾਲ ਉਨ੍ਹਾਂ ਹਜ਼ਾਰਾਂ ਅਪੰਗ ਵਿਦਿਆਰਥੀਆਂ ਨੂੰ ਨਿਆਂ ਮਿਲੇਗਾ, ਜੋ ਯੋਗ ਹੁੰਦੇ ਹੋਏ ਵੀ ਬਰਾਬਰ ਮੌਕਿਆਂ ਤੋਂ ਵਾਂਝੇ ਸਨ ਅਦਾਲਤ ਦੇ ਫੈਸਲੇ ਨਾਲ ਸਮਾਨਤਾ ਦਾ ਸਿਧਾਂਤ ਹੋਰ ਮਜ਼ਬੂਤ ਹੋਏਗਾ ਅਸਲ ’ਚ 40 ਫੀਸਦੀ ਤੋਂ ਵੱਧ ਅਪੰਗਤਾ ਵਿਅਕਤੀ ਵੀ ਸੇਵਾਵਾਂ ਨਿਭਾਉਣ ਦੇ ਸਮਰੱਥ ਹੁੰਦਾ ਹੈ।
Read This : Panchayat Elections: ਪਿੰਡ ਚਿੱਚੜਵਾਲਾ ’ਚ ਹੰਗਾਮਾ, ਪੁਲਿਸ ਵੱਲੋਂ ਲਾਠੀਚਾਰਜ, ਐੱਸਐੱਚਓ ਫੱਟੜ
ਡਾਕਟਰੀ ਤੋਂ ਬਿਨਾ ਬਾਕੀ ਸਾਰੀਆਂ ਸੇਵਾਵਾਂ ਇੰਜੀਨੀਅਰਿੰਗ, ਵਿਗਿਆਨ, ਵਣਜ ਸਮੇਤ ਬਹੁਤ ਸਾਰੀਆਂ ਵਧੀਆ ਸੇਵਾਵਾਂ ਦੇ ਰਹੇ ਹਨ ਤਾਂ ਡਾਕਟਰੀ ਦੇ ਖੇਤਰ ’ਚ ਵੀ ਇਨ੍ਹਾਂ ਨੂੰ ਪਿੱਛੇ ਰੱਖਣਾ ਇਨ੍ਹਾਂ ਨਾਲ ਅਨਿਆਂ ਹੈ ਅਸਲ ’ਚ ਡਾਕਟਰੀ ਖੇਤਰ ਵਿੱਚ ਸਰੀਰਕ ਸਮਰੱਥਾ ਹੀ ਮੁੱਖ ਆਧਾਰ ਨਹੀਂ ਹੁੰਦੀ ਸਗੋਂ ਇਹ ਬੌਧਿਕ ਯੋਗਤਾ ਨਾਲ ਜੁੜੀ ਹੋਈ ਹੈ ਡਾਕਟਰ ਨੇ ਦਿਮਾਗ ਨਾਲ ਪੜ੍ਹਾਈ ਕਰਕੇ ਅਤੇ ਆਪਣੇ ਗਿਆਨ ਦੀ ਵਰਤੋਂ ਕਰਕੇ ਮਰੀਜ਼ ਦਾ ਇਲਾਜ ਕਰਨਾ ਹੁੰਦਾ ਹੈ ਡਾਕਟਰ ਨੇ ਦਵਾਈ ਲਿਖਣੀ ਹੁੰਦੀ ਹੈ ਉਨ੍ਹਾਂ ਨੇ ਕੋਈ ਦੌੜ ਤਾਂ ਨਹੀਂ ਲਾਉਣੀ ਹੁੰਦੀ ਸੰਵਿਧਾਨ ’ਚ ਸਮਾਨਤਾ ਦਾ ਅਧਿਕਾਰ ਮਨੁੱਖ ਨੂੰ ਆਤਮ-ਸਨਮਾਨ ਦਿੰਦਾ ਹੈ ਮਿਹਨਤੀ ਅਪੰਗ ਵਿਅਕਤੀ ਵੀ ਪੂਰੀ ਲਗਨ ਨਾਲ ਕੰਮ ਕਰਕੇ ਦੂਜਿਆਂ ਦੇ ਬਰਾਬਰ ਸੇਵਾਵਾਂ ਦੇ ਸਕਦੇ ਹਨ। Supreme Court
ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਵਾਲੇ ਡਾਕਟਰ ਦੀ ਮੌਤ
ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਵਾਲੇ ਡਾਕਟਰ ਦੀ ਮੌਤ
ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਨਾਲ ਹੋਈ ਮੌਤ
ਬੀਜਿੰਗ, ਏਜੰਸੀ। ਚੀਨ ‘ਚ ਜਾਨ ਲੇਵਾ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਲਾਉਣ ਅਤੇ ਇਸ ਵਾਇਰਸ ਤੋਂ ਚੌਕਸ ਕਰਨ ਵਾਲੇ ਡਾਕਟਰ ਲੀ ਵੇਨਲਿਆਂਗ ਦੀ ਇਸ ਵਾਇਰਸ ਦੀ ਲਪੇਟ ‘ਚ ਆਉਣ ਨਾਲ ਸ਼ੁੱਕਰਵਾਰ ਨੂੰ ਮੌਤ ਹੋ ਗਈ। ਡਾਕਟਰ ਵੇਨਲਿਆਂਗ ਨੇ ਕੋਰੋਨਾ ਵਾਇਰਸ ਸਬੰਧੀ ਸਭ ਤੋਂ ਪਹਿਲਾਂ ਚਿਤਾਵਨੀ ਦਿੱਤੀ ਸੀ ਜਦੋਂ ਸੋਸ਼ਲ ਮੀਡੀਆ ਰਾਹੀਂ ਅਫਵਾਹ ਫੈਲਾਉਣ ਦੇ ਦੋਸ਼ ‘ਚ ਉਹਨਾਂ ਖਿਲਾਫ਼ ਪੁਲਿਸ ਨੇ ਨੋਟਿਸ ਜਾਰੀ ਕੀਤਾ। ਡਾਕਟਰ ਵੇਨਲਿਆਂਗ ਨੇ ਦਸੰਬਰ ਦੇ ਅੰਤ ‘ਚ ਵਾਇਰਸ ਸਬੰਧੀ ਲੋਕਾਂ ਨੂੰ ਚੌਕਸ ਕੀਤਾ ਸੀ। Doctor ਚੀਨ ਦੀ ਅਧਿਕਾਰਕ ਮੀਡੀਆ ਪੀਪੁਲਜ਼ ਡੇਲੀ ਅਤੇ ਵੀਬੋ ਨੇ ਡਾਕਟਰ ਵੇਨਲਿਆਂਗ (34) ਦੀ ਅੱਜ ਸਵੇਰੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ ਫੁੱਟ ਪਿਆ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਵਾਲੇ ਡਾਕਟਰ ਨਾਲ ਚੰਗਾ ਵਿਵਹਾਰ ਨਹੀਂ ਹੋਇਆ ਤੇ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਕਦਮ ਨਹੀਂ ਉਠਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਡਾਕਟਰ ਦੀ ਮਿਲੀ ਸੜੀ ਹੋਈ ਲਾਸ਼
ਪੁਲਿਸ ਨੂੰ ਜਬਰ ਜਨਾਹ ਤੋਂ ਬਾਅਦ ਕਤਲ ਹੋਣ ਦਾ ਸ਼ੱਕ
ਹੈਦਰਾਬਾਦ। ਹੈਦਰਾਬਾਦ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਜ ਮਾਰਗ ਦੇ ਪੁਲ ਹੇਠਾਂ ਇੱਕ 22 ਸਾਲਾ ਮਹਿਲਾ doctor ਦੀ ਸੜੀ ਹੋਈ ਲਾਸ਼ ਮਿਲੀ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਮਹਿਲਾ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਦਾ ਖ਼ਦਸ਼ਾ ਹੈ। ਮਾਮਲਾ ਹੈਦਰਾਬਾਦ ਦੇ ਸ਼ਾਦਨਗਰ ਖੇਤਰ ਦਾ ਹੈ। ਮਹਿਲਾ ਦਾ ਨਾਂਅ ਪ੍ਰਿਯੰਕਾ ਰੈੱਡੀ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪ੍ਰਿਯੰਕਾ ਰੈੱਡੀ ਸ਼ਾਦੀਨਗਰ ਵਿੱਚ ਉਸ ਦੇ ਘਰ ਤੋਂ ਕੋਲੂੜੂ ਪਿੰਡ ਵਿੱਚ ਇੱਕ ਪਸ਼ੂ ਹਸਪਤਾਲ ਵਿੱਚ ਡਿਊਟੀ ਲਈ ਰਵਾਨਾ ਹੋਈ। ਬੁੱਧਵਾਰ ਨੂੰ ਪ੍ਰਿਯੰਕਾ ਨੇ ਆਪਣੀ ਭੈਣ ਨੂੰ ਬੁਲਾਇਆ ਤੇ ਕਿਹਾ, “ਮੈਰੀ ਸਕੂਟੀ ਟੁੱਟ ਗਈ ਹੈ।
ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਜਦੋਂ ਬਾਅਦ ਵਿੱਚ ਪ੍ਰਿਯੰਕਾ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ। ਪੁਲਿਸ ਨੇ ਦੱਸਿਆ ਕਿ ਪ੍ਰਿਯੰਕਾ ਨੇ ਕਤਲ ਤੋਂ ਪਹਿਲਾਂ ਆਪਣੀ ਭੈਣ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਪ੍ਰਿਯੰਕਾ ਦੀ ਭੈਣ ਅਨੁਸਾਰ, ਉਸ ਦੀ ਸਕੂਟੀ ਦਾ ਟਾਇਰ ਪੰਕਚਰ ਹੋਇਆ ਸੀ। ਕੁਝ ਟਰੱਕ ਡਰਾਈਵਰ ਖੜ੍ਹੇ ਸੀ ਜਿਥੇ ਸਕੂਟੀ ਖਰਾਬ ਹੋ ਗਈ। ਪੰਕਚਰ ਲੈਣ ਲਈ ਉਹ ਉਸ ਦੀ ਸਕੂਟੀ ਲੈ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮ੍ਰਿਤਕ ਦੇ ਵਾਰਸਾਂ ਨੇ ਧਰਨਾ ਲਾ ਐੱਸਐੱਮਓ ਤੇ ਡਾਕਟਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਮਾਮਲਾ ਸਿਵਲ ਹਸਪਤਾਲ ਗੋਨਿਆਣਾ ਵਿਖੇ ਇੱਕ ਵਿਅਕਤੀ ਦੀ ਮੌਤ ਹੋਣ ਦਾ | Bathinda News
ਗੋਨਿਆਣਾ (ਜਗਤਾਰ ਜੱਗਾ)। ਸਿਵਲ ਹਸਪਤਾਲ ਗੋਨਿਆਣਾ ਮੰਡੀ ਦੀ ਕਥਿਤ ਅਣਗਹਿਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਵਾਰਸਾਂ ਸੁਸ਼ੀਲ ਕੁਮਾਰ, ਰਮੇਸ਼ ਕੁਮਾਰ, ਭੀਮ ਸੈਨ, ਜੈ ਭਗਵਾਨ, ਰਾਮ ਪ੍ਰਤਾਪ ਗੋਬਿੰਦਰਾਮ, ਰਾਮ ਕ੍ਰਿਸ਼ਨ ਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਦੀਪ ਚੰਦ ਪੁੱਤਰ ਫੂਲ ਚੰਦ ਬੀਤੇ ਕੱਲ੍ਹ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ‘ਚ ਸਾਹ ਦੀ ਤਕਲੀਫ਼ ਹੋਣ ਕਾਰਨ ਦਵਾਈ ਲੈਣ ਲਈ ਆਇਆ ਸੀ ਜਿੱਥੇ ਡਾਕਟਰ ਨੇ ਉਸ ਨੂੰ ਦਾਖਲ ਕਰ ਲਿਆ ਤੇ ਪੂਰਾ ਦਿਨ ਉਸ ਦਾ ਇਲਾਜ ਕੀਤਾ ਤੇ ਸ਼ਾਮ ਨੂੰ ਉਸ ਨੂੰ ਛੁੱਟੀ ਦੇ ਦਿੱਤੀ ਗਈ। (Bathinda News)
ਜਦੋਂ ਰਾਤ ਦੇ 10:30 ਵਜੇ ਉਸ ਨੂੰ ਘਰ ਵਿੱਚ ਜ਼ਿਆਦਾ ਤਕਲੀਫ਼ ਹੋ ਗਈ ਤਾਂ ਉਹ ਦੀਪ ਚੰਦ ਨੂੰ ਲੈ ਕੇ ਹਸਪਤਾਲ ਵਿੱਚ ਫਿਰ ਆਏ ਤਾਂ ਡਾਕਟਰ ਇਲਾਜ ਕਰਨ ‘ਚ ਆਨਾਕਾਨੀ ਕਰਨ ਲੱਗਾ ਤਾਂ ਕਾਫ਼ੀ ਮਿੰਨਤਾਂ ਤਰਲੇ ਕਰਨ ‘ਤੇ ਜਦੋਂ ਉਸ ਨੇ ਇਲਾਜ ਸ਼ੁਰੂ ਕੀਤਾ ਤੇ ਥੋੜ੍ਹਾ ਬਹੁਤਾ ਇਲਾਜ ਕਰਕੇ ਉਹ ਆਪਣੀ ਸਰਕਾਰੀ ਰਿਹਾਇਸ਼ ‘ਚ ਚਲਾ ਗਿਆ ਤੇ ਮਰੀਜ ਨੂੰ ਕੋਈ ਜ਼ਿਆਦਾ ਫਾਇਦਾ ਨਾ ਹੋਣ ‘ਤੇ ਪੂਰੇ ਸਟਾਫ ਨਾਲ ਅਤੇ ਡਾਕਟਰ ਨਾਲ ਵਾਰ-ਵਾਰ ਸੰਪਰਕ ਕਰਨ ‘ਤੇ ਉਨ੍ਹਾਂ ਦੀ ਕਿਸੇ ਨੇ ਵੀ ਸਾਰ ਨਾ ਲਈ ਤਾਂ ਅੰਤ ਵਿੱਚ ਦੀਪ ਚੰਦ ਦਮ ਤੋੜ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ
ਇਸ ਤੋਂ ਭੜਕੇ ਮ੍ਰਿਤਕ ਦੇ ਵਾਰਸਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨੇ ਰੋਸ ਵਜੋਂ ਹਸਪਤਾਲ ਦੇ ਅੰਦਰ ਧਰਨਾ ਮਾਰ ਕੇ ਹਸਪਤਾਲ ਦੇ ਪ੍ਰਬੰਧਕਾਂ ਤੇ ਡਾਕਟਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਡਾਕਟਰ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋਈ ਹੈ। ਮੌਕੇ ‘ਤੇ ਪਹੁੰਚੇ ਐੱਸਐੱਚਓ ਰਾਜੇਸ਼ ਕੁਮਾਰ ਤੇ ਡਾ. ਅਨਿਲ ਗੋਇਲ ਐੱਸਐੱਮਓ ਨੇ ਮ੍ਰਿਤਕ ਦੇ ਵਾਰਸਾਂ ਤੋਂ ਦਰਖਾਸਤ ਲੈ ਕੇ ਅਣਗਹਿਲੀ ਕਰਨ ਵਾਲੇ ਡਾਕਟਰ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਲਿਆ। ਜਦੋਂ ਇਸ ਸਬੰਧੀ ਡਾ. ਸ਼ੈਰੀ ਗਰਗ ਨਾਲ ਸੰਪਰਕ ਕਰਨ ਲਈ ਫੋਨ ਕੀਤਾ ਤਾਂ ਵਾਰ ਵਾਰ ਘੰਟੀ ਵੱਜਣ ‘ਤੇ ਡਾਕਟਰ ਨੇ ਫੋਨ ਨਹੀਂ ਚੁੱਕਿਆ ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਗੋਨਿਆਣਾ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇੱਕ ਨੌਜਵਾਨ ਇਲਾਜ ਤੋਂ ਬਿਨਾਂ ਹੀ ਦਮ ਤੋੜ ਗਿਆ ਸੀ। (Bathinda News)
ਇੱਥੋਂ ਦਾ ਸਟਾਫ ਇਲਾਜ ਕਰਨ ਨਾਲੋਂ ਰੈਫਰ ਕਰਨ ‘ਚ ਹੀ ਆਪਣੀ ਡਿਊਟੀ ਸਮਝਦਾ ਹੈ । ਜਦੋਂ ਵੀ ਕੋਈ ਮਰੀਜ਼ ਇਸ ਹਸਪਤਾਲ ‘ਚ ਇਲਾਜ ਕਰਵਾਉਣ ਲਈ ਆਉਂਦਾ ਹੈ ਤਾਂ ਡਾਕਟਰ ਰੈਫਰ ਕਰਕੇ ਆਪਣੇ ਵੱਲੋਂ ਆਪਣੀ ਡਿਊਟੀ ਪੂਰੀ ਕਰ ਦਿੰਦੇ ਹਨ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਿਵਲ ਹਸਪਤਾਲ ‘ਚ ਰੈਫਰ ਕਰਨ ਲਈ ਹੀ ਡਾਕਟਰ ਰੱਖੇ ਗਏ ਹਨ ਤਾਂ ਇੰਨਾ ਪੈਸਾ ਬਿਲਡਿੰਗ ‘ਤੇ ਲਾਉਣ ਦਾ ਕੀ ਫਾਇਦਾ ਜਾਂ ਸਰਕਾਰੀ ਡਾਕਟਰਾਂ ਨੂੰ ਇੰਨੀਆਂ ਤਨਖ਼ਾਹਾਂ ਦੇਣ ਦਾ ਕੀ ਫਾਇਦਾ। ਸਰਕਾਰ ਵੱਲੋਂ ਆਮ ਲੋਕਾਂ ਨੂੰ ਫਿਰ ਸਿਹਤ ਸਹੂਲਤਾਂ ਦੇਣ ਲਈ ਕਰੋੜਾਂ ਰੁਪਇਆ ਖ਼ਰਚਿਆ ਜਾਂਦਾ ਹੈ, ਜਿਸ ਨੂੰ ਇਹ ਡਾਕਟਰ ਸਿਰਫ਼ ਰੈਫਰ ਕਰਕੇ ਹੀ ਪਾਣੀ ਦੀ ਤਰ੍ਹਾਂ ਵਹਾ ਰਹੇ ਹਨ।
ਏਅਰ ਫੋਰਸ ਦੀ ਡਾਕਟਰ ਨੇ ਕੀਤੀ ਖੁਦਕੁਸ਼ੀ
ਬਰਨਾਲਾ । ਬਰਨਾਲਾ ਦੇ ਕੱਚਾ ਕਾਲਜ ਰੋਡ ‘ਤੇ ਸਥਿਤ ਐੱਫ. ਐੱਕਸ. ਜਿੰਮ ਵਿਚ ਇਕ ਮਹਿਲਾ ਡਾਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਦੀ ਪਛਾਣ ਚਾਰੂ ਸਿੰਘ (33) ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਦੇ ਪਤੀ ਸਿਵਲ ਹਸਪਤਾਲ ਵਿਚ ਦੰਦਾ ਦੇ ਡਾਕਟਰ ਹਨ ਅਤੇ ਉਕਤ ਮਹਿਲਾ ਏਅਰ ਫੋਰਸ ਸਟੇਸ਼ਨ ਬਰਨਾਲਾ ਵਿਚ ਬਤੌਰ ਡਾਕਟਰ ਤਾਇਨਾਤ ਸੀ। ਸ਼ਨੀਵਾਰ ਨੂੰ ਮਹਿਲਾ ਜਿੰਮ ਆਈ ਅਤੇ ਕਾਫੀ ਦੇਰ ਤਕ ਜਿੰਮ ਦੀ ਛੱਤ ‘ਤੇ ਬੈਠੀ ਰਹੀ ਅਤੇ ਫਿਰ ਅਚਾਨਕ ਬਿਲਡਿੰਗ ਤੋਂ ਛਲਾਂਗ ਲਗਾ ਦਿੱਤੀ। ਜਿਸ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਲਾਜ ਲਈ ਅਲੋਪ ਹੋਏ ਸਿੱਧੂ, ਅਣਦੱਸੀ ਥਾਂ ਵੱਲ ਕੀਤਾ ਰੁਖ, ਹਫ਼ਤਾ ਭਰ ਰਹਿਣਗੇ ਬਣਵਾਸ ‘ਚ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਦੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੇ ਨਿਸ਼ਾਨੇ ‘ਤੇ ਲੈਣ ਵਾਲੇ ਨਵਜੋਤ ਸਿੱਧੂ ਹੁਣ ਕਾਬੂ ਆ ਗਏ ਹਨ। ਅਮਰਿੰਦਰ ਸਿੰਘ ਅਤੇ ਸਾਥੀ ਕੈਬਨਿਟ ਮੰਤਰੀਆਂ ਵਲੋਂ ਘੱਟ ਬੋਲਣ ਦੀ ਸਲਾਹ ਦੇਣ ਦੇ ਬਾਵਜੂਦ ਵੀ ਕਾਬੂ ਵਿੱਚ ਨਹੀਂ ਆਏ ਨਵਜੋਤ ਸਿੱਧੂ ਹੁਣ ਡਾਕਟਰ ਦੇ ਕਾਬੂ ਵਿੱਚ ਆ ਗਏ ਹਨ। ਡਾਕਟਰਾਂ ਨੇ ਨਵਜੋਤ ਸਿੱਧੂ ਨੂੰ ਆਪਣੇ 5 ਦਿਨ ਤੱਕ ਆਪਣੀ ਜੁਬਾਨ ‘ਤੇ ਕਾਬੂ ਰੱਖਦੇ ਹੋਏ ਬਿਲਕੁਲ ਵੀ ਨਾ ਖੋਲਣ ਦੀ ਸਲਾਹ ਤੱਕ ਦੇ ਦਿੱਤੀ ਹੈ, ਇਸ ਨਾਲ ਹੀ ਉਨਾਂ ਨੂੰ ਮੌਨ ਵਰਤ ਰੱਖਣ ਲਈ ਕਿਹਾ ਹੈ।
ਜੇਕਰ ਹੁਣ ਡਾਕਟਰਾਂ ਦੀ ਸਲਾਹ ਮੰਨਦੇ ਹੋਏ ਸਿੱਧੂ ਨੇ ਆਪਣੀ ਜੁਬਾਨ ‘ਤੇ ਕਾਬੂ ਨਹੀਂ ਕੀਤਾ ਤਾਂ ਉਨਾਂ ਦੀ ਆਵਾਜ਼ ਤੱਕ ਨੂੰ ਖਤਰਾ ਪੈਦਾ ਹੋ ਸਕਦਾ ਹੈ। ਨਵਜੋਤ ਸਿੱਧੂ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ ਜੋ ਪਿਛਲੇ 17 ਦਿਨਾਂ ਤੋਂ ਚੋਣ ਮੁਹਿੰਮ ‘ਤੇ ਸਨ ਅਤੇ ਇਸ ਦੌਰਾਨ ਉਨਾਂ ਵੱਲੋਂ ਲਗਾਤਾਰ 70 ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਇਸ ਨਾਲ ਉਨਾਂ ਦੀਆਂ ਵੋਕਲ ਕੌਰਡਜ਼ ‘ਤੇ ਮਾੜਾ ਪ੍ਰਭਾਵ ਪਿਆ। ਡਾਕਟਰਾਂ ਨੇ ਉਨਾਂ ਨੂੰ ਦੱਸਿਆ ਹੈ ਕਿ ਵੋਕਲ ਕੋਰਡਜ਼ ‘ਤੇ ਮਾੜਾ ਪ੍ਰਭਾਵ ਨਾਲ ਉਨਾਂ ਦੀ ਆਵਾਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਕਾਰਨ ਡਾਕਟਰਾਂ ਵੱਲੋਂ ਸਿੱਧੂ ਨੂੰ 3-5 ਦਿਨ ਦੇ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਕੈਬਨਿਟ ਮੰਤਰੀ ਸਿੱਧੂ ਐਂਬੋਲਿਜ਼ਮ ਟਰੀਟਮੈਂਟ ਲੈ ਰਹੇ ਹਨ, ਇਸ ਲਈ ਲਗਾਤਾਰ ਹਵਾਈ ਯਾਤਰਾ ਉਨਾਂ ਲਈ ਹਾਨੀਕਾਰਕ ਹੈ। ਕੁਝ ਸਾਲ ਪਹਿਲਾਂ ਜ਼ਿਆਦਾ ਹਵਾਈ ਯਾਤਰਾ ਕਾਰਨ ਉਹ ਡੀ.ਵੀ.ਟੀ. ਦੀ ਸਮੱਸਿਆ ਤੋਂ ਪ੍ਰਭਾਵਿਤ ਹੋ ਗਏ ਸਨ। ਉਨਾਂ ਵੱਲੋਂ ਲੜੀਵਾਰ ਹੀਮਾਟੌਲੋਜੀ (ਬਲੱਡ) ਟੈਸਟ ਕਰਵਾਏ ਗਏ ਹਨ। ਡਾਕਟਰਾਂ ਦੀ ਸਲਾਹ ਨਾਲ ਉਹ ਮੁਕੰਮਲ ਜਾਂਚ ਅਤੇ ਰਿਕਵਰੀ ਲਈ ਕਿਸੇ ਅਣਦੱਸੀ ਥਾਂ ‘ਤੇ ਗਏ ਹਨ। ਉਨਾਂ ਨੂੰ ਸਾਹ ਲੈਣ ਦੇ ਅਭਿਆਸ ਅਤੇ ਫਿਜ਼ੀਓਥੈਰੇਪੀ ਦੇ ਨਾਲ ਵਿਸ਼ੇਸ਼ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਡਾਕਟਰ ਜੋੜੇ ਨੂੰ ਬੰਦੀ ਬਣਾ ਕੇ ਸਾਢੇ ਛੇ ਲੱਖ ਲੁੱਟੇ
ਸੀਸੀਟੀਵੀ ਕੈਮਰੇ ‘ਚ ਕੈਦ ਹੋਏ ਲੁਟੇਰੇ, ਪੁਲਿਸ ਜੁੱਟੀ ਮਾਮਲੇ ਦੀ ਜਾਂਚ ‘ਚ
ਨਾਭਾ, ਤਰੁਣ ਕੁਮਾਰ ਸ਼ਰਮਾ
ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਹੀਰਾ ਮਹਿਲ ਕਲੋਨੀ ਵਿੱਚ ਅਣਪਛਾਤੇ ਲੁਟੇਰਿਆਂ ਨੇ ਇੱਕ ਡਾਕਟਰ ਜੋੜੇ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਸਾਢੇ ਛੇ ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਰਿਆਸਤੀ ਸ਼ਹਿਰ ਵਾਸੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦਾ ਜਸ਼ਨ ਮਨਾ ਰਹੇ ਸਨ ਤਾਂ ਨਾਭਾ ਦੇ ਹੀਰਾ ਮਹਿਲ ਕਲੋਨੀ ਵਿਖੇ ਲੁਟੇਰਿਆਂ ਨੇ ਕਰੀਬ ਨੌ ਵਜੇ ਰਾਤ ਨੂੰ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਰਾਜੇਸ਼ ਗੋਇਲ ਨੇ ਦੱਸਿਆ ਕਿ ਜਦੋਂ ਬੀਤੀ ਰਾਤ ਉਹ ਮੁੱਖ ਗੇਟ ਬੰਦ ਕਰਨ ਲਈ ਆਇਆ ਤਾਂ ਦੋ ਅਣਪਛਾਤੇ ਬੰਦਿਆਂ ਨੇ ਮੇਰੇ ਘਰ ਅੰਦਰ ਦਾਖਲ ਹੋ ਕੇ ਮੇਰੇ ਸਿਰ ‘ਤੇ ਕੁੱਝ ਮਾਰਿਆ ਤੇ ਮੇਰੇ ਮੂੰਹ ‘ਚ ਕੱਪੜਾ ਟਾਈਪ ਕੁਝ ਫਸਾ ਕੇ ਮੇਰਾ ਮੂੰਹ ਬੰਦ ਕਰ ਦਿੱਤਾ।
ਇਸ ਤੋਂ ਬਾਦ ਲੁਟੇਰਿਆਂ ਨੇ ਮੈਨੂੰ ਜਮੀਨ ‘ਤੇ ਸੁੱਟ ਕੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਖਿੱਚ ਕੇ ਮੈਨੂੰ ਅੰਦਰ ਲੈ ਗਏ। ਇੰਨੇ ਨੂੰ ਟੀਵੀ ਦੇਖਦੀ ਮੇਰੀ ਘਰਵਾਲੀ ਨੇ ਕੁੱਝ ਅਵਾਜ ਸੁਣੀ ਤੇ ਬਾਹਰ ਆਈ ਤਾਂ ਇਨ੍ਹਾਂ ਲੁਟੇਰਿਆਂ ਨੂੰ ਉਸ ਨੂੰ ਵੀ ਧੱਕਾ ਮਾਰ ਕੇ ਪਿੱਛੇ ਸੁੱਟ ਦਿੱਤਾ। ਇਸ ਤੋਂ ਬਾਦ ਉਨ੍ਹਾਂ ਤਲਵਾਰ ਜਾਂ ਕਿਰਚ ਟਾਈਪ ਤੇਜ਼ਧਾਰ ਹਥਿਆਰ ਕੱਢ ਕੇ ਮੇਰੀ ਘਰਵਾਲੀ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਅਸੀਂ ਇਸ ਨੂੰ ਮਾਰ ਦੇਵਾਂਗੇ ਤਾਂ ਮੇਰੀ ਘਰਵਾਲੀ ਨੇ ਕਿਹਾ ਕਿ ਥੋਨੂੰ ਜੋ ਕੁੱਝ ਚਾਹੀਦਾ ਹੈ, ਲੈ ਲਵੋ ਪਰ ਅਜਿਹਾ ਨਾ ਕਰੋ। ਇਸ ਤੋਂ ਬਾਦ ਇੱਕ ਲੁਟੇਰਾ ਮੇਰੀ ਘਰਵਾਲੀ ਨਾਲ ਅੰਦਰ ਗਿਆ ਤੇ ਗੋਦਰੇਜ਼ ਦੀ ਅਲਮਾਰੀ ‘ਚੋਂ ਸਾਰੀ ਨਕਦੀ ਲੈ ਲਈ ਜੋ ਕਿ ਕਰੀਬ ਛੇ, ਸਾਢੇ ਛੇ ਲੱਖ ਦੇ ਕਰੀਬ ਸੀ। ਉਨ੍ਹਾਂ ਦੱਸਿਆ ਕਿ ਇਹ ਰਕਮ ਮੈ ਐਂਡਵਾਸ ਟੈਕਸ ਭਰਨ ਲਈ ਘਰ ਰੱਖੀ ਹੋਈ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਆਲਾ ਅਫਸਰਾਂ ਨੇ ਵੀ ਮੌਕੇ ਦਾ ਮੁਆਇਨਾ ਕੀਤਾ।
ਜਿਕਰਯੋਗ ਹੈ ਕਿ ਸ਼ਹਿਰ ਦੇ ਪਾਸ਼ ਇਲਾਕੇ ‘ਚ ਵਾਪਰੀ ਇਸ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਮਾਮਲੇ ਦੀ ਪੁਸ਼ਟੀ ਕਰਦਿਆਂ ਨਾਭਾ ਕੋਤਵਾਲੀ ਦੇ ਇੰਚਾਰਜ਼ ਇੰਸਪੈਕਟਰ ਸੁਖਰਾਜ ਸਿੰਘ ਘੁੰਮਣ ਨੇ ਕਿਹਾ ਕਿ ਅਸੀਂ ਪੀੜਤ ਡਾਕਟਰ ਜੋੜੇ ਦੇ ਬਿਆਨ ਨੋਟ ਕਰ ਲਏ ਹਨ। ਲੁਟੇਰੇ ਸੀਸੀਟੀਵੀ ਕੈਮਰੇ ‘ਚ ਆ ਚੁੱਕੇ ਹਨ, ਜਿਨ੍ਹਾਂ ਸਬੰਧੀ ਅਲਰਟ ਜਾਰੀ ਕਰਕੇ ਜੰਗੀ ਪੱਧਰ ‘ਤੇ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ‘ਚ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਦੇ ਕਦਾਰ ਅਫ਼ੀਮ ਖਾਣਾ ਮਜ਼ਬੂਰੀ, ਦਿਲ ਦੀ ਬਿਮਾਰੀ ਕਾਰਨ ਡਾਕਟਰ ਨੇ ਦਿੱਤੀ ਹੈ ਸਲਾਹ
ਕੁਝ ਮੰਤਰੀਆਂ ਨੇ ਕੀਤਾ ਡੋਪ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ | Afeem
ਕਈ ਤਰ੍ਹਾਂ ਦੀ ਬਿਮਾਰੀਆਂ ਕਾਰਨ ਖਾਂਦੇ ਹਨ ਦਵਾਈ | Afeem
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਡੋਪ ਟੈਸਟ ਲਾਜ਼ਮੀ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੁਝ ਮੰਤਰੀਆਂ ਨੇ ਖ਼ੁਦ ਦਾ ਡੋਪ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖ਼ੁਦ ਮੁਖ਼ਤਿਆਰ ਹੋ ਕੇ ਡੋਪ ਟੈਸਟ ਨਹੀਂ ਕਰਵਾਉਣਗੇ, ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਈ ਆਦੇਸ਼ ਆਇਆ ਤਾਂ ਵਿਚਾਰ ਕਰ ਸਕਦੇ ਹਨ, ਇੱਥੇ ਹੀ ਇੱਕ ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਬਿਮਾਰੀ ਕਾਰਨ ਦਵਾਈ ਖਾਂਦੇ ਹਨ, ਜਿਸ ਕਾਰਨ ਉਹ ਡੋਪ ਟੈਸਟ ਨਹੀਂ ਕਰਵਾ ਸਕਦੇ ਕਿਉਂਕਿ ਡੋਪ ਟੈਸਟ ਦਵਾਈ ਜਾਂ ਫਿਰ ਨਸ਼ੇ ਵਿੱਚ ਕੋਈ ਫਰਕ ਨਹੀਂ ਲੱਭ ਸਕਦਾ।
ਇੱਥੇ ਹੀ ਇੱਕ ਮੰਤਰੀ ਨੇ ਕਿਹਾ ਕਿ ਉਹ ਦਿਲ ਦੇ ਮਰੀਜ਼ ਹਨ ਅਤੇ ਡਾਕਟਰ ਵੱਲੋਂ ਉਨ੍ਹਾਂ ਨੂੰ ਮਹੀਨੇ ਵਿੱਚ ਕਦੇ ਕਦਾਰ ਅਫ਼ੀਮ ਖਾਣ ਦੀ ਸਲਾਹ ਦਿੱਤੀ ਹੋਈ ਹੈ, ਇਸ ਲਈ ਜੇਕਰ ਡੋਪ ਕਰਵਾਇਆ ਤਾਂ ਰਿਪੋਰਟ ਵਿੱਚ ਪਿਛਲੇ 6 ਮਹੀਨੇ ਪਹਿਲਾਂ ਵੀ ਖਾਂਦੀ ਹੋਈ ਅਫ਼ੀਮ ਆ ਜਾਏਗੀ, ਜਿਸ ਨੂੰ ਨਸ਼ਾ ਜਾਂ ਫਿਰ ਨਸ਼ੇੜੀ ਨਹੀਂ ਕਿਹਾ ਜਾ ਸਕਦਾ।  ਕੈਬਨਿਟ ਮੰਤਰੀਆਂ ਵੱਲੋਂ ਇਨਕਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਸਕਦੀ ਹੈ, ਕਿਉਂਕਿ ਸਰਕਾਰੀ ਕਰਮਚਾਰੀਆਂ ਨੇ ਸਾਫ਼ ਤੌਰ ‘ਤੇ ਕਹਿ ਦਿੱਤਾ ਹੈ ਕਿ ਜੇਕਰ ਕੈਬਨਿਟ ਮੰਤਰੀ ਅਤੇ ਵਿਧਾਇਕ ਡੋਪ ਟੈਸਟ ਨਹੀਂ ਕਰਵਾਉਂਦੇ ਤਾਂ ਉਹ ਵੀ ਨਹੀਂ ਕਰਵਾਉਣਗੇ, ਕਿਉਂਕਿ ਜਿਹੜੇ ਖਜਾਨੇ ਵਿੱਚੋਂ ਅਧਿਕਾਰੀ ਅਤੇ ਕਰਮਚਾਰੀ ਤਨਖ਼ਾਹ ਲੈਂਦੇ ਹਨ, ਉਸੇ ਸਰਕਾਰੀ ਖਜਾਨੇ ਵਿੱਚੋਂ ਮੰਤਰੀ ਅਤੇ ਵਿਧਾਇਕ ਵੀ ਤਨਖ਼ਾਹ ਲੈ ਰਹੇ ਹਨ।
ਕਈ ਮੰਤਰੀਆਂ ਨੇ ਕਿਹਾ, ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ ਦਾ ਕਰਨਗੇ ਇੰਤਜ਼ਾਰ | Afeem
ਇਸ ਲਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ। ਡੋਪ ਟੈਸਟ ਨੂੰ ਲੈ ਕੇ ਕੁਝ ਮੰਤਰੀ ਤਾਂ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਰਹੇ ਹਨ, ਕਿਉਂਕਿ ਇਹ ਸਿਆਸੀ ਮੁੱਦਾ ਬਣ ਚੁੱਕਾ ਹੈ ਅਤੇ ਇਸ ਮੁੱਦੇ ਵਿੱਚ ਬਿਆਨ ਦੇ ਕੇ ਕੋਈ ਵੀ ਮੰਤਰੀ ਮੁਫ਼ਤ ਦਾ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੁੰਦਾ ਹੈ। ਇੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਅਜੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਉਨ੍ਹਾਂ ਨੂੰ ਕੋਈ ਆਦੇਸ਼ ਨਹੀਂ ਆਇਆ ਹੈ, ਇਸ ਲਈ ਜਦੋਂ ਆਦੇਸ਼ ਆਏਗਾ, ਉਸ ਸਮੇਂ ਦੇਖ ਲੈਣਗੇ, ਇੱਥੇ ਹੀ ਉਨ੍ਹਾਂ ਕਿਹਾ ਕਿ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਡੋਪ ਟੈਸਟ ਲਈ ਪਹਿਲ ਕਰਨ ਦੀ ਥਾਂ ‘ਤੇ ਅਮਰਿੰਦਰ ਸਿੰਘ ਦੇ ਆਦੇਸ਼ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਬਾਜਵਾ ਦਾ ਨਹੀਂ ਹੋਇਆ ਡੋਪ ਟੈਸਟ | Afeem
ਪੰਜਾਬ ਵਿੱਚ ਸਭ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਵਾਉਣਾ ਦਾ ਐਲਾਨ ਕਰਨ ਵਾਲੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਮੋਹਾਲੀ ਵਿਖੇ ਡੋਪ ਟੈਸਟ ਨਹੀਂ ਹੋ ਸਕਿਆ ਡੋਪ ਟੈਸਟ ਕਰਵਾਉਣ ਲਈ ਤ੍ਰਿਪਤ ਰਾਜਿੰਦਰ ਬਾਜਵਾ ਮੋਹਾਲੀ ਦੇ ਸਿਵਲ ਹਸਪਤਾਲ ਵਿਖੇ ਪੁੱਜ ਤਾਂ ਗਏ ਸਨ ਪਰ ਉਨ੍ਹਾਂ ਵੱਲੋਂ ਸਿਰ ਦੇ ਦਰਦ ਲਈ ਖਾਈ ਜਾ ਰਹੀ ਇੱਕ ਦਵਾਈ ਕਾਰਨ ਉਨ੍ਹਾਂ ਦਾ ਡੋਪ ਟੈਸਟ ਨਹੀਂ ਲਿਆ ਗਿਆ। ਡਾਕਟਰਾਂ ਨੇ ਕੈਬਨਿਟ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਉਹ 72 ਘੰਟੇ ਲਈ ਦਵਾਈ ਨੂੰ ਛੱਡਣ ਤੋਂ ਬਾਅਦ ਹੀ ਡੋਪ ਟੈਸਟ ਕਰਵਾਉਣ ਨਹੀਂ ਤਾਂ ਉਨ੍ਹਾਂ ਦਾ ਡੋਪ ਟੈਸਟ ਵਿੱਚ ਦਵਾਈ ਕਾਰਨ ਉਮੀਦ ਤੋਂ ਉਲਟ ਆ ਸਕਦਾ ਹੈ। ਇੱਥੇ ਹੀ ਮੌਕੇ ਦਾ ਫਾਇਦਾ ਚੁੱਕਦੇ ਹੋਏ ਮੋਹਾਲੀ ਵਿਖੇ ਆਪ ਵਿਧਾਇਕ ਅਮਨ ਅਰੋੜਾ ਨੇ ਪੁੱਜਦੇ ਹੋਏ ਆਪਣਾ ਡੋਪ ਟੈਸਟ ਕਰਵਾ ਲਿਆ ਹੈ।
Civil Hospital ਦੇ ਡਾਕਟਰ ਵੱਲੋਂ ਮਹਿਲਾ ਮਰੀਜ਼ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ
ਡਾਕਟਰ ਖਿਲਾਫ਼ ਮਾਮਲਾ ਦਰਜ | Civil Hospital
ਡਾਕਟਰ ਨੇ ਮਹਿਲਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ | Civil Hospital
ਫਿਰੋਜ਼ਪੁਰ (ਸਤਪਾਲ ਥਿੰਦ)। ਸਿਵਲ (Civil Hospital) ਹਸਪਤਾਲ ਫਿਰੋਜ਼ਪੁਰ ਦੇ ਇੱਕ ਡਾਕਟਰ ਵੱਲੋਂ ਇੱਕ ਮਹਿਲਾ ਮਰੀਜ਼ ਦੀ ਕੁੱਟਮਾਰ ਕਰਨ ਤੋਂ ਬਾਅਦ ਵਾਇਰਲ ਹੋਈ ਵੀਡਿਓ ਨੇ ਡਾਕਟਰ ਦੀਆਂ ਮੁਸੀਬਤਾਂ ਨੂੰ ਵਧਾ ਦਿੱਤਾ ਹੈ। ਵੀਡਿਓ ਵਾਇਰਲ ਹੋਣ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਵੱਲੋਂ ਉਕਤ ਡਾਕਟਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਜਦੋਂ ਡਾਕਟਰ ਵੱਲੋਂ ਮਹਿਲਾ ਦੀ ਕੁੱਟਮਾਰ ਕੀਤੀ ਜਾ ਰਹੀ ਸੀ। (Civil Hospital)
ਉਸ ਵਕਤ ਪੁਲਿਸ ਕੋਲ ਖੜ੍ਹ ਕੇ ਤਮਾਸ਼ਾ ਦੇਖ ਰਹੀ ਸੀ। ਵੀਡੀਓ ਵਿੱਚ ਫਿਰੋਜ਼ਪੁਰ ਦਾ ਡਾ. ਕੁਸ਼ਲਦੀਪ ਸਿੰਘ ਸ਼ਰੇਆਮ ਇੱਕ ਮਹਿਲਾ ਮਰੀਜ਼ ਦੀ ਕੁੱਟਮਾਰ ਕਰਦਾ ਵਿਖਾਈ ਦੇ ਰਿਹਾ ਤੇ ਡਾਕਟਰ ਵੱਲੋਂ ਵਾਲਾਂ ਤੋਂ ਫੜ ਕੇ ਔਰਤ ਨੂੰ ਘਸੀਟਿਆ ਅਤੇ ਉਸਦੇ ਲੱਤਾਂ ਵੀ ਮਾਰੀਆਂ ਜਾ ਰਹੀਆਂ ਹਨ ਪਰ ਪੁਲਿਸ ਕੋਲ ਖੜ੍ਹ ਕੇ ਸਭ ਦੇਖ ਰਹੀ ਸੀ। (Civil Hospital)
(Civil Hospital) ਇਸ ਸਬੰਧੀ ਐਸਐਸਪੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਕੋਲ ਵਾਇਰਲ ਹੋਈ ਵੀਡੀਓ ਦੀ ਜਾਣਕਾਰੀ ਮਿਲੀ ਹੈ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਉਕਤ ਡਾਕਟਰ ਖਿਲਾਫ਼ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਡਾਕਟਰ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਦੂਜੇ ਪਾਸੇ ਆਪਣਾ ਪੱਖ ਰੱਖਦੇ ਹੋਏ ਡਾ. ਕੁਸ਼ਲਦੀਪ ਸਿੰਘ ਨੇ ਦੱਸਿਆ ਕਿ ਇਹ ਔਰਤ ਕਥਿਤ ਤੌਰ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਜੋ ਪਿਛਲੇ ਦਿਨਾਂ ਤੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। (Civil Hospital)
ਵਾਰਦਾਤ ਵਾਲੇ ਦਿਨ ਵੀ ਉਸ ਦੇ ਦਫਤਰ ਆ ਕੇ ਤੰਗ ਪ੍ਰੇਸ਼ਾਨ ਕਰਨ ਲੱਗੀ ਅਤੇ ਗਲਤ ਸ਼ਬਦਾਵਲੀ ਵਰਤਦੇ ਹੋਏ ਉਸ ਨਾਲ ਹੱਥੋ-ਪਾਈ ਕੀਤੀ, ਜਿਸ ਤੋਂ ਮਗਰੋਂ ਉਸਨੇ 100 ਨੰਬਰ ‘ਤੇ ਕਾਲ ਕਰਕੇ ਪੁਲਿਸ ਬੁਲਾਈ ਤਾਂ ਜਦੋ ਉਕਤ ਔਰਤ ਪੁਲਿਸ ਨੂੰ ਦੇਖ ਕੇ ਭੱਜਣ ਲੱਗੀ ਤਾਂ ਉਸ ਵੱਲੋਂ ਔਰਤ ਨੂੰ ਫੜਿਆ ਗਿਆ ਤਾਂ ਔਰਤ ਪੁਲਿਸ ਸਾਹਮਣੇ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗੀ, ਜਿਸਤੋਂ ਖਫਾ ਹੋਕੇ ਉਸਨੂੰ ਮਜ਼ਬੂਰਨ ਅਜਿਹਾ ਕਰਨਾ ਪਿਆ। (Civil Hospital)
ਸਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮੱਖੂ ‘ਚ ਦਿਨ ਦਿਹਾੜੇ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਨਾਮ ਲੈ ਕੇ ਰੇਲਵੇ ਰੋਡ ‘ਤੇ ਸਥਿਤ ਡਾਕਟਰ ਬਿਮਲ ਸ਼ਰਮਾ ਦੀ ਕਲੀਨਿਕ ‘ਤੇ ਹਮਲਾ ਕਰਕੇ ਡਾਕਟਰ ਨੂੰ ਜ਼ਖਮੀ ਮਰ ਦਿੱਤਾ। ਇਸ ਦੌਰਾਨ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਡਾਕਟਰ ਸ਼ਰਮਾ ਨੇ ਇੱਕ ਬਦਮਾਸ਼ ਤੋਂ ਪਿਸਤੌਲ ਖੋਹ ਲਿਆ ਪੇਸ਼ ਨਾ ਜਾਂਦੀ ਵੇਖ ਲੁਟੇਰੇ ਕਲੀਨਿਕ ਵਿਚੋਂ ਫਰਾਰ ਹੋਣ ਲੱਗੇ ਤਾਂ ਆਸ ਪਾਸ ਦੇ ਦੁਕਾਨਦਾਰਾਂ ਨੇ ਇੱਕ ਬਦਮਾਸ਼ ਨੂੰ ਕਾਬੂ ਕਰਕੇ ਖੂਬ ਕੁਟਾਪਾ ਚਾੜਿਆ।
ਜਾਣਕਾਰੀ ਦਿੰਦੇ ਡਾਕਟਰ ਬਿਮਲ ਸ਼ਰਮਾ ਪੁੱਤਰ ਚਮਨ ਲਾਲ ਸ਼ਰਮਾ ਨੇ ਦੱਸਿਆ ਕਿ ਦੁਪਹਿਰੇ ਡੇਢ ਵਜੇ ਦੇ ਕਰੀਬ ਉਹ ਕਲੀਨਿਕ ‘ਚ ਬੈਠੇ ਸੀ ਤਾਂ ਇਸ ਦੌਰਾਨ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਦੇ ਬਹਾਨੇ ਤਿੰਨ ਨੌਜਵਾਨ ਕਲੀਨਿਕ ਦੇ ਕੈਬਿਨ ‘ਚ ਦਾਖਲ ਹੋਏ ਆਉਂਦੇ ਸਾਰ ਉਨ੍ਹਾਂ ਕਿਹਾ ਕਿ ‘ਵਿੱਕੀ ਗੌਂਡਰ ਦਾ ਨਾਮ ਸੁਣਿਆ ਹੈ ਕਿ ਨਹੀਂ?’
ਇਸ ਉਪਰੰਤ ਬਦਮਾਸ਼ਾਂ ਨੇ ਡਾ. ਸ਼ਰਮਾ ਨੂੰ ਉਸਦੇ ਬੇਟੇ ਦੇ ਵਿਦੇਸ਼ ਪੜ੍ਹਨ ਬਾਰੇ ਦੱਸਕੇ ਡਾਕਟਰ ਦੇ ਮੂੰਹ ‘ਤੇ ਟੇਪ ਲਾਉਣ ਤੇ ਹੱਥ ਪੈਰ ਰੱਸੀ ਨਾਲ ਬੰਨਣ ਦੀ ਕੋਸਿਸ਼ ਕੀਤੀ ਡਾ. ਸ਼ਰਮਾ ਨੇ ਦੱਸਿਆ ਕਿ ਉਸ ਨੇ ਬਦਮਾਸ਼ਾਂ ਦਾ ਮੁਕਾਬਲਾ ਕਰਦਿਆਂ ਇਕ ਦੀ ਪਿਸਤੌਲ ਖੋਹ ਲਈ ਅਤੇ ਰੌਲੇ ਰੱਪੇ ਦੌਰਾਨ ਬਦਮਾਸ਼ ਫਰਾਰ ਹੋਣ ਲੱਗੇ ਤਾਂ ਆਸ ਪਾਸ ਦੇ ਦੁਕਾਨਦਾਰਾਂ ਨੇ ਇਕ ਬਦਮਾਸ਼ ਨੂੰ ਕਾਬੂ ਕਰ ਲਿਆ, ਜਦਕਿ ਦੋ ਬਦਮਾਸ਼ ਹਥਿਆਰਾਂ ਸਮੇਤ ਭੱਜਣ ਵਿਚ ਸਫ਼ਲ ਹੋ ਗਏ ਫ਼ੜੇ ਗਏ ਬਦਮਾਸ਼ ਦਾ ਨਾਮ ਜਸਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਸ਼ਾਂਤੀ ਨਗਰ ਫ਼ਿਰੋਜ਼ਪੁਰ ਹੈ , ਜਿਸ ਨੂੰ ਲੋਕਾਂ ਨੇ ਖੂਬ ਕਟਾਪਾ ਚਾੜਿਆ । ਜ਼ੋਰ-ਜ਼ਬਰਦਸਤੀ ਦੌਰਾਨ ਬਦਮਾਸ਼ਾਂ ਦੇ ਇਕ ਪਿਸਟਲ ਦਾ ਮੈਗਜ਼ੀਨ ਕਲੀਨਿਕ ‘ਚ ਹੀ ਡਿੱਗ ਪਿਆ ਸੀ ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਪੁਲਿਸ ਅਫਸਰ
ਥਾਣਾ ਮੱਖੂ ਦੇ ਮੁੱਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਬਦਮਾਸ਼ ਜਸਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਪੜਤਾਲ ‘ਚ ਪੁੱਛਗਿੱਛ ਦੌਰਾਨ ਵਿੱਕੀ ਗੌਂਡਰ ਬਾਬਤ ਕੋਈ ਗੱਲ ਸਾਹਮਣੇ ਨਹੀਂ ਆਈ ਜਲਦੀ ਹੀ ਬਾਕੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ
ਨਿਊਯਾਰਕ ਦੇ ਹਸਪਤਾਲ ਵਿੱਚ ਡਾਕਟਰ ਵੱਲੋਂ ਗੋਲੀਬਾਰੀ, ਇੱਕ ਮੌਤ
ਛੇ ਜਣੇ ਜ਼ਖ਼ਮੀ ਹੋਏ, ਗੋਲੀਬਾਰੀ ਤੋਂ ਬਾਅਦ ਡਾਕਟਰ ਨੇ ਕੀਤੀ ਖੁਦਕੁਸ਼ੀ
ਨਿਊਯਾਰਕ: ਬ੍ਰਾਨਕਸ ਹਸਪਤਾਲ ਵਿੱਚ ਕੰਮ ਕਰਨ ਵਾਲੇ ਇੱਕ ਡਾਕਟਰ ਨੇ ਹਸਪਤਾਲ ਵਿੱਚ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਛੇ ਜਣੇ ਜ਼ਖ਼ਮੀ ਹੋ ਗਈ। ਗੋਲੀਬਾਰੀ ਤੋਂ ਬਾਅਦ ਡਾਕਟਰ ਨੇ ਖੁਦਕੁਸ਼ੀ ਕਰ ਲਈ। ਘਟਨਾ ਸ਼ੁੱਕਰਵਾਰ ਦੁਪਹਿਰ ਸਥਾਨਕ ਸਮੇਂ ਅਨੁਸਾਰ 2:50 ਵਜੇ ਦੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਇਲਾਕੇ ਦੇ ਆਸਪਾਸ ਪੁਲਿਸ ਨੇ ਸੁਰੱਖਿਆਘੇਰਾ ਬਣਾ ਲਿਆ ਸੀ ਅਤੇ ਲੋਕਾਂ ਨੂੰ ਲੁਕ ਜਾਣ ਲਈ ਕਿਹਾ। ਹਸਪਤਾਲ ਵਿੱਚ ਮੌਜ਼ੂਦ ਲੋਕਾਂ ਅਤੇ ਮੁਲਾਜ਼ਮਾਂ ਨੇ ਵੀ ਹਿੰਸਾ ਤੋਂ ਬਚਣ ਲਈ ਖੁਦ ਨੂੰ ਕਮਰਿਆਂ ਵਿੱਚ ਬੰਦ ਕਰਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਡਾਕਟਰ ਆਪਣੇ ਕੋਟ ਵਿੱਚ ਗੰਨ ਲੁਕਾ ਕੇ ਹਸਪਤਾਲ ਪਹੁੰਚਿਆ ਸੀ। ਹਸਪਤਾਲ ਦੇ 55 ਸਾਲਾ ਇੱਕ ਮਰੀਜ਼ ਰੇਨਾਲਡੋ ਡੇਲ ਕਿੱਲਰ ਨੇ ਕਿਹਾ, ਮੈਨੂੰ ਲੱਗਿਆ ਕਿ ਮੈਂ ਮਰਨ ਵਾਲਾ ਹਾਂ। ਉਨ੍ਹਾਂ ਦੱਸਿਆ ਕਿ ਅਲਾਰਮ ਵੱਜਣ ਲੱਗੇ ਅਤੇਪੁਲਿਸ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ ਬੰਦੂਕਧਾਰੀ ਹੈ, ਪੁਲਿਸ ਨੇ ਹਰੇਕ ਮੰਜ਼ਿਲ ‘ਤੇ ਜਾ ਕੇ ਬੰਦੂਕਧਾਰੀ ਦੀ ਭਾਲ ਸ਼ੁਰੂ ਕੀਤੀ ਅਤੇ ਸਥਾਨਕ ਸਮੇਂ ਅਨੁਸਾਰ ਸ਼ਾਮ ਚਾਰ ਵਜੇ ਤੋਂ ਕੁਝ ਪਹਿਲਾਂ ਪਤਾ ਲੱਗਿਆ ਕਿ ਉਹ ਮਰ ਚੁੱਕਿਆ ਹੈ।
ਕੌਮਾਂਤਰੀ ਡਾਕਟਰ ਦਿਵਸ ‘ਤੇ ਵਿਸ਼ੇਸ਼
ਡਾਕਟਰ ਨੂੰ ਰੱਬ ਦਾ ਦੂਜਾ ਰੂਪ ਜਾਣ ਕੇ ਸਮਾਜ ਉਸਦੀ ਅਤੇ ਉਸਦੇ ਕੰਮ ਦੀ ਸ਼ਲਾਘਾ ਕਰਦਾ ਹੈ ਡਾਕਟਰ ਹੋਣਾ ਆਪਣੇ ਆਪ ‘ਚ ਹੀ ਬੜੇ ਮਾਣ ਵਾਲੀ ਗੱਲ ਹੈ ਤੇ ਜਦ ਮਰੀਜ਼ ਠੀਕ ਹੋਕੇ ਉਸਦਾ ਧੰਨਵਾਦ ਕਰਦਾ ਹੈ ਤਾਂ ਇਹ ਭਾਵਨਾ ਇੱਕ ਡਾਕਟਰ ਨੂੰ ਸਕੂਨ ਬਖ਼ਸ਼ਦੀ ਹੈ ਡਾਕਟਰ ਤੇ ਮਰੀਜ਼ ਦੇ ਰਿਸ਼ਤੇ ‘ਚ ਇੱਕ ਕੁਦਰਤੀ ਸਦੀਵੀ ਬੰਧਨ ਹੁੰਦਾ ਹੈ ਇਸੇ ਤਹਿਤ ਇੱਕ ਕਾਬਲ ਡਾਕਟਰ ਉਸ ਮਰੀਜ਼ ਨੂੰ ਨਵਾਂ ਜੀਵਨ ਦੇਣ ਲਈ ਆਪਣੀਆਂ ਅਣਥੱਕ ਸੇਵਾਵਾਂ ਦਿੰਦਾ ਹੈ ਡਾਕਟਰ ਦੀ ਮਾਨਵਤਾ ਨੂੰ ਬਹੁਤ ਵੱਡੀ ਦੇਣ ਇਹ ਹੁੰਦੀ ਹੈ ਕਿ ਉਹ ਬੇਗਰਜ਼ ਭਾਵਨਾ ਨਾਲ ਰੋਗੀਆਂ ਦੇ ਦੁੱਖ ਦਰਦ ਦੂਰ ਕਰਨ ਲਈ ਸਦਾ ਤੱਤਪਰ ਰਹਿੰਦਾ ਹੈ ਇਸੇ ਲਈ ਸਮਾਜ ਨੇ ਡਾਕਟਰਾਂ ਦੀ ਸੇਵਾ ਭਾਵਨਾ ਨੂੰ ਸਮਰਪਿਤ ਤੇ ਉਨ੍ਹਾਂ ਦੇ ਸਨਮਾਨ ‘ਚ ਵੱਖ-ਵੱਖ ਦੇਸ਼ਾਂ ਅੰਦਰ ਕੌਮੀ ਡਾਕਟਰ ਦਿਵਸ ਮਨਾਉਣ ਦੀ ਪਿਰਤ ਪਾਈ ਹੈ
ਸੰਸਾਰ ਦੇ ਵੱਖ-ਵੱਖ ਦੇਸ਼ਾਂ ‘ਚ ਭਿੰਨ-ਭਿੰਨ ਦਿਨ ਹਨ ਜਿਸ ਦਿਨ ਉਸ ਦੇਸ਼ ‘ਚ ਕੌਮੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ ਪਹਿਲੀ ਵਾਰ ਡਾਕਟਰ ਦਿਵਸ 30 ਮਾਰਚ 1933 ਨੂੰ ਵਾਂਈਡਰ (ਜੌਰਜੀਆ) ‘ਚ ਮਨਾਇਆ ਗਿਆ ਸੀ ਡਾਕਟਰ ਚਾਰਲਸ ਬੀ ਅਲਮੰਡ ਦੀ ਪਤਨੀ ਇਡੌਰਾ ਬਰਾਊਨ ਅਲਮੰਡ ਦੀ ਇੱਛਾ ਸੀ ਕਿ ਇਸ ਦਿਨ ਡਾਕਟਰਾਂ ਨੂੰ ਸਨਮਾਨ ਦੇਣ ਲਈ ਫੁੱਲਾਂ ਦੇ ਗੁਲਦਸਤੇ ਆਦਿ ਭੇਜੇ ਜਾਣ ਅਮਰੀਕਾ ‘ਚ ਰਾਸ਼ਟਰਪਤੀ ਨੇ ਸੀਨੇਟ ‘ਚ 30 ਅਕਤੂਬਰ 1990 ਨੂੰ ਪਬਲਿਕ ਕਾਨੂੰਨ ਤਹਿਤ ਉੱਥੇ 30 ਮਾਰਚ ਨੂੰ ਰਾਸ਼ਟਰੀ ਡਾਕਟਰ ਦਿਵਸ ਐਲਾÎਨਿਆ ਗਿਆ
ਭਾਰਤ ‘ਚ ਕੌਮੀ ਡਾਕਟਰ ਦਿਵਸ ਇੱਕ ਜੁਲਾਈ ਨੂੰ ਮਨਾਇਆ ਜਾਂਦਾ ਹੈ ਦੇਸ਼ ‘ਚ ਪਹਿਲੀ ਵਾਰ ਡਾਕਟਰ ਦਿਵਸ ਇੱਕ ਜੁਲਾਈ 1991 ਨੂੰ ਮਨਾਇਆ ਗਿਆ ਸਾਡੇ ਦੇਸ਼ ‘ਚ ਇਹ ਦਿਵਸ ‘ਭਾਰਤ ਰਤਨ ਡਾਕਟਰ ਬੀ ਸੀ ਰਾਏ’ ਦੇ ਜਨਮ ਦਿਨ ਤੇ ਬਰਸੀ ਨੂੰ ਮੁੱਖ ਰੱਖ ਕੇ ਉਨ੍ਹਾਂ ਦੇ ਸਨਮਾਨ ਹਿੱਤ ਮਨਾਇਆ ਜਾਂਦਾ ਹੈ ਉਹ ਉੱਚ ਕੋਟੀ ਦੇ ਡਾਕਟਰ, ਅਧਿਆਪਕ, ਫਿਲਾਸਫ਼ਰ ਤੇ ਅਜ਼ਾਦੀ ਘੁਲਾਟੀਏ ਸਨ ਸਿਹਤਮੰਦ ਲੋਕ ਤੇ ਮਿਹਨਤੀ ਉੱਦਮੀ ਕਿਸੇ ਦੇਸ਼ ਦੀ ਬੁਨਿਆਦੀ ਸ਼ਕਤੀ ਦੇ ਪ੍ਰਤੀਕ ਹੁੰਦੇ ਹਨ ਸਾਡੇ ਦੇਸ਼ ‘ਚ ਜਨਤਕ ਸਿਹਤ ਸਹੂਲਤਾਂ ਦਾ ਪ੍ਰਬੰਧ ਕੋਈ ਜ਼ਿਆਦਾ ਵਧੀਆ ਨਹੀਂ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਮੈਡੀਕਲ ਟੂਰਿਜ਼ਮ ਵਜੋਂ ਤਾਂ ਉੱਭਰ ਰਿਹਾ ਹੈ ਪਰ ਇਸ ਦੇਸ਼ ਦੇ ਪੇਂਡੂ ਲੋਕ ਅਜੇ ਵੀ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਹਨ ਇਸੇ ਲਈ ਜ਼ਿਆਦਾਤਰ ਅਬਾਦੀ ਨੀਮ ਹਕੀਮਾਂ ਦੇ ਚੱਕਰ ਕੱਢਦੀ ਹੈ ਤੇ ਗਲਤ ਇਲਾਜ਼ ਕਾਰਨ ਨਰਕ ਭੋਗ ਕੇ ਮਰਦੀ ਹੈ ਹਰ ਸਾਲ ਲੱਖਾਂ ਲੋਕ ਮਲੇਰੀਆ, ਡੇਂਗੂ, ਟੀਬੀ ਤੇ ਹੋਰ ਨਾਮੁਰਾਦ ਬਿਮਾਰੀਆਂ ਕਾਰਨ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ ਜਨਤਕ ਸਿਹਤ ਸੰਸਥਾਵਾਂ ‘ਚ ਸਿਹਤ ਸਹੂਲਤਾਂ ਨਿਘਾਰ ਦੇ ਰਾਹ ‘ਤੇ ਹਨ ਜਿਸ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਵੱਲ ਰੁਖ਼ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਤੇ ਇਲਾਜ ਮਹਿੰਗਾ ਹੋਣ ਕਾਰਨ ਬੇਮੌਤ ਮਰਦੇ ਹਨ
ਕੁੱਝ ਨਿੱਜੀ ਹਸਪਤਾਲਾਂ ‘ਚ ਮਰੀਜਾਂ ਦਾ ਆਰਥਿਕ ਸ਼ੋਸ਼ਣ ਬਹੁਤ ਕੀਤਾ ਜਾਂਦਾ ਹੈ ਮਰੀਜ਼ ਨੂੰ ਡਰਾਉਣ ਲਈ ਆਮ ਬਿਮਾਰੀ ਦੇ ਅੰਗਰੇਜੀ ‘ਚ ਵੱਡੇ-ਵੱਡੇ ਨਾਂਅ ਦੱਸ ਕੇ ਡਾਕਟਰ ਬੇਲੋੜੇ ਟੈਸਟ ਕਰਵਾਉਂਦੇ ਹਨ ਜੋ ਮਰੀਜ ਦੀ ਬਿਮਾਰੀ ਦੇ ਨੇੜੇ-ਤੇੜੇ ਵੀ ਨਹੀਂ ਹੁੰਦੇ ਫਾਲਤੂ ਦੇ ਅਪ੍ਰੇਸ਼ਨ ਕੀਤੇ ਜਾਂਦੇ ਹਨ, ਇੱਕ ਅੰਦਾਜ਼ ਮੁਤਾਬਕ ਅਜੋਕੇ ਦੌਰ ‘ਚ ਸਿਜੇਰੀਅਨ ਕੇਸਾਂ ‘ਚ ਪਿਛਲੇ ਇੱਕ ਦਹਾਕੇ ਦੌਰਾਨ 70 ਫੀਸਦੀ ਵਾਧਾ ਹੋਇਆ ਨਾਰਮਲ ਡਲਿਵਰੀ ਕੇਸਾਂ ‘ਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ ਨਿੱਜੀ ਹਸਪਤਾਲਾਂ ‘ਚ ਕੰਮ ਕਰਦੇ ਜ਼ਿਆਦਾਤਰ ਡਾਕਟਰਾਂ ਨੇ ਇਹ ਮੰਨਿਆ ਕਿ ਹਸਪਤਾਲ ਪ੍ਰਬੰਧਕਾਂ ਦੇ ਜ਼ੋਰ ਪਾਉਣ ਕਾਰਨ ਉਨ੍ਹਾਂ ਨੂੰ ਮਰੀਜ਼ਾਂ ਦੇ ਬੇਲੋੜੇ ਟੈਸਟ ਤੇ ਅਪ੍ਰੇਸ਼ਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਬਾਕੀ ਇੰਸੈਂਟਿਵ ਦੀ ਚਾਟ ਅਤੇ ਹੋਰ ਲਾਲਚਾਂ ਨੇ ਡਾਕਟਰਾਂ ਨੂੰ ਅਜਿਹਾ ਕਰਨ ‘ਤੇ ਮਜ਼ਬੂਰ ਕੀਤਾ ਹੈ ਜਿਸ ਦੇ ਚੱਲਦਿਆਂ  ਕਈ ਜਗ੍ਹਾ ਅਪ੍ਰੇਸ਼ਨਾਂ ਦੀ ਆੜ ‘ਚ ਮਰੀਜ਼ ਦੇ ਅੰਦਰੂਨੀ ਅੰਗ ਕੱਢ ਲਏ ਜਾਂਦੇ ਹਨ ਗੁੜਗਾਉਂ ਦਾ ਚਰਚਿਤ ਗੁਰਦਾ ਕਾਂਡ ਇਸਦੀ ਮੂੰਹ ਬੋਲਦੀ ਤਸਵੀਰ ਹੈ ਜਿਸਨੇ ਡਾਕਟਰੀ ਪੇਸ਼ੇ ਨੂੰ ਦਾਗਦਾਰ ਕੀਤਾ ਹੈ
ਦਵਾਈਆਂ ਦੇ ਖੇਤਰ ‘ਚ ਵੀ ਬਹੁਤ ਲੱਟ ਮੱਚੀ ਹੋਈ ਹੈ ਦਵਾਈ ਨਿਰਮਾਤਾ ਕੰਪਨੀਆਂ ਦੇ ਡਾਕਟਰਾਂ ਨਾਲ ਗੰਢ ਤੁਪ ਕਾਰਨ ਡਾਕਟਰ ਦਵਾਈਆਂ ਕੋਡ ਵਰਡ ‘ਚ ਤੇ ਉਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਹੀ ਲਿਖਦੇ ਹਨ ਜਿਨ੍ਹਾਂ ਤੋਂ ਕੋਈ ਲਾਲਚ ਹੁੰਦਾ ਹੈ ਹਾਲਾਂਕਿ ਦਵਾਈ ਦਾ ਪੂਰਾ ਨਾਂਅ ਵੱਡੇ ਅੱਖਰਾਂ ‘ਚ ਲਿਖਣ ਦੇ ਦਿਸ਼ਾ ਨਿਰਦੇਸ਼ ਡਾਕਟਰਾਂ ਨੂੰ ਜਾਰੀ ਕੀਤੇ ਗਏ ਹਨ ਇੱਥੇ ਜੈਨੇਰਿਕ ਦਵਾਈਆਂ ਦਾ ਜ਼ਿਕਰ ਲਾਜ਼ਮੀ ਹੈ ਜੋ ਗਰੀਬਾਂ ਨੂੰ ਬੜੇ ਹੀ ਸਸਤੇ ਭਾਅ ‘ਤੇ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ ਇੱਕ ਹੋਰ ਵੀ ਦੁੱਖਦਾਈ ਪਹਿਲੂ ਇਹ ਹੈ ਕਿ ਸਾਰੀਆਂ ਵਿਦੇਸ਼ੀ ਕੰਪਨੀਆਂ ਦੇ ਨਾਲ ਦੇਸ਼ ਦੀਆਂ ਵੀ ਦਵਾਈ ਨਿਰਮਾਤਾ ਕੰਪਨੀਆਂ ਦੀਆਂ ਸਾਰੀਆਂ ਦਵਾਈਆਂ ਦੇ ਸੁਰੱਖਿਆ ਚੈਕਿੰਗ ਟ੍ਰਾਇਲ ਡਾਕਟਰਾਂ ਦੁਆਰਾ ਗਰੀਬ ਮਰੀਜਾਂ ‘ਤੇ ਬਿਨਾਂ ਦੱਸੇ ਕੀਤੇ ਜਾ ਰਹੇ ਹਨ ਜੋ ਗੈਰ ਕਾਨੂੰਨੀ ਹੈ
ਡਾਕਟਰੀ ਕਿੱਤੇ ‘ਚ ਵੀ ਇਹ ਵਿਕਰਾਲ ਰੂਪ ਧਾਰਨ ਕਰ ਚੁੱਕਿਆ ਹੈ ਵੱਡੇ ਹਸਪਤਾਲਾਂ ‘ਚ ਮਰੀਜ ਭੇਜਣ ਬਦਲੇ ਪ੍ਰਬੰਧਕ ਜਾਂ ਹੋਰ ਡਾਕਟਰ ਦੂਜੇ ਡਾਕਟਰਾਂ ਨੂੰ ਮੋਟਾ ਕਮਿਸ਼ਨ ਦੇ ਕੇ ਮਰੀਜਾਂ ਦੀ ਛਿੱਲ ਲਾਹੁੰਦੇ ਹਨ ਪੰਜਾਬ ਦੇ ਮਾਲਵੇ ਇਲਾਕੇ ਦੀ ਇਹ ਦੁੱਖਭਰੀ ਦਾਸਤਾਨ ਹੈ ਕੈਂਸਰ ਤੇ ਕਾਲੇ ਪੀਲੀਏ ਨੇ ਲੋਕਾਂ ਦੀ ਆਰਥਿਕਤਾ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਮਹਿੰਗੇ ਹਸਪਤਾਲਾਂ ਦੇ ਮਹਿੰਗੇ ਇਲਾਜ ਨੇ ਲੋਕਾਂ ਨੂੰ ਘਰ ਜ਼ਮੀਨ ਵੇਚਣ ਲਈ ਮਜ਼ਬੂਰ ਕੀਤਾ ਹੈ ਕਈ ਵਾਰ ਮਰੀਜ ਦੀ ਲਾਸ਼ ਹਸਪਤਾਲਾਂ ‘ਚ ਇਸੇ ਕਰਕੇ ਰੁਲਦੀ ਹੈ ਕਿਉਂਕਿ ਬਿੱਲ ਦਾ ਭੁਗਤਾਨ ਕਰਨ ਲਈ ਪੈਸੇ ਦਾ ਪ੍ਰਬੰਧ ਨਹੀ ਹੁੰਦਾ ਦੇਸ਼ ਅੰਦਰ 6 ਕਰੋੜ ਤੋਂ ਜ਼ਿਆਦਾ ਲੋਕ ਸਿਹਤ ਖਰਚ ਕਾਰਨ ਕਰਜ਼ਦਾਰ ਹਨ ਤੇ ਗੁਰਬਤ ਵਾਲੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ
ਇਸ ਤੋਂ ਬਿਨਾਂ ਡਾਕਟਰੀ ਪੇਸ਼ੇ ‘ਚ ਮਰੀਜਾਂ ਜਾਂ ਮਹਿਲਾ ਕਰਮਚਾਰੀਆਂ ਦਾ ਸਰੀਰਕ ਸ਼ੋਸ਼ਣ ਦਾ ਮੁੱਦਾ ਵੀ ਖਾਸ ਤੌਰ ‘ਤੇ ਵਿਚਾਰਨਯੋਗ ਹੈ ਬਹੁਤੇ ਡਾਕਟਰ ਜਾਂ ਹਸਪਤਾਲ ਅਮਲਾ ਮਰੀਜ ਦੀ ਜਾਂਚ ਕਰਨ ਦੇ ਬਹਾਨੇ ਉਨ੍ਹਾਂ ਨਾਲ ਛੇੜਛਾੜ ਕਰਦਾ ਹੈ ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈ ਜਗ੍ਹਾ ਤਾਂ ਆਈ.ਸੀ.ਯੂ.’ਚ ਵੈਂਟੀਲੇਟਰ ਮਸ਼ੀਨ ‘ਤੇ ਪਏ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਮਰੀਜਾਂ ਨਾਲ ਵਹਿਸ਼ੀਪੁਣਾ ਕਰਨ ਦੀਆਂ ਮੰਦਭਾਗੀ ਖਬਰਾਂ ਨੇ ਇਸ ਪਵਿੱਤਰ ਕਿੱਤੇ ਦੇ ਚਿਹਰੇ ਮੋਹਰੇ ਨੂੰ ਕਰੂਪ ਕੀਤਾ ਹੈ
ਅਜੋਕੇ ਦੌਰ ‘ਚ ਮਾਨਵਤਾ ਦੇ ਹਮਦਰਦ ਤੇ ਰੱਬ ਰੂਪ ਡਾਕਟਰ ਐਵੇਂ ਆਟੇ ‘ਚ ਲੂਣ ਬਰਾਬਰ ਹਨ ਅੱਜ ਹਰ ਚੀਜ ਵਿਕਾਊ ਹੋ ਗਈ ਹੈ ਤੇ ਨਿੱਜਤਾ ਭਾਰੂ ਹੈ ਦੇਸ਼ ‘ਚ ਇਸ ਸਮੇਂ ਕੁੱਲ 381 ਮੈਡੀਕਲ ਕਾਲਜ ਹਨ ਜਿਨ੍ਹਾਂ ‘ਚੋਂ 205 ਨਿੱਜੀ ਤੇ 176 ਸਰਕਾਰੀ ਹਨ ਇਨ੍ਹਾਂ ‘ਚ ਐਮਬੀਬੀਐਸ ਕੋਰਸ ਦੀਆਂ ਕੁੱਲ 50078 ਸੀਟਾਂ ਹਨ, ਜਿਨ੍ਹਾਂ ‘ਚੋਂ 27000 ਤੋਂ ਜ਼ਿਆਦਾ ਸੀਟਾਂ ਨਿੱਜੀ ਹਨ
ਇਹੀ ਹਾਲਤ ਡੈਂਟਲ ਕਾਲਜਾਂ, ਆਯੁਰਵੈਦਿਕ ਤੇ ਹੋਮਿਉਪੈਥੀ ਸਿੱਖਿਆ ਸੰਸਥਾਵਾਂ ਦੀ ਹੈ ਡਾਕਟਰ ਨਿਰਮਾਤਾ ਨਿੱਜੀ ਸੰਸਥਾਵਾਂ ਨੇ ਮੈਡੀਕਲ ਸਿੱਖਿਆ ਨੂੰ ਬਹੁਤ ਮਹਿੰਗਾ ਕਰਕੇ ਇਸਨੂੰ ਅਮੀਰਾਂ ਦੀ ਖੇਡ ਬਣਾ ਦਿੱਤਾ ਹੈ ਪੈਸੇ ਦੇ ਜ਼ੋਰ ‘ਤੇ ਬਣਨ ਵਾਲੇ ਡਾਕਟਰ ਕਦੋਂ ਲੋਕ ਹਿੱਤਾਂ ਨੂੰ ਵਾਚਣਗੇ ਇੱਕ ਅੰਦਾਜੇ ਮੁਤਾਬਕ ਦੇਸ਼ ‘ਚ 2020 ਤੱਕ 4 ਲੱਖ ਡਾਕਟਰ ਹੋਰ ਚਾਹੀਦੇ ਹਨ ਤੇ 10 ਲੱਖ ਨਰਸਾਂ ਦੀ ਘਾਟ ਹੈ
ਵਿਸ਼ਵ ਸਿਹਤ ਸੰਗਠਨ ਮੁਤਾਬਕ ਡਾਕਟਰ ਤੇ ਜਨਸੰਖਿਆ ਅਨੁਪਾਤ 1:1000 ਹੋਣਾ ਲਾਜ਼ਮੀ ਹੈ ਭਾਰਤ ‘ਚ ਇਹ ਅਨੁਪਾਤ 1:2000 ਹੈ ਤੇ ਸੱਠ ਸਾਲ ਪਹਿਲਾਂ ਇਹ ਅਨੁਪਾਤ 1:6300 ਸੀ ਸੰਨ 2025 ਤੱਕ ਭਾਰਤ ਸ਼ੂਗਰ ਦੀ ਰਾਜਧਾਨੀ ਬਣ ਜਾਵੇਗਾ ਹੋਰ ਵੀ ਜੀਵਨਸ਼ੈਲੀ ਬਦਲਣ ਨਾਲ ਉਤਪੰਨ ਹੋਏ ਰੋਗ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲੈਣਗੇ ਉਸ ਸਮੇਂ ਤੇ ਹੁਣ ਲਾਜ਼ਮੀ ਤੌਰ ‘ਤੇ ਸਮਾਜ ਨੂੰ ਸੱਚਮੁੱਚ ਸਮਰਪਿਤ ਡਾਕਟਰ ਚਾਹੀਦੇ ਹਨ
ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਡਾਕਟਰਾਂ ਦਾ ਸਿਰਫ਼ ਨਾਕਾਰਤਮਕ ਪੱਖ ਹੀ ਨਹੀਂ ਸਗੋਂ ਸਾਕਾਰਤਮਕ ਪੱਖ ਨੂੰ ਵੀ ਉਜਾਗਰ ਕਰਨ ਦੀ ਲੋੜ ਹੈ ਕੁਝ ਡਾਕਟਰ ਇਨਸਾਨੀਅਤ ਧਰਮ ਨੂੰ ਸਮਝ ਕੇ ਬਹੁਤ ਚੰਗੀਆਂ ਸੇਵਾਵਾਂ ਦੇ ਰਹੇ ਹਨ ਕਈ ਥਾਂਈਂ ਡਾਕਟਰ ਲੋੜਵੰਦ ਤੇ ਗਰੀਬ ਮਰੀਜ਼ਾਂ ਨੂੰ ਪੱਲਿਉਂ ਪੈਸੇ ਖਰਚ ਕੇ ਦਵਾਈਆਂ ਮੁਹੱਈਆ ਕਰਾਉਂਦੇ ਹਨ
ਇਹ ਸੰਭਵ ਨਹੀਂ ਹੈ ਕਿ ਹਰ ਮਰੀਜ਼ ਨੂੰ ਡਾਕਟਰ ਮੁਫ਼ਤ ਇਲਾਜ਼ ਦੀ ਸਹੂਲਤ ਦੇ ਸਕੇ, ਪਰ ਘੱਟ ਤੇ ਲੋੜ ਮੁਤਾਬਕ ਹੀ ਟੈਸਟ, ਜੈਨੇਰਿਕ ਦਵਾਈਆਂ ਤੇ ਸਹੀ ਦਿਸ਼ਾ ‘ਚ ਇਲਾਜ ਕਰਨ ਨਾਲ ਵੀ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਵੇਗੀ ਅਜੋਕੇ ਡਾਕਟਰ ਸੰਵੇਦਨਸ਼ੀਲ ਇਨਸਾਨ ਬਣ ਕੇ ਮਰੀਜ਼ਾਂ ਦਾ ਇਲਾਜ ਕਰਨ ਜੇਕਰ ਉਹ ਮਰੀਜ਼ਾਂ ‘ਚੋਂ ਆਪਣੇ ਪਰਿਵਾਰ ਦਾ ਅਕਸ ਦੇਖਣਗੇ ਤਾਂ ਉਹ ਲਾਜ਼ਮੀ ਹੀ ਸਹੀ ਦਿਸ਼ਾ ‘ਚ ਇਲਾਜ ਕਰਨਗੇ ਚੰਦ ਸਿੱਕਿਆਂ ਖਾਤਰ ਜ਼ਮੀਰ ਵੇਚਣਾ ਬਹੁਤ ਵੱਡਾ ਗੁਨਾਹ ਹੈ ਡਾਕਟਰੀ ਕਿੱਤੇ ਨੂੰ ਪੈਸੇ ਦੀ ਖੇਡ ਨਹੀਂ ਸਗੋਂ ਮਨੁੱਖਤਾ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ
ਗੁਰਤੇਜ ਸਿੰਘ, ਚੱਕ ਬਖਤੂ (ਬਠਿੰਡਾ) ਮੋ. : 94641-72783