Corona virus - Sach Kahoon Punjabi
Corona Virus: ਕੋਰੋਨਾ ਦਾ ਕਹਿਰ, ਨਵੀਂ ਲਹਿਰ ’ਚ ਪਹਿਲੀ ਵਾਰ ਇੱਕ ਦਿਨ ’ਚ 3 ਮੌਤਾਂ, ਹੁਣ ਤੱਕ 11 ਦੀ ਗਈ ਜਾਨ
ਨਵੀਂ ਦਿੱਲੀ (ਏਜੰਸੀ)। Corona Virus: ਦੇਸ਼ ਭਰ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਰਾਜਧਾਨੀ ਦਿੱਲੀ ’ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਨਵੀਂ ਲਹਿਰ ’ਚ, ਇੱਕ ਦਿਨ ’ਚ ਪਹਿਲੀ ਵਾਰ, ਦਿੱਲੀ ’ਚ ਕੋਰੋਨਾ ਵਾਇਰਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਦਿੱਲੀ ’ਚ ਕੋਰੋਨਾ ਕਾਰਨ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ’ਚ ਮਰਨ ਵਾਲੇ ਤਿੰਨ ਲੋਕਾਂ ਵਿੱਚ ਹੁਣ ਦੋ ਔਰਤਾਂ ਤੇ ਇੱਕ ਆਦਮੀ ਸ਼ਾਮਲ ਹੈ। 57 ਸਾਲਾ ਔਰਤ ਨੂੰ ਸ਼ੂਗਰ, ਫੇਫੜਿਆਂ ਦੀ ਸਮੱਸਿਆ ਸੀ।
ਇਹ ਖਬਰ ਵੀ ਪੜ੍ਹੋ : WTC Final Prize Money: ਭਾਵੇਂ ਫਾਈਨਲ ਨਹੀਂ ਖੇਡ ਸਕੀ ਟੀਮ ਇੰਡੀਆ, ਪਰ ਪੈਸਿਆਂ ਦੀ ਹੋਈ ਪੂਰੀ ਵਰਖਾ, ਜਾਣੋ ਕਿਵੇਂ
57 ਸਾਲਾ ਆਦਮੀ ਨੂੰ ਸ਼ੂਗਰ, ਫੇਫੜਿਆਂ ਦੀ ਸਮੱਸਿਆ ਸੀ। ਇਸ ਦੇ ਨਾਲ ਹੀ, 83 ਸਾਲਾ ਔਰਤ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਫੇਫੜਿਆਂ ਦੀ ਸਮੱਸਿਆ ਸੀ। ਹਾਲਾਂਕਿ, ਤਿੰਨ ਦਿਨਾਂ ਤੋਂ ਸਰਗਰਮ ਕੋਰੋਨਾ ਮਰੀਜ਼ਾਂ ’ਚ ਗਿਰਾਵਟ ਆਈ ਹੈ। ਸ਼ਨਿੱਚਰਵਾਰ ਨੂੰ, ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ 672 ਹੋ ਗਈ। ਕੋਈ ਨਵਾਂ ਕੇਸ ਵੀ ਦਰਜ ਨਹੀਂ ਹੋਇਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਕੋਵਿਡ ਡੈਸ਼ਬੋਰਡ ਅਨੁਸਾਰ, 24 ਘੰਟਿਆਂ ’ਚ 212 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ। 1 ਜਨਵਰੀ ਤੋਂ, ਦਿੱਲੀ ’ਚ 1960 ਕੋਰੋਨਾ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 11 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਕੁੱਲ ਕੋਰੋਨਾ ਮਾਮਲਿਆਂ ’ਚ ਦਿੱਲੀ ਦੂਜੇ ਸਥਾਨ ’ਤੇ ਹੈ।
ਕਿੰਨਾ ਖਤਰਨਾਕ ਹੈ ਨਵਾਂ ਕੋਰੋਨਾ ਸਟ੍ਰੇਨ? | Corona Virus
ਨਵੇਂ ਰੂਪ ਆਮ ਤੌਰ ’ਤੇ ਤੇਜ਼ੀ ਨਾਲ ਫੈਲਦੇ ਹਨ, ਪਰ ਇਹ ਜ਼ਰੂਰੀ ਨਹੀਂ ਕਿ ਪਹਿਲਾਂ ਵਾਂਗ ਘਾਤਕ ਹੋਣ। ਬਜ਼ੁਰਗ, ਗਰਭਵਤੀ ਔਰਤਾਂ, ਛੋਟੇ ਬੱਚੇ ਤੇ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਵਾਲੇ ਲੋਕ ਸਭ ਤੋਂ ਵੱਧ ਜੋਖਮ ’ਚ ਹਨ। ਹਲਕੇ ਲੱਛਣਾਂ ਤੋਂ ਸ਼ੁਰੂ ਕਰਕੇ, ਇਹ ਮਾਮਲਾ ਸਾਹ ਦੀਆਂ ਗੰਭੀਰ ਸਮੱਸਿਆਵਾਂ ਤੱਕ ਜਾ ਸਕਦਾ ਹੈ।
ਕੋਰੋਨਾ ਦੇ ਆਮ ਲੱਛਣ | Corona Virus
ਬੁਖਾਰ ਜਾਂ ਠੰਢ
ਸੁੱਕੀ ਖੰਘ
ਗਲੇ ’ਚ ਖਰਾਸ਼
ਸਿਰ ਦਰਦ ਤੇ ਸਰੀਰ ’ਚ ਦਰਦ
ਥਕਾਵਟ ਤੇ ਕਮਜ਼ੋਰੀ
ਸੁੰਘਣ ਜਾਂ ਸੁਆਦ ਲੈਣ ਦੀ ਸਮਰੱਥਾ ਦਾ ਨੁਕਸਾਨ
ਸਾਹ ਲੈਣ ’ਚ ਮੁਸ਼ਕਲ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲਾਗ ਦੇ ਵਧ ਰਹੇ ਮਾਮਲਿਆਂ ਬਾਰੇ ਘਬਰਾਉਣ ਜਾਂ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਹਾਲਾਂਕਿ, ਜ਼ੁਕਾਮ ਦੇ ਨਾਲ-ਨਾਲ ਸਾਹ ਲੈਣ ’ਚ ਮੁਸ਼ਕਲ ਤੋਂ ਪੀੜਤ ਮਰੀਜ਼ਾਂ ਨੂੰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਤੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਜ਼ਿਆਦਾਤਰ ਲੋਕ ਘਰ ਰਹਿ ਕੇ ਠੀਕ ਹੋ ਰਹੇ ਹਨ, ਇਸ ਲਈ ਲਾਗ ਦੀ ਸਥਿਤੀ ’ਚ ਵੀ ਬਹੁਤ ਜ਼ਿਆਦਾ ਚਿੰਤਾ ਕਰਨ ਜਾਂ ਹਸਪਤਾਲ ਜਾਣ ਦੀ ਕੋਈ ਲੋੜ ਨਹੀਂ ਹੈ।
COVID Cases in Punjab: ਪੰਜਾਬ ’ਚ ਫਿਰ ਫੈਲ ਰਿਹੈ ਕੋਰੋਨਾ, ਹੁਣ ਇਸ ਜ਼ਿਲ੍ਹੇ ’ਚ 2 ਪਾਜ਼ੀਟਿਵ ਮਾਮਲੇ ਆਏ ਸਾਹਮਣੇ
COVID Cases in Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਕੋਰੋਨਾ ਹੌਲੀ-ਹੌਲੀ ਫੈਲ ਰਿਹਾ ਹੈ। ਪੰਜਾਬ ’ਚ 2 ਹੋਰ ਮਰੀਜ਼ ਮਿਲੇ ਹਨ। ਇਸ ਵਾਰ ਮਾਨਸਾ ’ਚ ਇਹ ਮਾਮਲੇ ਸਾਹਮਣੇ ਆਏ ਹਨ। ਮਾਨਸਾ ਦੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ 4 ਜੂਨ ਨੂੰ ਹਸਪਤਾਲ ’ਚ 6 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਮਰੀਜ਼ਾਂ ’ਚੋਂ ਇੱਕ 16 ਸਾਲਾਂ ਦਾ ਨੌਜਵਾਨ ਮਾਨਸਾ ਦਾ ਰਹਿਣ ਵਾਲਾ ਹੈ, ਤੇ ਦੂਜਾ ਮਰੀਜ਼ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਰਹਿਣ ਵਾਲਾ ਹੈ। COVID Cases in Punjab
ਇਹ ਖਬਰ ਵੀ ਪੜ੍ਹੋ : Starlink India Launch 2025: ਸਟਾਰਲਿੰਕ ਨੂੰ ਭਾਰਤ ’ਚ ਹੀ ਮਿਲਿਆ ਲਾਇਸੈਂਸ, 15 ਦਿਨਾਂ ’ਚ ਸ਼ੁਰੂ ਹੋਵੇਗਾ ਟ੍ਰਾਇਲ !
ਦੂਜਾ ਮਰੀਜ਼, ਬਰੇਲੀ ਦਾ ਰਹਿਣ ਵਾਲਾ, ਰਿਪੋਰਟ ਆਉਣ ਤੋਂ ਪਹਿਲਾਂ ਹੀ ਹਸਪਤਾਲ ਤੋਂ ਭੱਜ ਗਿਆ, ਜਿਸ ਦੀ ਜਾਣਕਾਰੀ ਪੰਜਾਬ ਸਟੇਟ ਹੈੱਡ ਕੁਆਰਟਰ ਅਤੇ ਯੂਪੀ ਸਰਕਾਰ ਨੂੰ ਦੇ ਦਿੱਤੀ ਗਈ ਹੈ। ਸਿਵਲ ਹਸਪਤਾਲ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ’ਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਤੇ ਮਾਸਕ ਤੇ ਸੈਨੇਟਾਈਜ਼ਰ ਦੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਮਾਨਸਾ ਦੇ ਹਸਪਤਾਲਾਂ ’ਚ ਫਲੂ ਕਾਰਨਰ ਵੀ ਸਥਾਪਤ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਲਰਟ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਗੁਰੂਗ੍ਰਾਮ ’ਚ ਕੋਰੋਨਾ ਨਾਲ ਪੀੜਤ ਮਹਿਲਾ ਦੀ ਮੌਤ, ਹਰਿਆਣਾ ਸਰਕਾਰ ਅਲਰਟ
ਕਈ ਦਿਨਾਂ ਤੋਂ ਸੀ ਕੋਰੋਨਾ ਨਾਲ ਸੰਕਰਮਿਤ | Corona In Gurugram
ਕੋਰੋਨਾ ਕਾਰਨ ਫੈਲੀ ਦਹਿਸ਼ਤ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੈ ਕੁਮਾਰ ਮੈਹਰਾ)। ਕੋਰੋਨਾ ਦੇ ਨਵੇਂ ਰੂਪ ਜੇਐੱਲ-1 ਕਾਰਨ ਗੁਰੂਗ੍ਰਾਮ ’ਚ ਇੱਕ ਔਰਤ ਦੀ ਮੌਤ ਹੋ ਗਈ ਹੈ। ਔਰਤ ਛੇ ਦਿਨਾਂ ਤੋਂ ਇੱਕ ਨਿੱਜੀ ਹਸਪਤਾਲ ’ਚ ਜੇਰੇ ਇਲਾਜ ਸੀ। ਕੁਝ ਦਿਨ ਪਹਿਲਾਂ ਇਹ ਔਰਤ ਕਿਸੇ ਹੋਰ ਔਰਤ ਨਾਲ ਮੁੰਬਈ ਤੋਂ ਵਾਪਸ ਆਈ ਸੀ। ਗੁਰੂਗ੍ਰਾਮ ’ਚ ਕੋਰੋਨਾ ਦੇ ਨਵੇਂ ਰੂਪ ਨਾਲ ਸੰਕਰਮਿਤ ਕਿਸੇ ਵਿਅਕਤੀ ਦੀ ਇਹ ਪਹਿਲੀ ਮੌਤ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜੈਪ੍ਰਕਾਸ਼ ਨੇ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ। (Corona In Gurugram)
ਇਹ ਵੀ ਪੜ੍ਹੋ : ਟੈਨਿਸ : ਓਸਾਕਾ ਦੀ ਮਾਂ ਬਣਨ ਤੋਂ ਬਾਅਦ ਟੈਨਿਸ ਕੋਰਟ ’ਤੇ ਸਫਲ ਵਾਪਸੀ, Brisbane International ’ਚ ਤਾਮਾਰਾ ਨੂੰ ਹਰਾ…
ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਡੀਐਲਐੱਫ ਫੇਜ-4 ’ਚ ਰਹਿਣ ਵਾਲੀਆਂ ਦੋ ਔਰਤਾਂ ਪਿਛਲੇ ਹਫਤੇ ਮੁੰਬਈ ਤੋਂ ਗੁਰੂਗ੍ਰਾਮ ਵਾਪਸ ਆਈਆਂ ਸਨ। ਇਸ ਦੌਰਾਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਰਿਪੋਰਟ ’ਚ ਦੋਵੇਂ ਔਰਤਾਂ ਕੋਰੋਨਾ ਨਾਲ ਸੰਕਰਮਿਤ ਪਾਈਆਂ ਗਈਆਂ ਸਨ। ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ। ਪਹਿਲਾਂ ਉਸ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਹੋਮ ਆਈਸੋਲੇਸ਼ਨ ’ਚ ਰੱਖਿਆ ਗਿਆ ਸੀ। ਇਨ੍ਹਾਂ ’ਚੋਂ 57 ਸਾਲਾ ਔਰਤ ਦੀ ਸਿਹਤ ਵਿਗੜਨ ’ਤੇ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੇ ਇਲਾਜ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੀ ਸਿਹਤ ’ਚ ਕੋਈ ਸੁਧਾਰ ਨਹੀਂ ਹੋਇਆ। ਔਰਤ ਦੀ ਬੀਤੇ ਐਤਵਾਰ ਹਸਪਤਾਲ ’ਚ ਮੌਤ ਹੋ ਗਈ। (Corona In Gurugram)
ਮਹਿਲਾ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਹੋਰ ਵੀ ਸਰਗਰਮ ਹੋ ਗਿਆ ਹੈ। ਜ਼ਿਲ੍ਹਾ ਸਿਵਲ ਹਸਪਤਾਲ ਸੈਕਟਰ-10 ’ਚ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਹੁਣ ਸਿਹਤ ਵਿਭਾਗ ਕੋਵਿਡ ਸੰਕਰਮਿਤ ਲੋਕਾਂ ਨੂੰ ਹਸਪਤਾਲ ’ਚ ਹੀ ਦਾਖਲ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਉਨ੍ਹਾਂ ਦਾ ਵਧੀਆ ਇਲਾਜ ਕੀਤਾ ਜਾ ਸਕੇ। ਕੋਰੋਨਾ ਸੰਕਰਮਿਤ ਔਰਤ ਪਹਿਲਾਂ ਤੋਂ ਹੀ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ। ਅਜਿਹੇ ’ਚ ਕੋਰੋਨਾ ਇਨਫੈਕਸ਼ਨ ਨੇ ਉਸ ਨੂੰ ਹੋਰ ਬਿਮਾਰ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਸੋਮਵਾਰ ਤੱਕ ਜ਼ਿਲ੍ਹੇ ’ਚ 60 ਰੈਪਿਡ ਐਂਟੀਜੇਨ ਟੈਸਟ ਅਤੇ 55 ਆਰਟੀ-ਪੀਸੀਆਰ ਟੈਸਟ ਕੀਤੇ ਜਾ ਚੁੱਕੇ ਹਨ। ਗੁਰੂਗ੍ਰਾਮ ’ਚ ਹੋਮ ਆਈਸੋਲੇਸ਼ਨ ’ਚ ਦੋ ਕਰੋਨਾ ਸੰਕਰਮਿਤ ਮਰੀਜ ਠੀਕ ਹੋ ਗਏ ਹਨ। ਵਰਤਮਾਨ ’ਚ, ਪੰਜ ਕਰੋਨਾ ਸੰਕਰਮਿਤ ਲੋਕ ਹੋਮ ਆਈਸੋਲੇਸ਼ਨ ’ਚ ਹਨ। ਹੋਮ ਆਈਸੋਲੇਸ਼ਨ ’ਚ ਰਹਿਣ ਵਾਲਿਆਂ ’ਤੇ ਸਿਹਤ ਵਿਭਾਗ ਲਗਾਤਾਰ ਨਜਰ ਰੱਖ ਰਿਹਾ ਹੈ। (Corona In Gurugram)
ਸਾਵਧਾਨ! ਤਿੰਨ ਗੁਣਾ ਵਧਿਆ ਕੋਰੋਨਾ ਦਾ JN 1 ਵਾਇਰਸ, 628 ਆਏ ਨਵੇਂ ਕੇਸ, ਮਹਾਰਾਸ਼ਟਰ ਦੇ ਮੰਤਰੀ ਵੀ ਪਾਜੀਟਿਵ
ਨਵੀਂ ਦਿੱਲੀ (ਏਜੰਸੀ)। ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 628 ਮਾਮਲੇ ਸਾਹਮਣੇ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ ਹੁਣ 4 ਹਜਾਰ 52 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਮੁਤਾਬਿਕ ਦੇਸ਼ ’ਚ ਨਵੇਂ ਰੂਪ ਦੇ 63 ਮਾਮਲੇ ਸਾਹਮਣੇ ਆਏ ਹਨ। ਗੋਆ ’ਚ 34, ਮਹਾਰਾਸ਼ਟਰ ’ਚ 9 ਅਤੇ ਕਰਨਾਟਕ ’ਚ 8 ਕੇਸ ਨਵੇਂ ਰੂਪ ਦੇ ਹਨ। 24 ਘੰਟਿਆਂ ’ਚ 315 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਕੇਰਲ ’ਚ ਵੇਖਣ ਨੂੰ ਮਿਲ ਰਿਹਾ ਹੈ। (Covid 19)
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਪੁੰਛ ’ਚ ਤਿੰਨ ਨਾਗਰਿਕਾਂ ਦੀ ਮੌਤ ਦਾ ਮਾਮਲਾ ਭਖਿਆ
24 ਘੰਟਿਆਂ ’ਚ 376 ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਮਰੀਜ ਦੀ ਮੌਤ ਵੀ ਹੋ ਗਈ ਹੈ, ਜਿਨ੍ਹਾਂ ’ਚੋਂ 6 ਕੇਸ ਨਵੇਂ ਰੂਪ ਦੇ ਹਨ। ਸੂਬੇ ’ਚ ਪਿਛਲੇ 5 ਦਿਨਾਂ ’ਚ 8 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਕੇਰਲ ਤੋਂ ਬਾਅਦ ਕਰਨਾਟਕ ਅਤੇ ਮਹਾਰਾਸ਼ਟਰ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਕਰਨਾਟਕ ’ਚ 106 ਅਤੇ ਮਹਾਰਾਸ਼ਟਰ ’ਚ 24 ਘੰਟਿਆਂ ’ਚ 50 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਧਨੰਜੈ ਮੁੰਡੇ ਵੀ ਕੋਰੋਨਾ ਨਾਲ ਪਾਜੀਟਿਵ ਪਾਏ ਗਏ ਹਨ। (Covid 19)
ਨਵੇਂ ਵੇਰੀਐਂਟਸ ਨੂੰ ਲੈ ਕੇ ਸਾਵਧਾਨ ਰਹਿਣ ਦੀ ਜ਼ਰੂਰਤ
ਆਈਸੀਐੱਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਸੌਮਿਆ ਸਵਾਮੀਨਾਥਨ ਨੇ ਨਵੇਂ ਵੇਰੀਐਂਟ ਨੂੰ ਲੈ ਕੇ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਨਿਊਜ ਏਜੰਸੀ ਏਐਨਆਈ ਨੂੰ ਕਿਹਾ- ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਸਾਡੇ ਕੋਲ ਇਹ ਜਾਣਨ ਲਈ JN.1 ’ਤੇ ਕੋਈ ਡਾਟਾ ਨਹੀਂ ਹੈ ਕਿ ਇਹ ਰੂਪ ਖਤਰਨਾਕ ਹੈ ਜਾਂ ਨਹੀਂ। ਜਿਸ ਨਾਲ ਇਹ ਪਤਾ ਲੱਗ ਸਕੇ ਕਿ ਇਹ ਵੈਰੀਐਂਟ ਖਤਰਨਾਕ ਹੈ ਜਾਂ ਨਹੀਂ।
ਦੇਸ਼ ’ਚ ਆਏ 600 ਤੋਂ ਜ਼ਿਆਦਾ ਨਵੇਂ ਮਾਮਲੇ | Covid 19
ਜੇਕਰ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਦਰਮਿਆਨ ਕੋਵਿਡ-19 ਦੇ 628 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਕੇਰਲ ’ਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਅਜਿਹੇ ’ਚ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 5 ਲੱਖ 33 ਹਜਾਰ 334 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 4 ਕਰੋੜ 44 ਲੱਖ 71 ਹਜਾਰ 860 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਅਜਿਹੀ ਸਥਿਤੀ ’ਚ, ਰਾਸ਼ਟਰੀ ਰਿਕਵਰੀ ਦਰ 98.81 ਫੀਸਦੀ ਹੈ। ਜਦੋਂ ਕਿ ਮੌਤ ਦਰ 1.19 ਫੀਸਦੀ ਹੈ। (Covid 19)
ਪੰਜਾਬ ਵਿੱਚ ਕੋਰੋਨਾ ਦੇ ਨਵੇਂ ਰੂਪ JN.1 ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ
(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਦੇਸ਼ ਭਰ ’ਚ 4.50 ਕਰੋੜ ਤੋਂ ਉੱਪਰ ਪਹੁੰਚ ਗਏ ਹਨ। ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ 752 ਨਵੇਂ ਮਾਮਲੇ ਸਾਹਮਣੇ ਆਏ ਹਨ। 325 ਲੋਕ ਠੀਕ ਹੋ ਗਏ ਹਨ, ਜਦੋਂਕਿ 4 ਲੋਕਾਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 3 ਹਜ਼ਾਰ 420 ਹੈ। ਇੱਕ ਦਿਨ ਪਹਿਲਾਂ ਇਹ ਅੰਕੜਾ 2 ਹਜ਼ਾਰ 998 ਸੀ। Corona virus
ਇਹ ਵੀ ਪਡ਼੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਡੀਜੀਪੀ ਪੰਜਾਬ ਨੇ ਜਾਰੀ ਕੀਤੇ ਸਖ਼ਤ ਹੁਕਮ
ਪੰਜਾਬ ਵਿੱਚ ਕੋਰੋਨਾ ਦੇ ਨਵੇਂ ਰੂਪ JN.1 ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਾਵਧਾਨੀ ਦੇ ਤੌਰ ‘ਤੇ ਸਿਹਤ ਵਿਭਾਗ ਨੇ ਹਸਪਤਾਲਾਂ ਅਤੇ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਨਿਰਦੇਸ਼ ਦਿੱਤੇ ਗਏ ਹਨ। Corona virus
ਨੇਵੀ ਚੀਫ ਨਿਕਲੇ ਕੋਰੋਨਾ ਪਾਜ਼ੀਟਿਵ, ਪੀਐਮ ਨਾਲ ਮੀਟਿੰਗ ’ਚ ਹੋਣਾ ਸੀ ਸ਼ਾਮਲ
ਭੋਪਾਲ। (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਚੱਲ ਰਿਹਾ ਹੈ। ਉਹ ਇੱਥੇ ਤਿੰਨੇ ਫੌਜਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਹਨ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਜਲ ਸੈਨਾ ਮੁਖੀ ਐਡਮਿਰਲ ਹਰੀ ਕੁਮਾਰ ਕੋਰੋਨਾ ਪਾਜ਼ੀਟਿਵ (Corona virus) ਪਾਏ ਗਏ ਹਨ। ਜਿਸ ਤੋਂ ਬਾਅਦ ਹੁਣ ਉਹ ਕੰਬਾਈਡ ਕਮਾਂਡਰ ਕਾਨਫਰੰਸ ਅੱਧ ਵਿਚਾਲੇ ਛੱਡ ਕੇ ਦਿੱਲੀ ਪਰਤ ਆਏ ਹਨ। ਜੀ ਹਾਂ, ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਉਹ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਕੋਵਿਡ ਟੈਸਟ (Corona virus) ਕੀਤਾ ਗਿਆ ਸੀ। ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਤੋਂ ਰਾਜਧਾਨੀ ਭੋਪਾਲ ਵਿੱਚ ਤਿੰਨਾਂ ਫੌਜਾਂ ਦੀ ਉੱਚ ਪੱਧਰੀ ਬੈਠਕ ਚੱਲ ਰਹੀ ਹੈ। ਤਿੰਨਾਂ ਫੌਜਾਂ ਦੇ ਮੁਖੀਆਂ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਿਰਕਤ ਕਰਨ ਪਹੁੰਚੇ ਹਨ। ਪ੍ਰਧਾਨ ਮੰਤਰੀ ਵੀ ਅੱਜ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਪਰ ਫੌਜ ਮੁਖੀ ਦੇ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਹੋਣ ਤੋਂ ਬਾਅਦ, ਉਹ ਤੁਰੰਤ ਮੀਟਿੰਗ ਵਿਚਾਲੇ ਛੱਡ ਕੇ ਵਿਸ਼ੇਸ਼ ਰੇਲ ਗੱਡੀ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ ਹਨ।
ਸਰਸਾ ‘ਚ ਕੋਰੋਨਾ (Corona virus) ਨੇ ਫਿਰ ਦਸਤਕ ਦਿੱਤੀ
ਸਰਸਾ ‘ਚ ਕਰੀਬ 5 ਮਹੀਨਿਆਂ ਬਾਅਦ ਇਕ ਵਾਰ ਫਿਰ ਕੋਰੋਨਾ ਨੇ ਦਸਤਕ ਦਿੱਤੀ ਹੈ। (ਸਰਸਾ) ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਪਾਜ਼ੇਟਿਵ ਕੇਸ ਪਾਇਆ ਗਿਆ ਹੈ। ਹਾਲਾਂਕਿ ਸੰਕਰਮਿਤ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਹੈ। ਪਰ ਫਿਰ ਵੀ ਜ਼ਿਲ੍ਹੇ ਵਿੱਚ ਕਰੋਨਾ ਦੀ ਦਸਤਕ ਨੇ ਸਿਹਤ ਵਿਭਾਗ ਦੀ ਬੇਚੈਨੀ ਵਧਾ ਦਿੱਤੀ ਹੈ। ਇਸ ਲਈ ਹਰ ਕਿਸੇ ਨੂੰ ਕੋਰੋਨਾ ਦੀ ਲਾਗ (COVID-19) ਤੋਂ ਬਚਣ ਲਈ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਿਲ੍ਹੇ ਵਿੱਚ ਕੋਰੋਨਾ ਸੰਕਰਮਣ ਦਾ ਕੋਈ ਖ਼ਤਰਾ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 18 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ। ਪਿਛਲੇ 24 ਘੰਟਿਆਂ ਵਿੱਚ 18,819 ਦੇ ਵਾਧੇ ਨਾਲ ਭਾਰਤ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 104555 ਹੈ। ਪਿਛਲੇ 24 ਘੰਟਿਆਂ ‘ਚ 39 ਹੋਰ ਮਰੀਜ਼ ਕੋਰੋਨਾ ਇਨਫੈਕਸ਼ਨ ਕਾਰਨ ਜ਼ਿੰਦਗੀ ਦੀ ਲੜਾਈ ਹਾਰ ਗਏ ਹਨ ਅਤੇ ਇਸ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 525116 ‘ਤੇ ਪਹੁੰਚ ਗਈ ਹੈ। ਇਸੇ ਸਮੇਂ ਦੌਰਾਨ, ਕੁੱਲ 13827 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਗਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 42822493 ਹੋ ਗਈ ਹੈ।
ਨਵੇਂ ਅੰਕੜਿਆਂ ਦੇ ਨਾਲ, ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਦਰ 0.24 ਫੀਸਦੀ, ਰਿਕਵਰੀ ਦਰ 98.55 ਫੀਸਦੀ ਅਤੇ ਮੌਤ ਦਰ 1.21 ਪ੍ਰਤੀਸ਼ਤ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 452430 ਕੋਰੋਨਾ ਟੈਸਟ ਕੀਤੇ ਗਏ, ਜਿਸ ਨਾਲ ਟੈਸਟਾਂ ਦੀ ਕੁੱਲ ਗਿਣਤੀ 86.23 ਕਰੋੜ ਹੋ ਗਈ ਹੈ। ਰਾਸ਼ਟਰੀ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਦੇਸ਼ ਭਰ ਵਿੱਚ 197.61 ਕਰੋੜ ਤੋਂ ਵੱਧ ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਅੱਜ ਸਵੇਰੇ 8 ਵਜੇ ਤੱਕ 1417217 ਟੀਕੇ ਲਗਾਏ ਜਾ ਚੁੱਕੇ ਹਨ।
ਦਿੱਲੀ ’ਚ ਕੋਰੋਨਾ ਦੇ ਨਵੇਂ ਮਾਮਲੇ ਵੱਧੇ
ਕੇਰਲ ‘ਚ ਕੋਰੋਨਾ ਵਾਇਰਸ ਦੇ 774 ਐਕਟਿਵ ਮਾਮਲੇ ਵਧ ਕੇ 28860 ਹੋ ਗਏ ਹਨ। ਇਸ ਤੋਂ ਰਾਹਤ ਪਾਉਣ ਵਾਲੇ ਲੋਕਾਂ ਦੀ ਗਿਣਤੀ 3668 ਵਧ ਕੇ 6535869 ਹੋ ਗਈ ਹੈ, ਜਿਸ ਦੌਰਾਨ 17 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 69993 ਹੋ ਗਈ ਹੈ। ਮਹਾਰਾਸ਼ਟਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 254 ਵਧ ਕੇ 25735 ਹੋ ਗਈ ਹੈ ਅਤੇ 3696 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 7798817 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 147922 ਹੈ।
ਕਰਨਾਟਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ 789 ਤੱਕ ਵਧ ਕੇ 5707 ਹੋ ਗਈ ਹੈ ਅਤੇ 54 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 3922541 ਹੋ ਗਈ ਹੈ।
ਮਰਨ ਵਾਲਿਆਂ ਦੀ ਗਿਣਤੀ 40117 ਹੈ। ਦਿੱਲੀ ‘ਚ ਕੋਰੋਨਾ ਦੇ ਮਾਮਲੇ 157 ਘਟ ਕੇ 4325 ‘ਤੇ ਆ ਗਏ ਹਨ।ਸੂਬੇ ‘ਚ 1265 ਹੋਰ ਲੋਕਾਂ ਨੇ ਇਸ ਘਾਤਕ ਵਾਇਰਸ ਨੂੰ ਹਰਾਇਆ, ਜਿਸ ਤੋਂ ਬਾਅਦ ਕੋਰੋਨਾ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 1903423 ਹੋ ਗਈ ਹੈ। ਇਸ ਮਹਾਮਾਰੀ ਕਾਰਨ ਹੁਣ ਤੱਕ 26261 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦੇਸ਼ ’ਚ ਕੋਰੋਨਾ ਨਾਲ ਛੇ ਹੋਰ ਮੌਤਾਂ
ਦੇਸ਼ ’ਚ ਕੋਰੋਨਾ ਨਾਲ ਛੇ ਹੋਰ ਮੌਤਾਂ
(ਏਜੰਸੀ)
ਨਵੀਂ ਦਿੱਲੀ । ਦੇਸ਼ ’ਚ ਕੋਰੋਨਾ ਵਾਇਰਸ ਦੇ ਤੇਜੀ ਨਾਲ ਵੱਧ ਰਹੇ ਨਵੇਂ ਮਾਮਲਿਆਂ ਦੇ ਮੱਦੇਨਜ਼ਰ ਚੌਥੀ ਲਹਿਰ ਦੇ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਸ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 10 ਸੀ।
ਇਸ ਨਾਲ ਹੁਣ ਤੱਕ ਕੋਰੋਨਾ ਨਾਲ ਲੜਾਈ ਹਾਰਨ ਵਾਲੇ ਲੋਕਾਂ ਦੀ ਗਿਣਤੀ ਪੰਜ ਲੱਖ 24 ਹਜਾਰ 777 ਹੋ ਗਈ ਹੈ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 6,594 ਨਵੇਂ ਮਾਮਲੇ ਵੀ ਦਰਜ਼ ਕੀਤੇ ਗਏ ਹਨ।
ਇਸ ਤੋਂ ਇੱਕ ਦਿਨ ਪਹਿਲਾਂ ਸੰਕਰਮਣ ਦੇ 8,084 ਮਾਮਲੇ ਦਰਜ ਕੀਤੇ ਗਏ ਸਨ। ਇਸ ਨਾਲ ਹੁਣ ਕੁੱਲ ਕੇਸਾਂ ਦੀ ਗਿਣਤੀ ਚਾਰ ਕਰੋੜ 32 ਲੱਖ 36 ਹਜਾਰ 695 ਹੋ ਗਈ ਹੈ । ਇਸ ਦੌਰਾਨ ਪਿਛਲੇ 24 ਘੰਟਿਆਂ ’ਚ 4,035 ਮਰੀਜਾਂ ਨੇ ਵੀ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਕੁੱਲ ਗਿਣਤੀ ਚਾਰ ਕਰੋੜ 26 ਲੱਖ 61 ਹਜਾਰ 370 ਹੋ ਗਈ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਅੱਜ ਸਵੇਰੇ 7 ਵਜੇ ਤੱਕ 195 ਕਰੋੜ 35 ਲੱਖ 70 ਹਜਾਰ 360 ਟੀਕੇ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਨਵੇਂ ਅੰਕੜਿਆਂ ਦੇ ਨਾਲ, ਸਰਗਰਮ ਮਾਮਲਿਆਂ ਦੀ ਦਰ 0.12 ਪ੍ਰਤੀਸਤ, ਰੋਜਾਨਾ ਲਾਗ ਦਰ 2.05 ਪ੍ਰਤੀਸ਼ਤ, ਰਿਕਵਰੀ ਦਰ 98.67 ਪ੍ਰਤੀਸ਼ਤ ਅਤੇ ਮੌਤ ਦਰ 1.21 ਪ੍ਰਤੀਸ਼ਤ ਦਰਜ ਕੀਤੀ ।
ਦੇਸ਼ ’ਚ ਪਿਛਲੇ 24 ਘੰਟਿਆਂ ’ਚ ਤਿੰਨ ਲੱਖ 21 ਹਜਾਰ 873 ਕੋਵਿਡ ਟੈਸਟ ਕੀਤੇ ਗਏ ਹਨ ਅਤੇ ਇਸ ਨਾਲ ਹੁਣ ਤੱਕ ਕੁੱਲ 85 ਕਰੋੜ 54 ਲੱਖ 30 ਹਜਾਰ 752 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ। ਮਹਾਰਾਸ਼ਟਰ ’ਚ ਸਰਗਰਮ ਮਾਮਲਿਆਂ ਦੀ ਗਿਣਤੀ 1,110 ਵਧ ਕੇ 17,480 ਹੋ ਗਈ ਹੈ। ਇਸ ਦੇ ਨਾਲ ਹੀ 774 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 77,47,111 ਹੋ ਗਈ ਹੈ।
ਜਦਕਿ ਮਰਨ ਵਾਲਿਆਂ ਦੀ ਗਿਣਤੀ 1,47,871 ਹੋ ਗਈ ਹੈ। ਕੇਰਲ ’ਚ ਕੋਰੋਨਾ ਵਾਇਰਸ ਦੇ 509 ਐਕਟਿਵ ਮਾਮਲੇ ਵਧ ਕੇ 15,872 ਹੋ ਗਏ ਹਨ। ਇਸ ਤੋਂ ਰਾਹਤ ਪਾਉਣ ਵਾਲੇ ਲੋਕਾਂ ਦੀ ਗਿਣਤੀ 1,446 ਵਧ ਕੇ 64,94,704 ਹੋ ਗਈ ਹੈ, ਜਦੋਂ ਕਿ ਇਸ ਸਮੇਂ ਮਰਨ ਵਾਲਿਆਂ ਦੀ ਗਿਣਤੀ 69,835 ਰਹੀ।
ਕਰਨਾਟਕ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 37 ਵਧ ਕੇ 3,688 ਹੋ ਗਈ ਹੈ। ਇਸ ਦੇ ਨਾਲ ਹੀ 378 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 39,12,953 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 40108 ਹੋ ਗਈ ਹੈ। ਦਿੱਲੀ ਵਿੱਚ ਐਕਟਿਵ ਕੇਸ 119 ਵਧ ਕੇ 2,561 ਹੋ ਗਏ ਹਨ। ਸੂਬੇ ’ਚ 495 ਹੋਰ ਲੋਕਾਂ ਨੇ ਇਸ ਘਾਤਕ ਵਾਇਰਸ ਨੂੰ ਹਰਾਇਆ, ਜਿਸ ਤੋਂ ਬਾਅਦ ਕੋਰੋਨਾ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 18,84,630 ਹੋ ਗਈ ਹੈ। ਇਸ ਮਹਾਮਾਰੀ ਕਾਰਨ ਹੁਣ ਤੱਕ 26,221 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਰੋਪੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਹਿੱਸਿਆਂ ’ਚ ਇਸ ਵਾਇਰਸ ਨਾਲ ਪੀੜਤ ਕਰੀਬ ਤਿੰਨ ਲੱਖ (2 ਲੱਖ 95 ਹਜ਼ਾਰ 041) ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 2023 ਤੇ ਲੋਕਾਂ ਦੀ ਇਸ ਮਹਾਂਮਾਰੀ ਦੇ ਸੰਕਰਮਣ ਨਾਲ ਮੌਤ ਹੋ ਗਈ ਹੈ। ਵੱਖ-ਵੱਖ ਸੂਬਿਆਂ ਵੱਲੋਂ ਅੱਜ ਸਵੇਰੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਦੌਰਾਨ ਦੇਸ਼ ’ਚ 2, 95, 041 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ ਵਧ ਕੇ 1 ਕਰੋੜ 56 ਲੱਖ 16 ਹਜ਼ਾਰ 130 ਤੱਕ ਪਹੁੰਚ ਗਈ। ਇਸ ਦੌਰਾਨ ਰਿਕਾਰਡ 1, 67, 457 ਮਰੀਜ ਤੰਦਰੁਸਤ ਹੋਣ ਨਾਲ ਇਸ ਮਹਾਂਮਾਰੀ ਨਾਲ ਹੁਣ ਤੱਕ 1, 32, 76, 039 ਮਰੀਜ਼ ਤੰਦਰੁਸਤ ਹੋਏ ਹਨ। ਕੋਰੋਨਾ ਦੇ ਸਰਗਰਮ ਮਾਮਲੇ ਦੇਸ਼ ’ਚ ਤੇਜੀ ਨਾਲ ਵਧ ਰਹੇ ਹਨ ਤੇ ਇਹ 1, 18, 142 ਤੇ ਵਾਧੇ ਨਾਲ ਹੁਣ ਤੱਕ 21, 50, 119 ਤੱਕ ਪਹੁੰਚ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਲੋਕ ਕੋਰੋਨਾ ਵਾਇਰਸ ਤੋਂ ਪਹਿਲਾਂ ਵਾਂਗੂ ਨਹੀਂ ਡਰ ਰਹੇ
ਹੁਣ ਲੋਕ ਕੋਰੋਨਾ ਵਾਇਰਸ ਤੋਂ ਪਹਿਲਾਂ ਵਾਂਗੂ ਨਹੀਂ ਡਰ ਰਹੇ
ਦਸੰਬਰ 2019 ਵਿੱਚ ਚੀਨ ਦੇ ਵੁਹਾਨ ਇਲਾਕੇ  ਤੋਂ  ਸ਼ੁਰੂ ਹੋਏ ਨੋਵਲ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਦਾ ਚੱਕਰ ਲਾ ਲਿਆ ਹੈ। ਸ਼ੁਰੂਆਤੀ ਦਿਨਾਂ ਤੋਂ ਹੀ ਦੁਨੀਆਂ ਭਰ ਦੇ ਲੋਕਾਂ ਵਿੱਚ ਇਸਦੇ ਡਰ ਦੀ ਦਹਿਸ਼ਤ ਫੈਲ ਗਈ ਸੀ। ਮਾਸ ਮੀਡੀਆ ਦੇ ਸਾਧਨਾਂ ਦੀ ਬਹੁਤਾਤ ਕਾਰਨ ਪਲ-ਪਲ ਦੀ ਖਬਰ ਦੁਨੀਆਂ ਦੇ ਹਰ ਕੋਨੇ ਵਿਚਲੇ ਲੋਕਾਂ ਤੱਕ ਮਿੰਟਾਂ-ਸਕਿੰਟਾਂ ਵਿੱਚ ਪਹੁੰਚ ਜਾਂਦੀ ਹੈ। ਇਨ੍ਹਾਂ ਖਬਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਖਬਰਾਂ ਮੁਤਾਬਕ ਲੋਕਾਂ ਦਾ ਨਜ਼ਰੀਆ ਵੀ ਇਸ ਬਿਮਾਰੀ ਪ੍ਰਤੀ ਦਿਨੋ-ਦਿਨ ਬਦਲਦਾ ਰਿਹਾ। ਹੌਲੀ-ਹੌਲੀ ਜਦੋਂ ਇਹ ਹੋਰਨਾਂ ਦੇਸ਼ਾਂ  ਵਿੱਚ ਫੈਲਣ ਲੱਗਿਆ ਤਾਂ ਸਭ ਸਹਿਮ ਗਏ। ਚੀਨ ਤੋਂ ਬਾਅਦ ਇਟਲੀ ਵਿੱਚ ਹੋਈਆਂ ਮੌਤਾਂ ਨੇ ਪੂਰੀ ਦੁਨੀਆਂ ਨੂੰ ਡਰਾ ਕੇ ਰੱਖ ਦਿੱਤਾ। ਵਿਸ਼ਵ ਸਿਹਤ ਸੰਸਥਾ ਨੇ ਇਸ ਨੂੰ ਅੰਤਰਰਾਸ਼ਟਰੀ ਮਹਾਂਮਾਰੀ ਐਲਾਨ ਦਿੱਤਾ।
ਸਾਰੇ ਦੇਸ਼ਾਂ ਨੇ ਇਸ ਬਿਮਾਰੀ ਨਾਲ ਲੜਨ ਲਈ ਤਿਆਰੀਆਂ ਅਰੰਭ ਦਿੱਤੀਆਂ। ਬਹੁਤ ਸਾਰੇ ਦੇਸ਼ਾਂ ਨੇ ਲਾਕਡਾਊਨ ਕਰ ਦਿੱਤਾ ਅਤੇ ਆਮ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ। ਇਸੇ ਵਿਚਕਾਰ ਇਸ ਕਰੋਨਾ ਵਾਇਰਸ ਦਾ ਚੀਨ ਵੱਲੋਂ ਖੁਦ ਤਿਆਰ ਕੀਤਾ ਜਾਣਾ ਅਤੇ ਵੁਹਾਨ ਦੀ  ਲੈਬੋਰਟਰੀ ਵਿੱਚੋਂ ਲੀਕ ਹੋਣ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ
ਭਾਰਤ ਵਿੱਚ ਜਦੋਂ ਇਸ ਵਾਇਰਸ ਨੇ ਦਸਤਕ ਦਿੱਤੀ ਤਾਂ ਸਾਡੇ ਲੋਕਾਂ ਦਾ ਸਹਿਮ ਹੋਰ ਵਧ ਗਿਆ। ਉਸ ਸਮੇਂ ਭਾਵੇਂ ਨੋਵਲ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਆਮ ਲੋਕਾਂ ਵਿੱਚ ਇਸਦੇ ਪ੍ਰਤੀ ਡਰ ਅਤੇ ਸਹਿਮ ਸਿਖਰ ‘ਤੇ ਸੀ। ਇੱਥੋਂ ਤੱਕ ਕਿ ਲੋਕ ਮਾਨਸਿਕ ਤੌਰ ‘ਤੇ ਆਪਣੇ-ਆਪ ਵਿੱਚ ਇਸ ਬਿਮਾਰੀ ਦੇ ਲੱਛਣ ਵੇਖਣ ਲੱਗੇ ਸਨ। ਪੰਜਾਬ ਵਿੱਚ 20 ਮਾਰਚ ਨੂੰ ਬੱਸ ਸੇਵਾ ਬੰਦ ਹੋਣ ਤੋਂ ਬਾਅਦ 22 ਮਾਰਚ ਨੂੰ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਕਰਫਿਊ ਲਾ ਦਿੱਤਾ ਗਿਆ। ਸਿਹਤ, ਪੁਲਿਸ ਅਤੇ ਸਫਾਈ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਹੋ ਗਈਆਂ।
ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ। ਡਰ, ਸਹਿਮ ਅਤੇ ਕਾਰੋਬਾਰੀ ਚਿੰਤਾ ਤੋਂ ਇਲਾਵਾ ਹਰ ਪਾਸੇ ਇੱਕੋ ਸ਼ਬਦ ਕਰੋਨਾ.. ਕਰੋਨਾ.. ਕਰੋਨਾ ਸੁਣ-ਸੁਣ ਕੇ ਇਸ ਸ਼ਬਦ ਨਾਲ ਸਭ ਨੂੰ ਨਫਰਤ ਜਿਹੀ ਹੋ ਗਈ ਪੰਜਾਬ ਵਿੱਚ ਸ਼ੁਰੂ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀਆਂ ਹੋਈਆਂ ਮੌਤਾਂ ਪਿੱਛੇ ਕਰੋਨਾ ਬਾਰੇ ਲੋਕਾਂ ਦੇ ਮਨਾਂ ਵਿੱਚ ਬੈਠਿਆ ਡਰ ਜਿਆਦਾ ਜਿੰਮੇਵਾਰ ਲੱਗ ਰਿਹਾ ਹੈ। ਕਿਉਂਕਿ ਕਰੋਨਾ ਦਾ ਖੌਫ ਉਸ ਸਮੇਂ ਇੰਨਾ ਹਾਵੀ ਸੀ ਕਿ ਪਾਜ਼ਿਟਿਵ ਆਉਣ ਵਾਲਾ ਵਿਅਕਤੀ ਆਪਣੀ ਮੌਤ ਤੈਅ ਸਮਝਦਾ ਸੀ।
ਉਸ ਦੀਆਂ ਅੱਖਾਂ ਸਾਹਮਣੇ ਚੀਨ ਅਤੇ ਇਟਲੀ ਵਿੱਚ ਹੋਈਆਂ ਮੌਤਾਂ ਦੀਆਂ ਵੀਡੀਓ ਹੀ ਘੁੰਮਣ ਲੱਗਦੀਆਂ ਸਨ। ਕੁਝ ਇੱਕ ਲੋਕਾਂ ਨੂੰ ਛੱਡ ਇਸ ਵਾਇਰਸ ਤੋਂ ਬਚਾਅ ਲਈ ਪੂਰੀਆਂ ਸਾਵਧਾਨੀਆਂ ਵਰਤ ਰਹੇ ਸਨ। ਜਿਉਂ-ਜਿਉਂ  ਵੱਖ-ਵੱਖ ਜਿਲ੍ਹਿਆਂ ਵਿੱਚ ਕੇਸ ਆਉਣ ਲੱਗੇ ਲੋਕਾਂ ਦੀ ਚਿੰਤਾ ਵਧਦੀ ਜਾ ਰਹੀ ਸੀ।
ਲੋਕ ਪਾਜ਼ਿਟਿਵ ਮਰੀਜ਼ਾਂ ਵਾਲੇ ਏਰੀਏ ਤੋਂ ਵੀ ਡਰਦੇ ਸਨ। ਹੌਲੀ-ਹੌਲੀ ਸਾਰੇ ਜਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ। ਪਰ ਖੁਸ਼ਕਿਸਮਤੀ ਨਾਲ ਪੰਜਾਬ ਵਿੱਚ ਕਰੋਨਾ ਕਾਰਨ ਮੌਤਾਂ ਬਹੁਤ ਘੱਟ ਹੋਈਆਂ ਅਤੇ ਜੋ ਮਰੀਜ ਆਈਸੋਲੇਸ਼ਨ ਵਾਰਡਾਂ ਵਿੱਚ ਭਰਤੀ ਸਨ ਉਹ ਵੀ ਛੇਤੀ ਸਿਹਤਯਾਬ ਹੋ ਕੇ ਘਰ ਪਰਤਣ ਲੱਗੇ। ਇਸ ਨਾਲ ਲੋਕਾਂ ਦੇ ਦਿਲਾਂ ਵਿੱਚ ਕਰੋਨਾ ਵਾਇਰਸ ਦਾ ਡਰ ਕੁਝ ਘਟਣ ਲੱਗਾ
ਪਰ ਇੱਕ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਜਦੋਂ ਪੰਜਾਬ ਵਿੱਚ ਸਿਰਫ 20-30 ਕਰੋਨਾ ਪਾਜ਼ਿਟਿਵ ਕੇਸ ਸਨ ਤਾਂ ਲੋਕਾਂ ਵਿੱਚ ਬੜਾ ਡਰ ਫੈਲਿਆ ਹੋਇਆ ਸੀ।
ਜਦੋਂ ਕਿ ਹੁਣ ਪਾਜ਼ਿਟਿਵ ਮਰੀਜ਼ਾਂ ਦਾ ਗਰਾਫ 3000 ਤੋਂ ਟੱਪ ਚੁੱਕਾ ਹੈ ਲੋਕ ਕਰੋਨਾ ਤੋਂ ਓਨਾ ਜਿਆਦਾ ਨਹੀਂ ਡਰਦੇ ਭਾਵ ਹੁਣ ਲੋਕ ਕਰੋਨਾ ਵਾਇਰਸ ਤੋਂ ਪਹਿਲਾਂ ਵਾਂਗੂ ਨਹੀਂ ਡਰ ਰਹੇ । ਮਨੁੱਖ ਦੀ ਇਹ ਫ਼ਿਤਰਤ ਹੈ ਉਹ ਡਰ ਵੀ ਬੜੀ ਜਲਦੀ ਜਾਂਦਾ ਹੈ ਅਤੇ ਬੜੀ ਛੇਤੀ ਅਵੇਸਲਾ ਵੀ ਹੋ ਜਾਂਦਾ ਹੈ। ਕਰਫਿਊ ਖਤਮ ਹੋਣ ਸਾਰ ਹੀ ਲੋਕਾਂ ਨੇ ਆਵਾਜਾਈ ਸ਼ੁਰੂ ਕਰ ਦਿੱਤੀ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਕੋਸ਼ਿਸ਼ ਘੱਟ ਕਰਨ ਲੱਗੇ ਹਨ।
ਕਰਫਿਊ ਹਟਾਉਣਾ ਸਰਕਾਰ ਦੀ ਮਜ਼ਬੂਰੀ ਹੈ ਪਰ ਲਾਕਡਾਊਨ ਜਾਰੀ ਰੱਖ ਕੇ ਇਸ ਬਿਮਾਰੀ ਤੋਂ ਬਚਾਅ ਰੱਖਣ ਲਈ ਮਾਸਕ ਪਹਿਨਣਾ, ਬਿਨਾ ਕਿਸੇ ਜਰੂਰੀ ਕੰਮ ਤੋਂ ਬਾਹਰ ਨਾ ਜਾਣਾ, ਸਮਾਜਿਕ ਦੂਰੀ ਬਣਾਏ ਰੱਖਣਾ ਆਦਿ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਹੈ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕਰਫਿਊ ਖਤਮ ਹੋਇਆ ਹੈ
ਕਰੋਨਾ ਵਾਇਰਸ ਨਹੀਂ। ਇਸ ਲਈ ਸਾਨੂੰ ਇਸ ਬਿਮਾਰੀ ਤੋਂ ਆਪਣਾ ਅਤੇ ਹੋਰਾਂ ਦਾ ਬਚਾਅ ਕਰਨ ਲਈ ਜਰੂਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਕਰਨੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਬਾਹਰ ਤੋਂ ਆਇਆ ਹੈ ਤਾਂ ਉਸ ਨੂੰ 14 ਦਿਨ ਇਕਾਂਤਵਾਸ ਰਹਿਣਾ ਅਤੇ ਆਪਣਾ ਆਰ ਟੀ – ਪੀ ਸੀ ਆਰ ਟੈਸਟ (ਕਰੋਨਾ ਟੈਸਟ) ਕਰਵਾ ਲੈਣਾ ਚਾਹੀਦਾ ਹੈ।
ਇਹ ਟੈਸਟ ਹਰ ਇੱਕ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਹਰ ਹਫਤੇ ਵੱਖ-ਵੱਖ ਦਿਨ ਮੁਫਤ ਲਏ ਜਾਂਦੇ ਹਨ। ਵਧੇਰੇ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਦੁਕਾਨਦਾਰਾਂ,   ਕਰਮਚਾਰੀਆਂ, ਗਭੀਰ ਰੋਗਾਂ ਤੋਂ ਪੀੜਤ ਮਰੀਜ਼ਾਂ, ਗਰਭਵਤੀ ਔਰਤਾਂ ਨੂੰ ਇਹ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਿਉਂਕਿ ਇਹ ਵਾਇਰਸ ਏਨੀ ਛੇਤੀ ਜਾਣ ਵਾਲਾ ਨਹੀਂ, ਸਾਨੂੰ ਇਸ ਤੋਂ ਬਚਣ ਲਈ ਲਗਾਤਾਰ ਧਿਆਨ ਰੱਖਣ ਦੀ ਲੋੜ ਹੈ।
ਮੋ. 98768-88177
ਚਾਨਣ ਦੀਪ ਸਿੰਘ ਔਲਖ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਕ੍ਰਮਿਤਾਂ ਦੀ ਗਿਣਤੀ 1.58 ਲੱਖ ਤੋਂ ਪਾਰ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਦੋ ਦਿਨਾਂ ਤੱਕ ਕੋਰੋਨਾ ਵਾਇਰਸ (ਕੋਵਿਡ-19) ਤੋਂ ਸੰਕ੍ਰਮਣ ਦੇ ਨਵੇਂ ਮਾਮਲਿਆਂ (Corona) ‘ਚ ਮਾਮੂਲੀ ਕਮੀ ਆਉਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਇੱਕ ਵਾਰ ਫਿਰ ਵਾਧਾ ਦਰਜ਼ ਕੀਤਾ ਗਿਆ ਹੈ ਅਤੇ 6566 ਨਵੇਂ ਮਾਮਲਿਆਂ ਨਾਲ ਸੰਕ੍ਰਮਿਤਾਂ ਦੀ ਕੁੱਲ ਗਿਣਤੀ 1,58,333 ‘ਤੇ ਪਹੁੰਚ ਗਈ ਅਤੇ ਇਸ ਮਿਆਦ ‘ਚ 194 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦਾ ਅੰਕੜਾ 4531 ‘ਤੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਇਸ ਤੋਂ ਸੰਕ੍ਰਮਿਤ 3266 ਵਿਅਕਤੀ ਠੀਕ ਹੋਏ ਹਨ ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਕੁੱਲ ਗਿਣਤੀ 67692 ਹੋ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਗਏ ਅੰਕੜਿਆਂ ਅਨੁਸਾਰ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਹੁਣ ਤੱਕ ਇਸ ਨਾਲ 1,58,333 ਵਿਅਕਤੀ ਬਿਮਾਰ ਹੋਏ ਹਨ ਅਤੇ 4531 ਵਿਅਕਤੀਆਂ ਦੀ ਮੌਤ ਹੋਈ ਹੈ।
ਦੇਸ਼ ‘ਚ ਫਿਲਹਾਲ ਕੋਰੋਨਾ ਦੇ ਕੁੱਲ 86110 ਐਕਵਿਟ ਮਾਮਲੇ ਹਨ।
ਦੇਸ਼ ‘ਚ ਬੂੱਧਵਾਰ ਅਤੇ ਮੰਗਲਵਾਰ ਨੂੰ ਨਵੇਂ ਮਾਮਲਿਆਂ ‘ਚ ਕਮੀ ਦੇਖਚੀ ਗਈ ਸੀ।
ਬੁੱਧਵਾਰ ਨੂੰ 6387 ਅਤੇ ਮੰਗਲਵਾਰ ਨੂੰ 6535 ਨਵੇਂ ਮਾਮਲੇ ਸਾਹਮਣੇ ਆਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰੋਨਾ ਵਾਇਰਸ (Corona virus)
ਕੋਰੋਨਾ ਵਾਇਰਸ
ਸੀਤੇ ਪਏ ਨੇ ਬੁੱਲ੍ਹ
ਵੱਡੇ-ਵੱਡੇ ਕਿਰਦਾਰਾਂ ਦੇ,
ਦਰਵਾਜੇ ਹੋ ਗਏ ਬੰਦ
ਜੱਗ ਦੇ ਉੱਚੇ ਮਿਨਾਰਾਂ ਦੇ
ਅੱਜ ਤੱਕ ਤਾਂ ਆਪਾਂ ਨੇ ਵੀ
ਆਪਣੀ ਮਰਜੀ ਪਾਲੀ ਐ,
ਆਪੋ-ਧਾਪੀ ਦੇ ਵਿੱਚ ਆਪਾਂ
ਕੁਦਰਤ ਦੀ ਗੱਲ ਟਾਲ਼ੀ ਐ
ਦੁਨੀਆ ਦਾ ਤਾਂ ਜਾਮ ਹੈ ਚੱਕਾ
ਸਮੇਂ ਦਾ ਚੱਕਾ ਚੱਲਦਾ ਹੈ,
ਜੋ ਬੀਜਿਆ ਸੀ ਉੱਗ ਪਿਆ
ਹੁਣ ਉਹ ਕਿੱਥੇ ਟੱਲ਼ਦਾ ਹੈ
ਹੁਣ ਤਾਂ ਸਿਰੋਂ ਲਹਿ ਗਿਆ ਹੋਣਾ
ਭਾਰ ਸੀ ਕੰਮਾਂ-ਧੰਦਿਆਂ ਦਾ,
ਤੇਰੇ ਮੇਰੇ ਦੀ ਜੰਗ ਸੀ ਲੜਦਾ
ਹੱਕ ਮਾਰਦਾ ਸੀ ਤੂੰ ਬੰਦਿਆਂ ਦਾ
ਕੌਣ ਗਰੀਬ ਹੈ, ਕੌਣ ਸ਼ਾਹ ਹੈ
ਹੁਣ ਪਤਾ ਹੀ ਨ੍ਹੀਂ ਲੱਗਦਾ,
ਹੰਕਾਰ ਕਿਧਰੇ ਡੁੱਲ੍ਹ ਗਿਆ ਹੈ
ਜੋ ਸੀ ਰਗ-ਰਗ ਦੇ ਵਿੱਚ ਵਗਦਾ
ਚਲੋ ਦੋਸਤੋ ਅੰਦਰ ਹੀ ਰਹੋ
ਇਹ ਹੀ ਹੁਣ ਜ਼ਰੂਰੀ ਐ,
ਕਰ ਲਓ ਸਾਰੇ ਦਿਨ ਕਟੀਆਂ
ਇਹ ਸਭ ਦੀ ਮਜ਼ਬੂਰੀ ਐ
ਕੇਵਲ ਸਿੰਘ ਧਰਮਪੁਰਾ, ਮੋ. 98788-01561
ਕੁਦਰਤ ਦੇ ਰੰਗ ਨਿਆਰੇ
ਕੁਦਰਤ ਦੇ ਰੰਗ ਨਿਆਰੇ
ਇੱਕ ਪਾਸੇ ਹੋਇਆ ਸ਼ੁੱਧ ਵਾਤਾਵਰਨ
ਦੂਜੇ ਪਾਸੇ ਸੰਕਟ ਭਾਰੇ
ਕੁਦਰਤ ਦੇ ਰੰਗ ਨਿਆਰੇ…
ਸਦੀਆਂ ਬਾਅਦ ਜਲੰਧਰ ਦੇ ਵਿਚ
ਮਾਹੌਲ ਇਹੋ-ਜਿਹਾ ਛਾਇਆ
ਧੌਲਧਰ ਨੇ ਫਿਰ ਮੁੜ ਤੋਂ
ਹੈ ਆਪਣਾ ਜਲਵਾ ਦਿਖਾਇਆ
ਦੇਖ-ਦੇਖ ਦਿਲ ਖੁਸ਼ ਹੋ ਜਾਂਦਾ
ਦ੍ਰਿਸ਼ ਲੱਗਦੇ ਬੜੇ ਪਿਆਰੇ
ਕੁਦਰਤ ਦੇ ਰੰਗ ਨਿਆਰੇ…
ਹੋਣ ਲੱਗੀ ਸਾਫ ਵਾਯੂ ਸਾਰੀ
ਕਦਮ ਰੱਬ ਨੇ ਇਹੋ-ਜਿਹਾ ਚੱਕਿਆ
ਚੱਲ ਪਈ ਫਿਰ ਭਾਰਤੀ ਸੰਸਕ੍ਰਿਤੀ
ਘੱਟ ਗਈ ਜੀਵ ਹੱਤਿਆ
ਮਰਜੀ ਆਪਣੀ ਨਾਲ ਜਿਊਣ ਲੱਗੇ
ਨੇ ਜਾਨਵਰ ਪੰਛੀ ਵਿਚਾਰੇ
ਕੁਦਰਤ ਦੇ ਰੰਗ ਨਿਆਰੇ…
ਛੇੜਛਾੜ ਬੜੀ ਕੀਤੀ ਇਸ ਨਾਲ
ਜੋ ਅੱਜ ਮਨੁੱਖ ਨੂੰ ਮਹਿੰਗੀ ਪੈ ਗਈ
ਮੁੱਲ ਇਹਨੇ ਜੋ ਮੋੜ ਕੇ ਦਿੱਤਾ
ਦੁਨੀਆਂ ਮਹਾਂ-ਸੰਕਟ ਵਿਚ ਪੈ ਗਈ
ਵੱਡਿਆਂ-ਵੱਡਿਆਂ ਦੇ ਸਿਰ ਝੁਕਵਾਤੇ
ਕੱਢ ਦਿੱਤੇ ਚੰਗਿਆੜੇ
ਕੁਦਰਤ ਦੇ ਰੰਗ ਨਿਆਰੇ…
ਪ੍ਰਦੂਸ਼ਣ ਦੀ ਫਿਰ ਸਾਦਿਕ ਵਾਲਿਆ
ਝੁੱਲ ਜਾਣੀ ਏ ਹਨ੍ਹੇਰੀ
ਇੱਕ ਵਾਰ ਬੱਸ ਲਾਕਡਾਊਨ ਦੇ
ਖੁੱਲ੍ਹਣ ਦੀ ਹੈ ਦੇਰੀ
ਮਨਮੋਹਣੇ ਜਿਹੇ ਦ੍ਰਿਸ਼ ਇਹੋ ਜੇ
ਫਿਰ ਲੱਭਣੇ ਨਹੀਂ ਦੁਬਾਰੇ
ਕੁਦਰਤ ਦੇ ਰੰਗ ਨਿਆਰੇ…
ਖੁਸ਼ਵਿੰਦਰ ਸਿੰਘ
ਦੇਸ਼ ਬਚਾਉਣਾ ਹੈ
ਰਲ-ਮਿਲ ਕੇ ਦੇਸ਼ ਬਚਾਉਣਾ ਏ,
ਕੋਰੋਨਾ ਵਾਇਰਸ ਇੱਥੋਂ ਭਜਾਉਣਾ ਏ
ਸੁਚੇਤ ਰਹੋ ਤੇ ਨਾ ਘਬਰਾਓ,
ਬਿਨਾਂ ਵਜ੍ਹਾ ਨਾ ਘਰ ਤੋਂ ਜਾਓ
ਦੂਰੀ ਰੱਖੋ ਨਾ ਹੱਥ ਮਿਲਾਓ,
ਐਵੇਂ ਨਾ ਕਿਤੇ ਭੀੜ ਵਧਾਓ
ਵਾਰ-ਵਾਰ ਹੱਥਾਂ ਨੂੰ ਧੋਈਏ,
ਵਕਫ਼ਾ ਮੀਟਰ ਦੂਰ ਖਲੋਈਏ
ਪ੍ਰਸ਼ਾਸਨ ਦਾ ਸਾਥ ਨਿਭਾਉਣਾ ਏ,
ਕੋਰੋਨਾ ਵਾਇਰਸ ਤਾਈਂ ਦੇਖੋ,
ਲੋਕਾਂ ਨੂੰ ਰਲ ਜਗਾਉਣਾ ਏ
ਵਿਦੇਸ਼ੋਂ ਪਰਤਿਆ ਜੁੰਮੇਵਾਰੀ ਨਿਭਾਏ,
ਨਾ ਕਿਸੇ ਤੋਂ ਪਰਦਾ ਪਾਏ
ਕੋਰੋਨਾ ਵਾਇਰਸ ਦੇ ਸਾਰੇ ਦੇਖੋ,
ਹਸਪਤਾਲ ਵਿੱਚ ਟੈਸਟ ਕਰਾਏ
ਇਹ ਦੇਖੋ ਗੰਭੀਰ ਵਿਸ਼ਾ ਏ,
ਨਾ ਲੈ ਕੇ ਹਲਕੇ ਵਿੱਚ ਜਾਈਏ
ਸਮਾਂ ਨਿੱਕਲਿਆ ਹੱਥ ਨਹੀਂ ਆਉਣਾ,
ਕੋਰੋਨਾ ਨੂੰ ਨਾ ਮਜ਼ਾਕ ਬਣਾਈਏ
ਮੂੰਹ ਢੱਕ ਕੇ ਹੀ ਗੱਲ ਨੂੰ ਤੋਰੋ,
ਕੋਲ ਨਾ ਬੈਠੋ ਹੱਥਾਂ ਨੂੰ ਜੋੜੋ
ਸੰਪਰਕ ਵਿੱਚ ਵੀ ਥੋੜ੍ਹਾ ਆਈਏ
ਕੋਰੋਨਾ ਵਾਇਰਸ ਨਾ ਹੋਰ ਵਧਾਈਏ
ਅਮਰਜੀਤ ਸਿੰਘ,
ਖਾਕ ਜਲੋਟਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।