Economic experts - Sach Kahoon Punjabi

ਪੰਜਾਬ ਸਰਕਾਰ ਦੇ ਬਜ਼ਟ ਨੂੰ ਆਰਥਿਕ ਮਾਹਿਰਾਂ ਨਕਾਰਿਆ
ਕਿਸਾਨ ਕਰਜ਼ੇ ਲਈ ਰੱਖੀ ਗਈ ਰਾਸ਼ੀ ਨੂੰ ਬਹੁਤ ਘੱਟ ਦੱਸਿਆ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਖਜ਼ਾਨਾ ਮੰਤਰੀ ਵੱਲੋਂ ਅੱਜ ਪੇਸ਼ ਕੀਤਾ ਗਿਆ ਬਜਟ ਆਰਥਿਕ ਮਾਹਰਾਂ ਦੀ ਨਜ਼ਰ ਨੂੰ ਲੁਭਾਇਆ ਨਹੀਂ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਬਜਟ ‘ਚ ਨਿਵੇਸ਼ ਵਧਾਉਣਾ ਚਾਹੀਦਾ ਸੀ, ਜਦਕਿ ਅਜਹਾ ਕਿਧਰੇ ਨਜ਼ਰ ਨਹੀਂ ਆਇਆ। ਪੰਜਾਬ ਦੇ ਰੀੜ ਦੀ ਹੱਡੀ ਕਿਸਾਨਾਂ ਲਈ ਵੀ ਬਜਟ ‘ਚ ਕੋਈ ਵਿਸ਼ੇਸ਼ ਤਵੱਜੋਂ ਨਹੀਂ ਦਿੱਤੀ ਗਈ। ਉਂਜ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕੁਝ ਤਰਜੀਹ ਜ਼ਰੂਰ ਦਿੱਤੀ ਗਈ ਹੈ, ਪਰ ਨੌਜਵਾਨਾਂ ਦੇ ਰੁਜ਼ਗਾਰ ਲਈ ਕੋਈ ਰੋਡ ਮੈਂਪ ਤਿਆਰ ਨਹੀਂ ਕੀਤਾ ਗਿਆ।

ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਪ੍ਰੋ: ਡਾ. ਕੇਸਰ ਸਿਘ ਭੰਗੂ ਦਾ ਕਹਿਣਾ ਹੈ ਕਿ ਬਜਟ ਵਿੱਚ ਵੱਧ ਤੋਂ ਵੱਧ ਨਿਵੇਸ਼ ਵਧਾਉਣ ਨੂੰ ਤਰਜੀਹ ਦੇਣੀ ਚਾਹੀਦੀ ਸੀ, ਪਰ ਵਿੱਤ ਮੰਤਰੀ ਵੱਲੋਂ ਅਜਿਹਾ ਕੁਝ ਵੀ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰੀੜ ਦੀ ਹੱਡੀ ਕਿਸਾਨੀ ਜੋ ਕਿ ਖੇਤੀਬਾੜੀ ਦੇ ਧੰਦੇ ‘ਤੇ ਨਿਰਭਰ ਹੈ, ਉਨ੍ਹਾਂ ਲਈ ਫਸਲੀ ਕਰਜ਼ੇ ਤੇ ਸਿਰਫ਼ 2 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਜੋ ਕਿ ਬਹੁਤ ਘੱਟ ਹੈ।

ਉਨ੍ਹਾਂ ਕਿਹਾ ਕਿ ਇਹ ਕਰਜ਼ਾਂ ਪਹਿਲਾ ਹੀ ਬਹੁਤ ਘੱਟ ਵੰਡਿਆ ਜਾਂਦਾ ਹੈ ਅਤੇ ਕਿਸਾਨਾਂ ਤੱਕ ਪੁੱਜਦਾ ਹੀਂ ਨਹੀਂ। ਫਾਰਮ ਲੇਬਰ ਲਈ ਜੋ 520 ਕਰੋੜ ਰੁਪਏ ਰੱਖੇ ਗਏ ਹਨ ਉਹ ਕਿਹੜੀ ਲੇਬਰ ਲਈ ਹਨ, ਕੁਝ ਪਤਾ ਨਹੀਂ। ਰਹਿਦ ਖੁੰਹਦ ਲਈ ਕੋਈ ਖਾਸ ਉਪਰਾਲਾ ਨਹੀਂ ਕੀਤਾ ਗਿਆ ਅਤੇ ਕੇਂਦਰ ਸਰਕਾਰ ਤੇ ਛੱਡ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜਦਕਿ ਚਾਹੀਦਾ ਇਹ ਸੀ ਕਿ ਰਾਜ ਸਰਕਾਰ ਰਹਿਦ ਖੂਹਦ ਤੇ 100 ਰੁਪਏ ਆਪ ਰੱਖਦੀ ਅਤੇ 100 ਕੇਂਦਰ ਸਰਕਾਰ ਨੂੰ ਦੇਣ ਲਈ ਆਖਦੀ, ਪਰ ਸਾਰਾ ਭਾਰ ਹੀ ਕੇਂਦਰ ਤੇ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਲਈ ਇਸ ਵਾਰ ਵੱਧ ਰਾਸ਼ੀ ਰੱਖੀ ਗਈ ਹੈ ਜਦਕਿ ਪੰਜਾਬੀ ਯੂਨੀਵਰਸਿਟੀ ਨੂੰ ਕੋਈ ਸਪੈਸ਼ਲ ਗ੍ਰਾਂਟ ਨਹੀਂ ਦਿੱਤੀ ਗਈ ਜਦਕਿ ਪਿਛਲੀ ਵਾਰ 50 ਕਰੋੜ ਰੁਪਏ ਸਪੈਸ਼ਲ ਗ੍ਰਾਂਟ ਦਿੱਤੀ ਗਈ ਸੀ। ਇਸ ਵਾਰ ਸਿਰਫ਼ ਸਲਾਨਾ ਮਿਲਣ ਵਾਲੀ ਗ੍ਰਾਂਟ ‘ਚ 6 ਫੀਸਦੀ ਵਾਧੇ ਦੀ ਗੱਲ ਕਹੀ ਗਈ ਹੈ।

ਇਸ ਤੋਂ ਇਲਾਵਾ ਕਿਸਾਨ ਆਗੂ ਤੇ ਮਾਹਰ ਡਾ. ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਇਸ ਬਜਟ ‘ਚ ਪੰਜਾਬ ਦੇ ਕਿਸਾਨਾਂ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਮਾੜਾ ਕੰਮ ਕੀਤਾ ਹੈ, ਉਹ ਜ਼ਿਲ੍ਹਾ ਸਹਿਕਾਰੀ ਬੈਂਕਾਂ ਦਾ ਰਲੇਵਾ ਸੂਬਾ ਪੱਧਰ ਦੇ ਸਹਿਕਾਰੀ ਬੈਂਕ ਵਿੱਚ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸਹਿਕਾਰਤਾ ਦੇ ਨਿਯਮਾਂ ਦੇ ਵਿਰੁੱਧ ਹੈ ਅਤੇ ਇਸ ਦਾ ਕੇਂਦਰੀਕਰਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਰਜ਼ਾ ਰਾਹਤ ਲਈ ਕਿਸਾਨਾਂ ਲਈ ਕੋਈ ਖਾਸ ਰਾਸੀ ਨਹੀਂ ਰੱਖੀ ਗਈ। ਡਾ. ਜਗਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਸਥਾਈ ਰੁਜ਼ਗਾਰ ਦੀ ਕੋਈ ਗੱਲ ਨਹੀਂ ਕੀਤੀ ਗਈ ਜਦਕਿ ਸਾਰੇ ਸਰਕਾਰੀ ਵਿਭਾਗਾਂ ਵਿੱਚ ਹਜਾਰਾਂ ਪੋਸਟਾਂ ਖਾਲੀ ਪਈਆਂ ਹਨ। ਉਂਜ ਉਨ੍ਹਾਂ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੀ ਉਮਰ ਹੱਦ 58 ਸਾਲ ਕੀਤੇ ਜਾਣ ਨੂੰ ਸਰਾਹਿਆ ਗਿਆ ਹੈ ਅਤੇ ਇਸ ਨੂੰ ਨੌਜਵਾਨੀ ਲਈ ਚੰਗਾ ਕਦਮ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋਂ ਬਜਟ ਤੋਂ ਆਮ ਲੋਕਾਂ ਨੂੰ ਉਮੀਦ ਸੀ, ਉਹ ਪੂਰੀ ਨਹੀਂ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਆਰਥਿਕ ਮਾਹਰਾਂ ਨੇ ਕਾਰਪੋਰੇਟ ਘਰਾਣਿਆਂ ਪੱਖੀ ਬਜਟ ਗਰਦਾਨਿਆ, ਆਮ ਲੋਕਾਂ ਨੂੰ ਬਜਟ ਨੇ ਕੀਤਾ ਨਿਰਾਸ਼
ਕਸਟਮ ਡਿਊਟੀ ਵਾਪਸ ਲੈਣ ਨਾਲ ਆਮ ਲੋਕਾਂ ‘ਤੇ ਪਵੇਗਾ ਭਾਰ

ਬਜਟ ਕੋਈ ਰੋਡ ਮੈਪ ਨਹੀਂ, ਕਿਸਾਨੀ ਨੂੰ ਕੀਤਾ ਗਿਆ ਅੱਖੋਂ ਪਰੋਖੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਨੂੰ ਆਰਥਿਕ ਮਾਹਰਾਂ ਵੱਲੋਂ ਨਕਾਰ ਦਿੱਤਾ ਗਿਆ ਹੈ। ਆਰਥਿਕ ਮਾਹਰਾਂ ਨੇ ਇਸ ਬਜਟ ਨੂੰ ਕਾਰਪੋਰੇਟ ਘਰਾਣਿਆ ਪੱਖੀ ਬਜਟ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਜਟ ਵਿੱਚ ਜਿੱਥੇ ਆਮ ਲੋਕਾਂ ਜਾਂ ਮਿਡਲ ਕਲਾਸ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਉੱਥੇ ਹੀ ਕਿਸਾਨੀ ਤਬਕੇ ਨੂੰ ਵੀ ਬੁਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ ਹੈ। ਇਸ ਬਜਟ ਦਾ ਕੋਈ ਰੋਡ ਮੈਂਪ ਨਹੀਂ ਹੈ , ਕਿਸਾਨਾਂ ਜਾਂ ਯੂਥ ਲਈ ਕਿਸ ਨੀਤੀਆਂ ਤਹਿਤ ਕੰਮ ਕੀਤਾ ਜਾਵੇਗਾ, ਉਹ ਵੀ ਕੋਈ ਸਪੱਸ਼ਟ ਨਹੀਂ ਹੈ।

ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਪ੍ਰੋ: ਅਤੇ ਆਰਥਿਕ ਮਾਮਲਿਆ ਦੇ ਮਾਹਰ ਡਾ. ਕੇਸਰ ਸਿੰਘ ਭੰਗੂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਇਸ ਬਜਟ ਵਿੱਚ ਆਮ ਲੋਕਾਂ ਲਈ ਕੋਈ ਰਾਹਤ ਵਾਲੀ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਸਟਮ ਡਿਊਟੀ ਵਾਪਸ ਲੈ ਲਈ ਹੈ, ਜਿਸ ਨਾਲ ਕਿ ਚੱਪਲਾ ਜੁੱਤੀਆਂ ਆਦਿ ਦੇ ਭਾਅ ਵਧਣਗੇ ਜਿਸ ਨਾਲ ਕਿ ਆਮ ਲੋਕਾਂ ਦੇ ਭਾਰ ਪਵੇਗਾ। ਇਸ ਤੋਂ ਇਲਾਵਾ ਡੀਜ਼ਲ ਪੈਟਰੋਲ ਦੇ ਭਾਅ ਵਿੱਚ ਵੀ ਤੇਜ਼ੀ ਆਵੇਗੀ।

ਡਾ. ਭੰਗੂ ਦਾ ਕਹਿਣਾ ਸੀ ਕਿ ਪੇਂਡੂ ਭਾਰਤ ਦੀ ਵਿੱਤੀ ਹਾਲਤ ਬਹੁਤ ਹੀ ਮਾੜੇ ਦੌਰ ਵਿੱਚ ਹੈ, ਇਸ ਨੂੰ ਇੱਕ ਸਾਲ ਵਿੱਚ ਬਾਹਰ ਕੱਢਣ ਲਈ ਕਿਸੇ ਵੀ ਕੋਸਿਸ ਜਾ ਵਿਧੀ ਬਾਰੇ ਨਹੀਂ ਦੱÎਸਿਆ ਗਿਆ। ਦੇਸ਼ ਦੀ ਰੀਡ ਦੀ ਹੱਡੀ ਕਿਸਾਨੀ ਅਤੇ ਖੇਤੀਬਾੜੀ ਲਈ 2022 ਤੱਕ ਆਮਦਨ ਦੇ ਵਾਧੇ ਦੀ ਗੱਲ ਤਾ ਕਹੀ ਗਈ ਹੈ, ਪਰ ਇਹ ਵਾਧੇ ਲਈ ਕਿ ਸਾਧਨ ਜਾ ਤਰੀਕੇ ਹੋਣਗੇ, ਉਸ ਬਾਰੇ ਇਹ ਬਜਟ ਪੂਰੀ ਤਰ੍ਹਾਂ ਚੁੱਪ ਹੈ।

ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਹੀ ਪ੍ਰੋ: ਡਾ. ਲਖਵਿੰਦਰ ਗਿੱਲ ਦਾ ਕਹਿਣਾ ਹੈ ਕਿ ਇਨਕਮ ਟੈਕਸ ਵਿੱਚ ਜੋਂ ਮਿਡਲ ਕਲਾਸ ਨੂੰ ਵੱਖ ਵੱਖ ਸਲੈਬ ਰਾਹੀਂ ਰਾਹਤ ਪ੍ਰਦਾਨ ਕੀਤੀ ਗਈ ਸੀ, ਉਸ ਨੂੰ ਖਤਮ ਕੀਤਾ ਗਿਆ ਹੈ। ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ‘ਚ ਪਿਸ ਰਿਹਾ ਹੈ, ਪਰ ਇਸ ਬਜਟ ਰਾਹੀਂ ਯੂਥ ਦੀ ਡਿਪਲੈਪਮੈਂਟ ਦੀ ਕੋਈ ਖਾਸ ਗੱਲ ਨਹੀਂ ਕੀਤੀ ਗਈ। ਨੌਜਵਾਨਾਂ ਨੂੰ ਜੋਂ ਨੌਕਰੀਆਂ ਦੇਣ ਦੇ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸਨ, ਉਹ ਇਸ ਬਜਟ ਰਾਹੀਂ ਕਿਸ ਤਰ੍ਹਾਂ ਪੂਰੇ ਹੋਣਗੇ ਕੋਈ ਨਿਸ਼ਾਨਾ ਨਹੀਂ ਮਿੱਥਿਆ ਗਿਆ।

ਉਨ੍ਹਾਂ ਕਿਹਾ ਕਿ ਜਿਹੜੇ ਕਾਰਪੋਰੇਟ ਘਰਾਣਿਆ ਨੂੰ ਪਹਿਲਾ ਹੀ ਅਨੇਕਾ ਰਾਹਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਹੋਰ ਰਾਹਤਾਂ ਬਾਰੇ ਹੀ ਗੱਲ ਕੀਤੀ ਗਈ ਹੈ। ਇਸ ਬਜਟ ਤੋਂ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ।

ਆਰਥਿਕ ਮਾਮਲਿਆ ਦੇ ਮਾਹਰ ਡਾ. ਜਸਵਿੰਦਰ ਬਰਾੜ ਨੇ ਵੀ ਇਸ ਬਜਟ ਨੂੰ ਨਾਂਹਪੱਖੀ ਤੇ ਬਿਨਾਂ ਸਿਰ ਪੈਰਾਂ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਜਟ ਬਹੁਤ ਲੰਮਾ ਹੈ, ਪਰ ਇਸ ਵਿੱਚ ਦੇਸ਼ ਨੂੰ ਆਰਥਿਕ ਹਾਲਤ ਵਿੱਚੋਂ ਕੱਢਣ ਦਾ ਕੋਈ ਰਾਹ ਨਜਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿੱਤੀ ਹਾਲਤ ਇਸ ਸਮੇਂ ਨਾਜੁਕ ਮੋੜ ‘ਤੇ ਹੈ, ਪਰ ਇਸ ਬਜਟ ਵਿੱਚ ਦੇਸ਼ ਨੂੰ ਅਗਾਹ ਲੈ ਕੇ ਜਾਣ ਦੀਆਂ ਪਾਲਸੀਆਂ ਧੁੰਦਲੀਆਂ ਦਿਖਾਈ ਦੇ ਰਹੀਆਂ ਹਨ।

ਕਿਸਾਨ ਆਗੂ ਅਤੇ ਮਾਹਰ ਡਾ. ਜਗਮੋਹਨ ਸਿੰਘ ਉੱਪਲ ਦਾ ਕਹਿਣਾ ਹੈ ਕਿ ਪਿਛਲੇ ਸਾਲ  ਪੰਜਾਬ ਦੀ ਕਿਸਾਨੀ ਲਈ ਜੀਰੋ ਬਜਟ ਸਕੀਮ ਲਿਆਂਦੀ ਸੀ, ਪਰ ਇਸ ਵਾਰ ਇਹ ਬਜਟ ਛੋਟੇ ਕਿਸਾਨ, ਦਰਮਿਆਨੇ ਕਿਸਾਨ ਲਈ ਜੀਰੋਂ ਹੀ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋਂ ਬਜਟ ਵਿੱਚ ਗੱਲ ਕੀਤੀ ਗਈ ਹੈ, ਉਹ ਕਾਰਪੋਰੇਟ ਦੀ ਹੀ ਗੱਲ ਕੀਤੀ ਗਈ ਸੀ। ਅਸੀਂ ਇਸ ਬਜਟ ਦਾ ਵਿਰੋਧ ਕਰਦੇ ਹਾਂ ਕਿਉਂਕਿ ਕਿਸਾਨੀ ਨੂੰ ਕਰਜਿਆਂ ਚੋਂ ਰਾਹਤ ਦੇਣ ਲਈ ਕੋਈ ਸਕੀਮ ਨਹੀਂ ਹੈ। ਮੋਦੀ ਸਰਕਾਰ ਵੱਲੋਂ ਵੋਟਾਂ ਹਾਸਲ ਕਰ ਲਈਆਂ ਗਈਆਂ ਹਨ, ਪਰ ਕਿਸਾਨੀ ਅਤੇ ਮਜ਼ਦੂਰਾਂ ਲਈ ਕੋਈ ਰਾਹਤ ਨਹੀਂ ਦਿੱਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।