Improved - Sach Kahoon Punjabi
ਮੈਂਥੇ ਦੀ ਕਾਸ਼ਤ ਲਈ ਸੁਧਰੀਆਂ ਤਕਨੀਕਾਂ
ਸਕੂਲ ਆਫ ਔਰਗੈਨਿਕ ਫਾਰਮਿੰਗ
ਪੰਜਾਬ ਦੀ ਖੇਤੀ-ਜਲਵਾਯੂ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਫ਼ਸਲੀ ਵਿਭਿੰਨਤਾ ਵਿੱਚ ਯੋਗਦਾਨ ਪਾਉਣ ਲਈ ਮੈਂਥਾ ਨੂੰ ਸਫ਼ਲਤਾਪੂਰਵਕ ਉਗਾਇਆ ਜਾ ਸਕਦਾ ਹੈ। ਬਹਾਰ ਰੁੱਤ ਸ਼ੁਰੂ ਹੋਣ ‘ਤੇ ਮੈਂਥਾ (ਜਪਾਨੀ ਪੁਦੀਨਾ) ਪੰਜਾਬ ਵਿੱਚ ਸਫਲਤਾ ਨਾਲ ਉਗਾਇਆ ਜਾ ਸਕਦਾ ਹੈ। ਜ਼ਮੀਨ ਦੀ ਪ੍ਰਤੀ ਇਕਾਈ ਉਤਪਾਦਕਤਾ ਵਧਾਉਣ ਲਈ ਮੈਂਥੇ ਨੂੰ ਅੰਤਰ ਫ਼ਸਲ ਵਜੋਂ ਵੱਖ-ਵੱਖ ਹੋਰ ਫ਼ਸਲਾਂ ਜਿਵੇਂ ਕਿ ਗੰਨਾ, ਸੂਰਜਮੁਖੀ ਤੇ ਪਿਆਜ਼ ਵਿੱਚ ਵੀ ਉਗਾਇਆ ਜਾ ਸਕਦਾ ਹੈ। ਫ਼ਸਲ ਦੀ ਕਾਸ਼ਤ ਮੁੱਖ ਤੌਰ ‘ਤੇ ਇਸ ਦੇ ਤੇਲ ਲਈ ਕੀਤੀ ਜਾਂਦੀ ਹੈ ਜਿਸਦੀ ਵਰਤੋਂ ਦਵਾਈਆਂ, ਹਾਰ-ਸ਼ਿੰਗਾਰ ਦਾ ਸਾਮਾਨ, ਖਾਣ-ਪੀਣ ਵਾਲੀਆਂ ਵਸਤਾਂ ਤੇ ਖੁਸ਼ਬੂਦਾਰ ਤੇਲ ਆਦਿ ‘ਚ ਹੁੰਦੀ ਹੈ। ਇਸ ਦੀਆਂ ਇਨ੍ਹਾਂ ਅਨੇਕਾਂ ਵਰਤੋਂ ਕਾਰਨ, ਮੈਂਥੇ ਦੀ ਕਾਸ਼ਤ ਦੇ ਰਕਬੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਪੰਜਾਬ ਵਿੱਚ ਇਸ ਦੀ ਕਾਸ਼ਤ ਲਗਭਗ 15000 ਹੈਕਟਰ ਰਕਬੇ ਵਿੱਚ ਕੀਤੀ ਜਾਂਦੀ ਹੈ।
ਸਿੰਚਾਈ ਦੀਆਂ ਯਕੀਨੀ ਸਹੂਲਤਾਂ ਨਾਲ ਪੰਜਾਬ ਦੇ ਕਿਸੇ ਵੀ ਖੇਤਰ ਵਿੱਚ ਮੈਂਥਾ ਉਗਾਇਆ ਜਾ ਸਕਦਾ ਹੈ। ਮੈਂਥੇ ਦੀਆਂ ਚਾਰ ਉਪ ਜਾਤੀਆਂ ਮੈਂਥੋਲਮਿੰਟ/ਜਪਾਨੀ ਪੁਦੀਨਾ, ਪਿਪਰਮਿੰਟ, ਸਪੀਅਰਮਿੰਟ ਤੇ ਔਰੇਂਜਮਿੰਟ ਦੀ ਕਾਸ਼ਤ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ, ਪ੍ਰੰਤੂ ਪੰਜਾਬ ‘ਚ ਮੁੱਖ ਤੌਰ ‘ਤੇ ਮੈਂਥੋਲਮਿੰਟ/ਜਪਾਨੀ ਪੁਦੀਨੇ ਦੀ ਹੀ ਕਾਸ਼ਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਭਾਗਾਂ ਵਿੱਚ ਪਿਪਰਮਿੰਟ ਤੇ ਸਪੀਅਰਮਿੰਟ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ ।   ਮੈਂਥੋਲਮਿੰਟ/ਜਪਾਨੀ ਪੁਦੀਨੇ ਦੀ ਕੋਸੀ ਕਿਸਮ ਦੀ ਵਪਾਰਕ ਕਾਸ਼ਤ ਲਈ ਸਿਫਾਰਸ਼ ਕੀਤੀ ਜਾਂਦੀ ਹੈ ਜਿਸ ਵਿੱਚ ਤੇਲ ਦੀ ਮਾਤਰਾ ਸਭ ਤੋਂ ਵੱਧ (0.6-0.7%) ਹੈ । ਕੋਸੀ ਕਿਸਮ ਸਭ ਵੱਧ ਝਾੜ ਤੇ ਤੇਲ ਦਿੰਦੀ ਹੈ ਜੇਕਰ ਕਾਸ਼ਤ ਦੇ 150 ਦਿਨਾਂ ‘ਚ ਕਟਾਈ ਕੀਤੀ ਜਾਂਦੀ ਹੈ।
ਹੇਠ ਲਿਖੇ ਨੁਕਤੇ ਅਪਣਾ ਕੇ ਮੈਂਥੇ ਤੋਂ ਵਧੇਰੇ ਝਾੜ ਤੇ ਮੁਨਾਫਾ ਲਿਆ ਜਾ ਸਕਦੈ।
ਜ਼ਮੀਨ ਦੀ ਕਿਸਮ:
ਮੈਂਥੇ ਦੀ ਕਾਸ਼ਤ ਕਲਰਾਠੇਪਣ ਤੇ ਸੇਮ ਰਹਿਤ, ਚੰਗੇ ਜਲ ਨਿਕਾਸ,  ਚੰਗੇ ਜੈਵਿਕ ਪਦਾਰਥ ਵਾਲੀ, ਰੇਤਲੀ ਮੈਰਾ ਤੋਂ ਮੈਰਾ ਜ਼ਮੀਨਾਂ ‘ਤੇ ਕੀਤੀ ਜਾ ਸਕਦੀ ਹੈ
ਬਿਜਾਈ ਦਾ ਸਮਾਂ ਤੇ ਤਰੀਕਾ:
ਸਹੀ ਸਮੇਂ ‘ਤੇ ਬਿਜਾਈ ਕਰਕੇ ਫ਼ਸਲ ਨੂੰ ਸਹੀ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕਦਾ ਹੈ। ਮੈਂਥੇ ਦੀ ਬਿਜਾਈ ਅੱਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਕੀਤੀ ਜਾ ਸਕਦੀ ਹੈ ਅਤੇ ਕੋਸੀ ਕਿਸਮ ਨੂੰ ਅੱਧ ਫਰਵਰੀ ਤੱਕ ਵੀ ਬੀਜਿਆ ਜਾ ਸਕਦਾ ਹੈ। ਪਛੇਤੀ ਹਾਲਤ ਵਿੱਚ, ਜੇਕਰ ਚੰਗੀਆਂ ਸਿੰਚਾਈ ਸਹੂਲਤਾਂ ਹੋਣ, ਤਾਂ ਇਸ ਦੀ ਪਨੀਰੀ ਰਾਹੀਂ ਬਿਜਾਈ ਅਪਰੈਲ ਵਿੱਚ ਵੀ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਖੇਤ ਨੂੰ 2-3 ਵਾਰ ਵਾਹ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਖੇਤ ਨਦੀਨਾਂ, ਮੁੱਢਾਂ ਤੇ ਵੱਡੇ ਢੇਲਿਆਂ ਤੋਂ ਰਹਿਤ ਹੋ ਜਾਵੇ। ਬਿਜਾਈ ਲਾਈਨਾਂ ਵਿੱਚ ਡੇਢ ਫੁੱਟ (45 ਸੈਂਟੀਮੀਟਰ) ਦੀ ਵਿੱਥ ‘ਤੇ ਕਰਨੀ ਚਾਹੀਦੀ ਹੈ ।
ਮੈਂਥੇ ਦੀਆਂ ਜੜ੍ਹਾਂ ਦੇ ਸਿਰਿਆਂ ਨੂੰ ਇੱਕ-ਦੂਸਰੇ ਨਾਲ ਜੋੜ ਕੇ 4-5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ । ਇਸ ਢੰਗ ਦੇ ਬਦਲ ਵਿੱਚ ਵਧੇਰੇ ਝਾੜ ਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਮੈਂਥੇ ਦੀ ਕਾਸ਼ਤ 67.5 ਸੈਂਟੀਮੀਟਰ ਚੌੜੇ ਬੈੱਡਾਂ ਤੇ 2 ਕਤਾਰਾਂ ਲਾ ਕੇ ਵੀ ਕੀਤੀ ਜਾ ਸਕਦੀ ਹੈ ਜਾਂ ਖੇਤ ਵਿੱਚ ਜੜ੍ਹਾਂ ਖਿਲਾਰ ਕੇ 60 ਸੈਂਟੀਮੀਟਰ ਚੌੜੀਆਂ ਵੱਟਾਂ ਬਣਾਈਆਂ ਜਾ ਸਕਦੀਆਂ ਹਨ । ਪਾਣੀ ਦੀ ਸੁਚੱਜੀ ਵਰਤੋਂ ਅਤੇ ਨਦੀਨਾਂ ਦੀ ਰੋਕਥਾਮ ਵਾਸਤੇ ਪ੍ਰਤੀ ਏਕੜ 24 ਕੁਇੰਟਲ ਝੋਨੇ ਦੀ ਪਰਾਲੀ ਖੇਤ ਵਿੱਚ ਪਾ ਦਿਓ। ਬਿਜਾਈ ਉਪਰੰਤ ਖੇਤ ਵਿੱਚ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ ।
ਅੰਤਰ ਫ਼ਸਲ ਬੀਜਣਾ:
ਅੰਤਰ ਫ਼ਸਲ ਬੀਜਣ ਨਾਲ ਇੱਕ ਹੀ ਸਮੇਂ ਜ਼ਮੀਨ ਦੇ ਇੱਕ ਹੀ ਹਿੱਸੇ ਤੋਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ। ਮੈਂਥੇ ਨੂੰ ਅੰਤਰ ਫ਼ਸਲ ਵਜੋਂ ਕਮਾਦ ਤੇ ਸੂਰਜਮੁਖੀ ਜਾਂ ਪਿਆਜ਼ ਨੂੰ ਮੈਂਥੇ ਵਿੱਚ ਸਫ਼ਲਤਾਪੂਰਵਕ ਉਗਾਇਆ ਜਾ ਸਕਦਾ ਹੈ। ਕਮਾਦ ਵਿੱਚ ਮੈਂਥੇ ਦੀ ਬਿਜਾਈ ਲਈ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਕਮਾਦ ਦੀਆਂ ਦੋ ਕਤਾਰਾਂ ਵਿੱਚ ਮੈਂਥੇ ਦੀ ਇੱਕ ਕਤਾਰ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਲਈ 1 ਕੁਇੰਟਲ ਮੈਂਥੇ ਦੀਆਂ ਜੜ੍ਹਾਂ ਦੀ ਜ਼ਰੂਰਤ ਪੈਂਦੀ ਹੈ। ਕਮਾਦ ਵਿੱਚ ਬੀਜੇ ਮੈਂਥੇ ਦੀ ਕੇਵਲ ਇੱਕ ਹੀ ਕਟਾਈ ਕਰਨੀ ਚਾਹੀਦੀ ਹੈ । ਜੇਕਰ ਮੈਂਥੇ ਨੂੰ ਸੂਰਜਮੁਖੀ ਵਿੱਚ ਬੀਜਣਾ ਹੋਵੇ ਤਾਂ ਅਖ਼ੀਰ ਜਨਵਰੀ ਵਿੱਚ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਲਈ ਮੈਂਥੇ ਦੀਆਂ 150 ਕਿੱਲੋ ਜੜ੍ਹਾਂ ਪ੍ਰਤੀ ਏਕੜ ਦੀ ਜ਼ਰੂਰਤ ਪੈਂਦੀ ਹੈ।
ਸੂਰਜਮੁਖੀ ਦੀ ਉੱਤਰ-ਦੱਖਣ ਦੀ ਦਿਸ਼ਾ ਵੱਲ ਲਾਈਨਾਂ ਵਿੱਚ 4 ਫੁੱਟ (120 ਸੈਂਟੀਮੀਟਰ) ਦੀ ਵਿੱਥ ‘ਤੇ ਬਿਜਾਈ ਕਰਨੀ ਚਾਹੀਦੀ ਹੈ ਅਤੇ ਬੂਟੇ ਦਾ ਫਾਸਲਾ ਅੱਧਾ ਫੁੱਟ (15 ਸੈਂਟੀਮੀਟਰ) ਰੱਖਣਾ ਚਾਹੀਦਾ ਹੈ । ਸੂਰਜਮੁਖੀ ਦੀਆਂ ਦੋ ਲਾਈਨਾਂ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ ਦੀ ਬਿਜਾਈ ਕਰਨੀ ਚਾਹੀਦੀ ਹੈ । ਜੇਕਰ ਮੈਂਥੇ ਅਤੇ ਪਿਆਜ਼ ਨੂੰ ਅੰਤਰ ਫ਼ਸਲ ਵਜੋਂ ਬੀਜਣਾ ਹੋਵੇ ਤਾਂ ਇਸ ਦੀ ਬਿਜਾਈ ਅੱਧ ਜਨਵਰੀ ਤੋਂ ਅਖ਼ੀਰ ਜਨਵਰੀ ਤੱਕ ਕੀਤੀ ਜਾ ਸਕਦੀ ਹੈ। ਡੇਢ ਫੁੱਟ (45 ਸੈਂਟੀਮੀਟਰ) ਦੀ ਵਿੱਥ ‘ਤੇ ਮੈਂਥੇ ਦੀਆਂ ਦੋ ਕਤਾਰਾਂ ਵਿਚਕਾਰ ਇੱਕ ਲਾਈਨ ਪਿਆਜ਼ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪਿਆਜ਼ਾ ਵਿੱਚ ਬੂਟੇ ਤੋਂ ਬੂਟੇ ਦਾ ਫਾਸਲਾ 3 ਇੰਚ (7.5 ਸੈਂਟੀਮੀਟਰ) ਰੱਖਣਾ ਚਾਹੀਦੈ।
ਖਾਦ ਪ੍ਰਬੰਧ:
ਮੈਂਥੇ ਦੀ ਫ਼ਸਲ ਰੂੜੀ ਦੀ ਖਾਦ ਨੂੰ ਬਹੁਤ ਮੰਨਦੀ ਹੈ, ਇਸ ਲਈ ਮੈਂਥੇ ਦੀ ਫ਼ਸਲ ਨੂੰ ਇੱਕ ਏਕੜ ਵਿੱਚ 10-15 ਟਨ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ, 60 ਕਿਲੋ ਨਾਈਟ੍ਰੋਜਨ ਤੇ 16 ਕਿਲੋ ਫਾਸਫੋਰਸ/ਏਕੜ ਵੀ ਪਾਉਣੀ ਚਾਹੀਦੀ ਹੈ ਜੋ ਕ੍ਰਮਵਾਰ 130 ਕਿਲੋ ਯੂਰੀਆ ਤੇ 100 ਕਿਲੋ ਐਸ.ਐਸ.ਪੀ. ਦੀ ਵਰਤੋਂ ਨਾਲ ਪੂਰੀ ਕੀਤੀ ਜਾ ਸਕਦੀ ਹੈ । ਜੇ ਫਾਸਫੋਰਸ ਨੂੰ 35 ਕਿੱਲੋ ਡੀ.ਏ.ਪੀ. ਦੁਆਰਾ ਪਾਉਣਾ ਹੈ, ਤਾਂ ਯੂਰੀਆ ਦੀ ਖੁਰਾਕ ਨੂੰ ਪ੍ਰਤੀ ਏਕੜ 15 ਕਿੱਲੋ ਘਟਾਓ।
ਸਾਰੀ ਫਾਸਫੋਰਸ ਤੇ ਇੱਕ ਚੌਥਾਈ ਹਿੱਸਾ ਨਾਈਟ੍ਰੋਜਨ ਖਾਦ ਬਿਜਾਈ ਸਮੇਂ ਪਾਉਣੀ ਚਾਹੀਦੀ ਹੈ। ਨਾਈਟ੍ਰੋਜਨ ਦਾ ਦੂਜਾ ਇੱਕ ਚੌਥਾਈ ਹਿੱਸਾ ਬਿਜਾਈ ਤੋਂ 40 ਦਿਨਾਂ ਬਾਅਦ ਪਾਉਣਾ ਚਾਹੀਦਾ ਹੈ। ਜੇਕਰ ਮੈਂਥੇ ਦੀ ਦੂਜੀ ਕਟਾਈ ਕਰਨੀ ਹੋਵੇ ਤਾਂ ਬਾਕੀ ਬਚਦੀ ਅੱਧੀ ਨਾਈਟ੍ਰੋਜਨ ਖਾਦ ਨੂੰ ਫਿਰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸਾ ਪਹਿਲੀ ਕਟਾਈ ਤੋਂ ਬਾਅਦ ਤੇ ਦੂਜਾ ਉਸ ਤੋਂ 40 ਦਿਨਾਂ ਬਾਅਦ ਪਾਉਣਾ ਚਾਹੀਦਾ ਹੈ। ਜੇ ਮੈਂਥਾ ਦੀ ਸਿਰਫ ਇੱਕ ਹੀ ਕਟਾਈ ਕੀਤੀ ਜਾਏ, 30 ਕਿੱਲੋ ਪ੍ਰਤੀ ਏਕੜ ਦੋ ਬਰਾਬਰ ਹਿੱਸਿਆਂ ਵਿੱਚ ਬਿਜਾਈ ਵੇਲੇ ਤੇ 40 ਦਿਨਾਂ ਬਾਅਦ ਪਾਇਆ ਜਾ ਸਕਦਾ ਹੈ। ਅੰਤਰ-ਫਸਲਾਂ ਦੇ ਮਾਮਲੇ ਵਿਚ, ਗੰਨੇ, ਸੂਰਜਮੁਖੀ ਤੇ ਪਿਆਜ਼ ਦੀਆਂ ਫ਼ਸਲਾਂ ਦੀ ਪਹਿਲਾਂ ਤੋਂ ਸਿਫਾਰਸ਼ ਕੀਤੀ ਖਾਦ ਪਾਉਣੀ ਚਾਹੀਦੀ ਹੈ
ਪਾਣੀ ਪ੍ਰਬੰਧ:
ਮੈਂਥੇ ਦੀ ਫ਼ਸਲ ਦੇ ਪੂਰੇ ਵਾਧੇ ਵਿਕਾਸ ਵਾਸਤੇ ਸਮੇਂ ਸਿਰ ਪਾਣੀ ਦੇਣਾ ਬਹੁਤ ਜ਼ਰੂਰੀ ਹੈ। ਇਸ ਨੂੰ ਪਾਣੀ ਹਲਕੇ ਤੇ ਛੇਤੀ ਲਾਉਣੇ ਚਾਹੀਦੇ ਹਨ। ਬਿਜਾਈ ਤੋਂ ਲੈ ਕੇ ਮਾਰਚ ਦੇ ਅੰਤ ਤੱਕ ਤਾਪਮਾਨ ਘੱਟ ਹੋਣ ਕਰਕੇ ਫ਼ਸਲ ਨੂੰ ਪਾਣੀ 10 ਦਿਨਾਂ ਦੇ ਵਕਫੇ ਬਾਅਦ ਤੇ ਅਪਰੈਲ ਸ਼ੁਰੂ ਹੋਣ ਤੋਂ ਲੈ ਕੇ ਬਾਰਸ਼ਾਂ ਸ਼ੁਰੂ ਹੋਣ ਤੱਕ ਮੌਸਮ ਗਰਮ ਹੋਣ ‘ਤੇ ਪਾਣੀ ਪੰਜ-ਛੇ ਦਿਨਾਂ ਦੇ ਵਕਫੇ ਬਾਅਦ ਲਾਉਣਾ ਚਾਹੀਦਾ ਹੈ। ਬਾਰਸ਼ਾਂ ਦੇ ਮੌਸਮ ਵਿੱਚ ਪਾਣੀ ਕੇਵਲ ਲੋੜ ਅਨੁਸਾਰ ਹੀ ਦੇਣਾ ਚਾਹੀਦਾ ਹੈ। ਪਾਣੀ ਅਤੇ ਖਾਦਾਂ ਦੀ ਬੱਚਤ ਅਤੇ ਫ਼ਸਲ ਦੇ ਵਧੇਰੇ ਝਾੜ ਲਈ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ
ਤੁਪਕਾ ਸਿੰਚਾਈ ਵਿਧੀ ਨਾਲ ਪਾਣੀ ਅਤੇ ਖਾਦਾਂ ਦੀ ਵਰਤੋਂ:
ਤੁਪਕਾ ਵਿਧੀ ਨਾਲ ਸਿੰਚਾਈ ਤੇ ਨਾਲ ਹੀ ਖਾਦਾਂ ਦੀ ਵਰਤੋਂ ਨਾਲ ਮੈਂਥੋਲਮਿੰਟ/ਜਪਾਨੀ ਪੁਦੀਨੇ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਪਾਣੀ ਤੇ ਖਾਦਾਂ ਦੀ ਬੱਚਤ ਵੀ ਹੁੰਦੀ ਹੈ। ਮੈਂਥੇ ਨੂੰ ਬਰੀਕ ਪਾਈਪਾਂ ਜਿਸ ਉਪਰ 30 ਸੈਂਟੀਮੀਟਰ (ਇੱਕ ਫੁੱਟ) ਦੀ ਵਿੱਥ ਉੱਪਰ 2.2 ਲਿਟਰ ਪ੍ਰਤੀ ਘੰਟਾ ਪਾਣੀ ਕੱਢਣ ਦੀ ਸਮਰੱਥਾ ਵਾਲੇ ਡਰਿੱਪਰ ਲੱਗੇ ਹੋਣ ਰਾਹੀਂ 3-3 ਦਿਨਾਂ ਦੇ ਵਕਫੇ ਉੱਪਰ ਪਾਣੀ ਦੇਣਾ ਚਾਹੀਦਾ ਹੈ। ਇਸ ਤੁਪਕੇ ਦੇ ਨਿਰਧਾਰਨ ਨਾਲ, ਮਾਰਚ, ਅਪਰੈਲ, ਮਈ ਤੇ ਜੂਨ ਦੌਰਾਨ ਕ੍ਰਮਵਾਰ 40, 65, 70 ਅਤੇ 75 ਮਿੰਟ ਲਈ ਤੁਪਕਾ ਸਿੰਚਾਈ ਨੂੰ ਚਲਾਓ। ਜੇਕਰ ਡਰਿੱਪਰ ਡਿਸਚਾਰਜ ਰੇਟ ਵੱਖਰੇ ਹੋਣ ਦਾ ਸਿੰਚਾਈ ਦਾ ਸਮਾਂ ਹਿਸਾਬ ਲਾ ਕੇ ਕੱਢਿਆ ਜਾ ਸਕਦਾ ਹੈ।
ਡਰਿੱਪਰ ਸਿੰਚਾਈ ਲਈ ਖਾਦ ਪ੍ਰਬੰਧ
ਮੈਂਥੇ ਦੀ ਇੱਕ ਕਟਾਈ ਲੈਣ ਲਈ 24 ਕਿਲੋ ਨਾਈਟ੍ਰੋਜਨ ਅਤੇ 12.8 ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ 10 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਤੁਪਕਾ ਸਿੰਚਾਈ ਵਿਧੀ ਰਾਹੀਂ ਪਾਉਣਾ ਚਾਹੀਦਾ ਹੈ। ਨਾਈਟ੍ਰੋਜਨ ਦੀ ਪੂਰਤੀ ਲਈ 46 ਪ੍ਰਤੀਸ਼ਤ ਯੂਰੀਆ ਅਤੇ ਫਾਸਫੋਰਸ ਦੀ ਪੂਰਤੀ ਲਈ ਮੋਨੋ ਅਮੋਨੀਅਮ ਫਾਸਫੇਟ (12-61-0 ਗਰੇਡ) ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾ 1/10 ਹਿੱਸਾ ਬਿਜਾਈ ਤੋਂ ਤੁਰੰਤ ਬਾਅਦ ਪਹਿਲੇ ਪਾਣੀ ਦੇ ਨਾਲ ਪਾਉਣਾ ਚਾਹੀਦਾ ਹੈ ਅਤੇ ਬਾਕੀ ਬੱਚਦੇ ਨਾਈਟ੍ਰੋਜਨ ਅਤੇ ਫਾਸਫੋਰਸ ਦੇ 9 ਹਿੱਸਿਆਂ ਨੂੰ ਬਿਜਾਈ ਤੋਂ ਇੱਕ ਮਹੀਨੇ ਬਾਅਦ 9-9 ਦਿਨਾਂ ਦੇ ਵਕਫੇ ਬਾਅਦ ਪਾਉਣਾ ਚਾਹੀਦਾ ਹੈ
ਫ਼ਸਲ ਦੀ ਕਟਾਈ ਅਤੇ ਝਾੜ:
ਮੈਂਥੇ ਦੀ ਫ਼ਸਲ ਫੁੱਲ ਪੈਣੇ ਸ਼ੁਰੂ ਹੋਣ ‘ਤੇ ਕੱਟ ਲੈਣੀ ਚਾਹੀਦੀ ਹੈ। ਜੇਕਰ ਹੇਠਲੇ ਪੱਤੇ ਪੀਲੇ ਪੈ ਕੇ ਝੜਨੇ ਸ਼ੁਰੂ ਹੋ ਜਾਣ ਤਾਂ ਕਟਾਈ ਫੁੱਲ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੀਤੀ ਜਾ ਸਕਦੀ ਹੈ। ਅਗਲਾ ਫੁਟਾਰਾ ਚੰਗਾ ਲੈਣ ਲਈ ਫ਼ਸਲ ਦੀ ਕਟਾਈ 6-8 ਸੈਂਟੀਮੀਟਰ Àੁੱਚੀ ਕਰਨੀ ਚਾਹੀਦੀ ਹੈ। ਮੈਂਥੇ ਦੀ ਫ਼ਸਲ ਦੀਆਂ ਦੋ ਕਟਾਈਆਂ ਵੀ ਲਈਆਂ ਜਾ ਸਕਦੀਆਂ ਹਨ। ਪਹਿਲੀ ਕਟਾਈ ਜੂਨ ਤੇ ਦੂਸਰੀ ਕਟਾਈ ਸਤੰਬਰ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ। ਔਸਤਨ ਤੌਰ ‘ਤੇ, ਮੈਂਥੇ ਦੀ ਫ਼ਸਲ ਇੱਕ ਏਕੜ ‘ਚ 100-125 ਕੁਇੰਟਲ ਝਾੜ ਦਿੰਦੀ ਹੈ ਜਿਸ ਵਿੱਚੋਂ 0.50 ਤੋਂ 0.75 ਪ੍ਰਤੀਸ਼ਤ ਤੇਲ ਹੁੰਦਾ ਹੈ ।
ਮੈਂਥੇ ‘ਚੋਂ ਤੇਲ ਕੱਢਣਾ:
ਫ਼ਸਲ ਦੀ ਕਟਾਈ ਉਪਰੰਤ ਪਾਣੀ ਦੀ ਮਾਤਰਾ ਘੱਟ ਕਰਨ ਲਈ ਫ਼ਸਲ ਨੂੰ ਇੱਕ ਰਾਤ ਰੱਖ ਕੇ ਕੁਮਲਾਉਣ ਦੇਣਾ ਚਾਹੀਦਾ ਹੈ। ਮੈਂਥੇ ਵਿੱਚੋਂ ਭਾਫ਼ ਵਾਲੇ ਢੰਗ ਨਾਲ ਕਸ਼ੀਦ ਕਰਕੇ ਤੇਲ ਕੱਢਿਆ ਜਾ ਸਕਦਾ ਹੈ। ਕਸ਼ੀਦਣ ਵਿਧੀ ਰਾਹੀਂ ਤੇਲ ਕੱਢਣ ਲਈ ਪ੍ਰਾਈਵੇਟ ਪਲਾਂਟ ਵੀ ਲੱਗੇ ਹੋਏ ਹਨ ਜਿਨ੍ਹਾਂ ਰਾਹੀਂ ਕਿਸਾਨ ਆਪਣੀ ਫ਼ਸਲ ਦਾ ਤੇਲ ਕਢਵਾ ਸਕਦੇ ਹਨ। ਕਿਸਾਨ ਵੀਰਾਂ ਨੂੰ ਮੈਂਥੇ ਦੀ ਕਾਸ਼ਤ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਨੇੜੇ-ਤੇੜੇ ਤੇਲ ਕੱਢਣ ਵਾਲਾ ਪਲਾਂਟ ਜਰੂਰ ਲੱਗਾ ਹੋਵੇ ਜਿੱਥੇ ਤੇਲ ਕੱਢਿਆ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਿੰਸੀਪਲ ਤੋਂ ਵੱਧ ਮਾਲੀ ਦੀ ਮਿਹਨਤ ਨੇ ਸੁਧਾਰੇ ਨਤੀਜੇ
ਸਵੇਰੇ ਘਰ-ਘਰ ਜਾ ਕੇ ਵਿਦਿਆਰਥੀਆਂ ਦਾ ਖੜਕਾਉਂਦੈ ਕੁੰਡਾ, ਕਈਆਂ ਨੂੰ ਖ਼ੁਦ ਲੈ ਕੇ ਪੁੱਜਦਾ ਐ ਸਕੂਲ
ਗੁਰਦੁਆਰਾ ਸਾਹਿਬ ਤੋਂ ਕਰਵਾਉਂਦਾ ਐ ਅਨਾਊਸਮੈਂਟ, ਰੋਜ਼ਾਨਾ 10 ਘੰਟੇ ਹੁੰਦੀ ਐ ਸਕੂਲ ‘ਚ ਪੜ੍ਹਾਈ
ਵਿਦਿਆਰਥੀਆਂ ਲਈ ਦੁਪਹਿਰ ਨੂੰ ਖਾਣਾ ਤੇ ਸ਼ਾਮ ਦੀ ਚਾਹ ਦਾ ਵੀ ਕਰਦਾ ਹੈ ਪ੍ਰਬੰਧ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਰਕਾਰੀ ਸਕੂਲ ‘ਚ ਮਾਲੀ ਦਾ ਕੰਮ ਕਰਨ ਵਾਲੇ ਹਰਭਜਨ ਸਿੰਘ ਨੇ ਪਿੰ੍ਰਸੀਪਲ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਨਾ ਸਿਰਫ਼ ਸਕੂਲ ਦੀ ਦਿੱਖ ਨੂੰ ਨਿਖਾਰਿਆ, ਸਗੋਂ ਨਤੀਜਿਆਂ ‘ਚ ਵੀ ਵੱਡਾ ਸੁਧਾਰ ਲਿਆਉਣ ਦੀ ਭੂਮਿਕਾ ਨਿਭਾਈ ਵਿਦਿਆਰਥੀਆਂ ਨੂੰ ਘਰੋਂ ਸਾਈਕਲ ‘ਤੇ ਲਿਆਉਣ ਤੇ ਛੱਡਣ ਦਾ ਕੰਮ ਕਰਦਿਆਂ ਅਨਪੜ੍ਹ ਹੋਣ ਦੇ ਬਾਵਜ਼ੂਦ ਪੜ੍ਹਾਈ ਵਿੱਚ ਵੀ ਸਭ ਵੱਧ ਯੋਗਦਾਨ ਦਿੱਤਾ। ਹਰਭਜਨ ਸਿੰਘ ਦੀ ਇਸ ਮਿਹਨਤ ਨਾਲ ਸਕੂਲ ਦੇ ਵਿਦਿਆਰਥੀਆਂ
ਦੀ ਹਾਜ਼ਰੀ ਵੀ 100 ਫੀਸਦੀ ਹੋ ਗਈ ਅਤੇ ਪਿਛਲੀਆਂ ਪਰੀਖਿਆਵਾਂ ਵਿੱਚ ਨਤੀਜਾ ਵੀ ਕਾਫ਼ੀ ਜਿਆਦਾ ਚੰਗਾ ਆਇਆ ਹੈ। ਹਰਭਜਨ ਸਿੰਘ ਦੇ ਇਸ ਕੰਮ ਤੋਂ ਸਿੱਖਿਆ ਵਿਭਾਗ ਵੀ ਇੰਨਾ ਜਿਆਦਾ ਖੁਸ ਹੋਇਆ ਕਿ ਚੰਡੀਗੜ ਸੱਦ ਕੇ ਹਰਭਜਨ ਮਾਲੀ ਦਾ ਸ਼ਾਹੀ ਸਨਮਾਨ ਕਰਦੇ ਹੋਏ ਬਕਾਇਦਾ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ ਹੈ।
ਬੀਤੇ ਦਿਨੀਂ ਹਰਭਜਨ ਸਿੰਘ ਮਾਲੀ ਨੂੰ ਚੰਡੀਗੜ ਵਿਖੇ ਸਨਮਾਨਿਤ ਕਰਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਵਿਭਾਗੀ ਅਧਿਆਪਕ ਤਾਂ ਸਿੱਖਿਆ ਨੂੰ ਲੈ ਕੇ ਚਿੰਤਤ ਹੁੰਦੇ ਹਨ ਪਰ ਉਨਾਂ ਨੇ ਮਾਲੀ ਬਾਰੇ ਪਹਿਲੀ ਵਾਰ ਸੁਣਿਆ ਸੀ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਉਨਾਂ ਨੇ ਖ਼ੁਦ ਤਰਨਤਾਰਨ ਦੇ ਪਿੰਡ ਪੰਜ ਵੜ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਬਾਰੇ ਸਾਰੀ ਜਾਣਕਾਰੀ ਤੱਕ ਮੰਗਵਾਈ ਅਤੇ ਜਿਸ ਤੋਂ ਬਾਅਦ ਉਹ ਖ਼ੁਦ ਹੈਰਾਨ ਹੋ ਗਏ ਕਿ ਇੱਕ ਮਾਲੀ ਇੰਨੀ ਜਿਆਦਾ ਮਿਹਨਤ ਕਰ ਰਿਹਾ ਹੈ। ਜਿਸ ਕਾਰਨ ਹੀ ਉਸ ਨੂੰ ਸੱਦ ਕੇ ਚੰਡੀਗੜ ਵਿਖੇ ਸਨਮਾਨਿਤ ਕੀਤਾ ਗਿਆ ਹੈ।
ਪੰਜ ਵੜ ਦੇ ਇਸ ਸਰਕਾਰੀ ਸਕੂਲ ਦੀ ਪਿੰ੍ਰਸੀਪਲ ਜੀਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ ਹੀ ਉਨਾਂ ਦੀ ਇਸ ਸਕੂਲ ‘ਚ ਤੈਨਾਤੀ ਹੋਈ ਸੀ ਤਾਂ ਹਰਭਜਨ ਸਿੰਘ ਮਾਲੀ ਦਾ ਕੰਮ ਕਰਨ ਦੇ ਨਾਲ ਹੀ ਵਿਦਿਆਰਥੀਆਂ ਦੀ ਪੜਾਈ ਨੂੰ ਸਬੰਧਪੀ ਲਈ ਕਾਫ਼ੀ ਜਿਆਦਾ ਚਿੰਤਤ ਰਹਿੰਦਾ ਸੀ, ਜਿਸ ਕਾਰਨ ਉਸ ਨੇ ਪਿੰਡ ਵਾਲਿਆਂ ਨੂੰ ਬੇਨਤੀ ਕਰਕੇ ਸਕੂਲ ਦੀ ਬਿਲਡਿੰਗ ਵੀ ਚੰਗੀ ਬਣਵਾਈ ਹੋਈ ਸੀ ਅਤੇ ਇੱਕ ਐਨ.ਆਈ.ਆਰ. ਨਾਲ ਸੰਪਰਕ ਕਰਦੇ ਹੋਏ ਸਕੂਲ ਵਿੱਚ ਪਾਣੀ ਵਾਲੀ ਮੋਟਰ ਤੱਕ ਲਗਵਾਈ ਸੀ ਪਰ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਕਾਫ਼ੀ ਜਿਆਦਾ ਘਟ ਸੀ।
ਜਿਸ ਤੋਂ ਬਾਅਦ ਉਨਾਂ ਨੇ ਮਾਲੀ ਹਰਭਜਨ ਸਿੰਘ ਨਾਲ ਮਿਲ ਕੇ ਵਿਦਿਆਰਥੀਆਂ ਦੀ ਹਾਜ਼ਰੀ ਵਲ ਧਿਆਨ ਦਿੱਤਾ ਤਾਂ ਹਰਭਜਨ ਸਿੰਘ ਰੋਜ਼ਾਨਾ ਸਵੇਰੇ ਨਾ ਸਿਰਫ਼ ਗੁਰਦੁਆਰਾ ਤੋਂ ਅਨਾਉਸਮੈਂਟ ਕਰਵਾਉਣ ਲਗ ਪਏ ਸਗੋਂ ਖ਼ੁਦ ਹਰ ਵਿਦਿਆਰਥੀ ਦੇ ਘਰ ਜਾ ਕੇ ਉਨਾਂ ਨੂੰ ਲੈ ਕੇ ਵੀ ਆਉਣ ਲਗ ਪਏ। ਹਰਭਜਨ ਸਿੰਘ ਸਾਈਕਲ ਤੇ  ਵਿਦਿਆਰਥੀਆਂ ਨੂੰ ਖ਼ੁਦ ਘਰੋਂ ਲਿਆਉਂਦਾ  ਅਤੇ ਵਿਦਿਆਰਥੀਆਂ ਦੇ ਮਾਪਿਆ ਨੂੰ ਮਿਲ ਕੇ ਸਕੂਲ ਭੇਜਣ ਲਈ ਵੀ ਕਹਿੰਦਾ। ਜਿਸ ਕਾਰਨ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ 100 ਫੀਸਦੀ ਤੱਕ ਪੁੱਜ ਗਈ ਸੀ ਪਰ ਵਿਦਿਆਰਥੀ ਪੜਾਈ ਵਿੱਚ ਕਾਫ਼ੀ ਪਿੱਛੇ ਸਨ।
ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ 10-10 ਘੰਟੇ ਪੜਾਉਣਾ ਸ਼ੁਰੂ ਕੀਤਾ ਗਿਆ ਤਾਂ ਵਿਦਿਆਰਥੀਆਂ ਲਈ ਦੁਪਹਿਰ ਦੇ ਖ਼ਾਣੇ ਅਤੇ ਸ਼ਾਮ ਦੀ ਚਾਹ ਦਾ ਇੰਤਜ਼ਾਮ ਖ਼ੁਦ ਹਰਭਜਨ ਸਿੰਘ ਨੇ ਕੀਤਾ। ਹਰਭਜਨ ਸਿੰਘ ਗੁਰਦੁਆਰਾ ਸਾਹਿਬ ਤੋ ਲੰਗਰ ਲਿਆ ਕੇ ਖਿਲਾਉਂਦਾ ਸੀ ਤੇ ਬੱਚਿਆ ਨੂੰ ਪੜ੍ਹਨ ਲਈ ਕਹਿੰਦਾ ਸੀ ਜਿਸ ਤੋਂ ਬਾਅਦ ਹੁਣ ਜਦੋਂ ਨਤੀਜੇ ਆਏ ਤਾਂ ਹਰ ਕੋਈ ਹੈਰਾਨ ਸੀ ਕਿ ਤਰਨਤਾਰਨ ਜ਼ਿਲੇ ਵਿੱਚ ਇਸ ਸਕੂਲ ਨੇ ਕਾਫ਼ੀ ਜਿਆਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ 100 ਫੀਸਦੀ ਨਤੀਜਾ ਦਿੱਤਾ ਹੈ। ਜੀਤ ਕੌਰ ਨੇ ਦੱਸਿਆ ਕਿ ਹਰਭਜਨ ਸਿੰਘ ਦੀ ਲਗਨ ਅਤੇ ਮਿਹਨਤ ਕਾਬਲੇ ਤਾਰੀਫ਼ ਹੈ।
ਕੁਝ ਲੋਕ ਬਣ ਜਾਂਦੇ ਹਨ ਮਿਸਾਲ: ਕ੍ਰਿਸ਼ਨ ਕੁਮਾਰ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹਰਭਜਨ ਸਿੰਘ ਇੱਕ ਮਾਲੀ ਹੁੰਦੇ ਹੋਏ ਵੀ ਸਕੂਲ ਤੇ ਵਿਦਿਆਰਥੀਆਂ ਲਈ ਸਭ ਤੋਂ ਚੰਗਾ ਕੰਮ ਕਰ ਰਿਹਾ ਸੀ। ਹਰਭਜਨ ਸਿੰਘ ਨੇ ਘਰ ਘਰ ਜਾ ਕੇ ਨਾ ਸਿਰਫ਼ ਮਾਪਿਆ ਨੂੰ ਪ੍ਰੇਰਿਤ ਕੀਤਾ, ਸਗੋਂ ਵਿਦਿਆਰਥੀਆਂ ਨੂੰ ਵੀ ਭਵਿੱਖ ਸੁਧਾਰਨ ਲਈ ਸਕੂਲ ਆਉਣ ਲਈ ਕਿਹਾ। ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕੁਝ ਲੋਕ ਹੁੰਦੇ ਹਨ ਜਿਹੜੇ ਕਿ ਦਿਲ ਨਾਲ ਕੰਮ ਕਰਦੇ ਹੋਏ ਹੋਰਨਾ ਲਈ ਮਿਸਾਲ ਬਣ ਜਾਂਦੇ ਹਨ ਤੇ ਹਰਭਜਨ ਸਿੰਘ ਵੀ ਕੁਝ ਇਸੇ ਤਰ੍ਹਾਂ ਦੀ ਮਿਸਾਲ ਬਣ ਰਹੇ ਹਨ।
ਛੋਟੇ ਜਿਹੇ ਮਾਲੀ ਦਾ ਹੋਇਆ ਸਨਮਾਨ ਤਾਂ ਨਹੀਂ ਰੁਕੇ ਹੰਝੂ : ਹਰਭਜਨ ਸਿੰਘ
ਹਰਭਜਨ ਸਿੰਘ ਨੇ ਕਿਹਾ ਕਿ ਉਸ ਨੇ ਇਹ ਸਾਰਾ ਕੁਝ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕੀਤਾ ਸੀ ਨਾ ਕਿ ਕਿਸੇ ਸਨਮਾਨ ਲਈ। ਉਸ ਨੇ ਦੱਸਿਆ ਕਿ ਜਦੋਂ ਚੰਡੀਗੜ੍ਹ ਸੱਦ ਕੇ ਵੱਡੇ ਅਧਿਕਾਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਨਾਂ ਦਾ ਸਨਮਾਨ ਕੀਤਾ ਤਾਂ ਉਸ ਦਾ ਮਨ ਭਰ ਆਇਆ ਅਤੇ ਹੰਝੂ ਵੀ ਆ ਗਏ ਸਨ। ਉਸ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਸਕੂਲ ਲਈ ਕੰਮ ਕਰਦੇ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਕਾਹਾਰ ਨਾਲ ਖੇਡ ਸੁਧਰੀ: ਵਿਰਾਟ ਕੋਹਲੀ
ਚਾਰ ਮਹੀਨਿਆਂ ਤੋਂ ਨਹੀਂ ਲਿਆ ਮਾਂਸਾਹਾਰ
ਰਿਪੋਰਟ ਮੁਤਾਬਕ ਕੋਹਲੀ ਦੀ ਪਾਚਨ ਸ਼ਕਤੀ ਵੀ ਹੋਈ ਮਜ਼ਬੂਤ
ਨਵੀਂ ਦਿੱਲੀ, 7 ਅਕਤੂਬਰ
ਆਪਣੀ ਫਿਟਨੈੱਸ ਨੂੰ ਲੈ ਕੇ ਸੁਰਖ਼ੀਆਂ ‘ਚ ਰਹਿਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਨਾੱਨ ਵੈਜ ਖਾਣਾ ਛੱਡ ਦਿੱਤਾ ਹੈ ਕੋਹਲੀ ਨੇ ਚਾਰ ਮਹੀਨੇ ਪਹਿਲਾਂ ਪ੍ਰੋਟੀਨ ਲੈਣਾ ਵੀ ਬੰਦ ਕਰ ਦਿੱਤਾ ਸੀ ਕੋਹਲੀ ਦਾ ਮੰਨਣਾ ਹੈ ਕਿ ਮਾਂਸਾਹਾਰ ਛੱਡਣ ਬਾਅਦ ਉਹਨਾਂ ਦੀ ਖੇਡ ਜ਼ਿਆਦਾ ਬਿਹਤਰ ਹੋਈ ਹੈ ਅਤੇ ਪਾਚਨ ਸ਼ਕਤੀ ਵੀ ਮਜ਼ਬੂਤ ਹੋ ਗਈ ਹੈ   ]
ਹੁਣ ਕੋਹਲੀ ਦੀ ਡਾਈਟ ‘ਚ ਹਰੀਆਂ?ਸਬਜੀਆਂ ਅਤੇ ਸੋਆ ਸ਼ਾਮਲ ਹੈ ਉਹਨਾਂ ਦੀ ਪਤਨੀ ਅਨੁਸ਼ਕਾ ਵੀ ਮਾਂਸਾਹਾਰ ਛੱਡ ਚੁੱਕੀ ਹੈ ਦੋ ਸਾਲ ਪਹਿਲਾਂ ਕੋਹਲੀ ਨੇ ਕਿਹਾ ਸੀ ਕਿ ਜਦੋਂ ਮੌਕਾ ਹੋਇਆ ਤਾਂ ਉਹ ਸ਼ਾਕਾਹਾਰੀ ਬਣ ਜਾਣਗੇ ਕੋਹਲੀ ਤੋਂ ਪਹਿਲਾਂ ਦੁਨੀਆਂ ਦੇ ਕਈ ਅੱਵਲ ਖਿਡਾਰੀਆਂ ਨੇ ਮਾਸਾਹਾਰ ਖਾਣਾ ਛੱਡਿਆ ਹੈ ਜਿੰਨ੍ਹਾਂ ਵਿੱਚ ਖ਼ਾਸ ਤੌਰ ‘ਤੇ ਸਾਬਕਾ ਨੰਬਰ ਇੱਕ ਟੈਨਿਸ ਸਟਾਰ ਵੀਨਸ ਵਿਲਿਅਮਸ ਅਤੇ ਉਹਨਾਂ ਦੀ ਭੈਣ ਸੇਰੇਨਾ ਤੋਂ ਇਲਾਵਾ  ਫਾਰਮੂਲਾ ਵਨ ਕਾਰ ਰੇਸ ਚੈਂਪੀਅਨ ਲੁਈਸ ਹੈਮਿਲਟਨ ਮੁੱਖ ਹਨ
ਕੋਹਲੀ ਤੋਂ ਪਹਿਲਾਂ ਪਿਛਲੇ ਸਮੇਂ ‘ਚ ਅਮਰੀਕੀ ਟੈਨਿਸ ਸਟਾਰ ਵਿਲਿਅਮਸ ਭੈਣਾਂ ਅਤੇ ਕਾਰ ਰੇਸਰ ਲੁਈਸ ਹੈਮਿਲਟਨ ਨੇ ਵੀ ਸ਼ਾਕਾਹਾਰ ਅਪਨਾਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ: ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਕਰਨ ਨੂੰ ਲੈ ਕੇ ਹੋ ਰਹੇ ਵਿਰੋਧ ਵਿਚਕਾਰ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਕੁਝ ਨਵਾਂ ਕਰਨ ‘ਤੇ ਸ਼ੁਰੂ ਵਿੱਚ ਦਿੱਕਤਾਂ ਆਉਂਦੀਆਂ ਹਨ, ਪਰ ਉਸ ਵਿੱਚ ਸੁਧਾਰ ਕੀਤਾ ਜਾਂਦਾ ਹੈ। ਜੀਐੱਸਟੀ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਟਲੀ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਕਿਸੇ ਬਿੱਲ ‘ਤੇ ਇੰਨੀ ਬਹਿਸ ਨਹੀਂ ਹੋਈ, ਜਿੰਨੀ ਜੀਐੱਸਟੀ ‘ਤੇ ਹੋਈ ਹੈ। ਇਸ ਦੇ ਲਾਗੂ ਹੋਣ  ਨੂੰ ਵੱਡਾ ਮੌਕਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਵੱਡੇ ਕਦਮਾਂ ਨਾਲ ਹੀ ਦੇਸ਼ ਦੀ ਤਕਦੀਰ ਬਦਲਦੀ ਹੈ।
ਨੇਤਾਵਾਂ ਦੀ ਅਹਿਮ ਭੂਮਿਕਾ
ਇਸ ਨੂੰ ਲਾਗੂ ਕਰਨ ਕਰਨ ਵਿੱਚ ਕਈ ਆਗੂਆਂ ਦੀ ਅਹਿਮ ਭੂਮਿਕਾ ਰਹੀ ਹੈ। ਕਈ ਰਾਜਾਂ ਦੇ ਮੰਤਰੀਆਂ ਨੇ ਇਸ ਨੂੰ ਪਾਸ ਕਰਾਉਣ ਵਿੱਚ ਕਾਫ਼ੀ ਮੱਦਦ ਕੀਤੀ ਹੈ। ਇਸ ‘ਤੇ ਸਭ ਦੀ ਸਹਿਮਤੀ ਲਈ ਸਰਕਾਰ ਨੇ ਕਈ ਬੈਠਕਾਂ ਕੀਤੀਆਂ। ਕਈ ਬੈਠਕਾਂ ਤਾਂ ਦੋ ਤਿੰਨ ਦਿਨ ਤੱਕ ਚੱਲੀਆਂ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਜੀਐੱਸਟੀ ਨੂੰ ਸਭ ਤੋਂ ਵੱਡੇ ਆਰਥਿਕ ਸੁਧਾਰ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਜੇਟਲੀ ਨੇ ਕਿਹਾ ਕਿ ਜੀਐੱਸਟੀ ‘ਤੇ ਸਭ ਕੁਝ ਕੇਂਦਰ ਨੇ ਤੈਅ ਨਹੀਂ ਕੀਤਾ। ਕੇਂਦਰ ਸਰਕਾਰ ਦੇ ਨਾਲ 31 ਰਾਜ ਸਰਕਾਰਾਂ ਨੇ ਕਈ ਗੇੜ ਦੀਆਂ ਬੈਠਕਾਂ ਤੋਂ ਬਾਅਦ ਇਸ ‘ਤੇ ਆਮ ਸਹਿਮਤੀ ਬਣਾਈ ਹੈ।