trafic rules - Sach Kahoon Punjabi
Punjab: ਵਾਹਨ ਚਾਲਕ ਸਾਵਧਾਨ! ਵੱਜੀ ਖਤਰੇ ਦੀ ਘੰਟੀ, ਜਬਤ ਹੋਣਗੇ ਵਾਹਨ
Punjab: ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ‘ਸਕਿਊਰ ਪਾਰਕ’ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਸ਼ਹਿਰ ’ਚ ਖੁੱਲ੍ਹੀਆਂ ਪਾਰਕਿੰਗ ਥਾਵਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਟੀਮਾਂ ’ਚ 7 ​​ਜੀ. ਓ. ਰੈਂਕ ਦੇ ਅਧਿਕਾਰੀ, 8 ਐੱਸ. ਐੱਚ. ਓ. ਅਤੇ ਫੀਲਡ ਮੀਡੀਆ ਟੀਮ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਸ਼ਾਮ 6.30 ਵਜੇ ਤੋਂ 7.30 ਵਜੇ ਤੱਕ ਚਲਾਈ ਗਈ ਇਸ ਮੁਹਿੰਮ ਦੌਰਾਨ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸਮਰਾਲਾ ਚੌਕ ਅਤੇ ਕੋਰਟ ਕੰਪਲੈਕਸ ਸਮੇਤ ਪ੍ਰਮੁੱਖ ਪਾਰਕਿੰਗ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।
Read Also : Punjab News: ਮੁੱਖ ਮੰਤਰੀ ਵੱਲੋਂ ਸੂਬੇ ਦੇ ਇਸ ਜ਼ਿਲ੍ਹੇ ਨੂੰ ਦਿੱਤਾ ਵੱਡਾ ਤੋਹਫਾ, ਜਾਣੋ
ਇਸ ਮੁਹਿੰਮ ਦਾ ਮੁੱਖ ਉਦੇਸ਼ ਗੈਰ-ਕਾਨੂੰਨੀ ਜਾਂ ਸ਼ੱਕੀ ਪਾਰਕਿੰਗ ਗਤੀਵਿਧੀਆਂ ਨੂੰ ਰੋਕਣਾ, ਯਾਤਰੀਆਂ ਅਤੇ ਨਿਵਾਸੀਆਂ ਲਈ ਜਨਤਕ ਥਾਵਾਂ ਨੂੰ ਸੁਰੱਖਿਅਤ ਬਣਾਉਣਾ, ਆਮ ਲੋਕਾਂ ਅਤੇ ਪੁਲਿਸ ਵਿਚਕਾਰ ਨੇੜਲਾ ਸਬੰਧ ਬਣਾਉਣਾ, ਭਵਿੱਖ ਵਿਚ ਸੁਧਾਰ ਲਈ ਪਾਰਕਿੰਗ ਵਰਤੋਂ ਦੇ ਪੈਟਰਨਾਂ ਬਾਰੇ ਡਾਟਾ ਇਕੱਠਾ ਕਰਨਾ ਹੈ।
ਭਾਰੀ ਗਿਣਤੀ ਵਾਹਨਾਂ ਦੀ ਹੋਈ ਜਾਂਚ | Punjab
ਇਸ ਮੁਹਿੰਮ ਕਾਰਨ ਖੁੱਲ੍ਹੇ ਪਾਰਕਿੰਗ ਸਥਾਨਾਂ ਦਾ ਨਿਰੀਖਣ ਕੀਤਾ ਗਿਆ ਤੇ ਸੁਰੱਖਿਅਤ ਬਣਾਇਆ ਗਿਆ। ਪੁਲਿਸ ਦੀ ਇਸ ਕਾਰਵਾਈ ਨੇ ਲੋਕਾਂ ਦਾ ਵਿਸ਼ਵਾਸ ਵਧਾਇਆ। ਇਸ ਮੁਹਿੰਮ ਕਾਰਨ 246 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ 34 ਸ਼ੱਕੀ ਵਾਹਨਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਰਗਰਮ ਪੁਲਿਸਿੰਗ ਪ੍ਰਤੀ ਸਮਰਪਣ ਦੀ ਪੁਸ਼ਟੀ ਕਰਨਾ ਹੈ। ਉੱਚ ਟਰੈਫਿਕ ਜ਼ੋਨਾਂ ਦੀ ਨਿਯਮਤ ਤੌਰ ’ਤੇ ਨਿਗਰਾਨੀ ਕਰ ਕੇ ਪੁਲਸ ਦਾ ਉਦੇਸ਼ ਖ਼ਤਰਿਆਂ ਨੂੰ ਘਟਾਉਣਾ, ਆਵਾਜਾਈ ਨੂੰ ਬਿਹਤਰ ਬਣਾਉਣਾ ਅਤੇ ਨਾਗਰਿਕਾਂ ਦੇ ਵਾਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਓਵਰ ਡੋਜ਼ ,ਓਵਰ ਸਪੀਡ ਤੇ ਓਵਰ ਲੋਡ ਨੂੰ ਕਦੋਂ ਪਵੇਗੀ ਨੱਥ
ਓਵਰ ਡੋਜ਼ ,ਓਵਰ ਸਪੀਡ ਤੇ ਓਵਰ ਲੋਡ ਨੂੰ ਕਦੋਂ ਪਵੇਗੀ ਨੱਥ
ਜੇ ਕਰ ਓਵਰ ਸ਼ਬਦ ਦਾ ਮਤਲਬ ਪੰਜਾਬੀ ਵਿੱਚ ਵੇਖੀਏ ਤਾਂ ਜ਼ਿਆਦਾ ਹੁੰਦਾ ਹੈ ਜ਼ਿਆਦਾ ਤਾਂ ਖਾਣਾ ਵੀ ਖਾਣਾ ਹਾਨੀਕਾਰਕ ਹੁੰਦਾ ਹੈ ਬਾਕੀ ਤਾਂ ਸਾਰੀਆਂ ਗੱਲਾਂ ਆਪਾਂ ਛੱਡ ਹੀ ਦੇਈਏ ਜੋ ਕੁੱਝ ਵੀ ਹਿਸਾਬ ਤੋਂ ਜ਼ਿਆਦਾ ਹੋਵੇ ਤਾਂ ਉਸਦੇ ਸਿੱਟੇ ਗੰਭੀਰ ਹੀ ਨਿਕਲਦੇ ਹਨ ਸ਼ਾਇਦ ਹੀ ਕੋਈ ਅਜਿਹਾ ਦਿਨ ਨਿੱਕਲਦਾ ਹੋਵੇਗਾ ਕਿ ਜਿਸ ਦਿਨ ਅਖਬਾਰਾਂ ਦੀਆਂ ਸੁਰਖੀਆਂ ਓਵਰ ਡੋਜ਼ ਨਾਲ ਕਿਸੇ ਦੀ ਮੌਤ ਦੀ ਖਬਰ ਨਾ ਹੋਈ ਛਪੀ ਹੋਵੇ ਓਵਰ ਸਪੀਡ ਨਾਲ ਹਾਦਸਾ ਨਾ ਹੋਇਆ ਹੋਵੇ ਜਾ ਫਿਰ ਓਵਰ ਲੋਡ ਨਾਲ ਗੱਡੀਆਂ ਨਾ ਪਲਟੀਆਂ ਹੋਣ ਨਹੀਂ ਤਾਂ ਕੋਈ ਦਿਨ ਵੀ ਖਾਲੀ ਨਹੀਂ ਨਿਕਲਦਾ ਜਿਸ ਦਿਨ ਇੱਕ ਦੋ ਮੌਤਾਂ ਨਹੀਂ ਹੁੰਦੀਆਂ ਪਹਿਲਾਂ ਗੱਲ ਕਰੀਏ ਚਿੱਟੇ, ਹੈਰੋਇਨ, ਸਮੈਕ ਤੇ ਸਿੰਥੈਟਿਕ ਨਸ਼ਿਆਂ ਦੀ ਜਿਹਨਾਂ ਦੀ ਓਵਰ ਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ
ਸਾਡੇ ਸਮਾਜ ਦੇ ਪੁਰਾਤਨ ਤੇ ਰਵਾਇਤੀ ਨਸ਼ਿਆਂ ਤੋਂ ਹੱਟ ਕੇ ਜਿਹਨਾਂ ਨਸ਼ਿਆਂ ਦੀ ਵਰਤੋਂ ਹੋ ਰਹੀ ਹੈ ਬੇਸ਼ੱਕ ਪੁਰਾਣੇ ਸਮਿਆਂ ਤੋਂ ਸ਼ਰਾਬ ਚਲਦੀ ਆ ਰਹੀ ਹੈ ਲੋਕ ਸ਼ਰਾਬ ਨੂੰ ਰਾਖਸ਼ਾਂ ਦੀ ਖ਼ੁਰਾਕ ਵੀ ਮੰਨਦੇ ਹਨ ਪਰ ਫਿਰ ਵੀ ਸ਼ਰਾਬ ਨੂੰ ਲੋਕ ਪ੍ਰਾਉਣਾਚਾਰੀ ਵਿੱਚ ਦੇਣਾ ਆਪਣੀ ਸੋਭਾ ਸਮਝਦੇ ਹਨ ਕਦੇ ਕਦੇ ਬੜੀ ਹੈਰਾਨੀ ਹੁੰਦੀ ਹੈ ਕਿ ਜਦਂੋ ਅਸੀਂ ਕੁੜੀ ਦਾ ਵਰ ਲੱਭਦੇ ਹਾਂ ਸਾਡੀ ਸਭ ਤੋਂ ਪਹਿਲਾਂ ਖਾਹਸ਼ ਇਹੋ ਹੁੰਦੀ ਹੈ ਕਿ ਲੜਕਾ ਸ਼ਰਾਬੀ ਕਬਾਬੀ ਨਾ ਹੋਵੇ,
ਪਰ ਜਦੋ ਉਹ ਕੁੜੀ ਵਿਆਹੁਣ ਲਈ ਬਰਾਤ ਲੈ ਕੇ ਆਉਂਦਾ ਹੈ ਲਾਵਾਂ ਫੇਰਿਆ ਤੋਂ ਪਹਿਲਾਂ ਹੀ ਮੁੰਡੇ ਦੇ ਨਾਲ ਆਇਆ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਟੇਬਲਾਂ ਤੇ ਵੰਨ-ਸੁਵੰਨੀ ਸ਼ਰਾਬ ਪਲੋਸ ਕੇ ਰੱਖ ਦਿੱਤੀ ਜਾਂਦੀ ਹੈ ਜਿਸ ਨੂੰ ਵੇਖ ਕੇ ਮੁੰਡੇ ਦਾ ਯਾਨੀ ਕਿ ਲਾੜੇ ਦਾ ਵੀ ਦਿਲ ਕਰ ਪੈਂਦਾ ਹੈ ਘੁੱਟ ਪੀਣ ਨੂੰ ਬੱਸ ਸਾਰਿਆਂ ਦੇ ਸਾਹਮਣੇ ਇੱਕ ਵਾਰ ਮੋਹਰ ਜਿਹੀ ਲੱਗ ਜਾਂਦੀ ਹੈ ਉਸ ਸਮੇਂ ਸਾਰੀਆਂ ਸ਼ਰਤਾਂ ਖ਼ਤਮ ਹੋ ਜਾਂਦੀਆਂ ਹਨ ਫਿਰ ਉਹੀ ਮੁੰਡਾ ਇੱਕਲਾ ਸ਼ਰਾਬ ਪੀਣ ਤੱਕ ਸੀਮਤ ਨਹੀਂ ਰਹਿੰਦਾ ਰਵਾਇਤੀ ਨਸ਼ੇ ਤਾਂ ਦੂਰ ਦੀ ਗੱਲ ਫਿਰ ਜਿਹੜੇ ਉਸਦੇ ਦਾਦੇ ਪੜਦਾਦੇ ਨੇ ਸੁਣੇ ਵੇਖੇ ਨਹੀਂ ਹੁੰਦੇ ਉਹ ਕਰਨ ਲਗ ਜਾਂਦਾ ਹੈ ਹੌਲੀ ਹੌਲੀ ਕਰਕੇ ਫਿਰ ਉਹ ਇਹਨਾਂ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ
ਜਦੋਂ ਤੱਕ ਘਰਦਿਆਂ ਨੂੰ ਪਤਾ ਲੱਗਦਾ ਹੈ ਉਸ ਸਮੇਂ ਤੱਕ ਉਹ ਨਸ਼ੇ ਦੀਆਂ ਸਾਰੀਆਂ ਹੱਦਾਂ ਬੰਨੇ ਟੱਪ ਚੁੱਕਾ ਹੁੰਦਾ ਹੈ ਫਿਰ ਉਹ ਅਖਬਾਰਾਂ ਦੀਆਂ ਸੁਰਖੀਆਂ ਦਾ ਹਿੱਸਾ ਬਣ ਕੇ ਰਹਿ ਜਾਂਦਾ ਹੈ ਮੋਟੀ ਸਾਰੀ ਖ਼ਬਰ ਛੱਪਦੀ ਹੈ ਕਿ ਫਲਾਣੇ ਪਿੰਡ ਦਾ ਨੌਜਵਾਨ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਮਰ ਗਿਆ ਹੈ ਜੇ ਹੁਣ ਵੇਖੀਏ ਕਿ ਨਸ਼ਾ ਆਉਂਦਾ ਕਿੱਥੋਂ ਏ ਇਸ ਬਾਰੇ ਕਿਸੇ ਨੂੰ ਵੀ ਕੋਈ ਭੁੱਲ ਨਹੀਂ ਰਹੀ ਕਿ ਕੌਣ ਲਿਆਉਂਦਾ ਹੈ ਤੇ ਕੌਣ ਵਿਕਾਉਦਾ ਹੈ ਇਸ ਬਾਰੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਇਸ ਕਰਕੇ ਮੈਂ ਇਸ ਦੀ ਟਿੱਪਣੀ ਇਸ ਲੇਖ ਵਿੱਚ ਕਰਨਾ ਠੀਕ ਨਹੀਂ ਸਮਝਦਾ ਪਰ ਸ਼ਬਦ ਓਵਰ ਭਾਵ ਕਿ ਜਿਆਦਾ ਉਸ ਬਾਰੇ ਜ਼ਰੂਰ ਕਹਾਂਗਾ ਕਿ ਜਾਨ ਹੈ ਤੇ ਜਹਾਨ ਹੈ
ਅੱਜ ਕੱਲ੍ਹ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਰੋਟੀ ਵੀ ਪੂਰੀ ਨਹੀਂ ਹੋ ਰਹੀ ਤੇ ਫਿਰ ਵਿਦੇਸ਼ੀ ਨਸ਼ਿਆਂ ਦਾ ਖ਼ਰਚ ਕਿੱਥੋਂ ਆਵੇਗਾ ਇਹ ਸੋਚਣ ਦਾ ਵਿਸ਼ਾ ਹੈ ਹੁਣ ਗੱਲ ਕਰੀਏ ਓਵਰ ਸਪੀਡ ਦੀ ਜਿਸ ਨਾਲ ਸੈਕੜੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ ਸੜਕਾਂ ਭਾਰਤ ਦੀਆਂ, ਗੱਡੀਆਂ ਦੀਆਂ ਸਪੀਡਾਂ ਵਿਦੇਸ਼ਾਂ ਵਾਲੀਆਂ ਆਮ ਆਦਮੀ ਤਾਂ ਸੜ੍ਹਕ ਤੁਰ ਕੇ ਨਹੀਂ ਲੰਘ ਸਕਦਾ ਵੱਡੇ-ਵੱਡੇ ਪ੍ਰੈਸ਼ਰ ਹਾਰਨ ਤੇ ਹਵਾ ਵਿੱਚ ਉਡਦੀਆਂ ਗੱਡੀਆਂ ਦੀ ਸਪੀਡ ਜੇਕਰ ਕੋਈ ਹਿੰਮਤ ਕਰਕੇ ਕਿਸੇ ਅਗਲੇ ਜਾਣ ਵਾਲੇ ਨੂੰ ਬਚਾਉਣ ਦੀ ਕੋਸ਼ਿਸ ਵੀ ਕਰੇ ਤਾਂ ਪਿੱਛੋਂ ਆ ਰਿਹਾ ਆ ਕੇ ਠੋਕ ਦਿੰਦਾ ਹੈ
ਕਈਂ ਵਾਰੀ ਤਾਂ ਕਈ ਕਈ ਗੱਡੀਆਂ ਅੱਗੜ-ਪਿੱਛੜ ਵੱਜ ਜਾਂਦੀਆਂ ਹਨ ਜਿਸ ਕਰਕੇ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਜੋ ਕਿ ਅਸੀਂ ਆਮ ਹੀ ਵੇਖਦੇ ਹਾਂ ਬੇਸ਼ੱਕ ਸੜਕਾਂ ਦੇ ਕਿਨਾਰਿਆਂ ਤੇ ਸਪੀਡ ਬੋਰਡ ਲੱਗੇ ਹੁੰਦੇ ਹਨ ਪਰ ਉਹਨਾਂ ਵਲ ਵੇਖਦਾ ਕੌਣ ਹੈ ਇੱਥੋਂ ਤੱਕ ਕਿ ਲਾਲ ਬੱਤੀਆਂ ਤੇ ਲੋਕ ਰੁਕਣਾ ਆਪਣੀ ਬੇਇੱਜਤੀ ਸਮਝਦੇ ਹਨ ਜੇਕਰ ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ ਟਰੈਫਿਕ ਕੰਟਰੋਲ ਕਰਨ ਵਾਲਿਆਂ ਕੋਲ ਤਾਂ ਰਿਸ਼ਤੇਦਾਰੀਆਂ ਤੇ ਦੋਸਤੀ ਨਿਭਾਉਣ ਤੋਂ ਵੇਹਲ ਨਹੀਂ ਮਿਲਦੀ ਅਗਰ ਓਵਰ ਸਪੀਡ ਦੇ ਚੰਗੇ ਮੋਟੇ ਚਲਾਨ ਕਰਨੇ ਸ਼ੁਰੂ ਕਰ ਦੇਣ ਤੇ ਵੇਖਿਓ ਕਿਵੇਂ ਨਹੀਂ ਓਵਰ ਸਪੀਡ ਤੇ ਕੰਟਰੋਲ ਹੁੰਦਾ ਫਿਰ ਨਾ ਹਾਦਸਾ ਹੋਵੇਗਾ ਤੇ ਨਾ ਕਿਸੇ ਘਰ ਦਾ ਚਿਰਾਗ ਬੁੱਝੇਗਾ ਅੱਜ ਲੋੜ ਹੈ
ਓਵਰ ਸਪੀਡ ਤੇ ਕੰਟਰੋਲ ਕਰਨ ਦੀ ਤੁਸੀਂ ਵੇਖਿਆ ਜਾ ਸੁਣਿਆ ਹੋਵੇਗਾ ਕਿ ਮਿਲਟਰੀ ਵਿੱਚ ਓਵਰ ਸਪੀਡ ਤੇ ਓਵਰ ਟੈਕਿੰਗ ਦੀ ਸਖ਼ਤ ਸਜ਼ਾ ਰੱਖੀ ਗਈ ਹੈ ਭਾਵੇਂ ਕਿਸੇ ਆਫ਼ਿਸਰ ਦੀ ਗੱਡੀ ਹੋਵੇ ਤੇ ਭਾਵੇਂ ਜਵਾਨਾਂ ਦੀ, ਲਿਮਿਟਡ ਸਪੀਡ ਤੇ ਹੀ ਚੱਲਦੀਆਂ ਹਨ ਪਰ ਸਿਵਲ ਵਿੱਚ ਬਿਲਕੁਲ ਉਸ ਦੇ ਉਲਟ ਹੈ ਜਿੱਡਾ ਮੰਤਰੀ ਤੇ ਅਫ਼ਸਰ ਵੱਡਾ ਓਨੀ ਸਪੀਡ ਜਿਆਦਾ ਭਾਵ ਕੇ ਓਵਰ ਜਦਂੋ ਕਨੂੰਨ ਬਣਾਉਣ ਵਾਲੇ ਹੀ ਕਨੂੰਨ ਤੋੜਨਗੇ ਤੇ ਫਿਰ ਕਨੂੰਨਾਂ ਤੇ ਚਲਣਾ ਕਿਸ ਨੇ ਹੈ ਜੋ ਸਾਡੇ ਦੇਸ਼ ਦੀ ਅੱਜ ਸਭ ਤੋਂ ਵੱਡੀ ਸਮੱਸਿਆ ਸਾਨੂੰ ਪਰੇਸ਼ਾਨ ਕਰ ਰਹੀ ਹੈ ਹੁਣ ਗੱਲ ਕਰੀਏ ਸਮਾਨ ਢੋਆ ਢੁਆਈ ਕਰਨ ਵਾਲਿਆ ਦੀ ਉਹ ਵੀ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ ਅਸਮਾਨ ਨੂੰ ਛੂਹਦੀਆਂ ਗੱਡੀਆਂ ਲੱਦ ਕੇ ਸੜਕਾਂ ’ਤੇ ਚੱਲ ਰਹੇ ਹਨ
ਡੀ ਟੀ ਓ ,ਆਰ ਟੀ ਓ ਤੇ ਟਰੈਫਿਕ ਪੁਲਿਸ ਜਿਸ ਦੀ ਜਿੰਮੇਵਾਰੀ ਹੁੰਦੀ ਹੈ ਓਵਰ ਲੋਡ ਤੇ ਕੰਟਰੋਲ ਕਰਨ ਦੀ ਉਹ ਵੀ ਰਿਸ਼ਵਤ ਲੈ ਕੇ ਉਹਨਾਂ ਦੇ ਓਵਰ ਲੋਡ ਨੂੰ ਅੰਡਰ ਲੋਡ ਕਹਿਣ ਲਗ ਜਾਂਦੇ ਹਨ ਜਦੋਂ ਕੁੱਤੀ ਹੀ ਚੋਰਾਂ ਨਾਲ ਰਲ ਜਾਵੇ ਤੇ ਫਿਰ ਉਹ ਨਾ ਭੌਕੇ ਤੇ ਨਾ ਮਾਲਕ ਨੂੰ ਚੋਰਾਂ ਦਾ ਪਤਾ ਲੱਗੇ ਇਹ ਹਾਲਤ ਸਾਡੇ ਦੇਸ਼ ਦੀ ਹੋ ਰਹੀ ਹੈ ਜੇਕਰ ਅਸੀਂ ਸਾਰੇ ਇਸ ਵਲ ਥੋੜ੍ਹਾ- ਥੋੜ੍ਹਾ ਵੀ ਧਿਆਨ ਦੇਣਾ ਸ਼ੁਰੂ ਕਰੀਏ ਤਾਂ ਹਰ ਰੋਜ਼ ਜੋ ਹਾਦਸੇ ਵਾਪਰ ਰਹੇ ਹਨ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਆਉ! ਰਲ ਕੇ ਸਾਰੇ ਓਵਰ ਸ਼ਬਦ ਦਾ ਖਾਤਮਾ ਕਰੀਏ! ਇੱਕ ਨਵੇਂ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰੀਏ
ਮਮਦੋਟ ਫਿਰੋਜ਼ਪੁਰ
ਮੋ :7589155501
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਦੇਸ਼ ਭਰ ਵਿੱਚ ਕਈ ਹਜ਼ਾਰਾ ਤੋਂ ਲੈ ਕੇ ਲੱਖਾਂ ਰੁਪਏ ਹੋ ਰਹੇ ਹਨ ਜੁਰਮਾਨਾ, ਪੰਜਾਬ ਵੀ ਉਸੇ ਲੀਹ ‘ਤੇ
ਚੰਡੀਗੜ (ਅਸ਼ਵਨੀ ਚਾਵਲਾ)। ਟ੍ਰੈਫ਼ਿਕ ਨਿਯਮਾਂ ਨੂੰ ਤੋੜਨ ਵਾਲੇ ਪੰਜਾਬੀ ਨੂੰ ਵੀਰਵਾਰ ਤੋਂ ਪਹਿਲਾਂ ਨਾਲੋਂ ਜਿਆਦਾ ਜੁਰਮਾਨਾ ਭਰਨਾ ਪਏਗਾ। ਇਸ ਸਬੰਧੀ ਟਰਾਂਸਪੋਰਟ ਵਿਭਾਗ ਵਲੋਂ ਜਰੂਰੀ ਨੋਟੀਫਿਕੇਸ਼ਨ ਨੂੰ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਦੇ ਲਾਗੂ ਹੋਣ ਤੋਂ ਤੁਰੰਤ ਬਾਅਦ ਪੰਜਾਬ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੰਜਾਬੀਆਂ ਨੂੰ ਪਹਿਲਾਂ ਨਾਲੋਂ ਮੋਟਾ ਜੁਰਮਾਨਾ ਦੇਣਾ ਪਏਗਾ। ਪੰਜਾਬ ਸਰਕਾਰ ਵਲੋਂ ਪਹਿਲਾਂ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਵਿੱਚ ਯੂ-ਟਰਨ ਲੈਂਦੇ ਹੋਏ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਦੀ ਪੁਸ਼ਟੀ ਖ਼ੁਦ ਟਰਾਂਸਪੋਰਟ ਮੰਤਰੀ ਰੱਜਿਆ ਸੁਲਤਾਨਾ ਨੇ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਮ ਲੋਕਾਂ ‘ਤੇ ਸਖ਼ਤੀ ਕਰਨ ਲਈ ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿੱਚ 1 ਸਤੰਬਰ ਤੋਂ ਲਾਗੂ ਹੋਏ ਇਸ ਐਕਟ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੋਈ ਸੀ ਕਿਉਂਕਿ ਭਾਰੀ ਜੁਰਮਾਨਾ ਦੀ ਥਾਂ ‘ਤੇ ਪੰਜਾਬ ਵਿੱਚ ਟ੍ਰੈਫ਼ਿਕ ਨਿਯਮ ਤੋੜਨ ‘ਤੇ ਪਹਿਲਾਂ ਵਾਂਗ ਹੀ ਜੁਰਮਾਨਾ ਲੱਗ ਰਹੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਵੀ ਇਸ ਕਾਨੂੰਨ ਨੂੰ ਪੰਜਾਬ ਵਿੱਚ ਲਾਗੂ ਕਰ ਦਿੱਤਾ ਹੈ।
ਕਿਹੜੇ ਨਿਯਮਾਂ ਨੂੰ ਤੋੜਨ ‘ਤੇ ਹੁਣ ਕਿੰਨਾ ਲੱਗੇਗਾ ਜੁਰਮਾਨਾ ?
ਨਾਬਾਲਗ ਵਲੋਂ ਗੱਡੀ ਚਲਾਉਣ ‘ਤੇ 25 ਹਜ਼ਾਰ ਜੁਰਮਾਨਾ ਅਤੇ ਗੱਡੀ ਦੀ ਰਜਿਸ਼ਟ੍ਰੇਸ਼ਨ ਰੱਦ ਹੋਏਗੀ
ਬਿਨਾਂ ਹੈਲਮੈਟ ਦੇ ਮੋਟਰਸਾਇਕਲ/ਸਕੂਟਰ ਚਲਾਉਣ ‘ਤੇ 500 ਤੋਂ 1500 ਰੁਪਏ ਜੁਰਮਾਨਾ
ਮੋਟਰਸਾਇਕਲ/ਸਕੂਟਰ ‘ਤੇ ਤਿੰਨ ਸਵਾਰੀ ਬੈਠਣ ‘ਤੇ 100 ਦੀ ਥਾਂ 500 ਰੁਪਏ ਜੁਰਮਾਨਾ
ਪ੍ਰਦੂਸ਼ਨ ਸਰਟੀਫਿਕੇਟ ਨਹੀਂ ਹੋਣ ‘ਤੇ 100 ਦੀ ਥਾਂ 500 ਰੁਪਏ ਜੁਰਮਾਨਾ
ਬਿਨਾਂ ਡਰਾਈਵਿੰਗ ਲਾਇਸੰਸ ‘ਤੇ 500 ਦੀ ਥਾਂ 5 ਹਜ਼ਾਰ ਜੁਰਮਾਨਾ
ਖਤਰਨਾਕ ਡਰਾਈਵਿੰਗ ਕਰਨ ‘ਤੇ 1 ਹਜ਼ਾਰ ਦੀ ਥਾਂ 5 ਹਜ਼ਾਰ ਜੁਰਮਾਨਾ
ਡਰਾਈਵਿੰਗ ਦੌਰਾਨ ਫੋਨ ਕਰਨ ‘ਤੇ 1 ਹਜ਼ਾਰ ਦੀ ਥਾਂ 5 ਹਜ਼ਾਰ ਜੁਰਮਾਨਾ
ਰੈਡ ਲਾਇਟ ਜੰਪ ਕਰਨ ‘ਤੇ 100 ਰੁਪਏ ਦੀ ਥਾਂ ‘ਤੇ 10 ਹਜ਼ਾਰ ਜੁਰਮਾਨਾ
ਸੀਟ ਬੈਲਟ ਨਹੀਂ ਲਗਾਉਣ ‘ਤੇ 1 ਹਜ਼ਾਰ ਰੁਪਏ ਜੁਰਮਾਨਾ
ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ 10 ਹਜ਼ਾਰ ਰੁਪਏ ਜੁਰਮਾਨਾ
ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਸਾਇਡ ਨਹੀਂ ਦੇਣ ‘ਤੇ 10 ਹਜ਼ਾਰ ਰੁਪਏ ਜੁਰਮਾਨਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
trafic rules | ਪੰਜਾਬ ਸਰਕਾਰ ਨੇ ਇਸ ਐਕਟ ਨੂੰ ਲਾਗੂ ਕਰਨ ਤੋਂ ਕੀਤਾ ਸੀ ਇਨਕਾਰ
ਦੇਸ਼ ਭਰ ਵਿੱਚ ਕਈ ਹਜ਼ਾਰਾ ਤੋਂ ਲੈ ਕੇ ਲੱਖਾਂ ਰੁਪਏ ਹੋ ਰਹੇ ਹਨ ਜੁਰਮਾਨਾ, ਪੰਜਾਬ ਵੀ ਉਸੇ ਲੀਹ ‘ਤੇ
ਇਸੇ ਸਾਲ 1 ਸਤੰਬਰ ਤੋਂ ਲਾਗੂ ਹੋਇਆ ਸੀ ਦੇਸ ਵਿੱਚ ਕਾਨੂੰਨ, ਪੰਜਾਬ ‘ਚ ਹੁਣ ਹੋਏਗਾ ਲਾਗੂ
ਚੰਡੀਗੜ(ਅਸ਼ਵਨੀ ਚਾਵਲਾ)। ਟ੍ਰੈਫ਼ਿਕ ਨਿਯਮਾਂ ਨੂੰ ਤੋੜਨ ਵਾਲੇ ਪੰਜਾਬੀ ਹੁਣ ਭਾਰੀ ਜੁਰਮਾਨਾ ਭਰਨ ਲਈ ਤਿਆਰ ਰਹਿਣ, ਕਿਉਂਕਿ ਇਸੇ ਹਫ਼ਤੇ ਤੋਂ ਕੇਂਦਰ ਸਰਕਾਰ ਵੱਲੋਂ ਸੋਧ ਕੀਤਾ ਗਿਆ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਹੋਣ ਜਾ ਰਿਹਾ ਹੈ, ਜਿਸ ਰਾਹੀਂ ਟ੍ਰੈਫ਼ਿਕ ਨਿਯਮ ਤੋੜਨ ‘ਤੇ ਹਜ਼ਾਰਾ ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਦਾ ਜੁਰਮਾਨਾ ਇਨਾਂ ਦਿਨਾਂ ਵਿੱਚ ਦੇਸ਼ ਭਰ ਵਿੱਚ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਪਹਿਲਾਂ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਵਿੱਚ ਯੂ-ਟਰਨ ਲੈਂਦੇ ਹੋਏ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਦੀ ਪੁਸ਼ਟੀ ਖ਼ੁਦ ਟਰਾਂਸਪੋਰਟ ਮੰਤਰੀ ਰੱਜਿਆ ਸੁਲਤਾਨਾ ਨੇ ਕਰ ਦਿੱਤੀ ਹੈ। trafic rules
ਜਾਣਕਾਰੀ ਅਨੁਸਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਮ ਲੋਕਾਂ ‘ਤੇ ਸਖ਼ਤੀ ਕਰਨ ਲਈ ਕੇਂਦਰ ਸਰਕਾਰ ਵਲੋਂ ਇਸੇ ਸਾਲ ਐਕਟ ਵਿੱਚ ਸੋਧ ਕਰਦੇ ਹੋਏ ਜੁਰਮਾਨਾ ਦੀ ਰਕਮ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਸੀ। ਇਸ ਐਕਟ ਦੀ ਸੋਧ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਵੀ ਹੋਇਆ ਅਤੇ ਗੈਰ ਭਾਜਪਾ ਸਰਕਾਰਾਂ ਨੇ ਇਸ ਐਕਟ ਨੂੰ ਆਪਣੇ ਸੂਬੇ ਵਿੱਚ ਲਾਗੂ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਸੇ ਤਹਿਤ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਇਸ ਐਕਟ ਨੂੰ ਲਾਗੂ ਕਰਨ ਤੋਂ ਇਨਕਾਰੀ ਕਰਦੇ ਹੋਏ ਜੁਰਮਾਨਾ ਵਿੱਚ ਕੋਈ ਵੀ ਵਾਧਾ ਨਹੀਂ ਕਰਨ ਸਬੰਧੀ ਕਿਹਾ ਸੀ।
ਦੇਸ਼ ਭਰ ਵਿੱਚ 1 ਸਤੰਬਰ ਤੋਂ ਲਾਗੂ ਹੋਏ ਇਸ ਐਕਟ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੋਈ ਸੀ  ਪੰਜਾਬ ਦੀ ਟਰਾਂਸਪੋਰਟ ਮੰਤਰੀ ਰੱਜਿਆ ਸੁਲਤਾਨਾ ਨੇ ਇਸ ਸਬੰਧੀ ਕਿਹਾ ਕਿ ਕੇਂਦਰ ਦੇ ਇਸ ਕਾਨੂੰਨ ਨੂੰ ਉਹ ਜਿਆਦਾ ਦੇਰ ਤੱਕ ਰੋਕ ਕੇ ਨਹੀਂ ਰੱਖ ਸਕਦੇ ਹਨ ਅਤੇ ਹੁਣ ਉਨਾਂ ਨੇ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ
trafic rules | ਕਿਹੜੇ ਨਿਯਮਾਂ ਨੂੰ ਤੋੜਨ ‘ਤੇ ਹੁਣ ਕਿੰਨਾ ਲੱਗੇਗਾ ਜੁਰਮਾਨਾ ?
1 ਨਾਬਾਲਗ ਵਲੋਂ ਗੱਡੀ ਚਲਾਉਣ ‘ਤੇ 25 ਹਜ਼ਾਰ ਜੁਰਮਾਨਾ ਅਤੇ ਗੱਡੀ ਦੀ ਰਜਿਸ਼ਟ੍ਰੇਸ਼ਨ ਰੱਦ ਹੋਏਗੀ
2 ਬਿਨਾਂ ਹੈਲਮੈਟ ਦੇ ਮੋਟਰਸਾਇਕਲ/ਸਕੂਟਰ ਚਲਾਉਣ ‘ਤੇ 500 ਤੋਂ 1500 ਰੁਪਏ ਜੁਰਮਾਨਾ
3 ਮੋਟਰਸਾਇਕਲ/ਸਕੂਟਰ ‘ਤੇ ਤਿੰਨ ਸਵਾਰੀ ਬੈਠਣ ‘ਤੇ 100 ਦੀ ਥਾਂ 500 ਰੁਪਏ ਜੁਰਮਾਨਾ
4 ਪ੍ਰਦੂਸ਼ਨ ਸਰਟੀਫਿਕੇਟ ਨਹੀਂ ਹੋਣ ‘ਤੇ 100 ਦੀ ਥਾਂ 500 ਰੁਪਏ ਜੁਰਮਾਨਾ
5 ਬਿਨਾਂ ਡਰਾਈਵਿੰਗ ਲਾਇਸੰਸ ‘ਤੇ 500 ਦੀ ਥਾਂ 5 ਹਜ਼ਾਰ ਜੁਰਮਾਨਾ
6 ਖਤਰਨਾਕ ਡਰਾਈਵਿੰਗ ਕਰਨ ‘ਤੇ 1 ਹਜ਼ਾਰ ਦੀ ਥਾਂ 5 ਹਜ਼ਾਰ ਜੁਰਮਾਨਾ
7 ਡਰਾਈਵਿੰਗ ਦੌਰਾਨ ਫੋਨ ਕਰਨ ‘ਤੇ 1 ਹਜ਼ਾਰ ਦੀ ਥਾਂ 5 ਹਜ਼ਾਰ ਜੁਰਮਾਨਾ
8 ਰੈਡ ਲਾਇਟ ਜੰਪ ਕਰਨ ‘ਤੇ 100 ਰੁਪਏ ਦੀ ਥਾਂ ‘ਤੇ 10 ਹਜ਼ਾਰ ਜੁਰਮਾਨਾ
9 ਸੀਟ ਬੈਲਟ ਨਹੀਂ ਲਗਾਉਣ ‘ਤੇ 1 ਹਜ਼ਾਰ ਰੁਪਏ ਜੁਰਮਾਨਾ
10 ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ 10 ਹਜ਼ਾਰ ਰੁਪਏ ਜੁਰਮਾਨਾ
11 ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਸਾਇਡ ਨਹੀਂ ਦੇਣ ‘ਤੇ 10 ਹਜ਼ਾਰ ਰੁਪਏ ਜੁਰਮਾਨਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।