AIIMS - Sach Kahoon Punjabi
ਮੋਦੀ ਅੱਜ ਗੋਰਖਪੁਰ ਨੂੰ ਸੋਪਣਗੇ ਏਮਜ਼ ਤੇ ਖਾਦ ਫੈਕਟਰੀ ਦਾ ਤੋਹਫਾ
ਮੋਦੀ ਅੱਜ ਗੋਰਖਪੁਰ ਨੂੰ ਸੋਪਣਗੇ ਏਮਜ਼ ਤੇ ਖਾਦ ਫੈਕਟਰੀ ਦਾ ਤੋਹਫਾ
ਗੋਰਖਪੁਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੋਰਖਪੁਰ ਵਿੱਚ ਹਿੰਦੁਸਤਾਨ ਫਰਟੀਲਾਈਜ਼ਰਜ਼ ਐਂਡ ਰਸਾਇਣ ਲਿਮਟਿਡ ਦੀ ਖਾਦ ਫੈਕਟਰੀ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਸਮੇਤ 9600 ਕਰੋੜ ਰੁਪਏ ਤੋਂ ਵੱਧ ਦੇ ਕੁਝ ਹੋਰ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮੌਜੂਦਗੀ ਵਿੱਚ ਉਹ ਖਾਦ ਫੈਕਟਰੀ ਅਤੇ ਏਮਜ਼ ਤੋਂ ਇਲਾਵਾ ਆਈਸੀਐਮਆਰ ਦੇ ਖੇਤਰੀ ਮੈਡੀਕਲ ਖੋਜ ਕੇਂਦਰ ਦਾ ਵੀ ਉਦਘਾਟਨ ਕਰਨਗੇ।
ਇਹ ਸਾਰੇ ਪ੍ਰੋਜੈਕਟ ਆਤਮ ਨਿਰਭਰ ਭਾਰਤ ਨੂੰ ਭੋਜਨ ਸੁਰੱਖਿਆ ਅਤੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਕਰੀਬ 598 ਏਕੜ ਵਿੱਚ ਸਥਾਪਤ ਕੀਤੀ ਖਾਦ ਫੈਕਟਰੀ ਦੀ ਲਾਗਤ 8,603 ਕਰੋੜ ਰੁਪਏ ਹੈ। ਇਸ ਪਲਾਂਟ ਦੀ ਸਮਰੱਥਾ ਪ੍ਰਤੀ ਦਿਨ 2,200 ਮੀਟਰਕ ਟਨ ਤਰਲ ਅਮੋਨੀਆ ਅਤੇ 3,850 ਮੀਟਰਕ ਟਨ ਨੀਮ ਕੋਟੇਡ ਯੂਰੀਆ ਪੈਦਾ ਕਰਨ ਦੀ ਹੈ। ਇਹ ਖਾਦ ਪਲਾਂਟ ਸਾਲਾਨਾ 12.7 ਲੱਖ ਮੀਟ੍ਰਿਕ ਟਨ ਨਿੰਮ ਕੋਟੇਡ ਯੂਰੀਆ ਦਾ ਉਤਪਾਦਨ ਕਰੇਗਾ।
It makes me very happy that the Gorakhpur Fertiliser Plant will be revived after remaining shut for over 30 years. This plant is important in order to become Aatmanirbhar in urea production. Will also dedicate to the nation the AIIMS Gorakhpur, which will strengthen health infra.
— Narendra Modi (@narendramodi) December 6, 2021
ਮੋਦੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ 30 ਸਾਲਾਂ ਤੋਂ ਬੰਦ ਪਈ ਗੋਰਖਪੁਰ ਖਾਦ ਫੈਕਟਰੀ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ। ਇਸ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਦੇਸ਼ ਨੂੰ ਖਾਦ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਮਦਦ ਮਿਲੇਗੀ। ਬੁਲਾਰੇ ਨੇ ਦੱਸਿਆ ਕਿ ਨਵੇਂ ਬਣੇ ਏਮਜ਼ ਦੀ ਪ੍ਰਵਾਨਿਤ ਲਾਗਤ 1,011 ਕਰੋੜ ਰੁਪਏ ਹੈ। ਇਹ 112 ਏਕੜ ਰਕਬੇ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ।
ਇਸ ਉੱਚ ਵਿਸ਼ੇਸ਼ ਮੈਡੀਕਲ ਸੰਸਥਾ ਰਾਹੀਂ ਮਰੀਜ਼ਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਵਿੱਚ, ਗੋਰਖਪੁਰ ਏਮਜ਼ 14 ਅਤਿ ਆਧੁਨਿਕ ਮਾਡਿਊਲਰ ਅਪਰੇਸ਼ਨ ਥੀਏਟਰਾਂ, ਅਤਿੑਆਧੁਨਿਕ ਸੀਟੀ, ਐਮਆਰਆਈ, ਡਾਇਲਸਿਸ ਮਸ਼ੀਨ, ਸੀ ਆਰਮ ਮਸ਼ੀਨ ਬਹੁਤ ਸਾਰੇ ਮੈਡੀਕਲ ਉਪਕਰਨਾਂ ਅਤੇ ਸਹੂਲਤਾਂ ਨਾਲ ਲੈਸ ਹੈ। ਇਸ ਤੋਂ ਇਲਾਵਾ, ਗੋਰਖਪੁਰ ਵਿੱਚ ਸਥਾਪਿਤ ਕੀਤਾ ਜਾ ਰਿਹਾ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦਾ ਖੇਤਰੀ ਮੈਡੀਕਲ ਖੋਜ ਕੇਂਦਰ ਕੋਵਿਡ ਸਮੇਤ ਇਨਸੇਫਲਾਈਟਿਸ, ਡੇਂਗੂ, ਚਿਕਨਗੁਨੀਆ, ਕਾਲਾ ਆਜ਼ਾਰ ਵਰਗੇ ਵਾਇਰਸਾਂ ਦੀ ਪਛਾਣ ਅਤੇ ਇਲਾਜ ਲਈ ਖੋਜ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੋਦੀ ਨੇ ਏਮਜ਼ ’ਚ ਲਗਵਾਈ ਕੋਰੋਨਾ ਵੈਕਸੀਨ
ਮੋਦੀ ਨੇ ਏਮਜ਼ ’ਚ ਲਗਵਾਈ ਕੋਰੋਨਾ ਵੈਕਸੀਨ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ-19 ਤੋਂ ਕੋਰੋਨਾ ਟੀਕਾ ਦੇਸ਼ ਦੀ ਸੁਰੱਖਿਆ ਲਈ ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਬਚਾਅ ਲਈ ਪੇਸ਼ ਕੀਤਾ। ਮੋਦੀ ਸੋਮਵਾਰ ਸਵੇਰੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਪਹੁੰਚੇ। ਪ੍ਰਧਾਨ ਮੰਤਰੀ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਕੋਰੋਨਾ ਖਿਲਾਫ ਮੁਹਿੰਮ ਵਿਚ ਸਹਿਯੋਗ ਦੀ ਅਪੀਲ ਕਰਦਿਆਂ ਟੀਕਾ ਲਗਵਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ‘‘ਅੱਜ ਏਮਜ਼ ਗਿਆ ਅਤੇ ਟੀਕੇ ਦੀ ਪਹਿਲੀ ਖੁਰਾਕ ਲਈ ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਕੋਰੋਨਾ ਵਿਰੁੱਧ ਵਿਸ਼ਵਵਿਆਪੀ ਲੜਾਈ ਨੂੰ ਮਜ਼ਬੂਤ ​​ਕਰਨ ਵਿੱਚ ਜੋ ਤੇਜ਼ੀ ਨਾਲ ਕੰਮ ਕੀਤਾ ਹੈ ਉਹ ਅਸਧਾਰਨ ਹੈ। ਮੈਂ ਸਾਰੇ ਯੋਗ ਲੋਕਾਂ ਨੂੰ ਟੀਕਾਕਰਨ ਦੀ ਅਪੀਲ ਕਰਦਾ ਹਾਂ। ਸਾਨੂੰ ਮਿਲ ਕੇ ਦੇਸ਼ ਨੂੰ ਕੋਰੋਨਾ ਮੁਕਤ ਕਰਨਾ ਹੈ। ਭੈਣ ਪੀ ਨਿਵੇਦਿਤਾ ਅਤੇ ਭੈਣ ਰੋਸਮਾ ਅਨਿਲ ਨੇ ਪ੍ਰਧਾਨ ਮੰਤਰੀ ਨੂੰ ਟੀਕਾ ਲਗਾਇਆ। ਇਸ ਮੌਕੇ ਉਸਨੇ ਆਸਾਮੀ ਸਵੈਗ ਪਾਈ ਹੋਈ ਸੀ। ਪ੍ਰਧਾਨ ਮੰਤਰੀ ਸਵੇਰੇ ਏਮਜ਼ ਪਹੁੰਚੇ,
ਜਿਸ ਕਾਰਨ ਉਨ੍ਹਾਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ ਸਨ ਅਤੇ ਇਹ ਗੱਲ ਧਿਆਨ ਵਿਚ ਰੱਖੀ ਗਈ ਸੀ ਕਿ ਇਸ ਸਮੇਂ ਦੌਰਾਨ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਧਿਆਨ ਯੋਗ ਹੈ ਕਿ ਕੋਰੋਨਾ ਦੀ ਰੋਕਥਾਮ ਲਈ ਦੇਸ਼ ਵਿੱਚ ਟੀਕਾਕਰਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪੜਾਅ ਵਿੱਚ, 60 ਸਾਲ ਤੋਂ ਵੱਧ ਉਮਰ ਦੇ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਪਹਿਲੇ ਪੜਾਅ ਵਿਚ, ਸਿਹਤ ਕਰਮਚਾਰੀਆਂ ਅਤੇ ਫਰੰਟ ਲਾਈਨ ਦੀਆਂ ਕੋਰੀਆ ਔਰਤਾਂ ਨੂੰ ਟੀਕਾ ਲਗਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਏਮਜ਼: ਕੌਮੀ ਪੱਧਰ ਦੀਆਂ ਸਹੂਲਤਾਂ ਵਾਲਾ ਬਣਿਆ ਬਠਿੰਡਾ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕੀਤਾ ਬਠਿੰਡਾ ਏਮਜ਼ ਦਾ ਉਦਘਾਟਨ
ਸੁਖਜੀਤ ਮਾਨ/ਬਠਿੰਡਾ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਵਿਖੇ ਅੱਜ ਓਪੀਡੀ ਸੇਵਾਵਾਂ ਸ਼ੁਰੂ ਹੋ ਗਈਆਂ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਮਿਲ ਕੇ ਜਨਤਕ ਸਮਾਗਮ ਦੌਰਾਨ ਓਪੀਡੀ ਸੇਵਾਵਾਂ ਦਾ ਉਦਘਾਟਨ ਕੀਤਾ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਦੂਰ-ਦੁਰਾਡੇ ਜਾਂਦੇ ਮਾਲਵਾ ਖਿੱਤੇ ਦੇ ਲੋਕਾਂ ਨੂੰ ਹੁਣ ਬਿਹਤਰ ਅਤੇ ਸਸਤੀਆਂ ਸਹੂਲਤਾਂ ਬਠਿੰਡਾ ‘ਚ ਹੀ ਮਿਲਣਗੀਆਂ ਸਿਹਤ ਸਹੂਲਤਾਂ ਦੇ ਨਾਲ-ਨਾਲ ਹੁਣ ਇਸ ਖੇਤਰ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮੈਡੀਕਲ ਦੀ ਸਿੱਖਿਆ ਦਿਵਾਉਣਾ ਵੀ ਆਸਾਨ ਹੋ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਪੰਜਾਬ ਦੇ ਪਟਿਆਲਾ ਅਤੇ ਫਰੀਦਕੋਟ ਮੈਡੀਕਲ ਕਾਲਜਾਂ ਅੰਦਰ ਸਹੂਲਤਾਂ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ  ਇਸ ਤੋਂ ਇਲਾਵਾ ਦੇਸ਼ ਅੰਦਰ 22 ਏਮਜ਼ ਸੰਸਥਾਨਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 6 ਮੁਕੰਮਲ ਹੋ ਚੁੱਕੇ ਹਨ 157 ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ, ਜਿਹੜੇ ਕਿ ਨਿਰਮਾਣ ਦੇ ਵੱਖ-ਵੱਖ ਪੜ੍ਹਾਵਾਂ ਉੱਤੇ ਹਨ ਉਨ੍ਹਾਂ ਕਿਹਾ ਕਿ 750 ਬਿਸਤਰਿਆਂ ਵਾਲੇ ਇਸ ਹਸਪਤਾਲ ‘ਚ ਆਮ ਲੋਕਾਂ ਨੂੰ ਦੂਰ-ਦੁਰਾਡੇ ਵੱਡੇ ਹਸਪਤਾਲਾਂ ਵਿਚ ਜਾਣ ਦੀ ਬਜਾਏ ਇੱਥੇ ਹੀ ਵਧੀਆ ਅਤੇ ਘੱਟ ਦਰਾਂ ‘ਤੇ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਚਾਲੂ ਵਰ੍ਹੇ 2019-20 ਦੌਰਾਨ ਪਹਿਲੇ ਬੈਚ ‘ਚ ਵਿਦਿਆਰਥੀਆਂ ਲਈ ਐਮ.ਬੀ.ਬੀ.ਐਸ. ਦੀਆਂ 50 ਸੀਟਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਨਾਲ ਮਾਲਵੇ ਖਿੱਤੇ ਦੇ ਮਾਪਿਆਂ ਨੂੰ ਹੁਣ ਆਪਣੇ ਬੱਚਿਆਂ ਨੂੰ ਮੈਡੀਕਲ ਦੀ ਸਿੱਖਿਆ ਦਿਵਾਉਣਾ ਆਸਾਨ ਹੋ ਜਾਵੇਗਾ।
ਏਮਜ਼ ਸ਼ੁਰੂ ਹੋਣਾ ਮੇਰੀ ਜ਼ਿੰਦਗੀ ਦੀ ਅਹਿਮ ਘਟਨਾ : ਹਰਸਿਮਰਤ ਬਾਦਲ
ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਫਿਰੋਜ਼ਪੁਰ ਵਾਸਤੇ 450 ਕਰੋੜ ਰੁਪਏ ਦੀ ਲਾਗਤ ਵਾਲੇ ਪੀਜੀਆਈ ਸੈਟੇਲਾਈਟ ਕੇਂਦਰ ਦਾ ਐਲਾਨ ਕਰਦਿਆਂ ਆਖਿਆ ਕਿ ਇਸ ਪ੍ਰੋਜੈਕਟ ‘ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਉਹ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਫਿਰੋਜ਼ਪੁਰ ਆਉਣਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਏਮਜ਼ ਬਠਿੰਡਾ ਸ਼ੁਰੂ ਹੋਣ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਅਹਿਮ ਘਟਨਾ ਕਰਾਰ ਦਿੱਤਾ ਇਸ ਪ੍ਰੋਜੈਕਟ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਇੰਸਟੀਚਿਊਟ ਦਾ ਬੀਜ ਬੀਜਿਆ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪਾਲ-ਪੋਸ ਕੇ ਵੱਡਾ ਕੀਤਾ ਹੈ, ਜਿਸ ਲਈ ਉਹ ਸਾਰਿਆਂ ਦੇ ਦਿਲੋਂ ਸ਼ੁਕਰਗੁਜ਼ਾਰ ਹਨ ।
ਇਸ ਮੌਕੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਮਝੌਤੇ ਮੁਤਾਬਿਕ ਕਰੀਬ 170 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਉਨ੍ਹਾਂ ਆਖਿਆ ਕਿ ਇੱਥੇ ਚਾਹੀਦੀਆਂ ਹੋਰ ਬੁਨਿਆਦੀ ਸਹੂਲਤਾਂ ਜੋ ਪੰਜਾਬ ਸਰਕਾਰ ਨੇ ਦੇਣੀਆਂ ਸੀ, ਉਨ੍ਹਾਂ ਦਾ ਕੰਮ ਕਰੀਬ 90 ਫੀਸਦੀ ਪੂਰਾ ਹੋ ਚੁੱਕਾ ਹੈ ਉਨ੍ਹਾਂ ਮੰਚ ਤੋਂ ਵਿਸ਼ਵਾਸ ਦਿਵਾਇਆ ਕਿ ਇਸ ਪ੍ਰੋਜੈਕਟ ਲਈ ਪੰਜਾਬ ਸਰਕਾਰ ਵੱਲੋਂ ਕੋਈ ਮੁਸ਼ਕਲ ਨਹੀਂ ਆਵੇਗੀ ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਅਤੇ ਫਿਰੋਜ਼ਪੁਰ ਸਾਂਸਦ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਏਮਜ਼ ਹਸਪਤਾਲ ਇਸ ਲਈ ਨਿਵੇਕਲਾ ਹੋਵੇਗਾ, ਕਿਉਂਕਿ ਇਸ ਦੀਆਂ ਓਪੀਡੀਜ਼ ਵੱਲੋਂ ਪ੍ਰਤੀ ਮਰੀਜ਼ ਸਿਰਫ 10 ਰੁਪਏ ਫੀਸ ਲੈ ਕੇ ਇਲਾਜ ਦਾ ਸਪੈਸ਼ਲ ਮਸ਼ਵਰਾ ਦਿੱਤਾ ਜਾਵੇਗਾ।
ਇਸ ਮੌਕੇ ਪੀਜੀਆਈਐਮਈਆਰ, ਚੰਡੀਗੜ੍ਹ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਨੇ ਵੀ ਸੰਬੋਧਨ ਕੀਤਾ ਅਤੇ ਇਸ ਇੰਸਟੀਚਿਊਟ ਦੀ ਸਥਾਪਤੀ ਨੂੰ ਇੱਕ ਇਤਿਹਾਸਕ ਘਟਨਾ ਕਰਾਰ ਦਿੱਤਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਵੀ ਇਸ ਮੌਕੇ ਸੰਬੋਧਨ ਕੀਤਾ  ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਂਖੋ ਅਤੇ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਸਰੂਪ ਚੰਦ ਸਿੰਗਲਾ, ਜਗਦੀਪ ਨਕਈ, ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਸਮੇਤ ਵੱਡੀ ਗਿਣਤੀ ‘ਚ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ
ਇਹ 12 ਓਪੀਡੀਜ਼ ਹੋਈਆਂ ਸ਼ੁਰੂ
ਬਠਿੰਡਾ ਏਮਜ਼ ‘ਚ 12 ਓ.ਪੀ.ਡੀਜ਼ ਸ਼ੁਰੂ ਹੋਈਆਂ ਹਨ, ਜਿਨ੍ਹਾਂ ‘ਚ  ਓਰਥੋਪੈਡਿਕ, ਜਨਰਲ ਸਰਜਰੀ, ਜਨਰਲ ਮੈਡੀਸਨ, ਈ.ਐਨ.ਟੀ, ਅੱਖਾਂ ਦੇ ਰੋਗ, ਮਨੋਰੋਗ, ਚਮੜੀ ਰੋਗ, ਇਸਤਰੀ ਤੇ ਪ੍ਰਜਨਨਾ ਰੋਗ, ਦੰਦਾਂ ਦੇ ਰੋਗ, ਰੈਡੀਓਲਾਜੀ, ਬਾਇਓਕੈਮਿਸਟਰੀ ਤੇ ਪੈਥੋਲੌਜੀ ਆਦਿ  ਸ਼ਾਮਲ ਹਨ।
170 ਏਕੜ ‘ਚ ਹੈ 750 ਬਿਸਤਰਿਆਂ ਵਾਲਾ ਏਮਜ਼
ਬੇਸ਼ੱਕ ਅੱਜ ਏਮਜ਼ ਦਾ ਉਦਘਾਟਨ ਕਰ ਦਿੱਤਾ ਗਿਆ ਪਰ ਇਸ ‘ਚ ਹਾਲੇ ਵੀ ਬਹੁਤ ਸਾਰਾ ਕੰਮ ਅਧੂਰਾ ਪਿਆ ਹੈ, ਜਿਸਨੂੰ 2022 ਤੱਕ ਮੁਕੰਮਲ ਕੀਤਾ ਜਾਵੇਗਾ  170 ਏਕੜ ਦੇ ਇਸ ਪ੍ਰੋਜੈਕਟ ‘ਤੇ 925 ਕਰੋੜ ਰੁਪਏ ਲੱਗਣਗੇ  750 ਬਿਸਤਰਿਆਂ ਵਾਲੇ ਇਸ ਹਸਪਤਾਲ ‘ਚ ਆਮ ਲੋਕਾਂ ਨੂੰ ਦੂਰ-ਦੁਰਾਡੇ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਬਜਾਏ ਇੱਥੇ ਹੀ ਵਧੀਆ ਅਤੇ ਘੱਟ ਦਰਾਂ ‘ਤੇ ਸਿਹਤ ਸਹੂਲਤਾਂ ਮਿਲਣਗੀਆਂ। ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਡਾਕਟਰਾਂ ਦੀ ਭਰਤੀ ਹੁੰਦਿਆਂ ਹੀ ਜਲਦੀ ਸੁਪਰ ਸਪੈਸ਼ਲਿਟੀ ਦੇ ਚਾਰ ਵਿਭਾਗ ਯੂਰੋਲਾਜੀ, ਪੀਡੀਐਟਰਿਕ ਸਰਜਰੀ, ਸਰਜੀਕਲ ਓਨਕੋਲਾਜੀ ਤੇ ਨਿਊਰੋਲੌਜੀ ਕੰਮ ਵੀ ਸ਼ੁਰੂ ਹੋ ਜਾਵੇਗਾ 45 ਬਿਸਤਰਿਆਂ ਵਾਲਾ ਟਰੋਮਾ ਸੈਂਟਰ ਅਗਲੇ ਸਾਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਦਘਾਟਨ ਸਮਾਰੋਹ ‘ਤੇ ਅਕਾਲੀ ਦਲ ਦਾ ਕਬਜ਼ਾ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂਅ ਸੱਦਾ ਪੱਤਰ ‘ਚ ਸ਼ਾਮਲ
ਅਸ਼ਵਨੀ ਚਾਵਲਾ/ਚੰਡੀਗੜ੍ਹ । ਪੰਜਾਬ ਦੇ ਬਠਿੰਡਾ ਵਿਖੇ ਖੁੱਲ੍ਹਣ ਵਾਲੇ ਏਮਜ਼ ਦੇ ਉਦਘਾਟਨ ਮੌਕੇ ਬਾਦਲ ਪਰਿਵਾਰ ਦਾ ਹੀ ਸਾਰੇ ਪ੍ਰੋਗਰਾਮ ਮੌਕੇ ਕਬਜ਼ਾ ਹੋਵੇਗਾ। ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਵਿਧਾਨ ਸਭਾ ਹਲਕੇ ਦੀ ਵਿਧਾਇਕ ਰੂਪਿੰਦਰ ਕੌਰ ਰੂਬੀ ਨੂੰ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ। ਇਸ ਸਮਾਗਮ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਸੱਦਾ ਪੱਤਰ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਅ ਤੱਕ ਗਾਇਬ ਹੈ, ਇਸ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਵੱਲੋਂ ਕੁਝ ਬੋਲਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਸੱਦਾ ਪੱਤਰ ਵਿੱਚ ਨਾਂਅ ਨਾ ਲਿਖਣ ਦੇ ਮਾਮਲੇ ਵਿੱਚ ਨਰਾਜ਼ਗੀ ਜ਼ਰੂਰ ਜਤਾ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਦਾ ਪਹਿਲਾ ਏਮਜ਼ ਸੋਮਵਾਰ ਤੋਂ ਕੰਮ ਸ਼ੁਰੂ ਕਰੇਗਾ ਹੈ, ਜਿਸ ਦਾ ਆਰਜ਼ੀ ਤੌਰ ‘ਤੇ ਉਦਘਾਟਨ ਕਰਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਆ ਰਹੇ ਹਨ ਤੇ ਉਨ੍ਹਾਂ ਨਾਲ ਮੰਚ ‘ਤੇ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹਿਣਗੇ।
ਹਲਕੇ ਦੀ ਵਿਧਾਇਕ ਰੁਪਿੰਦਰ ਰੂਬੀ ਨੂੰ ਨਹੀਂ ਮਿਲਿਆ ਸੱਦਾ
ਇਸ ਸਰਕਾਰੀ ਸਮਾਗਮ ‘ਤੇ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਕਬਜ਼ਾ ਰਹੇਗਾ, ਜਿਸ ਦੀ ਇੱਕ ਝਲਕ ਕੇਂਦਰ ਸਰਕਾਰ ਵਲੋਂ ਭੇਜੇ ਗਏ ਸੱਦਾ ਪੱਤਰ ਤੋਂ ਹੀ ਦਿਖਾਈ ਦੇ ਰਹੀ ਹੈ। ਕੇਂਦਰੀ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਸੱਦਾ ਪੱਤਰ ਵਿੱਚ ਡਾ. ਹਰਸ਼ ਵਰਧਨ ਅਤੇ ਹਰਸਿਮਰਤ ਕੌਰ ਬਾਦਲ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਨਾਅ ਸ਼ਾਮਲ ਕੀਤਾ ਗਿਆ ਹੈ। ਇਸ ਸੱਦਾ ਪੱਤਰ ਵਿੱਚ ਬਲਬੀਰ ਸਿੱਧੂ ਬਤੌਰ ਸੂਬਾ ਸਿਹਤ ਮੰਤਰੀ ਅਤੇ ਓ.ਪੀ. ਸੋਨੀ ਬਤੌਰ ਮੈਡੀਕਲ ਖੋਜ ਅਤੇ ਰਿਸਰਚ ਮੰਤਰੀ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ ਪਰ ਇਸ ਸੱਦਾ ਪੱਤਰ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਅ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਹੈ।
ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸਿਹਤ ਕਾਰਨਾਂ ਕਰਕੇ ਇਸ ਸਮਾਗਮ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਇਸ ਸੱਦਾ ਪੱਤਰ ਵਿੱਚ ਉਨਾਂ ਦਾ ਨਾਅ ਸ਼ਾਮਲ ਕੀਤਾ ਜਾ ਸਕਦਾ ਸੀ ਏਮਜ਼  ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ‘ਚ ਪੈਦਾ ਹੈ ਪਰ ਹਲਕੇ ਦੀ ਵਿਧਾਇਕ ਰੁਪਿੰਦਰ ਕੌਰ ਰੁਬੀ ਨੂੰ ਸੱਦਾ ਪੱਤਰ ਅਤੇ ਸਟੇਜ ‘ਤੇ ਥਾਂ ਦੇਣ ਦੀ ਥਾਂ ‘ਤੇ ਉਨਾਂ ਨੂੰ ਸਮਾਗਮ ਲਈ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ ਹੈ। ਰੂਪਿੰਦਰ ਕੌਰ ਰੂਬੀ ਨੂੰ ਅਖ਼ਬਾਰਾਂ ਰਾਹੀਂ ਹੀ ਜਾਣਕਾਰੀ ਮਿਲੀ ਹੈ ਕਿ ਸੋਮਵਾਰ ਨੂੰ ਏਮਜ ਦਾ ਉਦਘਾਟਨ ਹੋ ਰਿਹਾ ਹੈ, ਜਦੋਂ ਕਿ ਸਰਕਾਰੀ ਤੌਰ ‘ਤੇ ਨਾ ਹੀ ਸੱਦਾ ਦਿੱਤਾ ਗਿਆ ਅਤੇ ਨਾ ਹੀ ਕੋਈ ਫੋਨ ਕੀਤਾ ਗਿਆ ਹੈ।
ਮੁੱਖ ਮੰਤਰੀ ਮੈਡੀਕਲ ਕਰਨਾ ਕਰਕੇ ਨਹੀਂ ਜਾ ਰਹੇ ਹਨ ਪਰ ਨਾਂਅ ਸ਼ਾਮਲ ਨਾ ਕਰਨਾ ਗਲਤ
ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੁਝ ਜਿਆਦਾ ਨਹੀਂ ਕਹਿਣਾ ਚਾਹੁੰਦੇ ਹਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਅ ਸੱਦਾ ਪੱਤਰ ਵਿੱਚ ਸ਼ਾਮਲ ਨਾ ਕਰਕੇ ਕੇਂਦਰ ਸਰਕਾਰ ਨੇ ਗਲਤ ਕੀਤਾ ਹੈ। ਉਨਾਂ ਕਿਹਾ ਕਿ ਜੇਕਰ ਪ੍ਰੋਟੋਕਾਲ ਅਨੁਸਾਰ ਸੱਦਾ ਪੱਤਰ ਤਿਆਰ ਹੁੰਦਾ ਹੈ ਤਾਂ ਇਸ ਸੱਦਾ ਪੱਤਰ ਵਿੱਚ ਵੀ ਪ੍ਰੋਟੋਕਾਲ ਤੋੜਿਆਂ ਗਿਆ ਹੈ, ਕਿਉਂਕਿ ਫਿਰੋਜ਼ਪੁਰ ਦੇ ਲੋਕ ਸਭਾ ਮੈਂਬਰ ਅਤੇ ਅੰਮ੍ਰਿਤਸਰ ਦੇ ਰਾਜ ਸਭਾ ਮੈਂਬਰ ਦਾ ਨਾਂਅ ਕਿਹੜੇ ਪ੍ਰੋਟੋਕਾਲ ਅਨੁਸਾਰ ਪਾਇਆ ਗਿਆ ਹੈ। ਜੇਕਰ ਸੰਸਦ ਮੈਂਬਰ ਹੋਣ ਕਰਕੇ ਨਾਅ ਸ਼ਾਮਲ ਕੀਤਾ ਗਿਆ ਹੈ ਤਾਂ ਪੰਜਾਬ ਵਿੱਚ ਹੋਰ ਵੀ 18 ਲੋਕ ਸਭਾ ਅਤੇ ਰਾਜ ਸਭਾ ਮੈਂਬਰ ਹਨ, ਉਨਾਂ ਦਾ ਨਾਅ ਤਾਂ ਸ਼ਾਮਲ ਨਹੀਂ ਕੀਤਾ।
ਸਰਕਾਰੀ ਸਮਾਗਮ ਨੂੰ ਅਕਾਲੀ ਦਲ ਨੇ ਨਿੱਜੀ ਬਣਾ ਲਿਆ ਐ : ਰੂਬੀ
ਵਿਧਾਇਕ ਰੂਪਿੰਦਰ ਕੌਰ ਰੂਬੀ ਨੇ ਕਿਹਾ ਕਿ ਉਹ ਇਸ ਗਲ ਨੂੰ ਲੈ ਕੇ ਹੈਰਾਨ ਹਨ ਕਿ ਵਿਧਾਇਕ ਹੋਣ ਦੇ ਨਾਤੇ ਉਨਾਂ ਨੂੰ ਸਟੇਜ ‘ਤੇ ਬਿਠਾਉਣਾ ਤਾਂ ਕੀ ਸੀ, ਉਨਾਂ ਨੂੰ ਤਾਂ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਸੱਦਾ ਪੱਤਰ ਦੇ ਫੋਨ ਦੀ ਉਡੀਕ ਵਿੱਚ ਹਨ ਪਰ ਕੇਂਦਰ ਸਰਕਾਰ ਸ਼੍ਰੋਮਣੀ ਅਕਾਲੀ ਦਲ ਅੱਗੇ ਝੁਕੀ ਹੋਈ ਨਜ਼ਰ ਆ ਰਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰੀ ਸਮਾਗਮ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਨਿੱਜੀ ਸਮਾਗਮ ਬਣਾ ਲਿਆ ਹੈ, ਅਤੇ ਹਰਸਿਮਰਤ ਕੌਰ ਬਾਦਲ ਦੇ ਇਸ਼ਾਰੇ ‘ਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ। ਇਹ ਕੇਂਦਰ ਸਰਕਾਰ ਅਤੇ ਉਨ੍ਹਾਂ ਦੇ ਅਧਿਕਾਰੀਆਂ ਲਈ ਠੀਕ ਨਹੀਂ ਹੈ।
ਪਰਕਾਸ਼ ਸਿੰਘ ਬਾਦਲ ਦੇ ਨਾਂਅ ‘ਤੇ ਵੀ ਹੋ ਰਿਹਾ ਐ ਇਤਰਾਜ਼
ਕਾਂਗਰਸ ਸਣੇ ਆਮ ਆਦਮੀ ਪਾਰਟੀ ਵਲੋਂ ਪਰਕਾਸ਼ ਸਿੰਘ ਬਾਦਲ ਦਾ ਏਮਜ਼ ਦੇ ਉਦਘਾਟਨੀ ਸੱਦਾ ਪੱਤਰ ਵਿੱਚ ਨਾਂਅ ਸ਼ਾਮਲ ਕਰਨ ਦਾ ਇਤਰਾਜ਼ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਬਠਿੰਡਾ ਹਲਕੇ ਦੇ ਵਿਧਾਇਕ ਮਨਪ੍ਰੀਤ ਬਾਦਲ ਦਾ ਨਾਂਅ ਛੱਡ ਕੇ ਦੂਜੇ ਜ਼ਿਲੇ ਦੇ ਹਲਕੇ ਲੰਬੀ ਦੇ ਵਿਧਾਇਕ ਪਰਕਾਸ਼ ਸਿੰਘ ਬਾਦਲ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ, ਇਹ ਗਲਤ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਵੀ ਇਹੋ ਹੀ ਇਤਰਾਜ਼ ਹੈ ਕਿ ਵਿਧਾਨ ਸਭਾ ਹਲਕੇ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਛੱਡ ਕੇ ਦੂਰ ਹਲਕੇ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਰਜ਼ੀ ਉਦਘਾਟਨ ਮਗਰੋਂ 23 ਦਸੰਬਰ ਤੋਂ ਲੋਕਾਂ ਲਈ ਖੁੱਲ੍ਹ ਜਾਵੇਗਾ ਬਠਿੰਡਾ ਦਾ ਏਮਜ਼
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕਰਨਗੇ ਆਰਜ਼ੀ ਉਦਘਾਟਨ
ਚਾਲੂ ਹੋਣਗੀਆਂ 12 ਵਿਚੋਂ 9 ਓਪੀਡੀ , ਜੂਨ 2020 ‘ਚ ਹੋਵੇਗਾ ਰਸਮੀ ਉਦਘਾਟਨ
ਸੁਖਜੀਤ ਮਾਨ/ਬਠਿੰਡਾ। ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਐਲਾਨ ਕੀਤਾ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ 23 ਦਸੰਬਰ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ ਇੰਸਟੀਚਿਊਟ ਦੇ 12 ਓਪੀਡੀਜ਼ ਵਿਚੋਂ 9 ਓਪੀਡੀਜ਼ ਕੰਮ ਕਰਨਾ ਸ਼ੁਰੂ ਕਰ ਦੇਣਗੇ ਕੇਂਦਰੀ ਮੰਤਰੀ ਨੇ ਦੱਸਿਆ ਕਿ 9 ਵਿਭਾਗਾਂ ਅੰਦਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਅਤੇ 23 ਦਸੰਬਰ ਨੂੰ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਵੱਲੋਂ ਇੰਸਟੀਚਿਊਟ ਦਾ ਆਰਜ਼ੀ ਉਦਘਾਟਨ ਕੀਤੇ ਜਾਣ ਮਗਰੋਂ ਇਹ ਸਾਰੇ ਵਿਭਾਗ ਕੰਮ ਕਰਨਾ ਸ਼ੁਰੂ ਕਰ ਦੇਣਗੇ ਉਹਨਾਂ ਕਿਹਾ ਕਿ ਇਸ ਇੰਸਟੀਚਿਊਟ ਦਾ ਰਸਮੀ ਉਦਘਾਟਨ ਸਾਰੀਆਂ ਓਪੀਡੀਜ਼ ਚਾਲੂ ਹੋਣ ਮਗਰੋਂ ਜੂਨ  2020 ਵਿਚ ਕੀਤਾ ਜਾਵੇਗਾ  ਉਹਨਾਂ ਦੱਸਿਆ ਕਿ ਅਗਲੇ ਸਾਲ ਇਸ ਇੰਸਟੀਚਿਊਟ ਦਾ ਉੁਦਘਾਟਨ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਵਲੋਂ ਕੀਤੇ ਜਾਣ ਦੀ ਸੰਭਾਵਨਾ ਹੈ ਬੀਬਾ ਬਾਦਲ ਨੇ ਸੂਬਾ ਸਰਕਾਰ ਨੂੰ ਵੀ ਆਖਿਆ ਕਿ ਇਸ ਵੱਕਾਰੀ ਸੰਸਥਾਨ ਦੇ ਵੇਲੇ ਸਿਰ ਉਦਘਾਟਨ ਲਈ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਏ।
ਪੰਜਾਬ ਸਰਕਾਰ ਦੀ ਲੇਟ-ਲਤੀਫੀ ‘ਤੇ ਜਤਾਇਆ ਅਫਸੋਸ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਵੇਂ ਏਮਜ਼ ਬਠਿੰਡਾ 100ਫੀਸਦੀ ਕੇਂਦਰ ਸਰਕਾਰ ਦੇ ਫੰਡਾਂ ਨਾਲ ਹੋਂਦ ਵਿਚ ਆਇਆ ਪ੍ਰੋਜੈਕਟ ਹੈ ਪਰ ਜ਼ਮੀਨੀ ਪੱਧਰ ‘ਤੇ ਕੁਝ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਵੀ ਹੈ, ਜਿਹਨਾਂ ਵਿਚ ਸੰਸਥਾਨ ਤਕ ਪਹੁੰਚਣ ਲਈ ਸੜਕਾਂ, ਬੱਸ ਸਟਾਪ ਅਤੇ ਅਰਾਮ ਘਰ ਬਣਾਉਣਾ ਆਦਿ ਸ਼ਾਮਲ ਹਨ  ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਇਹ ਸਾਰੇ ਪ੍ਰਬੰਧ ਕੀਤੇ ਨਹੀਂ ਗਏ ਹਨ ਜਦ ਕਿ ਏਮਜ਼ ਲਗਭਗ ਮੁਕੰਮਲ ਹੋਣ ਵਾਲਾ ਹੈ  ਉਹਨਾਂ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਇਹ ਸਾਰੇ ਪ੍ਰਬੰਧ ਜਲਦੀ ਮੁਕੰਮਲ ਕਰਨ ਲਈ ਕਹਿਣਗੇ ਪਰੰਤੂ ਜੇਕਰ ਸਰਕਾਰ ਦਾ ਰਵੱਈਆ ਢਿੱਲਾ ਹੀ ਰਿਹਾ ਤਾਂ ਉਹ ਆਪਣੇ ਸੰਸਦ ਮੈਂਬਰ ਵਾਲੇ ਕੋਟੇ ਵਿਚਲੇ ਫੰਡਾਂ ਦੀ ਵਰਤੋਂ ਕਰਕੇ ਇਹਨਾਂ ਸਹੂਲਤਾਂ ਦਾ ਪ੍ਰਬੰਧ ਕਰ ਦੇਣਗੇ।
ਅੜਿੱਕਿਆਂ ਦੇ ਬਾਵਜ਼ੂਦ ਏਮਜ਼ ਸਮੇਂ ਸਿਰ ਮੁਕੰਮਲ : ਬਾਦਲ
ਉਨ੍ਹਾਂ ਲੋੜੀਂਦੀਆਂ ਪ੍ਰਵਾਨਗੀਆਂ ਨਾ ਦੇ ਕੇ ਇਸ ਪ੍ਰੋਜੈਕਟ ਦੇ ਰਸਤੇ ਵਿਚ ਕਾਂਗਰਸ ਸਰਕਾਰ ਵੱਲੋਂ ਪਾਏ ਅੜਿੱਕਿਆਂ ਦੇ ਬਾਵਜੂਦ ਏਮਜ਼ ਬਠਿੰਡਾ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਤਹਿਦਿਲੋਂ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਏਮਜ਼ ਬਠਿੰਡਾ ਦੇ ਸ਼ੁਰੂ ਹੋਣ ਨਾਲ ਇੱਥੇ ਦੇ ਲੋਕਾਂ ਨੂੰ ਸੁਪਰ ਸਪੈਸ਼ਲਿਟੀ ਇਲਾਜ ਦੀ ਸਹੂਲਤ ਮਿਲ ਜਾਵੇਗੀ ਅਤੇ ਲੋਕਾਂ ਨੂੰ ਇਲਾਜ ਵਾਸਤੇ ਪੀਜੀਆਈ, ਚੰਡੀਗੜ੍ਹ ਅਤੇ ਦੂਸਰੀਆਂ ਥਾਵਾਂ ਉਤੇ ਨਹੀਂ ਜਾਣਾ ਪਵੇਗਾ ਉਹਨਾਂ ਕਿਹਾ ਕਿ ਇਹ ਸੰਸਥਾਨ ਪੰਜਾਬੀਆਂ ਖਾਸ ਕਰਕੇ ਮਾਲਵੇ ਦੇ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ
ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਏਮਜ਼ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਹਾਲਚਾਲ ਜਾਣਿਆ। ਜੇਤਲੀ ਪਿਛਲੇ ਹਫਤੇ ਤੋਂ ਹੀ ਏਮਜ਼ ਦੇ ਆਈ.ਸੀ.ਯੂ. ‘ਚ ਭਰਤੀ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। 9 ਅਗਸਤ ਨੂੰ ਏਮਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇੱਕ ਸਟੇਟਮੈਂਟ ਜਾਰੀ ਕੀਤਾ ਸੀ, ਉਸ ਤੋਂ ਹਾਲੇ ਤੱਕ ਏਮਜ਼ ਪ੍ਰਸ਼ਾਸਨ ਵਲੋਂ ਕੋਈ ਹੋਰ ਸਟੇਟਮੈਂਟ ਜਾਰੀ ਨਹੀਂ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਫਟ ਟਿਸ਼ੂ ਸਰਕੋਮਾ ਹੋਇਆ ਹੈ, ਜੋ ਇਸ ਤਰ੍ਹਾਂ ਦਾ ਕੈਂਸਰ ਹੁੰਦਾ ਹੈ।
ਉਸ ਵਿੱਚ ਫੇਫੜਿਆਂ ‘ਚ ਪਾਣੀ ਭਰਨ ਦੀ ਸ਼ਿਕਾਇਤ ਆਉਂਦੀ ਹੀ ਹੈ। ਹਾਲਾਂਕਿ ਏਮਜ਼ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸਟੇਟਮੈਂਟ ‘ਚ ਜੇਤਲੀ ਨੂੰ ਹੇਮੋਡਾਇਨੈਮਿਕਲੀ ਸਟੇਬਲ ਦੱਸਿਆ ਗਿਆ ਸੀ। ਮੈਡੀਕਲ ਸਾਇੰਸ ‘ਚ ਇਸ ਦਾ ਮਤਲਬ ਹੁੰਦਾ ਹੈ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਅਤੇ ਪਲਜ਼ ਠੀਕ ਕੰਮ ਕਰ ਰਹੇ ਹਨ ਪਰ ਇਸ ਤੋਂ ਬਾਅਦ ਏਮਜ਼ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਜੇਤਲੀ ਪਹਿਲਾਂ ਤੋਂ ਸ਼ੂਗਰ ਦੇ ਮਰੀਜ਼ ਹਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋ ਚੁਕਿਆ ਹੈ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸਾਫਟ ਟਿਸ਼ੂ ਕੈਂਸਰ ਦੀ ਵੀ ਬੀਮਾਰੀ ਦਾ ਪਤਾ ਲੱਗਾ ਸੀ। ਉਨ੍ਹਾਂ ਨੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਬੈਰੀਏਟ੍ਰਿਕ ਸਰਜਰੀ ਵੀ ਕਰਵਾ ਰੱਖੀ ਹੈ। ਸਾਬਕਾ ਵਿੱਤ ਮੰਤਰੀ ਦੀ ਸਿਹਤ ਦਾ ਹਾਲ ਜਾਣਨ ਬੀਤੇ ਦਿਨੀਂ ਪੀ.ਐੱਮ. ਵੀ ਏਮਜ਼ ਗਏ ਸਨ।
ਸਤੰਬਰ ‘ਚ ਚਾਲੂ ਹੋਵੇਗੀ ਏਮਜ਼ ਬਠਿੰਡਾ ਦੀ ਓਪੀਡੀ : ਹਰਸਿਮਰਤ ਬਾਦਲ
ਅਸ਼ੋਕ ਵਰਮਾ, ਬਠਿੰਡਾ
ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਹੈ ਕਿ ਬਠਿੰਡਾ ਦੇ ਏਮਜ਼ ‘ਚ 10 ਵਿਭਾਗਾਂ  ਵਿਚ ਓਪੀਡੀ ਦੀਆਂ ਸਹੂਲਤਾਂ ਪਹਿਲੀ ਸਤੰਬਰ ਤੋਂ ਸ਼ੁਰੂ ਹੋ ਜਾਣਗੀਆਂ ਤਕਰੀਬਨ 750 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਜੈਕਟ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਆਈ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਤੇ ਹਸਪਤਾਲ ਅਗਲੇ ਸਾਲ ਜੂਨ ਤੱਕ ਪੂਰੀ ਤਰ੍ਹਾਂ  ਚਾਲੂ ਹੋ ਜਾਣਗੇ ਐੱਮਬੀਬੀਐੱਸ ਦੇ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਦਸੰਬਰ ਵਿਚ ਬਾਬਾ ਫਰੀਦ ਯੂਨੀਵਰਸਟੀ ਤੋਂ ਏਮਜ਼ ਕੈਂਪਸ ਵਿਖੇ ਤਬਦੀਲ ਕਰ ਦਿੱਤਾ ਜਾਵੇਗਾ
ਉਨ੍ਹਾਂ ਦੱਸਿਆ ਕਿ ਸਮੁੱਚੀਆਂ ਓਪੀਡੀ ਸਹੂਲਤਾਂ ਤੇ ਸਟਾਫ ਲਈ ਰਿਹਾਇਸ਼ ਦੇ ਪ੍ਰਬੰਧ ਅਗਲੇ ਸਾਲ ਜੂਨ ਤੱਕ ਮੁਕੰਮਲ ਹੋ ਜਾਣਗੇ ਇਸ ਮੌਕੇ ਨਿਰਮਾਣ ਕਰਨ ਵਾਲੀ ਕੰਪਨੀ ਤੇ ਪੀਜੀਆਈ ਦੀ ਨਿਗਰਾਨ ਟੀਮ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ ਮੈਡੀਕਲ ਕਾਲਜ ਲਈ ਸਟਾਫ ਦੀ ਭਰਤੀ ਕਰ ਲਈ ਗਈ ਹੈ ਤੇ ਬਾਕੀ ਨਿਯੁਕਤੀਆਂ ਸਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਦੱਸਿਆ ਕਿ ਐਨਡੀਏ ਸਰਕਾਰ ਵੱਲੋਂ ਐਲਾਨੇ ਸਾਰੇ ਏਮਜ਼ ਸੰਸਥਾਨਾਂ ‘ਚੋਂ ਏਮਜ਼ ਬਠਿੰਡਾ ਦੀ ਉਸਾਰੀ ਦਾ ਕੰਮ ਸਭ ਤੋਂ ਵੱਧ ਤੇਜ਼ੀ ਨਾਲ ਹੋਇਆ ਹੈ ਇਸ ਪ੍ਰੋਜੈਕਟ ਦਾ ਸਿਹਰਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਿਰ ਬੰਨ੍ਹਦਿਆਂ
ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਮੀਨ ਐਕੁਆਇਰ ਕਰਨ ਤੋਂ ਇਲਾਵਾ ਕੰਮ ਸ਼ੁਰੂ ਕਰਵਾਉਣ ਤੇ ਚਾਰਦੀਵਾਰੀ ਦੀ ਉਸਾਰੀ ਲਈ ਸਾਰੇ ਸਮਝੌਤੇ ਸਹੀਬੰਦ ਕਰ ਦਿੱਤੇ ਸਨ ਉਨ੍ਹਾਂ ਕਿਹਾ ਕਿ ਬੜੀ ਅਫਸੋਸਨਾਕ ਗੱਲ ਹੈ ਕਿ ਇਸ ਪ੍ਰੋਜੈਕਟ ਨੂੰ ਕਾਂਗਰਸ ਸਰਕਾਰ ਦੀ ਸਹਾਇਤਾ ਤੋਂ ਬਿਨਾਂ ਸਿਰੇ ਚੜ੍ਹਾਇਆ ਹੈ ਕਿਉਂਕਿ ਸੂਬਾ ਸਰਕਾਰ ਨੇ ਕਈ ਪ੍ਰਵਾਨਗੀਆਂ ਦੇਣ ਤੋਂ ਪੈਰ ਖਿੱਚ ਲਏ ਸਨ ਅਤੇ ਪ੍ਰਾਜੈਕਟ ਸ਼ੁਰੂ ਕਰਵਾਉਣ ਲਈ ਮੈਨੂੰ ਧੱਕੇ ਨਾਲ ਉਦਘਾਟਨ ਕਰਨਾ ਪਿਆ ਸੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੰਜੀਦਗੀ ਦਾ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਇਸ ਅਹਿਮ ਪ੍ਰੋਜੈਕਟ ਨੂੰ ਦੇਖਣ ਲਈ ਹੁਣ ਤੱਕ ਵੀ ਨਾ ਸਿਹਤ ਮੰਤਰੀ ਤੇ ਨਾ ਹੀ ਵਿੱਤ ਮੰਤਰੀ ਆਏ ਹਨ ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਤੇ ਅਕਾਲੀ ਦਲ ਬਠਿੰਡਾ ਦਿਹਾਤੀ ਦੇ ਪ੍ਰਧਾਨ ਜਗਰੂਪ ਸਿੰਘ ਨਕਈ ਵੀ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ ਏਮਜ਼ ਮਾਮਲਾ: ਦਿਓਰ ਭਰਜਾਈ ਵਿਚਕਾਰ ਸ਼ਬਦੀ ਜੰਗ ਮਘੀ
ਬਠਿੰਡਾ (ਅਸ਼ੋਕ ਵਰਮਾ) | ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਰਮਿਆਨ ਬਠਿੰਡਾ (ਸ਼ਹਿਰੀ) ਹਲਕੇ ‘ਚ ਸ਼ਬਦੀ ਜੰਗ ਛਿੜ ਪਈ ਹੈ ਦੋਵਾਂ ਨੇ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਬਠਿੰਡਾ ਏਮਜ਼ ਮਾਮਲੇ ਨੂੰ ਲੈਕੇ ਇੱਕ ਦੂਸਰੇ ਖਿਲਾਫ਼ ਮੁੱਢਲੇ ਦੌਰ ‘ਚ ਹੀ ਮੋਰਚਾ ਖੋਲ੍ਹ ਲਿਆ ਹੈ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪ੍ਰੋਗਰਾਮਾਂ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਦੋਂ ਕਿ ਹਰਸਿਮਰਤ ਬਾਦਲ ਸ਼ਨੀਵਾਰ ਨੂੰ ਆਪਣੇ ਦਿਓਰ ਖਿਲਾਫ ਏਮਜ਼ ਨੂੰ ਲੈਕੇ ਕਾਫੀ ਤਿੱਖੀਆਂ ਟਿੱਪਣੀਆਂ ਕਰ ਚੁੱਕੇ ਹਨ
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ 29 ਹਜ਼ਾਰ ਵੋਟਾਂ ਘੱਟ ਪਈਆਂ ਸਨ ਅਤੇ ਮਨਪ੍ਰੀਤ ਦੀ ਇਸ ਲੀਡ ਦੀ ਚੀਸ ਹਾਲੇ ਹਰਸਿਮਰਤ ਨੂੰ ਭੁੱਲੀ ਨਹੀਂ ਹੈ ਹਰਸਿਮਰਤ ਕੌਰ ਵੱਲੋਂ ਅਗਾਮੀ ਦਿਨਾਂ ਵਿੱਚ ਸਭ ਤੋਂ ਵੱਧ ਚੋਣ ਪ੍ਰਚਾਰ ਬਠਿੰਡਾ ਸ਼ਹਿਰੀ ਹਲਕੇ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ ਆਉਂਦੇ ਦਿਨਾਂ ਵਿੱਚ ਹਰਸਿਮਰਤ ਤੇ ਮਨਪ੍ਰੀਤ ਦਰਮਿਆਨ ਸਿੱਧੀ ਨੋਕ ਝੋਕ ਹੋਰ ਵਧਣ ਦੀ ਸੰਭਾਵਨਾ ਹੈ ਇੱਧਰ ਮਨਪ੍ਰੀਤ ਬਾਦਲ ਵੀ ਸਿੱਧੇ ਟਾਕਰੇ ਵਿੱਚ ਆਉਣ ਦੇ ਮੂਡ ਵਿੱਚ ਦਿਖਾਈ ਦਿੱਤੇ ਮਨਪ੍ਰੀਤ ਬਾਦਲ ਨੇ ਅੱਜ ਕੇਂਦਰੀ ਮੰਤਰੀ ਵੱਲੋਂ ਏਮਜ਼ ਦੇ ਮੁੱਦੇ ‘ਤੇ ਸੂਬਾ ਸਰਕਾਰ ਖਿਲਾਫ਼ ਲਾਏ ਜਾ ਦੋਸ਼ਾਂ ਨੂੰ ਝੂਠੇ ਕਰਾਰ ਦਿੰਦਿਆਂ ਕਿਹਾ ਕਿ ਏਮਜ਼ ਦੀ ਉਸਾਰੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਣੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਪੂਰਾ ਭਰੋਸਾ ਅਤੇ ਸਹਿਯੋਗ ਦਿੱਤਾ ਪਰ ਹੁਣ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਬਟੋਰਨ ਲਈ ਹਰਸਿਮਰਤ ਬਾਦਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਏਮਜ਼ ਦੀ ਉਸਾਰੀ ਵਿੱਚ ਦੇਰੀ ਲਈ ਕਾਂਗਰਸ ਸਰਕਾਰ ਨਹੀਂ, ਸਗੋਂ ਕੇਂਦਰੀ ਮੰਤਰੀ ਤੇ ਉਨ੍ਹਾਂ ਦੀ ਕੇਂਦਰ ਸਰਕਾਰ ਦੋਸ਼ੀ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਸਿਆਸੀ ਲਾਹੇ ਖਾਤਰ ਪ੍ਰੋਜੈਕਟ ਸ਼ੁਰੂ ਕਰਨ ਲਈ ਬੇਲੋੜੀ ਦੇਰੀ ਕੀਤੀ ਗਈ ਤੇ ਹੁਣ ਕਾਂਗਰਸ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ
ਓਧਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਇੱਕ ਵਾਰ ਫ਼ਿਰ ਆਪਣੇ ਵਿਰੋਧੀਆਂ ਦੇ ਕਿਲੇ ‘ਚ ਸੰਨ੍ਹ ਲਾਉਣ ਵਿਚ ਸਫਲ ਹੋ ਗਏ ਹਨ ਕਾਂਗਰਸੀ ਹਲਕਿਆਂ ਨੇ ਦਾਅਵਾ ਕੀਤਾ ਹੈ ਕਿ  ਵਾਰਡ ਨੰਬਰ ਇੱਕ ਵਿੱਚ ਪੈਂਦੇ ਸੁੱਚਾ ਸਿੰਘ ਨਗਰ ਦੇ ਕਰੀਬ ਇੱਕ ਸੌ ਪਰਿਵਾਰ ਕਾਂਗਰਸ ‘ਚ ਸ਼ਾਮਲ ਹੋਏ ਹਨ ਜਿਨ੍ਹਾਂ ਦਾ ਸਬੰਧ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨਾਲ ਸੀ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ  ਕਰੀਬ ਦਸ ਮੌਜੂਦਾ ਕੌਂਸਲਰਾਂ ਵੱਲੋਂ ਵੀ ਕਾਂਗਰਸ ਪਾਰਟੀ ਦਾ ਹੱਥ ਫੜਿਆ ਜਾ ਚੁੱਕਿਆ ਹੈ ਵਿੱਤ ਮੰਤਰੀ ਨੇ ਅੱਜ ਵਾਰਡ ਨੰਬਰ ਇੱਕ ਦੇ ਨਿਵਾਸੀ ਅਤੇ  ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਵੱਲੋਂ ਰੱਖੇ ਪ੍ਰੋਗਰਾਮ ‘ਚ ਸ਼ਾਮੂਲੀਅਤ ਕੀਤੀ ਅਤੇ ਇਨ੍ਹਾਂ ਪਰਿਵਾਰਾਂ  ਦਾ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪਾਰਟੀ ‘ਚ ਪੂਰਾ ਮਾਣ ਸਤਿਕਾਰ ਦਾ ਵਿਸ਼ਵਾਸ ਦਿਵਾਇਆ ਇਸ ਮੌਕੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਜੈਜੀਤ ਜੌਹਲ, ਕੌਂਸਲਰ ਜਗਰੂਪ ਸਿੰਘ ਗਿੱਲ, ਸਾਬਕਾ ਪ੍ਰਧਾਨ ਮੋਹਨ ਲਾਲ ਝੂੰਬਾ, ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਚਮਕੌਰ ਮਾਨ, ਸੀਨੀਅਰ ਕਾਂਗਰਸੀ ਨੇਤਾ ਕੇ. ਕੇ. ਅਗਰਵਾਲ ਤੇ ਰਾਜਨ ਗਰਗ, ਐੱਸ. ਸੀ. ਮਲਕੀਤ ਸਿੰਘ, ਬੇਅੰਤ ਸਿੰਘ, ਜਸਵੀਰ ਕੌਰ, ਅਸ਼ਵਨੀ ਬੰਟੀ, ਜਸਵੀਰ ਸਿੰਘ ਜੱਸਾ, ਮਾਸਟਰ ਹਰਮੰਦਰ ਸਿੰਘ, ਬਲਜੀਤ ਸਿੰਘ ਰਾਜੂ ਸਰਾਂ ਤੇ ਪਰਦੀਪ ਗੋਇਲ ਆਦਿ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ (ਅਸ਼ੋਕ ਵਰਮਾ ) | ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਉਚੇਚੇ ਤੌਰ ਤੇ ਬਠਿੰਡਾ ਪੁੱਜ ਕੇ ਏਮਜ਼ ਮਾਮਲੇ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਦੋਸ਼ਾਂ ‘ਤੇ ਸਫਾਈ ਦਿੱਤੀ ਇਸ ਮੌਕੇ ਉਨ੍ਹਾਂ ਕੇਂਦਰੀ ਮੰਤਰੀ ਅਤੇ ਸਾਬਕਾ ਬਾਦਲ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ ਸਿਹਤ ਮੰਤਰੀ ਨੇ ਆਪਣੇ ਲੜਕੇ ਮੋਹਿਤ ਮਹਿੰਦਰਾ ਵੱਲੋਂ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜਨ ਦੇ ਸੰਕੇਤ ਵੀ ਦਿੱਤੇ ਇਸ ਕਰਕੇ ਏਮਜ਼ ਮੁੱਦੇ ਤੇ ਭਖੀ ਸਿਆਸਤ ਨੇ ਅੱਜ ਨਵਾਂ ਮੋੜ ਲੈ ਲਿਆ ਹੈ ਕੇਂਦਰੀ ਮੰਤਰੀ ਨੇ ਕੈਪਟਨ ਸਰਕਾਰ ਵੱਲੋਂ ਏਮਜ਼ ਦਾ ਰਾਹ ‘ਚ ਡਾਹੇ ਜਾ ਰਹੇ ਕਥਿਤ ਅੜਿੱਕਿਆਂ ਦਾ ਜਿਕਰ ਕਰਦਿਆਂ ਸਿਹਤ ਮੰਤਰੀ ਨੂੰ ਸਿੱਧੇ ਤੌਰ ਤੇ ਲਪੇਟੇ ‘ਚ ਲਿਆ ਸੀ
ਸਿਹਤ ਮੰਤਰੀ ਨੇ ਹਰਸਿਮਰਤ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਮਹਿੰਦਰਾ ਨੇ ਏਮਜ਼ ਉਨ੍ਹਾਂ ਏਮਜ਼ ਨਾਲ ਜੁੜੀ ਹਰ ਤਰੀਕ ਅਤੇ ਤੱਥਾਂ ਨੂੰ ਮੀਡੀਆ ਅੱਗੇ ਪੇਸ਼ ਕੀਤਾ ਅਤੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਏਮਜ਼ ਦਾ ਨੀਂਹ ਪੱਥਰ ਰੱਖਣ ਵਾਸਤੇ ਢਾਈ ਸਾਲ ਲੈ ਲਏ ਅਤੇ ਉਹ ਵੀ ਵਿਧਾਨ ਸਭਾ ਚੋਣਾਂ  ਤੋਂ ਕੁਝ ਸਮਾਂ  ਪਹਿਲਾਂ  ਹੀ ਰੱਖਿਆ ਗਿਆ ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਰੋਚਕ ਗੱਲ ਇਹ ਵੀ ਰਹੀ ਕਿ ਉਦੋਂ ਤੱਕ ਕੋਈ ਵੀ ਜ਼ਮੀਨ ਟਰਾਂਸਫਰ ਨਹੀਂ ਕੀਤੀ ਗਈ ਸੀ ਜਦਕਿ ਸਾਡੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ 20ਸਤੰਬਰ 2018 ਨੂੰ 180 ਏਕੜ ਜ਼ਮੀਨ ਲਈ ਮਨਜ਼ੂਰੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਅਮਰਿੰਦਰ ਸਰਕਾਰ ਨੇ ਸਾਰੇ ਲਟਕੇ ਮਸਲੇ ਸੁਲਝਾਉਣ ਲਈ ਹਰ ਕੋਸ਼ਿਸ਼ ਕੀਤੀ, ਤਾਂ ਹੀ ਇਹ ਪ੍ਰਜੈਕਟ ਦੋ ਸਾਲਾਂ  ਦੌਰਾਨ ਹੋਂਦ ‘ਚ ਆ ਸਕਿਆ ਹੈ ਏਮਜ਼ ਲਈ ਪਾਵਰਗਰਿੱਡ ਦੇ ਮੁੱਦੇ ਤੇ ਉਨ੍ਹਾਂ  ਕਿਹਾ ਕਿ ਸਾਰੇ ਭਾਈਵਾਲਾਂ  ਦੀ ਲੰਘੀ 26 ਨਵੰਬਰ ਅਤੇ 09 ਜਨਵਰੀ ਨੂੰ ਹੋਈ ਇੱਕ ਸਾਂਝੀ ਮੀਟਿੰਗ ਵਿੱਚ ਪਹਿਲਾਂ  ਹੀ ਫੈਸਲਾ ਲਿਆ ਜਾ ਚੁੱਕਾ ਹੈ ਜਿਸ ਤਹਿਤ ਪਾਵਰਕੌਮ ਨੇ 30 ਅਪਰੈਲ ਤੋਂ ਤਿੰਨ ਮੈਗਵਾਟ ਬਿਜਲੀ ਅਤੇ 31 ਮਈ ਤੋਂ ਬਿਨਾਂ ਕਿਸੇ ਲਿਮਟ ਦੇ ਬਿਜਲੀ ਸਪਲਾਈ ਮੁਹੱਈਆ ਕਰਵਾਉਣੀ ਹੈ ਹੁਣ ਜੇ ਏਮਜ਼ ਦੀ ਇਮਾਰਤ ਦੇ ਨਿਰਮਾਣ ਅਤੇ ਓਪੀਡੀ ਸ਼ੁਰੂ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ  ਉਸ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ ਉਨ੍ਹਾਂ ਕਿਹਾ ਕਿ ਹਰਸਿਮਰਤ ਸਮੇਂ ਸਿਰ ਪ੍ਰੋਜੈਕਟ ਪੂਰਾ ਕਰਨ ਵਿੱਚ ਅਸਫਲ ਰਹਿਣ ਲਈ ਪੰਜਾਬ ਤੇ ਬਠਿੰਡਾ ਦੇ ਲੋਕਾਂ  ਤੋਂ ਮੁਆਫੀ ਮੰਗਣ ਦੀ ਬਜਾਏ ਉਲਟਾ ਸਾਡੇ ਉੱਪਰ ਦੋਸ਼ ਲਗਾ ਰਹੇ ਹਨ ਸਿਹਤ ਮਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਲੜਕੇ ਮੋਹਿਤ ਮਹਿੰਦਰਾ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਹਨ ਨੂੰ ਟਿਕਟ ਦਿੱਤੀ ਗਈ ਤਾਂ ਉਹ ਹਰਸਿਮਰਤ ਵੱਲੋਂ ਬੋਲੇ ਜਾ ਰਹੇ ਇੱਕ ਇੱਕ ਝੂਠ ਬਾਰੇ ਹਲਕੇ ਦੇ ਲੋਕਾਂ ਅੱਗੇ  ਅਸਲੀਅਤ ਰੱਖਣਗੇ ਸਿਹਤ ਮੰਤਰੀ ਨੇ ਹਰਸਿਮਰਤ ਨੂੰ ਝੂਠ ਬੋਲਣੇ ਬੰਦ ਕਰਨ ਅਤੇ ਬਾਦਲ ਸਰਕਾਰ ਦੀ ਨਾਕਾਮਯਾਬੀ ਨੂੰ ਮੰਨ ਕੇ ਲੋਕਾਂ  ਤੋਂ ਮੁਆਫ਼ੀ ਮੰਗਣ ਦੀ ਨਸੀਹਤ ਦਿੱਤੀ ਇਸ ਮੌਕੇ ਜਿਲ੍ਹਾ ਪ੍ਰਧਾਨ ਦਿਹਾਤੀ ਖੁਸ਼ਬਾਜ ਜਟਾਣਾ, ਸ਼ਹਿਰੀ ਪ੍ਰਧਾਨ ਅਰੁਣ ਵਧਾਵਾਨ, ਚਿਰੰਜੀ ਲਾਲ ਗਰਗ,ਕੇਕੇ ਅਗਰਵਾਲ ਅਤੇ ਰੁਪਿੰਦਰ ਬਿੰਦਰਾ ਹਾਜ਼ਰ ਸਨ
ਜ਼ਿਕਰਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਪੀਜੀਆਈ ਚੰਡੀਗੜ੍ਹ ਦੇ ਮਾਹਰਾਂ  ਦੀ ਕਮੇਟੀ ਵੱਲੋਂ ਐੱਮਬੀਬੀਐੱਸ ਦੇ ਪਹਿਲੇ ਬੈਚ ਦੀਆਂ  ਕਲਾਸਾਂ  ਬਾਬਾ ਫ਼ਰੀਦ ਯੂਨੀਵਰਸਿਟੀ, ਫਰੀਦਕੋਟ ਵਿੱਚ ਸ਼ੁਰੂ ਕੀਤੇ ਜਾਣ ਨੂੰ ਮਨਜ਼ੂਰ ਕਰ ਲਿਆ ਹੈ ਜਿਸ ਤੋਂ ਸਿਹਤ ਮੰਤਰੀ ਅਗਿਆਨਤਾ ਪ੍ਰਗਟਾ ਰਹੇ ਹਨ ਬੀਬਾ ਬਾਦਲ ਨੇ ਆਖਿਆ ਸੀ ਕਿ ਇਸ ਤੋਂ ਸੰਕੇਤ ਮਿਲਦੇ ਹਨ ਕਿ ਕਾਂਗਰਸ ਸਰਕਾਰ ਇਸ ਆਰਜ਼ੀ ਕੈਂਪਸ ਦੀ ਸਥਾਪਤੀ ਨੂੰ ਲਟਕਾਉਣਾ ਚਾਹੁੰਦੀ ਹੈ ਅਤੇ ਅਜਿਹਾ ਕਰਕੇ ਸਰਕਾਰ ਨੌਜਵਾਨਾਂ  ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਦਿੱਲੀ ਦੇ ਏਮਜ਼ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਦੀ ਜਾਣਕਾਰੀ ਭਾਜਪਾ ਨੇਤਾ ਅਨਿਲ ਬਲੂਨੀ ਨੇ ਐਤਵਾਰ ਨੂੰ ਦਿੱਤੀ। ਸ਼ਾਹ ਨੂੰ ਸਵਾਈਨ ਫਲੂ ਹੋਣ ਕਾਰਨ ਬੁੱਧਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਸ਼ਾਹ ਦਾ ਇਲਾਜ ਹਾਲੇ ਜਾਰੀ ਹੈ ਪਰ ਡਾਕਟਰਾਂ ਨੇ ਹੁਣ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਖੁਦ ਨੂੰ ਸਵਾਈਨ ਫਲੂ ਹੋਣ ਦੀ ਜਾਣਕਾਰੀ ਅਮਿਤ ਸ਼ਾਹ ਨੇ ਖੁਦ ਟਵਿਟਰ ਤੇ ਇਕ ਪੋਸਟ ਨੂੰ ਸ਼ੇਅਰ ਕਰ ਦਿੱਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਮਜ਼ ਨੂੰ ਸੋਮਵਾਰ ਨੂੰ ਮਿਲੇਗੀ ਹਰੀ ਝੰਡੀ, ਵਾਤਾਵਰਨ ਵਿਭਾਗ ਤੋਂ ਮਿਲੇਗੀ ਕਲੀਅਰੈਂਸ
ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਕੋਲ ਰੁਕੀ ਹੋਈ ਸੀ ਫਾਈਲ
ਚੰਡੀਗੜ੍ਹ, ਅਸ਼ਵਨੀ ਚਾਵਲ/ਸੱਚ ਕਹੂੰ ਨਿਊਜ਼
ਬਠਿੰਡਾ ਵਿਖੇ ਤਿਆਰ ਹੋਣ ਵਾਲੇ ਏਮਜ਼ ਨੂੰ ਪੰਜਾਬ ਸਰਕਾਰ ਸੋਮਵਾਰ ਆਖ਼ਰੀ ਫਾਈਲ ਪਾਸ ਕਰਦੇ ਹੋਏ ਹਰੀ ਝੰਡੀ ਦੇਣ ਜਾ ਰਹੀ ਹੈ। ਇਸ ਤੋਂ ਬਾਅਦ ਏਮਜ ਸਬੰਧੀ ਕੋਈ ਵੀ ਕੰਮ ਜਾਂ ਫਿਰ ਫਾਈਲ ਪੰਜਾਬ ਸਰਕਾਰ ਕੋਲ ਪੈਂਡਿੰਗ ਨਹੀਂ ਰਹੇਗੀ। ਇਸ ਏਮਜ ਨੂੰ ਬਣਾਉਣ ਲਈ ਸਰਕਾਰ ਵਲੋਂ ਆਪਣੇ ਹਿੱਸੇ ਦੇ 14.62 ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਗਲ ਦੀ ਪੁਸ਼ਟੀ ਮੁੱਖ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀ ਵੱਲੋਂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੇ ਬਠਿੰਡਾ ਵਿਖੇ ਕੇਂਦਰ ਸਰਕਾਰ ਵੱਲੋਂ ਏਮਜ਼ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਇਸ ਸਬੰਧੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਬੀਤੇ ਦਿਨੀਂ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਦੋਸ਼ ਲਗਾਇਆ ਗਿਆ ਸੀ ਕਿ ਬਦਲੇ ਦੀ ਭਾਵਨਾ ਨੂੰ ਲੈ ਕੇ ਜਾਣ ਬੁੱਝ ਕੇ ਏਮਜ਼ ਦੀਆਂ ਫਾਈਲਾਂ ਨੂੰ ਕਲੀਅਰ ਨਹੀਂ ਕੀਤਾ ਜਾ ਰਿਹਾ ਹੈ।
ਹਰਸਿਮਰਤ ਕੌਰ ਬਾਦਲ ਵਲੋਂ ਇਹ ਦੋਸ਼ ਲਗਾਉਣ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਨੇ ਚੈੱਕ ਕਰਵਾਇਆ ਤਾਂ ਸਾਹਮਣੇ ਆਇਆ ਕਿ ਏਮਜ਼ ਨੂੰ ਹੁਣ ਤੱਕ ਵਾਤਾਵਰਣ ਵਿਭਾਗ ਵੱਲੋਂ ਕਲੀਅਰੈਂਸ ਨਹੀਂ ਦਿੱਤੀ ਗਈ ਹੈ, ਜਿਸ ਦਾ ਕਾਰਨ ਸਿਰਫ਼ ਇੰਨਾ ਹੀ ਸੀ ਕਿ ਬੀਤੇ ਕੁਝ ਦਿਨ ਪਹਿਲਾਂ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਦਾ ਤਬਾਦਲਾ ਹੋਣ ਕਾਰਨ ਫਾਈਲ ਰੁਕੀ ਹੋਈ ਸੀ, ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬਾ ਟਰਾਂਸਪੋਰਟ ਕਮਿਸ਼ਨਰ ਤੇਜਿੰਦਰ ਸਿੰਘ ਧਾਲੀਵਾਲ ਨੂੰ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦਾ ਵਾਧੂ ਚਾਰਜ ਦੇ ਦਿੱਤਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਤੇਜਿੰਦਰ ਸਿੰਘ ਧਾਲੀਵਾਲ ਨੂੰ ਇਸ ਵਿਭਾਗ ਵਿੱਚ ਲਗਾ ਦਿੱਤਾ ਗਿਆ ਹੈ ਅਤੇ ਉਹ ਸੋਮਵਾਰ ਨੂੰ ਚਾਰਜ ਸੰਭਾਲਨ ਤੋਂ ਤੁਰੰਤ ਬਾਅਦ ਹੀ ਇਸ ਫਾਈਲ ਨੂੰ ਪਾਸ ਕਰ ਦੇਣਗੇ। ਇਥੇ ਹੀ ਪੰਜਾਬ ਨੇ ਆਪਣੇ ਹਿੱਸੇ ਦੇ 14.62 ਕਰੋੜ ਰੁਪਏ ਏਮਜ਼ ਨੂੰ ਦੇਣੇ ਸਨ, ਉਹ ਵੀ ਜਾਰੀ ਕੀਤੇ ਜਾ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਮਜ਼ ਦੀ ਪ੍ਰੀਖਿਆ ’ਚ ਲਹਿਰਾਗਾਗਾ ਦੀ ਲੜਕੀ ਪੂਰੇ ਦੇਸ਼ ’ਚੋਂ ਅੱਵਲ
ਸੌ ਫੀਸਦੀ ਅੰਕ ਕੀਤੇ ਹਾਸਲ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਲਹਿਰਾਗਾਗਾ ਵਰਗੇ ਪਛੜੇ ਇਲਾਕੇ ਦੀ ਵਿਦਿਆਰਥਣ ਅਲੀਜ਼ਾ ਨੇ ਏਮਜ਼ ਦੀ ਪ੍ਰੀਖਿਆ ਵਿੱਚੋਂ ਸੌ ਫੀਸਦੀ ਅੰਕ ਹਾਸਲ ਕਰਕੇ ਦੇਸ਼ ਭਰ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ ਜਾਣਕਾਰੀ ਮੁਤਾਬਕ ਅਲੀਜ਼ਾ ਪੱਤੁਰੀ ਵਿਜੇ ਕੁਮਾਰ ਵਾਸੀ ਲਹਿਰਗਾਗਾ ਨੇ ਆਲ ਇੰਡੀਆ ਇੰਸਟੀਚਿੳੂਟ ਆਫ਼ ਮੈਡੀਕਲ ਸਾਇੰਸ ਦੀ ਪ੍ਰੀਖਿਆ ਵਿੱਚੋਂ ਦੇਸ਼ ਭਰ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ।
ਆਪਣੀ ਇਸ ਪ੍ਰਾਪਤੀ ਤੇ ਖੁਸ਼ੀ ’ਚ ਖੀਵਾ ਹੁੰਦਿਆਂ ਅਲੀਜ਼ਾ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਨੂੰ ਦਿੱਤਾ ਹੈ ਜ਼ਿਕਰਯੋਗ ਹੈ ਕਿ ਲਹਿਰਾਗਾਗਾ ਦੇ ਇੱਕ ਨਿੱਜੀ ਸਕੂਲ ਡਾ: ਦੇਵ ਰਾਜ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਹੈ ਸਕੂਲ ਦੀ ਪ੍ਰਧਾਨ ਉਰਮਿਲਾ ਰਾਣੀ, ਐਮ.ਡੀ. ਪ੍ਰਵੀਨ ਖੋਖਰ, ਤੇ ਪਿ੍ਰੰਸੀਪਲ ਵਿਪਿਨ ਸੂਸਾ ਨੇ ਅਲੀਜ਼ਾ ਦੀ ਇਸ ਪ੍ਰਾਪਤੀ ’ਤੇ ਉਸ ਨੂੰ ਵਧਾਈ ਦਿੱਤੀ ਹੈਉਨ੍ਹਾਂ ਦੱਸਿਆ ਕਿ ਅਲੀਜ਼ਾ ਪੜ੍ਹਾਈ ਵਿੱਚ ਹੀ ਹੁਸ਼ਿਆਰ ਸੀ ਜਿਸ ਕਾਰਨ ਅੱਜ ਉਹ ਇਸ ਮੁਕਾਮ ਤੇ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ ਅਲੀਜ਼ਾ ਦੀ ਪ੍ਰਾਪਤੀ ਪ੍ਰੇਰਣਾ ਸਰੋਤ ਸਾਬਤ ਹੋਵੇਗੀ ਅਤੇ ਇਸ ਇਲਾਕੇ ਦੇ ਬੱਚਿਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰੇਗੀ ਅਲੀਜ਼ਾ ਦੇ ਪਿਤਾ ਵਿਜੇ ਕੁਮਾਰ ਨੇ ਆਪਣੀ ਧੀ ਦੀ ਪ੍ਰਾਪਤੀ ਤੇ ਖੁਸ਼ੀ ਵਿੱਚ ਗਦਗਦ ਹੁੰਦਿਆਂ ਕਿਹਾ ਕਿ ਮੈਨੂੰ ਆਪਣੀ ਧੀ ’ਤੇ ਮਾਣ ਹੈ ਅੱਜ ਉਸਦੀ ਧੀ ਨੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਧੀਆਂ ਵੀ ਪੁੱਤਰਾਂ ਤੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਰਹੀਆਂ, ਇਸ ਕਾਰਨ ਲੋਕਾਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।