Lawrence Bishnoi - Sach Kahoon Punjabi
Patiala House Court: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦੀ ਹਿਰਾਸਤ ’ਚ ਵਾਧਾ
Patiala House Court: ਨਵੀਂ ਦਿੱਲੀ, (ਆਈਏਐਨਐਸ)। ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ NIA ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਹੈ। ਬਿਸ਼ਨੋਈ ਦੀ NIA ਹਿਰਾਸਤ ਵਿੱਚ ਸੱਤ ਦਿਨਾਂ ਲਈ ਵਾਧਾ ਕਰ ਦਿੱਤਾ ਗਿਆ ਹੈ। ਹਾਈ-ਪ੍ਰੋਫਾਈਲ ਅਤੇ ਸੁਰੱਖਿਆ-ਸੰਵੇਦਨਸ਼ੀਲ ਮਾਮਲੇ ਦੇ ਕਾਰਨ, NIA ਜੱਜ ਨੇ ਨਿੱਜੀ ਤੌਰ ‘ਤੇ NIA ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਬੰਦ ਕਮਰੇ ਵਿੱਚ ਸੁਣਵਾਈ ਕੀਤੀ।
ਬਿਸ਼ਨੋਈ ਨੂੰ ਹਾਲ ਹੀ ਵਿੱਚ ਗੈਰ-ਕਾਨੂੰਨੀ ਠਹਿਰਨ ਦੇ ਦੋਸ਼ਾਂ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਭਾਰਤ ਪਹੁੰਚਣ ‘ਤੇ, NIA ਨੇ ਉਸਨੂੰ ਸਖ਼ਤ ਸੁਰੱਖਿਆ ਹੇਠ ਹਿਰਾਸਤ ਵਿੱਚ ਲਿਆ ਹੈ ਅਤੇ ਕਈ ਗੰਭੀਰ ਮਾਮਲਿਆਂ ਵਿੱਚ ਉਸ ਤੋਂ ਪੁੱਛਗਿੱਛ ਜਾਰੀ ਰੱਖ ਰਹੀ ਹੈ। NIA ਨੇ ਬਿਸ਼ਨੋਈ ਨੂੰ ਅਮਰੀਕਾ ਤੋਂ ਹਵਾਲਗੀ ਦਿੱਤੀ ਅਤੇ 19 ਨਵੰਬਰ ਨੂੰ ਭਾਰਤ ਪਹੁੰਚਣ ‘ਤੇ ਉਸਨੂੰ ਗ੍ਰਿਫਤਾਰ ਕਰ ਲਿਆ। ਅਨਮੋਲ, ਜੋ ਕਿ 2022 ਤੋਂ ਫਰਾਰ ਹੈ, NIA ਦੀ ਮੋਸਟ ਵਾਂਟੇਡ ਸੂਚੀ ਵਿੱਚ ਸੀ। ਉਸ ‘ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਉਹ ਲਾਰੈਂਸ ਦੇ ਅੱਤਵਾਦੀ ਸਿੰਡੀਕੇਟ ਨਾਲ ਜੁੜਿਆ 19ਵਾਂ ਦੋਸ਼ੀ ਹੈ।
ਇਹ ਵੀ ਪੜ੍ਹੋ: Delhi News: ਮਹਿਲਾ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ
ਅਨਮੋਲ ਨੂੰ ਨਵੰਬਰ 2024 ਵਿੱਚ ਸੈਕਰਾਮੈਂਟੋ, ਕੈਲੀਫੋਰਨੀਆ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੇ FBI ਨੇ DNA ਅਤੇ ਆਵਾਜ਼ ਦੇ ਨਮੂਨਿਆਂ ਰਾਹੀਂ ਉਸਦੀ ਪਛਾਣ ਕੀਤੀ। ਇੱਕ ਲੰਬੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਚੱਲੀ। ਇਸ ਤੋਂ ਪਹਿਲਾਂ, ਮਾਰਚ 2023 ਵਿੱਚ, NIA ਨੇ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲੇ ਅੱਤਵਾਦੀ-ਗੈਂਗਸਟਰ ਸਾਜ਼ਿਸ਼ ਮਾਮਲੇ ਵਿੱਚ ਅਨਮੋਲ ਵਿਰੁੱਧ 1,200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। Patiala House Court
ਜਾਂਚ ਵਿੱਚ ਪਾਇਆ ਗਿਆ ਕਿ 2020 ਅਤੇ 2023 ਦੇ ਵਿਚਕਾਰ, ਅਨਮੋਲ ਨੇ ਗੋਲਡੀ ਬਰਾੜ ਅਤੇ ਲਾਰੈਂਸ ਦੇ ਇਸ਼ਾਰੇ ‘ਤੇ ਭਾਰਤ ਵਿੱਚ ਕਈ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ। ਉਸਨੇ ਸੰਯੁਕਤ ਰਾਜ ਤੋਂ ਗੈਂਗ ਨੂੰ ਨਿਰਦੇਸ਼ਤ ਕੀਤਾ ਅਤੇ ਸ਼ੂਟਰਾਂ ਨੂੰ ਪਨਾਹ, ਹਥਿਆਰ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ। ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਅਨਮੋਲ ਅਪ੍ਰੈਲ 2022 ਵਿੱਚ ਜਾਅਲੀ ਪਾਸਪੋਰਟ ‘ਤੇ ਨੇਪਾਲ, ਦੁਬਈ ਅਤੇ ਕੀਨੀਆ ਹੁੰਦੇ ਹੋਏ ਅਮਰੀਕਾ ਭੱਜ ਗਿਆ ਸੀ। ਅਨਮੋਲ ਦਾ ਨਾਂਅ ਕਈ ਹਾਈ-ਪ੍ਰੋਫਾਈਲ ਮਾਮਲਿਆਂ ਨਾਲ ਜੁੜਿਆ ਹੋਇਆ ਹੈ। ਉਹ ਅਕਤੂਬਰ 2024 ਵਿੱਚ ਮੁੰਬਈ ਵਿੱਚ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਸੀ।
Lawrence Bishnoi: ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ’ਚ ਪੰਜਾਬ ਪੁਲਿਸ ਨੇ ਕੀਤਾ ਖੁਲਾਸਾ, ਜਾਰੀ ਕੀਤੀ ਚਿੱਠੀ
Lawrence Bishnoi: ਚੰਡੀਗੜ੍ਹ। ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਤੋਂ ਦਿੱਤੀ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪੰਜਾਬ ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਇਹ ਇੰਟਰਵਿਊ ਜੈਪੁਰ ਦੀ ਕੇਂਦਰੀ ਜੇਲ੍ਹ ਤੋਂ ਦਿੱਤੀ ਸੀ। ਇਸ ਤੋਂ ਬਾਅਦ ਜੈਪੁਰ ਦੇ ਲਾਲਕੋਠੀ ਥਾਣੇ ਵਿੱਚ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੇ ਘਟਨਾ ਸਥਾਨ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ਮੰਨਿਆ ਹੈ। ਇਸ ਦਾ ਕੇਸ ਮੋਹਾਲੀ ਵਿੱਚ ਦਰਜ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ। ਇਸ ਇੰਟਰਵਿਊ ਨੂੰ ਲੈ ਕੇ ਕਈ ਸਵਾਲ ਉਠਾਏ ਗਏ ਸਨ ਕਿ ਲਾਰੈਂਸ ਨੇ ਜੇਲ੍ਹ ’ਚ ਇਹ ਇੰਟਰਵਿਊ ਕਿਵੇਂ ਦਿੱਤੀ? ਇਸ ਸਬੰਧੀ ਪੁਲਿਸ ਕਟਹਿਰੇ ਵਿੱਚ ਸੀ। ਉਸ ਤੋਂ ਬਾਅਦ ਇਸ ਸਾਲ 6 ਜਨਵਰੀ ਨੂੰ ਪੰਜਾਬ ਦੇ ਮੋਹਾਲੀ ‘ਚ ਇਸ ਮਾਮਲੇ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਲੰਬੇ ਸਮੇਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਲਾਰੈਂਸ ਨੇ ਇਹ ਇੰਟਰਵਿਊ ਕਿੱਥੋਂ ਦਿੱਤਾ ਸੀ। Lawrence Bishnoi
ਪੰਜਾਬ ਪੁਲਿਸ ਨੇ ਜਾਂਚ ਤੋਂ ਬਾਅਦ ਰਾਜਸਥਾਨ ਪੁਲਿਸ ਨੂੰ ਭੇਜਿਆ ਪੱਤਰ | Lawrence Bishnoi
ਹੁਣ ਪੰਜਾਬ ਪੁਲਿਸ ਨੇ ਆਪਣੀ ਜਾਂਚ ਵਿੱਚ ਜੈਪੁਰ ਨੂੰ ਇਸ ਇੰਟਰਵਿਊ ਦੇ ਸਥਾਨ ਵਜੋਂ ਪਛਾਣ ਲਿਆ ਹੈ। ਪੰਜਾਬ ਪੁਲਿਸ ਮੁਤਾਬਕ ਲਾਰੈਂਸ ਨੇ ਇਹ ਇੰਟਰਵਿਊ ਜੈਪੁਰ ਸੈਂਟਰਲ ਜੇਲ੍ਹ ਵਿੱਚ ਬੰਦ ਹੋਣ ਦੌਰਾਨ ਦਿੱਤੀ ਸੀ। ਲਾਰੈਂਸ ਨੇ ਇਹ ਇੰਟਰਵਿਊ ਜ਼ੂਮ ਐਪ ਰਾਹੀਂ ਇੱਕ ਚੈਨਲ ਨੂੰ ਦਿੱਤੀ। ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਾਂਚ ਕੀਤੀ ਹੈ ਅਤੇ ਇਸ ਸਬੰਧੀ ਰਾਜਸਥਾਨ ਪੁਲਿਸ ਹੈੱਡਕੁਆਰਟਰ ਨੂੰ ਪੱਤਰ ਭੇਜਿਆ ਹੈ। ਇਸ ਤੋਂ ਬਾਅਦ ਜੈਪੁਰ ਦੇ ਲਾਲਕੋਠੀ ਥਾਣੇ ’ਚ ਇਸ ਮਾਮਲੇ ਨੂੰ ਲੈ ਕੇ ਲਾਰੈਂਸ ਅਤੇ ਹੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। Punjab Police
Read Also : Punjab News: ਮੁੱਖ ਮੰਤਰੀ ਮਾਨ ਨੂੰ ਮਿਲੀ ਛੁੱਟੀ, ਬੁਲਾ ਲਈ ਤੁਰੰਤ ਮੀਟਿੰਗ, ਜਾਣੋ ਡਿਟੇਲ
ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਿਲਾਫ ਦੇਸ਼ ਦੇ ਕਈ ਸੂਬਿਆਂ ’ਚ ਗੰਭੀਰ ਮਾਮਲੇ ਦਰਜ ਹਨ। ਕਈ ਮਾਮਲਿਆਂ ਵਿੱਚ ਉਸ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਲਿਆਂਦਾ ਗਿਆ।ਲਾਰੈਂਸ ਦੇਸ਼ ਦੀਆਂ ਕਈ ਜੇਲ੍ਹਾਂ ਵਿੱਚ ਰਿਹਾ ਹੈ। ਕੁਝ ਸਾਲ ਪਹਿਲਾਂ ਲਾਰੇਂਸ ਨੇ ਫਿਲਮ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਾਰੈਂਸ ਆਪਣੇ ਗੈਂਗ ਨੂੰ ਜੇਲ੍ਹ ਤੋਂ ਹੀ ਚਲਾਉਂਦਾ ਰਿਹਾ। Punjab Police
Gangsters: ਪੁਲਿਸ ਵੱਲੋਂ ਗੈਂਗਸਟਰਾਂ ਦੇ ਕਰੀਬੀ ਸਾਥੀ 4 ਪਿਸਟਲਾਂ ਸਮੇਤ ਕਾਬੂ
ਲਾਰੈਂਸ ਬਿਸ਼ਨੋਈ ਤੇ ਰਾਜੀਵ ਰਾਜਾ ਗੈਂਗ ਦੇ ਮੈਂਬਰਾਂ ਨਾਲ ਨੇੜਲੇ ਸਬੰਧ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Gangsters: ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਚਾਰ ਪਿਸਟਲਾਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਅਤੇ ਰਾਜੀਵ ਰਾਜਾ ਗਿਰੋਹ ਦੇ ਗੈਂਗ ਮੈਂਬਰਾਂ ਦੇ ਕਰੀਬੀ ਸਾਥੀ ਹਨ। ਇਸ ਸਬੰਧੀ ਜਾਣਕਰੀ ਦਿੰਦਿਆਂ ਐੱਸਪੀ ਡੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਡੀਐੱਸਪੀ ਡੀ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਪਟਿਆਲਾ ਦੀ ਟੀਮ ਵੱਲੋਂ ਪਿਛਲੇ ਦਿਨੀਂ ਕਤਲ ਹੋਏ ਤੇਜਪਾਲ ਦੇ ਕਰੀਬੀ ਸਾਥੀ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਨਿਊ ਮਾਲਵਾ ਕਲੋਨੀ ਸਨੌਰੀ ਅੱਡਾ, ਸੁਖਪਾਲ ਸਿੰਘ ਪੁੱਤਰ ਲੇਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਓੁ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਨੂੰ ਸਨੌਰ ਦੀ ਰਿਸੀ ਕਲੋਨੀ ਮੋੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ 2 ਪਿਸਟਲ 32 ਬੋਰ ਸਮੇਤ 12 ਰੋਦ ਬਰਾਮਦ ਹੋਏ ਹਨ।
ਐਂਟੀ ਗੈਂਗ ਦੇ ਮੈਂਬਰਾਂ ਦੇ ਕਰਨੀ ਸੀ ਫਾਇਰਿੰਗ, ਪੁਲਿਸ ਨੇ ਵੱਡੀ ਵਾਰਦਾਤ ਟਾਲੀ
ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਯਸ਼ਰਾਜ ਉਰਫ ਕਾਕਾ ਪੁੱਤਰ ਰਛਪਾਲ ਛੰਮਾ ਵਾਸੀ ਮੁਹੱਲਾ ਸਮਸ਼ੇਰ ਸਿੰਘ ਨੇੜੇ ਕਿਤਾਬਾਂ ਵਾਲਾ ਬਜ਼ਾਰ ਥਾਣਾ ਕੋਤਵਾਲੀ ਪਟਿਆਲਾ ਨੂੰ ਡਕਾਲਾ ਰੋਡ ਨੇੜੇ ਡੀਅਰ ਪਾਰਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਯਸ਼ਰਾਜ ਉਰਫ ਕਾਕਾ ਜੋ ਕਿ ਪਿਛਲੇ ਦਿਨੀਂ ਕਤਲ ਹੋਏ ਅਵਤਾਰ ਤਾਰੀ ਦੇ ਕੇਸ ਵਿੱਚ ਲੋੜੀਂਦਾ ਸੀ। ਗ੍ਰਿਫਤਾਰੀ ਦੌਰਾਨ ਉਸ ਕੋਲੋਂ 2 ਪਿਸਟਲ 32 ਬੋਰ ਸਮੇਤ 14 ਰੌਂਦ ਬਰਾਮਦ ਹੋਏ ਹਨ। ਗ੍ਰਿਫਤਾਰ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ ਸਬੰਧੀ ਦੱਸਿਆ ਕਿ ਮੁਲਜ਼ਮ ਰੋਹਿਤ ਕਮਾਰ ਖਿਲਾਫ 7 ਮੁਕੱਦਮੇ ਅਤੇ ਸੁਖਪਾਲ ਸਿੰਘ ਖਿਲਾਫ 3 ਮੁਕੱਦਮੇ ਕਤਲ, ਇਰਾਦਾ ਕਤਲ ਆਦਿ ਦੇ ਪਹਿਲਾਂ ਹੀ ਦਰਜ ਹਨ।
ਇਹ ਵੀ ਪੜ੍ਹੋ: Crime: ਰੰਜਿਸ਼ ਤਹਿਤ ਕੀਤਾ ਗਿਆ ‘ਆਪ’ ਦੇ ਕਿਸਾਨ ਵਿੰਗ ਦੇ ਪ੍ਰਧਾਨ ਦਾ ਕਤਲ
ਰੋਹਿਤ ਕੁਮਾਰ ਅਤੇ ਸੁਖਪਾਲ ਸਿੰਘ ਦੀ ਆਪਸ ਵਿੱਚ ਜਾਣ ਪਛਾਣ ਜੇਲ੍ਹ ਵਿੱਚ ਹੋਈ ਹੈ। ਰੋਹਿਤ ਕੁਮਾਰ ਸਾਲ 2020 ਤੋਂ ਸਾਲ 2023 ਤੱਕ ਵੱਖ-ਵੱਖ ਜੇਲ੍ਹਾਂ ਵਿੱਚ ਰਿਹਾ ਹੈ, ਜਿਸ ਦੌਰਾਨ ਇਸ ਦੀ ਨਜ਼ਦੀਕੀ ਸਾਲ 2022 ਵਿੱਚ ਲੋਰੈਂਸ ਬਿਸ਼ਨੋਈ ਗੈਂਗ ਦੇ ਨਵਪ੍ਰੀਤ ਸਿੰਘ ਉਰਫ ਨਵ ਲਾਹੋਰੀਆਂ ਨਾਲ ਹੋ ਗਈ ਸੀ। ਰੋਹਿਤ ਕੁਮਾਰ ਤੇਜਪਾਲ ਦਾ ਪੁਰਾਣਾ ਸਾਥੀ ਰਿਹਾ ਹੈ। ਤੇਜਪਾਲ ਦਾ 3 ਅਪਰੈਲ 2024 ਨੂੰ ਐਂਟੀ ਗੈਂਗ ਪੁਨੀਤ ਸਿੰਘ ਗੋਲਾ ਵਗੈਰਾ ਨੇ ਸਨੋਰੀ ਅੱਡਾ ਵਿਖੇ ਕਤਲ ਕੀਤਾ ਸੀ। Gangsters
ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਹੁਣ ਇਨ੍ਹਾਂ ਵੱਲੋਂ ਤੇਜਪਾਲ ਕਤਲ ਕੇਸ ਦਾ ਬਦਲਾ ਲੈਣ ਲਈ ਆਪਣੇ ਐਂਟੀ ਗਰੁੱਪ ਦੇ ਕਿਸੇ ਮੈਂਬਰ ’ਤੇ ਫਾਇਰਿੰਗ ਕਰਨੀ ਸੀ ਅਤੇ ਪੁਲਿਸ ਨੇ ਵੱਡੀ ਵਾਰਦਾਤ ਨੂੰ ਟਾਲ ਦਿੱਤਾ ਹੈ। ਯਸ਼ਰਾਜ ਉਰਫ ਕਾਕਾ ਜੋ ਕਿ ਪੁਨੀਤ ਸਿੰਘ ਗੋਲਾ ਦਾ ਕਰੀਬੀ ਸਾਥੀ ਹੈ। ਪੁਨੀਤ ਸਿੰਘ ਗੋਲਾ ਅੱਗੇ ਰਜੀਵ ਰਾਜਾ ਗਿਰੋਹ ਦੇ ਸਰਗਰਮ ਮੈਂਬਰ ਤਰੁਨ ਦਾ ਕਰੀਬੀ ਸਾਥੀ ਹੈ। ਪੁਨੀਤ ਸਿੰਘ ਗੋਲਾ ਨੂੰ ਪਿਛਲੀ ਦਿਨੀਂ ਹੀ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਯਸ਼ਰਾਜ ਉਰਫ ਕਾਕਾ ਨੇ ਆਪਣੇ ਸਾਥੀਆਂ ਨਾਲ ਰਲਕੇ ਅਵਤਾਰ ਤਾਰੀ ਦਾ 12 ਜੂਨ 2024 ਵਿੱਚ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ। Gangsters
ਚੰਡੀਗੜ੍ਹ। ਕੈਨੇਡਾ ‘ਚ ਪੰਜਾਬੀ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ ਏਪੀ ਢਿੱਲੋਂ (AP Dhillon) ਦੇ ਘਰ ‘ਤੇ ਲਾਰੈਂਸ ਗੈਂਗ ਦੇ ਇੱਕ ਗੈਂਗਸਟਰ ਨੇ ਗੋਲੀਬਾਰੀ ਕੀਤੀ। ਇਹ ਘਟਨਾ ਐਤਵਾਰ ਨੂੰ ਕੈਨੇਡਾ ਦੇ ਵੈਨਕੂਵਰ ਇਲਾਕੇ ‘ਚ ਸਾਹਮਣੇ ਆਈ ਹੈ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੇ ਸਰਗਨਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕੀਤੀ ਹੈ। ਇਸ ਪੂਰੀ ਘਟਨਾ ਦੀ ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਸ਼ੂਟਰ ਗੇਟ ਦੇ ਬਾਹਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ੂਟਰ ਨੇ ਗਾਇਕ ਦੇ ਘਰ ‘ਤੇ ਕਰੀਬ 11 ਗੋਲੀਆਂ ਚਲਾਈਆਂ। ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ।
ਇਹ ਵੀ ਪੜ੍ਹੋ: Patiala News: ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲਾ ਗਿਰੋਹ ਕਾਬੂ
ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਗਾਇਕ ਏਪੀ ਦਾ ਗੀਤ 9 ਅਗਸਤ ਨੂੰ ਆਇਆ ਸੀ। ਜਿਸ ਤੋਂ ਬਾਅਦ ਹੁਣ ਏਪੀ ਦੇ ਘਰ ‘ਤੇ ਗੋਲੀਬਾਰੀ ਹੋਈ ਹੈ। ਇਸ ਘਟਨਾ ਨੂੰ ਲੈ ਕੇ ਭਾਰਤੀ ਅਤੇ ਕੈਨੇਡੀਅਨ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ।
ਲਾਰੈਂਸ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ
ਗਾਇਕ ਏਪੀ (AP Dhillon) ਦੇ ਘਰ ‘ਤੇ ਫਾਇਰਿੰਗ ਕਰਨ ਤੋਂ ਬਾਅਦ ਲਾਰੈਂਸ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਜਿਸ ਵਿੱਚ ਲਿਖਿਆ ਸੀ- ਰਾਮ ਰਾਮ ਜੀ ਸਾਰੇ ਭਰਾਵਾਂ ਨੂੰ। ਕੈਨੇਡਾ ‘ਚ 1 ਸਤੰਬਰ ਦੀ ਰਾਤ ਨੂੰ ਦੋ ਥਾਵਾਂ ‘ਤੇ ਗੋਲੀਬਾਰੀ ਹੋਈ ਸੀ। ਇੱਕ ਵਿਕਟੋਰੀਆ ਆਈਲੈਂਡ ਅਤੇ ਵੁੱਡਬ੍ਰਿਜ ਟੋਰਾਂਟੋ ਵਿੱਚ। ਆਈ ਰੋਹਿਤ ਗੋਦਾਰਾ (ਲਾਰੈਂਸ ਬਿਸ਼ਨੋਈ ਗਰੁੱਪ) ਨੇ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। AP Dhillon
Bikram Majithia: ਨਸ਼ਾ ਤਸਕਰੀ ਮਾਮਲਾ : ਆਖਰ ਬਿਕਰਮ ਮਜੀਠੀਆ SIT ਅੱਗੇ ਹੋਏ ਪੇਸ਼, ਮੁੱਖ ਮੰਤਰੀ ਮਾਨ ਲਈ ਕਹੀ ਇਹ ਗੱਲ
ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ | Bikram Majithia
ਪੁੱਛਗਿੱਛ ਲਗਾਤਾਰ ਹੈ ਜਾਰੀ
ਮੈਨੂੰ ਜਾਣ ਬੁੱਝ ਕੇ 11 ਵਾਰੀ ਐਸਆਈਟੀ ਨੇ ਸੱਦਿਆ : ਬਿਕਰਮ ਮਜੀਠੀਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Bikram Majithia: ਨਸ਼ਾ ਤਸਕਰੀ ਮਾਮਲੇ ’ਚ ਘਿਰੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 3 ਵਾਰ ਲਗਾਤਾਰ ਗੈਰ ਹਾਜਰ ਰਹਿਣ ਤੋਂ ਬਾਅਦ ਅੱਜ ਚੌਥੀ ਵਾਰ ਐਸਆਈਟੀ ਅੱਗੇ ਪੇਸ਼ ਹੋਏ। ਇਸ ਦੌਰਾਨ ਉਨਾਂ ਤੋਂ ਐਸਆਈਟੀ ਵੱਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ। ਐਸਆਈਟੀ ਅੱਗੇ ਪੇਸ਼ ਹੋਣ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ ਰੈਗੂਲਰ ਜਮਾਨਤ ਦੇਣ ਲੱਗਿਆਂ ਅਜਿਹੀ ਕੋਈ ਹਦਾਇਤ ਨਹੀਂ ਕੀਤੀ ਕਿ ਮੈਂ ਵਾਰ-ਵਾਰ ਐਸਆਈਟੀ ਅੱਗੇ ਪੇਸ਼ ਹੋਣਾ ਹੈ ਪਰ ਕਾਨੂੰਨ ਮੰਨਣ ਵਾਲੇ ਨਾਗਰਿਕ ਵਜੋਂ ਮੈਂ 11 ’ਚੋਂ 7 ਵਾਰ ਪੇਸ਼ ਹੋਇਆ ਹਾਂ।
ਉਨ੍ਹਾਂ ਕਿਹਾ ਕਿ ਐਸਆਈਟੀ ਵੱਲੋਂ ਮੈਨੂੰ ਜਾਣ ਬੁੱਝ ਕੇ ਉਸ ਦਿਨ ਸੱਦਿਆ ਗਿਆ ਜਿਸ ਦਿਨ ਮੇਰਾ ਅੰਮ੍ਰਿਤਸਰ ਵਿੱਚ ਆਪ ਆਗੂ ਸੰਜੇ ਸਿੰਘ ਖਿਲਾਫ ਪਾਏ ਮਾਣਹਾਨੀ ਦੇ ਕੇਸ ’ਚ ਪੇਸ਼ੀ ਸੀ। ਜਿਸਦਾ ਮਕਸਦ ਸੰਜੇ ਸਿੰਘ ਨੂੰ ਲਾਭ ਦੇਣਾ ਸੀ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਮੈਨੂੰ ਚੰਡੀਗੜ੍ਹ ਕੋਰਟ ਵਿੱਚ ਪੇਸ਼ੀ ਵਾਲੇ ਦਿਨ ਤੇ ਸੁਪਰੀਮ ਕੋਰਟ ਵਿੱਚ ਪੇਸ਼ੀ ਵਾਲੇ ਦਿਨ ਸੱਦਿਆ। ਉਨ੍ਹਾਂ ਕਿਹਾ ਕਿ ਉਹ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਅਦਾਲਤਾਂ ’ਚ ਪੇਸ਼ੀਆਂ ਵਾਲੇ ਦਿਨਾਂ ਵਿੱਚ ਨਹੀਂ ਆਏ ਪਰ ਬਾਕੀ ਸਾਰੀਆਂ ਤਾਰੀਕਾਂ ’ਤੇ ਆਏ ਸਨ। Bikram Majithia
Read This : Bikram Majithia : ਨਸ਼ਾ ਤਸ਼ਕਰੀ ਮਾਮਲਾ, ਬਿਕਰਮ ਮਜੀਠੀਆ ਸਿੱਟ ਅੱਗੇ ਹੋਏ ਪੇਸ਼, ਪੁੱਛਗਿੱਛ ਜਾਰੀ
ਉਨ੍ਹਾਂ ਕਿਹਾ ਕਿ ਅਸਲ ’ਚ ਐਸਆਈਟੀ ਦੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਹਨ। ਜੇਕਰ ਉਨ੍ਹਾਂ ਨੂੰ ਸੱਦਣਾ ਹੈ ਤਾਂ ਸਿੱਧਾ ਹੀ ਸੀ, ਐਮ ਕੋਠੀ ਸੱਦ ਕੇ ਪੁੱਛ ਲੈਣ ਜੋ ਵੀ ਪੁੱਛਣਾ ਹੈ। ਸਰਕਾਰ ’ਤੇ ਵਰ੍ਹਦਿਆਂ ਮਜੀਠੀਆ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਤਾਂ ਬਰਗਰ ਪੀਜੇ ਖੁਆਏ ਜਾਂਦੇ ਹਨ ਤੇ ਖਰੜ ਸੀਆਈਏ ਵਿੱਚ ਉਸ ਦੀ ਇੰਟਰਵਿਊ ਪੁਲਿਸ ਹਿਰਾਸਤ ’ਚ ਹੋਈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਭਗਵੰਤ ਮਾਨ ਇਸ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਹਨ। Bikram Majithia
50 ਲੱਖ ਦੀ ਫਿਰੋਤੀ ਮੰਗਣ ਵਾਲੇ ਲਾਰੈਂਸ ਬਿਸਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਗੁਰਗੇ ਕਾਬੂ
ਰਾਜਪੁਰਾ ਦੇ ਵਪਾਰੀ ਤੋਂ ਮੰਗੀ ਸੀ 50 ਲੱਖ ਰੁਪਏ ਦੀ ਫਿਰੋਤੀ (Gangster Goldy Brar)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਰਾਜਪੁਰਾ ਦੇ ਨਾਮੀ ਵਪਾਰੀ ਕੋਲੋਂ 50 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਲਾਰੈਂਸ ਬਿਸਨੋਈ ਅਤੇ ਗੋਲਡੀ ਬਰਾੜ (Gangster Goldy Brar) ਗੈਂਗ ਦੇ ਤਿੰਨ ਗੁਰਗਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋ 32 ਬੋਰ ਦਾ ਨਜਾਇਜ਼ ਪਿਸਟਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਰਾਜਪੁਰਾ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਅਵਤਾਰ ਸਿੰਘ ਡੀਐਸਪੀਡੀ ਦੀ ਅਗਵਾਈ ਹੇਠ ਇੰਸਪੈਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈੱਲ ਰਾਜਪੁਰਾ ਅਤੇ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੂੰ ਕਾਬੂ ਕਰਕੇ ਫਿਰੋਤੀ ਦੀ ਕੋਸ਼ਿਸ਼ ਨਾਕਾਮ ਕੀਤੀ ਹੈ।
ਇਹ ਵੀ ਪੜ੍ਹੋ: ਕੌਣ ਹੈ ਪੂਜਾ ਖੇਡਕਰ? ਜਿਸ ਖਿਲਾਫ ਯੂਪੀਐਸਸੀ ਨੇ ਦਰਜ ਕਰਵਾਈ ਐਫਆਈਆਰ
ਉਨ੍ਹਾਂ ਦੱਸਿਆ ਕਿ ਰਾਜਪੁਰਾ ਦੇ ਨਾਮੀ ਵਪਾਰੀ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਵੱਖ-ਵੱਖ ਨੰਬਰਾਂ ਤੋਂ 50 ਲੱਖ ਰੁਪਏ ਦੀ ਫਿਰੋਤੀ ਲਈ ਧਮਕੀਆਂ ਭਰੀਆਂ ਕਾਲਾਂ ਕੀਤੀਆਂ ਜਾ ਰਹੀਆਂ ਸਨ। ਇਸ ਸਬੰਧੀ ਪੁਲਿਸ ਵੱਲੋਂ ਇਸ ਫਿਰੋਤੀ ਦਾ ਸਾਥ ਦੇਣ ਵਾਲੇ ਰਾਹੁਲ ਕੁਮਾਰ ਪੁੱਤਰ ਜੋਗਿੰਦਰ ਕੁਮਾਰ ਵਾਸੀ ਰਾਜਪੁਰਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਉੱਕਤ ਵਪਾਰੀ ਦੀ ਜਾਣਕਾਰੀ ਅਤੇ ਪਤਾ ਟਿਕਾਣਾ ਗੈਗਸਟਰਾਂ ਨੂੰ ਦੱਸਣ ਵਾਲੇ ਨਵਜੋਤ ਸਿੰਘ ਉੱਰਫ ਲਾਡੀ ਵਾਸੀ ਗੁਲਮੋਹਰ ਕਾਲੌਨੀ ਰਾਜਪੁਰਾ ਅਤੇ ਜਤਿਨ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਪਾਡੂਸ਼ਰ ਮੁਹੱਲਾ ਹਾਲ ਕਿਰਾਏਦਾਰ ਗੁਰਬਖਸ ਕਾਲੌਨੀ ਗਊਸਾਲਾ ਰੋਡ ਰਾਜਪੁਰਾ ਨੂੰ ਗ੍ਰਿਫਤਾਰ ਕਰਕੇ ਅਦਾਲਤ ’ਚ ਪੇਸ਼ ਕੀਤੇ ਗਏ। ਨਵਜੋਤ ਸਿੰਘ ਤੇ ਪਹਿਲਾ ਵੀ ਕਈ ਸੰਗੀਨ ਮਾਮਲੇ ਦਰਜ਼ ਹਨ।
ਪੁਲਿਸ ਵੱਲੋਂ ਫਿਰੋਤੀ ਤੋਂ ਪਹਿਲਾ ਹੀ ਕਾਬੂ ਕਰਨ ਦਾ ਕੀਤਾ ਦਾਅਵਾ
ਐਸਐਸਪੀ ਨੇ ਦੱਸਿਆ ਕਿ ਇਹ ਗੈਗਸਟਰ ਮੋਹਾਲੀ ਅਤੇ ਪਟਿਆਲਾ ਦੇ ਏਰੀਏ ਵਿੱਚ ਕਾਫੀ ਜਿਆਦਾ ਸਰਗਰਮ ਹਨ। ਜਿੰਨ੍ਹਾਂ ਵੱਲੋਂ ਬੀਤੇ ਸਮੇਂ ਵਿੱਚ ਸੈਕਟਰ-5 ਚੰਡੀਗੜ੍ਹ ਵਿਖੇ ਫਿਰੋਤੀ ਲਈ ਫੈਰਿੰਗ ਕਰਵਾਈ ਗਈ ਸੀ। ਇਸ ਤੋਂ ਪਹਿਲਾ ਸਪੈਸ਼ਲ ਸੈੱਲ ਰਾਜਪੁਰਾ ਵੱਲੋਂ ਇਸ ਗੈਗ ਦੇ ਦੋ ਗੁਰਗੇ ਹਰਜਿੰਦਰ ਸਿੰਘ ਲਾਡੀ ਵਾਸੀ ਬਨੂੰੜ ਅਤੇ ਸੁਭੀਰ ਉੱਰਫ ਸੁਭੀ ਵਾਸੀ ਜੀਕਰਪੁਰ ਜੋ ਟਾਰਗੇਟ ਕਿਲਿੰਗ ਦੀ ਨੀਅਤ ਨਾਲ ਰਾਜਪੁਰਾ ਆਏ ਸਨ। ਜਿੰਨ੍ਹਾਂ ਨੂੰ ਕਾਬੂ ਕਰਕੇ ਨਜਾਇਜ਼ ਅਸਲੇ ਬਰਾਮਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਗੋਲਡੀ ਬਰਾੜ ਦੇ ਨਜ਼ਦੀਕੀ ਗੋਲਡੀ ਢਿੱਲੋਂ ’ਤੇ 10-10 ਲੱਖ ਰੁਪਏ ਦਾ ਇਨਾਮ ਐਨ ਆਈ ਏ ਵੱਲੋਂ ਘੋਸ਼ਿਤ ਕੀਤਾ ਹੋਇਆ ਹੈ। ਇਸ ਮੌਕੇ ਐਸਪੀਡੀ ਯੋਗੇਸ਼ ਸ਼ਰਮਾ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। Gangster Goldy Brar
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਵੀਡੀਓ ਕਾਲ ਹੋਈ ਵਾਇਰਲ
ਵੀਡੀਓ ਕਾਲ ’ਚ ਪਾਕਿਸਤਾਨੀ ਡੌਨ ਭੱਟੀ ਨਾਲ ਗੱਲ ਕਰਦੇ ਨਜ਼ਾਰ ਆ ਰਿਹਾ ਹੈ ਲਾਰੈਂਸ
ਨਵੀਂ ਦਿੱਲੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi ) ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। 17 ਸੈਕਿੰਡ ਦੀ ਇਸ ਵੀਡੀਓ ਕਾਲ ‘ਚ ਉਹ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਲਾਰੈਂਸ ਬਿਸ਼ਨੋਈ ਭੱਟੀ ਨੂੰ ਈਦ ਦੀ ਮੁਬਾਰਕ ਦੇ ਰਿਹਾ ਹੈ। ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰਮਾਈਂਡ ਲਾਰੈਂਸ ਇਸ ਸਮੇਂ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਹਾਲਾਂਕਿ ਇਸ ਵਾਈਰਲ ਵੀਡੀਓ ਦੀ ‘ਸੱਚ ਕਹੂੰ’ ਪੁਸ਼ਟੀ ਨਹੀਂ ਕਰਦਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਇੰਟਰਵਿਊ ਦੀ ਵੀਡੀਇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਵਿਰੋਧੀਆਂ ਪਾਰਟੀਆਂ ਨੇ ਸਵਾਲ ਚੁੱਕਿਆ ਕਿ ਆਖਰ ਐਨੀ ਸਖ਼ਤ ਸੁਰੱਖਿਆ ਦੇ ਬਾਵਜ਼ੂਦ ਜੇਲ੍ਹ ’ਚੋਂ ਲਾਰੈਂਸ ਬਿਸ਼ਨੋਈ ਵਰਗਾ ਖਤਰਨਾਕ ਗੈਂਗਸ਼ਟਰ ਇਂਟਰਵਿਊ ਦੇ ਰਿਹਾ ਹੈ ਕਿ ਸਾਡਾ ਕਾਨੂੰਨ ਐਨਾ ਕੁ ਸਖ਼ਤ ਹੈ।
ਪਿਛਲੇ ਅੱਠ ਸਾਲਾਂ ਤੋਂ ਜੇਲ੍ਹ ’ਚ ਬੰਦ ਹੈ ਲਾਰੈਂਸ ਬਿਸ਼ਨੋਈ (Lawrence Bishnoi )
ਇੰਟਰਵਿਊ ’ਚ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀ ਪਰ ਵਿੰਕੀ ਮਿੱਡੂਖੇੜਾ, ਜਿਸ ਨੂੰ ਉਹ ਆਪਣਾ ਭਰਾ ਮੰਨਦਾ ਸੀ, ਉਸ ਦਾ ਕਤਲ ਕਰਨ ਵਾਲਿਆਂ ਨੂੰ ਮੂਸੇਵਾਲਾ ਨੇ ਸਹਾਇਤਾ ਦਿੱਤੀ ਸੀ। ਉਸ ਦੇ ਮੈਨੇਜ਼ਰ ਦੀ ਭੂਮਿਕਾ ਵੀ ਸਾਫ਼ ਤੌਰ ’ਤੇ ਸਾਹਮਣੇ ਆ ਗਈ ਸੀ, ਬੱਸ ਇਸ ਗੱਲ ਦਾ ਗੁੱਸਾ ਸੀ। ਸਾਡੇ ਵਿਰੋਧੀਆਂ ਨੇ ਹੀ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਵਾਇਆ। ਇਨ੍ਹਾਂ ਕਤਲਾਂ ਤੋਂ ਬਾਅਦ ਸਾਨੂੰ ਭਰੋਸਾ ਹੋ ਗਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਸਾਡੇ ਵਿਰੋਧੀ ਗੈਂਗ ਵਾਲਿਆਂ ਨੂੰ ਤਾਕਤਵਰ ਕਰਨ ’ਚ ਲੱਗਾ ਹੋਇਆ ਹੈ। ਮੈਂ ਟ੍ਰਾਈ ਕੀਤਾ ਸੀ ਪਰ ਕੰਮ ਹੋ ਨਹੀਂ ਸਕਿਆ, ਜਿਸ ਤੋਂ ਬਾਅਦ ਮੈਂ ਸਚਿਨ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਇਹ ਕੰਮ ਨਿਪਟਾਉਣ ਲਈ ਕਿਹਾ। ਉਨ੍ਹਾਂ ਨੇ ਹੀ ਸਾਰੀ ਪਲਾਨਿੰਗ ਬਣਾਈ ਅਤੇ ਮਈ ’ਚ ਕੰਮ ਨੂੰ ਅੰਜਾਮ ਦੇ ਦਿੱਤਾ।
ਬਿਸ਼ਨੋਈ ਨੇ ਇਹ ਵੀ ਕਿਹਾ ਕਿ ਪੰਜਾਬ ਪੁਿਲਸ ਪੱਖਪਾਤ ਕਰਦੇ ਹੋਏ ਕਾਰਵਾਈ ਕਰਦੀ ਹੈ ਕਿਉਂਕਿ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਇੱਕ ਵਾਰ ਵੀ ਮੂਸੇਵਾਲਾ ਤੋਂ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦੇ ਮੈਨੇਜ਼ਰ ਨੂੰ ਬੁਲਾਇਆ ਗਿਆ ਕਿਉਂਕਿ ਸਿੱਧੂ ਮੂਸੇਵਾਲਾ ਦੀ ਕਈ ਕਾਂਗਰਸੀ ਨੇਤਾਵਾਂ ਨਾਲ ਬਣਦੀ ਸੀ ਅਤੇ ਉਸ ਸਮੇਂ ਕਾਂਗਰਸ ਦੀ ਹੀ ਪੰਜਾਬ ’ਚ ਸਰਕਾਰ ਸੀ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਹੁਣ ਵੀ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਬੇਵਜ੍ਹਾ 50 ਲੋਕਾਂ ਨੂੰ ਉਸ ਦੇ ਕੇਸ ਕਾਰਨ ਅੰਦਰ ਕੀਤਾ ਹੋਇਆ ਹੈ, ਜਦਕਿ ਕਈਆਂ ਨੇ ਤਾਂ ਸਿਰਫ਼ ਚਾਹ-ਪਾਣੀ ਹੀ ਪਿਲਾਇਆ ਸੀ ਕੰਮ ਕਰਨ ਵਾਲਿਆਂ ਨੂੰ। ਇਸ ਤਰ੍ਹਾਂ ਬਿਸ਼ਨੋਈ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਦੇਣ ਦੇ ਲਹਿਜੇ ’ਚ ਕਿਹਾ ਕਿ ਜਾਂ ਤਾਂ ਸਲਮਾਨ ਨੂੰ ਮੁਆਫ਼ੀ ਮੰਗਣੀ ਪਵੇਗੀ ਜਾਂ ਫਿਰ ਉਸ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ।
Sidhu Moose Wala ਕਤਲ ਕੇਸ ਦੀ ਸੁਣਵਾਈ ਅੱਜ, ਪੁਲਿਸ ਰੱਖੇਗੀ ਇਨ੍ਹਾਂ ਦੀ ਪਟੀਸ਼ਨ ’ਤੇ ਪੱਖ
ਗੈਂਗਸਟਰ ਲਾਰੈਂਸ, ਜੱਗੂ, ਚਰਨਜੀਤ ਤੇ ਜਗਤਾਰ ਨੇ ਦੱਸਿਆ ਬੇਕਸੂਰ | Sidhu Moose Wala
ਮਾਨਸਾ (ਸੁਖਜੀਤ ਮਾਨ)। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਅੱਜ ਸ਼ੁੱਕਰਵਾਰ ਨੂੰ ਮਾਨਸਾ ਕੋਰਟ ’ਚ ਸੁਣਵਾਈ ਹੋਵੇਗੀ। ਸੁਣਵਾਈ ਕਤਲ ਦੇ ਚਾਰ ਮੁੱਖ ਮੁਲਜ਼ਮਾਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਚਰਨਜੀਤ ਸਿੰਘ ਚੇਤਨ ਤੇ ਜਗਤਾਰ ਸਿੰਘ ਵੱਲੋਂ ਲਾਈ ਗਈ ਅਰਜ਼ੀ ’ਤੇ ਹੋਵੇਗੀ। ਇਸ ’ਚ ਪੁਲਿਸ ਵੱਲੋਂ ਆਪਣਾ ਪੱਖ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਪਰੋਕਤ ਸਾਰੇ ਮੁਲਜ਼ਮਾਂ ਵੱਲੋਂ ਇੱਕ ਅਰਜ਼ੀ ਲਾਈ ਗਈ ਹੈ ਕਿ ਉਹ ਸਾਰੇ ਬੇਕਸੂਰ ਹਨ ਤੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। (Sidhu Moose Wala)
World Water Day : ਪਾਣੀ ਦੀ ਕੀਮਤ ਸਮਝਣੀ ਪਵੇਗੀ
ਇਸ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ। ਸਾਰੇ ਮੁਲਜ਼ਮ ਵੀਡੀਓ ਕਾਨਫਰੰਸਿੰਗ ਦੇ ਜਰੀਏ ਕੋਰਟ ’ਚ ਪੇਸ਼ ਹੋਣਗੇ। ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਡਰਗ ਮਾਮਲੇ ’ਚ ਗੁਜਰਾਤ ਦੀ ਇੱਕ ਜ਼ੇਲ੍ਹ ’ਚ ਬੰਦ ਹੈ। ਹਾਲਾਂਕਿ ਪਿਛਲੀ ਤਾਰੀਖ ’ਤੇ ਜੱਜ ਦੇ ਛੁੱਟੀ ਦੇ ਹੋਣ ਕਾਰਨ ਸੁਣਵਾਈ ਨੂੰ ਅੱਜ ਤੱਕ ਟਾਲ ਦਿੱਤਾ ਗਿਆ ਸੀ। ਜੇਕਰ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਕੇਸ ਕਾਫੀ ਮਜ਼ਬੂਤ ਹੈ। ਪੁਲਿਸ ਵੱਲੋਂ ਤੱਥਾਂ ਸਮੇਤ ਪੱਖ ਨੂੰ ਰੱਖਿਆ ਜਾਵੇਗਾ। (Sidhu Moose Wala)
ਜਾਣੋ ਕੀ ਹੈ ਮਾਮਲਾ | Sidhu Moose Wala
ਦੱਸ ਦੇਈਏ ਕਿ 28 ਮਈ 2022 ਦੀ ਸ਼ਾਮ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ’ਚ 6 ਸ਼ੂਟਰਾਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ਉਸ ਸਮੇਂ ਮੂਸੇਵਾਲਾ ਦੀ ਉਮਰ 28 ਸਾਲਾਂ ਦੀ ਸੀ। ਇਸ ਕਤਲ ਦੀ ਜ਼ਿਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ ਸੀ। ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਪੂਰੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ। ਜਿਸ ’ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਅਤੇ ਭਾਣਜਾ ਸਚਿਨ ਥਾਪਨ ਵੀ ਸ਼ਾਮਲ ਸੀ।
ਲਾਰੈਂਸ ਨੇ ਆਪਣੇ ਵਿਵਾਦਿਤ ਇੰਟਰਵਿਊ ’ਚ ਵੀ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕੀਤਾ ਸੀ। ਇਸ ਦੇ ਬਾਵਜੂਦ ਵੀ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਚਰਨਜੀਤ ਚੇਤਨ ਤੇ ਜਗਤਾਰ ਸਿੰਘ ਵੱਲੋਂ ਅਰਜੀ ਕੋਰਟ ’ਚ ਦਾਖਲ ਕੀਤੀ ਗਈ, ਜਿਸ ’ਚ ਇਨ੍ਹਾਂ ਮੂਸੇਵਾਲਾ ਦੇ ਕਤਲ ’ਚ ਉਨ੍ਹਾਂ ਦਾ ਹੱਥ ਨਾ ਹੋਣ ਦੀ ਗੱਲ ਕਹੀ। ਪੁਲਿਸ ਨੇ ਇਸ ਮਾਮਲੇ ’ਚ 35 ਮੁਲਜ਼ਮਾਂ ਨੂੰ ਨਾਮਜਦ ਕੀਤਾ ਹੈ। ਇਸ ’ਚ 4 ਦੀ ਮੌਤ ਹੋ ਚੁੱਕੀ ਹੈ। (Sidhu Moose Wala)
Sidhu Moose Wala ਕਤਲ ਕਾਂਡ ’ਚ ਹੋਇਆ ਇੱਕ ਹੋਰ ਨਵਾਂ ਖੁਲਾਸਾ
ਸ਼ੂਟਰ ਕੇਸ਼ਵ ਨੇ ਕੀਤਾ ਕਤਲ ਨੂੰ ਲੈ ਕੇ ਕੀਤਾ ਖੁਲਾਸਾ | Sidhu Moose Wala
ਮਾਨਸਾ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ 2 ਸਾਲਾਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਸ਼ੂਟਰਾਂ ਨੇ ਗਾਇਕ ’ਤੇ ਫਾਇਰਿੰਗ ਕਰਨ ਤੋਂ ਪਹਿਲਾਂ ਸੁਨਸਾਨ ਜਗ੍ਹਾ ’ਤੇ ਏਕੇ-47 ਚਲਾ ਕੇ ਚੈੱਕ ਕੀਤੀ ਸੀ। ਗੈਂਗਸਟਰਾਂ ਨੇ ਗ੍ਰੇਨੇਡ ਲਾਂਚਰ ਵੀ ਚਲਾਇਆ, ਪਰ ਉਸ ’ਚ ਉਹ ਸਫਲ ਨਾ ਹੋਏ। ਬਦਮਾਸ਼ਾਂ ਨੇ ਮੂਸੇਵਾਲਾ ਨੂੰ ਮਾਰਨ ਲਈ ਨਕਲੀ ਪੁਲਿਸ ਮੁਲਾਜ਼ਮ ਬਣਨ ਦੀ ਵੀ ਯੋਜਨਾ ਬਣਾਈ ਸੀ, ਪਰ ਦੋ ਔਰਤਾਂ ਨਾ ਮਿਲਣ ਕਾਰਨ ਇਸ ਯੋਜਨਾ ਨੂੰ ਬਦਮਾਸ਼ਾਂ ਨੇ ਮੌਕੇ ’ਤੇ ਬਦਲ ਦਿੱਤਾ। (Sidhu Moose Wala)
ਰਿਸ਼ਵਤ ਮਾਮਲਾ : ਸਾਬਕਾ ਡੀਐਸਪੀ ਰਾਕਾ ਗੇਰਾ ਨੂੰ 6 ਸਾਲ ਦੀ ਸਜ਼ਾ
ਕਤਲਕਾਂਡ ’ਚ ਸ਼ੂਟਰ ਕੇਸ਼ਵ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲਿਸ ਦੀ ਪੁੱਛਗਿੱਛ ’ਚ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪ੍ਰਿਅਵਰਤ ਫੌਜੀ, ਦੀਪਕ ਮੁੰਡੀ ਸਮੇਤ ਹੋਰ ਸਾਰੇ ਮੁਲਜ਼ਮ ਡਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ ’ਚ ਸੁਨਸਾਨ ਜਗ੍ਹਾ ’ਤੇ ਏਕੇ-47 ਸਮੇਤ ਪਸਤੌਲਾਂ ਨੂੰ ਚਲਾ ਕੇ ਵੇਖ ਕੇ ਆਏ ਸਨ। ਦੀਪਕ ਮੁੰਡੀ ਨੇ ਗ੍ਰੇਨੇਡ ਲਾਂਚਰ ਚਲਾ ਕੇ ਚੈੱਕ ਕਰਨ ਦੀ ਕੋਸ਼ਿਸ ਕੀਤੀ ਸੀ, ਪਰ ਮੁਲਜ਼ਮਾਂ ਤੋਂ ਗ੍ਰੇਨੇਡ ਚੱਲਿਆ ਨਹੀਂ, ਜਿਸ ਕਾਰਨ ਫੌਜੀ ਨੇ ਉਸ ਨੂੰ ਚੈੱਕ ਕਰਕੇ ਰੱਖ ਦਿੱਤਾ। (Sidhu Moose Wala)
ਫਰਜੀ ਪੁਲਿਸ ਮੁਲਾਜ਼ਮ ਬਣਕੇ ਕਰਨੀ ਸੀ ਵਾਰਦਾਤ | Sidhu Moose Wala
ਗਾਇਕ ਸਿੱਧੂ ਮੂਸੇਵਾਲਾ ਕੋਲ ਭਾਰੀ ਗਿਣਤੀ ’ਚ ਸੁਰੱਖਿਆ ਫੌਜ ਰਹਿੰਦੀ ਸੀ, ਜਿਸ ਕਾਰਨ ਗੈਂਗਸਟਰ ਗੋਲਡੀ ਬਰਾੜ ਨੇ ਗੈਂਗਸਟਰਾਂ ਨੂੰ ਵੱਡੀ ਗਿਣਤੀ ’ਚ ਪਸਤੌਲ ਅਤੇ ਏਕੇ-47 ਦਿੱਤੀਆਂ ਸਨ। ਬਦਮਾਸ਼ਾਂ ਨੇ ਯੋਜਨਾ ਬਣਾਈ ਸੀ ਕਿ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਸ਼ੂਟਰ ਮਨਪ੍ਰੀਤ ਸਿੰਘ, ਜਗਰੂਪ ਰੂਪਾ ਸਮੇਤ 3 ਹੋਰ ਨੌਜਵਾਨ ਨਕਲੀ ਪੁਲਿਸ ਮੁਲਾਜ਼ਮ ਬਣਕੇ ਮੂਸੇਵਾਲਾ ਦੇ ਘਰ ਜਾਣਗੇ। ਬਦਮਾਸ਼ਾਂ ਨੇ ਪੁਲਿਸ ਦੀ ਵਰਦੀ ਤੱਕ ਵੀ ਖਰੀਦ ਲਈ ਸੀ। ਪੁਲਿਸ ਦੀ ਵਰਦੀ ਦਾ ਸਾਰਾ ਸਾਮਾਨ ਅਤੇ ਦੋ ਮਹਿਲਾਵਾਂ ਨਾ ਮਿਲਣ ਕਾਰਨ ਮੁਲਜ਼ਮਾਂ ਨੇ ਇਸ ਯੋਜਨਾ ਨੂੰ ਮੌਕੇ ’ਤੇ ਰੱਦ ਕਰ ਦਿੱਤਾ ਸੀ। ਗੋਲਡੀ ਬਰਾੜ ਨੇ ਦੋ ਨਕਲੀ ਲੜਕੀਆਂ ਤਿਆਰ ਕੀਤੀਆਂ ਸਨ, ਜਿਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਨਕਲੀ ਪੱਤਰਕਾਰ ਬਣਕੇ ਮੂਸੇਵਾਲਾ ਦੇ ਘਰ ’ਚ ਦਾਖਲ ਹੋਣਾ ਸੀ।
ਕਤਲ ਕਾਂਡ ’ਚ ਕੁਲ 31 ਮੁਲਜ਼ਮ ਹਨ ਸ਼ਾਮਲ
ਕੁਲ 31 ਮੁਲਜ਼ਮਾਂ ’ਚੋਂ ਪੁਲਿਸ ਨੇ 29 ਨੂੰ ਗ੍ਰਿਫਤਾਰ ਕੀਤਾ ਸੀ, ਪਰ ਉਸ ਵਿੱਚੋਂ 2 ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜ਼ੇਲ੍ਹ ’ਚ ਹੋਈ ਲੜਾਈ ਦੌਰਾਨ ਮਾਰੇ ਗਏ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੱਕਨਾ ’ਚ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਖੋਸਾ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਸੀ। ਗੋਲਡੀ ਬਰਾੜ, ਲਿਪਿਨ ਨੇਹਰਾ, ਅਨਮੋਲ ਬਿਸ਼ਨੋਈ, ਲਾਰੈਂਸ ਦੇ ਭਾਈ ਅਤੇ ਉਨ੍ਹਾਂ ਦੇ ਭਤੀਜੇ ਸਚਿਨ ਬਿਸ਼ਨੋਈ ਥਾਪਨ ਵਿਦੇਸ਼ ’ਚ ਬੈਠੇ ਹਨ। ਹਾਲਾਂਕਿ ਅੰਮ੍ਰਿਤਸਰ ਦੇ ਅਟਾਰੀ ’ਚ ਪੁਲਿਸ ਮੁਕਾਬਲੇ ’ਚ ਦੋ ਮੁਲਜ਼ਮ ਮਾਰੇ ਗਏ ਸਨ। ਹੁਣ ਇਸ ਸਮੇਂ 25 ਮੁਲਜ਼ਮ ਜ਼ੇਲ੍ਹਾਂ ’ਚ ਬੰਦ ਹਨ।
29 ਮਈ 2022 ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ
ਸਿੱਧੂ ਮੂਸੇਵਾਲਾ ਦੇ ਨਾਂਅ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਮੁਤਾਬਿਕ ਇਸ ਮਾਮਲੇ ’ਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 2 ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਹਨ, ਅਤੇ 5 ਨੂੰ ਅਜੇ ਭਾਰਤ ਲਿਆਇਆ ਜਾਣਾ ਹੈ। ਇਸ ਲਈ ਸੂਬਾ ਸਰਕਾਰ ਕੇਂਦਰ ਸਰਕਾਰ ਅਤੇ ਹੋਰ ਏਜ਼ਸੀਆਂ ਦੇ ਸੰਪਰਕ ’ਚ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ’ਚ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੋਲਡੀ ਬਰਾੜ ਹੈ। (Sidhu Moose Wala)
ਯਮੁਨਾਨਗਰ (ਬਿਊਰੋ)। ਯਮੁਨਾਨਗਰ ’ਚ ਲਾਰੈਂਸ ਗੈਂਗ ਦੇ ਸ਼ੂਟਰ ਰਾਜਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਕੇ ਅੱਗ ਲਾ ਦਿੱਤੀ ਗਈ। ਸੋਮਵਾਰ ਨੂੰ ਰਾਜਨ ਦੀ ਲਾਸ਼ ਪੱਛਮੀ ਯਮੁਨਾ ਨਹਿਰ ਦੇ ਕੰਢੇ ਸੜੀ ਹਾਲਤ ’ਚ ਮਿਲੀ ਸੀ। ਦੇਵੇਂਦਰ ਬੰਬੀਹਾ ਗਰੁੱਪ ਨੇ ਰਾਜਨ ਦੇ ਕਤਲ ਦੀ ਜਿੰਮੇਵਾਰੀ ਲਈ ਹੈ। ਬੰਬੀਹਾ ਦੇ ਫੇਸਬੁੱਕ ਪੇਜ ’ਤੇ ਪੋਸ਼ਟ ਪਾ ਕੇ ਵਾਇਰਲ ਕੀਤਾ ਗਿਆ ਹੈ। ਜਿਸ ’ਚ ਉਸ ਨੇ ਸੁੱਖਾ ਦੁੱਨੇਕੇ ਅਤੇ ਮਾਨ ਜੈਤੋ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕੀਤੀ ਹੈ। (Crime News)
Chandigarh Mayor Election ਭਲਕੇ, ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ
ਰਾਜਨ ਕੁਰੂਕਸ਼ੇਤਰ ਦੇ ਮਹਿਰਾ ਪਿੰਡ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇੱਕ ਸਾਲ ਤੋਂ ਘਰ ਨਹੀਂ ਆਇਆ। ਇਸ ਦੌਰਾਨ ਨਾ ਹੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਰਾਜਨ ਖਿਲਾਫ਼ ਪਹਿਲਾਂ ਵੀ ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਕੇਸ ਦਰਜ ਹਨ। ਉਹ ਪੰਚਕੂਲਾ ਦੇ ਨਾਲ-ਨਾਲ ਬਹਾਦਰਗੜ੍ਹ, ਯਮੁਨਾਨਗਰ ਅਤੇ ਰਾਜ਼ਸਥਾਨ ’ਚ ਲੋੜੀਂਦਾ ਸੀ। (Crime News)
ਜਲੰਧਰ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਕਈ ਰਾਊਂਡ Firing
ਲਾਰੈਂਸ ਗੈਂਗ ਦੇ ਦੋ ਗੈਂਗਸਟਰ ਗ੍ਰਿਫਤਾਰ | Jalandhar Encounter
ਜਵਾਬੀ ਕਾਰਵਾਈ ’ਚ ਦੋਵੇਂ ਗੈਂਗਸਟਰ ਗੰਭੀਰ ਰੂਪ ਨਾਲ ਜ਼ਖਮੀ Ã Jalandhar Encounter
ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜਲੰਧਰ ’ਚ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਹੈ। ਜਿਸ ਵਿੱਚ 2 ਬਦਮਾਸ਼ਾਂ ਨੂੰ ਗੋਲੀ ਲੱਗੀ ਹੈ ਜਦਕਿ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਅਫਸਰ ਕ੍ਰਾਈਮ ਵਾਲੀ ਜਗ੍ਹਾ ’ਤੇ ਮੌਕੇ ’ਤੇ ਪਹੁੰਚ ਗਏ ਹਨ। ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਐਨਕਾਊਂਟਰ ਨਖਵਾਲੇ ਬਾਗ ਕੋਲ ਗੁਲਮੋਹਰ ਕਲੋਨੀ ਅੰਦਰ ਹੋਇਆ ਹੈ। ਇਹ ਖੇਤਰ ਥਾਣਾ ਭਾਰਗਵ ਕੈਂਪ ਦੇ ਅੰਦਰ ਆਉਂਦਾ ਹੈ। ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। (Jalandhar Encounter)
ਸਪੀਕਰ ਅਹੁਦੇ ਨੂੰ ਰਾਜਨੀਤੀ ਤੋਂ ਦੂਰ ਕਰਨ ਦੀ ਜ਼ਰੂਰਤ
ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੇ ਦੋ ਮੁਲਜ਼ਮਾਂ ਦੀ ਆਈ-20 ਕਾਰ ਨੂੰ ਘੇਰਿਆ ਤਾਂ ਡਰਾਇਵਰ ਸੀਟ ’ਤੇ ਬੈਠੇ ਮੁਲਜ਼ਮ ਨੇ ਸ਼ੀਸ਼ੇ ਦੇ ਅੰਦਰੋਂ ਹੀ ਪੁਲਿਸ ’ਤੇ ਸਿੱਧੀ ਗੋਲੀ ਚਲਾ ਦਿੱਤੀ। ਗੋਲੀ ਪੁਲਿਸ ਮੁਲਾਜ਼ਮ ਦੀ ਪੱਗ ’ਤੇ ਲੱਗੀ। ਉਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰ ਦਿੱਤੀ। ਪੁਲਿਸ ਕਮਿਸ਼ਨਰ ਨੇ ਐਨਕਾਊਂਟਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਡਾ ਮੁਲਾਜ਼ਮ ਠੀਕ ਹੈ। ਦੋ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਹਨ। (Jalandhar Encounter)
ਦੋਵੇਂ ਗੈਂਗਸਟਰ ਕਤਲ, ਸੁਪਾਰੀ ਕਿਲਰ ’ਚ ਸ਼ਾਮਲ | Jalandhar Encounter
ਸ਼ੁਰੂਆਤੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਸੀਆਈਏ ਦੀ ਟੀਮ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਨ ਲਈ ਗਈ ਹੋਈ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਅਤੇ ਦੋਵਾਂ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਹਨ। ਸੀਆਈਏ ਇੰਚਾਰਜ਼ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਦੋਵੇਂ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ। ਮੁਲਜ਼ਮ ਜਲੰਧਰ ਸਿਟੀ ਪੁਲਿਸ ਕੋਲ ਦਰਜ਼ ਕੀਤੇ ਗਏ ਕਈ ਮਾਮਲਿਆਂ ’ਚ ਭਗੌੜੇ ਚੱਲ ਰਹੇ ਸਨ। (Jalandhar Encounter)
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਚ ਸੁਣਵਾਈ ਅੱਜ
ਪੰਜਾਬ ਪੁਲਿਸ SIT ਸਬੰਧਿਤ ਦੇਵੇਗੀ ਜਾਣਕਾਰੀ | Lawrence Bishnoi
ਹਾਈਕੋਰਟ ਦੇ ਹੁਕਮਾਂ ’ਤੇ ਦਰਜ ਹੋ ਚੁੱਕੀਆਂ ਹਨ ਦੋ FIR | Lawrence Bishnoi
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਮੁਲਜ਼ਮ ਲਾਂਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅੱਜ ਮੁੜ ਤੋਂ ਸੁਣਵਾਈ ਹੋਣ ਜਾ ਰਹੀ ਹੈ। ਪਿਛਲੀ ਸੁਣਵਾਈ ’ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਐੱਫਆਈਆਰ ਦਰਜ਼ ਕਰਵਾਉਣ ਅਤੇ ਨਵੀਂ ਜਾਂਚ ਕਮੇਟੀ (ਐੱਸਆਈਟੀ) ਗਠਿਤ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਇਨ੍ਹਾਂ ਦੋਵਾਂ ਹੁਕਮਾਂ ਦੇ ਮਾਮਲੇ ’ਚ ਆਪਣਾ ਪੱਖ ਰੱਖੇਗੀ। ਪੰਜਾਬ ਸਰਕਾਰ ਨੇ ਤਿੰਨ ਦਿਨ ਪਹਿਲਾਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਜ਼ੇਲ੍ਹ ਤੋਂ ਇੰਟਰਵਿਊ ਦੇਣ ਦੇ ਮਾਮਲੇ ’ਚ ਪੰਜਾਬ ’ਚ 2 ਕੇਸ ਦਰਜ ਕੀਤੇ ਸਨ। ਐੱਫਆਈਆਰ ਸਟੇਟ ਕ੍ਰਾਈਮ ਬਿਊਰੋ ’ਚ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਦੇ ਮੈਂਬਰਾਂ ਖਿਲਾਫ ਦਰਜ਼ ਕੀਤੀ ਗਈ। ਜਿਸ ਦੀ ਅਗਵਾਈ ਸਪੈਸ਼ਲ ਡੀਜੀਪੀ ਪ੍ਰਬੋਧ ਕੁਮਾਰ ਕਰ ਰਹੇ ਹਨ। ਇਨ੍ਹਾਂ ਦੋਵਾਂ ਮਾਮਲਿਆਂ ਨਾਲ ਸਬੰਧਿਤ ਰਿਪੋਰਟ ਅੱਜ ਪੰਜਾਬ ਸਰਕਾਰ ਹਾਈਕੋਰਟ ’ਚ ਪੇਸ਼ ਕਰੇਗੀ ਅਤੇ ਅਗਲੀ ਸੁਣਵਾਈ ਬਾਰੇ ਵੀ ਦੱਸਿਆ ਜਾਵੇਗਾ। (Lawrence Bishnoi)
ਇਹ ਵੀ ਪੜ੍ਹੋ : NRI ਪੰਜਾਬੀਆਂ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਮਿਲੀ ਸਹੂਲਤ
ਇੰਟਰਵਿਊ ’ਚ ਮੂਸੇਵਾਲਾ ਨੂੰ ਕਤਲ ਕਰਵਾਉਣ ਦੀ ਗੱਲ ਕਬੂਲ ਕੀਤੀ
ਗੈਂਗਸਟਰ ਲਾਰੈਸ ਬਿਸ਼ਨੋਈ ਦਾ ਪਹਿਲਾ ਇੰਟਰਵਿਊ 14 ਮਾਰਚ ਦੀ ਸ਼ਾਮ ਨੂੰ ਅਪਲੋਡ ਕੀਤਾ ਗਿਆ ਸੀ। ਉਸ ਸਮੇਂ ਡੀਜੀਪੀ ਪੰਜਾਬ ਨੇ ਸਾਫ ਤੌਰ ’ਤੇ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਹੋਣ ਦੀ ਗੱਲ ਕਹੀ ਸੀ। ਇਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲ ਕੀਤੀ ਸੀ। ਲਾਰੈਂਸ ਦਾ ਕਹਿਣਾ ਸੀ ਕਿ ਮੂਸੇਵਾਲਾ ਗਾਣੇ ਗਾਉਣ ਦੀ ਬਜਾਏ ਗੈਂਗਵਾਰ ’ਚ ਪੈਰ ਰੱਖ ਰਿਹਾ ਸੀ। ਉਸ ਦੇ ਦੋਸਤ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੇ ਕਤਲ ’ਚ ਵੀ ਮੂਸੇਵਾਲਾ ਦਾ ਹੱਥ ਸੀ। (Lawrence Bishnoi)
ਦੂਜੇ ਇੰਟਰਵਿਊ ’ਚ ਸਲਮਾਨ ਖਾਨ ਨੂੰ ਮਾਰਨ ਦੀ ਦਿੱਤੀ ਸੀ ਧਮਕੀ | Lawrence Bishnoi
ਇਸ ਤੋਂ ਤਿੰਨ ਦਿਨਾਂ ਬਾਅਦ ਫਿਰ ਤੋਂ ਲਾਰੈਂਸ ਨੇ ਇੱਕ ਹੋਰ ਇੰਟਰਵਿਊ ਅਪਲੋਡ ਕੀਤਾ। ਉਹ ਪਾਰਟ 17 ਮਾਰਚ ਨੂੰ ਅਪਲੋਡ ਕੀਤਾ ਸੀ। ਜਿਸ ਵਿੱਚ ਲਾਰੈਂਸ ਨੇ ਜ਼ੇਲ੍ਹ ਦੇ ਅੰਦਰ ਹੋਣ ਦਾ ਸਬੂਤ ਵੀ ਦੇ ਦਿੱਤਾ ਸੀ। ਇਸ ਇੰਟਰਵਿਊ ਦੌਰਾਨ ਬਿਸ਼ਨੋਈ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਕਾਲੇ ਹਿਰਨ ਦੇ ਸ਼ਿਕਾਰ ਤੋਂ ਬਾਅਦ ਲਾਰੈਂਸ ਸਲਮਾਨ ਖਾਨ ਨਾਲ ਨਾਰਾਜ਼ ਹੈ। ਇਸ ਇੰਟਰਵਿਊ ’ਚ ਲਾਰੈਂਸ ਨੇ ਜ਼ੇਲ੍ਹ ਦੀ ਬੈਰਕ ਵੀ ਦਿਖਾਈ ਅਤੇ ਕਿਹਾ ਕਿ ਉਸ ਨੂੰ ਜ਼ੇਲ੍ਹ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਪਰ ਮੋਬਾਇਲ ਉਸ ਕੋਲ ਆ ਜਾਂਦਾ ਹੈ। (Lawrence Bishnoi)