Letrature - Sach Kahoon Punjabi

Punjabi Story: ਉਮਰਾਂ ਦੇ ਦਰਦ
Punjabi Story: ਮੈਂ ਆਪਣੇ ਵਿਹੜੇ ਵਿੱਚ ਨਿੰਮ ਥੱਲੇ ਡੂੰਘੇ ਫਿਕਰਾਂ ਵਿੱਚ ਡੁੱਬਿਆ ਬੈਠਾ ਸੀ ਮੈਥੋਂ ਫਿਕਰਾਂ ਦੀ ਪੰਡ ਚੁੱਕੀ ਨ੍ਹੀਂ ਜਾਂਦੀ ਸੀ, ਕਿਉਂਕਿ ਮੇਰੀ ਔਲਾਦ ਏਨੀ ਵਿਗੜ ਚੁੱਕੀ ਸੀ ਕਿ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਅਤੇ ਨਿੱਤ ਨਵੇਂ ਤੋਂ ਨਵੇਂ ਉਲਾਂਭੇ ਖੱਟ ਕੇ ਘਰ ਵੜਦੀ ਸੀ ਮੈਨੂੰ ਪਿੰਡ ਦੇ ਲੋਕਾਂ ਵੱਲੋਂ ਰੋਜ਼ ਉਲਾਂਭੇ ਮਿਲਦੇ ਸਨ ਨਿੱਤ ਕੋਈ ਨਾ ਕੋਈ ਸਿਆਪਾ ਪਾਈ ਰੱਖਦੇ ਸਨ

ਮੇਰੀ ਘਰਵਾਲੀ ਇਨ੍ਹਾਂ ਨੂੰ ਨਿੱਕਿਆਂ-ਨਿੱਕਿਆਂ ਨੂੰ ਛੱਡ ਕੇ ਇਸ ਭਰੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਮੇਰਾ ਸਾਥ ਛੱਡ ਗਈ ਸੀ ਉਸ ਦੇ ਮਰਨ ਮਗਰੋਂ ਮੈਂ ਇਨ੍ਹਾਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਅਤੇ ਇਨ੍ਹਾਂ ਦੇ ਵਿਆਹ ਕੀਤੇ ਪਰ ਉਸ ਦੇ ਮਰਨ ਪਿੱਛੋਂ ਮੈਨੂੰ ਇਸ ਸੰਸਾਰ ਵਿੱਚ ਦਿਨ ਕੱਟਣੇ ਔਖੇ ਹੋ ਗਏ ਸਨ ਮੈਂ ਦੁੱਖ-ਸੁਖ ਸਾਂਝਾ ਕਰਦਾ ਤਾਂ ਕਿਸ ਨਾਲ? Punjabi Story

ਬੱਸ ਘਰ ਦੀਆਂ ਕੰਧਾਂ ਹੀ ਮੇਰਾ ਸਾਥ ਨਿਭਾਉਣ ਜੋਗੀਆਂ ਰਹਿ ਗਈਆਂ ਸਨ ਨੂੰਹਾਂ-ਪੁੱਤ ਤਾਂ ਸਿੱਧੇ ਮੂੰਹ ਗੱਲ ਨਹੀਂ ਕਰਦੇ ਸਨ ਮੈਂ ਆਪਣਾ ਸਭ ਕੁਝ ਤਾਂ ਪਹਿਲਾਂ ਹੀ ਲੁਟਾ ਬੈਠਾ ਸੀ ਇੱਕ ਘਰ ਹੀ ਸਿਰ ਲੁਕਾਉਣ ਜੋਗਾ ਰਹਿ ਗਿਆ ਸੀ, ਜੋ ਮੇਰੇ ਨਾਂਅ ਸੀ ਉਸ ‘ਤੇ ਵੀ ਨੂੰਹਾਂ-ਪੁੱਤਾਂ ਨੇ ਅੱਖ ਰੱਖੀ ਹੋਈ ਸੀ ਉਹ ਸੋਚਦੇ ਸਨ ਕਿ ਕਦੋਂ ਇਸ ਦਾ ਜੂੜ ਵੱਢਿਆ ਜਾਵੇ ਤੇ ਅਸੀਂ ਮਗਰੋਂ ਸਭ ਕੁਝ ਹੜੱਪ ਕਰ ਲਈਏ ਅਜੇ ਮੇਰੇ ਮਨ ਅੰਦਰ ਇਹ ਉਬਾਲ ਉੱਠ ਹੀ ਰਿਹਾ ਸੀ ਕਿ ਐਨੇ ਨੂੰ ਗੁਆਂਢ ਵਿੱਚੋਂ ਮੇਰੀ ਤਾਈ ਚਤਿੰਨੋ ਮੇਰੇ ਕੋਲ ਆ ਕੇ ਲੰਮਾ ਜਿਹਾ ਹਉਕਾ ਭਰ ਕੇ ਬੈਠ ਗਈ ਤੇ ਮੇਰਾ ਹਾਲ-ਚਾਲ ਪੁੱਛਣ ਲੱਗੀ ਤੇ ਕਹਿਣ ਲੱਗੀ,

Punjabi Story

”ਸੁਣਾ ਪੁੱਤ ਜੈਲਿਆ, ਤੇਰੇ ਅੱਜ-ਕੱਲ੍ਹ ਕਿਹੋ-ਜਿਹੇ ਦਿਨ ਲੰਘਦੇ ਨੇ?” ”ਤਾਈ ਤੈਨੂੰ ਤਾਂ ਪਤਾ ਹੀ ਹੈ, ਜਦੋਂ ਦੀ ਤੇਰੀ ਨੂੰਹ ਗੁਜ਼ਰੀ ਐ, ਉਸ ਤੋਂ ਬਾਅਦ ਮੇਰੇ ਨਾਲ ਕੀ ਬੀਤ ਰਹੀ ਹੈ, ਔਲਾਦ ਆਪ-ਮੁਹਾਰੀ ਹੋਈ ਫਿਰਦੀ ਐ, ਸੁਰ ਵਿੱਚ ਨਹੀਂ ਚਲਦੀ, ਕੰਮ ਦਾ ਡੱਕਾ ਭੰਨ੍ਹ ਕੇ ਦੂਹਰਾ ਨਹੀਂ ਕਰਦੀ, ਖੇਤ-ਬੰਨੇ ਤਾਂ ਕੀ ਜਾਣੈ, ਸਾਰਾ-ਸਾਰਾ ਦਿਨ ਸ਼ੁਕੀਨੀ ਲਾ ਕੇ ਕੁੱਤਿਆਂ ਵਾਂਗੂੰ ਤੁਰੀ ਫਿਰਦੀ ਐ,

ਨਿੰਤ ਨਵੇ ਤੋਂ ਨਵੇਂ ਸੂਟ ਬਦਲਦੀ ਐ, ਨਸ਼ੇ ਦੀ ਆਦੀ ਹੋ ਚੁੱਕੀ ਹੈ ਅਫੀਮ, ਭੁੱਕੀ, ਸਮੈਕ, ਫੈਂਸੀ ਤੇ ਸ਼ਰਾਬ ਦੀਆਂ ਦਿਨ-ਰਾਤ ਫੱਕੀਆਂ ਉਡਾਉਂਦੀ ਐ, ਹੱਥਾਂ ਵਿੱਚ ਮੋਬਾਈਲ ਫੜੇ ਹੁੰਦੇ ਹਨ ਵੱਡੇ-ਛੋਟੇ ਦੀ ਸ਼ਰਮ ਨਹੀਂ ਮੰਨਦੀ ਜੇ ਮੂਹਰੋਂ ਬੋਲੀਏ ਤਾਂ ਡਾਂਗ ਫੜ ਕੇ ਮਗਰ ਪੈ ਜਾਂਦੀ ਹੈ ਤੇਰੀਆਂ ਅੱਖਾਂ ਦੇ ਸਾਹਮਣੇ ਮੈਂ ਦਿਨ-ਰਾਤ ਕਮਾਈ ਕਰਕੇ ਇਨ੍ਹਾਂ ਨੂੰ ਸਭ ਕੁਝ ਬਣਾ ਕੇ ਦਿੱਤਾ ਪੈਰਾਂ ਵਿੱਚ ਫਿੱਡੇ ਛਿੱਤਰ ਪਾ ਕੇ ਹਲ਼ ਵਾਹੁੰਦਾ ਸੀ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਲਤੜ-ਲਤੜ ਕੇ ਖੇਤਾਂ ਨੂੰ ਪਾਣੀ ਦਿੰਦਾ ਸੀ ਮੈਂ ਇਨ੍ਹਾਂ ਦੀ ਖਾਤਰ ਸਰੀਰ ਦੀ ਪ੍ਰਵਾਹ ਨਹੀਂ ਸੀ

Punjabi Story

ਸਮਝੀ ਸੁੱਕ ਕੇ ਲੱਕੜ ਵਰਗਾ ਹੋ ਗਿਆ ਤੈਨੂੰ ਪਤੈ ਮੇਰੇ ਕੋਲ ਘਰ ਦੀ ਜ਼ਮੀਨ ਸਿਰਫ ਦੋ-ਢਾਈ ਕਿੱਲੇ ਸੀ ਮੈਂ ਦਿਨ-ਰਾਤ ਕਮਾਈ ਕਰਕੇ ਬਲਦਾਂ ਨਾਲ ਹਲ਼ ਵਾਹ-ਵਾਹ ਕੇ ਦਸ-ਬਾਰਾਂ ਕਿੱਲੇ ਇਨ੍ਹਾਂ ਨੂੰ ਜ਼ਮੀਨ ਬਣਾ ਕੇ ਦਿੱਤੀ ਹੁਣ ਬਲਦਾਂ ਦੀ ਥਾਂ ਫੋਰਡ ਟਰੈਕਟਰ ਖੜ੍ਹੈ ਪਰ ਇਹ ਬਣੀ-ਬਣਾਈ ਜਾਇਦਾਦ ਨੂੰ ਵੀ ਵਾਢਾ ਧਰੀ ਬੈਠੇ ਨੇ ਕਿੱਲੇ ਵੇਚ-ਵੇਚ ਕੇ ਖਾਈ ਜਾਂਦੇ ਨੇ ਮੇਰੀ ਪੱਗ ਨੂੰ ਦਾਗ ਲਾ ਰਹੇ ਨੇ ਤਾਂ ਹੀ ਮੈਂ ਹੁਣ ਨਾ ਮਰਿਆਂ ਵਿੱਚ ਹਾਂ ਨਾ ਜਿਉਂਦਿਆਂ ਵਿੱਚ ਮੈਨੁੰ ਔਲਾਦ ਨੇ ਕੱਖੋਂ ਹੌਲਾ ਕਰ ਛੱਡਿਐ” ਮੇਰੀ ਦਰਦ ਕਹਾਣੀ ਸੁਣ ਕੇ ਮੇਰੀ ਤਾਈ ਚਤਿੰਨੋ ਵੀ ਫੁੱਟ ਪਈ,

”ਕਿਹਾ ਜਮਾਨਾ ਆ ਗਿਐ, ਜੇ ਕੁਝ ਆਪਣੇ ਪੱਲੇ ਵਿੱਚ ਹੈ ਤਾਂ ਖਾ ਲੈ, ਨਹੀਂ ਤਾਂ ਧੱਕੇ ਮਾਰ-ਮਾਰ ਕੇ ਬਾਹਰ ਕੱਢੀ ਜਾਂਦੇ ਨੇ ਤੇਰੇ ਸਾਹਮਣੇ ਵੇਖ ਸਾਡਾ ਕੀ ਹਾਲ ਏ? ਅਸੀਂ ਇਨ੍ਹਾਂ ਖਾਤਰ ਭੁੱਖੇ-ਤਿਹਾਏ ਰਹਿ ਕੇ ਕੱਟਦੇ ਹਾਂ ਲੀੜਾ, ਕੱਪੜਾ ਗਿੱਠ ਸਾਨੂੰ ਨ੍ਹੀਂ ਸੁਆ ਕੇ ਦਿੰਦਾ ਇੱਥੇ ਹੀ ਬੱਸ ਨਹੀਂ, ਤੇਰੇ ਤਾਏ ਦੀ ਤੇ ਮੇਰੀ ਮੰਜੀ ਪਸ਼ੂਆਂ ਵਾਲੇ ਵਾੜੇ ਡਾਹ ਛੱਡੀ ਐ, ਜੇ ਜੀਅ ਕਰਿਆ ਤਾਂ ਰੋਟੀ ਫੜਾ ਆਉਂਦੇ ਨੇ, ਨਹੀਂ ਤਾਂ ਭੁੱਖਿਆਂ-ਤਿਹਾਇਆਂ ਨੂੰ ਰਾਤ ਕੱਟਣੀ ਪੈਂਦੀ ਐ, ਅਜੇ ਤਾਂ ਰੱਬ ਦਾ ਐਨਾਂ ਸ਼ੁਕਰ ਐ, ਤੇਰੇ ਤਾਏ ਨੇ ਮੇਰੇ ਨਾਂਅ ਇੱਕ ਕਿੱਲਾ ਜ਼ਮੀਨ ਲਵਾ ਰੱਖੀ ਐ, ਜਿਸ ਦੇ ਹਿੱਸੇ-ਠੇਕੇ ਵਿੱਚੋਂ ਅਸੀਂ ਆਪਣਾ ਪੇਟ ਪਾਲ਼ੀ ਜਾਨੇ ਆਂ ਜੇ ਸਾਡੇ ਪੱਲੇ ਕਿੱਲਾ ਜ਼ਮੀਨ ਨਾ ਹੁੰਦੀ ਤਾਂ ਸਾਡਾ ਹਾਲ ਵੀ ਮੌਲੇ ਬਲਦ ਵਰਗਾ ਹੋ ਜਾਣਾ ਸੀ ਜੋ  ਪਹਿਲਾਂ ਸਾਰੀ ਉਮਰ ਜ਼ਮੀਂਦਾਰ ਦੇ ਘਰ ਕਮਾਈ ਕਰ-ਕਰਕੇ ਹੱਡ ਗਾਲ਼ ਲੈਂਦਾ ਹੈ ਤੇ ਜਦੋਂ ਮੌਲਾ ਹੋ ਜਾਂਦੈ,

Punjabi Story

ਸਾਡੇ ਵਾਂਗੂੰ ਤਾਂ ਉਸਨੂੰ ਵੀ ਬਾਹਰਲੇ ਘਰ ਡੰਡੇ ਮਾਰ-ਮਾਰ ਕੇ ਛੱਡ ਆਉਂਦੇ ਨੇ ਧੁੱਪੇ-ਛਾਵੇਂ ਤਾਂ ਕੀ ਕਰਨਾ ਜੇ ਜੀ ਕਰਿਆ ਤਾਂ ਟੋਕਰੀ ਕੱਖਾਂ ਦੀ ਪਾ ਆਉਂਦੇ ਨੇ, ਨਹੀਂ ਤਾਂ ਭੁੱਖਾ-ਤਿਹਾਇਆ ਰਹਿ-ਰਹਿ ਸੁੱਕ-ਸੁੱਕ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ ਉਹੀ ਹਾਲ ਸਾਡਾ ਐ, ਪੁੱਤ ਜੈਲਿਆ ਇਹੋ-ਜਿਹੀ ਔਲਾਦ ਤੋਂ ਕੀ ਕਰਵਾਉਣਾਂ ਸੀ? ਜੋ ਢਿੱਡੋਂ ਜੰਮੀ ਸੂਲੀ ਢੰਗ ਰਹੀ ਐ ਸਾਡਾ ਤਾਂ ਰੱਬ ਵੀ ਨਾ ਬਣਿਆ, ਪੁੱਤਾਂ ਨਾਲੋਂ ਤਾਂ ਇੱਕ ਧੀ ਹੀ ਦੇ ਦਿੰਦਾ, ਜਿਹੜੀ ਦੁੱਖ-ਸੁਖ ਵੇਲੇ ਮਾਂ-ਪਿਓ ਦੀ ਸਾਰ ਤਾਂ ਲੈ ਲੈਂਦੀ ਜੋ ਮਾਂ-ਪਿਓ ਦੇ ਰਿਸ਼ਤੇ ਨੂੰ ਸਮਝਦੀ ਐ ਮਾਂ-ਪਿਓ ਨੂੰ ਦੁੱਖੀ ਸੁਣ ਕੇ ਧੀ ਦਾ ਤਾਂ ਫਿਰ ਵੀ ਕਾਲਜਾ ਮੱਚਦੈ, ਜਿਹੜੀ ਦੁੱਖ-ਸੁੱਖ ਵੇਲੇ ਗਲ ਨਾਲ ਲਾ ਕੇ ਰੱਖਦੀ ਐ” ਮੇਰੀ ਤਾਈ ਲੋਹੇ ਵਾਂਗੂੰ ਐਨੀ ਗਰਮ ਹੋਈ ਬੈਠੀ ਸੀ ਕਿ ਮੈਨੂੰ ਗੱਲ ਕਰਨ ਦਾ ਮੌਕਾ ਨਾ ਦਿੰਦੀ

Punjabi Story

ਮੈਂ ਵਿੱਚੋਂ ਉਸ ਦੀ ਗੱਲ ਟੋਕ ਕੇ ਕਿਹਾ, ”ਤੂੰ ਤਾਂ ਤਾਈ ਹੁਣ ਸਾਰਾ ਗੁੱਭ-ਗੁਬਾਹਟ ਕੱਢ ਲਿਆ ਮੈਨੂੰ ਵੀ ਵਾਰੀ ਦੇ-ਦੇ, ਮੈਂ ਵੀ ਆਪਣੀ ਹੱਡਬੀਤੀ ਤੈਨੂੰ ਦੱਸ ਦਿਆਂ” ਤਾਈ ਕਹਿਣ ਲੱਗੀ, ”ਪੁੱਤ ਜੈਲਿਆ, ਹੁਣ ਤੂੰ ਵੀ ਆਪਣੇ ਮਨ ਦੀ ਭੜਾਸ ਕੱਢ ਲੈ” ਮੈਂ ਆਖਿਆ, ”ਦੇਖ ਤਾਈ ਮੇਰੇ ਘਰੇ ਵੀ ਕਿੰਨਾ ਰੰਗ-ਭਾਗ ਲੱਗਾ ਹੋਇਐ ਪਰ ਨੂੰਹਾਂ-ਪੁੱਤਾਂ ਨੇ ਏਕਾ ਕਰਕੇ ਮੈਥੋਂ ਘਰ ਵਿੱਚ ਦੀ ਸਾਰੀ ਜਾਇਦਾਦ ਖੋਹ ਲਈ ਜਿਹੜੇ ਘਰ ਵਿੱਚ ਮੇਰਾ ਐਨਾ ਮਾਣ-ਤਾਣ ਹੁੰਦਾ ਸੀ, ਅਜੇ ਤਾਂ ਰੱਬ ਦਾ ਸ਼ੁਕਰ ਹੈ ਕਿ ਤੇਰੇ ਵਾਂਗੂੰ ਮੈਂ ਵੀ ਆਪਣੇ ਨਾਂਅ ਮਕਾਨ ਲਵਾਈ ਬੈਠਾਂ,

ਮੈਨੂੰ ਮੇਰੇ ਮਾਂ-ਪਿਓ ਮਰਨ ਲੱਗੇ ਕਹਿ ਗਏ ਸਨ ਕਿ ਪੁੱਤ ਅੱਗੇ ਸਮਾਂ ਬਹੁਤ ਮਾੜਾ ਆ ਰਿਹੈ, ਤੂੰ ਵੀ ਕੁਝ ਨਾ ਕੁਝ ਆਪਣੇ ਨਾਂਅ ਲਵਾ ਲੈ, ਨਹੀਂ ਤਾਂ ਮਗਰੋਂ ਤੇਰਾ ਬੁਰਾ ਹਾਲ ਹੋਊ, ਇਸ ਕਰਕੇ ਘਰ ਵਿੱਚ ਮੇਰੀ ਮਾੜੀ-ਮੋਟੀ ਇੱਜਤ ਹੋਈ ਜਾਂਦੀ ਐ, ਨਹੀਂ ਤਾਂ ਮੈਨੂੰ ਵੀ ਤੁਹਾਡੇ ਵਾਂਗੂੰ ਬਾਹਰਲੇ  ਵਾੜੇ ਦਾ ਮੂੰਹ ਦੇਖਣਾ ਪੈਂਦਾ ਤਾਈ ਤੈਨੂੰ ਤਾਂ ਪਤਾ ਹੀ ਹੈ ਉਹ ਵੀ ਸਮਾਂ ਸੀ, ਜਦੋਂ ਮਾਂ-ਪਿਓ ਨੂੰ ਰੱਬ ਵਾਂਗ ਪੂਜਿਆ ਜਾਂਦਾ ਸੀ, ਤੇ ਹੁਣ ਮਾਂ-ਪਿਓ ਦਾ ਬੁਰਾ ਹਾਲ ਹੁੰਦਾ ਹੈ

ਪੂਜਾ ਕਰਨੀ ਤਾਂ ਦੂਰ ਦੀ ਗੱਲ ਲੱਤਾ-ਬਾਹਾਂ ਭੰਨ੍ਹ ਕੇ ਮੰਜੇ ‘ਤੇ ਸੁੱਟ ਦਿੰਦੇ ਨੇ, ਪਰ ਮਰਿਆਂ ਮਗਰੋਂ ਲੱਡੂ, ਜਲੇਬੀਆਂ, ਗੁਲਾਬ ਜਾਮਣਾਂ ਤੇ ਰਸਗੁੱਲਿਆਂ ਨਾਲ ਡਕਾਉਂਦੇ ਨੇ ਪਰ ਲੋਕਾਂ ਨੂੰ ਤਾਂ ਪਤਾ ਹੀ ਹੁੰਦੈ ਕਿ ਇਨ੍ਹਾਂ ਜਿਉਂਦਿਆਂ ਦੀ ਘਰ ਵਿੱਚ ਕਿੰਨੀ ਕੁ ਸੇਵਾ ਹੁੰਦੀ ਸੀ ਤੇ ਕਿਵੇਂ ਅੱਡੀਆਂ ਰਗੜ-ਰਗੜ ਕੇ ਮਰੇ ਨੇ ਮਗਰੋਂ ਨੱਕ ਰੱਖਣ ਖਾਤਰ ਮਰਿਆਂ ਦਾ ਮਾਣ-ਤਾਣ ਕਰਦੇ ਹਨ” ਤਾਈ ਮੇਰੀਆਂ ਗੱਲਾਂ ਸੁਣ ਕੇ ਮੂੰਹ ਵਿੱਚ ਉਂਗਲਾਂ ਪਾ ਕੇ ਕਹਿਣ ਲੱਗੀ, ”ਵੇ ਪੁੱਤ ਜੈਲਿਆ, ਬੱਸ ਗੱਲ ਇੱਥੇ ਹੀ ਠੱਪਦੇ, ਆਪਾਂ ਜਿੰਨਾ ਚਿਰ ਇਸ ਜੱਗ  ‘ਤੇ ਜੀਵਾਂਗੇ, ਮੁੱਲ ਦੀ ਰੋਟੀ ਖਾਣੀ ਹੀ ਪਊ, ਖਬਰੇ ਇਨ੍ਹਾਂ ਦੇ ਪਿਛਲੇ ਜਨਮ ਦਾ ਲੈਣੇ-ਦੇਣੇ ਦਾ ਸਰਬੰਧ ਇਸ ਤਰ੍ਹਾਂ ਪੂਰਾ ਹੁੰਦਾ ਹੋਵੇ?”

ਜੇ.ਐਸ.ਬਲਿਆਲਵੀ , ਕੁਲਾਰਾਂ (ਪਟਿਆਲਾ), ਮੋ. 99886-68608

ਮਿੰਨੀ ਕਹਾਣੀ: ਆਸ
ਬਿਸ਼ਨੋ ਦੀਆਂ ਲੱਤਾਂ-ਬਾਹਾਂ ਢਲਦੀ ਉਮਰ ਕਾਰਨ ਉਸਦਾ ਸਾਥ ਛੱਡਦੀਆਂ ਜਾ ਰਹੀਆਂ ਸਨ। ਬਿਸ਼ਨੋ ਦੀ ਪੜ੍ਹੀ-ਲਿਖੀ ਨੂੰਹ ਦੀਪੀ ਨੇ ਵੀ ਉਸਨੂੰ ਕਦੇ ਖਿੜੇ ਮੱਥੇ ਪਾਣੀ ਦੀ ਘੁੱਟ ਵੀ ਨਹੀਂ ਸੀ ਫੜਾਈ ਅਤੇ ਨਾ ਹੀ ਉਸਦੇ ਪੁੱਤ, ਜਿਸਨੂੰ ਉਸਨੇ ਖੂਹੀ ਦੇ ਜਾਲ ਪਾ ਕੇ ਲਿਆ ਸੀ, ਨੇ ਕਦੇ ਉਸਦੀ ਸਾਰ ਲਈ ਸੀ।

ਪਰ ਅੱਜ ਤਾਂ ਸਵੇਰ ਤੋਂ ਹੀ ਬਿਸ਼ਨੋਂ ਦੇ ਨੂੰਹ-ਪੁੱਤ ਬਹੁਤ ਖੁਸ਼ ਸਨ। ਦੀਪੀ ਕਹਿੰਦੀ, ”ਚੱਲ ਬੇਬੇ ਅੱਜ ਤੈਨੂੰ ਤੀਰਥਾਂ ਦੇ ਦਰਸ਼ਨ ਕਰਵਾ ਲਿਆਈਏ।” ਇਹ ਗੱਲ ਸੁਣ ਕੇ ਬਿਸ਼ਨੋ ਨੂੰ ਯਕੀਨ ਨਹੀਂ ਸੀ ਹੋ ਰਿਹਾ ਪਰ ਉਸਤੋਂ ਖੁਸ਼ੀ ਵੀ ਸੰਭਾਲੀ ਨਹੀਂ ਸੀ ਜਾ ਰਹੀ । ”ਸੱਚੀਂ ਧੀਏ!”

ਬਿਸ਼ਨੋ ਦਾ ਪੋਤਾ ਹੈਰੀ ਜੋ ਕਿ ਸੱਤਾਂ ਕੁ ਸਾਲਾਂ ਦਾ ਸੀ, ਆਵਦੀ ਦਾਦੀ ਦਾ ਬੜਾ ਮੋਹ ਕਰਦਾ ਸੀ। ਬਿਸ਼ਨੋ ਵੀ ਹੈਰੀ ਦਾ ਬੜਾ ਮੋਹ ਕਰਦੀ।

ਅੱਜ ਹੈਰੀ ਦੇ ਸਕੂਲ ਜਾਣ ਮਗਰੋਂ ਉਹ ਤਿੰਨੋ ਜਣੇ ਤਿਆਰ ਹੋ ਕੇ ਕਾਰ ਵਿੱਚ ਜਾ ਰਹੇ ਸਨ।

ਰਸਤੇ ਵਿੱਚ ਬਿਸ਼ਨੋ ਨੇ ਆਪਣੀ ਨੂੰਹ ਨੂੰ ਸੁਭਾਵਿਕ ਹੀ ਪੁੱਛ ਲਿਆ ਕਿ ਪੁੱਤ ਅਸੀਂ ਕਿਹੜੇ-ਕਿਹੜੇ ਤੀਰਥਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ? ਇਹ ਸੁਣ ਕੇ ਦੀਪੀ ਗੁੱਸੇ ਵਿੱਚ ਬੋਲੀ, ”ਕਿਹੜੇ ਤੀਰਥ ਥੁੱਢੀਏ, ਅਸੀਂ ਤਾਂ ਤੈਨੂੰ ਬਿਰਧ ਆਸ਼ਰਮ ਛੱਡਣ ਜਾ ਰਹੇ ਹਾਂ, ਹੁਣ ਉੱਥੇ ਹੀ ਰਹੀਂ ਸਾਰੀ ਉਮਰ, ਨਾਲੇ ਤੂੰ ਸੌਖੀ ਨਾਲੇ ਅਸੀਂ ਸੌਖੇ।” ਨੂੰਹ-ਪੁੱਤ ਭਾਵੇਂ ਕਿੰਨੇ ਵੀ ਮਾੜੇ ਸਨ ਪਰ ਬਿਸ਼ਨੀ ਨੂੰ ਇਹ ਆਸ ਨਹੀਂ ਸੀ।

ਇਹ ਸੁਣ ਕੇ ਤਾਂ ਜਿਵੇਂ ਬਿਸ਼ਨੀ ਦੇ ਕਾਲਜੇ ‘ਚੋਂ ਰੁੱਗ ਹੀ ਭਰਿਆ ਗਿਆ ਉਸ ਨੇ ਕਾਰ ਚਲਾ ਰਹੇ ਆਪਣੇ ਪੁੱਤ ਦੀਆਂ ਬਥੇਰੀਆਂ ਮਿੰਨਤਾਂ-ਤਰਲੇ ਕੀਤੇ ਪਰ ਕੋਈ ਜਵਾਬ ਦੇਣ ਦੀ ਬਜਾਏ ਉਸਨੇ ਗੱਡੀ ਹੋਰ ਤੇਜ਼ੀ ਨਾਲ ਚਲਾਉਣੀ ਸ਼ੁਰੂ ਕਰ ਦਿੱਤੀ। ਪੱਥਰ ਦਿਲ ਨੂੰਹ-ਪੁੱਤ ਰੱਬ ਵਰਗੀ ਮਾਂ ਨੂੰ ਬਿਰਧ ਆਸ਼ਰਮ ਦਾਖਲ ਕਰਵਾਉਣ ਤੋਂ ਬਾਅਦ ਜਦੋਂ ਘਰ ਪਹੁੰਚੇ ਤਾਂ ਹੈਰੀ ਵੀ ਸਕੂਲੋਂ ਆ ਚੁੱਕਾ ਸੀ ।

ਘਰ ਆਪਣੀ ਦਾਦੀ ਨੂੰ ਨਾ ਦੇਖ ਕੇ ਉਸਨੇ ਆਪਣੀ ਮਾਂ ਤੋਂ ਪੁੱਛਿਆ, ”ਮਮਾ, ਦਾਦੀ ਜੀ ਕਿੱਥੇ ਨੇ?” ਬੇਟਾ ਦਾਦੀ ਜੀ ਨੂੰ ਕੁਝ ਦਿਨਾਂ ਲਈ ਤੀਰਥਾਂ ਦੇ ਦਰਸ਼ਨਾਂ ਲਈ ਯਾਤਰਾ ‘ਤੇ ਭੇਜਿਆ ਹੈ।” ਮੰਮੀ ਦੀ ਗੱਲ ਸੁਣ ਕੇ ਹੈਰੀ ਖੁਸ਼ ਹੁੰਦਾ ਹੋਇਆ ਬੋਲਿਆ, ”ਮਮਾ-ਪਾਪਾ ਤੁਸੀਂ ਕਿੰਨੇ ਚੰਗੇ ਹੋ, ਜਦੋਂ ਤੁਸੀਂ ਵੀ ਦਾਦੀ ਵਾਂਗੂੰ ਬੁੱਢੇ ਹੋ ਜਾਉਗੇ ਤਾਂ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਸਾਰੇ ਤੀਰਥਾਂ ਦੇ ਦਰਸ਼ਨਾਂ ਲਈ ਭੇਜ ਦੇਵਾਂਗਾ।” ਹੈਰੀ ਦੀ ਗੱਲ ਸੁਣ ਕੇ ਦੋਵੇਂ ਪਤੀ-ਪਤਨੀ ਇੱਕ-ਦੂਜੇ ਦੇ ਮੂੰਹ ਵੱਲ ਵੇਖਣ ਲੱਗੇ, ਸ਼ਾਇਦ ਉਹਨਾਂ ਨੂੰ ਆਪਣੇ ਛੋਟੇ ਜਿਹੇ ਪੁੱਤਰ ਤੋਂ ਅਜਿਹੇ ਜਵਾਬ ਦੀ ਆਸ ਨਹੀਂ ਸੀ।

ਅਮਨਪ੍ਰੀਤ ਕੌਰ ਢੁੱਡੀ,

ਸਰਕਾਰੀ ਮਿਡਲ ਸਕੂਲ, ਮੰਡ ਵਾਲਾ

(ਫਰੀਦਕੋਟ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਭੈਣੋ ਤੇ ਭਰਾਵੋ
ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ,

ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ

ਭੈਣੋ ਤੇ ਭਰਾਵੋ….

ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ,

ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ

ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ,

ਭੈਣੋ ਤੇ ਭਰਾਵੋ….

ਹੱਕ ਦੀ ਕਮਾਈ ਨਾਲ ਸਦਾ ਪੇਟ ਭਰਿਓ,

ਤਨੋ-ਮਨੋ ਮਾਪਿਆਂ ਦੀ ਸੇਵਾ ਖੂਬ ਕਰਿਓ

ਲੋੜਵੰਦ ਲੋਕਾਂ ਲਈ ਤਿੱਲ-ਫੁੱਲ ਚਾੜ੍ਹਿਓ,

ਭੈਣੋ ਤੇ ਭਰਾਵੋ….

ਚੰਗੇ ਗੀਤ ਸੁਣਿਓ ਤੇ ਚੰਗਾ ਸਾਹਿਤ ਪੜ੍ਹਿਓ,

‘ਧਰਮੀ ਤੁੰਗਾਂ’ ਆਖੇ ਇੱਕ-ਦੂਜੇ ਨਾਲ ਖੜ੍ਹਿਓ

ਸੁਬ੍ਹਾ ਉੱਠ ਸੈਰ ਕਰ ਸਿਹਤ ਨੂੰ ਸ਼ਿੰਗਾਰਿਓ,

ਭੈਣੋ ਤੇ ਭਰਾਵੋ….

ਧਰਮੀ ਤੁੰਗਾਂ, ਤੁੰਗਾਂ (ਸੰਗਰੂਰ)

ਮੋ. 98150-78408

ਕੀ ਹੋ ਰਿਹਾ ?

ਦੱਸੋ ਬਈ ਦੱਸੋ ਕਿੱਥੇ ਕੀ-ਕੀ ਹੋ ਰਿਹਾ,

ਕਿਹੜਾ ਬੈਠ ਕੇ ਏ ਸੀ ਵਿਚ ਖਾ ਰਿਹਾ,

ਕੀਹਦਾ ਖੂਨ ਬਣ ਕੇ ਪਸੀਨਾ ਚੋਅ ਰਿਹਾ

ਦੱਸੋ ਬਈ ਦੱਸੋ….

ਗੱਲ ਕਿਸੇ ਧੁੱਪ ਵਿਚ ਸੜਦੇ ਕਿਸਾਨ ਦੀ ਦੱਸੋ,

ਰੋਟੀ ਲਈ ਤੜਫ ਰਹੀ ਬੇਵੱਸ ਜਾਨ ਦੀ ਦੱਸੋ,

ਕੌਣ ਬਿਨਾ ਕੰਮ ਕੀਤੇ ਖਾ ਕੇ ਸੌਂ ਰਿਹਾ

ਦੱਸੋ ਬਈ ਦੱਸੋ….

ਵੋਟਾਂ ਲੈ ਕੇ ਲੁਕ ਗਈ ਜੋ ਸਰਕਾਰ ਬਾਰੇ ਦੱਸੋ,

ਲੱਖਾਂ ਕਰੋੜਾਂ ਖਾ ਗਿਆ ਭ੍ਰਿਸ਼ਟਾਚਾਰ ਬਾਰੇ ਦੱਸੋ,

ਕੌਣ ਹਾਲੇ ਵੀ ਦੱਸੋ ਸੱਚ ਲਕੋ ਰਿਹਾ

ਦੱਸੋ ਬਈ ਦੱਸੋ….

ਦੇਸ਼ ਦੇ ਮਾੜੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ,

ਜ਼ੁਲਮ ਦੇ ਅੱਗੇ ਕਿਸਨੇ ਖੜ੍ਹੀ ਕੀਤੀ ਧੌਣ ਹੈ,

ਕਿਸਦਾ ਬੁੱਤ ਵਿਚ ਚੌਂਕ ਦੇ ਰੋ ਰਿਹਾ

ਦੱਸੋ ਬਈ ਦੱਸੋ….

ਘੁਣ ਵਾਂਗਰਾਂ ਖਾ ਗਿਆ ਹੈ ਨਸ਼ਾ ਜਵਾਨੀ,

ਨਾ ਦੇਖਣ ਚੰਗਾ-ਮਾੜਾ ਕਰਦੇ ਨੇ ਮਨਮਾਨੀ,

ਕੌਣ ਹੈ ਦੋਸ਼ੀ ਜੋ ਭਵਿੱਖ ਡਬੋ ਰਿਹਾ

ਦੱਸੋ ਬਈ ਦੱਸੋ….

ਜੀਤ ਹਰਜੀਤ,

ਪ੍ਰੀਤ ਨਗਰ,ਸੰਗਰੂਰ

ਮੋ. 97816-77772

ਫੁੱਟਦੇ ਝਰਨੇ

ਮੇਰੇ ਦਿਲ ‘ਚੋਂ ਫੁੱਟਦੇ ਝਰਨੇ ਬਣ ਜੋ ਵਹਿੰਦੇ ਨੇ,

ਖੁਦਾ ਹੈਰਤ ਦੀ ਗੱਲ ਓਹੀ ਪਾਗਲ ਕਹਿੰਦੇ ਨੇ

ਉਸ ਅਜੀਜ ਦੇ ਅਦਬ ਲਈ ਸਿਰ ਝੁਕ ਜਾਂਦਾ,

ਫਿਰ ਆਪ-ਮੁਹਾਰੇ ਸਜਦੇ ਹੁੰਦੇ ਰਹਿੰਦੇ ਨੇ

ਸਭ ਰੰਗ ਫਿੱਕੇ ਲੱਗਦੇ ਮੈਨੂੰ ਓਹਦੇ ਸਾਵੇਂ ਜੀ,

ਸੂਰਜ ਚੰਨ ਖੌਰੇ ਕਿੱਦਾਂ ਇਹ ਸਭ ਸਹਿੰਦੇ ਨੇ

ਦਿਲ ਢੇਰੀ ਹੋ ਜਾਂਦਾ ਕਰਦੇ ਤਸਲੀਮ ਜਦੋਂ,

ਉਹਦੇ ਮਾਖਿਓਂ ਮਿੱਠੇ ਬੋਲ ਜਦ ਕੰਨੀਂ ਪੈਂਦੇ ਨੇ

ਰੁਖਸਤ ਨਾ ਦਿਲੋਂ ਕਰਦੇ ਦਿਲ ਤਾਂ ਹੀ ਡਰਦਾ ਏ,

ਰੁੱਸ ਜੇ, ਅੰਬਰੀਂ ਲੱਗੇ ਮਹਿਲ ਸੋਚਾਂ ਦੇ ਢਹਿੰਦੇ ਨੇ

ਓਹਦੇ ਮੇਚ ਦਾ ਅੱਖਰ ਵੀ ਨਾ ਲਿਖ ਹੋਇਆ,

ਭਾਵੇਂ ਜਾਦੂਗਰ ਮੈਨੂੰ ਸ਼ਬਦਾਂ ਦੀ ਉਂਝ ਕਹਿੰਦੇ ਨੇ

ਹਰਪ੍ਰੀਤ ਕੌਰ ਘੁੰਨਸ

ਮੋ: 97795-20194

ਪੁਕਾਰ

ਸਮਝ ਨਾ ਆਵੇ ਸਿੰਗਰਾਂ ਦੀ ਸੋਚ ਦੀ,

ਦੇ ਕੇ ਪੰਪ ਜੱਟਾਂ ਦੀ ਐ ਮੰਜੀ ਠੋਕ’ਤੀ

ਜੱਟਾਂ ਦੇ ਪੁੱਤ ਵਿਹਲੇ ਪੈਲੀ ਠੇਕੇ ਕਰਕੇ,

ਲਾਉਂਦੇ ਬੁਲਟਾਂ ‘ਤੇ ਗੇੜੀ ਡੱਬ ਪਿਸਟਲ ਭਰਕੇ

ਕਰਜਾ ਚੁੱਕ ਦਿਖਾਉਂਦੇ ਫੋਕੀ ਸ਼ਾਨ ਏ,

ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ ਤਾਲਿਬਾਨ ਏ

ਜਾ ਕੇ ਪਿਛਾਵਰ ਪੁੱਛੋ ਉਹਨਾ ਮਾਵਾਂ ਨੂੰ,

ਪੈ ਗਿਆ ਏ ਡਾਕਾ ਜਿਹਨਾਂ ਦਿਆਂ ਚਾਵਾਂ ਨੂੰ

ਦਰਦ ਗੋਲੀਆਂ ਦਾ ਬੱਸ ਉਹੀ ਜਾਣਦੇ,

ਅੱਖਾਂ ਸਾਵੇਂ ਮਰੇ ਨੇ ਜਿਹਨਾਂ ਦੇ ਹਾਣ ਦੇ

ਲੁਕ ਬੈਂਚਾਂ ਥੱਲੇ ਬਚਾਈ ਜਿਹਨਾਂ ਜਾਨ ਏ,

ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…

ਕੀਤਾ ਬਦਨਾਮ ਸੱਸੀ ਸੋਹਣੀ ਹੀਰ ਨੂੰ,

ਸਹਿਬਾਂ ਹੱਥੀਂ ਗੋਲੀ ਮਾਰਦੀ ਸ਼ਮੀਰ ਨੂੰ

ਸੋਹਣਾ ਸੱਭਿਆਚਾਰ ਇਨ੍ਹਾਂ ਕੀਤਾ ਗੰਧਲਾ,

ਭੁੱਬਾਂ ਮਾਰ ਰੋਂਦਾ ਏ ਪੰਜਾਬ ਰੰਗਲਾ

ਪਵਿੱਤਰ ਪਿਆਰ ਇਨ੍ਹਾਂ ਕੀਤਾ ਬਦਨਾਮ ਏ,

ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…

ਦੁਤਾਲ ਵਾਲਾ ਗਿੱਲ ਅਰਜ ਗੁਜ਼ਾਰਦਾ

ਵਾਸਤਾ ਵੀ ਪਾਵੇ ਮਾਂ ਬੋਲੀ ਦੇ ਪਿਆਰ ਦਾ

ਬਾਬੇ ਗੁਰਦਾਸ ਜਿਹੇ ਗੀਤ ਗਾ ਲਵੋ,

ਕੁਰਾਹੇ ਪੈਂਦੀ ਜਵਾਨੀ ਨੂੰ ਬਚਾ ਲਵੋ

ਲੋਕਾਂ ਲਈ ਗਾਇਕ ਸੀਸ਼ੇ ਦੇ ਸਮਾਨ ਏ,

ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…

ਦਰਸ਼ਨ (ਗਿੱਲ ਦੁਤਾਲ)

ਮੋ. 99880-32249

ਸਾਹਾਂ ਦੀ ਡੋਰ

ਰਾਤ ਦੇ ਹਨ੍ਹੇਰ ਨਾਲ, ਗਮਾਂ ਵਾਲੇ ਢੇਰ ਨਾਲ,

ਅੱਜ ਦੀ ਨਹੀਂ ਸਾਂਝ ਸਾਡੀ ਚਿਰਾਂ ਤੋਂ ਪੁਰਾਣੀ ਏ।

ਹਿਜ਼ਰਾਂ ਦੀ ਲਾਟ ਵਾਂਗ ਕੋਹਾਂ ਲੰਮੀ ਵਾਟ ਵਾਂਗ,

ਅੱਖੀਆਂ ਦੇ ਹੰਝੂ ਸਾਡੇ ਗੰਗਾ ਵਾਲਾ ਪਾਣੀ ਏ।

ਟੁੱਟੀ ਹੋਈ ਡੋਰ ਨੂੰ, ਗਲ਼ ਲਾਇਆ ਥੋਹਰ ਨੂੰ,

ਰੋਹੀ ਵਾਲੇ ਰੁੱਖ ਦੀ ਵੀ ਛਾਂ ਕਿਸੇ ਮਾਣੀ ਏ?

ਫੱਟ ਬੰਨ੍ਹੀ ਲੀਰ ਵਾਂਗ, ਦੇਖਣ ਨੂੰ ਕਰੀਰ ਵਾਂਗ,

ਜ਼ਿੰਦਗੀ ਤਾਂ ਬੱਸ ਸਾਡੀ ਕੰਡਿਆਂ ਦੀ ਟਾਹਣੀ ਏ।

ਜੜ੍ਹ ਦੀ ਸਿਉਂਕ ਵਾਂਗ, ਮੌਤ ਵਾਲੇ ਖੌਫ਼ ਵਾਂਗ,

ਕਲਮ ਨੇ ਛਾਪੀ ਹੈ ਜੋ ਸੱਚ ਦੀ ਕਹਾਣੀ ਏ।

ਸਾਹਾਂ ਦੀ ਜੋ ਡੋਰ ਏ, ਬੜੀ ਕਮਜ਼ੋਰ ਏ,

ਛੱਡ ‘ਬਲਵਿੰਦਰਾ’ ਵੇ ਟੁੱਟ ਇਹ ਜਾਣੀ ਏ।

ਬਲਵਿੰਦਰ ਰਾਏ,

ਦੋਦਾ (ਸ੍ਰੀ ਮੁਕਤਸਰ ਸਾਹਿਬ)

ਮੋ. 93573-05252

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਗਰਮੀ-ਸਰਦੀ
ਜੇਠ-ਹਾੜ ਦੀ ਗਰਮੀ ਦੇ ਵਿੱਚ,

ਤਨ ਸਾੜ ਦੀਆਂ ਗਰਮ ਹਵਾਵਾਂ

ਸਿਖ਼ਰ ਦੁਪਹਿਰੇ ਗੁੱਲ ਬਿਜਲੀ,

ਫਿਰ ਭਾਲਦੇ ਰੁੱਖਾਂ ਦੀਆਂ ਛਾਵਾਂ

ਜਦ ਠੰਢੀ ਛਾਂ ਦਾ ਸੁਖ ਮਾਣਦੇ,

ਫਿਰ ਚੇਤੇ ਆਉਂਦੀਆਂ ਮਾਵਾਂ

ਲੱਗਣ ਮਾਂ ਦੀ ਛਾਂ ਵਰਗੀਆਂ,

ਸੱਚ-ਮੁੱਚ ਇਹ ਰੁੱਖਾਂ ਦੀਆਂ ਛਾਵਾਂ

ਪੋਹ-ਮਾਘ ਮਹੀਨੇ ਦੇ ਵਿੱਚ ਸਰਦੀ,

ਬਣ-ਬਣਕੇ ਜਦ ਹੈ ਆਉਂਦੀ

ਸੀਤ ਲਹਿਰ ਤੇ ਬਰਫਬਾਰੀ ਨਾਲ,

ਫਿਰ ਆਪਣਾ ਰੰਗ ਦਿਖਆਉਂਦੀ

ਹਰ ਕੋਈ ਧੁੱਪ ਨੂੰ ਲੱਭਦਾ ਫਿਰਦਾ,

ਸੂਰਜ ਉੱਤੇ ਧੁੰਦ,ਆਪਣੀ ਚਾਦਰ ਪਾਉਂਦੀ

ਧੁੰਦ ਦੇ ਬੱਦਲ ਉੱਡ ਜਾਂਦੇ ਜਦ,

ਫਿਰ ਸੂਰਜ ਮੁੱਖ ਦਿਖਾਉਂਦਾ

ਚਿਹਰੇ ਸਭ ਦੇ ਖਿੜ ਜਾਂਦੇ ਫਿਰ,

ਹਰ ਕੋਈ ਰੱਬ ਦਾ ਸ਼ੁਕਰ ਮਨਾਉਂਦਾ

ਕਿੰਨੀ ਮਰਜੀ ਅੱਗ ਸੇਕੀਏ,

ਜਾਂਦੀ ਧੁੱਪ ਬਿਨਾ ਨਾ ਸਰਦੀ

ਧੁੱਪ ਦੀ ਨਿੱਘ ਤਾਂ ਲੱਗਦੀ ਮੈਨੂੰ,

ਸੱਚੀਂ ਮਾਂ ਦੀ ਬੁੱਕਲ ਵਰਗੀ

ਲੋੜ ਪੈਣ ‘ਤੇ ਚੇਤੇ ਕਰਦੇ,

ਰੁੱਖਾਂ ਧੁੱਪਾਂ ਛਾਵਾਂ ਨੂੰ

ਜਦ ਕੋਈ ਲੋੜ ਨਾ ਹੁੰਦੀ,

ਵੇਖੇ ਮਾਰਦੇ ਠ੍ਹੋਕਰ ਮਾਵਾਂ ਨੂੰ

ਗਰਮੀ ਵੇਲੇ ਧੁੱਪ ਨਾ ਚੰਗੀ,

ਨਾ ਚੰਗੀ ਲੱਗਦੀ,ਸਰਦੀ ਦੇ ਵਿੱਚ ਛਾਂ

ਬਹੁਤਿਆਂ ਨੂੰ ਚੰਗੇ ਲੱਗਦੇ ਨਹੀਂ

ਬਿਰਧ ਆਸ਼ਰਮ ਦੇ ਵਿੱਚ,

ਛੱਡ ਆਉਂਦੇ ਪਿਓ-ਮਾਂ

ਜਸਵੰਤ ਘਾਰੂ ਮਸੀਤਾਂ

ਮੋ: 99968-95308

ਹਿੰਮਤ

ਜਿਹੜਾ ਕਰਦਾ ਤੁਰਨ ਦੀ ਹਿੰਮਤ ਨਹੀਂ,

ਉਸ ਨੂੰ ਮਿਲ ਸਕਦੀ ਕਦੇ ਮੰਜ਼ਲ ਨਹੀਂ

ਕਿੰਜ ਹੋਵੇ ਵਰਖਾ ਵਕਤ ਸਿਰ,

ਆਦਮੀ ਨੇ ਛੱਡੇ ਜਦ ਜੰਗਲ ਨਹੀਂ

ਗ਼ਮ ਤੇ ਖੁਸ਼ੀਆਂ ਜ਼ਿੰਦਗੀ ਦਾ ਅੰਗ ਨੇ,

ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ

ਜ਼ਿੰਦਗੀ ਦੇ ਸਫਰ ਨੂੰ ਤੈਅ ਕਰਦਿਆਂ,

ਕੋਈ ਪੱਕਾ ਵੈਰੀ ਜਾਂ ਮਿੱਤਰ ਨਹੀਂ

ਝੂਠਿਆਂ ਨੂੰ ਮਾਣ ਮਿਲਦਾ ਹੈ ਬੜਾ,

ਸੱਚਿਆਂ ਦੇ ਵੱਜੇ ਕਦ ਪੱਥਰ ਨਹੀਂ?

‘ਨ੍ਹੇਰੇ ਵਿੱਚ ਦੀਵੇ ਜਗਾਣੇ ਪੈਂਦੇ ਨੇ,

ਦੂਰ ਕਰਦੇ ‘ਨ੍ਹੇਰੇ ਨੂੰ ਜੁਗਨੂੰ ਨਹੀਂ

ਜਿਸਦਾ ਪਾਣੀ ਪੰਛੀ ਪੀ ਸਕਦੇ ਨਹੀਂ,

ਕੋਈ ਕੀਮਤ ਰੱਖਦਾ ਉਹ ਸਾਗਰ ਨਹੀਂ

ਮਹਿੰਦਰ ਸਿੰਘ ਮਾਨ

ਰੱਕੜਾਂ ਢਾਹਾ (ਸ਼.ਭ.ਸ.ਨਗਰ)

ਮੋ. 99158-03554