Gujrat - Sach Kahoon Punjabi
KPSC ਭਰਤੀ ਮਾਮਲੇ 'ਚ ਈਡੀ ਨੇ ਕਰਨਾਟਕ ਅਤੇ ਗੁਜਰਾਤ 'ਚ 21 ਥਾਵਾਂ 'ਤੇ ਕੀਤੀ ਛਾਪੇਮਾਰੀ
ਨਵੀਂ ਦਿੱਲੀ (ਹਿੰ.ਸ.)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਰਨਾਟਕ ਪਬਲਿਕ ਸਰਵਿਸ ਕਮਿਸ਼ਨ (ਕੇਪੀਐਸਸੀ) ਵੱਲੋਂ ਕਰਵਾਈ ਗਈ ਵੈਟਰਨਰੀ ਅਫਸਰਾਂ ਦੀ ਭਰਤੀ ਵਿੱਚ ਕਥਿਤ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦੇ ਸਬੰਧ ਵਿੱਚ 21 ਥਾਵਾਂ 'ਤੇ ਛਾਪੇਮਾਰੀ ਕੀਤੀ। ਛਾਪਿਆਂ ਵਿੱਚ ਕੇਪੀਐਸਸੀ ਦਫ਼ਤਰ, ਮੁਅੱਤਲ ਚੇਅਰਮੈਨ ਸ਼ਿਵਸ਼ੰਕਰੱਪਾ ਐਸ. ਸਾਹੂਕਰ ਦੀ ਰਿਹਾਇਸ਼, ਕੇਪੀਐਸਸੀ ਮੈਂਬਰ ਸ਼ਾਂਤਾ ਹੋਸਮਾਨੀ, ਕਥਿਤ ਵਿਚੋਲਿਆਂ, ਪ੍ਰੀਖਿਆ ਦੀ ਡਿਜੀਟਲ ਮੁਲਾਂਕਣ ਪ੍ਰਕਿਰਿਆ ਵਿੱਚ ਸ਼ਾਮਲ ਕੰਪਨੀ ਅਤੇ ਚੁਣੇ ਗਏ ਉਮੀਦਵਾਰਾਂ ਦੇ ਅਹਾਤੇ ਸ਼ਾਮਲ ਸਨ।
ਈਡੀ ਦੇ ਬੰਗਲੁਰੂ ਜ਼ੋਨਲ ਦਫ਼ਤਰ ਵੱਲੋਂ ਕੀਤੇ ਗਏ ਛਾਪੇਮਾਰੀ ਕਰਨਾਟਕ ਦੇ ਵੱਖ-ਵੱਖ ਥਾਵਾਂ 'ਤੇ ਕੀਤੇ ਗਏ, ਜਿਨ੍ਹਾਂ ਵਿੱਚ ਬੈਂਗਲੁਰੂ, ਹਸਨ, ਚਿੱਤਰਦੁਰਗਾ, ਦਵਾਂਗੇਰੇ, ਰਾਏਚੁਰ, ਕਰਵਾਰ, ਕਲਬੁਰਗੀ ਅਤੇ ਬੇਲਾਗਾਵੀ ਅਤੇ ਅਹਿਮਦਾਬਾਦ, ਗੁਜਰਾਤ ਸ਼ਾਮਲ ਹਨ। ਤਲਾਸ਼ੀਆਂ ਵਿੱਚ ਵੈਟਰਨਰੀ ਅਫਸਰ ਭਰਤੀ ਪ੍ਰੀਖਿਆ ਲਈ ਅੰਤਿਮ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਉਮੀਦਵਾਰਾਂ ਦੇ ਅਹਾਤੇ ਵੀ ਸ਼ਾਮਲ ਸਨ।
Read Also : BJP ਦੀ ਨਵੀਂ ਰਾਸ਼ਟਰੀ ਟੀਮ ਦੀ ਪਹਿਲੀ ਮੀਟਿੰਗ 22 ਨੂੰ
ਇਸ ਮਾਮਲੇ ਵਿੱਚ ਬੈਂਗਲੁਰੂ ਦੇ ਵਿਧਾਨ ਸੌਧ ਪੁਲਿਸ ਸਟੇਸ਼ਨ ਵਿੱਚ ਚਾਰ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਸ਼ਿਕਾਇਤਾਂ ਵਿੱਚ ਵੈਟਰਨਰੀ ਅਫਸਰਾਂ ਦੀ ਭਰਤੀ ਪ੍ਰੀਖਿਆ ਲਈ ਅੰਤਿਮ ਚੋਣ ਪ੍ਰਕਿਰਿਆ ਵਿੱਚ ਗੰਭੀਰ ਬੇਨਿਯਮੀਆਂ ਦਾ ਦੋਸ਼ ਹੈ। ਇਹ ਦੋਸ਼ ਹੈ ਕਿ ਕੁਝ ਵਿਚੋਲਿਆਂ ਨੇ ਉਮੀਦਵਾਰਾਂ ਨਾਲ ਸੰਪਰਕ ਕੀਤਾ ਅਤੇ ਚੋਣ ਦੇ ਬਦਲੇ ਪ੍ਰਤੀ ਉਮੀਦਵਾਰ 70 ਤੋਂ 80 ਲੱਖ ਰੁਪਏ ਤੱਕ ਦੀ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਇਨ੍ਹਾਂ ਵਿਚੋਲਿਆਂ ਨਾਲ ਹੋਈ ਗੱਲਬਾਤ ਦੀਆਂ ਕੁੱਝ ਆਡੀਓ ਰਿਕਾਰਡਿੰਗਾਂ ਵੀ ਜਾਂਚ ਏਜੰਸੀ ਨੂੰ ਸੌਂਪੀਆਂ ਹਨ। ਇਸ ਮਾਮਲੇ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ, ਓਐਮਆਰ ਉੱਤਰ ਪੱਤਰੀਆਂ ਨਾਲ ਕਥਿਤ ਛੇੜਛਾੜ ਕਰਨ ਅਤੇ ਕੇਪੀਐਸੀ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਨੂੰ ਕਥਿਤ ਰੂਪ ਵਿੱਚ ਲਾਭ ਪਹੁੰਚਾਉਣ ਜਿਹੇ ਦੋਸ਼ ਵੀ ਲਗਾਏ ਗਏ ਹਨ।
ਈਡੀ ਦੇ ਅਨੁਸਾਰ, ਤਲਾਸ਼ੀ ਮੁਹਿੰਮ ਦਾ ਉਦੇਸ਼ ਕਥਿਤ ਪੈਸੇ ਦੇ ਲੈਣ-ਦੇਣ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਅਤੇ ਸੰਸਥਾਵਾਂ ਬਾਰੇ ਹੋਰ ਜਾਣਕਾਰੀ ਇਕੱਠੀ ਕਰਨਾ ਹੈ। ਕਾਰਵਾਈ ਦੌਰਾਨ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਕੇਪੀਐਸਸੀ-ਸਬੰਧਤ ਮਾਮਲੇ ਤੋਂ ਇਲਾਵਾ, ਈਡੀ ਨੇ ਕੇਰਲ ਦੇ ਕੋਝੀਕੋਡ ਵਿੱਚ ਲਗਭਗ ਅੱਠ ਅਹਾਤਿਆਂ ਨੂੰ ਵੀ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਕੀਤਾ ਹੈ। ਇਹ ਤਲਾਸ਼ੀਆਂ ਮਈ ਵਿੱਚ ਸੀਐਮਆਰਐਲ ਸਮੂਹ ਨਾਲ ਸਬੰਧਤ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦਾ ਫਾਲੋ-ਅੱਪ ਦੱਸੀਆਂ ਜਾ ਰਹੀਆਂ ਹਨ।
ਈਡੀ ਦੇ ਅਨੁਸਾਰ, 27 ਮਈ ਨੂੰ ਸੀਐਮਆਰਐਲ ਗਰੁੱਪ ਦੀ ਤਲਾਸ਼ੀ ਦੌਰਾਨ, ਸਾਬਕਾ ਮੁੱਖ ਮੰਤਰੀ ਦੀ ਧੀ ਵੀਨਾ ਨਾਲ ਸਬੰਧਤ ਨਵੇਂ ਸਬੂਤ ਸਾਹਮਣੇ ਆਏ। ਜਾਂਚ ਏਜੰਸੀ ਨੂੰ ਕਥਿਤ ਵਿੱਤੀ ਲੈਣ-ਦੇਣ ਬਾਰੇ ਜਾਣਕਾਰੀ ਮਿਲੀ। ਇਹ ਤਲਾਸ਼ੀ ਹੁਣ ਉਨ੍ਹਾਂ ਵਿਅਕਤੀਆਂ ਨਾਲ ਜੁੜੇ ਵਿਅਕਤੀਆਂ ਅਤੇ ਅਹਾਤਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਨ੍ਹਾਂ ਨੂੰ ਕਥਿਤ ਵਿੱਤੀ ਲੈਣ-ਦੇਣ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ। ਈਡੀ ਦੋਵਾਂ ਕਾਰਵਾਈਆਂ ਵਿੱਚ ਹੁਣ ਤੱਕ ਸਾਹਮਣੇ ਆਏ ਦਸਤਾਵੇਜ਼ਾਂ, ਡਿਜੀਟਲ ਅਤੇ ਹੋਰ ਸਬੂਤਾਂ ਦੀ ਜਾਂਚ ਕਰ ਰਹੀ ਹੈ। ਮਾਮਲੇ ਵਿੱਚ ਅੱਗੇ ਦੀ ਕਾਰਵਾਈ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਕੀਤੀ ਜਾਵੇਗੀ।
IMD Weather Update : ਕੁਦਰਤੀ ਕਰੋਪੀ, ਖਤਰਾ ਅਜੇ ਟਲਿਆ ਨਹੀਂ, ਮੌਸਮ ਵਿਭਾਗ ਦੀ ਚੇਤਾਵਨੀ, ਸੂਕਲ-ਕਾਲਜ ਕਰਨੇ ਪਏ ਬੰਦ
ਨਵੀਂ ਦਿੱਲੀ। IMD Weather Update : ਗੁਜਰਾਤ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸੂਬੇ ਵਿੱਚ ਮੀ.ਹ ਨਾਲ ਹੋੋਏ ਹਾਦਸਿਆਂ ‘ਚ ਹੁਣ ਤੱਕ ਦੋ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 35 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਅਰਬ ਸਾਗਰ ’ਚ 48 ਸਾਲ ਬਾਅਦ ਅਗਸਤ ’ਚ ਚੱਕਰਵਾਤੀ ਤੂਫਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ ਇਹ ਤੂਫਾਨ 12 ਘੰਟਿਆਂ ਦੇ ਅੰਦਰ ਗੁਜਰਾਤ ਦੇ ਨੇੜੇ ਅਰਬ ਸਾਗਰ ਵਿੱਚ ਦੇਖਿਆ ਜਾ ਸਕਦਾ ਹੈ। ਤੂਫਾਨ ਦਾ ਸਭ ਤੋਂ ਵੱਧ ਅਸਰ ਗੁਜਰਾਤ ਦੇ ਕੱਛ ’ਚ ਦੇਖਣ ਨੂੰ ਮਿਲੇਗਾ। ਇੱਥੇ 65 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲੇਗੀ। ਤੂਫਾਨ ਕਾਰਨ ਰਾਜਕੋਟ, ਜਾਮਨਗਰ, ਪੋਰਬੰਦਰ, ਜੂਨਾਗੜ੍ਹ, ਦਵਾਰਕਾ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਕੱਛ ਅਤੇ ਰਾਜਕੋਟ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਕੱਛ ਵਿੱਚ ਕੱਚੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਕਲੈਕਟਰ ਨੇ ਕਿਹਾ ਹੈ ਕਿ ਲੋੜ ਪੈਣ ’ਤੇ ਹੀ ਘਰ ਛੱਡਣਾ ਚਾਹੀਦਾ ਹੈ। ਗੁਜਰਾਤ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇੱਥੇ 4 ਦਿਨਾਂ ਵਿੱਚ 32 ਲੋਕਾਂ ਦੀ ਜਾਨ ਜਾ ਚੁੱਕੀ ਹੈ। ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ। IMD Weather Update
ਅਗਸਤ ਵਿੱਚ ਤੂਫਾਨ ਦਾ ਕਾਰਨ ਪੰਜ ਪੁਆਇੰਟਾਂ ’ਚ ਸਮਝੋ: | IMD Weather Update
ਮੌਸਮ ਵਿਭਾਗ ਨੇ ਕਿਹਾ ਕਿ ਸੌਰਾਸ਼ਟਰ ਅਤੇ ਕੱਛ ’ਤੇ ਬਣਿਆ ਡੂੰਘਾ ਦਬਾਅ ਅਰਬ ਸਾਗਰ ਵੱਲ ਵਧਦਾ ਨਜ਼ਰ ਆ ਰਿਹਾ ਹੈ ਅਤੇ ਚੱਕਰਵਾਤੀ ਤੂਫਾਨ ’ਚ ਬਦਲ ਰਿਹਾ ਹੈ।
ਮੌਸਮ ਵਿਭਾਗ ਨੇ ਸ਼ੱਕ ਪ੍ਰਗਟਾਇਆ ਸੀ ਕਿ ਇਹ ਡੂੰਘਾ ਦਬਾਅ ਕਮਜ਼ੋਰ ਹੋ ਜਾਵੇਗਾ ਪਰ ਸ਼ੁੱਕਰਵਾਰ ਸਵੇਰ ਤੱਕ ਇਹ ਹੋਰ ਮਜ਼ਬੂਤ ​​ਹੋ ਕੇ ਤੂਫ਼ਾਨ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ।
ਇਹ ਤੂਫਾਨ ਗੁਜਰਾਤ ’ਚ ਲੈਂਡਫਾਲ ਨਹੀਂ ਕਰੇਗਾ। ਦਰਅਸਲ, ਆਮ ਤੌਰ ’ਤੇ ਤੂਫਾਨ ਸਮੁੰਦਰ ਤੋਂ ਜ਼ਮੀਨ ਵੱਲ ਆਉਂਦਾ ਹੈ ਪਰ ਇਸ ਵਾਰ ਤੂਫਾਨ ਜ਼ਮੀਨ ਤੋਂ ਸਮੁੰਦਰ ਵੱਲ ਵਧਦਾ ਨਜ਼ਰ ਆ ਰਿਹਾ ਹੈ।
ਇਹ ਡੂੰਘਾ ਦਬਾਅ ਅਗਲੇ 12 ਘੰਟਿਆਂ ਵਿੱਚ ਪੂਰੀ ਤਰ੍ਹਾਂ ਤੂਫ਼ਾਨ ਵਿੱਚ ਬਦਲ ਸਕਦਾ ਹੈ। ਜੇਕਰ ਡੂੰਘੀ ਡਿਪਰੈਸ਼ਨ ਤੂਫਾਨ ਵਿੱਚ ਬਦਲ ਜਾਂਦੀ ਹੈ, ਤਾਂ ਇਸ ਦਾ ਨਾਂਅ ਆਸਨਾ ਹੋਵੇਗਾ। ਇਹ ਨਾਂਅ ਪਾਕਿਸਤਾਨ ਨੇ ਰੱਖਿਆ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਅਰਬ ਸਾਗਰ ਤੋਂ ਬਾਅਦ ਇਹ ਤੂਫਾਨ ਪਾਕਿਸਤਾਨ ਵੱਲ ਮੁੜ ਸਕਦਾ ਹੈ ਅਤੇ ਕਮਜ਼ੋਰ ਹੋ ਸਕਦਾ ਹੈ। ਹਾਲਾਂਕਿ ਫਿਲਹਾਲ ਤੂਫਾਨ ਦੇ ਰੂਟ ਦਾ ਪਤਾ ਲਗਾਉਣਾ ਮੁਸ਼ਕਿਲ ਹੈ।
ਅਗਸਤ ਵਿੱਚ 80 ਸਾਲਾਂ ਵਿੱਚ ਸਿਰਫ 3 ਵਾਰ ਆਇਆ ਤੂਫਾਨ | IMD Weather Update
ਮੌਸਮ ਵਿਭਾਗ ਨੇ ਕਿਹਾ ਹੈ ਕਿ ਬਹੁਤ ਘੱਟ ਮਾਮਲਿਆਂ ਵਿੱਚ, ਅਗਸਤ ਵਿੱਚ ਅਰਬ ਸਾਗਰ ਵਿੱਚ ਚੱਕਰਵਾਤੀ ਤੂਫ਼ਾਨ ਦੇਖਿਆ ਜਾਂਦਾ ਹੈ। ਅਗਸਤ ਵਿੱਚ ਅਰਬ ਸਾਗਰ ਤੋਂ ਹੁਣ ਤੱਕ ਸਿਰਫ਼ ਤਿੰਨ ਤੂਫ਼ਾਨ ਹੀ ਨਿਕਲੇ ਹਨ। ਪਹਿਲਾ ਤੂਫਾਨ ਅਗਸਤ 1944 ਵਿਚ ਆਇਆ ਸੀ। ਇਸ ਤੋਂ ਬਾਅਦ 1964 ’ਚ ਗੁਜਰਾਤ ਦੇ ਤੱਟ ’ਤੇ ਚੱਕਰਵਾਤ ਆਇਆ। ਅਗਸਤ ਵਿੱਚ ਆਖਰੀ ਤੂਫਾਨ 1976 ਵਿੱਚ ਆਇਆ ਸੀ। ਹਾਲਾਂਕਿ ਬੰਗਾਲ ਦੀ ਖਾੜੀ ’ਚ 132 ਸਾਲਾਂ ’ਚ ਅਗਸਤ ’ਚ 28 ਤੂਫਾਨ ਆ ਚੁੱਕੇ ਹਨ।
31 ਅਗਸਤ ਨੂੰ 6 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ
ਮੌਸਮ ਵਿਭਾਗ ਦੇ ਅਨੁਸਾਰ, ਮਹਾਰਾਸ਼ਟਰ ਦੇ ਵਿਦਰਭ, ਛੱਤੀਸਗੜ੍ਹ, ਉੜੀਸਾ, ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਉੱਤਰੀ ਅੰਦਰੂਨੀ ਕਰਨਾਟਕ ਵਿੱਚ ਬਹੁਤ ਭਾਰੀ ਮੀਂਹ (12 ਸੈਂਟੀਮੀਟਰ ਤੋਂ ਵੱਧ) ਦਾ ਅਲਰਟ ਹੈ। ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼, ਮਿਜ਼ੋਰਮ, ਗੋਆ, ਮੱਧ ਮਹਾਰਾਸ਼ਟਰ, ਗੁਜਰਾਤ, ਕੇਰਲ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ 7 ​​ਸੈਂਟੀਮੀਟਰ ਮੀਂਹ ਪੈ ਸਕਦਾ ਹੈ।
Read Also : Aadhaar Card Update: ਅਧਾਰ ਕਾਰਡ ਸਬੰਧੀ 31 ਅਗਸਤ ਨੂੰ ਡਾਕਖਾਨੇ ’ਚ ਲੱਗੇਗਾ ਕੈਂਪ
ਰਾਜਸਸਥਾਨ ’ਚ ਚੱਕਰਵਾਤ ਬਿਪਰਜੋਏ ਦੀ ਤਬਾਹੀ
6 ਸੂਬਿਆਂ ’ਚ ਅਜੇ ਵੀ ਖਤਰਾ
ਟੇ੍ਰਨਾਂ ਅਤੇ ਫਲਾਈਟਾਂ ਰੱਦ
ਜੈਪੁਰ, (ਸੱਚ ਕਹੂੰ ਨਿਊਜ਼)। ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ ‘ਚ ਵੀ ਚੱਕਰਵਾਤੀ (Cyclone Biperjoy) ਤੂਫਾਨ ਬਿਪਰਜੋਏ ਨੇ ਤਬਾਹੀ ਮਚਾ ਕੇ ਆਪਣਾ ਰੂਪ ਦਿਖਾਇਆ ਹੈ। ਸ਼ਨਿੱਚਰਵਾਰ ਸਵੇਰੇ ਤੋਂ ਹੀ ਬਾੜਮੇਰ, ਸਿਰੋਹੀ, ਉਦੈਪੁਰ, ਜਾਲੋਰ, ਜੋਧਪੁਰ ਸੂਬਿਆਂ ’ਚ ਮੀਂਹ ਪੈ ਰਿਹਾ ਹੈ। 50 ਤੋਂ 60 ਕਿਲੋਮੀਟਰ ਪਰ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਇਸ ਦਾ ਸਭ ਤੋਂ ਵੱਧ ਅਸਰ ਜਲੌਰ, ਸਿਰੋਹੀ ਅਤੇ ਬਾੜਮੇਰ ’ਚ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਚੱਕਰਵਾਤ ਬਿਪਰਜੋਏ ਕਾਰਨ ਇਹਨਾਂ ਰੇਲ ਗੱਡੀਆਂ ਦੀਆਂ ਸੇਵਾਵਾਂ ਰੱਦ ਰਹਿਣਗੀਆਂ, ਵੇਖੋ
ਇਨ੍ਹਾਂ ਸੂਬਿਆਂ ’ਚ 4 ਤੋਂ 5 ਇੰਚ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਬਾੜਮੇਰ, ਜਲੌਰ, ਸਿਰੋਹੀ ਅਤੇ ਪਾਲੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਬਾੜਮੇਰ ਤੋਂ ਲੰਘਣ ਵਾਲੀਆਂ 14 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾਂ ਉਦੈਪੁਰ ਤੋਂ ਦਿੱਲੀ ਅਤੇ ਮੁੰਬਈ ਦੀਆਂ ਦੋ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਸਰਹੱਦ ਨਾਲ ਲੱਗਦੇ 5 ਪਿੰਡਾਂ ਬਾੜਮੇਰ (ਬਖਸਰ, ਸੇਦਵਾ ਚੌਹਾਤਾਨ, ਰਾਮਸਰ, ਧੂਰੀਮਨਾ) ਦੇ ਪੰਜ ਹਜਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ ਹੈ।
ਸੂਬੇ ’ਚ ਵੇਖਿਆ ਗਿਆ ਇਸ ਦਾ ਅਸਰ
ਬਿਪਰਜੋਏ ਦੇ ਪ੍ਰਭਾਵ ਕਾਰਨ ਰਾਜਸਥਾਨ ਦਾ 80 ਫੀਸਦੀ ਖੇਤਰ ਪਿਛਲੇ ਦੋ ਦਿਨਾਂ ਤੋਂ ਬੱਦਲਾਂ ਨਾਲ ਢੱਕਿਆ ਹੋਇਆ ਹੈ। ਇਸ ਸਿਸਟਮ ਕਾਰਨ ਬੀਤੀ ਰਾਤ ਚੁਰੂ ਦੇ ਬਿਦਾਸਰ ’ਚ 76 ਐਮਐਮ (3 ਇੰਚ) ਮੀਂਹ ਪਿਆ। ਸਿਰੋਹੀ ਦੇ ਕਈ ਇਲਾਕਿਆਂ ’ਚ 62 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਚੱਲ ਰਹੀਆਂ ਹਨ। ਪਿਛਲੇ 24 ਘੰਟਿਆਂ ’ਚ ਬਾੜਮੇਰ ਦੇ ਸੇਦਵਾ ਅਤੇ ਸਿਰੋਹੀ ਦੇ ਮਾਊਂਟ ਆਬੂ ’ਚ ਸਭ ਤੋਂ ਵੱਧ 5-5 ਇੰਚ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬੀਤੀ ਰਾਤ ਤੋਂ ਹੁਣ ਤੱਕ ਸਿਰੋਹੀ ’ਚ 27 ਐਮਐਮ ਇੱਕ ਇੰਚ ਤੋਂ ਵੱਧ ਮੀਂਹ ਪਿਆ ਹੈ। ਇਸ ਦੇ ਨਾਲ ਹੀ ਜੋਧਪੁਰ, ਜਲੌਰ, ਉਦੈਪੁਰ, ਬਾਂਸਵਾੜਾ, ਅਜਮੇਰ, ਭੀਲਵਾੜਾ, ਬੀਕਾਨੇਰ, ਜੈਸਲਮੇਰ, ਟੋਂਕ, ਰਾਜਸਮੰਦ ਸਮੇਤ ਹੋਰ ਜ਼ਿਲ੍ਹਿਆਂ ’ਚ ਵੀ 1 ਤੋਂ 30 ਐਮਐਮ ਤੱਕ ਮੀਂਹ ਪਿਆ।
ਪਿੰਡਾਂ ’ਚ ਬਿਜਲੀ ਬੰਦ
ਜਲੌਰ ਸੂਬੇ ਦੇ ਸੰਚੌਰ ’ਚ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਬੀਤੀ ਰਾਤ ਤੋਂ ਇੱਥੋਂ ਦੇ ਕਈ ਪਿੰਡਾਂ ’ਚ ਬਿਜਲੀ ਬੰਦ ਕੀਤੀ ਹੋਈ ਹੈ। ਇੱਥੇ ਪਥਮੇਡਾ ’ਚ 50 ਹਜਾਰ ਗਾਵਾਂ ਲਈ ਚਾਰੇ ਨੂੰ ਲੈ ਕੇ ਸੰਕਟ ਖੜ੍ਹਾ ਹੋ ਗਿਆ ਹੈ। ਇਸ ਚੱਕਰਵਾਤ ਕਾਰਨ ਬੱਸ ਅਤੇ ਰੇਲ ਸੇਵਾ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ। ਜਦੋਂ ਕਿ ਡੂੰਗਰਪੁਰ ਦੇ ਪਿੰਡ ਨਾਈਗਾਮਾ ’ਚ ਦੇਰ ਰਾਤ ਤੇਜ ਹਨੇਰੀ ਆਈ ਅਤੇ ਮੀਂਹ ਪਿਆ। ਤੇਜ ਹਵਾਵਾਂ ਕਾਰਨ 500 ਸਾਲ ਪੁਰਾਣਾ ਅੰਬ ਦਾ ਦਰੱਖਤ ਉੱਖੜ ਕੇ ਪਿੰਡ ਦੀ ਮੁੱਖ ਸੜਕ ’ਤੇ ਡਿੱਗ ਗਿਆ। ਜਿਸ ਨੂੰ ਸ਼ਨਿੱਚਰਵਾਰ ਸਵੇਰੇ ਪਿੰਡ ਵਾਸੀਆਂ ਨੇ ਜੇਸੀਬੀ ਦੀ ਮਦਦ ਨਾਲ ਹਟਾਇਆ।
ਸ਼ੁੱਕਰਵਾਰ ਨੂੰ ਰਾਜਸਥਾਨ ਪਹੁੰਚਿਆ ਬਿਪਰਜੋਏ | Cyclone Biperjoy
ਚੱਕਰਵਾਤ ਬਿਪਰਜੋਏ ਸ਼ੁੱਕਰਵਾਰ ਰਾਤ ਰਾਜਸਥਾਨ ਪਹੁੰਚਿਆ। ਇਸ ਦੀ ਰਫਤਾਰ ਘੱਟ ਗਈ ਹੈ। ਇਸ ਦਾ ਅਸਰ ਸੂਬੇ ’ਚ ਐਤਵਾਰ ਤੱਕ ਰਹੇਗਾ। ਤੂਫਾਨ ਦੇ ਪ੍ਰਭਾਵ ਕਾਰਨ ਮੱਧ ਪ੍ਰਦੇਸ਼, ਯੂਪੀ ਅਤੇ ਦਿੱਲੀ ਦੇ ਕੁਝ ਇਲਾਕਿਆਂ ’ਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੱਛਮੀ ਰਾਜਸਥਾਨ ’ਚ ਗਰਜ ਨਾਲ ਮੀਂਹ ਪਿਆ। ਜਲੌਰ, ਬਾੜਮੇਰ, ਜੋਧਪੁਰ ’ਚ ਇੱਕ ਇੰਚ ਤੱਕ ਮੀਂਹ ਪਿਆ। ਮੀਂਹ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ। ਵੱਖ-ਵੱਖ ਥਾਵਾਂ ’ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ।
ਗੁਜਰਾਤ ’ਚ ਭਗਵੰਤ ਮਾਨ ਦੇ ਪਾਏ ਭੰਗੜੇ ਦੇ ਚਰਚੇ
Bhagwant Mann Bhangra | ਗੁਜਰਾਤ ’ਚ ਭਗਵੰਤ ਮਾਨ ਦੇ ਪਾਏ ਭੰਗੜੇ ਦੇ ਚਰਚੇ
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿੱਚ ਝੂਲਦੇ (Bhagwant Mann Bhangra) ਨਜ਼ਰ ਆਏ। ਉਨ੍ਹਾਂ ਸਟੇਜ ’ਤੇ ਜਾ ਕੇ ਗਰਬਾ ਕੀਤਾ। ਇਸ ਤੋਂ ਬਾਅਦ ਉੱਥੇ ਮੌਜੂਦ ਭੀੜ ਦੇ ਕਹਿਣ ’ਤੇ ਭਗਵੰਤ ਮਾਨ ਵੀ ਭੰਗੜਾ ਪਾਉਂਦੇ ਨਜ਼ਰ ਆਏ। ਭਗਵੰਤ ਮਾਨ ਅੱਜਕੱਲ੍ਹ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਦੌਰੇ ’ਤੇ ਹਨ। ਆਮ ਆਦਮੀ ਪਾਰਟੀ ਇੱਥੇ ਲਗਾਤਾਰ ਚੋਣ ਪ੍ਰਚਾਰ ਵਿੱਚ ਜੁਟੀ ਹੋਈ ਹੈ।
ਦਿੱਲੀ ਤੇ ਪੰਜਾਬ ਤੋਂ ਬਾਅਦ ਗੁਜਰਾਤ ’ਤੇ ਨਜ਼ਰ
ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਹਰ ਪਹਿਲੀ ਵਾਰ ਪੰਜਾਬ ਵਿੱਚ ਸਰਕਾਰ ਬਣਾਈ ਹੈ। ਇਸ ਤੋਂ ਬਾਅਦ ‘ਆਪ’ ਦੀ ਨਜ਼ਰ ਗੁਜਰਾਤ ’ਤੇ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੁਦ ਇੱਥੇ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਜਿਸ ਵਿੱਚ ਉਹ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਵੀ ਸਹਾਰਾ ਲੈ ਰਹੇ ਹਨ। ਗੁਜਰਾਤ ਵਿੱਚ ਜਲਦੀ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।
ਸਾਬਕਾ ਸੀਐਮ ਚੰਨੀ ਵੀ ਚਰਚਾ ਵਿੱਚ ਰਹੇ ਸਨ
ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਹਿਲਾਂ ਚਰਨਜੀਤ ਚੰਨੀ ਵੀ ਭੰਗੜੇ ਨੂੰ ਲੈ ਕੇ ਕਾਫੀ ਚਰਚਾ ’ਚ ਰਹੇ ਸਨ। ਉਨ੍ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਵਿਖੇ ਭੰਗੜਾ ਪਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਅਕਸਰ ਕਈ ਪਲੇਟਫਾਰਮਾਂ ’ਤੇ ਭੰਗੜਾ ਪਾਉਂਦੇ ਦੇਖਿਆ ਗਿਆ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ- ਸ਼ੇਰ ਨੇ ਰੰਗ ਜਮਾ ਦਿੱਤਾ
ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਉਨ੍ਹਾਂ ਦੀ ਕਾਫੀ ਤਾਰੀਫ ਕੀਤੀ ਹੈ। ਧਾਲੀਵਾਲ ਨੇ ਲਿਖਿਆ- ਗੁਜਰਾਤ ਵਿੱਚ ਵੀ ਸਾਡੇ ਸ਼ੇਰ ਨੇ ਭੰਗੜੇ ਦਾ ਰੰਗ ਜਮਾ ਦਿੱਤਾ। ਹੁਣ ਗੁਜਰਾਤ ’ਚ ਝਾੜੂ ਲੱਗੇਗਾ ਤੇ ਕਮਲ ਦਾ ਚਿੱਕੜ ਸਾਫ਼ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬਾਲ-ਬਾਲ ਬਚੇ 26 ਸਕੂਲੀ ਬੱਚੇ | LPG
ਮਿੰਨੀ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ ਫਟੇ ਸਿਲੰਡਰ
ਸੂਰਤ (ਏਜੰਸੀ)। ਗੁਜਰਾਤ ਦੇ ਸੂਤਰ ਸ਼ਹਿਰ ‘ਚ ਓਲਪਾੜ ਰੋਡ ‘ਤੇ ਐੱਲਪੀਜੀ ਸਿਲੰਡਰਾਂ LPG ਨਾਲ ਭਰੇ ਮਿੰਨੀ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਿਲੰਡਰਾਂ ‘ਚ ਭਿਆਨਕ ਧਮਾਕੇ ਹੋਏ। ਹਾਦਸਾ ਸਵੇਰੇ ਸਾਢੇ ਛੇ ਵਜੇ ਹੋਇਆ। ਅਸਲ ਵਿੱਚ ਮਿੰਟੀ ਟਰੱਕ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਇਆ। ਡਿਵਾਈਡਰ ਦੇ ਦੂਜੇ ਪਾਸੇ ਚੱਲ ਰਹੇ ਤਿੰਨ ਵਾਹਨ ਵੀ ਧਮਾਕੇ ਦੀ ਚਪੇਟ ‘ਚ ਆ ਗਏ। ਜਿਨ੍ਹਾਂ ‘ਚ ਇੱਕ ਸਕੂਲ ਵੈਨ ਅਤੇ ਆਟੋ ਸ਼ਾਮਲ ਸਨ। ਬੱਸ ‘ਚ 26 ਬੱਚੇ ਸਵਾਰ ਸਨ ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਚੌਕਸੀ ਵਰਤਦਿਆਂ ਬਚਾ ਲਿਆ। ਨਹੀਂ ਤਾਂ ਵੱਡੀ ਜਨਹਾਨੀ ਹੋ ਸਕਦੀ ਸੀ। ਗਨੀਮਤ ਰਹੀ ਕਿ  ਹਾਦਸੇ ‘ਚ ਜਾਨੀ ਨੁਸਕਾਨ ਤੋਂ ਬਚਾਅ ਰਿਹਾ।
ਘਟਨਾ ਦੀ ਜਾਂਚ ਲਈ ਐੱਫਐੱਸਐੱਲ ਦੀ ਟੀਮ ਨੂੰ ਬੁਲਾਇਆ ਗਿਆ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਨਜਾਇਜ਼ ਰਿਫਲਿੰਗ ਹਾਦਸੇ ਦਾ ਕਾਰਨ ਹੋ ਸਕਦੀ ਹੈ। ਕਿਉਂਕਿ ਕਿਸੇ ਸਿਲੰਡਰ ਤੋਂ ਗੈਸ ਲੀਕ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਪੁਲਿਸ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਦੀ ਭਾਲ ਕਰ ਰਹੀ ਹੈ ਤਾਂ ਕਿ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ।
ਚਸ਼ਮਦੀਦਾਂ ਅਨੁਸਾਰ ਸਭ ਤੋਂ ਪਹਿਲਾਂ ਗੈਸ ਸਿਲੰਡਰ ਨਾਲ ਭਜੇ ਟਰੱਕ ਦੇ ਕੈਬਿਨ ‘ਚ ਅੱਗ ਲੱਗੀ।
ਬੇਕਾਬੂ ਹੋ ਕੇ ਮਿੰਟੀ ਟਰੱਕ ਅੱਗੇ ਚੱਲ ਰਹੇ ਸੀਮੈਂਟ ਨਾਲ ਭਰੇ ਟਰੱਕ ਵਿੱਚ ਜਾ ਵੱਜਿਆ।
ਇਸ ਤੋਂ ਬਾਅਦ ਗੈਸ ਸਿਲੰਡਰਾਂ ‘ਚ ਸ਼ੁਰੂ ਹੋ ਗਏ ਧਮਾਕੇ।
26 ਬੱਚਿਆਂ ਨੂੰ ਲੈ ਕੇ ਜਾ ਰਹੀ ਰੇਡੀਅੰਟ ਇੰਟਰਨੈਸ਼ਨਲ ਸਕੂਲ ਦੀ ਬੱਸ ਵੀ ਆਈ ਚਪੇਟ ‘ਚ।
ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਚੌਕਸੀ ਵਰਤਦਿਆਂ ਬੱਚਿਆਂ ਨੂੰ ਤੁਰੰਤ ਬਾਹਰ ਕੱਢਿਆ।
ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ।
ਸੜਕ ‘ਤੇ ਆਵਾਜਾਈ ਰੁਕੀ ਰਹੀ।
ਦੂਰ ਤੱਕ ਸੁਣੀਆਂ ਗਈਆਂ ਧਮਾਕੇ ਦੀਆਂ ਆਵਾਜ਼ਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
LPG