roof - Sach Kahoon Punjabi
ਮਕਾਨ ਦੀ ਛੱਤ ਡਿੱਗੀ, ਤਿੰਨ ਦੀ ਮੌਤ
(ਸੁਖਜੀਤ ਮਾਨ/ਚਰਨਜੀਤ ਚਾਉਕੇ) ਬਠਿੰਡਾ/ਬਾਲਿਆਂਵਾਲੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਢੱਡੇ ’ਚ ਬੀਤੀ ਰਾਤ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਮ੍ਰਿਤਕਾਂ ’ਚ ਮਾਂ-ਧੀ ਤੇ ਇੱਕ 5 ਸਾਲ ਦਾ ਬੱਚਾ ਸ਼ਾਮਲ ਹੈ। ਪਿੰਡ ਵਾਸੀਆਂ ਨੇ ਪੀੜ੍ਹਤ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। (Bathinda News)
ਵੇਰਵਿਆਂ ਮੁਤਾਬਿਕ ਪਿੰਡ ਢੱਡੇ ਵਾਸੀ ਵਿਧਵਾ ਛਿੰਦਰਪਾਲ ਕੌਰ ਆਪਣੇ ਮੰਦੀ ਹਾਲਤ ਵਾਲੇ ਘਰ ’ਚ ਦਿਨ ਕੱਟ ਰਹੇ ਸੀ, ਜਿਸਦੀ ਛੱਤ ਬੀਤੀ ਰਾਤ ਮੀਂਹ ਕਾਰਨ ਡਿੱਗ ਗਈ ਛੱਤ ਡਿੱਗਣ ਨਾਲ ਛਿੰਦਰਪਾਲ ਕੌਰ ਤੋਂ ਇਲਾਵਾ ਉਸਦੀ ਧੀ ਮਨਜੀਤ ਕੌਰ ਅਤੇ ਦੋਹਤੇ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ ਪਤਾ ਲੱਗਿਆ ਹੈ ਕਿ ਮਨਜੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਰਤੀਆ (ਫਤਿਆਬਾਦ) ਆਪਣੇ ਬੇਟੇ ਪ੍ਰਭਜੋਤ ਸਿੰਘ ਸਮੇਤ ਪਿੰਡ ਖਿਆਲਾ ’ਚ ਇੱਕ ਵਿਆਹ ਸਮਾਗਮ ’ਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਪੇਕੇ ਪਿੰਡ ਢੱਡੇ ਆ ਗਈ ਸੀ, ਜਿੱਥੇ ਰਾਤ ਨੂੰ ਮਕਾਨ ਦੀ ਛੱਤ ਡਿੱਗ ਪਈ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਨੂੰ ਝਟਕਾ, ‘ਆਪ’ ਨੂੰ ਮਿਲਿਆ ਬਲ
ਰਾਤ ਨੂੰ ਛੱਤ ਡਿੱਗਣ ਦਾ ਆਂਢ-ਗੁਆਂਢ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਪਤਾ ਲੱਗਿਆ ਹੈ ਕਿ ਰਿਸ਼ਤੇਦਾਰੀ ’ਚੋਂ ਕੋਈ ਪਰਿਵਾਰ ਨੂੰ ਫੋਨ ਕਰ ਰਿਹਾ ਸੀ ਪਰ ਫੋਨ ਨਹੀਂ ਚੁੱਕਿਆ ਇਸ ਮਗਰੋਂ ਕਿਸੇ ਨੂੰ ਸੂਚਿਤ ਕਰਨ ’ਤੇ ਘਰ ਦਾ ਦਰਵਾਜ਼ਾ ਤੋੜਕੇ ਦੇਖਿਆ ਤਾਂ ਛੱਤ ਡਿੱਗੀ ਹੋਈ ਸੀ ਜਿਸ ’ਚ ਤਿੰਨੋਂ ਜਣੇ ਦਬੇ ਪਏ ਸੀ ਤਿੰਨਾਂ ਨੂੰ ਪਿੰਡ ਵਾਸੀਆਂ ਨੇ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ (Bathinda News)
ਮੀਂਹ ਕਾਰਨ ਘਰ ਦੀ ਛੱਤ ਡਿਗੀ, ਜਾਨੀ ਨੁਕਸਾਨ ਤੋਂ ਬਚਾਅ
ਸੁਨਾਮ ਊਧਮ ਸਿੰਘ ਵਾਲਾ 17 ਸਤੰਬਰ (ਕਰਮ ਥਿੰਦ) ਸਥਾਨਕ ਸ਼ਹਿਰ ਦੇ ਵਾਰਡ ਨੰਬਰ 19 ਦੇ ਵਿੱਚ ਅੱਜ ਸਵੇਰੇ ਇੱਕ ਘਰ ਦੀ ਛੱਤ (Roof) ਡਿੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਘਰ ਵਿੱਚ ਰਾਜੇਸ਼ ਕੁਮਾਰ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਰਹਿ ਰਿਹਾ ਹੈ। ਅੱਜ ਸਵੇਰੇ ਹੋਈ ਹੋਈ ਤੇਜ਼ ਵਾਰਸ ਤੇ ਚਲਦੇ ਘਰ ਦੀ ਛੱਤ ਡਿੱਗ ਪਈ।
ਇਸ ਸਬੰਦੀ ਰਾਜੇਸ਼ ਕੁਮਾਰ ਦੀ ਪਤਨੀ ਸੋਨੂੰ ਦੇਵੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੀਂਹ ਪੈ ਰਿਹਾ ਸੀ ਤਾਂ ਉਨ੍ਹਾਂ ਦੇ ਘਰ ਦੇ ਇਸ ਕਮਰੇ ਦੀ ਛੱਤ ਡਿੱਗ ਪਈ। ਜਿਸ ਵਿੱਚ ਪੇਟੀ, ਅਲਮਾਰੀ, ਫਰਿੱਜ ਅਤੇ ਹੋਰ ਸਮਾਨ ਛੱਤ ਦੇ ਮਾਲਵੇ ਹੇਠਾਂ ਦੱਬ ਗਿਆ। ਸੋਨੂੰ ਦੇਵੀ ਨੇ ਦੱਸਿਆ ਕਿ ਥੋੜਾ ਹੀ ਸਮਾਂ ਪਹਿਲਾਂ ਉਸ ਦੇ ਬੱਚੇ ਉਸ ਕਮਰੇ ਵਿਚੋਂ ਬਾਹਰ ਆਏ ਸਨ ਜਿਸ ਤੋਂ ਥੋੜੇ ਹੀ ਸਮੇਂ ਬਾਅਦ ਕਮਰੇ ਦੀ ਛੱਤ ਡਿੱਗ ਪਈ ਉਸ ਨੇ ਕਿਹਾ ਕਿ ਜੇਕਰ ਉਹਨਾਂ ਦੇ ਬੱਚੇ ਉਸ ਕਮਰੇ ਦੇ ਥੱਲੇ ਹੁੰਦੇ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। (Roof)
ਸੋਨੂੰ ਦੇਵੀ ਨੇ ਕਿਹਾ ਕਿ ਉਸ ਦਾ ਪਤੀ ਇੱਕ ਕਾਰ ਡ੍ਰਾਈਵਰ ਹੈ ਅਤੇ ਉਹ ਕਿਸੇ ਦੀ ਕਾਰ ਤੇ ਡਰਾਇਵਰੀ ਕਰਕੇ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ ਅਤੇ ਉਹਨਾਂ ਦੇ ਪਰਿਵਾਰ ਦੇ ਆਰਥਿਕ ਤੌਰ ਤੇ ਹਾਲਾਤ ਚੰਗੇ ਨਹੀਂ ਹਨ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਆਪਣੇ ਡਿੱਗੇ ਮਕਾਨ ਨੂੰ ਦੋਬਾਰਾ ਬਣਾਉਣ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ’ਤੇ ਜਾਨਲੇਵਾ ਹਮਲੇ ਦੀ ਡੀਟੀਐੱਫ਼ ਵੱਲੋਂ ਨਿਖੇਧੀ
ਮੀਂਹ ਨਾਲ ਦੁਕਾਨ ਦੀ ਛੱਤ ਡਿੱਗੀ
Rain ਨਾਲ ਦੁਕਾਨ ਦੀ ਛੱਤ ਡਿੱਗੀ
ਸਾਦਿਕ, (ਅਰਸ਼ਦੀਪ ਸੋਨੀ) ਸਥਾਨਕ ਚੌਂਕ ਵਿਚ ਮੀਂਹ (rain) ਨਾਲ ਇੱਕ ਦੁਕਾਨ ਦੀ ਛੱਤ ਡਿੱਗਣ ਨਾਲ ਹਜ਼ਾਰਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰ ਦੁਕਾਨ ਬੰਦ ਹੋਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਕਰਨ ਸਿੰਘ ਇੰਸਾ ਪੰਦਰਾਂ ਮੈਂਬਰ ਬਲਾਕ ਸਾਦਿਕ ਦੀ ਮਨਿਆਰੀ ਦੀ ਦੁਕਾਨ ਦੀ ਅੱਜ 10 ਕੁ ਅਚਾਨਕ ਛੱਤ ਡਿੱਗ ਪਈ। ਲਗਾਤਾਰ ਪੈ ਰਹੇ ਮੀਂਹ ਕਾਰਨ ਦੁਕਾਨ ਹਾਲੇ ਖੋਲ੍ਹੀ ਨਹੀਂ ਸੀ।
ਜ਼ੋਰਦਾਰ ਖੜਕਾ ਹੋਣ ਨਾਲ ਗੁਆਢੀਆਂ ਨੂੰ ਪਤਾ ਲੱਗਾ ਤਾਂ ਉਨਾਂ ਫੋਨ ਕਰਕੇ ਦੁਕਾਨਦਾਰ ਨੂੰ ਸੂਚਨਾ ਦਿੱਤੀ। ਸ਼ਟਰ ਖੋਲਣ ‘ਤੇ ਪਤਾ ਲੱਗਾ ਕਿ ਗਾਡਰਾਂ ‘ਤੇ ਪਾਈ ਛੱਤ ਅਚਾਨਕ ਡਿੱਗ ਪਈ। ਡੇਰਾ ਪ੍ਰੇਮੀ ਸੇਵਾਦਾਰਾਂ ਤੇ ਨੇੜਲੇ ਲੋਕਾਂ ਨੂੰ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਸੇਵਾਦਾਰ ਪੁੱਜੇ ਤੇ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲਗਾਤਾਰ ਬਾਰਸ਼ ਵੀ ਚੱਲਦੀ ਰਹੀ। ਨਿਰਵੈਰ ਸਿੰਘ ਇੰਸਾਂ ਨੇ ਦੱਸਿਆ ਕਿ ਦੁਕਾਨ ਅੰਦਰ ਪਿਆ ਬਹੁਤ ਸਾਰਾ ਮਨਿਆਰੀ ਦਾ ਕੀਮਤੀ ਸਮਾਨ ਟੁੱਟ ਭੱਜ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੈਸਟ ਹਾਊਸ ਦੀ ਛੱਤ ਤੋਂ ਮਿਲੀ ਨੌਜਵਾਨ ਦੀ ਲਾਸ਼
murder | ਮ੍ਰਿਤਕ ਨੌਜਵਾਨ ਹਰਿਆਣਾ ਦਾ ਹੈ ਰਹਿਣ ਵਾਲਾ
ਅੰਮ੍ਰਿਤਸਰ। ਅੰਮ੍ਰਿਤਸਰ ਦੇ ਸ਼ਿਵਾਲਾ ਰੋਡ ‘ਤੇ ਸਥਿਤ ਇਕ ਗੈਸਟ ਹਾਊਸ ‘ਚੋਂ ਨੌਜਵਾਨ ਦੀ ਲਾਸ਼ (murder) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਹੈ, ਜੋ ਬੀਤੀ ਰਾਤ ਆਪਣੇ 2 ਸਾਥੀਆਂ ਨਾਲ ਵਪਾਰਕ ਕੰਮ ਲਈ ਅੰਮ੍ਰਿਤਸਰ ਆਇਆ ਸੀ। ਉਹ ਸ਼ਿਵਾਲਾ ਰੋਡ ‘ਤੇ ਸਥਿਤ ਇਕ ਗੈਸਟ ਹਾਊਸ ‘ਚ ਆਪਣੇ 2 ਸਾਥੀਆਂ ਨਾਲ ਰੁਕਿਆ ਸੀ।
ਉਸ ਦੇ ਦੋਵੇਂ ਸਾਥੀ ਇਥੋ ਜਾ ਚੁੱਕੇ ਸਨ ਜਦਕਿ ਉਸ ਦੀ ਲਾਸ਼ ਗੈਸਟ ਹਾਊਸ ਦੀ ਛੱਤ ਤੋਂ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਤਲ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਕੀ ਜੋ ਵੀ ਅਸਲੀਅਤ ਹੈ ਉਹ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਸੀਤਾ ਦੇਵੀ ਨੂੰ ਨਹੀਂ ਡਰਾਏਗੀ ਡਿਗੂੰ-ਡਿਗੂੰ ਕਰਦੀ ਛੱਤ
ਡੇਰਾ ਸ਼ਰਧਾਲੂਆਂ ਨੇ ਕੁਝ ਹੀ ਘੰਟਿਆਂ ‘ਚ ਬਣਾ ਕੇ ਦਿੱਤਾ ਪੁਰਾ ਮਕਾਨ
ਮੇਵਾ ਸਿੰਘ/ਲੰਬੀ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਿਲੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਗਰਮੀ ਜਾਂ ਸਰਦੀ ਦੇ ਮੌਸਮ ਦੀ ਪ੍ਰਵਾਹ ਕੀਤੇ ਬਿਨਾ ਹਰ ਪਲ ਸੇਵਾ ਲਈ ਤੱਤਪਰ ਰਹਿੰਦੇ ਹਨ। ਇਸੇ ਤਹਿਤ ਬਲਾਕ ਲੰਬੀ ਦੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਨੇ ਬਲਾਕ ਦੇ ਪਿੰਡ ਕਿੱਲਿਆਂਵਾਲੀ ਦੀ ਨਿਵਾਸੀ ਸੀਤਾ ਦੇਵੀ ਦਾ ਮਕਾਨ ਕੁਝ ਹੀ ਘੰਟਿਆਂ ‘ਚ ਬਣਾ ਕੇ ਦਿੱਤਾ ਬਲਾਕ ਦੇ ਜ਼ਿੰਮੇਵਾਰਾਂ ਤੇ ਸਾਧ-ਸੰਗਤ ਨੂੰ ਸੀਤਾ ਦੇਵੀ ਵਿਧਵਾ ਤਰਸੇਮ ਸਿੰਘ ਨੇ ਆਪਣੇ ਖਸਤਾ ਹਾਲਤ ਮਕਾਨ ਨੂੰ ਬਣਾਉਣ ਸਬੰਧੀ ਇੱਕ ਲਿਖਤੀ ਅਰਜੀ ਦਿੱਤੀ ਸੀ।
ਅਰਜੀ ਵਿੱਚ ਭੈਣ ਸੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਤਰਸੇਮ ਸਿੰਘ ਕਰੀਬ 22 ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਿਆ ਸੀ, ਤੇ ਉਸ ਨੇ ਲੋਕਾਂ ਦੇ ਘਰਾਂ ਵਿਚ ਕੰਮ-ਧੰਦਾ ਕਰਕੇ ਆਪਣੀਆਂ 3 ਬੇਟੀਆਂ ਨੂੰ ਪਾਲਿਆ ਹੈ, ਤੇ ਇਸ ਵਕਤ ਉਸ ਦੀ ਆਰਥਿਕ ਹਾਲਤ ਵੀ ਬਹੁਤ ਖਸਤਾ ਹੋਣ ਕਰਕੇ ਉਹ ਆਪਣੇ ਡਿਗੂੰ-ਡਿਗੂੰ ਕਰਦੇ ਮਕਾਨ ਨੂੰ ਬਣਾਉਣ ਦੀ ਹਾਲਤ ਵਿੱਚ ਨਹੀਂ ਹੈ ਤਾਂ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਸਾਰੀ ਜਾਂਚ-ਪੜਤਾਲ ਤੋਂ ਬਾਅਦ ਇਸ ਭੈਣ ਦੇ ਨਿਵਾਸ ਲਈ ਇੱਕ ਕਮਰਾ, ਰਸੋਈ ਤੇ ਲੈਟਰੀਨ ਕੁਝ ਹੀ ਘੰਟਿਆਂ ਵਿਚ ਤਿਆਰ ਕਰਕੇ ਉਸ ਦੇ ਹਵਾਲੇ ਕੀਤਾ।
ਮਕਾਨ ਬਣਨ ਤੋਂ ਬਾਅਦ ਭੈਣ ਸੀਤਾ ਦੇਵੀ ਨੇ ਜਿੱਥੇ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ, ਉੱਥੇ ਪੂਜਨੀਕ ਗੁਰੂ ਜੀ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਧੰਨ ਹਨ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਨ੍ਹਾਂ ਦੀ ਪਾਵਨ ਸਿੱਖਿਆ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਡੇਰੇ ਦੀ ਮਰਿਆਦਾ ਵਿੱਚ ਰਹਿ ਕੇ ਉੁਸ ਨੂੰ ਮਕਾਨ ਬਣਾ ਕੇ ਦਿੱਤਾ ਹੈ, ਤੇ ਹੁਣ ਉਹ ਤੇ ਉਸ ਦੀਆਂ ਬੇਟੀਆਂ ਮਕਾਨ ਵਿਚ ਬੇਫਿਕਰ ਹੋ ਕੇ ਆਪਣੇ ਜਿੰਦਗੀ ਦੇ ਪਲ ਗੁਜ਼ਾਰ ਸਕਣਗੀਆਂ।
ਇਸ ਮੌਕੇ ਇਸ ਮਕਾਨ ਨੂੰ ਬਣਾਉਣ ਵਿਚ ਸਹਿਯੋਗ ਕਰਨ ਵਾਲੇ ਸੇਵਾਦਾਰਾਂ ਵਿਚ ਬਲਾਕ ਲੰਬੀ ਦੇ ਭੰਗੀਦਾਸ ਗੁਰਮੇਜ ਸਿੰਘ ਇੰਸਾਂ, ਬਲਾਕ ਦੇ 15 ਮੈਂਬਰਾਂ ਵਿਚ ਲਛਮਣ ਸਿੰਘ ਇੰਸਾਂ, ਹਰਜੀ ਰਾਮ ਇੰਸਾਂ, ਗੁਰਤੇਜ ਸਿੰਘ ਇੰਸਾਂ, ਅੰਗਰੇਜ ਸਿੰਘ ਇੰਸਾਂ, ਬਲਕਰਨ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਚੰਨਾ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਤੇ ਬਲਾਕ ਲੰਬੀ ਦੇ ਪਿੰਡਾਂ ਤੇ ਡੱਬਵਾਲੀ ਮੰਡੀ ਦੇ ਸੇਵਾਦਾਰ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰਸਾਂ ਤੇ ਹੋਰ ਸਟਾਫ਼ ਨੇ ਕੀਤਾ ਸੰਗਰੂਰ-ਪਟਿਆਲਾ ਮੁੱਖ ਮਾਰਗ ਜਾਮ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨਰਸਾਂ, ਦਰਜਾਚਾਰ ਕਰਮਚਾਰੀ, ਐਨਸਿਲਰੀ ਸਟਾਫ ਵੱਲੋਂ ਅੱਜ ਸੰਗਰੂਰ ਪਟਿਆਲਾ ਮੁੱਖ ਮਾਰਗ ‘ਤੇ ਜਾਮ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਇੱਧਰ ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਵੱਲੋਂ ਅੱਜ ਹੇਠਾਂ ਛਾਲ ਮਾਰਨ ਦੇ ਦਿੱਤੇ ਅਲਟੀਮੇਟਮ ਨੂੰ ਦੇਖਦਿਆਂ ਪਟਿਆਲਾ ਦੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਖੁੱਦ ਹਸਪਤਾਲ ਦੀ ਛੱਤ ‘ਤੇ ਜਾ ਕੇ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਹੇਠਾ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਰੈਗੂਲਰ ਕਰਨ ਦੇ ਨੋਟੀਫਿਕੇਸ਼ਨ ਦੀ ਮੰਗ ‘ਤੇ ਅੜ ਗਈਆਂ। ਇਧਰ ਜਾਮ ਲੱਗਣ ਕਰਕੇ ਆਉਣ ਜਾਣ ਵਾਲੇ ਰਾਹੀਗਰਾਂ ਵੱਲੋਂ ਨਰਸਾਂ ਨਾਲ ਖੁੱਲ ਕੇ ਭੜਾਸ ਕੱਢੀ ਗਈ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਹੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕੱਲ ਲੰਘੀ ਕੈਬਨਿਟ ਦੀ ਮੀਟਿੰਗ ਵਿੱਚ ਨਰਸਾਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ, ਪਰ ਮੀਟਿੰਗ ਵਿੱਚ ਨਰਸਾ ਬਾਰੇ ਕੋਈ ਗੱਲ ਨਹੀਂ ਹੋਈ। ਅੱਜ ਨਰਸਾਂ ਵੱਲੋਂ ਸਵੇਰੇ ਪਹਿਲਾ ਮੋਤੀ ਮਹਿਲ ਵੱਲ ਚਾਲੇ ਪਾ ਦਿੱਤੇ ਗਏ। ਪਰ ਭਾਰੀ ਗਿਣਤੀ ਪੁਲਿਸ ਫੋਰਸ ਵੱਲੋਂ ਉਨ੍ਹਾਂ ਨੂੰ ਪੋਲੋ ਗਰਾਉਡ ਕੋਲ ਰੋਕ ਲਿਆ ਅਤੇ ਅੱਗੇ ਨਾ ਜਾਣ ਦਿੱਤਾ ਗਿਆ। ਪੁਲਿਸ ਵੱਲੋਂ ਪਾਣੀ ਵਾਲੀ ਗੱਡੀ ਵੀ ਬੁਲਾ ਲਈ ਗਈ। ਇਸ ਤੋਂ ਬਾਅਦ ਨਰਸਾਂ ਵੱਲੋਂ ਮੁੜ ਵਾਪਸੀ ਕਰਦਿਆਂ ਹਸਪਤਾਲ ਦੇ ਸਾਹਮਣੇ ਮੁੱਖ ਮਾਰਗ ‘ਤੇ ਧਰਨਾ ਲਗਾ ਦਿੱਤਾ ਅਤੇ ਸਰਕਾਰ ਖਿਲਾਫ ਪਿੱਟ ਸਿਆਪਾ ਕਰਨ ਲੱਗੀਆਂ।
ਇਸ ਦੌਰਾਨ ਚਾਰੇ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਇਨਾਂ ਲੱਗ ਗਈਆਂ। ਦੂਰ ਦੁਰਾਡੇ ਜਾਣ ਵਾਲੇ ਲੋਕਾਂ ਵੱਲੋਂ ਗੁੱਸੇ ‘ਚ ਆਉਦਿਆਂ ਨਰਸਾਂ ਨੂੰ ਬੁਰਾ-ਭਲਾ ਕਿਹਾ ਅਤੇ ਕਈਆਂ ਦੀ ਖਹਿਬਾਜੀ ਵੀ ਹੋਈ। ਬੱਸਾਂ ਵਿੱਚੋਂ ਲੋਕ ਉੱਤਰ ਕੇ ਪੈਦਲ ਹੀ ਅੱਗੇ ਗਏ ਜਿਸ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਤੇ ਬਲਜੀਤ ਕੌਰ ਖਾਲਸਾ ਜੋ ਪਿਛਲੇ ਲਗਭਗ 2 ਹਫਤਿਆਂ ਤੋਂ ਹਸਪਤਾਲ ਦੀ ਛੱਤ ‘ਤੇ ਚੜੀਆਂ ਹੋਈਆਂ ਹਨ। ਔਲਖ ਵੱਲੋਂ ਅੱਜ ਮੰਗ ਪੁਰੀ ਨਾ ਹੋਣ ‘ਤੇ ਹੇਠਾਂ ਛਾਲ ਮਾਰਨ ਦੀ ਚੇਤਾਵਨੀ ਦਿੱਤੀ ਹੋਈ ਸੀ। DC
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀ ਆਰਜੀ ਪੋੜੀ ਰਾਹੀਂ ਉਨ੍ਹਾਂ ਕੋਲ ਛੱਤ ‘ਤੇ ਪੁੱਜੇ ਅਤੇ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ। ਡੀਸੀ ਨੇ ਕਿਹਾ ਕਿ ਉਨ੍ਹਾਂ ਦੀ ਰੈਗੂਲਰ ਸਬੰਧੀ ਕਾਰਵਾਈ ਜਾਰੀ ਹੈ। ਇਸ ਲਈ ਉਹ ਹੇਠਾ ਉੱਤਰ ਜਾਣ, ਪਰ ਉੱਕਤ ਨਰਸਾਂ ਨੇ ਨੋਟੀਫਿਕੇਸਨ ਤੱਕ ਹੇਠਾਂ ਨਾ ਉੱਤਰਨ ਦੀ ਗੱਲ ਆਖੀ। ਜਿਸ ਤੋਂ ਬਾਅਦ ਡੀਸੀ ਅਤੇ ਐਸਐਸਪੀ ਨੂੰ ਬੇਰੰਗ ਹੀ ਹੇਠਾਂ ਪਰਤਨਾ ਪਿਆ। ਉਂਜ ਡਿਪਟੀ ਕਮਿਸ਼ਨਰ ਦੇ ਵਿਸ਼ਵਾਸ ਤੋਂ ਬਾਅਦ ਮੁੱਖ ਮਾਰਗ ‘ਤੇ ਲਾਇਆ ਗਿਆ ਨਰਸਾਂ ਵੱਲੋਂ ਚੁੱਕ ਲਿਆ ਗਿਆ ਤੇ ਲੋਕਾਂ ਨੇ ਸੁਖ ਦਾ ਸਾਹ ਲਿਆ। DC
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰਸਾਂ ਨੇ ਲਾਇਆ ਮੁੱਖ ਸੜਕ ‘ਤੇ ਧਰਨਾ, ਐਸਡੀਐਮ ਅਤੇ ਐਸਪੀ ਸਿਟੀ ਦੇ ਭਰੋਸੇ ਤੋਂ ਬਾਅਦ ਖੋਲ੍ਹਿਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਨਰਸਾਂ, ਦਰਜਾ ਚਾਰ ਕਰਮਚਾਰੀ ਅਤੇ ਐਨਸਿਲਰੀ ਸਟਾਫ਼ ਵੱਲੋਂ ਵਿੱਢੇ ਰੋਸ ਸੰਘਰਸ ਤਹਿਤ ਅੱਜ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਸੰਗਰੂਰ ਪਟਿਆਲਾ ਰੋਡ ਤੇ ਮੁੜ ਜਾਮ ਲਾ ਕੇ ਧਰਨਾ ਲਾ ਦਿੱਤਾ ਗਿਆ। ਧਰਨੇ ਕਾਰਨ ਆਵਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਧਰ ਹਸਪਤਾਲ ਦੀ ਮੰਮਟੀ ਤੇ ਚੜੀ ਪ੍ਰਧਾਨ ਕਰਮਜੀਤ ਕੌਰ ਔਲਖ ਆਪਣੇ ਹੇਠਾ ਕੁੱਦਣ ਦਾ ਫੈਸਲਾ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਤੋਂ ਬਾਅਦ 18 ਫਰਵਰੀ ਤੱਕ ਅੱਗੇ ਪਾ ਦਿੱਤਾ ਗਿਆ।
ਜਾਣਾਕਰੀ ਅਨੁਸਾਰ ਰਜਿੰਦਰਾ ਹਸਪਤਾਲ ਵਿਖੇ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਗਿਆਰਾਂ ਦਿਨਾਂ ਤੋਂ ਆਪਣਾ ਰੋਸ ਪ੍ਰਦਰਸ਼ਨ ਆਰੰਭਿਆ ਹੋਇਆ ਹੈ। ਇਸ ਹੜਤਾਲ ਕਾਰਨ ਹਸਪਤਾਲ ਅੰਦਰ ਮਰੀਜ਼ਾਂ ਦਾ ਇਲਾਜ ਵੀ ਪ੍ਰÎਭਾਵਿਤ ਹੋ ਰਿਹਾ ਹੈ। ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਵੱਲੋਂ ਅੱਜ ਮੰਮਟੀ ਤੋਂ ਹੇਠਾ ਕੁੱਦਣ ਦਾ ਐਲਾਨ ਕੀਤਾ ਹੋਇਆ ਸੀ, ਜਿਸ ਕਾਰਨ ਪ੍ਰਸ਼ਾਸਨ ਵਿੱਚ ਡਰ ਬਣਿਆ ਹੋਇਆ ਸੀ। ਹੇਠਾ ਧਰਨੇ ਤੇ ਬੈਠੀਆਂ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਅੱਜ ਸਵੇਰੇ ਸੰਗਰੂਰ ਪਟਿਆਲਾ ਰੋਡ ‘ਤੇ ਧਰਨਾ ਠੋਕ ਦਿਤਾ, ਜਿਸ ਕਰਕੇ ਰਸਤਾ ਜਾਮ ਹੋ ਗਿਆ। ਨਰਸਾਂ ਵੱਲੋਂ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਲਾਗਾਤਾਰ ਤਕਰੀਰ ਕੀਤੀ ਗਈ। ਜਾਮ ਨੂੰ ਦੇਖਦਿਆ ਪਟਿਆਲਾ ਦੇ ਐਸਡੀਐਮ ਅਤੇ ਐਪਪੀ ਸਿਟੀ ਕੇਸਰ ਸਿੰਘ ਧਾਲੀਵਾਲ ਪੁੱਜੇ ਅਤੇ ਉਨ੍ਹਾਂ ਨਰਸਾਂ ਨੂੰ ਭਰੋਸਾ ਦਿੱਤਾ ਕਿ ਉਹ ਜਾਮ ਖੋਲ ਦੇਣ ਕਿਉਂÎਕਿ ਸਰਕਾਰ ਵੱਲੋਂ ਉਨ੍ਹਾਂ ਦਾ ਪ੍ਰਰੋਸੈਂਸ ਆਰੰÎਭਿਆ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਛੱਤ ਉੱਪਰ ਮੰਮਟੀ ਤੇ ਬੈਠੀ ਪ੍ਰਧਾਨ ਕਰਮਜੀਤ ਕੌਰ ਅਤੇ ਬਲਜੀਤ ਕੌਰ ਖਾਲਸਾ ਨਾਲ ਉੱਪਰ ਗੱਲ ਕੀਤੀ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪੱਕਾ ਹੋਣ ਦੀ ਮੰਗ ਨੂੰ ਕੈਬਨਿਟ ਵਿੱਚ ਵਿਚਾਰਿਆ ਜਾ ਰਿਹਾ ਹੈ। ਇਸ ਲਈ ਅੱਜ ਹੇਠਾ ਕੁੱਦਣ ਦਾ ਫੈਸਲਾ ਵਾਪਸ ਲਿਆ ਜਾਵੇ। ਇਸ ਦੌਰਾਨ ਔਲਖ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ 18 ਫਰਵਰੀ ਤੱਕ ਪੂਰਾ ਨਾ ਕੀਤਾ ਗਿਆ ਤਾ ਉਹ ਮੁੜ ਤੋਂ ਆਪਣਾ ਫੈਸਲਾ ਲਵੇਗੀ ਅਤੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਰਾਜੇਸ਼ ਬਾਂਸਲ, ਮਨਪ੍ਰੀਤ ਚੰਦੜ, ਮਨਪ੍ਰੀਤ ਮੋਗਾ, ਵਿਕਰਮ ਕੁਮਾਰ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਪ੍ਰਸ਼ਾਸਨ ਡਟਿਆ, ਮੈਡੀਕਲ ਸੁਪਰਡੈਂਟ ਦੀ ਨਾ ਮੰਨੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਠੇਕਾ ਅਧਾਰਿਤ ਨਰਸਿੰਗ ਅਤੇ ਐਨਸਿਲਰੀ ਸਟਾਫ਼ ਵੱਲੋਂ ਆਪਣੇ ਰੈਗੂਲਰ ਦੀ ਮੰਗ ਨੂੰ ਲੈ ਕੇ ਅੱਜ ਸਵੇਰੇ ਗੁਪਤ ਐਕਸ਼ਨ ਕਰਦਿਆ ਛੇ ਨਰਸਾਂ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਸਿਖਰਲੀ ਛੱਤ ਤੇ ਚੜ੍ਹਗੀਆਂ। ਜਦਕਿ ਦੂਜੇ ਪਾਸੇ ਹੋਰ ਨਰਸਾਂ, ਐਨਸਿਲਰੀ ਸਟਾਫ਼ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਵੱਲੋਂ ਹੇਠਾ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਨਰਸਾਂ ਦੇ ਇਸ ਐਕਸਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅੰਦਰ ਭਾਜੜ ਮੱਚ ਗਈ। ਇਸ ਮੌਕੇ ਇਨ੍ਹਾਂ ਨਰਸਾਂ ਅਤੇ ਕੱਚੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਨੂੰ ਪੱਕਾ ਨਾ ਕੀਤਾ ਤਾ ਹਰੇਕ ਪੰਜ-ਪੰਜ ਆਗੂ ਭਾਖੜਾ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨਗੇ। ਉਂਜ 7 ਫਰਵਰੀ ਨੂੰ ਇਨ੍ਹਾਂ ਨਰਸਾਂ ਦੀ ਸਿਹਤ ਮੰਤਰੀ ਨਾਲ ਮੀਟਿੰਗ ਵੀ ਹੋਣੀ ਹੈ।
ਜਾਣਕਾਰੀ ਅਨੁਸਾਰ ਠੇਕੇ ‘ਤੇ ਰੱਖੀਆਂ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਆਪਣਾ ਪੱਕਾ ਹੋਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਵਿੱਢਿਆ ਜਾ ਰਿਹਾ ਹੈ। ਪਿਛਲੀ ਬਾਦਲ ਸਰਕਾਰ ਮੌਕੇ ਵੀ ਨਰਸਿੰਗ ਜਥੇਬੰਦੀ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਕਿ ਬਚਾ ਲਿਆ ਗਿਆ ਸੀ। ਇਨ੍ਹਾਂ ਵੱਲੋਂ ਕੱਲ ਵੀ ਮੋਤੀ ਮਹਿਲਾਂ ਨੇੜੇ ਧਰਨਾ ਦਿੱਤਾ ਗਿਆ ਸੀ ਅਤੇ 7 ਫਰਵਰੀ ਨੂੰ ਇਨ੍ਹਾਂ ਦੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਵੀ ਰਖਵਾ ਦਿੱਤੀ ਸੀ। ਮੀਟਿੰਗ ਤੋਂ ਇੱਕ ਦਿਨ ਪਹਿਲਾ ਅੱਜ ਸਵੇਰੇ ਨਰਸਿੰਗ ਸਟਾਫ਼ ਦੀਆਂ ਛੇ ਨਰਸਾਂ ਸੰਦੀਪ ਕੌਰ ਬਰਨਾਲਾ, ਮਨਪ੍ਰੀਤ ਸਿੱਧੂ, ਗੁਰਮੀਤ ਰਾਏਕੋਟ, ਰੁਪਿੰਦਰ ਕੌਰ ਬੁਢਲਾਡਾ, ਗੁਰਪ੍ਰੀਤ ਕੌਰ, ਬਲਜੀਤ ਕੌਰ ਖਾਲਸਾ ਮੈਡੀਕਲ ਸੁਪਡੈਂਟ ਦੇ ਦਫ਼ਤਰ ਉੱਪਰਲੀ ਛੱਤ ਤੇ ਚੜ੍ਹ ਗਈਆਂ। ਇਨ੍ਹਾਂ ਵੱਲੋਂ ਉੱਪਰ ਚੜਨ ਲਈ ਆਪਣੀ ਹੀ ਪੌੜੀ ਵਰਤੀ ਗਈ ਅਤੇ ਇਸ ਤੋਂ ਬਾਅਦ ਉਸ ਨੂੰ ਆਪਣੇ ਕੋਲ ਉੱਪਰ ਹੀ ਰੱਖ ਲਿਆ ਗਿਆ। ਛੱਤ ‘ਤੇ ਬੈਠੀ ਸੰਦੀਪ ਕੌਰ ਬਰਨਾਲਾ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਵੀ ਮੀਟਿੰਗ ਤੇ ਵਿਸ਼ਵਾਸ ਨਹੀਂ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਹੋਵੇ ਕਿਉਂਕਿ ਰੈਗੂਲਰ ਦਾ ਫੈਸਲਾ ਤਾ ਉਨ੍ਹਾਂ ਨੇ ਹੀ ਕਰਨਾ ਹੈ। ਉਨ੍ਹਾਂ ਕਿਹਾ ਕਿ 12-13 ਸਾਲਾਂ ਬਾਅਦ ਵੀ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਜਦਕਿ ਪਿਛਲੀ ਸਰਕਾਰ ਮੌਕੇ ਲਿਖਤੀ ਦਿੱਤਾ ਗਿਆ ਸੀ ਕਿ 33 ਫੀਸਦੀ ਇੰਕਰੀਮੈਂਟ ਦੀਆਂ ਤਿੰਨ ਕਿਸਤਾਂ ਤੋਂ ਬਾਅਦ ਉਨ੍ਹਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਇੱਧਰ ਜਥੇਬਦੀ ਦੀ ਸੁਬਾ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਇੱਕ ਦੋਂ ਦਿਨਾਂ ਅੰਦਰ ਪੱਕਾ ਨਾ ਕੀਤਾ ਤਾ ਨਰਸਿੰਗ ਸਟਾਂਫ਼, ਐਨਸਿਲਰੀ ਸਟਾਫ਼ ਅਤੇ ਦਰਜਾ ਚਾਰ ਕਰਮਚਾਰੀਆਂ ਦੇ ਪੰਜ -ਪੰਜ ਜਣੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸੀ ਕਰਨਗੇ, ਕਿਉਂਕਿ ਹੋਰ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਵੱਲੋਂ ਖੁਦ ਸਰਕਾਰ ਤੋਂ ਪਹਿਲਾ ਉਨ੍ਹਾਂ ਦੇ ਧਰਨੇ ਵਿੱਚ ਪੁੱਜ ਕੇ ਸਰਕਾਰ ਆਉਣ ਤੇ ਪੱਕਾ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ। ਇੱਧਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਨਰਸਾਂ ਨੂੰ ਉੱਪਰ ਜਾਕੇ ਮੀਟਿੰਗ ਦੀ ਗੱਲ ਆਖੀ ਗਈ, ਪਰ ਉਹ ਪੱਕੇ ਆਰਡਰਾਂ ਤੱਕ ਅੜ ਗਈਆਂ। ਇੱਧਰ ਮਰੀਜ਼ਾਂ ਨੂੰ ਨਰਸਾਂ ਦੀ ਹੜ੍ਹਤਾਲ ਕਾਰਨ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਸਪਤਾਲ ਅੰਦਰ ਸਿਖਾਦਰੂਆਂ ਤੋਂ ਕੰਮ ਲਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਂਹ ਤੇ ਅਸਮਾਨੀ ਬਿਜਲੀ ਕਾਰਨ ਮਕਾਨ ਦੀ ਛੱਤ ਡਿੱਗੀ
ਇੱਕ ਬਜ਼ੁਰਗ ਔਰਤ ਦੀ ਮੌਤ ਅਤੇ ਪੋਤਰਾ ਗੰਭੀਰ ਜ਼ਖ਼ਮੀਅਨਿਲ ਲੁਟਾਵਾ
ਅਮਲੋਹ | ਦੋ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਹਲਕਾ ਅਮਲੋਹ ਦੇ ਪਿੰਡ ਭੱਦਲਥੂਹਾ ਦੀ ਰਮਦਾਸੀਆ ਬਸਤੀ ਵਿੱਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਬਜ਼ੁਰਗ ਮਾਤਾ ਈਸ਼ਰ ਕੌਰ ਉਮਰ 80 ਸਾਲ ਆਪਣੇ ਪੋਤਰੇ ਮਨਪ੍ਰੀਤ ਸਿੰਘ ਉਮਰ 18 ਸਾਲ ਨਾਲ ਇੱਕ ਕਮਰੇ ਵਿੱਚ ਪਈ ਸੀ ਤੇ ਕਮਰੇ ਉਪਰ ਅਸਮਾਨੀ ਬਿਜਲੀ ਡਿੱਗਣ ਕਾਰਨ ਜਿੱਥੇ ਮਕਾਨ ਦੀ ਛੱਤ ਮਾਤਾ ਈਸਰ ਕੌਰ ਤੇ ਉਸਦੇ ਪੋਤਰੇ ਮਨਪ੍ਰੀਤ ਉਪਰ ਡਿੱਗ ਗਈ, ਜਿਸ ਕਾਰਨ ਬਜ਼ੁਰਗ ਮਾਤਾ ਈਸਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਉਸਦਾ ਪੋਤਰਾ ਮਨਪ੍ਰੀਤ ਸਿੰਘ ਸਿਵਲ ਹਸਪਤਾਲ ਅਮਲੋਹ ਵਿਖੇ ਗੰਭੀਰ ਜ਼ਖ਼ਮੀ ਰੂਪ ਵਿੱਚ ਜ਼ੇਰੇ-ਇਲਾਜ ਹੈ।
ਜਦੋਂ ਇਸ ਘਟਨਾ ਦੀ ਜਾਣਕਾਰੀ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਘਟਨਾ ਸਥਾਨ ‘ਤੇ ਪੁੱਜਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਿਵਾਰ ਨੂੰ ਮੀਂਹ ਤੇ ਅਸਮਾਨੀ ਬਿਜਲੀ ਕਾਰਨ ਡਿੱਗੇ ਮਕਾਨ ਲਈ ਕਾਂਗਰਸ ਸਰਕਾਰ ਪਾਸੋਂ ਸਹਾਇਤਾ ਰਾਸ਼ੀ ਪ੍ਰਦਾਨ ਕਰਵਾਉਣ ਲਈ ਜਿੱਥੇ ਐਸ ਡੀ ਐਮ ਅਮਲੋਹ ਨੂੰ ਫੋਨ ਕੀਤਾ ਉੱਥੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਹੋਈ ਮੌਤ ਤੇ ਡਿੱਗੇ ਮਕਾਨ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਸਰਕਾਰ ਪਾਸੋਂ ਇਸ ਪਰਿਵਾਰ ਦੀ ਮਾਲੀ ਸਹਾਇਤਾ ਲਈ 5 ਲੱਖ ਰੁਪਏ ਦੀ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਰਾਸ਼ੀ ਦੇਣ ਦੀ ਅਪੀਲ ਵੀ ਕੀਤੀ ਤਾਂ ਜੋ ਇਹ ਪੀੜਤ ਪਰਿਵਾਰ ਆਪਣੇ ਡਿੱਗੇ ਮਕਾਨ ਦੀ ਮੁੜ ਉਸਾਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਇਸ ਮੌਕੇ ਉਨ੍ਹਾਂ ਨਾਲ ਜੱਥੇ ਹਰਬੰਸ ਸਿੰਘ ਬਡਾਲੀ, ਸੀਨੀ ਯੂਥ ਆਗੂ ਇਕਬਾਲ ਸਿੰਘ ਰਾਏ, ਜੋਨੀ ਭੱਦਲਥੂਹਾ, ਮਹਿੰਦਰ ਸਿੰਘ, ਮੇਹਰ ਸਿੰਘ, ਬਹਾਦਰ ਸਿੰਘ ਭੱਦਲਥੂਹਾ, ਗੁਰਪ੍ਰੀਤ ਸਿੰਘ, ਪ੍ਰਿੰਸ ਭੱਦਲਥੂਹਾ, ਗੁਰਦਿਆਲ ਸਿੰਘ, ਬਲਦੇਵ ਸਿੰਘ, ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭੱਦਲਥੂਹਾ ਬਸਤੀ ਦੇ ਵਾਸੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘਟਨਾ ਹੋਈ ਸੀਸੀਟੀਵੀ ਕੈਮਰੇ ‘ਚ ਕੈਦ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼) ਜ਼ਿਲ੍ਹੇ ਦੇ ਪਿੰਡ ਸ਼ਹਿਜ਼ਾਦਾ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਕ੍ਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਵੱਲੋਂ ਉਕਤ ਵਿਅਕਤੀ ਦੇ ਘਰ ਨਾ ਹੋਣ ‘ਤੇ ਘਰ ਦੀ ਔਰਤ ਨੂੰ ਚੁੱਕ ਕੇ ਜੀਪ ਦੀ ਛੱਤ ‘ਤੇ ਜ਼ਬਰਦਸਤੀ ਬਿਠਾ ਸਾਰੇ ਪਿੰਡ ‘ਚ ਘੁਮਾ ਕੇ ਬੇਇੱਜ਼ਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੀੜਤ ਔਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ 22 ਸਤੰਬਰ ਨੂੰ ਪੁਲਿਸ ਦੀਆਂ ਗੱਡੀਆਂ ਉਸ ਦੇ ਬੇਕਸੂਰ ਪਤੀ ਨੂੰ ਜ਼ਬਰਦਸਤੀ ਚੁੱਕਣ ਲਈ ਘਰ ‘ਚ ਦਾਖ਼ਲ ਹੋ ਗਈਆਂ, ਇਸ ਦਾ ਵਿਰੋਧ ਕੀਤਾ ਗਿਆ ਤਾਂ ਪੁਲਿਸ ਨੇ ਘਰ ਦੀਆਂ ਔਰਤਾਂ ਦੀ ਵੀ ਕੁੱਟਮਾਰ ਕੀਤੀ ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਵੀ ਦਿੱਤੀ ਗਈ ਪਰ ਬੀਤੇ ਦਿਨ ਫਿਰ ਕ੍ਰਾਈਮ ਵਿਭਾਗ ਦੀ ਟੀਮ ਉਨ੍ਹਾਂ ਦੇ ਘਰ ‘ਚ ਜ਼ਬਰਦਸਤੀ ਦਾਖ਼ਲ ਹੋ ਗਈ।
ਪਰਿਵਾਰ ਨੇ ਉਨ੍ਹਾਂ ਦੇ ਘਰ ‘ਚ ਆਉਣ ਦਾ ਕਾਰਨ ਪੁੱਛਿਆ ਤਾਂ ਬਿਨਾ ਮਹਿਲਾ ਮੁਲਾਜ਼ਮਾਂ ਦੇ ਆਈ ਪੁਲਿਸ ਪਾਰਟੀ ਨੇ ਜਸਵਿੰਦਰ ਕੌਰ ਨੂੰ ਫੜ ਲਿਆ ਜਸਵਿੰਦਰ ਕੌਰ ਨੇ ਦੱਸਿਆ ਕਿ ਘਰ ‘ਚ ਕੋਈ ਮਰਦ ਮੈਂਬਰ ਨਾ ਹੋਣ ਕਰਕੇ ਉਕਤ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਸਰਕਾਰੀ ਜੀਪ ਦੀ ਛੱਤ ‘ਤੇ ਜ਼ਬਰਦਸਤੀ ਬਿਠਾ ਦਿੱਤਾ ਤੇ ਸਾਰੇ ਪਿੰਡ ‘ਚ ਘੁੰਮਾਇਆ ਪੁਲਿਸ ਦੀ ਇਹ ਹਰਕਤ ਦੇਖ ਕੇ ਸਾਰਾ ਪਿੰਡ ਇਕੱਠਾ ਹੋਣ ਲੱਗਾ ਤੇ ਪੁਲਿਸ ਨੇ ਜੀਪ ਕਸਬਾ ਚਵਿੰਡਾ ਦੇਵੀ ਨੂੰ ਭਜਾ ਲਈ ਉਸ ਨੇ ਦੱਸਿਆ ਕਿ ਚਵਿੰਡਾ ਦੇਵੀ ਬਾਈਪਾਸ ਮੋੜ ‘ਤੇ ਜੀਪ ਨੂੰ ਤੇਜ਼ ਮੋੜ ਕੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ਗੁੱਟ ਟੁੱਟ ਗਿਆ ਤੇ ਹੋਰ ਥਾਈਂ ਸੱਟਾਂ ਵੀ ਲੱਗੀਆਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਘਿਰਾਓ ਕਰਨਗੇ ਘਟਨਾ ਦਾ ਪਤਾ ਲੱਗਣ ‘ਤੇ ਮਜੀਠਾ ਡੀਐਸਪੀ ਨਿਰਲੇਪ ਸਿੰਘ ਤੇ ਕੱਥੂਨੰਗਲ ਦੇ ਥਾਣਾ ਮੁਖੀ ਹਰਪ੍ਰੀਤ ਸਿੰਘ ਜਸਵਿੰਦਰ ਕੌਰ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਜਾਣਿਆ ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਜ਼ਖਮੀ ਔਰਤ ਦੀ ਮੈਡੀਕਲ ਰਿਪੋਰਟ ਆਉਣ ‘ਤੇ ਮਾਮਲਾ ਦਰਜ ਕੀਤਾ ਜਾਵੇਗਾ।
ਬਾਕੀ ਨਰਸਾਂ ਵੱਲੋਂ ਹੇਠਾਂ ਦਿੱਤਾ ਧਰਨਾ, ਪੁਲਿਸ ਪ੍ਰਸ਼ਾਸਨ ‘ਚ ਭਾਜੜ ਮੱਚੀ | Medical College
ਸ਼ਾਮ ਤੱਕ ਛੱਤ ‘ਤੇ ਹੀ ਸਨ ਨਰਸਾਂ | Medical College
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਦੇ ਰਾਹ ਪਈਆਂ ਨਰਸਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਭਾਜੜ ਪਾ ਦਿੱਤੀ ਜਦੋਂ ਜਥੇਬੰਦੀ ਦੀਆਂ ਦੋ ਕਾਰਕੁੰਨਾਂ ਮੈਡੀਕਲ ਕਾਲਜ ਦੀ ਸਿਖਰਲੀ ਮੰਜਿਲ ‘ਤੇ ਚੜ੍ਹ ਗਈਆਂ। ਇੱਧਰ ਹੋਰ ਨਰਸਾਂ ਵੱਲੋਂ ਮੈਡੀਕਲ ਕਾਲਜ ਅੱਗੇ ਆਪਣਾ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਉਂਜ ਰਜਿੰਦਰਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹੇਠਾਂ ਉਤਾਰਨ ਦਾ ਯਤਨ ਕੀਤਾ ਗਿਆ, ਪਰ ਇਹ ਆਪਣੀਆਂ ਮੰਗਾਂ ਸਬੰਧੀ ਅੜੀਆਂ ਰਹੀਆਂ। (Medical College)
ਜਾਣਕਾਰੀ ਅਨੁਸਾਰ ਨਰਸਿੰਗ ਸਟਾਫ ਰਾਜਿੰਦਰਾ ਹਸਪਤਾਲ, ਟੀ.ਵੀ. ਹਸਪਤਾਲ, ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਸਾਰੇ ਕੰਟਰੈਕਟ ਨਰਸਿੰਗ ਸਟਾਫ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਅਰੰਭਿਆ ਹੋਇਆ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਲਾਰਿਆਂ ਵਿੱਚ ਹੀ ਸਾਰਿਆ ਜਾ ਰਿਹਾ ਹੈ। ਅੱਜ ਸਵੇਰੇ 8 ਵਜੇ ਦੇ ਕਰੀਬ ਦੋ ਨਰਸਾਂ, ਜਿਨ੍ਹਾਂ ਵਿੱਚ ਜਥੇਬੰਦੀ ਦੀ ਚੇਅਰਪਰਸਨ ਸੰਦੀਪ ਕੌਰ ਬਰਨਾਲਾ ਅਤੇ ਬਲਜੀਤ ਕੌਰ ਮਾਨਸਾ ਮੈਡੀਕਲ ਕਾਲਜ਼ ਦੀ ਸਿਖਰਲੀ ਮੰਜਿਲ ਦੀ ਮੰਮਟੀ ‘ਤੇ ਚੜ੍ਹ ਗਈਆਂ।
ਇਸ ਦੌਰਾਨ ਇਹ ਦੋਵੇਂ ਜਣੀਆਂ ਕੜਕਦੀ ਧੁੱਪ ਵਿੱਚ ਉਪਰ ਹੀ ਡਟੀਆਂ ਰਹੀਆਂ ਅਤੇ ਸਰਕਾਰ ਖਿਲਾਫ਼ ਆਪਣਾ ਰੋਹ ਪ੍ਰਗਟਾਉਂਦੀਆਂ ਰਹੀਆਂ। ਇੱਧਰ ਦੂਜੀਆਂ ਨਰਸਾਂ ਵੱਲੋਂ ਮੈਡੀਕਲ ਕਾਲਜ ਦੇ ਹੇਠਾਂ ਆਪਣਾ ਧਰਨਾ ਲਾ ਦਿੱਤਾ ਗਿਆ ਅਤੇ ਮੰਗਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਾਹਨਤਾਂ ਪਾਉਂਦੀਆਂ ਰਹੀਆਂ। ਉਂਜ ਇਸ ਦੌਰਾਨ ਮੈਡੀਕਲ ਕਾਲਜ ਦੇ ਪਿੰ੍ਰਸੀਪਲ ਸਮੇਤ ਹੋਰਨਾ ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਭਰੋਸਾ ਦੇ ਕੇ ਉੱਤਰਨ ਦੀਆਂ ਬੇਨਤੀਆਂ ਕੀਤੀਆਂ ਗਈਆਂ ਪਰ ਉਹ ਆਪਣੀਆਂ ਮੰਗਾਂ ਮੰਨੇ ਜਾਣ ‘ਤੇ ਬਜਿੱਦ ਰਹੀਆਂ।
ਇਹ ਵੀ ਪੜ੍ਹੋ : ਗੈਂਗਸਟਰ ਕੁਲਦੀਪ ਜਘੀਨਾ ਦਾ ਦਿਨ-ਦਿਹਾੜੇ ਕਤਲ, ਬਦਮਾਸ਼ਾਂ ਨੇ ਮਾਰੀਆਂ ਗੋਲੀਆਂ
ਇਸ ਮੌਕੇ ਜਥੇਬੰਦੀ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਕਿਹਾ ਕਿ ਜੇਕਰ ਸਾਡੀ 33 ਫੀਸਦੀ ਇੰਕਰੀਮੈਂਟ ਦੀ ਮੰਗ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਉਹ ਇਸ ਤੋਂ ਵੀ ਵੱਡਾ ਐਕਸ਼ਨ ਲੈਣਗੀਆਂ। ਉਨ੍ਹਾਂ ਕਿਹਾ ਕਿ ਸਾਡੀ ਰੈਗੂਲਰ ਵਾਲੀ ਮੰਗ ਨੂੰ ਸਰਕਾਰ ਵੱਲੋਂ ਅਜੇ ਵਕਤ ਲੱਗਣ ਦੀ ਗੱਲ ਆਖੀ ਜਾ ਰਹੀ ਹੈ ਪਰ ਉਹ ਆਪਣੀ ਇੰਕਰੀਮੈਂਟ ਵਾਲੀ ਮੰਗ ਮੰਨਵਾ ਕੇ ਹੀ ਲੈਣਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਸੁਨੇਹਾ ਮਿਲਿਆ ਹੈ ਕਿ ਡੀਆਰਐਮਈ ਵੱਲੋਂ ਇੱਕ ਲੈਟਰ ਚੰਡੀਗੜ੍ਹ ਤੋਂ ਭੇਜਿਆ ਜਾ ਰਿਹਾ ਹੈ , ਜਿਸ ਨੂੰ ਦੇਖ ਕੇ ਉਹ ਆਪਣਾ ਅਗਲਾ ਕਦਮ ਚੁੱਕਣਗੀਆਂ। ਖਬਰ ਲਿਖਣ ਤੱਕ ਸ਼ਾਮ 7 ਵਜੇ ਉਕਤ ਨਰਸਾਂ 9 ਘੰਟਿਆਂ ਤੋਂ ਉੱਪਰ ਹੀ ਚੜ੍ਹੀਆਂ ਹੋਈਆਂ ਸਨ। ਇਸ ਮੌਕੇ ਵੱਡੀ ਗਿਣਤੀ ਨਰਸਾਂ ਅਤੇ ਹੋਰ ਸਟਾਫ਼ ਮੌਜੂਦ ਸੀ ।
ਛੋਟੀ ਬੱਚੀ ਮਾਂ ਲਈ ਤਰਸੀ | Medical College
ਬਿਲਡਿੰਗ ਉੱਪਰ ਚੜ੍ਹੀ ਸੰਦੀਪ ਕੌਰ ਬਰਨਾਲਾ ਨੇ ਦੱਸਿਆ ਕਿ ਉਸਦੀ ਡੇਢ ਸਾਲ ਦੀ ਬੇਟੀ ਮਾਂ-ਮਾਂ ਪੁਕਾਰ ਰਹੀ ਹੈ ਪਰ ਉਹ ਆਪਣੇ ਪੇਟ ਲਈ ਉੱਪਰ ਡਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਟੀਆਂ ‘ਤੇ ਤਰਸ ਨਹੀਂ ਆ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਉਹ ਆਪਣੀ ਮੰਗ ਪੂਰੀ ਕਰਵਾ ਕੇ ਹੀ ਦਮ ਲੈਣਗੀਆਂ।
ਦੋ ਜਣੇ ਗੰਭੀਰ ਜ਼ਖ਼ਮੀ
ਵਿਜੈ ਇੰਸਾਂ, ਗੁਰੂਹਰਸਹਾਏ: ਪਿਛਲੇ ਕੁਝ ਦਿਨਾਂ ਤੋਂ ਹੀ ਰਹੀ ਲਗਾਤਾਰ ਬਾਰਸ਼ ਅਤੇ ਤੇਜ ਹਨੇਰੀ ਕਾਰਨ ਪਿੰਡ ਬੋਹੜੀਆਂ ਦੇ ਗਰੀਬ ਪਰਿਵਾਰ ਦੇ ਇਕ ਮਕਾਨ ਦੀ ਛੱਤ ਡਿੱਗਣ ਨਾਲ 2 ਬੱਚਿਆਂ ਦੀ ਮੌਤ ਅਤੇ ਇਕ ਲੜਕੀ ਅਤੇ ਬੱਚਿਆਂ ਦੀ ਮਾਤਾ ਦੇ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਹ ਹਾਦਸਾ ਅੱਜ ਦੁਪਹਿਰ ਦੋ ਵਜੇ ਵਾਪਰਿਆ।
ਜਾਣਕਾਰੀ ਅਨੁਸਾਰ ਮੀਂਹ ਕਾਰਨ ਪੱਕੇ ਮਕਾਨ ਦੀ ਛੱਤ ਡਿੱਗ ਪਈ, ਜਿਸ ਕਾਰਨ ਅਕਾਸ਼ਦੀਪ (8 ਮਹੀਨੇ) ਅਤੇ ਪਰਵਿੰਦਰ ਸਿੰਘ (2 ਸਾਲ) ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇਕ ਲੜਕੀ ਮਨਪ੍ਰੀਤ ਕੌਰ (7 ਸਾਲ) ਅਤੇ ਸਰਬਜੀਤ ਕੌਰ (35) ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੀੜਤ  ਮਕਾਨ ਮਾਲਕ ਗੁਰਸੇਵਕ ਸਿੰਘ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ  ਮੁਆਵਜੇ ਦੀ ਮੰਗ ਕੀਤੀ ਹੈ।