Air India Flight - Sach Kahoon Punjabi

Air India Flight: ਏਅਰ ਇੰਡੀਆ ਦੀ ਸੈਨ ਫਰਾਂਸਿਸਕੋ ਜਾ ਰਹੀ ਉਡਾਣ ਤਕਨੀਕੀ ਖਰਾਬੀ ਕਾਰਨ ਦਿੱਲੀ ਵਾਪਸ ਪਰਤੀ
ਨਵੀਂ ਦਿੱਲੀ। ਸੈਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਬੁੱਧਵਾਰ ਸਵੇਰੇ ਤਕਨੀਕੀ ਖਰਾਬੀ ਦਾ ਸਾਹਮਣਾ ਕਰਨ ਤੋਂ ਬਾਅਦ ਦਿੱਲੀ ਵਾਪਸ ਪਰਤੀ। ਏਅਰਲਾਈਨ ਨੇ ਕਿਹਾ ਕਿ ਜਹਾਜ਼ 8 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਹਵਾ ’ਚ ਸੀ। ਦਿੱਲੀ ਤੋਂ ਸੈਨ ਫਰਾਂਸਿਸਕੋ ਜਾਣ ਵਾਲੀ ਉਡਾਣ 19173, ਸਥਾਪਿਤ ਸੁਰੱਖਿਆ ਪ੍ਰਕਿਰਿਆਵਾਂ ਅਨੁਸਾਰ ਦਿੱਲੀ ਵਾਪਸ ਪਰਤੀ। ਉਡਾਣ ਇੱਕ ਬੋਇੰਗ 777-300 ਈਆਰ ਸੀ। ਏਅਰਲਾਈਨ ਨੇ ਇੱਕ ਬਿਆਨ ’ਚ ਕਿਹਾ, ‘ਜਹਾਜ਼ ਸੁਰੱਖਿਅਤ ਢੰਗ ਨਾਲ ਉਤਰਿਆ ਤੇ ਏਅਰ ਇੰਡੀਆ ਦੇ ਸੁਰੱਖਿਆ ਮਾਪਦੰਡਾਂ ਅਨੁਸਾਰ ਤਕਨੀਕੀ ਜਾਂਚ ਕੀਤੀ ਜਾਵੇਗੀ।’ ਚੀਨੀ ਹਵਾਈ ਖੇਤਰ ’ਚ ਤਿੰਨ ਘੰਟੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਜਹਾਜ਼ ਦਿੱਲੀ ਵਾਪਸ ਮੁੜ ਗਿਆ।

Read Also : World News: ਅਮਰੀਕਾ ਦੀ ਪੇਪਰ ਮਿੱਲ ’ਚ ਕੈਮੀਕਲ ਟੈਂਕ ਫਟਿਆ, ਕਈ ਮੌਤਾਂ

ਏਅਰ ਇੰਡੀਆ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਤੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵਿਕਲਪਕ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਉਹ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ’ਤੇ ਪਹੁੰਚ ਜਾਣ। ਏਅਰ ਇੰਡੀਆ ਨੇ ਕਿਹਾ, ‘ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਕਰਦੇ ਹਾਂ ਤੇ ਇਹ ਯਕੀਨੀ ਬਣਾਉਣ ਲਈ ਵਿਕਲਪਕ ਪ੍ਰਬੰਧ ਕਰ ਰਹੇ ਹਾਂ ਕਿ ਉਹ ਜਲਦੀ ਤੋਂ ਜਲਦੀ ਆਪਣੇ ਟਿਕਾਣਿਆਂ ’ਤੇ ਪਹੁੰਚ ਜਾਣ।’ ਏਅਰਲਾਈਨ ਨੇ ਤਕਨੀਕੀ ਸਮੱਸਿਆ ਬਾਰੇ ਵੇਰਵੇ ਨਹੀਂ ਦਿੱਤੇ, ਤੇ ਜਹਾਜ਼ ਹੁਣ ਤਕਨੀਕੀ ਜਾਂਚ ਪ੍ਰਕਿਰਿਆ ਵਿੱਚੋਂ ਗੁਜ਼ਰੇਗਾ। ਪਿਛਲੇ ਹਫ਼ਤੇ, 21 ਮਈ ਨੂੰ, ਬੰਗਲੁਰੂ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਦੇ ਦਿੱਲੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਇੰਜਣ ’ਚ ਅੱਗ ਲੱਗ ਗਈ। Air India Flight

Air India Express: ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਦੇ ਟਾਇਰ ਫਟੇ, ਐਮਰਜੈਂਸੀ ਲੈਂਡਿੰਗ
160 ਯਾਤਰੀ ਸੁਰੱਖਿਅਤ

ਜੇਦਾਹ ਤੋਂ ਕਾਲੀਕਟ ਜਾ ਰਹੀ ਸੀ ਫਲਾਈਟ

Air India Express: ਨਵੀਂ ਦਿੱਲੀ (ਏਜੰਸੀ)। ਜੇਦਾਹ ਤੋਂ ਕੋਝੀਕੋਡ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਇੱਕ ਉਡਾਣ ਨੂੰ ਵੀਰਵਾਰ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ’ਚ 160 ਯਾਤਰੀ ਸਵਾਰ ਸਨ। ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (ਸੀਆਈਏਐਲ) ਨੇ ਇੱਕ ਬਿਆਨ ’ਚ ਕਿਹਾ ਕਿ ਫਲਾਈਟ ਆਈਐਕਸ 398 ਨੂੰ ਸੱਜੇ ਮੁੱਖ ਲੈਂਡਿੰਗ ਗੀਅਰ ਤੇ ਇੱਕ ਟਾਇਰ ਵਿੱਚ ਫੇਲ੍ਹ ਹੋਣ ਕਾਰਨ ਕੋਚੀ ਵੱਲ ਮੋੜ ਦਿੱਤਾ ਗਿਆ ਸੀ।

ਇਹ ਖਬਰ ਵੀ ਪੜ੍ਹੋ : Parenting Values At Home: ਮਾਤਾ-ਪਿਤਾ ਬੱਚਿਆਂ ਨੂੰ ਘਰ ’ਚ ਹੀ ਦੇਣ ਬਿਹਤਰ ਸੰਸਕਾਰ

ਉਡਾਣ ਸਵੇਰੇ 9:07 ਵਜੇ ਪੂਰੀ ਐਮਰਜੈਂਸੀ ਪ੍ਰਤੀਕਿਰਿਆ ਨਾਲ ਉਤਰੀ। ਸੀਆਈਏਐਲ ਦੇ ਇੱਕ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, ‘ਸਾਰੀਆਂ ਐਮਰਜੈਂਸੀ ਸੇਵਾਵਾਂ ਪਹਿਲਾਂ ਹੀ ਸਰਗਰਮ ਕਰ ਦਿੱਤੀਆਂ ਗਈਆਂ ਸਨ। ਯਾਤਰੀਆਂ ਜਾਂ ਚਾਲਕ ਦਲ ਦੇ ਮੈਂਬਰਾਂ ’ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਲੈਂਡਿੰਗ ਤੋਂ ਬਾਅਦ ਦੀ ਜਾਂਚ ਨੇ ਪੁਸ਼ਟੀ ਕੀਤੀ ਕਿ ਸੱਜੇ ਪਾਸੇ ਦੇ ਦੋਵੇਂ ਟਾਇਰ ਫਟ ਗਏ ਸਨ।’

ਯਾਤਰੀਆਂ ਦੀ ਅੱਗੇ ਦੀ ਯਾਤਰਾ ਲਈ ਪ੍ਰਬੰਧ ਕੀਤੇ ਜਾ ਰਹੇ

ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ਦੇ ਲਾਉਂਜ ’ਚ ਠਹਿਰਾਇਆ ਗਿਆ ਹੈ ਤੇ ਉਨ੍ਹਾਂ ਦੀ ਅੱਗੇ ਦੀ ਯਾਤਰਾ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਡਾਣ ’ਚ ਦੇਰੀ ਜਾਂ ਰੱਦ ਹੋਣ ਦੀ ਸਥਿਤੀ ’ਚ, ਏਅਰਲਾਈਨ ਨੇ ਭਰੋਸਾ ਦਿੱਤਾ ਹੈ ਕਿ ਯਾਤਰੀਆਂ ਨੂੰ ਸੜਕ ਰਾਹੀਂ ਕੋਝੀਕੋਡ ਲਿਜਾਇਆ ਜਾਵੇਗਾ, ਜੋ ਕਿ ਕੋਚੀ ਤੋਂ ਲਗਭਗ ਸੱਤ ਘੰਟੇ ਦੀ ਡਰਾਈਵ ਹੈ।

Air India Flight: ਏਅਰ ਇੰਡੀਆ ਦੇ ਜ਼ਹਾਜ਼ ਦੀ ਬਰਮਿੰਘਮ ’ਚ ਐਮਰਜੈਂਸੀ ਲੈਂਡਿੰਗ
Air India Flight Emergency Landing: ਨਵੀਂ ਦਿੱਲੀ (ਏਜੰਸੀ)। 4 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏਆਈ 117 ਨੂੰ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਫਲਾਈਟ ਦੌਰਾਨ ਰੈਮ ਏਅਰ ਟਰਬਾਈਨ ਖੁੱਲ੍ਹੀ ਵੇਖੀ ਗਈ। ਇਸ ਤੋਂ ਬਾਅਦ, ਸਾਵਧਾਨੀ ਵਜੋਂ ਜਹਾਜ਼ ਨੂੰ ਉਤਾਰਿਆ ਗਿਆ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਨ ਤੋਂ ਬਾਅਦ, ਜਹਾਜ਼ ਨੂੰ ਜਾਂਚ ਲਈ ਭੇਜਿਆ ਗਿਆ।

ਇਹ ਖਬਰ ਵੀ ਪੜ੍ਹੋ : Parmarthi Diwas: ਗੁਰਮੁੱਖਤਾ ਦੀ ਮਹਾਨ ਮਿਸਾਲ ਸਨ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ

ਕੀ ਹੈ ਆਰਏਟੀ? | Air India Flight

ਆਏਟੀ ਇੱਕ ਸੁਰੱਖਿਆ ਯੰਤਰ ਹੈ ਜੋ ਉਦੋਂ ਕਿਰਿਆਸ਼ੀਲ ਹੁੰਦਾ ਹੈ ਜਦੋਂ ਜਹਾਜ਼ ਦੇ ਮੁੱਖ ਇਲੈਕਟ੍ਰੀਕਲ ਅਤੇ ਹਾਈਡ੍ਰੌਲਿਕ ਸਿਸਟਮ ਵਿੱਚ ਕੋਈ ਸਮੱਸਿਆ ਆ ਸਕਦੀ ਹੈ। ਇਹ ਬਿਜਲੀ ਦੀ ਅਸਫਲਤਾ, ਹਾਈਡ੍ਰੌਲਿਕ ਸਿਸਟਮ ਦੀ ਅਸਫਲਤਾ, ਜਾਂ ਦੋਵੇਂ ਇੰਜਣਾਂ ਦੇ ਅਸਫਲ ਹੋਣ ਦੀ ਸਥਿਤੀ ’ਚ ਜਹਾਜ਼ ਦੇ ਹੇਠਲੇ ਹਿੱਸੇ ਤੋਂ ਫੈਲਦਾ ਹੈ। ਅਜਿਹੀਆਂ ਸਥਿਤੀਆਂ ’ਚ, ਇਹ ਰੇਡੀਓ ਸਮੇਤ ਜ਼ਰੂਰੀ ਉਡਾਣ ਨਿਯੰਤਰਣਾਂ ਨੂੰ ਚਾਲੂ ਰੱਖਣ ਲਈ ਕੰਮ ਕਰਦਾ ਹੈ। ਹਾਲਾਂਕਿ ਇਹ ਜਹਾਜ਼ ਨੂੰ ਚੜ੍ਹਨ ਦਾ ਕਾਰਨ ਨਹੀਂ ਬਣ ਸਕਦਾ, ਇਸ ਨੂੰ ਇੱਕ ਛੋਟੇ ਪ੍ਰੋਪੈਲਰ ਵਾਂਗ ਮੰਨਿਆ ਜਾਂਦਾ ਹੈ। ਹਾਲਾਂਕਿ, ਘਟਨਾ ਦੌਰਾਨ ਸਾਰੇ ਇਲੈਕਟ੍ਰੀਕਲ ਤੇ ਹਾਈਡ੍ਰੌਲਿਕ ਸਿਸਟਮ ਆਮ ਪਾਏ ਗਏ ਸਨ, ਤੇ ਜਹਾਜ਼ ਨੂੰ ਬਰਮਿੰਘਮ ਹਵਾਈ ਅੱਡੇ ’ਤੇ ਉਤਾਰਿਆ ਗਿਆ।

ਘਟਨਾ ’ਤੇ ਏਅਰ ਇੰਡੀਆ ਦਾ ਬਿਆਨ

ਘਟਨਾ ਦੇ ਸੰਬੰਧ ’ਚ, ਏਅਰ ਇੰਡੀਆ ਨੇ ਕਿਹਾ ਕਿ ਜਹਾਜ਼ ਨੂੰ ਤਕਨੀਕੀ ਜਾਂਚ ਲਈ ਜ਼ਮੀਨ ’ਤੇ ਰੱਖਿਆ ਗਿਆ ਹੈ। ਸਿੱਟੇ ਵਜੋਂ, ਉਸੇ ਦਿਨ ਬਰਮਿੰਘਮ ਤੋਂ ਦਿੱਲੀ ਜਾਣ ਵਾਲੀ ਉਡਾਣ ਏਆਈ 114 ਨੂੰ ਰੱਦ ਕਰ ਦਿੱਤਾ ਗਿਆ ਹੈ।

ਏਅਰ-ਇੰਡੀਆ ਨੇ ਅੰਮ੍ਰਿਤਸਰ-ਮੁੰਬਈ ਉਡਾਣ ਸ਼ੁਰੂ ਕੀਤੀ : ਗੋ-ਫਸਟ ਦੀਆਂ ਦੋ ਉਡਾਣਾਂ ਰੋਕਣ ਤੋਂ ਬਾਅਦ ਲਿਆ ਫੈਸਲਾ
ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀਆਂ ਏਅਰਲਾਈਨਜ ਦੀਆਂ ਦੋ ਉਡਾਣਾਂ ਬੰਦ ਹੋਣ ਤੋਂ ਬਾਅਦ ਏਅਰ ਇੰਡੀਆ (Air-India flight) ਨੇ ਹੁਣ ਨਵਾਂ ਕਦਮ ਚੁੱਕਿਆ ਹੈ। ਏਅਰ ਇੰਡੀਆ ਆਪਣੀ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ ਜੋ ਇਸ ਸਾਲ ਫਰਵਰੀ 2023 ਵਿੱਚ ਬੰਦ ਹੋ ਗਈ ਸੀ। ਏਅਰ-ਇੰਡੀਆ (Air-India flight) ਨੇ ਵੀ ਇਸ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਏਅਰ ਇੰਡੀਆ ਨੇ ਸੈਰ-ਸਪਾਟੇ ਅਤੇ ਕਾਰੋਬਾਰ ਨੂੰ ਧਿਆਨ ’ਚ ਰੱਖਦੇ ਹੋਏ ਇਸ ਉਡਾਣ ਦਾ ਸਮਾਂ ਚੁਣਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਉਡਾਣ 20 ਮਈ ਤੋਂ ਉਡਾਣ ਭਰੇਗੀ। ਏਅਰ-ਇੰਡੀਆ ਦਾ ਏਅਰਬੱਸ ਏ320/321 (ਸੀਟਾਂ 140-180) ਰੋਜਾਨਾ ਸਵੇਰੇ 1.35 ਵਜੇ ਅੰਮਿ੍ਰਤਸਰ ਤੋਂ ਰਵਾਨਾ ਹੋਵੇਗਾ ਅਤੇ ਸਵੇਰੇ 4.20 ਵਜੇ ਮੁੰਬਈ ਪਹੁੰਚੇਗਾ।

ਇਸ ਦੇ ਨਾਲ ਹੀ ਇਹ ਫਲਾਈਟ ਮੁੰਬਈ ਦੇ ਛਤਰਪਤੀ ਸ਼ਿਵਾਜੀ ਰਾਓ ਇੰਟਰਨੈਸ਼ਨਲ ਏਅਰਪੋਰਟ ਤੋਂ ਰਾਤ 10 ਵਜੇ ਟੇਕ ਆਫ਼ ਕਰੇਗੀ, ਜੋ 2 ਘੰਟੇ 55 ਮਿੰਟ ਦਾ ਸਫਰ ਕਰਨ ਤੋਂ ਬਾਅਦ ਦੁਪਹਿਰ 12.55 ਵਜੇ ਅੰਮ੍ਰਿਤਸਰ ਏਅਰਪੋਰਟ ’ਤੇ ਲੈਂਡ ਕਰੇਗੀ।

ਇਹ ਉਡਾਣ ਸੈਲਾਨੀਆਂ ਲਈ ਬਿਹਤਰ ਹੋਵੇਗੀ | Air-India flight

ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਇਨੀਸੀਏਟਿਵ ਦੇ ਯੋਗੇਸ਼ ਕਾਮਰਾ ਨੇ ਦੱਸਿਆ ਕਿ ਇਸ ਸਮੇਂ ਸਿਰਫ਼ ਇੰਡੀਗੋ ਦੀ ਫਲਾਈਟ ਹੀ ਅੰਮਿ੍ਰਤਸਰ-ਮੁੰਬਈ ਨੂੰ ਜੋੜ ਰਹੀ ਸੀ। ਏਅਰ-ਇੰਡੀਆ ਦੇ ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਫਾਇਦਾ ਕਾਰੋਬਾਰੀਆਂ ਅਤੇ ਸੈਲਾਨੀਆਂ ਨੂੰ ਹੋਣ ਵਾਲਾ ਹੈ। ਮੁੰਬਈ ਵਿੱਚ ਵਸੇ ਸਿੱਖ ਰਾਤ ਨੂੰ ਮੁੰਬਈ ਤੋਂ ਅੰਮਿ੍ਰਤਸਰ ਜਾ ਸਕਦੇ ਹਨ। ਸਵੇਰੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਵਾਹਗਾ ਬਾਰਡਰ ਦੇਖਣ ਤੋਂ ਬਾਅਦ, ਤੁਸੀਂ ਉਸੇ ਦਿਨ ਮੁੰਬਈ ਵਾਪਸ ਆ ਸਕਦੇ ਹੋ।

ਇਹ ਉਡਾਣ ਅੰਮਿ੍ਰਤਸਰ ਦੇ ਕਾਰੋਬਾਰੀਆਂ ਲਈ ਲਾਹੇਵੰਦ ਹੋਵੇਗੀ

ਅੰਮ੍ਰਿਤਸਰ ਤੋਂ ਮੁੰਬਈ ਲਈ ਰਵਾਨਾ ਹੋਣ ਵਾਲੀ ਇਹ ਫਲਾਈਟ ਕਾਰੋਬਾਰੀਆਂ ਲਈ ਵੀ ਲਾਹੇਵੰਦ ਸਾਬਤ ਹੋਣ ਵਾਲੀ ਹੈ। ਅੰਮਿ੍ਰਤਸਰ ਦੇ ਕਾਰੋਬਾਰੀ ਦੁਪਹਿਰ 1.35 ਵਜੇ ਅੰਮਿ੍ਰਤਸਰ ਤੋਂ ਫਲਾਈਟ ਫੜ ਸਕਦੇ ਹਨ ਅਤੇ ਸਵੇਰੇ ਮੁੰਬਈ ਵਿਚ ਆਪਣੇ ਕੰਮ-ਕਾਜ ਅਤੇ ਮੀਟਿੰਗਾਂ ਖਤਮ ਕਰਨ ਤੋਂ ਬਾਅਦ ਰਾਤ 10 ਵਜੇ ਦੀ ਫਲਾਈਟ ਫੜ ਕੇ ਅੰਮਿ੍ਰਤਸਰ ਪਹੁੰਚ ਸਕਦੇ ਹਨ।

ਸੈਲਾਨੀਆਂ, ਟੈਕਸਟਾਈਲ ਅਤੇ ਗਹਿਣਿਆਂ ਦੇ ਕਾਰੋਬਾਰ ਲਈ ਅਹਿਮ ਰੂਟ

ਫੋਕਲ ਪੁਆਇੰਟ ਯੂਨਾਈਟਿਡ ਇੰਡਸਟਰੀਜ ਐਸੋਸੀਏਸਨ ਦੇ ਚੇਅਰਮੈਨ ਕਮਲ ਡਾਲਮੀਆ ਨੇ ਦੱਸਿਆ ਕਿ ਕੱਪੜਾ ਵਪਾਰੀ ਮੁੰਬਈ ਤੋਂ ਫਲਾਈਟ ਰਾਹੀਂ ਸੂਰਤ ਜਾਂਦੇ ਹਨ। ਹੀਰੇ ਦੇ ਗਹਿਣਿਆਂ ਦੇ ਵਪਾਰੀਆਂ ਤੋਂ ਇਲਾਵਾ ਇੰਪੋਰਟ-ਐਕਸਪੋਰਟ ਅਤੇ ਸ਼ਿਰੜੀ ਲਈ ਸ਼ਰਧਾਲੂ ਜਾਂਦੇ ਹਨ। ਇਸ ਦੇ ਨਾਲ ਹੀ ਮੁੰਬਈ ਤੋਂ ਬਹੁਤ ਸਾਰੇ ਸੈਲਾਨੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਹਨ। ਸਰਕਾਰ ਨੂੰ ਇਸ ਰੂਟ ’ਤੇ ਉਡਾਣਾਂ ਦੀ ਗਿਣਤੀ ਹੋਰ ਵਧਾਉਣਾ ਚਾਹੀਦੀ ਹੈ।

ਏਅਰ ਇੰਡੀਆ ਦਾ ਜਹਾਜ ਹੁਣ ਹਫ਼ਤੇ ’ਚ ਦੋ ਵਾਰ ਭਰੇਗਾ ਬਰਮਿੰਘਮ ਵਾਸਤੇ ਉਡਾਣ
ਏਅਰ ਇੰਡੀਆ ਦਾ ਜਹਾਜ ਹੁਣ ਹਫ਼ਤੇ ’ਚ ਦੋ ਵਾਰ ਭਰੇਗਾ ਬਰਮਿੰਘਮ ਵਾਸਤੇ ਉਡਾਣ

ਚੰਡੀਗੜ੍ਹ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀਆਂ ਉਡਾਣਾਂ ਅਕਤੂਬਰ ਮਹੀਨੇ ਵਿੱਚ ਹਫ਼ਤੇ ਵਿੱਚ ਦੋ ਵਾਰ ਉਡਾਣ ਭਰਨਗੀਆਂ। ਹੁਣ ਤੱਕ ਇਹ ਫਲਾਈਟ ਹਫ਼ਤੇ ਵਿੱਚ ਇੱਕ ਵਾਰ ਉਡਾਣ ਭਰਦੀ ਸੀ। ਮੰਗ ਨੂੰ ਦੇਖਦੇ ਹੋਏ ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦੀਆਂ ਜੇਬਾਂ ਨੂੰ ਵੀ ਕੁਝ ਰਾਹਤ ਮਿਲਣ ਵਾਲੀ ਹੈ।

ਏਅਰ ਇੰਡੀਆ ਦੀ ਵੈੱਬਸਾਈਟ ਮੁਤਾਬਕ ਅੰਮ੍ਰਿਤਸਰ-ਬਰਮਿੰਘਮ ਫਲਾਈਟ ਹਰ ਸ਼ੁੱਕਰਵਾਰ ਨੂੰ ਉਡਾਣ ਭਰਦੀ ਸੀ ਪਰ ਮੰਗ ਨੂੰ ਦੇਖਦੇ ਹੋਏ ਇਸ ਨੂੰ ਅਕਤੂਬਰ ਮਹੀਨੇ ’ਚ ਹਫਤੇ ’ਚ ਦੋ ਵਾਰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫਲਾਈਟ ਹਰ ਐਤਵਾਰ ਨੂੰ ਬਰਮਿੰਘਮ ਤੋਂ ਅੰਮ੍ਰਿਤਸਰ ਅਤੇ ਸੋਮਵਾਰ ਨੂੰ ਵੀ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ ਭਰੇਗੀ।

ਜਦੋਂ ਕਿ ਅਕਤੂਬਰ ਮਹੀਨੇ ਲਈ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਇਹ ਫਲਾਈਟ ਹਰ ਸ਼ੁੱਕਰਵਾਰ ਅਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਇਹ ਫਲਾਈਟ ਹਰ ਸ਼ਨੀਵਾਰ ਨੂੰ ਉਡਾਣ ਭਰੇਗੀ। ਫਿਲਹਾਲ ਇਸ ਦੇ ਸਮੇਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਪਹਿਰ 12:45 ’ਤੇ ਉਡਾਣ ਭਰੇਗੀ ਅਤੇ 9 ਘੰਟੇ ’ਚ ਬਰਮਿੰਘਮ ਪਹੁੰਚੇਗੀ। ਇਸ ਦੇ ਨਾਲ ਹੀ ਬਰਮਿੰਘਮ ਤੋਂ ਇਹ ਫਲਾਈਟ ਰਾਤ 8:30 ਵਜੇ ਟੇਕ ਆਫ ਕਰੇਗੀ ਅਤੇ 8:10 ਵਜੇ ਅੰਮ੍ਰਿਤਸਰ ਪਹੁੰਚੇਗੀ।

ਹੁਣ 51 ਹਜ਼ਾਰ ਵਿੱਚ ਟਿਕਟਾਂ ਮਿਲ ਰਹੀਆਂ ਹਨ

ਇਸ ਨਵੀਂ ਉਡਾਣ ਸ਼ੁਰੂ ਹੋਣ ਦਾ ਸਿੱਧਾ ਲਾਭ ਯਾਤਰੀਆਂ ਨੂੰ ਮਿਲਣ ਵਾਲਾ ਹੈ। ਸ਼ੁੱਕਰਵਾਰ ਨੂੰ ਉਡਾਣ ਭਰਨ ਵਾਲੀ ਫਲਾਈਟ ਲਈ ਯਾਤਰੀਆਂ ਨੂੰ ਇਕ ਤੋਂ ਡੇਢ ਲੱਖ ਰੁਪਏ ਦੇਣੇ ਪੈਂਦੇ ਸਨ ਪਰ ਅਕਤੂਬਰ ਮਹੀਨੇ ’ਚ ਸ਼ੁਰੂ ਹੋਣ ਵਾਲੀ ਫਲਾਈਟ ਲਈ ਹੁਣ ਯਾਤਰੀ 51 ਹਜ਼ਾਰ ਰੁਪਏ ’ਚ ਵੀ ਬੁਕਿੰਗ ਕਰਵਾ ਸਕਦੇ ਹਨ। ਫਿਲਹਾਲ ਏਅਰ ਇੰਡੀਆ ਇਸ ਫਲਾਈਟ ਦੀ ਬੁਕਿੰਗ ਸਿਰਫ ਅਕਤੂਬਰ ਮਹੀਨੇ ਲਈ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਕੋਰੋਨਾ : ਭਾਰਤੀਆਂ ਨੂੰ ਲੈਣ ਏਅਰ ਇੰਡੀਆ ਦਾ ਇੱਕ ਹੋਰ ਜਹਾਜ਼ ਜਾਵੇਗਾ ਚੀਨ
ਇੱਕ ਵਿਸ਼ੇਸ਼ ਜਹਾਜ਼ 324 ਭਾਰਤੀਆਂ ਨੂੰ ਲੈ ਕੇ ਸ਼ਨਿੱਚਰਵਾਰ ਦੀ ਸਵੇਰ ਨੂੰ ਦਿੱਲੀ ਪੁੱਜਾ

ਨਵੀਂ ਦਿੱਲੀ (ਏਜੰਸੀ)। ਚੀਨ ‘ਚ ਫੈਲੇ ਕੋਰੋਨਾ ਵਾਇਰਸ Corona ਨੇ ਦੁਨੀਆ ਭਰ ‘ਚ ਦਸਤਕ ਦੇ ਦਿੱਤੀ ਹੈ। ਇਸ ਵਾਇਰਸ ਕਾਰਨ ਹਰ ਪਾਸੇ ਦਹਿਸ਼ਤ ਹੈ। ਵਾਇਰਸ ਕਾਰਨ ਇਕੱਲੇ ਚੀਨ ਵਿੱਚ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦਾ ਸ਼ਹਿਰ ਵੁਹਾਨ ਕੋਰੋਨਾ ਵਾਇਰਸ ਫੈਲਣ ਦਾ ਕੇਂਦਰ ਹੈ। ਚੀਨ ‘ਚ ਰਹਿੰਦੇ ਭਾਰਤੀਆਂ ਲਈ ਇਹ ਵਾਇਰਸ ਵੱਡੀ ਪਰੇਸ਼ਾਨੀ ਬਣ ਗਿਆ ਹੈ, ਕਿਉਂਕਿ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀਂ ਚੀਨ ਸਥਿੱਤ ਯੂਨੀਵਰਸਿਟੀਆਂ ‘ਚ ਪੜ੍ਹਨ ਲਈ ਗਏ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਤੇ ਹੋਰ ਭਾਰਤੀਆਂ ਨੂੰ ਚੀਨ ਤੋਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ।

ਸ਼ੁੱਕਰਵਾਰ ਦੇਰ ਰਾਤ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਚੀਨ ਦੇ ਵੁਹਾਨ ਤੋਂ 324 ਭਾਰਤੀਆਂ ਨੂੰ ਲੈ ਕੇ ਸ਼ਨਿੱਚਰਵਾਰ ਦੀ ਸਵੇਰ ਨੂੰ ਦਿੱਲੀ ਪੁੱਜਾ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਸਭ ਤੋਂ ਵਧ ਪ੍ਰਭਾਵਿਤ ਵੁਹਾਨ ਤੋਂ ਭਾਰਤੀਆਂ ਨੂੰ ਲਿਆਉਣ ਲਈ ਇਕ ਹੋਰ ਵਿਸ਼ੇਸ਼ ਜਹਾਜ਼ ਸ਼ਨੀਵਾਰ ਦੀ ਦੁਪਹਿਰ ਨੂੰ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਵੇਗਾ। ਏਅਰ ਇੰਡੀਆ ਦੇ ਬੁਲਾਰੇ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇੱਕ ਹੋਰ ਜਹਾਜ਼ ਅੱਜ ਦੁਪਹਿਰ 12 ਵਜ ਕੇ 50 ਮਿੰਟ ‘ਤੇ ਦਿੱਲੀ ਤੋਂ ਵੁਹਾਨ ਲਈ ਰਵਾਨਾ ਹੋਵੇਗਾ, ਜਿਸ ਵਿੱਚ ਡਾਕਟਰਾਂ ਦੀ ਟੀਮ ਉਹ ਹੀ ਹੋਵੇਗੀ ਪਰ ਚਾਲਕ ਦਲ ਦੇ ਮੈਂਬਰ ਅਤੇ ਜਹਾਜ਼ ਵੱਖਰਾ ਹੋਵੇਗਾ। ਬਚਾਅ ਟੀਮ ਦੀ ਅਗਵਾਈ ਇੱਕ ਵਾਰ ਫਿਰ ਏਅਰ ਇੰਡੀਆ ਦੇ ਪਰਿਚਾਲਨ ਡਾਇਰੈਕਟਰ, ਕੈਪਟਨ ਅਮਿਤਾਭ ਸਿੰਘ ਕਰਨਗੇ। ਇੱਥੇ ਦੱਸ ਦੇਈਏ ਕਿ ਏਅਰ ਇੰਡੀਆ ਦਾ ਪਹਿਲਾ ਜਹਾਜ਼ ਵੁਹਾਨ ਸ਼ਹਿਰ ਤੋਂ 324 ਯਾਤਰੀਆਂ ਨੂੰ ਵਾਪਸ ਭਾਰਤ ਲਿਆਇਆ ਸੀ।

ਏਅਰ ਇੰਡੀਆ ਦੇ ਬੁਲਾਰੇ ਇਹ ਦੱਸਿਆ

ਵਾਪਸ ਪਰਤੇ ਜਹਾਜ਼ ‘ਚ ਰਾਮ ਮਨੋਹਰ ਲੋਹੀਆ ਹਸਪਤਾਲ ਦੇ 5 ਡਾਕਟਰਾਂ ਦੀ ਟੀਮ ਸੀ।

ਇਸ ਵਿੱਚ ਇੱਕ ਪੈਰਾਮੈਡੀਕਸ, ਕੋਕਪਿਟ ਚਾਲਕ ਦਲ ਦੇ 5 ਮੈਂਬਰ ਅਤੇ ਕੈਬਿਨ ਚਾਲਕ ਦਲ ਦੇ 15 ਮੈਂਬਰ ਸਨ।

ਇਨ੍ਹਾਂ 324 ਯਾਤਰੀਆਂ ‘ਚੋਂ 211 ਵਿਦਿਆਰਥੀ, 110 ਪੇਸ਼ੇਵਰ ਅਤੇ 3 ਨਾਬਾਲਗ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।