Two - Sach Kahoon Punjabi
Bal Story: ਇੱਕ ਰੁੱਖ ਦੋ ਮਾਲਕ
ਇੱਕ ਰੁੱਖ ਦੋ ਮਾਲਕ | Bal Story
Bal Story: ਅਕਬਰ ਬਾਦਸ਼ਾਹ ਦਰਬਾਰ ਲਾ ਕੇ ਬੈਠੇ ਸਨ ਉਦੋਂ ਰਾਘਵ ਅਤੇ ਕੇਸ਼ਵ ਨਾਂਅ ਦੇ ਦੋ ਵਿਅਕਤੀ ਆਪਣੇ ਨੇੜੇ ਸਥਿਤ ਅੰਬ ਦੇ ਦਰੱਖਤ ਦਾ ਮਾਮਲਾ ਲੈ ਕੇ ਆਏ ਦੋਵਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਅੰਬ ਦੇ ਦਰੱਖਤ ਦਾ ਅਸਲ ਮਾਲਕ ਹੈ ਅਤੇ ਦੂਜਾ ਵਿਅਕਤੀ ਝੂਠ ਬੋਲ ਰਿਹਾ ਹੈ ਕਿਉਂਕਿ ਅੰਬ ਦਾ ਦਰੱਖਤ ਫਲਾਂ ਨਾਲ ਲੱਦਿਆ ਹੁੰਦਾ ਹੈ, ਇਸ ਲਈ ਦੋਵਾਂ ‘ਚੋਂ ਕੋਈ ਉਸ ‘ਤੇ ਆਪਣਾ ਦਾਅਵਾ ਨਹੀਂ ਛੱਡਣਾ ਚਾਹੁੰਦਾ ਮਾਮਲੇ ਦੀ ਸੱਚਾਈ ਜਾਣਨ ਲਈ ਅਕਬਰ ਰਾਘਵ ਅਤੇ ਕੇਸ਼ਵ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਬਿਆਨ ਸੁਣਦੇ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ
Read Also : ਬਾਲ ਕਹਾਣੀ: ਸੋਨੀਆ ਦਾ ਸੰਕੋਚ
ਸਭ ਲੋਕ ਕਹਿੰਦੇ ਹਨ ਕਿ ਦੋਵੇਂ ਹੀ ਦਰੱਖਤ ਨੂੰ ਪਾਣੀ ਦਿੰਦੇ ਸਨ ਅਤੇ ਦੋਵੇਂ ਹੀ ਦਰੱਖਤ ਦੇ ਆਸ-ਪਾਸ ਕਈ ਵਾਰ ਵੇਖੇ ਜਾਂਦੇ ਸਨ ਦਰੱਖਤ ਦੀ ਨਿਗਰਾਨੀ ਕਰਨ ਵਾਲੇ ਚੌਂਕੀਦਾਰ ਦੇ ਬਿਆਨ ਤੋਂ ਵੀ ਸਾਫ ਨਹੀਂ ਹੋਇਆ ਕਿ ਦਰੱਖਤ ਦਾ ਅਸਲੀ ਮਾਲਕ ਰਾਘਵ ਹੈ ਜਾਂ ਕੇਸ਼ਵ, ਕਿਉਂਕਿ ਰਾਘਵ ਅਤੇ ਕੇਸ਼ਵ ਦੋਵੇਂ ਹੀ ਦਰੱਖਤ ਦੀ ਰੱਖਵਾਲੀ ਕਰਨ ਲਈ ਚੌਂਕੀਦਾਰ ਨੂੰ ਪੈਸੇ ਦਿੰਦੇ ਸਨ Bal Story
ਆਖਰ ਅਕਬਰ ਥੱਕ-ਹਾਰ ਕੇ ਆਪਣੇ ਸਮਝਦਾਰ ਸਲਾਹਕਾਰ ਮੰਤਰੀ ਬੀਰਬਲ ਦੀ ਸਹਾਇਤਾ ਲੈਂਦੇ ਹਨ | Bal Story
ਬੀਰਬਲ ਤੁਰੰਤ ਹੀ ਮਾਮਲੇ ਦੀ ਜੜ੍ਹ ਫੜ ਲੈਂਦੇ ਹਨ ਪਰ ਉਨ੍ਹਾਂ ਨੇ ਸਬੂਤ ਨਾਲ ਮਾਮਲਾ ਸਾਬਤ ਕਰਨਾ ਹੁੰਦਾ ਹੈ ਕਿ ਕਿਹੜਾ ਪੱਖ ਸਹੀ ਹੈ ਅਤੇ ਕਿਹੜਾ ਝੂਠਾ ਇਸ ਲਈ ਉਹ ਇੱਕ ਨਾਟਕ ਰਚਦੇ ਹਨ ਬੀਰਬਲ ਅੰਬ ਦੇ ਦਰੱਖਤ ਦੀ ਚੌਂਕੀਦਾਰੀ ਕਰਨ ਵਾਲੇ ਚੌਂਕੀਦਾਰ ਨੂੰ ਇੱਕ ਰਾਤ ਆਪਣੇ ਕੋਲ ਰੋਕ ਲੈਂਦੇ ਹਨ ਉਸ ਤੋਂ ਬਾਅਦ ਬੀਰਬਲ ਉਸੇ ਰਾਤ ਆਪਣੇ ਦੋ ਭਰੋਸੇਮੰਦ ਵਿਅਕਤੀਆਂ ਨੂੰ ਵੱਖ-ਵੱਖ ਰਾਘਵ ਅਤੇ ਕੇਸ਼ਵ ਦੇ ਘਰ ਝੂਠੇ ਸਮਾਚਾਰ ਨਾਲ ਭੇਜ ਦਿੰਦੇ ਹਨ
ਅਤੇ ਸਮਾਚਾਰ ਦੇਣ ਤੋਂ ਬਾਅਦ ਲੁੱਕ ਕੇ ਘਰ ‘ਚ ਹੋਣ ਵਾਲੀ ਗੱਲਬਾਤ ਸੁਣਨ ਦਾ ਆਦੇਸ਼ ਦਿੰਦੇ ਹਨ ਕੇਸ਼ਵ ਦੇ ਘਰ ਪਹੁੰਚਿਆ ਵਿਅਕਤੀ ਦੱਸਦਾ ਹੈ ਕਿ ਅੰਬ ਦੇ ਦਰੱਖਤ ਕੋਲ ਕੁਝ ਅਣਪਛਾਤੇ ਵਿਅਕਤੀ ਪੱਕੇ ਹੋਏ ਅੰਬ ਚੋਰੀ ਕਰਨ ਦੀ ਤਾਕ ‘ਚ ਹਨ ਤੁਸੀਂ ਜਾ ਕੇ ਵੇਖ ਲਓ ਇਹ ਖਬਰ ਦਿੰਦੇ ਸਮੇਂ ਕੇਸ਼ ਘਰ ‘ਚ ਨਹੀਂ ਹੁੰਦਾ ਹੈ, ਪਰ ਕੇਸ਼ਵ ਦੇ ਘਰ ਆਉਂਦਿਆਂ ਹੀ ਉਸ ਦੀ ਪਤਨੀ ਇਹ ਖਬਰ ਕੇਸ਼ਵ ਨੂੰ ਸੁਣਾਉਂਦੀ ਹੈ ਕੇਸ਼ਵ ਕਹਿੰਦਾ ਹੈ, ‘ਹਾਂ-ਹਾਂ ਸੁਣ ਲਿਆ ਹੁਣ ਖਾਣਾ ਲਾ ਉਂਜ ਵੀ ਬਾਦਸ਼ਾਹ ਦੇ ਦਰਬਾਰ ‘ਚ ਹਾਲੇ ਫੈਸਲਾ ਹੋਣਾ ਬਾਕੀ ਹੈ, ਪਤਾ ਨਹੀਂ ਸਾਨੂੰ ਮਿਲੇਗਾ ਕਿ ਨਹੀਂ ਅਤੇ ਖਾਲੀ ਪੇਟ ਚੋਰਾਂ ਨਾਲ ਲੜਨ ਦੀ ਤਾਕਤ ਕਿੱਥੋਂ ਆਵੇਗੀ ਉਂਜ ਵੀ ਚੋਰਾਂ ਕੋਲ ਤਾਂ ਅੱਜ-ਕੱਲ੍ਹ ਹਥਿਆਰ ਵੀ ਹੁੰਦੇ ਹਨ
ਆਦੇਸ਼ ਅਨੁਸਾਰ ਝੂਠੀ ਖਬਰ ਦੇਣ ਵਾਲਾ ਵਿਅਕਤੀ ਕੇਸ਼ਵ ਦੀ ਇਹ ਗੱਲ ਸੁਣ ਕੇ ਬੀਰਬਲ ਨੂੰ ਦੱਸ ਦਿੰਦਾ ਹੈ ਰਾਘਵ ਦੇ ਘਰ ਪਹੁੰਚਿਆ ਵਿਅਕਤੀ ਦੱਸਦਾ ਹੈ
ਕਿ ‘ਤੁਹਾਡੇ ਅੰਬ ਦੇ ਦਰੱਖਤ ਕੋਲ ਕੁਝ ਅਣਪਛਾਤੇ ਵਿਅਕਤੀ ਪੱਕੇ ਹੋਏ ਅੰਬ ਚੋਰੀ ਕਰਨ ਦੀ ਤਾਕ ‘ਚ ਹਨ ਤੁਸੀਂ ਜਾ ਕੇ ਵੇਖ ਲਓ ਇਹ ਖਬਰ ਦਿੰਦੇ ਸਮੇਂ ਰਾਘਵ ਵੀ ਆਪਣੇ ਘਰ ਨਹੀਂ ਹੁੰਦਾ, ਪਰ ਰਾਘਵ ਦੇ ਘਰ ਆਉਂਦਿਆਂ ਹੀ ਉਸ ਦੀ ਪਤਨੀ ਇਹ ਖਬਰ ਰਾਘਵ ਨੂੰ ਸੁਣਾਉਂਦੀ ਹੈ ਰਾਘਵ ਆਰ ਵੇਖਦਾ ਹੈ ਨਾ ਪਾਰ, ਤੁਰੰਤ ਡਾਂਗ ਚੁੱਕਦਾ ਹੈ ਅਤੇ ਦਰੱਖਤ ਵੱਲ ਭੱਜਦਾ ਹੈ ਉਸ ਦੀ ਪਤਨੀ ਆਵਾਜ਼ ਮਾਰਦੀ ਹੈ, ਖਾਣਾ ਤਾਂ ਖਾ ਲਓ ਫਿਰ ਜਾਣਾ! ਰਾਘਵ ਜਵਾਬ ਦਿੰਦਾ ਹੈ ਕਿ ਖਾਣਾ ਭੱਜਿਆ ਨਹੀਂ ਜਾਵੇਗਾ ਪਰ ਸਾਡੇ ਅੰਬ ਦੇ ਫ਼ਲ ਚੋਰੀ ਹੋ ਗਏ ਤਾਂ ਉਹ ਵਾਪਸ ਨਹੀਂ ਆਉਣਗੇ ਇੰਨਾ ਕਹਿ ਕੇ ਰਾਘਵ ਭੱਜਦਾ ਹੋਇਆ ਦਰੱਖਤ ਕੋਲ ਚਲਾ ਜਾਂਦਾ ਹੈ
ਆਦੇਸ਼ ਅਨੁਸਾਰ, ਝੂਠੀ ਖਬਰ ਪਹੁੰਚਾਉਣ ਵਾਲਾ ਵਿਅਕਤੀ ਬੀਰਬਲ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਦੂਜੇ ਦਿਨ ਅਕਬਰ ਦੇ ਦਰਬਾਰ ‘ਚ ਰਾਘਵ ਤੇ ਕੇਸ਼ਵ ਨੂੰ ਸੱਦਿਆ ਜਾਂਦਾ ਹੈ ਅਤੇ ਬੀਰਬਲ ਰਾਤ ਨੂੰ ਕੀਤੇ ਗਏ ਪ੍ਰੀਖਣ ਦਾ ਵਿਸਥਾਰ ਬਾਦਸ਼ਾਹ ਅਕਬਰ ਨੂੰ ਸੁਣਾ ਦਿੰਦੇ ਹਨ ਅਤੇ ਭੇਜੇ ਗਏ ਦੋਵੇਂ ਵਿਅਕਤੀ ਗਵਾਹੀ ਦਿੰਦੇ ਹਨ ਅਕਬਰ ਰਾਘਵ ਨੂੰ ਅੰਬ ਦੇ ਦਰੱਖਤ ਦਾ ਮਾਲਕ ਐਲਾਨ ਕਰਦੇ ਹਨ
ਤੇ ਕੇਸ਼ਵ ਨੂੰ ਦਰੱਖਤ ‘ਤੇ ਝੂਠਾ ਦਾਅਵਾ ਕਰਨ ਲਈ ਸਖ਼ਤ ਸਜ਼ਾ ਦਿੰਦੇ ਹਨ ਤੇ ਮਾਮਲੇ ਨੂੰ ਬੁੱਧੀਮਾਨੀ, ਚਤੁਰਾਈ ਨਾਲ ਸੁਲਝਾਉਣ ਲਈ ਬੀਰਬਲ ਦੀ ਪ੍ਰਸੰਸਾ ਕਰਦੇ ਹਨ ਸੱਚ ਹੀ ਤਾਂ ਹੈ, ਜੋ ਵਿਅਕਤੀ ਮਿਹਨਤ ਕਰਕੇ ਆਪਣੀ ਕਿਸੇ ਵਸਤੂ ਜਾਂ ਸੰਪੱਤੀ ਬਣਾਉਂਦਾ ਹੈ ਉਸ ਨੂੰ ਉਸ ਦੀ ਪਰਵਾਹ ਜ਼ਿਆਦਾ ਹੁੰਦੀ ਹੈ
ਕਪਲਿੰਗ ਟੁੱਟਣ ਨਾਲ ਦੋ ਹਿੱਸਿਆਂ ‘ਚ ਵੰਡੀ ਟ੍ਰੇਨ
ਰਫਤਾਰ ਹੌਲੀ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ
ਹਰਦਾ, ਏਜੰਸੀ। ਪੰਜਾਬ ਦੇ ਫਿਰੋਜ਼ਪੁਰ ਤੋਂ ਚੱਲ ਕੇ ਮੁੰਬਈ ਵੱਲ ਜਾਣ ਵਾਲੀ ਪੰਜਾਬ ਮੇਲ ਦੀ ਮੱਧ ਪ੍ਰਦੇਸ਼ ਦੇ ਹਰਦਾ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਕਪਲਿੰਗ ਟੁੱਟਣ ਨਾਲ ਟ੍ਰੇਨ ਦੋ ਹਿੱਸਿਆਂ ‘ਚ ਵੰਡੀ ਗਈ, ਜਿਸ ਨਾਲ ਯਾਤਰੀਆਂ ‘ਚ ਹੜਕੰਪ ਮੱਚ ਗਿਆ। ਘਟਨਾ ਤੋਂ ਤੁਰੰਤ ਬਾਅਦ ਰੇਲਵੇ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਕਪਲਿੰਗ ਜੋੜ ਕੇ ਟ੍ਰੇਨ ਦੋ ਹਰਦਾ ਸਟੇਸ਼ਨ ਲਿਆਂਦਾ ਗਿਆ। ਰੇਲਵੇ ਦੇ ਅਧਿਕਾਰਕ ਸੂਤਰਾਂ ਅਨੁਸਾਰ ਫਿਰੋਜ਼ਪੁਰ ਤੋਂ ਮੁੰਬਈ ਦਰਮਿਆਨ ਚੱਲਣ ਵਾਲੀ ਪੰਜਾਬ ਮੇਲ 12138 ਦੀ ਕੱਲ੍ਹ ਰਾਤ ਕਪਲਿੰਗ ਟੁੱਟਣ ਨਾਲ ਹਰਦਾ ਰੇਲਵੇ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਟ੍ਰੇਨ ਦਾ ਇੱਕ ਹਿੱਸਾ ਲਗਭਗ 50 ਮੀਟਰ ਦੂਰ ਛੁੱਟ ਗਿਆ ਅਤੇ ਅਗਲਾ ਹਿੱਸਾ ਹਰਦਾ ਰੇਲਵੇ ਸਟੇਸ਼ਨ ਦੇ ਕਰੀਬ ਪਹੁੰਚ ਗਿਆ। ਟ੍ਰੇਨ ਹਰਦਾ ਸਟੇਸ਼ਨ ਪਹੁੰਚਣ ਤੋਂ ਪਹਿਲਾਂ 30 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਰਹੀ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋ ਬਚ ਗਿਆ। Train
10 ਵੱਜ ਕੇ 2 ਮਿੰਟ ‘ਤੇ ਵਾਪਰੀ ਘਟਨਾ
ਦੋ ਘੰਟੇ ਦੇਰੀ ਨਾਲ ਹਰਦਾ ਪਹੁੰਚੀ ਟ੍ਰੇਨ
ਕਪਲਿੰਗ ਟੁੱਟਣ ਕਰਕੇ ਅਚਾਨਕ ਝਟਕਾ ਲੱਗਣ ਕਾਰਨ ਯਾਤਰੀ ਘਬਰਾਏ
ਅੱਧੇ ਘੰਟੇ ‘ਚ ਜੋੜਿਆ ਗਿਆ ਦੋਵੇਂ ਹਿੱਸਿਆਂ ਨੂੰ
ਤਕਨੀਕੀ ਖਰਾਬੀ ਕਰਕੇ ਟੁੱਟੀ ਕਪਲਿੰਗ
ਹੌਲੀ ਰਫਤਾਰ ਹੋਣ ਕਾਰਨ ਵੱਡਾ ਹਾਦਸਾ ਹੋਣ ਤੋ ਰਿਹਾ ਬਚਾਅ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Kashmir ‘ਚ ਮੁਕਾਬਲੇ ‘ਚ ਦੋ ਜਵਾਨ ਸ਼ਹੀਦ
ਸੁਰੱਖਿਆ ਬਲਾਂ ਦਾ ਅਭਿਆਨ ਅਜੇ ਵੀ ਜਾਰੀ
ਜੰਮੂ, ਏਜੰਸੀ। ਜੰਮੂ ਕਸ਼ਮੀਰ ‘ਚ ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਸੈਕਟਰ ‘ਚ ਕੰਟਰੋਲ ਰੇਖਾ ਕੋਲ ਬੁੱਧਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇੱਥੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਦੀ ਮੌਜ਼ੂਦਗੀ ਬਾਰੇ ਖੁਫੀਆ ਸੂਚਨਾ ਦੇ ਆਧਾਰ ‘ਤੇ ਸੁਰੱਖਿਆ ਬਲਾਂ ਨੇ ਮੰਗਲਵਾਰ ਸ਼ਾਮ ਨੂੰ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਅੱਤਵਾਦੀਆਂ ਦੇ ਨਾਲ ਮੁਕਾਬਲੇ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਬੁਲਾਰੇ ਅਨੁਸਾਰ ਸੁਰੱਖਿਆ ਬਲਾਂ ਦਾ ਅਭਿਆਨ ਅਜੇ ਵੀ ਜਾਰੀ ਹੈ। Kashmir
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Indian Army ਨੇ ਮਾਰੇ ਦੋ ਪਾਕਿ ਸੈਨਿਕ
Indian Army ਨੇ ਮਾਰੇ ਦੋ ਪਾਕਿ ਸੈਨਿਕ
ਮਰਨ ਵਾਲਿਆਂ ‘ਚ ਸੂਬੇਦਾਰ ਤੇ ਸਿਪਾਹੀ
ਰਾਵਲਪਿੰਡੀ, ਏਜੰਸੀ। ਪਾਕਿਸਤਾਨ ਦੇ ਦੇਵਾ ਸੈਕਟਰ ਇਲਾਕੇ ‘ਚ ਵੀਰਵਾਰ ਦੀ ਸਵੇਰ ਭਾਰਤੀ ਸੈਨਿਕਾਂ (Indian Army) ਦੀ ਕਾਰਵਾਈ ‘ਚ ਦੋ ਪਾਕਿਸਤਾਨੀ ਸੈਨਿਕ ਮਾਰੇ ਗਏ। ਜਿਓ ਨਿਊਜ਼ ਨੇ ਪਾਕਿਸਤਾਨੀ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸ ਪਬਲਿਕ ਰਿਲੇਸ਼ਨ (ਆਈਐਸਪੀਆਰ) ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਆਈਐਸਪੀਆਰ ਨੇ ਮ੍ਰਿਤਕ ਸੈਨਿਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਜਿਹਨਾਂ ਦੀ ਪਹਿਚਾਣ ਨਾਇਬ ਸੂਬੇਦਾਰ ਕੰਦੇਰਾ ਅਤੇ ਸਿਪਾਹੀ ਅਹਿਸਾਨ ਵਜੋਂ ਕੀਤੀ ਗਈ ਹੈ। ਇੱਧਰ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਡਿਫੈਂਸ ਏਸਟੇਟਸ ਮੈਨੇਜਮੈਂਟ ‘ਚ ਐਕਸੀਲੈਂਸ ਅਵਾਰਡਜ਼ ਵੰਡਣ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੀਮਾ ਸੁਰੱਖਿਆ ਨੂੰ ਲੈ ਕੇ ਪੂਰੇ ਦੇਸ਼ ਨੂੰ ਭਰੋਸਾ ਰੱਖਣਾ ਚਾਹੀਦਾ ਹੈ। ਜੋ ਵੀ ਜ਼ਰੂਰੀ ਹੋਵੇਗਾ ਉਹ ਕਦਮ ਉਠਾਇਆ ਜਾਵੇਗਾ। ਭਾਰਤੀ ਫੌਜ ਮੂੰਹ ਤੋੜ ਜਵਾਬ ਦੇਣ ‘ਚ ਪੂਰੀ ਤਰ੍ਹਾਂ ਸਮਰੱਥ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਬੱਚਿਆਂ ਦੀ ਹੱਤਿਆ ਕਰਕੇ ਪਤਨੀਆਂ ਨਾਲ 8ਵੀਂ ਮੰਜਿਲ ਤੋਂ ਮਾਰੀ ਛਾਲ
ਦੋ ਬੱਚਿਆਂ ਦੀ ਹੱਤਿਆ ਕਰਕੇ ਪਤਨੀਆਂ ਨਾਲ 8ਵੀਂ ਮੰਜਿਲ ਤੋਂ ਮਾਰੀ ਛਾਲ
-ਚਾਰ ਦੀ ਮੌਤ, ਇੱਕ ਗੰਭੀਰ ਜ਼ਖਮੀ
ਨਵੀਂ ਦਿੱਲੀ, ਏਜੰਸੀ। ਉਤਰ ਪ੍ਰਦੇਸ਼ ਦੇ ਗਾਜੀਆਬਾਦ ਦੇ ਇੰਦਰਾਪੁਰਮ ਦੀ ਕ੍ਰਿਸ਼ਨਾ ਅਪਰਾ ਸਫਾਇਰ ਸੁਸਾਇਟੀ ‘ਚ ਮੰਗਲਵਾਰ ਸਵੇਰੇ ਇੱਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਦੀ ਹੱਤਿਆ ਤੋਂ ਬਾਅਦ ਦੋ ਪਤਨੀਆਂ ਸਮੇਤ 8ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਹਾਦਸੇ ‘ਚ ਜ਼ਖਮੀ ਇੱਕ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਪਰਿਵਾਰ ਦੇ ਮੁਖੀਆ ਨੇ ਇਸ ਕਦਮ ਦੀ ਵਜ੍ਹਾ ਆਪਣੇ ਸਾਢੂ ਨੂੰ ਦੱਸਿਆ ਹੈ। ਪੁਲਿਸ ਨੂੰ ਦੀਵਾਰ ‘ਤੇ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ। Eight Floor
ਜਾਣਕਾਰੀ ਅਨੁਸਾਰ ਗੁਲਸ਼ਨ ਸਚਦੇਵਾ ਜੀਂਸ ਦਾ ਕਾਰੋਬਾਰ ਕਰਦਾ ਸੀ। ਉਹ ਕ੍ਰਿਸ਼ਨਾ ਅਪਰਾ ਸਫਾਇਰ ਸੁਸਾਇਟੀ ‘ਚ ਆਪਣੀਆਂ ਦੋ ਪਤਨੀਆਂ ਪਰਵੀਨ ਸਚਦੇਵਾ, ਸੰਜਨਾ, ਬੇਟੇ ਰਿਤਿਕ ਅਤੇ ਬੇਟੀ ਕਿੱਟੂ ਨਾਲ ਰਹਿੰਦਾ ਸੀ। ਮੰਗਲਵਾਰ ਸਵੇਰੇ ਅਚਾਨਕ ਗੁਲਸ਼ਨ ਨੇ ਦੋਵੇਂ ਮਹਿਲਾਵਾਂ ਨਾਲ ਸੁਸਾਇਟੀ ਦੀ 8ਵੀਂ ਮੰਜਿਲ ਤੋਂ ਛਾਲ ਮਾਰ ਦਿੱਤੀ।
ਘਰ ਮਹਿਲਾਵਾਂ ‘ਚ ਹੁੰਦਾ ਰਹਿੰਦਾ ਸੀ ਝਗੜਾ
ਘਟਨਾ ਦਾ ਪਤਾ ਲਗਦੇ ਹੀ ਸੁਸਾਇਟੀ ਗਾਰਡ ਨੇ ਪਤਵੰਤੇ ਵਿਅਕਤੀਆਂ ਨੂੰ ਸੂਚਨਾ ਦੇਣ ਦੇ ਨਾਲ ਨਾਲ ਪੁਲਿਸ ਨੂੰ ਫੋਨ ਕੀਤਾ। ਸੂਚਨਾ ਮਿਲਦੇ ਹੀ ਐਸਐਸਪੀ ਸੁਧੀਰ ਕੁਮਾਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਇੱਕ ਪੁਰਸ਼ ਅਤੇ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ ਜਦੋਂ ਕਿ ਇੱਕ ਮਹਿਲਾ ਨੂੰ ਗੰਭੀਰ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਕੁਝ ਵੀ ਸਾਫ ਸਾਫ ਕਹਿਣ ਤੋਂ ਬਚ ਰਹੀ ਹੈ ਪੁਲਿਸ
ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਪਹੁੰਚਣ ‘ਤੇ ਦੋ ਬੱਚਿਆਂ ਦੀ ਲਾਸ਼ ਮਿਲੀ ਹੈ। ਜਿਸ ‘ਚ ਇੱਕ 10 ਤੋਂ 11 ਸਾਲ ਦੀ ਲੜਕੀ ਹੈ ਅਤੇ ਦੂਜਾ ਲੜਕਾ ਹੈ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਪਰਿਵਾਰ ‘ਚ ਦੋ ਮਹਿਲਾਵਾਂ ਦਰਮਿਆਨ ਅਕਸਰ ਚਿਕ ਚਿਕ ਹੁੰਦੀ ਰਹਿੰਦੀ ਸੀ ਅਤੇ ਦੇਰ ਰਾਤ ਚੀਖਣ ਚਿਲਾਉਣ ਦੀਆਂ ਅਵਾਜਾਂ ਆਉਂਦੀਆਂ ਰਹਿੰਦੀਆਂ ਸਨ। ਹਾਲਾਂਕਿ ਜਾਂਚ ‘ਚ ਜੁਟੀ ਟੀਮ ਅਤੇ ਮੌਕੇ ‘ਤੇ ਮੌਜੂਦ ਇੰਦਰਾਪੁਰਮ ਥਾਣਾ ਪੁਲਿਸ ਅਜੇ ਕੁਝ ਵੀ ਸਾਫ ਸਾਫ ਕਹਿਣ ਤੋਂ ਬਚ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਸ਼ਮੀਰ ‘ਚ ਪਾਕਿਸਤਾਨੀ ਗੋਲੀਬਾਰੀ ‘ਚ ਦੋ ਫੌਜੀ ਸ਼ਹੀਦ
ਸ਼੍ਰੀਨਗਰ, ਏਜੰਸੀ। ਪਾਕਿਸਤਾਨੀ ਸੈਨਿਕਾਂ ਨੇ ਇੱਕ ਵਾਰ ਫਿਰ ਸੰਘਰਸ਼ ਵਿਰਾਮ ਦੀ ਉਲੰਘਣਾ ਕਰਦਿਆਂ ਜੰਮੂ – ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਜਿਲ੍ਹੇ ਵਿੱਚ ਗੋਲੀਬਾਰੀ ਕੀਤੀ ਜਿਸ ਵਿੱਚ ਦੋ ਫੌਜੀ ਸ਼ਹੀਦ ਹੋ ਗਏ ਅਤੇ ਇੱਕ ਨਾਗਰਿਕ ਮਾਰਿਆ ਗਿਆ ਅਤੇ ਦੋ ਲੋਕ ਜਖ਼ਮੀ ਵੀ ਹੋਏ ਹਨ। ਆਧਿਕਾਰਿਕ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਪਾਕਿਸਤਾਨ ਸੈਨਿਕਾਂ ਨੇ ਬਿਨਾਂ ਕਿਸੇ ਉਕਸਾਵੇ ਦੇ ਦੇਰ ਰਾਤ ਸੀਮਾ ਪਾਰ ਤੋਂ ਕੁਪਵਾੜਾ ਜਿਲ੍ਹੇ ਦੇ ਟਿਟਵਾਲ ਸੈਕਟਰ ਵਿੱਚ ਭਾਰਤ ਦੀ ਅਗਰਿਮ ਚੌਕੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਨਾਲ ਗੋਲੇ ਦਾਗੇ ਅਤੇ ਸਵੈ ਚਾਲਿਤ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ। (kashmir)
ਇਸ ਘਟਨਾ ਵਿੱਚ ਕੰਟਰੋਲ ਰੇਖਾ ਕੋਲ ਇੱਕ ਮਹਿਲਾ ਸਮੇਤ ਤਿੰਨ ਲੋਕ ਜਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਰਫੀਕ ਅਹਿਮਦ ਦੀ ਇਲਾਜ ਦੌਰਾਨ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਸੈਨਿਕਾਂ ਨੇ ਵੀ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਦਾ ਜਵਾਬ ਦਿੱਤਾ ਅਤੇ ਦੋਵੇਂ ਪਾਸਿਓਂ ਐਤਵਾਰ ਸਵੇਰੇ ਤਿੰਨ ਵਜੇ ਤੱਕ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ ਦੋ ਫੌਜੀ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਲੋਕ ਜਖ਼ਮੀ ਹੋ ਗਏ।। ਜਖ਼ਮੀਆਂ ਵਿੱਚੋਂ ਰਫੀਕ ਅਹਿਮਦ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੇਜ਼ ਰਫਤਾਰ ਕਾਰ ਨੇ ਕਈ ਵਾਹਨਾਂ ਨੂੰ ਲਿਆ ਆਪਣੀ ਲਪੇਟ ’ਚ, ਦੋ ਜਣਿਆਂ ਦੀ ਮੌਤ, ਇੱਕ ਜ਼ਖ਼ਮੀ
ਜਗਰਾਓਂ (ਜਸਵੰਤ ਰਾਏ)। ਸਥਾਨਕ ਸ਼ਹਿਰ ਦੇ ਮੇਨ ਪੁਲ ਦੇ ਉੁਪਰ ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਤੇਜ ਰਫਤਾਰ ਮਾਰੂਤੀ ਵੈਗਨਆਰ ਕਾਰ ਜੋ ਕਿ ਪੁਲ ਦੇ ਉੱਪਰ ਜਾ ਕੇ ਬੇਕਾਬੂ ਹੋ ਗਈ, ਜਿਸ ਨੇ ਉੱਥੋਂ ਜਾ ਰਹੇ ਇੱਕ ਮੋਟਰਸਾਈਕਲ ਅਤੇ ਦੋ ਸਕੂਟਰਾਂ ’ਤੇ ਸਵਾਰ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜੇ ਵਿਅਕਤੀ ਦੀ ਜਗਰਾਓਂ ਦੇ ਹਸਪਤਾਲ ਵਿਖੇ ਮੌਤ ਹੋ ਗਈ। (Road Accident)
ਇਸ (Road Accident) ਹਾਦਸੇ ’ਚ ਜਖਮੀ ਰਾਜ ਕੁਮਾਰ ਨੂੰ ਇਲਾਜ ਲਈ ਜਗਰਾਓਂ ਦੇ ਹੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੀ ਲਪੇਟ ਵਿੱਚ ਆਏ ਕਈ ਵਾਹਨ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ, ਕਾਰ ਦੀ ਟੱਕਰ ਵੱਜਣ ਕਾਰਨ ਸਕੂਟਰ ਸਵਾਰ ਵਿਅਕਤੀ ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਫਿਲੀ ਗੇਟ, ਜੋ ਕਿ ਪੁਲ ਤੋਂ ਥੱਲੇ ਜਾ ਡਿੱਗਾ , ਨੂੰ ਗੰਭੀਰ ਰੂਪ ’ਚ ਜ਼ਖਮੀ ਜਗਰਾਓਂ ਦੇ ਹੀ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ, ਜਦ ਕਿ ਦੂਜੇ ਵਿਅਕਤੀ ਗੁਰਦਿਆਲ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਮਾਈਜੀਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਥਾਣਾ ਸਿਟੀ ਦੀ ਪੁਲਿਸ ਵੱਲੋਂ ਕਾਰ ਸਵਾਰ ਅੰਮ੍ਰਿਤਪਾਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਗਾਂਧੀ ਨਗਰ ਜਗਰਾਓਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। (Road Accident)
22 ਨੂੰ ਹੋਵੇਗੀ ਚੰਦਰਯਾਨ ਦੋ ਦੀ ਲਾਂਚਿੰਗ
22 ਨੂੰ ਹੋਵੇਗੀ ਚੰਦਰਯਾਨ ਦੋ ਦੀ ਲਾਂਚਿੰਗ
ਬੇਂਗਲੁਰੂ, ਏਜੰਸੀ। ਚੰਦਰਯਾਨ ਦੋ ਦੀ ਲਾਂਚਿੰਗ ਜਿਸਨੂੰ ਤਕਨੀਕੀ ਖਰਾਬੀ ਕਾਰਨ 15 ਜੁਲਾਈ ਨੂੰ ਟਾਲ ਦਿੱਤਾ ਗਿਆ ਸੀ, ਹੁਣ 22 ਜੁਲਾਈ ਨੂੰ ਕੀਤਾ ਜਾਵੇਗਾ। ਭਾਰਤੀਯ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚੰਦਰਯਾਨ ਦੋ ਦੀ ਲਾਂਚਿੰਗ 22 ਜੁਲਾਈ ਨੂੰ ਦੁਪਹਿਰ ਬਾਅਦ ਦੋ ਵੱਜਕੇ 43 ਮਿੰਟ ‘ਤੇ ਕੀਤੀ ਜਾਵੇਗੀ। ਇਸਤੋਂ ਪਹਿਲਾਂ 15 ਜੁਲਾਈ ਨੂੰ ਤੜਕੇ ਦੋ ਵੱਜਕੇ 51 ਮਿੰਟ ‘ਤੇ ਇਸਨੂੰ ਲਾਂਚ ਕੀਤਾ ਜਾਣਾ ਸੀ ਲੇਕਿਨ ਲਾਂਚਿੰਗ ਗੱਡੀ ਵਿੱਚ ਗੜਬੜੀ ਕਾਰਨ ਲਾਂਚਿੰਗ ਤੋਂ ਇੱਕ ਘੰਟਾਂ ਪਹਿਲਾਂ ਲਾਂਚਿੰਗ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਉਸ ਸਮੇਂ ਮਿਸ਼ਨ ਦੀ ਕਰੀਬ 19 ਘੰਟੇ ਦੀ ਉਲਟੀ ਗਿਣਤੀ ਪੂਰੀ ਹੋ ਗਈ ਸੀ।ਚੰਦਰਯਾਨ ਦੀ ਲਾਂਚਿੰਗ ਲਈ ਜੀਐਸਐਲਵੀ ਐਮ ਦੇ 3 ਲਾਂਚਿੰਗ ਗੱਡੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਂਹ ਦੇ ਪਾਣੀ ਨਾਲ ਭਰੇ ਖੱਡੇ ‘ਚ ਲੜਕੀ ਸਮੇਤ ਦੋ ਡੁੱਬੇ
ਬਲੀਆ, ਏਜੰਸੀ। ਉੱਤਰ ਪ੍ਰਦੇਸ਼ ਦੇ ਬਲੀਆ ਜਿਲ੍ਹੇ ਵਿੱਚ ਮੀਂਹ ਦੇ ਪਾਣੀ ਨਾਲ ਭਰੇ ਖੱਡੇ ਵਿੱਚ ਡੁੱਬਣ ਨਾਲ ਇੱਕ ਲੜਕੀ ਅਤੇ ਬੱਚੇ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਕੰਦਰਪੁਰ ਖੇਤਰ ਦੇ ਪੰਦਹ ਪਿੰਡ ਦੀ 14 ਸਾਲ ਦੀ ਚੰਦਾ ਸੋਮਵਾਰ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਸਾਈਕਲ ‘ਤੇ ਘਰ ਪਰਤ ਰਹੀ ਸੀ। ਕਿਕੋੜਾ ਪਿੰਡ ਦੇ ਕੋਲ ਸੜਕ ਕਿਨਾਰੇ ਬੇਕਾਬੂ ਸਾਈਕਲ ਪਾਣੀ ਨਾਲ ਭਰੇ ਖੱਡੇ ਵਿੱਚ ਡਿੱਗ ਗਿਆ। ਸਥਾਨਕ ਲੋਕਾਂ ਨੇ ਚੰਦਾ ਨੂੰ ਖੱਡੇ ‘ਚੋਂ ਕੱਢਕੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸਦੇ ਇਲਾਵਾ ਮਨਿਅਰ ਖੇਤਰ ਦੇ ਤਾਜਪੁਰ ਮੁੜਿਆਰੀ ਪਿੰਡ ਵਿੱਚ ਅੱਠ ਸਾਲ ਦਾ ਆਦਿਤਿਆ ਸਾਥੀਆਂ ਨਾਲ ਇੱਕ ਖੱਡੇ ਵਿੱਚ ਨਹਾ ਰਿਹਾ ਸੀ। ਇਸ ਦੌਰਾਨ ਉਹ ਡੁੱਬ ਗਿਆ। ਲੋਕਾਂ ਦੀ ਮਦਦ ਨਾਲ ਬੱਚੇ ਨੂੰ ਪਾਣੀ ‘ਚੋਂ ਕੱਢਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸਨੂੰ ਵੀ ਮ੍ਰਿਤਕਾ ਘੋਸ਼ਿਤ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਟਰੋਲ ਡੀਜ਼ਲ ਲਗਭਗ ਢਾਈ ਰੁਪਏ ਮਹਿੰਗਾ
ਪੈਟਰੋਲ ਡੀਜ਼ਲ ਲਗਭਗ ਢਾਈ ਰੁਪਏ ਮਹਿੰਗਾ
ਦਿੱਲੀ, ਏਜੰਸੀ। ਬਜਟ ‘ਚ ਸਰਕਾਰ ਵੱਲੋਂ ਪੈਟਰੋਲ ਡੀਜ਼ਲ ‘ਤੇ ਦੋ-ਦੋ ਰੁਪਏ ਸ਼ੁਲਕ ਵਧਾਉਣ ਨਾਲ ਸ਼ਨੀਵਾਰ ਨੂੰ ਇਹਨਾਂ ਦੀ ਕੀਮਤ ਲਗਭਗ ਢਾਈ ਰੁਪਏ ਵਧ ਗਈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 2.45 ਰੁਪਏ ਵਧ ਕੇ 72.96 ਰੁਪਏ ਪ੍ਰਤੀ ਲੀਟਰ ਹੋ ਗਈ, ਜੋ 8 ਮਈ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਦੇਸ਼ ਦੀ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਇੱਥੇ ਡੀਜ਼ਲ 2.36 ਰੁਪਏ ਮਹਿੰਗਾ ਹੋ ਕੇ ਪ੍ਰਤੀ ਲਿਟਰ 66.69 ਰੁਪਏ ਹੋ ਗਿਆ ਜੋ ਚਾਰ ਮਈ ਤੋਂ ਬਾਅਦ ਇਸ ਦਾ ਉਚਤਮ ਪੱਧਰ ਹੈ।
ਸਰਕਾਰ ਨੇ ਪੈਟਰੋਲ ਡੀਜ਼ਲ ‘ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਇੱਕ-ਇੱਕ ਰੁਪਏ ਅਤੇ ਸੜਕ ਅਤੇ ਢਾਂਚਾਗਤ ਸੈਸ ਇੱਕ -ਇੱਕ ਰੁਪਏ ਵਧਾਇਆ ਹੈ। ਇਸ ਨਾਲ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਦੋਵੇਂ ਈਂਧਣਾਂ ਦੇ ਭਾਅ ਵਧਦੇ ਹਨ। ਕੋਲਕਾਤਾ ਵਿੱਚ ਪੈਟਰੋਲ ਦੋ ਰੁਪਏ 40 ਪੈਸੇ ਮਹਿੰਗਾ ਹੋ ਕੇ 75.15 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.36 ਰੁਪਏ ਵਧ ਕੇ 68.59 ਰੁਪਏ ਪ੍ਰਤੀ ਲੀਟਰ ਵਿਕਿਆ। ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 2.42 ਰੁਪਏ ਅਤੇ 2.57 ਰੁਪਏ ਵਧੀ ਹੈ। ਮੁੰਬਈ ‘ਚ ਅੱਜ ਪੈਟਰੋਲ ਦੀ ਕੀਮਤ 78.57 ਅਤੇ ਚੇਨਈ ਵਿੱਚ 75.76 ਰੁਪਏ ਰਹੀ। ਡੀਜ਼ਲ ਦੀ ਕੀਮਤ ਮੁੰਬਈ ‘ਚ ਢਾਈ ਰੁਪਏ ਵਧ ਕੇ 69.90 ਰੁਪਏ ਅਤੇ ਚੇਨੱਈ ‘ਚ 2.52 ਰੁਪਏ ਵਧ ਕੇ 70.48 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਨੰਤਨਾਗ ਮੁਕਾਬਲੇ ‘ਚ ਜਵਾਨ ਸ਼ਹੀਦ, ਦੋ ਅੱਤਵਾਦੀ ਢੇਰ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਦੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਹੋਏ ਮੁਕਾਬਲੇ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਮਾਰੇ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਖੁਫਖੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲਜ਼ (ਆਰਆਰ), ਕੇਂਦਰੀ ਰਿਜਰਵ ਪੁਲਿਸ (ਸੀਆਰਪੀਐਫ) ਅਤੇ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ) ਨੇ ਸਾਂਝੇ ਤੌਰ ‘ਤੇ ਅਨੰਤਨਾਗ ਜ਼ਿਲ੍ਹੇ ਦੇ ਵਾਗਹੋਮਾ ਬਿਜਬੇਹਰਾ ‘ਚ ਮੰਗਲਵਾਰ ਸਵੇਰੇ ਖੋਜੀ ਅਭਿਆਨ ਸ਼ੁਰੂ ਕੀਤਾ।
ਉਹਨਾ ਕਿਹਾ ਕਿ ਇਸ ਦੌਰਾਨ ਇੱਥੇ ਆਉਣ ਜਾਣ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਘਰ-ਘਰ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਸੁਰੱਖਿਆ ਬਲਾਂ ਦੇ ਦਲ ਜਦੋਂ ਪਿੰਡ ‘ਚ ਇੱਕ ਖਾਸ ਖੇਤਰ ਵੱਲ ਵਧ ਰਿਹਾ ਸੀ ਤਾਂ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੂਤਰਾਂ ਨੇ ਕਿਹਾ ਕਿ ਇਸ ਮੁਕਾਬਲੇ ‘ਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਮਾਰੇ ਗਏ ਅਤੇ ਤਿੰਨ ਸੈਨਿਕ ਜ਼ਖਮੀ ਹੋ ਗਏ ਸਨ।  ਜ਼ਖਮੀ ਸੈਨਿਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ‘ਚ ਇੱਕ ਸੈਨਿਕ ਸ਼ਹੀਦ ਹੋ ਗਿਆ ਫਿਲਹਾਲ ਮੁਕਾਬਲਾ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਨੰਤਨਾਗ ਮੁਕਾਬਲੇ ‘ਚ ਦੋ ਅੱਤਵਾਦੀ ਢੇਰ
ਅਨੰਤਨਾਗ, ਏਜੰਸੀ। ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸੋਮਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ ਨੇ ਅਨੰਤਨਾਗ ਦੇ ਇੱਕ ਪਿੰਡ ‘ਚ ਸਾਰੇ ਨਿਕਾਸ ਮਾਰਗਾਂ ਨੂੰ ਸੀਲ ਕਰਕੇ ਸਾਂਝਾ ਤਲਾਸੀ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਜਦੋਂ ਸੁਰੱਖਿਆ ਬਲ ਦੇ ਜਵਾਨ ਪਿੰਡ ਦੇ ਇੱਕ ਖਾਸ ਇਲਾਕੇ ਵੱਲ ਵਧ ਰਹੇ ਸਨ ਤਾਂ ਉੱਥੇ ਪਹਿਲਾਂ ਤੋਂ ਲੁਕੇ ਅੱਤਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਗਏ ਅਤੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਸ ਤੋਂ ਬਾਅਦ ਜਦੋਂ ਸੁਰੱਖਿਆ ਬਲ ਦੇ ਜਵਾਨ ਇਲਾਕੇ ਦੀ ਤਲਾਸ਼ੀ ਲੈ ਰਹੇ ਸਨ ਤਾਂ ਉਥੇ ਪਹਿਲਾਂ ਤੋਂ ਲੁਕੇ ਅੱਤਵਾਦੀਆਂ ਨੇ ਫਿਰ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅੰਤਿਮ ਰਿਪੋਰਟ ਮਿਲਣ ਤੱਕ ਮੁਕਾਬਲਾ ਜਾਰੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।