Stance - Sach Kahoon Punjabi

ਨਵਜੋਤ ਸਿੱਧੂ ਦੇ ਸਿਆਸੀ ਪੈਂਤਰੇ
ਪੰਜਾਬ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਸਿਖ਼ਰ ‘ਤੇ ਪਹੁੰਚ ਗਈ ਹੈ ਦੋਵੇਂ ਆਗੂ ਬੜੇ ਹੰਢੇ ਹੋਏ ਖਿਡਾਰੀ ਹਨ ਨਵਜੋਤ ਸਿੱਧੂ ਬਿਨਾਂ ਨਾਂਅ ਲਏ ਜਿੱਥੇ ਅਮਰਿੰਦਰ ਸਿੰਘ ‘ਤੇ ਬਾਦਲ ਪਰਿਵਾਰ ਨਾਲ ਫਰੈਂਡਲੀ ਮੈਚ ਖੇਡਣ ਦੇ ਦੋਸ਼ ਲਾ ਰਹੇ ਹਨ, ਉੱਥੇ ਉਹਨਾਂ ਨੇ ਆਪਣੀ ਪਤਨੀ ਨੂੰ ਟਿਕਟ ਨਾ ਮਿਲਣ ਦੀ ਭੜਾਸ ਵੀ ਬੜੇ ਜ਼ੋਰ ਨਾਲ ਕੱਢੀ ਹੈ ਉਂਜ ਪੰਜਾਬ ਦਾ ਸਿਆਸੀ ਜਗਤ ‘ਚ ਇਹ ਗੱਲ ਜਾਣਦਾ ਹੈ ਕਿ ਸਿੱਧੂ ਪਾਰਟੀ ‘ਚ ਆਪਣੀ ਪੁਜੀਸ਼ਨ ਤੇ ਆਪਣੀ ਪਤਨੀ ਦੀ ਟਿਕਟ ਲਈ ਪੰਜਾਬ ਦੇ ਮਸਲਿਆਂ ਨੂੰ ਵਰਤਦੇ ਆ ਰਹੇ ਹਨ ਮਾਮਲਾ ਸਿਰਫ਼ ਸਿਆਸੀ ਹਿੱਤਾਂ ਦਾ ਹੈ ਜਿਸ ਨੂੰ ਪੰਜਾਬੀਆਂ ਦਾ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਸਿੱਧੂ ਦੀ ਰਾਜਨੀਤਕ ਲੜਾਈ ਦੀ ਸਮਰੱਥਾ ਇਸੇ ਗੱਲ ਵਿੱਚ ਅਕਾਲੀ-ਭਾਜਪਾ ਸਰਕਾਰ ‘ਚ ਹੁੰਦਿਆਂ ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨਾਲ ਸਿੱਧੀ ਜੰਗ ਲੜੀ ਇਸੇ ਲੜਾਈ ‘ਚ ਉਹਨਾਂ ਦੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਵੀ ਕੱਟੀ ਗਈ ਭਾਜਪਾ ਪ੍ਰਤੀ ਟਿਕਟ ਕੱਟਣ ਦਾ ਗੁੱਸਾ ਉਨ੍ਹਾਂ ਨੂੰ ਕਾਂਗਰਸ ‘ਚ ਲੈ ਆਇਆ ਪਰ ਉਹਨਾਂ ਦਾ ਰਾਜਨੀਤੀ ਦਾ ਕਰਨ ਦਾ ਢੰਗ ਰਵਾਇਤੀ ਹੀ ਰਿਹਾ ਦਰਅਸਲ ਪੰਜਾਬ ‘ਚ ਕਾਂਗਰਸ ਸਮੇਤ ਅਕਾਲੀ ਦਲ ਉਤਰਾਅ-ਚੜ੍ਹਾਅ ਦਾ ਵੱਡਾ ਕਾਰਨ ਪਾਰਟੀ ਦੀ ਅਗਵਾਈ ‘ਚ ਤਬਦੀਲੀ ਸੀ ਪ੍ਰਕਾਸ਼ ਸਿੰਘ ਬਾਦਲ ਦੇ ਬਜ਼ੁਰਗ ਹੋਣ ‘ਤੇ ਪਾਰਟੀ ਦੀ ਕਮਾਨ ਸੁਖਬੀਰ ਬਾਦਲ ਨੇ ਸਾਂਭ ਲਈ ਤੇ ਮਨਪ੍ਰੀਤ ਬਾਦਲ ਨੇ ਨਵੀਂ ਪਾਰਟੀ ਖੜ੍ਹੀ ਕਰ ਲਈ ਇੱਧਰ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਉਹਨਾਂ ਦੀ ਆਖਰੀ ਚੋਣ ਹੈ ਸਿਆਸੀ ਜਾਣਕਾਰ ਇਹੀ ਮੰਨਦੇ ਹਨ ਕਿ ਨਵਜੋਤ ਸਿੱਧੂ ਅਮਰਿੰਦਰ ਸਿੰਘ ਦੇ ਵਾਰਸ ਬਣਨ ਲਈ ਪਾਰਟੀ ‘ਚ ਆਪਣਾ ਸਥਾਨ ਬਣਾ ਰਹੇ ਹਨ ਲੋਕ ਸਭਾ ਚੋਣਾਂ ‘ਚ ਉਹਨਾਂ ਨੇ ਮੁੱਖ ਮੰਤਰੀ ਨੂੰ ਸਿੱਧੇ ਤੌਰ ‘ਤੇ ਵੰਗਾਰ ਦਿੱਤੀ ਹੈ ਦੂਜੇ ਪਾਸੇ ਅਮਰਿੰਦਰ ਸਿੰਘ ਨੇ ਵੀ ਮੀਡੀਆ ‘ਚ ਸਪੱਸ਼ਟ ਕਹਿ ਦਿੱਤਾ ਹੈ ਕਿ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ‘ਤੇ ਹੈ ਅਮਰਿੰਦਰ ਸਿੰਘ ਨੇ ਚੋਣ ਨਾ ਲੜਨ ਬਾਰੇ ਐਲਾਨ ਭਾਵੇਂ ਕੁਝ ਵੀ ਕੀਤਾ ਹੋਵੇ ਪਰ ਹਾਲ ਦੀ ਘੜੀ ਉਹ ਸਿੱਧੂ ਤੋਂ ਹਾਰਦੇ ਨਜ਼ਰ ਨਹੀਂ ਆ ਰਹੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਮਾਮਲੇ ‘ਚ ਅਮਰਿੰਦਰ ਸਿੰਘ ਨੇ ਅਜਿਹੇ ਸਿਆਸੀ ਹੱਲੇ ਕੀਤੇ ਕਿ ਸਿੱਧੂ ਕੋਰੀਡੋਰ ਦੇ ਮਾਮਲੇ ‘ਚ ਹਾਸ਼ੀਏ ‘ਤੇ ਆ ਗਏ ਦਰਅਸਲ ਪਾਰਟੀ ਦੀ ਅਗਵਾਈ ਲਈ ਰਾਜਨੀਤਕ ਤਜ਼ਰਬੇ ਤੇ ਪਾਰਟੀ ਪ੍ਰਤੀ ਸੇਵਾਵਾਂ ਲਈ ਇੱਕ ਸਮਾਂ ਹੱਦ ਵੀ ਹੁੰਦਾ ਹੈ ਜੋ ਅਜੇ ਸਿੱਧੂ ਦੀ ਯੋਗਤਾ ‘ਚ ਸ਼ਾਮਲ ਨਹੀਂ ਹੋਇਆ ਜਲਦਬਾਜ਼ੀ ਤੇ ਤਲਖ਼ੀ ਸਿੱਧੂ ਲਈ ਨੁਕਸਾਨਦੇਹ ਹੋ ਸਕਦੀ ਹੈ ਸਿਆਸਤ ‘ਚ ਜੋਸ਼ ਜ਼ਰੂਰੀ ਹੈ ਪਰ ਇਹ ਵਿਵੇਕ ਤੋਂ ਪਰ੍ਹੇ ਨਹੀਂ ਹੋਣਾ ਚਾਹੀਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਨਕਸਲੀਆਂ ਖਿਲਾਫ਼ ਹਮਲਾਵਰ ਰੁਖ਼
ਪ੍ਰਹਾਰ ਮਿਸ਼ਨ ਦੇ ਤਹਿਤ ਸੁਰੱਖਿਆ ਬਲਾ ਨੇ ਨਕਸਲੀਆਂ ਖਿਲਾਫ਼ ਹਮਲਾਵਰ ਰੁਖ ਬਣਾ ਲਿਆ ਹੈ ਛੱਤੀਸਗੜ੍ਹ ਦੇ ਜ਼ਿਲ੍ਹਾ  ਸੁਕਮਾ ‘ਚ 56 ਘੰਟਿਆਂ ਦੇ ਮੁਕਾਬਲੇ ਤੋਂ ਬਾਦ ਇੱਕ ਦਰਜ਼ਨ ਨਕਸਲੀ ਮਾਰੇ ਗਏ ਇਸ ਘਟਨਾ ‘ਚ ਤਿੰਨ ਜਵਾਨ ਵੀ ਸ਼ਹੀਦ ਹੋ ਗਏ ਭਾਵੇਂ ਨਕਸਲੀ ਸੁਰੱਖਿਆ ਬਲਾਂ ਦਾ ਵੀ ਕੁਝ ਨਾ ਕੁਝ ਨੁਕਸਾਨ ਕਰ ਰਹੇ ਹਨ ਫ਼ਿਰ ਵੀ ਇਹ ਤਾਂ ਸਪੱਸ਼ਟ ਹੈ ਕਿ ਨਕਸਲੀ ਘਿਰੇ ਹੋਏ ਹਨ ਤੇ ਆਪਣੇ ਬਚਾਅ ਲਈ ਹੱਥ ਪੈਰ ਮਾਰ ਰਹੇ ਹਨ

ਸੁਕਮਾ ‘ਚ ਸੀਆਰਪੀਐਫ਼ ਛੱਤੀਸਗੜ੍ਹ ਪੁਲਿਸ ਸਮੇਤ 1500 ਜਵਾਨਾਂ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ ਪਿਛਲੇ ਸਮੇਂ ‘ਚ ਨਕਸਲੀ ਗਰੁੱਪ ਸੁਰੱਖਿਆ ਬਲਾਂ ‘ਤੇ ਵੱਡੇ ਹਮਲੇ ਕਰਨ ‘ਚ ਕਾਮਯਾਬ ਹੋਏ, ਖਾਸਕਰ ਗਸ਼ਤ ‘ਤੇ ਜਾ ਰਹੇ ਪੁਲਿਸ ਜਵਾਨਾਂ ‘ਤੇ ਘਾਤ ਲਾ ਕੇ ਕੀਤੇ ਹਮਲਿਆਂ ‘ਚ ਭਾਰੀ ਨੁਕਸਾਨ ਹੋਇਆ ਹੈ ਦਰਅਸਲ ਨਕਸਲੀਆਂ ਖਿਲਾਫ਼ ਅੱਧੀ-ਅਧੁਰੀ ਤਿਆਰੀ ਹੋਣ ਨਾਲ ਸੁਰੱਖਿਆ ਬਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ  ਖੁਦ ਇਸ ਗੱਲ ਨੂੰ ਮੰਨਦੇ ਰਹੇ ਕਿ ਕਿਸੇ ਖਾਮੀ ਕਾਰਨ   ਸੁਰੱਖਿਆ ਬਲਾਂ ਦਾ ਨੁਕਸਾਨ ਹੋਇਆ

ਨਕਸਲੀਆਂ ਨੇ 25 ਧਮਾਕੇ ਕਰਕੇ ਜਾਹਿਰ ਕੀਤੀ  ਬੁਖਲਾਹਟ

ਇਹ ਤਸੱਲੀ ਵਾਲੀ ਗੱਲ ਹੈ ਕਿ ਹੁਣ ਕੇਂਦਰ ਤੇ ਨਕਸਲੀ ਹਿੰਸਾ ਨਾਲ ਪ੍ਰਭਾਵਿਤ ਰਾਜਾਂ ਮੱਧ ਪ੍ਰਦੇਸ਼ , ਛੱਤੀਸਗੜ੍ਹ ਮਹਾਂਰਾਸ਼ਟਰ ‘ਚ ਇੱਕੋ ਪਾਰਟੀ ਦੀਆਂ ਸਰਕਾਰਾਂ  ਹਨ, ਜਿਸ ਨਾਲ ਰਣਨੀਤੀ ਘੜਨ ‘ਤੇ ਫੈਸਲਾ ਲੈਣ ‘ਚ ਦੇਰੀ ਤੋਂ ਬਚਿਆ ਜਾ ਸਕਦਾ ਹੈ ਨਕਸਲੀਆਂ ‘ਚ ਦਹਿਸ਼ਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੁਲਿਸ ਦੀ ਜਬਰਦਸਤ ਕਾਰਵਾਈ ਤੋਂ ਬਾਦ ਨਕਸਲੀਆਂ ਨੇ ਵੱਖ-ਵੱਖ ਥਾਵਾਂ ‘ਤੇ 25 ਧਮਾਕੇ ਕਰਕੇ ਆਪਣੀ ਬੁਖਲਾਹਟ ਜਾਹਿਰ ਕੀਤੀ ਹੈ ਘਬਰਾਏ ਹੋਏ ਨਕਸਲੀ ਆਮ ਲੋਕਾਂ ਨੂੰ ਪੁਲਿਸ ਦੇ ਮੁਖ਼ਬਰ ਦੱਸ ਕੇ ਮੌਤ ਦੇ ਘਾਟ ਉਤਾਰ ਰਹੇ ਹਨ ਆਮ ਲੋਕਾਂ ‘ਤੇ ਹਿੰਸਾ ਕਰਕੇ ਨਕਸਲੀ ਇਹ ਮਕਸਦ ਹੱਲ ਕਰਨ ਦੀ ਕੋਸ਼ਿਸ਼ ‘ਚ ਹਨ ਕਿ ਲੋਕ ਆਮ ਲੋਕ ਪੁਲਿਸ ਦਾ ਸਾਥ ਨਾ ਦੇਣ

ਫਿਰ ਵੀ ਲੱਗਦਾ ਹੈ ਕਿ ਨਕਸਲੀਆਂ ਦੀਆਂ ਇਹਨਾਂ ਕਾਰਵਾਈਆਂ ਦਾ ਅਸਰ ਨਹੀਂ ਹੋ ਰਿਹਾ ਤੇ ਕਈ ਸਰਗਰਮ ਨਕਸਲੀ ਆਤਮ ਸਮਰਪਣ ਕਰ ਰਹੇ ਹਨ ਨਕਸਲੀ ਲਹਿਰ ਦਾ ਲੱਕ ਟੁੱਟ ਚੁੱਕਾ ਹੈ ਇਹੀ ਕਾਰਨ ਹੈ ਕਿ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨੂੰ ਵੋਟਿੰਗ ਤੋਂ ਰੋਕਣ ਲਈ ਨਕਸਲੀਆਂ ਨੂੰ ਧਮਕੀ ਭਰੇ ਇਸ਼ਤਿਹਾਰ ਲਾਉਣੇ ਪੈਂਦੇ ਹਨ ਨਿਰਦੋਸ਼ ਲੋਕਾਂ ਦਾ ਖੂਨ ਵਹਾਉਣਾ ਕਿਸੇ ਵੀ ਵਿਚਾਰਧਾਰਾ ਦਾ ਅੰਗ ਨਹੀਂ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਦਾ ਪੁਖ਼ਤਾ ਇੰਤਜਾਮ ਕਰੇ ਤਾਂ ਕਿ ਲੋਕਾਂ ਦਾ ਕਾਨੂੰਨ ਤੇ ਪ੍ਰਬੰਧ ‘ਚ ਵਿਸ਼ਵਾਸ ਵਧੇ ਨਕਸਲ ਪ੍ਰਭਾਵਿਤ ਖੇਤਰ ਵਿਕਾਸ ਦੇ ਪ੍ਰਾਜੈਕਟਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਸਿੱਖਿਆ ਸਿਹਤ ਤੇ ਬੁਨਿਆਦੀ ਸਹੂਲਤਾਂ ਭਟਕੇ ਹੋਏ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ‘ਚ  ਮੱਦਦ ਕਰਨਗੀਆਂ