Bus fares - Sach Kahoon Punjabi
ਸਰਕਾਰ ਨੂੰ ਆਪਣੇ ਘਾਟੇ ਦੀ ਫਿਕਰ, ਜਲਦ ਵਧੇਗਾ ਬੱਸਾਂ ਦਾ ਕਿਰਾਇਆ
ਆਮ ਜਨਤਾ ਨੂੰ ਮੁੜ ਤੋਂ ਲੱਗੇਗਾ ਝਟਕਾ, ਮਹਿੰਗੇ ਬਸ ਸਫ਼ਰ ਕਾਰਨ ਦੇਣੇ ਪੈਣਗੇ ਜਿਆਦਾ ਪੈਸੇ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੂੰ ਕੋਰੋਨਾ ਕਾਲ ਦੇ ਦੌਰਾਨ ਆਪਣੇ ਘਾਟੇ ਦਾ ਫਿਕਰ ਖਾਈ ਜਾ ਰਿਹਾ ਹੈ, ਜਿਸ ਕਾਰਨ ਸਰਕਾਰ ਜਲਦ ਹੀ ਬੱਸ ਕਿਰਾਏ ਵਿੱਚ ਵਾਧਾ ਕਰੇਗੀ ਟਰਾਂਸਪੋਰਟ ਵਿਭਾਗ ਤਾਂ ਬੱਸ ਕਿਰਾਏ ‘ਚ 50 ਫੀਸਦੀ ਤੱਕ ਵਾਧਾ ਚਾਹੁੰਦਾ ਸੀ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਵਾਧੇ ਨੂੰ ਗਲਤ ਕਰਾਰ ਦਿੰਦੇ ਹੋਏ ਕੁਝ ਘੱਟ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਹਾਲਾਂਕਿ ਵਿਭਾਗ ਦੇ ਉੱਚ ਅਧਿਕਾਰੀ ਤੋਂ ਲੈ ਕੇ ਟਰਾਂਸਪੋਰਟ ਮੰਤਰੀ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਰਹੇ ਹਨ ਪਰ ਦੱਸਿਆ ਜਾ ਰਿਹਾ ਹੈ ਕਿ 20 ਫੀਸਦੀ ਤੱਕ ਬੱਸ ਕਿਰਾਏ ਵਿੱਚ ਵਾਧਾ ਹੋ ਸਕਦਾ ਹੈ। ਜਿਸ ਨਾਲ ਪੰਜਾਬ ਦੇ ਲੋਕਾਂ ਦੀ ਜੇਬ ‘ਤੇ ਹੋਰ ਜਿਆਦਾ ਬੋਝ ਪੈਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਵਾਈਰਸ ਦੇ ਚਲਦੇ ਅਪਰੈਲ ਅਤੇ ਮਈ ਦੇ ਮਹੀਨੇ ਵਿੱਚ ਬੱਸਾਂ ਬੰਦ ਹੋਣ ਕਾਰਨ ਪੰਜਾਬ ਟਰਾਂਸਪੋਰਟ ਵਿਭਾਗ ਅਤੇ ਪ੍ਰਾਈਵੇਟ ਟਰਾਂਸਪੋਰਟ ਨੂੰ ਕਾਫ਼ੀ ਜਿਆਦਾ ਨੁਕਸਾਨ ਹੋਇਆ ਸੀ।
ਇਸ ਨਾਲ ਹੀ ਹੁਣ 1 ਜੂਨ ਤੋਂ ਬੱਸ ਸੇਵਾ ਤਾਂ ਸ਼ੁਰੂ ਕਰ ਦਿੱਤੀ ਪਰ ਹਰ ਬੱਸ ਵਿੱਚ 50 ਫੀਸਦੀ ਤੋਂ ਘੱਟ ਹੀ ਸਵਾਰੀਆਂ ਨੂੰ ਬਿਠਾਉਣ ਸ਼ਰਤ ਵੀ ਲਗਾਈ ਹੋਈ ਹੈ। ਕੋਰੋਨਾ ਦੀ ਦਹਿਸਤ ਕਾਰਨ ਆਮ ਲੋਕ ਵੀ ਬੱਸਾਂ ‘ਚ ਘੱਟ ਹੀ ਸਫ਼ਰ ਕਰ ਰਹੇ ਹਨ। ਜਿਸ ਕਾਰਨ ਸਰਕਾਰੀ ਤੇ ਗੈਰ ਸਰਕਾਰੀ ਟਰਾਂਸਪੋਰਟ ਨੂੰ ਕਾਫ਼ੀ ਜਿਆਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਪਿਛਲੇ 10 ਦਿਨਾਂ ਤੋਂ ਲਗਾਤਾਰ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਨੂੰ ਹੋਰ ਵੀ ਜਿਆਦਾ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਸਰਕਾਰ ਦੇ ਸਰਕਾਰੀ ਟਰਾਂਸਪੋਰਟ ਮਹਿਕਮੇ ਨੂੰ ਹੀ ਰੋਜ਼ਾਨਾ 1 ਕਰੋੜ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਤਜਵੀਜ਼ ਰੱਖੀ ਗਈ ਸੀ ਕਿ ਬੱਸ ਕਿਰਾਏ ਵਿੱਚ 50 ਫੀਸਦੀ ਵਾਧਾ ਕੀਤਾ ਜਾਵੇ, ਕਿਉਂਕਿ 1 ਕਰੋੜ ਦੇ ਰੋਜ਼ਾਨਾ ਘਾਟੇ ਨੂੰ ਸਹਿਣਾ ਮੁਸ਼ਕਿਲ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਸ ਤਜਵੀਜ਼ ਨੂੰ ਰੱਦ ਕਰਦੇ ਹੋਏ
ਇੰਨਾ ਜਿਆਦਾ ਵਾਧਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਿਉਂਕਿ ਇਸ ਸਮੇਂ ਕਾਫ਼ੀ ਜਿਆਦਾ ਗਰੀਬ ਜਾਂ ਫਿਰ ਮਜਬੂਰੀ ਵਾਲੇ ਲੋਕ ਹੀ ਬੱਸ ਸਫ਼ਰ ਕਰ ਰਹੇ ਹਨ, ਇਨਾਂ ਲੋਕਾਂ ਕੋਲ ਕਮਾਈ ਦੇ ਸੀਮਤ ਸਾਧਨ ਹੋਣ ਕਰਕੇ ਇਨਾਂ ‘ਤੇ ਜਿਆਦਾ ਬੋਝ ਵੀ ਪਾਇਆ ਨਹੀਂ ਜਾ ਸਕਦਾ ਹੈ। ਇਸ ਲਈ ਮੁੱਖ ਮੰਤਰੀ ਵਲੋਂ 50 ਫੀਸਦੀ ਦੀ ਥਾਂ ‘ਤੇ ਘੱਟ ਵਾਧਾ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹੁਣ ਟਰਾਂਸਪੋਰਟ ਵਿਭਾਗ ਜਲਦ ਹੀ 20 ਫੀਸਦੀ ਤੱਕ ਬੱਸ ਕਿਰਾਏ ਵਿੱਚ ਵਾਧਾ ਕਰਨ ਦਾ ਐਲਾਨ ਕਰ ਸਕਦਾ ਹੈ।
ਘਾਟਾ ਪੂਰਾ ਕਰਨ ਲਈ ਕਿਰਾਇਆ ਵਧਾਉਣਾ ਜਰੂਰੀ : ਸੁਲਤਾਨਾ
ਟਰਾਂਸਪੋਰਟ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਸਰਕਾਰੀ ਤੇ ਗੈਰ ਸਰਕਾਰੀ ਟਰਾਂਸਪੋਰਟ ਨੂੰ ਨੁਕਸਾਨ ਸਹਿਣਾ ਪੈ ਰਿਹਾ ਹੈ। ਇਸ ਲਈ ਬੱਸ ਕਿਰਾਏ ਵਿੱਚ ਵਾਧਾ ਜਰੂਰੀ ਹੈ, ਕਿਉਂਕਿ 1 ਕਰੋੜ ਰੁਪਏ ਦਾ ਘਾਟਾ ਰੋਜ਼ਾਨਾ ਸਹਿਣਾ ਵੀ ਮੁਸ਼ਕਲ ਹੈ। ਉਨਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਜਾਜ਼ਤ ਮਿਲ ਗਈ ਹੈ ਅਤੇ ਜਲਦ ਹੀ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੌਜੂਦਾ ਸਮੇਂ ਰੋਜਾਨਾ ਔਸਤਨ 1.32 ਕਰੋੜ ਰੁਪਏ ਕਮਾ ਰਹੀਆਂ ਨੇ ਪੀਆਰਟੀਸੀ ਦੀਆਂ ਬੱਸਾਂ
ਔਰਤਾਂ ਨੂੰ ਕਿਰਾਏ ਵਿੱਚ 50 ਫੀਸਦੀ ਛੋਟ ਤੋਂ ਬਾਅਦ ਆਮਦਨ ‘ਚ ਲੱਗੇਗਾ ਕੱਟ
ਪੀਆਰਟੀਸੀ ਅਧਿਕਾਰੀ ਅਜੇ ਕੁਝ ਵੀ ਬੋਲਣ ਤੋਂ ਕਰ ਰਹੇ ਨੇ ਇਨਕਾਰ
ਪਂਿਟਆਲਾ, (ਖੁਸ਼ਵੀਰ ਸਿੰਘ ਤੂਰ) । ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ 50 ਫੀਸਦੀ ਤੱਕ ਬੱਸ ਕਿਰਾਏ ‘ਤੇ 1 ਅਪਰੈਲ ਤੋਂ ਦਿੱਤੀ ਛੋਟ ਪੀਆਰਟੀਸੀ ‘ਤੇ ਭਾਰੂ ਪਵੇਗੀ। ਉਂਜ ਸਰਕਾਰ ਦੇ ਇਸ ਫੈਸਲੇ ਸਬੰਧੀ ਅਜੇ ਵੀ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ, ਪਰ ਦਬੀ ਜੁਬਾਨ ਨਾਲ ਪੀਆਰਟੀਸੀ ਦੀ ਆਮਦਨ ਘਟਣ ਦੀ ਗੱਲ ਜ਼ਰੂਰ ਆਖ ਰਹੇ ਹਨ। ਪੀਆਰਟੀਸੀ ਦੀ ਪੰਜਾਬ ਸਰਕਾਰ ਵੱਲ ਪਹਿਲਾਂ ਹੀ ਲਗਭਗ 200 ਕਰੋੜ ਰੁਪਏ ਦੀ ਸਬਸਿਡੀ ਪੈਡਿੰਗ ਖੜ੍ਹੀ ਹੈ।
ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਮੌਜੂਦਾ ਸਮੇਂ ਪੀਆਰਟੀਸੀ ਦੀ ਰੋਜ਼ਾਨਾ ਦੀ ਔਸਤਨ ਆਮਦਨ 1.32 ਕਰੋੜ ਦੇ ਕਰੀਬ ਚੱਲ ਰਹੀ ਹੈ। ਪੀਆਰਟੀਸੀ ਦੇ ਬੇੜੇ ਵਿੱਚ 1121 ਦੇ ਕਰੀਬ ਬੱਸਾਂ ਹਨ ਜੋ ਕਿ ਰੋਜ਼ਾਨਾਂ ਲੱਖਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਪੰਜਾਬ ਸਰਕਾਰ ਵੱਲੋਂ ਆਉਂਦੇ ਮਹੀਨੇ ਤੋਂ ਜੋ ਔਰਤਾਂ ਲਈ 50 ਫੀਸਦੀ ਕਿਰਾਏ ‘ਚ ਛੋਟ ਦਾ ਐਲਾਨ ਕੀਤਾ ਗਿਆ ਹੈ, ਇਸ ਨਾਲ ਪੀਆਰਟੀਸੀ ਦਾ ਗਣਿਤ ਜ਼ਰੂਰ ਵਿਗੜ ਸਕਦਾ ਹੈ।
ਜੇਕਰ ਦੇਖਿਆ ਜਾਵੇ ਤਾਂ ਮਰਦਾਂ ਦੇ ਮੁਕਾਬਲੇ ਜਿਆਦਾਤਰ ਪੀਆਰਟੀਸੀ ‘ਚ ਔਰਤਾਂ ਵੱਲੋਂ ਹੀ ਸਫ਼ਰ ਕੀਤਾ ਜਾਂਦਾ ਹੈ ਜਾਂ ਫਿਰ ਜਿਆਦਾਤਰ ਗਿਣਤੀ ਉਨ੍ਹਾਂ ਦੀ ਹੁੰਦੀ ਹੈ, ਜੋ ਕਿ ਰਿਆਇਤੀ ਦਰਾਂ ‘ਤੇ ਸਫ਼ਰ ਕਰਦੇ ਹਨ। ਇਨ੍ਹਾਂ ਵਿੱਚ ਵਿਦਿਆਰਥੀ, ਡੇਲੀ ਵੇਜ਼ਿਜ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਹਨ, ਜਿਨ੍ਹਾਂ ਦੀ ਸਬਸਿਡੀ ਦੀ ਰਕਮ ਪੰਜਾਬ ਸਰਕਾਰ ਵੱਲੋਂ ਹੀ ਅਦਾ ਕੀਤੀ ਜਾਂਦੀ ਹੈ।
ਪੰਜਾਬ ਸਰਕਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਡਾਵਾਂਡੋਲ ਦੌਰ ਵਿੱਚ ਚੱਲ ਰਹੀ ਹੈ ਅਤੇ ਮਸਾ ਆਪਣੇ ਪੈਰਾਂ ਸਿਰ ਆਈ ਪੀਆਰਟੀਸੀ ਨੂੰ ਸਰਕਾਰ ਦੇ ਇਸ ਫੈਸਲੇ ਨਾਲ ਵਿੱਤੀ ਝਟਕਾ ਜ਼ਰੂਰ ਪੁੱਜੇਗਾ। ਰਿਆਇਤੀ ਦਰਾਂ ਦੇ ਸਫ਼ਰ ਕਰਨ ਵਾਲੇ ਵੱਖ-ਵੱਖ ਕੈਟਾਗਰੀਆਂ ਦਾ ਹੀ ਸਰਕਾਰ ਵੱਲ 200 ਕਰੋੜ ਰੁਪਏ ਪੈਡਿੰਗ ਖੜ੍ਹਾ ਹੈ ਜੋ ਕਿ ਸਮੇਂ ਸਿਰ ਜਾਰੀ ਨਹੀਂ ਕੀਤਾ ਜਾ ਰਿਹਾ। ਪੀਆਰਟੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਇਹ ਸਬਸਿਡੀ ਦੀ ਰਕਮ ਸਰਕਾਰ ਵੱਲੋਂ ਆਪਣੇ ਵਿੱਤੀ ਹੱਥ ਮੁਤਾਬਿਕ ਸਾਲ ਜਾਂ ਡੇਢ ਸਾਲ ਬਾਅਦ ਜਾਰੀ ਹੁੰਦੀ ਹੈ।
ਆਰਟੀਸੀ ਵੱਲੋਂ ਆਪਣੇ ਪੈਨਸ਼ਨਰਾਂ ਦੇ ਬਕਾਏ ਆਦਿ  30-6-19 ਤੱਕ ਕਲੀਅਰ ਕੀਤੇ ਹੋਏ ਹਨ ਜਦਕਿ ਬਾਕੀ ਅਜੇ ਪੈਡਿੰਗ ਖੜ੍ਹੇ ਹਨ। ਪੀਆਰਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਕਿਰਾਏ ਵਿੱਚ 50 ਫੀਸਦੀ ਛੋਟ ਮਿਲਣ ਨਾਲ ਆਮਦਨ ਵਿੱਚ ਕਮੀ ਤਾਂ ਜ਼ਰੂਰ ਆਵੇਗੀ, ਪਰ ਕਿੰਨੀ ਆਵੇਗੀ, ਉਹ ਅਜੇ ਇਸ ਬਾਰੇ ਕੁਝ ਨਹੀਂ ਦੱਸ ਸਕਦੇ। ਉਨ੍ਹਾਂ ਕਿਹਾ ਕਿ ਦਿਨ ਖੁੱਲ੍ਹਣ ਕਾਰਨ ਆਮਦਨ ਵਿੱਚ ਹੋਰ ਵਾਧਾ ਹੋਣਾ ਸੀ, ਪਰ ਔਰਤਾਂ ਨੂੰ ਸਹੂਲਤ ਦੇਣ ਨਾਲ ਇਸ ਵਾਧੇ ਵਿੱਚ ਕਮੀ ਜ਼ਰੂਰ ਆਵੇਗੀ।
ਪੀਆਰਟੀਸੀ ਆਪਣੇ ਪੈਰਾਂ ਸਿਰ: ਐਮਡੀ
ਪੀਆਰਟੀਸੀ ਦੇ ਐਮ.ਡੀ. ਗੁਰਲਵਲੀਨ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਔਰਤਾਂ ਲਈ ਫੈਸਲਾ ਕੀਤਾ ਗਿਆ ਹੈ, ਉਹ ਅਜੇ ਲਾਗੂ ਹੋਣਾ ਹੈ। ਉਨ੍ਹਾਂ ਕਿਹਾ ਕਿ ਪੀਆਰਟਸੀ ਨੂੰ ਇਸ ਦਾ ਕਿੰਨਾ ਫਾਇਦਾ ਜਾ ਨੁਕਸਾਨ ਹੋਵੇਗਾ, ਉਸ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਪੀਆਰਟੀਸੀ ਆਪਣੀ ਪੂਰੀ ਲੀਹ ‘ਤੇ ਹੈ ਅਤੇ ਸਰਕਾਰ ਵੱਲੋਂ ਹਰ ਮੱਦਦ ਕੀਤੀ ਜਾ ਰਹੀ ਹੈ।
ਦੇਖਿਓ ਕੈਪਟਨ ਸਾਹਿਬ ਕਿਤੇ ਅਪਰੈਲ ਫੂਲ ਹੀ ਹੋਜੇ!
ਇੱਧਰ 1 ਅਪਰੈਲ ਤੋਂ ਔਰਤਾਂ ਦੀ ਅੱਧੀ ਟਿਕਟ ਲਾਗੂ ਹੋਣ ਦੇ ਫੈਸਲੇ ਨੂੰ ਲੈ ਕੇ ਸ਼ੋਸਲ ਮੀਡੀਆ ‘ਤੇ ਕੈਪਟਨ ਸਰਕਾਰ ‘ਤੇ ਵਿਅੰਗ ਵੀ ਸ਼ੁਰੂ ਹੋ ਗਏ ਹਨ। ਸ਼ੋਸਲ ਮੀਡੀਆ ਤੇ ਜੋ ਪੋਸਟਾਂ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ਵਿੱਚ ਲਿਖਿਆ ਜਾ ਰਿਹਾ ਹੈ ਕਿ 1 ਅਪਰੈਲ ਦੀ ਤਾਰੀਖ ਵੀ ਅਜ਼ਬ ਹੈ, ਦੇਖਿਓ ਕੈਪਟਨ ਸਾਹਿਬ ਕਿਤੇ ਅਪਰੈਲ ਫੂਲ ਹੀ ਹੋਜੇ। ਸ਼ੋਸਲ ਮੀਡੀਆ ‘ਤੇ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦਿਆਂ ‘ਤੇ ਵੀ ਤੰਨਜ ਕਸੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੇਂ ਸਾਲ ਮੌਕੇ ਲਾਗੂ ਹੋਏ ਸਰਕਾਰ ਵੱਲੋਂ ਵਧਾਏ ਬੱਸ ਕਿਰਾਏ
ਵਧੇ ਬੱਸ ਕਿਰਾਇਆ ਨਾਲ ਪੀਆਰਟੀਸੀ ਨੂੰ ਮਹੀਨੇ ‘ਚ ਹੋਵੇਗਾ 60 ਲੱਖ ਰੁਪਏ ਦਾ ਫਾਇਦਾ
ਸਰਕਾਰ ਵੱਲੋਂ ਆਮ ਬੱਸ ਕਿਰਾਏ ਵਿੱਚ ਕੀਤਾ ਗਿਆ ਸੀ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਕੀਤੇ ਵਾਧੇ ਨਾਲ ਜਿੱਥੇ ਆਮ ਲੋਕਾਂ ਦੀ ਜੇਬ੍ਹ ‘ਤੇ ਅੱਜ ਤੋਂ ਭਾਰ ਪੈਣਾ ਸ਼ੁਰੂ ਹੋ ਗਿਆ ਹੈ, ਉੱਥੇ ਹੀ ਪੀਆਰਟੀਸੀ ਨੂੰ ਇਸ ਵਾਧੇ ਨਾਲ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਿਰਾਇਆ ਵਧਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਰੋਸ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸਰਕਾਰ ਵੱਲੋਂ ਨਵੇਂ ਸਾਲ ਦੇ ਦਿੱਤੇ ਤੋਹਫ਼ੇ ਵਜੋਂ ਇਹ ਵਧਿਆ ਕਿਰਾਇਆ ਅੱਜ ਤੋਂ ਲਾਗੂ ਹੋ ਗਿਆ ਹੈ।
ਸਰਕਾਰ ਵੱਲੋਂ ਆਮ ਬੱਸ ਕਿਰਾਏ ਵਿੱਚ 2 ਪੈਸੇ ਵਾਧਾ ਕੀਤਾ ਗਿਆ ਹੈ, ਜਿਸ ਨਾਲ ਕਿ ਹੁਣ 1.14 ਪੈਸੇ ਤੋਂ ਵੱਧ ਕੇ 1.16 ਪੈਸੇ ਹੋ ਗਿਆ ਹੈ। ਇਸ ਤੋਂ ਇਲਾਵਾ ਆਮ ਏ.ਸੀ. ਬੱਸਾਂ ਦਾ ਕਿਰਾਇਆ 1.39 ਪੈਸੇ, ਇੰਟੈਗਰਲ ਕੋਚ ਦਾ ਕਿਰਾਇਆ 2.08 ਪੈਸੇ ਜਦਕਿ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 2.32 ਪੈਸੇ ਹੋ ਗਿਆ ਹੈ।  ਅੱਜ ਤੋਂ ਵਧੇ ਕਿਰਾਏ ਨਾਲ ਆਮ ਲੋਕਾਂ ਦੀ ਜੇਬ ‘ਤੇ ਹੋਰ ਭਾਰ ਪੈ ਗਿਆ ਹੈ ਅਤੇ ਆਮ ਲੋਕਾਂ ਦੀ ਸਵਾਰੀ ਕਹੀ ਜਾਣ ਵਾਲੀ ਬੱਸ ਦਾ ਸਫ਼ਰ ਕਰਨਾ ਵੀ ਔਖਾ ਹੋ ਗਿਆ ਹੈ।  ਵਧੇ ਕਿਰਾਏ ਨਾਲ ਪੀਆਰਟੀਸੀ ਨੂੰ ਇੱਕ ਦਿਨ ਵਿੱਚ ਲਗਭਗ 2 ਲੱਖ ਰੁਪਏ ਫਾਇਦਾ ਮਿਲੇਗਾ। ਜੇਕਰ ਮਹੀਨੇ ਦਾ ਜੋੜ ਤੋੜ ਕੀਤਾ ਜਾਵੇ ਤਾਂ ਪੀਆਰਟਸੀ ਦੇ ਖਜਾਨੇ ਵਿੱਚ ਇੱਕ ਮਹੀਨੇ ਵਿੱਚ 60 ਲੱਖ ਰੁਪਏ ਜੁੜਨਗੇ।
ਇੱਕ ਸਾਲ ਅੰਦਰ ਪੀਆਰਟੀਸੀ ਨੂੰ ਇਸ ਵਧੇ ਕਿਰਾਏ ਨਾਲ 7 ਕਰੋੜ 20 ਲੱਖ ਰੁਪਏ ਦਾ ਫਾਇਦਾ ਮਿਲੇਗਾ। ਪੀਆਰਟੀਸੀ ਅੰਦਰ ਮੌਜੂਦਾ ਸਮੇਂ 1121 ਬੱਸਾਂ ਸੜਕਾਂ ‘ਤੇ ਦੌੜ ਰਹੀਆਂ ਰਹੀਆਂ ਹਨ ਜੋ ਕਿ ਰੋਜਾਨਾਂ ਲੱਖਾਂ ਕਿਲੋਮੀਟਰ ਸਫ਼ਰ ਤੈਅ ਕਰਦੀਆਂ ਹਨ। ਇਸ ਵਧੇ ਕਿਰਾਏ ਨਾਲ ਪਟਿਆਲਾ ਤੋਂ ਦਿੱਲੀ ਦੇ ਆਉਣ ਜਾਣ ਦਾ ਸਫ਼ਰ ਕਰਨ ਵਾਲੇ ਯਾਤਰੀ ‘ਤੇ ਸਿੱਧਾ 10 ਰੁਪਏ ਦਾ ਬੋਝ ਪਵੇਗਾ। ਇਸ ਤੋਂ ਇਲਾਵਾ ਪਟਿਆਲਾ ਤੋਂ ਚੰਡੀਗੜ੍ਹ ਦੇ ਸਫ਼ਰ ਲਈ ਤਿੰਨ ਰੁਪਏ ਤੋਂ ਜਿਆਦਾ ਯਾਤਰੀ ਨੂੰ ਤਾਰਨੇ ਪੈਣਗੇ। ਇਸ ਤੋਂ ਇਲਾਵਾ ਪੰਜਾਬ ਦੇ ਕਈ ਲੰਮੇ ਰੂਟਾਂ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਤਾਰਨੇ ਪੈਣਗੇ।
ਪੀਆਰਟਸੀ ਦੇ ਖਜਾਨੇ ਵਿੱਚ ਇੱਕ ਮਹੀਨੇ ਵਿੱਚ 60 ਲੱਖ ਰੁਪਏ ਜੁੜਨਗੇ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 30 ਦਸਬੰਰ ਨੂੰ ਵਧੇ ਕਿਰਾਏ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਇਸ ਅਨੁਸਾਰ ਇਹ ਕਿਰਾਇਆ ਅੱਜ ਨਵੇਂ ਸਾਲ ਤੋਂ ਲਾਗੂ ਹੋ ਗਿਆ ਹੈ। ਖਾਸ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ 19 ਅਗਸਤ 2019 ਨੂੰ ਪੰਜ ਪੈਸੇ ਦਾ ਵਾਧਾ ਕੀਤਾ ਗਿਆ ਸੀ, ਜਿਸ ਨਾਲ ਕਿ ਆਮ ਕਿਰਾਇਆ 109 ਪੈਸੇ ਤੋਂ ਵੱਧ ਕੇ 114 ਪੈਸੇ ਹੋ ਗਿਆ ਸੀ। ਉਂਜ ਵਿਚਕਾਰ ਇਹ ਕਿਰਾਇਆ ਘਟ ਵੀ ਗਿਆ ਸੀ, ਪਰ ਮੁੜ ਉੱਥੇ ਹੀ ਆ ਗਿਆ। ਪੀਆਰਟੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਡੀਜ਼ਲ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ
ਜਿਸ ਕਾਰਨ ਕਿਰਾਇਆ ਵਧਾਉਣਾ ਜ਼ਰੂਰੀ ਸੀ। ਇੱਧਰ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਵਧੇ ਕਿਰਾਏ ਨੂੰ ਲੈ ਕੇ ਰੋਸ ਹੈ। ਰੋਜਾਨਾ ਸਫ਼ਰ ਕਰਨ ਵਾਲੇ ਵਪਾਰੀ ਰਮੇਸ਼ ਕੁਮਾਰ ਅਤੇ ਸੁਧੀਰ ਮਿੱਤਲ ਦਾ ਕਹਿਣਾ ਸੀ ਕਿ ਇੱਕ ਪਾਸੇ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕਿਰਾਏ ਦੇ ਮਾਮਲੇ ਵਿੱਚ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਆਖੀ ਗਈ ਸੀ, ਜੋ ਕਿ ਸਿਰਫ਼ ਲਾਰੇ ਹੀ ਸਾਬਤ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।