Win - Sach Kahoon Punjabi
England 63 ਸਾਲ ਬਾਅਦ ਕੈਪਟਾਊਨ ‘ਚ ਜਿੱਤਿਆ, ਲੜੀ ਬਰਾਬਰ
ਏਜੰਸੀ/ਕੈਪਟਾਊਨ।ਇੰਗਲੈਂਡ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਦੂਜੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ 189 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ‘ਚ ਇੱਕ-ਇੱਕ ਨਾਲ ਬਰਾਬਰੀ ਹਾਸਲ ਕਰ ਲਈ ਇੰਗਲੈਂਡ ਦੀ ਕੈਪਟਾਊਨ ‘ਚ 63 ਸਾਲਾਂ ਦੇ ਲੰਮੇ ਫਰਕ ਤੋਂ ਬਾਅਦ ਇਹ ਪਹਿਲੀ ਜਿੱਤ ਹੈ ਇੰਗਲੈਂਡ ਨੇ ਦੱਖਣੀ ਅਫਰੀਕਾ ਸਾਹਮਣੇ ਜਿੱਤ ਲਈ 438 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ ਸੀ। England
ਜਿਸ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਦੋ ਵਿਕਟਾਂ ‘ਤੇ 126 ਦੌੜਾਂ ਤੋਂ ਅੱਗੇ ਖੇਡਦਿਆਂ 137.4 ਓਵਰਾਂ 248 ਦੌੜਾਂ ‘ਤੇ ਆਲ ਆਊਟ ਹੋ ਗਈ ਦੱਖਣੀ ਅਫਰੀਕਾ ਲਈ ਓਪਨਰ ਪੀਟਰ ਮਲਾਨ ਨੇ 288 ਗੇਂਦਾਂ ‘ਚ ਤਿੰਨ ਚੌਕਿਆਂ ਦੀ ਮੱਦਦ ਨਾਲ 84 ਦੌੜਾਂ, ਡੀਨ ਐਲਗਰ 78 ਗੇਂਦਾਂ ‘ਚ ਦੋ ਚੌਕਿਆਂ ਦੀ ਸਹਾਰੇ 34 ਦੌੜਾਂ ਅਤੇ ਕਵਿੰਟਨ ਡੀ ਕਾਕ ਨੇ 107 ਗੇਂਦਾਂ ‘ਚ ਸੱਤ ਚੌਕਿਆਂ ਦੀ ਮੱਦਦ ਨਾਲ 50 ਦੌੜਾਂ ਬਣਾਈਆਂ ਦੱਖਣੀ ਅਫਰੀਕਾ ਇੱਕ ਸਮੇਂ ਪੰਜ ਵਿਕਟਾਂ ‘ਤੇ 237 ਦੌੜਾਂ ਬਣਾ ਕੇ ਮੈਚ ਡਰਾਅ ਕਰਵਾਉਣ ਵੱਲ ਵਧ ਰਿਹਾ ਸੀ।
ਪਰ ਆਪਣੀਆਂ ਆਖਰੀ ਪੰਜ ਵਿਕਟਾਂ ਸਿਰਫ 11 ਦੌੜਾਂ ਜੋੜ ਕੇ ਗਵਾਉਣ ਕਾਰਨ ਉੁਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੇਠਲੇ ਕ੍ਰਮ ਦੇ ਸਮਰਪਣ ਨਾਲ ਮੇਜ਼ਬਾਨ ਟੀਮ ਇਸ ਟੈਸਟ ਮੈਚ ਨੂੰ ਡਰਾਅ ਕਰਵਾਉਣ ਤੋਂ ਖੁੰਝ ਗਈ ਇੰਗਲੈਂਡ ਵੱਲੋਂ ਬੇਨ ਸਟੋਕਸ ਨੇ 35 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਉਨ੍ਹਾਂ ਨੇ ਆਖਰੀ ਪੰਜ ਵਿਕਟਾਂ ‘ਚੋਂ 3 ਵਿਕਟਾਂ ਹਾਸਲ ਕਰਕੇ ਦੱਖਣੀ ਅਫਰੀਕਾ ਨੂੰ ਹਾਰ ਦਾ ਸਾਹਮਣਾ ਕਰਨ ਲਈ ਮਜ਼ਬੂਰ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਡਰ-19: ਭਾਰਤ ਨੇ 2-1 ਨਾਲ ਜਿੱਤੀ ਲੜੀ
ਆਖਰੀ ਮੁਕਾਬਲੇ ‘ਚ ਦੱਖਣੀ ਅਫਰੀਕਾ ਹੱਥੋਂ ਕਰਨਾ ਪਿਆ ਹਾਰ ਦਾ ਸਾਹਮਣਾ
ਭਾਰਤੀ ਕਪਤਾਨ ਪ੍ਰਿਅਮ ਗਰਗ ਨੇ ਖੇਡੀ 52 ਦੌੜਾਂ ਦੀ ਪਾਰੀ
ਏਜੰਸੀ/ਈਸਟ ਲੰਦਨ। ਦੱਖਣੀ ਅਫਰੀਕਾ ਅੰਡਰ-19 ਟੀਮ ਨੇ ਭਾਰਤ ਨੂੰ ਤੀਜੇ ਵਨਡੇ ‘ਚ 5 ਵਿਕਟਾਂ ਨਾਲ ਹਰਾ ਦਿੱਤਾ ਹਾਲਾਂਕਿ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕਰ ਲਈ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਵਨਡੇ ‘ਚ 9 ਅਤੇ ਦੂਜੇ ਮੁਕਾਬਲੇ ‘ਚ 8 ਵਿਕਟਾਂ ਨਾਲ ਹਰਾਇਆ ਸੀ। ਈਸਟ ਲੰਦਨ ਦੇ ਬੁਫੈਲੋ ਪਾਰਕ ‘ਚ ਖੇਡੇ ਗਏ ਤੀਜੇ ਮੁਕਾਬਲੇ ‘ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਪ੍ਰਿਅਮ ਗਰਗ ਦੇ ਅਰਧ ਸੈਂਕੜੇ ਦੇ ਦਮ ‘ਤੇ 50 ਓਵਰਾਂ ‘ਚ 8 ਵਿਕਟਾਂ ‘ਤੇ 192 ਦੌੜਾਂ ਬਣਾਈਆਂ ਸਨ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਉਸ ਨੇ ਆਪਣੀਆਂ ਪਹਿਲੀਆਂ ਤਿੰਨ ਵਿਕਟਾਂ ਸਿਰਫ 42 ਦੌੜਾਂ ਅੰਦਰ ਗਵਾ ਦਿੱਤੀਆਂ ।
ਹਾਲਾਂਕਿ ਇਸ ਤੋਂ ਬਾਅਦ ਕਪਤਾਨ ਪ੍ਰਿਅਮ ਗਰਗ (52) ਅਤੇ ਤਿਲਕ ਵਰਮਾ (25) ਨੇ ਚੌਥੀ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਕੀਤੀ ਭਾਰਤ ਦੀਆਂ 100 ਦੌੜਾਂ ਪੂਰੀਆਂ ਹੋਣ ਤੋਂ ਪਹਿਲਾਂ ਪ੍ਰਿਅਮ ਗਰਗ ਆਊਟ ਹੋ ਗਏ ਭਾਰਤੀ ਟੀਮ ਦੇ ਹੇਠਲੇ ਕ੍ਰਮ ਨੇ ਬੱਲੇਬਾਜ਼ੀ ‘ਚ ਥੋੜ੍ਹੀ ਹਿੰਮਤ ਵਿਖਾਈ ਪਰ ਮਜ਼ਬੂਤ ਸਕੋਰ ਤੱਕ ਨਹੀਂ ਪਹੁੰਚ ਸਕੇ ਦੱਖਣੀ ਅਫਰੀਕਾ ਵੱਲੋਂ ਫੇਕੁ ਮੋਲੇਤਸੇਨ ਨੇ 36 ਦੌੜਾਂ ‘ਤੇ ਦੋ ਵਿਕਟਾਂ ਹਾਸਲ ਕੀਤੀਆਂ ਅਤੇ ਦੋ ਬੱਲੇਬਾਜ਼ਾਂ ਨੂੰ ਰਨ ਆਊਟ ਕੀਤਾ।ਇਸ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ 48.2 ਓਵਰਾਂ ‘ਚ 5 ਵਿਕਟਾਂ ‘ਤੇ 193 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਉੱਥੇ ਦੱਖਣੀ ਅਫਰੀਕਾ ਲਈ ਜੋਨਾਥਨ ਬਿਰਡ ਨੇ 121 ਗੇਂਦਾਂ ‘ਚ 88 ਦੌੜਾਂ ਦੀ ਪਾਰੀ ਖੇਡੀ ਇਸ ਲਈ ਉਨ੍ਹਾਂ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ ਭਾਰਤ ਵੱਲੋਂ ਯਸ਼ਵੀ ਜਾਇਸਵਾਲ ਨੇ 41 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।
ਅੰਡਰ 19 ਵਿਸ਼ਵ ਕੱਪ: ਭਾਰਤ ਦਾ ਮੁਕਾਬਲਾ 19 ਨੂੰ ਸੀ੍ਰਲੰਕਾ ਨਾਲ
ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 19 ਜਨਵਰੀ ਨੂੰ ਸ੍ਰੀਲੰਕਾ ਨਾਲ ਹੋਵੇਗਾ ਟੂਰਨਾਮੈਂਟ 17 ਜਨਵਰੀ ਤੋਂ ਸ਼ੁਰੂ ਹੋਵੇਗਾ ਜਿਸ ਦਾ ਫਾਈਨਲ 9 ਫਰਵਰੀ ਨੂੰ ਖੇਡਿਆ ਜਾਵੇਗਾ ਚਾਰ ਵਾਰ ਦੀ ਜੇਤੂ ਭਾਰਤੀ ਟੀਮ ਦੀ ਕਪਤਾਨੀ ਪ੍ਰਿਅਮ ਗਰਗ ਨੂੰ ਸੌਂਪੀ ਗਈ ਹੈ ਅੰਡਰ-19 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਅੰਡਰ-19 ਟੀਮ ਅਫਗਾਨਿਸਤਾਨ (12 ਜਨਵਰੀ) ਤੇ ਜਿੰਬਾਬਵੇ (14 ਜਨਵਰੀ) ਖਿਲਾਫ ਅਭਿਆਸ ਮੈਚ ਖੇਡੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫ਼ਰੀਦਕੋਟ ਦੇ ਪਹਿਲਵਾਨਾਂ ਨੇ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਜਿੱਤੀ
ਬਠਿੰਡਾ ਨੇ ਦੂਜਾ ਅਤੇ ਸ਼੍ਰੀ ਅਮ੍ਰਿੰਤਸਰ ਸਾਹਿਬ ਨੂੰ ਮਿਲਿਆ ਤੀਜਾ ਸਥਾਨ
ਸੱਚ ਕਹੂੰ ਨਿਊਜ਼/ਫ਼ਰੀਦਕੋਟ। ਪੰਜਾਬ ਕੁਸ਼ਤੀ ਸੰਸਥਾ ਗੁਰੂਹਰਸਾਏ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਬ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਗਰੀਕੋ ਰੋਮਨ ਲੜਕੇ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਫ਼ਰੀਦਕੋਟ ਜ਼੍ਹਿਲੇ ਦੇ ਪਹਿਲਾਂ ਨੇ 5 ਸੋਨ ਤਗਮੇ, 1 ਚਾਂਦੀ ਦਾ ਤਗਮਾ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ 29 ਅੰਕ ਹਾਸਲ ਕਰਦਿਆਂ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਜਿੱਤ ਕੇ ਫ਼ਰੀਦਕੋਟ ਦੇ ਨਾਮ ਨੂੰ ਚਾਰ ਚੰਦ ਲਗਾਏ। ਇਸ ਚੈਂਪੀਅਨਸ਼ਿਪ ‘ਚ ਬਠਿੰਡਾ 11 ਅੰਕ ਲੈ ਕੇ ਦੂਜੇ ਅਤੇ ਸ਼੍ਰੀ ਅਮ੍ਰਿੰਤਸਰ ਸਾਹਿਬ 9 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਸ਼ਤੀ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦੇ ਪਹਿਲਵਾਨ ਜਤਿਨ ਭਾਰਦਵਾਜ ਨੇ 45 ਕਿਲੋਗ੍ਰਾਮ ਭਾਰ ਵਰਗ, ਰਾਜ ਕੁਮਾਰ ਨੇ 51 ਕਿਲੋਗ੍ਰਾਮ, ਗੁਰਪ੍ਰੀਤ ਸਿੰਘ ਨੇ 65 ਕਿਲੋਗ੍ਰਾਮ, ਅਰਸ਼ਦੀਪ ਸਿੰਘ ਨੇ 85 ਕਿਲੋਗ੍ਰਾਮ, 92 ਕਿਲੋਗ੍ਰਾਮ ਭਾਰ ਵਰਗ ‘ਚ ਸੋਨੇ ਤੇ ਤਗਮੇ ਜਿੱਤੇ। ਇਸ ਤਰਾਂ ਬਬਲ ਨੇ 48 ਕਿਲੋਗ੍ਰਾਮ ਭਾਰ ਵਰਗ ‘ਚ ਚਾਂਦੀ ਦਾ ਤਗਮਾ, 55 ਕਿਲੋਗ੍ਰਾਮ ਭਾਰ ਵਰਗ ‘ਚ ਤਰਨਵੀਰ, ਜਤਿਨ ਨੇ 60 ਕਿਲੋਗ੍ਰਾਮ ‘ਚ ਅਤੇ ਗੁਰਸੇਵਕ ਸਿੰਘ ਨੇ 110 ਕਿਲੋਗ੍ਰਾਮ  ਨੇ ਕਾਂਸੀ ਦੇ ਤਗਮੇ ਜਿੱਤੇ।
ਇਨ੍ਹਾਂ ਜੇਤੂ ਪਹਿਲਵਾਨਾਂ ਨੂੰ ਹਰਦਿਆਲ ਸਿੰਘ ਰਿਆਸਤੀ, ਬਲਜਿੰਦਰ ਸਿੰਘ ਹਾਂਡਾ ਜ਼ਿਲਾ ਖੇਡ ਅਫ਼ਸਰ, ਜਗਦੇਵ ਸਿੰਘ ਧਾਲੀਵਾਲ ਯੂ.ਐੱਸ.ਏ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈੱਕਟਰ ਯੁਵਕ ਸੇਵਾਵਾਂ, ਬਲਜੀਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪ੍ਰਦੀਪ ਦਿਓੜਾ, ਜਸਮਿੰਦਰ ਸਿੰਘ ਹਾਂਡਾ ਦੋਹੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਗੁਰਮਨਦੀਪ ਸਿੰਘ ਬਰਾੜ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ, ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਹਰਗੋਬਿੰਦ ਸਿੰਘ ਸੰਧੂ, ਹਰਪਾਲ ਸਿੰਘ ਪਾਲੀ ਚੇਅਰਮੈੱਨ ਬਾਬਾ ਫ਼ਰੀਦ ਬਾਸਕਟਬਾਲ ਕਲੱਬ ਫ਼ਰੀਦਕੋਟ, ਲੈਕਚਰਾਰ ਕੁਲਦੀਪ ਸਿੰਘ ਗਿੱਲ ਬਲਵਿੰਦਰ ਸਿੰਘ ਅਮਰੀਕਾ, ਲਾਭ ਸਿੰਘ ਹਰਬੰਸ ਲਾਲ ਯੂ.ਐੱਸ.ਏ, ਕਮਲਜੀਤ, ਗੁਰਕੰਵਲ ਸਿੰਘ ਸੰਧੂ, ਗੁਰਕੀਰਤ ਸਿੰਘ ਸੰਧੂ, ਗੁਰਲਾਲ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਯੂਥ ਕਾਂਗਰਸ, ਗੁਰਤੇਜ ਸਿੰਘ ਤੇਜਾ ਮੀਤ ਪ੍ਰਧਾਨ ਨਗਰ ਕੌਂਸਲ ਆਦਿ ਨੇ ਵਧਾਈ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਨਾਸੋਨਿਕ ਇੰਡੀਆ ਓਪਨ ’ਚ ਖਿਤਾਬ ਬਚਾਉਣ ਉੱਤਰਨਗੇ ਖਲਿਨ ਜੋਸ਼ੀ
ਪੈਨਾਸੋਨਿਕ ਇੰਡੀਆ ਓਪਨ 14 ਤੋਂ 17 ਨਵੰਬਰ ਤੱਕ ਖੇਡਿਆ ਜਾਵੇਗਾ
ਏਜੰਸੀ(ਨਵੀਂ ਦਿੱਲੀ)  ਮੌਜ਼ੂਦਾ ਚੈਂਪੀਅਨ ਭਾਰਤੀ ਗੋਲਫਰ ਖਲਿਨ ਜੋਸ਼ੀ ਵੀਰਵਾਰ ਤੋਂ ਇੱਥੇ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ’ਚ ਸ਼ੁਰੂ ਹੋਣ ਜਾ ਰਹੇ ਪੈਨਾਸੋਨਿਕ ਇੰਡੀਆ ਓਪਨ 2019 ’ਚ ਆਪਣਾ ਖਿਤਾਬ ਬਚਾਉਣ ਉੱਤਰਨਗੇ ਪੈਨਾਸੋਨਿਕ ਇੰਡੀਆ ਓਪਨ ’ਚ ਹੁਣ ਤੱਕ ਕਿਸੇ ਵੀ ਗੋਲਫਰ ਨੇ ਇੱਕ ਵਾਰ ਤੋਂ ਜ਼ਿਆਦਾ ਖਿਤਾਬ ਨਹÄ ਜਿੱਤਿਆ ਹੈ, ਅਜਿਹੇ ’ਚ ਖਲਿਨ ਜੇਕਰ ਆਪਣਾ ਖਿਤਾਬ ਬਚਾ ਲੈਂਦੇ ਹਨ ਤਾਂ ਉਨ੍ਹਾਂ ਲਈ ਇਹ ਇੱਕ ਇਤਿਹਾਸਕ ਪ੍ਰਾਪਤੀ ਹੋਵੇਗੀ ਟੂਰਨਾਮੈਂਟ ਇਸ ਤੋਂ ਪਹਿਲਾਂ ਦਿੱਲੀ ਗੋਲਫ ਕਲੱਬ ’ਚ ਕਰਵਾਇਆ ਜਾਂਦਾ ਸੀ ਪਰ ਪਹਿਲੀ ਵਾਰ ਇਹ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ’ਚ ਹੋਣ ਜਾ ਰਿਹਾ ਹੈ ਇਹ ਟੂਰਨਾਮੈਂਟ 14 ਤੋਂ 17 ਨਵੰਬਰ ਤੱਕ ਖੇਡਿਆ ਜਾਵੇਗਾ ਸਾਲ 2011 ਤੋਂ ਲੈ ਕੇ ਹੁਣ ਤੱਕ ਅੱਠ ਜੇਤੂਆਂ ’ਚੋਂ ਸੱਤ ਜੇਤੂ ਭਾਰਤੀ ਹਨ।
ਪਰ ਇਨ੍ਹਾਂ ’ਚੋਂ ਹੁਣ ਤੱਕ ਕੋਈ ਵੀ ਗੋਲਫਰ ਆਪਣਾ ਖਿਤਾਬ ਬਚਾਉਣ ’ਚ ਸਫਲ ਨਹÄ ਹੋ ਸਕਿਆ ਹੈ 2019 ਦੇ ਇਸ ਸੰਸਕਰਨ ’ਚ ਇਸ ਵਾਰ ਪਿਛਲੇ ਅੱਠ ਜੇਤੂਆਂ ’ਚੋਂ ਪੰਜ ਸਾਬਕਾ ਚੈਂਪੀਅਨ ਇਸ ’ਚ ਹਿੱਸਾ ਲੈ ਰਹੇ ਹਨ, ਜਿਸ ’ਚ ਮੌਜ਼ੂਦਾ ਚੈਂਪੀਅਨ ਜੋਸ਼ੀ ਤੋਂ ਇਲਾਵਾ ਸ਼ਿਵ ਕਪੂਰ, ਮੁਕੇਸ਼ ਕੁਮਾਰ, ਚਿਰਾਗ ਕੁਮਾਰ ਅਤੇ ਦਿੱਗਵਿਜੈ ਸਿੰਘ ਸ਼ਾਮਲ ਹਨ ਪਿਛਲੇ ਸੈਸ਼ਨ ’ਚ ਪੈਨਾਸੋਨਿਕ ਇੰਡੀਆ ਓਪਨ ਦੇ ਰੂਪ ’ਚ ਆਪਣੇ ਪਹਿਲੇ ਏਸ਼ੀਆਈ ਟੂਰ ਦਾ ਖਿਤਬ ਜਿੱਤਣ ਵਾਲੇ ਜੋਸ਼ੀ ਦੀਆਂ ਨਜ਼ਰਾਂ ਆਪਣੀ ਸਫਲਤਾ ਨੂੰ ਦੁਹਰਾਉਣ ’ਤੇ ਲੱਗੀਆਂ ਹੋਈਆਂ ਹਨ ਜੋਸ਼ੀ ਜੇਕਰ ਖਿਤਾਬ ਬਚਾਉਣ ’ਚ ਸਫਲ ਹੋ ਜਾਂਦੇ ਹਨ, ਤਾਂ ਉਹ ਅਜਿਹਾ ਕਰਨ ਵਾਲੇ ਟੂਰਨਾਮੈਂਟ ਦੇ ਪਹਿਲੇ ਗੋਲਫਰ ਹੋਣਗੇ ਜੋਸ਼ੀ ਨੂੰ ਹਾਲਾਂਕਿ ਹੋਰ ਪ੍ਰਤਿਭਾਸ਼ਾਲੀ ਗੋਲਫਰਾਂ ਸ਼ਿਵ ਕਪੂਰ, ਅਜਿਤੇਸ਼ ਸੰਧੂ, ਰਾਸ਼ਿਦ ਖਾਨ, ਵਿਰਾਜ ਮੱਦਪਾ, ਐਸ. ਚਿਕਕਾਰੰਗਪਾ ਅਤੇ ਆਦਿਲ ਬੇਦੀ ਵਰਗੇ ਗੋਲਫਰਾਂ ਤੋਂ ਸਖ਼ਤ ਚੁਣੌਤੀ ਮਿਲ ਸਕਦੀ ਹੈ । ਭਾਰਤ ਦੇ ਤਜ਼ਰਬੇਕਾਰ ਬਿਗ ਥ੍ਰੀ-ਜੀਵ ਮਿਲਖਾ ਸਿੰਘ, ਅਰਜੁਨ ਅਟਵਾਲ ਅਤੇ ਜੋਤੀ ਰੰਧਾਵਾ ਵੀ ਸੀਨੀਅਰ ਪੇਸ਼ੇਵਰ ਦੇ ਰੂਪ ’ਚ ਆਪਣੀ ਮੌਜ਼ੂਦਗੀ ਸਾਬਤ ਕਰਨ ਉੱਤਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੁਕੇਗੀ ਭਾਜਪਾ ਜਾਂ ਜਿੱਤੇਗੀ ਸ਼ਿਵਸੈਨਾ ਦੀ ਜਿੱਦ?
ਪ੍ਰਭੂਨਾਥ ਸ਼ੁਕਲ
ਮਹਾਂਰਾਸ਼ਟਰ ਵਿਚ ਮਾਤੋਸ਼੍ਰੀ ਕੀ ਗਠਜੋੜ ਦੀ ਸਿਆਸਤ ਤੋਂ ਇਲਾਵਾ ਕੋਈ ਨਵਾਂ ਫਾਰਮੂਲਾ ਘੜੇਗੀ ਭਾਜਪਾ-ਸ਼ਿਵਸੈਨਾ ਦੀ ਕੀ ਤਿੰਨ ਦਹਾਕਿਆਂ ਦੀ ਪੁਰਾਣੀ ਦੋਸਤੀ ਖਿੰਡ ਜਾਵੇਗੀ ਭਾਜਪਾ-ਸ਼ਿਵਸੈਨਾ ਕੀ ਤੀਜੇ ਬਦਲ ਵੱਲ ਆਪਣਾ ਕਦਮ ਵਧਾਉਣਗੀਆਂ? ਭਾਜਪਾ ਅਤੇ ਸ਼ਿਵਸੈਨਾ ਕੀ ਲੋਕ-ਫ਼ਤਵੇ ਨੂੰ ਕਿਨਾਰੇ ਕਰਕੇ ਵੱਖੋ-ਵੱਖਰੇ ਰਸਤੇ ‘ਤੇ ਚੱਲਣ ਨੂੰ ਤਿਆਰ ਹਨ? ਕੀ ਭਾਜਪਾ ਐਨਸੀਪੀ ਤੋਂ ਸਮੱਰਥਨ ਲੈ ਕੇ ਸਰਕਾਰ ਬਣਾਏਗੀ? ਕਾਂਗਰਸ ਕੀ ਸ਼ਿਵਸੈਨਾ ਦੀ ਬਾਹਰੋਂ ਹਮਾਇਤ ਕਰੇਗੀ? ਇਸ ਤਰ੍ਹਾਂ ਦੇ ਕਈ ਸਵਾਲ ਹਨ ਭਾਜਪਾ ਅਤੇ ਸ਼ਿਵਸੈਨਾ ਨੇ ਚੋਣਾਂ ਗਠਜੋੜ ਕਰਕੇ ਬੇਸ਼ੱਕ ਲੜੀਆਂ ਹੋਣ, ਪਰ ਜ਼ਮੀਨੀ ਸੱਚਾਈ ਇਹ ਹੈ ਕਿ ਸ਼ਿਵਸੈਨਾ ਸਰਕਾਰ ‘ਚ ਰਹਿ ਕੇ ਵੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਰਹੀ ਅਤੇ ਕਈ ਅਹਿਮ ਮਸਲਿਆਂ ‘ਤੇ ਉਹ ਫਡਨਵੀਸ ਸਰਕਾਰ ਦੇ ਵਿਰੋਧ ‘ਚ ਖੜ੍ਹੀ ਰਹੀ ਸ਼ਿਵਸੈਨਾ ਦਾ ਮੁੱਖ ਪੱਤਰ ਸਾਮਨਾ ਗਠਜੋੜ ‘ਤੇ ਅੱਗ ਉਗਲਦਾ ਰਿਹਾ ਹੈ।
ਭਾਜਪਾ ਨੂੰ ਸਾਮਨਾ ਦੀਆਂ ਟਿੱਪਣੀਆਂ ਨਹੀਂ ਪਚ ਰਹੀਆਂ ਹਨ ਦੋਵਾਂ ਪਾਰਟੀਆਂ ‘ਚ ਤਲਖ਼ੀ ਵਧ ਗਈ ਹੈ ਮੁੱਖ ਮੰਤਰੀ ਦੇਵੇਂਦਰ ਫ਼ਡਨਵੀਸ ਨੇ ਸਾਫ਼ ਕਰ ਦਿੱਤਾ ਹੈ ਕਿ ਚੋਣਾਂ ਤੋਂ ਪਹਿਲਾਂ 50-50 ਦਾ ਕੋਈ ਫਾਰਮੂਲਾ ਨਹੀਂ ਤੈਅ ਕੀਤਾ ਗਿਆ ਸੀ ਜਦੋਂ ਕਿ ਸ਼ਿਵਸੈਨਾ ਇਸ ਗੱਲ ‘ਤੇ ਅੜੀ ਹੈ ਕਿ ਕੌਮੀ ਪ੍ਰਧਾਨ ਅਮਿਤ ਸ਼ਾਹ ਵਿਚਕਾਰ ਸੱਤਾ ‘ਚ ਅੱਧੀ ਹਿੱਸੇਦਾਰੀ ਤੈਅ ਹੋਈ ਸੀ ਜਦੋਂਕਿ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਸਾਫ਼ ਕਰ ਦਿੱਤਾ ਹੈ ਕਿ ਅਗਲੇ ਪੰਜ ਸਾਲ ਤੱਕ ਭਾਜਪਾ ਦਾ ਮੁੱਖ ਮੰਤਰੀ ਸੂਬੇ ‘ਚ ਰਹੇਗਾ ਭਾਜਪਾ ਵਿਧਾਇਕ ਦਲ ਦੀ ਮੀਟਿੰਗ ‘ਚ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਆਗੂ ਚੁਣ ਲਿਆ ਗਿਆ ਹੈ ਸ਼ਿਵਸੈਨਾ ਇਹ ਸਭ ਕਿਉਂ ਕਰ ਰਹੀ ਹੈ? ਕੀ ਉਸਨੇ ਤੈਅ ਕਰ ਲਿਆ ਹੈ ਕਿ ਉਹ ਭਾਜਪਾ ਦੇ ਨਾਲ ਨਹੀਂ ਜਾਵੇਗੀ ਜੇਕਰ ਅਜਿਹਾ ਨਹੀਂ ਹੈ ਤਾਂ ਉਹ ਇਹ ਸਿਆਸੀ ਨਾਟਕ ਕਿਉਂ ਕਰ ਰਹੀ ਹੈ ਜਦੋਂ ਕਿ ਐਨਸੀਪੀ ਅਤੇ ਕਾਂਗਰਸ ਇਹ ਤੈਅ ਕਰ ਚੁੱਕੀਆਂ ਹਨ ਕਿ ਉਹ ਪ੍ਰਤੀਪੱਖ ਦੀ ਭੂਮਿਕਾ ਨਿਭਾਉਣਗੀਆਂ ਮਹਾਂਰਾਸ਼ਟਰ ਦੀ ਜਨਤਾ ਨੇ ਜੋ ਲੋਕ-ਫ਼ਤਵਾ ਦਿੱਤਾ ਹੈ ਕੀ ਉਹ ਭਾਜਪਾ ਅਤੇ ਸ਼ਿਵਸੈਨਾ ਗਠਜੋੜ ਨੂੰ ਦਿੱਤਾ ਹੈ ਸ਼ਿਵਸੈਨਾ ਕਿਹੜੇ ਬਦਲ ਦੀ ਗੱਲ ਕਰ ਰਹੀ ਹੈ ਉਸਦਾ ਇਸ਼ਾਰਾ ਸਾਫ਼ ਸ਼ਰਦ ਪਵਾਰ ਦੀ ਐਨਸੀਪੀ ਤੋਂ ਹੈ।
ਕਿਉਂਕਿ ਜੇਕਰ ਸ਼ਿਵਸੈਨਾ ਅਤੇ ਐਨਸੀਪੀ ਆਪਸ ‘ਚ ਮਿਲ ਜਾਂਦੀਆਂ ਹਨ ਅਤੇ ਕਾਂਗਰਸ ਬਾਹਰੋਂ ਹਮਾਇਤ ਕਰਦੀ ਹੈ ਤਾਂ ਅਰਾਮ ਨਾਲ ਸਰਕਾਰ ਬਣ ਜਾਵੇਗੀ ਪਰ ਇਹ ਬਦਲ ਭਾਜਪਾ ਕੋਲ ਵੀ ਹੈ ਉਹ ਵੀ ਐਨਸੀਪੀ ਨੂੰ ਮਿਲਾ ਕੇ ਰਾਜ ‘ਚ ਆਪਣੀ ਸਰਕਾਰ ਬਣਾ ਸਕਦੀ ਹੈ ਪਰ ਅਸਲ ‘ਚ ਕੀ ਸ਼ਿਵਸੈਨਾ ਆਪਣੀ ਅੜੀ ਕਾਇਮ ਰੱਖ ਪਾਏਗੀ ਅਜਿਹਾ ਲੱਗਦਾ ਨਹੀਂ ਹੈ ਕਿਉਂਕਿ ਸ਼ਿਵਸੈਨਾ ਹਰ ਵਾਰ ਸ਼ਰਤਾਂ ਦਾ ਭਾਰੀ ਪੁਲੰਦਾ ਰੱਖਦੀ ਹੈ ਅਤੇ ਰੁੱਸਣ-ਮਨਾਉਣ ਦਾ ਦੌਰ ਚੱਲਦਾ ਹੈ ਬਾਦ ‘ਚ ਸਭ ਕੁਝ ਆਮ ਹੋ ਜਾਂਦਾ ਹੈ ਪੰਜ ਸਾਲ ਸਰਕਾਰ ਵੀ ਚੱਲਦੀ ਹੈ ਇਹ ਗੱਲ ਖੁਦ ਸ਼ਿਵਸੈਨਾ ਆਗੂ ਸੰਜੈ ਰਾਵਤ ਨੇ ਸਾਫ਼ ਕਰ ਦਿੱਤੀ ਹੈ ਕਿ ਸ਼ਿਵਸੈਨਾ ਸਿਰਫ਼ ਸੱਤਾ ਦੀ ਨਹੀਂ ਵਿਚਾਰਾਂ ਦੀ ਰਾਜਨੀਤੀ ਵੀ ਕਰਦੀ ਹੈ ਸੱਤਾ ਲਈ ਕੁਝ ਵੀ ਕਰਨਾ ਲੋਕਤੰਤਰ ਦੀ ਹੱਤਿਆ ਦੇ ਸਮਾਨ ਹੈ ਸ਼ਿਵਸੈਨਾ ਬੁਲਾਰੇ ਅਤੇ ਰਾਜ ਸਭਾ ਸਾਂਸਦ ਰਾਵਤ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹਰਿਆਣਾ ਵਾਂਗ ਇੱਥੇ ਕੋਈ ਦੁਸ਼ਿਅੰਤ ਨਹੀਂ ਹੈ ਜਿਸਦਾ ਪਿਤਾ ਜੇਲ੍ਹ ‘ਚ ਹੋਵੇ ਉਸ ਕੋਲ ਬਦਲ ਖੁੱਲ੍ਹਾ ਹੈ ਸਾਰੀ ਗੱਲ ਸ਼ਿਵਸੈਨਾ ਖੁਦ ਕਹਿ ਰਹੀ ਹੈ ਫ਼ਿਰ ਉਹ ਨਾਟਕ ਕਿਉਂ ਕਰ ਰਹੀ ਹੈ ਉਹ ਜਿਸ ਬਦਲ ਦੀ ਗੱਲ ਕਰ ਰਹੀ ਹੈ ਕੀ ਉਹ, ਐਨਸੀਪੀ ਦੇ ਨਾਲ ਪੰਜ ਸਾਲ ਸਰਕਾਰ ਚਲਾ ਲਵੇਗੀ ਕੀ ਕਾਂਗਰਸ ਤੋਂ ਬਗੈਰ ਸਰਕਾਰ ਬਣਨਾ ਸੰਭਵ ਹੈ ਸ਼ਿਵਸੈਨਾ ਦੀ ਸਰਕਾਰ ਕੀ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਲਵੇਗੀ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਇਹ ਸਿਆਸੀ ਨਾਟਕ ਤੋਂ ਸਿਵਾਏ ਕੁਝ ਵੀ ਨਹੀਂ ਹੈ।
ਸੂਬੇ ‘ਚ ਭਾਜਪਾ ਸਭਾ ਤੋਂ ਵੱਡੀ ਪਾਰਟੀ ਦੇ ਰੂਪ ‘ਚ Àੁੱਭਰੀ ਹੈ ਉਸ ਕੋਲ 105 ਵਿਧਾਇਕ ਹਨ ਇਸ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੇ ਆਗੂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲ ਚੁੱਕੇ ਹਨ ਸੂਬੇ ‘ਚ 8 ਨਵੰਬਰ ਤੱਕ ਸਰਕਾਰ ਬਣਨੀ ਚਾਹੀਦੀ ਹੈ ਹੁਣ ਸਿਆਸੀ ਨਾਟਕਬਾਜੀ ਦਾ ਚੰਗਾ ਮੌਕਾ ਹੈ ਸ਼ਿਵਸੈਨਾ ਕੀ ਅਦਿੱਤਿਆ ਠਾਕਰੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਜਿਸਦੀ ਵਜ੍ਹਾ ਨਾਲ ਉਹ 50-50 ਦੇ ਫਾਰਮੂਲੇ ਦੀ ਗੱਲ ਕਰ ਰਹੀ ਹੈ ਦੋਵੇਂ ਪਾਰਟੀਆਂ ਵਿਚਕਾਰ ਸੀਟਾਂ ਦਾ ਵੱਡਾ ਫਰਕ ਹੈ 2014 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਦੋਵਾਂ ਪਾਰਟੀਆਂ ਦੀਆਂ ਸੀਟਾਂ ਘੱਟ ਆਈਆਂ ਹਨ ਭਾਜਪਾ ਕੋਲ 105 ਸੀਟਾਂ ਹਨ ਜਦੋਂਕਿ ਸ਼ਿਵਸੈਨਾ ਕੋਲ ਉਸ ਤੋਂ ਅੱਧੀਆਂ ਯਾਨੀ 56 ਸੀਟਾਂ ਹਨ ਫਿਰ ਭਾਜਪਾ ਇਹ ਸ਼ਰਤ ਕਿਉਂ ਮੰਨੇਗੀ ਐਨੀ ਵੱਡੀ ਪਾਰਟੀ ਹੋਣ ਤੋਂ ਬਾਅਦ ਉਹ ਕਿਉਂ ਝੁਕੇਗੀ।
ਭਾਜਪਾ ਅਤੇ ਸ਼ਿਵਸੈਨਾ ਆਗੂਆਂ ਵਿਚਕਾਰ ਤਲ਼ਖੀ ਵਧ ਗਈ ਹੈ ਭਾਜਪਾ ਆਗੂ ਸੰਜੈ ਕਾਂਕੜੇ ਦੇ ਇੱਕ ਬਿਆਨ ਨੇ ਇਹ ਉਲਝਣ ਹੋਰ ਵਧਾ ਦਿੱਤੀ ਹੈ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸ਼ਿਵਸੈਨਾ ਦੇ 40 ਤੋਂ 45 ਵਿਧਾਇਕ ਭਾਜਪਾ ਦੇ ਸੰਪਰਕ ‘ਚ ਹਨ ਫਿਲਹਾਲ ਕਾਂਕੜੇ ਦੇ ਇਸ ਬਿਆਨ ‘ਚ ਕੋਈ ਜ਼ਮੀਨੀ ਸੱਚਾਈ ਨਹੀਂ ਦਿਸਦੀ ਭਾਜਪਾ ਸੂਬੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਭਾਵਸ਼ਾਲੀ ਰਾਜਨੀਤੀ ਦੀ ਵਜ੍ਹਾ ਨਾਲ ਆਪਣਾ ਚੰਗਾ ਵਿਸਥਾਰ ਕਰ ਲਿਆ ਹੈ ਜਦੋਂ ਕਿ ਭਾਜਪਾ ਨੂੰ ਅੱਗੇ ਵਧਾਉਣ ਵਾਲੀ ਸ਼ਿਵਸੈਨਾ ਹੀ ਹੈ ਬਾਲਾ ਸਾਹਿਬ ਠਾਕਰੇ ਦੀ ਉਂਗਲੀ ਫੜ੍ਹ ਕੇ ਭਾਜਪਾ ਅੱਗੇ ਵਧੀ ਹੈ ਦੱਖਣੀ ਸੂਬਿਆਂ ‘ਚ ਭਾਜਪਾ ਦੀ ਕੋਈ ਹੋਂਦ ਨਹੀਂ ਸੀ ਸ਼ਹਿਰੀ ਰਾਜਨੀਤੀ ‘ਚ ਸ਼ਿਵਸੈਨਾ ਦੀ ਪਕੜ ਅੱਜ ਵੀ ਮਜ਼ਬੂਤ ਹੈ ਸ਼ਿਵਸੈਨਾ ਦਾ ਉਭਾਰ ਪਹਿਲਾਂ ਖੇਤਰੀ ਸੰਗਠਨ ਦੇ ਰੂਪ ‘ਚ ਹੋਇਆ ਬਾਲਾ ਸਾਹਿਬ ਠਾਕਰੇ ਕਦੇ ਚੋਣਾਂ ਨਹੀਂ ਲੜੇ ਪਰ ਫੈਲਦੀ ਸਿਆਸੀ ਜ਼ਮੀਨ ਅਤੇ ਸੂਬੇ ‘ਚ ਵਧਦੀ ਪੈਠ ਦੀ ਵਜ੍ਹਾ ਨਾਲ ਠਾਕਰੇ ਪਰਿਵਾਰ ਸਿਆਸਤ ‘ਚ ਅੱਗੇ ਵਧਿਆ ਬਾਲਾ ਸਾਹਿਬ ਦੇ ਜਾਣ ਤੋਂ ਬਾਦ ਹੁਣ ਉਦਵ ਤੋਂ ਬਾਦ ਹੁਣ ਤੀਜੀ ਪੀੜ੍ਹੀ ਰਾਜਨੀਤੀ ਕਰ ਰਹੀ ਹੈ ਪਰ ਉਸਦੀ ਰਣਨੀਤੀ ਕਿੰਨੀ ਕਾਮਯਾਬ ਹੋਵੇਗੀ, ਇਹ ਸਮਾਂ ਦੱਸੇਗਾ ਭਾਜਪਾ ਆਗੂ ਸੁਧੀਰ ਦੇ ਬਿਆਨ ਨੇ ਇਸ ਤਲਖ਼ੀ ਨੂੰ ਹੋਰ ਵਧਾ ਦਿੱਤਾ ਹੈ।
ਮਹਾਂਰਾਸ਼ਟਰ ‘ਚ ਕਾਂਗਰਸ ਅੱਜ ਚਾਹੇ ਹਾਸ਼ੀਏ ‘ਤੇ ਹੈ ਪਰ ਉਹ ਆਪਣੀ ਧਰਮ-ਨਿਰਪੱਖ ਛਵੀ ਨੂੰ ਕਦੇ ਨੁਕਸਾਨ ਨਹੀਂ ਹੋਣ ਦੇਵੇਗੀ ਕਿÀੁਂਕਿ ਸੂਬੇ ‘ਚ ਐਨਸੀਪੀ ਨਾਲ ਮਿਲ ਕੇ ਉਸਨੇ ਚੰਗੀ ਰਾਜਨੀਤੀ ਕੀਤੀ ਹੈ 2019 ਦੀਆਂ ਚੋਣਾਂ ‘ਚ ਦੋਵਾਂ ਪਾਰਟੀਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ ਕਾਂਗਰਸ ਅਤੇ ਐਨਸੀਪੀ ਸੂਬੇ ‘ਚ ਵਿਰੋਧੀਆਂ ਦੀ ਮਜ਼ਬੂਤ ਭੂਮਿਕਾ ‘ਚ ਹਨ ਇਸ ਲਈ ਭਾਜਪਾ-ਸ਼ਿਵਸੈਨਾ ਸਰਕਾਰ ਨੂੰ ਦਮਦਾਰ ਪ੍ਰਤੀਪੱਖ ਦਾ ਸਾਹਮਣਾ ਕਰਨਾ ਪਵੇਗਾ ਜਿੱਥੋਂ ਤੱਕ ਤੀਜੇ ਬਦਲ ਦੀ ਗੱਲ ਸ਼ਿਵਸੈਨਾ ਕਰ ਰਹੀ ਹੈ ਉਸਦਾ ਇਹ ਦਿਨੇ ਦੇਖਿਆ ਸੁਫ਼ਨਾ ਹੈ ਕਿÀੁਂਕਿ ਜੇਕਰ ਸ਼ਿਵਸੈਨਾ ਅਤੇ ਐਨਸੀਪੀ ਦੀ ਸਰਕਾਰ ਕਾਂਗਰਸ ਦੀ ਹਮਾਇਤ ਨਾਲ ਪੰਜ ਸਾਲ ਚੱਲ ਜਾਂਦੀ ਹੈ ਤਾਂ ਇਹ ਕਾਂਗਰਸ ਲਈ ਵੱਡਾ ਨੁਕਸਾਨ ਹੋਵੇਗਾ ਇਹ ਗੱਲ ਸ਼ਿਵਸੈਨਾ ਅਤੇ ਭਾਜਪਾ ਵੀ ਚੰਗੀ ਤਰ੍ਹਾਂ ਜਾਣਦੀਆਂ ਹਨ, ਕਿਉਂਕਿ ਐਨਸੀਪੀ ਅਤੇ ਕਾਂਗਰਸ ਦੇ ਵੋਟਰਾਂ ‘ਚ ਇੱਕ ਵੱਡਾ ਵਰਗ ਮੁਸਲਿਮ ਭਾਈਚਾਰੇ ਦਾ ਹੈ ਜਿਸ ਨੇ ਭਾਜਪਾ ਖਿਲਾਫ਼ ਦੋਵਾਂ ਪਾਰਟੀਆਂ ਨੂੰ ਵੋਟਾਂ ਦਿੱਤੀਆਂ ਹਨ ਉਸ ਸਥਿਤੀ ‘ਚ ਕਾਂਗਰਸ ਇਹ ਜੋਖ਼ਿਮ ਕਦੇ ਨਹੀਂ ਲੈਣਾ ਚਾਹੁੰਦੀ ਕਿਉਂਕਿ ਸ਼ਿਵਸੈਨਾ ਦੀ ਛਵੀ ਪਹਿਲਾਂ ਹੀ ਕੱਟੜ ਹਿੰਦੂਤਵ ਦੀ ਰਹੀ ਹੈ ਉਸ ਸਥਿਤੀ ‘ਚ ਕਾਂਗਰਸ ਮੁਸਲਿਮ ਵੋਟਰਾਂ ਨੂੰ ਕਦੇ ਨਰਾਜ਼ ਨਹੀਂ ਕਰ ਸਕਦੀ ਹੈ ਜਿੱਥੋਂ ਤੱਕ ਮਹਾਂਰਾਸ਼ਟਰ ਦੀ ਰਾਜਨੀਤੀ ਦੀ ਗੱਲ ਹੈ ਤਾਂ ਸਥਿਤੀ ਸਾਫ਼ ਹੈ ਸ਼ਿਵਸੈਨਾ ਹਰ ਹਾਲ ‘ਚ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਏਗੀ ਅਸਲ ਗੱਲ ਇਹ ਹੈ ਕਿ ਸੂਬੇ ‘ਚ ਭਾਜਪਾ ਸਰਕਾਰ ਬਣਾਉਣ ਜਾ ਰਹੀ ਹੈ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਬਾਦ ਭਾਜਪਾ ਆਗੂ ਦੇਵੇਂਦਰ ਫਡਨਵੀਸ ਦੀ ਅਗਵਾਈ ‘ਚ ਸਰਕਾਰ ਬਣਾਉਣ ਦਾ ਦਾਵਆ ਜਲਦ ਹੀ ਪੇਸ਼ ਕੀਤਾ ਜਾਵੇਗਾ ਜਦੋਂ ਬਹੁਮਤ ਸਿੱਧ ਹੋਣ ਦੀ ਗੱਲ ਆਵੇਗੀ ਤਾਂ ਦੋਵਾਂ ਪਾਰਟੀਆਂ ਵਿਚਕਾਰ ਸਾਰੀ ਸਥਿਤੀ ਸਾਫ਼ ਹੋ ਜਾਵੇਗੀ ਆਖ਼ਰ ਸੂਬੇ ‘ਚ ਭਾਜਪਾ-ਸ਼ਿਵਸੈਨਾ ਦੀ ਸਰਕਾਰ ਬਣੇਗੀ ਕਿਉਂਕਿ ਰਾਜਨੀਤੀ ‘ਚ ਅਸੰਭਵ ਦਾ ਸ਼ਬਦਕੋਸ਼ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੰਪਿਕ ਟਿਕਟ ਕਟਵਾਉਣ ਉੱਤਰਨਗੀਆਂ ਪੁਰਸ਼ ਅਤੇ ਮਹਿਲਾ ਟੀਮਾਂ
ਸੀਨੀਅਰ ਪੁਰਸ਼ ਹਾਕੀ ਟੀਮ ਰੂਸ ਤੇ ਮਹਿਲਾ ਹਾਕੀ ਟੀਮ ਅਮਰੀਕਾ ਨਾਲ ਭਿੜਨਗੀਆਂ
ਏਜੰਸੀ/ਭੁਵਨੇਸ਼ਵਰ। ਭਾਰਤੀ ਹਾਕੀ ਲਈ ਘਰੇਲੂ ਮੈਦਾਨ ‘ਤੇ ਓਲੰਪਿਕ ਦੀ ਟਿਕਟ ਹਾਸਲ ਕਰਨ ਦੇ ਲਿਹਾਜ ਨਾਲ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਦੇ ਦਿਨ ਸਭ ਤੋਂ ਮਹੱਤਵਪੂਰਨ ਹੋਣ ਜਾ ਰਹੇ ਹਨ ਜਿੱਥੇ ਕਲਿੰਗਾ ਸਟੇਡੀਅਮ ‘ਚ ਸੀਨੀਅਰ ਪੁਰਸ਼ ਹਾਕੀ ਟੀਮ ਰੂਸ ਅਤੇ ਮਹਿਲਾ ਹਾਕੀ ਟੀਮ ਅਮਰੀਕਾ ਖਿਲਾਫ ਓਲੰਪਿਕ ਕੁਆਲੀਫਾਇਰ ਮੁਕਾਬਲੇ ਖੇਡਣ ਉਤਰਨਗੀਆਂ ਓੜੀਸ਼ਾ ਦੇ ਭੁਵਨੇਸ਼ਵਰ ਸਥਿਤ ਕਲਿੰਗਾ ਸਟੇਡੀਅਮ ‘ਚ 2020 ਟੋਕੀਓ ਓਲੰਪਿਕ ਦੇ ਕੁਆਲੀਫਾਇਰ ਮੁਕਾਬਲੇ ਖੇਡੇ ਜਾਣਗੇ।
ਜਿੱਥੇ ਵਿਸ਼ਵ ਦੇ ਪੰਜਵੇਂ ਨੰਬਰ ਦੀ ਪੁਰਸ਼ ਟੀਮ ਮਨਪ੍ਰੀਤ ਸਿੰਘ ਦੀ ਅਗਵਾਈ ‘ਚ ਰੂਸ ਖਿਲਾਫ ਹਰ ਹਾਲ ‘ਚ ਜਿੱਤ ਨਾਲ ਓਲੰਪਿਕ ਦੀ ਟਿਕਟ ਹਾਸਲ ਕਰਨ ਦੇ ਟੀਚੇ ਨਾਲ ਉਤਰੇਗੀ ਜਦੋਂਕਿ ਰਾਣੀ ਰਾਮਪਾਲ ਦੀ ਅਗਵਾਈ ‘ਚ ਨੌਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਅਮਰੀਕਾ ਦੀ ਚੁਣੌਤੀ ਤੋਂ ਪਾਰ ਪਾਉਣ ਲਈ ਖੇਡੇਗੀ ਭਾਰਤੀ ਪੁਰਸ਼ ਹਾਕੀ ਟੀਮ ਨੇ ਇਸ ਸਾਲ ਭੁਵਨੇਸ਼ਵਰ ‘ਚ ਅਤੇ ਮਹਿਲਾ ਟੀਮ ਨੇ ਹੀਰੋਸ਼ੀਮਾ ‘ਚ ਐਫਆਈਐਚ ਸੀਰੀਜ਼ ਫਾਈਨਲਜ਼ ਜਿੱਤਣ ਤੋਂ ਬਾਅਦ ਓਲੰਪਿਕ ਕੁਆਲੀਫਾਇਰ ਦੇ ਫਾਈਨਲ ਗੇੜ ‘ਚ ਜਗ੍ਹ ਬਣਾਈ ਹੈ ਅਤੇ ਹੁਣ ਟੋਕੀਓ ਦੀ ਟਿਕਟ ਹਾਸਲ ਕਰਨ ਲਈ ਉਸਨੂੰ ਰੂਸ ਅਤੇ ਅਮਰੀਕਾ ਨੂੰ ਹਰਾਉਣਾ ਹੋਵੇਗਾ ਨਵੇਂ ਫਾਰਮੇਟ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ ‘ਚ ਦੋ ਮੈਚ ਹੋਣਗੇ।
ਜਿਸ ‘ਚ ਅੰਕਾਂ ਦੇ ਆਧਾਰ ‘ਤੇ ਫੈਸਲਾ ਹੋਵੇਗਾ ਕਿ ਕਿਹੜੀ ਟੀਮ ਅਗਲੇ ਸਾਲ ਟੋਕੀਓ ਓਲੰਪਿਕ ‘ਚ ਖੇਡੇਗੀ ਜਿੱਤਣ ‘ਤੇ ਤਿੰਨ ਅੰਕ ਅਤੇ ਡਰਾਅ ਰਹਿਣ ‘ਤੇ ਇੱਕ ਅੰਕ ਮਿਲੇਗਾ ਜੇਕਰ ਅੰਕ ਬਰਾਬਰ ਰਹਿੰਦੇ ਹਨ ਤਾਂ ਫਿਰ ਗੋਲ ਔਸਤ ਵੇਖਿਆ ਜਾਵੇਗਾ ਅਤੇ ਜੇਕਰ ਗੋਲ ਵੀ ਬਰਾਬਰ ਰਹਿੰਦੇ ਹਨ ਤਾਂ ਸ਼ੂਟ ਆਊਟ ਦਾ ਸਹਾਰਾ ਲਿਆ ਜਾਵੇਗਾ ਜੇਕਰ ਸ਼ੂਟ ਆਊਟ ਬਰਾਬਰ ਰਹਿੰਦਾ ਹੈ ਤਾਂ ਸਡਨ ਡੈਥ ਨਾਲ ਓਲੰਪਿਕ ‘ਚ ਜਾਣ ਵਾਲੀ ਟੀਮ  ਦਾ ਫੈਸਲਾ ਹੋਵੇਗਾ ਦੂਜੇ ਪਾਸੇ ਭਾਰਤ ਨੂੰ ਦੂਜੀ ਓਲੰਪਿਕ ਟਿਕਟ ਦਿਵਾਉਣ ਦੀ ਜ਼ਿੰਮੇਵਾਰੀ ਔਰਤਾਂ ‘ਤੇ ਰਹੇਗੀ।
ਜੋ ਵਿਸ਼ਵ ਦੀ 13ਵੇਂ ਨੰਬਰ ਦੀ ਟੀਮ ਅਮਰੀਕਾ ਨਾਲ ਭਿੜੇਗੀ ਭਾਰਤੀ ਮਹਿਲਾ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ ‘ਚ ਹੋਇਆ ਸੀ ਜਿੱਥੇ ਭਾਰਤ ਨੇ 1-1 ਨਾਲ ਡਰਾਅ ਖੇਡਿਆ ਸੀ ਓਲੰਪਿਕ ਲਈ 2020 ਓਲੰਪਿਕ ਲਈ ਪੁਰਸ਼ਾਂ ‘ਚ ਜਪਾਨ, ਅਰਜਨਟੀਨਾ, ਦੱਖਣੀ ਅਫਰੀਕਾ, ਬੈਲਜੀਅਮ, ਅਸਟਰੇਲੀਆ, ਸਪੇਨ, ਹਾਲੈਂਡ, ਕੈਨੇਡਾ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ ਜਦੋਂਕਿ ਮਹਿਲਾਵਾਂ ‘ਚ ਜਪਾਨ, ਅਰਜਨਟੀਨਾ, ਦੱਖਣੀ ਅਫਰੀਕਾ, ਹਾਲੈਂਡ, ਨਿਊਜ਼ੀਲੈਂਡ, ਸਪੇਨ, ਚੀਨ ਅਤੇ ਅਸਟਰੇਲੀਆ ਨੇ ਆਪਣਾ ਸਥਾਨ ਪੱਕਾ ਕਰ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਮੇਸ਼ ਠਾਕੁਰ
ਕਾਂਗਰਸ ਨੂੰ ਇੱਕ ਅਤੇ ਬਹੁਤ ਝਟਕਾ ਲੱਗਿਆ ਹੈ  ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਮੰਨੇ ਜਾਣ ਵਾਲੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਤੰਵਰ ਨੇ ਪਾਰਟੀ ‘ਚ ਆਪਣੀ ਹੋ ਰਹੀ ਲਗਾਤਾਰ ਨਜ਼ਰ ਅੰਦਾਜ਼ੀ ਵੱਲੋਂ ਤੰਗ ਆ ਕੇ ਤਿਆਗ-ਪੱਤਰ ਦੇ ਦਿੱਤੇ ਉਨ੍ਹਾਂ ਨੇ ਅਸਤੀਫ਼ਾ ਅਜਿਹੇ ਵਕਤ ‘ਚ ਦਿੱਤਾ ਜਦੋਂ ਉਨ੍ਹਾਂ ਦੇ ਹਰਿਆਣਾ ਸੁਬੇ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਸਤੀਫੇ ਦੇ ਪਿੱਛੇ ਉਨ੍ਹਾਂ ਨੇ ਕਈ ਕਾਰਨ ਦੱਸੇ, -ਪਰ ਮੁੱਖ ਕਾਰਨ ਅਜਿਹਾ ਰਿਹਾ, ਜਿਸ ਨਾਲ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ , ਤੇ ਉਹ ਹੈ ਉਨ੍ਹਾਂ ਦੀ ਟਿਕਟ ਵੰਡ ‘ਚ ਉਨ੍ਹਾਂ ਦੀ ਭੂਮਿਕਾ ਨੂੰ ਨਕਾਰਨਾ ਅਸਤੀਫ਼ਾ ਦੇਣ ਨੇ ਤੁਰੰਤ ਬਾਅਦ ਉਨ੍ਹਾਂ ਨੇ ਦਿੱਲੀ ‘ਚ ਪੱਤਰਕਾਰਾਂ ਨਾਲ  ਗੱਲਬਾਤ ਕੀਤੀ ਇਸ ਮੌਕੇ ਰਮੇਸ਼ ਠਾਕੁਰ ਦੀ ਅਸ਼ੋਕ ਤੰਵਰ ਪੇਸ਼ ਹਨ  ਖਾਸ ਗੱਲਬਾਤ ਦੇ ਮੁੱਖ ਅੰਸ਼ :-
-ਅਖ਼ੀਰ ਅਜਿਹੀ ਕੀ ਨਰਾਜ਼ਗੀ ਹੋਈ, ਜਿਸ ਕਾਰਨ ਤੁਹਾਨੂੰ ਪਾਰਟੀ ਛੱਡਣੀ ਪਈ?
ਨਰਾਜ਼ਗੀ ਵਾਲੀ ਕੀ ਗੱਲ ਹੈ ਸਭ ਕੁਝ ਤੁਸੀਂ ਵੇਖ ਹੀ ਰਹੇ ਹੋ ਇਨਸਾਨ ਦਾ ਜਿਸ ਘਰ ‘ਚ ਮਾਣ – ਸਨਮਾਣ  ਖ਼ਤਮ ਹੋ ਜਾਵੇ, ਤਾਂ ਉਸ ਸ਼ਖਸ ਦੀ ਭੂਮਿਕਾ ਪਾਲਤੂ ਜਾਨਵਰ ਵਰਗੀ ਹੋ ਜਾਂਦੀ ਹੈ ਤੇ ਮੈਂ ਜਾਨਵਰ ਨਹੀਂ, ਇਨਸਾਨ ਹੀ ਬਣਿਆ ਰਹਿਣਾ ਚਾਹੁੰਦਾ ਹਾਂ  ਅਸਤੀਫ਼ੇ ਦਾ ਫ਼ੈਸਲਾ ਮੇਰੇ ਲਈ ਬਹੁਤ ਔਖਾ ਸੀ , ਪਰ ਇਸ ਤੋਂ ਬਾਅਦ ਕੋਈ ਚਾਰਾ ਹੀ ਨਹੀਂ ਬਚਿਆ ਮੈਂ ਪਾਰਟੀ ਹਾਈਕਮਾਨ ਨੂੰ ਜ਼ਿਆਦਾ ਦੋਸ਼ੀ ਨਹੀਂ ਮੰਨਦਾ ਪਰ ਹਰਿਆਣਾ ਦੇ ਸਥਾਨਕ ਆਗੂਆਂ ਦੀਆਂ ਅੱਖਾਂ ‘ਚ ਮੇਰੇ ਵਧਦੇ ਕਦਮ ਰੜਕ ਰਹੇ ਸਨ ਜਦੋਂ ਮੈਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਤਾਂ ਕਈਆਂ ਨੂੰ ਬੁਖਾਰ ਹੋ ਗਿਆ।
ਮਹਾਂਰਾਸ਼ਟਰ ਤੇ ਹਰਿਆਣਾ ਚੋਣਾਂ ਸਿਰ ‘ਤੇ ਹਨ ਤੁਹਾਡੇ ਫੈਸਲੇ ਵੱਲੋਂ ਪਾਰਟੀ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ?
ਮੈਨੂੰ ਵੀ ਇਸ ਗੱਲ ਦਾ ਦੁੱਖ ਹੈ ਕਾਂਗਰਸ ਲਈ ਦੋਵਾਂ ਸੂਬਿਆਂ ਦੀਆਂ ਚੋਣਾਂ ਬਹੁਤ ਮਾਇਨੇ ਰੱਖਦੀਆਂ ਹਨ ਪਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਕੁਝ ਆਗੂ ਲਗਾਤਾਰ ਗੁੰਮਰਾਹ ਕਰ ਰਹੇ ਹਨ , ਜਿਸਦਾ ਖਾਮਿਆਜਾ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਨਾਲ ਪਤਾ ਚੱਲੇਗਾ  ਕਾਂਗਰਸ ਦੀ ਅੰਦਰਲੀ ਲੜਾਈ ਦਾ ਭਾਜਪਾ ਸਿੱਧੇ ਤੌਰ ‘ਤੇ ਫਾਇਦਾ ਉਠਾ ਰਹੀ ਹੈ ਕਾਂਗਰਸ ‘ਚ ਜ਼ਮੀਨ ਉੱਤੇ ਲੜਾਈ ਲੜਨ ਵਾਲੇ ਆਗੂਆਂ ਦੀ ਕਮੀ ਹੈ  ਸਾਰੇ ਏਸੀ ਕਮਰਿਆਂ ‘ਚ ਬੈਠ ਕੇ ਗਿਆਨ ਵੰਡਦੇ ਹਨ ,  ਪਰ ਧਰਤੀ ‘ਤੇ ਜੀਰੋ ਹਨ  ਜਨਤਾ  ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਸੜਕਾਂ ‘ਤੇ ਕੋਈ ਵੀ ਆਗੂ ਉਤਰਨਾ ਨਹੀਂ ਚਾਹੁੰਦਾ  ਮੌਜ਼ੂਦਾ ਵਕਤ ‘ਚ ਅਜਿਹਾ ਕੰਮ ਕਾਂਗਰਸ ਦਾ ਕੋਈ ਆਗੂ ਨਹੀਂ ਕਰਨਾ ਚਾਹੁੰਦਾ  ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਦੂਜੇ ਆਗੂਆਂ ਨੂੰ ਇਸ ਗੱਲ ਦਾ ਡਰ ਹੋ ਜਾਂਦਾ ਹੈ ਕਿ ਇਸ ਨਾਲ ਉਹ ਹੀਰੋ ਬਣ ਜਾਵੇਗਾ  ਉਸ ਨਾਲ  ਉਨ੍ਹਾਂ ਦੀ ਵੈਲਿਊ ਖ਼ਤਮ ਹੋ ਜਾਵੇਗੀ  ਉਦੋਂ ਤਾਂ ਅਗਲੀ ਪੀੜ੍ਹੀ ਦੇ ਵਧਦੇ ਆਗੂਆਂ ਨੂੰ ਡੇਗਣ ਦੇ ਹਰ ਹੱਥਕੰਡੇ ਅਪਣਾਏ ਜਾਣ ਲੱਗਦੇ ਹਨ  ਉਦਾਹਰਨ ਅਸ਼ੋਕ ਤੰਵਰ  ਦੇ ਰੂਪ ‘ਚ ਮੈਂ ਤੁਹਾਡੇ ਸਾਹਮਣੇ ਹਾਂ।
ਲਗਾਤਾਰ ਕਮਜੋਰ ਹੁੰਦੇ ਸੰਗਠਨ ਪਿੱਛੇ ਕੀ ਕਾਰਨ ਹੈ ?
ਭਾਜਪਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਬਾਵਜੂਦ ਇਸਦੇ ਮੈਂਬਰ ਮੁਹਿੰਮ ਚਲਾਉਂਦੀ ਹੈ ਕਿਉਂ ? ਇਸ ਲਈ ਕਿ ਉਨ੍ਹਾਂ ਦਾ ਸੰਗਠਨ ਮਜ਼ਬੂਤ ਰਹੇ , ਕਮਜੋਰ ਨਾ ਹੋਵੇ ? ਪਰ ਕਾਂਗਰਸ ਹੁਣ ਵੀ ਪੁਰਾਣੀਆਂ ਰੀਤਾਂ ‘ਤੇ ਚੱਲ ਰਹੀ ਹੈ ਉਨ੍ਹਾਂ ਨੂੰ ਲੱਗਦਾ ਹੈ ਦੇਸ਼ ਦੀ ਜਨਤਾ ਹਮੇਸ਼ਾ  ਉਨ੍ਹਾਂ ਦਾ ਸਾਥ ਦਿੰਦੀ ਰਹੇਗੀ।
ਦੇਸ਼ ਦੀ ਜਨਤਾ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਵੱਲੋਂ ਨਕਾਰ ਦਿੱਤਾ ਹੈ ਮੈਂ ਦਾਅਵੇ ਦੇ ਨਾਲ ਕਹਿਦਾ ਹਾਂ ਕਾਂਗਰਸ ਦਾ ਚੋਟੀ ਦਾ ਆਗੂ  ਇਸ ਵਕਤ ਚੋਣ ਨਹੀਂ ਜਿੱਤ ਸਕਦਾ ਭਾਜਪਾ ਦਾ ਮੁਕਾਬਲਾ ਕਰਨ ਦੀ ਉਨ੍ਹਾਂ ਦੀ ਹਿੰਮਤ ਨਹੀਂ ।
ਪਾਰਟੀ ਛੱਡਣ ਤੋਂ ਬਾਦ ਭਾਜਪਾ ਵੱਲੋਂ ਕੀ ਤੁਹਾਨੂੰ ਆਫ਼ਰ ਮਿਲੇ ਹਨ?
ਕਈ ਪਾਰਟੀਆਂ ਵੱਲੋਂ ਆਫਰ ਆ ਰਹੇ ਹਨ ਪਰ ਮੈਂ ਹਾਲੇ ਕੋਈ ਫੈਸਲਾ ਨਹੀਂ ਕੀਤਾ ਮੈਂ ਸੂਬੇ ਅਤੇ ਦੇਸ਼ ਦੀ ਜਨਤਾ ਦੀ ਸੇਵਾ ਕਰਨੀ ਹੈ ਪਾਰਟੀ ‘ਚ ਰਹਾਂ ਜਾਂ ਨਾ ਰਹਾਂ , ਸੇਵਾ ਕਰਦਾ ਰਹਾਂਗਾ ਕਾਂਗਰਸ ‘ਚ ਵਰਕਰਾਂ ਦਾ ਖੁੱਲ੍ਹੇਆਮ ਸੋਸ਼ਣ ਹੋ ਰਿਹਾ ਹੈ, ਜੋ ਅਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਉਸਦਾ ਹਾਲ ਮੇਰੇ ਵਰਗਾ ਹੁੰਦਾ ਹੈ ਪਾਰਟੀ ਵਿੱਚ ਕੁਝ ਆਗੂ ਕਾਂਗਰਸ ਨੂੰ ਹਾਈਜੈਕ ਕਰਨ ਦੀ ਫਿਰਾਕ ‘ਚ ਹਨ ਇਸ ਲਈ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ‘ਚ ਵੀ ਫੁੱਟ ਪਾਉਣ ਦੀ ਸਾਜਿਸ਼ ਹੋ ਰਹੀ ਹੈ।
ਤੁਸੀਂ ਕਾਂਗਰਸ ਦੇ ਕੁਝ ਆਗੂਆਂ ‘ਤੇ ਟਿਕਟ ਵੇਚਣ ਦਾ ਵੀ ਇਲਜ਼ਾਮ ਲਾਇਆ ਹੈ ?
ਇਲਜ਼ਾਮ ਨਹੀਂ, ਸੱਚਾਈ ਹੈ ਟਿਕਟ ਦੇਣ ਲਈ ਜਿਨ੍ਹਾਂ ਉਮੀਦਵਾਰਾਂ ਤੋਂ ਪੈਸੇ ਮੰਗੇ ਗਏ , ਉਹ ਮੇਰੇ ਨਾਲ ਹਨ  ਮੈਂ ਇੱਕ ਗੱਲ ਇਹ ਜ਼ਰੂਰ ਕਹਾਂਗਾ ਕਿ ਕਾਂਗਰਸ ‘ਚ ਟਿਕਟ ਵੇਚਣ ਵਾਲੀ ਪਰੰਪਰਾ ਨਹੀਂ ਰਹੀ ਹੈ, ਪਰ ਹੁਣ ਅਜਿਹਾ ਚੱਲਣ ਤੇਜ਼ੀ ਨਾਲ ਸ਼ੁਰੂ ਹੋਇਆ ਹੈ ਦਰਅਸਲ ਕੁਝ ਕਾਂਗਰਸੀ ਆਗੂਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਹੈ, ਕਿ ਚੋਣ ਤਾਂ ਨਹੀਂ ਜਿੱਤ ਸਕਦੇ , ਤਾਂ ਕਿਉਂ ਨਹੀਂ ਟਿਕਟ ਦੇ ਨਾਂਅ ‘ਤੇ ਧਨ ਵਸੂਲੀ ਹੀ ਕੀਤੀ ਜਾਵੇ  ਖਾਟੀ ਦੇ ਆਗੂਆਂ ਲਈ ਇਹ ਸਭ ਪਾਪ ਵਰਗਾ ਹੈ ਇਸ ਗੱਲ ਦਾ ਕੋਈ ਵਿਰੋਧ ਕਰਦਾ ਹੈ ਤਾਂ ਉਸ ਦੇ ਉਸੇ ਦਿਨ ਤੋਂ ਖੰਭ ਕੱਟਣੇ ਸ਼ੁਰੂ ਕਰ ਦਿੰਦੇ ਹਨ ਇਸ ਝਮੇਲੇ  ਦੀ ਖ਼ਬਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੱਕ ਨਹੀਂ ਪਹੁੰਚ ਪਾਉਂਦੀ। ਤੁਹਾਡੀ ਨਰਾਜਗੀ ਇਹ ਵੀ ਰਹੀ ਸੀ ਕਿ ਤੁਹਾਡੇ ਲੋਕਾਂ ਨੂੰ ਟਿਕਟ ਨਹੀਂ ਦਿੱਤੀ ਗਈ। ਬਿਲਕੁੱਲ ਠੀਕ ਸਵਾਲ ਹੈ ਪਰ ਇਸ ‘ਚ ਬੁਰਾਈ ਕੀ ਹੈ? ਮੈਂ ਯੋਗ ਅਤੇ ਜਿੱਤ ਦੀ ਗਾਰੰਟੀ ਦੇਣ ਵਾਲੇ ਉਮੀਦਵਾਰਾਂ ਦੇ ਨਾਂਅ ਦੀਆਂ ਸਿਫਾਰਸ਼ਾਂ ਕੀਤੀਆਂ ਸਨ ਵੇਖੋ, ਕਾਂਗਰਸ ਦੋ ਭਾਗਾਂ ‘ਚ ਵੰਡੀ ਗਈ ਹੈ ਮੈਨੂੰ ਪਾਰਟੀ ਦੀ ਵਿਚਾਰਧਾਰਾ ਵੱਲੋਂ ਕੋਈ ਮੁਸ਼ਕਲ ਨਹੀਂ ਰਹੀ, ਮੁਸ਼ਕਲ ਉਨ੍ਹਾਂ ਆਗੂਆਂ ਤੋਂ ਰਹੀ ਹੈ ਜੋ ਵਿਚਾਰਧਾਰਾਵਾ ਨੂੰ ਖੰਡਿਤ ਕਰਨ ਦਾ ਕੰਮ ਕਰ ਰਹੇ ਹਨ ਹੈਰਾਨੀ ਇਸ ਗੱਲ ਦੀ ਹੈ ਕਾਂਗਰਸ ‘ਚ ਹੁਣ ਫ਼ੈਸਲਾ ਅਜਿਹੇ ਆਗੂ ਕਰਨ ਲੱਗੇ ਹਨ, ਜਿਨ੍ਹਾਂ ਦਾ ਜ਼ਮੀਨੀ ਪੱਧਰ ‘ਤੇ ਜਨਤਾ ਨਾਲ ਰਾਬਤਾ ਕਦੇ ਨਹੀਂ ਰਿਹਾ, ਜਿਨ੍ਹਾਂ ਨੂੰ ਗਲੀਆਂ-ਮੁਹੱਲਿਆਂ ਦਾ ਵੀ ਗਿਆਨ ਨਹੀਂ ਹੈ , ਉਹ ਦੇਸ਼ – ਦੁਨੀਆ ਦਾ ਗਿਆਨ ਦੇ ਰਹੇ ਹਨ।
ਤੁਹਾਨੂੰ ਉਮੀਦ ਹੈ ਕਿ ਹਰਿਆਣਾ ‘ਚ ਪਾਰਟੀ ਚੰਗਾ ਕਰੇਗੀ ?
ਤੁਸੀ ਲਿਖ ਕੇ ਰੱਖ ਲਓ , ਕਾਂਗਰਸ ਬੁਰੀ ਤਰ੍ਹਾਂ ਨਾਲ ਹਾਰੇਗੀ ਉਸ ਹਾਰ ਦੇ ਜ਼ਿੰਮੇਦਾਰ ਸਿਰਫ਼ ਦੋ -ਤਿੰਨ ਵਿਅਕਤੀਆਂ ਹੀ ਹੋਣਗੇ ਟਿਕਟ ਵੰਡਣ ‘ਚ ਸੋਨਿਆ ਗਾਂਧੀ ਨੂੰ ਗੁੰਮਰਾਹ ਕੀਤਾ ਗਿਆ ਹੈ ਪਾਰਟੀ ਨੇ ਕਿਸੇ ਜ਼ਮੀਨੀ ਵਰਕਰ ਨੂੰ ਟਿਕਟ ਨਾ ਦੇ ਕੇ ਧਨਾਢ  ਲੋਕਾਂ ਨੂੰ ਹੀ ਮੈਦਾਨ ‘ਚ ਉਤਾਰਿਆ ਹੈ ਇਸ ਗੱਲ ਨੂੰ ਜਨਤਾ ਵੀ ਭਲੀ- ਭਾਂਤ ਸਮਝ ਰਹੀ ਹੈ ਜਦੋਂ ਰਿਜਲਟ ਸਾਹਮਣੇ ਆਵੇਗਾ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਪੇਨਿਸ਼ ਲੀਗ : ਬਾਰਸਿਲੋਨਾ ਨੇ ਜਿੱਤਿਆ ਮੁਕਾਬਲਾ, ਮੇਸੀ ਜਖ਼ਮੀ
ਬਾਰਸਿਲੋਨਾ। ਮੌਜ਼ੂਦਾ ਚੈਂਪੀਅਨ ਐਫ਼ਸੀ ਬਾਰਸਿਲੋਨਾ ਨੇ ਸਪੇਨਿਸ਼ ਲੀਗ (ਲਾ-ਲੀਗਾ) ਦੇ ਛੇਵੇਂ ਦੌਰ ‘ਚ ਮੈਚ ‘ਚ ਬਿਲਾਰਿਅਲ ਨੂੰ 2-1 ਨਾਲ ਹਰਾ ਦਿੱਤਾ ਮੈਚ ਦੌਰਾਨ ਪਹਿਲੇ ਹਾਫ਼ ‘ਚ ਸਟਾਰ ਖਿਡਾਰੀ ਲਿਯੋਨੇਲ ਮੇਸੀ ਦੇ  ਪੈਰ ‘ਤੇ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਦੂਜੇ ਹਾਫ਼ ‘ਚ ਮੈਦਾਨ ਤੋਂ ਬਾਹਰ ਜਾਣਾ ਪਿਆ ਮੇਸੀ ਮੈਚ ਦੇ ਸ਼ੁਰੂਆਤੀ -11 ਖਿਡਾਰੀਆਂ ‘ਚ ਸਾਮਲ ਸਨ ਅਤੇ ਇਹ ਲਾ-ਲੀਗਾ ‘ਚ ਉਨ੍ਹਾਂ ਦੀ 400ਵੀਂ ਸ਼ੁਰੂਆਤ ਸੀ ਇਸ ਜਿੱਤ ਤੋਂ ਬਾਦ ਬਾਰਸਿਲੋਨਾ ਦੀ ਟੀਮ 10 ਅੰਕਾਂ ਨਾਲ ਲੜੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ।
ਦੂਜੀ ਪਾਸੇ ਬਿਲਾਰਿਅਲ ਅੱਠ ਅੰਕਾਂ ਨਾਲ ਅੱਠਵੇਂ ਸਥਾਨ ਤੇ ਖਿਸ਼ਕ ਗਈ ਹੈ  ਬਾਰਸਿਲੋਨਾ ਲਈ ਮੈਚ ਦੀ ਸ਼ੁਰੂਆਤ ਦਮਦਾਰ ਰਹੀ ਛੇਵੇਂ ਮਿੰਟ ‘ਚ ਮੇਜ਼ਬਾਨ ਟੀਮ ਟੇ ਹਮਲਾ ਕੀਤਾ ਅਤੇ ਮੇਸੀ ਦੇ ਕੋਲ ਹੇਡਰ ਦੇ ਜਰੀਏ ਗੋਲ ਕਰਦੇ ਹੋਏ ਗਰੀਜ਼ਮੈਨ ਨੇ ਬਾਰਸਲੋਨਾ ਨੂੰ ਵਾਧਾ ਦਿਵਾ ਦਿੱਤਾ।
ਮੈਚ ਦੇ 15ਵੇਂ ਮਿੰਟ ‘ਚ 19 ਯਾਰਡ ਬਾਕਸ ਦੇ ਬਾਹਰ ਗੇਂਦ ਆਰਥਰ ਮੇਲੋ ਨੂੰ ਮਿਲੀ ਉਨ੍ਹਾਂ ਨੇ ਲੰਮੀ ਦੂਰੀ ਤੋਂ ਸ਼ਾਨਦਾਰ ਗੋਲ ਕਰਦੇ ਹੋਏ ਮੇਜ਼ਬਾਨ ਟੀਮ ਦੇ ਵਾਧੇ ਨੂੰ ਦੋਗੁਣਾ ਕਰ ਦਿੱਤਾ ਪਹਿਲਾ ਹਾਫ਼ ਖ਼ਤਮ ਹੋਣ ਤੋਂ ਪਹਿਲਾਂ ਬਿਲਾਰਿਅਲ ਦੀ ਟੀਮ ਵੀ ਗੋਲ ਦੇ ਫ਼ਰਕ ਨੂੰ ਘੱਟ ਕਰਨ ‘ਚ ਕਾਮਯਾਬ ਰਹੀ 44ਵੇਂ ਮਿੰਟ ‘ਚ ਉੱਘੇ ਸਾਂਤੀ ਕਾਜਰੇਲਾ ਨੇ ਗੋਲ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀ-20 : ਨਿਊਜ਼ੀਲੈਂਡ ਦੀ ਸ੍ਰੀਲੰਕਾ ’ਤੇ ਧਮਾਕੇਦਾਰ ਜਿੱਤ
ਰੋਮਾਂਚਕ ਮੁਕਾਬਲੇ ’ਚ ਸ੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ | T20 Series
ਕੋਲੰਬੋ (ਏਜੰਸੀ)। ਨਿਊਜ਼ੀਲੈਂਡ ਨੇ ਦੂਜੇ ਟੀ-20 ਮੈਚ ’ਚ ਸ੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾ ਕੇ ਲੜੀ ’ਤੇ ਕਬਜ਼ਾ ਕੀਤਾ ਇੱਥੇ ਖੇਡੇ ਗਏ ਮੈਚ ’ਚ ਨਿਊਜ਼ੀਲੈਂਡ ਵੱਲੋਂ ਇਕ ਵਾਰ ਫਿਰ ਕਾਲਿਨ ਡੀ ਗ੍ਰੈਂਡਹੋਮੇ ਨੇ ਟੀਮ ਲਈ ਸਭ ਤੋਂ ਜ਼ਿਆਦਾ 59 ਅਤੇ ਟਾਮ ਬਰੂਸ ਨੇ 53 ਦੌੜਾਂ ਬਣਾਈਆਂ 162 ਦੌੜਾਂ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕਾਲਿਨ ਮੁਨਰੋ ਸਿਰਫ 13 ਦੌੜਾਂ ਬਣਾ ਕੇ ਆਊਟ ਹੋ ਗਏ ਟਿਮ ਸੀਫਰਟ ਨੂੰ ਅਕੀਲਾ ਧਨੰਜਿਆ ਨੇ 15 ਦੌੜਾਂ ’ਤੇ ਲੱਤ ਅੜਿੱਕਾ ਆਊਟ ਕਰਕੇ ਟੀਮ ਨੂੰ ਦੂਜੀ ਸਫਲਤਾ ਦਿਵਾਈ ਇਸ ਤੋਂ ਬਾਅਦ ਸਕਾਟ ਕੁਗਲੇਜਿਨ ਬੱਲੇਬਾਜ ਕਰਨ ਆਏ ਅਤੇ 8 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਇਸ ਤੋਂ ਬਾਅਦ ਗ੍ਰੈਂਡਹੋਮੇ ਅਤੇ ਟਾਮ ਬਰੂਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। (T20 Series)
ਇਹ ਵੀ ਪੜ੍ਹੋ : ਹੌਂਸਲਿਆਂ ਦੀ ਉਡਾਣ ਸ਼ਾਸਤਰੀ ਗਾਇਨ ਦੇ ਉਸਤਾਦ ਸਨ ਪੰਡਿਤ ਜਸਰਾਜ
ਜਿੱਤ ਦੀ ਮੰਜਿਲ ਤੱਕ ਪਹੁੰਚਾਇਆ ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਨਿਊਜ਼ੀਲੈਂਡ ਸਾਹਮਣੇ ਦੂਜੇ ਟੀ-20 ਮੈਚ ’ਚ ਜਿੱਤ ਲਈ 12 ਦੌੜਾਂ ਦਾ ਟੀਚਾ ਰੱਖਿਆ ਸੀ ਸ੍ਰੀਲੰਕਾ ਵੱਲੋਂ ਸਭ ਤੋਂ ਜ਼ਿਆਦਾ 39 ਦੌੜਾਂ ਨਿਰੋਸ਼ਨ ਡਿਕਵੇਲਾ ਨੇ ਬਣਾਈਆਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾਈ ਟੀਮ ਨੂੰ ਕੁਸ਼ਲ ਮੇਂਡਿਸ ਨੇ ਤੇਜ਼ ਸ਼ੁਰੂਆਤ ਦਿਵਾਉਣ ਦੀ ਕੋਸ਼ਿਸ਼ ਕੀਤੀ ਮੇਂਡਿਸ ਅਤੇ ਪਰੇਰਾ ਦਰਮਿਆਨ ਪਹਿਲੀ ਵਿਕਟ ਲਈ 5 ਓਵਰਾਂ ’ਚ 34 ਦੌੜਾਂ ਦੀ ਸਾਂਝੇਦਾਰੀ ਹੋਈ ਸੇਠ ਰਾਂਸ ਨੇ ਮੇਂਡਿਸ ਨੂੰ 24 ਦੇ ਸਕੋਰ ’ਤੇ ਟਿਮ ਸਾਊਥੀ ਹੱਥੋਂ ਕੈਚ ਆਊਟ ਕਰਵਾ ਕੇ ਟੀਮ ਨੂੰ ਵੱਡੀ ਸਫਲਤਾ ਦਿਵਾਈ ਮੇਂਡਿਸ ਤੋਂ ਬਾਅਦ ਕੁਸ਼ਲ ਪਰੇਰਾ ਵੀ ਕੁਝ ਖਾਸ ਅਸਰ ਨਹÄ ਛੱਡ ਸਕੇ ਅਤੇ ਸਿਰਫ 11 ਦੌੜਾਂ ਬਣਾ ਈਰਸ਼ ਸੋਢੀ ਦੀ ਗੇਂਦ ’ਤੇ ਬੋਲਡ ਹੋ ਗਏ। (T20 Series)
ਇਹ ਵੀ ਪੜ੍ਹੋ : ਹੁਣ ਬੈਟਰੀ ਖ਼ਤਮ ਹੋ ਗਈ ਤਾਂ ਨਹੀਂ ਗੁਆਚੇਗਾ ਡਰੋਨ
ਸ੍ਰੀਲੰਕਾ ਦੇ ਕਪਤਾਨ ਲਸਿਥ ਮÇਲੰਗਾ ਨੇ ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 ਮੈਚ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀਸ੍ਰੀਲੰਕਾਈ ਟੀਮ ਨੇ ਬਣਾਇਆ ਸ਼ਰਮਾਨਕ ਵਿਸ਼ਵ ਰਿਕਾਰਡਕੋਲੰਬੋ ਸ੍ਰੀਲੰਕਾਈ ਟੀਮ ਨੇ ਤੇਜ਼ ਗੇਂਦਬਾਜ਼ ਲਸਿਥ ਮÇਲੰਗਾ ਦੀ ਕਪਤਾਨੀ ’ਚ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੁਕਾਬਲਾ ਖੇਡਿਆ ਪਾਲੇਕਲ ’ਚ ਖੇਡੇ ਗਏ ਟੀ-20 ਮੈਚ ’ਚ ਸ੍ਰੀਲੰਕਾਈ ਟੀਮ ਹਾਰ ਗਈ ਇਸ ਤਰ੍ਹਾਂ ਤਿੰਨ ਮੈਚਾਂ ਦੀ ਲੜੀ 2-0 ਨਾਲ ਸ੍ਰੀਲੰਕਾਈ ਟੀਮ ਨੇ ਗਵਾ ਦਿੱਤੀ ਇਸ ਦੇ ਨਾਲ ਸੀ੍ਰਲੰਕਾ ਦੇ ਨਾਂਅ ਇੱਕ ਵੱਡਾ ਸ਼ਰਮਨਾਕ ਵਿਸ਼ਵ ਰਿਕਾਰਡ ਦਰਜ ਹੋ ਗਿਆ ਦਰਅਸਲ, ਸ੍ਰੀਲੰਕਾਈ ਟੀਮ ਟੀ-20 ਇੰਟਰਨੈਸ਼ਨਲ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਮੈਚ ਹਾਰਨ ਵਾਲੀ ਟੀਮ ਬਣ ਗਈ ਹੈ। (T20 Series)
ਸ੍ਰੀਲੰਕਾ ਤੋਂ ਪਹਿਲਾਂ ਇਹ ਸ਼ਰਮਨਾਕ ਰਿਕਾਰਡ ਵੈਸਟਵਿੰਡੀਜ਼ ਅਤੇ ਬੰਗਲਾਦੇਸ਼ ਦੀ ਟੀਮ ਦੇ ਨਾਂਅ ਸੀ ਇਨ੍ਹਾਂ ਟੀਮਾਂ ਨੇ 57-57 ਟੀ-20 ਮੈਚ ਹਾਰੇ ਹਨ, ਜਦੋਂਕਿ ਸ੍ਰੀਲੰਕਾ ਹੁਣ ਤੱਕ 58 ਮੈਚ ਹਾਰ ਚੁੱਕੀ ਹੈ ਸ੍ਰੀਲੰਕਾ ਨੇ ਕ੍ਰਿਕਟ ਦੇ ਇਸ ਫਾਰਮੇਟ ’ਚ ਕੁੱਲ 116 ਮੈਚ ਖੇਡੇ ਹਨ, ਜਿਸ ‘ਚ ਟੀਮ ਨੂੰ 55 ਮੈਚਾਂ ’ਚ ਜਿੱਤ ਮਿਲੀ ਹੈ ਇਸ ’ਚ ਦੋ ਮੈਚ ਬੇਨਤੀਜਾ ਰਹੇ ਹਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ੍ਰੀਲੰਕਾਈ ਟੀਮ ਸਾਲ 2019 ’ਚ ਇੱਕ ਵੀ ਟੀ-20 ਕੌਮਾਂਤਰੀ ਮੈਚ ਨਹ ਜਿੱਤਿਆ ਹੈ।
ਇਹ ਵੀ ਪੜ੍ਹੋ : ਘਰੇਲੂ ਪੱਧਰ ’ਤੇ ਆਰਗੈਨਿਕ ਕਣਕ ਦੀ ਬਿਜਾਈ ਅਤੇ ਬੀਜ ਦੀ ਪਰਖ਼
ਸ੍ਰੀਲੰਕਾਈ ਟੀਮ ਨੇ ਇਸ ਸਾਲ ਹੁਣ ਤੱਕ 6 ਮੁਕਾਬਲੇ ਖੇਡੇ ਹਨ ਜਿਸ ’ਚੋਂ 5 ’ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਇੱਕ ਮੈਚ ਟਾਈ ਹੋਇਆ ਸੀ, ਉਸ ’ਚ ਵੀ ਸ੍ਰੀਲੰਕਾਈ ਸ਼ੇਰਾਂ ਨੂੰ ਮੂੰਹ ਦੀ ਖਾਣੀ ਪਈ ਸੀ ਇਨ੍ਹਾਂ ਸਾਰੇ ਮੈਚਾਂ ’ਚ ਤੇਜ਼ ਗੇਂਦਬਾਜ਼ ਲਸਿਥ ਮÇਲੰਗਾ ਸ੍ਰੀਲੰਕਾਈ ਟੀਮ ਦੇ ਕਪਤਾਨ ਰਹੇ ਹਨ ਸ਼ੁੱਕਰਵਾਰ ਨੂੰ ਸ੍ਰੀਲੰਕਾਈ ਟੀਮ ਆਪਣਾ ਸਾਲ ਦਾ ਸੱਤਵਾਂ ਮੈਚ ਨਿਊਜ਼ੀਲੈਂਡ ਖਿਲਾਫ ਖੇਡੇਗੀ ਅਸਟਰੇਲੀਆ ’ਚ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਹ ਸ੍ਰੀਲੰਕਾਈ ਟੀਮ ਲਈ ਵੱਡਾ ਝਟਕਾ ਹੈ ਇੱਥੋਂ ਤੱਕ ਕਿ ਕਪਤਾਨ ਲਸਿਥ ਮÇਲੰਗਾ ਲਈ ਇਹ ਚਿੰਤਾ ਦਾ ਵਿਸ਼ਾ ਹੈ। (T20 Series)
ਵਿਸ਼ਵ ਕੱਪ :ਅਫਗਾਨਾਂ ‘ਤੇ ਜਿੱਤ ਲਈ ਉਤਰੇਗੀ ਟੀਮ ਇੰਡੀਆ
ਸਾਊਥਪਟਨ, ਏਜੰਸੀ। ਦਮਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਆਈਸੀਸੀ ਵਿਸ਼ਵ ਕੱਪ ‘ਚ ਆਪਣੇ ਜੇਤੂ ਅਭਿਆਨ ਨੂੰ ਜਾਰੀ ਰੱਖਦੇ ਹੋਏ ਅਫਗਾਨਿਸਤਾਨ ਖਿਲਾਫ਼ ਸ਼ਨਿੱਚਰਵਾਰ ਨੂੰ ਹੋਣ ਵਾਲੇ ਮੁਕਾਬਲੇ ‘ਚ ਆਪਣੀ ਇਕਾਦਸ਼ ‘ਚ ਸੰਤੁਲਨ ਬੈਠਾਉਣ ਅਤੇ ਵੱਡੀ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੂੰ ਇਸ ਮੁਕਾਬਲੇ ‘ਚ ਇੱਕ ਸੰਤੁਲਿਤ ਇਕਾਦਸ਼ ਉਤਾਰਨੀ ਹੈ। ਹਾਲਾਂਕਿ ਭਾਰਤੀ ਟੀਮ ਹੁਣ ਤੱਕ ਅਜੇਤੂ ਹੈ ਅਤੇ ਆਪਣੇ ਚਾਰ ‘ਚੋਂ ਤਿੰਨ ਜਿੱਤ ਚੁੱਕੀ ਹੈ।
ਭਾਰਤ ਇੱਕ ਮੈਚ ਰੱਦ ਹੋਣ ਤੋਂ ਬਾਅਦ ਸੱਤ ਅੰਕਾਂ ਨਾਲ ਅੰਕ ਤਾਲਿਕਾ ‘ਚ ਚੌਥੇ ਸਥਾਨ ‘ਤੇ ਹੈ। ਪਰ ਓਪਨਰ ਸ਼ਿਖਰ ਧਵਨ ਦੇ ਖੱਬੇ ਹੱਥ ਦੇ ਅੰਗੂਠੇ ‘ਚ ਸੱਟ ਕਾਰਨ ਵਿਸ਼ਵ ਕੱਪ ‘ਚੋਂ ਬਾਹਰ ਹੋ ਜਾਣ ਅਤੇ ਤੇਜ਼ ਗੇਂਦਬਾਜ ਭੁਵਨੇਸ਼ਵਰ ਕੁਮਾਰ ਨੂੰ ਹੈਮਸਟਿੰ੍ਰਗ ਚੋਟ ਕਾਰਨ ਭਾਰਤ ਨੂੰ ਇਸ ਮੁਕਾਬਲੇ ‘ਚ ਸੰਤੁਲਿਤ ਇਕਾਦਸ਼ ਉਤਾਰਨੀ ਹੈ। ਵਿਸ਼ਵ ਦੀ ਨੰਬਰ ਦੋ ਟੀਮ ਭਾਰਤ ਨੇ ਹੁਣ ਤੱਕ ਆਪਣੇ ਚਾਰ ਮੈਚਾਂ ‘ਚ ਦੱਖਣੀ ਅਫਰੀਕਾ ਨੂੰ ਛੇ ਵਿਕਟ ਨਾਲ, ਚੈਂਪੀਅਨ ਆਸਟਰੇਲੀਆ ਨੂੰ 36 ਦੌੜਾਂ ਨਾਲ ਅਤੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ ਹੈ ਜਦੋਂ ਕਿ ਨਿਊਜ਼ੀਲੈਂਡ ਨਾਲ ਉਸ ਦਾ ਮੁਕਾਬਲਾ ਬਾਰਸ਼ ਕਾਰਨ ਰੱਦ ਹੋ ਗਿਆ ਸੀ।
ਦੂਜੇ ਪਾਸੇ ਅਫਗਾਨਿਸਤਾਨ ਦੀ ਟੀਮ ਸੰਘਰਸ਼ ਦਿਖਾਉਣ ਦੇ ਬਾਵਜੂਦ ਆਪਣੇ ਪੰਜ ਮੈਚ ਹਾਰ ਚੁੱਕੀ ਹੈ ਅਤੇ ਅੰਕ ਤਾਲਿਕਾ ‘ਚ ਸਭ ਤੋਂ ਹੇਠਾਂ ਹੈ। ਅਫਗਾਨਿਸਤਾਨ ਨੇ ਭਾਰਤ ਨੂੰ ਆਪਣਾ ਘਰੇਲੂ ਮੈਦਾਨ ਬਣਾ ਰੱਖਿਆ ਹੈ ਅਤੇ ਉਹ ਵਿਰਾਟ ਕੋਹਲੀ ਦੀ ਟੀਮ ਨੂੰ ਚੁਣੌਤੀ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਅਫਗਾਨਿਸਤਾਨ ਨੂੰ ਪੂਰੀ ਗੰਭੀਰਤਾ ਨਾਲ ਲਵੇਗੀ ਅਤੇ ਭਾਰਤੀ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਕਹਿ ਚੁੱਕੇ ਹਨ ਕਿ ਭਾਰਤੀ ਟੀਮ ਅਫਗਾਨਿਸਤਾਨ ਨੂੰ ਹਲਕੇ ‘ਚ ਨਹੀਂ ਲਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਨੂੰ ਮਿਲਿਆ 289 ਦੌੜਾਂ ਦਾ ਟੀਚਾ
ਵਿਸ਼ਵ ਕੱਪ: ਅਸਟਰੇਲੀਆ ਦੀ ਪਾਰੀ 49 ਓਵਰਾਂ ‘ਚ ਸਿਮਟੀ, ਕਾਰਲੋਸ ਬ੍ਰੈਥਵੇਟ ਨੇ ਹਾਸਲ ਕੀਤੀਆਂ 3 ਵਿਕਟਾਂ
ਨਾਟਿੰਘਮ | ਵਿਸ਼ਵ ਕੱਪ ਦੇ 10ਵੇਂ ਮੁਕਾਬਲੇ ‘ਚ ਅਸਟਰੇਲੀਆ ਨੇ ਵੈਸਟਇੰਡੀਜ਼ ਸਾਹਮਣੇ 289 ਦੌੜਾਂ ਦਾ ਟੀਚਾ ਰੱਖਿਆ ਹੈ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਸਟਰੇਲੀਆਈ ਟੀਮ 49 ਓਵਰਾਂ ‘ਚ 288 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਨਾਥਨ ਕੂਲਟਰ ਨਾਈਲ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ ਉਨ੍ਹਾਂ ਨੇ 60 ਗੇਂਦਾਂ ‘ਚ 8 ਚੌਕਿਆਂ ਅਤੇ 4 ਛੱਕਿਆਂ ਦੀ ਮੱਦਦ ਨਾਲ 92 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸਾਬਕਾ ਕਪਤਾਨ ਸਟੀਵਨ ਸਮਿੱਥ ਨੇ 73 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱsਲੇਬਾਜ਼ੀ ਕਰਨ ਉਤਰੀ ਅਸਟਰੇਲੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਉਸ ਦੀਆਂ 4 ਵਿਕਟਾਂ 38 ਦੌੜਾਂ ‘ਤੇ ਹੀ ਡਿੱਗ ਚੁੱਕੀਆਂ ਸਨ ਕਪਤਾਨ ਐਰੋਨ ਫਿੰਚ 6 ਦੌੜਾਂ ਬਣਾ ਕੇ ਆਊਟ ਹੋਏ ਉਹ ਓਸਾਨੇ ਥਾਮਸ ਦੀ ਗੇਂਦ ‘ਤੇ ਸ਼ਾਈ ਹੋਪ ਨੂੰ ਕੈਚ ਦੇ ਬੈਠੇ ਜਦੋਂਕਿ ਦੂਜੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 3 ਦੌੜਾਂ ਹੀ ਬਣਾ ਸਕੇ ਉਨ੍ਹਾਂ ਨੇ ਸੇਲਡਨ ਕਾਟਰੇਲ ਦੀ ਗੇਂਦ ‘ਤੇ ਸਕਵਾਇਰ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿਮਰਾਨ ਹੇਟਮਾਇਰ ਨੇ ਉਨ੍ਹਾਂ ਦਾ ਕੈਚ ਫੜ ਲਿਆ 7ਵੇਂ ਓਵਰ ‘ਚ ਉਸਮਾਨ ਖਵਾਜਾ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ ਅਗਲੇ ਓਵਰ ‘ਚ ਖਤਰਨਾਕ ਬੱਲੇਬਾਜ਼ ਗਲੇਨ ਮੈਕਸਵੇਲ ਵੀ ਆਊਟ ਹੋ ਗਏ ਮੈਕਸਵੇਲ ਖਾਤਾ ਵੀ ਨਹੀਂ ਖੋਲ੍ਹ ਸਕੇ ਕਾਟਰੇਲ ਦੀ ਗੇਂਦ ‘ਤੇ ਵਿਕਟਾਂ ਪਿੱਛੇ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਮਾਰਕਸ ਸਟੋਨਿਸ (19 ਦੌੜਾਂ) ਨੂੰ ਜੇਸਨ ਹੋਲਡਰ ਨੇ ਨਿਕੋਲਸ ਪੂਰਨ ਹੱਥੋਂ ਕੈਚ ਕਰਵਾਇਆ ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਮੈਦਾਨ ‘ਤੇ ਆਏ ਤੇ ਉਨ੍ਹਾਂ ਨੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ 5 ਦੌੜਾਂ ਤੋਂ ਆਪਣਾ ਦੂਜਾ ਵਨਡੇ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਰਸੇਲ ਦੀ ਗੇਂਦ ‘ਤੇ ਸ਼ਾਈ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਇਸ ਤੋਂ ਬਾਅਦ ਅੱਠਵੇਂ ਨੰਬਰ ਦੇ ਬੱਲੇਬਾਜ਼ ਨਾਥਨ ਕੂਲਟਰ ਨਾਈਲ ਨੇ ਸਟੀਵਨ ਸਮਿੱਥ ਨਾਲ ਮਿਲ ਕੇ ਅਸਟਰੇਲੀਆ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਸਟੀਵਨ ਸਮਿੱਥ 73 ਦੌੜਾਂ ਬਣਾ ਕੇ ਆਊਟ ਹੋਏ ਸਮਿੱਥ ਨੇ ਆਪਣੀ ਪਾਰੀ ‘ਚ 7 ਚੌਕੇ ਲਾਏ ਅਤੇ 103 ਗੇਂਦਾਂ ਦਾ ਸਾਹਮਣਾ ਕੀਤਾ ਨਾਥਨ ਕੂਲਟਰ ਨਾਈਲ ਨੇ 92 ਦੌੜਾਂ ਬਣਾ ਕੇ ਕੈਰਲੋਸ ਬ੍ਰੈਥਵੇਟ ਦਾ ਸ਼ਿਕਾਰ ਬਣੇ ਬ੍ਰੈਥਵੇਟ ਨੇ ਮਿਚੇਲ ਸਟਾਰਕ ਨੂੰ ਆਊਟ ਕਰਕੇ ਅਸਟਰੇਲੀਆ ਪਾਰੀ ਨੂੰ 49ਵੇਂ ‘ਚ ਸਮੇਟ ਦਿੱਤਾ ਵੈਸਟਇੰਡੀਜ਼ ਵੱਲੋਂ ਕਾਰਲੋਸ ਬ੍ਰੈਥਵੇਟ ਨੇ ਸਭ ਤੋਂ ਵੱਧ 67 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਓਸਾਨੇ ਥਾਮਸ, ਸੇਲਡਨ ਕ੍ਰੋਟਰੇਲ ਅਤੇ ਆਂਧਰੇ ਰਸੇਲ ਨੇ 2-2 ਵਿਕਟਾਂ ਹਾਸਲ ਕੀਤੀਆਂ ਕਪਤਾਨ ਜੇਸਨ ਹੋਲਡਰ ਨੇ ਵੀ 1 ਵਿਕਟ ਹਾਸਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕਿਹਾ, ਅਮਰਿੰਦਰ ਸਿੰਘ ਖ਼ੁਦ ਲੰਬੀ ਤੋਂ 25 ਹਜ਼ਾਰ ਤੋਂ ਜ਼ਿਆਦਾ ‘ਤੇ ਹਾਰਿਆਂ ਸੀ, ਉਹਦੀ ਜ਼ਿੰਮੇਵਾਰੀ ਕੌਣ ਲਉਗਾ ?
ਚੰਡੀਗੜ੍ਹ (ਅਸ਼ਵਨੀ ਚਾਵਲਾ) | ਅਮਰਿੰਦਰ ਸਿੰਘ ਨਾ ਹੀ ਆਪਣਾ ਮੁੰਡਾ ਰਣਇੰਦਰ ਸਿੰਘ ਬਠਿੰਡਾ ਤੋਂ ਜਿਤਾ ਸਕਿਆ ਸੀ ਤੇ ਨਾ ਹੀ ਖ਼ੁਦ ਲੰਬੀ ਤੋਂ ਜਿੱਤ ਪ੍ਰਾਪਤ ਕਰ ਸਕਿਆ, ਜਦੋਂ ਕਿ ਬਠਿੰਡਾ ਤੋਂ ਇਸ ਵਾਰ ਸਭ ਤੋਂ ਘੱਟ ਵੋਟਾਂ ‘ਤੇ ਕਾਂਗਰਸ ਕੀ ਹਾਰੀ, ਅਮਰਿੰਦਰ ਸਿੰਘ ਨੇ ਮੈਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਮੈਂ ਜ਼ਿੰਮੇਵਾਰ ਨਹੀਂ ਹਾਂ, ਸਗੋਂ ਖੁਦ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ। ਉਂਜ ਵੀ ਮੈਂ ਕਿਹੜਾ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਲਈ ਆਇਆ ਸੀ, ਮੈਨੂੰ ਤਾਂ ਘਰੇ ਬੈਠੇ ਹੀ ਇਨ੍ਹਾਂ ਨੇ ਸੈਂਕੜੇ ਸੁਨੇਹੇ ਭੇਜ ਕੇ ਸੱਦਿਆ ਸੀ,  ਹੁਣ ਇਨ੍ਹਾਂ ਨੂੰ ਮੈਂ ਪਸੰਦ ਨਹੀਂ ਆ ਰਿਹਾ ਹਾਂ। ਮੈਂ ਪਹਿਲਾਂ ਵੀ ਇਸ ਤਰ੍ਹਾਂ ਦਾ ਸੀ, ਹੁਣ ਵੀ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਹੀ ਰਹਾਂਗਾ, ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ।
ਇਹ ਤਿੱਖਾ ਹਮਲਾ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਕੀਤਾ ਹੈ। ਨਵਜੋਤ ਸਿੱਧੂ ਨੇ ਕੁਝ ਪੱਤਰਕਾਰਾਂ ਨੂੰ ਆਪਣੇ ਘਰ ‘ਚ ਸੱਦ ਕੇ ਪ੍ਰੈਸ ਕਾਨਫਰੰਸ ਕੀਤੀ ਸੀ। ਜਿੱਥੇ ਉਨ੍ਹਾਂ ਨੇ ਪੌਣੇ ਘੰਟੇ ਦੀ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ  ਨੂੰ ਹੀ ਆਪਣੇ ਨਿਸ਼ਾਨੇ ‘ਤੇ ਰੱਖਿਆ।
ਨਵਜੋਤ ਸਿੱਧੂ ਨੇ ਕਿਹਾ ਕਿ ਹਾਰ ਦੀ ਜ਼ਿੰਮੇਵਾਰੀ ਸਾਂਝੀ ਹੁੰਦੀ ਹੈ ਪਰ ਸਾਰੀ ਜ਼ਿੰਮੇਵਾਰੀ ਇਕੱਲੇ ਮੇਰੇ ਸਿਰ ‘ਤੇ ਪਾ ਦਿੱਤੀ ਗਈ ਹੈ, ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ 6-7 ਵਾਰ ਇੰਜ ਹੀ ਹੋਇਆ ਹੈ। ਮੇਰੇ ਸਿਰ ‘ਤੇ ਹਰ ਵਾਰ ਜ਼ਿੰਮੇਵਾਰੀ ਮੜ੍ਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ 4-5 ਮੰਤਰੀ ਉਨ੍ਹਾਂ ‘ਤੇ ਹਮਲੇ ਕਰਦੇ ਆਏ ਹਨ ਤੇ ਉਹੋ ਮੰਤਰੀ ਹੀ ਹਰ ਵਾਰ ਉਨ੍ਹਾਂ ‘ਤੇ ਹਮਲਾ ਕਰਦੇ ਆਏ ਹਨ ਪਰ ਉਨ੍ਹਾਂ ਨੇ ਕਦੇ ਵੀ ਕੁਝ ਨਹੀਂ ਕਿਹਾ ਹੈ।
ਸਿੱਧੂ ਨੇ ਕਿਹਾ ਕਿ ਬਠਿੰਡਾ ਹਲਕੇ ਦੀ ਜ਼ਿੰਮੇਵਾਰੀ ਮੇਰੇ ਸਿਰ ਪਾਈ ਹੈ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ 20 ਸਾਲਾਂ ਵਿੱਚ ਬਾਦਲਾਂ ਖ਼ਿਲਾਫ਼ ਕਦੇ ਵੀ ਕਾਂਗਰਸ ਬਠਿੰਡੇ ਤੋਂ ਜਿੱਤ ਨਹੀਂ ਸਕੀ। ਇਸ ਵਾਰ ਤਾਂ ਪਹਿਲਾਂ ਨਾਲੋਂ ਘੱਟ ਵੋਟਾਂ ‘ਤੇ ਕਾਂਗਰਸ ਹਾਰੀ ਹੈ, ਜਦੋਂ ਕਿ ਅਮਰਿੰਦਰ ਸਿੰਘ ਦਾ ਮੁੰਡਾ ਰਣਇੰਦਰ ਸਿੰਘ ਸਵਾ ਲੱਖ ਤੋਂ ਜ਼ਿਆਦਾ ਵੋਟਾਂ ‘ਤੇ ਹਾਰਿਆ ਸੀ। ਉਸ ਦੀ ਜ਼ਿੰਮੇਵਾਰ ਕਿਸੇ ਨੇ ਲਈ ਹੈ ਤੇ ਕਿਹੜਾ ਜ਼ਿੰਮੇਵਾਰ ਹੈ। ਸਿੱਧੂ ਨੇ ਕਿਹਾ ਕਿ ਅਮਰਿੰਦਰ ਸਿੰਘ ਖ਼ੁਦ ਲੰਬੀ ਸੀਟ ਤੋਂ ਪਰਕਾਸ਼ ਸਿੰਘ ਬਾਦਲ ਤੋਂ 25 ਹਜ਼ਾਰ ਤੋਂ ਜ਼ਿਆਦਾ ਵੋਟਾਂ ‘ਤੇ ਹਾਰੇ ਸਨ, ਉਸ ਲਈ ਕੌਣ ਜ਼ਿੰਮੇਵਾਰ ਹੈ? ਕੀ ਉਹ ਖ਼ੁਦ ਜ਼ਿੰਮੇਵਾਰ ਨਹੀਂ ਹਨ।
ਨਵਜੋਤ ਸਿੱਧੂ ਨੇ ਅਮਰਿੰਦਰ ਸਿੰਘ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਭਾਗ ਬਾਰੇ ਝੂਠ ਬੋਲ ਰਹੇ ਹਨ ਕਿ ਉਹ ਉਨ੍ਹਾਂ ਦੇ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੀ ਸ਼ਹਿਰੀ ਵੋਟ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜਾਂ ਫਿਰ ਪਟਿਆਲਾ ਸਣੇ ਹੋਰ ਸ਼ਹਿਰਾਂ ‘ਚੋਂ ਕਾਂਗਰਸ ਕਿਵੇਂ ਜਿੱਤ ਗਈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਕਾਫ਼ੀ ਕੰਮ ਕੀਤੇ ਹਨ ਪਰ ਝੂਠ ਬੋਲ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਉਹ ਕਿਹੜਾ ਕਾਂਗਰਸ ‘ਚ ਆਉਣ ਲਈ ਤਿਆਰ ਬੈਠੇ ਸਨ, ਉਨ੍ਹਾਂ ਨੂੰ ਸੈਂਕੜੇ ਸੁਨੇਹੇ ਆਏ ਸੀ ਤਾਂ ਹੀ ਉਹ ਕਾਂਗਰਸ ‘ਚ ਸ਼ਾਮਲ ਹੋਏ ਹਨ। ਸਿੱਧੂ ਨੇ ਸਾਫ਼ ਕੀਤਾ ਕਿ ਪਹਿਲਾਂ ਵੀ ਉਹ ਇਸੇ ਤਰ੍ਹਾਂ ਸਨ ਤੇ ਹੁਣ ਵੀ ਇਸੇ ਤਰ੍ਹਾਂ ਹੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।