Train Accident - Sach Kahoon Punjabi
Sad News: ਕਰਜ਼ੇ ਤੋਂ ਪਰੇਸ਼ਾਨ ਦੋ ਸਕੇ ਭਰਾਵਾਂ ਵੱਲੋਂ ਰੇਲ ਹੇਠ ਆ ਕੇ ਖੁਦਕੁਸ਼ੀ
ਕਰਜ਼ੇ ਹੇਠ ਦੱਬੇ ਦੋ ਸਕੇ ਭਰਾਵਾਂ ਵੱਲੋਂ ਟ੍ਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ
Sad News: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਨੇੜੇ ਕਰਜ਼ੇ ਤੋਂ ਪਰੇਸ਼ਾਨ ਦੋ ਸਕੇ ਭਰਾਵਾਂ ਵੱਲੋਂ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਪਿੰਡ ਹਰੀਨੋ ਦੇ ਰਹਿਣ ਵਾਲੇ ਜਸਕਰਨ ਸਿੰਘ (38)ਅਤੇ ਉਸਦੇ ਛੋਟੇ ਭਰਾ ਜਸਵਿੰਦਰ ਸਿੰਘ (34) ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਜੀਆਰਪੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ 0146ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਅੱਠ ਭੈਣ-ਭਰਾਵਾਂ ਵਿੱਚੋਂ ਛੋਟੇ ਦੋਵੇਂ ਭਰਾ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਸਨ ਅਤੇ ਇਕੱਠੇ ਖੇਤੀਬਾੜੀ ਅਤੇ ਹੋਰ ਕੰਮ ਕਰਦੇ ਸਨ। ਪਿੰਡ ਵਾਸੀਆਂ ਦੇ ਮੁਤਾਬਕ ਭਾਵੇਂ ਪਰਿਵਾਰ ਕੋਲ ਘੱਟ ਜ਼ਮੀਨ ਸੀ, ਪਰ ਉਹ ਠੇਕੇ ’ਤੇ ਜ਼ਮੀਨ ਲੈ ਕੇ ਵੀ ਖੇਤੀ ਕਰਦੇ ਸਨ। ਦੋਵੇਂ ਭਰਾ ਇੱਕੋ ਘਰ ਵਿੱਚ ਵਿਆਹੇ ਹੋਏ ਸਨ, ਜਿਸ ਕਰਕੇ ਪਰਿਵਾਰ ਵਿੱਚ ਕਾਫ਼ੀ ਮੇਲ-ਮਿਲਾਪ ਸੀ। ਪਰ ਸਿਰ ’ਤੇ ਚੜ੍ਹੇ ਕਰਜ਼ੇ ਕਾਰਨ ਉਹ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਹੇ ਸਨ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਨ੍ਹਾਂ ਨੇ ਪਿੰਡ ਢਾਬ ਬਾਮਣ ਵਾਲਾ ਨੇੜੇ ਲੰਘ ਰਹੀ ਰੇਲਵੇ ਲਾਈਨ ’ਤੇ ਛਿੰਦਵਾੜਾ ਐਕਸਪ੍ਰੈਸ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਪਿੰਡ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਜੀਆਰਪੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। Sad News
ਇਹ ਵੀ ਪੜ੍ਹੋ: Shehad Bhagat Singh: ਕੱਲਾ ਹਥਿਆਰਾਂ ਵਾਲਾ ਨਹੀਂ ਵਿਚਾਰਾਂ ਵਾਲਾ ਵੀ ਸੀ ਸ੍ਰ. ਭਗਤ ਸਿੰਘ ਦਾ ਕਿਰਦਾਰ
ਇਸ ਸਬੰਧੀ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਭਰਾ ਆਪਸ ਵਿੱਚ ਬਹੁਤ ਪਿਆਰ ਕਰਦੇ ਸਨ ਅਤੇ ਕਰਜ਼ੇ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦਾ ਕਰਜ਼ਾ ਮਾਫ ਕਰਕੇ ਆਰਥਿਕ ਮੱਦਦ ਦਿੱਤੀ ਜਾਵੇ, ਕਿਉਂਕਿ ਦੋਵਾਂ ਦੇ ਇੱਕ-ਇੱਕ ਛੋਟੀ ਬੱਚੀ ਹੈ। ਇਸ ਮਾਮਲੇ ਵਿੱਚ ਜੀਆਰਪੀ ਚੌਂਕੀ ਦੇ ਏਐਸਆਈ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Train Accident: ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ, ਦੋ ਜ਼ਖਮੀ
Train Accident: ਯੂਨਾਨ, (ਆਈਏਐਨਐਸ)। ਚੀਨ ਦੇ ਦੱਖਣ-ਪੱਛਮੀ ਯੂਨਾਨ ਪ੍ਰਾਂਤ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਇੱਕ ਟੈਸਟ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਟੈਸਟ ਰੇਲਗੱਡੀ ਨੰਬਰ 55537 ਭੂਚਾਲ ਮਾਪਣ ਵਾਲੇ ਉਪਕਰਣਾਂ ਦੀ ਜਾਂਚ ਲਈ ਵਰਤੀ ਜਾ ਰਹੀ ਸੀ। ਟੈਸਟ ਦੌਰਾਨ, ਰੇਲਗੱਡੀ ਪ੍ਰਾਂਤ ਦੀ ਰਾਜਧਾਨੀ ਕੁਨਮਿੰਗ ਦੇ ਲੁਓਯਾਂਗਜ਼ੇਨ ਸਟੇਸ਼ਨ ‘ਤੇ ਇੱਕ ਮੋੜ ‘ਤੇ ਟਰੈਕ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਟੱਕਰ ਮਾਰ ਗਈ। ਸਰਕਾਰੀ ਪ੍ਰਸਾਰਕ ਚਾਈਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਨੇ ਰਿਪੋਰਟ ਦਿੱਤੀ ਕਿ ਰੇਲਵੇ ਅਤੇ ਸਥਾਨਕ ਅਧਿਕਾਰੀਆਂ ਨੇ ਤੁਰੰਤ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕੀਤੀ, ਬਚਾਅ ਟੀਮਾਂ ਭੇਜੀਆਂ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਹਾਲਾਂਕਿ, ਸਟੇਸ਼ਨ ‘ਤੇ ਕੰਮ ਕੁਝ ਘੰਟਿਆਂ ਵਿੱਚ ਹੀ ਮੁੜ ਸ਼ੁਰੂ ਹੋ ਗਿਆ।
ਜ਼ਖਮੀ ਕਾਮਿਆਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਕੁਨਮਿੰਗ ਰੇਲਵੇ ਅਧਿਕਾਰੀਆਂ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਜਵਾਬਦੇਹ ਠਹਿਰਾਇਆ ਜਾਵੇਗਾ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਨੇ ਕਿਹਾ ਕਿ ਉਹ ਹਾਦਸੇ ਤੋਂ ਸਿੱਖਣਗੇ ਅਤੇ ਰੇਲਵੇ ਆਵਾਜਾਈ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ: Moga News: ਮੋਗਾ ਦੇ ਮੇਅਰ ’ਤੇ ਆਪ ਦਾ ਵੱਡਾ ਐਕਸ਼ਨ, ਪਾਰਟੀ ’ਚੋਂ ਕੀਤਾ ਬਾਹਰ
ਜ਼ਖਮੀ ਕਾਮਿਆਂ ਦਾ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ, ਜਦੋਂ ਕਿ ਅਧਿਕਾਰੀਆਂ ਨੇ ਕਿਹਾ ਕਿ ਸਟੇਸ਼ਨ ‘ਤੇ ਸੇਵਾਵਾਂ ਆਮ ਵਾਂਗ ਹੋ ਗਈਆਂ ਹਨ। ਘਾਤਕ ਹਾਦਸੇ ਦਾ ਕਾਰਨ ਬਣੀਆਂ ਘਟਨਾਵਾਂ ਦੇ ਸਹੀ ਕਾਰਨ ਅਤੇ ਕ੍ਰਮ ਦਾ ਪਤਾ ਲਗਾਉਣ ਲਈ ਇੱਕ ਰਸਮੀ ਜਾਂਚ ਕੀਤੀ ਜਾ ਰਹੀ ਹੈ। ਹਾਂਗ ਕਾਂਗ ਵਿੱਚ ਬੁੱਧਵਾਰ ਨੂੰ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 55 ਲੋਕਾਂ ਦੀ ਮੌਤ ਹੋ ਗਈ। ਅੱਗ ਸੱਤ ਇਮਾਰਤਾਂ ਵਿੱਚ ਫੈਲ ਗਈ। ਸ਼ਿਨਹੂਆ ਦੇ ਅਨੁਸਾਰ, ਲਗਭਗ 279 ਲੋਕ ਲਾਪਤਾ ਹਨ।
Railway Incident: ਰੇਲ ਗੱਡੀ ਤੋਂ ਡਿੱਗਣ ਨਾਲ ਮਹਿਲਾ ਦੀ ਮੌਤ
Railway Incident: (ਸੱਚ ਕਹੂੰ ਨਿਊਜ਼) ਬਠਿੰਡਾ। ਸਥਾਨਕ ਆਈਟੀਆਈ ਪੁਲ ਦੇ ਕੋਲ ਬਠਿੰਡਾ-ਪਟਿਆਲਾ ਰੇਲਵੇ ਲਾਈਨ ’ਤੇ ਇੱਕ ਔਰਤ ਰੇਲ ਗੱਡੀ ਤੋਂ ਹੇਠਾਂ ਡਿੱਗ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ। ਦੁਰਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਜੀਆਰਪੀ ਦੇ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਜਾਂਚ ਕੀਤੀ।
ਇਹ ਵੀ ਪੜ੍ਹੋ: Gold Smuggling: 55 ਲੱਖ ਰੁਪਏ ਦਾ ਸੋਨਾ ਜ਼ਬਤ, ਤਸਕਰ ਗ੍ਰਿਫ਼ਤਾਰ
ਮ੍ਰਿਤਕ ਮਹਿਲਾ ਹਾਜੀਰਤਨ ਬਠਿੰਡਾ ਦੀ ਰਹਿਣ ਵਾਲੀ ਸੀ ਅਤੇ ਲੁਧਿਆਣਾ ਵਿਖੇ ਆਪਣੀਆਂ ਬੇਟੀਆਂ ਕੋਲ ਜਾ ਰਹੀ ਸੀ। ਸੂਚਨਾ ਮਿਲਣ ’ਤੇ ਮਹਿਲਾ ਦੇ ਪਰਿਵਾਰਿਕ ਮੈਂਬਰ ਮੌਕੇ ’ਤੇ ਪਹੁੰਚ ਗਏ। ਮ੍ਰਿਤਕਾ ਦੀ ਪਹਿਚਾਣ ਗੁਰਮੀਤ ਕੌਰ (64) ਵਾਸੀ ਹਾਜੀਰਤਨ ਵਜੋਂ ਹੋਈ। ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Jharkhand Train Accident: ਝਾਰਖੰਡ ’ਚ 2 ਮਾਲ ਗੱਡੀਆਂ ਦੀ ਟੱਕਰ, 2 ਲੋਕੋ ਪਾਇਲਟਾਂ ਦੀ ਮੌਤ, ਬਚਾਅ ਕਾਰਜ਼ ਜਾਰੀ
Jharkhand Train Accident: ਸਾਹਿਬਗੰਜ (ਏਜੰਸੀ)। ਝਾਰਖੰਡ ਦੇ ਸਾਹਿਬਗੰਜ ’ਚ 2 ਮਾਲ ਗੱਡੀਆਂ ਵਿਚਕਾਰ ਸਿੱਧੀ ਟੱਕਰ ਹੋ ਗਈ। ਇਹ ਹਾਦਸਾ ਸੋਮਵਾਰ ਰਾਤ 3 ਵਜੇ ਵਾਪਰਿਆ। ਇਸ ਹਾਦਸੇ ’ਚ ਦੋ ਲੋਕੋ ਪਾਇਲਟਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੁਰੱਖਿਆ ’ਚ ਲੱਗੇ ਚਾਰ ਸੀਆਈਐਸਐਫ ਜਵਾਨ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਮਾਲ ਗੱਡੀ ਪਟੜੀ ’ਤੇ ਖੜ੍ਹੀ ਸੀ। ਇਸ ਦੌਰਾਨ, ਇੱਕ ਹੋਰ ਮਾਲ ਗੱਡੀ ਉਸੇ ਟਰੈਕ ’ਤੇ ਆ ਗਈ। ਇਸ ਕਾਰਨ ਦੋਵੇਂ ਰੇਲਗੱਡੀਆਂ ਆਹਮੋ-ਸਾਹਮਣੇ ਟਕਰਾ ਗਈਆਂ। Jharkhand Train Accident
ਇਹ ਖਬਰ ਵੀ ਪੜ੍ਹੋ : Delhi Earthquake: ਭੂਚਾਲ ਨਾਲ ਕੰਬੀ ਦੇਸ਼ ਦੀ ਧਰਤੀ, ਸਹਿਮੇ ਲੋਕ
ਹਾਦਸੇ ’ਚ ਮਾਰੇ ਗਏ ਦੋ ਲੋਕੋ ਪਾਇਲਟਾਂ ’ਚੋਂ, ਅੰਬੁਜ ਮਹਾਤੋ ਬੋਕਾਰੋ ਦਾ ਰਹਿਣ ਵਾਲਾ ਸੀ। ਜਦੋਂ ਕਿ ਇੱਕ ਪਾਇਲਟ ਬੀਐਸ ਮਾਲ ਬੰਗਾਲ ਦਾ ਵਸਨੀਕ ਸੀ। ਜ਼ਖਮੀਆਂ ਦਾ ਇਲਾਜ ਬਰਹਾਟ ਸਦਰ ਹਸਪਤਾਲ ’ਚ ਕੀਤਾ ਜਾ ਰਿਹਾ ਹੈ। ਟੱਕਰ ਤੋਂ ਬਾਅਦ ਕੋਲੇ ਨਾਲ ਭਰੀ ਮਾਲ ਗੱਡੀ ਨੂੰ ਅੱਗ ਲੱਗ ਗਈ ਤੇ ਕਈ ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਐਮਜੀਆਰ ਲਾਈਨ ’ਤੇ ਘਟਨਾ | Jharkhand Train Accident
ਇਹ ਰੇਲ ਹਾਦਸਾ ਸਾਹਿਬਗੰਜ ਜ਼ਿਲ੍ਹੇ ਦੇ ਬਰਹੇਟ ਐਮਜੀਆਰ ਲਾਈਨ ’ਤੇ ਵਾਪਰਿਆ। ਟਰੇਨ ਝਾਰਖੰਡ ਦੇ ਗੋਡਾ ਜ਼ਿਲ੍ਹੇ ਦੇ ਲਾਲਮਾਟੀਆ ਤੋਂ ਪੱਛਮੀ ਬੰਗਾਲ ਦੇ ਫਰੱਕਾ ਜਾ ਰਹੀ ਸੀ। ਜਿਸ ਲਾਈਨ ’ਤੇ ਹਾਦਸਾ ਹੋਇਆ, ਉਸ ਲਾਈਨ ’ਤੇ ਲਾਲਮਾਟੀਆ ਤੋਂ ਫਰੱਕਾ ਤੱਕ ਕੋਲਾ ਲੈ ਕੇ ਜਾਣ ਵਾਲੀਆਂ ਮਾਲ ਗੱਡੀਆਂ ਜਾਂਦੀਆਂ ਹਨ।
Train Accident: ਮਾਲਗੱਡੀ ਪਟੜੀ ਤੋਂ ਲੱਥੀ, ਕਈ ਵਾਹਨ ਹਾਦਸਾ ਗ੍ਰਸ਼ਤ
Train Accident: ਰਾਉਰਕੇਲਾ, (ਆਈਏਐਨਐਸ)। ਉੜੀਸ਼ਾ, ਰਾਉਰਕੇਲਾ ’ਚ ਇੱਕ ਰੇਲ ਹਾਦਸਾ ਵਾਪਰ ਗਿਆ। ਇੱਥੇ ਇਕ ਮਾਲ ਗੱਡੀ ਪਟੜੀ ਤੋਂ ਲੱਥ ਗਈ ਅਤੇ ਉਸ ਦੀਆਂ ਬੋਗੀਆਂ ਕੋਲ ਮੌਜ਼ੂਦ ਬਸਤੀ ’ਚ ਜਾ ਵੜੀ। ਇਸ ਹਾਦਸੇ ’ਚ ਟਰੈਕੇ ਕੋਲ ਮੌਜੂ਼ਦ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਦਰਅਸਲ, ਇਹ ਹਾਦਸਾ ਰਾਉਰਕੇਲਾ ਦੇ ਮਾਲਗੋਦਾਮ ’ਚ ਰੇਲਵੇ ਪਾਰਸਲ ਯਾਰਡ ਕੋਲ ਹੋਈ। ਦੱਸਿਆ ਜਾ ਰਿਹਾ ਹੈ ਕਿ ਮਾਲਗੱਡੀ ਦੇ ਕੁਝ ਡੱਬੇ ਅਚਾਨਕ ਪਟੜੀ ਤੋਂ ਲੱਥ ਗਏ ਅਤੇ ਕੋਲ ਦੀ ਬਸਤੀ ’ਚ ਜਾ ਵੜੇ। ਜਿਸ ਨਾਲ ਰੇਲਵੇ ਟਰੈਕ ਕੋਲ ਮੌਜ਼ੂਦ ਕਈ ਵਾਹਨ ਅਤੇ ਰਿਕਸ਼ਾ ਨੁਕਸਾਨੇ ਗਏ। ਰਾਹਤ ਦੀ ਗੱਲ ਇਹ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: Short Circuit Accident: ਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਦਾ ਸਮਾਨ ਸੜ ਕੇ ਸੁਆਹ
ਜਾਣਕਾਰੀ ਦੇ ਅਨੁਸਾਰ ਵਾੱਕੀ-ਟਾਕੀ ‘ਤੇ ਸੰਚਾਰ ਅਸਫਲਤਾ ਦੇ ਕਾਰਨ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ਨਾਲ ਬਸੰਤੀ ਕਲੋਨੀ ਅਤੇ ਮਾਲਗੋਦਾਮ ਖੇਤਰ ’ਚ ਆਵਾਜਾਈ ਪ੍ਰਭਾਵਿਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਵਾੱਕੀ-ਟਾਕੀ ‘ਤੇ ਗੱਲਬਾਤ ਦੇ ਅਸਫਲਤਾ ਦੇ ਕਾਰਨ ਮਾਲਗੱਡੀ ਦੇ ਡੱਜਬੇ ਪਟੜੀ ਤੋਂ ਲੱਥ ਗਏ। ਇਸ ਘਟਨਾ ਤੋਂ ਬਸੰਤ ਕਲੋਨੀ ਅਤੇ ਮਾਲਗੋਦਾਮ ਖੇਤਰ ਵਿਚ ਟ੍ਰੈਫਿਕ ’ਚ ਵਿਘਨ ਪਿਆ ਹੈ। Train Accident
ਹਾਦਸੇ ਦੀ ਸੂਚਨਾ ’ਤੇ ਪਹੁੰਚੇ ਬੰਡਾਮੁੰਡਾ ਰੇਲਵੇ ਏਰੀਏ ਮੈਨੇਜਰ (ਏਆਰਐਮ) ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਨਾਲ ਹੀ ਉਨ੍ਹਾਂ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ। ਚਸ਼ਮਦੀਦ ਸੰਜੈ ਸ੍ਰੀਵਾਸਤਵ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਛੇ ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਮੈਂ ਵੇਖਿਆ ਕਿ ਕੁਝ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਕੇ ਅਚਾਨਕ ਬਸਤੀ ਵੱਲ ਦਾਖਲ ਹੋ ਗਏ। ਇਸ ਤੋਂ ਬਾਅਦ ਇਲਾਕੇ ’ਚ ਹੜਕੰਪ ਮਚ ਗਿਆ। ਇਸ ਹਾਦਸੇ ’ਚ ਮਾਲ ਦਾ ਕਾਫੀ ਨੁਕਸਾਨ ਹੋਇਆ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
Train Accident: ਜਲਗਾਓਂ, (ਏਜੰਸੀ)। ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ ਦੇ ਪਰਾਂਡਾ ਰੇਲਵੇ ਸਟੇਸ਼ਨ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪੁਸ਼ਪਕ ਐਕਸਪ੍ਰੈੱਸ ‘ਚ ਅੱਗ ਲੱਗਣ ਦੀ ਅਫਵਾਹ ਫੈਲ ਗਈ। ਇਸ ਅਫਵਾਹ ਤੋਂ ਬਾਅਦ ਟਰੇਨ ‘ਚ ਸਵਾਰ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਟਰੇਨ ਤੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਕਰਨਾਟਕ ਐਕਸਪ੍ਰੈਸ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਪੁਸ਼ਪਕ ਐਕਸਪ੍ਰੈਸ ਲਖਨਊ ਤੋਂ ਮੁੰਬਈ ਜਾ ਰਹੀ ਸੀ। ਉਸੇ ਸਮੇਂ ਮਨਮਾੜ ਤੋਂ ਭੁਸਾਵਲ ਜਾ ਰਹੀ ਕਰਨਾਟਕ ਐਕਸਪ੍ਰੈਸ ਦੂਜੇ ਟ੍ਰੈਕ ਤੋਂ ਲੰਘ ਰਹੀ ਸੀ। ਇਹ ਘਟਨਾ ਸ਼ਾਮ ਕਰੀਬ 5 ਵਜੇ ਵਾਪਰੀ। ਟਰੇਨ ‘ਚ ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਟਰੇਨ ‘ਚ ਸਵਾਰ ਯਾਤਰੀ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਟਰੇਨ ਤੋਂ ਛਾਲ ਮਾਰਨ ਲੱਗੇ। ਇਸ ਦੌਰਾਨ ਯਾਤਰੀਆਂ ਨੇ ਟਰੇਨ ਦੀ ਚੇਨ ਖਿੱਚ ਲਈ ਅਤੇ ਟਰੇਨ ਰੁਕ ਗਈ।
ਇਹ ਵੀ ਪੜ੍ਹੋ: China Door Banned: ਚਾਈਨਾ ਡੋਰ ਦੀ ਵਿਕਰੀ ਕਰਨ ਵਾਲਾ ਸਖਸ਼ ਪੁਲਿਸ ਅੜਿੱਕੇ, 40 ਗੱਟੂ ਕੀਤੇ ਬਰਾਮਦ
ਜਾਣਕਾਰੀ ਮੁਤਾਬਕ ਪੁਸ਼ਪਕ ਐਕਸਪ੍ਰੈਸ ‘ਚ ਅੱਗ ਲੱਗਣ ਦੀ ਅਫਵਾਹ ਫੈਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਯਾਤਰੀਆਂ ਨੇ ਚੇਨ ਖਿੱਚ ਲਈ ਅਤੇ ਟਰੇਨ ਤੋਂ ਛਾਲ ਮਾਰਨ ਲੱਗੇ। ਇਸ ਤੋਂ ਬਾਅਦ ਯਾਤਰੀ ਦੂਜੇ ਟਰੈਕ ‘ਤੇ ਆ ਰਹੀ ਕਰਨਾਟਕ ਐਕਸਪ੍ਰੈਸ ਨਾਲ ਟਕਰਾ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਪੁਸ਼ਪਕ ਐਕਸਪ੍ਰੈਸ ਪਰਾਂਡਾ ਰੇਲਵੇ ਸਟੇਸ਼ਨ ਦੇ ਕੋਲ ਆ ਰਹੀ ਸੀ। ਫਿਰ ਟਰੇਨ ਦੇ ਮੋਟਰਮੈਨ ਨੇ ਬ੍ਰੇਕਾਂ ਲਗਾਈਆਂ ਅਤੇ ਪਹੀਆਂ ਵਿੱਚੋਂ ਚੰਗਿਆੜੀਆਂ ਨਿਕਲਣ ਲੱਗੀਆਂ। ਇਸ ਦੌਰਾਨ ਯਾਤਰੀਆਂ ਵਿੱਚ ਅਫਵਾਹ ਫੈਲ ਗਈ ਕਿ ਟਰੇਨ ਨੂੰ ਅੱਗ ਲੱਗ ਗਈ ਹੈ ਅਤੇ ਡਰੇ ਹੋਏ ਲੋਕਾਂ ਨੇ ਕੋਚ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਯਾਤਰੀਆਂ ਦੀ ਮੌਤ ਹੋਈ ਹੈ।  Train Accident
ਜਲਗਾਓਂ ਦੇ ਐਸਪੀ ਨੇ ਦੱਸਿਆ ਕਿ ਰੇਲਗੱਡੀ ਤੋਂ ਛਾਲ ਮਾਰਨ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਕਰਨਾਟਕ ਐਕਸਪ੍ਰੈਸ ਨੇ ਯਾਤਰੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 8 ਤੋਂ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਤੋਂ 40 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
Train Accident Phagwara: ਫਗਵਾੜਾ ’ਚ ਚੱਲਦੀ ਰੇਲ ਗੱਡੀ ਨਾਲ ਵਾਪਰਿਆ ਵੱਡਾ ਹਾਦਸਾ, ਮੁਸਾਫਰ ਗਏ ਘਬਰਾਅ
Train Accident Phagwara: ਫਗਵਾੜਾ (ਸੱਚ ਕਹੂੰ ਨਿਊਜ਼)। ਪੰਜਾਬ ’ਚ ਇੱਕ ਵੱਡਾ ਰੇਲ ਹਾਦਸਾ ਟਲ ਗਿਆ। ਸ਼ਹਿਰ ਫਗਵਾੜਾ ਰੇਲਵੇ ਸਟੇਸ਼ਨ ਨੇੜੇ ਜਦੋਂ ਰੇਲਵੇ ਸਟੇਸ਼ਨ ਤੋਂ ਲੁਧਿਆਣਾ ਜਾ ਰਹੀ ਮਾਲ ਗੱਡੀ ਦੇ ਡੱਬੇ ਦੀ ਹੁੱਕ ਢਿੱਲੀ ਹੋ ਗਈ ਅਤੇ ਡੱਬਾ ਵੱਖ ਹੋ ਗਿਆ। ਜਿਵੇਂ ਹੀ ਮਾਲ ਗੱਡੀ ਖੇੜਾ ਫਾਟਕ ‘ਤੇ ਪਹੁੰਚੀ ਤਾਂ ਇੰਜਣ ਕੁਝ ਡੱਬਿਆਂ ਨਾਲ ਅੱਗੇ ਵਧਿਆ ਅਤੇ ਇਕ ਡੱਬੇ ਦੀ ਹੁੱਕ ਢਿੱਲੀ ਹੋ ਗਈ, ਜਿਸ ਨਾਲ ਆਖਰੀ ਡੱਬਾ ਪਿੱਛੇ ਰਹਿ ਗਿਆ। ਖੁਸ਼ਕਿਸਮਤੀ ਨਾਲ ਉਹ ਫਾਟਕ ਦੇ ਪਿੱਛੇ ਰੁਕ ਗਏ, ਜੇਕਰ ਡੱਬੇ ਫਾਟਕ ਦੇ ਨੇੜੇ ਆ ਜਾਂਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਸੂਚਨਾ ਮਿਲਦੇ ਹੀ ਰੇਲਵੇ ਕਰਮਚਾਰੀ ਅਤੇ ਰੇਲਵੇ ਸਟੇਸ਼ਨ ਮਾਸਟਰ ਮੌਕੇ ‘ਤੇ ਪਹੁੰਚ ਗਏ। ਗੱਡੀ ਕਰੀਬ 20 ਮਿੰਟ ਫਾਟਕ ਕੋਲ ਰੁਕੀ ਰਹੀ। ਇਸ ਤੋਂ ਬਾਅਦ ਗੱਡੀ ਦੀ ਮੁਰੰਮਤ ਕਰਕੇ ਅੱਗੇ ਭੇਜ ਦਿੱਤਾ ਗਿਆ।
ਟਰੈਕਟਰ-ਟਰਾਲੀ ਟਕਰਾਉਣ ਨਾਲ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ
ਹੁਸ਼ਿਆਰਪੁਰ। Train Accident:  ਹੁਸ਼ਿਆਰਪੁਰ ’ਚ ਇੱਕ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਈ। ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਟਰੇਨ ਨਾਲ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਟਰੇਨ ਨਾਲ ਟਕਰਾਉਣ ਕਾਰਨ ਟਰੈਕਟਰ ਟਰਾਲੀ ਦੇ ਪਰਖੱਚੇ ਉਡ ਗਏ। ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ: Punjab News: ਆਪ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਜਾ ਰਿਹਾ ਹੈ : ਵਿਧਾਇਕ ਗੈਰੀ …
ਜਾਣਕਾਰੀ ਅਨੁਸਾਰ ਰੇਲਗੱਡੀ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਸੀ ਕਿ ਰਸਤੇ ‘ਚ ਕਠਾਰ-ਆਦਮਪੁਰ ‘ਤੇ ਰੇਲ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੈਕਟਰ-ਟਰਾਲੀ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ। ਟਰੇਨ ‘ਚ ਸਫਰ ਕਰ ਰਹੇ ਯਾਤਰੀਆਂ ਅਤੇ ਰਾਹਗੀਰਾਂ ਦੀ ਮੱਦਦ ਨਾਲ ਟਰਾਲੀ ਨੂੰ ਰੇਲਵੇ ਟਰੈਕ ਤੋਂ ਹਟਵਾਇਆ ਗਿਆ। ਟਰੈਕਟਰ-ਟਰਾਲੀ ਨੂੰ ਰੇਲਗੱਡੀ ਨੇ ਕਿਸ ਤਰ੍ਹਾਂ ਟੱਕਰ ਮਾਰੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਟਰੇਨ ਨੂੰ ਘਟਨਾ ਵਾਲੀ ਥਾਂ ‘ਤੇ ਰੋਕ ਦਿੱਤਾ ਗਿਆ ਹੈ। ਟਰਾਲੀ ਦੇ ਰੇਲਗੱਡੀ ਨਾਲ ਟਕਰਾਉਣ ਕਾਰਨ ਜਿੱਥੇ ਇੰਜਣ ਨਾਲ ਲੱਗਾ ਕੋਚ ਨੁਕਸਾਨਿਆ ਗਿਆ। ਫਿਲਹਾਲ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। Train Accident
Sabarmati Express Train News: ਸਾਬਰਮਤੀ ਐਕਸਪ੍ਰੈਸ ਪੱਥਰ ਨਾਲ ਟਕਰਾ ਪਟੜੀ ਤੋਂ ਉਤਰੀ, ਕੋਈ ਨੁਕਸਾਨ ਨਹੀਂ
ਸਾਬਰਮਤੀ ਐਕਸਪ੍ਰੈਸ ਦੇ 22 ਡੱਬੇ ਪਟੜੀ ਤੋਂ ਉਤਰੇ | Sabarmati Express Train News
ਮਾਮਲਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ
ਆਈਬੀ ਵੱਲੋਂ ਜਾਂਚ ਹੈ ਜਾਰੀ
ਕਾਨਪੁਰ (ਏਜੰਸੀ)। Sabarmati Express Train News: ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਸ਼ੁੱਕਰਵਾਰ ਦੇਰ ਰਾਤ ਸਾਬਰਮਤੀ ਐਕਸਪ੍ਰੈਸ (19168) ਪਟੜੀ ਤੋਂ ਉਤਰ ਗਈ। 22 ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸੀ। ਖੁਸ਼ਕਿਸਮਤੀ ਹੈ ਕਿ ਹਾਦਸੇ ’ਚ ਕਿਸੇ ਦੀ ਮੌਤ ਨਹੀਂ ਹੋਈ। ਕੁੱਝ ਯਾਤਰੀ ਜਖਮੀ ਹੋਏ ਹਨ। ਬਚਾਅ ਕਾਰਜ ਜਾਰੀ ਹੈ। ਇਹ ਹਾਦਸਾ ਕਾਨਪੁਰ ਸ਼ਹਿਰ ਤੋਂ 11 ਕਿਲੋਮੀਟਰ ਦੂਰ ਭੀਮਸੇਨ ਤੇ ਗੋਵਿੰਦਪੁਰੀ ਸਟੇਸ਼ਨਾਂ ਵਿਚਕਾਰ ਤੜਕੇ 2.35 ਵਜੇ ਵਾਪਰਿਆ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ – ਟਰੇਨ ਦਾ ਇੰਜਣ ਪਟੜੀ ’ਤੇ ਪਈ ਕਿਸੇ ਭਾਰੀ ਚੀਜ ਨਾਲ ਟਕਰਾ ਗਿਆ। ਇੰਜਣ ’ਤੇ ਟੱਕਰ ਦੇ ਨਿਸ਼ਾਨ ਹਨ। Sabarmati Express
Read This : Jharkhand Train Accident : ਹਾਵੜਾ-ਸੀਐਸਐਮਟੀ ਐਕਸਪ੍ਰੈਸ ਦੇ 18 ਡੱਬੇ ਪਟੜੀ ਤੋਂ ਉਤਰੇ, ਮੱਚੀ ਹਾਹਾਕਾਰ!
ਸਬੂਤ ਸੁਰੱਖਿਅਤ ਰੱਖੇ ਗਏ ਹਨ। ਆਈਬੀ ਤੇ ਯੂਪੀ ਪੁਲਿਸ ਜਾਂਚ ਕਰ ਰਹੀ ਹੈ। ਉੱਤਰੀ ਮੱਧ ਰੇਲਵੇ ਦੇ ਜੀਐਮ ਉਪੇਂਦਰ ਚੰਦਰ ਜੋਸ਼ੀ ਨੇ ਕਿਹਾ- ਇਹ ਤੈਅ ਹੈ ਕਿ ਹਾਦਸਾ ਇੰਜਣ ਦੇ ਕਿਸੇ ਚੀਜ ਨਾਲ ਟਕਰਾਉਣ ਕਾਰਨ ਹੋਇਆ ਹੈ। ਮੌਕੇ ’ਤੇ ਕੁਝ ਵੀ ਨਹੀਂ ਮਿਲਿਆ। ਇਸ ਦੇ ਨਾਲ ਹੀ ਯੂਪੀ ਦੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਅਸੀਂ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਕਰਾਂਗੇ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਸਮੇਂ ਟਰੇਨ ਦੀ ਰਫਤਾਰ 70 ਤੋਂ 80 ਦੇ ਵਿਚਕਾਰ ਸੀ। ਇੱਕ ਪਹੀਆ ਬੰਦ ਹੁੰਦੇ ਹੀ ਦਬਾਅ ਘੱਟ ਗਿਆ। ਡਰਾਈਵਰ ਨੇ ਸਮੇਂ ਸਿਰ ਐਮਰਜੈਂਸੀ ਬ੍ਰੇਕਾਂ ਲਾ ਦਿੱਤੀਆਂ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। Sabarmati Express Train News
Read This : Train Accident: ਆਖ਼ਰ ਰੇਲ ਹਾਦਸਿਆਂ ਨੂੰ ਲੱਗੇ ਬਰੇਕ
ਕਾਨਪੁਰ ਦੇ ਪੁਲਿਸ ਕਮਿਸ਼ਨਰ ਅਖਿਲ ਕੁਮਾਰ ਮੌਕੇ ’ਤੇ ਪਹੁੰਚੇ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਟਰੈਕ ਦਾ ਟੁਕੜਾ ਵੀ ਵੇਖਿਆ। ਸ਼ੱਕ ਹੈ ਕਿ ਇਹ ਟੁਕੜਾ ਪਟੜੀ ’ਤੇ ਰੱਖਿਆ ਗਿਆ ਸੀ, ਜਿਸ ਕਾਰਨ ਰੇਲਗੱਡੀ ਪਟੜੀ ਤੋਂ ਉਤਰ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਕਾਰਨ ਪਟੜੀਆਂ ਉੱਖੜ ਗਈਆਂ। ਲੋਹੇ ਦੀ ਕਲਿੱਪ ਟੁੱਟ ਕੇ ਦੂਰ ਜਾ ਡਿੱਗੀ। ਅਧਿਕਾਰੀਆਂ ਨੇ ਦੱਸਿਆ- ਪਟਨਾ-ਇੰਦੌਰ ਐਕਸਪ੍ਰੈਸ ਹਾਦਸੇ ਤੋਂ 1 ਘੰਟਾ 20 ਮਿੰਟ ਪਹਿਲਾਂ ਟ੍ਰੈਕ ਤੋਂ ਲੰਘੀ ਸੀ, ਉਦੋਂ ਤੱਕ ਟ੍ਰੈਕ ਸੁਰੱਖਿਅਤ ਸੀ। 16 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। 10 ਟਰੇਨਾਂ ਦੇ ਰੂਟ ਬਦਲੇ ਗਏ ਹਨ। 24 ਘੰਟਿਆਂ ਅੰਦਰ ਟ੍ਰੈਕ ਨੂੰ ਸਾਫ ਕਰਕੇ ਮੁੜ ਤੋਂ ਸ਼ੁਰੂ ਕਰਵਾ ਦਿੱਤਾ ਜਾਵੇਗਾ। Sabarmati Express Train News
Jharkhand Train Accident : ਹਾਵੜਾ-ਸੀਐਸਐਮਟੀ ਐਕਸਪ੍ਰੈਸ ਦੇ 18 ਡੱਬੇ ਪਟੜੀ ਤੋਂ ਉਤਰੇ, ਮੱਚੀ ਹਾਹਾਕਾਰ!
Jharkhand Train Accident : ਝਾਰਖੰਡ ਦੇ ਬਾਰਾਬੰਬੂ ਨੇੜੇ ਮੰਗਲਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਵੜਾ-ਸੀਐਸਐਮਟੀ ਐਕਸਪ੍ਰੈਸ ਝਾਰਖੰਡ ਦੇ ਚੱਕਰਧਰਪੁਰ ਡਿਵੀਜ਼ਨ ਵਿੱਚ ਰਾਜਖਰਸਵਾਨ ਵੈਸਟ ਆਊਟਰ ਅਤੇ ਬਾਰਾਬੰਬੂ ਦੇ ਵਿਚਕਾਰ ਚੱਕਰਧਰਪੁਰ ਨੇੜੇ ਪਟੜੀ ਤੋਂ ਉਤਰ ਗਈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। Train Accident
2 ਦੀ ਮੌਤ, 20 ਜ਼ਖਮੀ, ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ | Train Accident
ਇਸ ਹਾਦਸੇ ਵਿੱਚ ਮੁੰਬਈ ਹਾਵੜਾ ਮੇਲ ਦੇ ਬੀ4 ਕੋਚ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਝਾਰਖੰਡ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਦੱਸਿਆ ਕਿ ਬੀ4 ਕੋਚ ’ਚ ਇਕ ਹੋਰ ਯਾਤਰੀ ਫਸਿਆ ਹੋਇਆ ਹੈ, ਉਸ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। Train Accident
Two killed, 20 injured as 18 coaches of Mumbai-Howrah Mail derail in Jharkhand: West Singhbhum DC
— Press Trust of India (@PTI_News) July 30, 2024
ਐਸਈਆਰ ਦੇ ਬੁਲਾਰੇ ਓਮ ਪ੍ਰਕਾਸ਼ ਚਰਨ ਨੇ ਦੱਸਿਆ ਕਿ ਨੇੜੇ ਹੀ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵੇਂ ਹਾਦਸੇ ਇੱਕੋ ਸਮੇਂ ਵਾਪਰੇ ਹਨ ਜਾਂ ਨਹੀਂ। ਇੱਕ ਸਮਾਚਾਰ ਏਜੰਸੀ ਦੇ ਅਨੁਸਾਰ 22 ਕੋਚ 12810 ਹਾਵੜਾ-ਮੁੰਬਈ ਮੇਲ ਦੇ ਘੱਟੋ ਘੱਟ 18 ਡੱਬੇ ਸਵੇਰੇ 3.45 ਵਜੇ ਐਸਈਆਰ ਦੇ ਚੱਕਰਧਰਪੁਰ ਡਿਵੀਜ਼ਨ ਵਿੱਚ ਬਾਰਾਬੰਬੂ ਸਟੇਸ਼ਨ ਦੇ ਨੇੜੇ ਪਟੜੀ ਤੋਂ ਉਤਰ ਗਏ, ਜਦੋਂ 18 ਡੱਬੇ ਪਟੜੀ ਤੋਂ ਉਤਰ ਗਏ। ਮੀਡੀਆ ਰਿਪੋਰਟਾਂ ਅਨੁਸਾਰ ਰੇਲਗੱਡੀ ਵਿੱਚ 16 ਯਾਤਰੀ ਡੱਬੇ, ਇੱਕ ਪਾਵਰ ਕਾਰ ਅਤੇ ਇੱਕ ਪੈਂਟਰੀ ਕਾਰ ਸੀ। ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। Train Accident
Read Also : Jammu Tawi Train: ਜੰਮੂਤਵੀ ਰੇਲ ’ਚ ਬੰਬ ਦੀ ਖਬਰ, ਕਾਸੂਬੇਗੂ ਸਟੇਸ਼ਨ ’ਤੇ ਰੋਕੀ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਸੁਰੱਖਿਅਤ ਰੇਲ ਯਾਤਰਾ ’ਤੇ ਖੜ੍ਹਾ ਹੁੰਦਾ ਵੱਡਾ ਸਵਾਲੀਆ ਨਿਸ਼ਾਨ
Chandigarh-Dibrugarh Express’ Train Accident
ਬੀਤੇ 35 ਮਹੀਨਿਆਂ ’ਚ 131 ਰੇਲ ਹਾਦਸਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਰੇਲ ਮਹਿਕਮਾ ਤੁਹਾਡੀ ਜਾਨ ਲੈਣ ’ਤੇ ਪੂਰੀ ਤਰ੍ਹਾਂ ਉਤਾਰੂ ਹੋਇਆ ਪਿਆ ਹੈ ਯਾਤਰੀਆਂ ਦੀ ਬਿਲਕੁਲ ਪਰਵਾਹ ਨਹੀਂ ਹੈ ਉਨ੍ਹਾਂ ਨੂੰ, ਹਾਦਸਾ ਹੁੰਦਿਆਂ ਹੀ ਸ਼ਾਸਨ-ਪ੍ਰਸ਼ਾਸਨ ਵੱਲੋਂ ਜਾਂਚ-ਪੜਤਾਲ ਦਾ ਹਵਾਲਾ ਕੇ ਕੇ ਇੱਕ-ਅੱਧੇ ਮਹੀਨੇ ’ਚ ਮਾਮਲਾ ਸ਼ਾਂਤ ਕਰਵਾ ਦਿੱਤਾ ਜਾਂਦਾ ਹੈ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੱਲ੍ਹਮ-ਹਮਦਰਦੀ ਦੇ ਰੂਪ ’ਚ ਕੇਂਦਰ ਜਾਂ ਸੂਬਾ ਸਰਕਾਰਾਂ ਮੁਆਵਜ਼ਾ ਦੇ ਕੇ ਚੁੱਪ ਕਰਵਾ ਦਿੰਦੀਆਂ ਹਨ ਅਤੇ ਅਗਲੇ ਹਾਦਸੇ ਦੀ ਉਡੀਕ ਕਰਨ ਲੱਗਦੀਆਂ ਹਨ ਇਸ ਲੜੀ ’ਚ ‘ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ’ ਹਾਦਸਾ ਸਾਡੇ ਸਾਹਮਣੇ ਹੈ। Chandigarh-Dibrugarh Express’ Train Accident
ਇਸ ਹਾਦਸੇ ’ਚ ਵੀ ਪਹਿਲਾਂ ਵਾਂਗ ਨਾਕਾਫੀ ਕਦਮ ਚੁੱਕੇ ਜਾਣਗੇ, ਰੌਲਾ ਸ਼ਾਂਤ ਕਰਨ ਲਈ ਤਮਾਮ ਤਰਕੀਬਾਂ ਲੜਾਈਆਂ ਜਾਣਗੀਆਂ ਨਹੀਂ ਤਾਂ, ਅਜਿਹਾ ਤਾਂ ਹੈ ਨਹੀਂ ਕਿ ਜਿਵੇਂ ਲਾਲ ਬਹਾਦਰ ਸ਼ਾਸਤਰੀ ਵਾਂਗ ਕੋਈ ਨੈਤਿਕਤਾ ਦੇ ਆਧਾਰ ’ਤੇ ਜਿੰਮੇਵਾਰੀ ਲੈ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵੇਗਾ ਅਜਿਹਾ ਤਾਂ ਸੋਚਣਾ ਵੀ ਨਹੀਂ ਚਾਹੀਦਾ ਕਿਸੇ ਨੂੰ ਨਿਸ਼ਚਿਤ ਤੌਰ ’ਤੇ ਚੰਡੀਗੜ੍ਹ-ਡਿਬਰੂੁਗੜ੍ਹ ਐਕਸਪ੍ਰੈਸ ਰੇਲ ਹਾਦਸੇ ਦੀ ਜਾਂਚ ਹੋਵੇਗੀ ਫਿਰ ਚਾਹੇ ਕਾਗਜ਼ਾਂ ’ਚ ਹੋਵੇ ਜਾਂ ਧਰਤ ’ਤੇ, ਪਰ ਨਤੀਜਾ ਕੀ ਨਿੱਕਲੇਗਾ, ਇਹ ਗੱਲ ਸਰਕਾਰੀ ਸਕੂਲ ’ਚ ਪੜ੍ਹਨ ਵਾਲਾ 5ਵੀਂ ਜ਼ਮਾਤ ਦਾ ਬੱਚਾ ਵੀ ਦੱਸ ਦੇਵੇਗਾ। Chandigarh-Dibrugarh Express’ Train Accident
Read This : ਸਮਾਜ ਲਈ ਮਾਨਸਿਕ ਬਿਮਾਰੀ ਬਣਦਾ ਜਾ ਰਿਹੈ ਫੋਨ
ਹਾਦਸੇ ਦਾ ਕਾਰਨ ਮਹਿਕਮੇ ਦੇ ਕਿਸੇ ਨਾ ਕਿਸੇ ਅਧਿਕਾਰੀ ਦੇ ਸਿਰ ਮੜਿ੍ਹਆ ਜਾਵੇਗਾ ਦੋ-ਚਾਰ ਸਸਪੈਂਡ ਕੀਤੇ ਜਾਣਗੇ, ਕੁਝ ਮਹੀਨਿਆਂ ਲਈ, ਬਾਅਦ ’ਚ ਹਿਦਾਇਤ ਦੇ ਕੇ ਫਿਰ ਤੋਂ ਕਮਾਨ ਦੇ ਦਿੱਤੀ ਜਾਵੇਗੀ ਜਾਂਚ ਦੀਆਂ ਫਾਈਲਾਂ ਅਧਿਕਾਰੀਆਂ ਦਿਆਂ ਮੇਜ਼ਾਂ ’ਤੇ ਕੁਝ ਮਹੀਨੇ ਘੁੰਮਣਗੀਆਂ, ਫਿਰ ਕਲੋਜਰ ਰਿਪੋਰਟ ਦੇ ਕੇ, ਮਾਮਲਾ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਵੇਗਾ ਰੇਲ ਖਾਮੀਆਂ ਦੀ ਲੰਮੀ ਫੇਹਰਿਸਤ ਹੈ ਬਿੰਦੂਵਾਰ ਤਰੀਕੇ ਨਾਲ ਦੇਖੀਏ ਤਾਂ ਦਿਮਾਗ ਘੁੰਮ ਜਾਂਦਾ ਹੈ ਅੱਵਲ ਤਾਂ ਇਹੀ ਹੈ ਕਿ ਬਰਸਾਤ ਦੇ ਦਿਨਾਂ ’ਚ ਪਟੜੀਆਂ ’ਤੇ ਰੇਲ ਭਜਾਉਣਾ ਸਭ ਤੋਂ ਵੱਡਾ ਜੋਖ਼ਿਮ ਹੁੰਦਾ ਹੈ ਪਟੜੀਆਂ ਦੇ ਹੇਠਾਂ ਪਾਣੀ ਜਾਣ ਨਾਲ ਦਲਦਲ ਬਣ ਜਾਂਦੀ ਹੈ ਜੋ ਤੇਜ਼ ਰਫਤਾਰ ਦੌੜਨ ਵਾਲੀ ਰੇਲ ਚੱਲਦੇ ਸਮੇਂ ਲਿਪ-ਲਿਪ ਕਰਦੀ ਹੈ ਬਰਸਾਤ ’ਚ ਕਈ ਰੇਲ ਟਰੈਕ ਤਾਂ ਪਾਣੀ ਨਾਲ ਰੁੜ੍ਹ ਵੀ ਜਾਂਦੇ ਹਨ। Chandigarh-Dibrugarh Express’ Train Accident
ਅੰਗਰੇਜ਼ਾਂ ਦੇ ਸਮੇਂ ਦੀਆਂ ਰੇਲੀ ਪਟੜੀਆਂ ਜਿਉਂ ਦੀਆਂ ਤਿਉਂ ਸੁਰੱਖਿਅਤ ਹਨ
ਜਿੱਥੇ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਹਾਦਸਾ ਹੋਇਆ ਉਸ ਤੋਂ ਢਾਈ ਸੌ ਕਿਲੋਮੀਟਰ ਦੂਰ ਪੀਲੀਭੀਤ ਜਿਲ੍ਹੇ ’ਚ ਹਾਲੇ ਕੁਝ ਮਹੀਨੇ ਪਹਿਲਾਂ ਹੀ ਨਵਾਂ ਰੇਲ ਟਰੈਕ ਵਿਛਾਇਆ ਗਿਐ ਜੋ ਬਰਸਾਤ ’ਚ ਰੁੜ੍ਹ ਚੁੱਕਾ ਹੈ ਜਦੋਂਕਿ, ਉਸ ਤੋਂ ਅੱਗੇ ਅੰਗਰੇਜ਼ਾਂ ਦੇ ਸਮੇਂ ਦੀਆਂ ਰੇਲੀ ਪਟੜੀਆਂ ਜਿਉਂ ਦੀਆਂ ਤਿਉਂ ਸੁਰੱਖਿਅਤ ਹਨ ਇਨ੍ਹਾਂ ਖਾਮੀਆਂ ਨੂੰ ਦੇਖ ਕੇ ਵੀ ਰੇਲ ਮਹਿਕਮਾ ਯਾਤਰੀਆਂ ਦੀ ਜਾਨ ਨਾਲ ਖੁੱਲ੍ਹੇਆਮ ਖੇਡਦਾ ਹੈ ਹਾਦਸੇ ਹੋਣਗੇ ਅਤੇ ਕਿੱਥੇ-ਕਿੱਥੇ ਹੋ ਸਕਦੇ ਹਨ, ਇਨ੍ਹਾਂ ਸੱਚਾਈਆਂ ਤੋਂ ਵੀ ਰੇਲ ਵਿਭਾਗ ਵਾਕਿਫ ਹੁੰਦਾ ਹੈ ਅਜਿਹੇ ਪੁਆਇੰਟ ਨੂੰ ਨਿਸ਼ਾਨਦੇਹ ਕਰਕੇ ਬਕਾਇਦਾ ਪਹਿਲਾਂ ਰੇਲ ਟਰੈਕ ਦਾ ਨਿਰੀਖਣ-ਪ੍ਰੀਖਣ ਕਰਨਾ ਚਾਹੀਦਾ ਹੈ। Chandigarh-Dibrugarh Express’ Train Accident
ਸਥਾਨਕ ਹਲਕਾ ਡੀਐਮਆਰ ਨੂੰ ਖੁਦ ਜਾਂਚ-ਪੜਤਾਲ ਕਰਨੀ ਚਾਹੀਦੀ ਹੈ
ਸਥਾਨਕ ਹਲਕਾ ਡੀਐਮਆਰ ਨੂੰ ਖੁਦ ਜਾਂਚ-ਪੜਤਾਲ ਕਰਨੀ ਚਾਹੀਦੀ ਹੈ, ਪਰ ਮੰਦਭਾਗ ਨੂੰ ਉਹ ਬਰਸਾਤ ਦੇ ਮੌਸਮ ’ਚ ਆਪਣੇ ਕਮਰਿਆਂ ਤੋਂ ਬਾਹਰ ਨਿੱਕਲਣਾ ਤੱਕ ਮੁਨਾਸਿਬ ਨਹੀਂ ਸਮਝਦੇ ਅਜਿਹੀਆਂ ਸਾਰੀਆਂ ਜਿੰਮੇਵਾਰੀਆਂ ਰੇਲ ਦੇ ਚੌਥਾ ਦਰਜ਼ਾ ਕਰਮਚਾਰੀਆਂ ਰੇਲ ਬੇਲਦਾਰ, ਪਟੜੀ ਚੈਕਰ ਅਤੇ ਟੈਕਨੀਸ਼ੀਅਨ ’ਤੇ ਛੱਡ ਦਿੱਤੀਆਂ ਜਾਂਦੀਆਂ ਹਨ ਇਹ ਕਰਮਚਾਰੀ ਜਦੋਂ ਪਟੜੀਆਂ ਨਾਲ ਸਬੰਧਿਤ ਖਾਮੀਆਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਦੇ ਹਨ ਤਾਂ ਉਹ ਗੌਰ ਨਹੀਂ ਕਰਦੇ, ਉੱਪਰੋਂ ਉਨ੍ਹਾਂ ਨੂੰ ਝਿੜਕ ਦਿੰਦੇ ਹਨ ਬਰਸਾਤ-ਮਾਨਸੂਨ ’ਚ ਰੇਲ ਪਟੜੀਆਂ ਦੀ ਆਧੁਨਿਕ ਤਰੀਕਿਆਂ ਨਾਲ ਜਾਂਚ ਕਰਨ ਤੋਂ ਬਾਅਦ ਰੇਲ ਸੰਚਾਲਨ ਦੀ ਇਜ਼ਾਜਤ ਦੇਣੀ ਚਾਹੀਦੀ ਹੈ ਪੂਰੀ ਤਸੱਲੀ ਹੋਣ ’ਤੇ ਹੀ ਰੇਲਾਂ ਨੂੰ ਪਟੜੀਆਂ ’ਤੇ ਛੱਡਣਾ ਚਾਹੀਦਾ ਹੈ। Chandigarh-Dibrugarh Express’ Train Accident
ਦਸੰਬਰ 2020 ਦੀ ਇੱਕ ਰਿਪੋਰਟ ਮੁਤਾਬਕ ਰੇਲ ਪੱਟੜੀਆਂ ਪੂਰੇ ਹਿੰਦੁਸਤਾਨ ’ਚ ਖਸਤਾ ਹਾਲਤ ’ਚ ਹਨ
ਰੇਲ ਮੰਤਰਾਲੇ ਦੀ ਦਸੰਬਰ 2020 ਦੀ ਇੱਕ ਰਿਪੋਰਟ ’ਤੇ ਗੌਰ ਕਰੀਏ ਤਾਂ ਰੇਲ ਪੱਟੜੀਆਂ ਪੂਰੇ ਹਿੰਦੁਸਤਾਨ ’ਚ ਖਸਤਾ ਹਾਲਤ ’ਚ ਹਨ ਜਿਨ੍ਹਾਂ ’ਚ ਸਧਾਰਨ ਰੇਲਾਂ ਜਿੰਨੀ ਸਪੀਡ ਸਿਰਫ਼ 100-80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਘੱਟ ਹੈ, ਉਨ੍ਹਾਂ ਦੀ ਰਫਤਾਰ ਝੱਲਣ ਦੇ ਲਾਇਕ ਨਹੀਂ ਹੁੰਦੀ ਪਰ ਸਾਡਾ ਰੇਲ ਵਿਭਾਗ ਕਮਾਲ ਦਾ ਹੈ, ਉਨ੍ਹਾਂ ਹੀ ਟਰੈਕ ’ਤੇ ਬੁਲੇਟ ਟਰੇਨ ਅਤੇ ਹਾਈ ਸਪੀਡ ਰੇਲਗੱਡੀਆਂ ਦੌੜਾਉਣ ਦੀ ਗੱਲ ਕਰਦਾ ਹੈ ਇਸ ਸਮੇਂ ਪੂਰੇ ਭਾਰਤ ’ਚ ਮੋਹਲੇਧਾਰ ਮੀਂਹ ਦਾ ਦੌਰ ਹੈ ਜਿਸ ’ਚ ਵੱਡੇ-ਵੱਡੇ ਪੁਲ, ਹਾਈਵੇ, ਸੜਕਾਂ ਤੱਕ ਧਰਾਸ਼ਾਹੀ ਹੋਈਆਂ ਹਨ ਬਿਹਾਰ ’ਚ ਪੁਲਾਂ ਦੇ ਡਿੱਗਣ ਦੇ ਚਰਚੇ ਤਾਂ ਹਰ ਥਾਂ ਹਨ ਹੀ, ਹੁਣ ਉੱਤਰਾਖੰਡ ’ਚ ਵੀ ਕੱਲ੍ਹ-ਪਰਸੋਂ ਇੱਕ ਵਿਸ਼ਾਲ ਸਿਗਨੇਚਰ ਬਰਿੱਜ ਢਹਿ ਗਿਆ ਅਜਿਹੇ ’ਚ ਵੱਡਾ ਸਵਾਲ ਇਹੀ ਹੈ।
ਬਿਨਾਂ ਜਾਂਚ ਕੀਤੇ ਉਨ੍ਹਾਂ ’ਤੇ ਰੇਲਾਂ ਨੂੰ ਦੌੜਾਉਣਾ ਵੀ ਤਾਂ ਸਮਝਦਾਰੀ ਨਹੀਂ
ਕਿ ਭਲਾਂ ਰੇਲ ਪੱਟੜੀਆਂ ਕਿਵੇਂ ਸੁਰੱਖਿਅਤ ਰਹਿ ਸਕਣਗੀਆਂ? ਬਿਨਾਂ ਜਾਂਚ ਕੀਤੇ ਉਨ੍ਹਾਂ ’ਤੇ ਰੇਲਾਂ ਨੂੰ ਦੌੜਾਉਣਾ ਵੀ ਤਾਂ ਸਮਝਦਾਰੀ ਨਹੀਂ ਵੱਡੇ ਰੇਲ ਹਾਦਸਿਆਂ ’ਚ ਰੇਲ ਮੰਤਰੀ ਅਤੇ ਟਾਪ ਅਧਿਕਾਰੀ ’ਤੇ ਆਂਚ ਨਹੀਂ ਆਉਂਦੀ, ਉਹ ਬਚ ਨਿੱਕਲਦੇ ਹਨ ਜਦੋਂਕਿ, ਪਹਿਲੀ ਜਿੰਮੇਵਾਰੀ ਉਨ੍ਹਾਂ ਦੀ ਹੁੰਦੀ ਹੈ ਕਿਉਂਕਿ ਹਰੀ ਝੰਡੀ ਉਨ੍ਹਾਂ ਵੱਲੋਂ ਮਿਲਦੀ ਹੈ ਫਿਲਹਾਲ ਰੇਲ ਹਾਦਸਿਆਂ ਦੀ ਭਾਰਤ ’ਚ ਝੜੀ ਲੱਗ ਗਈ ਹੈ ਕਿਤਿਓਂ, ਕਦੇ ਵੀ ਹਾਦਸੇ ਦੀ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲ ਜਾਂਦੀ ਹੈ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਵੀ ਯੂਪੀ ਦੇ ਗੋਂਡਾ ’ਚ ਪਲਟ ਗਈ, ਜਿਸ ’ਚ ਤਿੰਨ-ਚਾਰ ਯਾਰਤੀਆਂ ਦੀ ਮੌਤ ਦੀ ਖਬਰ ਹੈ। Chandigarh-Dibrugarh Express’ Train Accident
ਪਿਛਲੇ ਤਿੰਨ ਸਾਲਾਂ ’ਚ 131 ਰੇਲ ਹਾਦਸੇ ਹੋਏ ਹਨ
ਕਈਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਸਵਾਲ ਉੱਠਦਾ ਹੈ ਕਿ ਅਜਿਹੇ ਰੇਲ ਹਾਦਸਿਆਂ ਦਾ ਚੱਕਰ ਕਦੇ ਟੁੱਟੇਗਾ ਵੀ ਜਾਂ ਨਹੀਂ ਪਿਛਲੇ ਤਿੰਨ ਸਾਲਾਂ ’ਚ 131 ਰੇਲ ਹਾਦਸੇ ਹੋਏ ਹਨ ਇਸ ਨੂੰ ਹਾਦਸਾ ਕਹੀਏ ਜਾਂ ਰੇਲ ਦੇ ਅੰਦਰ ਦੀਆਂ ਖਾਮੀਆਂ ਜੋ ਵੀ ਕਹੀਏ, ਭਾਰਤੀ ਰੇਲ ਯਾਤਰੀਆਂ ਦੀ ਜਾਨ ਮੁਸ਼ਕਿਲ ’ਚ ਜ਼ਰੂਰ ਪਈ ਹੋਈ ਹੈ ਕਿਤੇ ਅਜਿਹਾ ਨਾ ਹੋਵੇ ਕਿ ਰੇਲ ਯਾਤਰੀ ਰੇਲਾਂ ’ਚ ਚੜ੍ਹਨ ਤੋਂ ਵੀ ਡਰਨ ਲੱਗਣ ਪਤਾ ਨਹੀਂ ਉਨ੍ਹਾਂ ਦਾ ਸਫਰ ਕਦੋਂ ਵਿਚਾਲੇ ਹੀ ਖਤਮ ਹੋ ਜਾਵੇ ਪਿਛਲੇ ਤਿੰਨ ਸਾਲਾਂ ’ਚ ਵੱਖ-ਵੱਖ ਰੇਲ ਹਾਦਸਿਆਂ ’ਚ ਇੱਕ ਹਜ਼ਾਰ ਤੋਂ ਵੀ ਜਿਆਦਾ ਯਾਤਰੀਆਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ 60 ਕਰੋੜ ਦਾ ਮੁਆਵਾਜ ਵੰਡਿਆ ਅਤੇ 230 ਕਰੋੜ ਰੁਪਏ ਦੀ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਇਆ ਆਮ ਆਦਮੀ ਦੇ ਜੀਵਨ ’ਚ ਰੇਲ ਦਾ ਮਹੱਤਵ ਕਿੰਨਾ ਵੱਡਾ ਹੈ ਇਹ ਦੱਸਣ ਦੀ ਲੋੜ ਨਹੀਂ ਰੇਲ ਆਮ ਹਿੰਦੁਸਤਾਨੀਆਂ ਦੀ ਸੁਖਾਲੀ ਅਤੇ ਸਸਤੀ ਸਵਾਰੀ ਮੰਨੀ ਜਾਂਦੀ ਹੈ। Chandigarh-Dibrugarh Express’ Train Accident
ਰੇਲਾਂ ਦੀ ਆਵਾਜਾਈ ਸਾਰਿਆਂ ਦੇ ਜੀਵਨ ਦਾ ਮੁੱਖ ਹਿੱਸਾ ਹੈ
ਰੇਲਮਾਰਗ ਆਰਥਿਕ ਵਿਸਥਾਰ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ ਪਹੁੰਚ ਵਧਾਉਣ ਅਤੇ ਖੇਤਰੀ ਏਕੀਕਰਨ ਨੂੰ ਆਸਾਨ ਬਣਾਉਣ ’ਚ ਮਹੱਤਵਪੂਨ ਭੂਮਿਕਾ ਨਿਭਾਉਂਦੀ ਹੈ ਰੇਲਾਂ ਦੀ ਆਵਾਜਾਈ ਸਾਰਿਆਂ ਦੇ ਜੀਵਨ ਦਾ ਮੁੱਖ ਹਿੱਸਾ ਹੈ ਜਿਵੇਂ ਕਿ ਸਸਤੀਆਂ ਕੀਮਤਾਂ ਅਤੇ ਲੰਮੀ ਦੂਰੀ ਤੈਅ ਕਰਨਾ ਰੇਲ ਤੋਂ ਆਮ ਲੋਕਾਂ ਦਾ ਵਿਸ਼ਵਾਸ ਨਾ ਟੁੱਟੇ, ਇਸ ਲਈ ਰੇਲ ਮਹਿਕਮੇ ਨੂੰ ਅਤੇ ਰੇਲ ਸਿਸਟਮ ਨੂੰ ਰਿਫਾਰਮ ਕਰਨ ਦੀ ਵੱਡੀ ਦਰਕਾਰ ਹੈ ਰੇਲ ਪੱਟੜੀਆਂ ਅਤੇ ਰੇਲ ਸੰਚਾਲਨ ’ਚ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨੀ ਹੋਵੇਗੀ ਰੇਲ ਮਹਿਕਮੇ ’ਚ ਲੱਖਾਂ ਖਾਲੀ ਅਸਾਮੀਆਂ ਹਨ, ਉਨ੍ਹਾਂ ਨੂੰ ਭਰ ਕੇ ਕਰਮਚਾਰੀਆਂ ਦੀ ਕਮੀ ਨੂੰ ਵੀ ਪੂਰਾ ਕੀਤਾ ਜਾਵੇ ਰੇਲ ਹਾਦਸੇ ਲੂੰ ਕੰਡੇ ਕਰਦੇ ਹਨ ਹਾਲ ਹੀ ’ਚ ਹੋਏ ਸਿਰਫ਼ 3 ਵੱਡੇ ਹਾਦਸਿਆਂ ’ਚ 300 ਤੋਂ ਜ਼ਿਆਦਾ ਯਾਤਰੀਆਂ ਨੇ ਆਪਣੀ ਜਾਨ ਗਵਾਈ ਹੈ। Chandigarh-Dibrugarh Express’ Train Accident
ਡਾ. ਰਮੇਸ਼ ਠਾਕੁਰ
Train Accident: ਫਤਿਹਗੜ੍ਹ ਸਾਹਿਬ ’ਚ ਵੱਡਾ ਰੇਲ ਹਾਦਸਾ, 2 ਮਾਲ ਗੱਡੀਆਂ ਦੀ ਟੱਕਰ, ਇੰਜਣ ਪਲਟਿਆ
ਬੋਗੀਆਂ ਇੱਕ-ਦੂਜੇ ’ਤੇ ਚੜ੍ਹੀਆਂ, ਦੋਵੇਂ ਲੋਕੋ ਪਾਇਲਟ ਜ਼ਖਮੀ
ਮਾਲ ਗੱਡੀ ਦਾ ਇੰਜਣ ਵੀ ਪਲਟਿਆ | Train Accident
ਫਤਿਹਗੜ੍ਹ ਸਾਹਿਬ (ਅਮਿਤ ਸ਼ਰਮਾ)। ਪੰਜਾਬ ’ਚ ਅੱਜ ਸਵੇਰੇ-ਸਵੇਰੇ ਐਤਵਾਰ ਨੂੰ ਸਰਹਿੰਦ ਦੇ ਮਾਧੋਪੁਰ ਕੋਲ 2 ਮਾਲ ਗੱਡੀਆਂ ਆਪਸ ’ਚ ਟਕਰਾ (Train Accident) ਗਈਆਂ, ਜਿਸ ਨਾਲ ਦੋ ਲੋਕੋ ਪਾਇਲਟ ਜ਼ਖਮੀ ਹੋ ਗਏ। ਸਰਹਿੰਦ ’ਚ ਪੈਂਦੇ ਮਾਧੋਪੁਰ ਨਜਦੀਕ ਤੜਕੇ ਹੀ ਇਕ ਵੱਡਾ ਹਾਦਸਾ ਹੋਣੋਂ ਟਲਿਆ, ਜਿੱਥੇ ਰੇਲਵੇ ਦੀਆਂ 2 ਮਾਲ ਗੱਡੀਆਂ ਆਪਸ ’ਚ ਟਕਰਾਅ ਗਈਆਂ, ਇਸ ਹਾਦਸੇ ’ਚ ਰੇਲਵੇ ਦੇ ਦੋ ਲੋਕੋ ਡਰਾਈਵਰ ਜਖਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੋਵਾਂ ਨੂੰ ਹੁਣ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Lok Sabha Election 2024: ਲੋਕ ਸਭਾ ਚੋਣਾਂ ਪ੍ਰਾਪਤੀਆਂ ਤੇ ਖਾਮੀਆਂ
ਕਿਵੇਂ ਹੋਇਆ ਹਾਦਸਾ | Train Accident
ਇਹ ਹਾਦਸਾ ਮਾਲ ਗੱਡੀਆਂ ਲਈ ਬਣੇ ਸਮਰਪਿਤ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਕੋਲੇ ਨਾਲ ਲੱਦੀਆਂ 2 ਮਾਲ ਗੱਡੀਆਂ ਖੜੀਆਂ ਸਨ। ਇਨ੍ਹਾਂ ਨੂੰ ਪੰਜਾਬ ਦੇ ਰੋਪੜ ਵੱਲ ਜਾਣਾ ਸੀ। ਇੱਕ ਮਾਲ ਗੱਡੀ ਦਾ ਇੰਜਣ ਖੁੱਲ੍ਹ ਦੇ ਦੂਜੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇੰਜਣ ਪਲਟ ਕੇ ਅੰਬਾਲਾ ਤੋਂ ਜੰਮੂ-ਤਵੀ ਵੱਲੋਂ ਆ ਰਹੀ ਯਾਤਰੀ ਟਰੇਨ ਸਪੈਸ਼ਲ (04681) ’ਚ ਫਸ ਗਿਆ। ਬਾਅਦ ’ਚ ਗੱਡੀ ਦੇ ਦੂਜਾ ਇੰਜਣ ਲਾ ਕੇ ਰਵਾਨਾ ਕਰ ਦਿੱਤਾ ਗਿਆ ਹੈ ਤੇ ਟਰੈਕ ਨੂੰ ਠੀਕ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। (Train Accident)