Deal - Sach Kahoon Punjabi
ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ
ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ
ਭਾਰਤ ਉਂਜ ਤਾਂ ਸੱਤ ਸੌ ਸਾਲ ਤੋਂ ਜਿਆਦਾ ਕਿਸੇ ਨਾ ਕਿਸੇ ਦਾ ਗੁਲਾਮ ਹੁੰਦਾ ਰਿਹਾ ਪਰ ਸਭ ਤੋਂ ਜਿਆਦਾ ਦੋ ਸੌ ਸਾਲ ਤੋਂ ਵੱਧ ਅੰਗਰੇਜ਼ਾਂ ਦੇ ਅਧੀਨ ਗੁਲਾਮੀ ਕੱਟਦਾ ਰਿਹਾ ਲੋਕਾਂ ਨੂੰ ਹੌਲੀ- ਹੌਲੀ ਸੂਝ ਆਈ ਕਿ ਸਾਡੇ ਦੇਸ਼ ਦਾ ਸੋਨਾ ਭਾਵੇਂ ਕਿਸੇ ਰੂਪ ਵਿਚ ਵੀ ਕਿਉਂ ਨਾ ਹੋਵੇ, ਬਾਹਰ ਜਾ ਰਿਹਾ ਹੈ। ਇੱਕਾ-ਦੁੱਕਾ ਅੰਗਰੇਜ ਸਾਡੇ ‘ਤੇ ਮਨਮਰਜ਼ੀ ਦਾ ਜ਼ੁਲਮ ਢਾਹ ਰਹੇ ਹਨ, ਇਹ ਕਿੰਨਾ ਚਿਰ ਬਰਦਾਸ਼ਤ ਕੀਤਾ ਜਾਵੇਗਾ।
ਇਹ ਸੋਚ ਕੇ ਨੌਜਵਾਨ ਪੀੜ੍ਹੀ ਨੇ ਆਪੋ-ਆਪਣੇ ਤਰੀਕੇ ਨਾਲ ਸੰਘਰਸ਼ ਵਿੱਢਣੇ ਸ਼ੁਰੂ ਕਰ ਦਿੱਤੇ।ਦੇਸ਼ ਦੇ ਕੋਨੇ-ਕੋਨੇ ਤੋਂ ਅੰਗਰੇਜਾਂ ਨੂੰ ਬਾਹਰ ਕੱਢਣ ਦੀਆਂ ਅਵਾਜਾਂ ਬੁਲੰਦ ਹੋਣ ਲੱਗ ਪਈਆਂ। ਲੋਕ ਹੌਲੀ-ਹੌਲੀ ਸੜਕਾਂ ‘ਤੇ ਉੱਤਰਨੇ ਸ਼ੁਰੂ ਹੋ ਗਏ। ਅੰਗਰੇਜਾਂ ਦੇ ਜੋ ਹੱਥੇ ਚੜ੍ਹ ਜਾਂਦਾ ਉਸ ਦਾ ਮੂੰਹ ਹਮੇਸ਼ਾ ਵਾਸਤੇ ਬੰਦ ਕਰ ਦਿੰਦੇ।
ਇਹ ਲੁਕਣਮੀਚੀ ਕਾਫੀ ਚਿਰ ਚੱਲਦੀ ਰਹੀ ਆਖ਼ਰ ਲੋਕ ਸਿੱਧਾ-ਸਿੱਧਾ ਅੰਗਰੇਜਾਂ ਦਾ ਵਿਰੋਧ ਕਰਨ ਲੱਗ ਪਏ।   ਅੰਗਰੇਜ਼ਾਂ ਨੇ ਬਗਾਵਤ ਨੂੰ ਨੱਥ ਪਾਉਣ ਵਾਸਤੇ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੁੱਟ ਦਿੱਤਾ ਕਈਆਂ ਨੂੰ ਕਾਲੇ ਪਾਣੀ ਦੀਆਂ ਜੇਲ੍ਹਾਂ ਵਿਚ ਸੁੱਟ ਦਿੱਤਾ ਕਈ ਅਣਿਆਈ ਮੌਤ ਹੀ ਮਾਰ ਦਿੱਤੇ। ਨੌਜਵਾਨ ਕਿਸੇ ਅੱਗੇ ਨਾ ਝੁਕੇ ਸਗੋਂ ਹੋਰ ਹਿੰਮਤ ਨਾਲ ਅੱਗੇ ਵਧਦੇ ਗਏ।
ਹੱਸ-ਹੱਸ ਕੇ ਗਲ਼ਾਂ ਵਿਚ ਫਾਸੀਆਂ ਪਾ ਕੇ ਸ਼ਹੀਦ ਹੁੰਦੇ ਗਏ। ਹਰੇਕ ਥਾਂ ‘ਤੇ ਅੰਗਰੇਜ਼ਾਂ ਦੀ ਬਗਾਵਤ ਹੋਣ ਲੱਗ ਪਈ, ਨੌਜਵਾਨਾਂ ਨੇ ਅੰਗਰੇਜ਼ਾਂ ਨੂੰ ਇੰਨਾ ਮਜ਼ਬੂਰ ਕਰ ਦਿੱਤਾ ਕਿ ਉਹਨਾਂ ਦੀ ਨੌਜਵਾਨਾਂ ਅੱਗੇ ਇੱਕ ਨਾ ਚੱਲੀ ਤੇ ਅਖੀਰ ਉਹ ਅੰਗਰੇਜ਼ ਸਾਡਾ ਦੇਸ਼ ਛੱਡ ਕੇ ਆਪਣੇ ਵਤਨ ਵਾਪਸ ਪਰਤ ਗਏ। ਭਾਰਤ ਦੇਸ਼ ਅਜ਼ਾਦ ਅਖਵਾਉਣ ਲੱਗ ਪਿਆ ਇੱਥੇ ਲੋਕਤੰਤਰ ਰਾਜ ਸਥਾਪਿਤ ਹੋ ਗਿਆ। ਲੋਕਾਂ ਨੂੰ ਇੰਝ ਲੱਗਾ ਕਿ ਹੁਣ ਅਸੀਂ ਵਧੀਆ ਜਿੰਦਗੀ ਜਿਊਣ ਲੱਗ ਪਵਾਂਗੇ, ਸਾਡਾ ਹੀ ਦੇਸ਼ ਹੋਵੇਗਾ, ਸਾਡੇ ਹੀ ਲੋਕ ਰਾਜਨੇਤਾ ਹੋਣਗੇ, ਇੱਥੋਂ ਕੁਝ ਵੀ ਬਾਹਰ ਨਹੀਂ ਜਾਵੇਗਾ। ਸਗੋਂ ਅਸੀਂ ਬਾਹਰੋਂ ਮੰਗਵਾ ਕੇ ਆਪਣੇ ਦੇਸ਼ ਨੂੰ ਹੋਰ ਸਿਖ਼ਰਾਂ ‘ਤੇ ਲੈ ਜਾਵਾਂਗੇ
ਅੰਗਰੇਜ਼ ਦੀ ਇੱਥੋਂ ਜਾਣ ਦੀ ਦੇਰ ਸੀ ਕਿ ਲੋਕਾਂ ਦੇ ਸੁਰ ਨਾਲੋ-ਨਾਲ ਬਦਲ ਗਏ
ਭ੍ਰਿਸਸ਼ ਲੋਕ ਮੌਕੇ ਦੀ ਆੜ ਵਿਚ ਜੋ ਬੈਠੇ ਸਨ ਉਹਨਾਂ ਰਾਤੋ-ਰਾਤ ਹੀ ਆਪਣਾ ਘੇਰਾ ਵੱਡਾ ਕਰ ਦਿੱਤਾ। ਲੀਡਰ ਖ਼ੁੰਬਾਂ ਵਾਂਗੂ ਉੱਗ ਪਏ, ਜਿਹੜੇ ਦੇਸ਼ ਲਈ ਲੜਦੇ ਰਹੇ ਉਹਨਾਂ ਨੂੰ ਭੁੱਲ ਕੇ ਆਪਣਾ ਸਵਾਰਥ ਸਿੱਧ ਕਰਨ ਲੱਗ ਗਏ। ਕਿਸੇ ਨੂੰ ਚੇਤਾ ਹੀ ਨਾ ਰਿਹਾ ਕਿ ਅੰਗਰੇਜ਼ਾਂ ਨੂੰ ਭਜਾਉਣ ਵਾਸਤੇ ਕੌਣ-ਕੌਣ ਅੱਗੇ ਆਇਆ ਸੀ, ਉਨ੍ਹਾਂ ਬਾਰੇ ਕੀ ਸੋਚਣਾ ਹੈ ਕਿਸੇ ਨੂੰ ਯਾਦ ਹੀ ਨਹੀਂ ਰਿਹਾ। ਬੱਸ ਆਪਣੇ ਢਿੱਡ ਭਰਨ ਵਿਚ ਲੱਗ ਗਏ। ਨੌਜਵਾਨ ਪੀੜ੍ਹੀ ਇਹ ਸੋਚ ਕੇ ਪ੍ਰੇਸ਼ਾਨ ਹੋ ਗਈ ਕਿ ਅੰਗਰੇਜ਼ਾਂ ਨੂੰ ਤਾਂ ਅਸੀਂ ਬਾਹਰ ਦਾ ਰਾਹ ਵਿਖਾ ਦਿੱਤਾ
ਏ ਦੇਸ਼ ਆਜ਼ਾਦ ਵੀ ਹੋ ਗਿਆ ਪਰ ਅਸੀਂ ਉਹੋ-ਜਿਹੇ ਦੇ ਉਹੋ-ਜਿਹੇ ਹੀ ਰਹਿ ਗਏ ਜਿਵੇਂ ਪਹਿਲਾਂ ਸਾਂ। ਉਲਟਾ ਉਸ ਤੋਂ ਵੀ ਬੁਰਾ ਹਾਲ ਹੋ ਗਿਆ ਹੈ ਪੜ੍ਹਾਈ ਕਰਕੇ ਕੋਈ ਫਾਇਦਾ ਨਹੀਂ ਹੋ ਰਿਹਾ ਨੌਕਰੀ ਦੇ ਦਰਵਾਜ਼ੇ ਬੰਦ ਹੋਏ ਪਏ ਨੇ ਅੱਗੇ ਭਵਿੱਖ ਨਜ਼ਰ ਨਹੀਂ ਆ ਰਿਹਾ। ਮਹਿੰਗਾਈ ਲੱਕ ਤੋੜੀ ਜਾਂਦੀ ਹੈ, ਕਿਸਾਨ ਖ਼ੁਦਕੁਸ਼ੀਆਂ ਕਰਨ ਵਾਸਤੇ ਮਜ਼ਬੂਰ ਹੋ ਰਹੇ ਹਨ। ਪੜ੍ਹਿਆ-ਲਿਖਿਆ ਵਰਗ ਪੈਸੇ-ਪੈਸੇ ਨੂੰ ਮੁਥਾਜ਼ ਹੋਇਆ ਫਿਰਦਾ ਹੈ, ਜਿੰਨੀ ਪੜ੍ਹਾਈ ਕੀਤੀ ਹੁੰਦੀ ਏ ਉਸ ਹਿਸਾਬ ਨਾਲ ਮਿਹਨਤਾਨਾ ਨਹੀਂ ਮਿਲਦਾ। ਫਿਰ ਵਿਹਲੇ ਨਸ਼ੇ ਵਿਚ ਵੜ੍ਹ ਜਾਂਦੇ ਹਨ ਜਿੱਥੇ ਜਿੰਦਗੀ ਤਬਾਹ ਹੋ ਰਹੀ ਹੈ ਮਾਪੇ ਪ੍ਰੇਸ਼ਾਨ ਹੋ ਕੇ ਆਪਣੀ ਇਕਲੌਤੀ ਔਲਾਦ ਨੂੰ ਬਾਹਰ ਦੀਆਂ ਮੰਡੀਆਂ ਵਿਚ ਧੱਕ ਰਹੇ ਹਨ। ਸਾਡੇ ਦੇਸ਼ ਦੇ ਮੁੱਠੀ ਭਰ ਲੋਕ ਇਸ ਦਾ ਨਜਾਇਜ਼ ਫਾਇਦਾ ਲੈ ਕੇ ਆਪਣੀ ਪ੍ਰਾਪਰਟੀ ਬਣਾਉਣ ਵਿਚ ਦਿਨ-ਰਾਤ ਜੁਟੇ ਹੋਏ ਹਨ। ਇੱਥੇ ਲੋਕਾਂ ਨੂੰ ਮਜ਼ਹਬਾਂ ਦੇ ਰੌਲੇ ਵਿਚ ਪਾ ਕੇ ਗੁੰਮਰਾਹ ਕੀਤਾ ਜਾਂਦਾ ਹੈ।
ਹਾਲੇ ਵੀ ਸਮਾਂ ਏ ਕਿ ਆਪਾਂ ਆਪਣੀ ਇਕਲੌਤੀ ਔਲਾਦ ਨੂੰ ਬਾਹਰ ਨਾ ਭੇਜੀਏ ਸਗੋਂ ਇੱਥੇ ਰਹਿਣਾ ਸਿਖਾਈਏ।
ਸਿਆਸੀ ਲੋਕ ਤਾਂ ਇਹ ਕਹਿੰਦੇ ਹਨ ਕਿ ਚੰਗੇ ਪੜ੍ਹੇ-ਲਿਖੇ ਲੋਕ ਬਾਹਰ ਚਲੇ ਜਾਣ ਅਸੀਂ ਉਨ੍ਹਾਂ ਤੋਂ ਕੀ ਲੈਣਾ ਏ। ਸਾਨੂ ਤਾਂ ਅਨਪੜ੍ਹ ਲੋਕਾਂ ਦੀ ਜਰੂਰਤ ਹੈ ਜਿਹੜੇ ਨਾ ਤਾਂ ਆਪਣਾ ਹੱਕ ਮੰਗ ਸਕਦੇ ਹਨ, ਨਾ ਪ੍ਰਸ਼ਾਸਨ ਅੱਗੇ ਅੜ ਸਕਦੇ ਹਨ ਇਹ ਹਾਲਾਤ ਕਿਸੇ ਇੱਕ ਦੇ ਨਹੀਂ ਸਗੋਂ ਸਮੁੱਚੇ ਦੇਸ਼ ਦੇ ਹਨ। ਇਸ ਦਾ ਹੱਲ ਕਿਸੇ ਬਾਹਰ ਵਾਲੇ ਨੇ ਨਹੀਂ ਸਗੋਂ ਅਸੀਂ ਰਲ-ਮਿਲ ਕੇ ਆਪ ਲੱਭਣਾ ਹੈ ਬੇਸ਼ੱਕ ਜੰਗਲ ਦੀ ਅੱਗ ਨੂੰ ਇੱਕ ਚਿੜੀ ਦੀ ਚੁੰਝ ਵਿਚ ਆਇਆ ਪਾਣੀ ਨਹੀਂ ਬੁਝਾ ਸਕਦਾ।
ਪਰ ਜਦੋਂ ਲੇਖਾ-ਜੋਖਾ ਹੋਵੇਗਾ ਤਾਂ ਚਿੜੀ ਦਾ ਨਾਂਅ ਅੱਗ ਬੁਝਾਉਣ ਵਾਲਿਆਂ ਵਿਚ ਲਿਖਿਆ ਹੋਵੇਗਾ ਅੱਗ ਲਾਉਣ ਵਾਲਿਆਂ ‘ਚ ਨਹੀਂ। ਇਸੇ ਤਰ੍ਹਾਂ ਆਪਾਂ ਸਾਰੇ ਇੱਕ ਅਵਾਜ਼ ਬਣਕੇ ਸਰਕਾਰ ਦੇ  ਕੰਨਾਂ ਤੱਕ ਪਹੁੰਚੀਏ। ਤਾਂ ਹੋ ਸਕਦੈ ਕਿ ਸਾਡੀ ਨੌਜਵਾਨ ਪੀੜ੍ਹੀ ਉਨ੍ਹਾਂ ਅੰਗਰੇਜ਼ਾਂ ਦੇ ਗੁਲਾਮ ਹੋਣੋ ਬਚ ਸਕੇ ਜਿਨ੍ਹਾਂ ਨੂੰ ਸਾਡੀ ਨੌਜਵਾਨ ਪੀੜ੍ਹੀ ਨੇ ਧੱਕੇ ਮਾਰ ਕੇ ਕੱਢਿਆ ਸੀ ਕਿਧਰੇ ਫਿਰ ਉਹਨਾਂ ਦੇ ਪੈਰਾਂ ਵਿਚ ਡਿੱਗ ਕੇ ਇਹ ਨਾ ਕਹਿਣਾ ਪਏ ਕਿ ਤੁਸੀਂ ਸਹੀ ਸੀ ਤੇ ਸਾਡੇ ਵੱਡ-ਵਡੇਰੇ ਗਲਤ ਸਨ।
ਕਾਲਜ ਬੰਦ ਨਾ ਹੋਣ ਦੇਈਏ, ਆਈਲੈਟਸ ਸੈਂਟਰਾਂ ਨੇ ਸਾਨੂੰ ਕਿਸੇ ਪਾਸੇ ਦਾ ਨਹੀਂ ਰਹਿਣ ਦੇਣਾ। ਮਾਪਿਆਂ ਵਾਸਤੇ ਬਿਰਧ ਆਸ਼ਰਮ ਨਾ ਬਣਵਾਈਏ ਸਗੋਂ ਬਜ਼ੁਰਗ ਨੂੰ ਪਿਆਰ-ਸਤਿਕਾਰ ਨਾਲ ਆਪਣੇ ਘਰਾਂ ਵਿਚ ਰੱਖ ਕੇ ਉਨ੍ਹਾਂ ਦੀ ਸੇਵਾ ਕਰੀਏ। ਆਪਣੇ ਹਥੀਂ ਜਹਾਜ਼ ਚੜ੍ਹਾ ਕੇ ਫਿਰ ਉਮੀਦ ਨਾ ਰੱਖੀਏ ਕਿ ਉਹ ਗੋਰੇ ਆਸਾਨੀ ਨਾਲ ਸਾਡੇ ਪੁੱਤਰਾਂ-ਧੀਆਂ ਨੂੰ ਵਾਪਿਸ ਭੇਜ ਦੇਣਗੇ! ਇਹ ਨਹੀਂ ਹੋ ਸਕਦਾ। ਜੋ ਹੋ ਸਕਦਾ ਹੈ ਆਪਾਂ ਉਹ ਹੀ ਕਰੀਏ। ਸੋਚ ਬਦਲੀਏ ਤਾਂ ਦੁਨੀਆ ਬਦਲ ਸਕਦੀ ਹੈ
ਜਸਵਿੰਦਰ ਭੁਲੇਰੀਆ
ਮਮਦੋਟ, ਫਿਰੋਜ਼ਪੁਰ
ਮੋ. 75891-55501
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ
ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ
ਤੇਹਰਾਨ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਰਾਨ ਨੂੰ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ ਹੈ। ਇਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਆਈਆਰਐਨਏ ਅਨੁਸਾਰ ਸ੍ਰੀ ਪੁਤਿਨ ਨੇ ਬੁੱਧਵਾਰ ਨੂੰ ਰੂਸ ਦੇ ਸੋਚੀ ਸ਼ਹਿਰ ‘ਚ ਆਸਟਰੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ 2015 ਦੇ ਪਰਮਾਣੂ ਸਮਝੌਤੇ ਤੋਂ ਹੌਲੀ ਹੌਲੀ ਦੇਸ਼ ਵੱਖ ਹੋ ਰਹੇ ਹਨ ਪਰ ਉਹ ਇਰਾਨ ਦੇ ਆਗੂਆਂ ਨੂੰ ਸਲਾਹ ਦਿੰਦੇ ਹਨ ਕਿ ਅਮਰੀਕਾ ਦੀ ਪਰਵਾਹ ਕੀਤੇ ਬਿਨਾਂ ਉਹ ਇਸ ਇਤਿਹਾਸਕ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ।
ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਤੋਂ ਬਾਅਦ ਯੂਰਪ ਨੇ ਇਸ ਸਮਝੌਤੇ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ ਅਤੇ ਜੇਕਰ ਹੁਣ ਇਰਾਨ ਪਰਮਾਣੂ ਸਮਝੌਤੇ ਦੇ ਅੰਤਰਗਤ ਸਾਂਝੇ ਸਮਗਰ ਕਾਰਜ ਯੋਜਨਾ (ਜੇਸੀਪੀਓਏ) ਤਹਿਤ ਕੀਤੇ ਗਏ ਵਾਅਦਿਆਂ ਤੋਂ ਖੁਦ ਨੂੰ ਵੱਖ ਕਰ ਲੈਂਦਾ ਹੈ ਤਾਂ ਸਾਰੇ ਉਸ ਨੂੰ ਦੋਸ਼ੀ ਠਹਿਰਾਉਣਗੇ। ਇਸ ਤੋਂ ਪਹਿਲਾਂ ਇਰਾਨ ਨੇ ਬੁੱਧਵਾਰ ਨੂੰ ਅਧਿਕਾਰਕ ਤੌਰ ‘ਤੇ ਪਰਮਾਣੂ ਸਮਝੌਤੇ ਤਹਿਤ ਕੀਤੇ ਗਏ ਵਾਅਦਿਆਂ ਤੋਂ ਖੁਦ ਨੂੰ ਵੱਖ ਕਰਨ ਦਾ ਐਲਾਨ ਕੀਤਾ ਸੀ। ਇਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਸ੍ਰੀ ਪੁਤਿਨ ਨੇ ਕਿਹਾ ਕਿ ਰੂਸ ਇਸ ਪਰਮਾਣੂ ਸਮਝੌਤੇ ‘ਚ ਵਿਚੋਲਗੀ ਕਰਕੇ ਖੁਸ਼ ਹੈ ਅਤੇ ਭਵਿੱਖ ‘ਚ ਵੀ ਮਦਦ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀਏਲਪੀ ਨੇ ਸਰਕਾਰ ਨਾਲ ਸਮਝੌਤੇ ਤੋਂ ਬਾਅਦ ਪ੍ਰਦਰਸ਼ਨ ਨੂੰ ਖਤਮ ਕਰਨ ਦਾ ਐਲਾਨ ਕੀਤਾ
ਕਿਹਾ, ਕਰਮਚਾਰੀਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਧਰਨਾ ਹਟਾਉਣ ਲਈ ਕਹਿ ਦਿੱਤਾ ਗਿਆ ਹੈ
ਏਜੰਸੀ, ਇਸਲਾਮਾਬਾਦ
ਤਹਿਰੀਕ-ਏ- ਲਬੈਕ ਪਾਕਿਸਤਾਨ (ਟੀਏਲਸੀ) ਨੇ ਸਰਕਾਰ ਨਾਲ ਸਮੱਝੌਤੇ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ। ਇੱਕ ਨਿਊਜ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਮੁੜਵਿਚਾਰ ਪਟੀਸ਼ਨ ‘ਤੇ ਕਾਨੂੰਨੀ ਫ਼ੈਸਲਾ ਆਉਣ ਤੱਕ ਸਰਕਾਰ ਆਸਿਆ ਬੀਬੀ ਦਾ ਨਾਂਅ ਏਕਜਿਟ ਕੰਟਰੋਲ ਲਿਸਟ (ਈਸੀਏਲ) ‘ਚ ਸ਼ਾਮਲ ਕਰਨ ਸਬੰਧੀ ਤੁਰੰਤ ਕਦਮ ਊਠਾਏਗੀ।
ਦੋਵਾਂ ਪੱਖਾਂ ਦੇ ਪ੍ਰਤੀਨਿਧੀਆਂ ਦੁਆਰਾ ਦਸਤਖ਼ਤੀ ਪੰਜ ਬਿੰਦੂ ਸਮੱਝੌਤੇ ‘ਚ ਕਿਹਾ ਗਿਆ ਹੈ ਕਿ ਸਰਕਾਰ ਈਸ਼-ਨਿੰਦਿਆ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦਰਜ ਮੁੜ ਵਿਚਾਰ ਪਟੀਸ਼ਨ ਦਾ ਵਿਰੋਧ ਨਹੀਂ ਕਰੇਗੀ । ਸਰਕਾਰ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਆਸਿਆ ਬੀਬੀ ਫੈਸਲੇ ਦੇ ਖਿਲਾਫ ਪ੍ਰਰਦਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਮੌਤ ਸਬੰਧੀ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਿਛਲੇ 30 ਅਕਤੂਬਰ ਤੋਂ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਸਾਰੇ ਲੋਕਾਂ ਨੂੰ ਰਿਹਾਅ ਕੀਤਾ ਜਾਵੇਗਾ।
ਟੀਏਲਪੀ ਆਗੂਆਂ ਨੇ ਸਰਕਾਰ ਦੇ ਨਾਲ ਸਮੱਝੌਤੇ ਦੇ ਬਾਅਦ ਪਰਦਰਸ਼ਨਕਾਰੀਆਂ ਨਾਲ ਪ੍ਰਦਰਸ਼ਨ ਨੂੰ ਖਤਮ ਕਰਨ ਅਤੇ ਸੜਕ ਨੂੰ ਖਾਲੀ ਕਰਨ ਲਈ ਕਿਹਾ ਹੈ। ਟੀਏਲਪੀ ਬੁਲਾਰਾ ਪੀਰ ਇਜਾਜ ਕਾਦਰੀ ਨੇ ਕਿਹਾ, ਕਰਮਚਾਰੀਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਧਰਨਾ ਹਟਾਉਣ ਲਈ ਕਹਿ ਦਿੱਤਾ ਗਿਆ ਹੈ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਹਰੀਕੇ-ਏ-ਇੰਨਸਾਫ (ਪੀਟੀਆਈ) ਨੇ ਵੀਰਵਾਰ ਨੂੰ ਕਿਹਾ ਸੀ ਕਿ ਸਮੂਹ ਸਰਕਾਰ ਕਿ ਆਸਿਆ ਬੀਬੀ ਦਾ ਨਾਂਅ ਏਕਜਿਟ ਕੰਟਰੋਲ ਲਿਸਟ (ਈਸੀਏਲ) ‘ਚ ਸ਼ਾਮਿਲ ਕਰਨ ਤੇ ਸੁਮਰੀਕ ਕੋਰਟ ਦੇ ਫੈਸਲੇ ਦੇ ਖਿਲਾਫ ਕੋਈ ਮੁੜ ਵਿਚਾਰ ਪਟੀਸ਼ਨ ਦਰਜ ਕਰਨ ਦੀ ਕੋਈ ਯੋਜਨਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੜ੍ਹਾਂ ਨਾਲ ਨਜਿੱਠਣ ਲਈ ਕੇਂਦਰ ਕਰੇਗਾ ਪੰਜਾਬ ਦੀ ਮਦਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਅਮਰਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ਦੇ ਮਾਝੇ ਇਲਾਕੇ ਵਿੱਚ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਪੰਜਾਬ ਸਰਕਾਰ ਨੂੰ ਦੇਣ ਲਈ ਭਰੋਸਾ ਦੇ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕਰਦੇ ਹੋਏ ਇਹ ਭਰੋਸਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਅੱਜ ਸ਼ਾਮ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕਰਕੇ ਸੂਬਾ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਹੜ੍ਹਾਂ ਅਤੇ ਮੀਂਹ ਨਾਲ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਦੇਣ ਦਾ ਵਿਸ਼ਵਾਸ ਦਿਵਾਇਆ। ਪ੍ਰਧਾਨ ਮੰਤਰੀ ਨੂੰ ਸਥਿਤੀ ਬਾਰੇ ਜਾਣੂੰ ਕਰਵਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਕਪੂਰਥਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਜਿੱਥੇ ਬਿਆਸ ਦਰਿਆ ਨਾਲ ਲਗਦੇ ਇਲਾਕਿਆਂ ਵਿੱਚ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਫਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਗਰਦੌਰੀ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ ਅਤੇ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਸ੍ਰੀ ਮੋਦੀ ਵੱਲੋਂ ਦਿੱਤੇ ਭਰੋਸੇ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਨੇ ਕਿਹਾ ਕਿ ਗਰਦੌਰੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਹ ਸਥਿਤੀ ਬਾਰੇ ਜਾਣੂੰ ਕਰਵਾਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਨੂੰ ਇਸ ‘ਚ ਦਖਲ ਨਾ ਦੇਣ ਦੀ ਚਿਤਾਵਨੀ
ਵਾਸ਼ਿੰਗਟਨ, ਏਜੰਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਨੂੰ ਉਤਰ ਅਮਰੀਕੀ ਮੁਕਤ ਵਪਾਰ ਸਮਝੌਤਾ (ਨਾਫਟਾ) ‘ਚ ਰੱਖਣ ਦੀ ਕੋਈ ਲੋੜ ਨਹੀਂ ਹੈ।  ਉਨ੍ਹਾਂ ਨੇ ਕਾਂਗਰਸ ਨੂੰ ਇਸ ‘ਚ ਦਖਲ ਨਾ ਦੇਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਹੀਂ ਤਾਂ ਉਹ ਤਿੰਨ ਪੱਖੀ ਵਪਾਰ ਸਮਝੌਤੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇਣਗੇ। ਸ੍ਰੀ ਟਰੰਪ ਨੇ ਸ਼ਨਿੱਚਰਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਨਵੇਂ ਨਾਫਟਾ ਸੌਦੇ ‘ਚ ਕੈਨੇਡਾ ਨੂੰ ਰੱਖਣ ਦੀ ਕੋਈ ਰਾਜਨੀਤਿਕ ਲੋੜ ਨਹੀਂ ਹੈ। ਜੇਕਰ ਅਸੀਂ ਦਹਾਕਿਆਂ ਤੋਂ ਅਪਸ਼ਬਦ ਸੁਣਨ ਤੋਂ ਬਾਅਦ ਅਮਰੀਕਾ ਲਈ ਸਹੀ ਸੌਦਾ ਨਹੀਂ ਕਰਦੇ ਤਾਂ ਕੈਨੇਡਾ ਬਾਹਰ ਹੋ ਜਾਵੇਗਾ।
ਉਹਨਾਂ ਕਿਹਾ ਕਿ ਕਾਂਗਰਸ ਨੂੰ ਇਹਨਾਂ ਗੱਲਬਾਤਾਂ ‘ਚ ਦਖਲ ਨਹੀਂ ਦੇਣਾ ਚਾਹੀਦਾ ਜਾਂ ਫਿਰ ਮੈਂ ਪੂਰੀ ਤਰ੍ਹਾਂ ਨਾਲ ਨਾਫਟਾ ਨੂੰ ਸਮਾਪਤ ਕਰ ਦੇਵਾਂਗਾ ਅਤੇ ਅਸੀਂ ਪਹਿਲਾਂ ਤੋਂ ਬਹੁਤ ਬਿਹਤਰ ਸਥਿਤੀ ‘ਚ ਹੋਵਾਂਗੇ। ਸ੍ਰੀ ਟਰੰਪ ਨੇ ਮੈਕਸਿਕੋ ਨਾਲ ਦੋਪੱਖੀ ਸਮਝੌਤੇ ‘ਤੇ ਦਸਤਖ਼ਤ ਕਰਨ ਦੇ ਆਪਣੇ ਇਰਾਦੇ ਤੋਂ ਕਾਂਗਰਸ ਨੂੰ ਸ਼ੁੱਕਰਵਾਰ ਨੂੰ ਜਾਣੂ ਕਰਵਾ ਦਿੱਤਾ ਸੀ। ਅਮਰੀਕਾ ਅਤੇ ਕੈਨੇਡਾ ਦਰਮਿਆਨ ਨਾਫਟਾ ਗੱਲਬਾਤ ‘ਤੇ ਸਹਿਮਤੀ ਨਾ ਬਣ ਸਕਣ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਜਾਰੀ ਗੱਲਬਾਤ ਸ਼ੁੱਕਰਵਾਰ ਨੂੰ ਸਮਾਪਤ ਹੋ ਗਈ ਸੀ। ਸ੍ਰੀ ਟਰੰਪ ਨੇ ਸੋਮਵਾਰ ਨੂੰ ਮੈਕਸਿਕੋ ਨਾਲ ਸੌਦਾ ਕੀਤਾ ਸੀ। ਸਾਂਸਦਾਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਕੈਨੇਡਾ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਮੈਕਸਿਕੋ ਨਾਲ ਹੋਏ ਸਮਝੌਤੇ ਨੂੰ ਕਾਂਗਰਸ ਤੋਂ ਅਨੁਮੋਦਨ ਹਾਸਲ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਉਹਨਾ ਕਿਹਾ ਕਿ ਪੂਰੀ ਤਰ੍ਹਾਂ ਨਾਲ ਦੋਪੱਖੀ ਸੌਦੇ ਨੂੰ ਪਾਸ ਕਰਨ ਲਈ ਡੈਮੋਕ੍ਰੇਟ ਨਾਲ ਸਮਰਥਨ ਦੀ ਲੋੜ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਰਾਨ ਪਰਮਾਣੂ ਸਮਝੌਤੇ ਨੂੰ ਚੀਨ ਦੀ ਹਮਾਇਤ
ਟਰੰਪ ਦੇ ਫੈਸਲੇ ਦਾ ਦੁਨੀਆ ਭਰ ‘ਚ ਵਿਰੋਧ
ਚੀਨ ਨੇ ਕਿਹਾ ਡੀਲ ਨੂੰ ਕਾਇਮ ਰੱਖਣ ਦੀ ਹਰ ਸੰੰਭਵ ਕੋਸ਼ਿਸ਼ ਕਰਾਂਗੇ
ਬੀਜਿੰਗ (ਏਜੰਸੀ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਵੇਂ ਇਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ ਪਰ ਚੀਨ ਹੁਣ ਵੀ ਇਰਾਨ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਉਹ ਇਸ ਸਮਝੌਤੇ ਨੂੰ ਕਾਇਮ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਤੇ ਇਰਾਨ ਪ੍ਰਮਾਣੂ ਸਮਝੌਤਾ ਅੱਗੇ ਵੀ ਜਾਰੀ ਰਹੇਗਾ। ਟਰੰਪ ਦੇ ਇਸ ਫੈਸਲੇ ਦਾ ਦੁਨੀਆ ਭਰ ‘ਚ ਵਿਰੋਧ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਟਰੰਪ ਨੇ ਇਰਾਨ ਨਾਲ ਇਤਿਹਾਸਕ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੇ ਵੱਖ ਹੋਣ ਦਾ ਐਲਾਨ ਕਰ ਦਿੱਤਾ, ਇਸ ਫੈਸਲੇ ਨੇ ਮਿਡਲ ਈਸਟ ਦੇਸ਼ਾਂ ਦਰਮਿਆਨ ਮੱਤਭੇਦ ਦੇ ਖਤਰੇ ਨੂੰ ਵਧਾ ਦਿੱਤਾ ਹੈ। ਨਾਲ ਹੀ ਇਸ ਦਾ ਅਸਰ ਦੁਨੀਆ ‘ਚ ਤੇਲ ਦੀ ਸਪਲਾਈ ‘ਤੇ ਵੀ ਪਵੇਗਾ।
ਟਰੰਪ ਨੇ ਵ੍ਹਾਈਟ ਹਾਊਸ ‘ਚ ਇਸ ਫੈਸਲੇ ਤੋਂ ਅਮਰੀਕਾ ਨੂੰ ਵੱਖ ਕਰਦਿਆਂ ਕਿਹਾ ਸੀ ਕਿ ਮੇਰੇ ਲਈ ਇਹ ਸਪੱਸ਼ਟ ਹੈ ਕਿ ਅਸੀਂ ਇਰਾਨ ਦੇ ਪਰਮਾਣੂ ਬੰਬ ਨੂੰ ਨਹੀਂ ਰੋਕ ਸਕਦੇ। ਇਸ ਤੋਂ ਕੁਝ ਦੇਰ ਬਾਅਦ ਹੀ ਟਰੰਪ ਨੇ ਇਰਾਨ ਖਿਲਾਫ ਤਾਜ਼ਾ ਪਾਬੰਦੀਆਂ ਵਾਲੇ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ ਤੇ ਦੇਸ਼ਾਂ ਨੂੰ ਇਰਾਨ ਦੇ ਵਿਵਾਦਿਤ ਪਰਮਾਣੂ ਹਥਿਆਰ ਪ੍ਰੋਗਰਾਮ ‘ਤੇ ਉਸ ਨਾਲ ਸਹਿਯੋਗ ਕਰਨ ਖਿਲਾਫ਼ ਚਿਤਾਵਨੀ ਦਿੱਤੀ।
ਚੀਨ ਨੂੰ ਝਟਕਾ, ਤਾਈਵਾਨ ਨੂੰ ਹਥਿਆਰ ਵੇਚੇਗਾ ਅਮਰੀਕਾ
ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਨੇ ਤਾਈਵਾਨ ਨੂੰ ਲਗਭਗ 1.4 ਅਰਬ ਡਾਲਰ ਦੇ ਹਥਿਆਰ ਵੇਚਣ ਨੂੰ ਮਨਜ਼ੂਰੀ ਦਿੱਤੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਦੇਸ਼ ਨਾਲ ਇਹ ਆਪਣੀ ਤਰ੍ਹਾਂ ਦਾ ਪਹਿਲਾ ਸੌਦਾ ਹੈ। ਕਿਉਂਕਿ ਅਮਰੀਕਾ ਹੁਣ ਤੱਕ ਚੀਨ ਨਾਲ ‘ਵਨ ਚਾਈਨਾ’ ਪਾਲਿਸ ਅਪਣਾਉਂਦਾ ਰਿਹਾ ਹੈ ਜਿਸ ਦੇਤਹਿਤ ਅਮਰੀਕਾ ਚੀਨ ਨੂੰ ਇੱਕ ਰਾਸ਼ਟਰ ਮੰਨਦਾ ਹੈ ਜਿਸ ਵਿੱਚ ਤਾਈਵਾਨ ਵੱਖਰਾ ਦੇਸ਼ ਨਹੀਂ ਹੈ।
ਪਰ ਅਮਰੀਕਾ ਦੇ ਇਸ ਹਥਿਆਰ ਦੀ ਡੀਲ ਤੋਂ ਚੀਨ ਨਰਾਜ਼ ਹੋ ਸਕਦਾ ਹੈ, ਕਿਉਂਕਿ ਉਹ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ।
ਰਿਸ਼ਤੇ  ਹੋ ਸਕਦੇ ਹਨ ਪ੍ਰਭਾਵਿਤ
ਇਹ ਫੈਸਲਾ ਅਮਰੀਕਾ ਨੇ ਉਸ ਸਮੇਂ ਲਿਆ, ਜਦੋਂ ਅਮਰੀਕਾ ਲਗਾਤਾਰ ਚੀਨ ਤੋਂ ਉੱਤਰ ਕੋਰੀਆ ‘ਤੇ ਪਰਮਾਣੂ ਹਥਿਆਰ ਪਾਬੰਦੀ ਲਾਉਣ ਦੇ ਯਤਨਾਂ ‘ਤੇ ਰੋਕ ਲਾਉਣ ਲਈ ਕਹਿੰਦਾ ਆਇਆ ਹੈ। ਇਸ ਲਈ ਇਹ ਸੌਦਾ ਅਜਿਹੇ ਨਾਜ਼ੁਕ ਸਮੇਂ ‘ਤੇ ਹੋਇਆ ਹੈ, ਜਿਸ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਦੇ ਰਿਸ਼ਤੇ ਪ੍ਰਭਾਵਿਤ ਹੋ ਸਕਦੇ ਹਨ।