Mamata Banerjee - Sach Kahoon Punjabi
Kangana Ranaut Kandi Rally: ਕੰਡੀ ’ਚ ਮਮਤਾ ਬੈਨਰਜੀ 'ਤੇ ਵਰ੍ਹੀ ਕੰਗਨਾ ਰਣੌਤ
ਕੰਡੀ, (ਆਈਏਐਨਐਸ)। ਮੰਡੀ (ਹਿਮਾਚਲ ਪ੍ਰਦੇਸ਼) ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਐਤਵਾਰ ਨੂੰ ਪੱਛਮੀ ਬੰਗਾਲ ਵਿੱਚ ਇੱਕ ਚੋਣ ਰੋਡ ਸ਼ੋਅ ਵਿੱਚ ਹਿੱਸਾ ਲਿਆ। ਮੁਰਸ਼ੀਦਾਬਾਦ ਜ਼ਿਲ੍ਹੇ ਦੇ ਇੱਕ ਕਸਬੇ ਕੰਡੀ ਵਿੱਚ, ਉਸਨੇ ਮਮਤਾ ਸਰਕਾਰ ਅਤੇ ਵਿਰੋਧੀ ਧਿਰ 'ਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਮਹਿਲਾ ਰਿਜ਼ਰਵੇਸ਼ਨ ਸੋਧ ਬਿੱਲ ਪਾਸ ਨਾ ਹੋਣ 'ਤੇ ਕੰਗਨਾ ਗੁੱਸੇ ਵਿੱਚ ਆ ਗਈ। ਰੋਡ ਸ਼ੋਅ ਦੌਰਾਨ ਕੰਗਨਾ ਨੇ ਵਿਰੋਧੀ ਧਿਰ 'ਤੇ ਹਮਲਾ ਬੋਲਿਆ।
ਆਈਏਐਨਐਸ ਨਾਲ ਗੱਲਬਾਤ ਵਿੱਚ ਉਸਨੇ ਕਿਹਾ, "ਮਮਤਾ ਦੀ ਮਾਨਸਿਕਤਾ ਔਰਤਾਂ ਵਿਰੋਧੀ ਹੈ। ਉਹ ਆਪਣੇ ਦੋਸਤਾਂ ਅਤੇ ਸਮਾਨ ਮਾਨਸਿਕਤਾ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ, ਪਰ ਇਹ ਇੱਕ ਵੱਖਰੀ ਗੱਲ ਹੋ ਸਕਦੀ ਹੈ, ਪਰ ਉਸਨੇ ਪੂਰੇ ਦੇਸ਼ ਦੀਆਂ ਔਰਤਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪੂਰੇ ਦੇਸ਼ ਦੀਆਂ ਔਰਤਾਂ ਅਤੇ ਧੀਆਂ ਨਿਰਾਸ਼ ਹਨ।" ਖਾਸ ਕਰਕੇ ਬੰਗਾਲ ਵਿੱਚ, ਉਨ੍ਹਾਂ ਨੇ ਧੀਆਂ ਦੀ ਹਾਲਤ ਨੂੰ ਇੱਕ ਦੁਖਾਂਤ ਵਿੱਚ ਬਦਲ ਦਿੱਤਾ ਹੈ।" ਮਮਤਾ ਨੇ ਐਲਾਨ ਕੀਤਾ ਹੈ ਕਿ ਰਾਤ 8 ਵਜੇ ਤੋਂ ਬਾਅਦ ਘਰੋਂ ਬਾਹਰ ਨਾ ਜਾਓ, ਕਿਉਂਕਿ ਪ੍ਰਸ਼ਾਸਨ ਤੁਹਾਡੀ ਦੇਖਭਾਲ ਨਹੀਂ ਕਰ ਸਕਦਾ। ਅੱਜ ਪ੍ਰਧਾਨ ਮੰਤਰੀ ਨੇ ਸਾਰੇ ਘੁਸਪੈਠੀਆਂ ਅਤੇ ਟੀਐਮਸੀ ਗੁੰਡਿਆਂ ਨੂੰ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਜੇਕਰ ਤੁਸੀਂ ਆਤਮ ਸਮਰਪਣ ਕਰਨਾ ਚਾਹੁੰਦੇ ਹੋ, ਤਾਂ ਕਿਸੇ ਵੀ ਨੇੜਲੇ ਪੁਲਿਸ ਸਟੇਸ਼ਨ ਜਾਓ ਅਤੇ 29 ਅਪ੍ਰੈਲ ਤੋਂ ਪਹਿਲਾਂ ਅਜਿਹਾ ਕਰੋ।
ਇਹ ਵੀ ਪੜ੍ਹੋ: Bulgaria Elections 2026: 5 ਸਾਲਾਂ ’ਚ 8ਵੀਂ ਵਾਰ ਸੰਸਦੀ ਚੋਣਾਂ, ਆਖਰ ਕੀ ਹੈ ਕਾਰਨ?
ਅਦਾਕਾਰਾ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ, "4 ਮਈ ਤੋਂ ਬਾਅਦ ਇਨਸਾਫ਼ ਹੋਵੇਗਾ ਅਤੇ ਇੱਥੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਜਿਨ੍ਹਾਂ ਨੇ ਮਾਸੂਮ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।" ਪੱਛਮੀ ਬੰਗਾਲ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ। ਚੋਣਾਂ ਦਾ ਪਹਿਲਾ ਪੜਾਅ 23 ਅਪ੍ਰੈਲ ਅਤੇ ਦੂਜਾ ਪੜਾਅ 29 ਅਪ੍ਰੈਲ ਨੂੰ ਹੋਵੇਗਾ। ਚੋਣ ਨਤੀਜੇ 4 ਮਈ ਨੂੰ ਐਲਾਨੇ ਜਾਣਗੇ।
ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਸਦਨ ਵਿੱਚ ਮਹਿਲਾ ਰਾਖਵਾਂਕਰਨ ਸੋਧ ਬਿੱਲ ਦੀ ਅਸਫਲਤਾ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਮਹਿਲਾ ਭਾਈਚਾਰੇ ਲਈ ਇਸ ਤੋਂ ਦੁਖਦਾਈ ਦਿਨ ਹੋਰ ਨਹੀਂ ਹੋ ਸਕਦਾ। ਵਿਰੋਧੀ ਧਿਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਦੀ ਸੋਚ ਹਮੇਸ਼ਾ ਔਰਤਾਂ ਵਿਰੋਧੀ ਰਹੀ ਹੈ ਅਤੇ ਬਿੱਲ ਦਾ ਪਾਸ ਨਾ ਹੋਣਾ ਇਸਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ।
Kangana Ranaut Kandi Rally: ਕੰਡੀ ’ਚ ਮਮਤਾ ਬੈਨਰਜੀ 'ਤੇ ਵਰ੍ਹੀ ਕੰਗਨਾ ਰਣੌਤ
ਪੱਛਮੀ ਬੰਗਾਲ ਵਿਧਾਨ ਸਭਾ ’ਚ ਜਬਰ-ਜਨਾਹ ਵਿਰੋਧੀ ਬਿੱਲ ਪਾਸ
ਜੇਕਰ ਪੀੜਤਾ ਕੋਮਾ ’ਚ ਗਈ ਜਾਂ ਮੌਤ ਹੋਈ ਤਾਂ ਮੁਲਜ਼ਮ ਨੂੰ 10 ਦਿਨਾਂ ’ਚ ਹੋਵੇਗੀ ਫਾਂਸੀ | West Bengal Anti Rape Bill
ਕੋਲਕਾਤਾ (ਏਜੰਸੀ)। West Bengal Anti Rape Bill: ਪੱਛਮੀ ਬੰਗਾਲ ਵਿਧਾਨ ਸਭਾ ’ਚ ਮੰਗਲਵਾਰ ਨੂੰ ਜਬਰ-ਜਨਾਹ ਵਿਰੋਧੀ ਬਿੱਲ ਪਾਸ ਹੋ ਗਿਆ ਹੈ। ਨਵੇਂ ਕਾਨੂੰਨ ਤਹਿਤ ਦਰਿੰਦਗੀ ਕੇਸ ਦੀ 36 ਦਿਨਾਂ ’ਚ ਜਾਂਚ ਪੂਰੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਪੀੜਤਾ ਜੇਕਰ ਕੋਮਾ ’ਚ ਜਾਂਦੀ ਹੈ ਜਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮੁਲਜ਼ਮ ਨੂੰ 10 ਦਿਨਾਂ ਦੇ ਅੰਦਰ ਫਾਂਸੀ ਦੀ ਸਜ਼ਾ ਹੋਵੇਗੀ। ਬਿੱਲ ਅੱਗੇ ਰਾਜਪਾਲ ਕੋਲ ਭੇਜਿਆ ਜਾਵੇਗਾ। ਉਨ੍ਹਾਂ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਮਮਤਾ ਸਰਕਾਰ ਨੇ ਜਬਰ-ਜਨਾਹ ਵਿਰੋਧੀ ਬਿੱਲ ਨੂੰ ‘ਅਪਰਾਜ਼ਿਤਾ’ ਵੂਮੈਨ ਐਂਡ ਚਿਲਡਰਨ ਬਿੱਲ (ਪੱਛਮੀ ਬੰਗਾਲ ਅਪਰਾਧਿਕ ਕਾਨੂੰਨ ਤੇ ਸ਼ੋਧ) ਬਿੱਲ 2024 ਨਾਂਅ ਦਿੱਤਾ ਗਿਆ ਹੈ।
ਸੂਬਾ ਸਰਕਾਰ ਨੇ ਬਿੱਲ ਪਾਸ ਕਰਵਾਉਣ ਲਈ 2 ਸਤੰਬਰ ਨੂੰ ਦੋ ਦਿਨਾਂ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। ਕਾਨੂੰਨ ਮੰਤਰੀ ਮਲਯ ਘਟਕ ਨੇ ਇਸ ਨੂੰ ਵਿਧਾਨ ਸਭਾ ’ਚ ਪੇਸ਼ ਕੀਤਾ। ਕੋਲਕਾਤਾ ਦੇ ਆਰਜ਼ੀ ਕਰ ਮੈਡੀਕਲ ਕਾਲਜ਼ ਤੇ ਹਸਪਤਾਲ ’ਚ 8-9 ਅਗਸਤ ਨੂੰ ਸਿਖਿਆਰਥੀ ਡਾਕਟਰ ਦਾ ਦਰਿੰਦਗੀ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ ਭਰ ’ਚ ਡਾਕਟਰਾਂ ਤੇ ਸਿਆਸੀ ਪਾਰਟੀਆਂ ਦੇ ਵਿਰੋਧ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਸੂਬੇ ’ਚ ਦਰਿੰਦਗੀ ਵਰਗੇ ਅਪਰਾਧ ਲਈ ਸਖਤ ਕਾਨੂੰਨ ਬਣਾਉਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਇਸ ਲਈ ਦੋ ਵਾਰ ਪੱਤਰ ਲਿਖੇ ਸਨ।
Read This : Kolkata Doctor Case: ਕੋਲਕਾਤਾ ਮਾਮਲੇ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂੁ ਨੇ ਕੀ ਕਿਹਾ ਤੁਸੀਂ ਵੀ ਜਾਣੋ
ਸਦਨ ’ਚ ਸਰਕਾਰ ਤੇ ਵਿਰੋਧੀ ਧਿਰ ਦੇ 2 ਬਿਆਨ…
ਅਸੀਂ ਕਾਨੂੰਨ ਨੂੰ ਤੁਰੰਤ ਲਾਗੂ ਕਰਨਾ ਚਾਹੁੰਦੇ ਹਾਂ, ਇਹ ਸੂਬਾ ਸਰਕਾਰ ਦੀ ਜਿੰਮੇਵਾਰੀ ਹੈ। ਅਸੀਂ ਨਤੀਜੇ ਚਾਹੁੰਦੇ ਹਾਂ, ਕੋਈ ਵੰਡ ਨਹੀਂ। ਅਸੀਂ ਪੂਰਾ ਸਮਰਥਨ ਕਰਦੇ ਹਾਂ। ਮੁੱਖ ਮੰਤਰੀ ਜੋ ਚਾਹੇ ਕਹਿ ਸਕਦੇ ਹਨ ਪਰ ਇਸ ਬਿੱਲ ਨੂੰ ਤੁਰੰਤ ਲਾਗੂ ਕਰਨ ਦੀ ਗਾਰੰਟੀ ਦੇਣੀ ਪਵੇਗੀ।
ਸੁਵੇਂਦੂ ਅਧਿਕਾਰੀ, ਵਿਰੋਧੀ ਧਿਰ ਦੇ ਨੇਤਾ, ਬੰਗਾਲ ਵਿਧਾਨ ਸਭਾ
ਅਸੀਂ ਕੇਂਦਰੀ ਕਾਨੂੰਨ ’ਚ ਮੌਜ਼ੂਦ ਖਾਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਰੋਧੀ ਧਿਰ ਨੂੰ ਰਾਜਪਾਲ ਨੂੰ ਬਿੱਲ ’ਤੇ ਦਸਤਖਤ ਕਰਨ ਲਈ ਕਹਿਣਾ ਚਾਹੀਦਾ ਹੈ, ਉਸ ਤੋਂ ਬਾਅਦ ਇਸ ਨੂੰ ਲਾਗੂ ਕਰਨਾ ਸਾਡੀ ਜਿੰਮੇਵਾਰੀ ਹੈ।
ਮਮਤਾ ਬੈਨਰਜ਼ੀ, ਮੁੱਖ ਮੰਤਰੀ, ਪੱਛਮੀ ਬੰਗਾਲ
ਜਬਰ-ਜਨਾਹ ਵਿਰੋਧੀ ਬਿੱਲ ਦੀ ਤਜ਼ਵੀਜ਼
ਜੇਕਰ ਜਬਰ-ਜਨਾਹ ਪੀੜਤੀ ਦੀ ਮੌਤ ਹੁੰਦੀ ਹੈ ਜਾਂ ਉਹ ਕੋਮਾਂ ’ਚ ਚਲੀ ਜਾਂਦੀ ਹੈ, ਤਾਂ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇਗੀ।
ਦਰਿੰਦਗੀ ਕਰਨ ਵਾਲੇ ਦੋਸ਼ੀਆਂ ਨੂੰ ਪੈਰੋਲ ਤੋਂ ਬਿਨਾਂ ਉਮਰਕੈਦ ਦੀ ਸਜਾ ਦਿੱਤੀ ਜਾਵੇਗੀ।
ਦਰਿੰਦਗੀ ਕੇਸ ਦੀ ਜਾਂਚ 21 ਦਿਨਾਂ ’ਚ ਪੂਰੀ ਕਰਨੀ ਹੋਵੇਗੀ। ਇਸ ਨੂੰ 15 ਦਿਨਾਂ ਤੱਕ ਵਧਾਇਆ ਜਾ ਸਕਦਾ ਹੈ।
ਹਰ ਜ਼ਿਲ੍ਹੇ ’ਚ ‘ਅਪਰਾਜੀਤਾ ਟਾਸਕ ਫੋਰਸ’ ਬਣਾਈ ਜਾਵੇਗੀ। ਇਸ ਦੀ ਅਗਵਾਈ ਡੀਐਸਪੀ ਪੱਧਰ ਦੇ ਅਧਿਕਾਰੀ ਕਰਨਗੇ।
ਕੋਲਕਾਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਨੂੰ ਹੈਲੀਕਾਪਟਰ ‘ਤੇ ਚੜ੍ਹਦੇ ਸਮੇਂ ਠੋਕਰ ਲੱਗਣ ਕਾਰਨ ਡਿੱਗ ਪਈ। ਇਹ ਹਾਦਸਾ ਪੱਛਮੀ ਬਰਧਮਾਨ ਦੇ ਦੁਰਗਾਪੁਰ ਵਿੱਚ ਵਾਪਰਿਆ। ਮਮਤਾ ਉੱਥੇ ਪ੍ਰਚਾਰ ਕਰਨ ਗਈ ਸੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਦੇਖਿਆ ਜਾ ਰਿਹਾ ਹੈ ਕਿ ਮਮਤਾ ਆਪਣੀ ਕਾਰ ‘ਚੋਂ ਉਤਰ ਕੇ ਹੈਲੀਕਾਪਟਰ ‘ਚ ਸਵਾਰ ਹੋ ਰਹੀ ਸੀ। ਇਸ ਦੌਰਾਨ ਹੈਲੀਕਾਪਟਰ ਦੇ ਗੇਟ ‘ਤੇ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗ ਗਈ। (Mamata Banerjee)
ਇਹ ਵੀ ਪੜ੍ਹੋ: ਕੀ ਤੁਸੀਂ ਮੋਬਾਇਲ ਤੋਂ ਨਹੀਂ ਰਹਿ ਸਕਦੇ ਦੂਰ, ਕਿਤੇ ਤੁਹਾਨੂੰ ‘ਨੋਮੋਫੋਬੀਆ’ ਤਾਂ ਨਹੀਂ
ਮਮਤਾ ਦੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਸੰਭਾਲਿਆ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਮਮਤਾ ਨੇ ਆਪਣੀ ਚੋਣ ਯਾਤਰਾ ਜਾਰੀ ਰੱਖੀ। ਦੁਰਗਾਪੁਰ ਤੋਂ ਬਾਅਦ ਉਹ ਆਸਨਸੋਲ ਲਈ ਰਵਾਨਾ ਹੋ ਗਈ। ਜਿਕਰਯੋਗ ਹੈ ਕਿ ਮਮਤਾ 14 ਮਾਰਚ ਨੂੰ ਕੋਲਕਾਤਾ ਸਥਿਤ ਆਪਣੇ ਘਰ ‘ਚ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ ਸੀ। ਉਸ ਦੌਰਾਨ ਉਹਨਾਂ ਦੇ ਮੱਥੇ ‘ਤੇ ਗੰਭੀਰ ਅਤੇ ਡੂੰਘੀ ਸੱਟ ਲੱਗੀ ਸੀ। ਉਹਨਾਂ ਨੂੰ ਐੱਸਐੱਸਕੇਐੱਮ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਕੁਝ ਟਾਂਕੇ ਲੱਗੇ ਸਨ।
ਮਮਤਾ ਬੈਨਰਜ਼ੀ ਦੇ ਮੱਥੇ ’ਤੇ ਵੱਜੀ ਸੱਟ, ਹਸਪਤਾਲ ’ਚ ਦਾਖਲ
ਕੋਲਕੱਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ‘ਤੇ ਸੱਟ ਲੱਗੀ ਹੈ। ਜਿਸ ਤੋਂ ਬਾਅਦ ਉਨਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਮਤਾ ਬੈਨਰਜੀ Mamata Banerjee ਦੀ ਸੱਟ ਤੋਂ ਬਾਅਦ ਦੀਆਂ ਤਸਵੀਰਾਂ ਟੀਐਮਸੀ ਦੇ ਐਕਸ ਹੈਂਡਲ ‘ਤੇ ਸ਼ੇਅਰ ਕੀਤੀਆਂ ਗਈਆਂ ਸਨ। ਦੇਖਿਆ ਗਿਆ ਹੈ ਕਿ ਮਮਤਾ ਦੇ ਮੱਥੇ ਦੇ ਵਿਚਕਾਰ ਡੂੰਘਾ ਜ਼ਖ਼ਮ ਹੈ, ਜਿਸ ਤੋਂ ਖੂਨ ਵਹਿ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਮਹਿਲਾ ਕਮਿਸ਼ਨ ਦੀ ਚੇਅਰਮੈਨ ਨਿਯੁਕਤ
Mamata Banerjee : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਹਾਦਸੇ ਦਾ ਸ਼ਿਕਾਰ
ਵਰਧਮਾਨ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਅਨੁਸਾਰ ਧੁੰਦ ਕਾਰਨ ਕਾਰ ਦੇ ਬਰੇਕ ਲਾਉਣ ਦੌਰਾਨ ਮਮਤਾ ਬੈਨਰਜੀ ਦੇ ਹਲਕੀ ਸੱਟ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਮਮਤਾ ਦੇ ਕਾਫ਼ਲੇ ’ਚ ਇੱਕ ਹੋਰ ਕਾਰ ਆਉਣ ਕਾਰਨ ਡਰਾਈਵਰ ਨੂੰ ਅਚਾਨਕ ਬਰੇਕ ਲਾਉਣੀ ਪਈ, ਜਿਸ ਕਾਰਨ ਉਨ੍ਹਾਂ ਦੇ ਸਿਰ ’ਚ ਅਚਾਨਕ ਸੱਟ ਲੱਗੀ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮਮਤਾ ਬੈਨਰਜੀ ਵਰਧਮਾਨ ਜ਼ਿਲ੍ਹੇ ’ਚ ਇੱਕ ਜਨਤਕ ਪ੍ਰੋਗਰਾਮ ’ਚ ਹਿੱਸਾ ਲੈਣ ਗਏ ਸਨ। ਪਹਿਲਾਂ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਵਾਪਸ ਆਉਣ ਸੀ ਪਰ ਮੌਸਮ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਸੜਕ ਮਾਰਗ ਚੁਣਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਸੱਟ ਜ਼ਿਆਦਾ ਗੰਭੀਰ ਨਹੀਂ ਹੈ।
Also Read : Jagdish Singh Garcha : ਸਾਬਕਾ ਅਕਾਲੀ ਮੰਤਰੀ ਗਰਚਾ ਖਿਲਾਫ ਗਲਾਡਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼
ਮਮਤਾ ਦੀ ਕਿਸਮਤ ਦਾ ਫੈਸਲਾ ਅੱਜ : ਪੱਛਮੀ ਬੰਗਾਲ 3 ਵਿਭਾਨਸਭਾ ਸੀਟਾਂ ‘ਤੇ ਵੋਟਿੰਗ ਜਾਰੀ
ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਦੀ ਭਵਾਨੀਪੁਰ, ਸ਼ਮਸ਼ੇਰਗੰਜ ਅਤੇ ਜੰਗੀਪੁਰ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਲਈ ਵੋਟਿੰਗ ਵੀਰਵਾਰ ਸਵੇਰੇ 7 ਵਜੇ ਸ਼ੁਰੂ ਹੋਈ। ਇਨ੍ਹਾਂ ਸਾਰੀਆਂ ਸੀਟਾਂ ‘ਤੇ ਕੋਰੋਨਾ ਪ੍ਰੋਟੋਕੋਲ ਦੇ ਬਾਅਦ ਸ਼ਾਮ 6:30 ਵਜੇ ਤੱਕ ਵੋਟਾਂ ਪੈਣਗੀਆਂ। ਭਵਾਨੀਪੁਰ ਵਿੱਚ 98 ਪੋਲਿੰਗ ਸਟੇਸ਼ਨਾਂ ਵਿੱਚ 287 ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 269 ਮੁੱਖ ਬੂਥ ਹਨ। ਹਰੇਕ ਬੂਥ ਦੇ ਬਾਹਰ 200 ਮੀਟਰ ਦੇ ਖੇਤਰ ਤੱਕ ਧਾਰਾ 144 ਲਗਾਈ ਗਈ ਹੈ।
ਭਵਾਨੀਪੁਰ ਵਿਧਾਨ ਸਭਾ ਹਲਕੇ ਵਿੱਚ ਕੁੱਲ 2,06,456 ਵੋਟਰ ਹਨ। ਇਨ੍ਹਾਂ ਵਿੱਚੋਂ 95,209 ਪੁਰਸ਼ ਅਤੇ 95,209 ਮਹਿਲਾ ਵੋਟਰ ਹਨ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਦੀ ਟਿਕਟ *ਤੇ ਆਪਣੀ ਕਿਸਮਤ ਅਜ਼ਮਾ ਰਹੀ ਹੈ। ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪ੍ਰਿਯੰਕਾ ਤਿਬਰੀਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਉਥੇ ਸ਼੍ਰੀਜੀਵ ਵਿਸ਼ਵਾਸ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀਪੀਆਈ ਐਮ) ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਭਵਾਨੀਪੁਰ ਹਲਕੇ ਦੇ ਸਾਰੇ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਇਨ੍ਹਾਂ ਵਿੱਚੋਂ 13 ਬੂਥਾਂ ਨੂੰ ਹਾਈ ਅਲਰਟ ਜ਼ੋਨ ਵਿੱਚ ਰੱਖਿਆ ਗਿਆ ਹੈ।
ਸੁਰੱਖਿਆ ਦੇ ਸਖਤ ਪ੍ਰਬੰਧ
ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਹਾਲ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਸ਼ਾਸਨ ਨੇ ਅਰਧ ਸੈਨਿਕ ਬਲਾਂ ਦੀਆਂ 20 ਹੋਰ ਕੰਪਨੀਆਂ ਵਿੱਚ ਵਾਧਾ ਕੀਤਾ ਹੈ। ਹੁਣ ਅਰਧ ਸੈਨਿਕ ਬਲਾਂ ਦੀਆਂ 35 ਕੰਪਨੀਆਂ ਭਵਾਨੀਪੁਰ ਵਿੱਚ ਗਸ਼ਤ ਕਰ ਰਹੀਆਂ ਹਨ। ਈਵੀਐਮ ਦੀ ਸੁਰੱਖਿਆ ਲਈ ਤਿੰਨ ਵਾਧੂ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਅਤੇ 141 ਵਾਹਨ ਤਾਇਨਾਤ ਕੀਤੇ ਗਏ ਹਨ। ਸਾਖਾਵਤ ਮੈਮੋਰੀਅਲ ਸਕੂਲ ਵਿੱਚ ਦੋ ਸਟਰਾਂਗ ਰੂਮ ਬਣਾਏ ਗਏ ਹਨ।
ਕੋਲਕਾਤਾ ਪੁਲਿਸ ਮੁੱਖ ਦਫਤਰ ਲਾਲਬਾਜ਼ਾਰ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਸਖਤ ਹੈ। ਬੁੱਧਵਾਰ ਤੋਂ ਇੱਥੇ ਵਾਧੂ ਬਲ ਤਾਇਨਾਤ ਕੀਤੇ ਗਏ ਹਨ। ਕੇਂਦਰੀ ਬਲਾਂ ਦੇ ਨਾਲ, ਕੋਲਕਾਤਾ ਪੁਲਿਸ ਅੱਜ ਭਵਾਨੀਪੁਰ ਹਲਕੇ ਵਿੱਚ ਚੌਕਸੀ ਬਣਾ ਰਹੀ ਹੈ। ਭਵਾਨੀਪੁਰ ਦੀ ਸੁਰੱਖਿਆ ਲਈ ਜੁਆਇੰਟ ਪੁਲਿਸ ਕਮਿਸ਼ਨਰ, 14 ਡਿਪਟੀ ਕਮਿਸ਼ਨਰ ਅਤੇ 14 ਸਹਾਇਕ ਕਮਿਸ਼ਨਰ ਰੈਂਕ ਦੇ ਪੰਜ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
ਸੁਰੱਖਿਆ ਬਲਾਂ ਦੇ ਜਵਾਨ ਲਗਾਤਾਰ ਨਦੀ ‘ਤੇ ਗਸ਼ਤ ਕਰ ਰਹੇ ਹਨ
ਇਸ ਦੇ ਨਾਲ ਹੀ ਨੌਂ ਸਟਰਾਈਕਿੰਗ ਫੋਰਸਿਜ਼, 13 ਕਿਞਆਰਟੀ ਵੈਨਾਂ, ਨੌ ਫਲਾਇੰਗ ਸਕੁਐਡਸ ਅਤੇ ਆਰਏਐਫ ਤਿਆਰ ਕੀਤੇ ਗਏ ਹਨ। ਆਰਏਐਫ ਵਿੱਚ ਮਹਿਲਾ ਅਧਿਕਾਰੀ ਵੀ ਸ਼ਾਮਲ ਹਨ। ਸੁਰੱਖਿਆ ਬਲਾਂ ਦੇ ਜਵਾਨ ਲਗਾਤਾਰ ਨਦੀ *ਤੇ ਗਸ਼ਤ ਕਰ ਰਹੇ ਹਨ। ਪੁਲਿਸ ਵੱਲੋਂ 38 ਥਾਵਾਂ ੋਤੇ ਤਲਾਸ਼ੀ ਲਈ ਜਾ ਰਹੀ ਹੈ। ਅੱਜ ਸਵੇਰੇ 5।30 ਵਜੇ ਤੋਂ 100 ਟ੍ਰੈਫਿਕ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਸੱਤ ਨਾਕਾ ਤਲਾਸ਼ ਕੇਂਦਰ ਕੇਵਲ ਭਵਾਨੀਪੁਰ ਹਲਕੇ ਵਿੱਚ ਸਥਾਪਤ ਕੀਤੇ ਗਏ ਹਨ। ਇਸ ਦੇ ਨਾਲ ਹੀ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਬਾਈਕ ਪੁਲਿਸ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਈਵੀਐਮ ਨੂੰ ਪਾਣੀ ਵਿੱਚ ਭਿੱਜਣ ਤੋਂ ਬਚਾਉਣ ਲਈ ਪਾਰਦਰਸ਼ੀ ਪੋਲੀਥੀਨ ਬੈਗ ਮੁਹੱਈਆ ਕਰਵਾਏ
ਜ਼ਿਕਰਯੋਗ ਹੈ ਕਿ ਭਵਾਨੀਪੁਰ ਦੇ ਜ਼ਿਆਦਾਤਰ ਵਾਰਡਾਂ ਵਿੱਚ ਬੁੱਧਵਾਰ ਨੂੰ ਦਿਨ ਭਰ ਮੀਂਹ ਪਿਆ ਸੀ। ਅਜਿਹੀ ਸਥਿਤੀ ਵਿੱਚ, ਚੋਣ ਕਮਿਸ਼ਨ ਨੇ ਆਫ਼ਤ ਨਾਲ ਨਜਿੱਠਣ ਲਈ ਕਈ ਸੁਰੱਖਿਆ ਉਪਾਅ ਕੀਤੇ ਹਨ। ਈਵੀਐਮ ਨੂੰ ਪਾਣੀ ਵਿੱਚ ਭਿੱਜਣ ਤੋਂ ਬਚਾਉਣ ਲਈ ਪਾਰਦਰਸ਼ੀ ਪੋਲੀਥੀਨ ਬੈਗ ਮੁਹੱਈਆ ਕਰਵਾਏ ਗਏ ਹਨ। ਹਰ ਚੋਣ ਕਰਮਚਾਰੀ ਨੂੰ ਰੇਨਕੋਟ ਮੁਹੱਈਆ ਕਰਵਾਏ ਗਏ ਹਨ। ਇਸ ਦੇ ਨਾਲ ਹੀ, ਪੁਲਿਸ ਵਾਲਿਆਂ ਨੂੰ ਬਾਰਿਸ਼ ਤੋਂ ਆਪਣੇ ਆਪ ਨੂੰ ਬਚਾਉਣ ਲਈ ਛਤਰੀਆਂ ਅਤੇ ਰੇਨਕੋਟ ਰੱਖਣ ਲਈ ਕਿਹਾ ਗਿਆ ਹੈ। ਆਫਤ ਪ੍ਰਬੰਧਨ ਵਿਭਾਗ ਅਤੇ ਸਿਵਲ ਡਿਫੈਂਸ ਵਿਭਾਗ ਨੇ ਦੋ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਪਾਣੀ ਦਾ ਪੱਧਰ ਤਿੰਨ ਫੁੱਟ ਤੋਂ ਉੱਪਰ ਪਹੁੰਚਣ ਦੀ ਸਥਿਤੀ ਵਿੱਚ ਕੀਤੀ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੋਨੀਆ ਗਾਂਧੀ ਨਾਲ ਮਿਲੀ ਮਮਤਾ ਬੈਨਰਜੀ
ਸੋਨੀਆ ਗਾਂਧੀ ਨਾਲ ਮਿਲੀ ਮਮਤਾ ਬੈਨਰਜੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਇਥੇ ਉਨ੍ਹਾਂ ਦੀ ਰਿਹਾਇਸ਼ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸ੍ਰੀਮਤੀ ਗਾਂਧੀ ਅਤੇ ਸ਼੍ਰੀਮਤੀ ਬੈਨਰਜੀ ਤੋਂ ਇਲਾਵਾ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਸ੍ਰੀਮਤੀ ਗਾਂਧੀ ਅਤੇ ਸ਼੍ਰੀਮਤੀ ਬੈਨਰਜੀ ਦਰਮਿਆਨ ਮੁਲਾਕਾਤ ਪਹਿਲਾਂ ਤੋਂ ਤੈਅ ਹੋਈ ਸੀ ਅਤੇ ਸਮਝਿਆ ਜਾਂਦਾ ਹੈ ਕਿ ਦੋਵੇਂ ਨੇਤਾ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿWੱਧ ਮਿਲ ਕੇ ਲੜਨ ਦੀਆਂ ਰਣਨੀਤੀਆਂ ਉੱਤੇ ਵਿਚਾਰ ਵਟਾਂਦਰੇ ਕਰਦੇ ਹਨ। ਸ੍ਰੀਮਤੀ ਬੈਨਰਜੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਸ੍ਰੀਮਤੀ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ, ਉਨ੍ਹਾਂ ਦਾ ਪ੍ਰੋਗਰਾਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਈ ਹੋਰ ਨੇਤਾਵਾਂ ਨੂੰ ਮਿਲਣ ਲਈ ਦੱਸਿਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਮਮਤਾ ਬੈਨਰਜੀ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ
ਰਾਜਪਾਲ ਜਗਦੀਪ ਧਨਖੜ ਨੇ ਅਹੁਦੇ ਦੀ ਸਹੁੰ ਚੁਕਾਈ
ਕੋਲਕਾਤਾ, ਏਜੰਸੀ। ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ’ਚ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਕੋਰੋਨਾ ਸੰਕਟ ਕਾਰਨ ਸਹੁੰ ਚੁਕਾਈ ਗਈ ਸੀ। ਇਸ ਸਮੇਂ ਦੌਰਾਨ ਸਟੇਜ ’ਤੇ ਸਿਰਫ ਮਮਤਾ ਬੈਨਰਜੀ ਅਤੇ ਰਾਜਪਾਲ ਜਗਦੀਪ ਧਨਖੜ ਹੀ ਮੌਜੂਦ ਸਨ। ਦੋਵਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ। ਹਾਲਾਂਕਿ, ਇਸ ਸਮੇਂ ਦੌਰਾਨ, ਮਮਤਾ ਬੈਨਰਜੀ ਨੇ ਇਕੱਲੇ ਹੀ ਸਹੁੰ ਚੁੱਕੀ।
ਹੋਰ ਕੈਬਨਿਟ ਮੰਤਰੀਆਂ ਨੂੰ ਬਾਅਦ ਵਿੱਚ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਰੋਹ ਵਿੱਚ ਟੀਐਮਸੀ ਦੇ ਚੋਣ ਰਣਨੀਤੀਕਾਰ ਪ੍ਰਸਾਂਤ ਕਿਸੋਰ, ਮਮਤਾ ਦੇ ਭਤੀਜੇ ਅਭੀਸੇਕ ਬੈਨਰਜੀ, ਪ੍ਰਦੀਪ ਭੱਟਾਚਾਰੀਆ ਅਤੇ ਕੁਝ ਟੀਐਮਸੀ ਵਿਧਾਇਕਾਂ ਨੇ ਸਿਰਕਤ ਕੀਤੀ। ਇਸ ਦੇ ਨਾਲ ਹੀ, ਕੋਈ ਵੀ ਭਾਜਪਾ ਦਾ ਵਰਕਰ ਸ਼ਾਮਲ ਨਹੀਂ ਹੋਇਆ, ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ।
ਸਹੁੰ ਚੁੱਕਣ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਕੋਰੋਨਾ ਖਿਲਾਫ ਲੜਾਈ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਤੇ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਦੌਰਾਨ ਰਾਜਪਾਲ ਨੇ ਹਿੰਸਾ ਦਾ ਮੁੱਦਾ ਵੀ ਚੁੱਕਿਆ।
ਉਨ੍ਹਾਂ ਮਮਤਾ ਬੈਨਰਜੀ ਨੂੰ ਆਪਣੀ ਛੋਟੀ ਭੈਣ ਦੱਸਦਿਆਂ ਕਿਹਾ ਕਿ ਰਾਜ ਵਿੰਚ ਅਮਨ-ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਕੁੱਲ 292 ਸੀਟਾਂ (2 ਸੀਟਾਂ ’ਤੇ ਚੋਣ ਨਹੀਂ ਲੜੀਆਂ ਸਨ), ਤਿ੍ਰਣਮੂਲ ਕਾਂਗਰਸ ਨੇ 213 ਸੀਟਾਂ ਜਿੱਤੀਆਂ ਸਨ, ਜਦੋਂ ਕਿ ਭਾਜਪਾ 77 ਸੀਟਾਂ ’ਤੇ ਸਿਮਟ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਦੀ ਸਾਜਿਸ਼ ਮੈਨੂੰ ਰੋਕ ਨਹੀਂ ਸਕਦੀ : ਮਮਤਾ
ਭਾਜਪਾ ਦੀ ਸਾਜਿਸ਼ ਮੈਨੂੰ ਰੋਕ ਨਹੀਂ ਸਕਦੀ : ਮਮਤਾ
ਬਲਰਾਮਪੁਰ। ਪੱਛਮੀ ਬੰਗਾਲ ਦੇ ਪੁਰੂਲੀਆ ਵਿਚ ਸੋਮਵਾਰ ਨੂੰ ਮੁੱਖ ਮੰਤਰੀ ਤੇ ਤਿ੍ਰਣਮੂਲ ਕਾਂਗਰਸ (ਟੀਸੀ) ਦੀ ਮੁਖੀ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ’ਤੇ ਹਮਲਾ ਬੋਲਦਿਆਂ ਕਿਹਾ, ‘‘ਸਾਜ਼ਿਸ਼ ਮੈਨੂੰ ਰੋਕ ਨਹੀਂ ਸਕਦੀ, ਭਾਜਪਾ ਨਾਲ ਲੜਦੇ ਰਹਾਂਗੇ’’। ਸ਼੍ਰੀਮਾਨ ਬੈਨਰਜੀ ਨੇ ਅੱਜ ਇਥੇ ਇਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤਿ੍ਰਣਮੂਲ ਕਾਂਗਰਸ ਦੀ ਸਰਕਾਰ ਮੁੜ ਸੱਤਾ ਵਿੱਚ ਆਵੇਗੀ, ਤੁਹਾਨੂੰ ਮੁਫਤ ਰਾਸ਼ਨ ਮਿਲਣਾ ਜਾਰੀ ਰਹੇਗਾ। ਅਸੀਂ ਤੁਹਾਡੇ ਘਰ ਨੂੰ ਰਾਸ਼ਨ ਦੇਵਾਂਗੇ। ਤੁਹਾਨੂੰ ਮਈ ਤੋਂ ਬਾਅਦ ਦੁਕਾਨ ’ਤੇ ਨਹੀਂ ਆਉਣਾ ਪਏਗਾ। ’’ ਉਨ੍ਹਾਂ ਕਿਹਾ, ‘‘ਮੇਰੀ ਸਰਕਾਰ ਨੇ ਬਜਟ ਵਿੱਚ ਸਾਰੀਆਂ ਵਿਧਵਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਆਦਿਵਾਸੀਆਂ ਨੂੰ ਦੋ ਹਜ਼ਾਰ ਰੁਪਏ ਦੀ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਇਹ ਇਕੋ ਇਕ ਸੂਬਾ ਹੈ ਜਿਸ ਨੇ ਕਬਾਇਲੀਆਂ ਦੇ ਜ਼ਮੀਨੀ ਹੱਕਾਂ ਨੂੰ ਨਹੀਂ ਖੋਹਿਆ’’।
ਉਨ੍ਹਾਂ ਕਿਹਾ, ‘‘ਦੁਨੀਆ ਦੀ ਕਿਸੇ ਵੀ ਸਰਕਾਰ ਨੇ ਸਾਡੇ ਜਿੰਨੇ ਕੰਮ ਨਹੀਂ ਕੀਤੇ’’। ਉਸਨੇ ਕਿਹਾ, ‘ਕੁਝ ਦਿਨ ਇੰਤਜ਼ਾਰ ਕਰੋ, ਮੇਰੇ ਪੈਰ ਚੰਗੇ ਹੋ ਜਾਣਗੇ। ਕਿਸੇ ਦਾ ਨਾਮ ਲਏ ਬਗੈਰ, ਉਸਨੇ ਕਿਹਾ, ‘‘ਮੈਂ ਦੇਖਾਂਗੀ ਕਿ ਕੀ ਤੁਸੀਂ ਬੰਗਾਲ ਦੀ ਧਰਤੀ ’ਤੇ ਆਪਣੇ ਪੈਰ ਖੁੱਲ੍ਹ ਕੇ ਰੱਖ ਸਕਦੇ ਹੋ।’’ ਸ੍ਰੀਮਤੀ ਬੈਨਰਜੀ ਨੇ ਭਾਜਪਾ ਦੀ ‘ਰੱਥ ਯਾਤਰਾ’ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਉਹ ਹਮੇਸ਼ਾਂ ਜਾਣਦੀ ਸੀ ਕਿ ਭਗਵਾਨ ਜਗਨਨਾਥ ਅਤੇ ਉਸ ਦੇ ਭੈਣ-ਭਰਾ ਰਥਾਂ ਦੀ ਯਾਤਰਾ ਕਰਦੇ ਹਨ। ਉਸਨੇ ਪੁਰੂਲਿਆ ਵਿੱਚ ਨਾਅਰੇਬਾਜ਼ੀ ਕਰਦਿਆਂ ਕਿਹਾ, ‘ਭਾਜਪਾ ਨਹੀਂ, ਕਾਂਗਰਸ ਨਹੀਂ, ਵਾਮਪੰਥੀ ਦਲ ਨਹੀਂ ਚਾਹੀਦੇ। ਭਾਜਪਾ ਨੂੰ ਵਿਦਾਈ ਦੋ … ਖੇਲਾ ਹੋਬੇ, ਦੇਹਾਤ ਹੋਬੇ, ਜੇਤਾ ਹੋਬੇ’’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
Mamata Banerjee | ਊਧਵ ਠਾਕਰੇ ਨੂੰ ਨਾਗਰਿਕਤਾ ਐਕਟ ਨਾਂ ਲਾਗੂ ਕਰਨ ਦੀ ਅਪੀਲ
ਮੁੰਬਈ। ਨਾਗਰਿਕ ਸੋਧ ਐਕਟ  (CAA)(ਸੀ.ਏ.ਏ.) ਅਤੇ ਐਨ.ਆਰ.ਸੀ. ਵਿਰੁੱਧ ਵੰਚਿਤ ਬਹੁਜਨ ਆਗੜੀਆਂ ਦੇ ਕਾਰਕੁਨਾਂ ਨੇ ਵੀਰਵਾਰ ਨੂੰ ਮੁੰਬਈ ਵਿੱਚ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ‘ਚ ਪ੍ਰਕਾਸ਼ ਅੰਬੇਦਕਰ ਦੀ ਪਾਰਟੀ ਵਰਕਰ ਦਾਦਰ ਵਿੱਚ ਸੜਕਾਂ ਤੇ ਉਤਰ ਆਏ। ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕੋਲਕਾਤਾ ਵਿੱਚ ਮਾਰਚ ਕੱਢਿਆ। ਉਨ੍ਹਾਂ ਕਿਹਾ ਕਿ ਮੈਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੇ ਅਧਿਕਾਰਾਂ ਲਈ ਲੋਕਤੰਤਰੀ ਵਿਰੋਧ ਪ੍ਰਦਰਸ਼ਨ ਕਰਦੇ ਰਹਿਣ।
ਇਸ ਤੋਂ ਇਲਾਵਾ ਮਮਤਾ ਨੇ ਮੰਗਲੌਰ ਵਿੱਚ ਸ਼ੁੱਕਰਵਾਰ ਨੂੰ ਇੱਕ ਹਿੰਸਕ ਪ੍ਰਦਰਸ਼ਨ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਮਦਦ ਕਰਨ ਦਾ ਐਲਾਨ ਕੀਤਾ। ਮੁੰਬਈ ਪ੍ਰਦਰਸ਼ਨ ਵਿੱਚ 50 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਦੱਸੇ ਜਾ ਰਹੇ ਹਨ। ਇਸ ਵਿੱਚ ਆਦਿਵਾਸੀ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ। ਉਨ੍ਹਾਂ ਨੇ ਪ੍ਰਤੀਕ ਰੂਪ ਵਿੱਚ ਡਾਂਸ ਰਾਹੀਂ ਸੀਏਏ ਅਤੇ ਐਨਆਰਸੀ ਦਾ ਵਿਰੋਧ ਦਰਜ਼ ਕੀਤਾ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਪ੍ਰਕਾਸ਼ ਅੰਬੇਦਕਰ ਨੇ ਮਤੋਸ਼੍ਰੀ ਵਿੱਚ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮਹਾਰਾਸ਼ਟਰ ਵਿੱਚ ਨਾਗਰਿਕਤਾ ਕਾਨੂੰਨ ਲਾਗੂ ਨਾ ਕੀਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਨਆਰਸੀ ਤੇ ਸੀਏਏ ਦੇ ਖਿਲਾਫ਼ ਮਮਤਾ ਬੈਨਰਜ਼ੀ ਨੇ ਕੱਢਿਆ ਮਾਰਚ
ਭਾਜਪਾ ਦੇਸ਼ ਨੂੰ ਵੰਡਣ ਦੇ ਯਤਨ ‘ਚ:  ਮਮਤਾ
ਕਿਹਾ, ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ
ਏਜੰਸੀ/ਕੋਲਕਾਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜ਼ੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ‘ਤੇ ਦੇਸ਼ ਨੂੰ ਵੰਡਣ ਦਾ ਯਤਨ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਝਾਰਖੰਡ ਦੇ ਲੋਕਾਂ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਹੈ ਬੈਨਰਜ਼ੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) ਦੇ ਵਿਰੋਧ ‘ਚ ਇੱਥੇ ਹੋਈ ਮਹਾਂਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਇਸ ਨੂੰ ਹਿੰਦੂ-ਮੁਸਲਮਾਨ ਮੁੱਦਾ ਬਣਾਉਣਾ ਚਾਹੁੰਦੀ ਹੈ।  Mamata Banerjee
ਅਸੀਂ ਦੇਸ਼ ਦੇ ਸਾਰੇ ਲੋਕਾਂ ਲਈ ਸੰਘਰਸ਼ ਕਰ ਰਹੇ ਹਾਂ ਇਹ ਸਾਡੇ ਅਧਿਕਾਰਾਂ ਅਤੇ ਲੋਕਤੰਤਰ ਲਈ ਹੈ ਕੇਂਦਰੀ ਗ੍ਰਹਿ ਮੰਤਰੀ ਕਹਿ ਰਹੇ ਹਨ ਕਿ ਐੱਨਆਰਸੀ ਨੂੰ ਲਾਗੂ ਕੀਤਾ ਜਾਵੇਗਾ ਪਰ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਅਜਿਹੀ ਕੋਈ ਤਜਵੀਜ਼ ਨਹੀਂ ਹੈ ਕੌਣ ਸੱਚ ਬੋਲ ਰਿਹਾ ਹੈ? ਤ੍ਰਿਣਮੂਲ ਮੁਖੀ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਣ ਕਰਦੇ ਹਾਂ ਦੇਸ਼ ਸਾਰੇ ਧਰਮਾਂ ਨਾਲ ਜੁੜੇ ਲੋਕਾਂ ਲਈ ਹੈ ਉਹ (ਭਾਜਪਾ) ਦੇਸ਼ ਦੀ ਵੰਡ ਕਰਨ ਦਾ ਯਤਨ ਕਰ ਰਹੀ ਹੈ ਅਸੀਂ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ ਅਸੀਂ ਲੋਕਾਂ ਦੇ ਅਧਿਕਾਰਾਂ ਤੇ ਲੋਕਤੰਤਰ ਦੀ ਸੁਰੱਖਿਆ ਲਈ ਸੰਘਰਸ਼ ਜਾਰੀ ਰੱਖਾਂਗੇ ਸਾਡੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।Mamata Banerjee
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।