Shaheen Bagh - Sach Kahoon Punjabi
ਸ਼ਾਹੀਨ ਬਾਗ : ਚੰਦਾ ਮੰਗਣ ਦੇ ਨਾਂਅ ‘ਤੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੱਖਣੀ ਪੂਰਬੀ ਜ਼ਿਲ੍ਹੇ ਦੇ ਸ਼ਾਹੀਨ ਬਾਗ ਥਾਣੇ ਦੀ ਟੀਮ ਨੇ ਚੰਦਾ ਮੰਗਣ ਦੇ ਨਾਂਅ ’ਤੇ ਘਰ ਵਿੱਚ ਦਾਖਲ ਹੋਏ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਅਖਲਾਕ ਵਜੋਂ ਹੋਈ ਹੈ। ਉਹ ਬਿਜਨੌਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੱਖਣੀ ਪੂਰਬੀ ਜ਼ਿਲ੍ਹਾ ਪੁਲਿਸ ਞੁਕਵੇਂ ਆਰਪੀ ਮੀਨਾ ਨੇ ਵੀਰਵਾਰ ਨੂੰ ਦੱਸਿਆ ਕਿ 10 ਜੁਲਾਈ ਨੂੰ ਸ਼ਾਹੀਨ ਬਾਗ ਥਾਣੇ ਵਿੱਚ ਘਰ ਵਿੱਚ ਹੋਈ ਚੋਰੀ ਦੇ ਸਬੰਧ ਵਿੱਚ ਇੱਕ ਪੀਸੀਆਰ ਕਾਲ ਆਈ ਸੀ। ਪੁਲਿਸ ਮੁਲਾਜ਼ਮ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸ਼ਿਕਾਇਤਕਰਤਾ ਨੂੰ ਮਿਲੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਸਵੇਰੇ ਅੱਠ ਵਜੇ ਦੇ ਕਰੀਬ ਸੌਂ ਰਹੀ ਸੀ ਜਦੋਂ ਕਿਸੇ ਨੇ ਉਸਦੀ ਇਮਾਰਤ ਵਿੱਚ ਦਾਖਲ ਹੋ ਕੇ ਮੇਜ਼ ‘ਤੇ ਰੱਖੇ ਦੋ ਮੋਬਾਈਲ ਫੋਨ ਚੋਰੀ ਕਰ ਲਏ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।
ਪੁਲਿਸ ਨੂੰ ਕਿਵੇਂ ਮਿਲੀ ਸਫਲਤਾ
ਉਨ੍ਹਾਂ ਕਿਹਾ ਕਿ ਅਪਰਾਧ ਦੀ ਗੰਭੀਰਤਾ ਨੂੰ ਸਮਝਦੇ ਹੋਏ, ਸ਼ਾਹੀਨ ਬਾਗ ਥਾਣੇ ਦੇ ਐਸਆਈ ਸ਼ੀਲ ਕੁਮਾਰ, ਏਐਸਆਈ ਨਾਸਿਰ, ਹੈੱਡ ਕਾਂਸਟੇਬਲ ਰਵਿੰਦਰ, ਕਾਂਸਟੇਬਲ ਸੁਰੇਂਦਰ ਅਤੇ ਕਾਂਸਟੇਬਲ ਰੋਸ਼ਨ ਦੀ ਅਗਵਾਈ ਵਿੱਚ ਇੱਕ ਸਮਰਪਿਤ ਟੀਮ ਦਾ ਗਠਨ ਕੀਤਾ ਗਿਆ ਸੀ। ਟੀਮ ਨੇ ਨੇੜਲੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦੋਸ਼ੀ ਦੀ ਫੁਟੇਜ ਇਕੱਠੀ ਕੀਤੀ। ਚੋਰੀ ਹੋਏ ਮੋਬਾਈਲ ਫੋਨਾਂ ਦੇ ਮੋਬਾਈਲ ਨੰਬਰਾਂ ਨੂੰ ਨਿਗਰਾਨੀ ‘ਤੇ ਰੱਖਿਆ ਗਿਆ ਹੈ।
ਜਾਂਚ ਦੌਰਾਨ ਪਾਇਆ ਗਿਆ ਕਿ ਲੁੱਟਿਆ ਗਿਆ ਮੋਬਾਈਲ ਫ਼ੋਨ ਆਖਰੀ ਵਾਰ ਮੁਸਤਫ਼ਾਬਾਦ ਖੇਤਰ ਵਿੱਚ ਸਰਗਰਮ ਸੀ, ਉਸ ਤੋਂ ਬਾਅਦ ਮੋਬਾਈਲ ਫ਼ੋਨ ਬੰਦ ਸੀ। ਇਸ ਤੋਂ ਬਾਅਦ ਉੱਤਰ ਪੂਰਬੀ ਦਿੱਲੀ ਦੇ ਮੁਸਤਫਾਬਾਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਟੀਮ ਦੇ ਯਤਨਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਦੌਰਾਨ 29 ਅਗਸਤ ਨੂੰ ਕੁਝ ਨੰਬਰ ‘ਤੇ ਇੱਕ ਮੋਬਾਈਲ ਫ਼ੋਨ ਐਕਟਿਵ ਪਾਇਆ ਗਿਆ। ਜਦੋਂ ਉਸ ਨੰਬਰ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਸਿਜਨ ਬਿਜਨੌਰ ਦੇ ਕੀਰਤਪੁਰ ਦੇ ਵਸਨੀਕ ਨਵਾਬ ਹੁਸੈਨ ਦੇ ਨਾਂਅ ‘ਤੇ ਰਜਿਸਟਰਡ ਹੈ। ਜਾਂਚ ਟੀਮ ਨੇ ਤੁਰੰਤ ਕੀਰਤਪੁਰ ਵਿੱਚ ਛਾਪਾ ਮਾਰਿਆ ਅਤੇ ਕਥਿਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ।
ਕਥਿਤ ਵਿਅਕਤੀ ਨੇ ਦੱਸਿਆ ਕਿ ਉਸਨੇ ਉਕਤ ਮੋਬਾਈਲ ਫੋਨ ਆਪਣੇ ਇੱਕ ਦੋਸਤ ਅਖਲਾਕ ਤੋਂ ਖਰੀਦਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਅਖਲਾਕ ਨੂੰ ਕੀਰਤਪੁਰ ਸਥਿਤ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਦੋ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ।
ਕੀ ਹੈ ਮਾਮਲਾ
ਪੁਲਿਸ ਅਨੁਸਾਰ ਲਗਾਤਾਰ ਪੁੱਛਗਿੱਛ ਤੋਂ ਬਾਅਦ ਦੋਸ਼ੀ ਅਖਲਾਕ ਨੇ ਦੱਸਿਆ ਕਿ ਉਹ ਗਰੀਬ ਹੈ। ਉਹ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਤੋਂ ਮਦਰੱਸਿਆਂ ਲਈ ਚੰਦਾ ਇਕੱਠਾ ਕਰਦਾ ਹੈ। ਇਸ ਤਰ੍ਹਾਂ ਉਹ ਅਸਾਨੀ ਨਾਲ ਘਰ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਪਰਿਵਾਰ ਅਤੇ ਪਰਿਵਾਰ ਦੇ ਮੈਂਬਰਾਂ ਵਿੱਚ ਸਥਾਨ ਦੀ ਜਾਂਚ ਵੀ ਕਰਦਾ ਹੈ। ਇਸ ਤੋਂ ਬਾਅਦ, ਉਹ ਮੌਕੇ ਦੇ ਅਧਾਰ *ਤੇ ਘਰ ਵਿੱਚ ਚੋਰੀਆਂ ਅਤੇ ਡਕੈਤੀਆਂ ਕਰਦਾ ਹੈ। ਉਸਨੇ ਮੰਨਿਆ ਕਿ 10 ਜੁਲਾਈ ਨੂੰ ਉਹ ਮਦਰੱਸੇ ਲਈ ਦਾਨ ਲੈਣ ਦੇ ਬਹਾਨੇ ਇੱਕ ਘਰ ਵਿੱਚ ਦਾਖਲ ਹੋਇਆ ਸੀ। ਜਦੋਂ ਉਸਨੇ ਵੇਖਿਆ ਕਿ ਮਕਾਨ ਮਾਲਕ ਸੁੱਤਾ ਪਿਆ ਹੈ, ਤਾਂ ਉਸਨੇ ਉੱਥੋਂ ਬਾਰਾਂ ਹਜ਼ਾਰ Wਪਏ ਅਤੇ ਦੋ ਮੋਬਾਈਲ ਫੋਨ ਚੋਰੀ ਕਰ ਲਏ। ਉਸਨੇ ਆਪਣੇ ਮਨੋਰੰਜਨ ਲਈ ਚੋਰੀ ਕੀਤੇ ਪੈਸੇ ਖਰਚ ਕੀਤੇ ਅਤੇ ਇੱਕ ਮੋਬਾਈਲ ਫੋਨ ਆਪਣੇ ਦੋਸਤ ਨੂੰ ਵੇਚ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਸ਼ਾਹੀਨ ਬਾਗ: ਸੁਣਵਾਈ ਲਈ ਮਾਹੌਲ ਸਹੀ ਨਹੀਂ: ਸੁਪਰੀਮ ਕੋਰਟ
ਸ਼ਾਹੀਨ ਬਾਗ: ਸੁਣਵਾਈ ਲਈ ਮਾਹੌਲ ਸਹੀ ਨਹੀਂ: ਸੁਪਰੀਮ ਕੋਰਟ
ਮਾਮਲੇ ਦੀ ਸੁਣਵਾਈ 23 ਮਾਰਚ ਤੱਕ ਟਾਲੀ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਏ ਜਾਣ ਸਬੰਧੀ ਅਰਜੀਆਂ ਦੀ ਸੁਣਵਾਈ 23 ਮਾਰਚ ਤੱਕ ਲਈ ਇਹ ਕਹਿੰਦੇ ਹੋਏ ਮੁਲਤਵੀ ਕਰ ਦਿੱਤੀ ਕਿ ਮਾਹੌਲ ਸੁਣਵਾਈ ਲਈ ਸਹੀ ਨਹੀਂ ਹੈ। ਅਦਾਲਤ ਨੇ ਫਿਲਹਾਲ ਕੋਈ ਆਦੇਸ਼ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਨਾਲ ਹੀ ਦਿੱਲੀ ਹਿੰਸਾ ਮਾਮਲੇ ਦੀ ਵਿਸ਼ੇਸ਼ ਜਾਂਚ ਦਲ (ਐਸਆਈਟੀ) ਤੋਂ ਜਾਂਚ ਸਬੰਧੀ ਭੀਮ ਆਰਮੀ ਮੁਖੀ ਚੰਦਰਸ਼ੇਖਰ ਦੀ ਅਰਜੀ ਰੱਦ ਕਰ ਦਿੱਤੀ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਕੇ ਐਮ ਜੋਸੇਫ ਦੀ ਬੇਂਚ ਨੇ ਕਿਹਾ ਕਿ ਇਹ ਮਾਮਲਾ ਦਿੱਲੀ ਹਾਈ ਕੋਰਟ ਸੁਣ ਰਿਹਾ ਹੈ, ਇਸ ਲਈ ਉਹ ਇਸ ਮਾਮਲੇ ‘ਚ ਦਖਲ ਨਹੀਂ ਦੇਣਗੇ। Shaheen Bagh
ਇਸ ਦਰਮਿਆਨ ਸੁਪਰੀਮ ਕੋਰਟ ਨੇ ਭੜਕਾਊ ਭਾਸ਼ਣ ਦੇਣ ਵਾਲਿਆਂ ਖਿਲਾਫ਼ ਕਾਰਵਾਈ ਨਾ ਕਰਨ ਸਬੰਧੀ ਦਿੱਲੀ ਪੁਲਿਸ ਨੂੰ ਕਟਹਰੇ ‘ਚ ਖੜਾ ਕੀਤਾ। ਬੇਂਚ ਨੇ ਕਿਹਾ ਕਿ ਜਨਤਕ ਸੜਕ ਪ੍ਰਦਰਸ਼ਨ ਲਈ ਨਹੀਂ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਅਜੇ ਮਾਹੌਲ ਇਸ ਮੁਕੱਦਮੇ ਦੀ ਸੁਣਵਈ ਲਈ ਸਹੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਹ ਤੇ ਦੂਜੇ ਮੰਤਰੀ ਸ਼ਾਹੀਨ ਬਾਗ ਜਾਣ ਤੇ ਗੱਲਬਾਤ ਕਰ ਕੇ ਖੁੱਲ੍ਹਵਾਉਣ ਰਸਤਾ : ਕੇਜਰੀਵਾਲ
ਸ਼ਾਹ ਤੇ ਦੂਜੇ ਮੰਤਰੀ ਸ਼ਾਹੀਨ ਬਾਗ ਜਾਣ ਤੇ ਗੱਲਬਾਤ ਕਰ ਕੇ ਖੁੱਲ੍ਹਵਾਉਣ ਰਸਤਾ : ਕੇਜਰੀਵਾਲ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਾਹੀਨ ਬਾਗ ‘ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) CAA ਵਿਰੁੱਧ ਪ੍ਰਦਰਸ਼ਨ ਨੂੰ ਲੈ ਕੇ ਭਾਜਪਾ ਦੇ ਹਮਲੇ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਸੋਮਵਾਰ ਨੂੰ ਕੇਂਦਰ ਦੀ ਸੱਤਾਧਾਰੀ ਪਾਰਟੀ ‘ਤੇ ‘ਗੰਦੀ ਰਾਜਨੀਤੀ’ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਗ੍ਰਹਿ ਮੰਤੀਰ ਅਮਿਤ ਸ਼ਾਹ ਅਤੇ ਦੂਜੇ ਮੰਤਰੀਆਂ ਨੂੰ ਸ਼ਾਹੀਨ ਬਾਗ ਜਾਣਾ ਚਾਹੀਦਾ ਅਤੇ ਲੋਕਾਂ ਨਾਲ ਗੱਲਬਾਤ ਕਰ ਕੇ ਰਸਤਾ ਖੁੱਲ੍ਹਵਾਉਣਾ ਚਾਹੀਦਾ ਹੈ। ‘ਆਪ’ ਦੇ ਨੇਤਾ ਨੇ ਇਹ ਦਾਅਵਾ ਵੀ ਕੀਤਾ ਕਿ ਭਾਜਪਾ ਸ਼ਾਹੀਨ ਬਾਗ ‘ਚ ਰਸਤਾ ਖੁੱਲ੍ਹਵਾਉਣਾ ਹੀ ਨਹੀਂ ਚਾਹੁੰਦੀ ਅਤੇ ਇਹ ਸੜਕ 8 ਫਰਵਰੀ (ਵੋਟਿੰਗ ਦੇ ਦਿਨ) ਬਾਅਦ ਖੁੱਲ੍ਹ ਜਾਵੇਗੀ। ਕੇਜਰੀਵਾਲ ਨੇ ਕਿਹਾ,”ਮੈਨੂੰ ਦੁਖ ਹੈ ਕਿ ਭਾਜਪਾ ਇਸ ਮੁੱਦੇ ‘ਤੇ ਗੰਦੀ ਰਾਜਨੀਤੀ ਕਰ ਰਹੀ ਹੈ। ਸ਼ਾਹੀਨ ਬਾਗ ‘ਚ ਜਾਮ ਨਾਲ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ। ਮੈਂ ਕਈ ਵਾਰ ਕਹਿ ਚੁਕਿਆ ਹਾਂ ਕਿ ਪ੍ਰਦਰਸ਼ਨ ਸੰਵਿਧਾਨਕ ਅਧਿਕਾਰ ਹੈ ਪਰ ਇਸ ਨਾਲ ਕਿਸੇ ਨੂੰ ਤਕਲੀਫ਼ ਨਹੀਂ ਹੋਣੀ ਚਾਹੀਦੀ।”
ਉਨ੍ਹਾਂ ਕਿਹਾ,”ਭਾਜਪਾ ਦੇ ਲੋਕ ਕਹਿ ਰਹੇ ਹਨ ਕਿ ਕੇਜਰੀਵਾਲ ਰਸਤਾ ਖੁੱਲ੍ਹਵਾਉਣ ਦੀ ਮਨਜ਼ੂਰੀ ਨਹੀਂ ਦੇ ਰਹੇ ਹਨ।
ਚਲੋ ਮਨਜ਼ੂਰੀ ਦੇ ਦਿੱਤੀ ਇੱਕ ਘੰਟੇ ‘ਚ ਰਸਤਾ ਖੁੱਲ੍ਹਵਾਓ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੋਜ ਤਿਵਾੜੀ ਨੇ ਚੁੱਕਿਆ ਸ਼ਾਹੀਨ ਬਾਗ ‘ਚ ਜਾਰੀ ਪ੍ਰਦਰਸ਼ਨ ‘ਤੇ ਸਵਾਲ | Manoj Tiwari
ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ Manoj Tiwari ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ‘ਚ ਸ਼ਾਹੀਨ ਬਾਗ ‘ਚ ਪਿਛਲੇ 39 ਦਿਨਾਂ ਤੋਂ ਚੱਲ ਰਹੇ ਧਰਨਾ ਪ੍ਰਦਰਸ਼ਨ ‘ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸਵਾਲ ਕੀਤਾ ਹੈ ਕਿ ਕੀ ਇਹ ਜਾਇਜ਼ ਹੈ। ਸ੍ਰੀ ਤਿਵਾੜੀ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ 39 ਦਿਨ ਹੋ ਗਏ। ਸ਼ਾਹੀਨ ਬਾਗ ਕਾਰਨ ਆਵਾਜਾਈ ਠੱਪ, ਲੱਖਾਂ ਲੋਕ ਪਰੇਸ਼ਾਨ, ਬੱਚੇ ਪ੍ਰੀਖਿਆ ਦੇ ਸਮੇਂ ਵੀ 2-2 ਘੰਟੇ ਸੜਕਾਂ ‘ਤੇ ਬਰਬਾਦ ਕਰ ਰਹੇ ਹਨ। ਦਫ਼ਤਰ ਆਉਣ ਵਲਿਆਂ ਨੂੰ ਪ੍ਰੇਸ਼ਾਨੀ, ਵਪਾਰੀਆਂ ਨੂੰ ਨੁਕਸਾਨ। ਕੀ ਇਹ ਜਾਇਜ਼ ਹੈ?”
ये मेरी दिल्ली को क्या हो गया है ..
जो भाई बहन शाहीन बाग में सड़क पे धरने पे बैठे हैं CAA (citizen amendment act) के विरोध मे.. उनसे ये अपील है मेरी pic.twitter.com/HpPQ5T7iNY
— Manoj Tiwari (@ManojTiwariMP) January 14, 2020
ਜ਼ਿਕਰਯੋਗ ਹੈ ਕਿ ਸੀਏਏ ਦੇ ਵਿਰੋਧ ‘ਚ ਸ਼ਾਹੀਨ ਬਾਗ ‘ਚ ਸੜਕ ‘ਤੇ ਧਰਨਾ-ਪ੍ਰਦਰਸ਼ਨ  ਹੋ ਰਿਹਾ ਹੈ।
ਲੋਕਾਂ ਨੂੰ ਕਈ ਕਿਲੋਮੀਟਰ ਦਾ ਲੰਮਾ ਚੱਕਰ ਲਾ ਕੇ ਆਪਣੀ ਮੰਜਲ ਤੱਕ ਪਹੁੰਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਠੰਢੀਆਂ ਰਾਤਾਂ ‘ਚ ਸੜਕ ‘ਤੇ ਡਟੀਆਂ ਸ਼ਹੀਨ ਬਾਗ ਦੀਆਂ ਔਰਤਾਂ
ਨਵੀਂ ਦਿੱਲੀ (ਏਜੰਸੀ)। ਨਾਗਰਿਕਤਾ ਸੋਧ ਕਾਨੂੰਨ (ਸੀਏਏ), ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨਆਰਸੀ) (CAA NRC) ਅਤੇ ਐੱਨਪੀਆਰ ਦੇ ਖਿਲਾਫ਼ ਠੰਢੀਆਂ ਰਾਤਾਂ ਦੀ ਪਰਵਾਹ ਕੀਤੇ ਬਿਨਾ ਔਰਤਾਂ, ਬੱਚੇ, ਬਜ਼ੁਰਗ ਤੇ ਨੌਜਵਾਨ ਪਿਛਲੇ ਇੱਕ ਮਹੀਨੇ ਤੋਂ ਦਿਨ ਰਾਤ ਸ਼ਹੀਨ ਬਾਗ ‘ਚ ਅੰਦੋਲਨ ਕਰ ਰਹੇ ਹਨ। ਇਨ੍ਹਾਂ ਦੇ ਗਲਾਂ ‘ਤੇ ਤਿਰੰਗੇ ਦੀਆਂ ਪੱਟੀਆਂ, ਹੱਥਾਂ ‘ਚ ਤਿਰੰਗਾ, ਜੁਬਾਨ ‘ਤੇ ਦੇਸ਼ ਭਗਤੀ ਦੇ ਗਾਣੇ, ਸੰਵਿਧਾਨ ਬਚਾਉਣ, ਸਮਾਨਤਾ ਅਤੇ ਹਿੰਦੂਸਤਾਨ ਜ਼ਿੰਦਾਬਾਦ ਦੇ ਨਾਅਰੇ ਸ਼ਾਹੀਨ ਬਾਗ ਦੀਆਂ ਸੜਕਾਂ ‘ਤੇ ਗੂੰਜ ਰਹੇ ਹਨ।ਰਾਸ਼ਟਰੀ ਰਾਜਧਾਨੀ ‘ਚ 15 ਦਸੰਬਰ ਨੂੰ ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਦੌਰਾਨ ਜਾਮੀਆ ਕੈਂਪਸ ‘ਚ ਦਾਖ਼ਲ ਹੋ ਕੇ ਪੁਲਿਸ ਦੀ ਕਰੂਰਤਾ ਦੇ ਖਿਲਾਫ਼ ਸ਼ਾਹੀਨ ਬਾਗ ਦੀਆਂ ਔਰਤਾਂ ਨੇ ਮਥੁਰਾ ਰੋਡ ਨੂੰ ਨੋਇਡਾ ਨਾਲ ਜੋੜਨ ਵਾਲੀ ਕਾਲਿੰਦੀ ਕੁੰਜ ਮਾਰਗ ਵਿਚਕਾਰ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਦੀ ਅਗਵਾਈ ਵੀ ਔਰਤਾਂ ਕਰ ਰਹੀਆਂ ਹਨ।
ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸ਼ਾਹੀਨ ਕੌਸਰ ਨੇ ਦੱਸਿਆ ਕਿ ਰੋਜ਼ ਧਰਨੇ-ਪ੍ਰਦਰਸ਼ਨ ਦੀ ਸ਼ੁਰੂਆਤ ਸੰਵਿਧਾਨ ਦੀ ਪ੍ਰਸਤਾਵਨਾ ਨਾਂਲ ਕੀਤੀ ਜਾਂਦੀ ਹੈ। ਅੰਗਰੇਜ਼ੀ ਅਤੇ ਹੰਿਦੀ ਭਾਸ਼ਾ ‘ਚ ਸਾਰੇ ਲੋਕ ਇਕੱਠੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨ ਤੋਂ ਬਾਅਦ ਉਸ ਦੀ ਰੱਖਿਆ ਕਰਨ ਦੀ ਸਹੁੰ ਚੁੱਕਦੇ ਹਨ। ਦੇਸ਼ ਭਰ ‘ਚ ਵੱਖ-ਵੱਖ ਭਾਈਚਾਰੇ ਦੇ ਲੋਕ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਇੱਥੇ ਆ ਰਹੇ ਹਨ।
ਰਿਜਵਾਨਾ ਨੇ ਦੱਸਿਆ ਕਿ ਇਹ ਲੜਾਈ ਸੰਵਿਧਾਨ ਬਚਾਉਣ ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹੈ।
ਇਸ ਲਈ ਸਭ ਕੁਝ ਛੱਡ ਕੇ ਕਾਲਾ ਕਾਨੂੰਨ ਵਾਪਸ ਕਰਨ ਲਈ ਸੜਕਾਂ ‘ਤੇ ਦਿਨ-ਰਾਤ ਬੈਠੇ ਹਾਂ।
ਉਨ੍ਹਾਂ ਕਿਹਾ ਕਿ ਉਹ ਦਮੇ ਦੀ ਮਰੀਜ਼ ਹੈ
ਫਿਰ ਵੀ ਠੰਢ ਦੀ ਪਰਵਾਹ ਕੀਤੇ ਬਿਨਾ ਸੜਕ ‘ਤੇ ਰਾਤਾਂ ਕੱਟ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।