Education Secretary - Sach Kahoon Punjabi

ਪੇਸ਼ ਹੋਣ ਸਿੱਖਿਆ ਸਕੱਤਰ, ਐਸ.ਸੀ. ਕਮਿਸ਼ਨ ਨੇ ਕੀਤਾ ਤਲਬ
ਮਾਮਲਾ ਐਸ.ਸੀ ਕੈਟਾਗਿਰੀ ਦੀਆਂ ਈ.ਟੀ.ਟੀ ਬੈਕਲਾਗ ਦੀਆਂ 595 ਪੋਸਟਾਂ ਦਾ

ਐਸ.ਸੀ ਕਮਿਸ਼ਨ ਵੱਲੋਂ ਦਲਿਤ ਆਗੂ ਦੀ ਸ਼ਿਕਾਇਤ ‘ਤੇ ਸਿੱਖਿਆ ਸਕੱਤਰ ਤਲਬ

ਯੋਗਤਾ ਟੈਸਟ ਐਸ.ਸੀ ਉਮੀਦਵਾਰਾਂ ਨੂੰ ਭਰਤੀ ਤੋਂ ਬਾਹਰ ਰੱਖਣ ਦੀ ਸਾਜ਼ਿਸ਼ : ਡਾ. ਜਤਿੰਦਰ ਸਿੰਘ ਮੱਟੂ

ਚੰਡੀਗੜ, (ਅਸ਼ਵਨੀ ਚਾਵਲਾ)। ਐਸ.ਸੀ. ਕਮਿਸ਼ਨ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ 20 ਫਰਵਰੀ ਨੂੰ ਤਲਬ ਕਰ ਲਿਆ ਹੈ। ਉਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਐਸ.ਸੀ. ਕੈਟਾਗਿਰੀ ਨਾਲ ਕੀਤੇ ਜਾਣ ਵਾਲੇ ਕਥਿਤ ਧੱਕੇ ਸਬੰਧੀ ਜੁਆਬ ਦੇਣਾ ਪਏਗਾ। ਦਲਿਤ ਆਗੂਆਂ ਨੇ ਐਸ.ਸੀ. ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ 595 ਅਧਿਆਪਕ ਦੀਆਂ ਪੋਸਟਾਂ ਨੂੰ ਐਸ.ਸੀ. ਕੋਟੇ ਤਹਿਤ ਬਿਨਾਂ ਟੈਟ ਪਾਸ ਉਮੀਦਵਾਰਾਂ ਲਈ ਭਰੇ ਜਾਣ ਦੇ ਆਦੇਸ਼ ਹੋਣ ਦੇ ਬਾਵਜੂਦ ਟੈਟ ਪਾਸ ਵਾਲੇ ਉਮੀਦਵਾਰਾਂ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਐਸ.ਸੀ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੇ ਡਾ. ਅੰਬੇਡਕਰ ਕਰਮਚਾਰੀ ਮਹਾਂ ਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵਲੋਂ ਸਿੱਖਿਆ ਵਿਭਾਗ ਨੂੰ ਇਸ ਮਾਮਲੇ ‘ਤੇ ਘੇਰਿਆ ਗਿਆ ਹੈ। ਦਲਿਤ ਆਗੂ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਪਾਸ ਕੀਤੀ ਸ਼ਿਕਾਇਤ ਤੋਂ ਬਾਅਦ ਐਸ.ਸੀ ਕਮਿਸ਼ਨ ਨੇ ਸਿੱਖਿਆ ਸਕੱਤਰ ਨੂੰ ਪਹਿਲਾਂ 6 ਫਰਵਰੀ ਅਤੇ ਹੁਣ 20 ਫਰਵਰੀ ਨੂੰ ਤਲਬ ਕੀਤਾ ਗਿਆ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਾਲ 2015-16 ਵਿਚ ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤੀ ਗਈ 4500 ਅਤੇ ਫਿਰ 2005 ਕੁੱਲ 6505 ਈ.ਟੀ.ਟੀ ਅਧਿਆਪਕਾਂ ਦੀ ਭਰਤੀ ਬਿਨਾਂ ਕਿਸੇ ਯੋਗਤਾ ਟੈਸਟ ਰਾਹੀਂ ਕੀਤੀ ਗਈ ਸੀ। ਉਨਾਂ ਦੱਸਿਆ ਕਿ ਅਪ੍ਰੈਲ 2019 ਵਿੱਚ 6505 ਅਧਿਆਪਕ ਭਰਤੀ ਦੇ ਹੈਂਡੀਕੈਪਡ ਕੈਟਾਗਿਰੀ ਦੇ ਬੈਕਲਾਗ ਦੀਆਂ 161 ਪੋਸਟਾਂ ਵੀ ਬਿਨਾਂ ਕਿਸੇ ਯੋਗਤਾ ਟੈਸਟ ਦੇ ਭਰੀਆਂ ਜਾ ਚੁੱਕੀਆਂ ਹਨ।

ਉਮੀਦਵਾਰਾਂ ਦੀ ਨਿਰਧਾਰਿਤ ਯੋਗਤਾ ਅਤੇ ਟੈਟ ਦੀ ਬਣਾਈ ਗਈ ਮੈਰਿਟ ਦੇ ਅਧਾਰ ‘ਤੇ ਭਰਤੀ ਕੀਤੀ ਗਈ ਸੀ। ਹੁਣ ਅਦਾਲਤ ਦੇ ਹੁਕਮਾਂ ‘ਤੇ ਸਿੱਖਿਆ ਵਿਭਾਗ ਪੋਸਟਾਂ ਭਰਨ ਲਈ ਰਾਜ਼ੀ ਤਾਂ ਹੋਇਆ ਪਰ ਇੰਨ੍ਹਾਂ ਪੋਸਟਾਂ ਲਈ ਯੋਗਤਾ ਟੈਸਟ ਦੀ ਲਗਾਈ ਜਾ ਰਹੀ ਸ਼ਰਤ ਐਸ.ਸੀ ਵਰਗ ਦੇ ਉਮੀਦਵਾਰਾਂ ਨੂੰ ਸਿੱਧਾ ਭਰਤੀ ਪ੍ਰਕ੍ਰਿਆ ਤੋਂ ਬਾਹਰ ਕੀਤੇ ਜਾਣ ਦੀ ਸਾਜ਼ਿਸ਼ ਹੈ। ਸਿਰਫ਼ ਐਸ.ਸੀ ਵਰਗ ਦੀਆਂ ਪੋਸਟਾਂ ਦੇ ਬੈਕਲਾਗ ਨੂੰ ਭਰਨ ਸਮੇਂ ਹੀ ਟੈਸਟ ਦੀ ਰੱਖੀ ਜਾ ਰਹੀ ਸ਼ਰਤ ਗੈਰ ਬਰਾਬਰੀ ਵਾਲਾ ਪਾੜਾ ਪਾ ਰਹੀ ਹੈ। ਸ੍ਰੀ ਮੱਟੂ ਨੇ ਕਿਹਾ ਕਿ ਜੇਕਰ ਵਿਭਾਗ ਵਲੋਂ ਈ.ਟੀ.ਟੀ ਬੈਕਲਾਗ ਦੀਆਂ ਇਨਾਂ 595 ਅਸਾਮੀਆਂ ਲਈ ਕੋਈ ਯੋਗਤਾ ਟੈਸਟ ਲਿਆ ਜਾਂਦਾ ਹੈ ਤਾਂ ਪੰਜਾਬ ਦਾ ਸਮੁੱਚਾ ਦਲਿਤ ਭਾਈਚਾਰਾ ਪੰਜਾਬ ਵਿਚ ਸਿੱਖਿਆ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਫਾਈਨਲ ਪੇਪਰਾਂ ਤੱਕ ਅਧਿਆਪਕ ਨਹੀਂ ਕਰਨਗੇ ਨਾਨ-ਟੀਚਿੰਗ ਕੰਮ : ਸਿੱਖਿਆ ਸਕੱਤਰ
ਫਾਈਨਲ ਪੇਪਰਾਂ ਤੱਕ ਅਧਿਆਪਕ ਨਹੀਂ ਕਰਨਗੇ ਨਾਨ-ਟੀਚਿੰਗ ਕੰਮ : ਸਿੱਖਿਆ ਸਕੱਤਰ

ਜਲੰਧਰ (ਸੱਚ ਕਹੂੰ ਨਿਊਜ਼)। ਜਦੋਂ ਤੱਕ ਸੂਬੇ ਦੇ ਸਰਕਾਰੀ ਸਕੂਲਾਂ Education ‘ਚ ਫਾਈਨਲ ਪੇਪਰ ਨਹੀਂ ਹੋ ਜਾਂਦੇ ਉਦੋਂ ਤੱਕ ਕਿਸੇ ਵੀ ਅਧਿਆਪਕ ਕੋਲੋਂ ਕੋਈ ਵੀ ਨਾਨ-ਟੀਚਿੰਗ ਕੰਮ ਨਾ ਕਰਵਾਇਆ ਜਾਵੇ। ਇਹ ਨਿਰਦੇਸ਼ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਲੰਧਰ ‘ਚ ਇੱਕ ਮੀਟਿੰਗ ਦੌਰਾਨ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਮਹੀਨਿਆਂ ਵਿੱਚ ਅਧਿਆਪਕ ਸਿਰਫ ਪੜ੍ਹਾਈ ਦਾ ਕੰਮ ਹੀ ਕਰਨਗੇ ਅਤੇ ਇਨ੍ਹਾਂ ਹੁਕਮਾਂ ਨੂੰ ਪੂਰੇ ਪੰਜਾਬ ‘ਚ ਸਖਤੀ ਨਾਲ ਲਾਗੂ ਕੀਤਾ ਜਾਵੇ। ਜਾਣਕਾਰੀ ਮੁਤਾਬਕ ਇੱਕ ਦਿਨ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਇਕ ਚਿੱਠੀ ਜਾਰੀ ਕਰਕੇ ਅਧਿਆਪਕਾਂ ਨੂੰ ਕਿਸੇ ਕੰਮ ‘ਚ ਲਾਉਣ ਲਈ ਕਿਹਾ ਗਿਆ ਸੀ ਪਰ ਉਹ ਚਿੱਠੀ ਵੀ ਸਿੱਖਿਆ ਸਕੱਤਰ ਵੱਲੋਂ ਵਾਪਸ ਕਰਵਾ ਦਿੱਤੀ ਗਈ ਹੈ।

ਉਨ੍ਹਾਂ ਸਪੱਸ਼ਟ ਤੌਰ ‘ਤੇ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ ਅਧਿਆਪਕ ਸਿਰਫ ਪੜ੍ਹਾਈ ਕਰਵਾਉਣਗੇ। ਸਿੱਖਿਆ ਸਕੱਤਰ ਜਲੰਧਰ ‘ਚ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ, ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਤੇ ਸਕੂਲ ਇੰਚਾਰਜਾਂ ਨਾਲ ਅੰਕੜਾ ਵਿਸ਼ਲੇਸ਼ਣ ਸਬੰਧੀ ਮੀਟਿੰਗ ਕਰਨ ਪਹੁੰਚੇ ਹੋਏ ਸਨ।  ਇਸ ਦੇ ਨਾਲ ਹੀ ਉਨ੍ਹਾਂ ਮਿਸ਼ਨ ਸੌ ਫੀਸਦੀ ਬਾਰੇ ਗੱਲ ਕਰਦਿਆਂ ਸਾਰੇ ਸਕੂਲ ਮੁਖੀਆਂ ਨੂੰ ਚੰਗੇ ਨਤੀਜਿਆਂ ਲਈ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਅਜੇ ਵੀ ਮੈਰਿਟ ਸੂਚੀ ‘ਚ ਜਲੰਧਰ ਦਾ ਨਾਂਅ ਹੋਰ ਉੱਪਰ ਆਉਣਾ ਚਾਹੀਦਾ ਹੈ।

ਇਸ ਲਈ ਕੁਝ ਹੋਰ ਮਿਹਨਤ ਕਰਨੀ ਪਵੇਗੀ।

ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਨਕਲ ਰੋਕਣ ‘ਚ ਅਸੀਂ ਪੂਰੀ ਤਰ੍ਹਾਂ ਕਾਮਯਾਬ ਹੋ ਰਹੇ ਹਾਂ।

ਇਸ ਦਾ ਅੰਦਾਜ਼ਾ ਹਾਲ ਹੀ ਵਿਚ ਪੀ-ਟੈੱਟ ਦੀ ਪ੍ਰੀਖਿਆ ਤੋਂ ਲਾਇਆ ਜਾ ਸਕਦਾ ਹੈ।

ਇਸ ਦੇ ਬਾਵਜ਼ੂਦ ਫਾਈਨਲ ਪ੍ਰੀਖਿਆਵਾਂ ਵਿਚ ਵੀ ਸਾਨੂੰ ਚੌਕਸ ਰਹਿਣਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।