Happy - Sach Kahoon Punjabi
ਇਹ ਨਵ-ਵਿਆਹੀ ਜੋੜੀ ਮਾਨ ਸਰਕਾਰ ਤੋਂ ਹੋਈ ਖੁਸ਼, ਤੁਸੀ ਵੀ ਖਬਰ ਪੜ੍ਹ ਕੇ ਹੋ ਜਾਓਗੇ ਖੁਸ਼
ਨਵ-ਵਿਆਹੀ ਜੋੜੀ ਨੂੰ ਵਿਆਹ ਦੇ ਪੰਜ ਮਿੰਟਾਂ ਵਿੱਚ ਹੋਇਆ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ (Moga News)
‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਦੀ ਕਾਰਵਾਈ
(ਵਿੱਕੀ ਕੁਮਾਰ) ਮੋਗਾ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਉੱਤੇ ਜਾ ਕੇ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਮੁਹਿੰਮ ਨੂੰ ਉਸ ਵੇਲੇ ਅਪਾਰ ਸਫ਼ਲਤਾ ਮਿਲੀ, ਜਦੋਂ ਜ਼ਿਲ੍ਹਾ ਮੋਗਾ ਦੇ ਪਿੰਡ ਸਿੰਘਾਂਵਾਲਾ ਵਿਖੇ ਲਗਾਏ ਗਏ ਕੈਂਪ ਦੌਰਾਨ ਇੱਕ ਨਵ-ਵਿਆਹੀ ਜੋੜੀ ਨੂੰ ਉਨ੍ਹਾਂ ਦੇ ਆਨੰਦ ਕਾਰਜ ਤੋਂ ਮਹਿਜ਼ 5 ਮਿੰਟਾਂ ਬਾਅਦ ਉਨ੍ਹਾਂ ਦੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। Moga News
ਇਹ ਸਰਟੀਫਿਕੇਟ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਹਾਜ਼ਰੀ ਵਿੱਚ ਨਵ-ਵਿਆਹੀ ਜੋੜੀ ਨੂੰ ਪ੍ਰਦਾਨ ਕੀਤਾ। ਇਸ ਮੌਕੇ ਜੋੜੀ ਨੂੰ ਪੰਜਾਬ ਸਰਕਾਰ ਵੱਲੋਂ ਸ਼ਗਨ ਵੀ ਪਾਇਆ ਗਿਆ। ਦੱਸਣਯੋਗ ਹੈ ਕਿ ਅੱਜ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਵਿੱਚ 16 ਲੋਕ ਸੁਵਿਧਾ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੇ ਸਰਕਾਰੀ ਸੇਵਾਵਾਂ ਨਾਲ ਸਬੰਧਿਤ ਕੰਮ ਕਰਵਾਏ।
ਅਜਿਹਾ ਕੈਂਪ ਪਿੰਡ ਸਿੰਘਾਂਵਾਲਾ ਸਬ-ਡਿਵੀਜ਼ਨ ਮੋਗਾ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਨਾਲ ਲੱਗਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਭਜੋਤ ਸਿੰਘ ਪੁੱਤਰ ਸਲਵੰਤ ਸਿੰਘ ਅਤੇ ਰਜਨੀ ਪੁੱਤਰੀ ਸ੍ਰੀ ਅਸ਼ੋਕ ਕੁਮਾਰ ਦੇ ਆਨੰਦ ਕਾਰਜ ਦੀ ਰਸਮ ਹੋ ਰਹੀ ਸੀ, ਤਾਂ ਮੌਕੇ ’ਤੇ ਹਾਜ਼ਰ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਤੇ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੇ ਜੋੜੀ ਨੂੰ ਹੁਣੇ ਹੀ ਆਪਣਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਵਾਉਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਆਗੂ ਰਾਣਾ ਸੋਢੀ ਨੇ ਵਰਕਰਾਂ ਦੀ ਨਬਜ਼ ਟੋਹਣ ਲਈ ਕੀਤੀ ਮੀਟਿੰਗ
ਵਿਆਹ ਵਾਲੇ ਦੋਵੇਂ ਪਰਿਵਾਰਾਂ ਨੇ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਤੁਰੰਤ ਫਾਰਮ ਭਰ ਦਿੱਤੇ ਅਤੇ ਮੌਕੇ ’ਤੇ ਹਾਜ਼ਰ ਡਿਪਟੀ ਕਮਿਸ਼ਨਰ ਨੇ ਜੋੜੀ ਨੂੰ ਸਰਟੀਫਿਕੇਟ ਜਾਰੀ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਸ਼ਗਨ ਵੀ ਪਾਇਆ। ਇਸ ਮੌਕੇ ਵਿਆਹੀ ਜੋੜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਉੱਤੇ ਜਾ ਕੇ ਸੇਵਾਵਾਂ ਦੇਣ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
ਬਹਿਸਬਾਜ਼ੀ ਤੋਂ ਬਚੋ, ਸੁਖੀ ਰਹੋ
ਬਹਿਸਬਾਜ਼ੀ ਤੋਂ ਬਚੋ, ਸੁਖੀ ਰਹੋ
ਜ਼ਿੰਦਗੀ ਦੇ ਅਨੰਦ ਮਾਣਨ ਦੇ ਚਾਹਵਾਨ ਲੋਕਾਂ ਨੂੰ ਜਿੰਦਗੀ ਜਿਉਣ ਦੀ ਕਲਾ ਆਉਣੀ ਚਾਹੀਦੀ ਹੈ ਅੱਜ ਦੇ ਦੌਰ ਤਲਾਕ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਨਵੇਂ ਜੋੜਿਆਂ ਵਿੱਚ ਪ੍ਰੇਮ ਭਾਵਨਾਂ ਦੀ ਥਾਂ ਲੜਾਈ-ਝਗੜੇ ਲਗਾਤਾਰ ਵਧ ਰਹੇ ਹਨ ਅਜਿਹੀਆਂ ਸਮੱਸਿਆਵਾਂ ਬਾਰੇ ਪ੍ਰੋਫੈਸਰ ਸਾਹਿਬ ਕੋਲ ਅਨੇਕਾਂ ਸਵਾਲ ਆ ਰਹੇ ਹਨ ਅੱਜ ਪ੍ਰੋਫੈਸਰ ਸਾਹਿਬ ਫਿਰ ਨੌਜਵਾਨਾਂ ਦੇ ਇਕੱਠ ਵਿੱਚ ਹਾਜ਼ਰ ਸਨ ਉਹ ਜਿੰਦਗੀ ਜਿਉਣ ਦੀ ਕਲਾ ਬਾਰੇ ਭਾਸ਼ਣ ਦੇ ਰਹੇ ਸਨ
ਉਨ੍ਹਾਂ ਦਾ ਕਹਿਣਾ ਸੀ ਕਿ ਪਤੀ -ਪਤਨੀ ਵਿੱਚ ਤਣਾਓ ਦਾ ਇੱਕ ਕਾਰਨ ਬਿਨਾ ਮਤਲਬ ਤੋਂ ਹੀ ਕੀਤੀ ਬਹਿਸਬਾਜ਼ੀ ਵੀ ਹੁੰਦੀ ਹੈ ਜਿਨ੍ਹਾਂ ਹੋ ਸਕੇ ਬਹਿਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਬਹਿਸ ਤੋਂ ਬਚਣ ਦਾ ਇੱਕੋ -ਇੱਕ ਤਰੀਕਾ ਹੈ ਕਿ ਬਹਿਸ ਕੀਤੀ ਹੀ ਨਾ ਜਾਵੇ ਬਹਿਸ ਵਿੱਚ ਬੰਦਾ ਕਦੇ ਵੀ ਨਹੀਂ ਜਿੱਤਦਾ ਬਹਿਸ ਵਿੱਚ ਜਿੱਤ ਕੇ ਵੀ ਤੁਸੀਂ ਹਾਰ ਜਾਂਦੇ ਹੋ ਜਿਸ ਬੰਦੇ ਨੂੰ ਤੁਸੀਂ ਬਹਿਸ ਵਿੱਚ ਤਰਕ ਨਾਲ ਹਰਾ ਦਿੰਦੇ ਹੋ ਹਾਰ ਤੋਂ ਬਾਦ ਉਸ ਬੰਦੇ ਦੀ ਹਾਉਮੈ ਜ਼ਖਮੀ ਹੋ ਜਾਂਦੀ ਹੈ
ਹਾਉਮੈ ਨੂੰ ਜ਼ਖਮੀ ਕਰਵਾ ਕੇ ਕੋਈ ਬੰਦਾ ਤੁਹਾਡਾ ਮਿੱਤਰ ਨਹੀਂ ਰਹਿ ਸਕਦਾ ਤੁਹਾਡਾ ਪਤੀ ਤੁਹਾਡਾ ਪਿਆਰਾ ਨਹੀਂ ਰਹਿੰਦਾ ਪਤਨੀ ਵੀ ਤੁਹਾਡੇ ਕੋਲੋਂ ਨਰਾਜ਼ ਹੋ ਜਾਂਦੀ ਹੈ ਘਰ ਵਿੱਚ ਸੱਸ ਅਤੇ ਨਨਾਣ ਵੀ ਬਹਿਸ ਕਾਰਨ ਤੁਹਾਡੀਆਂ ਦੁਸ਼ਮਣ ਬਣ ਸਕਦੀਆਂ ਹਨ ਤੁਹਾਡੇ ਤਰਕ ਦੇ ਤੀਰਾਂ ਕਾਰਨ ਤੁਹਾਡੇ ਘਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਤੁਹਾਡੀ ਬਾਣੀ ਵਿੱਚੋਂ ਨਿੱਕਲੇ ਬਾਣ ਤਹਾਡੇ ਰਿਸ਼ਤੇ ਨੂੰ ਨਾ ਸਿਰਫ਼ ਜ਼ਖਮੀ ਕਰ ਦਿੰਦੇ ਹਨ ਸਗੋਂ ਕਈ ਵਾਰ ਰਿਸ਼ਤਿਆਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ
ਬਹਿਸ ਵਿੱਚ ਜਿੱਤਣ ਵਾਲਾ ਹਮੇਸ਼ਾ ਹਾਰਦਾ ਹੀ ਹੈ ਅਤੇ ਹਾਰਨ ਵਾਲਾ ਆਪਣੇ ਮਨ ਵਿੱਚ ਜ਼ਹਿਰ ਪਾਲਣਾ ਸ਼ੁਰੂ ਕਰ ਦਿੰਦਾ ਹੈ ਪਤੀ-ਪਤਨੀ ਦੇ ਰਿਸ਼ਤੇ ਵਿੱਚ ਘੁਲਿਆ ਜ਼ਹਿਰ ਘਰ ਨੂੰ ਨਰਕ ਬਣਾ ਦਿੰਦਾ ਹੈ ਘਰ ਦੀ ਸ਼ਾਂਤੀ ਨੂੰ ਬਣਾਈ ਰੱਖਣ ਲਈ ਬਹਿਸ ਤੋਂ ਬਚਣ ਦੀ ਸਖ਼ਤ ਲੋੜ ਹੈ
ਪ੍ਰੋ. ਸਾਹਿਬ ਦਾ ਭਾਸ਼ਣ ਸੁਣਨ ਤੋਂ ਬਾਅਦ ਇੱਕ ਨੌਜਵਾਨ ਉੱਠਿਆ ਤੇ ਕਹਿਣ ਲੱਗਾ, ”ਤੁਸੀਂ ਠੀਕ ਕਹਿੰਦੇ ਹੋ ਪ੍ਰੋਫੈਸਰ ਸਾਹਬ, ਮੈਂ ਭੁਗਤ ਰਿਹਾ ਹਾਂ ਬਹਿਸ ਕਰਨ ਦੀ ਸਜ਼ਾ ਅਸੀਂ ਵਿਆਹ ਤੋਂ ਬਾਅਦ ਬਿਲਕੁਲ ਠੀਕ-ਠਾਕ ਰਹਿੰਦੇ ਸਾਂ ਸਾਡੇ ਵਿਆਹ ਨੂੰ ਦੋ ਕੁ ਵਰ੍ਹੇ ਹੋਏ ਸਨ ਪਰ ਮੈਨੂੰ ਬਿਨਾ ਕਾਰਨ ਬਹਿਸ ਕਰਨ ਦੀ ਆਦਤ ਸੀ ਸ਼ਾਇਦ ਮੇਰਾ ਕਿੱਤਾ ਵਕਾਲਤ ਹੋਣ ਕਾਰਨ ਮੈਂ ਆਦਤ ਤੋਂ ਮਜ਼ਬੂਰ ਸੀ ਇੱਕ ਦਿਨ ਮੇਰੀ ਮਾਂ ਸਾਨੂੰ ਮਿਲਣ ਆਈ ਹੋਈ ਸੀ
ਗੱਲ ਅੱਜ ਕੱਲ੍ਹ ਦੇ ਫੈਸ਼ਨ ਦੀ ਚੱਲ ਪਈ ਮੇਰੀ ਮਾਂ ਨੇ ਪੁਰਾਣੇ ਫੈਸ਼ਨ ਦੇ ਹੱਕ ਵਿੱਚ ਦਲੀਲ ਦੇਣੀ ਸ਼ੁਰੂ ਕੀਤੀ ਮੈਂ ਆਪਣੀ ਮਾਂ ਦੇ ਹੱਕ ਵਿੱਚ ਬੋਲਣ ਲੱਗਾ ਅਤੇ ਮੇਰਾ ਤਰਕ ਸੀ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਲਈ ਨਾ ਸਿਰਫ਼ ਬੇਢੰਗਾ ਫੈਸ਼ਨ ਕਰਦੀਆਂ ਹਨ ਸਗੋਂ ਬੇਲੋੜਾ ਮੇਕਅੱਪ ਵੀ
ਮੈਂ ਕਿਹਾ ਕਿ ਜੇ ਕਿਤੇ ਇਨ੍ਹਾਂ ਨੂੰ ਬਿਨਾ ਮੇਕਅੱਪ ਤੋਂ ਵੇਖ ਲਈਏ ਤਾਂ ਬੱਚੇ ਤਾਂ ਕੀ ਵੱਡੇ ਡਰ ਜਾਣ ਏਨਾਂ ਡਰਾਉਣਾ ਮੂੰਹ ਹੁੰਦਾ ਹੈ ਇਹ ਗੱਲ ਕਹਿ ਕੇ ਅਸੀਂ ਹੱਸ ਪਏ ਮੇਰੀ ਪਤਨੀ ਨੂੰ ਲੱਗਾ ਕਿ ਅਸੀਂ ਉਸਦਾ ਮਜਾਕ ਉਡਾਇਆ ਹੈ ਬੱਸ, ਉਸੇ ਦਿਨ ਤੋਂ ਬਾਅਦ ਉਹ ਤੜਿੰਗ ਹੋ ਗਈ ਕਿਸੇ ਨਾਲ ਸਿੱਧੇ ਮੂੰਹ ਨਾਲ ਗੱਲ ਨਹੀਂ ਕਰਦੀ ਨਿੱਕੀ-ਨਿੱਕੀ  ਗੱਲ ‘ਤੇ ਝਗੜਾ ਕਰਨ ਲੱਗੀ ਗੱਲ ਹਾਸੇ-ਹਾਸੇ ਵਿੱਚ ਸ਼ੁਰੂ ਹੋਈ ਸੀ ਅਤੇ ਘਰ ਦੀ ਸ਼ਾਂਤੀ ਨੂੰ ਅੱਗ ਲਾ ਲਈ
ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੋ- 98723-14380
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਰਮਾਰਥ ਨਾਲ ਖੁਸ਼ ਹੁੰਦੈ ਮਾਲਕ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਹ ਸਮਾਂ ਘੋਰ ਕਲਿਯੁਗ ਦਾ ਸਮਾਂ ਹੈ ਇਸ ਵਿੱਚ ਅੱਲ੍ਹਾ, ਵਾਹਿਗੁਰੂ ਦੇ ਨਾਮ ‘ਤੇ ਚੱਲਣਾ, ਉਸ ਦਾ ਜਾਪ ਕਰਨਾ, ਇਨਸਾਨ ਨੂੰ ਸਭ ਤੋਂ ਮੁਸ਼ਕਿਲ ਲੱਗਦਾ ਹੈ ਹੋਰ ਕੰਮ-ਧੰਦੇ ਕਰਨੇ ਹੋਣ ਤਾਂ ਇਨਸਾਨ ਖੁਸ਼ੀ-ਖੁਸ਼ੀ ਕਰਦਾ ਹੈ ਚੁਗਲੀ-ਨਿੰਦਿਆ ਕਰਨੀ ਹੋਵੇ, ਲੱਤ ਖਿਚਾਈ ਕਰਨੀ ਹੋਵੇ, ਇਹ ਕਰਨ ‘ਚ ਆਦਮੀ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਇਨਸਾਨ ਨੂੰ ਅੱਲ੍ਹਾ, ਵਾਹਿਗੁਰੂ ਦੀ ਯਾਦ ‘ਚ ਬੈਠਣਾ ਹੋਵੇ ਤਾਂ ਘੁਟਣ ਮਹਿਸੂਸ ਕਰਦਾ ਹੈ ਆਦਮੀ ਸੋਚਦਾ ਹੈ ਕਿ ਇਹ ਤਾਂ ਫਾਲਤੂ ਦਾ ਕੰਮ ਹੈ ਇਹ ਫਜ਼ੂਲ ਦੀਆਂ ਗੱਲਾਂ ਹਨ।
ਜਦੋਂ ਕਿ ਇਹ ਸਹੀ ਨਹੀਂ ਹੈ ਜਿਸ ਨੂੰ ਇਨਸਾਨ ਫਜ਼ੂਲ ਸਮਝਦਾ ਹੈ, ਜੇਕਰ ਜੀਵ ਉਸ ਅੱਲ੍ਹਾ, ਵਾਹਿਗੁਰੂ ਦੇ ਨਾਮ ਦਾ ਜਾਪ ਸੱਚੇ ਦਿਲੋਂ ਕਰੇ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਮਤਲਬ ਹੈ ਕਿ ਇੱਥੇ ਰਹਿੰਦੇ ਹੋਏ ਜਿੰਨੇ ਵੀ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ ਹਨ, ਉਨ੍ਹਾਂ ਤੋਂ ਮੁਕਤੀ ਅਤੇ ਆਉਣ ਵਾਲੇ ਸਮੇਂ ‘ਚ ਜੋ ਵੀ ਪਿਛਲੇ ਜਨਮਾਂ, ਕਰਮਾਂ ਦਾ ਬੋਝ ਹੈ ਉਸ ਤੋਂ ਵੀ ਮੁਕਤੀ ਭਾਵ ਟੋਟਲੀ ਟੈਨਸ਼ਨ ਫ੍ਰੀ ਲਾਈਫ਼ ਸਾਰੀ ਜ਼ਿੰਦਗੀ ਬਿਨਾ ਕਿਸੇ ਚਿੰਤਾ, ਭੈਅ ਦੇ ਜੀਵ ਬਿਤਾ ਸਕਦਾ ਹੈ ਅਗਲੇ ਜਹਾਨ ਦੀਆਂ ਖੁਸ਼ੀਆਂ ਤੋਂ ਭਾਵ ਹੈ।
ਕਿ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਜਾਵੇਗੀ ਦੂਜਾ ਉਹ ਸੁਪਰੀਮ ਪਾਵਰ ਜਿਸ ਨੂੰ ਲੋਕ ਕਹਿੰਦੇ ਹਨ ਕਿ ਉਹ ਹੈ ਅਤੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਨਹੀਂ ਹੈ, ਉਸ ਸੁਪਰੀਮ ਪਾਵਰ  ਨੂੰ ਸਿਰਫ਼ ਵੇਖਿਆ ਹੀ ਨਹੀਂ ਜਾ ਸਕਦਾ ਸਗੋਂ ਉਸ ਦੀ ਪਾਵਰ ਦੇ ਉਹ ਸਾਰੇ ਨਜ਼ਾਰੇ ਲਏ ਜਾ ਸਕਦੇ ਹਨ, ਜੋ ਜੀਵ ਨੂੰ ਇੱਕ ਵਾਰ ਮਿਲ ਜਾਣ ਤਾਂ ਉਸ ਨੂੰ ਜ਼ਿੰਦਗੀ  ਭਰ ਮਿਲਦੇ ਰਹਿੰਦੇ ਹਨ ਇਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਨਸਾਨ ਹਾਸਲ ਕਰ ਸਕਦਾ ਹੈ, ਅੱਲ੍ਹਾ, ਵਾਹਿਗੁਰੂ ਦੇ ਨਾਮ ਨਾਲ, ਮਾਲਕ ਦੀ ਭਗਤੀ-ਇਬਾਦਤ ਨਾਲ ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨੂੰ ਪਾਉਣ ਲਈ ਜ਼ੁਬਾਨ ਨਾਲ ਸਿਰਫ਼ ਮਾਲਕ ਦਾ ਨਾਮ ਲੈਣਾ ਹੁੰਦਾ ਹੈ ਇਸ ਲਈ ਕੋਈ ਕੰਮ-ਧੰਦਾ, ਪਰਿਵਾਰ ਨਹੀਂ ਛੱਡਣਾ ਪੈਂਦਾ ਕੋਈ ਪੈਸਾ ਨਹੀਂ ਚੜ੍ਹਾਉਣਾ ਹੁੰਦਾ।
ਕੋਈ ਕੱਪੜਾ-ਲੱਤਾ, ਦਾਨ-ਦੱਖਣਾ ਦੇਣ ਦੀ ਲੋੜ ਨਹੀਂ ਹੁੰਦੀ ਜੇਕਰ ਤੁਹਾਡੇ ਕੋਲ ਦਾਨ ਕਰਨ ਲਈ ਪੈਸਾ ਹੈ ਤਾਂ ਤੁਸੀਂ ਬਿਮਾਰਾਂ ਦਾ ਇਲਾਜ਼ ਕਰਵਾ ਦਿਓ, ਭੁੱਖੇ ਨੂੰ ਖਾਣਾ ਖੁਆ ਦਿਓ, ਪਿਆਸੇ ਨੂੰ ਪਾਣੀ ਪਿਆ ਦਿਓ, ਅੰਗਹੀਣ, ਅਪੰਗ ਜਾਂ ਕੋਈ ਬੇਸਹਾਰਾ ਹੈ ਤਾਂ ਉਸ ਲਈ ਸਹਾਰਾ ਬਣਾ ਦਿਓ ਕਿਸੇ ਗਰੀਬ ਦਾ ਕੰਮ ਨਹੀਂ ਚੱਲ ਰਿਹਾ, ਉਸਨੂੰ ਕੰਮ-ਧੰਦਾ ਚਲਾ ਦਿਓ, ਉਸਨੂੰ ਹਿੰਮਤ ਦਿਓ ਜੇਕਰ ਕਿਸੇ ਦੀ ਜਵਾਨ ਬੇਟੀ ਹੈ ਅਤੇ ਉਹ ਵਿਆਹ ਨਹੀਂ ਕਰਵਾ ਪਾ ਰਿਹਾ ਤਾਂ ਤੁਸੀਂ ਉਸਦਾ ਵਿਆਹ ਕਰਵਾ ਦਿਓ ਕੋਈ ਪੜ੍ਹ ਨਹੀਂ ਪਾ ਰਿਹਾ, ਉਸਨੂੰ ਵਿੱਦਿਆਦਾਨ ਦਿਵਾ ਦਿਓ ਜਿਉਂਦੇ-ਜੀ ਖ਼ੂਨਦਾਨ ਕਰੋ, ਮਰਨ ਉਪਰੰਤ ਅੱਖਾਂ ਦਾਨ, ਸਰੀਰ ਦਾਨ ਕਰੋ ਇਹ ਸਭ ਉਹ ਦਾਨ ਹਨ ਜੋ ਸੌ ਪ੍ਰਤੀਸ਼ਤ ਫਲਦੇ-ਫੁੱਲਦੇ ਹਨ ਅਤੇ ਕਦੇ ਖਾਲੀ ਨਹੀਂ ਜਾਂਦੇ।
ਇਸ ਤੋਂ ਇਲਾਵਾ ਹੋਰ ਵੀ ਸਰਵੋਤਮ ਦਾਨ ਹਨ ਜਿਵੇਂ ਕੋਈ ਨਸ਼ੇੜੀ, ਸ਼ਰਾਬੀ-ਕਬਾਬੀ, ਬੁਰੇ ਕਰਮ ਕਰਨ ਵਾਲਾ ਹੈ, ਤਾਂ ਤੁਸੀਂ ਉਸਦਾ ਕਿਰਾਇਆ ਭਰ ਕੇ ਲਿਆਓ, ਉਸਨੂੰ ਰਾਮ-ਨਾਮ ਨਾਲ ਜੋੜ ਦਿਓ ਅਰੇ! ਇਹ ਉਹ ਦਾਨ ਹੈ ਜੋ ਦੋਵਾਂ ਜਹਾਨਾਂ ਵਿਚ ਮਨਜ਼ੂਰ ਹੁੰਦਾ ਹੈ, ਕਿਉਂਕਿ ਜੇਕਰ ਤੁਸੀਂ ਕਿਸੇ ਨੂੰ ਰਾਮ-ਨਾਮ ਨਾਲ ਜੋੜ ਦਿੰਦੇ ਹੋ, ਤਾਂ ਉਸਦੇ ਤਮਾਮ ਨਸ਼ੇ ਚਲੇ ਗਏ, ਉਸਦਾ ਖ਼ਰਚਾ ਖ਼ਤਮ ਹੋ ਗਿਆ, ਘਰ ਵਿਚ ਖੁਸ਼ਹਾਲੀ ਆ ਗਈ ਅਤੇ ਨਾਮ ਦਿਵਾਉਣ ਨਾਲ ਉਸਦੇ ਸਿਮਰਨ ਕਰਨ ਨਾਲ ਉਸਦੇ ਆਉਣ ਵਾਲੇ ਭਿਆਨਕ ਕਰਮ ਵੀ ਕੱਟ ਜਾਣਗੇ ਭਾਵ ਉਸਦਾ ਪਰਮਾਨੈਂਟ ਬੀਮਾ ਹੋ ਗਿਆ ਇਸ ਲਈ ਜੋ ਲੋਕ ਕਿਸੇ ਜੀਵ ਨੂੰ ਨਾਮ ਦਿਵਾਉਂਦੇ ਹਨ ਤਾਂ ਮਾਲਕ ਉਨ੍ਹਾਂ ਦੇ ਘਰਾਂ ਵਿਚ ਬੇਇੰਤਹਾ ਖੁਸ਼ੀਆਂ ਬਖ਼ਸ਼ਦਾ ਹੈ, ਪਰ ਬਚਨਾਂ ‘ਤੇ ਪੱਕੇ ਰਹੋ, ਫਿਰ ਕੋਈ ਕਮੀ ਨਹੀਂ ਰਹਿੰਦੀ ਇਸ ਲਈ ਤੁਹਾਨੂੰ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਦਾਨ ਕਰੋ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਬੇਵਜ੍ਹਾ ਪੈਸਾ ਸੁੱਟਦੇ ਫਿਰੋ।
ਮੁੱਖ ਮੰਤਰੀ ‘ਵਰਸਿਟੀ ਦੇ ਸੰਕਟ ਨੂੰ ਕਰਨਗੇ ਦੂਰ, ਅਗਲੇ ਹਫ਼ਤੇ ਸੱਦੀ ਮੀਟਿੰਗ
ਪੰਜਾਬੀ ਯੂਨੀਵਰਸਿਟੀ ਚਲ ਰਹੀ ਐ 160 ਕਰੋੜ ਰੁਪਏ ਦੇ ਘਾਟੇ ‘ਚ ਤਾਂ ਭਾਸ਼ਾ ਵਿਭਾਗ ਬੰਦ ਹੋਣ ਦੀ ਕਗਾਰ ‘ਤੇ
ਸਟੇਟ ਲਾਈਬ੍ਰੇਰੀ ਦੀ ਹਾਲਤ ਹੋਈ ਖ਼ਸਤਾ, ਕਿਤਾਬਾਂ ਤਾਂ ਦੂਰ ਬਿਲਡਿੰਗ ਨੇੜੇ ਨਹੀਂ ਆਉਂਦੇ ਲੋਕ
ਅਸ਼ਵਨੀ ਚਾਵਲਾ, ਚੰਡੀਗੜ
ਪਿਛਲੇ ਕਈ ਸਾਲਾਂ ਤੋਂ ਘਾਟੇ ਦਾ ਸ਼ਿਕਾਰ ਹੋ ਰਹੀ ਪੰਜਾਬੀ ਯੂਨੀਵਰਸਿਟੀ ਦੀ ਜਲਦ ਹੀ ਲਾਟਰੀ ਲੱਗਣ ਵਾਲੀ ਹੈ ਤਾਂ ਭਾਸ਼ਾ ਵਿਭਾਗ ਨੂੰ ਮੁੜ ਤੋਂ ਖ਼ੁਸ਼ਹਾਲ ਹੋ ਸਕਦਾ ਹੈ, ਜਦੋਂ ਕਿ ਪਟਿਆਲਾ ਵਿਖੇ ਸਥਿਤ ਸਟੇਟ ਲਾਈਬ੍ਰੇਰੀ ‘ਚ ਜਲਦ ਹੀ ਪਹਿਲਾਂ ਵਾਂਗ ਰੌਣਕ ਦਿਸੇਗੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਨਾਂ ਤਿੰਨੇ ਵਿਭਾਗਾਂ ਨੂੰ ਮੁੜ ਤੋਂ ਆਪਣੇ ਪੈਰਾ ‘ਤੇ ਖੜਾ ਕਰਨ ਲਈ ਮੀਟਿੰਗ ਸੱਦ ਲਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰ ਵਿੱਚ ਪੰਜਾਬ ਦੇ ਤਿੰਨ ਵੱਡੇ ਅਦਾਰੇ ਬਹੁਤ ਹੀ ਜਿਆਦਾ ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਹਨ। ਜਿਸ ਵਿੱਚ ਸਭ ਤੋਂ ਜਿਆਦਾ ਅਹਿਮ ਭੂਮਿਕਾ ਪੰਜਾਬੀ ਯੂਨੀਵਰਸਿਟੀ ਦੀ ਹੈ, ਜਿਹੜੀ ਕਿ ਪੰਜਾਬ ਭਰ ਦੇ ਨੌਜਵਾਨਾ ਨੂੰ ਵੱਡੇ ਵੱਡੇ ਕੋਰਸ ਕਰਵਾਉਂਦੇ ਹੋਏ ਉਨਾਂ ਨੂੰ ਪੈਰਾ ‘ਤੇ ਖੜਾ ਕਰ ਰਹੀਂ ਹੈ, ਜਦੋਂ ਕਿ ਪਿਛਲੇ ਕੁਝ ਸਾਲਾਂ ਤੋਂ ਘਾਟਾ ਜਿਆਦਾ ਹੋਣ ਦੇ ਕਰਨ ਪੰਜਾਬੀ ਯੂਨੀਵਰਸਿਟੀ ਖ਼ੁਦ ਬੰਦ ਹੋਣ ਦੇ ਕੰਢੇ ਪੁੱਜ ਗਈ ਹੈ।
ਪੰਜਾਬੀ ਯੂਨੀਵਰਸਿਟੀ ਇਸ ਸਮੇਂ 160 ਕਰੋੜ ਰੁਪਏ ਦੇ ਘਾਟੇ ‘ਚ ਚਲ ਰਹੀਂ ਹੈ ਅਤੇ ਇਸ ਸਮੇਂ ਵੀ ਯੂਨੀਵਰਸਿਟੀ ਨੂੰ ਚਲਾਉਣ ਅਤੇ ਸਿਰ ‘ਤੇ ਚੜੇ ਕਰਜ਼ੇ ਕਾਰਨ ਹਰ ਮਹੀਨੇ ਕਰੋੜਾ ਰੁਪਏ ਵਿਆਜ ਦੇ ਰੂਪ ਵਿੱਚ ਹੀ ਅਦਾਇਗੀ ਵਿੱਚ ਚਲ ਜਾਂਦਾ ਹੈ। ਇਸ ਨਾਲ ਹੀ ਅਮਰਿੰਦਰ ਸਿੰਘ ਦੇ ਬਜ਼ੁਰਗਾ ਵਲੋਂ ਹੀ ਪਟਿਆਲਾ ਵਿਖੇ ਭਾਸ਼ਾ ਵਿਭਾਗ ਸਥਾਪਿਤ ਕੀਤਾ ਗਿਆ ਸੀ, ਜਿਹੜਾ ਕਿ ਹੁਣ ਬੰਦ ਹੋਣ ਦੇ ਕਗਾਰ ‘ਤੇ ਪੁੱਜ ਚੁੱਕਾ ਹੈ। ਇਸ ਵਿਭਾਗ ਵਿੱਚ ਜਿਥੇ ਕਰਮਚਾਰੀਆਂ ਦੀ ਭਾਰੀ ਘਾਟ ਹੈ ਤਾਂ ਸਰਕਾਰੀ ਮਦਦ ਨਾ ਮਿਲਣ ਕਾਰਨ ਭਾਸ਼ਾ ਵਿਭਾਗ ਹੁਣ ਚੱਲਣਾ ਫਿਰਨਾ ਵੀ ਬੰਦ ਕਰ ਗਿਆ ਹੈ। ਭਾਸ਼ਾ ਵਿਭਾਗ ਨੂੰ ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਪੰਜਾਬੀ ਲੇਖਕਾ ਨੂੰ ਉਤਸ਼ਾਹਿਤ ਕਰਨ ਦਾ ਕੰਮ ਦਿੱਤਾ ਗਿਆ ਸੀ ਪਰ  ਵਿਭਾਗ ਨੂੰ ਕੋਈ ਜਿਆਦਾ ਫੰਡ  ਨਾ ਮਿਲਣ ਕਰਕੇ ਇਹ ਵਿਭਾਗ ਬੰਦ ਹੋਣ ਦੀ ਕੰਢੇ ਪੁੱਜ ਗਿਆ ਹੈ। ਇਨਾਂ ਤਿੰਨੇ ਵੱਡੇ ਅਦਾਰਿਆਂ ਦੀ ਹੁਣ ਕਿਸਮਤ ਖੁਲ ਗਈ ਹੈ ਕਿਉਂਕਿ ਇਹ ਤਿੰਨੇ ਅਦਾਰੇ ਪਟਿਆਲਾ ਵਿਖੇ ਹੋਣ ਦੇ ਕਾਰਨ ਅਮਰਿੰਦਰ ਸਿੰਘ ਨੂੰ ਹੁਣ ਲਗ ਰਿਹਾ ਹੈ ਕਿ ਉਨਾਂ ਦੀ ਨਾ ਸਿਰਫ਼ ਬਤੌਰ ਮੁੱਖ ਮੰਤਰੀ, ਸਗੋਂ ਬਤੌਰ ਵਿਧਾਇਕ ਵੀ ਇਨਾਂ ਅਦਾਰਿਆਂ ਨੂੰ ਬਚਾਉਣ ਦੀ ਕੋਸ਼ਸ਼ ਕੀਤੀ ਜਾਣੀ ਚਾਹੀਦੀ ਹੈ।
ਖਰਚੇ ਜਾਣਗੇ 200 ਕਰੋੜ
ਇਸ ਮੀਟਿੰਗ ਦਾ ਪ੍ਰੋਗਰਾਮ ਬਣਾਉਣ ਅਤੇ ਸਾਰੇ ਅਧਿਕਾਰੀਆਂ ਨੂੰ ਸੱਦਾ ਭੇਜਣ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਤਾਂਕਿ ਪਹਿਲੀ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾ ਸਕੇ। ਇਸ ਮੀਟਿੰਗ ਦੌਰਾਨ ਖਜਾਨਾ ਵਿਭਾਗ ਨੂੰ ਵੀ ਮੌਕੇ ‘ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਇਨਾਂ ਤਿੰਨੇ ਵਿਭਾਗਾਂ ਨੂੰ ਆਪਣੇ ਪੈਰਾ ‘ਤੇ ਮੁੜ ਤੋਂ ਖੜਾ ਕਰਨ ਲਈ ਖਜਾਨਾ ਵਿਭਾਗ ਦਾ ਸਭ ਤੋਂ ਅਹਿਮ ਰੋਲ ਰਹੇਗਾ, ਕਿਉਂਕਿ ਇਸ ਲਈ ਖ਼ਰਚ 200 ਕਰੋੜ ਤੋਂ ਜਿਆਦਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਸਟੇਟ ਲਾਇਬ੍ਰੇਰੀ ‘ਚ ਲੱਗੇਗੀ ਰੌਣਕ
ਪੰਜਾਬ ਦੀ ਸਟੇਟ ਲਾਈਬ੍ਰੇਰੀ ਪਟਿਆਲਾ ਵਿਖੇ ਹੀ ਸਥਿਤ ਹੈ, ਜਿਹੜੀ ਕਿ ਨਾ ਸਿਰਫ਼ ਪੰਜਾਬ ਦੀ ਸਭ ਤੋਂ ਵੱਡੀ ਸਰਕਾਰੀ ਲਾਈਬ੍ਰੇਰੀ ਹੈ, ਸਗੋਂ ਇਹ ਭਾਰਤ ਦੀਆਂ ਮੁੱਖ ਲਾਈਬ੍ਰੇਰੀ ਵਿੱਚੋਂ ਇੱਕ ਵੀ ਹੈ। ਇਸ ਲਾਈਬ੍ਰੇਰੀ ਨੂੰ ਪੰਜਾਬ ਸਰਕਾਰ ਵਲੋਂ 1956 ਵਿੱਚ ਖੋਲ ਤਾਂ ਦਿੱਤਾ ਗਿਆ ਨਾ ਹੀ ਇਸ ਨੂੰ ਚਲਾਉਣ ਵਿੱਚ ਜਿਆਦਾ ਸਹਾਇਤਾ ਕੀਤੀ ਅਤੇ ਨਾ ਹੀ ਪਿਛਲੇ ਕਾਫ਼ੀ ਸਮੇਂ ਤੋਂ ਇਮਾਰਤ ਦੀ ਮੁਰੰਮਤ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਮ-ਨਾਮ ਬਿਨਾ ਨਹੀਂ ਮਿਲਦੀਆਂ ਖੁਸ਼ੀਆਂ :ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਤੋਂ ਬਿਨਾ  ਇਨਸਾਨ ਖੁਸ਼ੀਆਂ ਹਾਸਲ ਨਹੀਂ ਕਰ ਸਕਦਾ ਚਾਹੇ ਕਿੰਨਾ ਵੀ ਧਨ-ਦੌਲਤ, ਦੁਨਿਆਵੀ ਸਾਜੋ-ਸਮਾਨ ਇਕੱਠਾ ਕਰ ਲਵੇ ਪਰ ਜਦੋਂ ਤੱਕ ਅੰਦਰ ਸ਼ਾਂਤੀ ਨਹੀਂ ਤਾਂ ਚਿਹਰੇ ‘ਤੇ ਖੁਸ਼ੀ ਨਹੀਂ ਆ ਸਕਦੀ ਇਨਸਾਨ ਨੂੰ ਅੰਦਰ ਦੀ ਸ਼ਾਂਤੀ ਰਾਮ-ਨਾਮ ਤੋਂ ਬਿਨਾ ਕਿਤੋਂ ਨਹੀਂ ਮਿਲ ਸਕਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਤਰ੍ਹਾਂ–ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਇਨਸਾਨ ਨੂੰ ਵਿਆਕੁਲ ਕਰਕੇ ਬੁਰਾਈ ਵੱਲ ਖਿੱਚ ਕੇ ਲੈ ਜਾਂਦਾ ਹੈ ਜੇਕਰ ਕਿਸੇ ਜੀਵ ਨੂੰ ਪੂਰਨ ਪੀਰ-ਫ਼ਕੀਰ ਮਿਲ ਜਾਵੇ ਤਾਂ ਉਹ ਉਸ ਨੂੰ ਰੋਕ ਕੇ ਸਮਝਾਉਂਦੇ ਹਨ ਕਿ ਇਹ ਤੇਰੇ ਲਈ ਠੀਕ ਨਹੀਂ, ਤੂੰ ਬਰਬਾਦ ਹੋ ਜਾਵੇਂਗਾ ਖੁਸ਼ੀਆਂ ਤੋਂ ਵਾਂਝਾ ਹੋ ਜਾਵੇਗਾ ਅਤੇ ਤੈਨੂੰ ਇਸ ਤੋਂ ਕੁਝ ਨਹੀਂ ਮਿਲੇਗਾ ਪਰ ਮਨ ਇਨਸਾਨ ਨੂੰ ਗੁੰਮਰਾਹ ਕਰਨ ਲਈ ਨਵੇਂ–ਨਵੇਂ ਰਸਤੇ ਅਪਣਾਉਂਦਾ ਹੈ ਇਨਸਾਨ ਮਨ ਦੀਆਂ ਕਹੀਆਂ ਗੱਲਾਂ ‘ਤੇ ਅਮਲ ਕਰਨ ਲਈ ਤਿਆਰ ਹੋ ਜਾਂਦਾ ਹੈ ਇਸ ਲਈ ਮਨ ਤੋਂ ਸਾਵਧਾਨ ਰਹੋ ਕਿਉਂਕਿ ਇਹ ਤੁਹਾਡਾ ਮਿੱਤਰ ਬਣ ਕੇ ਤੁਹਾਨੂੰ ਧੋਖਾ ਦਿੰਦਾ ਹੈ ਮਨ ਹਮੇਸ਼ਾ ਇਹੀ ਕਹਿੰਦਾ ਹੈ ਕਿ ਇਹ ਤਾਂ ਜਾਇਜ਼ ਹੈ, ਸਭ ਕੁਝ ਠੀਕ ਹੈ ਪਰ ਇਨਸਾਨ ਕਦੇ ਇਹ ਨਹੀਂ ਸੋਚਦਾ ਕਿ ਉਸ ਠੀਕ ਦੇ ਪਿੱਛੇ ਕਿੰਨੀ ਬੁਰਾਈ ਲੁਕੀ ਹੋਈ ਹੈ ਮਨ ਜਦੋਂ ਆਪਣਾ ਜਾਦੂ ਚਲਾਉਂਦਾ ਹੈ ਤਾਂ ਇਨਸਾਨ ਦੀ ਬੁੱਧੀ ਭਰਮਾ ਦਿੰਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਇਨਸਾਨ ਨੂੰ ਮਨ ਦੇ ਪਿੱਛੇ ਨਹੀਂ ਚੱਲਣਾ ਚਾਹੀਦਾ ਸਗੋਂ ਜੋ ਗੁਰੂ, ਪੀਰ-ਫ਼ਕੀਰ ਕਹਿੰਦਾ ਹੈ ਉਸ ਤਰ੍ਹਾਂ ਹੀ ਮੰਨਣਾ  ਚਾਹੀਦਾ ਹੈ ਕਿਉਂਕਿ ਗੁਰੂ, ਪੀਰ-ਫ਼ਕੀਰ ਆਉਣ ਵਾਲੇ ਸਮੇਂ ਨੂੰ ਜਾਣਦੇ ਹਨ ਕਿ ਉਹ ਸਮਾਂ ਤੁਹਾਡੇ ਲਈ ਕਿਵੇਂ ਹੈ ਜੇਕਰ ਗੁਰੂ, ਮੁਰਸ਼ਿਦੇ-ਕਾਮਿਲ ਤੁਹਾਨੂੰ ਕਿਸੇ ਕੰਮ ਲਈ ਰੋਕਦੇ-ਟੋਕਦੇ ਹਨ ਤਾਂ ਉਸ ਨੂੰ ਮੰਨ ਲੈਣਾ ਚਾਹੀਦਾ ਹੈ ਚਾਹੇ ਤੁਹਾਨੂੰ ਬਾਹਰੀ ਤੌਰ ‘ਤੇ ਉਹ ਨੁਕਸਾਨਦਾਇਕ ਲੱਗਦਾ ਹੈ ਪਰ ਹਕੀਕਤ ‘ਚ ਆਉਣ ਵਾਲੇ ਸਮੇਂ ‘ਚ ਤੁਹਾਡਾ ਬਹੁਤ ਫ਼ਾਇਦਾ ਹੈ ਤਾਂ ਭਾਈ! ਸੰਤ, ਪੀਰ-ਫ਼ਕੀਰ ਜੋ ਤੁਹਾਨੂੰ ਸਮਝਾਉਂਦੇ ਹਨ, ਉਸ ਤਰ੍ਹਾਂ ਚਲਦੇ ਰਹੋ ਸੰਤ, ਪੀਰ-ਫ਼ਕੀਰ ਹਮੇਸ਼ਾ ਇਹੀ ਚਾਹੁੰਦੇ ਹਨ ਕਿ ਉਸ ਓਮ, ਹਰੀ, ਅੱਲ੍ਹਾ, ਮਾਲਕ ਦੀ ਕੋਈ ਵੀ ਔਲਾਦ ਗੁੰਮਰਾਹ ਨਾ ਹੋਵੇ, ਮਾਲਕ ਤੋਂ ਦੂਰ ਨਾ ਹੋਵੇ ਹਰ ਕੋਈ ਮਾਲਕ ਨਾਲ ਜੁੜ ਕੇ ਪਰਮਾਨੰਦ ਹਾਸਲ ਕਰਦਾ ਰਹੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਮਨ ਦਾ ਗੁਲਾਮ ਹੋ ਕੇ ਹੱਦੋਂ ਜ਼ਿਆਦਾ ਡਿੱਗ ਜਾਂਦਾ ਹੈ ਕਿ ਉਹ ਬਾਗੀ ਹੋਣਾ ਚਾਹੁੰਦਾ ਹੈ, ਰਾਮ-ਨਾਮ ਤੋਂ ਦੂਰ ਹੋਣਾ ਚਾਹੁੰਦਾ ਹੈ ਪਰ ਇਹ ਨਹੀਂ ਪਤਾ ਕਿ ਮਨ ਤੇਰਾ ਅਕਾਜ ਕਰ ਰਿਹਾ ਹੈ ਇਨਸਾਨ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਹੈ ਕਿ ਮੈਨੂੰ ਬਿੱਲੀ ਨਜ਼ਰ ਹੀ ਨਹੀਂ ਆਉਂਦੀ ਬੁਰੇ ਕਰਮਾਂ ਦਾ ਪਤਾ ਹੁੰਦੇ ਹੋਏ ਵੀ ਕਹਿੰਦਾ ਹੈ ਕਿ ਇਸ ਵਿੱਚ ਕੁਝ ਬੁਰਾ ਨਹੀਂ ਸਭ ਕੁਝ ਜਾਣਦੇ ਹੋਏ ਵੀ ਮਨ ਅਨਜਾਣ ਬਣਾ ਦਿੰਦਾ ਹੈ ਇਸ ਲਈ ਮਨ ਦੀ ਨਾ ਸੁਣੋ, ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਰੋ ਜੋ ਤੁਹਾਡੇ  ਭਲੇ ਲਈ ਕਹਿੰਦੇ ਹਨ ਸੰਤ ਹਮੇਸ਼ਾ ਉਹੀ ਕਹਿੰਦੇ ਹਨ ਜਿਸ ਵਿੱਚ ਇਨਸਾਨ ਦਾ ਭਲਾ ਹੁੰਦਾ ਹੈ ਇਸ ਲਈ ਪੀਰ-ਫ਼ਕੀਰ ਦੀ ਗੱਲ ਸੁਣ ਕੇ ਅਮਲ ਕਰੋ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣ ਸਕਦੇ ਹੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੀ ਜਨਤਾ ਨੇ ਸਰਕਾਰੀ ਨੀਤੀਆਂ ‘ਤੇ ਲਾਈ ਮੋਹਰ : ਅਮਰਿੰਦਰ ਸਿੰਘ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਦੀ ਸ਼ਲਾਘਾ ਕਰਦਿਆਂ ਇਸ ਨੂੰ ਜਮਹੂਰੀਅਤ ਦੀ ਜਿੱਤ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਕਰਾਰ ਦਿੱਤਾ ਹੈ।ਮੁੱਖ ਮੰਤਰੀ ਨੇ ਵੱਡੇ ਪੱਧਰ ‘ਤੇ ਸ਼ਾਂਤਮਈ ਢੰਗ ਨਾਲ ਚੋਣ ਅਮਲ ਨੇਪਰੇ ਚੜ੍ਹਨ ਲਈ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ, ਜਿਸ ਵਿੱਚ ਕੁੱਲ 12,787,395 ਯੋਗ ਵੋਟਰਾਂ ਵਿੱਚੋਂ 85 ਫੀਸਦੀ ਨੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ, ਜੋ ਸੂਬੇ ਲਈ ਇੱਕ ਰਿਕਾਰਡ ਹੈ। ਮੁੱਖ ਮੰਤਰੀ ਨੇ ਕਿਹਾ ਕਿ 13, 276 ਚੋਣ ਬੂਥਾਂ ‘ਤੇ ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ ਮਹਿਜ਼ 14 ਬੂਥਾਂ ‘ਤੇ ਮੁੜ ਵੋਟਾਂ ਪਵਾਉਣ ਦਾ ਐਲਾਨ ਹੋਇਆ। ਉਨ੍ਹਾਂ ਨੇ ਸੁਰੱਖਿਆ ਫੋਰਸਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵਿਰੋਧੀਆਂ ਵੱਲੋਂ ਗੜਬੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਰਕਰਾਰ ਰੱਖੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰੋਧੀ ਧਿਰਾਂ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਕੂੜ ਪ੍ਰਚਾਰ ਨੂੰ ਮੁੱਢੋਂ ਰੱਦ ਕਰਕੇ ਵੱਡੀ ਗਿਣਤੀ ਵਿੱਚ ਵੋਟਰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਪਹੁੰਚੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਰੁਝਾਨ ਦਰਸਾਉਂਦਾ ਹੈ ਕਿ ਸੂਬੇ ਦੇ ਵੋਟਰ ਸ਼੍ਰੋਮਣੀ ਅਕਾਲੀ ਅਤੇ ਭਾਜਪਾ ਤੇ ਆਪ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਭਰਮ-ਭੁਲੇਖਿਆਂ ‘ਚੋਂ ਪੂਰੀ ਤਰ੍ਹਾਂ ਨਿਕਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਝੂਠ ਤੋਂ ਗੁੰਮਰਾਹ ਨਹੀਂ ਹੋਣਾ ਚਾਹੁੰਦੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਤੋਂ ਕਾਂਗਰਸ ਦੇ ਹੱਕ ਵਿੱਚ ਸ਼ੁਰੂ ਹੋਈ ਲਹਿਰ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਮੁਲਕ ਦੇ ਵੱਖ-ਵੱਖ ਸੂਬਿਆਂ ਤੱਕ ਪਹੁੰਚ ਚੁੱਕੀ ਹੈ ਜੋ ਜਮਹੂਰੀਅਤ ਦੇ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪੱਖੀ ਮਾਹੌਲ ਦਾ ਸਪੱਸ਼ਟ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਸੰਸਦੀ ਚੋਣਾਂ ਵਿੱਚ ਵੀ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਲੈ ਕੇ ਬੀਤੇ 21 ਮਹੀਨਿਆਂ ਵਿੱਚ ਸੂਬੇ ਦਾ ਵਿਕਾਸ ਤੇ ਤਰੱਕੀ ਹੁੰਦੀ ਦੇਖੀ ਹੈ ਜਿਸ ਦਾ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਬੇੜਾ ਗਰਕ ਕਰ ਦਿੱਤਾ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਬਿਨਾਂ ਕਿਸੇ ਸਾਕਾਰਤਮਕ ਏਜੰਡੋਂ ਚਲਾਈ ਨਾਂ-ਪੱਖੀ ਮੁਹਿੰਮ ਦਾ ਫਾਇਦਾ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਹੋਇਆ ਅਤੇ ਲੋਕ ਸਭਾ ਚੋਣਾਂ ਵਿੱਚ ਵੀ ਪਾਰਟੀ ਨੂੰ ਲਾਭ ਪਹੁੰਚੇਗਾ। ਹੁਣ ਤੱਕ 13,175 ਸਰਪੰਚਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ 11241 ਸਰਪੰਚ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕ੍ਰਮਵਾਰ ਸਿਰਫ 981 ਅਤੇ 100 ਸਰਪੰਚ ਚੁਣੇ ਗਏ ਹਨ। ਇਸੇ ਤਰ੍ਹਾਂ ਹੋਰ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਤੌਰ ‘ਤੇ 813 ਸਰਪੰਚ ਚੁਣੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਦਾ ਮੂੰਹ ਦੇਖਣਾ ਪਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਪਾਰਟੀ ਸੂਬੇ ਵਿੱਚ ਆਪਣਾ ਵੇਲਾ ਵਿਹਾਅ ਚੁੱਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਇਸੇ ਕਾਰਨ ਜੋ  ਲੰਘ ਗਿਆ ਹੈ ਉਸ ਵਿਸ਼ੇ ‘ਚ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਅਚਾਰੀਆ ਚਾਣੱਕਿਆ ਮੁਤਾਬਕ, ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ ਕਦੇ ਸੁਖੀ ਨਹੀਂ ਹੋ ਸਕਦਾ ਬੀਤੇ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਨ ਨਾਲ ਕੋਈ ਲਾਭ ਨਹੀਂ ਮਿਲਦਾ, ਸਗੋਂ ਵਰਤਮਾਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ ਭੂਤਕਾਲ ‘ਚ ਅਸੀਂ ਜੋ ਵੀ ਚੰਗਾ ਜਾਂ ਬੁਰਾ ਕਰਮ ਕੀਤਾ ਹੈ ਉਸ ਤੋਂ ਸਿੱਖਿਆ ਲੈਂਦਿਆਂ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਸਾਥੋਂ ਜੋ ਵੀ ਬੁਰੇ ਕਰਮ ਹੋਏ, ਉਹ ਦੁਬਾਰਾ ਨਾ ਹੋਣ, ਇਹ ਧਿਆਨ ਰੱਖਣਾ ਚਾਹੀਦੈ ਜਿਸ ਤਰ੍ਹਾਂ ਲੰਘੇ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਕੇ ਦੁਖੀ ਨਹੀਂ ਹੋਣਾ ਚਾਹੀਦਾ, ਉਸੇ ਤਰ੍ਹਾਂ ਭਵਿੱਖ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਆਉਣ ਵਾਲੇ ਸਮੇਂ ‘ਚ ਕੀ ਹੋਵੇਗਾ? ਇਸ ਗੱਲ ਦਾ ਸਹੀ ਜਵਾਬ ਦੇਣਾ ਕਿਸੇ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ ਭਵਿੱਖ ਸਬੰਧੀ ਕੀਤੀਆਂ ਜਾਣ ਵਾਲੀਆਂ ਭਵਿੱਖਬਾਣੀਆਂ ਵੀ ਸੰਭਾਵਿਤ ਹੀ ਮੰਨੀਆਂ ਜਾ ਸਕਦੀਆਂ ਹਨ ਇਸ ਲਈ ਭਵਿੱਖ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਅਚਾਰਿਆ ਚਾਣੱਕਿਆ ਮੁਤਾਬਕ, ਵਿਅਕਤੀ ਨੂੰ ਸਿਰਫ਼ ਵਰਤਮਾਨ ‘ਚ ਹੀ ਜਿਉਣਾ ਚਾਹੀਦੈ ਅੱਜ ਅਸੀਂ ਕੀ ਕਰ ਸਕਦੇ ਹਾਂ, ਸਾਡਾ ਪੂਰਾ ਧਿਆਨ ਇਸੇ ਪਾਸੇ ਕੇਂਦਰਿਤ ਹੋਣਾ ਚਾਹੀਦਾ ਹੈ ਅੱਜ ਦੇ ਸਮੇਂ ਦੀ  ਸਹੀ ਵਰਤੋਂ ਕਰਕੇ ਅਸੀਂ ਜੋ ਵੀ ਕੰਮ ਕਰ ਸਕਦੇ ਹਾਂ, ਉਹੀ ਕਰੀਏ ਅਜਿਹਾ ਕਰਨ ਨਾਲ ਸਾਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਦੁੱਖ ਜਾਂ ਚਿੰਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਨੂੰ ਬੱਸ ਵਰਤਮਾਨ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਿੱਪੀ ਗਰੇਵਾਲ ਦੇ ਟਵੀਟ ਨੇ ਪ੍ਰਸ਼ੰਸਕ ਕੀਤੇ ਖੁਸ਼
ਨਵੀਆਂ ਦੋ ਫਿਲਮਾਂ ਦਾ ਕੀਤਾ ਐਲਾਨ
ਚੰਡੀਗੜ੍ਹ। ਅਲੋਪ ਹੁੰਦੀ ਪਾਲੀਵੁੱਡ ਦੀ ਦਿੱਖ ਨੂੰ ਦੁਬਾਰਾ ਚਮਕਾਉਣ ਵਾਲੇ ਪੰਜਾਬੀ ਅਦਾਕਾਰ ਵਜੋਂ ਜਾਣੇ ਜਾਂਦੇ ਗਿੱਪੀ ਗਰੇਵਾਲ ਨੇ ਦਰਸ਼ਕਾਂ ਨੂੰ ਖੁਸ਼ ਕਰਨ ਦੀ ਇੱਕ ਹੋਰ ਕੋਸਿ਼ਸ਼ ਕੀਤੀ ਹੈ।ਪਾਲੀਵੁੱਡ ਵਿਚ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਨੇ ਇਕ ਨਵੀਂ ਤਸਵੀਰ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਗਿੱਪੀ ਨੇ ਅਪਣੀਆਂ ਦੋ ਫਿਲਮਾਂ ਦੀ ਰਿਲੀਜ਼ ਤਰੀਖ ਦੱਸੀ ਹੈ। ਇਨ੍ਹਾਂ ਵਿਚੋਂ ਪਹਿਲੀ ਫਿਲਮ ‘ਮੰਜੇ ਬਿਸਤਰੇ 2’, ਜੋ ਕਿ 12 ਅਪ੍ਰੈਲ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਦੂਜੀ ਫਿਲਮ ਦਾ ਨਾਂਅ ਅਜੇ ਫਾਈਨਲ ਨਹੀਂ ਹੋਇਆ ਹੈ। ਜੋ ਕਿ 12 ਜੁਲਾਈ 2019 ਨੂੰ ਰਿਲੀਜ਼ ਕੀਤੀ ਜਾਵੇਗੀ। ਇਨ੍ਹਾਂ ਫਿਲਮਾਂ ਵਿਚ ਗਿੱਪੀ ਗਰੇਵਾਲ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਇਹ ਦੋਵੇਂ ਫਿਲਮਾਂ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣਾਇਆਂ ਜਾ ਰਹੀਆਂ ਹਨ। ਗਿੱਪੀ ਗਰੇਵਾਲ ਦੀ ‘ਮੰਜੇ ਬਿਸਤਰੇ’ ਫਿਲਮ ਜੋ 2017 ਵਿਚ ਆਈ ਸੀ ਉਹ ਬਹੁਤ ਜਿਆਦਾ ਮਸ਼ਹੂਰ ਹੋਈ ਸੀ।
ਸਰੋਤਿਆਂ ਵਲੋਂ ਇਸ ਫਿਲਮ ਨੂੰ ਬਹੁਤ ਜਿਆਦਾ ਪਿਆਰ ਦਿਤਾ ਗਿਆ ਸੀ। ਗਿਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਅਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਉਤੇ ਰਾਜ ਕੀਤਾ ਹੈ। ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਬਹੁਤ ਜਿਆਦਾ ਪੰਜਾਬੀ ਗੀਤ ਗਾਏ ਹਨ ਜੋ ਸਰੋਤਿਆਂ ਵਲੋਂ ਬਹੁਤ ਜਿਆਦਾ ਪਸੰਦ ਕੀਤੇ ਜਾਂਦੇ ਹਨ। ਗਿੱਪੀ ਗਰੇਵਾਲ ਨੇ ‘ਹਥਿਆਰ’, ‘ਫੁਲਕਾਰੀ’, ਵਰਗੇ ਮਸ਼ਹੂਰ ਗੀਤ ਗਾਏ ਹਨ।
ਪਾਲੀਵੁੱਡ ਵਿਚ ਇਕ ਦੌਰ ਸੀ ਜਦੋਂ ਬਹੁਤ ਜਿਆਦਾ ਘੱਟ ਫਿਲਮਾਂ ਬਣਨ ਲੱਗ ਗਈਆਂ ਸਨ। ਪਰ ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਕੰਮ ਕਰਕੇ ਪਾਲੀਵੁੱਡ ਸਿਨੇਮੇ ਨੂੰ ਦੁਬਾਰਾ ਤੋਂ ਕਾਇਮ ਕੀਤਾ। ਜਿਸ ਤੋਂ ਬਾਅਦ ਪੰਜਾਬੀ ਸਿਨੇਮੇ ਵਿਚ ਰੰਗ ਬਿਖਰਨੇ ਸ਼ੁਰੂ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕੋਹਲੀ ਮੁਤਾਬਕ ਟੈਸਟ ਮੈਚਾਂ ਦੇ ਰੋਮਾਂਚ ਲਈ ਇੰਗਲੈਂਡ ‘ਚ ਬਣਨ ਵਾਲੀ ਡਿਊਕ ਬਾਲ ਦਾ ਇਸਤੇਮਾਲ ਹੋਣਾ ਚਾਹੀਦੈ
ਨਵੀਂ ਦਿੱਲੀ, 11 ਅਕਤੂਬਰ ਕ੍ਰਿਕਟ ਦੀ ਖੇਡ ‘ਚ ਮੈਚ ‘ਚ ਇਸਤੇਮਾਲ ਹੋਣ ਵਾਲੀ ਗੇਂਦ ਦਾ ਅਹਿਮ ਹਿੱਸਾ ਹੁੰਦਾ ਹੈ ਅਤੇ ਹੁਣ ਕਪਤਾਨ ਵਿਰਾਟ ਕੋਹਲੀ ਨੇ ਸਾਫ਼ ਕੀਤਾ ਹੈ ਕਿ ਉਹ ਭਾਰਤ ‘ਚ ਹੋਣ ਵਾਲੀਆਂ ਗੇਂਦਾਂ ਤੋਂ ਖੁਸ਼ ਨਹੀਂ ਹਨ ਕੋਹਲੀ ਨੇ ਕਿਹਾ ਕਿ ਦੁਨੀਆਂ ਭਰ ‘ਚ ਟੇਸਟ ਕ੍ਰਿਕਟ ਇੰਗਲੈਂਡ ‘ਚ ਬਣੀ ਡਿਊਕ ਗੇਂਦ ਨਾਲ ਖੇਡੀ ਜਾਣੀ ਚਾਹੀਦੀ ਹੈ ਉਹਨਾਂ ਐਸਜੀ ਗੇਂਦਾਂ ਦੀ ਬਣਤਰ ‘ਤੇ ਨਾਰਾਜਗੀ ਪ੍ਰਗਟ ਕੀਤੀ ਜਿਸ ਦਾ ਭਾਰਤ ‘ਚ ਇਸਤੇਮਾਲ ਕੀਤਾ ਜਾਂਦਾ ਹੈ
ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਦੂਸਰੇ ਟੈਸਟ ਮੈਚ ਤੋਂ ਪਹਿਲਾਂ ਕਿਹਾ ਕਿ ਡਿਊਕ ਗੇਂਦ ਦੀ ਸੀਮ ਸਖ਼ਤ ਅਤੇ ਸਿੱਧੀ ਹੈ ਅਤੇ ਇਸ ਗੇਂਦ ‘ਚ ਲੈਅ ਬਣੀ ਰਹਿੰਦੀ ਹੈ ਅਤੇ ਮੈਚ ਦੇ ਕਿਸੇ ਵੀ ਪੜਾਅ ‘ਤੇ ਇਸ ਦੀ ਸੀਮ ਠੋਸ ਅਤੇ ਸਿੱਧੀ ਰਹਿੰਦੀ ਹੈ ਜਿੱਥੋਂ ਤੱਕ ਸਪਿੱਨਰਾਂ ਦੀ ਗੱਲ ਹੈ ਤਾਂ ਉਹਨਾਂ ਨੂੰ ਇਸ ਤਰ੍ਹਾ ਜ਼ਿਆਦਾ ਉਛਾਲ ਮਿਲਦਾ ਹੈ ਪਰ ਜੇਕਰ ਗੇਂਦ ਛੇਤੀ ਨਰਮ ਪੈਂਦੀ ਹੈ ਤਾਂ ਪ੍ਰਦਰਸ਼ਨ 20 ਫੀਸਦੀ ਘਟ ਜਾਂਦਾ ਹੈ ਇਸ ਲਈ ਮੈਨੂੰ ਲੱਗਦਾ ਹੈ ਕਿ ਗੇਂਦ ਦੀ ਗੁਣਵੱਤਾ ਬਣਾਈ ਰੱਖਣੀ ਚਾਹੀਦੀ ਹੈ ਨਹੀਂ ਤਾਂ ਤੁਹਾਨੂੰ ਟੈਸਟ ਮੈਚਾਂ ਦੇ ਕਈ ਸੈਸ਼ਨ ਬਿਨਾਂ ਰੋਮਾਂਚ ਤੋਂ ਦੇਖਣ ਨੂੰ ਮਿਲਣਗੇ ਅਤੇ ਤੁਸੀਂ ਟੈਸਟ ਮੈਚ ਦੇਖਣਾ ਹੀ ਨਹੀਂ ਚਾਹੋਗੇ ਜੇਕਰ ਤੁਸੀਂ ਰੋਮਾਂਚਕ ਕ੍ਰਿਕਟ ਦੇਖਣਾ ਚਾਹੁੰਦੇ ਹੋ ਤਾਂ ਬਿਹਤਰ ਗੇਂਦ ਦਾ ਇਸਤੇਮਾਲ ਹੋਣਾ ਚਾਹੀਦਾ ਹੈ
ਗੇਂਦ ਦੇ ਇਸਤੇਮਾਲ ਨੂੰ ਲੈ ਕੇ ਆਈਸੀਸੀ ਦੇ ਕੋਈ ਖ਼ਾਸ ਨਿਰਦੇਸ਼ ਨਹੀਂ ਹਨ ਅਤੇ ਹਰ ਦੇਸ਼ ਵੱਖਰੀ ਤਰ੍ਹਾਂ ਦੀ ਗੇਂਦ ਇਸਤੇਮਾਲ ਕਰਦਾ ਹੈ ਭਾਰਤ ਆਪਣੇ ਦੇਸ਼ ‘ਚ ਬਣੀ ‘ਐਸਜੀ’ ਗੇਂਦ ਇਸਤੇਮਾਲ ਕਰਦਾ ਹੈ ਇੰਗਲੈਂਡ ਅਤੇ ਵੈਸਟਇੰਡੀਜ਼ ਡਿਊਕ ਜਦੋਂਕਿ ਆਸਟਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਕੁਕਾਬੁਰਾ ਗੇਂਦ ਇਸਤੇਮਾਲ ਕਰਦਾ ਹੈ
ਕੋਹਲੀ ਤੋਂ ਪਹਿਲਾਂ ਆਫ਼ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਰਾਜਕੋਟ ਟੈਸਟ ਤੋਂ ਬਾਅਦ ਐਸਜੀ ਗੇਂਦਾਂ ‘ਤੇ ਨਿਰਾਸ਼ਾ ਪ੍ਰਗਟ ਕੀਤੀ ਸੀ ਕੋਹਲੀ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਅਸ਼ਵਿਨ ਨਾਲ ਸਹਿਮਤ ਹਾਂ ਪੰਜ ਓਵਰਾਂ ‘ਚ ਗੇਂਦ ਘਸ ਜਾਂਦੀ ਹੈ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਸੀ ਅਤੇ ਇਸ ਦਾ ਅਸਰ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਪੈਂਦਾ ਹੈ ਪਹਿਲਾਂ ਜਿਸ ਗੇਂਦ ਦਾ ਇਸਤੇਮਾਲ ਕੀਤਾ ਜਾਂਦਾ ਸੀ ਉਸਦੀ ਬਣਤਰ ਕਾਫ਼ੀ ਚੰਗੀ ਸੀ ਅਤੇ ਮੈਨੂੰ ਨਹੀਂ ਪਤਾ ਕਿ ਹੁਣ ਇਸ ਵਿੱਚ ਗਿਰਾਵਟ ਕਿਉਂ ਆਈ ਹੈ ਇਸ ਲਈ ਇਸਦੇ ਮੁਕਾਬਲੇ ਡਿਊਕ ਅਤੇ ਕੁਕਾਬੁਰਾ ਚੰਗੀਆਂ ਸਾਬਤ ਹੁੰਦੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਮਾਰ ਸਵਾਮੀ ਸੀਐਮ ਬਣ ਕੇ ਖੁਸ਼ ਨਹੀਂ, ਪਰ ਕਿਉਂ?
ਜੇ ਚਾਹੁੰਦਾ ਤਾਂ ਛੱਡ ਸਕਦਾ ਸੀਐਮ ਦਾ ਅਹੁਦਾ | Kumar Swamy
ਬੇਗਲੁਰੂ, (ਏਜੰਸੀ)। ਕਰਨਾਟਕ ‘ਚ ਗਠਬੰਧਨ ਸਰਕਾਰ ‘ਚ ਸਭਕੁਝ ਠੀਕ ਨਹੀਂ ਚੱਲ ਰਿਹਾ ਹੈ। ਇਸ ਗੱਲ ਦੇ ਸੰਕੇਤ ਖੁਦ ਮੁੱਖਮੰਤਰੀ ਡੀ, ਕੁਮਾਰ ਸਵਾਮੀ ਨੇ ਦਿੱਤੇ ਹਨ। ਸ਼ਨਿੱਚਰਵਾਰਾ ਨੂੰ ਬੇਗਲੁਰੂ ‘ਚ ਸੀਐਮ ਦੇ ਸਨਮਾਨ ‘ਚ ਇੱਕ ਸਮਾਰੋਹ ਸ਼ੁਰੂ ਕੀਤਾ ਗਿਆ ਸੀ ਜਿਸ ਦੌਰਾਨ ਕੁਮਾਰ ਸਵਾਮੀ ਭਾਵੁਕ ਹੋ ਗਏ। ਕੁਮਾਰ ਸਵਾਮੀ ਨੇ ਭਰੀਆਂ ਅੱਖਾਂ ‘ਚ ਕਿਹਾ ਕਿ ਸੀਐਮ ਦੀ ਕੁਰਸੀ ‘ਤੇ ਬੈਠਕੇ ਖੁਸ਼ ਨਹੀਂ ਹੈ। ਉਨਾਂ ਕਿਹਾ ਕਿ ਮੈਂ ਭਗਵਾਨ ਨੀਲਕੰਠ ਦੀ ਤਰ੍ਹਾਂ ਦੀ ਜ਼ਹਿਰ ਪੀ ਰਿਹਾ ਹਾਂ। ਉਨਾਂ ਕਿਹਾ ਕਿ ਇਹ ਸੱਚ ਹੈ ਕਿ ਚੋਣਾਂ ‘ਚ ਪਹਿਲੇ ਸੂਬੇ ਦਾ ਸੀਐਮ ਬਣਨਾ ਚਾਹੁੰਦਾ ਸੀ, ਤੁਸੀਂ ਸਾਰੇ ਵੀ ਮੇਰੇ ਸੀਐਮ ਬਣਨ ‘ਚ ਖੁਸ਼ ਹੋਵੋਗੇ ਪਰ ਮੈਂ ਨਹੀਂ ਹਾਂ। ਉਨਾਂ ਕਿਹਾ ਕਿ ਮੈਂ ਚਾਹੁੰਦਾ ਤਾਂ ਕਿਤੇ ਵੀ ਸੀਐਮ ਅਹੁਦਾ ਛੱਡ ਸਕਦਾ ਹਾਂ। (Kumar Swamy)
ਤੁਸੀਂ ਸਾਰੇ ਮੈਨੂੰ ਪਿਆਰ ਕਰਦੇ ਹੋ, ਮੇਰਾ ਸਨਮਾਨ ਕਰਦੇ ਹੋ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਪਰ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਲੋਕਾਂ ਨੇ ਮੈਨੂੰ ਇੰਨੀ ਵੋਟ ਨਹੀਂ ਕਿ ਮੇਰੀ ਪਾਰਟੀ ਨੂੰ ਬਹੁਮਤ ਮਿਲੇ। ਕਰਨਾਟਕ ਸੀਐਮ ਨੇ ਕਿਹਾ ਕਿ ਮੈ ਕਿਸਾਨਾਂ ਨਾਲ ਕੀਤਾ ਵਾਅਦਾ ਨਿਭਾਇਆ ਅਤੇ ਉਨਾਂ ਦਾ ਕਰਜ ਮੁਆਫ ਕੀਤਾ। ਮੁੱਖਮੰਤਰੀ ਡੀ. ਕੁਮਾਰ ਸਵਾਮੀ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਕਿਸਾਨਾਂ ਦਾ ਕਰਜ ਮੁਆਫ ਕਰਨ ‘ਚ ਮੈਨੂੰ ਕਿੰਨੀਆ ਮੁਸ਼ਕਲਾਂ ਅਤੇ ਬਾਜੀਗਰੀ ਕਰਨੀ ਪਈ। ਜ਼ਿਕਰਯੋਗ ਹੈ ਕਿ ਕੁਮਾਰਸਵਾਮੀ ਨੇ ਕਾਂਗਰਸ-ਜੇਡੀਐਸ ਗਠਬੰਧਨ ਸਰਕਾਰ ਦਾ ਪਹਿਲਾਂ ਬਜਟ ਪੇਸ਼ ਕਰਦੇ ਹੋਏ ਕਿਸਾਨਾਂ ਦਾ 34 ਹਜ਼ਾਰ ਕਰੋੜ ਰੁਪਏ ਦਾ ਕਰਜ ਮੁਆਫ ਕੀਤਾ ਹੈ। (Kumar Swamy)
ਕੇਂਦਰ ਸਰਕਾਰ ਨੇ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਦਿੱਤੀ 28 ਕਰੋੜ ਦੀ ਗ੍ਰਾਂਟ
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਕੇਂਦਰ ਸਰਕਾਰ ਨੇ ਮੰਗੀ ਡਿਟੇਲ ਰਿਪੋਰਟ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ‘ਚ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰੀ ਪ੍ਰਾਇਮਰੀ ਦੀ ਕੇਂਦਰ ਸਰਕਾਰ ਨੇ ਨਾ ਸਿਰਫ਼ ਰੱਜ ਕੇ ਪ੍ਰਸੰਸਾ ਕੀਤੀ ਹੈ, ਸਗੋਂ ਇਸ ਪ੍ਰੀ ਪ੍ਰਾਇਮਰੀ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ, ਇਸ ਵਾਸਤੇ ਕੇਂਦਰ ਸਰਕਾਰ ਬਕਾਇਦਾ ਫੰਡ ਵੀ ਜਾਰੀ ਕਰੇਗੀ ਤਾਂਕਿ ਹੋਰ ਸੂਬਾ ਸਰਕਾਰਾਂ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਜਲਦ ਹੀ ਸ਼ੁਰੂ ਕਰਨ ਲਈ ਤੇਜ਼ੀ ਦਿਖਾਉਣ। ਦੇਸ਼ ਭਰ ‘ਚ ਪੰਜਾਬ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਪ੍ਰੀ ਪ੍ਰਾਇਮਰੀ ਤੋਂ ਹੀ ਵਿਦਿਆਰਥੀਆਂ ਨੂੰ ਸਕੂਲ ‘ਚ ਲਿਆਉਣ ਦੀ ਅਹਿਮ ਕੋਸ਼ਿਸ਼ ਕੀਤੀ ਗਈ ਹੈ।
ਕੇਂਦਰ ਸਰਕਾਰ ਨੇ ਬੀਤੇ ਦਿਨੀਂ ਪੰਜਾਬ ਸਰਕਾਰ ਨੂੰ 28 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ, ਜਿਹੜੀ ਕਿ ਸਿਰਫ਼ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਦੇ ਖ਼ਰਚੇ ਲਈ ਭੇਜੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ 28 ਕਰੋੜ ਰੁਪਏ ਨੂੰ ਪ੍ਰਤੀ ਸਕੂਲ 24 ਹਜ਼ਾਰ 500 ਰੁਪਏ ਦਿੱਤੇ ਜਾਣਗੇ। ਪਿਛਲੇ 10 ਸਾਲ ਸੱਤਾ ‘ਚੋਂ ਬਾਹਰ ਰਹਿਣ ਵਾਲੀ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਤੇ ਵਿਧਾਨ ਸਭਾ ਤੋਂ ਬਾਹਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ‘ਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੀ ਲਗਾਤਾਰ ਵਕਾਲਤ ਕੀਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੱਲੋਂ ਨਾ ਹੀ ਇਸ ਨੂੰ ਲਾਗੂ ਕਰਨ ‘ਚ ਦਿਲਚਸਪੀ ਦਿਖਾਈ ਤੇ ਨਾ ਹੀ ਇਸ ਪਾਸੇ ਵਿਚਾਰ ਤੱਕ ਕੀਤਾ ਗਿਆ।
ਸੱਤਾ ‘ਚ ਕਾਂਗਰਸ ਦੇ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ ਨਾ ਸਿਰਫ਼ ਸੂਬੇ ਭਰ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀ ਗਈਆਂ, ਸਗੋਂ ਆਂਗਣਵਾੜੀ ਵਰਕਰਾਂ ਦੇ ਭਾਰੀ ਵਿਰੋਧ ਤੋਂ ਬਾਅਦ ਵੀ ਇਨ੍ਹਾਂ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਜਾਰੀ ਰੱਖਿਆ ਸੀ। ਪੰਜਾਬ ਵਿੱਚ ਇਸ ਸਮੇਂ 12 ਹਜ਼ਾਰ 958 ਸਕੂਲਾਂ ‘ਚੋਂ ਸਿੱਖਿਆ ਵਿਭਾਗ ਵੱਲੋਂ 11 ਹਜ਼ਾਰ 441 ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਹੀ ਪੜ੍ਹਾਈ ਜਾ ਰਹੀ ਹੈ। ਪੰਜਾਬ ਦੇ ਪ੍ਰੀ ਪ੍ਰਾਇਮਰੀ ਸਕੂਲਾਂ ‘ਚ 3 ਸਾਲ ਤੋਂ ਵੱਡੇ ਬੱਚਿਆਂ ਨੂੰ ਪੜ੍ਹਾਈ ਕਰਦਾ ਦੇਖ ਕੇਂਦਰ ਸਰਕਾਰ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਇਸ ਪ੍ਰੋਜੈਕਟ ਨੂੰ ਦੇਸ਼ ਭਰ ‘ਚ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਹੁਣ ਤੱਕ ਸਿਰਫ਼ 6 ਸਾਲ ਦੀ ਉਮਰ ਤੋਂ ਉੱਪਰ ਦਾ ਵਿਦਿਆਰਥੀ ਹੀ ਪਹਿਲੀ ਜਮਾਤ ‘ਚ ਦਾਖਲ ਹੋ ਸਕਦਾ ਸੀ।
ਬੱਚਿਆ ਲਈ ਤਿਆਰ ਕੀਤਾ ‘ਖੇਡ ਮਹਿਲ’ ਅਧਿਆਪਕ ਸੁਣਾਉਂਦੇ ਹਨ ਕਹਾਣੀਆਂ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਕਲਾਸ ਨੂੰ ‘ਖੇਡ ਮਹਿਲ’ ਦਾ ਨਾਅ ਦਿੱਤਾ ਹੋਇਆ ਹੈ।  ਜਿਸ ਵਿੱਚ ਅਧਿਆਪਕ ਛੋਟੇ ਬੱਚਿਆ ਨੂੰ ਮੁੱਢਲੀ ਸਿੱਖਿਆ ਦੇਣ ਦੇ ਨਾਲ ਹੀ ਤਰਾਂ ਤਰ੍ਹਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਹਨ। ਇਨਾਂ ਕਹਾਣੀਆਂ ਲਈ ਪੰਜਾਬ ਸਰਕਾਰ ਵਲੋਂ 20 ਕਹਾਣੀ ਦੀਆਂ ਕਿਤਾਬਾਂ ਵੀ ਤਿਆਰ ਕੀਤੀ ਹੋਈਆ ਹਨ। ਇਸ ਤੋਂ ਇਲਾਵਾ ਹਰ ਵਿਦਿਆਰਥੀ ਨੂੰ ਵਰਕ ਸ਼ੀਟ ਤੋਂ ਲੈ ਕੇ ਪੜਾਈ ਕਰਨ ਦਾ ਜਰੂਰੀ ਸਮਾਨ ਮੁਫ਼ਤ ‘ਚ ਮੁਹਾਇਆ ਕਰਵਾਇਆ ਜਾ ਰਿਹਾ ਹੈ।
ਪੰਜਾਬ ਲਈ ਮਾਣ ਦੀ ਐ ਗੱਲ : ਕ੍ਰਿਸ਼ਨ ਕੁਮਾਰ
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮਾਣ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਪ੍ਰਸੰਸਾ ਕਰਦੇ ਹੋਏ ਉਸ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਬਾਰੇ ਵਿਚਾਰ ਕੀਤਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਇਹ ਵੱਡੀ ਕੋਸ਼ਸ਼ ਰੰਗ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਸਾਲ ਸੀ ਅਤੇ ਹੁਣ ਉਹ ਇਨਾਂ ਪ੍ਰੀ ਪ੍ਰਾਇਮਰੀ ਕਲਾਸਾਂ ਰਹਿੰਦੀਆਂ ਹਰ ਤਰਾਂ ਦੀ ਘਾਟ ਨੂੰ ਦੂਰ ਕਰਨਗੇ।
ਟਰੈਕਟਰ ਰੈਲੀ ਤੋਂ ਕਾਂਗਰਸ ਬਾਗੋਬਾਗ
ਰੈਲੀ ‘ਚ 10 ਹਜ਼ਾਰ ਟਰੈਕਟਰ ਲਿਆਂਦੇ ਜਾਣ ਦਾ ਕੀਤਾ ਦਾਅਵਾ
ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਕੇਸ਼ਵ ਯਾਦਵ ਰੈਲੀ ਨੂੰ ਹਰੀ ਝੰਡੀ ਦੇਣ ਪੁੱਜੇ
ਸੁਨੀਲ ਜਾਖੜ ਨੇ ਦਿੱਤਾ ਨਾਅਰਾ ‘ਮੋਦੀ ਭਜਾਓ ਰਾਹੁਲ ਲਿਆਓ ਕਿਸਾਨ ਬਚਾਓ’
ਰਾਜਪੁਰਾ, (ਅਜਯ ਕਮਲ/ਸੱੱਚ ਕਹੂੰ ਨਿਊਜ)। ਵਧ ਰਹੀਆਂ ਤੇਲ ਕੀਮਤਾਂ ਖਿਲਾਫ਼ ਯੂਥ ਕਾਂਗਰਸ ਵੱਲੋਂ ‘ਭਾਰਤ ਬਚਾਓ ਜਨ ਅੰਦੋਲਨ’ ਤਹਿਤ ਕੱਢੇ ਇੱਕ ਵਿਸ਼ਾਲ ‘ਟਰੈਕਟਰ ਮਾਰਚ’ ਦੌਰਾਨ ਅੱਜ ਕਾਂਗਰਸੀ ਬਾਗੋ-ਬਾਗ ਨਜ਼ਰ ਆਏ ਪਾਰਟੀ ਨੇ ਇਸ ਰੈਲੀ ‘ਚ ਦਸ ਹਜ਼ਾਰ ਤੋਂ ਵੱਧ ਟਰੈਕਟਰ ਲਿਆਉਣ ਦਾ ਦਾਅਵਾ ਕੀਤਾ ਹੈ।
ਇਸ ਦੌਰਾਨ ਸੁਨੀਲ ਜਾਖੜ ਨੇ ਖ਼ੁਦ ਟਰੈਕਟਰ ਚਲਾ ਕੇ ਕਰੀਬ 20 ਕਿਲੋਮੀਟਰ ਲੰਮੇ ਚੱਲੇ ਇਸ ਵਿਸ਼ਾਲ ਟਰੈਕਟਰ ਮਾਰਚ ਦੀ ਅਗਵਾਈ ਕੀਤੀ ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਦੇਸ਼ ਤੇ ਇਸ ਦੇ ਕਿਸਾਨ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚਲਦਾ ਕੀਤਾ ਜਾਵੇ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ।
ਯਾਦਵ ਨੇ ਆਪਣੇ ਪਲੇਠੇ ਪੰਜਾਬ ਦੌਰੇ ਸਮੇਂ ਪੰਜਾਬ ਯੂਥ ਕਾਂਗਰਸ ਵੱਲੋਂ ਕੱਢੀ ਗਈ ਅੱਜ ਦੀ ਇਸ ਵਿਸ਼ਾਲ ਟਰੈਕਟਰ ਯਾਤਰਾ ਦੀ ਕਾਮਯਾਬੀ ਲਈ ਯੂਥ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਰੈਲੀ ਨੇ ਜਿਥੇ ਤੁਹਾਡੀ ਆਪਣੀ ਤਾਕਤ ਵਧਾਈ ਹੈ ਉਥੇ ਹੀ ਸ੍ਰੀ ਰਾਹੁਲ ਗਾਂਧੀ ਦੇ ਵੀ ਹੱਥ ਮਜ਼ਬੂਤ ਕੀਤੇ ਹਨ। ਉਨ੍ਹਾਂ ਮੋਦੀ ‘ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਦੇ ਆਗੂਆਂ ਨੇ ਜਿੱਥੇ ਦੇਸ਼ ਦੀ ਅਜ਼ਾਦੀ ਲਈ ਖ਼ੂਨ ਵਹਾਇਆ ਉਥੇ ਦੇਸ਼ ਨੂੰ ਵਿਕਸਤ ਵੀ ਕੀਤਾ, ਜਦੋਂ ਕਿ ਭਾਜਪਾ ਅੱਜ ਫੋਕੇ ਰਾਸ਼ਟਰਵਾਦ ਦੇ ਨਾਅਰੇ ਲਗਾ ਕੇ ਕਾਂਗਰਸ ਦੀ ਦੇਸ਼ ਭਗਤੀ ‘ਤੇ ਉਂਗਲ ਉਠਾ ਰਹੀ ਹੈ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦੀ ਦੇਖ-ਰੇਖ ਅਤੇ ਨਿਰਭੈ ਸਿੰਘ ਮਿਲਟੀ ਕੰਬੋਜ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਦੀ ਸਮਾਪਤੀ ਮਗਰੋਂ ਗਗਨ ਚੌਂਕ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਬੀ.ਜੇ.ਪੀ. ਦੀ ਚਲਾਕੀ ਤੋਂ ਸਭ ਭਲੀ-ਭਾਂਤ ਵਾਕਫ਼ ਹਨ ਪ੍ਰੰਤੂ ਪੰਜਾਬ ਦੇ ਲੋਕਾਂ ਨੂੰ ਬਾਦਲਕਿਆਂ ਤੋਂ ਉਮੀਦ ਸੀ ਕਿ ਉਹ ਤਾਂ ਉਨ੍ਹਾਂ ਦੀ ਗੱਲ ਕਰਨਗੇ ਪ੍ਰੰਤੂ ਉਹ ਵੀ ਇੱਕ ਵਜ਼ੀਰੀ ਲਈ ਮੂੰਹ ‘ਚ ਘੁੰਗਣੀਆਂ ਪਾ ਗਏ। ਇਸ ਮੌਕੇ ਜਾਖੜ ਨੇ ‘ਮੋਦੀ ਭਜਾਓ, ਰਾਹੁਲ ਲਿਆਓ ਦੇਸ਼ ਬਚਾਓ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਜੇਕਰ ਦੇਸ਼ ‘ਚ ਮੋਦੀ ਸਰਕਾਰ ਰਹੀ ਤਾਂ ਨਾ ਗਰੀਬ ਰਹੇਗਾ, ਨਾ ਕਿਸਾਨ ਅਤੇ ਨਾ ਹੀ ਜਵਾਨ, ਇਸ ਲਈ ਹਰ ਵਰਗ ਦੀ ਕਦਰ ਕਰਨ।
ਵਾਲੇ ਰਾਹੁਲ ਗਾਂਧੀ ਨੂੰ ਲਿਆਉਣਾ ਹੀ ਪਵੇਗਾ। ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਜਿਵੇਂ ਰਾਜਪੁਰਾ ਤੋਂ ਲੱਗੇ ਨਾਅਰੇ ਕੈਪਟਨ ਲਿਆਓ ਪੰਜਾਬ ਬਚਾਓ ਨੂੰ ਕਾਮਯਾਬ ਕੀਤਾ ਗਿਆ, ਉਸੇ ਤਰ੍ਹਾਂ ਅੱਜ ਮੋਦੀ ਭਜਾਓ ਦੇ ਲੱਗੇ ਨਾਅਰੇ ਨੂੰ ਕਾਮਯਾਬ ਕਰਕੇ ਰਾਹੁਲ ਗਾਂਧੀ ਨੂੰ ਲਿਆਂਦਾ ਜਾਵੇਗਾ। ਵਿਧਾਇਕ ਘਨੌਰ ਸ੍ਰੀ ਜਲਾਲਪੁਰ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ ਇਸ ਲਈ ਅਗਲੀ ਕੇਂਦਰੀ ਸਰਕਾਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੀ ਬਣੇਗੀ।
ਜਿਕਰਯੋਗ ਹੈ ਕਿ ਬਨੂੜ ਦੇ ਟੋਲ ਪਲਾਜ਼ਾ ਨੇੜੇ ਪਿੰਡ ਖਿਜ਼ਰਗੜ੍ਹ (ਕਨੌੜ) ਨੇੜਿਓਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਕੁਮਾਰ ਜਾਖੜ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠਲੇ ਇਸ ਵਿਸ਼ਾਲ ਟਰੈਕਟਰ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।
ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਸ੍ਰੀਨਿਵਾਸ ਬੀ.ਵੀ., ਗੁਰਦਾਸਪੁਰ ਦੇ ਵਿਧਾਇਕ ਗੁਰਿੰਦਰਜੀਤ ਸਿੰਘ ਪਾਹੜਾ, ਦੀਪਇੰਦਰ ਸਿੰਘ ਢਿੱਲੋਂ, ਹਰਿੰਦਰਪਾਲ ਸਿੰਘ ਹੈਰੀਮਾਨ, ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸਮੇਤ ਯੂਥ ਕਾਂਗਰਸ ਦੇ ਲੋਕ ਸਭਾ ਪਟਿਆਲਾ ਹਲਕਾ ਪ੍ਰਧਾਨ ਧਨਵੰਤ ਸਿੰਘ ਜਿੰਮੀ ਡਕਾਲਾ, ਯੂਥ ਕਾਂਗਰਸ ਦੇ ਸੀਨੀਅਰ ਆਗੂ, ਗਗਨਦੀਪ ਸਿੰਘ ਜੌਲੀ, ਮੋਹਿਤ ਮਹਿੰਦਰਾ, ਰਿੱਕੀ ਮਾਨ, ਉਦੇਵੀਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ‘ਚ ਯੂਥ ਕਾਂਗਰਸ ਦੇ ਆਗੂ ਮੌਜੂਦ ਸਨ। ਜਿਨ੍ਹਾਂ ਨੇ ਇਸ ਮਾਰਚ ਨੂੰ ਕਾਮਯਾਬ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕੀਤੀ।