Indians - Sach Kahoon Punjabi
ਯੂਕਰੇਨ ਦੇ ਹਰ-ਪਲ ਦੇ ਘਟਨਾਕ੍ਰਮ ਦੀ ਖ਼ਬਰ ਟੀਵੀ ਅਤੇ ਇੰਟਰਨੈਟ ਰਾਹੀਂ ਲੈ ਰਹੇ ਰਿਸ਼ਤੇਦਾਰ
ਯੂਕਰੇਨ ਦੇ ਹਰ-ਪਲ ਦੇ ਘਟਨਾਕ੍ਰਮ ਦੀ ਖ਼ਬਰ ਟੀਵੀ ਅਤੇ ਇੰਟਰਨੈਟ ਰਾਹੀਂ ਲੈ ਰਹੇ ਰਿਸ਼ਤੇਦਾਰ
ਸਰਸਾ (ਸੱਚ ਕਹੂੰ ਨਿਊਜ਼)। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਛੇਵਾਂ ਦਿਨ ਹੈ। ਹੁਣ ਰੂਸੀ ਸੈਨਿਕ ਯੂਕਰੇਨ ਦੀ ਰਾਜਧਾਨੀ ਕੀਵ ਦੇ ਬਹੁਤ ਨੇੜੇ ਪਹੁੰਚ ਗਏ ਹਨ। ਇਸ ਦੌਰਾਨ ਯੂਕਰੇਨ ਵਿੱਚ ਫਸੇ ਜ਼ਿਲ੍ਹੇ ਦੇ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਚਿੰਤਾ ਵਧ ਗਈ ਹੈ। ਰਿਸ਼ਤੇਦਾਰ ਟੀਵੀ ਅਤੇ ਇੰਟਰਨੈਟ ਰਾਹੀਂ ਪਲ-ਪਲ ਉੱਥੋਂ ਦੀਆ ਘਟਨਾਵਾਂ ਦੀ ਖ਼ਬਰ ਲੈ ਰਹੇ ਹਨ। ਵੌਇਸ ਅਤੇ ਵੀਡੀਓ ਕਾਲਾਂ ਰਾਹੀਂ ਉਹਨਾਂ ਨਾਲ ਸੰਪਰਕ ਵਿੱਚ ਬਣੇ ਹੋਏ ਹਨ। ਦੂਜੇ ਪਾਸੇ ਬੱਚਿਆਂ ਦੇ ਸਹੀ ਸਲਾਮਤ ਘਰ ਪਰਤਣ ਲਈ ਪ੍ਰਮਾਤਮਾ ਅੱਗੇ ਅਰਦਾਸਾਂ ਕਰਨ ਦਾ ਦੌਰ ਚੱਲ ਰਿਹਾ ਹੈ। ਕਈ ਵਿਦਿਆਰਥੀ ਹੁਣ ਉੱਥੋਂ ਛੱਡ ਕੇ ਦੂਜੇ ਦੇਸ਼ਾਂ ਵਿੱਚ ਦਖਲ ਹੋ ਗਏ ਹਨ, ਜਿਸ ਤੋਂ ਬਾਅਦ ਮਾਪਿਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ।
ਮੰਗਲਵਾਰ ਨੂੰ ਡੀਸੀ ਕਲੋਨੀ ਵਿੱਚ ਰਹਿਣ ਵਾਲੇ ਜਗਦੀਸ਼ ਗੋਦਾਰਾ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ ਪੋਤੀ ਇਸ਼ਿਤਾ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਈ ਹੋਈ ਹੈ। ਉਹ ਬਚਪਨ ਤੋਂ ਹੀ ਉਨ੍ਹਾਂ ਕੋਲ ਪਲੀ ਹੈ। ਹੁਣ ਯੂਕਰੇਨ ਵਿੱਚ ਫਸੀ ਹੋਣ ਕਾਰਨ ਉਹ ਇਸ਼ਿਤਾ ਨੂੰ ਲੈ ਕੇ ਚਿੰਤਤ ਹਨ। ਇਸ਼ਿਤਾ ਦੀ ਮਾਸੀ ਤਾਰਿਕਾ ਨੇ ਦੱਸਿਆ ਕਿ ਇਸ਼ਿਤਾ ਖਾਰਕੀਵ ਵਿੱਚ ਹੈ। ਉਹਨਾਂ ਕੋਲ ਖਾਣ-ਪੀਣ ਦੀਆਂ ਚੀਜ਼ਾ ਵੀ ਸੀਮਤ ਹਨ। ਹੁਣ ਸਾਹ ਲੈਣ ਵਿੱਚ ਵੀ ਘੁਟਣ ਦਾ ਅਹਿਸਾਸ ਹੋ ਰਿਹਾ ਹੈ। ਉਸਨੇ ਮੰਗਲਵਾਰ ਸਵੇਰੇ ਹੀ ਇਸ਼ਿਤਾ ਨਾਲ ਗੱਲ ਕੀਤੀ ਸੀ। ਇਸ਼ਿਤਾ ਬੀਤੀ 6 ਦਸੰਬਰ ਨੂੰ ਯੂਕਰੇਨ ਗਈ ਸੀ।
ਰੋਮਾਨੀਆ ਬਾਰਡਰ ਪਹੁੰਚਿਆ ਬੇਟਾ, ਪਰਿਵਾਰ ਵਾਲਿਆਂ ਦੇ ਚਿਹਰੇ ‘ਤੇ ਆਈ ਖੁਸ਼ੀ
ਸਿਵਲ ਹਸਪਤਾਲ ਵਿੱਚ ਨਰਸ ਵੱਜੋਂ ਕੰਮ ਕਰਦੀ ਹਰਜੀਤ ਕੌਰ ਦੇ ਚਿਹਰੇ ’ਤੇ ਮੰਗਲਵਾਰ ਨੂੰ ਖੁਸ਼ੀ ਝਲਕ ਰਹੀ ਸੀ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਉਹ ਚਿੰਤਤ ਸੀ, ਉਸ ਦਾ ਪੁੱਤਰ ਅਰਮਾਨ ਯੂਕਰੇਨ ਵਿੱਚ ਫਸਿਆ ਹੋਇਆ ਸੀ। ਉਹ ਲਗਾਤਾਰ ਉਸਦੇ ਸੰਪਰਕ ਵਿੱਚ ਸੀ। ਡਿਊਟੀ ਦੌਰਾਨ ਵੀ ਜਦੋਂ ਉਸ ਨੂੰ ਸਮਾਂ ਮਿਲਿਆ ਤਾਂ ਉਹ ਵਟਸਐਪ ’ਤੇ ਵੀਡੀਓ ਕਾਲ ਰਾਹੀਂ ਉਸ ਬਾਰੇ ਜਾਣਕਾਰੀ ਲੈ ਰਹੀ ਸੀ। ਪਰ ਹੁਣ ਅਰਮਾਨ ਰੋਮਾਨੀਆ ਬਾਰਡਰ ’ਤੇ ਪਹੁੰਚ ਗਿਆ ਹੈ। ਹਾਲਾਂਕਿ ਇੱਥੇ ਅਜੇ ਤੱਕ ਕੋਈ ਫਲਾਈਟ ਦੀ ਸਹੂਲਤ ਨਹੀਂ ਹੈ, ਪਰ ਉੱਥੇ ਯੂਕਰੇਨ ਨਾਲੋਂ ਜ਼ਿਆਦਾ ਸੁਰੱਖਿਅਤ ਹੈ। ਉਸਨੂੰ ਉਮੀਦ ਹੈ ਕਿ ਜਲਦੀ ਹੀ ਅਰਮਾਨ ਸਰਸਾ ਆਵੇਗਾ।
ਖਾਰਕੀਵ ਤੋਂ ਹੰਗਰੀ ਹੁੰਦਾ ਹੋਇਆ ਮੋਹਿਤ ਦੋਸਤਾਂ ਸਮੇਤ ਅੱਜ ਸੰਭਾਵਤ ਤੌਰ ’ਤੇ ਪਹੁੰਚ ਸਕਦਾ ਹੈ ਇੰਡੀਆ
ਪਿੰਡ ਹਾਂਡੀਖੇੜਾ ਦਾ ਰਹਿਣ ਵਾਲਾ ਮੋਹਿਤ ਸਿਹਾਗ ਖਾਰਕੀਵ ਦੇ ਰਸਤੇ ਹੰਗਰੀ ਪਹੁੰਚਿਆ ਹੈ। ਉੱਥੋਂ ਉਹ ਸ਼ਾਇਦ ਦੇਰ ਰਾਤ ਤੱਕ ਭਾਰਤ ਲਈ ਰਵਾਨਾ ਹੋ ਜਾਵੇਗਾ। ਮੋਹਿਤ ਦੇ ਪਿਤਾ ਆਤਮਾ ਰਾਮ ਨੇ ਦੱਸਿਆ ਕਿ ਬੇਟੇ ਦੇ ਸੁਰੱਖਿਅਤ ਬਾਹਰ ਨਿਕਲਣ ਤੋਂ ਬਾਅਦ ਉਸ ਦੀ ਚਿੰਤਾ ਕੁਝ ਘੱਟ ਹੋਈ ਹੈ। ਮੋਹਿਤ ਦੇ ਨਾਲ ਚਾਰ ਹੋਰ ਦੋਸਤ ਵੀ ਹਨ, ਜਿਨ੍ਹਾਂ ਵਿੱਚੋਂ ਮਹਾਰਾਸ਼ਟਰ, ਕਰਨਾਟਕ ਅਤੇ ਹੋਰ ਥਾਵਾਂ ਤੋਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੋਰੋਨਾ : ਭਾਰਤੀਆਂ ਨੂੰ ਲੈਣ ਏਅਰ ਇੰਡੀਆ ਦਾ ਇੱਕ ਹੋਰ ਜਹਾਜ਼ ਜਾਵੇਗਾ ਚੀਨ
ਇੱਕ ਵਿਸ਼ੇਸ਼ ਜਹਾਜ਼ 324 ਭਾਰਤੀਆਂ ਨੂੰ ਲੈ ਕੇ ਸ਼ਨਿੱਚਰਵਾਰ ਦੀ ਸਵੇਰ ਨੂੰ ਦਿੱਲੀ ਪੁੱਜਾ
ਨਵੀਂ ਦਿੱਲੀ (ਏਜੰਸੀ)। ਚੀਨ ‘ਚ ਫੈਲੇ ਕੋਰੋਨਾ ਵਾਇਰਸ Corona ਨੇ ਦੁਨੀਆ ਭਰ ‘ਚ ਦਸਤਕ ਦੇ ਦਿੱਤੀ ਹੈ। ਇਸ ਵਾਇਰਸ ਕਾਰਨ ਹਰ ਪਾਸੇ ਦਹਿਸ਼ਤ ਹੈ। ਵਾਇਰਸ ਕਾਰਨ ਇਕੱਲੇ ਚੀਨ ਵਿੱਚ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦਾ ਸ਼ਹਿਰ ਵੁਹਾਨ ਕੋਰੋਨਾ ਵਾਇਰਸ ਫੈਲਣ ਦਾ ਕੇਂਦਰ ਹੈ। ਚੀਨ ‘ਚ ਰਹਿੰਦੇ ਭਾਰਤੀਆਂ ਲਈ ਇਹ ਵਾਇਰਸ ਵੱਡੀ ਪਰੇਸ਼ਾਨੀ ਬਣ ਗਿਆ ਹੈ, ਕਿਉਂਕਿ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀਂ ਚੀਨ ਸਥਿੱਤ ਯੂਨੀਵਰਸਿਟੀਆਂ ‘ਚ ਪੜ੍ਹਨ ਲਈ ਗਏ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਤੇ ਹੋਰ ਭਾਰਤੀਆਂ ਨੂੰ ਚੀਨ ਤੋਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ।
ਸ਼ੁੱਕਰਵਾਰ ਦੇਰ ਰਾਤ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਚੀਨ ਦੇ ਵੁਹਾਨ ਤੋਂ 324 ਭਾਰਤੀਆਂ ਨੂੰ ਲੈ ਕੇ ਸ਼ਨਿੱਚਰਵਾਰ ਦੀ ਸਵੇਰ ਨੂੰ ਦਿੱਲੀ ਪੁੱਜਾ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਸਭ ਤੋਂ ਵਧ ਪ੍ਰਭਾਵਿਤ ਵੁਹਾਨ ਤੋਂ ਭਾਰਤੀਆਂ ਨੂੰ ਲਿਆਉਣ ਲਈ ਇਕ ਹੋਰ ਵਿਸ਼ੇਸ਼ ਜਹਾਜ਼ ਸ਼ਨੀਵਾਰ ਦੀ ਦੁਪਹਿਰ ਨੂੰ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਵੇਗਾ। ਏਅਰ ਇੰਡੀਆ ਦੇ ਬੁਲਾਰੇ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇੱਕ ਹੋਰ ਜਹਾਜ਼ ਅੱਜ ਦੁਪਹਿਰ 12 ਵਜ ਕੇ 50 ਮਿੰਟ ‘ਤੇ ਦਿੱਲੀ ਤੋਂ ਵੁਹਾਨ ਲਈ ਰਵਾਨਾ ਹੋਵੇਗਾ, ਜਿਸ ਵਿੱਚ ਡਾਕਟਰਾਂ ਦੀ ਟੀਮ ਉਹ ਹੀ ਹੋਵੇਗੀ ਪਰ ਚਾਲਕ ਦਲ ਦੇ ਮੈਂਬਰ ਅਤੇ ਜਹਾਜ਼ ਵੱਖਰਾ ਹੋਵੇਗਾ। ਬਚਾਅ ਟੀਮ ਦੀ ਅਗਵਾਈ ਇੱਕ ਵਾਰ ਫਿਰ ਏਅਰ ਇੰਡੀਆ ਦੇ ਪਰਿਚਾਲਨ ਡਾਇਰੈਕਟਰ, ਕੈਪਟਨ ਅਮਿਤਾਭ ਸਿੰਘ ਕਰਨਗੇ। ਇੱਥੇ ਦੱਸ ਦੇਈਏ ਕਿ ਏਅਰ ਇੰਡੀਆ ਦਾ ਪਹਿਲਾ ਜਹਾਜ਼ ਵੁਹਾਨ ਸ਼ਹਿਰ ਤੋਂ 324 ਯਾਤਰੀਆਂ ਨੂੰ ਵਾਪਸ ਭਾਰਤ ਲਿਆਇਆ ਸੀ।
ਏਅਰ ਇੰਡੀਆ ਦੇ ਬੁਲਾਰੇ ਇਹ ਦੱਸਿਆ
ਵਾਪਸ ਪਰਤੇ ਜਹਾਜ਼ ‘ਚ ਰਾਮ ਮਨੋਹਰ ਲੋਹੀਆ ਹਸਪਤਾਲ ਦੇ 5 ਡਾਕਟਰਾਂ ਦੀ ਟੀਮ ਸੀ।
ਇਸ ਵਿੱਚ ਇੱਕ ਪੈਰਾਮੈਡੀਕਸ, ਕੋਕਪਿਟ ਚਾਲਕ ਦਲ ਦੇ 5 ਮੈਂਬਰ ਅਤੇ ਕੈਬਿਨ ਚਾਲਕ ਦਲ ਦੇ 15 ਮੈਂਬਰ ਸਨ।
ਇਨ੍ਹਾਂ 324 ਯਾਤਰੀਆਂ ‘ਚੋਂ 211 ਵਿਦਿਆਰਥੀ, 110 ਪੇਸ਼ੇਵਰ ਅਤੇ 3 ਨਾਬਾਲਗ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
election | ਭਾਰਤੀਆਂ ਨੇ ਬਣਾਈ ਸੰਸਦ ‘ਚ ਆਪਣੀ ਜਗ੍ਹਾਂ
ਲੰਡਨ। ਬ੍ਰਿਟੇਨ ਵਿਚ ਕੰਜ਼ਰਵੇਟਿਵ ਅਤੇ ਲੇਬਰ ਪਾਰਟੀਆਂ ਦੇ ਭਾਰਤੀਆਂ ਮੂਲ ਦੇ ਉਮੀਦਵਾਰਾਂ ਨੇ ਸ਼ੁੱਕਰਵਾਰ ਨੂੰ ਆਮ ਚੋਣਾਂ ਦੇ ਨਤੀਜੇ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਕੁਝ ਨਵੇਂ ਚਿਹਰਿਆਂ ਦੇ ਨਾਲ ਕਰੀਬ 12 ਸਾਂਸਦਾਂ ਨੇ ਆਪਣੀਆਂ-ਆਪਣੀਆਂ ਸੀਟਾਂ ਬਰਕਰਾਰ ਰੱਖੀਆਂ।
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚੋਣਾਂ ਵਿਚ ਜਿੱਤ ਦਰਜ ਕਰਦਿਆਂ ਨਵੇਂ ਸਾਲ ਵਿਚ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਵੱਖ ਕਰਨ ਦਾ ਰਸਤਾ ਆਸਾਨ ਕਰ ਦਿੱਤਾ ਹੈ। ਕੰਜ਼ਰਵੇਟਿਵ ਪਾਰਟੀ ਲਈ ਗਗਨ ਮਹਿੰਦਰਾ ਅਤੇ ਕਲੇਅਰ ਕੋਟੀਨਹੋ ਅਤੇ ਲੇਬਰ ਪਾਰਟੀ ਦੇ ਨਵੇਂਦਰੁ ਮਿਸ਼ਰਾ ਪਹਿਲੀ ਵਾਰ ਸਾਂਸਦ ਬਣੇ। ਗੋਵਾ ਮੂਲ ਦੀ ਕੋਟੀਨਹੋ ਨੇ 35,624 ਵੋਟਾਂ ਦੇ ਨਾਲ ਸੁਰੇ ਈਸਟ ਸੀਟ ‘ਤੇ ਜਿੱਤ ਦਰਜ ਕੀਤੀ। ਮਹਿੰਦਰਾ ਨੇ ਹਰਟਫੋਰਡਸ਼ਾਇਰ ਸਾਊਥ ਵੈਸਟ ਸੀਟ ‘ਤੇ ਜਿੱਤ ਦਰਜ ਕੀਤੀ।
ਭਾਰਤੀ ਮੂਲ ਦੇ ਸਾਂਸਦਾਂ ਵਿਚ ਬ੍ਰਿਟੇਨ ਦੀ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸ਼ਾਮਲ ਰਹੀ। ਉਹਨਾਂ ਦੇ ਜਾਨਸਨ ਦੇ ਨਵੀਂ ਕੈਬਨਿਟ ਵਿਚ ਵੀ ਜਗ੍ਹਾ ਬਣਨ ਦੀ ਆਸ ਹੈ। ਪਟੇਲ ਨੇ ਐਸੇਕਸ ਵਿਚ ਵਿਦਹਾਮ ਸੀਟ ਤੋਂ ਜਿੱਤ ਹਾਸਲ ਕੀਤੀ। ਉਹਨਾਂ ਨੇ ਕਿਹਾ,”ਅਸੀਂ ਤਰਜੀਹਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ ਅਤੇ ਸਾਡੀ ਤਰਜੀਹ ਬ੍ਰੈਗਜ਼ਿਟ ਹੈ।
ਸਮਝੌਤਾ ਤਿਆਰ ਹੈ ਅਤੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਾਕ ਅਤੇ ਸਾਬਕਾ ਅੰਤਰਰਾਸ਼ਟਰੀ ਵਿਕਾਸ ਮੰਤਰੀ ਆਲੋਕ ਸ਼ਰਮਾ ਨੇ ਵੀ ਜਿੱਤ ਹਾਸਲ ਕੀਤੀ। ਸ਼ੈਲੇਸ਼ ਵਾਰਾ ਨੌਰਥ ਵੈਸਟ ਕੈਮਬ੍ਰਿਜਸ਼ਾਇਰ ਤੋਂ ਜਿੱਤੇ ਅਤੇ ਸੁਏਲਾ ਬ੍ਰੇਵਰਮੈਨ ਨੇ ਫੇਅਰਹਾਮ ਤੋਂ ਜਿੱਤ ਦਰਜ ਕੀਤੀ। ਬ੍ਰੈਗਜ਼ਿਟ ਸਮਰਥਕ ਸਾਂਸਦ ਬ੍ਰੇਵਰਮੈਨ ਨੇ ਆਪਣੇ ਹਲਕੇ ਦੀ ਟੀਮ ਦਾ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
explosion | 130 ਲੋਕਾਂ ਤੋਂ ਜ਼ਿਆਦਾ ਹੋਏ ਜ਼ਖਮੀ
ਸੂਡਾਨ। ਸੂਡਾਨ ‘ਚ ਇਕ ਸੈਰੇਮਿਕ ਕਾਰਖਾਨੇ ਦੇ ਐੱਲ. ਪੀ. ਜੀ. ਟੈਂਕਰ ‘ਚ ਭੀਸ਼ਣ ਧਮਾਕੇ ‘ਚ 18 ਭਾਰਤੀਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 130 ਜ਼ਖਮੀ ਹੋ ਗਏ ਹਨ। ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਖਾਰਤੂਮ ਦੇ ਖੇਤਰ ‘ਚ ਸੀਲਾ ਸੈਰੇਮਿਕ ਫੈਕਟਰੀ ‘ਚ ਹੋਈ ਘਟਨਾ ਤੋਂ ਬਾਅਦ, 16 ਭਾਰਤੀ ਲਾਪਤਾ ਹਨ। ਭਾਰਤੀ ਦੂਤਘਰ ਨੇ ਇਕ ਬਿਆਨ ਜਾਰੀ ਕਰ ਆਖਿਆ ਕਿ ਤਾਜ਼ਾ ਪਰ ਅਪੁਸ਼ਟ ਰਿਪੋਰਟਰ ਮੁਤਾਬਕ 18 ਦੀ ਮੌਤ ਹੋ ਚੁੱਕੀ ਹੈ। ਕੁਝ ਲਾਪਤਾ ਲੋਕ ਮ੍ਰਿਤਕਾਂ ‘ਚ ਸ਼ਾਮਲ ਹੋ ਸਕਦੇ ਹਨ, ਜਿਸ ਦੀ ਜਾਣਕਾਰੀ ਅਜੇ ਨਹੀਂ ਮਿਲ ਪਾਈ ਕਿਉਂਕਿ ਲਾਸ਼ਾਂ ਅੱਗ ਨਾਲ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ। ਦੂਤਘਰ ਨੇ ਬੁੱਧਵਾਰ ਨੂੰ ਉਨ੍ਹਾਂ ਭਾਰਤੀਆਂ ਦੀ ਇਕ ਲਿਸਟ ਜਾਰੀ ਕੀਤੀ ਜੋ ਹਸਪਤਾਲ ‘ਚ ਹਨ, ਲਾਪਤਾ ਹਨ ਜਾਂ ਤ੍ਰਾਸਦੀ ‘ਚ ਬਚ ਗਏ ਹਨ।
ਅੰਕੜਿਆਂ ਮੁਤਾਬਕ 7 ਲੋਕ ਹਸਪਤਾਲ ‘ਚ ਹਨ, ਜਿਨ੍ਹਾਂ ‘ਚੋਂ 4 ਦੀ ਹਾਲਤ ਗੰਭੀਰ ਹੈ। 34 ਬਚੇ ਹੋਏ ਭਾਰਤੀ ਸਲੂਮੀ ਸੈਰੇਮਿਕਸ ਕਾਰਖਾਨੇ ਦੇ ਆਵਾਸਾਂ ‘ਚ ਰਹਿ ਰਹੇ ਹਨ। ਜਾਣਕਾਰੀ ਮੁਤਾਬਕ ਸੂਡਾਨ ਸਰਕਾਰ ਨੇ ਆਖਿਆ ਹੈ ਕਿ ਘਟਨਾ ‘ਚ 23 ਲੋਕ ਮਾਰੇ ਗਏ ਅਤੇ 130 ਤੋਂ ਜ਼ਿਆਦਾ ਜ਼ਖਮੀ ਹੋਏ। ਸੂਡਾਨ ਸਰਕਾਰ ਨੇ ਆਖਿਆ ਕਿ ਉਥੇ ਜਲਣਸ਼ੀਲ ਪਦਾਰਥਾਂ ਦਾ ਗਲਤ ਤਰੀਕੇ ਨਾਲ ਭੰਡਾਰ ਕੀਤਾ ਗਿਆ ਸੀ, ਜਿਸ ਕਾਰਨ ਅੱਗ ਫੈਲ ਗਈ। ਉਨ੍ਹਾਂ ਨੇ ਆਖਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। explosion
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਭਾਰਤੀਆਂ ਦੇ ਹੱਕਾਂ ’ਤੇ ਡਾਕਾ ਮਾਰਨ ਵਾਲਿਆਂ ਨੂੰ ਨਹੀਂ ਬਖਸ਼ਣਗੇ
ਰਮੇਸ਼ ਠਾਕੁਰ
ਖਾਸ ਮੁਲਾਕਾਤ
ਪੂਰਬਉੱਤਰ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਵੱਸੇ ਬੰਗਲਾਦੇਸ਼ੀਆਂ ’ਤੇ ਕਾਰਵਾਈ ਲਈ ਨੈਸ਼ਨਲ ਸਿਟੀਜ਼ਨ ਰਜਿਸਟਰ ਦੀ ਆਖ਼ਰੀ ਰਿਪੋਰਟ ਆਉਣ ਦੇ ਨਾਲ ਹੀ ਚਾਰੇ ਪਾਸੇ ਖਲਬਲੀ ਮੱਚ ਗਈ ਹੈ। ਗ਼ੈਰ-ਕਾਨੂੰਨੀ ਨਾਗਰਿਕਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਹੀਂ, ਸਗੋਂ ਲੱਖਾਂ ਵਿੱਚ ਸਾਹਮਣੇ ਆਈ ਹੈ। ਸੱਤਾ ਪੱਖ ਐਨਆਰਸੀ ਰਿਪੋਰਟ ’ਤੇ ਜਿੱਥੇ ਖੁਸ਼ੀ ਮਨਾ ਰਿਹਾ ਹੈ, ਉੱਥੇ ਹੀ ਕੁੱਝ ਪਾਰਟੀਆਂ ਵਿਰੋਧ ਵਿੱਚ ਉੱਤਰ ਆਈਆਂ ਹਨ। ਦਰਅਸਲ, ਗ਼ੈਰ-ਕਾਨੂੰਨੀ ਘੁਸਪੈਠੀਆਂ ਦਾ ਮਸਲਾ ਅੱਜ ਦਾ ਨਹੀਂ ਹੈ, ਦਹਾਕਿਆਂ ਪੁਰਾਣਾ ਹੈ। ਪਰ ਇਸ ਮਸਲੇ ’ਤੇ ਪਿਛਲੀਆਂ ਸਰਕਾਰਾਂ ਨੇ ਪ੍ਰਤੱਖ ਰੂਪ ’ਚ ਹੱਥ ਕਦੇ ਨਹੀਂ ਪਾਇਆ। ਹੱਥ ਨਾ ਪਾਉਣ ਦਾ ਇੱਕ ਕਾਰਨ ਵੋਟ ਬੈਂਕ ਦੀ ਸਿਆਸਤ ਵੀ ਰਹੀ। ਪਰ ਹੁਣ ਹਾਲਾਤ ਪਹਿਲਾਂ ਤੋਂ ਵੱਖਰੇ ਹਨ। ਕੇਂਦਰ ਸਰਕਾਰ ਇਸ ਸਮੇਂ ਗ਼ੈਰ-ਕਾਨੂੰਨੀ ਬੰਗਲਾਦੇਸ਼ੀਆਂ ਨੂੰ ਖਦੇੜਨ ਦੀ ਦਿਸ਼ਾ ਵਿੱਚ ਆਖ਼ਰੀ ਕਦਮ ਵਧਾ ਚੁੱਕੀ ਹੈ। ਇਸ ਮਸਲੇ ’ਤੇ ਰਮੇਸ਼ ਠਾਕੁਰ ਨੇ ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਿਓਤੀ ਨਾਲ ਵਿਸਤ੍ਰਿਤ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਹਿੱਸੇ:-
ਤੁਸÄ ਐਨਆਰਸੀ ਦੀ ਫਾਈਨਲ ਰਿਪੋਰਟ ਨੂੰ ਕਿਸ ਰੂਪ ’ਚ ਵੇਖਦੇ ਹੋ?
ਸਾਧਵੀ ਨਿਰੰਜਨ: ਫਾਈਨਲ ਰਿਪੋਰਟ ਜੇਕਰ ਦਸ-ਵੀਹ ਸਾਲ ਪਹਿਲਾਂ ਆ ਗਈ ਹੁੰਦੀ ਤਾਂ ਅੱਜ ਇਹ ਹਾਲਤ ਨਾ ਹੁੰਦੀ। ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਜੋ ਵੱਡੀਆਂ-ਵੱਡੀਆਂ ਗਲਤੀਆਂ ਕੀਤੀਆਂ ਸਨ, ਉਨ੍ਹਾਂ ਦਾ ਖਮਿਆਜਾ ਦੇਸ਼ ਦੀ ਅਵਾਮ ਭੁਗਤ ਰਹੀ ਹੈ। ਉਨ੍ਹਾਂ ਨੂੰ ਸਿਰਫ ਆਪਣੇ ਵੋਟ ਬੈਂਕ ਨਾਲ ਮਤਲਬ ਹੁੰਦਾ ਸੀ। ਫਿਰ ਚਾਹੇ ਭਾਰਤ ਵਿੱਚ ਕੋਈ ਪਾਕਿਸਤਾਨੀ ਜਾਂ ਬੰਗਲਾਦੇਸ਼ੀ ਆ ਕੇ ਵੱਸ ਜਾਵੇ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ, ਹੋਇਆ ਵੀ ਕੁੱਝ ਅਜਿਹਾ ਹੀ ਮੋਦੀ ਸਰਕਾਰ ਨਹਿਰੂ ਅਤੇ ਕਾਂਗਰਸ ਸਰਕਾਰ ਦੀਆਂ ਗਲਤੀਆਂ ਨੂੰ ਸੁਧਾਰਨ ਵਿੱਚ ਲੱਗੀ ਹੈ। ਸਰਕਾਰ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਸਾਰੇ ਘੁਸਪੈਠੀਆਂ ਨੂੰ ਇੱਕ-ਇੱਕ ਕਰਕੇ ਉਨ੍ਹਾਂ ਦੇ ਮੂਲ ਦੇਸ਼ਾਂ ਵਿੱਚ ਭੇਜੇਗੀ। ਕਿਸੇ ਵੀ ਮੁਲਕ ਦੇ ਸਾਹਮਣੇ ਗ਼ੈਰ-ਕਾਨੂੰਨੀ ਨਾਗਰਿਕਾਂ ਨੂੰ ਖਦੇੜਨ ਦੇ ਦੋ ਰਸਤੇ ਹੁੰਦੇ ਹਨ। ਪਹਿਲਾ, ਕਾਨੂੰਨੀ ਪ੍ਰਕਿਰਿਆ। ਦੂਜਾ, ਦਬੰਗਈ। ਐਨਆਰਸੀ ਮਸਲੇ ’ਤੇ ਫਿਲਹਾਲ ਕੇਂਦਰ ਸਰਕਾਰ ਨੇ ਪਹਿਲਾ ਤਰੀਕਾ ਕਾਨੂੰਨੀ ਪ੍ਰਕਿਰਿਆ ਦਾ ਹੀ ਅਪਣਾਇਆ ਹੈ। ਮਨੁੱਖੀ ਅਧਿਕਾਰ ਰੱਖਿਆ ਦੇ ਲਿਹਾਜ਼ ਨਾਲ ਜਿਸਨੂੰ ਸਹੀ ਕਿਹਾ ਜਾਵੇਗਾ।
ਕੁਝ ਵਿਰੋਧੀ ਪਾਰਟੀਆਂ ਖਾਸ ਤੌਰ ’ਤੇ ਮੁਸਲਮਾਨ ਆਗੂ ਐਨਆਰਸੀ ਦਾ ਵਿਰੋਧ ਕਰ ਰਹੇ ਹਨ?
ਸਾਧਵੀ ਨਿਰੰਜਨ: ਉਨ੍ਹਾਂ ਦਾ ਕੰਮ ਹੀ ਹੈ ਵਿਰੋਧ ਕਰਨਾ। ਸਰਕਾਰ ਕਿੰਨਾ ਵੀ ਚੰਗਾ ਕੰਮ ਕਿਉਂ ਨਾ ਕਰੇ, ਉਸ ਵਿੱਚ ਵੀ ਉਹ ਕਮੀਆਂ ਕੱਢਦੇ ਹੀ ਹਨ। ਉਨ੍ਹਾਂ ਦੀ ਹਿੰਮਤ ਸੀ ਤਾਂ ਲੈ ਕੇ ਦਿਖਾਉਂਦੇ ਅਜਿਹੇ ਫੈਸਲੇ। ਮੋਦੀ ਸਰਕਾਰ ਵੋਟਾਂ ਦੀ ਰਾਜਨੀਤੀ ਨਹੀਂ ਕਰਦੀ, ਸਭ ਦੀ ਰੱਖਿਆ-ਸੁਰੱਖਿਆ ਕਰਨਾ ਉਨ੍ਹਾਂ ਦੀ ਪਹਿਲ ਹੁੰਦੀ ਹੈ। ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਹੱਕਾਂ ’ਤੇ ਕੋਈ ਦੂਜਾ ਆ ਕੇ ਡਾਕਾ ਮਾਰੇ। ਵਿਰੋਧੀ ਪਾਰਟੀਆਂ ਨੂੰ ਸ਼ਾਇਦ ਘੁਸਪੈਠੀਆਂ ਦੇ ਕਾਰੇ ਵਿਖਾਈ ਨਹੀਂ ਦਿੰਦੇ। ਚੋਰੀ ਕਰਨਾ, ਲੁੱਟ-ਮਾਰ, ਡਕੈਤੀ, ਹਥਿਆਰ ਅਤੇ ਪਸ਼ੂ ਤਸਕਰੀ, ਜਾਅਲੀ ਨੋਟ ਅਤੇ ਨਸ਼ੀਲੀਆਂ ਦਵਾਈਆਂ ਆਦਿ ਦਾ ਕਾਰੋਬਾਰ ਗ਼ੈਰ-ਕਾਨੂੰਨੀ ਘੁਸਪੈਠੀਏ ਕਰ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਕਰਿਆਂ ਨੇ ਸਾਡੀ ਕਾਨੂੰਨ-ਵਿਵਸਥਾ ਲਈ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ।
ਸਰਕਾਰ ਨੂੰ ਘੁਸਪੈਠੀਆਂ ਤੋਂ ਕਿਸ ਤਰ੍ਹਾਂ ਦੇ ਖਤਰਿਆਂ ਦੀ ਸੰਭਾਵਨਾ ਹੈ?
ਸਾਧਵੀ ਨਿਰੰਜਨ: ਮੌਜੂਦਾ ਸਮੇਂ ਵਿੱਚ ਕੇਂਦਰ ਸਰਕਾਰ ਨੂੰ ਬੰਗਲਾਦੇਸ਼ੀ ਘੁਸਪੈਠੀਆਂ ਤੋਂ ਦੋ ਵੱਡੇ ਖਤਰਿਆਂ ਦਾ ਸ਼ੱਕ ਹੈ। ਪਹਿਲਾ, ਬੰਗਲਾਦੇਸ਼ੀ ਘੁਸਪੈਠੀਏ ਅੱਤਵਾਦੀ ਸੰਗਠਨਾਂ ਨਾਲ ਲਗਾਤਾਰ ਗਤੀਵਿਧੀਆਂ ਵਧਾ ਰਹੇ ਹਨ। ਦੂਜਾ, ਪਾਕਿਸਤਾਨੀ ਖੂਫ਼ੀਆ ਏਜੰਸੀ ਆਈਐਸਆਈ ਦੇ ਮੁਖਬਰ ਬਣ ਕੇ ਭਾਰਤ ਲਈ ਅੱਤਵਾਦੀ ਰਣਨੀਤੀਆਂ ਦਾ ਹਿੱਸਾ ਬਣਦੇ ਹਨ। ਇੱਥੋਂ ਦੀਆਂ ਸਾਰੀਆਂ ਗੁਪਤ ਸੂਚਨਾਵਾਂ ਨੂੰ ਉੱਥੇ ਪਹੁੰਚਾਉਂਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗ਼ੈਰ-ਕਾਨੂੰਨੀ ਨਾਗਰਿਕਾਂ ਨੂੰ ਸਿਰਫ ਕਾਂਗਰਸ ਰਾਜ ਵਿੱਚ ਹੀ ਜਗ੍ਹਾ ਮਿਲ ਸਕਦੀ ਹੈ, ਮੋਦੀ ਰਾਜ ਵਿੱਚ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਇੱਕ ਭਾਰਤੀ ਨੂੰ ਆਪਣਾ ਮੰਨਦੇ ਹਨ ਉਨ੍ਹਾਂ ਦੀ ਹਰ ਸਮੱਸਿਆ ਆਪਣੀ ਨਿੱਜੀ ਸਮੱਸਿਆ ਦੇ ਤੌਰ ’ਤੇ ਲੈਂਦੇ ਹਨ। ਇਹੀ ਕਾਰਨ ਹੈ ਕਿ ਅੱਜ ਪੂਰਾ ਸੰਸਾਰ ਉਨ੍ਹਾਂ ਦਾ ਮੁਰੀਦ ਹੋ ਗਿਆ ਹੈ ।
ਗ਼ੈਰ-ਕਾਨੂੰਨੀ ਐਲਾਨਣ ਦਾ ਪੈਮਾਨਾ ਕੀ ਰਿਹਾ?
ਸਾਧਵੀ ਨਿਰੰਜਨ: ਸਭ ਨੂੰ ਪਤਾ ਹੈ ਕਿ ਹਿੰਦੁਸਤਾਨ ਵਿੱਚ ਸਭ ਤੋਂ ਜ਼ਿਆਦਾ ਘੁਸਪੈਠ ਗ਼ੈਰ-ਕਾਨੂੰਨੀ ਤੌਰ ’ਤੇ ਬੰਗਲਾਦੇਸ਼ੀਆਂ ਨੇ ਹੀ ਕੀਤੀ ਹੈ। ਜਦੋਂਕਿ ਦੂਜੇ ਸਥਾਨ ’ਤੇ ਨੇਪਾਲੀਆਂ ਦੀ ਘੁਸਪੈਠ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿਚ ਇੱਕ ਕਰੋੜ ਬੰਗਲਾਦੇਸ਼ੀਆਂ ਦਾ ਗਾਇਬ ਹੋਣਾ ਦੱਸਿਆ ਸੀ। ਉਸ ਲਿਹਾਜ਼ ਨਾਲ ਸਥਿਤੀ ਸਾਫ਼ ਹੋ ਜਾਂਦੀ ਹੈ ਕਿ ਉਹ ਸਾਰੇ ਗ਼ੈਰ-ਕਾਨੂੰਨੀ ਘੁਸਪੈਠੀਏ ਬੰਗਲਾਦੇਸ਼ ਦੀ ਹੱਦ ਨਾਲ ਲੱਗਦੇ ਭਾਰਤ ਦੇ ਮੁਸਲਮਾਨ ਬਹੁਤਾਤ ਵਾਲੇ ਖੇਤਰਾਂ ਵਿੱਚ ਹੀ ਵੜੇ ਹਨ। ਐਨਆਰਸੀ ਸੂਚੀ ’ਚੋਂ ਜੋ ਬੇਦਖ਼ਲ ਹੋਏ ਹਨ ਉਹ ਅਧਿਕਾਰਿਕ ਤੌਰ ’ਤੇ ਗ਼ੈਰ-ਕਾਨੂੰਨੀ ਹਨ। ਫਾਈਨਲ ਸੂਚੀ ਵਿੱਚ ਉਹ ਨਾਗਰਿਕ ਸ਼ਾਮਿਲ ਨਹੀਂ ਹੋਏ ਹਨ, ਜਿਨ੍ਹਾਂ ਨੇ ਐਨਆਰਸੀ ਵਿੱਚ ਸ਼ਾਮਿਲ ਹੋਣ ਦਾ ਕਿਸੇ ਤਰ੍ਹਾਂ ਦਾ ਕੋਈ ਦਾਅਵਾ ਪੇਸ਼ ਨਹੀਂ ਕੀਤਾ। ਜਦੋਂਕਿ, ਅਜਿਹੇ ਲੋਕਾਂ ਲਈ ਸਰਕਾਰ ਨੇ ਬਕਾਇਦਾ ਅੱਠ ਮਹੀਨਿਆਂ ਦਾ ਸਮਾਂ ਦਿੱਤਾ ਸੀ। ਫਾਈਨਲ ਲਿਸਟ ਵਿੱਚ ਉਨ੍ਹਾਂ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਜੋ 25 ਮਾਰਚ ਸੰਨ 1971 ਤੋਂ ਪਹਿਲਾਂ ਅਸਾਮ ਵਿੱਚ ਰਹਿ ਰਹੇ ਹਨ। ਇਨ੍ਹਾਂ ਲੋਕਾਂ ਨੂੰ ਆਪਣੇ ਅਸਲ ਦਸਤਾਵੇਜ਼ ਪੇਸ਼ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ। ਦਿੱਕਤਾਂ ਉਨ੍ਹਾਂ ਨੂੰ ਆਈਆਂ ਜੋ ਬੰਗਲਾਦੇਸ਼ ਤੋਂ ਕੂਚ ਕਰਕੇ ਅਸਾਮ ਵਿੱਚ ਦਹਾਕਿਆਂ ਤੋਂ ਗ਼ੈਰ-ਕਾਨੂੰਨੀ ਤੌਰ ’ਤੇ  ਜਬਦਸਤੀ ਆਪੂੰ ਭਾਰਤੀ ਨਾਗਰਿਕ ਹੋਣ ਦਾ ਦਾਅਵਾ ਠੋਕ ਰਹੇ ਸਨ। ਉਨ੍ਹਾਂ ਤੋਂ ਜਦੋਂ ਲੋੜੀਂਦੀ ਦਸਤਾਵੇਜ ਮੰਗੇ ਗਏ, ਤਾਂ ਉਨ੍ਹਾਂ ਦੀ ਸੱਚਾਈ ਸਾਹਮਣੇ ਆਈ।
ਬੰਗਲਾਦੇਸ਼ੀਆਂ ਦੀ ਭਾਰਤੀ ਹੱਦ ’ਚ ਘੁਸਪੈਠ ਬਾਰਡਰ ’ਤੇ ਕਮਜ਼ੋਰ ਚੌਕਸੀ ਵੀ ਰਹੀ ਹੈ?
ਸਾਧਵੀ ਨਿਰੰਜਨ: ਬੰਗਲਾਦੇਸ਼ੀਆਂ ਦੀ ਵਧੀ ਆਬਾਦੀ ਵਿੱਚ ਪਿਛਲੀਆਂ ਹਕੂਮਤਾਂ ਦੀ ਵੱਡੀ ਭੂਮਿਕਾ ਰਹੀ। ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਇੱਕੀਵੀਂ ਸਦੀ ਦੇ ਆਉਂਦੇ-ਆਉਂਦੇ ਅਜਿਹੀ ਸਥਿਤੀ ਪੈਦਾ ਹੋ ਜਾਵੇਗੀ। ਸੱਤਰ ਤੋਂ ਲੈ ਕੇ ਨੱਥੇ ਦੇ ਦਹਾਕੇ ਤੱਕ ਬੰਗਲਾਦੇਸ਼ ਦੀਆਂ ਹੱਦਾਂ ’ਤੇ ਸਾਡੀ ਲੋੜੀਂਦੀ ਚੌਕਸੀ ਨਹੀਂ ਰਹੀ। ਬੱਸ ਇਸੇ ਗੱਲ ਦਾ ਬੰਗਾਲੀਆਂ ਨੇ ਫਾਇਦਾ ਚੁੱਕਿਆ। ਹੱਦ ’ਤੇ ਚੌਕਸੀ ਘੱਟ ਹੋਣ ਦੇ ਚਲਦੇ ਘੁਸਪੈਠੀਆਂ ਨੇ ਹਿੰਦੁਸਤਾਨ ਦੀ ਹੱਦ ਨਾਲ ਲੱਗਦੇ ਸੂਬੇ ਜਿਵੇਂ ਅਸਾਮ, ਤ੍ਰਿਪੁਰਾ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਆਪਣਾ ਡੇਰਾ ਜਮਾ ਲਿਆ। ਇੱਕ-ਅੱਧੇ ਸਾਲ ਬਾਅਦ ਇਨ੍ਹਾਂ ਨੇ ਆਪਣੀ ਨਾਗਰਿਕਤਾ ਦਾ ਦਾਅਵਾ ਠੋਕਣਾ ਸ਼ੁਰੂ ਕਰ ਦਿੱਤਾ। ਕੁੱਝ ਸਫਲ ਵੀ ਹੋ ਗਏ। ਜੋ ਨਹੀਂ ਹੋ ਸਕੇੇ, ਉਹ ਅੱਜ ਆਖ਼ਰੀ ਸੂਚੀ ਦਾ ਹਿੱਸਾ ਹਨ।
ਕੁੱਝ ਲੋਕਾਂ ਦਾ ਤਰਕ ਹੈ ਕਿ ਇਨ੍ਹਾਂ ਕਾਰਨ ਹੀ ਅਬਾਦੀ ’ਚ ਵਾਧਾ ਵੀ ਹੋਇਐ?
ਸਾਧਵੀ ਨਿਰੰਜਨ: ਉਨ੍ਹਾਂ ਦਾ ਤਰਕ ਕਈ ਮਾਇਨਿਆਂ ਵਿੱਚ ਠੀਕ ਵੀ ਹੈ। ਪੂਰਬਉੱਤਰੀ ਰਾਜਾਂ ਤੋਂ ਇਲਾਵਾ ਵੀ ਪੂਰੇ ਦੇਸ਼ ਵਿੱਚ ਘੁਸਪੈਠੀਆਂ ਦੀ ਗਿਣਤੀ ਤਿੰਨ ਕਰੋੜ ਦੇ ਆਸ-ਪਾਸ ਹੈ। ਕਦੇ-ਕਦਾਈਂ ਅਜਿਹਾ ਵੀ ਮਾਲੂਮ ਹੁੰਦਾ ਹੈ ਕਿ ਇਸੇ ਵਧੀ ਹੋਈ ਆਬਾਦੀ ਨੇ ਜਨਸੰਖਿਆ ਸੰਤੁਲਨ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ ਨਹੀਂ ਕਿ ਹਿੰਦੂਆਂ ਦੇ ਮੁਕਾਬਲੇ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਵਧ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰੋੜਾਂ ਭਾਰਤੀਆਂ ਦਾ ਦਿਲ ਟੁੱਟਿਆ, ਭਾਰਤ ਬਾਹਰ
ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੇ ਰੋਕ ਦਿੱਤਾ ਸਫਰ
ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਨਿਊਜ਼ੀਲੈਂਡ ਲਗਾਤਾਰ ਦੂਜੇ ਵਾਰ ਸੈਮੀਫਾਈਨਲ ‘ਚ ਪਹੁੰਚਿਆ
ਇੰਗਲੈਂਡ ਅਤੇ ਅਸਟਰੇਲੀਆ ਦਰਮਿਆਨ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ ਮੁਕਾਬਲਾ
ਏਜੰਸੀ , ਮੈਨਚੇਸਟਰ
ਮੈਨਚੇਸਟਰ ‘ਚ ਖੇਡੇ ਗਏ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਟੀਮ ਇੰਡੀਆ ਨੂੰ 18 ਦੌੜਾਂ ਨਾਲ ਹਰਾ ਦਿੱਤਾ ਇਸ ਦੇ ਨਾਲ ਹੀ ਭਾਰਤ ਦਾ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਫਨਾ ਵੀ ਟੁੱਟ ਗਿਆ ਭਾਰਤੀ ਟੀਮ ਨੂੰ ਸੈਮੀਫਾਈਨਲ ‘ਚ ਉਸੇ ਨਿਊਜ਼ੀਲੈਂਡ ਨੇ ਹਰਾਇਆ, ਜਿਸ ਨੇ ਉਸ ਨੂੰ ਅਭਿਆਸ ਮੈਚ ‘ਚ ਹਰਾਇਆ ਸੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 239 ਦੌੜਾਂ ਬਣਾਈਆਂ ਅਤੇ ਸਾਹਮਣੇ 240 ਦੌੜਾਂ ਦਾ ਟੀਚਾ ਰੱਖਿਆ ਇਹ ਛੋਟਾ ਜਿਹਾ ਟੀਚਾ ਵੀ ਟੀਮ ਇੰਡੀਆ ਲਈ ਵੱਡੀ ਚੁਣੌਤੀ ਸਾਬਤ ਹੋਇਆ ਟੀਚੇ ਦਾ ਪਿੱਛਾ ਕਰਦਿਆਂ ਟੀਮ ਇੰਡੀਆ 49.3 ਓਵਰਾਂ ‘ਚ 221 ਦੌੜਾਂ ‘ਤੇ ਆਲ ਆਊਟ ਹੋ ਗਈ ਨਿਊਜ਼ੀਲੈਂਡ ਨੇ ਫਾਈਨਲ ਲਈ ਭਾਰਤ ਸਾਹਮਣੇ 240 ਦੌੜਾਂ ਦਾ ਟੀਚਾ ਰੱਖਿਆ ਸੀ, ਇਹ ਮੈਚ ਮੰਗਲਵਾਰ ਨੂੰ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ ਸੀ, ਬੁੱਧਵਰ ਨੂੰ ਮੈਚ ਜਦੋਂ ਸ਼ੁਰੂ ਹੋਇਆ ਤਾਂ ਕੀਵੀ ਟੀਮ ਨੇ ਕੱਲ੍ਹ ਦੇ ਸਕੋਰ 46.1 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 211 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 239 ਦੌੜਾਂ ਬਣਾਈਆਂ ਨਿਊਜ਼ੀਲੈਂਡ ਲਈ ਰਾਸ ਟੇਲਰ ਨੇ ਸਭ ਤੋਂ ਜ਼ਿਆਦਾ 74 ਦੌੜਾਂ ਦੀ ਪਾਰੀ ਖੇਡੀ ਉਨ੍ਹਾਂ ਨੇ ਆਪਣੀ ਪਾਰੀ ‘ਚ 90 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਤਿੰਨ ਚੌਕੇ ਅਤੇ ਇੱਕ ਛੱਕਾ ਲਾਇਆ ਟੇਲਰ ਤੋਂ ਇਲਾਵਾ ਕੇਨ ਵਿਲੀਅਮਜ਼ ਨੇ 95 ਗੇਂਦਾਂ ‘ਚ ਛੇ ਚੌਕਿਆਂ ਦੀ ਮੱਦਦ ਨਾਲ 67 ਦੌੜਾਂ ਦੀ ਪਾਰੀ ਖੇਡੀ
ਭਾਰਤ ਨੇ ਬਣਾਇਆ ਪਾਵਰਪਲੇਅ ਦਾ ਸਭ ਤੋਂ ਘੱਟ ਸਕੋਰ
ਮੈਨਚੇਸਟਰ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਆਈਸੀਸੀ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ‘ਚ ਬੁੱਧਵਾਰ ਨੂੰ ਪਾਵਰਪਲੇਅ ‘ਚ 10 ਓਵਰਾਂ ‘ਚ ਚਾਰ ਵਿਕਟਾਂ ‘ਤੇ 24 ਦੌੜਾਂ ਬਣਾ ਕੇ ਟੂਰਨਾਮੈਂਟ ‘ਚ ਪਾਵਰਪਲੇਅ ਦਾ ਸਭ ਤੋਂ ਘੱਟ ਸਕੋਰ ਬਣਾਇਆ ਮੀਂਹ ਤੋਂ ਪ੍ਰਭਾਵਿਤ ਸੈਮੀਫਾਈਨ ਮੁਕਾਬਲੇ ‘ਚ ਟੀਮਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦਾ ਸ਼ੁਰੂਆਤ ਬੇਹੱਦ ਖਰਾਬਰ ਰਹੀ ਅਤੇ ਉਸ ਦਾ ਸ਼ਿਖਰਲਾ ਕ੍ਰਮ ਬੁਰੀ ਤਰ੍ਹਾਂ ਢੇਰ ਹੋ ਗਿਆ ਭਾਰਤੀ ਟੀਮ ਦੀਆਂ ਤਿੰਨ ਵਿਕਟਾਂ ਸਿਰਫ ਪੰਜ ਦੌੜਾਂ ‘ਤੇ ਡਿੱਗ ਗਈਆਂ ਅਤੇ ਪਾਵਰਪਲੇਅ ਦੀ ਆਖਰੀ ਗੇਂਦ ‘ਤੇ ਦਿਨੇਸ਼ ਕਾਰਤਿਕ ਵੀ ਆਪਣੀ ਵਿਕਟ ਗਵਾ ਬੈਠੇ ਸ਼ੁਰੂਆਤੀ ਝਟਕਿਆਂ ਤੋਂ ਲੜਖੜਾਈ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਪਹਿਲਾ 10 ਓਵਰਾਂ ‘ਚ ਪੂਰੀ ਤਰ੍ਹਾਂ ਬੰਨੀ ਰੱਖਿਆ ਅਤੇ ਟੀਮ ਇਸ ਦੌਰਾਨ ਸਿਰਫ 24 ਦੌੜਾਂ ਹੀ ਬਣਾ ਸਕੀ ਜੋ ਇਸ ਵਿਸ਼ਵ ਕੱਪ ‘ਚ ਕਿਸੇ ਟੀਮ ਵੱਲੋਂ ਪਾਵਰਪਲੇਅ ‘ਚ ਸਭ ਤੋਂ ਘੱਟ ਸਕੋਰ ਹੈ
ਸੈਮੀਫਾਈਨਲ ਮੈਚ ਦੇ ਟਰਨਿੰਗ ਪੁਆਂਇੰਟ
31. ਓਵਰਾਂ ‘ਚ ਭਾਰਤ ਦੀਆਂ 5 ਦੌੜਾਂ ‘ਤੇ ਤਿੰਨ ਵਿਕਟਾਂ ਡਿੱਗ ਗਈਆਂ ਸ਼ੁਰੂਆਤ 19 ਗੇਂਦਾਂ ‘ਚ ਰੋਹਿਤ, ਰਾਹੁਲ ਅਤੇ ਕੋਹਲੀ ਆਊਟ ਹੋ ਗਏ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਟ੍ਰੇਂਟ ਬੋਲਟ ਅਤੇ ਮੈਟ ਹੇਨਰੀ ਨੇ ਪਹਿਲੇ 10 ਓਵਰਾਂ ‘ਚ ਸਿਰਫ 24 ਦੌੜਾਂ ਦਿੱਤੀਆਂ ਦੋਵਾਂ ਨੇ 4 ਭਾਰਤੀ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਦਿੱਤਾ ਬੋਲਟ ਦੀ ਇਨਰਸਵਿੰਗ ਗੇਂਦ ‘ਤੇ ਕੋਹਲੀ ਲੱਤ ਅੜਿੱਕਾ ਆਊਟ ਹੋ ਗਏ ਹੇਨਰੀ ਨੇ ਰੋਹਿਤ, ਰਾਹੁਲ ਅਤੇ ਕਾਰਤਿਕ ਨੂੰ ਪਵੇਲੀਅਨ ਭੇਜ ਦਿੱਤਾ
ਟੀਮ ਦਾ ਸਕੋਰ ਜਦੋਂ 47.5 ਓਵਰਾਂ ‘ਚ 208 ਦੌੜਾਂ ਸੀ ਉਦੋਂ ਜਡੇਜਾ ਆਊਟ ਹੋ ਗਏ ਬੋਲਟ ਦੀ ਗੇਂਦ ‘ਤੇ ਉਹ ਛੱਕਾ ਮਾਰਨ ਦੀ ਕੋਸ਼ਿਸ਼ ‘ਚ ਵਿਲੀਅਮਜ਼ ਨੂੰ ਕੈਚ ਫੜਾ ਬੈਠੇ ਉਨ੍ਹਾਂ ਨੇ 56 ਗੇਂਦਾਂ ਦੀ ਪਾਰੀ ‘ਚ 4 ਚੌਕੇ ਅਤੇ 4 ਛੱਕੇ ਲਾਏ ਇੱਥੋਂ ਭਾਰਤ ਨੂੰ ਜਿੱਤ ਲਈ 31 ਦੌੜਾਂ ਬਣਾਉਣੀਆਂ ਸਨ
ਜਡੇਜਾ ਦੇ ਆਊਟ ਹੋਣ ਤੋਂ ਬਾਅਦ ਧੋਨੀ ਨੇ ਅਗਲੇ ਹੀ ਓਵਰ ‘ਚ ਫਰਗਿਊਸਨ ਦੀ ਗੇਂਦ ‘ਤੇ ਬੈਕਵਰਡ ਪੁਆਂਇੰਟ ਬਾਊਂਡਰੀ ਦੇ ਉਪਰੋਂ ਛੱਕਾ ਮਾਰਿਆ ਇਸ ਤੋਂ ਬਾਅਦ ਤੀਜੀ ਗੇਂਦ ‘ਤੇ ਦੋ ਦੌੜਾਂ ਲੈਣ ਦੀ ਕੋਸ਼ਿਸ਼ ‘ਚ ਰਨ ਆਊਟ ਹੋ ਗਏ ਉਨ੍ਹਾਂ ਨੂੰ ਗੁਪਟਿਲ ਨੇ ਡਾਇਰੈਕਟ ਥ੍ਰੋ ‘ਤੇ ਪਵੇਲੀਅਨ ਭੇਜ ਦਿੱਤਾ
ਪ੍ਰਭੂਨਾਥ ਸ਼ੁਕਲ
ਦੁਨੀਆਂ ਵਿਚ ਭਰ ਵਿਚ ਅੱਤਵਾਦ ਤੋਂ ਵੀ ਵੱਡਾ ਖ਼ਤਰਾ ਰੰਗਭੇਦ ਭਾਵ ਸਮੁਦਾਇਕ ਹਿੰਸਾ ਬਣਦੀ ਜਾ ਰਹੀ ਹੈ ਅਮਰੀਕਾ ਵਰਗਾ ਤਾਕਤਵਰ ਦੇਸ਼ ਨਸਲੀ ਹਿੰਸਾ ਦੀ ਰੁਝਾਨ ਤੋਂ ਖੁਦ ਨੂੰ ਉਭਾਰ ਨਹੀਂ ਪਾ ਰਿਹਾ ਹੈ ਜਿਸਦੀ ਵਜ੍ਹਾ ਹੈ ਕਿ ਅਮਰੀਕਾ ‘ਤੇ ਲੱਗਾ ਰੰਗਭੇਦ ਦਾ ਦਾਗ਼ ਅਮਰੀਕਾ ਵਿਚ ਰੰਗਭੇਦ ਨੀਤੀ ਦਾ ਇਤਿਹਾਸ ਪੁਰਾਣਾ ਹੈ ਜਿਸਦੀ ਵਜ੍ਹਾ ਨਾਲ ਉੱਥੇ ਗੋਰਿਆਂ ਅਤੇ ਕਾਲਿਆਂ ਵਿਚ 200 ਸਾਲਾਂ ਤੱਕ ਸੰਘਰਸ਼ ਹੋਇਆ ਹਾਲਾਂਕਿ ਇਹ ਸਥਿਤੀ ਅੱਜ ਬਦਲ ਗਈ ਹੈ ਪਰ ਪੂਰੀ ਤਰ੍ਹਾਂ ਖ਼ਤਮ ਹੋਈ ਹੈ ਇਹ ਨਹੀਂ ਕਿਹਾ ਜਾ ਸਕਦਾ ਹੈ ਐਤਵਾਰ ਨੂੰ ਅਮਰੀਕਾ ਦੇ ਸਿਨਸਿਨਾਟੀ ਵਿਚ ਚਾਰ ਭਾਰਤੀਆਂ ਦਾ ਕਤਲ ਇਸੇ ਨਾਲ ਜੁੜਿਆ ਹੋਇਆ ਮਾਮਲਾ ਲੱਗਦਾ ਹੈ ਜਿਸ ਵਿਚ ਇੱਕ ਭਾਰਤੀ ਸ਼ਾਮਲ ਹੈ ਜੋ ਉੱਥੇ ਘੁੰਮਣ ਗਿਆ ਸੀ ਜਦੋਂਕਿ ਤਿੰਨ ਅਮਰੀਕੀ ਮੂਲ ਦੇ ਭਾਰਤੀ ਹਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ  ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹਾਲਾਂਕਿ ਸਵਰਾਜ ਨੇ ਇਸਨੂੰ ਹੇਟ ਕ੍ਰਾਈਮ ਭਾਵ ਨਫ਼ਰਤ ਅਪਰਾਧ ਦੀ ਹਿੰਸਾ ਤੋਂ ਇਨਕਾਰ ਕੀਤਾ ਹੈ ਫ਼ਿਲਹਾਲ ਇਹ ਅਮਰੀਕਾ ਅਤੇ ਭਾਰਤ ਵਿਚਾਲੇ ਡਿਪਲੋਮੈਟਿਕ ਬਿਆਨ ਹਨ ਪਰ ਰੰਗਭੇਦ ਦੀ ਹਿੰਸਾ ਉੱਥੇ ਆਮ ਗੱਲ ਰਹੀ ਹੈ ਅਮਰੀਕਾ ਵਿਚ ਇਸ ਤਰ੍ਹਾਂ ਦੀ ਘਟਨਾ ਕੋਈ ਨਵੀਂ ਗੱਲ ਨਹੀਂ ਹੈ ਉੱਥੇ ਨਫ਼ਰਤ ਅਪਰਾਧ ਦੀ ਵਜ੍ਹਾ ਨਾਲ ਕਾਫ਼ੀ ਗਿਣਤੀ ਵਿਚ ਲੋਕ ਸ਼ਿਕਾਰ ਹੋਏ ਹਨ ਆਧੁਨਿਕ ਸੱਭਿਅਤਾ ਲਈ ਇਹ ਕਿਸੇ ਕਲੰਕ ਤੋਂ ਘੱਟ ਨਹੀਂ ਹੈ ਅਮਰੀਕਾ ਜੋ ਦੁਨੀਆ ਦਾ ਸ਼ਕਤੀਸ਼ਾਲੀ ਅਤੇ ਕੁਲੀਨ ਦੇਸ਼ ਹੋਣ ‘ਤੇ ਮਾਣ ਕਰਦਾ ਹੈ ਉਸ ਦੇਸ਼ ਵਿਚ ਜੇਕਰ ਧਰਮ, ਰੰਗ ਅਤੇ ਪਹਿਰਾਵੇ ਦੇ ਆਧਾਰ ‘ਤੇ ਹਿੰਸਾ ਹੋਵੇ ਤਾਂ ਉਸਨੂੰ ਸੱਭਿਆ ਕਹਾਉਣ ਦਾ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਤਵਾਦ ਤੋਂ ਵੀ ਖ਼ਤਰਨਾਕ ਹਨ ਸਾਮੁਦਾਇਕ ਅੱਤਵਾਦ ਹੁਣ ਤੇਜ਼ੀ ਨਾਲ ਪੈਰ ਪਸਾਰ ਰਾ ਹੈ ਜੋ ਸੰਸਾਰਿਕ ਦੁਨੀਆਂ ਲਈ ਸਭ ਤੋਂ ਵੱਡਾ ਖ਼ਤਰਾ ਬਣ ਕੇ ਉੱਭਰ ਰਿਹਾ ਹੈ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ‘ਤੇ ਆਏ ਦਿਨ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹਿੰਦੇ ਹਨ ਪਰ ਅਮਰੀਕਾ ਸਰਕਾਰ ਇਸ ‘ਤੇ ਨਾਕਾਮ ਸਾਬਿਤ ਹੋਈ ਹੈ ।
ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ, ਇੰਜੀਨੀਅਰਾਂ ਅਤੇ ਡਾਕਟਰਾਂ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ ਇਸ ਤਰ੍ਹਾਂ ਦੀਆਂ ਅਣਗਿਣਤ ਘਟਨਾਵਾਂ ਸਾਡੇ ਸਾਹਮਦੇ ਆਉਂਦੀਆਂ ਹਨ ਨਸਲੀ ਹਿੰਸਾ ਦੇ ਅੰਕੜੇ ਬਹੁਤ ਕੁਝ ਕਹਿੰਦੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਵਿਚ ਜਾਤੀ ਹਿੰਸਾ ‘ਤੇ ਕਈ ਵਾਰ ਟਿੱਪਣੀ ਕਰ ਕੇ ਉੱਥੋਂ ਦੀਆਂ ਸਰਕਾਰਾਂ ‘ਤੇ ਉਂਗਲੀ ਕਰ ਚੁੱਕੇ ਹਨ, ਪਰ ਖੁਦ ਅਮਰੀਕਾ ਵਿਚ ਇਸ ਤਰ੍ਹਾਂ ਦੀਆਂ ਹਰਕਤਾਂ ‘ਤੇ ਲਗਾਮ ਲਾਉਣ ਵਿਚ ਨਾਕਾਮ ਸਾਬਿਤ ਹੋਏ ਹਨ ਅਮਰੀਕਾ ਵਿਚ ਨਸਲੀ ਹਿੰਸਾ ਦੀ ਮੂਲ ਵਜ੍ਹਾ ਧਾਰਮਿਕ ਪਹਿਰਾਵਾ ਹੈ ਅਮਰੀਕਾ ਵਿਚ ਪੱਗ ਦੇਖ ਕੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉੱਥੇ ਕਾਫ਼ੀ ਜ਼ਿਆਦਾ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ ਇਹ ਧਾਰਮਿਕ ਅੱਤਵਾਦ ਦਾ ਸਭ ਤੋਂ ਬੇਸ਼ਰਮ ਅਤੇ ਨਫ਼ਰਤ ਭਰਿਆ ਰੂਪ ਹੈ ਸਮੁਦਾਇਕ ਹਿੰਸਾ ਦਾ ਦਾਇਰ ਹੁਣ ਸਿਰਫ਼ ਅਮਰੀਕਾ ਵਿਚ ਹੀ ਨਹੀਂ ਪੂਰੀ ਦੁਨੀਆਂ ਵਿਚ ਤੇਜ਼ੀ ਨਾਲ ਵਧ ਰਿਹਾ ਹੈ ਜੇਕਰ ਇਹ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਥਿਤੀ ਅੱਤਵਾਦ ਤੋਂ ਵੀ ਜ਼ਿਆਦਾ ਖਤਰਨਾਕ ਹੋਵੇਗੀ ਪੂਰੀ ਦੁਨੀਆ ਅੱਜ ਅੱਤਵਾਦ ਤੋਂ ਪੀੜ੍ਹਤ ਹੈ ਭਾਰਤ ਅੱਤਵਾਦ ਤੋਂ ਕਿਸ ਤਰ੍ਹਾਂ ਪੀੜ੍ਹਤ ਹੈ ਇਹ ਪੂਰੀ ਦੁਨੀਆ ਜਾਣਦੀ ਹੈ ਪੁਲਵਾਮਾ ਵਿਚ ਭਾਰਤੀ ਫੌਜੀਆਂ ‘ਤੇ ਹੋਏ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਇਸਲਾਮਿਕ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਦੁਨੀਆ ਵਿਚ ਅੱਤਵਾਦ ਫੈਲਾਇਆ ਜਾ ਰਿਹਾ ਹੈ ਆਈਐਸਆਈਐਸ ਵਰਗਾ ਸੰਗਠਨ ਦੁਨੀਆ ਵਿਚ ਕੱਟੜ ਇਸਲਾਮ ਦਾ ਰਾਜ ਕਾਇਮ ਕਰਨਾ ਚਾਹੁੰਦਾ ਹੈ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚ ਹਾਲ ਵਿਚ ਹੋਏ ਹਮਲੇ ਦੀ ਵਜ੍ਹਾ ਵੀ ਨਸਲੀ ਹਿੰਸਾ ਦਾ ਰੂਪ ਹਨ ਜਿਸ ਵਿਚ ਕਾਫ਼ੀ ਗਿਣਤੀ ਵਿਚ ਲੋਕਾਂ ਦੀ ਜਾਨ ਗਵਾਉਣੀ ਪਈ ਹੈ ਇਰਾਕ ਵਿਚ 2018 ਵਿਚ 39 ਭਾਰਤੀਆਂ ਦਾ ਕਤਲ ਕਰ ਦਿਤਾ ਗਿਆ ਸੀ ਇਸਦੀ ਵਜ੍ਹਾ ਇਸਲਾਮਿਕ ਅੱਤਵਾਦ  ਸੀ ਜਿਸਦੀ ਵਜ੍ਹਾ ਨਾਲ ਇਰਾਕ ਵਿਚ ਭਾਰਤੀ ਕਾਮਿਆਂ ਨੂੰ ਨਿਸ਼ਾਨਾ ਬਣਾਇਆ ਗਿਆ ।
ਨਿਊਜ਼ੀਲੈਂਡ ਦਾ ਨਾਂਅ ਦੁਨੀਆਂ ਦੇ ਸ਼ਾਂਤ ਦੇਸ਼ਾਂ ਵਿਚ ਸ਼ਾਮਿਲ ਹੈ ਪਰ ਇਸੇ ਸਾਲ ਮਾਰਚ ਵਿਚ ਕ੍ਰਾਈਸਟਚਰਚ ਮਸਜ਼ਿਦ ਵਿਚ ਇੱਕ ਮਿਥਿਆ ਹਮਲਾ ਕੀਤਾ ਗਿਆ ਜਿਸ ਵਿਚ 49 ਜਣਿਆਂ ਦੀ ਮੌਤ ਹੋਈ ਇਹ ਘਟਨਾ ਉਸ ਦੌਰਾਨ ਹੋਈ ਜਦੋਂ ਲੋਕ ਧਾਰਮਿਕ ਸੰਸਕਾਰ ਕਰਨ ਲਈ ਇਕੱਠੇ ਹੋਏ ਸਨ ਹਮਲਾ ਕਰਨ ਵਾਲਾ ਦੱਖਣਪੰਥੀ ਅਸਟ੍ਰੇਲੀਆਈ ਨਾਗਰਿਕ ਸੀ ਮਸਜ਼ਿਦ ਵਿਚ ਉਹ ਇਕੱਲਾ ਵੜ੍ਹਿਆ ਅਤੇ ਗੋਲੀਆ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਇਸਲਾਮਿਕ ਅੱਤਵਾਦ ਨਾਲ ਨਫ਼ਰਤ ਕਰਦਾ ਸੀ ਉਸਨੇ ਹਮਲਾ ਇਸ ਲਈ ਕੀਤਾ ਸੀ ਕਿ ਦੁਨੀਆ ਭਰ ਵਿਚ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸਦੀ ਵਜ੍ਹਾ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ  ਸ਼੍ਰੀਲੰਕਾ ਵਿਚ ਹੋਇਆ ਹਮਲਾ ਇਸੇ ਨੀਤੀ ਦਾ ਪੋਸ਼ਕ ਹੋ ਸਕਦਾ ਹੈ ਜਿਸ ਵਿਚ ਇਸਾਈਆਂ  ਨੂੰ ਨਿਸ਼ਾਨਾ ਬਣਾਇਆ ਗਿਆ ਹਮਲੇ ਲਈ ਐਤਵਾਰ ਭਾਵ ਈਸਟਰ ਦਾ ਦਿਨ ਚੁਣਿਆ ਗਿਆ ਈਸਟਰ ਇਸਾਈਆਂ ਦਾ ਪਵਿੱਤਰ ਤਿਉਹਾਰ ਹੈ ਕੋਲੰਬੋ ਸ਼ਹਿਰ ਵਿਚ ਅੱਠ ਜਗ੍ਹਾ ਇੱਕ ਤੋਂ ਬਾਅਦ ਹੋਟਲ ਅਤੇ ਚਰਚ ਵਿਚ ਮਿੱਥੇ ਧਮਾਕੇ ਕੀਤੇ ਗਏ ਇਸ ਹਮਲੇ ਵਿਚ 253 ਲੋਕਾਂ ਦੀ ਜਿੱਥੇ ਮੌਤ ਹੋਈ ਉੱਥੇ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ।
ਅਮਰੀਕਾ ਵਿਚ ਭਾਰਤੀ ਮੂਲ ਦੇ ਤਕਰੀਬਨ 25 ਤੋਂ 30 ਲੱਖ ਲੋਕ ਰਹਿੰਦੇ ਹਨ ਇੱਥੇ ਹਿੰਦੂ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਮੰਦਰਾਂ ਦੀਆਂ ਦੀਵਾਰਾਂ ‘ਤੇ ਨਾਅਰੇ ਵੀ ਲਿਖੇ ਜਾਂਦੇ ਹਨ ਅਮਰੀਕਾ ਵਿਚ ਨਸਲਵਾਦ ਦਾ ਆਲਮ ਇਹ ਹੈ ਕਿ ਉੱਥੋਂ ਦੇ ਲੋਕ ਕਹਿੰਦੇ ਹਨ ਕਿ ਸਾਡੇ ਦੇਸ਼ ‘ਚੋਂ ਭੱਜ ਜਾਓ ਪਰ ਸਰਕਾਰਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਇੱਕ ਘਟਨਾ ਦੀ ਜਾਂਚ ਪੂਰੀ ਹੁੰਦੀ ਨਹੀਂ ਕਿ ਦੂਜੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਮਰੀਕਾ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਇੱਕ ਵਜ੍ਹਾ ਬੰਦੂਕ ਦੀ ਖੁੱਲ੍ਹਾ ਰੁਝਾਨ ਵੀ ਹੈ ਜਿਸਦਾ ਖਮਿਆਜਾ ਅਮਰੀਕਾ ਨੂੰ ਵੀ ਸਮੇਂ-ਸਮੇਂ ‘ਤੇ ਭੁਗਤਣਾ ਪੈਂਦਾ ਹੈ 2017 ਵਿਚ ਅਮਰੀਕੀ ਮੂਲ ਦੇ ਭਾਰਤੀ ਕਾਰੋਬਾਰੀ ਦਾ ਕਤਲ ਕੀਤਾ ਗਿਆ ਇਹ ਘਟਨਾ ਦੱਖਣੀ ਕੈਰੋਲੀਨਾ ਵਿਚ ਹੋਈ ਇਸ ਸਾਲ ਜਨਵਰੀ ਵਿਚ ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਸਫ਼ਰ ਰੋਨਿਲ ਦਾ ਕਤਲ ਕੀਤਾ ਗਿਆ ਜਿਸਨੂੰ ਟਰੰਪ ਨੇ ਰਾਸ਼ਟਰੀ ਹੀਰੋ ਦੱਸਿਆ 2018 ਵਿਚ ਨਿਊਜਰਸੀ ਵਿਚ ਇੱਕ ਅਮਰੀਕੀ ਨਾਬਾਲਿਗ ਨੇ ਤੇਲੰਗਾਨਾ ਦੇ ਸੁਨੀਲ ਐਡਲਾ ਦਾ ਕਤਲ ਕਰ ਦਿੱਤਾ ਮਈ 2018 ਵਿਚ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਟਾਲਾ ਦਾ ਸਾਬਕਾ ਫੌਜੀ ਨੇ ਕਤਲ ਕੀਤਾ ਸੀ ਜਿਸ ਵਿਚ ਉੱਥੋਂ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਜੁਲਾਈ 2018 ਵਿਚ ਹੈਦਰਾਬਾਦ ਦੇ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਦਾ ਕਤਲ ਕੰਪਾਸ ਵਿਚ ਕਰ ਦਿੱਤਾ ਗਿਆ ਸੰਬਧਿਤ ਘਟਨਾਵਾਂ ਇੱਕ ਮਾਮੂਲੀ ਉਦਾਹਰਨ ਹਨ ਇਸ ਦੇ ਕਤਲਾਂ ਦੇ ਪਿੱਛੇ ਸਿਰਫ਼ ਧਾਰਮਿਕ ਕਾਰਨ ਹੁੰਦੇ ਹਨ ਜਿਸ ਵਿਚ ਰੰਗ, ਪਹਿਰਾਵਾ ਅਤੇ ਭਾਸ਼ਾ ਦਾ ਆਧਾਰ ਬਣਾ ਕੇ ਹਮਲੇ ਕੀਤੇ ਜਾਂਦੇ ਹਨ।
ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਇੱਕ ਰਿਪੋਰਟ ਅਨੁਸਾਰ 2016 ਅਤੇ 2017 ਦੇ ਮੁਕਾਬਲੇ 40 ਫੀਸਦੀ ਨਫ਼ਰਤ ਅਪਰਾਧ ਵਧੇ ਹਨ ਅਮਰੀਕਾ ਵਿਚ 2017 ਦੀ ਸਾਲਾਨਾ ਰਿਪੋਰਟ ਦੇ ਅਨੁਸਾਰ 7175 ਧਾਰਮਿਕ, ਨਸਲੀ ਭੇਦਭਾਵ ਦੇ ਮਾਮਲੇ ਦਰਜ਼ ਕੀਤੇ ਗਏ ਜਿਸ ਵਿਚ 8493 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ।
ਨੈਸ਼ਨਲ ਕ੍ਰਾਈਮ ਵਿਕਟੀਮਾਈਜੇਸ਼ਨ ਸਰਵੇ ਅਨੁਸਾਰ 2005 ਤੋਂ 2015 ਵਿਚ ਢਾਈ ਲੱਖ ਤੋਂ ਜ਼ਿਆਦਾ ਮਾਮਲੇ ਦਰਜ਼ ਕੀਤੇ ਗਏ ਅਮਰੀਕਾ ਵਿਚ ਨਫ਼ਰਤ ਦਾ ਅਪਰਾਧ ਬੇਹੱਦ ਪੁਰਾਣਾ ਹੈ 200 ਸਾਲ ਪਹਿਲਾਂ ਕਾਲਿਆਂ ਨੂੰ ਗੋਰਿਆਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ ਇਹ ਸੰਘਰਸ਼ ਕਾਫ਼ੀ ਸਾਲਾਂ ਤੱਕ ਚੱਲਿਆ ਹਾਲਾਂਕਿ ਹੁਣ ਇਸ ਵਿਚ ਬਦਲਾਅ ਆਇਆ ਹੈ ਕਿਉਂਕਿ ਅਮਰੀਕੀ ਰਾਜਨੀਤੀ ਵਿਚ ਕਾਲਿਆਂ ਦੀ ਭੂਮਿਕਾ ਦੀ ਵਜ੍ਹਾ ਨਾਲ ਵੀ ਇਸ ‘ਤੇ ਲਗਾਮ ਲੱਗੀ ਹੈ, ਪਰ ਇਸ ਤਰ੍ਹਾਂ ਦੀ ਹਿੰਸਾ ਇੱਕਦਮ ਕਾਬੂ ਵਿਚ ਹੈ ਅਜਿਹਾ ਨਹੀਂ ਕਿਹਾ ਜਾ ਸਕਦਾ ਹੈ ਹਿੰਸਾ ਦੀ ਸਭ ਤੋਂ ਵੱਡੀ ਵਜ੍ਹਾ ਧਾਰਮਿਕ ਪਹਿਚਾਣ ਹੈ ਅਮਰੀਕਾ ਵਿਚ 60 ਫੀਸਦੀ ਤੋਂ ਜ਼ਿਆਦਾ ਅਪਰਾਧ ਧਾਰਮਿਕ ਪਹਿਚਾਣ ਬਣਾਈ ਰੱਖਣ ਦੀ ਵਜ੍ਹਾ ਨਾਲ ਹੁੰਦੇ ਹਨ ਸਮੇਂ ਦੇ ਨਾਲ ਪੂਰੀ ਦੁਨੀਆਂ ਵਿਚ ਨਸਲੀ ਹਿੰਸਾ ਦੇ ਵਧਦੇ ਰੁਝਾਨ ‘ਤੇ ਵਿਚਾਰ ਹੋਵੇਗਾ ਜੇਕਰ ਸਮਾਂ ਰਹਿੰਦੇ ਇਸ ‘ਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਇਹ ਸਥਿਤੀ ਬੇਹੱਦ ਭਿਆਨਕ ਹੋਵੇਗੀ ਜਿਸਦਾ ਨਤੀਜਾ ਹੋਵੇਗਾ ਕਿ ਹੁਣ ਅਸੀਂ ਇਸਲਾਮਿਕ ਅੱਤਵਾਦ ਨਾਲ ਲੜ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਵਿਚ ਅਸੀਂ ਨਸਲੀ ਅੱਤਵਾਦ ਨਾਲ ਮੁਕਾਬਲਾ ਕਰਾਂਗੇ ਕਿਉਂਕਿ ਇਹ ਅੰਦਰੂਨੀ ਸੁਰੱਖਿਆ ਅਤੇ ਸ਼ਾਂਤੀ ਲਹੀ ਵੀ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਗਸਤਾ ਡੀਲ : ਭਾਰਤੀਆਂ ਨੂੰ ਰਿਸ਼ਵਤ ਲਈ ਦਿੱਤੇ ਸਨ 432 ਕਰੋੜ ਰੁਪਏ
ਸੀਬੀਆਈ ਨੇ ਕੀਤਾ ਸਬੂਤ ਮਿਲਣ ਦਾ ਦਾਅਵਾ
ਨਵੀਂ ਦਿੱਲੀ, ਅਗਸਤਾ ਵੇਸਟਲੈਂਡ ਡੀਲ ‘ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਸੀਬੀਆਈ ਉਨ੍ਹਾਂ ਭਾਰਤੀਆਂ ਤੱਕ ਪਹੁੰਚਣ ਦੇ ਕਰੀਬ ਹੈ, ਜਿਨ੍ਹਾਂ ਨੇ ਇਸ ਸੌਦੇ ‘ਚ ਰਿਸ਼ਵਤ ਲਈ ਸੀ ਸੀਬੀਆਈ ਦਾ ਦਾਅਵਾ ਹੈ ਕਿ ਉਸ ਨੇ ਉਨ੍ਹਾਂ ਦਸਤਾਵੇਜ਼ਾਂ ਨੂੰ ਬਰਾਮਦ ਕਰ ਲਿਆ ਹੈ, ਜਿਸ ਤੋਂ ਇਹ ਤੱਥ ਸਥਾਪਿਤ ਹੁੰਦਾ ਹੈ ਕਿ ਅਗਸਤਾ ਨੇ ਕ੍ਰਿਸ਼ਚਨ ਮਿਸ਼ੇਲ ਤੇ ਗੁਈਡੋ ਹਾਸ਼ਕੇ ਨੂੰ 54 ਮਿਲੀਅਨ ਪਾਊਂਡ ਭਾਵ 431 ਕਰੋੜ ਰੁਪਏ ਦੀ ਰਾਸ਼ੀ ਭਾਰਤ ‘ਚ ਪੇਮੈਂਟ ਲਈ ਦਿੱਤੀ ਸੀ ਕੰਪਨੀ ਨੇ ਕੁੱਲ 58 ਮਿਲੀਅਨ ਪਾਊਂਡ ਦਿੱਤੇ ਸਨ, ਜਿਨ੍ਹਾਂ ‘ਚੋਂ 54 ਮਿਲੀਅਨ ਪਾਊਂਡ ਦੀ ਰਕਮ ਭਾਰਤੀਆਂ ਨੂੰ ਦਿੱਤੀ ਜਾਣੀ ਸੀ
ਸੂਤਰਾਂ ਅਨੁਸਾਰ ਮਿਸ਼ੇਲ ਤੇ ਹਾਸ਼ਕੇ ਨੇ 8 ਮਈ, 2011 ਨੂੰ ਦੁਬਈ ‘ਚ ਜੋ ਐਗਰੀਮੈਂਟ ਤਿਆਰ ਕੀਤਾ ਸੀ, ਉਸ ‘ਚ 58 ਮਿਲੀਅਨ ਪਾਊਂਡ ਦੀ ਰਕਮ ਦਾ ਜ਼ਿਕਰ ਸੀ ਦੁਬਈ ‘ਚ ਇਹ ਮੀਟਿੰਗ ਦੋਵਾਂ ਵੱਲੋਂ ਵਿਚੋਲਗੀਆਂ ਦਰਮਿਆਨ ਰਕਮ ਦੀ ਵੰਡ ਸਬੰਧੀ ਸਮਝੌਤਾ ਕਰਨ ਲਈ ਸੱਦੀ ਗਈ ਸੀ ਇੱਕ ਪਾਸੇ ਮਿਸ਼ੇਲ ਤੇ ਉਸ ਦੀ ਟੀਮ ਸੀ, ਜਦੋਂਕਿ ਦੂਜੇ ਪਾਸੇ ਹਾਸ਼ਕੇ, ਕਾਰਲੋ ਗੇਰੋਸਾ ਤੇ ਤਿਆਗੀ ਭਰਾ ਸਨ ਇਸ ਤੋਂ ਪਹਿਲਾਂ ਦੋਵੇਂ ਪਸਿਓਂ ਵਿਚੋਲਗੀਆਂ ਦਰਮਿਆਨ ਵਿਵਾਦ ਸੀ ਇਸ ਦੀ ਅਸਲ ਵਜ੍ਹਾ ਇਹ ਸੀ ਕਿ ਹਾਸ਼ਕੇ ਇਸ ਗੱਲ ਤੋਂ ਖੁਸ਼ ਨਹੀਂ ਸੀ ਕਿ ਮਿਸ਼ੇਲ ਨੇ 42 ਮਿਲੀਅਨ ਪਾਊਂਡ ਦੀ ਰਕਮ ਆਪਣੇ ਲਈ ਰੱਖ ਲਈ ਹੈ, ਜਦੋਂਕਿ ਉਨ੍ਹਾਂ 30 ਮਿਲੀਅਨ ਹੀ ਮਿਲ ਰਹੀ ਸੀ ਆਖਰ ‘ਚ ਇਸ ਗੱਲ ‘ਤੇ ਸਮਝੌਤਾ ਹੋਇਆ ਕਿ ਮਿਸ਼ੇਲ ਨੂੰ 30 ਮਿਲੀਅਨ ਪਾਊਂਡ ਮਿਲਣਗੇ, ਜਦੋਂਕਿ ਹਾਸ਼ਕੇ ਤੇ ਹੋਰਨਾਂ ਦਰਮਿਆਨ 28 ਮਿਲੀਅਨ ਪਾਊਂਡ ਦੀ ਰਕਮ ‘ਚੋਂ ਵੰਡ ਹੋਣੀ ਸੀ
ਤਿਆਗੀ ਤੇ ਫੈਮਿਲੀ ਨੂੰ ਮਿਲਣੇ ਸਨ 10.5 ਮਿਲੀਅਨ ਪਾਊਂਡ
ਸੀਬੀਆਈ ਦੇ ਅਨੁਸਾਰ ਹਵਾਈ ਫੌਜ ਦੇ ਸਾਬਕਾ ਚੀਫ਼ ਐਸਪੀ ਤਿਆਗੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੰਦੀਪ, ਸੰਜੀਵ ਤੇ ਰਾਜੀਵ ਨੂੰ ਤੇ ਰਾਜੀਵ ਨੂੰ 10.5 ਮਿਲੀਅਨ ਪਾਊਂਡ ਦਿੱਤੇ ਜਾਣ ਸਨ, ਜਿਸ ‘ਚੋਂ 3 ਮਿਲੀਅਨ ਪਾਊਂਡ ਦੀ ਰਕਮ ਉਨ੍ਹਾਂ ਨੂੰ ਅਦਾ ਕੀਤੀ ਗਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੁਮਰਾਹ ਦਾ ਪੰਜਾ, ਭਾਰਤ ਜਿੱਤ ਦੇ ਕੰਢੇ
ਨਾਟਿੰਘਮ, (ਏਜੰਸੀ)। ਜਸਪ੍ਰੀਤ ਬੁਮਰਾਹ ਦੀ ਅਗਵਾਈ ‘ਚ ਤੇਜ਼ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਤੀਸਰੇ ਕ੍ਰਿਕਟ ਟੈਸਟ ‘ਚ ਇੰਗਲੈਂਡ ਵਿਰੁੱਧ ਇਤਿਹਾਸਕ ਜਿੱਤ ਹਾਸਲ ਕਰਨ ਅਤੇ ਪੰਜ ਮੈਚਾਂ ਦੀ ਲੜੀ ‘ਚ ਸਕੋਰ 2-1 ਕਰਨ ਤੋਂ ਇੱਕ ਵਿਕਟ ਦੂਰ ਰਹਿ ਗਿਆ ਇੰਗਲੈਂਡ ਨੇ 521 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੇ ਦਿਨ ਦੀ ਖੇਡ ਸਮਾਪਤ ਹੋਣ ਤੱਕ 9 ਵਿਕਟਾਂ ਗੁਆ ਕੇ 311 ਦੌੜਾਂ ਬਣਾ ਲਈਆਂ ਹਨ ਅਤੇ ਅਜੇ ਉਸਨੂੰ 210 ਦੌੜਾਂ ਦੀ ਜਰੂਰਤ ਹੈ। (Jasprit Bumrah)
ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇੰਗਲੈਂਡ ਦਾ ਉਸ ਤਰ੍ਹਾਂ ਹੀ ਕੰਮ ਤਮਾਮ ਕੀਤਾ ਜਿਸ ਤਰ੍ਹਾਂ ਪਹਿਲੇ ਦੋ ਟੈਸਟ ਮੈਚਾਂ ‘ਚ ਇੰਗਲੈਂਡ ਨੇ ਭਾਰਤੀ ਬੱਲੇਬਾਜ਼ਾਂ ਦਾ ਕੀਤਾ ਸੀ ਹਾਲਾਂਕਿ ਇੰਗਲੈਂਡ ਨੇ ਭਾਰਤ ਦੀ ਜਿੱਤ ਦੇ ਇੰਤਜ਼ਾਰ ਨੂੰ ਪੰਜਵੇਂ ਦਿਨ ਤੱਕ ਖਿੱਚ ਦਿੱਤਾ ਪਹਿਲੀ ਪਾਰੀ ‘ਚ ਹਾਰਦਿਕ ਪਾਂਡਿਆ ਦੀਆਂ ਪੰਜ ਵਿਕਟਾਂ ਤੋਂ ਬਾਅਦ ਦੂਸਰੀ ਪਾਰੀ ‘ਚ ਬੁਮਰਾਹ ਨੇ ਚੌਥੇ ਦਿਨ ਦੀ ਚਾਹ ਦੀ ਖੇਡ ਤੋਂ ਬਾਅਦ ਇੰਗਲੈਂਡ ਦੀ ਬੱਲੇਬਾਜ਼ੀ ਨੂੰ ਤਹਿਸ ਨਹਿਸ ਕਰ ਦਿੱਤਾ ਇੰਗਲੈਂਡ ਨੇ ਸਵੇਰ ਦੇ ਸੈਸ਼ਨ ‘ਚ ਚਾਰ ਵਿਕਟਾਂ ਗੁਆਈਆਂ ਅਤੇ ਦੂਸਰਾ ਸੈਸ਼ਨ ਸੁਰੱਖਿਅਤ ਕੱਢ ਲਿਆ ਬਟਲਰ-ਸਟੋਕਸ ਨੇ 195 ਗੇਂਦਾਂ ‘ਤੇ ਆਪਣੀ ਸੈਂਕੜੇ ਦੀ ਭਾਈਵਾਲੀ ਪੂਰੀ ਕੀਤੀ ਪਰ ਤੀਸਰੇ ਸੈਸ਼ਨ ‘ਚ ਭਾਰਤੀ ਗੇਂਦਬਾਜ਼ਾਂ ਨੇ ਨਵੀਂ ਗੇਂਦ ਲੈਂਦਿਆਂ ਹੀ ਸ਼ਾਨਦਾਰ ਵਾਪਸੀ ਕੀਤੀ। (Jasprit Bumrah)
ਇੰਗਲੈਂਡ ਦੇ ਵਿਕਟਕੀਪਰ ਜੋਸ ਬਟਲਰ ਨੇ ਇੱਕ ਤਰਫ਼ਾ ਸੰਘਰਸ਼ ਕਰਦੇ ਹੋਏ 106 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਭਾਰਤ ਦੀ ਜਿੱਤ ਦਾ ਇੰਤਜ਼ਾਰ ਵਧਾਇਆ ਉਸਨੇ ਬੇਨ ਸਟੋਕਸ ਨਾਲ ਮਿਲ ਕੇ ਪੰਜਵੀਂ ਵਿਕਟ ਲਈ 169 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਕੀਤੀ ਬੁਮਰਾਹ ਨੇ ਚਾਹ ਤੋਂਬਾਅਦ ਨਵੀਂ ਗੇਂਦ ਨਾਲ ਸ਼ੁਰੂਆਤ ਕੀਤੀ ਅਤੇ ਬਟਲਰ ਨੂੰ ਲੱਤ ਅੜਿੱਕਾ ਆਊਟ ਕਰਕੇ ਭਾਰਤ ਲਈ ਸਿਰਦਰਦ ਬਣ ਰਹੀ ਇਸ ਭਾਈਵਾਲੀ ਨੂੰ ਤੋੜ ਦਿੱਤਾ ਪਰ ਭਾਰਤ ਨੂੰ ਆਖ਼ਰੀ ਵਿਕਟ ਨਹੀਂ ਮਿਲ ਸਕੀ ਅਤੇ ਭਾਰਤ ਪੰਜਵੇਂ ਦਿਨ ਜਿੱਤ ਹਾਸਲ ਕਰਨ ਲਈ ਨਿੱਤਰੇਗੀ। (Jasprit Bumrah)
ਇਸ਼ਾਂਤ ਨੇ 11 ਵੀਂ ਆਊਟ ਕੀਤਾ ਕੁਕ ਨੂੰ | Jasprit Bumrah
ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਨਾਟਿੰਘਮ ‘ਚ ਤੀਸਰੇ ਟੈਸਟ ਮੈਚ ਦੇ ਚੌਥੇ ਦਿਨ 12 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਸਾਬਕਾ ਇੰਗਲਿਸ਼ ਕਪਤਾਨ ਅਲਿਸਟਰ ਕੁਕ ਨੂੰ ਆਪਣੇ ਕਰੀਅਰ ‘ਚ 11 ਵੀਂ ਵਾਰ ਆਊਟ ਕੀਤਾ ਇਸ ਦੇ ਨਾਲ ਹੀ ਸ਼ਰਮਾ ਕਿਸੇ ਵੀ ਇੱਕ ਬੱਲੇਬਾਜ਼ ਨੂੰ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਦੇ ਮਾਮਲੇ ‘ਚ ਦੂਸਰੇ ਭਾਰਤੀ ਗੇਂਦਬਾਜ਼ ਬਣ ਗਏ ਹਨ ਇਸ ਮਾਮਲੇ ‘ਚ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਪਹਿਲੇ ਨੰਬਰ ‘ਤੇ ਹਨ ਉਹਨਾਂ ਨੇ ਪਾਕਿਸਤਾਨ ਦੇ ਓਪਨਰ ਮੁਦੱਸਰ ਨਜ਼ਰ ਨੂੰ ਕੁੱਲ 12 ਵਾਰ ਆਊਟ ਕੀਤਾ ਹੈ, ਜਦੋਂਕਿ ਇੰਗਲੈਂਡ ਦੇ ਗ੍ਰਾਹਮ ਗੂਚ ਨੂੰ 11 ਵਾਰ ਪੈਵੇਲੀਅਨ ਭੇਜਿਆ ਇੱਤਫ਼ਾਕ ਦੀ ਗੱਲ ਹੈ ਕਿ ਇਹ ਤਿੰਨੇ ਬੱਲੇਬਾਜ਼ ਓਪਨਰ ਹਨ। (Jasprit Bumrah)
ਹੈਦਰਾਬਾਦ (ਏਜੰਸੀ)। ਆਪਣੇ ਪਹਿਲੇ ਮੁਕਾਬਲੇ ‘ਚ ਚੇੱਨਈ ਸੁਪਰ ਕਿੰਗਸ ਨਾਲ ਹਾਰ ਚੁੱਕੀ ਪਿਛਲੀ ਚੈਂਪੀਅਨ ਮੁੰਬਈ (Mumbai Indians) ਇੰਡੀਅੰਜ਼ ਦੀ ਟੀਮ ਵੀਰਵਾਰ ਨੂੰ ਸਨਰਾਈਜਰਜ਼ ਹੈਦਰਾਬਾਦ ਦੇ ਘਰ ‘ਚ ਹੋਣ ਵਾਲੀ ਆਈਪਐੱਲ-11 ਦੇ ਮੈਚ ‘ਚ ਜਿੱਤ ਦੀ ਲੈਅ ਹਾਸਲ ਕਰਨ ਉੱਤਰੇਗੀ। ਮੁੰਬਈ ਦੀ ਟੂਰਨਾਮੈਂਟ ‘ਚ ਆਪਣੇ ਘਰ ਵਾਨਖੇੜੇ ਸਟੇਡੀਅਮ ‘ਚ ਖਰਾਬ ਸ਼ੁਰੂਆਤ ਹੋਈ ਅਤੇ ਉਸ ਨੂੰ ਚੇੱਨਈ ਦੇ ਹੱਥੋਂ ਇੱਕ ਗੇਂਦ ਬਾਕੀ ਰਹਿੰਦਿਆਂ ਇੱਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਹੈਦਰਾਬਾਦ ਨੇ ਆਪਣੇ ਮੈਦਾਨ ‘ਚ ਰਾਜਸਥਾਨ ਰਾਇਲਸ ਨੂੰ ਇੱਕਤਰਫਾ ਅੰਦਾਜ਼ ‘ਚ 25 ਗੇਂਦਾਂ ਬਾਕੀ ਰਹਿੰਦਿਆਂ ਨੌਂ ਵਿਕਟਾਂ ਨਾਲ ਹਰਾ ਦਿੱਤਾ ਭਾਰਤ ਦੇ ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਟੀਮ ਕੋਲ ਚੇੱਨਈ ਖਿਲਾਫ ਜਿੱਤ ਹਾਸਲ ਕਰਨ ਦਾ ਚੰਗਾ ਮੌਕਾ ਸੀ ਪਰ ਡਵੇਨ ਬ੍ਰਾਵੋ ਦੇ ਹਮਲਿਆਂ ਸਾਹਮਣੇ ਮੁੰਬਈ ਨੇ ਇਹ ਮੌਕਾ ਗੁਆ ਦਿੱਤਾ। ਮੁੰਬਈ ਨੂੰ ਹੁਣ ਹੈਦਰਾਬਾਦ ਖਿਲਾਫ ਵਾਪਸੀ ਕਰਦੇ ਸਮੇਂ ਪਿਛਲੀਆਂ ਗਲਤੀਆ ਤੋਂ ਬਚਣਾ ਹੋਵੇਗਾ।
ਇਹ ਵੀ ਪੜ੍ਹੋ : ਤਰਨਤਾਰਨ ਨਹਿਰ ‘ਚ ਨਹਾਉਣ ਗਏ ਪਿਓ-ਪੁੱਤ ਡੁੱਬੇ, ਗੋਤਾਖੋਰਾਂ ਵੱਲੋਂ ਭਾਲ ਜਾਰੀ
ਰੋਹਿਤ ਜਾਣਦੇ ਹਨ ਕਿ ਹੈਦਰਾਬਾਦ ਦੀ ਟੀਮ ਆਪਣੇ ਘਰ ‘ਚ ਖਾਸੀ ਮਜ਼ਬੂਤ ਹੈ ਅਤੇ ਜਿਸ ਤਰ੍ਹਾਂ ਉਸ ਨੇ ਰਾਜਸਥਾਨ ਨੂੰ ਹਰਾਇਆ ਉਸ ਨਾਲ ਦੂਜੀਆਂ ਟੀਮਾਂ ਨੂੰ ਖਤਰੇ ਦਾ ਸੰਕੇਤ ਮਿਲ ਗਿਆ ਹੋਵੇਗਾ। ਰੋਹਿਤ ਲਈ ਆਪਣੀ ਫਾਰਮ ‘ਚ ਵਾਪਸੀ ਵੀ ਬਹੁਤ ਜ਼ਰੂਰੀ ਹੈ । ਉਹ ਪਹਿਲੇ ਮੈਚ ‘ਚ 15 ਦੌੜਾਂ ਹੀ ਬਣਾ ਸਕੇ ਮੁੰਬਈ ਕੋਲ ਚੋਟੀ ਕ੍ਰਮ ‘ਚ ਜਿਆਦਾ ਸਟਾਰ ਬੱਲੇਬਾਜ਼ ਨਹੀਂ ਹੈ। ਮੁੰਬਈ ਦੀ ਟੀਮ ਇਸ਼ਾਨ ਕਿਸ਼ਨ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ ਅਤੇ ਕਰੁਣਾਲ ਪਾਂਡਿਆ ਦੇ ਭਰੋਸੇ ਵੱਡੇ ਸਕੋਰ ਨਹੀਂ ਬਣਾ ਸਕਦੀ ਇਸ ਲਈ ਰੋਹਿਤ ਨੂੰ ਘੱਟੋ-ਘੱਟ ਮੈਦਾਨ ‘ਚ 15 ਓਵਰ ਟਿਕਣਾ ਹੋਵੇਗਾ ਉਦੋਂ ਹੀ ਟੀਮ ਚੁਣੌਤੀਪੂਰਨ ਸਕੋਰ ਬਣਾ ਸਕੇਗੀ ਦੂਜੇ ਪਾਸੇ ਹੈਦਰਾਬਾਦ ਕੋਲ ਚੋਟੀ ਕ੍ਰਮ ‘ਚ ਕਈ ਚੰਗੇ ਬੱਲੇਬਾਜ਼ ਹਨ ਜੋ ਵੱਡਾ ਸਕੋਰ ਵੀ ਬਣਾ ਸਕਦੇ ਹਨ ਅਤੇ ਟੀਚੇ ਦਾ ਪਿੱਛਾ ਵੀ ਕਰ ਸਕਦੇ ਹਨ।
ਸ਼ਿਖਰ ਧਵਨ, ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਮਨੀਸ਼ ਪਾਂਡੇ ਅਜਿਹੇ ਬੱਲੇਬਾਜ਼ ਹਨ ਜੋ ਕਿਸੇ ਵੀ ਗੇਂਦਬਾਜ਼ੀ ਨੂੰ ਹਿਲਾ ਕੇ ਰੱਖ ਸਕਦੇ ਹਨ ਸ਼ਿਖਰ ਨੇ ਪਹਿਲੇ ਮੁਕਾਬਲੇ ‘ਚ ਸਿਫਰ ‘ਤੇ ਜੀਵਨਦਾਨ ਪਾਉਣ ਤੋਂ ਬਾਅਦ 57 ਗੇਂਦਾਂ ‘ਚ ਨਾਬਾਦ 78 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਅਤੇ ਮੈਨ ਆਫ ਦ ਮੈਚ ਵੀ ਰਹੇ ਸਨ।
ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਅਤੇ ਨੌਕਰੀ ਦੇਣ ਦਾ ਐਲਾਨ | Amritsar
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਇਰਾਕ ‘ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਅੱਜ ਲਗਭਗ ਦੋ ਵਜੇ ਇੱਥੇ ਕੌਮਾਂਤਰੀ ਰਾਜਾਸਾਂਸੀ ਹਵਾਈ ਅੱਡੇ ‘ਤੇ ਪਹੁੰਚਿਆ ਮ੍ਰਿਤਕਾਂ ‘ਚੋਂ 27 ਪੰਜਾਬ ਤੋਂ ਹਨ ਅਤੇ ਚਾਰ ਲਾਸ਼ਾਂ ਹਿਮਾਚਲ ਦੀਆਂ ਹਨ। ਮ੍ਰਿਤਕਾਂ ਦੇ ਪਰਿਵਾਰ ਹਵਾਈ ਅੱਡੇ ‘ਤੇ ਪਹਿਲਾਂ ਹੀ ਪਹੁੰਚ ਗਏ ਸਨ ਪਰਿਵਾਰ ਸਰਕਾਰ ਦੇ ਇਸ ਆਦੇਸ਼ ਦਾ ਵਿਰੋਧ ਕਰ ਰਹੇ ਹਨ ਕਿ ਤਾਬੂਤਾਂ ਨੂੰ ਖੋਲ੍ਹਿਆ ਨਾ ਜਾਵੇ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 38 ਵਿਅਕਤੀਆਂ ਦੀਆਂ ਦੇਹਾਂ ਲਿਆਂਦੀਆਂ ਗਈਆਂ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਿਛਲੇ ਮਹੀਨੇ ਸੰਸਦ ‘ਚ ਪੁਸ਼ਟੀ ਕੀਤੀ ਸੀ ਕਿ 2014 ‘ਚ ਅੱਤਵਾਦੀ ਸੰਗਠਨ ਆਈਐੱਸ ਦੇ ਅਗਵਾ ਕੀਤੇ ਭਾਰਤੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਇਹ ਸਾਰੇ ਨਿਰਮਾਣ ਮਜ਼ਦੂਰ ਸਨ। (Amritsar)
ਫਰਜ਼ੀ ਏਜੰਟਾਂ ਜ਼ਰੀਏ ਵਿਦੇਸ਼ ਨਾ ਜਾਣ ਗੈਰ ਹੁਨਰਮੰਦ ਕਰਮਚਾਰੀ : ਵੀ.ਕੇ ਸਿੰਘ | Amritsar
ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਨੇ ਅੱਜ ਅਪੀਲ ਕੀਤੀ ਕਿ ਫਰਜ਼ੀ ਏਜੰਟਾਂ ਰਾਹੀਂ ਘੱਟ ਪੜ੍ਹੇ-ਲਿਖੇ ਵਿਅਕਤੀ, ਗੈਰ ਹੁਨਰਮੰਦ ਕਰਮਚਾਰੀ/ਮਜ਼ਦੂਰ ਵਿਦੇਸ਼ ਨਾ ਜਾਣ ਇਰਾਕ ‘ਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ (Amritsar) ਅੰਮ੍ਰਿਤਸਰ ਲਿਆਉਣ ਤੋਂ ਬਾਅਦ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜੋ 39 ਵਿਅਕਤੀ ਮਾਰੇ ਗਏ ਹਨ, ਇਨ੍ਹਾਂ ਬਾਰੇ ਅੰਬੇਸੀ ‘ਚ ਕੋਈ ਜਾਣਕਾਰੀ ਨਹੀਂ ਸੀ ਕੁਝ ਪਤਾ ਨਹੀਂ ਸੀ ਕਿ ਉਹ ਕਦੋਂ ਗਏ, ਕਿਵੇਂ ਗਏ ਸਿੰਘ ਨੇ ਦੱਸਿਆ ਕਿ 39 ਵਿਅਕਤੀਆਂ ਦੇ ਡੀਐਨਏ ਮੈਚ ਹੋ ਗਏ, ਜਿਨ੍ਹਾਂ ਦੀਆਂ ਅਸਥੀਆਂ ਲਿਆਂਦੀਆਂ ਗਈਆਂ ਹਨ।
ਮ੍ਰਿਤਕਾਂ ਨੂੰ ਪੰਜ-ਪੰਜ ਲੱਖ ਅਤੇ ਪਰਿਵਾਰਾਂ ਨੂੰ ਨੌਕਰੀ ਦੇਵੇਗੀ ਪੰਜਾਬ ਸਰਕਾਰ ਸਿੱਧੂ | Amritsar
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਭਰੋਸਾ ਵੀ ਦਿੱਤਾ ਕਿ ਯੋਗਤਾ ਦੇ ਆਧਾਰ ‘ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰਰ ਪਹਿਲਾਂ ਤੋਂ ਪਰਿਵਾਰਾਂ ਨੂੰ ਵੀਹ-ਵੀਹ ਹਜ਼ਾਰ ਰੁਪਏ ਪੈਨਸ਼ਨ ਦੇ ਰਹੀ ਹੈ। (Amritsar)
ਇਰਾਕ:ਅਗਵਾ 39 ਭਾਰਤੀਆਂ ਦੇ ਜਿੰਦਾ ਹੋਣ ਦੀਆਂ ਕਿਆਸਅਰਾਈਆਂ
ਬਾਦੁਸ਼ ‘ਚ ਹੁਣ ਨਹੀਂ ਹੈ ਕੋਈ ਜੇਲ੍ਹ
ਨਵੀਂ ਦਿੱਲੀ:ਅਗਵਾ 39 ਭਾਰਤੀਆਂ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 16 ਜੁਲਾਈ ਨੂੰ ਕਿਹਾ ਸੀ ਕਿ ਇਨ੍ਹਾਂ ਭਾਰਤੀਆਂ ਦੇ ਇਰਾਕ ਦੀ ਬਾਦੁਸ਼ ਜੇਲ੍ਹ ‘ਚ ਹੋਣ ਦੀ ਸੰਭਾਵਨਾ ਹੈ ਇਨ੍ਹਾਂ ਬਾਰੇ ਹੋਰ ਜਾਣਕਾਰੀ ਇਕੱਠਾ ਕਰਨ ਲਈ ਵਿਦੇਸ਼ ਮੰਤਰੀ ਵੀ.ਕੇ. ਸਿੰਘ ਇਰਾਕ ਦੇ ਦੌਰੇ ‘ਤੇ ਗਏ ਸੀ ਆਈਐੱਸ ਬਾਦੁਸ਼ ਦੀ ਜੇਲ੍ਹ ਨੂੰ ਤਬਾਹ ਕਰ ਚੁੱਕਾ ਹੈ ਉੱੱਥੇ ਆਈਐੱਸ ਦੇ ਚੁੰਗਲ ‘ਚੋਂ ਬਚ ਕੇ ਭਾਰਤ ਪਰਤੇ ਗੁਰਦਾਸਪੁਰ ਦੇ ਹਰਜੀਤ ਦਾ ਦਾਅਵਾ ਹੈ ਕਿ ਅੱਤਵਾਦੀਆਂ ਨੇ ਉਸਦੇ ਸਾਹਮਣੇ ਹੀ ਸਾਰੇ ਲੋਕਾਂ ਨੂੰ ਮਾਰ ਦਿੱਤਾ, ਪਰ ਉਸਦੀ ਗੱਲ ‘ਤੇ ਕਿਸੇ ਨੇ ਯਕੀਨ ਨਹੀਂ ਕੀਤਾ
ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ‘ਤੇ ਦੇਸ਼ ਨੂੰ ਭਰਮਾਉਣ ਦਾ ਦੋਸ਼ ਲਾਇਆ  ਉੱਥੇ ਕਾਗਰਸੀ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਸੰਸਦ ‘ਚ ਵਿਦੇਸ਼ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਭਰਮਾਊ ਹੈ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਕਿ ਕੀ ਉਹ ਜਿਉਂਦਾ ਹੈ? ਕਿੱਥੇ ਹਨ? ਜੇਕਰ ਉੱਥੋਂ ਜੇਲ੍ਹ ਨਹੀਂ ਹੈ ਤਾਂ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਕੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਾ ਪਤਾ ਲਾਇਆ ਹੈ
80 ਨੂੰ ਕੀਤਾ ਸੀ ਅਗਵਾ
ਹਰਜੀਤ ਦਾ ਤਿੰਨ ਸਾਲ ਤੋਂ ਲਗਾਤਾਰ ਕਹਿਣਾ ਹੈ ਕਿ ਆਈਐੱਸ ਅੱਤਵਾਦੀਆਂ ਨੇ 39 ਭਾਰਤੀਆਂ ਨੂੰ ਉਸਦੇ ਸਾਹਮਣੇ ਹੀ ਮਾਰ ਦਿੱਤਾ ਮੋਸੂਲ ਤੋਂ ਅੱਤਵਾਦੀਆਂ ਨੇ ਇੱਕ ਜੂਨ 2014 ‘ਚ 80 ਵਿਅਕਤੀਆਂ ਨੂੰ ਅਗਵਾ ਕੀਤਾ ਸੀ ਇਸ ‘ਚੋਂ 40 ਭਾਰਤੀ ਅਤੇ 40 ਬੰਗਲਾਦੇਸ਼ੀ ਅੱਤਵਾਦੀ ਸਾਰਿਆਂ ਨੂੰ ਬਾਦੁਸ਼ ਜੇਲ੍ਹ ਲੈ ਕੇ ਗਏ ਹਰਜੀਤ ਵੀ ਉਨ੍ਹਾਂ 40 ‘ਚੋਂ ਇੱਕ ਹੈ ਅੱਤਵਾਦੀਆਂ ਨੇ ਤਿੰਨ ਸਾਲ ਪਹਿਲਾਂ ਹਰਜੀਤ ਨੂੰ ਛੱਡ ਦਿੱਤਾ ਸੀ ਹਰਜੀਤ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਨੂੰ ਵੀ ਗੋਲੀ ਮਾਰੀ ਸੀ, ਪਰ ਉਹ ਬਚ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।