Milk - Sach Kahoon Punjabi
Adulterated Milk: ਆਮ ਆਦਮੀ ਦੀ ਸਿਹਤ ’ਤੇ ਭਾਰੀ ਮਿਲਾਵਟੀ ਦੁੱਧ
Adulterated Milk: ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਮਿਲਾਵਟ ਹੁਣ ਇੱਕ ਲਗਾਤਾਰ ਚੱਲਣ ਵਾਲੀ ਸਮੱਸਿਆ ਬਣ ਗਈ ਹੈ ਹਰ ਤਰ੍ਹਾਂ ਦੀਆਂ ਮਿਲਾਵਟਾਂ ਖਿਲਾਫ ਕਾਨੂੰਨ ਬਣਾਏ ਗਏ ਹਨ, ਪਰ ਉਨ੍ਹਾਂ ਦਾ ਅਸਰ ਨਾ ਦੇ ਬਰਾਬਰ ਹੈ ਖੁਰਾਕ ਤੋਂ ਇਲਾਵਾ ਪੀਣ ਵਾਲੇ ਪਦਾਰਥਾਂ, ਤੇਲਾਂ, ਸ਼ਹਿਦ ਅਤੇ ਦੁੱਧ ’ਚ ਮਿਲਾਵਟ ਬਹੁਤ ਵੱਡੇ ਪੈਮਾਨੇ ’ਤੇ ਹੁੰਦੀ ਹੈ ਸਰਕਾਰੀ ਅਤੇ ਗੈਰ-ਸਰਕਾਰੀ ਦੋਵਾਂ ਤਰ੍ਹਾਂ ਦੇ ਦੁੱਧ ਮਿਲਾਵਟੀ ਹੋ ਗਏ ਹਨ ਵਿਡੰਬਨਾ ਦੇਖੋ ਕਿ ਸਦੀਆਂ ਤੋਂ ਕਿਹਾ ਜਾਂਦਾ ਰਿਹਾ ਹੈ ਕਿ ਦੁੱਧ ਤਾਕਤ ਦੇ ਵਾਧੇ ਅਤੇ ਸਿਹਤ ਦੇ ਵਾਧੇ ਲਈ ਪੀਣ ਵਾਲਾ ਪਦਾਰਥ ਹੈ ਅੱਜ ਦੇ ਦੌਰ ’ਚ ਖਾਣ-ਪੀਣ ਦੀਆਂ ਚੀਜ਼ਾਂ ’ਚ ਕਈ ਰਸਾਇਣਿਕ ਪਦਾਰਥਾਂ ਦੀ ਮਿਲਾਵਟ ਤੋਂ ਬਾਅਦ ਸਿਰਫ ਇੱਕ ਦੁੱਧ ਤੋਂ ਉਮੀਦ ਹੁੰਦੀ ਹੈ। ਕਿ ਬੱਚੇ ਦੁੱਧ ਪੀ ਕੇ ਤੰਦਰੁਸਤ ਬਣਨ।
ਪੰਜਾਬ, ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲੱਬਧਤਾ ਦੇਸ਼ ’ਚ ਸਭ ਤੋਂ ਵੱਧ ਹੈ
ਪਰ ਜਦੋਂ ਉਹ ਰਸਾਇਣਿਕ ਪਦਾਰਥਾਂ ਨਾਲ ਬਣਿਆ ਦੁੱਧ ਪੀਣਗੇ ਤਾਂ ਉਨ੍ਹਾਂ ਦੀ ਕੀ ਸਿਹਤ ਸੁਧਰੇਗੀ? ਕਲਪਨਾ ਕਰੋ ਕਿ ਕਿਸੇ ਮਰੀਜ਼ ਨੂੰ ਡਾਕਟਰ ਸਿਹਤਮੰਦ ਹੋਣ ਲਈ ਦੁੱਧ ਪੀਣ ਨੂੰ ਕਹੇ ਅਤੇ ਉਹ ਨਕਲੀ ਦੁੱਧ ਪੀਣ ਨਾਲ ਹੋਰ ਬਿਮਾਰ ਹੋ ਜਾਵੇ ਤਾਂ ਅਜਿਹੇ ਹਾਲਾਤ ’ਚ ਕੀ ਕੀਤਾ ਜਾਵੇ? ਪੰਜਾਬ, ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲੱਬਧਤਾ ਦੇਸ਼ ’ਚ ਸਭ ਤੋਂ ਵੱਧ ਹੈ, ਉਹ ਮਿਲਾਵਟੀ ਦੁੱਧ ਦੇ ਦਾਗ ਨੂੰ ਧੋਣ ਲਈ ਸੰਘਰਸ਼ਸ਼ੀਲ ਹਨ ਪਿਛਲੇ ਤਿੰਨ ਸਾਲਾਂ ’ਚ ਸੂਬੇ ’ਚ ਇਕੱਠੇ ਕੀਤੇ ਗਏ ਦੁੱਧ ਅਤੇ ਦੁੱਧ ਨਾਲ ਬਣੇ ਉਤਪਾਦਾਂ ਦੇ ਲੱਗਭੱਗ 18 ਪ੍ਰਤੀਸ਼ਤ ਨਮੂਨੇ ਫੇਲ੍ਹ ਹੋਏ ਹਨ ਦੂਜੇ ਪਾਸੇ ਦੁੱਧ-ਦਹੀਂ ਖਾਣ ਲਈ ਪ੍ਰਸਿੱਧ ਹਰਿਆਣਾ ’ਚ ਵੀ 28 ਫੀਸਦੀ ਨਮੂਨੇ ਮਨੁੱਖੀ ਕਸੌਟੀ ’ਤੇ ਖਰੇ ਨਹੀਂ ਉੱਤਰੇ ਜਿਵੇਂ-ਜਿਵੇਂ ਤਿਉਹਾਰੀ ਸੀਜ਼ਨ ਨੇੜੇ ਆ ਰਿਹਾ ਹੈ। Adulterated Milk
ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਦੁੱਧ ’ਚ ਮਿਲਾਵਟ ਨੂੰ ਲੈ ਕੇ 2011, 2016 ਅਤੇ 2018 ’ਚ ਸਰਵੇਖਣ ਕਰਵਾਏ ਗਏ
ਨਮੂਨੇ ਭਰਨ, ਤਲਾਸ਼ੀ ਲੈਣ ਤੇ ਮਿਲਾਵਟ ਕਰਨ ਵਾਲਿਆਂ ਦੀ ਫੜੋ-ਫੜੀ ਦੀ ਰਸਮੀ ਕਾਰਵਾਈ ਤੇਜ਼ ਹੋ ਜਾਵੇਗੀ ਪਰ ਹਾਲੇ ਤੱਕ ਸੁਣਿਆ ਨਹੀਂ ਗਿਆ ਕਿ ਕਿਸੇ ਦੋਸ਼ੀ ਨੂੰ ਕੋਈ ਵੱਡੀ ਸਜ਼ਾ ਮਿਲੀ ਹੋਵੇ ਸੁਪਰੀਮ ਕੋਰਟ ਨੇ ਦਸੰਬਰ 2011, ਦਸੰਬਰ 2014 ਅਤੇ ਅਗਸਤ 2016 ’ਚ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮਿਲਾਵਟਖੋਰੀ ਖਿਲਾਫ ਸਖ਼ਤ ਕਾਨੂੰਨ ਬਣਾਉਣ ਦੀ ਸਲਾਹ ਦਿੱਤੀ ਸੀ ਜ਼ਿਕਰਯੋਗ ਹੈ ਕਿ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਦੁੱਧ ’ਚ ਮਿਲਾਵਟ ਨੂੰ ਲੈ ਕੇ 2011, 2016 ਅਤੇ 2018 ’ਚ ਸਰਵੇਖਣ ਕਰਵਾਏ ਗਏ ਸਨ ਜੱਗ-ਜਾਹਿਰ ਹੈ ਕਿ ਨੈਸ਼ਨਲ ਸਰਵੇ ਰਿਪੋਰਟ ਤੋਂ ਇਹ ਜਾਹਿਰ ਹੋ ਚੁੱਕਾ ਹੈ। Adulterated Milk
ਕਿ ਦੁੱਧ ’ਚ ਖ਼ਤਰਨਾਕ ਐਲਫੋਟੌਕਸਿਨ ਅਤੇ ਐਂਟੀਬਾਇਓਟਿਕਸ ਮਿਲਾਇਆ ਜਾਂਦਾ ਹੈ?
ਕਿ ਦੁੱਧ ’ਚ ਖ਼ਤਰਨਾਕ ਐਲਫੋਟੌਕਸਿਨ ਅਤੇ ਐਂਟੀਬਾਇਓਟਿਕਸ ਮਿਲਾਇਆ ਜਾਂਦਾ ਹੈ, ਜਿਸ ਨਾਲ ਸਾਡਾ ਲੀਵਰ ਹਮੇਸ਼ਾ ਲਈ ਖਰਾਬ ਹੋ ਸਕਦਾ ਹੈ ਜਾਂ ਅਸੀਂ ਕੈਂਸਰ ਵਰਗੀ ਬਿਮਾਰੀ ਦੀ ਚਪੇਟ ’ਚ ਆ ਸਕਦੇ ਹਾਂ ਅੱਖਾਂ, ਅੰਤੜੀਆਂ, ਗੁਰਦੇ ਹਮੇਸ਼ਾ ਲਈ ਸਾਡਾ ਸਾਥ ਛੱਡ ਸਕਦੇ ਹਨ ਮਿਲਾਵਟੀ ਦੁੱਧ ਪੀਣ ਨਾਲ ਬੱਚਿਆਂ ਦੀਆਂ ਹੀ ਨਹੀਂ, ਸਗੋਂ ਵੱਡਿਆਂ ਦੀਆਂ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਇਹ ਮਨੁੱਖੀ ਮੁੱਲਾਂ ਦੇ ਘਾਣ ਦਾ ਸਿਖ਼ਰ ਹੈ ਕਿ ਦੁੱਧ ਦੀ ਜਗ੍ਹਾ ਰਸਾਇਣਿਕ ਪਦਾਰਥਾਂ ਨਾਲ ਬਣਿਆ ਜ਼ਹਿਰੀਲਾ ਪਦਾਰਥ ਧੜੱਲੇ ਨਾਲ ਵਿਕ ਰਿਹਾ ਹੈ ਹਕੀਕਤ ’ਚ ਦੁੱਧ ਦੁਨੀਆਂ ’ਚ ਸਭ ਤੋਂ ਜ਼ਿਆਦਾ ਮਿਲਾਵਟੀ ਖੁਰਾਕ ਪਦਾਰਥ ਹੈ, ਪਰ ਭਾਰਤ ’ਚ ਇਹ ਸੰਕਟ ਵੱਡਾ ਹੈ ਉਂਜ ਭਾਰਤ ਪਿਛਲੇ ਦੋ ਦਹਾਕਿਆਂ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ।
ਦੁੱਧ ’ਚ ਪਾਣੀ ਮਿਲਾਉਣ ਦੀਆਂ ਕਹਾਣੀਆਂ ਤਾਂ ਸਦੀਆਂ ਪੁਰਾਣੀਆਂ ਹਨ
ਪਰ ਲਗਾਤਾਰ ਪਸ਼ੂਆਂ ਦੀ ਗਿਣਤੀ ’ਚ ਗਿਰਾਵਟ ਦੇ ਬਾਵਜ਼ੂਦ ਦੁੱਧ ਨਾਲ ਜੁੜੇ ਅੰਕੜੇ ਸ਼ੱਕ ਵੀ ਪੈਦਾ ਕਰਦੇ ਹਨ ਦੁੱਧ ’ਚ ਪਾਣੀ ਮਿਲਾਉਣ ਦੀਆਂ ਕਹਾਣੀਆਂ ਤਾਂ ਸਦੀਆਂ ਪੁਰਾਣੀਆਂ ਹਨ ਪਰ ਹਾਲ ਹੀ ਦੇ ਦਹਾਕਿਆਂ ’ਚ ਉਨ੍ਹਾਂ ਖਬਰਾਂ ਨੇ ਡਰਾਇਆ ਹੈ, ਜਿਨ੍ਹਾਂ ’ਚ ਕਿਹਾ ਗਿਆ ਕਿ ਅਪਰਾਧਿਕ ਮਾਨਸਿਕਤਾ ਦੇ ਮੁਨਾਫਾਖੋਰ ਦੁੱਧ ’ਚ ਡਿਟਰਜੈਂਟ, ਯੂਰੀਆ, ਗਲੂਕੋਜ਼ ਅਤੇ ਫਾਰਮੇਲਿਨ ਆਦਿ ਮਿਲਾ ਰਹੇ ਹਨ ਦੁੱਧ ’ਚ ਮੈਲਾਮਾਈਨ ਮਿਲੇ ਹੋਣ ਦੀ ਪਹਿਚਾਣ ਇਹ ਹੈ ਕਿ ਧੁੱਪ ’ਚ ਰੱਖਣ ’ਤੇ ਦੁੱਧ ਦਾ ਪੈਕਟ ਫੁੱਲ ਕੇ ਗੁਬਾਰਾ ਹੋ ਜਾਂਦਾ ਹੈ ਦੂਜੇ ਪਾਸੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ’ਤੇ ਵੀ ਲਗਾਤਾਰ ਨਕਲੀ ਦੁੱਧ ਦੀ ਚਾਹ ਵਿਕਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ।
Read This : ਸਾਵਧਾਨ! ਨਾ ਕੀਤਾ ਇਹ ਕੰਮ ਤਾਂ ਪਵੇਗਾ ਪਛਤਾਉਣਾ, ਇਸ ਅਨਮੋਲ ਤੋਹਫ਼ੇ ਦੀ ਸੰਭਾਲ ਜ਼ਰੂਰੀ
ਮਿਲਾਵਟ ਦੀ ਵਜ੍ਹਾ ਨਾਲ ਚਿੱਟੀ-ਕ੍ਰਾਂਤੀ ਦਾ ਕਾਰਵਾਂ ਰੁਕਦਾ ਨਜ਼ਰ ਆ ਰਿਹਾ ਹੈ ਜ਼ਿਕਰਯੋਗ ਹੈ ਕਿ ਦੁੱਧ ’ਚ ਹੋ ਰਹੀ ਵੱਡੇ ਪੈਮਾਨੇ ’ਤੇ ਮਿਲਾਵਟ ਅਤੇ ਘਟਦੇ ਪਸ਼ੂਆਂ ਦੀ ਵਜ੍ਹਾ ਨਾਲ ਚਿੱਟੀ-ਕ੍ਰਾਂਤੀ ਦੇ ਕਦਮ ਡੋਲ ਰਹੇ ਹਨ ਇਹ ਮਿਲਾਵਟ ਦੁੱਧ ਉਤਪਾਦਕਾਂ, ਸਹਿਕਾਰੀ ਸੰਘਾਂ ਅਤੇ ਨਿੱਜੀ ਉਤਪਾਦਕਾਂ ਤੋਂ ਇਲਾਵਾ ਵੇਚਣ ਵਾਲੇ ਦੋਧੀ ਵੀ ਕਰਦੇ ਹਨ ਇਸ ਲਈ ਦੁੱਧ ’ਚ ਮਿਲਾਵਟ ਖਿਲਾਫ ਸਰਕਾਰੀ ਅਤੇ ਗੈਰ-ਸਰਕਾਰੀ ਅਭਿਆਨ ਸਾਲ ਦੇ ਬਾਰ੍ਹਾਂ ਮਹੀਨੇ ਚਲਾਉਣ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ ਦੁੱਧ ’ਚ ਮਿਲਾਵਟ ਦਾ ਮਤਲਬ ਦੁੱਧ ਨਾਲ ਬਣਨ ਵਾਲੇ ਸਾਰੇ ਉਤਪਾਦਾਂ ’ਚ ਮਿਲਾਵਟ ਹੋਣਾ ਹੈ। Adulterated Milk
ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਸਮੇਂ ਦੁੱਧ ਅਤੇ ਉਸਦੇ ਉਤਪਾਦਾਂ ਨਾਲ ਜੋ ਬਾਜ਼ਾਰ ਭਰ ਜਾਂਦਾ ਹੈ
ਜੇਕਰ ਅੱਜ ਸਮਾਜ ’ਚ ਸਿਹਤ ਲਈ ਘਾਤਕ ਰਸਾਇਣਿਕ ਪਦਾਰਥਾਂ ਨਾਲ ਬਣਿਆ ਨਕਲੀ ਦੁੱਧ ਧੜੱਲੇ ਨਾਲ ਵਿਕ ਰਿਹਾ ਹੈ ਤਾਂ ਸੁਭਾਵਿਕ ਸਵਾਲ ਹੈ ਕਿ ਜਿਹੜੇ ਖੁਰਾਕ ਸੁਰੱਖਿਆ ਅਧਿਕਾਰੀਆਂ ਕੋਲ ਖੁਰਾਕੀ ਪਦਾਰਥਾਂ ’ਚ ਮਿਲਾਵਟ ਰੋਕਣ ਦਾ ਜਿੰਮਾ ਹੈ, ਕੀ ਉਹ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ? ਦੀਵਾਲੀ ਆਦਿ ਤਿਉਹਾਰਾਂ ’ਚ ਮਠਿਆਈ ਲਈ ਬਾਜ਼ਾਰ ’ਚ ਦੁੱਧ, ਮਾਵੇ ਅਤੇ ਪਨੀਰ ਦਾ ਹੜ੍ਹ ਆ ਜਾਂਦਾ ਹੈ, ਪਰ ਅਜਿਹੀ ਸਥਿਤੀ ਸਾਲ ਦੇ ਬਾਕੀ ਮਹੀਨਿਆਂ ’ਚ ਨਹੀਂ ਹੁੰਦੀ ਸਵਾਲ ਸੁਭਾਵਿਕ ਹੈ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਸਮੇਂ ਦੁੱਧ ਅਤੇ ਉਸਦੇ ਉਤਪਾਦਾਂ ਨਾਲ ਜੋ ਬਾਜ਼ਾਰ ਭਰ ਜਾਂਦਾ ਹੈ, ਸਾਲ ਦੇ ਬਾਕੀ ਮਹੀਨਿਆਂ ’ਚ ਉਹ ਦੁੱਧ ਆਦਿ ਕਿਉਂ ਨਜ਼ਰ ਨਹੀਂ ਆਉਂਦਾ? ਇਸ ਖੇਡ ਦੀ ਤਹਿ ਤੱਕ ਜਾਣ ਦੀ ਲੋੜ ਹੈ।
ਇਨ੍ਹਾਂ ਮਾਮਲਿਆਂ ’ਚ ਸਖ਼ਤ ਸਜ਼ਾ ਨਾ ਮਿਲਣ ਨਾਲ ਮਿਲਾਵਟ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਰਹਿੰਦੇ ਹਨ
ਦੂਜੇ ਪਾਸੇ ਕੀ ਖ਼ਪਤਕਾਰਾਂ ਨੂੰ ਮਿਲਾਵਟੀ ਦੁੱਧ ਤੋਂ ਸਿਹਤ ਨੂੰ ਪੈਦਾ ਹੋਣ ਵਾਲੇ ਖਤਰਿਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ? ਇਸ ਨਾਲ ਦੁੱਧ ਉਤਪਾਦਕ ਪਸ਼ੂਪਾਲਕਾਂ ਅਤੇ ਦੋਧੀਆਂ ਦੀ ਬਦਨਾਮੀ ਹੋਈ ਸਮਾਜ ’ਚ ਅਸਹਿਜ਼ਤਾ ਪੈਦਾ ਹੋਈ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਈਆਂ, ਪਰ ਮਿਲਾਵਟ ਦਾ ਸਿਲਸਿਲਾ ਰੁਕਿਆ ਨਹੀਂ ਚਿੱਟੀ-ਕ੍ਰਾਂਤੀ ਦੇ ਸਫਲ ਨਾ ਹੋਣ ਦੇ ਪਿੱਛੇ ਦੁੱਧ ’ਚ ਵੱਡੇ ਪੈਮਾਨੇ ’ਤੇ ਹੋ ਰਹੀ ਮਿਲਾਵਟ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਵਧਦੀ ਬੇਕਦਰੀ ਮੁੱਖ ਵਜ੍ਹਾ ਮੰਨੀ ਜਾਂਦੀ ਹੈ ਦਰਅਸਲ, ਇਨ੍ਹਾਂ ਮਾਮਲਿਆਂ ’ਚ ਸਖ਼ਤ ਸਜ਼ਾ ਨਾ ਮਿਲਣ ਨਾਲ ਮਿਲਾਵਟ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਰਹਿੰਦੇ ਹਨ। Adulterated Milk
ਉਨ੍ਹਾਂ ਨੂੰ ਪਤਾ ਹੈ ਕਿ ਆਖਰਕਾਰ ਜਿਵੇਂ-ਕਿਵੇਂ ਕਰਕੇ ਉਹ ਬਚ ਹੀ ਜਾਣਗੇ ਅਹਿਮ ਗੱਲ ਇਹ ਹੈ ਕਿ ਆਮ ਖ਼ਪਤਕਾਰਾਂ ਲਈ ਦੁੱਧ ’ਚ ਮਿਲਾਵਟ ਦੀ ਪਹਿਚਾਣ ਕਰਨ ਵਾਲੀ ਕਿੱਟ ਬਾਜ਼ਾਰ ’ਚ ਸਹਿਜ਼ਤਾ ਨਾਲ ਉਪਲੱਬਧ ਹੋਵੇ ਇਸ ਕਿੱਟ ਨੂੰ ਕਿਫਾਇਤੀ, ਖ਼ਪਤਕਾਰਾਂ ਦੇ ਅਨੁਕੂਲ ਅਤੇ ਸਟੀਕ ਜਾਣਕਾਰੀ ਦੇਣ ਵਾਲਾ ਬਣਾਇਆ ਜਾਵੇ ਖੁਰਾਕ ਸੁਰੱਖਿਆ ਏਜੰਸੀਆਂ ਨੂੰ ਉਤਪਾਦਾਂ ਦੀ ਜਾਂਚ, ਨਮੂਨੇ ਲੈਣ ਅਤੇ ਦੋਸ਼ੀ ਪਾਏ ਜਾਣ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਨਿਯਮਾਂ ਮੁਤਾਬਿਕ ਮਿਲਾਵਟ ਨੂੰ ਰੋਕਣ ਲਈ ਖੁਰਾਕ ਸੁਰੱਖਿਆ ਅਤੇ ਮਨੁੱਖੀ ਕਾਨੂੰਨ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ, ਵਿਡੰਬਨਾ ਹੈ ਕਿ ਸਰਕਾਰ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਹੁੰਦੀ, ਜੋ ਮਿਲਾਵਟਖੋਰਾਂ ਲਈ ਸਬਕ ਬਣੇ। Adulterated Milk
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਓ. ਪੀ. ਤ੍ਰਿਪਾਠੀ
ਰੋਜ਼ ਰਾਤ ਨੂੰ ਪੀਓ ਗਰਮ ਦੁੱਧ, ਹੱਡੀਆਂ ਹੋਣਗੀਆਂ ਮਜ਼ਬੂਤ
ਪੜ੍ਹ ਵਾਲੇ, ਖੇਡਣ ਵਾਲੇ, ਝੁੱਲਣ ਵਾਲੇ ਜਾਂ ਭੱਜਣ ਅਤੇ ਦਿਮਾਗ ਦੀ ਬਾਜ਼ੀ ਖੇਡਣ ਵਾਲੇ ਸਾਰਿਆਂ ਦਾ ਦੁੱਧ ਪੀਣਾ ਬਹੁਤ ਹੀ ਜਰੂਰੀ ਪੀਣ ਵਾਲਾ ਪਦਾਰਥ ਹੈ। ਕਿਉਂਕਿ ਦੁੱਧ ’ਚ ਜਿਹੜੀ ਤਾਕਤ ਹੁੰਦੀ ਹੈ ਉਹ ਤੁਹਾਡੇ ਸਰੀਰ ਨੂੰ ਚੁਸਤ ਅਤੇ ਤੰਦਰੂਸਤ ਰੱਖਦਾ ਹੈ ਤਾਂ ਇਸ ਲਈ ਵੱਡੇ-ਬਜ਼ੁਰਗ ਸ਼ੁਰੂ ਤੋਂਹੀ ਇੱਕ ਸਲਾਹ ਦਿੰਦੇ ਹਨ ਕਿ ਰੋਜ਼ ਦੁੱਧ ਪੀਣਾ ਬਹੁਤ ਹੀ ਜ਼ਰੂਰੀ ਹੈ। ਆਯੁਰਵੇਦ ਦੀ ਵੀ ਮੰਨਿਏ ਤਾਂ ਦੁੱਧ ਇੱਕ ਸੰਪੂਰਨ ਖੁਰਾਕ ਹੈ। ਜਿਹੜਾ ਸਾਡੇ ਸਰੀਰ ਦਾ ਸੰਤੁਲਿਤ ਵਿਕਾਸ ਕਰਦਾ ਹੈ। (Milk Benefit)
ਕੁਝ ਬੱਚਿਆਂ ਨੂੰ ਤਾਂ ਕੀ ਕਹੀਏ, ਵੱਡਿਆਂ ਨੂੰ ਵੀ ਦੁੱਧ ਵੇਖ ਕੇ ਮੂੰਹ ਬਣਾਉਣ ਦੀ ਆਦਤ ਹੁੰਦੀ ਹੈ। ਦੂਜੇ ਪਾਸੇ ਕੁਝ ਲੋਕ ਦੁੱਧ ਪੀਣਾ ਬਹੁਤ ਪਸੰਦ ਕਰਦੇ ਹਨ। ਪਰ ਕੁਝ ਬੱਚਿਆਂ ਨੂੰ ਪੇਟ ਭਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਅੱਜਕੱਲ੍ਹ ਕਈ ਅਜਿਹੀਆਂ ਚੀਜਾਂ ਬਾਜਾਰ ’ਚ ਆ ਗਈਆਂ ਹਨ ਜਿਨ੍ਹਾਂ ਨਾਲ ਬੱਚਿਆਂ ਨੂੰ ਆਸਾਨੀ ਨਾਲ ਦੁੱਧ ਪਿਲਾਇਆ ਜਾ ਸਕਦਾ ਹੈ। ਇਸ ਕਾਰਨ ਬੱਚੇ ਜਲਦੀ ਦੁੱਧ ਪੀ ਲੈਂਦੇ ਹਨ। ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਦਿਨ ਦੇ ਮੁਕਾਬਲੇ ਰਾਤ ਨੂੰ ਦੁੱਧ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਰਾਤ ਨੂੰ ਦੁੱਧ ਪੀਣ ਦੇ ਕੀ ਫਾਇਦੇ ਹਨ। (Milk Benefit)
ਦੁੱਧ ’ਚ ਹੁੰਦਾ ਹੈ ਬਹੁਤ ਜ਼ਿਆਦਾ ਕੈਲਸ਼ੀਅਮ | Milk Benefit
ਸਾਡੇ ਸਰੀਰ ਦੇ ਜ਼ਿਆਦਾਤਰ ਅੰਗਾਂ, ਖਾਸ ਕਰਕੇ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਅਤੇ ਵਿਕਾਸ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ, ਜੋ ਦੁੱਧ ਨਾਲ ਹੀ ਪੂਰੀ ਹੁੰਦੀ ਹੈ। ਅਜਿਹੇ ’ਚ ਜੇਕਰ ਸੰਭਵ ਹੋਵੇ ਤਾਂ ਰੋਜ਼ਾਨਾ ਰਾਤ ਨੂੰ ਗਰਮ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਊਰਜਾ ਨਾਲ ਭਰਪੂਰ ਹੁੰਦਾ ਹੈ ਦੁੱਧ | Milk Benefit
ਜੇਕਰ ਕਿਸੇ ਚੀਜ ’ਚ ਪ੍ਰੋਟੀਨ ਹੈ ਤਾਂ ਉਹ ਦੁੱਧ ਹੈ। ਦੁੱਧ ’ਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਹਰ ਰਾਤ ਦੁੱਧ ਪੀਣ ਦੀ ਆਦਤ ਬਣਾਓ। ਰੋਜ਼ਾਨਾ ਰਾਤ ਨੂੰ ਇੱਕ ਗਲਾਸ ਗਰਮ ਦੁੱਧ ਪੀਣ ਨਾਲ ਅਗਲੇ ਦਿਨ ਊਰਜਾ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਦੁੱਧ ਪੀਣ ਨਾਲ ਮਾਸਪੇਸ਼ੀਆਂ ਦੇ ਵਿਕਾਸ ’ਚ ਵੀ ਮਦਦ ਮਿਲਦੀ ਹੈ।
ਕਬਜ਼ ਹੁੰਦੀ ਹੈ ਦੂਰ
ਜੇਕਰ ਤੁਹਾਨੂੰ ਰੋਜ਼ਾਨਾ ਕਬਜ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਦੁੱਧ ਪੀਣ ਨਾਲ ਤੁਹਾਡੀ ਕਬਜ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਕਬਜ ਦੀ ਸਮੱਸਿਆ ਨਾਲ ਲੜ ਰਹੇ ਲੋਕਾਂ ਲਈ ਗਰਮ ਦੁੱਧ ਦਵਾਈ ਦੇ ਰੂਪ ’ਚ ਕਾਰਗਰ ਮੰਨਿਆ ਜਾਂਦਾ ਹੈ।
ਥਕਾਵਟ ਭਜਾਓ
ਅੱਜ ਦੇ ਸਮੇਂ ’ਚ ਲੋਕ ਆਪਣੇ ਕੰਮ ’ਚ ਇੰਨੇ ਰੁੱਝ ਗਏ ਹਨ ਕਿ ਉਹ ਆਪਣੇ ਵੱਲ ਧਿਆਨ ਨਹੀਂ ਦੇ ਪਾ ਰਹੇ ਹਨ। ਅਜਿਹੀ ਸਥਿਤੀ ’ਚ, ਥਕਾਵਟ ਅਤੇ ਚਿੜਚਿੜਾਪਨ ਹੋਣਾ ਲਾਜਮੀ ਹੈ। ਅਜਿਹੇ ’ਚ ਤੁਹਾਨੂੰ ਗਰਮ ਦੁੱਧ ਨੂੰ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਗਲੇ ਦੀ ਪਰੇਸ਼ਾਨੀ ’ਚ ਫਾਇਦੇਮੰਦ ਹੁੰਦਾ ਹੈ ਦੁੱਧ
ਜੇਕਰ ਤੁਹਾਨੂੰ ਗਲੇ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਰੋਜਾਨਾ ਰਾਤ ਨੂੰ ਕੋਸੇ ਦੁੱਧ ਦੀ ਵਰਤੋਂ ਕਰਨ ਨਾਲ ਗਲੇ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੁੰਦੀ। ਜੇਕਰ ਤੁਹਾਨੂੰ ਗਲੇ ’ਚ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਦੁੱਧ ’ਚ ਇਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ। ਦਰਦ ਦੂਰ ਹੋ ਜਾਵੇਗਾ।
ਤਣਾਅ ਤੋਂ ਛੁਟਕਾਰਾ
ਘਰ ਜਾਂ ਦਫਤਰ ’ਚ ਕੰਮ ਦਾ ਬੋਝ ਕਈ ਵਾਰ ਵਿਅਕਤੀ ਨੂੰ ਤਣਾਅ ’ਚ ਭਰ ਦਿੰਦਾ ਹੈ, ਅਜਿਹੀ ਸਥਿਤੀ ’ਚ ਹਲਕਾ ਗਰਮ ਦੁੱਧ ਤੁਹਾਨੂੰ ਤਣਾਅ ਤੋਂ ਮੁਕਤ ਕਰੇਗਾ ਅਤੇ ਤੁਸੀਂ ਰਾਹਤ ਮਹਿਸੂਸ ਕਰੋਗੇ। ਇਸ ਦੇ ਨਾਲ ਹੀ ਰੋਜਾਨਾ ਦੁੱਧ ਪੀਣ ਨਾਲ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ ਅਤੇ ਇਨਸੌਮਨੀਆ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਇਸ ਲਈ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਗਰਮ ਦੁੱਧ ਪੀਣਾ ਚਾਹੀਦਾ ਹੈ ਤਾਂ ਕਿ ਰਾਤ ਨੂੰ ਚੰਗੀ ਅਤੇ ਪੂਰੀ ਨੀਂਦ ਆ ਸਕੇ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਹਰ ਨੌਜਵਾਨ ਨੂੰ ਤਿਰੰਗੇ ਨਾਲ ਪਿਆਰ ਹੈ: ਸਿਨਹਾ
ਦੁੱਧ ’ਤੇ ਬੇਤੁਕੀ ਸਿਆਸਤ
ਅਮੁਲ ਅਤੇ ‘ਨੰਦਿਨੀ’ ਦੁੱਧ (Milk) ਦੇ ਕਾਰੋਬਾਰ ਨਾਲ ਜੁੜੇ ਵੱਡੇ ਬਰਾਂਡ ਹਨ ਅਮੁਲ ਗੁਜਰਾਤ ਤੇ ਨੰਦਿਨੀ ਕਰਨਾਟਕ ਦਾ ਵੱਡਾ ਬਰਾਂਡ ਹੈ। ਇਸ ਵਾਰ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਅਜੀਬ ਜਿਹਾ ਮੁੱਦਾ ਸਾਹਮਣੇ ਆਇਆ ਹੈ। ਕਰਨਾਟਕ ’ਚ ਅਮੁਲ ਦਾ ਵਿਰੋਧ ਵੀ ਇੱਕ ਸਿਆਸੀ ਮੁੱਦਾ ਬਣ ਗਿਆ ਹੈ ਚੋਣਾਂ ਲੜ ਰਹੇ ਸਿਆਸੀ ਆਗੂ ਇੱਕ ਬਰਾਂਡ ਵਿਸ਼ੇਸ਼ ਦੇ ਹੱਕ ’ਚ ਬੋਲ ਰਹੇ ਹਨ ਤੇ ਇਹ ਦੋਸ਼ ਵੀ ਲਾਏ ਜਾ ਰਹੇ ਹਨ ਕਿ ਅਮੁਲ ਕਰਨਾਟਕ ’ਚ ਨੰਦਿਨੀ ਨੂੰ ਟੱਕਰ ਦੇਣ ਲਈ ਲਿਆਂਦਾ ਗਿਆ ਹੈ।
ਕਰਨਾਟਕ ’ਚ ਅਮੁਲ ਦੁੱਧ ਨੰਦਿਨੀ ਨਾਲੋਂ ਮਹਿੰਗਾ | Milk
ਦੂਜੇ ਪਾਸੇ ਅਮੁਲ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਕਰਨਾਟਕ ’ਚ ਅਮੁਲ ਦੁੱਧ ਨੰਦਿਨੀ ਨਾਲੋਂ ਮਹਿੰਗਾ ਵਿਕ ਰਿਹਾ ਹੈ। ਇਹ ਮਾਮਲਾ ਠੰਢਾ ਹੋਣ ਦਾ ਨਾਂਅ ਨਹੀਂ ਲੈ ਰਿਹਾ ਸਗੋਂ ਵਰਤਮਾਨ ਮੁੱਖ ਮੰਤਰੀ ਬੀਐਸ ਬੋਮਵੀ ਤੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਵਿਚਾਲੇ ਤਲਖਕਲਾਮੀ ਵੀ ਹੋ ਰਹੀ ਹੈ। ਵਿਰੋਧੀ ਧਿਰ ਕਾਂਗਰਸ ਦੋਸ਼ ਲਾ ਰਹੀ ਹੈ ਕਿ ਸੂਬਾ ਸਰਕਾਰ ਨੇ ਅਮੁਲ ਨੂੰ ਦੁੱਧ ਅਤੇ ਦਹੀਂ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਅਸਲ ’ਚ ਅਜਿਹੇ ਦੋਸ਼ ਲਾਉਣੇ ਬੇਤੁਕੇ ਤੇ ਖੇਤਰਵਾਦ ਦੀ ਸੰਕੀਰਣ ਸੋਚ ਨੂੰ ਮਜ਼ਬੂਤ ਬਣਾਉਣਾ ਹੈ ਅਸਲ ’ਚ ਅੱਜ ਵੀ ਕੁਆਲਿਟੀ ਤੇ ਮੁਕਾਬਲੇਬਾਜ਼ੀ ਦਾ ਯੁੱਗ ਹੈ।
ਪੰਜਾਬ ’ਚ ਬਾਹਰਲੇ ਰਾਜਾਂ ਦੇ ਦੁੱਧ ਉਤਪਾਦ ਵਿਕ ਰਹੇ ਹਨ | Milk
ਹਰ ਖਪਤਕਾਰ ਆਪਣੀ ਇੱਛਾ ਤੇ ਜੇਬ੍ਹ ਅਨੁਸਾਰ ਉਤਪਾਦ ਖਰੀਦਦਾ ਹੈ ਬਜ਼ਾਰ ਅੱਜ ਦਰਜਨਾਂ ਕੰਪਨੀਆਂ ਦੇ ਉਤਪਾਦਾਂ ਨਾਲ ਭਰੇ ਪਏ ਹਨ ਇਹ ਖਪਤਕਾਰ ਦੀ ਜਾਗਰੁੂਕਤਾ ਤੇ ਵਿਵੇਕ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਉਤਪਾਦ ਨੂੰ ਖਰੀਦਦਾ ਹੈ। ਹਰਿਆਣਾ ’ਚ ਵੀਟਾ ਅਤੇ ਪੰਜਾਬ ਦਾ ਵੇਰਕਾ ਦੁੱਧ ਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੇ ਬਰਾਂਡ ਹਨ। ਇਸ ਦੇ ਬਾਵਜ਼ੂਦ ਪੰਜਾਬ ’ਚ ਬਾਹਰਲੇ ਰਾਜਾਂ ਦੇ ਦੁੱਧ ਉਤਪਾਦ ਵਿਕ ਰਹੇ ਹਨ ਪਹਿਲਾਂ ਹੀ ਪ੍ਰਾਂਤ ਅਤੇ ਭਾਸ਼ਾ ਦੇ ਨਾਂਅ ’ਤੇ ਖੇਤਰਵਾਦ ਇੱਕ ਵੱਡੀ ਸਮੱਸਿਆ ਹੈ। ਕਿਸੇ ਵੀ ਕੰਪਨੀ ਦੇ ਕਾਰੋਬਾਰ ’ਚ ਵਾਧਾ ਕੁਝ ਹੱਦ ਤੱਕ ਸਰਕਾਰੀ ਮਨਜ਼ੂਰੀ ਸਮੇਂ ਨਾਲ ਜਾਂ ਦੇਰੀ ਨਾਲ ਮਿਲਣ ਨਾਲ ਜੁੜਿਆ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਕੰਪਨੀ ਸਿਰਫ਼ ਮਨਜ਼ੂਰੀ ਦੇ ਸਹਾਰੇ ਆਪਣੇ ਉਤਪਾਦ ਵੇਚ ਲੈਂਦੀ ਹੈ।
ਕੰਪਨੀ ਨੂੰ ਕੁਆਲਿਟੀ ਦੇਣੀ ਪੈਂਦੀ ਹੈ ਜਿੱਥੋਂ ਤੱਕ ਦੇਸ਼ ਅੰਦਰ ਤਿਆਰ ਹੋਣ ਵਾਲ ਉਤਪਾਦਾਂ ਦਾ ਸਬੰਧ ਹੈ ਇਸ ਦਾ ਹਰ ਭਾਰਤੀ ਨੂੰ ਸੰਵਿਧਾਨਕ ਤੇ ਕਾਨੂੰਨੀ ਅਧਿਕਾਰ ਹੈ ਖੁਰਾਕੀ ਉਤਪਾਦਾਂ ਦੇ ਮਾਮਲੇ ’ਚ ਖੇਤਰਵਾਦੀ ਰਾਜਨੀਤੀ ਦੇਸ਼ ਦੀ ਏਕਤਾ, ਅਖੰਡਤਾ ਭਾਈਚਾਰੇ ਲਈ ਸਹੀ ਨਹੀਂ ਦੇਸ਼ ਦੇ ਲੋਕਾਂ ਦੀ ਸਿਹਤ ਵਾਸਤੇ ਬਣਿਆ ਦੁੱਧ ਦੇਸ਼ ਦੇ ਭਾਈਚਾਰੇ ਦੀ ਸਿਹਤ ਨੂੰ ਖਰਾਬ ਨਾ ਕਰੇ ਇਸ ਲਈ ਸਿਆਸਤਦਾਨਾਂ ਨੂੰ ਖੇਤਰਵਾਦੀ ਸਿਆਸਤ ਤੋਂ ਕੰਨੀ ਕਤਰਾਉਣੀ ਚਾਹੀਦੀ ਹੈ ਇੱਕ ਦੇਸ਼ ਦੇ ਲੋਕ, ਵਪਾਰੀ, ਕਾਰੋਬਾਰੀ ਇੱਕ ਹਨ ਤੇ ਏਕਤਾ ਦੇ ਸਿਧਾਂਤ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਚੋਣਾਂ ਆਉਂਦੀਆਂ-ਜਾਂਦੀਆਂ ਰਹੀਆਂ ਹਨ ਕਿਤੇ ਦੁੱਧ ਦੀ ਰਾਜਨੀਤੀ ਖੇਤਰਵਾਦ ਦੀਆਂ ਜੜ੍ਹਾਂ ਨੂੰ ਹੋਰ ਡੂੰਘੀਆਂ ਨਾ ਕਰੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲੰਪੀ ਸਕਿਨ : ਡੇਅਰੀਆਂ ’ਚ ਘੱਟ ਹੋਈ ਗਾਵਾਂ ਦੇ ਦੁੱਧ ਦੀ ਆਮਦ
ਲੰਪੀ ਸਕਿਨ : ਡੇਅਰੀਆਂ ’ਚ ਘੱਟ ਹੋਈ ਗਾਵਾਂ ਦੇ ਦੁੱਧ ਦੀ ਆਮਦ
(ਸੁਖਜੀਤ ਮਾਨ)
ਬਠਿੰਡਾ । ਤੇਜ਼ੀ ਨਾਲ ਫੈਲਣ ਵਾਲੇ ਚਮੜੀ ਰੋਗ, ਗਾਵਾਂ ਵਿੱਚ ਗੰਦੀ ਚਮੜੀ, ਡੇਅਰੀਆਂ ਵਿੱਚ ਗਾਂ ਦੇ ਦੁੱਧ ਦੀ ਆਮਦ ਘੱਟ ਗਈ ਹੈ। ਜੋ ਦੁੱਧ ਡੇਅਰੀਆਂ ਵਿੱਚ ਆਉਂਦਾ ਹੈ, ਉਹ ਹੁਣ ਲੋਕ ਡਰ ਕਾਰਨ ਘੱਟ ਲੈ ਰਹੇ ਹਨ। ਲੋਕਾਂ ਵਿੱਚ ਡਰ ਹੈ ਕਿ ਬਿਮਾਰ ਗਾਂ ਦਾ ਦੁੱਧ ਪੀਣ ਨਾਲ ਉਹ ਖੁਦ ਵੀ ਬੀਮਾਰ ਹੋ ਸਕਦੀਆਂ ਹਨ, ਹਾਲਾਂਕਿ ਸਿਹਤ ਮਾਹਿਰ ਦੁੱਧ ਨੂੰ ਉਬਾਲ ਕੇ ਪੀਣ ਦੀ ਸਲਾਹ ਦੇ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਗੰਢੀ ਚਮੜੀ ਨਾਂ ਦੀ ਬਿਮਾਰੀ ਨੇ ਜਿੱਥੇ ਗਊਆਂ ਨੂੰ ਵੱਡੇ ਪੱਧਰ ‘ਤੇ ਬਿਮਾਰ ਕਰ ਦਿੱਤਾ ਹੈ, ਉੱਥੇ ਹੀ ਗਾਂ ਦੇ ਦੁੱਧ ਦਾ ਸੰਕਟ ਪੈਦਾ ਹੋ ਗਿਆ ਹੈ, ਜਿਸ ਕਾਰਨ ਗਾਂ ਦੇ ਦੁੱਧ ਦੀ ਵਰਤੋਂ ਕਰਨ ਵਾਲੇ ਕਈ ਲੋਕ ਇਸ ਬਿਮਾਰੀ ਤੋਂ ਡਰਦੇ ਹਨ। ਗਾਂ ਦੇ ਦੁੱਧ ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਿਮਾਰੀਆਂ ਕਾਰਨ ਗਾਵਾਂ ਦੀ ਦੁੱਧ ਦੇਣ ਦੀ ਸਮਰੱਥਾ ਵੀ ਘਟ ਗਈ ਹੈ।
ਜ਼ਿਲ੍ਹਾ ਬਠਿੰਡਾ ਦੇ ਪਿੰਡ ਗੋਨਿਆਣਾ ਕਲਾਂ ਦੇ ਡੇਅਰੀ ਫਾਰਮਰ ਸੰਚਾਲਕ ਡਾ: ਕੁਲਵਿੰਦਰ ਸਿੰਘ, ਜਿਨ੍ਹਾਂ ਕੋਲ 30-40 ਦੇ ਕਰੀਬ ਗਾਵਾਂ ਹਨ, ਨੇ ਦੱਸਿਆ ਕਿ ਗਊਆਂ ਦੇ ਦੁੱਧ ‘ਤੇ ਗੰਢੀ ਚਮੜੀ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਦੁੱਧ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਪਤਾ ਲੱਗਦਿਆਂ ਹੀ ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਖੇਤ ਵਿੱਚ ਦੋ ਗਾਵਾਂ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਗਈਆਂ ਸਨ, ਪਰ ਇਸ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਕੀਤਾ ਗਿਆ। ਇਸੇ ਤਰ੍ਹਾਂ ਵੇਰਕਾ ਦੇ ਦੁੱਧ ਪ੍ਰਾਪਤੀ ਪ੍ਰਬੰਧਕ ਬਠਿੰਡਾ-ਮਾਨਸਾ ਡਾ: ਪ੍ਰਮੋਦ ਕੁਮਾਰ ਨੇ ਦੱਸਿਆ ਕਿ ਆਮ ਦਿਨਾਂ ਵਿੱਚ ਉਨ੍ਹਾਂ ਕੋਲ ਗਾਵਾਂ ਦਾ 65-70 ਹਜ਼ਾਰ ਲੀਟਰ ਦੁੱਧ ਹੁੰਦਾ ਸੀ, ਪਰ ਹੁਣ ਇਹ ਘਟ ਕੇ 53-55 ਹਜ਼ਾਰ ਲੀਟਰ ਰਹਿ ਗਿਆ ਹੈ।
ਵੇਰਕਾ ਡੇਅਰੀ ਦੇ ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਅਤੇ ਸਹਿਣਾ ਦੇ ਇਲਾਕਾ ਇੰਚਾਰਜ ਵਿਨੈ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਕਰੀਬ 40 ਫ਼ੀਸਦੀ ਪਸ਼ੂ ਗੰਢੀ ਚਮੜੀ ਦੀ ਬਿਮਾਰੀ ਤੋਂ ਪੀੜਤ ਹਨ, ਜਦੋਂ ਕਿ ਦੋ ਫ਼ੀਸਦੀ ਦੇ ਕਰੀਬ ਪਸ਼ੂ ਜ਼ਖ਼ਮੀ ਹੋਏ ਹਨ। ਦੁੱਧ ਦੀ ਆਮਦ ਬਾਰੇ ਪੁੱਛੇ ਜਾਣ ‘ਤੇ ਗੋਇਲ ਨੇ ਕਿਹਾ ਕਿ ਫਾਰਮਾਂ ‘ਤੇ 15 ਤੋਂ 20 ਫੀਸਦੀ ਦੁੱਧ ਘੱਟ ਆਇਆ ਹੈ। ਉਸ ਨੇ ਦੱਸਿਆ ਕਿ ਪਹਿਲਾਂ ਪਿੰਡ ਸੰਘੇੜਾ ਦੇ ਇੱਕ ਡੇਅਰੀ ਫਾਰਮ ਤੋਂ ਚਮੜੀ ਦੀ ਬਿਮਾਰੀ ਫੈਲਣ ਤੋਂ ਪਹਿਲਾਂ ਰੋਜ਼ਾਨਾ 450 ਲੀਟਰ ਦੁੱਧ ਮਿਲਦਾ ਸੀ ਪਰ ਹੁਣ ਉਨ੍ਹਾਂ ਨੂੰ ਸਿਰਫ਼ 300 ਲੀਟਰ ਦੁੱਧ ਹੀ ਮਿਲ ਰਿਹਾ ਹੈ। ਇਸੇ ਤਰ੍ਹਾਂ ਹੋਰ ਡੇਅਰੀ ਫਾਰਮਾਂ ਤੋਂ ਗਾਂ ਦੇ ਦੁੱਧ ਦੀ ਆਮਦ ਘਟੀ ਹੈ।
ਉਬਾਲ ਕੇ ਦੁੱਧ ਦਾ ਇਸਤੇਮਾਲ ਕਰਨ ’ਚ ਕੋਈ ਡਰ ਨਹੀਂ
ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਏਰੀਆ ਰਿਸਰਚ ਟਰੇਨਿੰਗ ਸੈਂਟਰ ਕਾਲਝਰਾਣੀ ਦੇ ਪਿ੍ੰਸੀਪਲ ਕਮ ਸੰਯੁਕਤ ਡਾਇਰੈਕਟਰ ਡਾ: ਬਿਮਲ ਸ਼ਰਮਾ ਦਾ ਕਹਿਣਾ ਹੈ ਕਿ ਗੰਢੀ ਚਮੜੀ ਤੋਂ ਪੀੜਤ ਗਾਵਾਂ ਦੇ ਦੁੱਧ ਦੀ ਵਰਤੋਂ ਕਰਨ ਨਾਲ ਸਿਹਤ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ, ਸਾਨੂੰ ਦੁੱਧ ਨੂੰ ਉਬਾਲ ਕੇ ਬਿਨਾਂ ਕਿਸੇ ਡਰ ਦੇ ਵਰਤਣਾ ਚਾਹੀਦਾ ਹੈ | ਲੋੜ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਜੋ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ ਕਿ ਬੱਚੇ ਗਾਂ ਦੇ ਦੁੱਧ ਦੀ ਵਰਤੋਂ ਕਰਕੇ ਗਲਾ ਘੁੱਟ ਰਹੇ ਸਨ, ਕਿਉਂਕਿ ਇਹ ਬੱਚਿਆਂ ਦੀ ਵੱਖਰੀ ਬਿਮਾਰੀ ਹੈ, ਨਾ ਕਿ ਗਾਂ ਦੇ ਦੁੱਧ ਦੀ ਵਰਤੋਂ ਕਰਨ ਕਾਰਨ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਕਲੀ ਦੁੱਧ-ਘਿਓ ਤੇ ਲਾਪ੍ਰਵਾਹ ਸਰਕਾਰਾਂ
ਬੀਤੇ ਦਿਨ ਪੰਜਾਬ ਤੇ ਹਰਿਆਣਾ ਦੀਆਂ ਦੋ ਖ਼ਬਰਾਂ ਬੜਾ ਧਿਆਨ ਖਿੱਚਣ ਵਾਲੀਆਂ ਸਨ ਇੱਕ ਖ਼ਬਰ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਸੀ ਜਿੱਥੇ ਇੱਕ ਪਿੰਡ ‘ਚ ਬੰਦ ਪਈ ਫੈਕਟਰੀ ‘ਚ ਚੁੱਪ-ਚਾਪ ਨਕਲੀ ਘਿਓ ਬਣਾਇਆ ਜਾ ਰਿਹਾ ਸੀ ਫੈਕਟਰੀ ‘ਚੋਂ ਨਕਲੀ ਘਿਓ ਬਣਾਉਣ ਵਾਲਾ ਰਸਾਇਣ ਵੀ ਬਰਾਮਦ ਹੋਇਆ ਇਸੇ ਤਰ੍ਹਾਂ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ‘ਚ ਵੀ ਨਕਲੀ ਘਿਓ ਦੇ ਇੱਕ ਲੱਖ ਤੋਂ ਵੱਧ ਡੱਬੇ ਬਰਾਮਦ ਕੀਤੇ ਸਿਆਲ ‘ਚ ਲੋਕ ਬੜੇ ਚਾਅ ਨਾਲ ਪੰਜੀਰੀਆਂ ਤੇ ਪਿੰਨੀਆਂ ਇਹ ਸੋਚ ਕੇ ਖਾ ਰਹੇ ਹੁੰਦੇ ਹਨ ਕਿ ਦੇਸੀ ਘਿਓ ਸਿਹਤ ਲਈ ਬੜਾ ਚੰਗਾ ਹੁੰਦਾ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਨਿਰਾ ਜ਼ਹਿਰ ਹੈ ਮਿਲਾਵਟ ਮਹਾਂਪਾਪ ਤੇ ਮਨੁੱਖਤਾ ਦੇ ਖਿਲਾਫ਼ ਘੋਰ ਅਪਰਾਧ ਹੈ ਪਰ ਇਹ ਸਿਸਟਮ ਦਾ ਸਿਤਮ ਹੈ ਕਿ ਲੋਕਾਂ ਨੂੰ ਕੈਂਸਰ ਵਰਗੇ ਰੋਗਾਂ ਵੱਲ ਧੱਕਣ ਵਾਲੀ ਮਿਲਾਵਟਖੋਰੀ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਲਈ ਕੋਈ ਮੁੱਦਾ ਹੀ ਨਹੀਂ ਕੋਈ ਵੀ ਸਰਕਾਰੀ ਵਿਭਾਗ ਲੋਕਾਂ ਨੂੰ ਨਕਲੀ ਚੀਜਾਂ ਦੀ ਵਰਤੋਂ ਤੋਂ ਬਚਣ ਲਈ ਕੋਈ ਜਨਤਕ ਇਸ਼ਤਿਹਾਰਬਾਜ਼ੀ ਨਹੀਂ ਕਰਦਾ ਸਰਕਾਰਾਂ ਕੈਂਸਰ ਹਸਪਤਾਲ ਬਣਾਉਣ, ਕੈਂਸਰ ਰੋਗੀਆਂ ਨੂੰ ਇਲਾਜ ‘ਚ ਛੋਟ ਦੇਣ ਦੇ ਐਲਾਨ ਤਾਂ ਬੜੇ ਵੱਡੇ ਕਰਦੀਆਂ ਹਨ ਪਰ ਜਿਹੜੀ ਮਿਲਾਵਟਖੋਰੀ ਇਹਨਾਂ ਰੋਗਾਂ ਦੀ ਜੜ੍ਹ ਹੈ ਉਸ ਬਾਰੇ ਚੁੱਪ ਹਨ।
ਪੰਜਾਬ, ਹਰਿਆਣਾ ਸ਼ੁੱਧ ਖੁਰਾਕ ਖਾਸਕਰ ਦੁੱਧ, ਘਿਓ ਲਈ ਮੰਨੇ ਜਾਂਦੇ ਸਨ ਪਰ ਅੱਜ ਇਹੀ ਸੂਬੇ ਮਿਲਾਵਟ ਕਾਰਨ ਕੈਂਸਰ ਰੋਗੀਆਂ ਦਾ ਗੜ੍ਹ ਬਣ ਗਏ ਹਨ ਕੈਂਸਰ ਦੇ ਲੱਛਣਾਂ ਦੀ ਪਛਾਣ ਕਰਨ ਬਾਰੇ ਜਾਗਰੂਕਤਾ ਜ਼ਰੂਰ ਵਧਾਈ ਜਾ ਰਹੀ ਹੈ, ਪਰ ਇਸ ਦੇ ਕਾਰਨਾਂ ਨੂੰ ਖਤਮ ਕਰਨ ਦੀ ਕਿਧਰੇ ਚਰਚਾ ਵੀ ਨਹੀਂ ਹੋ ਰਹੀ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਨਕਲੀ ਦੁੱਧ, ਘਿਓ ਦੀਆਂ ਇੱਕ-ਦੋ ਖੇਪਾਂ ਫੜ੍ਹੀਆਂ ਜਾਂਦੀਆਂ ਹਨ ਪਰ ਕੁਝ ਦਿਨਾਂ ਬਾਦ ਕੋਈ ਨਵਾਂ ਕੇਸ ਸਾਹਮਣੇ ਆਉਂਦਾ ਹੈ ਸਾਲਾਂਬੱਧੀ ਇਹ ਚਲਦਾ ਆ ਰਿਹਾ ਹੈ ਦੋਸ਼ੀ ਕਾਨੂੰਨੀ ਪੰਜੇ ‘ਚੋਂ ਬਚ ਨਿੱਕਲਦੇ ਹਨ ਮਿਲਾਵਟਖੋਰੀ ਨੂੰ ਜ਼ੀਰੋ ਫੀਸਦੀ ਕਰਨ ਦੀ ਸਰਕਾਰਾਂ ਕੋਲ ਨਾ ਕੋਈ ਨੀਤੀ, ਨਾ ਪ੍ਰੋਗਰਾਮ ਤੇ ਨਾ ਹੀ ਕੋਈ ਸੰਕਲਪ ਹੈ ਮਿਲਾਵਟਖੋਰੀ ਹੁੰਦੀ ਕਿਉਂ ਹੈ ਇਸ ਗੱਲ ਨੂੰ ਸਮਝਣ ਲਈ ਸਰਕਾਰਾਂ ਦੀ ਇੱਛਾ ਹੀ ਨਹੀਂ ਹੈ ਜਿਹੜੇ ਪਿੰਡਾਂ ‘ਚ 1980 ਦੇ ਦਹਾਕੇ ‘ਚ 2 ਹਜ਼ਾਰ ਦੁਧਾਰੂ ਪਸ਼ੂ ਹੁੰਦੇ ਸਨ ਹੁਣ ਉੱਥੇ ਬੜੀ ਮੁਸ਼ਕਲ ਨਾਲ 500 ਪਸ਼ੂ ਵੀ ਨਹੀਂ ਅਬਾਦੀ ਇਹਨਾਂ ਪਿੰਡਾਂ ਦੀ ਦੋ ਗੁਣਾ ਤੋਂ ਜਿਆਦਾ ਵਧ ਗਈ ਹੈ ।
ਅਜਿਹੇ ਹਾਲਾਤਾਂ ‘ਚ ਲੋਕਾਂ ਨੂੰ ਸ਼ੁੱਧ ਦੁੱਧ ਮਿਲ ਜਾਵੇ, ਇਹ ਹੋ ਹੀ ਨਹੀਂ ਸਕਦਾ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਲਈ ਇਹ ਕੋਈ ਮੁੱਦਾ ਨਹੀਂ ਲੋਕ ਚੁੱਪ-ਚਾਪ ਜ਼ਹਿਰ ਪੀ ਰਹੇ ਹਨ ਭਾਰਤੀ ਸਮਾਜ ਏਨਾ ਜਾਗਰੂਕ ਨਹੀਂ ਹੋਇਆ ਕਿ ਮਿਲਾਵਟਖੋਰੀ ਰੋਕਣ ਲਈ ਲੋਕ ਧਰਨੇ ਦੇਣ ਲੋਕਾਂ ਦੀ ਇਹੀ ਸੋਚ ਮਿਲਾਵਟਖੋਰੀ ਨੂੰ ਸਿਆਸੀ ਮੁੱਦਾ ਨਹੀਂ ਬਣਨ ਦੇਂਦੀ ਸਰਕਾਰ ਦੀ ਆਪਣੀ ਸੰਸਥਾ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਹੀ ਮੰਨਦੀ ਹੈ ਕਿ ਦੇਸ਼ ਅੰਦਰ ਵਿਕਣ ਵਾਲਾ 65 ਫੀਸਦ ਤੋਂ ਵੱਧ ਦੁੱਧ ਮਿਲਾਵਟੀ ਹੁੰਦਾ ਹੈ ਦੁਧਾਰੂ ਪਸ਼ੂਆਂ ਦੀ ਗਿਣਤੀ ਘਟੀ ਹੈ ਤੇ ਬਚੇ ਦੁੱਧ ਦੀ ਖਰੀਦ ਨਿੱਜੀ ਕੰਪਨੀਆਂ ਕਰ ਰਹੀਆਂ ਹਨ ਘਰਾਂ ‘ਚ 5-7 ਪਸ਼ੂ ਰੱਖਣ ਵਾਲੇ ਲੋਕ ਘਾਟਾ ਖਾ ਕੇ ਇਸ ਧੰਦੇ ਨੂੰ ਛੱਡ ਚੁੱਕੇ ਹਨ ਜਾਂ ਛੱਡ ਰਹੇ ਹਨ ਸ਼ੁੱਧ ਦੁੱਧ ਦੀ ਲਾਗਤ ਕੀਮਤ ਵਧ ਰਹੀ ਹੈ ਜਦੋਂ ਤੱਕ ਪਸ਼ੂਪਾਲਣ ਦਾ ਧੰਦਾ ਸਫ਼ਲ ਨਹੀਂ ਬਣਦਾ ਉਦੋਂ ਤੱਕ ਮਿਲਾਵਟਖੋਰੀ ਰੋਕਣੀ ਬਹੁਤ ਔਖੀ ਹੈ ਕਿਸਾਨ ਹੀ ਜਦੋਂ ਮੁੱਲ ਦੇ ਦੁੱਧ ਨੂੰ ਸਸਤਾ ਸਮਝ ਕੇ ਖਰੀਦਣ ਲੱਗੇ ਤਾਂ ਹਾਲਾਤ ਸਮਝਣ ‘ਚ ਕੋਈ ਕਸਰ ਨਹੀਂ ਰਹਿੰਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਵੱਡਾ ਜ਼ਖੀਰਾ ਬਰਾਮਦ
ਮਾਮਲਾ ਪਟਿਆਲਾ ਦੇ ਦੇਵੀਗੜ੍ਹ ‘ਚ ਸਿਹੋਣ ਕਸਬੇ ‘ਚ ਫੈਕਟਰੀ ਦਾ
ਪਟਿਆਲਾ/ਸਨੌਰ, (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਇੱਕ ਵੱਡੀ ਫ਼ੈਕਟਰੀ ਉਪਰ ਛਾਪਾ ਮਾਰ ਕੇ ਨਕਲੀ ਦੁੱਧ, ਨਕਲੀ ਪਨੀਰ ਤੇ ਦੇਸੀ ਘਿਓ ਦਾ ਵੱਡਾ ਜ਼ਖੀਰਾ ਕਬਜ਼ੇ ਵਿੱਚ ਲਿਆ ਹੈ। ਪਟਿਆਲਾ ਦੇ ਦੇਵੀਗੜ੍ਹ ਕਸਬੇ ‘ਚ ਮਿਹੌਣ ਸੜਕ ਉੱਪਰ ਸਥਿੱਤ ਇਸ ਫੈਕਟਰੀ ਵਿੱਚ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਖੁੱਦ ਪੁੱਜੇ ਸਨ, ਜਿਨ੍ਹਾਂ ਵੱਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਨਕਲੀ ਦੁੱਧ ਅਤੇ ਉਸ ਨਾਲ ਬਣੇ ਪਦਾਰਥ ਬਨਾਉਣ ਵਾਲੇ ਕਾਰਖਾਨੇ ਮੈਸ: ਸਿੰਗਲਾ ਮਿਲਕ ਚਿਲਿੰਗ ਸੈਂਟਰ ਦੇਵੀਗੜ੍ਹ ਮਿਹੌਣ ਰੋਡ ‘ਤੇ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਟੀਮ ਨੇ ਅੱਜ ਸਵੇਰੇ 5 ਵਜੇ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪਾਮਾਰੀ ਕੀਤੀ ਗਈ। (Milk Products)
ਇਹ ਵੀ ਪੜ੍ਹੋ : Bad Cholesterol ਨੂੰ ਪਿੰਘਲਾ ਕੇ ਖੂਨ ਤੋਂ ਵੱਖ ਕਰ ਦੇਣਗੀਆਂ ਇਹ ਚੀਜ਼ਾਂ, ਪੜ੍ਹੋ ਤੇ ਸਿਹਤਮੰਦ ਰਹੋ
ਇਸ ਮੌਕੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਛਾਪੇ ਦੌਰਾਨ ਫੈਕਟਰੀ ਵਿੱਚੋਂ 53 ਥੈਲੇ ਸੁੱਕਾ ਦੁੱਧ, 5 ਕੈਨ ਤੇਜਾਬ (ਕਰੀਬ 250 ਲੀਟਰ), 51 ਕੈਨ ਕੈਮੀਕਲ (ਕਰੀਬ 1503 ਲੀਟਰ), 15 ਕੈਨ ਸਿਰਕਾ (ਕਰੀਬ 750 ਲੀਟਰ), 1020 ਕਿਲੋ ਚਿੱਟਾ ਪਾਊਡਰ, 9 ਕਿਲੋ ਫੈਨਾਂ ਸਰਫ (120 ਪਾਊਚ), 7 ਹਜ਼ਾਰ ਲੀਟਰ ਨਕਲੀ ਦੁੱਧ (ਤਿੰਨ ਟੈਂਕਰ), 15 ਤੋਂ 20 ਕਵਿੰਟਲ ਪਨੀਰ, 45 ਕਿਲੋਂ ਮੱਖਣ, ਢਾਈ ਕਵਿੰਟਲ ਦੇਸੀ ਘਿਓ (ਧਾਨਵੀ), 42 ਕਿਲੋ ਦੇਸੀ ਘਿਓ (ਗੁਰੂਧਾਮ) ਅਤੇ 12 ਕਵਿੰਲਟ ਸਮੇਤ ਟੈਂਕਰ ਖੁੱਲਾ ਦੇਸੀ ਘਿਓ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ ਅਤੇ ਸਾਰੇ ਪਦਾਰਥਾਂ ਦੇ ਸਿਹਤ ਵਿਭਾਗ ਤੋਂ ਸੈਪਲ ਭਰਾਉਣ ਉਪਰੰਤ ਫ਼ੈਕਟਰੀ ਨੂੰ ਸੀਲ ਕਰਨ ਲਈ ਕਾਰਵਾਈ ਪ੍ਰਕਿਰਿਆ ਜਾਰੀ ਹੈ। (Milk Products)
ਇਸ ਤੋਂ ਇਲਾਵਾ ਪੁਲਿਸ ਵੱਲੋਂ ਫ਼ੈਕਟਰੀ ਦੇ ਮਾਲਕ ਅਨਿਲ ਕੁਮਾਰ ਪੁੱਤਰ ਸ਼੍ਰੀ ਰਾਮ ਵਾਸੀ ਜਗਜੀਤ ਕਲੋਨੀ ਦੇਵੀਗੜ੍ਹ ਦੇ ਘਰ ‘ਤੇ ਵੀ ਛਾਪਾ ਮਾਰਕੇ ਘਰ ਵਿਚੋਂ ਸੁੱਕੇ ਦੁੱਧ ਦੇ 270 ਥੈਲੇ ਅਤੇ ਦੇਸੀ ਘਿਓ ਦੇ 1 ਕਿਲੋ ਪੈਕ ਦੇ 500 ਡੱਬੇ ਵੀ ਬਰਮਦ ਹੋਏ ਹਨ। ਪਤਾ ਲੱਗਾ ਹੈ ਕਿ ਇਹ ਫੈਕਟਰੀ ਪਹਿਲਾਂ 2012 ਵਿੱਚ ਦੇਵੀਗੜ੍ਹ ਵਿਖੇ ਕੰਮ ਕਰ ਰਹੀ ਸੀ ਅਤੇ 2014 ਤੋਂ ਮਿਹੌਣ ਰੋਡ ਦੇਵੀਗੜ੍ਹ ਵਿਖੇ ਤਬਦੀਲ ਹੋਈ ਅਤੇ ਇਸ ਵਿੱਚ ਲੰਮੇ ਸਮੇਂ ਤੋਂ ਨਕਲੀ ਦੁੱਧ ਪਦਾਰਥ ਬਣਾਉਣ ਦਾ ਕੰਮ ਚੱਲ ਰਿਹਾ ਸੀ।  ਐਸ.ਐਸ.ਪੀ. ਨੇ ਮਿਲਾਵਟਖੋਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਕਾਲੇ ਕਾਰੋਬਾਰ ਤੁਰੰਤ ਬੰਦ ਨਾ ਕੀਤੇ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ। (Milk Products)
ਪੁਲਿਸ ਵੱਲੋਂ ਫੈਕਟਰੀ ਮਾਲਕ ਗ੍ਰਿਫਤਾਰ | Milk Products
ਪੁਲਿਸ ਵੱਲੋਂ ਫ਼ੈਕਟਰੀ ਦੇ ਮਾਲਕ ਅਨਿਲ ਕੁਮਾਰ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖਿਲਾਫ਼ ਥਾਣਾ ਜੁਲਕਾ ਵਿਖੇ ਆਈ.ਪੀ.ਸੀ. ਦੀ ਧਾਰਾ 420, 472, 473, 474 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਇਸ ਫੈਕਟਰੀ ਨਾਲ ਹੋਰ ਕਿਹੜੇ ਕਿਹੜੇ ਲੋਕ ਜੁੜੇ ਹੋਏ ਹਨ।
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੈਸੇ ਦੁੱਗਣੇ ਕਰਵਾਉਣ ਦੇ ਲਾਲਚ ਹੇਠ ਵੱਡੀ ਗਿਣਤੀ ਲੋਕਾਂ ਨੂੰ ਫਸਾ ਕੇ ਇੱਕ ਕੰਪਨੀ ਵੱਲੋਂ ਸੱਤ ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਪੀੜਤਾਂ ਦੀ ਸ਼ਿਕਾਇਤ ‘ਤੇ ਕੰਪਨੀ ਦੇ ਡਾਇਰੈਕਟਰਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕਰ ਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਰਬਨ ਅਸਟੇਟ ਪਟਿਆਲਾ ਵਿਖੇ ਐਲਪਾਈਨ ਐਗਰੀਕਲਚਰ ਲਿਮ. ਕੰਪਨੀ ਦਾ ਦਫ਼ਤਰ ਖੋਲ੍ਹਿਆ ਹੋਇਆ ਸੀ।
ਇਸ ਤੋਂ ਇਲਾਵਾ ਹੋਰਨਾਂ ਥਾਵਾਂ ‘ਤੇ ਵੀ ਆਪਣੀਆਂ ਬ੍ਰਾਂਚਾ ਖੋਲੀਆਂ ਹੋਈਆਂ ਸਨ। ਆਪਣੀ ਸ਼ਿਕਾਇਤ ਵਿੱਚ ਬਲਦੇਵ ਸਿੰਘ ਪੁੱਤਰ ਭਾਗ ਸਿੰਘ ਵਾਸੀ ਸ਼ੇਰਪੁਰ ਜ਼ਿਲ੍ਹਾ ਸੰਗਰੂਰ, ਸ਼ੇਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੁਰਦ ਨਾਭਾ, ਨਿਰਮਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਦੁੱਧਨਸਾਧਾ ਆਦਿ ਨੇ ਦੱਸਿਆ ਕਿ ਇਸ ਕੰਪਨੀ ਦੇ ਜਸਵਿੰਦਰ ਸਿੰਘ ਮਾਨ, ਐਮਡੀ ਕੁਲਦੀਪ ਸਿੰਘ ਮਾਨ, ਮਲਕੀਤ ਸਿੰਘ ਮਾਨ ਪੁੱਤਰਾਨ ਜਗਤਾਰ ਸਿੰਘ ਅਤੇ ਇੰਦੂ ਰਾਣੀ ਪਤਨੀ ਕੁਲਦੀਪ ਸਿੰਘ ਵਾਸੀਆਨ ਵਿਰਕ ਕਾਲੌਨੀ ਨੇੜੇ ਡੀ ਸੀ ਡਬਲਯੂ ਪਟਿਆਲਾ ਆਦਿ ਨੂੰ ਉਨ੍ਹਾ ਦੇ ਦਫ਼ਤਰ ਵਿੱਚ ਮਿਲੇ।
ਸੱਤ ਕਰੋੜ ਰੁਪਏ ਤੋਂ ਵੱਧ ਇਕੱਠੇ ਕਰਕੇ ਕੰਪਨੀ ਹੋਈ ਛੂਹ ਮੰਤਰ
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਾਡੀ ਕੰਪਨੀ ‘ਚ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਜਮਾਂ ਕਰਵਾਉਂਦੇ ਹੋ ਤਾਂ 36 ਮਹੀਨਿਆਂ ਬਾਅਦ 47600 ਰੁਪਏ ਦੇਵਾਂਗੇ। ਜੇਕਰ ਇਸ ਤੋਂ ਜ਼ਿਆਦਾ ਕਰਵਾਉਂਦੇ ਹੋ ਤਾਂ ਤਿੰਨ ਸਾਲ ਬਾਅਦ ਦੁੱਗਣੇ ਦੇਵਾਂਗੇ। ਇਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ 80 ਤੋਂ ਵੱਧ ਵਿਅਕਤੀਆਂ ਵੱਲੋਂ ਪੈਸੇ 7 ਕਰੋੜ 10 ਲੱਖ 22 ਹਜਾਰ 200 ਤੋਂ ਵੱਧ ਪੈਸੇ ਜਮਾਂ ਕਰਵਾ ਦਿੱਤੇ। ਇਸ ਤੋਂ ਬਾਅਦ ਜਦੋਂ ਕੰਪਨੀ ਦੇ ਨਿਯਮਾਂ ਅਨੁਸਾਰ ਤਿੰਨ ਸਾਲਾਂ ਬਾਅਦ ਆਪਣੀ ਬਣਦੀ ਰਕਮ ਵਾਪਸ ਕਰਨ ਲਈ ਕਿਹਾ ਤਾ ਜਸਵਿੰਦਰ ਸਿੰਘ ਅਤੇ ਉਸਦੇ ਭਰਾ ਟਾਲ ਮਟੋਲ ਕਰਨ ਲੱਗੇ ਅਤੇ ਫਿਰ ਕੰਪਨੀ ਦਾ ਦਫ਼ਤਰ ਹੀ ਬੰਦ ਕਰ ਦਿੱਤਾ।
ਜਦੋਂ ਇਨ੍ਹਾਂ ਦੇ ਘਰ ਪੈਸਿਆਂ ਲਈ ਜਾਂਦੇ ਤਾ ਇੱਹ ਅੱਗੋਂ ਆਪਣੀ ਧੋਸ ਦਿਖਾਉਂਦੇ ਅਤੇ ਪੁੱਠਾ ਬੋਲਦੇ। ਜਦੋਂ ਇਨ੍ਹਾਂ ਵੱਲੋਂ ਪੈਸਿਆਂ ਸਬੰਧੀ ਕੋਈ ਰਾਹ ਨਾ ਦਿੱਤਾ ਗਿਆ ਤਾਂ ਪੀੜਤਾਂ ਨੇ ਪੰਜਾਬ ਦੇ ਮੁੱਖ ਮੰਤਰੀ, ਐਸਐਸਪੀ ਪਟਿਆਲਾ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਕੋਲ ਗੁਹਾਰ ਲਾਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ ਕੰਪਨੀ ਦੇ ਜਸਵਿੰਦਰ ਸਿੰਘ ਮਾਨ, ਐਮ.ਡੀ.ਕੁਲਦੀਪ ਸਿੰਘ ਮਾਨ,ਮਲਕੀਤ ਸਿੰਘ ਮਾਨ ਪੁੱਤਰਾਨ ਜਗਤਾਰ ਸਿੰਘ ਅਤੇ ਇੰਦੂ ਰਾਣੀ ਪਤਨੀ ਕੁਲਦੀਪ ਸਿੰਘ ਵਾਸੀਆਨ ਪਟਿਆਲਾ, ਸਤਨਾਮ ਸਿੰਘ ਪੁੱਤਰ ਰਾਜ ਸਿੰਘ ਵਾਸੀ ਮਹੁੱਲਾ ਕਾਂਸੀਆ ਵਾਲਾ ਸਨੌਰ ਪਟਿਆਲਾ, ਹਬੀਬ ਖਾਨ ਪੁੱਤਰ ਫਕੀਰ ਮੋਹਮੰਦ ਖਾਨ ਵਾਸੀ ਪਿੰਡ ਭੂੰਸਲਾ ਗੁਹਲਾ ਜ਼ਿਲ੍ਹਾ ਕੈਥਲ ਹਰਿਆਣਾ, ਸੰਜੇ ਕੁਮਾਰ ਪੁੱਤਰ ਹਰਪਾਲ ਸਿੰਘ ਵਾਸੀ ਭੜੀਆ ਪੇਹਵਾ ਜ਼ਿਲ੍ਹਾ ਕੂਰਕੇਸਤਰ ਹਰਿਆਣਾ (ਸਾਰੇ ਡਾਇਰੈਕਟਰ) ਖਿਲਾਫ਼ ਧਾਰਾ 406,420 ਆਈਪੀਸੀ ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ।
ਮਨੁੱਖੀ ਸਿਹਤ ਦਾ ਦੁਸ਼ਮਣ 3 ਕੁਇੰਟਲ ਨਕਲੀ ਦੁੱਧ ਸਮੇਤ ਕਾਬੂ
ਨਕਲੀ ਦੁੱਧ ਤਿਆਰ ਕਰਨ ਵਾਲਾ ਸਮਾਨ ਵੀ ਵੱਡੀ ਮਾਤਰਾ ‘ਚ ਕੀਤਾ ਬਰਾਮਦ
ਬਰਨਾਲਾ/ਹੰਡਿਆਇਆ (ਜੀਵਨ ਰਾਮਗੜ੍ਹ/ਸੁਮਿਤ ਗੁਪਤਾ/ਸੱਚ ਕਹੂੰ ਨਿਊਜ਼) ਨਕਲੀ ਦੁੱਧ ਬਣਾ ਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਨੁੱਖੀ ਸਿਹਤ ਦੇ ਇੱਕ ਦੁਸ਼ਮਣ ਨੂੰ ਜਿਲ੍ਹਾ ਸਿਹਤ ਵਿਭਾਗ ਅਤੇ ਸੀਆਈਏ ਦੀ ਟੀਮ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਕੀਤੇ ਮੁਲਜ਼ਮ ਕੋਲੋਂ 290 ਕਿਲੋਗਰਾਮ ਦੁੱਧ ਅਤੇ ਨਕਲੀ ਦੁੱਧ ਤਿਆਰ ਕਰਨ ਵਾਲਾ ਸਮਾਨ ਵੀ ਵੱਡੀ ਮਾਤਰਾ ‘ਚ ਬਰਾਮਦ ਕੀਤਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਰਾਜ ਕੁਮਾਰ ਤੇ ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਤਹਿਤ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਵਿੱਢੀ ਮੁਹਿੰਮ ਤਹਿਤ ਅੱਜ ਉਸ ਸਮੇਂ ਸਫ਼ਲਤਾ ਮਿਲੀ ਜਦ ਗੁਪਤ ਸੂਚਨਾ ਦੇ ਆਧਾਰ ‘ਤੇ ਸੀਆਈਏ ਅਤੇ ਸਿਹਤ ਵਿਭਾਗ ਦੇ ਸਾਂਝੇ ਆਪਰੇਸ਼ਨ ਦੌਰਾਨ ਨਕਲ ਦੁੱਧ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ।
ਨਕਲੀ ਦੁੱਧ ਤਿਆਰ ਕਰਕੇ ਗੈਰਕਾਨੂੰਨੀ ਕਰਦਾ ਸੀ ਧੰਦਾ
ਉਨ੍ਹਾਂ ਦੱਸਿਆ ਕਿ ਸੂਚਨਾ ਮੁਤਾਬਿਕ ਮੁਲਜ਼ਮ ਰਘਵੀਰ ਸਿੰਘ ਉਰਫ ਰਾਮੂ ਵਾਸੀ ਜੰਡਾ ਵਾਲਾ ਰੋਡ ਬਰਨਾਲਾ ਜੋ ਆਪਣੇ ਰਿਹਾਇਸੀ ਘਰ ਵਿੱਚ ਨਕਲੀ ਦੁੱਧ ਤਿਆਰ ਕਰਨ ਦਾ ਧੰਦਾ ਕਰਦਾ ਹੈ। ਨਕਲੀ ਦੁੱਧ ਤਿਆਰ ਕਰਨ ਲਈ ਇਸਦਾ ਹਿੱਸੇਦਾਰ ਅਚਲ ਕੁਮਾਰ ਉਰਫ ਰਾਜੂ ਪੁੱਤਰ ਰਾਕੇਸ਼ ਕੁਮਾਰ ਵਾਸੀ ਸੇਖਾ ਰੋੜ ਗਲੀ ਨੰ: 12 ਨਕਲੀ ਦੁੱਧ ਤਿਆਰ ਕਰਨ ਦਾ ਸਮਾਨ ਦਿੰਦਾ ਹੈ। ਦੋਵੇਂ ਰਲ਼ਕੇ ਨਕਲੀ ਦੁੱਧ ਤਿਆਰ ਕਰਕੇ ਗੈਰਕਾਨੂੰਨੀ ਧੰਦਾ ਕਰ ਰਹੇ ਸਨ। ਜਿੰਨ੍ਹਾਂ ਦੇ ਠਿਕਾਣੇ ‘ਤੇ ਛਾਪਾਮਾਰੀ ਕਰਦਿਆਂ ਅੱਜ ਸਿਹਤ ਮਹਿਕਮੇਂ ਅਤੇ ਸੀਆਈਏ ਦੀ ਟੀਮ ‘ਚ ਡੀਐਚਓ ਡਾ. ਰਾਜ ਕੁਮਾਰ, ਫੂਡ ਸੇਫਟੀ ਅਫ਼ਸਰ ਗੌਰਵ ਕੁਮਾਰ, ਸੀਆਈਏ ਥਾਣੇਦਾਰ ਕੁਲਦੀਪ ਸਿੰਘ ਨੇ ਨਕਲੀ ਦੁੱਧ 290 ਕਿਲੋਗ੍ਰਾਮ ਸਮੇਤ ਇੱਕ ਮੁਲਜ਼ਮ ਰਘਵੀਰ ਸਿੰਘ ਰਾਮੂ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਮੁਲਜ਼ਮ ਫਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਕੋਲੋਂ 25 ਕਿੱਲੋ ਗੁਲੂਕੋਜ਼ ਪਾਊਡਰ, 23 ਕਿੱਲੋ ਸੁੱਕਾ ਸਕਿਮਡ ਮਿਲਕ ਪਾਊਡਰ, ਇੱਕ ਕੇਨੀ ਪਲਾਸਟਿਕ ਆਰਐਮ ਡੇਢ ਕਿਲੋਗਰਾਮ ਅਤੇ ਚਾਰ ਪੈਕੇਟ ਕਿੰਗਜ਼ ਸੋਇਆਬੀਨ ਤੇਲ ਵੀ ਬਰਾਮਦ ਕਰ ਲਿਆ ਹੈ। ਦੂਜਾ ਮੁਲਜ਼ਮ ਅਚਲ ਕੁਮਾਰ ਦੀ ਭਾਲ ਆਰੰਭ ਕਰ ਦਿੱਤੀ ਹੈ। ਮੁਲਜ਼ਮਾਂ ਖਿਲਾਫ਼ ਮੁਕੱਦਮਾ ਨੰਬਰ 262 ਤਹਿਤ ਧਾਰਾ 272,273,420 ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕਰ ਲਿਆ।
ਰਿਕਾਰਡ ਦੀ ਜਾਂਚ ਕੀਤੀ ਜਾਵੇਗੀ : ਅਧਿਕਾਰੀ
ਲੁਧਿਆਣਾ। ਸਥਾਨਕ ਫਿਰੋਜ਼ਪੁਰ ਰੋਡ ‘ਤੇ ਸਥਿਤ ਵੇਰਕਾ ਮਿਲਕ ਪਲਾਂਟ ਵਿਚ ਵਿਜੀਲੈਂਸ ਵਿਭਾਗ ਵਲੋਂ ਰੇਡ ਕੀਤੀ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੋਂ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੋਕ ਭਲਾਈ ਪਾਰਟੀ ਦੇ ਪ੍ਰਮੁੱਖ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੇਰਕਾ ਮਿਲਕ ਪਲਾਂਟ ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦੇ ਦੋਸ਼ ਲਗਾਏ ਸਨ ਅੱਜ ਕੀਤੀ ਗਈ ਵੇਰਕਾ ਤੇਰੇ ਰੇਡ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਛਾਪੇਮਾਰੀ ਕਰਨ ਆਏ ਅਧਿਕਾਰੀਆਂ ਚੰਡੀਗੜ ਤੋਂ ਆਏ ਸਨ ਤੇ ਉਹਨਾਂ ਸਵੇਰੇ 11 ਵਜੇ ਤੋਂ ਜਾਂਚ ਦਾ ਕੰਮ ਸ਼ੁਰੂ ਕੀਤਾ ਤੇ ਇਹ ਕਾਰਜ ਬਾਅਦ ਦੁਪਹਿਰ 2 ਵਜੇ ਤੱਕ ਚੱਲਿਆ। ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਇਨਾਂ ਵਿੱਚੋਂ ਇੱਕ ਅਧਿਕਾਰੀ ਨੇ ਕਿਹਾ ਕਿ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਇਸ ਮੌਕੇ ‘ਤੇ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ।
ਕੀ ਕਹਿੰਦੇ ਹਨ ਸਿਮਰਨਜੀਤ ਸਿੰਘ ਬੈਂਸ : ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਅੱਜ ਵੇਰਕਾ ਮਿਲਕ ਪਲਾਂਟ ‘ਤੇ ਪਈ ਵਿਜੀਲੈਂਸ ਦੀ ਰੇਡ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਸਾਡੇ ਸਿਹਤ ਮੰਤਰੀ ਇਕ ਈਮਾਨਦਾਰ ਨੇਤਾ ਹਨ ਅਤੇ ਉਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਾਉਣਗੇ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਵੇਰਕਾ ਮਿਲਕ ਪਲਾਂਟ ਮਾਮਲੇ ‘ਚ ਖੁਦ ‘ਤੇ ਹੋਈ ਐੱਫ. ਆਈ. ਆਰ. ਸਬੰਧੀ ਬੋਲਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਜੇਕਰ ਕਿਸੇ ਵਿਧਾਇਕ ਦਾ ਭ੍ਰਿਸ਼ਟਾਚਾਰ ਵਾਲੀ ਥਾਂ ‘ਤੇ ਜਾਣਾ ਗੁਨਾਹ ਹੈ ਤਾਂ ਫਿਰ ਸਰਕਾਰ ਨੂੰ ਇਸ ਦੇ ਸਾਫ ਬੋਰਡ ਲਾ ਦੇਣੇ ਚਾਹੀਦੇ ਹਨ ਉਨਾਂ ਕਿਹਾ ਕਿ ਅੱਜ ਦੇ ਛਾਪੇ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਕਿਵੇਂ ਵੇਰਕਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਲੋਕਾਂ ਨੂੰ ਖਰਾਬ ਦੁੱਧ ਹੀ ਕਾਸਟਿਡ ਸੋਡਾ ਮਿਲਾ ਕੇ ਵੇਚੀ ਜਾ ਰਿਹਾ ਹੈ।
ਵਿਧਾਇਕ ਬੈਂਸ ਨੇ ਲਾਏ ਵੇਰਕਾ ਪਲਾਂਟ ‘ਤੇ ਲੋਕਾਂ ਨਾਲ 2 ਸੌ ਕਰੋੜ ਦੀ ਧੋਖਾਧੜੀ ਦੇ ਦੋਸ਼
ਲੁਧਿਆਣਾ, (ਰਘਬੀਰ ਸਿੰਘ/ ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਜ਼ਬਰੀ ਵੜ ਕੇ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਪੁਲਿਸ ਨੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪੁਲਿਸ ਨੇ ਪਲਾਂਟ ਦੇ ਮੈਨੇਜ਼ਰ ਹਰਮਿੰਦਰ ਸਿੰਘ ਸੰਧੂ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ। ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਨਾਲ ਗਏ 15-20 ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਵੇਰਕਾ ਮਿਲਕ ਪਲਾਂਟ ਵਿੱਚ ਦੁੱਧ ਦੀ ਚੈਕਿੰਗ ਕਰਨ ਲਈ ਗਏ ਸਨ। ਉੱਥੇ ਦੀ ਵੀਡੀਓ ਬਣਾ ਕੇ ਸਿਮਰਜੀਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤੀ ਸੀ।
ਇਸ ਤੋਂ ਪਹਿਲਾਂ ਸ. ਬੈਂਸ ਤੇ ਪਾਸ ਪੋਰਟ ਦਫਤਰ ਵਿੱਚ ਜ਼ਬਰੀ ਵੜਕੇ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦਾ ਮਾਮਲਾ ਵੀ ਦਰਜ ਹੈ। ਸ. ਬੈਂਸ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹ ਮੰਗਲਵਾਰ ਨੂੰ ਫਿਰੋਜਪੁਰ ਰੋਡ ‘ਤੇ ਸਥਿੱਤ ਵੇਰਕਾ ਮਿਲਕ ਪਲਾਂਟ ਵਿਖੇ ਦੁੱਧ ਦੀ ਚੈਕਿੰਗ ਲਈ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਦੁੱਧ ਦੇ ਸੈਂਪਲ ਵੀ ਚੈਕ ਕਰਵਾਏ ਸਨ । ਉਨ੍ਹਾਂ ਖੁਲਾਸਾ ਕੀਤਾ ਕਿ ਵੇਰਕਾ ਨੇ ਆਪਣੇ ਗਾਹਕਾਂ ਨਾਲ ਦੋ ਸੌ ਕਰੋੜ ਰੁਪਏ ਦੀ ਧੋਖਾ ਧੜੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੇਰਕਾ ਦੁੱਧ ਦੇ ਪੈਕਟਾਂ ‘ਤੇ ਜਿੰਨੀ ਫੈਟ ਲਿਖਦੇ ਹਨ ਅਸਲ ਵਿੱਚ ਓਨੀ ਹੁੰਦੀ ਨਹੀਂ। ਪਿਛਲੇ 15 ਦਿਨ ਵਿੱਚ ਉਨਾਂ ਨੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਵੇਰਕਾ ਦੁੱਧ ਦੇ ਪੈਕਟ ਖ੍ਰੀਦ ਕੇ ਉਨ੍ਹਾਂ ਦੀ ਫੈਟ ਚੈਕ ਕਰਵਾਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੇਰਕਾ ਦੀ ਹੀ ਲੈਬ ਵਿੱਚੋਂ ਦੁੱਧ ਦਾ ਪੈਕਟ ਚੈਕ ਕਰਵਾਇਆ ਜਿਸ ਦੀ ਫੈਟ 4.1 ਨਿੱਕਲੀ ਜਦੋਂਕਿ ਪੈਕਟ ਉੱਤੇ ਫੈਟ 4.5 ਲਿਖੀ ਹੋਈ ਸੀ। ਇਸ ਹਿਸਾਬ ਨਾਲ ਪ੍ਰਤੀ ਕਿੱਲੋ ਦੁੱਧ ਦੀ ਕੀਮਤ 5 ਰੁਪਏ ਘੱਟ ਹੋਣੀ ਚਾਹੀਦੀ ਸੀ। ਇਸ ਤਰ੍ਹਾਂ ਵੇਰਕਾ ਮਿਲਕ ਪਲਾਂਟ ਨੇ ਲੋਕਾਂ ਨਾਲ 2 ਸੌ ਕਰੋੜ ਤੋਂ ਵੱਧ ਦੀ ਲੋਕਾਂ ਨਾਲ ਧੋਖਾਧੜੀ ਕੀਤੀ ਹੈ।
ਨਾਕਾਬੰਦੀ ਦੌਰਾਨ ਫੜਿਆ ਇੱਕ ਹਜ਼ਾਰ ਲੀਟਰ ਦੁੱਧ ਨਕਲੀ ਹੋਣ ਦਾ ਸ਼ੱਕ
ਧੂਰੀ, (ਸੁਰਿੰਦਰ/ਸੱਚ ਕਹੂੰ ਨਿਊਜ਼)। ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਨਾਕੇ ਲਾਏ ਗਏ ਇਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ ‘ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾਕੇ ‘ਤੇ ਲੁਧਿਆਣਾ ਵੱਲੋਂ ਆ ਰਹੀ ਇੱਕ ਪਿਕਅੱਪ ਗੱਡੀ ਰੋਕ ਕੇ ਚੈਕ ਕੀਤੀ ਗਈ, ਜਿਸ ‘ਚ ਕਰੀਬ 1 ਹਜ਼ਾਰ ਲੀਟਰ ਦੁੱਧ ਪਲਾਸਟਿਕ ਦੇ ਢੋਲਾਂ ‘ਚ ਲਿਆਂਦਾ ਜਾ ਰਿਹਾ ਸੀ।
ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਦੁੱਧ ਦੀ ਕੁਆਲਟੀ ਚੈੱਕ ਕੀਤੀ ਤਾਂ ਉਨ੍ਹਾਂ ਨੇ ਮਿਲਾਵਟੀ ਦੁੱਧ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਵੀ ਮੌਕੇ ‘ਤੇ ਪਹੁੰਚ ਗਏ ਤੇ ਉਨ੍ਹਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਇਹ ਦੁੱਧ ਨਕਲੀ ਜਾਂ ਮਿਲਾਵਟੀ ਸਾਬਤ ਹੋਇਆ ਤਾਂ ਸਬੰਧਿਤ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਉਪਰੰਤ ਜ਼ਿਲ੍ਹਾ ਸਿਹਤ ਅਫਸਰ ਰਵਿੰਦਰ ਗਰਗ ਤੇ ਫੂਡ ਸੇਫਟੀ ਇੰਸਪੈਕਟਰ ਚਰਨਜੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਕੇ ਉਕਤ ਦੁੱਧ ਦੇ ਸੈਂਪਲ ਭਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਜੇਕਰ ਜਾਂਚ ਦੌਰਾਨ ਜੇਕਰ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਉਪਰੰਤ ਕਿਸਾਨ ਆਗੂਆਂ ਵੱਲੋਂ ਨਾਲ ਵਗਦੇ ਰਜਵਾਹੇ ‘ਚ ਇਹ ਦੁੱਧ ਡੋਲ੍ਹ ਦਿੱਤਾ ਗਿਆ।
ਦੁੱਧ ਸਪਰੇਟਾ ਹੋਣ ਕਰਕੇ ਆਮ ਨਾਲੋਂ ਪਤਲਾ : ਜਸਪਾਲ ਬਾਂਸਲ
ਇਸ ਸਬੰਧੀ ਦੁੱਧ ਲਿਜਾ ਰਹੇ ਮਾਲਕ ਜਸਪਾਲ ਬਾਂਸਲ ਨੇ ਦੁੱਧ ਦੀ ਕੁਆਲਟੀ ਸਬੰਧੀ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਉਹ ਇਹ ਦੁੱਧ ਆਪਣੀ ਲੁਧਿਆਣਾ ਸਥਿਤ ਡੇਅਰੀ ਤੋਂ ਹੀਰਾ ਡੇਅਰੀ ਸੰਗਰੂਰ ਨੂੰ ਸਪਲਾਈ ਕਰਨ ਲਈ ਲੈ ਕੇ ਜਾ ਰਿਹਾ ਸੀ ਤੇ ਇਹ ਦੁੱਧ ਸਪਰੇਟਾ ਕਿਸਮ ਦਾ ਸੀ, ਇਸ ਲਈ ਇਹ ਆਮ ਦੁੱਧ ਨਾਲੋਂ ਪਤਲਾ ਸੀ ਤੇ ਮਹਿਕਮੇ ਵੱਲੋਂ ਇਸ ਦੁੱਧ ਦੇ ਭਰੇ ਸੈਂਪਲ ਪਾਸ ਹੋਣ ਦੀ ਆਸ ਜ਼ਾਹਿਰ ਕੀਤੀ।
ਪਿੰਡ ਬੰਦ ਅੰਦੋਲਨ : ਦੁੱਧ ਤੇ ਸਬਜ਼ੀਆਂ ਲਿਜਾਂਦਿਆਂ ਨੂੰ ਘੇਰਿਆ, ਕਾਰ ਦੇ ਸ਼ੀਸ਼ੇ ਤੋੜੇ
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਕਿਸਾਨ ਸੰਗਠਨਾਂ ਵੱਲੋਂ 1 ਤੋਂ 10 ਜੂਨ ਤੱਕ (Village Bandh Movement) ਕੀਤੀ ਜਾ ਰਹੀ ਹੜਤਾਲ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਸੰਗਠਨਾਂ ਦੁਆਰਾ ਲਾਏ ਜਾ ਰਹੇ ਨਾਕਿਆਂ ਦੀ ਆੜ ‘ਚ ਕੁਝ ਪਿੰਡ ਵਾਸੀ ਅਤੇ ਕੁਝ ਸ਼ਰਾਰਤੀ ਅਨਸਰ ਪਿੰਡਾਂ ਵੱਲੋਂ ਸ਼ਹਿਰ ਆਉਣ ਵਾਲੇ ਤੇ ਪਿੰਡਾਂ ਤੋਂ ਸਮਾਨ ਲੈ ਕੇ ਸ਼ਹਿਰ ਆਉਣ ਵਾਲੇ ਲੋਕਾਂ ਦੇ ਨਾਲ ਦੁਰਵਿਹਾਰ ਅਤੇ ਮਾਰ ਕੁੱਟ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਫਾਜ਼ਿਲਕਾ ਰੋਡ ‘ਤੇ ਪਿੰਡ ਡੰਗਰਖੇੜਾ ਤੋਂ ਕੁਝ ਸ਼ਹਿਰੀ ਲੋਕ ਦੁੱਧ ਅਤੇ ਸਬਜ਼ੀਆਂ ਖਰੀਦ ਕੇ ਕਾਰ ਤੇ ਸਵਾਰ ਅਬੋਹਰ ਆ ਰਹੇ ਸਨ ਤਾਂ ਪੁਲ ਦੇ ਕੋਲ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਦੁੱਧ ਅਤੇ ਸਬਜ਼ੀਆਂ ਖੋਂਹਦੇ ਹੋਏ ਇਨ੍ਹਾਂ ਨਾਲ ਦੁਰਵਿਹਾਰ ਕੀਤਾ ਇਸ ਦਾ ਵਿਰੋਧ ਕਰਨ ‘ਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਕਾਰ ਸਵਾਰਾਂ ਦੇ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ ਇਸ ਸਥਾਨ ‘ਤੇ ਇਨ੍ਹਾਂ ਵਿਅਕਤੀਆਂ ਨੇ ਪਿੰਡ ਨਿਹਾਲਖੇੜਾ ਨਿਵਾਸੀ ਅਤੇ ਕੋ-ਆਪਰੇਟਿਵ ਸੋਸਾਇਟੀ ਦੇ ਇੰਸਪੈਕਟਰ ਮਹਿੰਦਰ ਕੁਮਾਰ ਨਾਲ ਮਾਰ ਕੁੱਟ ਕਰ ਕੇ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਸਨ।
ਇਹ ਵੀ ਪੜ੍ਹੋ : ਲੋਕਤੰਤਰ ਦਾ ਨਵਾਂ ਮੰਦਰ
ਸ਼ਨਿੱਚਰਵਾਰ ਤੇ ਐਤਵਾਰ ਨੂੰ ਹੋਈ ਗੁੰਡਾਗਰਦੀ ਦੀ ਸੂਚਨਾ ਮਿਲਦੇ ਹੀ ਭਾਕਿਊ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਬੁਧਰਾਮ ਬਿਸ਼ਨੋਈ, ਪੰਜਾਬ ਕਾਰਜਕਾਰਨੀ ਮੈਂਬਰ ਸੁਭਾਸ਼ ਗੋਦਾਰਾ ਆਦਿ ਨੇ ਐਲਾਨ ਕੀਤਾ ਕਿ ਲੁੱਟ-ਖਸੁੱਟ ਕਰਨ ਵਾਲੇ ਲੋਕ ਉਨ੍ਹਾਂ ਦੀ ਯੂਨੀਅਨ ਦੇ ਮੈਂਬਰ ਨਹੀਂ ਹਨ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ। ਬੁਧਰਾਮ ਬਿਸ਼ਨੋਈ ਅਤੇ ਸੁਭਾਸ਼ ਗੋਦਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਆਲਮਗੜ੍ਹ ਬਾਈਪਾਸ, ਖੁਈਆਂ ਸਰਵਰ, ਪਿੰਡ ਕਿੱਲਿਆਂਵਾਲੀ, ਸੀਤੋ ਰੋਡ, ਮਲੋਟ ਰੋਡ, ਕੰਧਵਾਲਾ ਰੋਡ ਤੇ ਪਿੰਡ ਦੋਦਾ ਕੁਲਾਰ ਵਿੱਚ ਨਾਕੇ ਲਾਏ ਗਏ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਸਥਾਨ ‘ਤੇ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਪੁਲਿਸ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰੇ।
ਉਨ੍ਹਾਂ ਕਿਹਾ ਕਿ ਆਪਣੇ ਨਾਕਿਆਂ ਦੀ ਸੂਚੀ ਉਨ੍ਹਾਂ ਪੁਲਿਸ ਉੱਚਾਧਿਕਾਰੀ ਨੂੰ ਸੌਂਪ ਦਿੱਤੀ ਹੈ ਇਸ ਮੌਕੇ ਅਸ਼ਵਿਨੀ ਕੁਮਾਰ, ਅਰੁਣ ਕੁਮਾਰ, ਭਾਕਿਊ ਏਕਤਾ ਉਗਰਾਹਾਂ ਦੇ ਵਿਨੋਦ ਡੂਡੀ, ਰੋਹਤਾਸ਼ ਗੋਦਾਰਾ ,ਸੁਮਿਤ ਕੁਮਾਰ, ਕੋਮਲ ਡੂਡੀ, ਮੋਹਨ ਲਾਲ, ਤਾਰਾ ਚੰਦ ਮਾਕੜ ਤੇ ਸਾਗਰ ਡੂਡੀ ਆਦਿ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸਨ।