khelo India - Sach Kahoon Punjabi
ਖੇਲੋ ਇੰਡੀਆ : ਐਥਲੀਟਾਂ ਲਈ ਸਫ਼ਲਤਾ ਦਾ ਨਵਾਂ ਰਾਹ
Khelo India: ਸੱਤ ਸਾਲ ਪਹਿਲਾਂ, 2018 ’ਚ, ਅਸੀਂ ਖੇਲੋ ਇੰਡੀਆ ਸਕੂਲ ਗੇਮਸ ਦੀ ਸ਼ੁਰੂਆਤ ਨਾਲ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਸੀ ਜਦੋਂ ਮੈਂ ਹੁਣ ਪਿੱਛੇ ਮੁੜ ਕੇ ਦੇਖਦਾ ਹਾਂ, ਤਾਂ ਮੈਨੂੰ ਇਹ ਦੇਖ ਕੇ ਮਾਣ ਹੁੰਦਾ ਹੈ ਕਿ ਅਸੀਂ ਇਸ ਦਿਸ਼ਾ ’ਚ ਕਿੰਨੇ ਅੱਗੇ ਵਧ ਗਏ ਹਾਂ ਇਹ ਸਿਰਫ਼ ਉਨ੍ਹਾਂ ਤਮਗਿਆਂ ਲਈ ਮਾਣ ਦੀ ਗੱਲ ਨਹੀਂ ਹੈ ਜੋ ਅਸੀਂ ਜਿੱਤੇ ਹਨ, ਸਗੋਂ ਇਹ ਖੇਲੋ ਇੰਡੀਆ ਜ਼ਰੀਏ ਸਾਡੇ ਦੇਸ਼ ’ਚ ਖੇਡਾਂ ਪ੍ਰਤੀ ਨਜ਼ਰੀਏ ’ਚ ਆਏ ਬਦਲਾਅ ਦਾ ਨਤੀਜਾ ਵੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਦਰਸ਼ੀ ਅਗਵਾਈ ’ਚ, ਖੇਲੋ ਇੰਡੀਆ ਕਦੇ ਸਿਰਫ਼ ਤਮਗੇ ਜਿੱਤਣ ਸਬੰਧੀ ਨਹੀਂ ਸੀ ਅਸਲ ’ਚ, ਇਹ ਖੇਡਾਂ ਪ੍ਰਤੀ ਇੱਕ ਰਾਸ਼ਟਰ-ਪੱਧਰੀ ਅੰਦੋਲਨ ਦੀ ਸ਼ੁਰੂਆਤ ਸੀ, ਜੋ ਇਹ ਯਕੀਨੀ ਕਰਨ ਲਈ ਸੀ ਕਿ ਹਰ ਬੱਚੇ ਨੂੰ ਖੇਡਣ ਅਤੇ ਸਮੁੱਚੇ ਤੌਰ ’ਤੇ ਵਿਕਸਿਤ ਹੋਣ ਦਾ ਮੌਕਾ ਮਿਲੇ। Khelo India
ਅੱਜ, ਇਹ ਅੰਦੋਲਨ ਖੇਲੋ ਇੰਡੀਆ ਗੇਮਸ ਦੇ 16 ਸੈਸ਼ਨਾਂ ’ਚ ਵਿਸਥਾਰਿਤ ਹੋ ਗਿਆ ਹੈ ਇਹ ਇੱਕ ਬਹੁ-ਮੁਕਾਮੀ ਰਾਸ਼ਟਰੀ ਪ੍ਰੋਗਰਾਮ ਦੇ ਰੂਪ ’ਚ ਵਿਕਸਿਤ ਹੋਇਆ ਹੈ, ਜੋ ਨੌਜਵਾਨ ਪ੍ਰਤਿਭਾਵਾਂ ਦਾ ਪੋਸ਼ਣ ਕਰਦਾ ਹੈ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤਿਆਰ ਕਰਦਾ ਹੈ ਅਤੇ ਖੇਡਾਂ ’ਚ ਸਮਾਵੇਸ਼ ਨੂੰ ਹੱਲਾਸ਼ੇਰੀ ਦਿੰਦਿਆਂ ਭਾਰਤ ਨੂੰ ਇੱਕ ਮੁੱਖ ਸੰਸਾਰਿਕ ਖੇਡ ਰਾਸ਼ਟਰ ਬਣਾਉਣ ਦੇ ਮਹੱਤਵਪੂਰਨ ਟੀਚੇ ਵੱਲ ਵਧਾ ਰਿਹਾ ਹੈ ਖੇਲੋ ਇੰਡੀਆ ਸਕੂਲ ਗੇਮਸ ਦਾ ਉਦਘਾਟਨ ਭਾਰਤ ’ਚ ਜ਼ਮੀਨੀ ਪੱਧਰ ’ਤੇ ਖੇਡਾਂ ਦੇ ਪ੍ਰਚਾਰ-ਪ੍ਰਸਾਰ ਦੀ ਦਿਸ਼ਾ ’ਚ ਇੱਕ ਮੀਲ ਦਾ ਪੱਥਰ ਸਾਬਤ ਹੋਇਆ ਹੈ ਸਕੂਲ ਪੱਧਰ ਦੇ ਮੁਕਾਬਲਿਆਂ ’ਚ ਅਥਾਹ ਸੰਭਾਵਨਾਵਾਂ ਨੂੰ ਪਛਾਣਦਿਆਂ, ਕੇਆਈਐੱਸਜੀ ਨੇ ਨੌਜਵਾਨ ਐਥਲੀਟਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਭਾਗ ਲੈਣ ਦਾ ਇੱਕ ਪੱਧਰਾ ਰਸਤਾ ਬਣਾਇਆ।
ਪਿਛਲੇ ਕੁਝ ਸਾਲਾਂ ’ਚ, ਇਸ ਪਹਿਲ ਨੇ ਹਜ਼ਾਰਾਂ ਐਥਲੀਟਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦਾ ਪੋਸ਼ਣ ਕੀਤਾ ਹੈ, ਜਿਨ੍ਹਾਂ ’ਚੋਂ ਕੁਝ ਐਥਲੀਟ ਓਲੰਪਿਕ ਅਤੇ ਏਸ਼ੀਆਈ ਖੇਡਾਂ ’ਚ ਭਾਰਤ ਦੀ ਅਗਵਾਈ ਕਰ ਚੁੱਕੇ ਹਨ ਖੇਡ ਰਤਨ ਪੁਰਸਕਾਰ ਜੇਤੂ ਮਨੂੰ ਭਾਕਰ ਇਸ ਦਾ ਸਭ ਤੋਂ ਵੱਡਾ ਉਦਾਹਰਨ ਹੈ, ਜਿਨ੍ਹਾਂ ਨੇ ਸਕੂਲ ਗੇਮਸ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ’ਚ ਪੈਰਿਸ ਓਲੰਪਿਕ ’ਚ ਦੋਹਰਾ ਕਾਂਸੀ ਤਮਗਾ ਜੇਤੂ ਬਣੀ ਖੇਲੋ ਇੰਡੀਆ ਗੇਮਸ ਦੇ ਵਿਆਪਕ ਢਾਂਚੇ ’ਚ ਕੇਆਈਐੱਸਜੀ ਦਾ ਵਿਸਥਾਰ ਜ਼ਮੀਨੀ ਪੱਧਰ ’ਤੇ ਪ੍ਰਤਿਭਾਵਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਹੁਣ, ਸਕੂਲ ਅਤੇ ਛੋਟੀ ਉਮਰ ਦੇ ਐਥਲੀਟ ਖੇਲੋ ਇੰਡੀਆ ਦੀ ਪਛਾਣ ਬਣ ਚੁੱਕੇ ਹਨ।
ਖੇਲੋ ਇੰਡੀਆ ਨੇ ਇਹ ਯਕੀਨੀ ਕੀਤਾ ਹੈ ਕਿ ਇਨ੍ਹਾਂ ਨੌਜਵਾਨ ਐਥਲੀਟਾਂ ਨੂੰ ਸੰਸਾਰ ਪੱਧਰੀ ਟੇ੍ਰਨਿੰਗ ਸੁਵਿਧਾਵਾਂ ਅਤੇ ਪ੍ਰਦਰਸ਼ਨ ਕਰਨ ਦੇ ਮੌਕੇ ਮਿਲਣ ਖੇਲੋ ਇੰਡੀਆ ਦੇ ਸਕੂਲ ਅਤੇ ਯੂਨੀਵਰਸਿਟੀ ਪੱਧਰ ਦੇ ਚੈਂਪੀਅਨ ਹੁਣ ਉੱਚ ਪੱਧਰ ਦੇ ਤਮਗੇ ਜਿੱਤ ਰਹੇ ਹਨ, ਜੋ ਇਸ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਦਾ ਸਪੱਸ਼ਟ ਪ੍ਰਮਾਣ ਹੈ ਆਪਣੀ ਸਥਾਪਨਾ ਤੋਂ ਬਾਅਦ, ਖੇਲੋ ਇੰਡੀਆ ਨੇ ਛੇ ਨੌਜਵਾਨ ਖੇਡਾਂ, ਚਾਰ ਯੂਨੀਵਰਸਿਟੀ ਖੇਡਾਂ, ਪੰਜ ਸੀਤਕਾਲੀਨ ਖੇਡਾਂ ਅਤੇ ਇੱਕ ਪੈਰਾ ਖੇਡ ਸਮੇਤ ਆਪਣੇ 16 ਸੈਸ਼ਨਾਂ ਦਾ ਆਯੋਜਨ ਕੀਤਾ ਹੈ ਹਰੇਕ ਸੈਸ਼ਨ ਨੇ ਭਾਰਤੀ ਖੇਡ ਪਰਿਦ੍ਰਿਸ਼ ’ਚ ਨਵੇਂ ਮੁਕਾਮ ਜੋੜੇ ਹਨ। Khelo India
ਸਕੂਲੀ ਖੇਡਾਂ ਅਤੇ ਨੌਜਵਾਨ ਖੇਡਾਂ ਨੇ ਹੁਣ ਨੌਜਵਾਨ ਐਥਲੀਟਾਂ ਲਈ ਮੁੱਖ ਮੁਕਾਬਲੇ ਦੀ ਸਥਿਤੀ ਪ੍ਰਾਪਤ ਕਰ ਲਈ ਹੈ ਅਤੇ ਇਹ ਭਾਰਤੀ ਓਲੰਪੀਅਨਾਂ ਲਈ ਇੱਕ ਮਹੱਤਵਪੂਰਨ ਪ੍ਰਤਿਭਾ ਖੋਜ ਪ੍ਰੋਗਰਾਮ ਬਣ ਗਿਆ ਹੈ ਇਸ ਦੇ ਨਤੀਜੇ ਵਜੋਂ, ਭਾਰਤ ਦੀ ਖੇਡ ਲੜੀ ਮਜ਼ਬੂਤ ਹੋਈ ਹੈ ਅਤੇ ਦੇਸ਼ ’ਚ ਐਥਲੀਟਾਂ ਲਈ ਪ੍ਰੇਰਨਾ ਦਾ ਨਵਾਂ ਸਰੋਤ ਮਿਲਿਆ ਹੈ ਖੇਲੋ ਇੰਡੀਆ ਹੁਣ ਇੱਕ ਐਥਲੀਟ ਪਛਾਣ ਪ੍ਰੋਗਰਾਮ ਤੋਂ ਕਿਤੇ ਅੱਗੇ ਵਧ ਗਿਆ ਹੈ ਇਸ ’ਚ ਹੁਣ ਕਾਰਪੋਰੇਟ, ਸੂਬਾ ਸਰਕਾਰਾਂ, ਨਿੱਜੀ ਅਕੈਡਮੀਆਂ ਅਤੇ ਜ਼ਮੀਨੀ ਪੱਧਰ ਦੇ ਸੰਗਠਨ ਸਮੇਤ ਕਈ ਹਿੱਤਧਾਰਕ ਸ਼ਾਮਲ ਹਨ ਨਿੱਜੀ ਖੇਤਰ ਦੀ ਭੂਮਿਕਾ ’ਚ ਕਾਫੀ ਵਾਧਾ ਹੋਇਆ ਹੈ, ਜਿਸ ’ਚ ਨਿਗਮ ਪ੍ਰਾਯੋਜਨ, ਬੁਨਿਆਦੀ ਢਾਂਚਾ ਪ੍ਰਾਜੈਕਟ ਅਤੇ ਐਥਲੀਟ ਮੈਂਟਰਸ਼ਿਪ ਪ੍ਰੋਗਰਾਮਾਂ ਜ਼ਰੀਏ ਖੇਡ ਵਿਕਾਸ ’ਚ ਨਿਵੇਸ਼ ਕੀਤਾ ਜਾ ਰਿਹਾ ਹੈ। Khelo India
ਸਰਕਾਰ, ਰਾਸ਼ਟਰੀ ਖੇਡ ਮਹਾਂਸੰਘਾਂ ਅਤੇ ਕਾਰਪੋਰੇਟ ਸੰਸਥਾਵਾਂ ਨਾਲ ਸਾਂਝੇਦਾਰੀ ਕਰਕੇ ਖੇਡਾਂ ’ਚ ਕਾਰਪੋਰੇਟ ਜੁੜਾਅ ਨੂੰ ਹੱਲਾਸ਼ੇਰੀ ਦੇਣ ਲਈ ‘ਇੱਕ ਕਾਰਪੋਰੇਟ, ਇੱਕ ਖੇਡ’ ਪਹਿਲ ਸ਼ੁਰੂ ਕੀਤੀ ਗਈ ਹੈ ਸੂਬਾ ਸਰਕਾਰਾਂ ਨੇ ਵੀ ਖੇਲੋ ਇੰਡੀਆ ਕੇਂਦਰ ਦੀ ਸਥਾਪਨਾ ਦੀ ਪਹਿਲ ਕੀਤੀ ਹੈ, ਤਾਂ ਕਿ ਖੇਡ ਵਿਕਾਸ ਸਥਾਨਕ ਜ਼ਰੂਰਤਾਂ ਦੇ ਅਨੁਸਾਰ ਹੋਵੇ ਇਸ ਤੋਂ ਇਲਾਵਾ, ਦੇਸ਼ ਭਰ ’ਚ ਓਲੰਪਿਕ ਟੇ੍ਰਨਿੰਗ ਕੇਂਦਰ ਸਥਾਪਿਤ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜੋ ਅਤਿਆਧੁਨਿਕ ਖੇਡ ਬੁਨਿਆਦੀ ਢਾਂਚਾ, ਖੇਡ ਵਿਗਿਆਨ ਤੇ ਖੇਡ ਮੈਡੀਕਲ ਸਹੂਲਤਾਂ ਨਾਲ ਲੈਸ ਹੋਣਗੇ ਇਨ੍ਹਾਂ ਕੇਂਦਰਾਂ ਨਾਲ ਓਲੰਪਿਕ ਪੱਧਰ ਦੇ ਐਥਲੀਟਾਂ ਨੂੰ ਟੇ੍ਰਨਿੰਗ ਮਿਲੇਗੀ, ਜਿਸ ਨਾਲ ਭਾਰਤ ਦੇ ਪ੍ਰਦਰਸ਼ਨ ’ਚ ਜ਼ਿਕਰਯੋਗ ਸੁਧਾਰ ਹੋਵੇਗਾ। Khelo India
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਪੇਂਡੂ ਭਾਰਤ ਅਤੇ ਛੋਟੇ ਸ਼ਹਿਰਾਂ ਦੇ ਐਥਲੀਟਾਂ ਦੀ ਹਮਾਇਤ ਕਰਨ ਦੀ ਗੱਲ ਕੀਤੀ ਹੈ, ਕਿਉਂਕਿ ਇਨ੍ਹਾਂ ਐਥਲੀਟਾਂ ਨੂੰ ਵਧੇਰੇ ਸਮੱਰਥਨ ਦੀ ਲੋੜ ਹੁੰਦੀ ਹੈ ਖੋਲੋ ਇੰਡੀਆ ਜ਼ਰੀਏ, ਅਸੀਂ ਯਕੀਨੀ ਕੀਤਾ ਹੈ ਕਿ ਵਿੱਤੀ ਰੁਕਾਵਟਾਂ ਕਾਰਨ ਕੋਈ ਵੀ ਪ੍ਰਤਿਭਾ ਪਿੱਛੇ ਨਾ ਰਹੇ ਮਹਿਲਾ ਫੁੱਟਬਾਲ ਲੀਗ ਵਰਗੇ ਪ੍ਰੋਗਰਾਮ ਹੁਣ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਵੀ ਪਹੁੰਚ ਚੁੱਕੇ ਹਨ, ਜਿਸ ਨਾਲ ਸੰਗਠਿਤ ਖੇਡ ਗਤੀਵਿਧੀਆਂ ਤੋਂ ਅਛੂਤੇ ਖੇਤਰਾਂ ’ਚ ਖੇਡ ਭਾਗੀਦਾਰੀ ਵਧੀ ਹੈ ਪੈਰਾ-ਐਥਲੀਟਾਂ ਲਈ, ਖੇਲੋ ਇੰਡੀਆ ਪੈਰਾ ਗੇਮਸ ਨੇ ਸਮਾਵੇਸ਼ੀ ਮੰਚ ਪ੍ਰਦਾਨ ਕੀਤਾ ਹੈ, ਜਿਸ ਤਹਿਤ ਕਈ ਐਥਲੀਟ ਹੁਣ ਪੈਰਾਓਲੰਪਿਕ ਵਰਗੇ ਸੰਸਾਰਿਕ ਪ੍ਰੋਗਰਾਮਾਂ ’ਚ ਭਾਗ ਲੈਣ ਦੇ ਯੋਗ ਹੋ ਰਹੇ ਹਨ ਇਸ ਤੋਂ ਇਲਾਵਾ, ਖੇਲੋ ਇੰਡੀਆ ਨੇ ਸਵਦੇਸ਼ੀ ਖੇਡਾਂ ਜਿਵੇਂ। Khelo India
ਯੋਗਾਆਸਣ, ਮੱਲਖੰਬ, ਕਲਾਰੀਪੰਟੂ, ਥਾਂਗ-ਤਾ ਅਤੇ ਗਤਕੇ ਨੂੰ ਹੱਲਾਸ਼ੇਰੀ ਦਿੱਤੀ ਹੈ, ਅਤੇ ਇਨ੍ਹਾਂ ਨੂੰ ਖੇਲੋ ਇੰਡੀਆ ਯੂਥ ਐਂਡ ਯੂਨੀਵਰਸਿਟੀ ਗੇਮਸ ’ਚ ਸ਼ਾਮਲ ਕੀਤਾ ਹੈ ਕੋਚਿੰਗ ਵਿਵਸਥਾ ਨੂੰ ਪੇਸ਼ੇਵਰ ਬਣਾਉਣ ਲਈ, ਖੋਲੋ ਇੰਡੀਆ ਨੇ ਪੂਰੇ ਭਾਰਤ ’ਚ 1000 ਤੋਂ ਜ਼ਿਆਦਾ ਕੇਂਦਰਾਂ ’ਚ ਸਾਬਕਾ ਚੈਂਪੀਅਨ ਐਥਲੀਟਾਂ ਨੂੰ ਨਿਗਰਾਨ ਦੇ ਤੌਰ ’ਤੇ ਨਿਯੁਕਤ ਕੀਤਾ ਹੈ ਇਸ ਨਾਲ ਨੌਜਵਾਨ ਐਥਲੀਟਾਂ ਨੂੰ ਉੱਚ ਗੁਣਵੱਤਾ ਵਾਲੀ ਟ੍ਰੇਨਿੰਗ ਦਾ ਲਾਭ ਮਿਲ ਰਿਹਾ ਹੈ ਰਾਸ਼ਟਰੀ ਖੇਡ ਸੰਸਥਾਨ ਪਟਿਆਲਾ ’ਚ ਮੁਫਤ ਸਰਟੀਫਿਕੇਟ ਪਾਠਕ੍ਰਮ ਵੀ ਕੀਤੇ ਜਾ ਰਹੇ ਹਨ, ਤਾਂ ਕਿ ਐਥਲੀਟਾਂ ਨੂੰ ਉਨ੍ਹਾਂ ਦੀ ਵਿਸ਼ੇਸ਼ਤਾ ’ਚ ਹੋਰ ਸੁਧਾਰ ਮਿਲ ਸਕੇ।
ਭਾਰਤ ਦੇ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੇ ਟੀਚੇ ਨਾਲ, ਖੇਲੋ ਇੰਡੀਆ ਇੱਕ ਰਣਨੀਤਿਕ ਪਹਿਲ ਬਣ ਗਿਆ ਹੈ ਇਸ ਜ਼ਰੀਏ, ਭਾਰਤ ਨੂੰ ਖੇਡਾਂ ’ਚ ਸੰਸਾਰਿਕ ਮਹਾਂਸ਼ਕਤੀ ਬਣਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਖੇਲੋ ਇੰਡੀਆ ਦਾ ਅਸਰ ਸਿਰਫ਼ ਜਿੱਤੇ ਗਏ ਤਮਗਿਆਂ ਨਾਲ ਨਹੀਂ ਹੈ, ਸਗੋਂ ਇਸ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਛੂਹਿਆ ਹੈ ਜ਼ਮੀਨੀ ਪੱਧਰ ’ਤੇ ਕ੍ਰਾਂਤੀ ਲਿਆ ਕੇ, ਇਸ ਨੇ ਭਾਰਤੀ ਸਮਾਜ ’ਚ ਖੇਡ ਅਤੇ ਫਿਟਨਸ ਦੀ ਸੰਸਕ੍ਰਿਤੀ ਨੂੰ ਸ਼ਾਮਲ ਕੀਤਾ ਹੈ ਲਗਾਤਾਰ ਨਿਵੇਸ਼, ਸਹਿਯੋਗ ਅਤੇ ਨਵਾਚਾਰ ਨਾਲ, ਭਾਰਤ ਆਪਣੇ ਸੁਫਨੇ ਨੂੰ ਸਕਾਰ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ ਅਤੇ ਛੇਤੀ ਹੀ ਸੰਸਾਰਿਕ ਖੇਡ ਮਹਾਂਸ਼ਕਤੀ ਬਣੇਗਾ। Khelo India
ਖੇਲੋ ਇੰਡੀਆ ਯੂਥ ਗੇਮਜ਼ ਦੇ ਬਾਸਕਟਬਾਲ, ਹਾਕੀ ਖੋ-ਖੋ ਤੇ ਫੁੱਟਬਾਲ ਟੀਮਾਂ ਦੀ ਚੋਣ ਲਈ ਟਰਾਇਲ 2 ਜਨਵਰੀ ਨੂੰ
(ਅਸ਼ਵਨੀ ਚਾਵਲਾ) ਚੰਡੀਗੜ੍ਹ। 6ਵੀਂ ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਬਾਸਕਟਬਾਲ, ਹਾਕੀ ਖੋ-ਖੋ ਤੇ ਫੁੱਟਬਾਲ ਟੀਮਾਂ ਦੀ ਚੋਣ ਲਈ ਟਰਾਇਲ 2 ਜਨਵਰੀ ਨੂੰ ਲਏ ਜਾ ਰਹੇ ਹਨ। ਇਹ ਖੇਡਾਂ ਤਾਮਿਲਨਾਡੂ ਵਿਖੇ 19 ਤੋਂ 31 ਜਨਵਰੀ 2024 ਤੱਕ ਕਰਵਾਈਆਂ ਜਾ ਰਹੀਆਂ ਹਨ। Khelo India Youth Games
ਇਹ ਵੀ ਪਡ਼੍ਹੋ: ਹੀਰੋਇਨ ਦੀਪਿਕਾ ਪਾਦੁਕੋਣ ਹੁੰਡਈ ਦੀ ਬ੍ਰਾਂਡ ਅੰਬੈਸਡਰ ਬਣੀ
ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕੀ (ਲੜਕੇ ਅਤੇ ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 2 ਜਨਵਰੀ ਨੂੰ ਸਵੇਰੇ 11 ਵਜੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਲਏ ਜਾ ਰਹੇ ਹਨ। ਇਸੇ ਤਰ੍ਹਾਂ ਬਾਸਕਟਬਾਲ (ਲੜਕੇ ਅਤੇ ਲੜਕੀਆਂ) ਲਈ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 2 ਜਨਵਰੀ ਨੂੰ ਸਵੇਰੇ 11 ਵਜੇ, ਖੋ ਖੋ (ਲੜਕੀਆਂ) ਤੇ ਫੁਟਬਾਲ (ਲੜਕੇ) ਦੀ ਟੀਮ ਲਈ ਟਰਾਇਲ ਪੋਲੋ ਗਰਾਊਂਡ ਪਟਿਆਲਾ ਵਿਖੇ 2 ਜਨਵਰੀ ਨੂੰ ਸਵੇਰੇ 11 ਵਜੇ ਲਏ ਜਾਣਗੇ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟਰਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ/ਖਿਡਾਰਨਾਂ ਦੀ ਜਨਮ ਮਿਤੀ 1 ਜਨਵਰੀ 2005 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। Khelo India Youth Games
ਕੁਸ਼ਤੀ 82 ਕਿੱਲੋ ਵਰਗ ਵਿਚ ਸਿਲਵਰ ਮੈਡਲ ਜਿੱਤ ਕੇ ਫਿਰੋਜ਼ਪੁਰ ਦਾ ਕੀਤਾ ਨਾਂਅ ਰੌਸ਼ਨ
ਫਿਰੋਜ਼ਪੁਰ, (ਸਤਪਾਲ ਥਿੰਦ)। ਖੇਲੋ ਇੰਡੀਆ ਯੂਨੀਵਰਸਿਟੀ ਉੜੀਸਾ ਵਿਚ ਹੋਈਆਂ ਖੇਡਾਂ ਦੌਰਾਨ ਕਰਨਦੀਪ ਸਿੰਘ ਨੇ ਕੁਸ਼ਤੀ 82 ਕਿਲੋ ਵਰਗ ਵਿਚ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ।  ਕਰਨਦੀਪ ਵੱਲੋਂ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਅਤੇ ਸਿਲਵਰ ਮੈਡਲ ਜਿੱਤਣ ‘ਤੇ ਡਿਪਟੀ ਕਮਿਸ਼ਨਰ  ਕੁਲਵੰਤ ਸਿੰਘ ਨੇ ਉਸ ਨੂੰ ਵਧਾਈ ਦਿੱਤੀ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫਸਰ ਨੇ ਦੱਸਿਆ ਕਿ ਕਰਨਦੀਪ ਬਹੁਤ ਹੀ ਮਿਹਨਤੀ ਖਿਡਾਰੀ ਹੈ ਅਤੇ ਇਸ ਦੀ ਮਿਹਨਤ ਅਤੇ ਕੋਚ ਵਿਸ਼ਵਦੀਪ ਵੱਲੋਂ ਕਰਵਾਈ ਗਈ ਸਖ਼ਤ ਮਿਹਨਤ ਸਦਕਾ ਹੀ ਇਸ ਨੇ ਖੇਲ੍ਹੋ ਇੰਡੀਆ ਯੂਨੀਵਰਸਿਟੀ ਉੜੀਸਾ ਵਿਖੇ ਹੋਈਆਂ ਖੇਡਾਂ ਵਿਚ  ਕੁਸ਼ਤੀ 82 ਕਿਲੋ ਵਰਗ ਵਿਚ ਸਿਲਵਰ ਮੈਡਲ ਜਿੱਤ ਕੇ ਆਪਣੇ ਮਾਤਾ-ਪਿਤਾ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਉਨਾਂ ਦੱਸਿਆ ਕਿ ਕਰਨਦੀਪ ਸਿੰਘ ਦੇ ਪਿਤਾ ਬਲਦੇਵ ਰਾਜ ਆਪਣੇ ਪੁੱਤਰ ਨੂੰ ਇਕ ਚੰਗੇ ਖਿਡਾਰੀ ਦੇ ਰੂਪ ਵਿਚ ਦੇਖਣਾ ਚਾਹੁੰਦੇ ਹਨ ਅਤੇ ਇਸ ਲਈ ਹਰ ਪੱਖ ਤੋਂ ਉਸ ਦੀ ਹਰ ਸੰਭਵ ਮੱਦਦ ਕਰ ਰਹੇ ਹਨ। ਉਨਾਂ ਦੱਸਿਆ ਕਿ 25 ਫਰਵਰੀ ਤੋਂ 2 ਮਾਰਚ ਤੱਕ ਹੋਈਆਂ ਖੇਡਾਂ ਵਿਚ ਸਿਲਵਰ ਮੈਡਲ ਜਿੱਤ ਕੇ ਕਰਨਦੀਪ ਨੇ ਆਪਣੇ ਪਿੰਡ ਮੋਹਕਮ ਖਾਂ ਅਤੇ ਪੂਰੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਜਿੱਤ ਲਈ ਡਿਪਟੀ ਕਮਿਸ਼ਨਰ ਨੇ ਉਨਾਂ ਨੂੰ ਵਧਾਈ ਵੀ ਦਿੱਤੀ ਅਤੇ ਖੇਡਾਂ ਵਿਚ  ਹੋਰ ਤਰੱਕੀਆਂ ਕਰਕੇ ਜ਼ਿਲੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਵੀ ਕੀਤਾ ਹੈ। ਇਸ ਮੌਕੇ ਐਸ.ਡੀ.ਐਮ. ਫਿਰੋਜ਼ਪੁਰ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਸਕੱਤਰ ਰੈੱਡ ਕਰਾਸ ਸੁਸਾਇਟੀ ਅਸ਼ੋਕ ਬਹਿਲ, ਡਾ. ਸਤਿੰਦਰ ਸਿੰਘ, ਅਥਲੈਟਿਕਸ ਕੋਚ  ਰੁਪਿੰਦਰ ਸਿੰਘ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਖੇਲੋ ਇੰਡੀਆ’ ਪ੍ਰਤੀਯੋਗਤਾ ‘ਚ ਪੰਜਾਬੀ ‘ਵਰਸਿਟੀ ਵੱਲੋਂ ਓਵਰ ਆਲ ਤੀਸਰਾ ਸਥਾਨ
ਪਟਿਆਲਾ, (ਸੱਚ ਕਹੂੰ ਨਿਊਜ)। ਭਾਰਤ ਸਰਕਾਰ ਵੱਲੋਂ ਕਰਵਾਈ ਗਈ ਯੂਨੀਵਰਸਿਟੀਆਂ ਦੀ ‘ਖੇਲੋ ਇੰਡੀਆ’ ਪ੍ਰਤੀਯੋਗਤਾ ਵਿੱਚ ਪੰਜਾਬੀ ਯੂਨੀਵਰਸਿਟੀ (Punjabi University) ਵੱਲੋਂ ਓਵਰ ਆਲ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ ਹੈ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਯੂਨੀਵਰਸਿਟੀ ਦੇ ਖੇਡ ਵਿਭਾਗ ਨੂੰ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ। ਖੇਡ ਵਿਭਾਗ ਦੀ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਅਥਾਰਿਟੀ ਦੀ ਯੋਗ ਅਗਵਾਈ ਅਤੇ ਵੱਖ-ਵੱਖ ਕਾਲਜਾਂ ਦੇ ਭਰਪੂਰ ਸਹਿਯੋਗ ਸਦਕਾ ਹੀ ਅਜਿਹਾ ਸੰਭਵ ਹੋ ਸਕਿਆ ਹੈ।
ਉਨ੍ਹਾਂ ਕਿਹਾ ਕਿ ਵਿੱਤੀ ਸੀਮਾਵਾਂ ਦੇ ਬਾਵਜੂਦ ਅਸੀਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਜਿਸ ਲਈ ਯੋਗਦਾਨ ਪਾਉਣ ਵਾਲੇ ਸਾਰੇ ਖਿਡਾਰੀ, ਕੋਚ ਅਤੇ ਹੋਰ ਸਭ ਅਧਿਕਾਰੀ ਅਤੇ ਕਰਮਚਾਰੀ ਵਧਾਈ ਦੇ ਪਾਤਰ ਹਨ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਤੀਰਅੰਦਾਜ਼ੀ ਵਿੱਚ ਚਾਰ ਗੋਲਡ ਮੈਡਲ, ਦੋ ਸਿਲਵਰ ਮੈਡਲ, ਦੋ ਬਰੌਂਜ਼ ਮੈਡਲ, ਅਥਲੈਟਿਕਸ ਵਿੱਚ ਚਾਰ ਗੋਲਡ ਮੈਡਲ, ਤਿੰਨ ਸਿਲਵਰ ਮੈਡਲ, ਜੂਡੋ ਵਿੱਚ ਇੱਕ ਗੋਲਡ ਮੈਡਲ, ਤਿੰਨ ਬਰੌਂਜ਼ ਮੈਡਲ, ਰੈਸਲਿੰਗ ਵਿੱਚ ਇੱਕ ਗੋਲਡ ਮੈਡਲ, ਇਕ ਬਰੌਂਜ਼ ਮੈਡਲ, ਬੌਕਸਿੰਗ ਵਿਚ ਇਕ ਗੋਲਡ ਮੈਡਲ, ਤਿੰਨ ਬਰੌਂਜ਼ ਮੈਡਲ, ਫੈਂਸਿੰਗ ਵਿਚ ਦੋ ਸਿਲਵਰ ਮੈਡਲ, ਦੋ ਬਰੌਂਜ਼ ਮੈਡਲ, ਵੇਟ ਲਿਫਟਿੰਗ ਵਿਚ ਦੋ ਗੋਲਡ ਮੈਡਲ, ਇਕ ਬਰੌਂਜ਼ ਮੈਡਲ ਪ੍ਰਾਪਤ ਕੀਤੇ ਗਏ ਹਨ। ਯੂਨੀਵਰਸਿਟੀ ਦੀ ਫੁਟਬਾਲ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।1500 ਮੀਟਰ ਦੌੜ ਵਿੱਚ ਨਵਾਂ ਰਿਕਾਰਡ ਕਾਇਮ ਕਰਨ ਦੀ ਪ੍ਰਾਪਤੀ ਵੀ ਪੰਜਾਬੀ ਯੂਨੀਵਰਸਿਟੀ ਦੀ ਦੌੜਾਕ ਹਰਮਿਲਨ ਬੈਂਸ ਦੇ ਨਾਮ ਰਹੀ। ਬੈਂਸ ਵੱਲੋਂ 800 ਮੀਟਰ ਦੌੜ ਵਿਚ ਵੀ ਆਪਣੀ ਹੁਣ ਤੱਕ ਦੀ ਬੈਸਟ ਪਰਫੌਰਮੈਂਸ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
21 ਸਾਲ ਉਮਰ ਵਰਗ ‘ਚ ਰਹੇ ਤੀਜੇ ਸਥਾਨ ‘ਤੇ
ਬਠਿੰਡਾ, (ਸੁਖਜੀਤ ਮਾਨ) ਗੁਹਾਟੀ ‘ਚ ਚੱਲ ਰਹੀਆਂ ਖੇਲੋ ਇੰਡੀਆ ਖੇਡਾਂ ‘ਚ ਜੂਡੋ ਖਿਡਾਰੀਆਂ ਨੇ ਬਿਹਤਰੀਨ ਪ੍ਰਦਸ਼ਨ ਕੀਤਾ ਹੈ ਖਿਡਾਰੀਆਂ ਦਾ ਤਰਕ ਹੈ ਕਿ ਸਹੂਲਤਾਂ ਦੀ ਘਾਟ ਦੇ ਬਾਵਜੂਦ ਉਨ੍ਹਾਂ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ ਨੇ ਜੇ ਸਹੂਲਤਾਂ ਬਿਹਤਰ ਮਿਲ ਜਾਣ ਤਾਂ ਨਤੀਜੇ ਹੋਰ ਵੀ ਬਿਹਤਰ ਹੋ ਸਕਦੇ ਹਨ ਇਨ੍ਹਾ ਖੇਡਾਂ ‘ਚ 21 ਸਾਲ ਉਮਰ ਵਰਗ ਦੇ ਪੰਜਾਬ ਦੇ ਜੂਡੋ ਖਿਡਾਰੀ ਓਵਰਆਲ ਤੀਜੇ ਸਥਾਨ ‘ਤੇ ਰਹੇ ਹਨ ਵੇਰਵਿਆਂ ਮੁਤਾਬਿਕ ਪੰਜਾਬ ਇਨ੍ਹਾਂ ਖੇਡਾਂ ਦੀ ਤਗ਼ਮਾ ਸੁਚੀ ‘ਚ 7 ਸੋਨੇ, 10 ਚਾਂਦੀ ਅਤੇ 15 ਕਾਂਸੀ ਦੇ ਤਗ਼ਮਿਆਂ ਨਾਲ 11ਵੇਂ ਸਥਾਨ ‘ਤੇ ਚੱਲ ਰਿਹਾ ਹੈ। ਜੂਡੋ ‘ਚੋ ਪੰਜਾਬ ਦੀ ਉਮਰ ਵਰਗ 21 ਸਾਲ ਦੀ ਟੀਮ ਲੜਕੇ/ਲੜਕੀਆਂ ਨੇ ਦੋ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਹਾਸਿਲ ਕਰਕੇ ਓਵਰਆਲ ਤੀਜ਼ਾ ਸਥਾਨ ਹਾਸਿਲ ਕੀਤਾ ਹੈ।
ਪੰਜਾਬ ਜੂਡੋ ਐਸੋਸੀÂੈਸ਼ਨ ਦੇ ਟੈਕਨੀਕਲ ਸਕੱਤਰ ਸੁਰਿੰਦਰ ਕੁਮਾਰ ਅਤੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਉਮਰ ਵਰਗ 21 ਸਾਲ ਦੇ ਮੁਕਾਬਲਿਆਂ ‘ਚ ਸ਼ਿਵਾ ਕੁਮਾਰ ਪੁੱਤਰ ਨਰੈਣ ਕੁਮਾਰ ਵਾਸੀ ਪਟਿਆਲਾ ਨੇ 60 ਕਿੱਲੋ ਭਾਰ ਵਰਗ ‘ਚੋਂ ਸੋਨ ਤਗ਼ਮਾ,  ਗੁਰਦਾਸਪੁਰ ਦੇ ਜੋਬਨਦੀਪ ਸਿੰਘ ਨੇ 100 ਕਿੱਲੋ ਭਾਰ ਵਰਗ ‘ਚੋਂ ਸੋਨ ਤਗ਼ਮਾ, ਰਿਤਿਕ ਕੁਮਾਰ ਗੁਰਦਾਸਪੁਰ ਨੇ 100 ਕਿੱਲੋ ਤੋਂ ਵੱਧ ਭਾਰ ਵਰਗ ‘ਚੋਂ ਚਾਂਦੀ ਦਾ ਤਗ਼ਮਾ, ਹਰਸ਼ਦੀਪ ਸਿੰਘ ਮੋਹਾਲੀ ਨੇ 81 ਕਿੱਲੋ ਭਾਰ ਵਰਗ ‘ਚੋਂ ਕਾਂਸੀ ਦਾ ਤਗ਼ਮਾ, ਮਨਪ੍ਰੀਤ ਕੌਰ ਮੋਹਾਲੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਖਿਡਾਰੀਆਂ ਨੇ ਇਹ ਤਗ਼ਮੇ ਕੋਚ ਰਵੀ ਕੁਮਾਰ, ਕਰਮਜੀਤ ਅੰਮ੍ਰਿਤਸਰ ਅਤੇ ਨਵਦੀਪ ਖਹਿਰਾ ਮੋਹਾਲੀ ਦੇ ਯਤਨਾਂ ਸਦਕਾ ਹਾਸਿਲ ਕੀਤੇ ਹਨ। ਦੇਵ ਸਿੰਘ ਧਾਲੀਵਾਲ ਸੈਕਟਰੀ ਜਨਰਲ ਪੰਜਾਬ ਜੂਡੋ ਐਸੋਸੀÂੈਸ਼ਨ ਨੇ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਤਸੱਲੀ ਪ੍ਰਗਟ ਕਰਦਿਆਂ ਆਸ ਪ੍ਰਗਟਾਈ ਕਿ ਫਰਵਰੀ ‘ਚ ਭੁਵਨੇਸ਼ਵਰ ਵਿਖੇ ਹੋਣ ਵਾਲੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ (ਜੂਡੋ) ‘ਚ ਬਿਹਤਰ ਪ੍ਰਦਰਸ਼ਨ ਕਰਨਗੇ।
ਗੁਰਦਾਸਪੁਰ ‘ਚ ਬਣਾਇਆ ਜਾਵੇ ਮੁੱਖ ਸੈਂਟਰ : ਧਾਲੀਵਾਲ
ਪੰਜਾਬ ਜੂਡੋ ਐਸੋਸੀÂੈਸ਼ਨ ਦੇ ਸੈਕਟਰੀ ਜਨਰਲ ਦੇਵ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਜੂਡੋ ਖਿਡਾਰੀ ਭਵਿੱਖ ‘ਚ ਹੋਰ ਵੀ ਬਿਤਹਰ ਨਤੀਜੇ ਦੇ ਸਕਦੇ ਹਨ ਪਰ ਉਨ੍ਹਾਂ ਦੇ ਅਭਿਆਸ਼ ਲਈ ਗੁਰਦਾਸਪੁਰ ‘ਚ ਮੁੱਖ ਸੈਂਟਰ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਜੋ ਮੋਹਾਲੀ ‘ਚ ਸੈਂਟਰ  ਖੋਲ੍ਹਿਆ ਗਿਆ ਹੈ ਉੱਥੇ ਪੰਜਾਬ ਦੇ ਜ਼ਿਆਦਾਤਰ ਖਿਡਾਰੀ ਜਾਣ ਤੋਂ ਕੰਨੀ ਕਤਰਾਉਂਦੇ ਹਨ। ਉਨ੍ਹਾਂ ਆਖਿਆ ਕਿ ਇਸ ਮੰਗ ਸਬੰਧੀ ਉਨ੍ਹਾਂ ਖੇਡ ਵਿਭਾਗ ਨੂੰ ਵੀ ਲਿਖਤੀ ਤੌਰ ‘ਤੇ ਜਾਣੂੰ ਕਰਵਾਇਆ ਹੋਇਆ ਹੈ।
ਨੀਰਜ ਨੇ ਲਾਇਆ ਸੁਨਿਹਰੀ ਨਿਸ਼ਾਨਾ
ਖੇਲੋ ਇੰਡੀਆ ਮੁਕਾਬਲਿਆਂ ‘ਚ ਤਗ਼ਮਿਆਂ ਨੂੰ ਤਰਸ ਰਹੇ ਪੰਜਾਬ ਨੂੰ ਅੱਜ ਇੱਕ ਹੋਰ ਸੋਨ ਤਗ਼ਮਾ ਮਿਲਿਆ ਹੈ। ਇਹ ਸੋਨ ਤਗ਼ਮਾ ਹੁਸ਼ਿਆਰਪੁਰ ਦੇ ਨੀਰਜ਼ ਕੁਮਾਰ ਨੇ 50 ਮੀਟਰ ਰਾਈਫਲ ਸ਼ੂਟਿੰਗ ਮੁਕਾਬਲੇ ‘ਚੋਂ ਹਾਸਿਲ ਕੀਤਾ ਹੈ। ਨੀਰਜ਼ ਦੇ ਇਸ ਸੁਨਿਹਰੀ ਨਿਸ਼ਾਨੇ ਨਾਲ ਪੰਜਾਬ ਦੀ ਝੋਲੀ ‘ਚ ਪਏ ਸੋਨ ਤਗ਼ਮਿਆਂ ਦੀ ਗਿਣਤੀ ਵੀ 8 ਹੋ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
punjab best judo player in khelo India