Crop - Sach Kahoon Punjabi
ਵਸੂਲਣਗੇ ਪਹਿਲਾਂ ਆਪਣਾ ਪੈਸਾ, ਕਿਸਾਨਾਂ ਨੂੰ ਹੋਵੇਗਾ ਨੁਕਸਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਿਸਾਨ ਹਿਤੈਸ਼ੀ ਕਹਾਉਣ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ ਵਾਰ ਫਿਰ ਤੋਂ ਆੜ੍ਹਤੀਆਂ ਦੇ ਅੱਗੇ ਝੁਕਦੇ ਕਿਸਾਨਾਂ ਦੇ ਖ਼ਿਲਾਫ਼ ਫੈਸਲਾ ਲੈਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਆੜ੍ਹਤੀਆਂ ਦੇ ਦਬਾਅ ਹੇਠ ਏ.ਪੀ.ਐਮ.ਸੀ. ਐਕਟ ਵਿੱਚ ਸੋਧ ਨਹੀਂ ਕਰਨ ਜਾ ਰਹੀਂ ਹੈ। ਇਸ ਐਕਟ ‘ਚ ਸੋਧ ਨਾਲ ਫਸਲ ਦੀ ਅਦਾਇਗੀ ਸਿੱਧੀ ਕਿਸਾਨ ਦੇ ਬੈਂਕ ਖਾਤੇ ਵਿੱਚ ਹੋਣੀ ਸੀ ਪਰ ਹੁਣ ਇਹੋ ਜਿਹਾ ਕੁਝ ਵੀ ਨਹੀਂ ਹੋਣ ਜਾ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੀ ਫਸਲ ਦਾ ਸਾਰਾ ਪੈਸਾ ਆੜ੍ਹਤੀਆਂ ਦੇ ਬੈਂਕ ਖਾਤੇ ਵਿੱਚ ਆਏਗਾ, ਜਿਥੇ ਕਿ ਆੜ੍ਹਤੀ ਸਭ ਤੋਂ ਪਹਿਲਾਂ ਕਿਸਾਨ ਵੱਲ ਖੜ੍ਹੇ ਪੈਸੇ ਦੀ ਰਿਕਵਰੀ ਕਰੇਗਾ, ਉਸ ਤੋਂ ਬਾਅਦ ਜਿਹੜੇ  ਪੈਸੇ ਬਚਣਗੇ, ਉਹ ਹੀ ਕਿਸਾਨ ਨੂੰ ਮਿਲਣਗੇ।
ਪਿਛਲੇ ਕਈ ਸਾਲਾਂ ਤੋਂ ਇਸ ਚੱਕਰ ਵਿੱਚ ਫਸੇ ਕਿਸਾਨਾਂ ਨੂੰ ਬਾਹਰ ਕੱਢਣ ਲਈ ਏ.ਪੀ.ਐਮ.ਸੀ. ਐਕਟ ਤਿਆਰ ਕੀਤਾ ਗਿਆ ਸੀ ਤਾਂ ਕਿ ਕਿਸਾਨ ਇਸ ਤਰ੍ਹਾਂ ਦੀ ਲੁੱਟ ਖਸੁੱਟ ਤੋਂ ਬਚਦੇ ਹੋਏ ਆਪਣੀ ਫਸਲ ਦਾ ਪੈਸਾ ਖ਼ੁਦ ਆਪਣੇ ਬੈਂਕ ਵਿੱਚ ਹੀ ਲੈ ਸਕਣ ਪਰ ਇਥੇ ਵੀ ਪੰਜਾਬ ਸਰਕਾਰ ਆੜ੍ਹਤੀਆਂ ਦੇ ਦਬਾਅ ਹੇਠ  ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆੜ੍ਹਤੀਆਂ ਦੀ ਇੱਕ ਮੀਟਿੰਗ ਵਿੱਚ ਭਾਗ ਲੈਂਦਿਆਂ ਇਸ ਤਰ੍ਹਾਂ ਦੀ ਏ.ਪੀ.ਐਮ.ਸੀ. ਐਕਟ ਵਿੱਚ ਸੋਧ ਨਾ ਕਰਨ ਲਈ ਹਾਮੀ ਭਰ ਦਿੱਤੀ ਹੈ।
ਆੜਤੀਆਂ ਦੇ ਬੈਂਕ ਖਾਤੇ ਵਿੱਚ ਪੈਸੇ ਆਉਣ ਤੋਂ ਬਾਅਦ ਕਿਸਾਨਾਂ ਨੂੰ ਵੀ ਅਦਾਇਗੀ ਬੈਂਕ ਖਾਤੇ ਰਾਹੀਂ ਹੀ ਕਰਨੀ ਪਏਗੀ ਪਰ ਇਥੇ ਆੜਤੀ ਕਿਸਾਨਾਂ ਤੋਂ ਪਹਿਲਾਂ ਪੈਸਾ ਲੈਣ ਜਾਂ ਫਿਰ ਉਸ ਚੈੱਕ ਦੇ ਬੱਦਲੇ ਹੋਰ ਚੈੱਕ ਲੈਣ ਦਾ ਜੁਗਾੜ ਕਰ ਰਹੇ ਹਨ ਤਾਂ ਕਿ ਕਿਸਾਨਾਂ ਵੱਲ ਚੱਲ ਰਿਹਾ ਬਕਾਇਆ ਉਹ ਇਸ ਫਸਲ ਵਿੱਚ ਹੀ ਰਿਕਵਰੀ ਕਰ ਲੈਣ ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਆੜਤੀਆਂ ਵਲੋਂ ਪਿਛਲੇ ਦਿਨੀਂ ਖੰਨਾ ਵਿਖੇ ਮੀਟਿੰਗ ਕਰਕੇ ਆਪਣੇ ਸਾਰੇ ਮੈਂਬਰਾਂ ਨੂੰ ਸਾਫ਼ ਕਹਿ ਦਿੱਤਾ ਗਿਆ ਹੈ ਕਿ ਉਨਾਂ ਵਲੋਂ ਇਸ ਵਾਰ ਸਰਕਾਰ ‘ਤੇ ਕਾਫ਼ੀ ਜਿਆਦਾ ਦਬਾਓ ਬਣਾ ਕੇ ਏ.ਪੀ.ਐਮ.ਸੀ. ਐਕਟ ਵਿੱਚ ਕੀਤੀ ਜਾ ਰਹੀਂ ਸੋਧ ਨੂੰ ਰੁਕਵਾ ਲਿਆ ਗਿਆ ਹੈ ਪਰ ਇਹਨੂੰ ਜਿਆਦਾ ਦੇਰ ਰੋਕਣਾ ਔਖਾ ਹੈ। ਇਸ ਲਈ ਹਰ ਆੜਤੀ ਇੱਕ ਜਾਂ ਫਿਰ ਦੋ ਫਸਲਾਂ ਵਿੱਚ ਹੀ ਕਿਸਾਨ ਵੱਲ ਖੜੇ ਅਸਲ ਰਕਮ ਅਤੇ ਵਿਆਜ ਨੂੰ ਵਸੂਲੀ ਕਰ ਲਵੇ । ਜਿਸ ਤੋਂ ਸਾਫ਼ ਹੈ ਕਿ ਹੁਣ ਆਉਣ ਵਾਲੀਆਂ ਫਸਲਾਂ ਦੌਰਾਨ ਕਿਸਾਨਾਂ ਤੋਂ ਆੜਤੀ ਜਾਇਜ਼ ਨਾਜਾਇਜ਼ ਸਾਰੀ ਪੈਸੇ ਦੀ ਰਿਕਵਰੀ ਕਰ ਲੈਣਗੇ।
ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ
ਕਮਲ ਬਰਾੜ
ਪੰਜਾਬ ਇੱਕ ਖੇਤੀ ਸੂਬਾ ਹੈ। ਇੱਥੇ 70 ਪ੍ਰਤੀਸ਼ਤ ਲੋਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਖੇਤੀ ਨਾਲ ਜੁੜੇ ਹੋਏ ਹਨ। 1966 ਦੀ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ‘ਤੇ ਅੰਨ ਦਾ ਉਤਪਾਦਨ ਹੋਣ ਲੱਗਿਆ। ਇਸ ਤੋਂ ਪਹਿਲਾਂ ਪੰਜਾਬ ਆਪਣੇ ਖਾਣ ਜੋਗਾ ਅੰਨ ਪੈਦਾ ਕਰਦਾ ਸੀ ਪਰ ਹੁਣ ਵੱਡੇ ਪੱਧਰ ‘ਤੇ ਪੰਜਾਬ ਦੇਸ਼ ਦੇ ਅੰਨ ਉਤਪਾਦਨ ਵਿਚ ਆਪਣਾ ਯੋਗਦਾਨ ਪਾਉਣ ਲੱਗਿਆ ਹੈ।
ਪੰਜਾਬ ਵਿਚ ਲੰਮੇ ਸਮੇਂ ਤੋਂ ਕਣਕ-ਝੋਨੇ ਦਾ ਰਵਾਇਤੀ ਫਸਲ ਚੱਕਰ ਚੱਲ ਰਿਹਾ ਹੈ। ਪੰਜਾਬ ਦੇ ਕੁਝ ਜਿਲ੍ਹਿਆਂ ਵਿਚ ਜਿੱਥੇ ਪਾਣੀ ਦੀ ਸਮੱਸਿਆ ਹੈ Àੁੱਥੇ ਕਪਾਹ-ਨਰਮੇ ਦੀ ਕਾਸ਼ਤ ਕੀਤੀ ਜਾਂਦੀ ਹੈ ਨਹੀਂ ਤਾਂ ਜਿਆਦਾਤਰ ਹਿੱਸੇ ‘ਚ ਝੋਨਾ ਲੱਗਦਾ ਹੈ ਤੇ ਜੇਕਰ ਇਸ ਤਰ੍ਹਾਂ ਚਲਦਾ ਰਿਹਾ ਤਾਂ ਅਸੀਂ ਇੱਕ ਦਿਨ ਪੰਜਾਬ ਦੀ ਧਰਤੀ ਨੂੰ ਬੰਜਰ ਕਰ ਲਵਾਂਗੇ ਕਿਉਂਕਿ ਧਰਤੀ ਹੇਠ ਤਿੰਨ ਤਹਿਆਂ ਹੁੰਦੀਆਂ ਹਨ ਤੇ ਪਾਣੀ ਦੂਸਰੀ ਤਹਿ ‘ਚੋਂ ਕੱਢਿਆ ਜਾਣ ਲੱਗ ਪਿਆ ਹੈ। ਹਰੇਕ ਸਾਲ ਪਾਣੀ ਡੂੰਘੇ ਹੁੰਦੇ ਜਾ ਰਹੇ ਹਨ ਜੇਕਰ ਪੰਜਾਬ ਵਿਚ ਇਸ ਸਥਿਤੀ ‘ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਸਟੇਟ ਵਿਕਾਸ ਫੋਰਮ ਦੀ ਇੱਕ ਰਿਪੋਰਟ ਅਨੁਸਾਰ, ਸਾਡੇ ਪੰਜਾਬ ਵਿਚ ਹੀ 23 ਫੀਸਦੀ ਜ਼ਮੀਨ ਨੂੰ ਨਹਿਰੀ ਪਾਣੀ ਦਿੱਤਾ ਜਾਂਦਾ ਹੈ। ਅੱਜ-ਕੱਲ੍ਹ ਪੰਜਾਬ ਵਿਚ ਫ਼ਸਲਾਂ ਨੂੰ 540 ਲੱਖ ਏਕੜ ਫੁੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪੰਜਾਬ ਵਿਚ ਇਸ ਵੇਲੇ 14 ਲੱਖ ਤੋਂ ਜਿਆਦਾ ਟਿਊਬਵੈੱਲ ਹਨ। ਜਿਹਨਾਂ ਵਿਚੋਂ ਇੱਕ ਤਿਹਾਈ ਡੀਜ਼ਲ ‘ਤੇ ਚਲਦੇ ਹਨ। ਧਰਤੀ ਵਿਚ ਜੋ ਹਜ਼ਾਰਾਂ ਸਾਲਾਂ ਵਿਚ ਪਾਣੀ ਜਮ੍ਹਾ ਹੋਇਆ ਸੀ ਅੱਜ ਉਸ ਨੂੰ ਬੇਦਰਦ ਤਰੀਕੇ ਨਾਲ ਚੂਸਿਆ ਜਾ ਰਿਹਾ ਹੈ ।
ਹੁਣ ਜਦੋਂ Àੁੱਪਰਲੀ ਤਹਿ ਵਿਚ ਪਾਣੀ ਨਹੀਂ ਰਿਹਾ ਤਾਂ ਡੂੰਘੇ ਸਬਮਰਸੀਬਲ ਪੰਪ ਲਾ ਕੇ ਇਸ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਇਹ ਡੂੰਘੇ ਪੰਪ 5 ਤੋਂ 6 ਸੌ ਫੁੱਟ ਤੱਕ ਧਰਤੀ ਵਿਚੋਂ ਪਾਣੀ ਚੂਸਦੇ ਹਨ ਜਿਸ ਕਾਰਨ ਪੰਜਾਬ ਵਿਚ ਵੀ ਕਾਫੀ ਇਲਾਕਿਆਂ ਨੂੰ ਡਾਰਕ ਜੋਨ ਘੋਸ਼ਿਤ ਕੀਤਾ ਜਾ ਚੁੱਕਿਆ ਹੈ। ਇਸ ਦਾ ਮੁੱਖ ਕਾਰਨ ਪੰਜਾਬ ਦੀ ਧਰਤੀ ‘ਤੇ ਚੱਲ ਰਿਹਾ ਫ਼ਸਲੀ ਚੱਕਰ ਹੀ ਹੈ। ਇਹ ਹੀ ਨਹੀਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵਧਣ ਕਾਰਨ ਬਹੁਤ ਸਾਰੇ ਲੋਕ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਹਨਾਂ ਵਿਚ ਕੈਂਸਰ, ਚਮੜੀ ਆਦਿ ਦੀਆਂ ਬਿਮਾਰੀਆਂ ਪ੍ਰਮੁੱਖ ਹਨ। ਹਜ਼ਾਰਾਂ ਲੋਕ ਕੈਂਸਰ ਨਾਲ ਮਰ ਚੁੱਕੇ ਹਨ ਅਤੇ ਬਹੁਤ ਸਾਰੇ ਲੋਕ ਮਰਨ ਲਈ ਤਿਆਰ ਬੈਠੇ ਹਨ। ਇਸ ਦਾ ਮੁੱਖ ਕਾਰਨ ਵੀ ਪਾਣੀ ਵਿਚ ਘਾਤਕ ਰਿਸਾਇਣਾਂ ਦਾ ਮਿਲਣਾ ਹੈ। ਪਾਣੀ ਵਿਚ ਫੈਕਟਰੀਆਂ ਅਤੇ ਉਦਯੋਗਾਂ ਦੁਆਰਾ ਮਿਲਾਇਆ ਜਾ ਰਿਹਾ ਰਸਾਇਣ ਮਨੁੱਖੀ ਸਮਾਜ ਲਈ ਅੱਜ ਘਾਤਕ ਬਣਦਾ ਜਾ ਰਿਹਾ ਹੈ। ਇਹ ਹੀ ਨਹੀਂ ਪਾਣੀ ਦੀ ਘਾਟ ਵੱਡੇ ਦੁਖਾਂਤ ਦਾ ਰੂਪ ਲਵੇਗੀ।
ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਲੋਕਾਂ ਨੂੰ ਜਾਗਰੂਕ:
ਪਾਣੀ ਦੀ ਗੁਣਵੱਤਾ ਸੁਧਾਰਨ ਲਈ ਹਰ ਇਨਸਾਨ ਪਹਿਲ ਕਰ ਸਕਦਾ ਹੈ। ਲੋਕਾਂ ਨੂੰ ਪਾਣੀ ਦੀ ਗੁਣਵੱਤਾ ਅਤੇ ਸਿਹਤ ਦੇ ਵਿਸ਼ੇ ‘ਤੇ ਜਾਗਰੂਕ ਕੀਤਾ ਜਾ ਸਕਦਾ ਹੈ। ਸ਼ਹਿਰਾਂ ਵਿਚ ਜਿਆਦਾਤਰ ਹਿੱਸਿਆਂ ਵਿਚ ਪੱਕੇ ਫ਼ਰਸ਼ ਹੋਣ ਕਾਰਨ ਪਾਣੀ ਜ਼ਮੀਨ ਦੇ ਅੰਦਰ ਨਾ ਜਾ ਕੇ ਕਿਸੇ ਵੀ ਜਲ ਸਰੋਤ ਵਿਚ ਵਹਿ ਜਾਂਦਾ ਹੈ। ਰਸਤੇ ਵਿਚ ਇਹ ਸਾਡੇ ਦੁਆਰਾ ਸੁੱਟੇ ਗਏ ਖਤਰਨਾਕ ਰਸਾਇਣ, ਤੇਲ, ਗ੍ਰੀਸ ਨੂੰ ਆਪਣੇ ਨਾਲ ਵਹਾਅ ਕੇ ਲੈ ਜਾਂਦਾ ਹੈ ਜਿਸ ਕਾਰਨ ਪੂਰੇ ਦਾ ਪੂਰਾ ਜਲ ਸਰੋਤ ਹੀ ਖਰਾਬ ਕਰ ਦਿੰਦਾ ਹੈ ।
ਪੰਜਾਬ ਨੂੰ ਇਸ ਸਮੇਂ ਦੋਹਰੀ ਮਾਰ ਪੈ ਰਹੀ ਹੈ ਜਿੱਥੇ ਝੋਨੇ ਦੀ ਖੇਤੀ ਕਾਰਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਉੱਥੇ ਫਸਲਾਂ ‘ਤੇ ਕੀਤੇ ਜਾਂਦੇ ਰਸਾਇਣਾਂ ਨਾਲ ਧਰਤੀ ਹੇਠਲਾ ਪਾਣੀ ਪੀਣ-ਯੋਗ-ਨਹੀਂ ਰਿਹਾ। ਇੱਥੇ ਕਸੂਰਵਾਰ ਕਿਸਾਨਾਂ ਨੂੰ ਵੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਸ ਕੋਲ ਕੋਈ ਬਦਲ ਨਹੀਂ ਨਾ ਹੀ ਬਾਕੀ ਫਸਲਾਂ, ਜਿਵੇਂ ਕਿ ਆਲੂ, ਮੱਕੀ, ਨਰਮਾ, ਕਪਾਹ ਦੀਆਂ ਨਿਰਧਾਰਿਤ ਕੀਮਤਾਂ ਹਨ ਕਿ ਕਿਸਾਨ ਇਨ੍ਹਾਂ ਦੀ ਕਾਸ਼ਤ ਕਰ ਸਕੇ। ਇਸ ਮੁੱਦੇ ‘ਤੇ ਸਰਕਾਰਾਂ ਬਿਲਕੁਲ ਚੁੱਪ ਹਨ ਉਹ ਕਿਉਂ ਨਹੀਂ ਕਿਸਾਨਾਂ ਨੂੰ ਝੋਨੇ ਦੀ ਫਸਲ ਦਾ ਬਦਲ ਦੇ ਰਹੀਆਂ? ਇਸ ਤਰ੍ਹਾਂ ਇਹਨਾਂ ਕਾਰਨਾਂ ਕਾਰਨ ਸਾਡੀ ਧਰਤੀ ਤੇ ਪਾਣੀ ਦਿਨੋਂ-ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਸਾਨੂੰ ਸਾਡੇ ਜੀਵਨ ਦੀ ਅਤਿ ਲੋੜ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕਰਨੇ ਪੈਣਗੇ। ਸਾਨੂੰ ਪਾਣੀ ਦੀ ਹਰ ਇੱਕ ਬੂੰਦ ਨੂੰ ਬਚਾਉਣ ਲਈ ਯਤਨ ਕਰਨੇ ਪੈਣਗੇ। ਘਰਾਂ ਵਿਚ ਪਾਣੀ ਵਰਤਣ ਵੇਲੇ ਸੰਕੋਚ ਤੋਂ ਕੰਮ ਲੈਣਾ ਪਵੇਗਾ। ਇਹ ਹੀ ਨਹੀਂ ਪਾਣੀ ਨੂੰ ਬਚਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਪਾਣੀ ਨੂੰ ਬਚਾਉਣ ਲਈ ਕੋਈ ਪੁਖ਼ਤਾ ਕਦਮ ਚੁੱਕਣੇ ਪੈਣਗੇ। ਜਿੱਥੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਹੈ, ਉੱਥੇ ਹੀ ਪਾਣੀ ਨੂੰ ਬਚਾਉਣ ਲਈ ਕਾਨੂੰਨਾਂ ਦਾ ਨਿਰਮਾਣ ਕਰਨਾ ਪਵੇਗਾ। ਇਸ ਤਰ੍ਹਾਂ ਦੇ ਕਾਨੂੰਨਾਂ ਦਾ ਨਿਰਮਾਣ ਕਰਨਾ ਵੀ ਜਰੂਰੀ ਹੈ ਕਿ ਜਿੱਥੇ ਪਾਣੀ ਆਦਿ ਇਸ ਤਰ੍ਹਾਂ ਮਨੁੱਖਾਂ Àੁੱਪਰ ਛਿੜਕਿਆ ਜਾਂਦਾ ਹੈ, ਰੋਕਣਾ ਜਰੂਰੀ ਹੈ।
ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫ਼ਸਲਾਂ ਉਗਾਉਣ ਦੀ ਸਲਾਹ ਦੇਣੀ ਪਵੇਗੀ। ਘਰਾਂ, ਪਾਰਕਾਂ ਅਤੇ ਸ਼ਹਿਰਾਂ ਵਿਚ ਅਜਾਈਂ ਡੁੱਲ੍ਹ ਰਹੇ ਪਾਣੀ ਨੂੰ ਬਚਾਉਣ ਤੋਂ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਾਰਾ ਲੈਣਾ ਪਵੇਗਾ। ਲੋਕਾਂ ਨੂੰ ਦੱਸਣਾ ਪਵੇਗਾ ਕਿ ਪਾਣੀ ਸਾਡੇ ਜੀਵਨ ਦੀ ਰੇਖਾ ਹੈ। ਜੇਕਰ ਇਹ ਨਾ ਰਿਹਾ ਤਾਂ ਮਨੁੱਖੀ ਜੀਵਨ ਤਬਾਹ ਹੋ ਜਾਵੇਗਾ ਖੇਤੀ ਮਾਹਿਰਾਂ ਦੀਆਂ ਟੀਮਾਂ ਨੂੰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਜਾ ਕੇ ਸਰਵੇ ਕਰਨ ਦੀ ਲੋੜ ਹੈ ਕਿ ਇੱਥੋਂ ਦੀ ਮਿੱਟੀ ਕਿਸ ਫਸਲ ਲਈ ਫਾਇਦੇਮੰਦ ਹੋ ਸਕਦੀ ਹੈ। ਉੱਥੇ ਉਸ ਤਰ੍ਹਾਂ ਦੀਆਂ ਫਸਲਾਂ ਨੂੰ ਉਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਪੰਜਾਬ ਦੇ ਕੁਝ ਇਲਾਕਿਆਂ ਵਿਚ ਫਲਾਂ ਤੇ ਸਬਜ਼ੀਆਂ ਲਈ ਭੂਮੀ ਉਪਯੋਗੀ ਹੈ ਉੱਥੇ ਸਬਜੀਆਂ ਤੇ ਬਾਗਬਾਨੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪੰਜਾਬ ਦਾ ਕਿਸਾਨ ਬਰਕਤ ਭਰਪੂਰ  ਤੇ ਮਿਹਨਤੀ ਹੈ ਉਸ ਨੇ ਸਦੀਆਂ ਤੋਂ ਬੰਜਰ ਪਈਆਂ ਜਮੀਨਾਂ ‘ਤੇ ਫਸਲਾਂ ਲਹਿਰਾਉਣ ਲਾ ਦਿੱਤੀਆਂ ਹਨ। ਉਸ ਨੂੰ ਇਸ ਸਮੇਂ ਸੇਧ ਦੀ ਲੋੜ ਹੈ ਤੇ ਰਵਾਇਤੀ ਫਸਲੀ ਚੱਕਰ ਤੋਂ ਉਸ ਨੂੰ ਕੱਢਿਆ ਜਾਵੇ।ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਖੇਤੀ ਨੀਤੀ ਬਣਾਉਣ ਕਿ ਬਾਕੀ ਫਸਲਾਂ ਦਾ ਵਧੀਆ ਮੰਡੀਕਰਨ ਹੋ ਸਕੇ ਨਹੀਂ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਬੰਜਰ ਕਰਕੇ ਛੱਡ ਜਾਵਾਂਗੇ ਜੋ ਸਾਨੂੰ ਵੱਡ-ਵਡੇਰਿਆਂ ਤੋਂ ਵਿਰਸੇ ਵਿਚ ਮਿਲੀ ਸੀ ਤੇ ਉਸ ਪੀੜ੍ਹੀ ਕੋਲ ਪਾਣੀ ਵੀ ਨਹੀਂ ਹੋਵੇਗਾ ਤਾਂ ਜੋ ਉਹ ਧਰਤੀ ਆਬਾਦ ਕਰ ਸਕੇ।
ਕੋਟਲੀ ਅਬਲੂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਰੀ ਫਸਲ ਵੇਚ ਕੇ ਕਿਸਾਨ ਨੇ ਮੋਦੀ ਨੂੰ ਭੇਜੇ 1064 ਰੁਪਏ
ਨਾਸਿਕ ਵਿੱਚ ਪਿਆਜ਼ ਦੀ ਉਤਪਾਦਨ ਵੱਧ : ਕਲੈਕਟਰ
ਮੁੰਬਈ। ਮਹਾਰਾਸ਼ਟਰ ਦੇ ਕਿਸਾਨ ਨੇ ਪਿਆਜ਼ ਦੀ ਪੂਰੀਫਸਲ ਵੇਚ ਕੇ ਵੱਟੇ 1064 ਰੁਪਏ ਪਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਜ ਦਿੱਤੇ ਸੀ। ਇਹ ਮਾਮਲਾ ਮੀਡੀਆ ਵਿੱਚ ਆਉਣ ਮਗਰੋ ਪ੍ਰਧਾਨ ਮੰਤਰੀ ਦਫ਼ਤਰ ਨੇ ਮਹਾਰਾਸ਼ਟਰ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਸਰਕਾਰੀ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਨਾਸਿਕ ਦੇ ਕਲੈਕਟਰ ਸ਼ੀਸ਼ੀਕਾਂਤ ਮੰਗਰੂਲੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮਾਮਲੇ ਦੀ ਪੂਰੀ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹ ਕਿ ਨਾਸਿਕ ਵਿੱਚ ਪਿਆਜ਼ ਦੀ ਉਤਪਾਦਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਲਈ ਉਹ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਤੇਜ਼ ਹਵਾਵਾਂ ਦਰਮਿਆਨ ਭਾਰੀ ਮੀਂਹ ਕਾਰਨ ਵਿਛੀ ਝੋਨੇ ਦੀ ਫਸਲ
ਅਗਲੇ 48 ਘੰਟਿਆਂ ‘ਚ ਹਰਿਆਣਾ ਤੇ ਪੰਜਾਬ ‘ਚ ਕਈ ਥਾਈਂ ਮੀਂਹ ਦੀ ਸੰਭਾਵਨਾ
ਸੱਚ ਕਹੂੰ ਨਿਊਜ਼
ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਅਤੇ ਹਰਿਆਣਾ ‘ਚ ਪਿੱਛੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਝੋਨੇ ਦੀ ਖੜ੍ਹੀ ਫਸਲ ਵਿਛ ਗਈ ਤੇ ਨਰਮਾ ਕਪਾਹ ਦੇ ਫੁੱਲ ਟੁੱਟ ਗਏ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਮੌਸਮ ਕੇਂਦਰ ਦੇ ਅਨੁਸਾਰ ਅਗਲੇ 48 ਘੰਟਿਆਂ ‘ਚ ਵੀ ਹਰਿਆਣਾ ਅਤੇ ਪੰਜਾਬ ‘ਚ ਅਨੇਕਾਂ ਥਾਵਾਂ ‘ਤੇ ਮੀਂਹ ਪੈਣ ਤੇ ਹਰਿਆਣਾ ‘ਚ ਕਿਤੇ-ਕਿਤੇ ਭਾਰੀ ਮੀਂਹ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ‘ਤੇ ਅਸਰ ਪਿਆ ਅਤੇ ਚੋਟੀਆਂ ਨੇ ਬਰਫ ਦੀ ਸਫੇਦ ਚਾਦਰ ਓੜ ਲਈ
ਚੰਡੀਗੜ੍ਹ ਸਮੇਤ ਇਲਾਕੇ ਦੇ ਅਨੇਕਾਂ ਹਿੱਸਿਆਂ ‘ਚ ਰਾਤ ਤੋਂ ਲੈ ਕੇ ਦੁਪਹਿਰ ਤੱਕ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਜਿਸ ਕਾਰਨ ਤਾਪਮਾਨ ‘ਚ ਕਈ ਡਿਗਰੀ ਦੀ ਗਿਰਾਵਟ
ਆ ਗਈ
ਚੰਡੀਗੜ੍ਹ ‘ਚ ਪਿਛਲੇ 24 ਘੰਟਿਆਂ ‘ਚ 77 ਮਿਲੀਮੀਟਰ, ਅੰਬਾਲਾ 43 ਮਿਮੀ, ਅੰਮ੍ਰਿਤਸਰ 54 ਮਿਮੀ, ਲੁਧਿਆਣਾ 75 ਮਿਮੀ, ਪਟਿਆਲਾ 62 ਮਿਮੀ, ਪਠਾਨਕੋਟ 79 ਮਿਮੀ, ਹਲਵਾਰਾ ਸਭ ਤੋਂ ਜ਼ਿਆਦਾ 136 ਮਿਮੀ, ਆਦਮਪੁਰ 154, ਬਠਿੰਡਾ 24, ਸਰਸਾ 24 ਮਿਮੀ, ਫਰੀਦਕੋਟ 26 ਮਿਮੀ, ਗੁਰਦਾਸਪੁਰ 38 ਮਿਮੀ ਸਮੇਤ ਕਈ ਥਾਵਾਂ ‘ਤੇ ਹਲਕਾ ਮੀਂਹ ਪਿਆ ਦਿੱਲੀ ‘ਚ ਦੋ ਮਿਮੀ,ਸ੍ਰੀਨਗਰ ਇੱਕ ਮਿਮੀ, ਜੰਮੂ ‘ਚ 88 ਮਿਮੀ ਤੱਕ ਮੀਂਹ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਰਾਬ ਹੋਈ ਨਰਮੇ ਦੀ ਫਸਲ ਦੇਖ ਕੇ ਕਿਸਾਨ ਦੀ ਹੋਈ ਮੌਤ
ਮੀਂਹ ਦੇ ਪਾਣੀ ਨਾਲ ਖ਼ਰਾਬ ਹੋਈ ਫ਼ਸਲ ਨੂੰ ਦੇਖਦਿਆਂ ਪਿਆ ਦਿਲ ਦਾ ਦੌਰਾ | Farmer
ਲੰਬੀ, (ਮੇਵਾ ਸਿੰਘ/ਸੱਚ ਕਹੂੰ ਨਿਊਜ਼)। Farmer ਬਲਾਕ ਲੰਬੀ ਦੇ ਪਿੰਡ ਕੰਦੂਖੇੜਾ ਨਿਵਾਸੀ ਦਰਬਾਰਾ ਸਿੰਘ ਪੁੱਤਰ ਤੇਜਾ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਪਿੰਡ ਦੇ ਮੋਹਤਬਰਾਂ ‘ਚ ਸਰਪੰਚ ਤੇਜਿੰਦਰਪਾਲ ਸਿੰਘ, ਸਾਬਕਾ ਸਰਪੰਚ ਲਖਵਿੰਦਰ ਸਿੰਘ, ਸੈਕਟਰੀ ਬਲਿਹਾਰ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਅਜੈਪਾਲ ਸਿੰਘ, ਭਗਵਾਨ ਸਿੰਘ,ਸਵਰਨ ਸਿੰਘ, ਮੇਜਰ ਸਿੰਘ, ਸਵਿੰਦਰਪਾਲ ਸ਼ਰਮਾ, ਮੁਲਖ ਰਾਜ ਸ਼ਰਮਾ ਨੇ ਸਵ. ਦਰਬਾਰਾ ਸਿੰਘ ਦੇ ਪੁੱਤਰਾਂ ਜਸਵੀਰ ਸਿੰਘ, ਰਘਬੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ। (Farmer)
ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਮੋਹਤਬਾਰਾਂ ਵਿਸ਼ੇਸ ਜਾਣਕਾਰੀ ਤਹਿਤ ਦੱਸਿਆ ਸਵ. ਦਰਬਾਰਾ ਸਿੰਘ ਕੋਲ ਸਿਰਫ 4 ਏਕੜ ਜ਼ਮੀਨ ਹੈ, ਜਿਸ ਵਿੱਚ ਉਸ ਨੇ ਨਰਮਾ ਬੀਜ ਰੱਖਿਆ ਹੈ। ਬੀਤੀ 3 ਜੁਲਾਈ ਨੂੰ ਆਈ ਭਾਰੀ ਬਾਰਿਸ਼ ਕਾਰਨ ਉਸ ਦਾ ਸਾਰਾ ਨਰਮਾ ਬਰਸਾਤ ਦੇ ਪਾਣੀ ਵਿਚ ਡੁੱਬਕੇ ਤੇ ਹੁਣ ਸੁੱਕਕੇ ਖਤਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਬਾਰਾ ਸਿੰਘ ਦੇ ਦਿਮਾਗ ਤੇ ਨਰਮੇ ਦੀ ਫਸਲ ਖਤਮ ਹੋ ਜਾਣ ਦਾ ਬੜਾ ਹੀ ਬੋਝ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਮੋਹਤਬਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਵ: ਦਰਬਾਰਾ ਸਿੰਘ ਦੀ ਹੋਈ ਫਸਲ ਦੇ ਨੁਕਸਾਨ ਦਾ ਮੁਆਵਜਾ ਜਰੂਰ ਦਿੱਤਾ ਜਾਵੇ ਤਾਂ ਜੋ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਕੁਝ ਰਾਹਤ ਮਿਲ ਸਕੇ। (Farmer)
ਮੀਂਹ ਅਤੇ ਹਨ੍ਹੇਰੀ ਨਾਲ 15 ਏਕੜ ਨਰਮੇ ਦੀ ਫਸਲ ਬਰਬਾਦ
ਹਲਕੇ ਮੀਂਹ ਅਤੇ ਹਨ੍ਹੇਰੀ ਨੇ  ਮਿਹਨਤ ‘ਤੇ ਪਾਣੀ ਫੇਰਆ
ਰਾਮਾਂ ਮੰਡੀ (ਸਤੀਸ਼ ਜੈਨ) ਹਲਕੇ ਮੀਂਹ ਅਤੇ ਹਨ੍ਹੇਰੀ ਨਾਲ ਨੇੜਲੇ ਪਿੰਡ ਮਲਕਾਣਾ ਦੇ ਕਈ ਕਿਸਾਨਾਂ  ਦੀ ਕਰੀਬ 15 ਏਕੜ ਜਮੀਨ ‘ਚ ਬੀਜੀ ਨਰਮੇ ਦੀ ਫਸਲ ਬਰਬਾਦ ਹੋ ਗਈ ਹੈ  ਕਿਸਾਨ ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ, ਗੁਰਪਾਲ ਸਿੰਘ ਪੁੱਤਰ ਭੂਰਾ ਸਿੰਘ, ਅ੍ਰੰਮਿਤਪਾਲ ਸਿੰਘ ਪੁੱਤਰ ਗੁਰਲਾਲ ਸਿੰਘ, ਮੇਵਾ ਸਿੰਘ ਪੁੱਤਰ ਗੁਰਦੇਵ ਸਿੰਘ, ਮੁਖਤਿਆਰ ਸਿੰਘ ਸਾਬਕਾ ਸਰਪੰਚ ਪੁੱਤਰ ਅਜਮੇਰ ਸਿੰਘ, ਹਰਚਰਨ ਸਿੰਘ ਪੁੱਤਰ ਗੋਬਿੰਦ ਸਿੰਘ ਅਤੇ ਜਲੌਰ ਸਿੰਘ ਪੁੱਤਰ ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਹਿੰਗੇ ਭਾਅ ਦਾ ਬੀਜ ਖਰੀਦ ਕੇ ਆਪਣੇ ਖੇਤਾਂ ਵਿੱਚ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਸੀ ਪਰ ਬੀਤੇ ਦਿਨੀਂ ਪਏ ਹਲਕੇ ਮੀਂਹ ਅਤੇ ਹਨ੍ਹੇਰੀ ਨੇ ਉਹਨਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਖੋਜ ਕੇਂਦਰ ਬਠਿੰਡਾ ਤੋਂ ਡਾਇਰੈਕਟਰ ਪਰਮਜੀਤ ਸਿੰਘ, ਡਾ. ਅਰੋੜਾ, ਡਾ.ਹਰਜੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਡਾ.ਬਲੌਰ ਸਿੰਘ, ਡਾ.ਗੁਰਮੇਲ ਸਿੰਘ ਅਤੇ ਡਾ.ਜੈ ਦੀਪ ਸਿੰਘ ਖੇਤੀਬਾੜੀ ਅਫਸਰ ਅਤੇ ਪਿੰਡ ਦੇ ਡਿਊਟੀ ਕਰਮਚਾਰੀ ਲਖਵੰਤ ਸਿੰਘ ਫਸਲ ਦਾ ਮੌਕਾ ਵੀ ਵੇਖ ਚੁੱਕੇ ਹਨ ਅਤੇ ਟੈਸਟ ਲਈ ਮਿੱਟੀ, ਪਾਣੀ ਅਤੇ ਨਰਮੇ ਦੇ ਬੂਟਿਆਂ ਦੇ ਸੈਂਪਲ ਵੀ ਨਾਲ ਲੈ ਗਏ ਹਨ ਉਨ੍ਹਾਂ ਨੇ ਭਾਵੇਂ ਕਿਸਾਨਾਂ ਨੂੰ ਕੋਈ ਲਿਖਤੀ ਰਿਪੋਰਟ ਤਾਂ ਨਹੀਂ ਦਿੱਤੀ ਪਰ ਉਹਨਾਂ ਦਾ ਕਹਿਣਾ ਹੈ ਕਿ ਨਰਮੇ ਨੂੰ ਵਾਹੁਣ ਤੋਂ ਸਿਵਾਏ ਕੋਈ ਹੋਰ ਹੱਲ ਨਹੀਂ ਹੈ ਪੀੜਤ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਤਾਂ ਹਰ ਪਾਸਿਓਂ ਮਾਰ ਹੀ ਮਾਰ ਹੈ ਅਤੇ ਉਹਨਾਂ ਸਰਕਾਰ ਤੋਂ ਫਸਲ ਦੀ ਬਿਜਾਈ ਤੇ ਹੋਏ ਖਰਚੇ ਸਬੰਧੀ ਮੁਆਵਜੇ ਦੀ ਮੰਗ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਖਰਾਬ ਲਈ ਮੁਆਵਜ਼ਾ ਰਾਸ਼ੀ ਵਿਚ ਵਾਧਾ
76 ਤੋਂ 100 ਫੀਸਦੀ ਖਰਾਬ ਫਸਲ ਲਈ ਪ੍ਰਤੀ ਏਕੜ ਮਿਲੇਗਾ 12000 ਰੁਪਏ
ਕਿਸਾਨਾਂ ਦੀ ਭਲਾਈ ਲਈ ਸਰਕਾਰ ਵਚਨਬੱਧ- ਸੁਖਬਿੰਦਰ ਸਿੰਘ ਸਰਕਾਰੀਆ
ਚੰਡੀਗੜ (ਸੱਚ ਕਹੂੰ ਨਿਊਜ਼)। ਕਿਸਾਨਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫਸਲਾਂ ਦੀ ਮੁਆਵਜ਼ਾ ਰਾਸ਼ੀ ਵਧਾ ਕੇ 12 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ 20 ਜੂਨ, 2017 ਤੋਂ ਲਾਗੂ ਹੋਵੇਗਾ। ਇਸ ਸਬੰਧੀ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੀਆਂ ਫਸਲਾਂ ਦਾ 76 ਤੋਂ 100 ਫੀਸਦੀ ਨੁਕਸਾਨ ਹੋਵੇਗਾ, ਉਸ ਲਈ ਮੁਆਵਜ਼ਾ ਰਾਸ਼ੀ 8000 ਰੁਪਏ ਤੋਂ ਵਧਾ ਕੇ 12000 ਰੁਪਏ ਪ੍ਰਤੀ ਏਕੜ ਕਰ ਦਿੱਤੀ ਗਈ ਹੈ। ਇਹ ਵਾਧਾ 50 ਫੀਸਦੀ ਬਣਦਾ ਹੈ।
ਮਾਲ ਮੰਤਰੀ ਨੇ ਕਿਹਾ ਕਿ ਮੁਆਵਜ਼ਾ ਰਾਸ਼ੀ ਵਿਚ ਹੋਏ ਵਾਧੇ ਨਾਲ ਉਨਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਜਿਨਾਂ ਦੀ ਫਸਲ ਕੁਦਰਤੀ ਆਫਤ ਵਿਚ ਨੁਕਸਾਨੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਅਪ੍ਰੈਲ, 2015 ਨੂੰ 76 ਤੋਂ 100 ਫੀਸਦੀ ਖਰਾਬੇ ਲਈ ਮੁਆਵਜ਼ਾ ਰਾਸ਼ੀ 8000 ਰੁਪਏ ਪ੍ਰਤੀ ਏਕੜ ਕੀਤੀ ਗਈ ਸੀ।
ਵਧੀਕ ਮੁੱਖ ਸਕੱਤਰ ਮਾਲ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀਮਤੀ ਵਿੰਨੀ ਮਹਾਜਨ ਨੇ ਦੱਸਿਆ ਕਿ 26 ਤੋਂ 32 ਫੀਸਦੀ ਖਰਾਬੇ ਵਾਲੀਆਂ ਫਸਲਾਂ ਲਈ ਮੁਆਵਜ਼ਾ ਰਾਸ਼ੀ 2000 ਰੁਪਏ ਪ੍ਰਤੀ ਏਕੜ ਅਤੇ 33 ਤੋਂ 75 ਫੀਸਦੀ ਖਰਾਬੇ ਵਾਲੀਆਂ ਫਸਲਾਂ ਲਈ ਪ੍ਰਤੀ ਏਕੜ 5400 ਰੁਪਏ ਮੁਆਵਜ਼ਾ ਰਾਸ਼ੀ ਰਾਜ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਹੈ। ਉਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਿੱਤੇ ਨਾਲ ਜੁੜੇ ਲੋਕਾਂ ਦੀ ਖੁਸ਼ਹਾਲੀ ਲਈ ਜਲਦ ਤੋਂ ਜਲਦ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ ਅਤੇ ਕਿਸਾਨਾਂ ਨੂੰ ਫਸਲ ਦੀ ਲਾਗਤ ਵਿਚ 50 ਫੀਸਦੀ ਨਫਾ ਜੋੜ ਕੇ ਫਸਲਾਂ ਦਾ ਭਾਅ ਤੈਅ ਕੀਤਾ ਜਾਵੇ।
ਕਿਸਾਨਾਂ ਦੀ ਦੂਸਰੀ ਵਾਰ ਕਣਕ ਦੀ ਫਸਲ ਬਰਬਾਦ
ਕਿਸਾਨਾਂ ਰਜਬਾਹੇ ਦੀ ਨਵੀਨੀਕਰਨ ਦੀ ਕੀਤੀ ਮੰਗ
ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਨਰੂਆਣਾ ਤੇ ਗੁਰੂਸਰ ਸੈਣੇਵਾਲਾ ਵਿਚਕਾਰ ਬੁਰਜ਼ੀ ਨੰ. 61 ਨਜ਼ਦੀਕ ਰਾਤੀ ਰਜ਼ਬਾਹਾ ਟੁੱਟਣ ਕਾਰਨ 25 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਦੂਸਰੀ ਵਾਰ ਕਣਕ ਦੀ ਫਸਲ ਬਰਬਾਦ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਗੁਰੂਸਰ ਸੈਣਵਾਲਾ ਦੇ ਖ਼ੇਤ ‘ਚ ਅਚਾਨਕ ਰਜ਼ਬਾਹਾ ਟੁੱਟ ਗਿਆ। ਕਿਸਾਨਾਂ ਨੂੰ ਰਜਬਾਹਾ ਟੁੱਟਣ ਦਾ ਸਵੇਰ ਸਮੇਂ ਖ਼ੇਤ ਜਾ ਕੇ ਪਤਾ ਲੱਗਿਆ, ਤਦ ਤੱਕ ਕਿਸਾਨਾਂ ਦੀ ਕਣਕ ‘ਚ ਦੋ-ਦੋ ਫੁੱਟ ਪਾਣੀ ਭਰ ਚੁੱਕਿਆ ਸੀ।
ਪਾੜ ਦਾ ਕਾਰਨ ਰਜਬਾਹੇ ਦੀ ਖ਼ਸਤਾ ਹਾਲਤ ਨੂੰ ਦੱਸਿਆ ਜਾ ਰਿਹਾ ਹੈ। ਪਾੜ ਕਾਰਨ ਕਿਸਾਨ ਗੁਰਦੇਵ ਸਿੰਘ ਦੀ ਤਿੰਨ ਏਕੜ, ਪੱਪੀ ਸਿੰਘ ਨਰੂਆਣਾ ਦੀ ਇੱਕ ਏਕੜ, ਪੰਮਾ ਸਿੰਘ ਗੁਰੂਸਰ ਸੈਣੇਵਾਲਾ ਦੀ ਦੋ ਏਕੜ, ਹਜ਼ੂਰ ਸਿੰਘ ਗੁਰੂਸਰ ਸੈਣੇਵਾਲਾ ਦੀ ਇੱਕ ਏਕੜ, ਜੱਗਾ ਸਿੰਘ ਨਰੂਆਣਾ ਦੀ ਦੋ ਏਕੜ ਕਣਕ ‘ਚ ਪਾਣੀ ਭਰਨ ਤੋਂ ਇਲਾਵਾ ਦੂਸਰੇ ਹੋਰ ਵੀ ਕਈ ਕਿਸਾਨਾਂ ਦੀ ਕਣਕ ਬਰਬਾਦ ਹੋ ਗਈ।
ਇਕ ਮਹੀਨੇ ਪਹਿਲਾਂ ਵੀ ਟੁੱਟ ਚੁੱਕੈ ਰਜਬਾਹਾ
ਇੱਕ ਮਹੀਨਾ ਪਹਿਲਾਂ ਵੀ ਇਸੇ ਥਾਂ ਦੇ ਨਜ਼ਦੀਕ ਤੋਂ ਹੀ ਰਜਬਾਹਾ ਟੁੱਟ ਚੁੱਕਾ ਹੈ, ਉਸ ਸਮੇਂ ਵੀ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਬਿਜ਼ਾਈ ਕੀਤੀ ਹੋਈ ਸੀ ਜੋ ਬਰਬਾਦ ਹੋ ਗਈ ਸੀ। ਉਸ ਤੋਂ ਬਾਅਦ ਕਿਸਾਨਾਂ ਵੱਲੋਂ ਇਕ ਵਾਰ ਫਿਰ ਖ਼ਰਚ ਕਰਕੇ ਬਿਜ਼ਾਈ ਕੀਤੀ ਗਈ ਸੀ ਜੋ ਉਹ ਵੀ ਬਰਬਾਦ ਹੋ ਗਈ। ਕਈ ਕਿਸਾਨਾਂ ਵੱਲੋਂ ਜ਼ਮੀਨ ਨੂੰ ਠੇਕੇ ‘ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਹੋਈ ਸੀ, ਜੋ ਕਰਜ਼ੇ ਥੱਲੇ ਆ ਗਏ।
40 ਸਾਲ ਪੁਰਾਣਾ ਰਜ਼ਬਾਹਾ
ਕਿਸਾਨਾਂ ਨੇ ਦੱਸਿਆ ਕਿ ਬਠਿੰਡਾ ਰਜ਼ਬਾਹੇ ਨੂੰ ਬਣੇ 40 ਸਾਲ ਹੋ ਚੁੱਕੇ ਹਨ, ਜਿਸ ਕਾਰਨ ਰਜ਼ਬਾਹੇ ਦੀ ਲਾਇੰਨਿੰਗ ਇਸ ਕਦਰ ਖ਼ਸਤਾ ਹਾਲਤ ਹੋ ਚੁੱਕੀ ਹੈ ਕਿ ਥੋੜੇ ਸਮੇਂ ਬਾਅਦ ਹੀ ਰਜ਼ਬਾਹਾ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਜਾਂਦਾ ਹੈ।
ਚੂਹਿਆਂ ਦੀਆਂ ਖੱਡਾਂ ਟੁੱਟਣ ਦਾ ਕਾਰਨ
ਜਦ ਇਸ ਸਬੰਧੀ ਵਿਭਾਗ ਦੇ ਐੱਸ.ਡੀ.ਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਜਬਾਹੇ ਦੇ ਟੁੱਟਣ ਦਾ ਕਾਰਨ ਚੂਹੇ ਦੀ ਖੁੱਡ ਹੈ। ਉਨ੍ਹਾਂ ਦੱਸਿਆ ਕਿ ਰਜਬਾਹੇ ਨੂੰ ਬਣੇ ਨੂੰ 40 ਸਾਲਾਂ ਦੇ ਕਰੀਬ ਦਾ ਸਮਾਂ ਹੋ ਗਿਆ, ਰਜ਼ਬਾਹੇ ਨੂੰ ਦੁਬਾਰਾ ਨਵਾ ਬਣਾਉਣ ਲਈ ਸਰਕਾਰ ਕੋਲ ਪ੍ਰੋਜੈਕਟ ਬਣਾ ਕੇ ਭੇਜਿਆ ਹੋਇਆ ਹੈ।
ਚਿੱਟੀ ਮੱਖੀ ਤੱਕ ਨਾ ਰੁਕੇ ਖੇਤੀ ਨੀਤੀ
ਨਰਮੇ ‘ਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਜਿੱਥੇ ਕਿਸਾਨ ਚਿੰਤਿਤ ਹਨ ਉੱਥੇ ਪੰਜਾਬ ਸਰਕਾਰ ਵੀ ਫ਼ਿਕਰਮੰਦੀ ਦੇ ਨਾਲ-ਨਾਲ ਘਬਰਾਈ ਹੋਈ ਹੈ ਹਾਲਾਂਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਬਹੁਤ ਥੋੜ੍ਹੇ ਰਕਬੇ ਅੰਦਰ ਹੀ ਮੱਖੀ ਦਾ ਪ੍ਰਭਾਵ ਹੈ ਸਰਕਾਰ ਦੀ ਫ਼ਿਕਰਮੰਦੀ ਇਸ ਗੱਲ ਤੋਂ ਸਪੱਸ਼ਟ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਮੁੱਖ ਮੰਤਰੀ ਮੀਡੀਆ ‘ਚ ਆਈਆਂ ਖ਼ਬਰਾਂ  ਦੇ ਆਧਾਰ ‘ਤੇ ਮੱਖੀ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਆਏ ਮਗਰੋਂ ਖੇਤੀ ਵਿਭਾਗ ਵੀ ਹਰਕਤ ‘ਚ ਆਇਆ ਹੈ
ਕੇਂਦਰੀ ਟੀਮ ਨੇ ਵੀ ਦੌਰਾ ਕੀਤਾ ਸਿਆਸੀ ਸਫ਼ਾਂ ‘ਚ ਸਰਕਾਰ ਦੀਆਂ ਇਹ ਸਰਗਰਮੀਆਂ ਕਾਗਜ਼ੀ ਕਾਰਵਾਈ ਪੂਰੀ ਕਰਦੀਆਂ ਹਨ ਤੇ ਸਰਕਾਰ ਕਿਸੇ ਤਰ੍ਹਾਂ ਦੇ ਵਿਰੋਧ ਤੋਂ ਬਚਣ ਲਈ ਯਤਨਸ਼ੀਲ ਹੈ ਪਿਛਲੇ ਸਾਲਾਂ ‘ਚ ਇਸੇ ਮੱਖੀ ਨੇ ਅਕਾਲੀ ਭਾਜਪਾ ਸਰਕਾਰ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਪਰ ਕਿਸਾਨੀ ਦਾ ਸੰਕਟ ਸਿਰਫ਼ ਚਿੱਟੀ ਮੱਖੀ ਦਾ ਸੰਕਟ ਨਹੀਂ ਸਗੋਂ ਸਮੁੱਚੇ ਢਾਂਚੇ ‘ਚ ਤਬਦੀਲੀ ਹੀ ਮੁੱਖ ਮਸਲਾ ਹੈ ਕਿਸਾਨਾਂ ਨੂੰ ਨਰਮੇ ਤੇ ਕਣਕ ਝੋਨੇ ਦੇ ਚੱਕਰ ‘ਚੋਂ ਕੱਢਣ ਲਈ ਸਰਕਾਰ ਗੰਭੀਰ ਨਹੀਂ ਖੇਤੀ ਵਿਭਾਗ ਨੇ ਨਕਲੀ ਬੀਜ ਤੇ ਨਕਲੀ ਕੀਟਨਾਸ਼ਕਾਂ ਨੂੰ ਚਿੱਟੀ ਮੱਖੀ ਦਾ ਕਾਰਨ ਮੰਨਿਆ ਜਾ ਰਿਹਾ ਹੈ
ਕੀਟਨਾਸ਼ਕ ਵਿਕਰੇਤਾਵਾਂ ਬਾਰੇ ਮੁੱਖ ਮੰਤਰੀ ਦੇ ਰਹੇ ਹਨ ਧੜਾ ਧੜ ਬਿਆਨ
ਮੁੱਖ ਮੰਤਰੀ ਦੇ ਬਿਆਨ ਵੀ ਧੜਾਧੜ ਆ ਰਹੇ ਹਨ ਕਿ ਨਕਲੀ ਕੀਟਨਾਸ਼ਕ ਵਿਕ੍ਰੇਤਾ ਬਖ਼ਸ਼ੇ ਨਹੀਂ ਜਾਣਗੇ ਫ਼ਿਰ ਨਕਲੀ ਬੀਜ ਤੇ ਨਕਲੀ ਕੀਟਨਾਸ਼ਕ ਕੌਣ ਵੇਚ ਗਿਆ ਖੇਤੀ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਜੇਕਰ ਨਰਮੇ ਦੀ ਫ਼ਸਲ ਮਹਿੰਗੇ ਕੀਟਨਾਸ਼ਕਾਂ ਨਾਲ ਹੋ ਵੀ ਜਾਂਦੀ ਹੈ ਤਾਂ ਵੀ ਕਿਸਾਨ ਨੂੰ ਕੋਈ ਵੱਡੀ ਬੱਚਤ ਹੋਣ ਵਾਲੀ ਨਹੀਂ ਸਰਕਾਰ ਕਿਸਾਨਾਂ ਨੂੰ ਸਬਜ਼ੀਆਂ, ਫ਼ਲਾਂ ਤੇ ਹੋਰ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਲਈ ਪੂਰਾ ਢਾਂਚਾ ਮੁਹੱਈਆ ਕਰਾਉਣ ਵੱਲ ਨਾ ਤਾਂ ਸਰਗਰਮ ਹੈ ਤੇ ਨਾ ਹੀ ਕੋਈ ਵੱਡੀ ਇੱਛਾ ਸ਼ਕਤੀ ਸਾਹਮਣੇ ਆ ਰਹੀ ਹੈ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਨੂੰ ਹੀ ਸਰਕਾਰ ਦੀ ਸਫ਼ਲ ਖੇਤੀ ਨੀਤੀ ਕਰਾਰ ਨਹੀਂ ਦਿੱਤਾ ਜਾ ਸਕਦਾ
ਚਿੱਟੀ ਮੱਖੀ ‘ਤੇ ਸਿਆਸੀ ਜੰਗ ਜਿੱਤਣ ਨਾਲ ਕਿਰਸਾਨੀ ਦਾ ਮਸਲਾ ਹੱਲ ਨਹੀਂ ਹੋਣਾ ਪੰਜਾਬ ਦੇ ਕੁਝ ਗਿਣਤੀ ਦੇ ਹੀ ਹਿੰਮਤੀ ਕਿਸਾਨ ਹਨ ਜੋ ਰਵਾਇਤੀ ਖੇਤੀ ਦਾ ਖਹਿੜਾ ਛੱਡ ਕੇ ਬਦਲਵੀਂ ਖੇਤੀ ਕਰ ਰਹੇ ਹਨ ਪਰ ਇਹ ਯਤਨ ਨਿੱਜੀ ਹੋਣ ਕਾਰਨ ਲਹਿਰ ਨਹੀਂ ਬਣ ਸਕੇ ਸਰਕਾਰ ਦੀਆਂ ਖੇਤੀ ਵੰਨ-ਸੁਵੰਨਤਾ ਸਬੰਧੀ ਪੁਰਾਣੀਆਂ ਸਕੀਮਾਂ ਹੀ ਦਮ ਤੋੜ ਚੁੱਕੀਆਂ ਹਨ ਖੇਤੀ ਵਿਭਾਗ ‘ਚ ਅਫ਼ਸਰਾਂ ਦੀ ਘਾਟ ਪੂਰੀ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ
ਆਧੁਨਿਕਤਾ ਦੇ ਦੌਰ ‘ਚ ਖੇਤੀ ਪੱਖੋਂ ਪੰਜਾਬ, ਹਰਿਆਣਾ, ਅਜੇ 30 ਸਾਲ ਪਿੱਛੇ ਚੱਲ ਰਹੇ ਹਨ ਕਰਜ਼ਾ ਮੁਆਫ਼ ਕਰਨਾ, ਸਸਤੀਆਂ ਖਾਦਾਂ ਤੇ ਬੀਜ ਮੁਹੱਈਆ ਕਰਵਾਉਣੇ, ਨਕਲੀ ਬੀਜਾਂ ਦੀ ਵਿੱਕਰੀ ਰੋਕਣ ਵਰਗੇ ਐਲਾਨ ਸਰਕਾਰ ਦੇ ਦਹਾਕਿਆਂ ਪੁਰਾਣੇ ਏਜੰਡੇ ਦਾ ਹਿੱਸਾ ਹਨ ਕਿਸੇ ਪਹਿਲਕਦਮੀ ਨਾਲ ਫ਼ਸਲਾਂ ਦੇ ਉਤਪਾਦਨ ‘ਚ ਵਾਧਾ, ਪਾਣੀ ਦੀ ਬੱਚਤ ਵਾਲੀਆਂ ਸਿੰਚਾਈ ਵਿਧੀਆਂ, ਖੇਤੀ ਜਾਣਕਾਰੀ ਲਈ ਨਵੀਤਮ ਸੰਚਾਰ ਸਾਧਨਾਂ ਦੀ ਵਰਤੋਂ, ਖੇਤੀ ਅਧਾਰਤ ਉਦਯੋਗ ਲਾਉਣੇ ਅਜੇ ਸਰਕਾਰਾਂ ਲਈ ਦੂਰ ਦੀਆਂ ਗੱਲਾਂ ਹਨ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਕਿਤੇ ਚਿੱਟੀ ਮੱਖੀ ਹੀ ਨਾ ਖਾ ਜਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਓਵਰਫਲੋ ਹੋਈ ਡਰੇਨ ਨਾਲ ਹਜ਼ਾਰਾਂ ਏਕੜ ਫਸਲ ਕੀਤੀ ਬਰਬਾਦ
ਰੋਹ ‘ਚ ਆਏ ਕਿਸਾਨਾਂ ਮੁੱਖ ਮਾਰਗ ਜਾਮ ਕਰਕੇ ਕੀਤੀ ਨਾਅਰੇਬਾਜ਼ੀ
ਰਜਿੰਦਰ ਸ਼ਰਮਾ, ਸ਼ਹਿਣਾ/ਟੱਲੇਵਾਲ: ਲੰਘੇ ਦਿਨ ਜ਼ਿਲ੍ਹਾ ਬਰਨਾਲਾ ਤੇ ਆਸ–ਪਾਸ ਦੇ ਇਲਾਕੇ ‘ਚ ਪਏ ਭਾਰੀ ਮੀਂਹ ਕਾਰਨ ਕੁਰੜ ਡਰੇਨ ਦੇ ਓਵਰਫਲੋ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲਾ ਬਰਬਾਦ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਰੜ ਡਰੇਨ ਦੇ ਨਾਲ ਲਗਦੇ ਰਾਏਸਰ, ਚੀਮਾਂ, ਕੈਰੇ,  ਜਗਜੀਤਪੁਰਾ, ਮੋੜ, ਢਿੱਲਵਾਂ, ਭਗਤਪੁਰਾ, ਦੁਲਮਸਰ, ਮੌੜ, ਨਾਈਵਾਲ ਆਦਿ ਪਿੰਡਾਂ ਦੇ ਪੀੜਤ ਕਿਸਾਨਾਂ ਬੂਟਾ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਬਿੱਕਰ ਸਿੰਘ ਤੇ ਮਹਿੰਦਰ ਸਿੰਘ ਆਦਿ ਨੇ ਦੱਸਿਆ ਕਿ ਲੰਘੇ ਦਿਨੀਖ ਭਾਰੀ ਮਾਤਾਰਾਂ ‘ਚ ਮੀਂਹ ਸਦਕਾ ਕੁਰੜ ਡਰੇਨ ਪਾਣੀ ਨਾਲ ਓਵਰਫਲੋ ਹੋ ਗਈ। ਜਿਸ ਕਾਰਨ ਇਲਾਕੇ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ ਲੱਗਭਗ 3 ਹਜ਼ਾਰ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਬਰਸਾਤੀ ਮੌਸਮ ਦੇ ਮੱਦੇਨਜ਼ਰ ਡਰੇਨਾਂ ਦੀ ਸਾਫ-ਸਫਾਈ ਦੇ ਕੋਈ ਢੁਕਵੇਂ ਪ੍ਰਬੰਧ ਨਹੀ ਕੀਤੇ ਗਏ। ਡਰੇਨ ‘ਚ ਵੱਡੀ ਮਾਤਰਾ ਵਿੱਚ ਆਈ ਹਰੀ ਬੂਟੀ ਕਾਰਨ ਪਾਣੀ ਅੱਗੇ ਜਾਣ ਦੀ ਬਜਾਇ ਡਰੇਨ ਦੇ ਕਿਨਾਰਿਆਂ ਨੂੰ ਤੋੜ ਕੇ ਨਾਲ ਲਗਦੇ ਖੇਤਾਂ ਵਿਚ ਜਮਾਂ ਹੋ ਗਿਆ। ਜਿਸ ਕਾਰਨ ਉਨਾਂ ਸਮੇਤ ਇਲਾਕੇ ਦਰਜ਼ਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਨੇ ਬਰਬਾਦ ਕਰ ਦਿੱਤੀ। ਜਿਸ ਦੇ ਲਈ ਸਿਰਫ਼ ਪ੍ਰਸ਼ਾਸ਼ਨ ਹੀ ਜ਼ਿੰਮੇਵਾਰ ਹੈ। ਜੇਕਰ ਪ੍ਰਸਾਸਨ ਵੱਲੋਂ ਅਗਾਊ ਪ੍ਰਬੰਧਾਂ ਤਹਿਤ ਡਰੇਨਾਂ ਦੀ ਪੂਰੀ ਤਰਾਂ ਸਫਾਈ ਕਰਵਾਈ ਜਾਂਦੀ ਤਾਂ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਜਿਸ ਤੋਂ ਰੋਹ ਵਿੱਚ ਆਏ ਸਬੰਧਿਤ ਕਿਸਾਨਾਂ ਨੇ ਪਿੰਡ ਚੀਮਾਂ ਵਿਖੇ ਬਰਨਾਲਾ-ਮੋਗਾ ਮੁੱਖ ਮਾਰਗ ‘ਤੇ ਟ੍ਰੈਫਿਕ ਜਾਮ ਕਰਕੇ ਧਰਨਾ ਲਗਾ ਦਿੱਤਾ ਅਤੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸ਼ਨ ਖਿਲਾਫ਼ ਜੰਮਕੇ ਨਾਅਰ ੇਬਾਜ਼ੀ ਕੀਤੀ।
ਜਲਦ ਹੀ ਨਿਕਾਸੀ ਪ੍ਰਬੰਧ ਦਰੁਸਤ ਕਰ ਲਏ ਜਾਣਗੇ : ਐਸਡੀਓ
ਉਕਤ ਮਾਮਲੇ ਸਬੰਧੀ ਐਸਡੀਓ ਵਿਸ਼ਵਪਾਲ ਗੋਇਲ ਨਾਲ ਸੰਪਰਕ ਕਰਨ ‘ਤੇ ਉਨਾਂ ਕਿਹਾ ਕਿ ਹਰੀ ਬੂਟੀ ਦੇ ਪੁਲਾਂ ‘ਚ ਫਸਣ ਕਾਰਨ ਮੀਂਹ ਦਾ ਪਾਣੀ ਫਸਲਾਂ ‘ਚ ਵੜਿਆ ਹੈ। ਸਟਾਫ ਦੀ ਘਾਟ ਕਾਰਨ ਕੰਮ ਸਹੀ ਸਮੇਂ ‘ਤੇ ਨਹੀ ਹੋ ਰਿਹਾ। ਜਲਦ ਹੀ ਬਰਸਾਤੀ ਪਾਣੀ ਦੇ ਨਿਕਾਸ ਦੇ ਪ੍ਰਬੰਧ ਕਰ ਲਏ ਜਾਣਗੇ।
ਪਿਛਲੇ ਲੰਮੇ ਸਮੇਂ ਤੋਂ ਨਹੀਂ ਕੀਤੀ ਡਰੇਨ ਦੀ ਸਾਫ-ਸਫਾਈ
ਕੁਲਦੀਪ ਰਾਜ, ਬਰਗਾੜੀ: ਪਿੰਡ ਸਾਹੋ ਕੇ ਦੇ ਕਿਸਾਨਾਂ ਦਾ 200 ਏਕੜ ਝੋਨਾ ਬੀਤੇ ਕੱਲ੍ਹ• ਤੋਂ ਲਗਾਤਾਰ ਡਰੇਨ ਦਾ ਪਾਣੀ ਪੈਣ ਕਾਰਨ ਡੁੱਬ ਚੁੱਕਿਆ ਹੈ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਖੇਤਾਂ ‘ਚ ਤਿੰਨ-ਤਿੰਨ ਫੁੱਟ ਪਾਣੀ ਖੜ੍ਹਾ ਸੀ ਅਤੇ ਡਰੇਨ ਦਾ ਪਾਣੀ ਲਗਾਤਾਰ ਕਿਸਾਨਾਂ ਦੇ ਖੇਤਾਂ ‘ਚ ਪੈ ਰਿਹਾ ਸੀ।
ਕਿਸਾਨ ਗੁਰਾ ਸਿੰਘ ਪੁੱਤਰ ਸਰਬਨ ਸਿੰਘ ਨੇ ਦੱਸਿਆ ਕਿ ਉਸ ਦਾ 20 ਏਕੜ ਝੋਨਾ ਡਰੇਨ ਦੇ ਪਾਣੀ ਨੇ ਡੋਬ ਦਿੱਤਾ ਹੈ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦਾ 20 ਏਕੜ, ਭੁਪਿੰਦਰ ਸਿੰਘ ਪੁੱਤਰ ਸੁੰਦਰ ਸਿੰਘ ਦਾ 20 ਏਕੜ, ਅੰਮ੍ਰਿਤਪਾਲ ਸਿੰਘ ਨੰਬਰਦਾਰ ਦਾ 35 ਏਕੜ, ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਦਾ 10 ਏਕੜ, ਗੁਰਤੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ 10 ਏਕੜ, ਨਛੱਤਰ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ 5 ਏਕੜ, ਗੁਰਤੇਜ ਸਿੰਘ ਪੁੱਤਰ ਅਜੈਬ ਸਿੰਘ ਦਾ 15 ਏਕੜ, ਗੁਰਲਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ 6 ਏਕੜ, ਹਰਨੇਕ ਸਿੰਘ ਪੁੱਤਰ ਮਾਹਲਾ ਸਿੰਘ ਦਾ 10 ਏਕੜ, ਗੁਰਤੇਜ ਸਿੰਘ ਪੁੱਤਰ ਬਖਸ਼ੀ ਸਿੰਘ ਦਾ 5 ਏਕੜ, ਗੁਰਚਰਨ ਸਿੰਘ ਪੁੱਤਰ ਲਛਮਣ ਸਿੰਘ ਦਾ 23 ਏਕੜ, ਸਤਿੰਦਰਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਦਾ 4 ਏਕੜ, ਅਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਦਾ ਸਾਢੇ ਤਿੰਨ ਏਕੜ, ਸੰਜੀਵ ਸਿੰਘ ਪੁੱਤਰ ਦਵਿੰਦਰ ਸਿੰਘ ਦਾ 7 ਏਕੜ, ਜਸਵਿੰਦਰ ਸਿੰਘ ਪੁੱਤਰ ਲਾਲ ਸਿੰਘ ਦਾ 10 ਏਕੜ ਝੋਨਾ ਡਰੇਨ ਦੇ ਪਾਣੀ ਨੇ ਡੋਬ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਡਰੇਨ ਦੀ ਪਿਛਲੇ ਲੰਮੇ ਸਮੇਂ ਤੋਂ ਕੋਈ ਸਾਫ-ਸਫਾਈ ਨਹੀਂ ਕੀਤੀ ਗਈ।