Day - Sach Kahoon Punjabi
ਪੈਟਰੋਲ ਡੀਜਲ ਲਗਾਤਾਰ ਚੌਥੇ ਦਿਨ ਸਸਤੇ
ਐਤਵਾਰ ਨੂੰ ਦਿੱਲੀ ‘ਚ ਪੈਟਰੋਲ 15 ਪੈਸੇ ਅਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਚਾਰ ਦਿਨ ਦੌਰਾਨ ਪੈਟਰੋਲ ਦੀ ਕੀਮਤ ‘ਚ 72 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ ਜਦੋਂਕਿ ਡੀਜ਼ਲ 46 ਪੈਸੇ ਘਟ ਚੁੱਕਿਆ ਹੈ। ਦੇਸ਼ ਦੀ ਮੋਹਰੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਨੁਸਾਰ ਦਿੱਲੀ ‘ਚ ਪੈਟਰੋਲ 15 ਪੈਸੇ ਘਟ ਕੇ 73.89 ਪੈਸੇ ਪ੍ਰਤੀ ਲੀਟਰ ਰਹਿ ਗਿਆ।
ਪੈਟਰੋਲ ਡੀਜਲ ਲਗਾਤਾਰ ਚੌਥੇ ਦਿਨ ਸਸਤੇ
ਨਵੀਂ ਦਿੱਲੀ, ਏਜੰਸੀ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਪੈਟਰੋਲ ਅਤੇ ਡੀਜ਼ਲ ਦੇ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਗਿਰਾਵਟ ਆਈ। ਐਤਵਾਰ ਨੂੰ ਦਿੱਲੀ ‘ਚ ਪੈਟਰੋਲ 15 ਪੈਸੇ ਅਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਚਾਰ ਦਿਨ ਦੌਰਾਨ ਪੈਟਰੋਲ ਦੀ ਕੀਮਤ ‘ਚ 72 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ ਜਦੋਂਕਿ ਡੀਜ਼ਲ 46 ਪੈਸੇ ਘਟ ਚੁੱਕਿਆ ਹੈ। ਦੇਸ਼ ਦੀ ਮੋਹਰੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਨੁਸਾਰ ਦਿੱਲੀ ‘ਚ ਪੈਟਰੋਲ 15 ਪੈਸੇ ਘਟ ਕੇ 73.89 ਪੈਸੇ ਪ੍ਰਤੀ ਲੀਟਰ ਰਹਿ ਗਿਆ। (Petrol )
ਡੀਜ਼ਲ ਦੇ ਭਾਅ 67.03 ਰੁਪਏ ‘ਤੇ 12 ਪੈਸੇ ਘੱਟ ਹੋਏ। ਮੁੰਬਈ ‘ਚ ਪੈਟਰੋਲ ਘਟ ਕੇ 79.50 ਰੁਪਏ ਅਤੇ ਡੀਜਲ 70.27 ਰੁਪਏ ਪ੍ਰਤੀ ਲੀਟਰ ਰਹਿ ਗਿਆ। ਕੋਲਕਾਤਾ ‘ਚ ਦੋਵੇਂ ਈਂਧਣਾਂ ਦੀ ਕੀਮਤ ਲੜੀਵਾਰ 76.52 ਰੁਪਏ ਅਤੇ 69.39 ਰੁਪਏ ‘ਤੇ ਆ ਗਈ। ਚੇਨੱਈ ‘ਚ ਪੈਟਰੋਲ 76.75 ਰੁਪਏ ਤੇ ਡੀਜ਼ਲ 70.18 ਰੁਪਏ ਪ੍ਰਤੀ ਲੀਟਰ ਰਹਿ ਗਿਆ। ਦੋਵੇਂ ਈਂਧਣਾਂ ਦੀ ਕੀਮਤ ਰੋਜ਼ਾਨਾ ਸਵੇਰੇ 6 ਵਜੇ ਤੋਂ ਸੋਧੀ ਕੀਤੀ ਜਾਂਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਵਿੱਤਰ ਮਹਾ ਪਰਉਪਕਾਰ ਦਿਵਸ ਅੱਜ
ਗੁਰਗੱਦੀ ਦਿਵਸ : ਸ਼ਾਹ ਸਤਿਨਾਮ ਜੀ ਧਾਮ ‘ਚ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ ਨਾਮ ਚਰਚਾ
ਖੂਨਦਾਨ ਅਤੇ ਜਨ ਕਲਿਆਣ ਪਰਮਾਰਥੀ ਕੈਂਪ ਵੀ ਲਾਏ ਜਾਣਗੇ
ਜਨ ਕਲਿਆਣ ਪਰਮਾਰਥੀ ਕੈਂਪ ‘ਚ ਵੱਖ-ਵੱਖ ਰੋਗਾਂ ਦੇ ਮਾਹਿਰ ਸਪੈਸ਼ਲਿਸਟ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 29ਵਾਂ ਪਵਿੱਤਰ ਗੁਰਗੱਦੀ ਦਿਵਸ (ਮਹਾ ਪਰਉਪਕਾਰ ਦਿਵਸ) ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਲਕੇ ਸੋਮਵਾਰ ਨੂੰ ਪਰਮਾਰਥੀ ਕਾਰਜ ਕਰਦਿਆਂ ਮਨਾਵੇਗੀ ਇਸ ਪਵਿੱਤਰ ਮੌਕੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਨਾਮ ਚਰਚਾ ਹੋਵੇਗੀ ਇਸ ਮੌਕੇ ਖੂਨਦਾਨ ਅਤੇ ਜਨ ਕਲਿਆਣ ਪਰਮਾਰਥੀ ਕੈਂਪ ਵੀ ਲਾਏ ਜਾਣਗੇ, ਜਿਨ੍ਹਾਂ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਜਨ ਕਲਿਆਣ ਪਰਮਾਰਥੀ ਕੈਂਪ ‘ਚ ਵੱਖ-ਵੱਖ ਰੋਗਾਂ ਦੇ ਮਾਹਿਰ ਸਪੈਸ਼ਲਿਸਟ ਡਾਕਟਰ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਮੁਫਤ ਸਲਾਹ ਦੇਣਗੇ, ਨਾਲ ਹੀ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ  ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ।
ਗੂਗਲ ਨੇ ਅਧਿਆਪਕ ਦਿਵਸ ‘ਤੇ ਬਣਾਇਆ ਡੂਡਲ | Teacher’s Day
ਨਵੀਂ ਦਿੱਲੀ, (ਏਜੰਸੀ)। ਸੋਸ਼ਲ ਨੈਟਵਰਕਿੰਗ ਸਰਚ ਇੰਜਣ ਗੂਗਲ ਨੇ ਵੀਰਵਾਰ ਨੂੰ ਅਧਿਆਪਕ ਦਿਵਸ ਦੇ ਮੌਕੇ ‘ਤੇ ਖਾਸ ਤਰ੍ਹਾਂ ਦਾ ਐਨੀਮੇਸ਼ਨ ਵਾਲਾ ਡੂਡਲ ਬਣਾਇਆ ਹੈ। ਗੂਗਲ ਨੇ ਆਪਣੇ ਡੂਡਲ ‘ਚ ਐਨੀਮੇਸ਼ਨ ਦੇ ਰੂਪ ‘ਚ ਇੱਕ ਆਕਟੋਪਸ ਨੂੰ ਅਧਿਆਪਕ ਦੇ ਰੂਪ ‘ਚ ਫਿਲਮਾਇਆ ਹੈ। ਐਨੀਮੇਸ਼ਨ ‘ਚ ਆਕਟੋਪਸ ਅਧਿਆਪਕ ਦੇ ਰੂਪ ‘ਚ ਕਿਤਾਬ ਪੜ੍ਹਨ ਤੋਂ ਬਾਅਦ ਗਣਿਤ ਦੇ ਪ੍ਰਸ਼ਨ ਨੂੰ ਮੱਛੀ ਰੂਪੀ ਵਿਦਿਆਰਥੀਆਂ ਤੋਂ ਹੱਲ ਕਰਵਾਉਂਦਾ ਹੈ ਅਤੇ ਬਾਅਦ ‘ਚ ਉਸ ਨੂੰ ਮਿਟਾ ਦਿੰਦਾ ਹੈ। ਇਸ ਦੌਰਾਨ ਮੱਛੀਆਂ ਉਸ ਨੂੰ ਕੁਝ ਪਰਚੀਆਂ ਲਿਆ ਕੇ ਦਿੰਦੀਆਂ ਹਨ। (Teacher’s Day)
ਡੂਡਲ ‘ਚ ਆਕਟੋਪਸ ਨੂੰ ਅਧਿਆਪਕ ਦੇ ਰੂਪ ‘ਚ ਅਤੇ ਮੱਛੀਆਂ ਨੂੰ ਵਿਦਿਆਰਥੀਆਂ ਦੇ ਰੂਪ ਦਰਸਾਇਆ ਗਿਆ ਹੈ। ਦੇਸ਼ ਦੇ ਸਾਰੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਦੇ ਮੌਕੇ ‘ਤੇ ਹਰ ਸਾਲ ਅਧਿਆਪਕ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਅੱਜ ਉਹਨਾਂ ਦੀ 131ਵੀਂ ਜਯੰਤੀ ਹੈ। ਡਾ. ਰਾਧਾਕ੍ਰਿਸ਼ਨਨ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ, ਦੂਜੇ ਰਾਸ਼ਟਰਪਤੀ, ਮਹਾਨ ਦਾਰਸ਼ਨਿਕ, ਬਿਹਤਰੀਨ ਅਧਿਆਪਕ ਅਤੇ ਰਾਜਨੇਤਾ ਸਨ। ਸਾਬਕਾ ਰਾਸ਼ਟਰਪਤੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਵੀ ਨਿਵਾਜਿਆ ਗਿਆ ਸੀ। (Teacher’s Day)
ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ
ਹਰਪ੍ਰੀਤ ਸਿੰਘ ਬਰਾੜ
1857 ਦੇ ਦੇਸ਼ ਲਈ ਹੋਏ ਬਲਿਦਾਨਾਂ ਦੀ ਪਰੰਪਰਾ ‘ਚ 8 ਫਰਵਰੀ 1883 ਨੂੰ ਭਾਰਤ ਮਾਂ ਦਾ ਇੱਕ ਪੁੱਤਰ ਅੰਮ੍ਰਿਤਸਰ ‘ਚ ਪੈਦਾ ਹੋਇਆ ਮਾਂ ਮੰਤੋ ਦੇਵੀ ਤੇ ਪਿਤਾ ਡਾ. ਦਿੱਤਾ ਮੱਲ ਦੇ ਪੁੱਤਰ ਮਦਨ ਭਾਰਤ ਮਾਂ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਲਈ ਲੰਡਨ ਜਾ ਕੇ ਸ਼ਹਾਦਤ ਦਾ ਜਾਮ ਪੀਤਾ ਮਦਨ ਲਾਲ ਦੇ ਪਿਤਾ ਤਾਂ ਅੰਗਰੇਜ਼ ਭਗਤ ਸਨ ਪਰ ਮਦਨ ਰਾਸ਼ਟਰ ਭਗਤੀ ਨਾਲ ਭਰੇ ਹੋਏ ਬਚਪਨ ਤੋਂ ਹੀ ਅੰਗਰੇਜ਼ੀ ਹਕੂਮਤ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਭਾਰਤਵਾਸੀਆਂ ਦੇ ਹੋ ਰਹੇ ਅਪਮਾਨ ਨੂੰ ਨਹੀਂ ਸਹਿ ਪਾ ਰਹੇ ਸਨ ਪਿਤਾ ਦੀ ਜਾਇਦਾਦ ਤੋਂ ਮੂੰਹ ਮੋੜ ਕੇ ਇੰਜੀਨੀਅਰ ਬਣਨ ਲਈ 26 ਮਈ 1906 ਨੂੰ ਮੈਸੀਡੋਨੀਆ ਨਾਮਕ ਸਮੁੰਦਰੀ ਜਹਾਜ਼ ਰਾਹੀਂ ਮੁੰਬਈ ਤੋਂ ਇੰਗਲੈਂਡ ਲਈ ਰਵਾਨਾ ਹੋਏ ਉਸ ਤੋਂ ਬਾਅਦ ਮਦਨ ਭਾਰਤ ਤਾਂ ਕਦੇ ਵਾਪਸ ਨਹੀਂ ਆਏ, ਪਰ ਉਨ੍ਹਾਂ ਦੀ ਵੀਰਤਾ ਤੇ ਬਹਾਦਰੀ ਦੀਆਂ ਗੱਲਾਂ ਵਿਸ਼ਵ ਭਰ ‘ਚ ਫੈਲ ਗਈਆਂ।
ਲੰਡਨ ਪਹੁੰਚਦਿਆਂ ਹੀ ਸੰਯੋਗ ਨਾਲ ਮਦਨ ਦੀ ਵੀਰ ਸਾਵਰਕਰ ਨਾਲ ਮੁਲਾਕਾਤ ਹੋ ਗਈ ਤੇ ਕ੍ਰਾਂਤੀ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਜਾਣਾ ਸ਼ੁਰੂ ਹੋ ਗਿਆ 1907 ‘ਚ ਇੰਡੀਆ ਹਾਊਸ ‘ਚ ਮਦਨ ਲਾਲ ਪਹਿਲੀ ਵਾਰ ਪਹੁੰਚੇ ਤਾਂ ਉੱਥੇ ਵੀਰ ਸਾਵਰਕਰ ਦਾ ਭਾਸ਼ਣ ਚੱਲ ਰਿਹਾ ਸੀ ਉਸੇ ਪਲ ਤੋਂ ਹੀ ਮਦਨ ਨੇ ਸਾਵਰਕਰ ਨੂੰ ਕ੍ਰਾਂਤੀਕਾਰੀ ਗੁਰੂ ਅਤੇ ਰਾਸ਼ਟਰ ਨੂੰ ਆਪਣਾ ਪਹਿਲਾ ਦੇਸ਼ ਸਵੀਕਾਰ ਕਰ ਲਿਆ 10 ਮਈ 1907 ਨੂੰ ਅੰਗਰੇਜਾਂ ਨੇ 1857 ਦੀ ਕ੍ਰਾਂਤੀ ਨੂੰ ਗਦਰ ਕਹਿ ਕੇ ਉਨ੍ਹਾਂ ਸਾਰਿਆਂ ਦਾ ਮਜ਼ਾਕ ਉਡਾਇਆ ਜੋ ਇਸ ਕ੍ਰਾਂਤੀ ਦੇ ਮੁੱਢ ਸਨ ਅਤੇ ਜੋ ਰਾਸ਼ਟਰ ਦੀ ਅਜ਼ਾਦੀ ਦੀ ਨੀਂਹ ਦੇ ਪੱਥਰ ਬਣ ਕੇ ਇਤਿਹਾਸ ‘ਚ ਕਦੇ ਨਾ ਮਿਟਣ ਵਾਲੀ ਛਾਪ ਛੱਡ ਗਏ ਇੰਡੀਆ ਹਾਊਸ ਦੇ ਜਾਗਰੂਕ ਦੇਸ਼ਭਗਤ ਨੌਜਵਾਨਾਂ ਦਾ ਖੂਨ ਖੌਲ ਉੱਠਿਆ ਆਖਿਰ 1908 ‘ਚ ਇੰਡੀਆ ਹਾਊਸ ‘ਚ 1857 ਦੀ ਕ੍ਰਾਂਤੀ ਦੀ ਵਰ੍ਹੇਗੰਢ ਮਨਾ ਕੇ ਭਾਰਤੀ ਵਿਦਿਆਰਥੀਆਂ ਨੇ ਸਹੁੰ ਖਾਧੀ ਕਿ ਉਹ ਭਾਰਤ ਦੀ ਆਜਾਦੀ ਲਈ ਦ੍ਰਿ੍ਰੜ੍ਹ ਸੰਕਲਪ ਲੈਂਦੇ ਹਨ ਤੇ ਮਿਲ ਕੇ ਦੇਸ਼ ਦੀ ਆਜਾਦੀ ਲਈ ਕੰਮ ਕਰਨਗੇ ਸਮਾਗਮ ਦੇ ਅਗਲੇ ਹੀ ਦਿਨ ਸਾਰੇ ਵਿਦਿਆਰਥੀ 1857 ਦੇ ਬਿੱਲੇ ਲਾ ਕੇ ਆਪਣੀਆਂ ਕਲਾਸਾਂ ‘ਚ ਗਏ?
ਮਦਨ ਲਾਲ ਤੇ ਹੋਰ ਭਾਰਤੀ ਵਿਦਿਆਰਥੀ ਇਹ ਚਰਚਾ ਕਰਦੇ ਰਹਿੰਦੇ ਸਨ ਕਿ ਕਰਜਨ ਵਾਇਲੀ ਭਾਰਤੀ ਵਿਦਿਆਰਥੀਆਂ ਦੀ ਜਾਸੂਸੀ ਕਰਦਾ ਹੈ ਤੇ ਅਪਮਾਨ ਕਰਕੇ ਪ੍ਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ ਇੰਡੀਆ ਹਾਊਸ ‘ਚ ਮਦਨ ਅਤੇ ਸਾਵਰਕਰ ਬਹੁਤ ਵਾਰ ਮਿਲਦੇ ਸਨ, ਦੇਸ਼ ਅਜ਼ਾਦ ਕਿਵੇਂ ਹੋਵੇ ਇਸ ਬਾਰੇ ਚਰਚਾ ਕਰਦੇ ਰਹਿੰਦੇ ਸਨ ਦੋਨੋਂ ਮਿਲ ਕੇ ਭਵਿੱਖ ਦੀ ਯੋਜਨਾ ਬਣਾਉਣ ਲੱਗੇ ਮਦਨ ਲਾਲ ਢੀਂਗਰਾ ਨੂੰ ਆਪਣੇ ਪਿਤਾ ਦੇ ਅੰਗਰੇਜਾਂ ਦੇ ਸੰਪਰਕ ‘ਚ ਹੋਣ ਦਾ ਉਹ ਲਾਭ ਮਿਲਿਆ ਜੋ ਉਨ੍ਹਾਂ ਨੂੰ ਕਰਜਨ ਵਾਇਲੀ ਦੇ ਨਜਦੀਕ ਲੈ ਗਿਆ।
ਆਪਣੇ ਸਾਥੀਆਂ ਦੀ ਜਾਣਕਾਰੀ ‘ਚ ਰਹਿੰਦੇ ਹੋਏ ਕਰਜਨ ਵਾਇਲੀ ਵੱਲੋਂ ਗਠਿਤ ਕੀਤੀ ਗਈ ਕਮੇਟੀ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਵੀ ਢੀਂਗਰਾ ਮੈਂਬਰ ਬਣ ਗਿਆ ਤੇ ਇੱਕ ਦਿਨ ਭਾਰਤੀ ਸੰਤਾਨ ਦਾ ਅਪਮਾਨ ਕਰਨ ਵਾਲੇ ਵਾਇਲੀ ਤੋਂ ਬਦਲਾ ਲੈਣ ਦੇ ਇਰਾਦੇ ਨਾਲ ਢੀਂਗਰਾ ਲੰਡਨ ਦੇ ਇੰਪੀਅਰ ਇੰਸਟੀਚਿਊਟ ਦੇ ਜਹਾਂਗੀਰ ਹਾਲ ਦੇ ਪ੍ਰੋਗਰਾਮ ‘ਚ ਪਹੁੰਚ ਗਿਆ ਜਿੱਥੇ ਕਰਜਨ ਵਾਇਲੀ ਵੀ ਮੁੱਖ ਮਹਿਮਾਨ ਦੇ ਤੌਰ ‘ਤੇ ਪੰਹੁਚਿਆ ਸੀ 1 ਜੁਲਾਈ 1909 ਨੂੰ ਮਦਨ ਲਾਲ ਨੇ ਰਾਤ ਲਗਭਗ 10 ਵਜੇ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦੇ ਪ੍ਰੋਗਰਾਮ ‘ਚ ਪੰਹੁਚ ਕੇ ਬਹੁਤ ਨਜਦੀਕ ਤੋਂ ਵਾਇਲੀ ‘ਤੇ ਗੋਲੀ ਚਲਾ ਦਿੱਤੀ ਤੇ ਉਹ ਉੱਥੇ ਹੀ ਢੇਰੀ ਹੋ ਗਿਆ ਮਦਨ ਲਾਲ ਢੀਂਗਰਾ ਓਥੇ ਬੇਖੌਫ ਖੜ੍ਹਾ ਰਿਹਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਲੰਡਨ ਕੰਬ ਉੱੱਠਿਆ ਬ੍ਰਿਟਿਸ਼ ਸਾਮਰਾਜਵਾਦੀ ਬੁਰੀ ਤਰ੍ਹਾਂ ਕੰਬ ਰਹੇ ਸਨ, ਪਰ ਦੁਨੀਆਂ ‘ਚ ਤੇ ਖਾਸਕਰ ਭਾਰਤ ‘ਚ ਇਸ ਕ੍ਰਾਂਤੀ ਨੇ ਇੱਕ ਨਵੀਂ ਊਰਜਾ ਨੂੰ ਜਨਮ ਦਿੱਤਾ ਹੈਰਾਨੀ ਇਹ ਹੈ ਕਿ ਪੁੱਤਰ ਦੀ ਕੁਰਬਾਨੀ ਵੀ ਮਦਨ ਦੇ ਪਿਤਾ ਦਾ ਮਨ ਨਹੀਂ ਬਦਲ ਸਕੀ ਤੇ ਉਸ ਨੇ ਅੰਗਰੇਜ਼ ਸਰਕਾਰ ਨੂੰ ਇਹ ਵਿਸ਼ਵਾਸ ਦਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦਾ ਪਰਿਵਾਰ ਅਜੇ ਵੀ ਅੰਗਰੇਜੀ ਹਕੂਮਤ ਪ੍ਰਤੀ ਪਹਿਲਾਂ ਵਾਂਗ ਪੂਰੀ ਤਰ੍ਹਾਂ ਵਫਾਦਾਰ ਹੈ ਮਦਨ ਵੀ ਭਾਰਤ ਮਾਂ ਦਾ ਫੌਲਾਦੀ ਪੁੱਤਰ ਸੀ ਜਦੋਂ ਉਸਨੂੰ ਪਤਾ ਲੱਗਾ ਕਿ ਉਸ ਦਾ ਪਿਤਾ ਗੁਪਤ ਤਰੀਕੇ ਨਾਲ ਕਿਸੇ ਵਕੀਲ ਨੂੰ ਪੈਸੇ ਭੇਜ ਕੇ ਉਸਦੇ ਕੇਸ ‘ਚ ਪੈਰਵੀ ਕਰਨ ਲਈ ਮੱਦਦ ਕਰ ਰਿਹਾ ਹੈ ਤਾਂ ਇਸ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਅੰਗਰੇਜ਼ ਸਰਕਾਰ ਦਾ ਪੈਸਾ ਉਹ ਆਪਣੇ ਲਈ ਸਵੀਕਾਰ ਨਹੀਂ ਕਰੇਗਾ।
10 ਜੁਲਾਈ 1909 ਨੂੰ ਬ੍ਰਿਟਿਸ਼ ਜੱਜ ਹੈਰਿਸ ਸਮਿੱਥ ਨੇ ਮਦਨ ਤੋਂ ਪੁੱਛਿਆ ਕਿ ਕੀ ਉਹ ਕੋਈ ਬਿਆਨ ਦੇਣਾ ਚਾਹੁੰਦਾ ਹੈ ਤਾਂ ਜੋ ਕੁਝ ਮਦਨ ਨੇ ਕਿਹਾ ਕਿ ਉਸਦੇ ਲਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਚਰਚਿਲ ਨੇ ਵੀ ਇਹ ਕਿਹਾ ਸੀ ਕਿ ਦੇਸ਼ਭਗਤੀ ਦੇ ਨਾਂਅ ‘ਤੇ ਇਹ ਜ਼ਜ਼ਬਾ ਸਭ ਤੋਂ ਉੱਪਰ ਹੈ।
ਸਜ਼ਾ ਦੇ ਐਲਾਨ ਤੋਂ ਬਾਅਦ ਹੀ ਅੰਗਰੇਜ਼ ਅਦਾਲਤ ਨੇ 17 ਅਗਸਤ 1909 ਮਦਨ ਲਾਲ ਢੀਂਗਰਾ ਦੀ ਫਾਂਸੀ ਦੀ ਸਜ਼ਾ ਦਾ ਦਿਨ ਤੈਅ ਕਰ ਦਿੱਤਾ ਮਦਨ ਮੁਸਕੁਰਾਇਆ ਉਸਦੀ ਇਸ ਮੁਸਕਾਨ ‘ਚ ਆਜਾਦ ਭਾਰਤ ਦੀ ਝਲਕ ਸਾਫ ਨਜ਼ਰ ਆ ਰਹੀ ਸੀ ਅੱਜ ਮਦਨ ਲਾਲ ਢੀਂਗਰਾ ਦੇ ਬਲਿਦਾਨ ਦਿਵਸ ‘ਤੇ ਦੋ ਫੁੱਲ ਉਸਦੀ ਯਾਦ ‘ਚ ਭੇਂਟ ਕਰਕੇ ਮੈਂ ਆਪਣੇ ਭਾਰਤ ਵਾਸੀ ਹੋਣ ਦਾ ਫਰਜ ਪੂਰਾ ਕਰਦਾ ਹਾਂ।
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
133 ਮਾਨਵਤਾ ਭਲਾਈ ਕਾਰਜਾਂ ਤਹਿਤ ਕੀਤੀ ਜਾਵੇਗੀ ਲੋੜਵੰਦਾਂ ਦੀ ਸਹਾਇਤਾ | Dera Sacha Sauda
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 100ਵਾਂ ਪਵਿੱਤਰ ਅਵਤਾਰ ਦਿਵਸ (25 ਜਨਵਰੀ) ਅੱਜ ਦੇਸ਼-ਵਿਦੇਸ਼ ‘ਚ ਨਾਮ ਚਰਚਾਵਾਂ ਕਰਕੇ ਮਨਾਇਆ ਜਾ ਰਿਹਾ ਹੈ ਇਸ ਪਵਿੱਤਰ ਅਵਤਾਰ ਦਿਵਸ ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਧਾਮ ਸਰਸਾ ‘ਚ ਵੀ ਨਾਮ ਚਰਚਾ ਹੋਵੇਗੀ, ਜਿਸ ‘ਚ ਸਥਾਨਕ ਸਾਧ-ਸੰਗਤ ਸ਼ਿਰਕਤ ਕਰੇਗੀ ਇਸ ਸ਼ੁੱਭ ਮੌਕੇ ‘ਤੇ ਵੱਖ-ਵੱਖ ਸੂਬਿਆਂ ‘ਚ ਹੋਣ ਵਾਲੀ ਨਾਮ ਚਰਚਾ ‘ਚ ਡੇਰਾ ਸੱਚਾ ਸੌਦਾ ਸੌਦਾ ਦੇ ਸ਼ਰਧਾਲੂਆਂ ਵੱਲੋਂ 133 ਮਾਨਵਤਾ ਭਲਾਈ ਕਾਰਜਾਂ ਤਹਿਤ ਲੋੜਵੰਦਾਂ ਨੂੰ ਰਾਸ਼ਨ, ਗਰਮ ਕੱਪੜੇ, ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਮੱਦਦ ਵੀ ਕੀਤੀ ਜਾਵੇਗੀ। (Dera Sacha Sauda)
ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਸ੍ਰੀ ਜਲਾਲਆਣਾ ਸਾਹਿਬ ‘ਚ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਜੈਲਦਾਰ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ ਅਵਤਾਰ ਧਾਰਨ ਕੀਤਾ ਸੀ ਪੂਜਨੀਕ ਪਰਮ ਪਿਤਾ ਜੀ ਨੇ 1960 ਤੋਂ 1990 ਤੱਕ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ‘ਤੇ ਬਿਰਾਜਮਾਨ ਰਹਿ ਕੇ ਲੱਖਾਂ ਜੀਵਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਜਨਮ-ਮਰਨ ਦੇ ਚੱਕਰ ਤੋਂ ਮੁਕਤ ਕੀਤਾ। (Dera Sacha Sauda)
23 ਸਤੰਬਰ 1990 ਨੂੰ ਆਪ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸੌਂਪ ਕੇ ਪੂਜਨੀਕ ਪਰਮ ਪਿਤਾ ਜੀ 13 ਦਸੰਬਰ 1991 ਨੂੰ ਅਨਾਮੀ ਜਾ ਬਿਰਾਜੇ ਵਰਤਮਾਨ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ‘ਚ ਕਰੋੜਾਂ ਦੀ ਗਿਣਤੀ ‘ਚ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਤੇ ਡੇਰਾ ਸੱਚਾ ਸੌਦਾ ਪੂਰੇ ਵਿਸ਼ਵ ‘ਚ ਮਾਨਵਤਾ ਭਲਾਈ ਦੀ ਮਹਿਕ ਖਿੰਡਾ ਰਿਹਾ ਹੈ। (Dera Sacha Sauda)
ਕ੍ਰਿਸਮਸ ਇੱਕ ਅਜਿਹਾ ਤਿਉਹਾਰ ਹੈ ਜੋ ਈਸ਼ਵਰ ਦੇ ਪ੍ਰੇਮ, ਅਨੰਦ ਦਾ ਸੰਦੇਸ਼ ਦਿੰਦਾ ਹੈ ਕ੍ਰਿਸਮਸ ਦਾ ਤਿਉਹਾਰ ਹੁਣ ਸਿਰਫ਼ ਈਸਾਈ ਧਰਮ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਰਹਿ ਗਿਆ, ਸਗੋਂ ਦੇਸ਼ ਦੇ ਸਾਰੇ ਭਾਈਚਾਰਿਆਂ ਦੇ ਲੋਕ ਇਸ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ ਇਹ ਤਿਉਹਾਰ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਪ੍ਰਭੂ ਈਸਾ ਮਸੀਹ ਜਾਂ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ ਜੀਸਸ ਕ੍ਰਾਈਸਟ ਇੱਕ ਮਹਾਨ ਵਿਅਕਤੀ ਸੀ ਤੇ ਉਸ ਨੇ ਦੁਨੀਆਂ ਨੂੰ ਪਿਆਰ ਅਤੇ ਇਨਸਾਨੀਅਤ ਦੀ ਸਿੱਖਿਆ ਦਿੱਤੀ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਮ ਤੇ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੱਤਾ ਕ੍ਰਿਸਮਸ ਦੇ ਦਿਨ ਈਸਾਈ ਲੋਕ ਆਪਣੇ ਘਰ ਨੂੰ ਵਧੀਆ ਢੰਗ ਨਾਲ ਸਜਾਉਂਦੇ ਹਨ ਸਾਰੇ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਹਨ ਇਸ ਦਿਨ ਵਿਹੜੇ ‘ਚ ਕ੍ਰਿਸਮਸ ਟ੍ਰੀ ਲਾਇਆ ਜਾਂਦਾ ਹੈ ਸਦਾਬਹਾਰ ਕ੍ਰਿਸਮਸ ਦਰੱਖਤ ਡਗਲਸ, ਬਾਲਸਮ ਜਾਂ ਫਰ ਦਾ ਪੌਦਾ ਹੁੰਦਾ ਹੈ ਅਨੁਮਾਨਿਤ ਇਸ ਪ੍ਰਥਾ ਦੀ ਸ਼ੁਰੂਆਤ ਪ੍ਰਾਚੀਨ ਕਾਲ ‘ਚ ਮਿਸਰ ਵਾਸੀਆਂ, ਚੀਨੀਆਂ ਅਤੇ ਹਿਬਰੂ ਲੋਕਾਂ ਨੇ ਕੀਤੀ ਸੀ  ਕ੍ਰਿਸਮਸ ਦੀ ਰਾਤ ਸੈਂਟਾ ਕਲਾਜ ਵੱਲੋਂ ਬੱਚਿਆਂ ਲਈ ਤੋਹਫ਼ੇ ਲਿਆਉਣ ਦੀ ਮਾਨਤਾ ਹੈ ਸੈਂਟਾ ਕਲਾਜ ਦੀ ਪ੍ਰਥਾ ਸੰਤ ਨਿਕੋਲਸ ਨੇ ਚੌਥੀ ਜਾਂ ਪੰਜਵੀਂ ਸਦੀ ਤੋਂ ਸ਼ੁਰੂ ਕੀਤੀ ਉਹ ਏਸ਼ੀਆ ਮਾਈਨਰ ਦੇ ਬਿਸ਼ਪ ਸਨ ਉਨ੍ਹਾਂ ਨੂੰ ਬੱਚਿਆਂ ਅਤੇ ਮਲਾਹਾਂ ਨਾਲ ਬੇਹੱਦ ਪਿਆਰ ਸੀ ਉਨ੍ਹਾਂ ਦਾ ਉਦੇਸ਼ ਸੀ ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਨ ਗਰੀਬ-ਅਮੀਰ ਸਾਰੇ ਖੁਸ਼ ਰਹਿਣ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀ.ਐਨ.ਬੀ. ਬੈਂਕ ‘ਚ ਹੋਈ ਲੁੱਟ ਦੀ ਵਾਰਦਾਤ
ਹੁਸ਼ਿਆਰਪੁਰ। ਪੰਜਾਬ ਦੇ ਹੁਸ਼ਿਆਰਪੁਰ ਵਿੱਚ ਅੱਜ ਇੱਕ ਬੈਂਕ ‘ਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਬੱਸੀ ਦੌਲਤ ਖਾਂ ਸਥਿਤ ਪੰਜਾਬ ਨੈਸ਼ਨਲ ਬੈਂਕ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ‘ਚ 5 ਨੌਜਵਾਨ ਬਿਨ੍ਹਾਂ ਮੂੰਹ ਢੱਕੇ ਆਏ ਅਤੇ ਬੈਂਕ ‘ਚ ਆਉਂਦੇ ਸਾਰ ਹੀ ਪੈਸਿਆਂ ਆਲੀ ਪੇਟੀ ਚੁੱਕੀ ਤੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਲੁਟੇਰੇ 12 ਲੱਖ ਰੁਪਏ ਲੁੱਟ ਕੇ ਲੈ ਗਏ। ਲੁਟੇਰੇ ਪੈਸਿਆਂ ਦੇ ਨਾਲ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮਾਨਵਤਾ ਨੂੰ ਸਮਰਪਿਤ ਰਿਹਾ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ
4307 ਯੂਨਿਟ ਖੂਨਦਾਨ
4414 ਮਰੀਜ਼ਾਂ ਦੀ ਜਾਂਚ
15 ਅਪਾਹਿਜਾਂ ਨੂੰ ਮਿਲੀ ਟਰਾਈ ਸਾਈਕਲ
11-11 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ ਤੇ ਗਰਮ ਕੱਪੜੇ
ਸਰਸਾ
ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ‘ਤੇ ਅੱਜ ਸ਼ਾਹ ਸਤਿਨਾਮ ਜੀ ਧਾਮ ਦੇ ਸੱਚਖੰਡ ਹਾਲ ‘ਚ ਵਿਸ਼ਾਲ ਖੂਨਦਾਨ ਕੈਂਪ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਸੀਨੀਅਰ ਵਾਈਸ ਚੇਅਰਮੈਨ ਸ਼ੋਭਾ ਇੰਸਾਂ ਤੇ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਨਾਅਰਾ ਲਗਾ ਕੇ ਤੇ ਬੇਨਤੀ ਦੇ ਸ਼ਬਦ ਨਾਲ ਕੀਤਾ ਇਸ ਮੌਕੇ ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਦੇ ਮੈਂਬਰ, ਮੈਡੀਕਲ ਤੇ ਵੱਖ-ਵੱਖ ਪ੍ਰਦੇਸ਼ਾਂ ਤੋਂ ਆਈਆਂ ਵੱਖ-ਵੱਖ ਬਲੱਡ ਬੈਂਕ ਟੀਮਾਂ ਦੇ ਮੈਂਬਰ ਮੌਜ਼ੂਦ ਰਹੇ ਸਾਈਂ ਜੀ ਦੇ ਪਵਿੱਤਰ ਭੰਡਾਰੇ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਵੱਡੀ ਗਿਣਤੀ ‘ਚ ਸਾਧ-ਸੰਗਤ ਪਹੁੰਚੀ ਨਾਮ ਚਰਚਾ ਦੌਰਾਨ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ 11-11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਗਰਮ ਕੱਪੜੇ ਵੰਡੇ ਗਏ ਇਸ ਤੋਂ ਇਲਾਵਾ 15 ਅਪਾਹਿਜਾਂ ਨੂੰ ਟਰਾਈ ਸਾਈਕਲ ਵੀ ਦਿੱਤੇ ਗਏ
ਨਾਮ ਚਰਚਾ ਦੀ ਸਮਾਪਤੀ ‘ਤੇ ਸਾਧ-ਸੰਗਤ ‘ਚ ਪ੍ਰਸਾਦ ਤੇ ਲੰਗਰ ਦਾ ਵੰਡਿਆ ਗਿਆ ਪਵਿੱਤਰ ਅਵਤਾਰ ਦਿਵਸ ‘ਤੇ ਸੱਚਖੰਡ ਹਾਲ ‘ਚ ਲੱਗੇ ਖੂਨਦਾਨ ਕੈਂਪ ‘ਚ 4307 ਖੂਨ ਇਕੱਠਾ ਕੀਤਾ ਗਿਆ ਤੇ ਜਨ ਕਲਿਆਣ ਪਰਮਾਰਥੀ ਕੈਂਪ ‘ਚ 4414 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ
ਨਾਮ ਚਰਚਾ ‘ਚ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਮਾਤਾ ਜੀ) ਸਮੇਤ ਆਦਰਯੋਗ ਸ਼ਾਹੀ ਪਰਿਵਾਰ ਦੇ ਸਮੂਹ ਮੈਂਬਰਾਂ ਤੇ ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਤੋਂ ਇਲਾਵਾ ਆਸ-ਪਾਸ ਤੋਂ ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ ਇਸ ਮੌਕੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ‘ਚੋਂ ਭਜਨ ਗਾ ਕੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕ ਰਿਕਾਰਡਿਡ ਵੀਡੀਓ ਚਲਾਈ ਗਈ, ਜਿਸ ‘ਚ ਪੂਜਨੀਕ ਗੁਰੂ ਜੀ ਨੇ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਜੀਵਨ ਤੇ ਉਨ੍ਹਾਂ ਦੇ ਮਾਨਵਤਾ ‘ਤੇ ਕੀਤੇ ਗਏ ਪਰਉਪਕਾਰਾਂ ‘ਤੇ ਚਾਨਣਾ ਪਾਇਆ ਨਾਮ ਚਰਚਾ ਉਪਰੰਤ ਡੇਰਾ ਸੱਚਾ ਸੌਦਾ ਦੀ ਪਰੰਪਰਾ ਅਨੁਸਾਰ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦਿਆਂ 11 ਲੋੜਵੰਦ ਪਰਿਵਾਰਾਂ ਨੂੰ ਪੂਜਨੀਕ ਮਾਤਾ ਜੀ ਤੇ ਡੇਰਾ ਮੈਨੇਜਮੈਂਟ ਵੱਲੋਂ ਰਾਸ਼ਨ ਵੰਡਿਆ ਗਿਆ ਜ਼ਿਕਰਯੋਗ ਹੈ ਕਿ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1891 ‘ਚ ਕਤਕ ਦੀ ਪੂਰਨਮਾਸੀ ਦੇ ਦਿਨ ਪਿੰਡ ਗੋਟੜਾ, ਤਹਿਸੀਲ ਗੰਧੇਅ ਜ਼ਿਲ੍ਹਾ ਬਲੋਚਿਸਤਾਨ (ਵਰਤਮਾਨ ‘ਚ ਪਾਕਿਸਤਾਨ ‘ਚ ਹੈ) ‘ਚ ਪੂਜਨੀਕ ਪਿਤਾ ਪਿੱਲਾਮਲ ਜੀ ਤੇ ਪੂਜਨੀਕ ਮਾਤਾ ਤੁਲਸਾ ਬਾਈ ਜੀ ਦੇ ਘਰ ਅਵਤਾਰ ਧਾਰਿਆ ਆਪ ਜੀ ਨੇ 29 ਅਪਰੈਲ 1948 ‘ਚ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ
ਦੇਸ਼-ਵਿਦੇਸ਼ ‘ਚ ਗਾਇਆ ਗੁਰੂਜੱਸ਼, ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਅਵਤਾਰ ਦਿਵਸ
ਡੇਰਾ ਸੱਚਾ ਸੌਦਾ ਸਰਸਾ ਆਸ਼ਰਮ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾਵਾਂ ਤੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਪਵਿੱਤਰ ਅਵਤਾਰ ਦਿਵਸ ਮਨਾਇਆ ਗਿਆ ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਦੋਹਾ-ਕਤਰ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਪਵਿੱਤਰ ਅਵਤਾਰ ਦਿਵਸ ਮੌਕੇ ਸਾਧ-ਸੰਗਤ ਨੇ ਸੈਂਕੜੇ ਯੂਨਿਟ ਖੂਨਦਾਨ ਕੀਤਾ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਖੂਨ ਇਕੱਠਾ ਕਰਨ ਲਈ ਆਈਆਂ ਇਹ ਬਲੱਡ ਬੈਂਕਾਂ ਦੀਆਂ ਟੀਮਾਂ
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ‘ਤੇ ਲਾਏ ਗਏ ਖੂਨਦਾਨ ਕੈਂਪ ‘ਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਮਹਾਂਰਾਸ਼ਟਰ, ਆਦਿ ਸੂਬਿਆਂ ਤੋਂ 9 ਬਲੱਡ ਬੈਂਕਾਂ ਦੀਆਂ ਟੀਮਾਂ ਖੂਨ ਲੈਣ ਪਹੁੰਚੀਆਂ ਜਿਨ੍ਹਾਂ ‘ਚ ਲਾਇਨਜ਼ ਬਲੱਡ ਬੈਂਕ ਦਿੱਲੀ, ਲਾਈਫ ਲਾਈਨ ਬਲੱਡ ਸੈਂਟਰ ਕੈੱਥਲ, ਭਗਵਾਨ ਬੁੱਧਾ ਚੈਰੀਟੇਬਲ ਬਲੱਡ ਬੈਂਕ ਗਾਜਿਆਬਾਦ, ਸਰਵੋਦਿਆ ਬਲੱਡ ਬੈਂਕ ਹਿਸਾਰ, ਐਸਐਫਜੀ ਬਲੱਡ ਬੈਂਕ ਰੋਹਤਕ, ਲੋਕਮਾਨਅ ਬਲੱਡ ਬੈਂਕ ਗੋਂਡੀਆ (ਮਹਾਂਰਾਸ਼ਟਰ), ਸ੍ਰੀ ਰਘੂਨਾਥ ਹਸਪਤਾਲ ਬਲੱਡ ਬੈਂਕ ਲੁਧਿਆਣਾ (ਪੰਜਾਬ), ਗੋਇਲ ਹਸਪਤਾਲ ਬਲੱਡ ਬੈਂਕ ਬਠਿੰਡਾ ਤੇ ਲਾਈਫ ਲਾਈਨ ਬਲੱਡ ਬੈਂਕ ਨਾਗਪੁਰ ਮਹਾਂਰਾਸ਼ਟਰ ਦੀਆਂ ਟੀਮਾਂ ਖੂਨ ਲੈਣ ਪਹੁੰਚੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਲ ਇੰਡੀਆ ਰਗਬੀ ਚੈਂਪੀਅਨਸ਼ਿਪ; ਇੱਕਤਰਫ਼ਾ ਰਹੇ ਦੂਜੇ ਦਿਨ ਦੇ ਮੁਕਾਬਲੇ
ਸੁਧਾਰ ਕਾਲਜ ਜਿੱਤਿਆ ਦੋਵਾਂ ਵਰਗਾਂ ‘ਚ, ਚੰਡੀਗੜ੍ਹ, ਹਰਿਆਣਾ, ਹੈਦਰਾਬਾਦ, ਆਲ ਡਰੀਮਜ਼ ਕਲੱਬ ਟੀਮਾਂ ਨੇ ਵੱਡੇ ਫ਼ਰਕ ਨਾਲ ਜਿੱਤੇ ਆਪਣੇ ਮੈਚ
ਰਾਮ  ਗੋਪਾਲ ਰਾਏਕੋਟੀ\ਰਾਏਕੋਟ, 31 ਅਕਤੂਬਰ
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿਚ ਚੱਲ ਰਹੀ 12ਵੀਂ ਆਲ ਇੰਡੀਆ ਰਗਬੀ ਚੈਂਪੀਅਨਸ਼ਿਪ ਦੇ ਅੱਜ ਦੂਜੇ ਦਿਨ 4 ਪੁਰਸ਼ ਵਰਗ ਤੇ 4 ਮਹਲਾ ਵਗਰ ਕੁਲੱ 8 ਮੈਚ ਖੇਡੇ ਗਏ।
ਮਹਿਲਾ ਵਰਗ ਦਾ ਪਹਿਲਾ ਮੈਚ ਰਾਜਸਥਾਨ ਅਤੇ ਗਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਦੀਆਂ ਟੀਮਾਂ ਵਿਚਕਾਰ ਹੋਇਆ। ਨਿਰਧਾਰਤ ਸਮੇਂ ਤੋਂ ਬਾਅਦ ਵਾਧੂ ਸਮੇਂ ਵਿਚ ਵੀ ਦੋਵਾਂ ਟੀਮਾਂ ਵਲੋਂ ਬਿਨਾਂ ਅੰਕ ਦੇ ਮੈਚ ਸਮਾਪਤ ਹੋਣ ‘ਤੇ ਟਾਸ ਰਾਹੀਂ ਜੇਤੂ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਗੁਰੂ ਹਰਿਗੋਬਿੰਦ ਕਾਲਜ ਜੇਤੂ ਰਿਹਾ।
ਦੂਜਾ ਮੈਚ ਰਗਬੀ ਵਾਰੀਅਰਜ਼ ਚੰਡੀਗੜ ਅਤੇ ਮੱਧ ਪ੍ਰਦੇਸ਼ ਦੀਆਂ ਟੀਮਾਂ ਵਿਚਕਾਰ ਹੋਇਆ। ਇਹ ਮੈਚ ਇਕ ਤਰਫਾ ਰਿਹਾ ਅਤੇ ਰਗਬੀ ਵਾਰੀਅਰਜ਼ ਚੰਡੀਗੜ ਨੇ 40-0 ਦੇ ਵੱਡੇ ਫ਼ਰਕ ਜਿੱਤ ਹਾਸਲ ਕੀਤੀ ਤੀਜੇ ਮੈਚ ਵਿਚ ਚੰਡੀਗੜ 12-0 ਦੇ ਫਰਕ ਨਾਲ ਪੰਜਾਬ ਨੂੰ ਹਰਾ ਕੇ ਜੇਤੂ ਰਿਹਾ। ਲੜਕੀਆਂ ਦਾ ਚੌਥਾ ਮੈਚ ਹਰਿਆਣਾ ਵਾਰੀਅਰਜ਼ ਤੇ ਬਲੈਕ ਡਾਟ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਹਰਿਆਣਾ ਵਾਰੀਅਰਜ਼ ਦੀ ਟੀਮ 30-0 ਨਾਲ ਜੇਤੂ ਰਹੀ।
ਇਸੇ ਤਰਾਂ ਮਰਦਾਂ ਦੇ ਵਰਗ ‘ਚ ਆਲ ਡਰੀਮਜ਼ ਕਲੱਬ ਨੇ ਆਧਰਾਂ ਪ੍ਰਦੇਸ਼ ਨੂੰ 40-5 ਦੇ ਅੰਤਰ ਨਾਲ ਹਰਾਇਆ। ਦੂਜੇ ਮੈਚ ਵਿਚ ਹੈਦਰਾਬਾਦ ਬਲੈਕ ਆਰਚਰ ਨੇ ਗੁਜਰਾਤ ਦੀ ਟੀਮ ਨੂੰ 83-0 ਦੇ ਵੱਡੇ ਅੰਤਰ ਨਾਲ ਮਾਤ ਦਿੱਤੀ ਜਦਕਿ ਤੀਜੇ ਮੈਚ ਵਿਚ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ,  ਉਤਰਾਖੰਡ ਦੀ ਟੀਮ ਨੂੰ 10-5 ਫਰਕ ਨਾਲ ਹਰਾ ਕੇ ਜੇਤੂ ਰਿਹਾ। ਚੌਥੇ ਮੈਚ ਵਿੱਚ ਚੰਡੀਗੜ ਨੇ ਮੱਧ ਪ੍ਰਦੇਸ਼ ਨੂੰ 25-0 ਦੇ ਫਰਕ ਨਾਲ ਹਰਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਨੂੰ ਹਰਾ ਮੁੰਬਈ ਬਣੀ ਵਿਜੇ ਹਜਾਰੇ ਇੱਕ ਰੋਜ਼ਾ ਰਾਸ਼ਟਰੀ ਚੈਂਪੀਅਨ
ਦਿੱਲੀ ਨੂੰ 45.4 ਓਵਰਾਂ ‘ਚ 177 ਦੌੜਾਂ ‘ਤੇ ਨਿਪਟਾਉਣ ਤੋਂ ਬਾਅਦ 35 ਓਵਰਾਂ ‘ਚ 6 ਵਿਕਟਾਂ ‘ਤੇ 180 ਦੌੜਾਂ ਬਣਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ
ਬੰਗਲੁਰੂ, 20 ਅਕਤੂਬਰ
ਵਿਕਟਕੀਪਰ ਅਦਿਤਿਆ ਤਾਰੇ (71) ਦੀ ਬੇਸ਼ਕੀਮਤੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਉਹਨਾਂ ਦੀ ਸਿਦੇਸ਼ ਲਾਡ (48) ਨਾਲ ਪੰਜਵੀਂ ਵਿਕਟ ਲਈ 105 ਦੌੜਾਂ ਦੀ ਬੇਸ਼ਕੀਮਤੀ ਭਾਈਵਾਲੀ ਦੀ ਬਦੌਲਤ ਮੁੰਬਈ ਨੇ ਦਿੱਲੀ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਖ਼ਿਤਾਬ ਜਿੱਤ ਲਿਆ ਮੁੰਬਈ ਨੇ ਦਿੱਲੀ ਨੂੰ 45.4 ਓਵਰਾਂ ‘ਚ 177 ਦੌੜਾਂ ‘ਤੇ ਨਿਪਟਾਉਣ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ ਆਪਣੀਆਂ ਚਾਰ ਵਿਕਟਾਂ ਸਿਰਫ਼ 40 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਤਾਰੇ ਅਤੇ ਲਾਡ ਨੇ ਸੈਂਕੜੇ ਵਾਲੀ ਭਾਈਵਾਲੀ ਕਰਕੇ ਮੁੰਬਈ ਨੂੰ ਜਿੱਤ ਤੱਕ ਪਹੁੰਚਾ ਦਿੱਤਾ ਮੁੰਬਈ ਨੇ 35 ਓਵਰਾਂ ‘ਚ 6 ਵਿਕਟਾਂ ‘ਤੇ 180 ਦੌੜਾਂ ਬਣਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ
ਮੁੰਬਈ ਦੀ ਟੀਮ ਛੇ ਸਾਲ ਬਾਅਦ ਵਿਜੇ ਹਜਾਰੇ ਟਰਾਫ਼ੀ ਦੇ ਫਾਈਨਲ ‘ਚ ਪਹੁੰਚੀ ਸੀ ਅਤੇ ਉਸਨੇ 11 ਸਾਲ  ਬਾਅਦ ਇਹ ਖ਼ਿਤਾਬ ਜਿੱਤਿਆ ਉਸਨੂੰ 2011-12 ਦੇ ਫਾਈਨਲ ‘ਚ ਬੰਗਾਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ
ਦਿੱਲੀ ਨੇ ਹਾਲਾਂਕਿ ਛੋਟਾ ਸਕੋਰ ਬਣਾਇਆ ਪਰ ਮੁੰਬਈ ਦੀਆਂ ਚਾਰ ਵਿਕਟਾਂ ਛੇਤੀ ਝਟਕਾ ਕੇ ਆਪਣੀਆਂ ਆਸਾਂ ਜਗਾ ਦਿੱਤੀਆਂ ਤਾਰੇ ਅਤੇ ਲਾਡ ਨੇ ਫਿਰ ਮੁਸ਼ਕਲ ਹਾਲਾਤਾਂ ‘ਚ ਸੰਘਰਸ਼ਪੂਰਨ ਭਾਈਵਾਲੀ ਕਰਕੇ ਦਿੱਲੀ ਦੇ ਹੱਥੋਂ ਜਿੱਤ ਦਾ ਮੌਕਾ ਕੱਢ ਦਿੱਤਾ
ਦਿੱਲੀ ਤੀਸਰੀ ਵਾਰ ਵਿਜੇ ਹਜਾਰੇ ਟਰਾਫ਼ੀ ਦੇ ਫਾਈਨਲ ‘ਚ ਖੇਡ ਰਹੀ ਸੀ ਪਰ ਉਸਦਾ ਛੇ ਸਾਲ ਬਾਅਦ ਖ਼ਿਤਾਬ ਜਿੱਤਣ ਦਾ ਸੁਪਨਾ ਮੁਢਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਫਾਈਨਲ ‘ਚ ਨਾਕਾਮੀ ਕਾਰਨ ਟੁੱਟ ਗਿਆ ਦਿੱਲੀ ਆਖ਼ਰੀ ਵਾਰ 2012-13 ‘ਚ ਜੇਤੂ ਰਹੀ ਸੀ
ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਤਿੰਨ ਵਿਕਟਾਂ ਕੱਢ ਕੇ ਮੁੰਬਈ ਦੇ ਮੁਢਲੇ ਕ੍ਰਮ ਨੂੰ ਝੰਜੋੜਿਆ ਸੈਣੀ ਨੇ ਨੌਜਵਾਨ ਪ੍ਰਿਥਵੀ ਸ਼ਾੱ (8), ਸਟਾਰ ਬੱਲੇਬਾਜ਼ ਅਜਿੰਕੇ ਰਹਾਣੇ (10) ਅਤੇ ਸੂਰਿਆ ਕੁਮਾਰ ਯਾਦਵ (4) ਦੀਆਂ ਵਿਕਟਾਂ ਝਟਕੀਆਂ ਜਦੋਂਕਿ ਕੁਲਵੰਤ ਖੇਜਰੋਲਿਆ ਨੇ ਕਪਤਾਨ ਸ਼੍ਰੇਅਸ ਅਈਅਰ (10) ਨੂੰ ਆਊਟ ਕਰਕੇ ਮੁੰਬਈ ਦਾ ਸਕੋਰ 8ਵੇਂ ਓਵਰ ‘ਚ 4 ਵਿਕਟਾਂ ‘ਤੇ 40 ਦੌੜਾਂ ਕਰ ਦਿੱਤਾ
ਦਿੱਲੀ ਦੇ ਸਾਹਮਣੇ ਇਹ ਮੌਕਾ ਸੀ ਪਰ ਤਾਰੇ ਨੇ ਹਮਲਾਵਰ ਅੰਦਾਜ਼ ‘ਚ ਖੇਡਦਿਆਂ 89 ਗੇਂਦਾਂ ‘ਚ 13 ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ 71 ਦੌੜਾਂ ਦੀ ਮੈਚ ਜੇਤੂ ਪਾਰੀ ਖੇਡ ਦਿੱਤੀ ਤਾਰੇ ਜਦੋਂ 31ਵੇਂ ਓਵਰ ‘ਚ ਆਊਟ ਹੋਏ ਤਾਂ ਮੁੰਬਈ ਦਾ ਸਕੋਰ 145 ਦੌੜਾਂ ਤੱਕ ਪਹੁੰਚ ਚੁੱਕਾ ਸੀ
ਇਸ ਤੋਂ ਪਹਿਲਾਂ ਦਿੱਲੀ ਦਾ ਮੁਢਲਾ ਕ੍ਰਮ ਵੀ ਮੁੰਬਈ ਦੇ ਗੇਂਦਬਾਜ਼ਾਂ ਅੱਗੇ ਲੜਖੜਾ ਗਿਆ ਅਤੇ ਉਸਨੇ 81 ਦੌੜਾਂ ਤੱਕ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਕਪਤਾਨ ਗੌਤਮ ਗੰਭੀਰ 1, ਉਨਮੁਕਤ ਚੰਦ 13, ਮਨਨ ਸ਼ਰਮਾ 5, ਨੀਤੀਸ਼ ਰਾਣਾ 13 ਅਤੇ ਧਰੁਵ ਸ਼ੌਰੀ 31 ਦੌੜਾਂ ਬਣਾ ਕੇ ਛੇਤੀ ਹੀ ਆਊਟ ਹੋ ਗਏ ਪ੍ਰਤਿਭਾਵਾਨ ਬੱਲੇਬਾਜ਼ ਹਿੰਮਤ ਸਿੰਘ ਨੇ ਇੱਕ ਵਾਰ ਫਿਰ ਹਿੰਮਤ ਦਿਖਾਉਂਦਿਆਂ 65 ਗੇਂਦਾਂ ‘ਚ 4 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ ਹਿੰਮਤ ਨੇ ਪਵਨ ਨੇਗੀ (21ਰਿਟਾਇਰਡ ਹਰਟ) ਨਾਲ ਸੱਤਵੀਂ ਵਿਕਟ ਲਈ 41 ਦੌੜਾਂ ਜੋੜੀਆਂ ਹਿੰਮਤ ਦੀ ਵਿਕਟ 39ਵੇਂ ਓਵਰ ‘ਚ ਡਿੱਗੀ ਅਤੇ ਉਸਨੂੰ ਸ਼ਿਵਮ ਦੁਬੇ ਨੇ ਆਊਟ ਕੀਤਾ ਮੁੰਬਈ ਵੱਲੋਂ ਧਵਲ ਕੁਲਕਰਨੀ ਨੇ 30 ਦੌੜਾਂ ‘ਤੇ ਤਿੰਨ ਵਿਕਟਾਂ, ਸ਼ਿਵਮ ਦੁਬੇ ਨੇ 29 ਦੌੜਾਂ ‘ਤੇ 3 ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਤਰ ਕਸ਼ਮੀਰ ‘ਚ ਰੇਲ ਸੇਵਾ ਆਮ ਵਾਂਗ
ਸ੍ਰੀਨਗਰ, ਏਜੰਸੀ।
ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ ਤਾਇਬਾ ਦੇ ਇੱਕ ਅੱਤਵਾਦੀ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨ ਕਰਕੇ ਰੇਲ ਸੇਵਾ ਦੂਜੇ ਦਿਨ ਐਤਵਾਰ ਨੂੰ ਵੀ ਰੱਦ ਰਹੀ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਤਰ ਕਸ਼ਮੀਰ ‘ਚ ਰੇਲ ਆਮ ਵਾਂਗ ਚੱਲ ਰਹੀ ਹੈ। ਉਹਨਾ ਦੱਸਿਆ ਕਿ ਪੁਲਿਸ ਵੱਲੋਂ ਜਾਰੀ ਸਲਾਹ ਦੇ ਆਧਾਰ ‘ਤੇ ਦੱਖਣੀ ਕਸ਼ਮੀਰ ‘ਚ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾ ਰੱਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸ਼ਨਿੱਚਰਵਾਰ ਨੂੰ ਮਾਰਿਆ ਗਿਆ ਲਸ਼ਕਰ ਅੱਤਵਾਦੀ ਕੁਲਗਾਮ ਦੇ ਯਾਰੀਪੋਰਾ ਦਾ ਨਿਵਾਸੀ ਸੀ ਇਸ ਲਈ ਇੱਥੇ ਹਿੰਸਾ ਭੜਕਣ ਦੀ ਸੰਭਾਵਨਾ ਹੈ। ਉਤਰ ਕਸ਼ਮੀਰ ‘ਚ ਦੂਜੇ ਦਿਨ ਵੀ ਦੱਖਣੀ ਕਸ਼ਮੀਰ ਦੇ ਬੜਗਾਮ ਸ੍ਰੀਨਗਰ ਅਨੰਤਨਾਗ ਕਾਜੀਗੁੰਡ ਤੋਂ ਜੰਮੂ ਦੇ ਬਨੀਹਾਲ ਤੱਕ ਟ੍ਰੇਨ ਨਹੀਂ ਚੱਲੇਗੀ। ਘਾਟੀ ‘ਚ ਰੇਲ ਸੇਵਾ ਹਰਮਨਪਿਆਰੀ ਹੈ ਕਿਉਂਕਿ ਇਹ ਹੋਰ ਆਵਾਜਾਈ ਸੇਵਾਵਾਂ ਮੁਕਾਬਲੇ ਬਹੁਤ ਸਸਤੀ, ਤੇਜ ਅਤੇ ਸੁਰੱਖਿਅਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਡਾ ਫ਼ੈਸਲਾ : ਗਰਮੀ ਅਤੇ ਪਿੱਚ ਕਾਰਨ ਮੈਚ ਦੇ ਦਿਨ ਦੀ ਕਟੌਤੀ
ਚਾਰ ਰੋਜ਼ਾ ਅਭਿਆਸ ਮੈਚ ਤਿੰਨ ਦਿਨਾਂ ਦਾ ਕਰ ਦਿੱਤਾ ਗਿਆ | Cricket News
ਭਾਰਤੀ ਟੀਮ ਸਾਰੇ 18 ਖਿਡਾਰੀਆਂ ਨੂੰ ਅਜ਼ਮਾਵੇਗੀ | Cricket News
ਚੇਮਸਫੋਰਡ (ਏਜੰਸੀ)। ਬਰਤਾਨੀਆ ‘ਚ ਉੱਚ ਤਾਪਮਾਨ ਅਤੇ ਪਿੱਚ ਦੇ ਭਾਰਤੀ ਟੀਮ ਦੇ ਮਨਮਾਕਿਫ਼ ਨਾ ਹੋਣ ਕਾਰਨ ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਵਿਰੁੱਧ ਅਗਲੀ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਖੇਡਿਆ ਜਾਣ ਵਾਲਾ ਇੱਕੋ ਇੱਕ ਚਾਰ ਰੋਜ਼ਾ ਅਭਿਆਸ ਮੈਚ ਨੂੰ ਹੁਣ ਤਿੰਨ ਦਿਨਾਂ ਦਾ ਕਰ ਦਿੱਤਾ ਗਿਆ ਹੈ ਬੁੱਧਵਾਰ ਨੂੰ ਸ਼ੁਰੂ ਹੋਏ ਇਸ ਮੈਚ ਦੀ ਹੁਣ ਸਮਾਪਤੀ ਐਤਵਾਰ ਦੀ ਬਜਾਏ ਸ਼ਨਿੱਚਰਵਾਰ ਹੋ ਜਾਵੇਗੀ ਮੰਨਿਆ ਜਾ ਰਿਹਾ ਹੈ ਕਿ ਗਰਮੀ ਦੇ ਨਾਲ ਪਿੱਚ ਦੇ ਹਾਲਾਤ ਵੀ ਭਾਰਤੀ ਟੀਮ ਲਈ ਸਹੀ ਨਹੀਂ ਸਨ। (Cricket News)
ਕਿਉਂਕਿ ਪਿੱਚ ‘ਤੇ ਘਾਹ ਕੁਝ ਜ਼ਿਆਦਾ ਸੀ ਅਤੇ ਆਊਟਫੀਲਡ ਬਿਲਕੁਲ ਰੜੀ ਹੈ ਜਿੱਥੇ ਖਿਡਾਰੀਆਂ ਨੂੰ ਸੱਟ ਲੱਗਣ ਦਾ ਆਸਾਰ ਵਧ ਜਾਂਦੇ ਹਨ ਟੀਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਸਟ ਮੈਚਾਂ ਦੌਰਾਨ ਵਿਕਟ ਅਤੇ ਮੈਦਾਨਾਂ ਦੇ ਜੋ ਹਾਲਾਤ ਹੋਣ ਦੀ ਸੰਭਾਵਨਾ ਹੈ ਉਸ ਤੋਂ ਇੱਥੋਂ ਦੇ ਹਾਲਾਤ ਪੂਰੀ ਤਰ੍ਹਾਂ ਵੱਖਰੇ ਹਨ ਜਿਸ ਕਾਰਨ ਇੱਥੇ ਜ਼ਿਆਦਾ ਅਭਿਆਸ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਜਾ ਰਹੀ। (Cricket News)
ਇਹ ਮੈਚ ਪ੍ਰਥਮ ਸ਼੍ਰੇਣੀ ਦਰਜਾ ਪ੍ਰਾਪਤ ਵੀ ਨਹੀਂ ਹੈ ਅਜਿਹੇ ‘ਚ ਤੈਅ ਹੈ ਕਿ ਭਾਰਤੀ ਟੀਮ ਸਾਰੇ 18 ਖਿਡਾਰੀਆਂ ਨੂੰ ਅਜ਼ਮਾਵੇਗੀ ਹਾਲਾਂਕਿ ਇੱਕ ਸੀਨੀਅਰ ਮੈਦਾਨਕਰਮੀ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿਉਂਕਿ ਅਸੀਂ ਚੌਥੇ ਦਿਨ (ਸ਼ਨਿੱਚਰਵਾਰ) ਦੀਆਂ ਟਿਕਟਾਂ ਵੀ ਵੇਚ ਦਿੱਤੀਆਂ ਹਨ ਭਾਰਤੀ ਟੀਮ ਦੀ ਇੱਕ ਹੋਰ ਨਾਰਾਜ਼ਗੀ ਇਸ ਗੱਲ ‘ਤੇ ਸੀ ਕਿ ਨੈੱਟ ਦੀ ਪਿੱਚ ਪੂਰੀ ਤਰ੍ਹਾਂ ਸਪਾਟ ਹੈ ਜਦੋਂਕਿ ਮੈਚ ਦੀ ਪਿੱਚ ‘ਤੇ ਜ਼ਰੂਰਤ ਤੋਂ ਜ਼ਿਆਦਾ ਘਾਹ ਹੈ ਜਿਸ ਤੋਂ ਬਾਅਦ ਕੁਝ ਸੁਧਾਰ ਹੋਣ ‘ਤੇ ਭਾਰਤੀ ਟੀਮ ਨੇ ਇੱਥੇ ਖ਼ੂਬ ਪਸੀਨਾ ਵਹਾਇਆ ਅਭਿਆਸ ਸੈਸ਼ਨ  ਦੌਰਾਨ ਜਸਪ੍ਰੀਤ ਬੁਮਰਾਹ ਨੂੰ ਖੱਬੇ ਹੱਥ ਦੇ ਅੰਗੂਠੇ ‘ਚ ਪੱਟੀ ਬੰਨ੍ਹ ਕੇ ਗੇਂਦਬਾਜ਼ੀ ਕਰਦੇ ਦੇਖਿਆ ਗਿਆ। (Cricket News)