Cup - Sach Kahoon Punjabi
NIRF 2024 Ranking: ਸੀਯੂਪੀ ਨੇ ਐੱਨਆਈਆਰਐੱਫ 2024 ਦੀ ‘ਫਾਰਮੇਸੀ ਸ਼੍ਰੇਣੀ’ ’ਚੋਂ ਹਾਸਿਲ ਕੀਤਾ 23ਵਾਂ ਰੈਂਕ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਮੁਲਾਂਕਣ ਲਈ ਸੋਮਵਾਰ ਨੂੰ ਜਾਰੀ ਕੀਤੀ ਗਈ ‘ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) -ਇੰਡੀਆ ਰੈਂਕਿੰਗਜ਼ 2024’ ਦੀ ‘ਯੂਨੀਵਰਸਿਟੀ ਸ਼੍ਰੇਣੀ’ ਵਿੱਚ 83ਵਾਂ ਸਥਾਨ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਨੇ ਪਿਛਲੇ ਸਾਲ (ਐੱਨਆਈਆਰਐੱਫ 2023) ਦੇ 100ਵੇਂ ਰੈਂਕ ਦੇ ਮੁਕਾਬਲੇ ਇਸ ਸਾਲ ਆਪਣੇ ਰੈਂਕ ਵਿੱਚ 17 ਸਥਾਨਾਂ ਦਾ ਸੁਧਾਰ ਕੀਤਾ ਹੈ। ਇਸਦੇ ਨਾਲ ਹੀ ਇਸ ਸਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਐੱਨਆਈਆਰਐੱਫ ਇੰਡੀਆ ਰੈਂਕਿੰਗਜ਼ 2024 ਦੀ ‘ਫਾਰਮੇਸੀ ਸ਼੍ਰੇਣੀ’ ਵਿੱਚ 23ਵਾਂ ਰੈਂਕ ਪ੍ਰਾਪਤ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ। (NIRF 2024 Ranking)
ਇਹ ਵੀ ਪੜ੍ਹੋ: Punjab News: ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੀਤੀ ਕੇਂਦਰੀ ਮੰਤਰੀ ਨਾਲ ਮੁਲਾਕਾਤ, ਸੂਬੇ ਲਈ ਕੀਤੀ ਖਾਸ ਮੰਗ
ਇਸ ਪ੍ਰਾਪਤੀ ਸਦਕਾ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਪਿਛਲੇ ਛੇ ਸਾਲਾਂ ਵਿੱਚ ਲਗਾਤਾਰ ਛੇਵੀਂ ਵਾਰ ਐੱਨਆਈਆਰਐੱਫ ਇੰਡੀਆ ਰੈਂਕਿੰਗਜ਼ ਵਿੱਚ ‘ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ’ ਦੀ ਸੂਚੀ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਐੱਨਆਈਆਰਐੱਫ ਇੰਡੀਆ ਰੈਂਕਿੰਗਜ਼ ਦੇ ਸਖਤ ਮੁਕਾਬਲੇ ਵਿੱਚ, ਸੀਯੂਪੀਬੀ ਨੇ ‘ਯੂਨੀਵਰਸਿਟੀ ਸ਼੍ਰੇਣੀ’ ਵਿੱਚ ਐੱਨਆਈਆਰਐੱਫ 2023 ਵਿੱਚ ਹਾਸਲ ਕੀਤੇ 42.93 ਅੰਕਾਂ ਦੇ ਮੁਕਾਬਲੇ ਐੱਨਆਈਆਰਐੱਫ 2024 ਵਿੱਚ 47.11 ਅੰਕ ਪ੍ਰਾਪਤ ਕਰਕੇ ਆਪਣੇ ਸਕੋਰ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਇਸ ਰਿਪੋਰਟ ਵਿੱਚ ਐੱਨਆਈਆਰਐੱਫ ਨੇ ਸਿੱਖਿਆ ਮੰਤਰਾਲੇ ਦੁਆਰਾ ਪ੍ਰਵਾਨਿਤ ਵਿਧੀ ਦੀ ਪਾਲਣਾ ਕਰਦਿਆਂ ਸਾਰੇ ਵਿੱਦਿਅਕ ਅਦਾਰਿਆਂ ਦਾ ਪੰਜ-ਮਾਪਦੰਡਾਂ ਦੇ ਅਧਾਰ ’ਤੇ ਮੁਲਾਂਕਣ ਕੀਤਾ ਹੈ। ਇਹਨਾਂ ਮਾਪਦੰਡਾਂ ’ਚ ‘ਅਧਿਆਪਨ, ਸਿੱਖਿਆ ਅਤੇ ਸ੍ਰੋਤ,’ ‘ਖੋਜ ਅਤੇ ਕਿੱਤਾਮੁਖੀ ਅਮਲ,’ ‘ਗ੍ਰੈਜੂਏਸ਼ਨ ਨਤੀਜੇ,’ ‘ਦੂਜਿਆਂ ਤੱਕ ਪਹੁੰਚ ਅਤੇ ਸਮਾਵੇਸ਼’ ਅਤੇ ‘ਧਾਰਨਾ’ ਸ਼ਾਮਿਲ ਸਨ। NIRF 2024 Ranking
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਯੂਨੀਵਰਸਿਟੀ ਦੇ ਸਾਰੇ ਅਧਿਆਪਕਾਂ, ਅਧਿਕਾਰੀਆਂ, ਸਟਾਫ਼ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਅਤੇ ਇਸ ਪ੍ਰਾਪਤੀ ’ਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ। ਉਹਨਾਂ ਆਉਣ ਵਾਲੇ ਸਾਲਾਂ ਵਿੱਚ ਐੱਨਆਈਆਰਐੱਫ ਇੰਡੀਆ ਰੈਂਕਿੰਗਜ਼ ਦੇ ਸਾਰੇ ਮਾਪਦੰਡਾਂ ਵਿੱਚ ਯੂਨੀਵਰਸਿਟੀ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਚੋਟੀ ਦੀਆਂ 50 ਯੂਨੀਵਰਸਿਟੀਆਂ ਵਿੱਚ ਸ਼ਾਮਲ ਕਰਨ ਦਾ ਟੀਚਾ ਰੱਖਿਆ।
ਫੱਕਰ ਝੰਡਾ ਦੇ ਚੋਬਰਾਂ ਖਾਰਾ ਦੇ ਗੱਭਰੂਆਂ ਨੂੰ ਹਰਾ ਕੀਤਾ ਕੱਪ ‘ਤੇ ਕਬਜ਼ਾ
ਮਨਜੀਤ ਨਰੂਆਣਾ/ਸੰਗਤ ਮੰਡੀ। ਪਿੰਡ ਕੋਟਲੀ ਸਾਬੋ ਤੇ ਫਰੀਦਕੋਟ ਕੋਟਲੀ ਵਿਖੇ ਡੇਰਾ ਬਾਬਾ ਉਮੇਦਪੁਰੀ ਦੀ ਯਾਦ ‘ਚ ਸਰਕਾਰੀ ਸਕੂਲ ਦੇ ਗਰਾਊਂਡ ‘ਚ ਐਨ.ਆਰ. ਆਈ. ਭਰਾਵਾਂ ਗੁਰਦੀਪ ਸਿੰਘ ਗੋਲਡੀ ਯੂ.ਐੱਸ.ਏ, ਅਵਤਾਰ ਸਿੰਘ ਗਰੇਵਾਲ, ਨਰਿੰਦਰਪਾਲ ਸਿੰਘ ਕੈਨੇਡਾ ਤੇ ਦਵਿੰਦਰ ਸਿੱਧੂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ 50 ਕਿੱਲੋ ਭਾਰ ਵਰਗ, ਓਪਨ ਅਤੇ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਗਿਆ। ਕਬੱਡੀ 50 ਕਿੱਲੋ ਭਾਰ ਵਰਗ ‘ਚ ਇਲਾਕੇ ਦੀਆਂ 18 ਟੀਮਾਂ ਵੱਲੋਂ ਸ਼ਿਰਕਤ ਕੀਤੀ ਗਈ, ਜਿਸ ‘ਚ ਕੋਟਲੀ ਦੇ ਨੌਜਵਾਨਾਂ ਵੱਲੋਂ ਚੱਕ ਰੁਲਦੂ ਸਿੰਘ ਵਾਲਾ ਦੀ ਟੀਮ ਨੂੰ ਹਰਾ ਕੇ ਪਹਿਲੀ ਇਨਾਮੀ ਰਾਸ਼ੀ ਅਤੇ ਕੱਪ ‘ਤੇ ਕਬਜ਼ਾ ਕੀਤਾ।
ਲੜਕੀਆਂ ਦੇ ਕਰਵਾਏ ਗਏ ਸ਼ੋਅ ਮੈਚ ‘ਚ ਰੌਂਤਾ ਦੀਆਂ ਮੁਟਿਆਰਾਂ ਨੇ ਮਹਿਣਾ ਦੀਆਂ ਲੜਕੀਆਂ ਨੂੰ ਚਿੱਤ ਕਰਕੇ ਪਹਿਲੀ 5100 ਦੀ ਰਾਸ਼ੀ ਅਤੇ ਕੱਪ ‘ਤੇ ਕਬਜ਼ਾ ਕੀਤਾ। ਟੂਰਨਾਮੈਂਟ ਦੌਰਾਨ ਕਬੱਡੀ ਓਪਨ ‘ਚ 25 ਟੀਮਾਂ ਵੱਲੋਂ ਸ਼ਿਰਕਤ ਕੀਤੀ ਗਈ ਜਿਸ ‘ਚ ਫੱਕਰ ਝੰਡਾ ਦੇ ਚੋਬਰਾਂ ਨੇ ਖਾਰਾ ਦੇ ਗੱਭਰੂਆਂ ਨੂੰ ਹਰਾ ਕੇ ਪਹਿਲੀ ਇਨਾਮੀ ਰਾਸ਼ੀ 21 ਹਜ਼ਾਰ ਅਤੇ ਕੱਪ ‘ਤੇ ਕਬਜ਼ਾ ਕੀਤਾ। ਕਬੱਡੀ ਕੱਪ ਦੌਰਾਨ ਚੁਣੇ ਗਏ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਕੱਪ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਕਬੱਡੀ ‘ਚ ਨਾਮਣਾ ਖੱਟਣ ਵਾਲੇ ਖਿਡਾਰੀ ਹਿੰਦਾ ਫੱਕਰ ਝੰਡਾ, ਨਿਫ਼ਟੀ ਡੱਬਵਾਲੀ, ਮਾਣਾ ਖਿਓਵਾਲੀ ਤੇ ਭਿੰਦਰ ਕੋਟਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡੇਰੇ ਦੇ ਸੰਚਾਲਕ ਬਾਬਾ ਭੋਲਾ ਪੁਰੀ, ਯੂਨੀਅਨ ਪ੍ਰਧਾਨ ਹਰਵਿੰਦਰ ਸਿੰਘ, ਪੰਚ ਸੰਦੀਪ ਸਿੰਘ, ਰਾਜਾ ਪ੍ਰਧਾਨ, ਨੰਬਰਦਾਰ ਨੀਟੂ, ਕਬੱਡੀ ਖਿਡਾਰੀ ਜਗਪਿੰਦਰ ਸਿੰਘ, ਕਬੱਡੀ ਖਿਡਾਰੀ ਬੇਅੰਤ ਸਿੰਘ, ਪ੍ਰਭੂ ਤੇ ਪਰਮਜੀਤ ਸਿੰਘ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਟੀ20 ਵਿਸ਼ਵ ਕੱਪ: ਹਰਮਨਪ੍ਰੀਤ ਦਾ ਸੈਂਕੜਾ,ਭਾਰਤ ਦੀ ਜੇਤੂ ਸ਼ੁਰੂਆਤ
ਰਿਕਾਰਡ ਸੈਂਕੜੇ ਨਾਲ ਕਪਤਾਨ ਨੇ ਜਿੱਤਿਆ ‘ਹਰ ਮਨ’
ਟੀ20 ਮਹਿਲਾ ਵਿਸ਼ਵ ਕੱਪ ‘ਚ ਸੈਂਕੜਾ ਵਾਲੀ ਪਹਿਲੀ ਭਾਰਤੀ ਬਣੀ ਹਰਮਨਪ੍ਰੀਤ
49 ਗੇਂਦਾਂ ‘ਚ ਸੈਂਕੜੇ ਕੀਤਾ ਪੂਰਾ, 51 ਦੌੜਾਂ ‘ਚ 103 ਦੌੜਾਂ ਦੀ ਕਪਤਾਨੀ ਪਾਰੀ
ਏਜੰਸੀ,
ਗੁਆਨਾ, 10 ਨਵੰਬਰ
ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਤੂਫ਼ਾਨੀ ਸੈਂਕੜੇ ਨਾਲ ਮਹਿਲਾ ਟੀ20 ਵਿਸ਼ਵ ਕੱਪ ‘ਚ ਭਾਰਤ ਦੀ ਜਿੱਤ ਨਾਲ ਜ਼ੋਰਦਾਰ ਆਗਾਜ਼ ਹੋਇਆ ਭਾਰਤ-ਨਿਊਜ਼ੀਲੈਂਡ ਦਰਮਿਆਨ ਹੋਏ ਵਿਸ਼ਵ ਕੱਪ ਦੇ ਉਦਘਾਟਨੀ ਮੈਚ ‘ਚ ਹੀ ਹਰਮਨਪ੍ਰੀਤ ਨੇ ਇਤਿਹਾਸ ਰਚ ਦਿੱਤਾ ਹਰਮਨ ਦੀ 51 ਗੇਂਦਾਂ ‘ਚ 103 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਟੀਮ ਨੇ ਨਿਊਜ਼ੀਲੈਂਡ ਸਾਹਮਣੇ 195 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਹਰਮਨ 20ਵੇਂ ਓਵਰ ਦੀ ਇੱਕ ਗੇਂਦ ਰਹਿੰਦਿਆਂ ਵਿਕਟਕੀਪਰ ਦੇ ਹੱਥੋਂ ਕੈਚ ਆਊਟ ਹੋਈ 7 ਚੌਕਿਆਂ ਅਤੇ 8 ਗਗਨਚੁੰਭੀ ਛੱਕਿਆਂ ਨਾਲ ਸਜ਼ੀ ਇਸ ਪਾਰੀ ਦੇ ਨਾਲ ਹੀ ਹਰਮਨਪ੍ਰੀਤ ਮਹਿਲਾ ਟੀ20 ਵਿਸ਼ਵ ਕੱਪ ‘ਚ ਸੈਂਕੜਾ ਜੜਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਮਹਿਲਾ ਕ੍ਰਿਕਟਰ ਇਹ ਕਾਰਨਾਮਾ ਨਹੀਂ ਕਰ ਸਕੀ ਸੀ ਮਹਿਲਾ ਟੀ20 ਵਿਸ਼ਵ ਕੱਪ ‘ਚ ਸੈਂਕੜਾ ਲਾਉਣ ਵਾਲੀ ਹਰਮਨਪ੍ਰੀਤ ਤੀਸਰੀ ਕਪਤਾਨ ਹੈ ਇਸ ਤੋਂ ਪਹਿਲਾਂ ਜਿੰਨ੍ਹਾਂ ਤਿੰਨ ਮਹਿਲਾ ਕ੍ਰਿਕਟਰਜ਼ ਨੇ ਟੀ20 ਵਿਸ਼ਵ ਕੱਪ ‘ਚ ਸੈਂਕੜਾ ਲਾਇਆ ਸੀ ਉਹ ਸਾਰਿਆਂ ਵੀ ਆਪਣੀ-ਆਪਣੀ ਟੀਮ ਦੀਆਂ ਕਪਤਾਨ ਸਨ
ਛੱਕਿਆਂ ਦੇ ਮਾਮਲੇ ‘ਚ ਦੂਜਾ ਸਥਾਨ; ਹਰਮਨ ਨੇ ਇਸ ਪਾਰੀ ‘ਚ 8 ਛੱਕੇ ਲਾਏ ਜੋ ਇੱਕ ਪਾਰੀ ‘ਚ ਛੱਕੇ ਜੜਨ ਦਾ ਸਾਂਝੇ ਤੌਰ ‘ਤੇ ਦੂਸਰਾ ਰਿਕਾਰਡ ਹੈ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਵੈਸਟਇੰਡੀਜ਼ ਦੀ ਡੀ ਡਾਟਿਨ ਨੇ 2010 ਵਿਸ਼ਵ ਕੱਪ ‘ਚ ਦੱਖਣੀ ਅਫ਼ਰੀਕਾ ਵਿਰੁੱਧ 9 ਛੱਕਿਆਂ ਦਾ ਬਣਾਇਆ ਸੀ
ਰਿਕਾਰਡ ਭਾਈਵਾਲੀ: ਹਰਮਨਪ੍ਰੀਤ ਨੇ ਚੌਥੀ ਵਿਕਟ ਲਈ ਨੌਜਵਾਨ ਜੇਮਿਮਾ ਰੌਡ੍ਰਿਗਜ਼ ਨਾਲ ਮਿਲ ਕੇ 134 ਦੌੜਾਂ ਦੀ ਰਿਕਾਰਡ ਭਾਈਵਾਲੀ ਕੀਤੀ ਜੋ ਭਾਰਤ ਵੱਲੋਂ ਮਹਿਲਾ ਟਂ20 ਵਿਸ਼ਵ ਕੱਪ ‘ਚ ਕਿਸੇ ਵੀ ਵਿਕਟ ਲਈ ਸਭ ਤੋਂ ਜ਼ਿਆਦਾ ਵੱਡੀ ਭਾਈਵਾਲੀ ਹੈ ਇਸ ਤੋਂ ਪਹਿਲਾਂ ਮਿਤਾਲੀ ਰਾਜ ਅਤੇ ਪੂਨਮ ਰਾਉਤ ਨੇ 2014 ‘ਚ ਵੈਸਟਇੰਡੀਜ਼ ਵਿਰੁੱਧ 117 ਦੋੜਾਂ ਜੋੜੀਆਂ ਸਨ
ਵਿਸ਼ਵ ਕੱਪ ‘ਚ ਵੱਧ ਦੌੜਾਂ: ਇਸ ਸੈਂਕੜੇ ਨਾਲ ਹੀ ਹਰਮਨਪ੍ਰੀਤ ਕੌਰ ਹੁਣ ਟੀ20 ਵਿਸ਼ਵ ਕੱਪ ‘ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੀ ਭਾਰਤੀ ਖਿਡਾਰੀ ਵੀ ਬਣ ਗਈ ਪਿਛਲਾ ਰਿਕਾਰਡ ਵੀ ਉਸਦੇ ਨਾਂਅ ਸੀ, ਜੋ ਹਰਮਨਪ੍ਰੀਤ (77ਦੌੜਾਂ) ਨੇ ਬੰਗਲਾਦੇਸ਼ ਵਿਰੁੱਧ ਸਿਲਹਟ ‘ਚ 2014 ‘ਚ ਬਣਾਇਆ ਸੀ
ਛੱਕੇ ਜੜਨ ਵਾਲੀ ਪਹਿਲੀ ਭਾਰਤੀ ਕਪਤਾਨ: ਵੱਡੇ ਸ਼ਾੱਟਾਂ ਲਈ ਮਸ਼ਹੂਰ ਹਰਮਨਪ੍ਰੀਤ ਕੌਰ ਬਿਗ ਬੈਗ ਲੀਗ ਟੀਮ ਦੀ ਪਾਵਰ ਹਿੱਟਰ ਮੰਨੀ ਜਾਂਦੀ ਹੈ ਹਰਮਨਪ੍ਰੀਤ ਕੌਰ ਮਹਿਲਾ ਟੀ20 ਵਿਸ਼ਵ ਕੱਪ ‘ਚ ਛੱਕਾ ਜੜਨ ਵਾਲੀ ਪਹਿਲੀ ਭਾਰਤੀ ਮਹਿਲਾ ਕਪਤਾਨ ਵੀ ਬਣ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਹਾਕੀ ਵਿਸ਼ਵ ਕੱਪ : ਓਲੰਪਿਕ ਚੈਂਪਿਅਨ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ
44 ਸਾਲ ਦੇ ਇਤਿਹਾਸ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਕੋਸ਼ਿਸ਼ ਕਰੇਗੀ ਭਾਰਤੀ ਟੀਮ | Hockey World Cup
ਲੰਦਨ (ਏਜੰਸੀ)। ਤਜ਼ਰਬੇਕਾਰ ਫਾਰਵਰਡ ਰਾਣੀ ਦੀ ਕਪਤਾਨੀ ‘ਚ ਭਾਰਤੀ ਮਹਿਲਾ ਹਾਕੀ ਮਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ‘ਚ ਅੱਜ ਹੋਣ ਵਾਲੇ ਮੁਕਾਬਲੇ ‘ਚ ਮੇਜ਼ਬਾਨ ਓਲੰਪਿਕ ਚੈਂਪਿਅਨ ਇੰਗਲੈਂਡ ਨਾਲ ਭਿੜੇਗੀ ਅਤੇ ਵਿਸ਼ਵ ਕੱਪ ਦੇ 44 ਸਾਲ ਦੇ ਇਤਿਹਾਸ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ ਭਾਰਤੀ ਟੀਮ 1978 ‘ਚ ਸੱਤਵੇਂ, 1983 ‘ਚ 11ਵੇਂ, 1998 ‘ਚ 12ਵੇਂ, 2006 ‘ਚ 11ਵੇਂ ਅਤੇ 2010 ‘ਚ 9ਵੇਂ ਸਥਾਨ ‘ਤੇ ਰਹੀ ਸੀ। (Hockey World Cup )
ਕਾਮਨਵੈਲਥ ਚ ਦੂਸਰੇ ਨੰਬਰ ਦੀ ਇੰਗਲੈਂਡ ਨੇ ਭਾਰਤ ਨੂੰ 6-0 ਨਾਲ ਹਰਾਇਆ ਸੀ | Hockey World Cup
ਟੂਰਨਾਮੈਂਟ ‘ਚ 10ਵੇਂ ਨੰਬਰ ਦੀ ਟੀਮ ਭਾਰਤ ਦੂਸਰੇ ਨੰਬਰ ਦੀ ਇੰਗਲੈਂਡ, ਸੱਤਵੇਂ ਨੰਬਰ ਦੀ ਅਮਰੀਕਾ ਅਤੇ 16ਵੀਂ ਰੈਂਕਿੰਗ ਦੇ ਆਇਰਲੈਂਡ ਨਾਲ ਗਰੁੱਪ ਬੀ ‘ਚ ਹੈ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਇੰਗਲੈਂਡ ਨੇ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਗਮੇ ਦੇ ਮੁਕਾਬਲੇ ‘ਚ 6-0 ਨਾਲ ਹਰਾਇਆ ਸੀ ਪਿਛਲੇ ਅੱਠ ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਵਿਸ਼ਵ ਕੱਪ ‘ਚ ਹਿੱਸਾ ਲਵੇਗੀ ਭਾਰਤੀ ਟੀਮ ਵਿਸ਼ਵ ਕੱਪ ‘ਚ ਸੱਤਵੀਂ ਵਾਰ ਖੇਡਣ ਉੱਤਰ ਰਹੀ ਹੈ ਅਤੇ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1974 ਦੇ ਵਿਸ਼ਵ ਕੱਪ ‘ਚ ਚੌਥਾ ਸਥਾਨ ਹਾਸਲ ਕਰਨਾ ਸੀ।
ਇਹ ਵੀ ਪੜ੍ਹੋ : ਭਿਆਨਕ ਹਾਦਸਾ : ਛੱਤ ਡਿੱਗਣ ਨਾਲ ਗਰਭਵਤੀ ਔਰਤ ਸਮੇਤ 3 ਜੀਆਂ ਦੀ ਮੌਤ, ਇਕ ਜ਼ਖਮੀ
ਭਾਰਤ ਨੇ ਹੁਣ ਤੱਕ ਵਿਸ਼ਵ ਕੱਪ ‘ਚ 9 ਮੈਚ ਜਿੱਤੇ ਹਨ, 27 ਹਾਰੇ ਹਨ ਅਤੇ 3 ਡਰਾਅ ਖੇਡੇ ਹਨ ਭਾਰਤ ਨੇ ਇਹਨਾਂ ਮੈਚਾਂ ‘ਚ 48 ਗੋਲ ਕੀਤੇ ਅਤੇ 87 ਖਾਧੇ ਹਨ ਭਾਰਤੀ ਟੀਮ ‘ਚ ਸਿਰਫ਼ ਰਾਣੀ ਅਤੇ ਦੀਪਿਕਾ ਨੂੰ ਹੀ ਵਿਸ਼ਵ ਕੱਪ ‘ਚ ਖੇਡਣ ਦਾ ਤਜ਼ਰਬਾ ਹੈ ਜਦੋਂਕਿ ਬਾਕੀ ਖਿਡਾਰੀ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੀਆਂ ਹਾਲਾਂਕਿ ਟੀਮ ‘ਚ ਕਈ ਖਿਡਾਰਨਾਂ ਨੇ 100 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡ ਰੱਖੇ ਹਨ।
ਭਾਰਤੀ ਟੀਮ ਕੋਲ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦਾ ਮੌਕਾ
ਭਾਰਤੀ ਟੀਮ ਤੋਂ ਜ਼ਿਆਦਾ ਆਸਾਂ ਨਹੀਂ ਲਗਾਈਆਂ ਜਾ ਰਹੀਆਂ ਹਨ ਪਰ ਭਾਰਤੀ ਟੀਮ ਕੋਲ ਇਹ ਟੂਰਨਾਮੈਂਟ ਇੱਕ ਅਜਿਹਾ ਸੁਨਹਿਰਾ ਮੌਕਾ ਹੈ ਜਿਸ ਨਾਲ ਉਹ 18 ਅਗਸਤ ਤੋਂ ਇੰਡੋਨੇਸ਼ੀਆ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰ ਸਕਦੀ ਹੈ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਭਾਰਤੀ ਟੀਮ ਨੂੰ ਸਿੱਧੀ ਟੋਕੀਓ ਓਲੰਪਿਕ ਦੀ ਟਿਕਟ ਦਿਵਾ ਸਕਦਾ ਹੈ।
ਭਾਰਤੀ ਟੀਮ ਜੇਕਰ 1974 ਦੇ ਪ੍ਰਦਰਸ਼ਨ ‘ਚ ਸੁਧਾਰ ਕਰਦੀ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ ਪਰ ਫਿਲਹਾਲ ਭਾਰਤੀ ਟੀਮ ਆਪਣੇ ਲਈ ਕੁਆਰਟਰ ਫਾਈਨਲ ਨੂੰ ਇੱਕੋ ਇੱਕ ਟੀਚਾ ਬਣਾ ਕੇ ਚੱਲ ਰਹੀ ਹੈ ਭਾਰਤ ਨੇ ਪਿਛਲੇ ਕੁਝ ਸਮੇਂ ਤੋਂ ਆਪਣੀ ਖੇਡ ‘ਚ ਕਾਫ਼ੀ ਸੁਧਾਰ ਦਿਖਾਇਆ ਹੈ ਅਤੇ 2016 ਏਸ਼ੀਅਨ ਚੈਂਪਿਅੰਜ਼ ਟਰਾਫ਼ੀ ‘ਚ ਸੋਨ ਅਤੇ 2017 ਏਸ਼ੀਆ ਕੱਪ ‘ਚ ਖ਼ਿਤਾਬ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤੀ ਟੀਮ ਇਸ ਵਾਰ ਅੱਠ ਸਾਲ ਪਹਿਲਾਂ ਦੇ 9ਵੇਂ ਸਥਾਨ ਨੂੰ ਪਿੱਛੇ ਛੱਡ ਸਕਦੀ ਭਾਰਤੀ ਟੀਮ ‘ਚ 16 ਖਿਡਾਰਨਾਂ ਅਜਿਹੀਆਂ ਹਨ ਜੋ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੀਆਂ ਅਤੇ ਉਹਨਾਂ ਲਈ ਇਹ ਵਿਸ਼ਵ ਕੱਪ ਸੁਪਨਾ ਪੂਰਾ ਹੋਣ ਜਿਹਾ ਮੌਕਾ ਹੋਵੇਗਾ ਜਿਸਨੂੰ ਉਹ ਯਾਦਗਾਰ ਬਣਾਉਣਾ ਚਾਹੁਣਗੀਆਂ।
ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਚਾਰ ਥਾਵਾਂ ’ਤੇ ਹੋਰ ਪੈ ਗਿਆ ਪਾੜ
ਭਾਰਤੀ ਟੀਮ : ਗੋਲਕੀਪਰ: ਸਵਿਤਾ (ਗੋਲਕੀਪਰ), ਰਜਨੀ ਇਤਮਰਪੂ, ਡਿਫੈਂਡਰ: ਸੁਨੀਤਾ ਲਾਕੜਾ, ਦੀਪ ਗ੍ਰੇਸ ਇੱਕਾ, ਦੀਪਿਕਾ, ਗੁਰਜੀਤ ਕੌਰ, ਰੀਨਾ ਖੋਖ਼ਰ, ਮਿਡਫੀਲਡਰ: ਨਮਿਤਾ ਟੋਪੋ, ਲਿਲਿਮਾ ਮਿਜ਼, ਮੋਨਿਕਾ, ਨੇਹਾ ਗੋਇਲ, ਨਵਜੋਤ ਕੌਰ, ਨਿੱਕੀ ਪ੍ਰਧਾਨ, ਫਾਰਵਰਡ: ਰਾਣੀ (ਕਪਤਾਨ), ਵੰਦਨਾ ਕਟਾਰੀਆ, ਨਵਨੀਤ ਕੌਰ, ਲਾਲਰੇਮਸਿਆਮੀ, ਉਦਿਤਾ।
4-3 ਦੀ ਜਿੱਤ ਨਾਲ ਫਰਾਂਸ ਕੁਆਰਟਰਫਾਈਨਲ ਚ | Sports News
ਕਜ਼ਾਨ (ਏਜੰਸੀ)। ਨੌਜਵਾਨ ਖਿਡਾਰੀ ਕਿਲਿਅਨ ਮਬਾਪੇ ਦੇ ਦੂਸਰੇ ਅੱਧ ‘ਚ ਚਾਰ ਮਿੰਟ ਦੇ ਫ਼ਰਕ ‘ਚ ਦਾਗੇ ਗਏ ਦੋ ਬਿਹਤਰੀਨ ਗੋਲਾਂ ਦੀ ਮੱਦਦ ਨਾਲ ਫਰਾਂਸ ਨੇ ਅਰਜਨਟੀਨਾ ਅਤੇ ਲਿਓਨਲ ਮੈਸੀ ਨੂੰ ਸ਼ਨਿੱਚਰਵਾਰ ਗੇੜ 16 ਦੇ ਹਾਈ ਵੋਲਟੇਜ਼ ਮੁਕਾਬਲੇ ‘ਚ 4-3 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਪਹਿਲਾ ਅੱਧ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਦੂਸਰਾ ਅੱਧ ਬੇਹੱਦ ਰੋਮਾਂਚਕ ਰਿਹਾ ਜਿਸ ਵਿੱਚ 1998 ਦੇ ਚੈਂਪੀਅਨ ਫਰਾਂਸ ਨੇ ਬਾਜ਼ੀ ਮਾਰ ਕੇ ਅਰਜਨਟੀਨਾ ਹੱਥੋਂ ਵਿਸ਼ਵ ਕੱਪ ‘ਚ ਮਿਲੀਆਂ ਦੋ ਹਾਰਾਂ ਦਾ ਹਿਸਾਬ ਚੁਕਤਾ ਕੀਤਾ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ ਅਤੇ ਆਖ਼ਰੀ ਮਿੰਟ ਤੱਕ ਸਾਹ ਰੁਕੇ ਹੋਏ ਸਨ ਪਰ 19 ਸਾਲ ਦੇ ਮਬਾਪੇ ਨੇ ਮੈਚ ‘ਚ ਸਾਰਾ ਫ਼ਰਕ ਪੈਦਾ ਕਰ ਦਿੱਤਾ ਹਾਲਾਂਕਿ ਅਰਜਨਟੀਨਾ ਨੇ ਇੰਜ਼ਰੀ ਸਮੇਂ ‘ਚ ਤੀਸਰਾ ਗੋਲ ਕੀਤਾ ਪਰ ਫਰਾਂਸ ਨੂੰ ਕੁਆਰਟਰਫਾਈਨ ‘ਚ ਜਾਣ ਤੋਂ ਨਾ ਰੋਕ ਸਕਿਆ। (Sports News)
ਮਬਾਪੇ ਨੇ ਪੰਜ ਮਿੰਟਾਂ ਚ ਕੀਤੇ ਦੋ ਗੋਲ | Sports News
ਮਬਾਪੇ ਨੇ ਫਰਾਂਸ ਦਾ ਤੀਸਰਾ ਗੋਲ 64ਵੇਂ ਮਿੰਟ ‘ਚ ਅਤੇ ਚਾਰ ਮਿੰਟ ਬਾਅਦ ਆਪਣਾ ਦੂਸਰਾ ਅਤੇ ਟੀਮ ਦਾ ਚੌਥਾ ਗੋਲ ਕਰਕੇ ਫਰਾਂਸ ਦੀ ਜਿੱਤ ਪੱਕੀ ਕਰ ਦਿੱਤੀ ਫਰਾਂਸ ਦਾ ਕੁਆਰਟਰਫਾਈਨਲ ‘ਚ ਉਰੂਗੁਵੇ ਅਤੇ ਪੁਰਤਗਾਲ ਦਰਮਿਆਨ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ ਐਂਟੋਅਿਨ ਗ੍ਰੀਜ਼ਮੈਨ ਨੇ 13ਵੇਂ ਮਿੰਟ ‘ਚ ਮਿਲੀ ਪੈਨਲਟੀ ‘ਤੇ ਫਰਾਂਸ ਦਾ ਪਹਿਲਾ ਗੋਲ ਕੀਤਾ ਜਦੋਂਕਿ ਬੇਂਜਾਮਿਨ ਪਵਾਰਡ ਨੇ 57ਵੇਂ ਮਿੰਟ ‘ਚ ਫਰਾਂਸ ਦਾ ਦੂਸਰਾ ਗੋਲ ਕੀਤਾ। (Sports News)
ਅਰਜਨਟੀਨਾ ਦੇ ਗੋਲ ਅੰਜੇਲ ਡੀ ਮਰਿਆ ਨੇ 41ਵੇਂ ਮਿੰਟ ‘ਚ, ਗੈਬ੍ਰਿਅਲ ਮੇਰਕਾਡੋ ਨੇ 48ਵੇਂ ਮਿੰਟ ‘ਚ ਅਤੇ ਬਦਲਵੇਂ ਖਿਡਾਰੀ ਸਰਜੀਓ ਅਗਵੇਰੋ ਨੇ ਇੰਜ਼ਰੀ ਸਮੇਂ ਦੇ ਤੀਸਰੇ ਮਿੰਟ ‘ਚ ਕੀਤੇ ਅਰਜਨਟੀਨਾ ਨੇ ਦੂਸਰਾ ਅੱਧ ਸ਼ੁਰੂ ਹੁੰਦੇ ਹੀ ਵਾਧਾ ਬਣਾਇਆ ਪਰ ਫਰਾਂਸ ਨੇ ਛੇਤੀ ਹੀ ਬਰਾਬਰੀ ਹਾਸਲ ਕਰ ਲਈ ਮਬਾਪੇ ਨੇ ਚਾਰ ਮਿੰਟ ਦੇ ਫਰਕ ‘ਚ ਦੋ ਗੋਲ ਕਰਕੇ ਫਰਾਂਸ ਨੂੰ 4-2 ਨਾਲ ਅੱਗੇ ਕਰ ਦਿੱਤਾ ਅਰਜਨਟੀਨਾ ਨੇ ਇੰਜ਼ਰੀ ਸਮੇਂ ‘ਚ ਤੀਸਰਾ ਗੋਲ ਕੀਤਾ ਅਤੇ ਆਖ਼ਰੀ ਮਿੰਟ ‘ਚ ਉਸਨੂੰ ਫ੍ਰੀ ਕਿੱਕ ਵੀ ਮਿਲੀ ਪਰ ਦੋ ਵਾਰ ਦੇ ਚੈਂਪੀਅਨ ਅਰਜਨਟੀਨਾ ਨੇ ਬਰਾਬਰੀ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ। (Sports News)
ਅਰਜਨਟੀਨਾ ਨੇ ਫਰਾਂਸ ਨੂੰ 1930 ‘ਚ 1-0 ਅਤੇ 1978 ‘ਚ 2-1 ਨਾਲ ਹਰਾਇਆ ਸੀ ਪਰ ਇਸ ਵਾਰ ਫਰਾਂਸ ਨੇ ਸਾਰਾ ਹਿਸਾਬ ਬਰਾਬਰ ਕਰ ਦਿੱਤਾ ਇਸ ਹਾਰ ਦੇ ਨਾਲ ਮੈਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ ਅਤੇ ਉਹ ਹੰਝੂਆਂ ਵਿੱਚ ਵਿਸ਼ਵ ਕੱਪ ਤੋਂ ਵਿਦਾ ਹੋ ਗਏ ਫਰਾਂਸ ਦਾ ਮਬਾਪੇ ਮੈਨ ਆਫ ਦ ਮੈਚ ਬਣਿਆ। (Sports News)
ਇੰਟਰਕਾਂਟੀਨੈਂਟਲ ਕੱਪ : ਭਾਰਤ ਬਣਿਆ ਚੈਂਪੀਅਨ
ਕੀਨੀਆ ਨੂੰ 2-0 ਨਾਲ ਹਰਾਇਆ
ਛੇਤਰੀ ਨੇ ਕੀਤੀ ਮੈਸੀ ਦੀ ਬਰਾਬਰੀ
ਬੰਗਲੁਰੂ (ਏਜੰਸੀ) । ਕਪਤਾਨ ਸੁਨੀਲ ਛੇਤਰੀ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤੀ ਫੁੱਟਬਾਲ ਟੀਮ ਨੇ ਹੀਰੋ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਮੁਕਾਬਲੇ ‘ਚ ਕੀਨੀਆ ਨੂੰ 2-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਛੇਤਰੀ ਨੇ ਪੂਰੇ ਟੂਰਨਾਮੈਂਟ ‘ਚ ਸ਼ਾਨਦਾਰ ਖੇਡ ਦਿਖਾਈ, ਉਸਨੇ ਕੁੱਲ ਅੱਠ ਗੋਲ ਕੀਤੇ ਅਤੇ ਭਾਰਤ ਨੂੰ ਚੈਂਪੀਅਨ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ।
ਭਾਰਤੀ ਟੀਮ ਦੀ ਰੱਖਿਆ ਕਤਾਰ ਨੇ ਵੀ ਇਸ ਟੂਰਨਾਮੈਂਟ ‘ਚ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਖਾਧਾ ਫਾਈਨਲ ਮੁਕਾਬਲੇ ‘ਚ ਦੋ ਗੋਲ ਕਰਨ ਦੇ ਨਾਲ ਹੀ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ‘ਚ ਆਪਣੇ ਦੇਸ਼ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਮਾਮਲੇ ‘ਚ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨੇਨ ਮੈਸੀ ਦੀ ਬਰਾਬਰੀ ਕਰ ਲਈ, ਮੈਸੀ ਅਤੇ ਛੇਤਰੀ ਨੇ ਆਪਣੇ ਦੇਸ਼ ਲਈ 64 ਗੋਲ ਕੀਤੇ ਹਨ ਫੁੱਟਬਾਲ ਖੇਡ ਰਹੇ ਖਿਡਾਰੀਆਂ ‘ਚ ਇਹਨਾਂ ਦੋਵਾਂ ਤੋਂ ਅੱਗੇ ਰੋਨਾਲਡੋ ਹੈ।
ਭਾਰਤ ਨੂੰ ਪਹਿਲਾ ਵੱਡਾ ਮੌਕਾ 7ਵੇਂ ਮਿੰਟ ‘ਚ ਮਿਲਿਆ ਅਤੇ ਕਪਤਾਨ ਛੇਤਰੀ ਨੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਇਆ ਜਦੋਂ ਕੀਨੀਆ ਦੇ ਬਰਨਾਰਡ ਓਗਿੰਗਾ ਦੇ ਫਾਊਲ ਕਾਰਨ ਮੇਜ਼ਬਾਨ ਟੀਮ ਨੂੰ ਫ੍ਰੀ ਕਿੱਕ ਮਿਲੀ ਭਾਰਤ ਦੇ ਅਨਿਰੁਧ ਥਾਪਾ ਦੀ ਫ੍ਰੀ ਕਿੱਕ ਕਪਤਾਨ ਸੁਨੀਲ ਛੇਤੀ ਦੇ ਕੋਲ ਪਹੁੰਚੀ ਜਿਸ ਨੇ ਇਸ ਨੂੰ ਗੋਲ ‘ਚ ਪਹੁੰਚਾ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ।
ਇਸ ਤੋਂ ਬਾਅਦ 29ਵੇਂ ਮਿੰਟ ‘ਚ ਭਾਰਤੀ ਕਪਤਾਨ ਨੇ ਅਨਸ ਦੇ ਲੰਮੇ ਪਾਸ ਨੂੰ ਆਪਣੇ ਕਬਜ਼ੇ ‘ਚ ਲਿਆ ਅਤੇ ਫਿਰ ਕੀਨੀਆ ਦੇ ਰੱਖਿਆ ਕਤਾਰ ਨੂੰ ਪਛਾੜਦੇ ਹੋਏ ਅੱਗੇ ਵਧੇ, ਛੇਤਰੀ ਨੇ ਇਸ ਤੋਂ ਬਾਅਦ ਆਪਣੇ ਦਮਦਾਰ ਸ਼ਾਟ ਨਾਲ ਗੋਲਕੀਪਰ ਪੈਟ੍ਰਿਕ ਨੂੰ ਛਕਾਉਂਦੇ ਹੋਏ ਗੋਲ ਕੀਤਾ ਅਤੇ ਭਾਰਤ ਨੂੰ 2-0 ਦਾ ਵਾਧਾ ਦਿਵਾਉਣ ਦੇ ਨਾਲ ਹੀ ਮੈਸੀ ਦੀ ਬਰਾਬਰੀ ਕਰ ਲਈ ਭਾਰਤੀ ਟੀਮ ਅੱਧੇ ਸਮੇਂ ਤੱਕ 2-0 ਨਾਲ ਅੱਗੇ ਸੀ ਦੂਸਰੇ ਅੱਧ ‘ਚ ਦੋਵਾਂ ਟੀਮਾਂ ਨੇ ਕਈ ਚੰਗੇ ਮੂਵ ਬਣਾਏ ਪਰ ਕਿਸੇ ਵੀ ਟੀਮ ਨੂੰ ਗੋਲ ਕਰਨ ‘ਚ ਸਫ਼ਲਤਾ ਨਹੀਂ ਮਿਲੀ।
ਵਿਸ਼ਵ ਕੱਪ-2019 30 ਮਈ ਤੋਂ
ਭਾਰਤ ਦਾ ਪਹਿਲਾ ਮੁਕਾਬਲਾ ਅਫ਼ਰੀਕਾ ਨਾਲ
5 ਜੂਨ ਨੂੰ ਖੇਡੇਗਾ ਆਪਣਾ ਪਹਿਲਾ ਮੁਕਾਬਲਾ
16 ਜੂਨ ਨੂੰ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ
ਕੋਲਕਾਤਾ (ਏਜੰਸੀ)। ਕੋਲਕਾਤਾ ‘ਚ ਅੱਜ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀਆਂ ਦੀ ਬੈਠਕ ਵਿੱਚ ਆਈ.ਸੀ.ਸੀ.ਵਿਸ਼ਵ ਕੱਪ 2019 ਦਾ ਵੇਰਵੇ ‘ਤੇ ਚਰਚਾ ਹੋਈ ਅਤੇ ਪ੍ਰੋਗਰਾਮ ਨੂੰ ਆਖ਼ਰੀ ਰੂਪ ਦੇ ਦਿੱਤਾ ਗਿਆ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਬੈਠਕ ਤੋਂ ਬਾਅਦ ਜਾਣਕਾਰੀ ‘ਚ ਦੱਸਿਆ ਗਿਆ ਕਿ ਵਿਸ਼ਵ ਕੱਪ ਅਗਲੇ ਸਾਲ 30 ਮਈ ਤੋਂ 14 ਜੁਲਾਈ ਦਰਮਿਆਨ ਇੰਗਲੈਂਡ ‘ਚ ਖੇਡਿਆ ਜਾਵੇਗਾ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਕਰੇਗਾ। ਬੀ.ਸੀ.ਸੀ.ਆਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਭਾਰਤ ਨੇ ਆਪਣਾ ਪਹਿਲਾ ਮੈਚ ਵੈਸੇ ਦੋ ਜੂਨ ਨੂੰ ਖੇਡਣਾ ਸੀ, ਪਰ ਅਗਲੇ ਸਾਲ ਆਈ.ਪੀ.ਐਲ. 29 ਮਾਰਚ ਤੋਂ 19 ਮਈ ਤੱਕ ਖੇਡਿਆ ਜਾਵੇਗਾ। ਇਸ ਲਈ 15 ਦਿਨ ਦਾ ਫ਼ਰਕ ਰੱਖਣ ਲਈ ਅਸੀਂ 5 ਜੂਨ ਨੂੰ ਹੀ ਪਹਿਲਾ ਮੈਚ ਖੇਡ ਸਕਦੇ ਹਾਂ।
ਬੀ.ਸੀ.ਸੀ.ਆਈ. ਦੀ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਆਈ.ਪੀ.ਐਲ. ਅਤੇ ਅੰਤਰਰਾਸ਼ਟਰੀ ਮੈਚਾਂ ਦਰਮਿਆਨ 15 ਦਿਨਾਂ ਦਾ ਫ਼ਰਕ ਰੱਖਣਾ ਜਰੂਰੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਆਈ.ਸੀ.ਸੀ. ਦੇ ਮੁੱਖ ਟੂਰਨਾਮੈਂਟਾਂ ਦੀ ਸ਼ੁਰੂਆਤ ਭਾਰਤ-ਪਾਕਿਸਤਾਨ ਦੇ ਮੁਕਾਬਲੇ ਨਾਲ ਹੁੰਦੀ ਸੀ ਕਿਉਂਕਿ ਇਸ ਵਿੱਚ ਸਟੇਡੀਅਮ ਖ਼ਚਾਖਚ ਭਰਿਆ ਹੁੰਦਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਇੰਝ ਨਹੀਂ ਹੋਵੇਗਾ ਅਤੇ ਇਹ ਦੋਵੇਂ ਟੀਮਾਂ 16 ਜੂਨ ਨੂੰ ਭਿੜਨਗੀਆਂ। ਇਹ ਟੂਰਨਾਮੈਂਟ ਰਾਊਂਡ ਰੌਬਿਨ (ਸਾਰੀਆਂ ਟੀਮਾਂ ਇੱਕ-ਦੂਜੇ ਵਿਰੁੱਧ ਖੇਡਣਗੀਆਂ)ਦੇ ਆਧਾਰ ‘ਤੇ ਖੇਡਿਆ ਜਾਵੇਗਾ।
ਕ੍ਰਿਕਟ:ਮਹਿਲਾ ਟੀਮ ਦੀ ਹਰ ਖਿਡਾਰਨ ਨੂੰ 50 ਲੱਖ ਦੇਵੇਗਾ ਬੋਰਡ
ਬੀਸੀਸੀਆਈ ਨੇ ਕੀਤਾ ਐਲਾਨ
ਨਵੀਂ ਦਿੱਲੀ,ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਹਰ ਇੱਕ ਖਿਡਾਰੀ ਨੂੰ ਆਈਸੀਸੀ ਵਿਸ਼ਵ ਕੱਪ ਫਾਈਨਲ ‘ਚ ਪਹੁੰਚਾਉਣ ਦੀ ਪ੍ਰਾਪਤੀ ਲਈ 50-50 ਲੱਖ ਰੁਪਏ ਦਾ ਇਨਾਮ ਦੇਵੇਗਾ
ਮਿਤਾਲੀ ਰਾਜ ਦੀ ਕਪਤਾਨੀ ‘ਚ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ‘ਚ ਚੱਲ ਰਹੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਹੁਣ ਉਸਦਾ ਮੁਕਾਬਲਾ ਤਿੰਨ ਵਾਰ ਦੀ ਚੈਂਪੀਅਨ ਇੰਗਲੈਂਡ ਨਾਲ ਐਤਵਾਰ ਨੂੰ ਲਾਡਰਸ ‘ਚ ਹੋਵੇਗਾ ਭਾਰਤੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਦੀ ਤਲਾਸ਼ ‘ਚ ਹੈ
ਉਹ ਇਸ ਤੋਂ ਪਹਿਲਾਂ ਸਾਲ 2005 ‘ਚ ਵੀ ਫਾਈਨਲ ਤੱਕ ਪਹੁੰਚੀ ਸੀ ਬੀਸੀਸੀਸੀਆਈ ਨੇ ਸ਼ਨਿੱਚਰਵਾਰ ਨੂੰ ਮਹਿਲਾ ਟੀਮ ਲਈ ਇਨਾਮ ਦਾ ਐਲਾਨ ਕਰਦਿਆਂ ਰਿਹਾ ਕਿ ਟੂਰਨਾਮੈਂਟ ‘ਚ ਖਿਡਾਰੀਆਂ ਦੇ ਪ੍ਰਦਰਸ਼ਨ ਲਈ ਟੀਮ ਦੀ ਹਰ ਖਿਡਾਰਨ ਨੂੰ 50-50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ, ਬ੍ਰਿਸਟਲ:ਅਸਟਰੇਲੀਆ ਦੀ ਕਪਤਾਨ ਮੇਨ ਲੇਨਿੰਗ ਨੇ ਨਾਬਾਦ 152 ਦੌੜਾਂ ਦੀ ਆਪਣੀ ਸਰਵੋਤਮ ਪਾਰੀ ਖੇਡ ਕੇ ਅਸਟਰੇਲੀਆ ਨੂੰ ਸ੍ਰੀਲੰਕਾ ਖਿਲਾਫ ਆਈਸੀਸੀ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ‘ਚ 37 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਆਸਾਨ ਜਿੱਤ ਦਿਵਾ ਦਿੱਤੀ
ਸ਼੍ਰੀਲੰਕਾ ਨੇ ਚਾਮਰੀ ਅੱਟਾਪੱਟੂ ਦੀ ਨਾਬਾਦ 178 ਦੌੜਾਂ ਦੀ ਜਬਰਦਸਤ ਪਾਰੀ ਦੀ ਬਦੌਲਤ 50 ਓਵਰਾਂ ‘ਚ ਨੌਂ ਵਿਕਟਾਂ ‘ਤੇ 257 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਅਸਟਰੇਲੀਆ ਨੇ ਲੇਨਿੰਗ ਦੇ ਨਾਬਾਦ 152 ਦੌੜਾਂ ਦੇ ਦਮ ‘ਤੇ 43.5 ਓਵਰਾਂ ‘ਚ ਹੀ ਦੋ ਵਿਕਟਾਂ ‘ਤੇ 262 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ ਇਹ ਮੈਚ ਨਿੱਜੀ ਸਕੋਰ ਦੇ ਲਿਹਾਜ਼ ਨਾਲ ਬੇਹੱਦ ਦਿਲਚਸਪ ਰਿਹਾ
ਅੱਟਾਪੱਟੂ ਨੇ ਮਹਿਲਾ ਇੱਕ ਰੋਜ਼ਾ ਇਤਿਹਾਸ ਦੀ ਤੀਜੀ ਸਰਵੋਤਮ ਪਾਰੀ ਖੇਡੀ ਜਦੋਂ ਕਿ ਲੇਨਿੰਗ ਨੇ 13ਵੀਂ ਸਰਵੋਤਮ  ਪਾਰੀ ਖੇਡੀ ਅਸਟਰੇਲੀਆ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਅਤੇ ਉਹ ਚਾਰ ਅੰਕਾਂ ਨਾਲ ਸੂਚੀ ‘ਚ ਚੋਟੀ ‘ਤੇ ਹੈ ਸ਼੍ਰੀਲੰਕਾ ਨੂੰ ਦੂਜੇ ਪਾਸੇ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਅੱਠ ਟੀਮਾਂ ਦੇ ਟੂਰਨਾਮੈਂਟ ‘ਚ ਸੱਤਵੇਂ ਸਥਾਨ ‘ਤੇ ਹੈ ਲੇਨਿੰਗ ਨੇ 135 ਗੇਂਦਾਂ ‘ਤੇ ਨਾਬਾਦ 152 ਦੌੜਾਂ ‘ਚ 19 ਚੌਕੇ ਅਤੇ ਇੱਕ ਛੱਕਾ ਲਾਇਆ ਲੇਨਿੰਗ ਦੇ ਕਰੀਅਰ ਦਾ ਇਹ 11ਵਾਂ ਸੈਂਕੜਾ ਸੀ
ਉਨ੍ਹਾਂ ਨੇ ਓਪਨਰ ਲਿਕੋਲ ਬੋਲਟਨ 60 ਨਾਲ ਦੂਜੀ ਵਿਕਟ ਲਈ 133 ਦੌੜਾਂ ਅਤੇ ਫਿਰ ਐਲਿਸ ਪੇਰੀ ਨਾਬਾਦ 39 ਦੌੜਾਂ ਨਾਲ ਤੀਜੀ ਵਿਕਟ ਲਈ 18.2 ਓਵਰਾਂ ‘ਚ 124 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਪੇਰੀ ਨੇ 53 ਗੇਂਦਾਂ ‘ਚ ਤਿੰਨ ਚੌਕੇ ਲਾਏ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਪਾਰੀ ‘ਚ ਅੱਟਾਪੱਟੂ ਦਾ ਹੀ ਯੋਗਦਾਨ ਰਿਹਾ ਜਿਨ੍ਹਾਂ ਨੇ ਟੀਮ ਦੇ 257 ਦੌੜਾਂ ‘ਚ ਇਕੱਲੇ 178 ਦੌੜਾਂ ਬਣਾਈਆਂ ਉਨ੍ਹਾਂ ਨੇ 143 ਗੇਂਦਾਂ ‘ਚ ਨਾਬਾਦ ਪਾਰੀ ‘ਚ 22 ਚੌਕੇ ਅਤੇ ਛੇ ਛੱਕੇ ਲਾਏ ਅੱਟਾਪੱਟੂ ਦੇ ਕਰੀਅਰ ਦਾ ਇਹ ਤੀਜਾ ਸੈਂਕੜਾ ਅਤੇ ਸਰਵੋਤਮ ਸਕੋਰ ਵੀ ਸੀ
ਅਸਟਰੇਲੀਅਨ ਮਹਿਲਾ ਕ੍ਰਿਕੇਟਰ ਕਪਤਾਨ ਨੇ ਤੋੜਿਆ ਕੋਹਲੀ, ਅਮਲਾ ਦਾ ਰਿਕਾਰਡ
ਅਸਟਰੇਲੀਆਈ ਮਹਿਲਾ ਕ੍ਰਿਕਟ ਕਪਤਾਨ ਮੇਗ ਲੇਨਿੰਗ ਨੇ 11 ਵਾਂ ਸੈਂਕੜਾ ਜੜ ਕੇ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ, ਕਵਿੰਟਨ ਡੀ ਕਾਕ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ ਲੇਨਿੰਗ ਨੇ ਇਨ੍ਹਾਂ ਤਿਨਾਂ ਕ੍ਰਿਕੇਟਰਾਂ ਦੇ ਮੁਕਾਬਲੇ ਇੱਕ ਰੋਜ਼ਾ ‘ਚ ਸਭ ਤੋਂ ਘੱਟ 59 ਪਾਰੀਆਂ ‘ਚ 11 ਸੈਂਕੜੇ ਜੜੇ ਹਨ ਲੇਨਿੰਗ ਨੇ ਇਹ ਰਿਕਾਰਡ ਸ੍ਰੀਲੰਕਾ ਖਿਲਾਫ ‘ਮਹਿਲਾ ਵਿਸ਼ਵ ਕੱਪ’ ਦੇ ਮੈਚ ‘ਚ ਬਣਾਇਆ