Less - Sach Kahoon Punjabi

ਭਾਰਤ-ਪਾਕਿਸਤਾਨ ਦਰਮਿਆਨ ਕ੍ਰਿਕਟ ਦੀ ਸੰਭਾਵਨਾ ਘੱਟ: ਵਸੀਮ ਖਾਨ
ਲਾਹੌਰ | ਪਾਕਿਸਤਾਨ ਕ੍ਰਿਕਟ ਬੋਰਡ ਦੇ ਨਵੇਂ ਪ੍ਰਬੰਧ ਡਾਇਰੈਕਟਰ ਵਸੀਮ ਖਾਨ ਦਾ ਮੰਨਣਾ ਹੈ ਕਿ ਨੇੜਲੇ ਭਵਿੱਖ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਦੁਵੱਲੀ ਕ੍ਰਿਕਟ ਸੀਰੀਜ ਖੇਡ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਦੋਵੇਂ ਟੀਮਾਂ ਨੂੰ ਮੈਦਾਨ ‘ਤੇ ਲਿਆਉਣ ਲਈ ਨਵੀਂ ਰਣਨੀਤੀ ਅਪਣਾਉਣ ਦੀ ਜ਼ਰੂਰਤ ਹੈ

ਲੇਸਟਰਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਇਸ ਹਫਤੇ ਪੀਸੀਬੀ ਦੇ ਪ੍ਰਬੰਧ ਡਾਇਰੈਕਟਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਲਾਹੌਰ ‘ਚ ਪੱਤਰਕਾਰਾਂ ਨੂੰ ਇਹ ਗੱਲ ਕਹੀ ਵਸੀਮ ਖਾਨ ਨੇ ਭਾਰਤ-ਪਾਕਿਸਤਾਨ ਦਰਮਿਆਨ ਕ੍ਰਿਕਟ ਖੇਡੇ ਜਾਣ ਸਬੰਧੀ ਸਵਾਲ ਪੁੱਛੇ ਜਾਣ ‘ਤੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਚੁਣੋਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਹੱਲ ਛੇਤੀ ਨਿੱਕਲੇਗਾ ਭਾਰਤ ‘ਚ ਚੋਣਾਂ ਹੋਣ ਵਾਲੀਆ ਹਨ ਇਸ ਲਈ ਨੇੜਲੇ ਭਵਿੱਖ ‘ਚ ਕੂਝ ਨਹੀਂ ਹੋਣ ਵਾਲਾ ਹੈ ਪਰ ਪੀਸੀਬੀ ਪ੍ਰਧਾਨ ਅਹਿਸਾਨ ਮਨੀ ਅਤੇ ਅਸੀਂ ਸਾਰਿਆਂ ਨੇ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਕਰ ਰਹੇ ਹਾਂ

ਪੀਸੀਬੀ ਦੇ ਪ੍ਰਬੰਧ ਡਾਇਰੈਕਟਰ ਨੇ ਕਿਹਾ ਕਿ ਅਸੀਂ ਲਗਾਤਾਰ ਭਾਰਤ ਨਾਲ ਕ੍ਰਿਕਟ ਖੇਡਣ ਨੂੰ ਲੈ ਕੇ ਕਹਿੰਦੇ ਰਹਿੰਦੇ ਹਾਂ ਪਰ ਸਾਨੂੰ ਅਜਿਹੀਆਂ ਸਥਿਤੀਆਂ ਬਣਾਉਣ ਦੀ ਜ਼ਰੂਰਤ ਹੈ ਕਿ ਜਦੋਂ ਭਾਰਤ ਵੱਲੋਂ ਵੀ ਕ੍ਰਿਕਟ ਖੇਡਣ ਦੀ ਤਜਵੀਜ਼ ਆਵੇ ਇਹ ਕਾਫੀ ਦੁੱਖ ਵਾਲੀ ਗੱਲ ਹੈ ਕਿ ਅਸੀਂ ਭਾਰਤ ਖਿਲਾਫ ਨਹੀਂ ਖੇਡ ਰਹੇ ਹਾਂ ਪਰ ਇਨ੍ਹਾਂ ਸਾਰਿਆਂ ਦੇ ਬਾਵਜ਼ੂਦ ਜਿੰਦਗੀ ਚੱਲ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਲੀਜ਼ੈਂਡ ਤੋਂ ਘੱਟ ਨਹੀਂ ਸਿੰਧੂ
ਭਾਰਤੀ ਬੈਡਮਿੰਟਨ ਖਿਡਾਰੀਆਂ ਦੇ ਵੱਡੇ ਟੂਰਨਾਮੈਂਟਾਂ ‘ਚ ਅਸਫਲਤਾਵਾਂ ਦੇ ਕਾਫ਼ੀ ਲੰਮੇ ਦੌਰ ਤੋਂ ਬਾਅਦ ਆਖ਼ਰ ਸਾਲ ਦੇ ਅਖ਼ੀਰ ‘ਚ ਭਾਰਤ ਦੀ ਨੰਬਰ ਇੱਕ ਬੈਡਮਿੰਟਨ ਖਿਡਾਰੀ ਪੁਸਰਲਾ ਵੈਂਕਟ ਸਿੰਧੂ (ਪੀ. ਵੀ. ਸਿੰਧੂ) ਨੇ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਪਾਰ ਪਾਉਂਦਿਆਂ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਆਪਣਾ ਖ਼ਿਤਾਬੀ ਸੋਕਾ ਹੀ ਨਹੀਂ ਖਤਮ ਕੀਤਾ ਸਗੋਂ ਲੰਮੇ ਸਮੇਂ ਬਾਅਦ ਬੈਡਮਿੰਟਨ ‘ਚ ਵਿਸ਼ਵ ਪੱਧਰ ਦਾ ਕੋਈ ਖ਼ਿਤਾਬ ਭਾਰਤ ਦੀ ਝੋਲੀ ‘ਚ ਪਾ ਦਿੱਤਾ ਤੇ ਇਸ ਦੇ ਨਾਲ ਸਿੰਧੂ ਇਹ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਵੀ ਬਣ ਗਈ ਅਸਲ ‘ਚ ਕਾਫ਼ੀ ਲੰਮੇ ਸਮੇਂ ਤੋਂ ਸਿੰਧੂ ਨੂੰ ਫਾਈਨਲ ਮੁਕਾਬਲਿਆਂ ‘ਚ ਹਾਰਦੇ ਦੇਖਣ ਵਾਲੇ ਲੋਕਾਂ ਨੂੰ ਸਿੰਧੂ ਤੋਂ ਕਿਸੇ ਖ਼ਿਤਾਬ ਦਾ ਇੰਤਜ਼ਾਰ ਸੀ ਅਤੇ ਸਾਲ ਦੇ ਅੰਤ ‘ਚ ਸਿੰਧੂ ਨੇ ਬੈਡਮਿੰਟਨ ਦੀਆਂ ਧੁਰੰਦਰਾਂ ਨੂੰ ਹਰਾ ਕੇ ਇਸ ਸ਼ਾਨਦਾਰ ਜਿੱਤ ਨਾਲ ਸਭ ਨੂੰ ਖੁਸ਼ੀ ‘ਚ ਖੀਵੇ ਕਰ ਦਿੱਤਾ ਹੈ

ਆਦਮੀ ਦੀ ਜ਼ਿੰਦਗੀ ‘ਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਉਸਨੂੰ ਉਸਦੀ ਮਿਹਨਤ ਜਾਂ ਉਸ ਦੇ ਹੁਨਰ ਜਾਂ ਕਲਾ ਦਾ ਵਾਜ਼ਬ ਮੁੱਲ ਨਹੀਂ ਪੈਂਦਾ ਅਤੇ ਉਸਨੂੰ ਕਾਫ਼ੀ ਕੁਝ ਨਾਕਾਰਾਤਮਕ ਵੀ ਸੁਣਨਾ ਪੈਂਦਾ ਹੈ 2016 ‘ਚ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਵੀ ਇਸ ਤਰ੍ਹਾਂ ਦੇ ਦੌਰ ‘ਚੋਂ ਹੀ ਪਿਛਲੇ ਲਗਭਗ ਦੋ ਸਾਲਾਂ ਤੋਂ ਲੰਘਦੀ ਆ ਰਹੀ ਸੀ

ਆਂਧਰ ਪ੍ਰਦੇਸ਼ ਦੀ ਸਿੰਧੂ ਨੇ ਇਸ ਸਾਲ ਪੰਜ ਫਾਈਨਲ ‘ਚ ਹਾਰ ਦਾ ਸਾਹਮਣਾ ਕੀਤਾ ਜਦੋਂਕਿ ਪਿਛਲੇ ਲਗਾਤਾਰ ਸੱਤ ਫਾਈਨਲ ‘ਚ ਹਾਰ ਤੋਂ ਬਾਅਦ ਸਿੰਧੂ ਨੇ ਇਹ ਨਾਮਵਰ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਹੈ ਹਾਲਾਂਕਿ ਇਹਨਾਂ ਟੂਰਨਾਮੈਂਟਾਂ ‘ਚ ਫਾਈਨਲ ਤੱਕ ਦਾ ਸਫ਼ਰ ਤੈਅ ਕਰਨਾ ਵੀ ਬਹੁਤ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ਪਰ ਮੀਡੀਆ ਨੇ ਉਸਨੂੰ ਇਹਨਾਂ ਨਤੀਜਿਆਂ ਕਾਰਨ ਫਾਈਨਲ ‘ਚ ਜਿੱਤ ਦਾ ਦਮ ਨਾ ਰੱਖਣ ਵਾਲੀ ਖਿਡਾਰੀ ਦੀ ਦਿੱਖ਼ ਦੇਣੀ ਸ਼ੁਰੂ ਕਰ ਦਿੱਤੀ ਸੀ ਮੀਡੀਆ ਦੇ ਕੁਝ ਵਰਗ ਨੇ ਤਾਂ ਉਸਦੀਆਂ ਪ੍ਰਾਪਤੀਆਂ ਨੂੰ ਅੱਖੋਂ ਪਰੋਖੇ ਕਰਕੇ ਉਸਨੂੰ ‘ਚੋਕਰ’ ਤੱਕ ਦਾ ਦਰਜਾ ਦੇ ਦਿੱਤਾ ਜੋ ਵੱਡੇ ਖ਼ਿਤਾਬ ਨੂੰ ਜਿੱਤਣ ਦਾ ਦਮ ਹੀ ਨਹੀਂ ਰੱਖਦੀ ਪਰ ਦੇਰ ਆਏ, ਦਰੁਸਤ ਆਏ ਵਾਲੀ ਕਹਾਵਤ ਨੂੰ ਸਹੀ ਸਾਬਤ ਕਰਦਿਆਂ ਸਿੰਧੂ ਨੇ ਆਖ਼ਰ ਸਾਲ ਦੇ ਅੰਤ ‘ਚ ਇਸ ਇੱਕ ਹੀ ਟੂਰਨਾਮੈਂਟ ‘ਚ ਵਿਸ਼ਵ ਨੰ. ਇੱਕ ਤਾਈਪੇ ਦੀ ਤਾਈ, ਵਿਸ਼ਵ ਨੰ. ਦੋ ਜਪਾਨ ਦੀ ਅਕਾਨੇ ਯਾਮਾਗੁਚੀ ਵਰਗੀਆਂ ਖਿਡਾਰਨਾਂ ਨੂੰ ਹਰਾ ਕੇ ਨਾ ਸਿਰਫ਼ ਪਿਛਲੀਆਂ ਹਾਰਾਂ ਦਾ ਬਦਲਾ ਲਿਆ ਸਗੋਂ ਸੌ ਸੁਨਿਆਰ ਦੀ ਇੱਕ ਲੁਹਾਰ ਦੀ, ਵਾਲੀ ਗੱਲ ਨੂੰ ਸਾਰਥਿਕ ਕਰਦਿਆਂ ਵਿਸ਼ਵ ਦੇ ਸਭ ਤੋਂ ਚੁਣੌਤੀਪੂਰਨ ਟੂਰਨਾਮੈਂਟ ‘ਚ ਜਿੱਤ ਨਾਲ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਅਹਿਸਾਸ ਕਰਵਾ ਕੇ ਅਲੋਚਕਾਂ ਦੇ ਮੂੰਹ ‘ਤੇ ਵੀ ਤਾਲਾ ਜੜ ਦਿੱਤਾ ਵਿਸ਼ਵ ਟੂਰ ਫਾਈਨਲਜ਼ ਟੂਰਨਾਮੈਂਟ ‘ਚ ਵਿਸ਼ਵ ਦੇ ਚੋਟੀ ਰੈਂਕਿੰਗ ਦੇ ਖਿਡਾਰੀ ਹੀ ਹਿੱਸਾ ਲੈਂਦੇ ਹਨ ਅਤੇ ਉਹਨਾਂ ਨੂੰ ਹਰਾ ਕੇ ਖ਼ਿਤਾਬ ਜਿੱਤਣਾ ਬਿਨਾਂ ਸ਼ੱਕ ਇੱਕ ਅਸਾਧਾਰਨ ਪ੍ਰਾਪਤੀ ਕਿਹਾ ਜਾ ਸਕਦਾ ਹੈ ਇਸ ਟੂਰਨਾਮੈਂਟ ਤੋਂ ਸਿੰਧੂ ਦੇ ਮਾਨਸਿਕ ਤੌਰ ‘ਤੇ ਵੀ ਦ੍ਰਿੜਤਾ ਦਾ ਪਤਾ ਲੱਗਾ ਜੋ ਕਿ ਉਸਨੇ ਵਿਸ਼ਵ ਦੀਆਂ ਇਹਨਾਂ ਚੋਟੀ ਦੀਆਂ ਖਿਡਾਰਨਾਂ ਹੱਥੋਂ ਪਿਛਲੀਆਂ ਹਾਰਾਂ ਦੇ ਦਬਾਅ ਨੂੰ ਭਾਰੂ ਨਹੀਂ ਹੋਣ ਦਿੱਤਾ

ਅਸਲ ‘ਚ ਸਿੰਧੂ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਉਸਨੂੰ ਲਗਭਗ ਪਿਛਲੇ ਡੇਢ ਸਾਲ ਤੋਂ ਵੱਡੇ ਟੂਰਨਾਮੈਂਟਾਂ ‘ਚ ਫਾਈਨਲ ਦੀ ਹਾਰ ਦਾ ਡੰਗ ਝੱਲਣਾ ਪਿਆ ਜਿਸ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਉਸਦਾ ਫ਼ਾਈਨਲ ਮੁਕਾਬਲਿਆਂ ‘ਚ ਹਮੇਸ਼ਾ ਹੀ ਵਿਸ਼ਵ ਦੀਆਂ ਚੋਟੀ 10 ਖਿਡਾਰਨਾਂ ਨਾਲ ਹੀ ਟਾਕਰਾ ਹੋਇਆ ਜਿਨ੍ਹਾਂ ਵਿੱਚੋਂ ਕੁਝ ਸਮੇਂ-ਸਮੇਂ ਵਿਸ਼ਵ ਨੰਬਰ ਇੱਕ ਵੀ ਰਹੀਆਂ 2018 ‘ਚ ਸਿੰਧੂ ਭਾਵੇਂ ਕੋਈ ਫਾਈਨਲ ਮੁਕਾਬਲਾ ਨਹੀਂ ਜਿੱਤੀ ਸੀ ਪਰ ਇਸ ਸਾਲ ਸਾਰੇ ਵੱਡੇ ਟੂਰਨਾਮੈਂਟਾਂ ‘ਚ ਉਸਨੇ ਇਤਿਹਾਸਕ ਪ੍ਰਾਪਤੀਆਂ ਕਰਦਿਆਂ ਦੇਸ਼ ਦੀ ਝੋਲੀ ਖਾਲੀ ਨਹੀਂ ਛੱਡੀ ਹਾਲਾਂਕਿ ਇਹ ਵੀ ਗੱਲ ਖ਼ਾਸ ਹੈ ਕਿ ਵਿਸ਼ਵ ਨੰਬਰ 6 ਸਿੰਧੂ ਕਦੇ ਵੀ ਕਿਸੇ ਆਮ ਖਿਡਾਰੀ ਤੋਂ ਉਲਟਫੇਰ ਦਾ ਸ਼ਿਕਾਰ ਨਹੀਂ ਹੋਈ ਸਗੋਂ ਉਸਨੂੰ ਪਿਛਲੇ ਡੇਢ ਸਾਲ ਤੋਂ ਆਪਣੇ ਬਰਾਬਰ ਜਾਂ ਆਪਣੇ ਤੋਂ ਉੱਪਰ ਦੀਆਂ ਰੈਂਕਿੰਗ ਖਿਡਾਰਨਾਂ ਅੱਗੇ ਹੀ ਮਾਤ ਖਾਣੀ ਪਈ ਇਸ ਸਾਲ ਕਾਮਨਵੈਲਥ ਖੇਡਾਂ ‘ਚ ਵਿਸ਼ਵ ਨੰਬਰ 5 ਭਾਰਤ ਦੀ ਹੀ ਸਾਇਨਾ ਨੇਹਵਾਲ ਨੇ ਫਾਈਨਲ ‘ਚ ਸਿੰਧੂ ਨੂੰ 21-18, 23-21 ਨਾਲ ਮਾਤ ਦੇ ਕੇ ਚਾਂਦੀ ਤਮਗੇ ਤੱਕ ਸੀਮਤ ਕੀਤਾ ਵਿਸ਼ਵ ਚੈਂਪੀਅਨਸ਼ਿਪ 2018 ‘ਚ ਉਸ ਸਮੇਂ ਵਿਸ਼ਵ ਨੰਬਰ 4 ਸਪੇਨ ਦੀ ਕੈਰੋਲੀਨਾ ਮਾਰਿਨ ਨੇ ਸਿੰਧੂ ਨੂੰ ਫਾਈਨਲ ਮੁਕਾਬਲੇ ‘ਚ 21-19, 21-10 ਨਾਲ ਸਿੱਧੇ ਸੈੱਟਾਂ ‘ਚ ਹਰਾਇਆ ਸੀ ਸਾਲ 2016 ‘ਚ ਰੀਓ ਓਲੰਪਿਕ ‘ਚ ਵੀ ਸਿੰਧੂ ਨੂੰ ਸੋਨ ਤਮਗੇ ਦੇ ਮੁਕਾਬਲੇ ‘ਚ ਸਪੇਨ ਦੀ ਮਾਰਿਨ ਹੱਥੋਂ ਸਖ਼ਤ ਸੰਘਰਸ਼ ਦੇ ਬਾਵਜ਼ੂਦ 19-21, 21-12, 21-15 ਨਾਲ ਸੋਨ ਤਮਗਾ ਗੁਆਉਣਾ ਪਿਆ ਸੀ ਹਾਲਾਂਕਿ ਇੱਥੇ ਚਾਂਦੀ ਤਮਗਾ ਜਿੱਤ ਕੇ ਉਹ ਓਲੰਪਿਕ ‘ਚ ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ

ਇਸ ਸਾਲ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਸਿੰਧੂ ਦੀ ਚੁਣੌਤੀ ਵਿਸ਼ਵ ਨੰਬਰ 1 ਚੀਨੀ ਤਾਈਪੇ ਦੀ ਤਾਈ ਜੂ ਯਿੰਗ ਨੇ ਸਿੱਧੇ ਸੈੱਟਾਂ ‘ਚ 21-13, 21-16 ਨਾਲ ਖ਼ਤਮ ਕੀਤੀ ਪਰ ਹਾਰ ਦੇ ਬਾਵਜ਼ੂਦ ਉਸਨੇ ਏਸ਼ੀਆਈ ਖੇਡਾਂ ‘ਚ ਮਹਿਲਾ ਬੈਡਮਿੰਟਨ ਸਿੰਗਲ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣਨ ਦਾ ਮਾਣ ਹਾਸਲ ਕੀਤਾ ਇਹੀ ਨਹੀਂ ਸਿੰਧੂ ਨੇ ਸੈਮੀਫਾਈਨਲ ‘ਚ ਵਿਸ਼ਵ ਨੰਬਰ 2 ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਖ਼ਤ ਮੁਕਾਬਲੇ ‘ਚ 21-17, 15-21, 21-10 ਨਾਲ ਮਾਤ ਦੇ ਕੇ ਫਾਈਨਲ ਦੀ ਟਿਕਟ ਕਟਵਾਈ ਸੀ ਯਾਮਾਗੁਚੀ ਨੇ ਸਿੰਧੂ ਨੂੰ 2017 ‘ਚ ਬੀਡਬਲਿਊ ਸੁਪਰ ਸੀਰੀਜ਼ ਦੇ ਫਾਈਨਲ ‘ਚ ਸੋਨ ਤਮਗੇ ਤੋਂ ਵਾਂਝੀ ਕੀਤਾ ਸੀ

ਇਸ ਵਾਰ ਦੀ ਵਿਸ਼ਵ ਟੂਰ ਚੈਂਪੀਅਨਸ਼ਿਪ ਦੀ ਗੱਲ ਕਰੀਏ ਤਾਂ ਸਿੰਧੂ ਨੇ ਲਗਾਤਾਰ ਤੀਸਰੇ ਸਾਲ ਵਿਸ਼ਵ ਦੀਆਂ ਚੋਟੀ ਅੱਠ ਖਿਡਾਰਨਾਂ ਦੇ ਇਸ ਨਾਮਵਰ ਟੂਰਨਾਮੈਂਟ ‘ਚ ਕੁਆਲੀਫਾਈ ਕੀਤਾ ਸੀ 2016 ‘ਚ ਉਸਨੂੰ ਸੈਮੀਫਾਈਨਲ ‘ਚ ਹਾਰ ਮਿਲੀ ਸੀ ਜਦੋਂਕਿ 2017 ‘ਚ ਪਿਛਲੇ ਸਾਲ ਫਾਈਨਲ ‘ਚ ਉਸਨੂੰ ਓਕੁਹਾਰਾ ਤੋਂ 19-21, 22-20, 20-22 ਨਾਲ ਮਾਤ ਝੱਲਣੀ ਪਈ ਸੀ ਪਰ ਇਸ ਵਾਰ ਸਿੰਧੂ ਦਾ ਟੂਰਨਾਮੈਂਟ ‘ਚ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਉਸਨੇ ਜਿਵੇਂ ਧਾਰ ਰੱਖੀ ਸੀ ਕਿ ਉਹ ਇਹ ਟੂਰਨਾਮੈਂਟ ਜਿੱਤ ਕੇ ਇਸ ਸਾਲ ਨੂੰ ਖ਼ਿਤਾਬ ਦੇ ਸੋਕੇ ਨਾਲ ਨਹੀਂ ਜਾਣ ਦੇਵੇਗੀ ਸਿੰਧੂ ਨੇ ਆਪਣੇ ਗਰੁੱਪ ਏ ਦੇ ਤਿੰਨੇ ਮੈਚ ਜਿੱਤੇ ਟੂਰਨਾਮੈਂਟ ਦੇ ਪਹਿਲੇ ਹੀ ਮੈਚ ‘ਚ ਵਿਸ਼ਵ ਨੰ. 2 ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ‘ਚ ਹਰਾਇਆ ਤੇ ਫਿਰ ਗਰੁੱਪ ਮੈਚ ‘ਚ ਹੀ ਵਿਸ਼ਵ ਨੰਬਰ 1 ਤਾਈਪੇ ਦੀ ਤਾਈ ਨੂੰ ਤਿੰਨ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ ਹਰਾ ਕੇ ਉਸਤੋਂ ਇਸ ਸਾਲ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ

ਇਹਨਾਂ ਵੱਡੀਆਂ ਜਿੱਤਾਂ ਨਾਲ ਉਸਨੇ ਇਸ ਵਾਰ ਵੱਖਰੇ ਨਤੀਜੇ ਦੇਣ ਦੇ ਸੰਕੇਤ ਦੇ ਦਿੱਤੇ ਸਨ ਦੇਖਿਆ ਜਾਵੇ ਤਾਂ ਜਾਪਾਨ ਦੀ ਨੋਜੋਮੀ ਓਕੁਹਾਰਾ ਅਤੇ ਸਿੰਧੂ ਦੀ ਟੱਕਰ ਹਮੇਸ਼ਾ ਹੀ ਕਾਂਟੇ ਦੀ ਰਹੀ ਹੈ ਵਿਸ਼ਵ ਟੂਰ ਦੇ ਫਾਈਨਲ ਤੋਂ ਪਹਿਲਾਂ ਦੋਵਾਂ ਦਰਮਿਆਨ 12 ਮੁਕਾਬਲੇ ਹੋਏ ਸਨ ਅਤੇ ਦੋਵਾਂ ਨੇ ਬਰਾਬਰ 6-6 ਜਿੱਤੇ ਸਨ ਹਾਲਾਂਕਿ ਸਿੰਧੂ ‘ਤੇ ਪਿਛਲੇ ਸਾਲ ਦੀ ਹਾਰ ਦਾ ਦਬਾਅ ਸੀ ਜੋ ਕਿ ਸਿੰਧੂ ਨੇ ਮੈਚ ਜਿੱਤਣ ਤੋਂ ਬਾਅਦ ਦੱਸਿਆ ਪਰ ਮੈਚ ਦੌਰਾਨ ਜਿੱਥੇ ਓਕੁਹਾਰਾ ਨੇ ਕੁਝ ਗਲਤੀਆਂ ਕੀਤੀਆਂ, ਉੱਥੇ ਸਿੰਧੂ ਨੇ ਆਪਣੇ ਲੰਮੇ ਕੱਦ ਦਾ ਫਾਇਦਾ ਲੈਂਦਿਆਂ ਬਹੁਤ ਹੀ ਠਰ੍ਹੰਮੇ ਭਰੀ ਖੇਡ ਨਾਲ ਜਿੱਤ ਹਾਸਲ ਕਰਕੇ ਪਿਛਲੇ ਸਾਲ ਦੀ ਖ਼ਿਤਾਬੀ ਹਾਰ ਦਾ ਬਦਲਾ ਹੀ ਨਹੀਂ ਲਿਆ ਸਗੋਂ ਇਸ ਸਾਲ ਦੇ ਆਪਣੇ ਖ਼ਿਤਾਬੀ ਸੋਕੇ ਨੂੰ ਸ਼ਾਨਦਾਰ ਢੰਗ ਨਾਲ ਸਮਾਪਤ ਕਰ ਦਿੱਤਾ ਸਿੰਧੂ ਦਾ ਟੂਰ ਫਾਈਨਲ ਜਿੱਤਣਾ ਅਤੇ ਇਸ ਦੌਰਾਨ ਦੁਨੀਆਂ ਦੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਹਰਾਉਣਾ ਦਰਸਾਉਂਦਾ ਹੈ ਕਿ ਭਾਰਤੀ ਬੈਡਮਿੰਟਨ ਸਹੀ ਦਿਸ਼ਾ ‘ਚ ਜਾ ਰਹੀ ਹੈ

ਇਸ ਜਿੱਤ ਨਾਲ ਬਿਨਾਂ ਸ਼ੱਕ ਸਿੰਧੂ ਦਾ ਆਤਮ-ਵਿਸ਼ਵਾਸ ਵੀ ਵਧੇਗਾ ਅਤੇ ਆਉਣ ਵਾਲੇ ਸਾਲ ‘ਚ ਰਨਰ ਅੱਪ ਰਹਿਣ ਵਾਲੀ ਨਹੀਂ ਸਗੋਂ ਜੋਸ਼ ਅਤੇ ਉਤਸ਼ਾਹ ਨਾਲ ਵੱਡੇ ਟੂਰਨਾਮੈਂਟ ਜਿੱਤਣ ਵਾਲੀ ਸਿੰਧੂ ਦਿਸੇਗੀ 2019 ਵੀ ਬੈਡਮਿੰਟਨ ਖਿਡਾਰੀ ਸਿੰਧੂ ਲਈ ਖ਼ਾਸ ਹੈ ਜਿਸ ਵਿੱਚ ਓਲੰਪਿਕ ਕੁਆਲੀਫਿਕੇਸ਼ਨ ਲਈ ਮੈਚ ਖੇਡਣੇ ਹੋਣਗੇ ਇਸ ਤੋਂ ਇਲਾਵਾ ਮਲੇਸ਼ੀਆ ਅਤੇ ਇੰਡੋਨੇਸ਼ੀਆ ‘ਚ ਵੀ ਸਿੰਧੂ ਨੂੰ ਵੱਡੇ ਟੂਰਨਾਮੈਂਟਾਂ ਦੌਰਾਨ ਇੱਕ ਵਾਰ ਫਿਰ ਵਿਸ਼ਵ ਦੀਆਂ ਚੋਟੀ ਦੀਆਂ ਖਿਡਾਰਨਾਂ ਨਾਲ ਟੱਕਰ ਲੈਣੀ ਹੋਵੇਗੀ ਅਤੇ ਸਿੰਧੂ ਦੀ ਸਾਲ ਦੀ ਇਹ ਆਖ਼ਰੀ ਜਿੱਤ ਵਿਰੋਧੀਆਂ ‘ਤੇ ਦਬਾਅ ਨਾਲ ਵੱਡੀਆਂ ਜਿੱਤਾਂ ਅਤੇ ਉਸਦੇ ਰੈਂਕਿੰਗ ‘ਚ ਅੱਗੇ ਵਧਣ ਦਾ ਰਾਹ ਵੀ ਖੋਲ੍ਹੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚੋਣ ਜ਼ਾਬਤੇ ਕਾਰਨ ਟਲੀ ਕੈਬਨਿਟ ਮੀਟਿੰਗ, ਭਲਕੇ ਵੀ ਹੋਣ ਦੇ ਆਸਾਰ ਘੱਟ
ਚੋਣ ਜ਼ਾਬਤਾ ਰਹੇਗਾ 2 ਜੂਨ ਤੱਕ ਲਾਗੂ, ਕੋਈ ਵੀ ਵੱਡਾ ਫੈਸਲਾ ਲੈਣਾ ਸਰਕਾਰੀ ਲਈ ਔਖਾ | Cabinet Meeting

ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸ਼ਾਹਕੋਟ ਜਿਮਨੀ ਚੋਣ ਸਬੰਧੀ ਕੈਬਨਿਟ (Cabinet Meeting) ਮੀਟਿੰਗ ਨੂੰ ਮੁੜ ਤੋਂ ਟਾਲ ਦਿੱਤਾ ਗਿਆ ਹੈ। ਹੁਣ ਕੈਬਨਿਟ ਮੀਟਿੰਗ 30 ਮਈ ਦੀ ਥਾਂ ‘ਤੇ 31 ਮਈ ਨੂੰ ਬਾਅਦ ਦੁਪਹਿਰ ਹੋਵੇਗੀ ਪਰ ਇਸ ਕੈਬਨਿਟ ਮੀਟਿੰਗ ਵਿੱਚ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜਾਂ ਫਿਰ ਨਹੀਂ, ਇਸ ਬਾਰੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਚੱਕਰਾਂ ਵਿੱਚ ਪਏ ਹੋਏ ਹਨ। ਚੋਣ ਕਮਿਸ਼ਨ ਅਨੁਸਾਰ ਚੋਣ ਪ੍ਰਕਿਰਿਆ 2 ਜੂਨ ਨੂੰ ਸਮਾਪਤ ਹੋਵੇਗੀ, ਇਸ ਲਈ ਚੋਣ ਜ਼ਾਬਤਾ 2 ਜੂਨ ਨੂੰ ਹੀ ਖ਼ਤਮ ਮੰਨਿਆ ਜਾਵੇਗਾ। (Cabinet Meeting)

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਕੈਬਨਿਟ ਵਿੱਚ ਕੋਈ ਵੀ ਫੈਸਲਾ ਨਹੀਂ ਕਰ ਸਕਦੀ ਹੈ, ਜਿਸ ਨਾਲ ਸਿੱਧੇ ਜਾਂ ਫਿਰ ਅਸਿੱਧੇ ਤਰੀਕੇ ਨਾਲ ਸ਼ਾਹਕੋਟ ਹਲਕੇ ਅਤੇ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਹੋਵੇ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੀਟਿੰਗ 30 ਮਈ ਨੂੰ ਰੱਖੀ ਗਈ ਸੀ, ਜਿਸ ਨੂੰ 31 ਨੂੰ ਇਸ ਲਈ ਕਰ ਦਿੱਤਾ ਗਿਆ ਹੈ ਕਿ 31 ਮਈ ਨੂੰ ਸਵੇਰੇ ਹੀ ਗਿਣਤੀ ਹੋਣ ਨਾਲ ਹੀ ਦੁਪਹਿਰ ਤੱਕ ਹਾਰ-ਜਿੱਤ ਦਾ ਫੈਸਲਾ ਹੋ ਜਾਵੇਗਾ ਅਤੇ ਕੈਬਨਿਟ ਮੀਟਿੰਗ 3 ਵਜੇ ਹੈ ਇਸ ਲਈ ਇਸ ਕੈਬਨਿਟ ਮੀਟਿੰਗ ਦਾ ਚੋਣ ਜ਼ਾਬਤੇ ‘ਤੇ ਕੋਈ ਅਸਰ ਨਹੀਂ ਪਵੇਗਾ।

ਇਹ ਮੁੱਖ ਮੰਤਰੀ ਦਫ਼ਤਰ ਸੋਚ ਰਿਹਾ ਹੈ ਪਰ ਨਿਯਮਾਂ ਅਨੁਸਾਰ ਚੋਣ ਜ਼ਾਬਤਾ 2 ਜੂਨ ਨੂੰ ਖ਼ਤਮ ਹੋ ਰਿਹਾ ਹੈ ਤੇ ਇਸ ਦੌਰਾਨ ਪੰਜਾਬ ਸਰਕਾਰ ਕੋਈ ਵੀ ਫੈਸਲਾ ਇਹੋ ਜਿਹਾ ਨਹੀਂ ਕਰ ਸਕਦੀ ਹੈ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੇ ਆਮ ਲੋਕਾਂ ਨਾਲ ਸਬੰਧਿਤ ਹੋਵੇ। ਕਿਉਂਕਿ ਸ਼ਾਹਕੋਟ ਚੋਣ ਸਬੰਧੀ ਪੂਰੇ ਜਲੰਧਰ ਜ਼ਿਲ੍ਹੇ ਵਿੱਚ ਹੀ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਮੁੱਖ ਚੋਣ ਅਧਿਕਾਰੀ ਡਾ. ਐਸ ਕਰੂਣਾ ਰਾਜੂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਕੈਬਨਿਟ ਮੀਟਿੰਗ ਕਰਦੇ ਹੋਏ ਸਰਕਾਰ ਕੁਝ ਵੀ ਨਵਾਂ ਐਲਾਨ ਕਰਦੇ ਹੋਏ ਰਾਹਤ ਨਹੀਂ ਦੇ ਸਕਦੀ ਹੈ ਜਾਂ ਫਿਰ ਕੋਈ ਵੱਡਾ ਫੈਸਲਾ ਨਹੀਂ ਕਰ ਸਕਦੀ ਹੈ।

ਸਵਿਸ ਬੈਂਕਾਂ ਵਿੱਚ ਘਟ ਕੇ ਅੱਧੀ ਰਹਿ ਗਈ ਭਾਰਤੀਆਂ ਦੀ ਰਾਸ਼ੀ
ਰਕਮ ਤਕਰੀਬਨ ਅੱਧੀ ਹੋ ਕੇ ਸਾਢੇ ਚਾਰ ਹਜ਼ਾਰ ਕਰੋੜ ਤੱਕ ਰਹਿ ਗਈ

ਨਵੀਂ ਦਿੱਲੀ: ਸਵਿਸ ਬੈਂਕਾਂ ਵਿੱਚ ਭਾਰਤੀਆਂ ਦੀ ਜਮਾਂ ਰਕਮ ਤਕਰੀਬਨ ਅੱਧੀ ਹੋ ਕੇ ਸਾਢੇ ਚਾਰ ਹਜ਼ਾਰ ਕਰੋੜ ਤੱਕ ਰਹਿ ਗਈ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਦੇ ਡਾਟਾ ਤੋਂ ਇਹ ਗੱਲ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸਵਿਸ ਬੈਂਕ ਵਿੱਚ ਵੱਡੀ ਮਾਤਰਾ ਵਿੱਚ ਭਾਰਤੀਆਂ ਦਾ ਕਾਲਾ ਧਨ ਜਮ੍ਹਾ ਹੋਣ ਦੇ ਦਾਅਵੇ ਹੁੰਦੇ ਰਹੇ ਹਨ ਅਤੇ ਇਹ ਭਾਰਤ ਵਿੱਚ ਵੱਡਾ ਰਾਜਨੀਤਕ ਮੁੱਦਾ ਵੀ ਹੈ।

ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਕਿੰਨਾ ਕਾਲਾ ਧਨ ਜਮਾਂ ਹੈ। ਇਹ ਸਵਾਲ ਦੇਸ਼ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਉਠਾਇਆ ਜਾ ਰਿਹਾ ਅਤੇ ਅਕਸਰ ਦੇਸ਼ ਦੀ ਰਾਜਨੀਤੀ ਵੀ ਇਸ ਸਵਾਲ ਦੇ ਆਸ ਪਾਸ ਘੁੰਮਣ ਲੱਗੀ ਹੈ। ਹੁਣ ਖੁਦ ਸਵਿਸ ਬੈਂਕਾਂ ਵੱਲੋਂ ਇਸ ਦਾ ਖੁਲਾਸਾ ਕੀਤਾ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਦੇ ਡਾਟਾ ਤੋਂ ਪਤਾ ਲੱਗਿਆ ਕਿ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੀ ਜਮ੍ਹਾ ਰਕਮ ਤਕਰੀਬਨ ਅੱਧੀ ਹੋ ਕੇ ਸਾਢੇ ਚਾਰ ਹਜ਼ਾਰ ਕਰੋੜ ਤੱਕ ਰਹਿ ਗਈ ਹੈ।

ਸਵਾਦ ਬਾਹਲਾ ਤੇ ਗੁਣਕਾਰੀ ਘੱਟ, ਗੱਲਾਂ ਦਾ ਕੜਾਹ
ਕੜਾਹ ਕਈ ਕਿਸਮ ਦਾ ਹੁੰਦਾ ਹੈ ਆਟੇ ਦਾ, ਸੂਜੀ ਦਾ ਤੇ ਕਈ ਲੋਕ ਆਲੂ ਜਾ ਕਿਸੇ ਹੋਰ ਸਬਜ਼ੀ ਦਾ ਵੀ ਬਣਾਉਂਦੇ ਹਨ  ਸਭ ਤੋਂ ਵਧੀਆ ਕੜਾਹ ‘ਤਿੰਨ ਮੇਲ਼ ਦੇ’ ਕੜਾਹ ਨੂੰ ਮੰਨਿਆ ਗਿਆ ਹੈ ਇਸ ਵਿੱਚ ਆਟੇ, ਖੰਡ ਤੇ ਘਿਉ ਦੀ ਮਾਤਰਾ ਇੱਕਸਾਰ ਹੁੰਦੀ ਹੈ ਕਈ ਲੋਕ  ਕੜਾਹ ਨੂੰ ‘ਹਲਵਾ’ ਵੀ ਆਖਦੇ ਹਨ ਕਈ ਵਾਰੀ ਇਸ ਹਲਵੇ ‘ਚ ਉਬਲੇ ਛੋਲੇ ਵੀ ਪਾਏ ਜਾਂਦੇ ਹਨ ਹੁਣ ਤਾਂ  ਸਰਕਾਰੀ ਸਕੂਲਾਂ ‘ਚ ਮਿਲਣ ਵਾਲੇ ਮਿਡ ਡੇ ਮੀਲ ‘ਚ ਵੀ ਹਲਵਾ ਬਣਾ ਕੇ ਤੇ ਉਬਲੇ ਛੋਲੇ ਪਾ ਕੇ ਬੱਚਿਆਂ ਨੂੰ ਖੁਆਏ ਜਾਂਦੇ ਹਨ

ਇਹ ਇੱਕ ਪੌਸ਼ਟਿਕ ਆਹਾਰ ਮੰਨਿਆ ਗਿਆ ਹੈ ਹਲਵਾ  ਮੂੰਗੀ ਦਾ ਵੀ ਬਣਾਇਆ ਜਾਂਦਾ ਹੈ ਫਿਰ ਜਦੋਂ ਇਹ ਹਲਵਾ ਕਿਸੇ ਫੰਕਸ਼ਨ ਵਗੈਰਾ ‘ਤੇ ਬਣਾਇਆ ਜਾਂਦਾ ਹੈ ਤਾਂ ਵਿੱਚ ਡਰਾਈ ਫਰੂਟ ਵੀ ਪਾਇਆ ਜਾਂਦਾ ਹੈ ਤੇ ਇਹ ਬਹੁਤ ਹੀ ਸਵਾਦੀ ਬਣ ਜਾਂਦਾ ਹੈ  ਪਰ ਇੱਕ ਕੜਾਹ ਹੋਰ ਵੀ ਹੁੰਦਾ ਹੈ ਜੋ ਅੱਜ ਕੱਲ੍ਹ ਬਹੁਤ ਚੱਲਦਾ ਹੈ,ਉਹ ਹੈ ‘ਗੱਲਾਂ ਦਾ ਕੜਾਹ’ ਕਈ  ਲੋਕ ਅੱਜ ਕੱਲ੍ਹ ਗੱਲਾਂ ਦਾ ਕੜਾਹ ਬਣਾਉਂਦੇ ਹਨ  ਤੇ ਇਸੇ  ਦਾ ਖੱਟਿਆ ਹੀ ਖਾਂਦੇ ਹਨ

ਆਮ ਕਰਕੇ ਲੋਕ ਜਦੋਂ ਖਿਆਲੀ ਪੁਲਾਅ ਬਣਾਉਂਦੇ ਹੋਏ  ਕਿਸੇ ਦਾ ਢਿੱਡ ਗੱਲਾਂ ਨਾਲ ਭਰਦੇ ਹਨ ਤਾਂ ਮਤਲਬ ਉਹ ਗੱਲਾਂ ਦਾ ਕੜਾਹ ਤਿਆਰ ਕਰ ਰਹੇ ਹੁੰਦੇ ਹਨ ਕਈ ਲੋਕ ਗਾਲੜੀ ਹੁੰਦੇ ਹਨ ਉਨ੍ਹਾਂ ਕਰਨਾ ਤੇ ਕੁਝ ਵੀ ਨਹੀਂ ਹੁੰਦਾ ਬੱਸ ਗੱਲਾਂ ਮਾਰ ਕੇ ਆਪਣਾ ਤੇ ਅਗਲੇ ਦਾ ਦਿਲ ਖੁਸ਼ ਕਰਨਾ ਹੁੰਦਾ ਹੈ ਇਸ ਤਰ੍ਹਾਂ  ਉਹ ਗੱਲਾਂ ਦਾ ਕੜਾਹ ਹੀ ਬਣਾਉਂਦੇ ਤੇ ਵਰਤਾਉਂਦੇ ਹਨ ਇਹੀ ਉਨ੍ਹਾਂ ਦਾ ਧੰਦਾ ਹੁੰਦਾ ਹੈ ਗੱਲਾਂ ਦਾ ਕੜਾਹ ਵੀ ਆਮ ਕੜਾਹ ਵਾਂਗੂ ਮਿੱਠਾ ਹੀ ਹੁੰਦਾ ਹੈ ਪਰ ਇਸ ਵਿੱਚ ਅਸਲੀਅਤ ‘ਚ ਤਾਕਤ ਨਹੀਂ ਹੁੰਦੀ ਹੈ

ਅਜੇ ਕੱਲ੍ਹ ਦੀ ਹੀ ਗੱਲ ਹੈ ਦੂਰ ਦੀ ਰਿਸ਼ਤੇਦਾਰੀ ‘ਚੋਂ ਲੱਗਦਾ ਮੇਰਾ ਭਤੀਜਾ ਮਿਲਿਆ ਮਖਿਆ, ”ਪੁੱਤ ਕੀ ਕਰਦਾ ਹੁੰਨੈਂ” ਕਹਿੰਦਾ, ”ਤਾਊ ਜੀ ਅਭੀ ਤੋਂ ਮੈਂ ਨਾਈਂਥ ਮੇਂ ਹੂਆ ਹੂੰ, ਮੈਟ੍ਰਿਕ ਕੇ ਬਾਦ ਨਾਨ ਮੈਡੀਕਲ ਕਰਨੇ ਕਾ ਇਰਾਦਾ ਹੈ,ਇੰਜੀਨੀਅਰਿੰਗ ਕਰਨੇ ਕੇ ਬਾਦ ਅੱਛੀ ਸੀ ਨੌਕਰੀ ਕਰੂਗਾ, ਫਿਰ ਗੁੜਗਾਂਵ ਮੇਂ ਹੀ ਸੈਟਲ ਹੋ ਜਾਊਂਗਾ ਡੱਬ ਵਲੀ ਮੇਂ ਕਿਆ ਰੱਖਾ ਹੈ” ਉਸ ਦੀਆਂ ਗੱਲਾਂ ਦਾ ਕੜਾਹ ਮੈਨੂੰ ਹਾਜ਼ਮ ਕਰਨਾ ਜਰਾ ਮੁਸ਼ਕਲ ਲੱਗਿਆ ਅੱਛਾ ਤਾਊ ਜੀ ਚਲਤਾ ਹੂੰ ਮੰਮੀ ਵੇਟ ਕਰ ਰਹੀ ਹੋਗੀ ਉਹ ਤੇ ਚਲਾ ਗਿਆ ਮੈਨੂੰ ਐਕਟਿਵਾ ਦਾ ਸੈਲਫ਼ ਮਾਰਨਾ ਹੀ ਔਖਾ ਹੋ ਗਿਆ

ਕਈ ਵਾਰੀ ਜਿਹੜੇ ਲੋਕ ਕਿਸੇ ਰੁਜ਼ਗਾਰ ‘ਤੇ ਨਹੀਂ ਹੁੰਦੇ  ਜਾਂ ਕਹਿ ਲਵੋ ਬਈ ਜ਼ਿੰਦਗੀ ‘ਚ ਬਹੁਤੇ ਕਾਮਜਾਬ ਨਹੀਂ ਹੁੰਦੇ ਆਰਥਿਕ ਰੂਪ ‘ਚ ਵੀ ਕਮਜੋਰ ਹੁੰਦੇ ਹਨ ਬਹੁਤਸੱਚੀਆਂ ਸੱਚੀਆਂ ਕਹਿੰਦੇ ਹਨ ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਨ੍ਹਾਂ ਤੋਂ ਸਿਆਣਾ ਕੋਈ ਹੋਰ ਨਹੀਂ ਹੋਣਾ ਉਹ ਸਭ ਤੋਂ ਸਿਆਣਾ ਹੋਣ ਦਾ ਭਰਮ ਪਾਲੀ ਬੈਠੇ ਹੁੰਦੇ ਹਨ ਸਾਰੀਆਂ ਸਿਆਣਪਾਂ ਦਾ ਜ਼ਿਕਰ ਕਰਕੇ, ਗੱਲ ਮਾੜੀ ਕਿਸਮਤ ‘ਤੇ ਛੱਡ ਦਿੰਦੇ ਹਨ ਲੋਕ  ਭਾਵੇਂ ਅਜਿਹੇ ਲੋਕਾਂ ਬਾਰੇ ਕੁਝ ਵੀ ਕਹਿਣ ਪਰ ਉਨ੍ਹਾਂ ਦਾ ਕੀੜਾ ਅਖੌਤੀ ਸਿਆਣਪ ‘ਚ ਹੀ ਫਸਿਆ ਹੁੰਦਾ ਹੈ ਸਾਹਮਣੇ ਵਾਲਾ ਕੁਝ ਕਹਿ ਵੀ ਨਹੀਂ ਸਕਦਾ ਕਿÀੁਂਕਿ ਅਗਲਾ ਕਹਿੰਦਾ ਵੀ ਹੈ ਤਾਂ ਲੋਕ ਮਿਹਣਾ ਮਾਰਦੇ ਹਨ ਕਿ ਹੁਣ ਇਹ ਨਹੀਂ ਬੋਲਦਾ ਇਸ ਦਾ ਪੈਸਾ ਬੋਲਦਾ ਹੈ, ਚਾਰ ਪੈਸੇ ਹਨ ਤਾਹੀਂਓ ਗੱਲਾਂ ਆਉਂਦੀਆਂ ਹਨ  ਮਜ਼ਬੂਰਨ ਸਾਹਮਣੇ ਵਾਲੇ  ਦੇ ਗੱਲਾਂ ਦੇ ਕੜਾਹ ਨੂੰ ਹਜ਼ਮ ਕਰਨਾ ਪੈਂਦਾ ਹੈ

ਸਹੀ ਪੁੱਛੋ ਤਾਂ ਗੱਲਾਂ ਦਾ ਕੜਾਹ ਹੁੰਦਾ ਤਾਂ ਸਵਾਦ ਹੈ ਖਵਾਉਣਾ ਅਗਲੇ ਦੀ ਆਦਤ ਹੁੰਦੀ ਹੈ ਤੇ ਮਜ਼ਬੂਰੀ ਵੱਸ ਖਾਣਾ ਵੀ  ਪੈਂਦਾ ਹੈ ਇਹ ਗੱਲਾਂ ਦਾ ਸਵਾਦ ਕੜਾਹ ਭੋਰਾ ਵੀ ਗੁਣਕਾਰੀ ਨਹੀਂ ਹੁੰਦਾ ਇਹ ਇੱਕ ਝੂਠੀ ਆਸ ਹੁੰਦੀ ਹੈ ਤੇ ਨਸ਼ਾ ਹੁੰਦਾ ਹੈ, ਮਨ ਨੂੰ ਬਹਿਲਾਉਣ ਦੀ ਆਦਤ ਹੁੰਦੀ ਹੈ ਬਹੁਤੇ ਲਿਖਣ ਵਾਲੇ ਵੀ ਗੱਲਾਂ ਦਾ ਕੜਾਹ ਹੀ ਪਰੋਸਦੇ ਹਨ  ਉਨ੍ਹਾਂ ਦੀ ਲੇਖਣੀ ਦਾ ਕੋਈ ਸਾਰਥਿਕ ਵਿਸ਼ਾ ਨਹੀਂ ਹੁੰਦਾ ਬੱਸ ਇੱਧਰ-ਓਧਰ  ਦੀਆਂ ਗੱਲਾਂ ਇਕੱਠੀਆਂ ਕਰਕੇ ਸਥਾਪਤ ਲੇਖਕ ਸਿੱਧ ਹੋਣ ਦੀਆਂ ਕੋਸ਼ਿਸ਼ਾਂ ਕਰਦੇ ਹਨ ਉਨ੍ਹਾਂ ਦੀਆਂ ਭਾਵੇਂ ਪੰਜਾਹ ਰੰਚਨਾਵਾਂ ਪੜ੍ਹ ਲਵੋ ਬਸ ਵਿਸ਼ਾ ਓਹੀ ਘਸਿਆ-ਪਿਟਿਆ ਸਮਾਜਿਕ ਸਮੱਸਿਆ ਦਾ ਵਿਸ਼ਾ ਛੋਹਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ ਪਰ ਪਾਠਕਾਂ ਨੂੰ ਮਜਬੂਰੀ ਵੱਸ ਗੱਲਾਂ ਦਾ ਕੜਾਹ ਖਾਣਾ ਪੈਂਦਾ ਹੈ

ਰਮੇਸ਼ ਸੇਠੀ ਬਾਦਲ, ਮੰਡੀ ਡੱਬਵਾਲੀ, ਮੋ. 98766-27233