Residents - Sach Kahoon Punjabi
ਗੁਹਾਟੀ ਵਾਸੀਆਂ ਨੂੰ ਕੁਝ ਸਮੇਂ ਲਈ ਮਿਲੀ ਰਾਹਤ
ਗੁਹਾਟੀ ਵਾਸੀਆਂ ਨੂੰ ਕੁਝ ਸਮੇਂ ਲਈ ਮਿਲੀ ਰਾਹਤ
ਸ਼ਨਿੱਚਰਵਾਰ ਨੂੰ ਦਿੱਤੀ ਗਈ ਕਰਫਿਊ ‘ਚ ਢਿੱਲ
ਗੁਹਾਟੀ (ਏਜੰਸੀ)। ਨਾਗਰਿਕਤਾ ਸੋਧ ਕਾਨੂੰਨ 2019 (ਸੀਏਬੀ) ਦੇ ਵਿਰੋਧ ਕਾਰਨ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਗੁਹਾਟੀ Guhati ‘ਚ ਜਾਰੀ ਅਣਮਿੱਥੇ ਸਮੇਂ ਲਈ ਕਰਫ਼ਿਊ ‘ਚ ਸ਼ਨਿੱਚਰਵਾਰ ਨੂੰ ਸ਼ਾਮ ਚਾਰ ਵਜੇ ਤੋਂ ਸੱਤ ਘੰਟਿਆਂ ਦੀ ਢਿੱਲ ਦਿੱਤੀ ਗਈ। ਗੁਹਾਟੀ ‘ਚ ਦੋ ਦਿਨਾਂ ਦੀ ਹਿੰਸਾ ਤੋਂ ਬਾਅਦ ਹੁਣ ਜਨਜੀਵਨ ਆਮ ਹੁੰਦਾ ਜਾ ਰਿਹਾ ਹੈ। ਕਰੀਬ 60 ੰਘੰਟਿਆਂ ਤੱਕ ਘਰਾਂ ਦੇ ਅੰਦਰ ਰਹਿਣ ਤੋਂ ਬਾਅਦ ਲੋਕ ਸ਼ਨਿੱਚਰਵਾਰ ਸਵੇਰੇ ਬਾਹਰ ਨਿੱਕਲੇ। ਅਸਮ ਉਸ ਸੀਏਬੀ ਦਾ ਵਿਰੋਧ ਕਰਦਾ ਰਿਹਾ ਹੈ ਜਿਸ ‘ਚ ਬੰਗਲਾਦੇਸ਼, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਆਏ ਹਿੰਦੂ, ਪਾਰਸੀ, ਸਿੱਖ, ਜੈਨ, ਬੌਧ ਅਤੇ ਇਸਾਈ ਪ੍ਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਤਜਵੀਜ਼ ਕੀਤੀ ਗਈ ਹੈ, ਜਿਨ੍ਹਾਂ ਨੇ 31 ਦਸੰਬਰ 2014 ਤੋਂ ਪਹਿਲਾਂ ਬਿਨਾ ਕਿਸੇ ਦਸਤਾਵੇਜ਼ ਦੇ ਭਾਰਤ ‘ਚ ਪ੍ਰਵੇਸ਼ ਕੀਤਾ ਸੀ। ਅਸਮ ਅਤੇ ਤ੍ਰਿਪੁਰਾ ਸਮੇਤ ਪੂਰਬ ਉੱਤਰ ਰਾਜਾਂ ਦੇ ਲੋਕ ਇਸ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਗੁਆਂਢੀ ਬੰਗਲਾਦੇਸ਼ ਤੋਂ ਗੈਰ-ਮੁਸਲਮਾਨਾਂ ਦੀ ਕਾਫ਼ੀ ਜ਼ਿਆਦਾ ਗਿਣਤੀ ਆਉਣ ਦਾ ਡਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਜਲੀ ਦੀ ਕੁੰਡੀ ਫੜ੍ਹ ਕੇ ਵਾਪਸ ਆ ਰਹੀ ਪਾਵਰਕੌਮ ਦੀ ਟੀਮ ਦਾ ਪਿੰਡ ਵਾਸੀਆਂ ਵੱਲੋਂ ਘਿਰਾਓ
ਪਿੰਡ ਵਾਸੀਆਂ ਨੇ ਪਾਵਰਕੌਮ ਦੇ ਐੱਸ.ਡੀ.ਓ. ਸਮੇਤ ਚਾਰ ਕਰਮਚਾਰੀਆਂ ਨੂੰ ਬਣਾਇਆ ਬੰਧਕ
ਮਨਜੀਤ ਨਰੂਆਣਾ/ਸੰਗਤ ਮੰਡੀ। ਪਿੰਡ ਰਾਏ ਕੇ ਕਲਾਂ ਵਿਖੇ ਸਵੇਰ ਸਮੇਂ ਪਾਵਰਕੌਮ ਦੀ ਟੀਮ ਵੱਲੋਂ ਬਿਜਲੀ ਦੀ ਚੈਕਿੰਗ ਦੌਰਾਨ ਦੋ ਘਰਾਂ ਦੀ ਕੁੰਡੀ ਫੜ੍ਹੇ ਜਾਣ ਕਾਰਨ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਵੱਲੋਂ ਪਾਵਰਕੌਮ ਦੇ ਐੱਸ.ਡੀ.ਓ. ਸਮੇਤ ਚਾਰ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਾਵਰਕੌਮ ਦੇ ਸਬ ਡਵੀਜਨ ਬਾਦਲ ਦੇ ਐੱਸ.ਡੀ.ਓ. ਇਕਬਾਲ ਸਿੰਘ ਢਿੱਲੋਂ ਆਪਣੀ ਟੀਮ ਸਮੇਤ ਬਲੈਰੋ ਗੱਡੀ ‘ਤੇ ਉਕਤ ਪਿੰਡ ‘ਚ ਸਵੇਰ ਸਮੇਂ ਚੈਕਿੰਗ ‘ਤੇ ਗਏ ਸਨ। ਉਨ੍ਹਾਂ ਨੂੰ ਦੋ ਘਰਾਂ ‘ਚ ਬਿਜਲੀ ਦੀ ਕੁੰਡੀ ਲੱਗੀ ਮਿਲੀ ਜਿੱਥੇ ਉਕਤ ਪਰਿਵਾਰਾਂ ਵੱਲੋਂ ਆਪਣੇ ਘਰਾਂ ਨੂੰ ਤਾਰ ਲਾ ਕੇ ਸਿੱਧੀ ਸਪਲਾਈ ਦਿੱਤੀ ਹੋਈ ਸੀ। ਪਾਵਰਕੌਮ ਦੇ ਮੁਲਾਜ਼ਮ ਕੁੰਡੀ ਵਾਲੀ ਤਾਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਦ ਵਾਪਸ ਆਉਣ ਲੱਗੇ ਤਾਂ ਇਸ ਗੱਲ ਦੀ ਭਿਣਕ ਪਿੰਡ ਵਾਸੀਆਂ ਨੂੰ ਲੱਗ ਗਈ ਜਿਨ੍ਹਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਐੱਸ.ਡੀ.ਓ. ਇਕਬਾਲ ਸਿੰਘ ਢਿੱਲੋਂ ਦੀ ਗੱਡੀ ਦਾ ਘਿਰਾਓ ਕਰਕੇ ਜਿੱਥੇ ਉਨ੍ਹਾਂ ਦੀ ਗੱਡੀ ‘ਚੋਂ ਕੁੰਡੀ ਵਾਲੀ ਉਤਾਰੀ ਤਾਰ ਚੁੱਕ ਲਈ, ਉੱਥੇ ਉਨ੍ਹਾਂ ਨੂੰ ਬੰਦੀ ਬਣਾ ਲਿਆ। (Residents )
ਪਿੰਡ ਵਾਸੀ ਮੰਗ ਕਰ ਰਹੇ ਸਨ ਕਿ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਜਿਨ੍ਹਾਂ ਪਿੰਡ ਵਾਸੀਆਂ ‘ਤੇ ਬਿਜਲੀ ਚੋਰੀ ਦਾ ਮਾਮਲਾ ਬਣਾਇਆ ਹੈ ਉਸ ਨੂੰ ਤੁਰੰਤ ਖਾਰਜ ਕੀਤਾ ਜਾਵੇ ਉਸ ਤੋਂ ਬਾਅਦ ਹੀ ਉਹ ਉਨ੍ਹਾਂ ਨੂੰ ਉੱਥੋਂ ਜਾਣ ਦੇਣਗੇ ਪ੍ਰੰਤੂ ਐੱਸ.ਡੀ.ਓ. ਵੱਲੋਂ ਪਿੰਡ ਵਾਸੀਆਂ ਨੂੰ ਸਮਝਾਇਆ ਗਿਆ ਕਿ ਉਹ ਚੋਰੀ ਦੇ ਮਾਮਲੇ ‘ਚ ਕੁੱਝ ਨਹੀਂ ਕਰ ਸਕਦੇ। ਮਾਮਲੇ ਦਾ ਪਤਾ ਲੱਗਦਿਆਂ ਹੀ ਪਾਵਰਕੌਮ ਦੇ ਐਕਸੀਅਨ ਅਮਨਦੀਪ ਸਿੰਘ ਮਾਨ, ਜੇ.ਈ. ਮੱਸਾ ਸਿੰਘ ਤੇ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਐਕਸੀਅਨ ਅਮਨਦੀਪ ਸਿੰਘ ਮਾਨ ਨੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਉਹ ਅੱਜ ਉਨ੍ਹਾਂ ਕੋਲ ਦਫ਼ਤਰ ਆ ਜਾਣ ਉਹ ਬਿਜਲੀ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਘੱਟ ਤੋਂ ਘੱਟ ਜੁਰਮਾਨਾ ਕਰਨਗੇ ਇਸ ਗੱਲ ‘ਤੇ ਪਿੰਡ ਵਾਸੀ ਸਹਿਮਤ ਹੋ ਗਏ ਅਤੇ ਉਨ੍ਹਾਂ ਬੰਦੀ ਬਣਾਏ ਪਾਵਰਕੌਮ ਦੇ ਅਧਿਕਾਰੀਆਂ ਨੂੰ ਛੱਡ ਦਿੱਤਾ। (Residents )
ਸਬ ਡਵੀਜਨ ਬਾਦਲ ਦੇ ਐੱਸ.ਡੀ.ਓ. ਇਕਬਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਆਪਣੇ ਚਾਰ ਕਰਮਚਾਰੀਆਂ ਨਾਲ ਉਕਤ ਪਿੰਡ ‘ਚ ਆਮ ਚੈਕਿੰਗ ‘ਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ‘ਚ ਉਕਤ ਦੋ ਘਰਾਂ ਵੱਲੋਂ ਬਿਜਲੀ ਦੀ ਸਿੱਧੀ ਕੁੰਡੀ ਲਾਈ ਹੋਈ ਸੀ ਜਦ ਉਹ ਕੁੰਡੀ ਵਾਲੀ ਤਾਰ ਪੁੱਟ ਕੇ ਗੱਡੀ ‘ਚ ਰੱਖ ਕੇ ਤੁਰੇ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀ ਗੱਡੀ ਦਾ ਘਿਰਾਓ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਆਪਣੀ ਜਾਨ ਨੂੰ ਖਤਰਾ ਸਮਝਦਿਆਂ ਇਸ ਸਬੰਧੀ ਥਾਣਾ ਨੰਦਗੜ੍ਹ ਦੀ ਪੁਲਿਸ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਛੁਡਵਾਇਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨਾਲ ਜਿੱਥੇ ਬਦਤਮੀਜੀ ਕੀਤੀ ਗਈ, ਉੱਥੇ ਸਰਕਾਰੀ ਡਿਊਟੀ ‘ਚ ਵੀ ਵਿਘਨ ਪਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੇਵਾ ਕੇਂਦਰ ਬੰਦ ਕਰਨ ਪੁੱਜੇ ਅਧਿਕਾਰੀਆਂ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ
ਮਹਿਲ ਕਲਾਂ, (ਜਸਵੰਤ ਸਿੰਘ /ਸੱਚ ਕਹੂੰ ਨਿਊਜ਼)। ਕੈਪਟਨ ਸਰਕਾਰ ਵੱਲੋਂ ਪਿੰਡਾਂ ‘ਚ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇ ਰਹੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੇ ਦਿੱਤੇ ਫਰਮਾਨ ਤੋਂ ਬਾਅਦ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਸਹੌਰ ਵਿਖੇ ਚੱਲ ਰਹੇ ਸੇਵਾ ਕੇਂਦਰ ਨੂੰ ਬੰਦ ਕਰਨ ਲਈ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਰਪੰਚ ਜੀਤ ਸਿੰਘ ਸਹੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਨਛੱਤਰ ਸਿੰਘ ਸਹੌਰ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕੇਵਲ ਸਿੰਘ ਸਹੌਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਵਿਰੋਧ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਰੋਸ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕਿਸਾਨ ਆਗੂਆਂ ਤੇ ਗਰਾਮ ਪੰਚਾਇਤ ਦੀ ਹਾਜਰੀ ‘ਚ ਆਪਣੇ ਵੱਲੋਂ ਜਿੰਦਰਾ ਲਗਾ  ਕੇ ਹਰ ਹਾਲਤ ‘ਚ ਚਲਦਾ ਰੱਖਣ ਦੀ ਮੰਗ ਕੀਤੀ।
ਇਸ ਮੌਕੇ ਸਰਪੰਚ ਜੀਤ ਸਿੰਘ ਸਹੌਰ, ਕਿਸਾਨ ਆਗੂ ਨਛੱਤਰ ਸਿੰਘ ਸਹੌਰ ਤੇ ਕੇਵਲ ਸਿੰਘ ਸਹੌਰ ਨੇ ਕਿਹਾ ਕਿ ਪਿੰਡ ਅੰਦਰ ਚੱਲ ਰਹੇ ਇਸ ਸੇਵਾ ਕੇਂਦਰ ਤੋ ਪਿੰਡ ਸਹੌਰ, ਖਿਆਲੀ ਤੇ ਸਹਿਜੜਾ ਤੋਂ ਇਲਾਵਾ ਹੋਰਨਾਂ ਪਿੰਡਾ ਦੇ ਲੋਕ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬਿਜਲੀ ਬਿੱਲ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨਾਂ, ਰਿਹਾਇਸ਼ੀ ਸਰਟੀਫਿਕੇਟ, ਆਮਦਨੀ ਸਰਟੀਫਿਕੇਟ ਤੇ ਲੋੜੀਂਦੀਆਂ ਸਹੂਲਤਾਂ ਲੈ ਰਹੇ ਹਨ। ਇਸ ਸੇਵਾ ਕੇਂਦਰ ਦੇ ਬੰਦ ਹੋਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਸਮੇਤ ਪ੍ਰਾਈਵੇਟ ਦੁਕਾਨਾਂ ਵਾਲਿਆਂ ਤੋਂ ਲੁੱਟ ਦਾ ਸ਼ਿਕਾਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਉਕਤ ਸੇਵਾ ਕੇਂਦਰ ਨੂੰ ਬੰਦ ਨਹੀ ਹੋਣ ਦੇਣਗੇ ਚਾਹੇ ਕੋਈ ਵੀ ਸੰਘਰਸ਼ ਦਾ ਰੁਖ ਅਖਤਿਆਰ ਕਰਨਾ ਪਵੇ।
ਇਸ ਸਮੇਂ ਪਿੰਡ ਸਹੌਰ ਦੇ ਸੇਵਾ ਕੇਂਦਰ ਨੂੰ ਚਾਲੂ ਰੱਖਣ ਸਬੰਧੀ ਸਬੰਧੀ ਪਿੰਡ ਵਾਸੀਆ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਾਂਅ ਹੇਠ ਮੰਗ ਪੱਤਰ ਵੀ ਅਧਿਕਾਰੀਆਂ ਨੂੰ ਸੌਂਪਿਆ ਗਿਆ ਇਸ ਮੌਕੇ ਏਐੱਸਐੱਮ ਬਰਨਾਲਾ ਭੂਸ਼ਨ ਕੁਮਾਰ, ਤਹਿਸੀਲਦਾਰ ਬਰਨਾਲਾ ਬਲਕਰਨ ਸਿੰਘ, ਬੀਡੀਪੀਓ ਬਰਨਾਲਾ ਨੀਰੂ ਗਰਗ, ਕੰਪਨੀ ਅਧਿਕਾਰੀ ਬੀਐੱਸਐੱਲ, ਬਿਜਲੀ ਬੋਰਡ, ਮੰਡੀ ਬੋਰਡ ਤੇ ਪ੍ਰਸ਼ਾਸਨਿਕ ਸੁਧਾਰ ਚੰਡੀਗੜ੍ਹ ਦੀ ਟੀਮ ਤੇ ਈ ਗਵਰਨੈਂਸ ਦੇ ਜ਼ਿਲ੍ਹਾ ਕੋਆਰਡੀਨੇਟਰ ਸੰਜੇ ਅਹੂਜਾ ਵੀ ਹਾਜ਼ਰ ਸਨ।
ਅੱਪਗ੍ਰੇਡ ਹੋਏ ਸਕੂਲ ਨੂੰ ਬੋਲੜ੍ਹ ਕਲਾਂ ਵਾਸੀਆਂ ਜੜਿਆ ਜਿੰਦਰਾ
ਪਿੰਡ ਦੇ ਦੋ ਵਿਅਕਤੀਆਂ ਨੇ ਕੀਤੀ ਭੁੱਖ ਹੜਤਾਲ
ਸਕੂਲ ‘ਚ ਅਧਿਆਪਕ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਦਿੱਤਾ ਧਰਨਾ
ਖੁਸ਼ਵੀਰ ਸਿੰਘ ਤੂਰ: ਪਟਿਆਲਾ: ਸਕੂਲ ਮੈਨੇਜਮੈਂਟ ਕਮੇਟੀ ਬੋਲੜ੍ਹ ਕਲਾਂ ਅਤੇ ਗ੍ਰਾਮ ਪੰਚਾਇਤ ਬੋਲੜ੍ਹ ਕਲਾਂ ਵੱਲੋਂ ਅੱਪਗ੍ਰੇਡ ਹੋਏ ਸਰਕਾਰੀ ਐਲੀਮੈਂਟਰੀ ਸਕੂਲ ‘ਚ ਅਧਿਆਪਕਾਂ ਦੀਆਂ ਆਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਸਕੂਲ ਨੂੰ ਜਿੰਦਰਾ ਲਾ ਕੇ ਧਰਨਾ ਲਾਇਆ ਗਿਆ ਇਸ ਦੌਰਾਨ ਸਾਧੂ ਸਿੰਘ ਚੇਅਰਮੈਨ ਅਤੇ ਹਰੀ ਚੰਦ ਸ਼ਰਮਾ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ।
ਜਾਣਕਾਰੀ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ ਬੋਲੜ੍ਹ ਕਲਾਂ ਅਤੇ ਗ੍ਰਾਮ ਪੰਚਾਇਤ ਬੋਲੜ੍ਹ ਕਲਾਂ ਵੱਲਂੋ ਲਗਾਤਾਰ ਅਧਿਆਪਕਾਂ ਦੀ ਮੰਗ ਕੀਤੀ ਜਾ ਰਹੀ ਹੈ 1 ਅਪ੍ਰੈਲ,2017 ਨੂੰ ਅੱਪਗ੍ਰੇਡ ਹੋਏ ਸਕੂਲ ‘ਚ ਨੌਵੀਂ ਜਮਾਤ ਵਿਚ ਬੱਚਿਆਂ ਦਾ ਦਾਖਲਾ ਵੀ ਹੋ ਗਿਆ ਪਰ ਅਜੇ ਤੱਕ ਅਧਿਆਪਕ ਨਹੀਂ ਭੇਜੇ ਗਏ। ਅਧਿਆਪਕਾਂ ਦੀ ਕਮੀ ਦੇ ਰੋਸ ਵਜੋਂ 31 ਮਈ ਨੂੰ ਵੀ ਧਰਨਾ ਲਗਾਇਆ ਗਿਆ ਸੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਦੇ ਭਰੋਸਾ ਦਿੱਤੇ ਜਾਣ ਮਗਰੋਂ ਜਿੰਦਰਾ ਖੋਲ੍ਹਿਆ ਗਿਆ ਸੀ।
ਪ੍ਰਸ਼ਾਸਨ ਵੱਲਂੋ ਕੋਈ ਸੁਣਵਾਈ ਨਾ ਹੋਣ ਕਰਕੇ ਅੱਜ ਦੁਬਾਰਾ ਫਿਰ ਸਮੂਹ ਵਿਦਿਆਰਥੀਆਂ ਜਿਸ ਵਿਚ ਲੜਕੀਆਂ ਵੀ ਸ਼ਾਮਿਲ ਹਨ,ਨੂੰ ਅਤਿ ਦੀ ਗਰਮੀ ਵਿਚ ਸਕੂਲ ਦੇ ਬਾਹਰ ਬੈਠਣਾ ਪਿਆ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੱਲ੍ਹ ਦੀ ਸਿੱਖਿਆ ਮੰਤਰੀ ਦੀ ਮੀਟਿੰਗ ਵਿੱਚ ਸਕੂਲ ਨੂੰ ਮੱਖ ਅਧਿਆਪਕ ਅਤੇ ਹੋਰ ਵਿਸ਼ਿਆ ਦੀਆਂ ਅਸਾਮੀਆਂ ਮੰਨਜੂਰ ਨਾ ਕੀਤੀਆਂ ਗਈਆਂ ਤਾਂ 10 ਜੁਲਾਈ ਨੂੰ ਦੁਬਾਰਾ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪਿੰਡ ਵਾਸੀਆਂ ਰਣਦੀਪ ਰਾਣਾ, ਸਰਪੰਚ ਗੁਰਦੀਪ ਸਿੰਘ, ਮਹਿੰਦਰ ਸਿੰਘ ਠੇਕੇਦਾਰ, ਟਹਿਲ ਸਿੰਘ, ਪੰਚਾਇਤ ਮੈਂਬਰ ਭਗਵਾਨ ਦਾਸ, ਸਵਿੰਦਰ ਸਿੰਘ ਪ੍ਰਧਾਨ, ਉਤਮ ਸਿੰਘ, ਜਸਵਿੰਦਰ ਰਾਣਾ ਤੇ ਸਮੂਹ ਵਿਦਿਆਰਥੀ ਧਰਨੇ ਵਿਚ ਹਾਜ਼ਰ ਸਨ।
ਪੰਚਾਇਤ ਦੀ ਸਿੱਖਿਆ ਮੰਤਰੀ ਨਾਲ ਤੈਅ ਹੋਈ ਮੀਟਿੰਗਫ
ਸੂਚਨਾ ਮਿਲਣ ‘ਤੇ ਮੌਕੇ ‘ਤੇ ਐੱਸ. ਐੱਚ. ਓ. ਸਨੌਰ ਹਰੀ ਪਾਲ ਸਿੰਘ ਅਤੇ ਉੁੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਸਿੰਘ ਨੇ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨਾਲ ਬੀਤੀ ਸ਼ਾਮ ਚੰਡੀਗ੍ਹੜ ਵਿਖੇ ਗ੍ਰਾਮ ਪੰਚਾਇਤ ਅਤੇ ਐਸ. ਐਮ. ਸੀ. ਕਮੇਟੀ ਦੀ ਮੀਟਿੰਗ ਤੈਅ ਕਰਵਾਈ ਮੀਟਿੰਗ ਦੇ ਭਰੋਸੇ ਮਗਰੋ ਪਿੰਡ ਵਾਸੀਆਂ ਨੇ ਭੁੱਖ ਹੜਤਾਲ 10 ਜੁਲਾਈ ਤੱਕ ਮੁਅੱਤਲ ਕਰ ਦਿੱਤੀ
ਸ਼ਹਿਰ ‘ਚ ਬਜ਼ਾਰਾਂ ‘ਚ ਭਰਿਆ ਪਾਣੀ, ਸ਼ਹਿਰ ਵਾਸੀ ਤੇ ਦੁਕਾਨਦਾਰ ਹੋਏ ਪ੍ਰੇਸ਼ਾਨ
ਸੁਰੇਸ਼ ਗਰਗ/ ਭਜਨ ਸਮਾਘ. ਸ੍ਰੀ ਮੁਕਤਸਰ ਸਾਹਿਬ: ਬੀਤੇ ਮੰਗਲਵਾਰ ਸ਼ਾਮ ਤੋਂ ਭਾਵੇਂ ਮੌਸਮ ਖੁਸ਼ਨੁਮਾ ਸੀ ਪਰ ਵੀਰਵਾਰ ਦੀ ਸਵੇਰ ਨੂੰ ਤਿੰਨ ਘੰਟੇ ਪਈ ਮੁਸਲਾਧਰ ਬਾਰਿਸ਼ ਨੇ ਸ਼ਹਿਰ ਨਿਵਾਸੀਆਂ ਦੀ ਜਾਨ ਮੁੱਠੀ ਵਿਚ ਲਿਆ ਦਿੱਤੀ ਸੀ ਪਰ ਕਿਸਾਨ ਖੁਸ਼ ਨਜਰ ਆ ਰਹੇ ਸਨ।  ਭਾਵਂੇ ਬੁੱਧਵਾਰ ਦੀ ਰਾਤ ਨੂੰ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ। ਪਰ ਵੀਰਵਾਰ ਦੀ ਸਵੇਰੇ ਉਠੇ ਤਾਂ ਲੋਕਾਂ ਦੇ ਮੰਜਿਆਂ ਥੱਲੇ ਪਾਣੀ ਫਿਰ ਰਿਹਾ ਸੀ।
ਜਿਨ੍ਹਾਂ ਦੁਕਾਨਾਂ ਘਰਾਂ ‘ਚ ਬਾਰਿਸ਼ ਦਾ ਪਾਣੀ ਭਰ ਗਿਆ ਉਹ ਸਾਰਾ ਦਿਨ ਪਰਿਵਾਰ ਸਮੇਤ ਘਰਾਂ, ਦੁਕਾਨਾਂ ‘ਚੋਂ ਪਾਣੀ ਕੱਢਣ ‘ਚ ਲੱਗੇ ਰਹੇ। ਜਦਕਿ ਬਹੁਤ ਸਾਰੇ ਲੋਕ ਘਰਾਂ ਦੇ ਬਾਹਰ ਸੜਕਾਂ ‘ਤੇ ਜਮਾ ਹੋਇਆ ਪਾਣੀ ਵਾਰ-ਵਾਰ ਦੇਖ਼ਦੇ ਰਹੇ ਕਿ ਕਿਤੇ ਉਹਨਾਂ ਦੇ ਘਰ ਤਾਂ ਪਾਣੀ ਦਾਖ਼ਲ ਨਹੀਂ ਹੋਣ ਵਾਲਾ। ਜਿਥੇ ਬਾਰਿਸ਼ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਮੁਸਲਾਧਰ ਬਾਰਿਸ਼ ਦੇ ਪਾਣੀ ਨਾਲ ਸਾਰੇ ਬਜ਼ਾਰਾਂ ਅਤੇ ਗਲੀਆਂ ਡੁੱਬ ਗਈਆਂ।
ਮੀਂਹ ਦਾ ਪਾਣੀ ਘਰਾਂ ‘ਚ ਵੜਿਆ
ਅਬੋਹਰ ਰੋਡ ਦੀ 14 ਨੰਬਰ ਗਲੀ ਮੁੱਖ ਸੜਕ ਤੋਂ ਕਰੀਬ ਦੋ ਫੁੱਟ ਨੀਵੀਂ ਹੈ ਜਿਸਦੀ ਹਾਲਤ ਬਹੁਤ ਹੀ ਤਰਸਯੋਗ ਸੀ। ਇਸ ਗਲੀ ‘ਚ ਪਾਣੀ ਜ਼ਿਆਦਾ ਜਮਾਂ ਹੋਣ ਦੇ ਕਾਰਨ ਜ਼ਿਆਦਾਤਰ ਘਰਾਂ ‘ਚ ਪਾਣੀ ਦਾਖ਼ਲ ਹੋ ਗਿਆ। ਸ਼ਹਿਰ ਦੇ ਸ਼ੇਰ ਸਿੰਘ ਚੌਂਕ, ਘਾਹ ਮੰਡੀ ਚੌਂਕ, ਤੁਲਸੀ ਰਾਮ ਸਟਰੀਟ, ਜੈ ਦਿਆਲ ਸਟਰੀਟ, ਬੈਂਕ ਰੋਡ, ਮੇਨ ਬਾਜ਼ਾਰ, ਗਾਂਧੀ ਚੌਂਕ, ਰੇਲਵੇ ਰੋਡ, ਬਾਜ਼ਾਰ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ 7, ਕੋਟਲੀ ਰੋਡ, ਗਾਂਧੀ ਨਗਰ ਦੀਆਂ ਗਲੀਆਂ, ਮੌੜ ਰੋਡ, ਨਵੀਂ ਅਨਾਜ ਮੰਡੀ, ਜੋਧੂ ਕਲੋਨੀ ‘ਚ ਬਹੁਤ ਪਾਣੀ ਜਮਾਂ ਹੋਣ ਦੇ ਕਾਰਨ ਕਿਸੇ ਦੇ ਘਰ ‘ਚ ਤੇ ਕਿਸੇ ਦੀ ਦੁਕਾਨ ‘ਚ ਪਾਣੀ ਭਰ ਗਿਆ।
ਸਿਵਲ ਸਰਜਨ ਦਫ਼ਤਰ ‘ਚ, ਏਡੀਸੀ ਕੁਲਵੰਤ ਸਿੰਘ ਦੇ ਨਿਵਾਸ ਅਤੇ ਜੀਏ ਟੂ ਡੀ.ਸੀ. ਗੋਪਾਲ ਸਿੰਘ ਦੇ ਨਿਵਾਸ ਦੇ ਇਲਾਵਾ ਬੀ.ਐਂਡ.ਆਰ ਅਤੇ ਨਹਿਰੀ ਵਿਭਾਗ ਦੇ ਪਟਵਾਰੀਆਂ ਦੇ ਦਫ਼ਤਰਾਂ ‘ਚ ਵੀ ਪਾਣੀ ਭਰਿਆ ਹੋਇਆ ਸੀ। ਬਜ਼ਾਰਾਂ ‘ਚ ਦੁਕਾਨਦਾਰ ਗ੍ਰਾਹਕ ਦੇ ਇੰਤਜ਼ਾਰ ‘ਚ ਨਹੀਂ ਬਲਕਿ ਆਪਣੀਆਂ ਦੁਕਾਨਾਂ ‘ਚ ਵੜੇ ਪਾਣੀ ਨੂੰ ਕੱਢਣ ਅਤੇ ਬਰਸਾਤ ਨਾ ਆ ਜਾਵੇ ਇਸਦੇ ਬਚਾਅ ‘ਚ ਲੱਗੇ ਹੋਏ ਸਨ।
ਲੱਖਾਂ ਰੁਪਏ ਲਾ ਕੇ ਬਣਾਇਆ ਪਾਰਕ ਵੀ ਪਾਣੀ ‘ਚ ਡੁੱਬਿਆ
ਡਿਪਟੀ ਕਮਿਸ਼ਨਰ ਦਫ਼ਤਰ ‘ਚ ਲੱਖਾਂ ਰੁਪਏ ਲਗਾ ਕੇ ਬਣਾਇਆ ਗਿਆ ਪਾਰਕ ਵੀ ਪੂਰੀ ਤਰ੍ਹਾਂ ਪਾਣੀ ‘ਚ ਡੁੱਬਿਆ ਹੋਇਆ ਸੀ। ਡੀ.ਸੀ, ਐਸ.ਐਸ.ਪੀ, ਜ਼ਿਲ੍ਹਾ ਸੈਸ਼ਨ ਜੱਜ ਦੇ ਨਿਵਾਸ ਦੇ ਨੇੜੇ ਵੀ ਸੜਕ ‘ਤੇ ਪਾਣੀ ਖੜ੍ਹਿਆ ਸੀ। ਬਾਰਿਸ਼ ਨਾਲ ਕਿਸਾਨ ਦੇ ਚੇਹਰਿਆਂ ‘ਤੇ ਰੋਣਕਾਂ ਸਾਫ ਝਲਕ ਰਹੀਆਂ ਸਨ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਮੌਕੇ ਕਿਸਾਨ ਬੂਟਾ ਸਿੰਘ, ਮਲਕੀਤ ਸਿੰਘ, ਜਗਨੰਦਨ ਸਿੰਘ, ਗੁਰਜੰਟ ਸਿੰਘ ਆਦਿ ਨੇ ਕਿਹਾ ਕਿ ਇਸ ਬਾਰਿਸ਼ ਨਾਲ ਝੋਨੇ ਦੀ ਬਿਜਾਈ ਵਿਚ ਤੇਜ਼ੀ ਆਵੇਗੀ, ਕਿਸਾਨਾਂ ਦਾ ਤੇਲ ਘੱਟ ਮੱਚੇਗਾ। ਇਸ ਬਾਰਿਸ਼ ਨਾਲ ਬਿਜਲੀ ਦੇ ਕੱਟ ਘੱਟ ਲੱਗਣਗੇ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨਾਲ ਕਿਸਾਨਾਂ ਦੀ ਬਿਜੀ ਫਸਲ ਸੁੱਕ ਰਹੀ ਸੀ।
ਇਸ ਮੌਕੇ ਨਗਰ ਕੌਂਸਲ ਦੇ ਈ ਓ ਰਵੀ ਜਿੰਦਲ ਨਾਲ ਫੋਨ ‘ਤੇ ਗੱਲਬਾਤ ਕਰਨੀ ਚਾਹੀ ਤਾਂ ਈ ਓ ਸਾਹਿਬ ਨੇ ਫੋਨ ਨਹੀਂ ਚੁਕਿਆ।