jaspreet Bumrah - Sach Kahoon Punjabi
ICC Test Rankings: ਬੁਮਰਾਹ ਟੈਸਟ ਰੈਂਕਿੰਗ ’ਚ ਤੀਜੇ ਸਥਾਨ ’ਤੇ ਖਿਸਕੇ, ਪਡਿੱਕਲ ਤੇ ਮਾਨਵ ਨੂੰ ਚੰਗੇ ਪ੍ਰਦਰਸ਼ਨ ਦਾ ਇਨਾਮ
ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ’ਚ ਦੂਜੇ ਤੋਂ ਤੀਜੇ ਸਥਾਨ ’ਤੇ ਖਿਸਕ ਗਏ ਹਨ। ਅਸਟਰੇਲੀਆ ਦੇ ਮਿਸ਼ੇਲ ਸਟਾਰਕ ਨੇ ਪਿਛਲੇ ਹਫ਼ਤੇ ਬੁਮਰਾਹ ਨੂੰ ਪਛਾੜ ਕੇ ਨੰਬਰ-1 ਸਥਾਨ ਹਾਸਲ ਕੀਤਾ। ਉਹ 872 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਬਣਿਆ ਹੋਇਆ ਹੈ। ਨਿਊਜ਼ੀਲੈਂਡ ਦੇ ਮੈਟ ਹੈਨਰੀ 861 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ, ਤੇ ਬੁਮਰਾਹ 853 ਅੰਕਾਂ ਨਾਲ ਤੀਜੇ ਸਥਾਨ ’ਤੇ ਹਨ। ਟੈਸਟ ਬੱਲੇਬਾਜ਼ੀ ਰੈਂਕਿੰਗ ’ਚ, ਰਿਸ਼ਭ ਪੰਤ ਸੱਤਵੇਂ ਸਥਾਨ ’ਤੇ ਹੈ, ਤੇ ਸ਼ੁਭਮਨ ਗਿੱਲ ਨੌਵੇਂ ਸਥਾਨ ’ਤੇ ਹਨ। ਗਿੱਲ 2 ਸਥਾਨ ਹੇਠਾਂ ਖਿਸਕ ਗਿਆ ਹੈ।
ਓਲੀ ਰੌਬਿਨਸਨ ਸਿਖਰਲੇ 5 ’ਚ ਹੋਏ ਸ਼ਾਮਲ
ਇੰਗਲੈਂਡ ਦੇ ਓਲੀ ਰੌਬਿਨਸਨ ਛੇ ਸਥਾਨਾਂ ਦੀ ਛਾਲ ਮਾਰ ਕੇ ਸਿਖਰਲੇ 5 ’ਚ ਸ਼ਾਮਲ ਹੋਇਆ ਹੈ। ਪਾਕਿਸਤਾਨ ਵਿਰੁੱਧ ਲਾਰਡਜ਼ ਟੈਸਟ ਵਿੱਚ ਅੱਠ ਵਿਕਟਾਂ ਲੈਣ ਤੋਂ ਬਾਅਦ ਉਸਨੂੰ ਲਗਾਤਾਰ ਦੂਜੀ ਵਾਰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ। ਇਸ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ, ਰੌਬਿਨਸਨ 831 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਹ ਜੁਲਾਈ 2023 ਤੋਂ ਬਾਅਦ ਪਹਿਲੀ ਵਾਰ ਚੋਟੀ ਦੇ-5 ’ਚ ਵਾਪਸ ਪਰਤੇ ਹਨ।
ਟਾਪ-10 ਤੋਂ ਬਾਹਰ ਵੀ ਤੇਜ਼ ਗੇਂਦਬਾਜ਼ਾਂ ਦੀ ਛਾਲ | ICC Test Rankings
ਸ਼੍ਰੀਲੰਕਾ ਦੇ ਅਸਿਤਾ ਫਰਨਾਂਡੋ ਚਾਰ ਸਥਾਨ ਉੱਪਰ 11ਵੇਂ ਸਥਾਨ ’ਤੇ ਪਹੁੰਚ ਗਏ ਹਨ। ਕੋਲੰਬੋ ਟੈਸਟ ’ਚ ਭਾਰਤ ਵਿਰੁੱਧ ਉਸਨੇ ਚਾਰ ਵਿਕਟਾਂ ਲਈਆਂ। ਇੰਗਲੈਂਡ ਦੇ ਜੋਸ਼ ਟੰਗ ਚਾਰ ਸਥਾਨ ਉੱਪਰ ਚੜ੍ਹ ਕੇ ਸਾਂਝੇ ਤੌਰ ’ਤੇ 13ਵੇਂ ਸਥਾਨ ’ਤੇ ਪਹੁੰਚ ਗਏ ਹਨ, ਤੇ ਪਾਕਿਸਤਾਨ ਦੇ ਮੁਹੰਮਦ ਅੱਬਾਸ 10 ਸਥਾਨ ਉੱਪਰ ਚੜ੍ਹ ਕੇ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਪਹੁੰਚ ਗਏ ਹਨ।
ਟੈਸਟ ਬੱਲੇਬਾਜ਼ੀ ’ਚ ਬਰੂਕ ਨੰਬਰ 1
ਟੈਸਟ ਬੱਲੇਬਾਜ਼ੀ ਦਰਜਾਬੰਦੀ ’ਚ ਇੰਗਲੈਂਡ ਦੇ ਹੈਰੀ ਬਰੂਕ ਨੰਬਰ-1 ’ਤੇ ਬਣੇ ਹੋਏ ਹਨ। ਅਸਟਰੇਲੀਆ ਦੇ ਸਟੀਵ ਸਮਿਥ ਦੂਜੇ ਸਥਾਨ ’ਤੇ ਹੈ, ਤੇ ਜੋ ਰੂਟ ਤੀਜੇ ਸਥਾਨ ’ਤੇ ਹੈ। ਸ਼੍ਰੀਲੰਕਾ ਦਾ ਕਾਮਿੰਦੂ ਮੈਂਡਿਸ ਦੋ ਸਥਾਨ ਉੱਪਰ ਚੜ੍ਹ ਕੇ ਚੋਟੀ-10 ’ਚ ਆ ਗਿਆ ਹੈ। ਪਾਕਿਸਤਾਨ ਦਾ ਸਾਊਦ ਸ਼ਕੀਲ 15 ਸਥਾਨ ਉੱਪਰ ਚੜ੍ਹ ਕੇ 18ਵੇਂ ਸਥਾਨ ’ਤੇ, ਸ਼੍ਰੀਲੰਕਾ ਦਾ ਸੋਨਲ ਦਿਨੁਸ਼ਾ 29 ਸਥਾਨ ਉੱਪਰ ਚੜ੍ਹ ਕੇ 25ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਤੇ ਭਾਰਤ ਦਾ ਦੇਵਦੱਤ ਪਡਿੱਕਲ ਪੰਜ ਸਥਾਨ ਉੱਪਰ ਚੜ੍ਹ ਕੇ 54ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : Nepal Flood News: ਨੇਪਾਲ ’ਚ ਭਾਰੀ ਬਰਫ਼ਬਾਰੀ ਨੇ ਮਚਾਈ ਤਬਾਹੀ, 2,000 ਮੀਟਰ ਹੇਠਾਂ ਡਿੱਗੀ ਬਰਫ਼
ਬੁਮਰਾਹ ਦੀ ਗੈਰਹਾਜ਼ਰੀ ’ਚ ਸਟਾਰਕ ਦਾ ਪ੍ਰਦਰਸ਼ਨ ਰਿਹਾ ਪ੍ਰਭਾਵਸ਼ਾਲੀ
ਬੁਮਰਾਹ ਸੱਟ ਕਾਰਨ ਸ਼੍ਰੀਲੰਕਾ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਲੜੀ ਤੋਂ ਖੁੰਝ ਗਏ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ, ਸਟਾਰਕ ਨੇ ਬੰਗਲਾਦੇਸ਼ ਵਿਰੁੱਧ ਦੂਜੇ ਟੈਸਟ ’ਚ 10 ਵਿਕਟਾਂ ਲੈ ਕੇ ਚੋਟੀ ਦੇ ਸਥਾਨ ’ਤੇ ਪਹੁੰਚ ਗਿਆ। ICC Test Rankings
ਬ੍ਰੇਵਿਸ ਟੀ-20 ਰੈਂਕਿੰਗ ’ਚ ਛੇ ਸਥਾਨ ਉੱਪਰ ਆਏ
ਦੱਖਣੀ ਅਫਰੀਕਾ ਦੇ ਡੇਵਾਲਡ ਬ੍ਰੇਵਿਸ ਟੀ-20 ਬੱਲੇਬਾਜ਼ੀ ਰੈਂਕਿੰਗ ’ਚ ਛੇ ਸਥਾਨ ਉੱਪਰ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਉਸਨੇ ਨਾਮੀਬੀਆ ’ਚ ਚੱਲ ਰਹੀ ਤਿਕੋਣੀ ਲੜੀ ’ਚ 75, ਨਾਬਾਦ 75 ਤੇ 41 ਦੌੜਾਂ ਬਣਾਈਆਂ ਹਨ। ਭਾਰਤ ਦਾ ਈਸ਼ਾਨ ਕਿਸ਼ਨ ਪਹਿਲੇ ਸਥਾਨ ’ਤੇ ਹੈ, ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ ਦੂਜੇ ਸਥਾਨ ’ਤੇ ਹੈ ਤੇ ਅਭਿਸ਼ੇਕ ਸ਼ਰਮਾ ਤੀਜੇ ਸਥਾਨ ’ਤੇ ਹੈ। ਗੇਂਦਬਾਜ਼ੀ ’ਚ, ਅਫਗਾਨਿਸਤਾਨ ਦਾ ਰਾਸ਼ਿਦ ਖਾਨ ਪਹਿਲੇ ਸਥਾਨ ’ਤੇ ਬਣਿਆ ਹੋਇਆ ਹੈ।
IND vs AUS ਪੰਜਵਾਂ ਤੇ ਆਖਿਰੀ ਟੈਸਟ ਮੈਚ ਅੱਜ, ਜਾਣੋ ਸਿਡਨੀ ’ਚ ਭਾਰਤੀ ਟੀਮ ਦਾ ਰਿਕਾਰਡ
ਸਿਡਨੀ ’ਚ ਪਿਛਲੇ 13 ਸਾਲਾਂ ਤੋਂ ਨਹੀਂ ਹਾਰਿਆ ਹੈ ਭਾਰਤ | IND vs AUS
ਸਪੋਰਟਸ ਡੈਸਕ। IND vs AUS: ਬਾਰਡਰ-ਗਾਵਸਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ ਅੱਜ ਭਾਵ ਸ਼ੁੱਕਰਵਾਰ ਤੋਂ ਸਿਡਨੀ ’ਚ ਖੇਡਿਆ ਜਾਵੇਗਾ। ਅਸਟਰੇਲੀਆ 5 ਮੈਚਾਂ ਦੀ ਸੀਰੀਜ਼ ’ਚ 2-1 ਨਾਲ ਅੱਗੇ ਹੈ। ਭਾਰਤ ਨੇ ਪਹਿਲਾ ਮੈਚ 295 ਦੌੜਾਂ ਨਾਲ ਜਿੱਤਿਆ ਸੀ। ਦੂਜਾ ਤੇ ਚੌਥਾ ਮੈਚ ਅਸਟਰੇਲੀਆ ਨੇ ਆਪਣੇ ਨਾਂਅ ਕੀਤਾ ਹੈ। ਤੀਜਾ ਮੈਚ ਡਰਾਅ ਰਿਹਾ ਸੀ। ਹੁਣ ਭਾਰਤ ਕੋਲ ਸੀਰੀਜ਼ 2-2 ਨਾਲ ਡਰਾਅ ਕਰਵਾਉਣ ਦਾ ਵਧੀਆ ਮੌਕਾ ਹੈ। ਟੀਮ ਇੰਡੀਆ ਨੂੰ ਪਿਛਲੇ 13 ਸਾਲਾਂ ’ਚ ਸਿਡਨੀ ਕ੍ਰਿਕੇਟ ਮੈਦਾਨ ’ਤੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। IND vs AUS
ਇਹ ਖਬਰ ਵੀ ਪੜ੍ਹੋ : Sports Awards 2024: ਡਬਲ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਨੂੰ ਮਿਲੇਗਾ ਖੇਡ ਰਤਨ, ਇਨ੍ਹਾਂ 3 ਖਿਡਾਰੀਆਂ ਨੇ ਨਾਂਅ ਵੀ ਸ਼ਾਮਲ
ਪਿਛਲੀ ਵਾਰ ਉਸ ਨੂੰ 2012 ’ਚ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਹਾਰ ਤੋਂ ਬਾਅਦ ਟੀਮ ਨੇ ਇੱਥੇ ਤਿੰਨ ਟੈਸਟ ਮੈਚ ਖੇਡੇ ਹਨ। ਤਿੰਨੋਂ ਮੈਚ ਡਰਾਅ ਰਹੇ। ਭਾਰਤ ਤੇ ਅਸਟਰੇਲੀਆ ਵਿਚਕਾਰ 1947 ਤੋਂ ਹੁਣ ਤੱਕ ਇੱਥੇ 13 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਕੰਗਾਰੂ ਟੀਮ ਨੇ 5 ਮੈਚ ਜਿੱਤੇ ਤੇ 7 ਡਰਾਅ ਰਹੇ। ਇਸ ਦੇ ਨਾਲ ਹੀ ਭਾਰਤ ਸਿਰਫ਼ ਇੱਕ ਹੀ ਟੈਸਟ ਜਿੱਤ ਸਕਿਆ ਹੈ। ਟੀਮ ਨੂੰ ਇਹ ਜਿੱਤ 1978 ’ਚ ਮਿਲੀ ਸੀ। IND vs AUS
ਹੁਣ ਮੈਚ ਸਬੰਧੀ ਜਾਣਕਾਰੀ | IND vs AUS
ਟੂਰਨਾਮੈਂਟ : ਬਾਰਡਰ-ਗਾਵਸਕਰ ਟਰਾਫੀ
ਮੈਚ : 5ਵਾਂ ਤੇ ਆਖਿਰੀ ਟੈਸਟ ਮੈਚ
ਮਿਤੀ : 3 ਜਨਵਰੀ
ਸਟੇਡੀਅਮ : ਸਿਡਨੀ ਕ੍ਰਿਕੇਟ ਸਟੇਡੀਅਮ
ਸਮਾਂ : ਟਾਸ, ਸਵੇਰੇ 4:30 ਵਜੇ, ਮੈਚ ਸ਼ੁਰੂ, ਸਵੇਰੇ 5:00 ਵਜੇ
ਰੋਹਿਤ ਦਾ ਪੰਜਵੇਂ ਟੈਸਟ ’ਚ ਖੇਡਣਾ ਮੁਸ਼ਕਲ | IND vs AUS
ਰੋਹਿਤ ਇਸ ਸੀਰੀਜ਼ ’ਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਸ ਨੇ 3 ਮੈਚਾਂ ’ਚ 31 ਦੌੜਾਂ ਬਣਾਈਆਂ ਹਨ। ਬਾਰਡਰ-ਗਾਵਸਕਰ ਟਰਾਫੀ ’ਚ ਰੋਹਿਤ ਦੀ ਕਪਤਾਨੀ ’ਤੇ ਸਵਾਲ ਉਠਾਏ ਜਾ ਰਹੇ ਹਨ। ਉਹ ਪਰਥ ਟੈਸਟ ਦਾ ਹਿੱਸਾ ਨਹੀਂ ਸੀ। ਜਸਪ੍ਰੀਤ ਬੁਮਰਾਹ ਨੇ ਉਸ ਮੈਚ ਦੀ ਕਪਤਾਨੀ ਕੀਤੀ ਤੇ ਟੀਮ ਜਿੱਤ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕਪਤਾਨ ਰੋਹਿਤ ਸ਼ਰਮਾ ਖੁਦ ਨੂੰ ਪੰਜਵੇਂ ਟੈਸਟ ਤੋਂ ਬਾਹਰ ਰੱਖ ਸਕਦੇ ਹਨ। ਅਜਿਹੇ ’ਚ ਬੁਮਰਾਹ ਉਨ੍ਹਾਂ ਦੀ ਜਗ੍ਹਾ ਕਪਤਾਨੀ ਕਰ ਸਕਦੇ ਹਨ।
ਬੁਮਰਾਹ ਸੀਰੀਜ਼ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਬੱਲੇਬਾਜ਼
ਭਾਰਤੀ ਉਪ ਕਪਤਾਨ ਜਸਪ੍ਰੀਤ ਬੁਮਰਾਹ ਨੇ ਸੀਰੀਜ਼ ’ਚ 30 ਵਿਕਟਾਂ ਲਈਆਂ ਹਨ। ਉਹ ਸੀਰੀਜ਼ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਜਦਕਿ ਯਸ਼ਸਵੀ ਜਾਇਸਵਾਲ ਟੀਮ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਤੋਂ ਬਾਅਦ ਆਲਰਾਊਂਡਰ ਨਿਤੀਸ਼ ਰੈੱਡੀ ਨੇ 294 ਦੌੜਾਂ ਬਣਾਈਆਂ ਹਨ।
ਟਾਸ ਦਾ ਰੋਲ
ਸਿਡਨੀ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਸਕਦੀ ਹੈ। ਇੱਥੇ ਹੁਣ ਤੱਕ 112 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿਸ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 47 ਮੈਚ ਜਿੱਤੇ ਹਨ। ਜਦੋਂਕਿ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਸਿਰਫ਼ 42 ਮੈਚ ਹੀ ਜਿੱਤੇ ਹਨ। ਇੱਥੇ 23 ਮੈਚ ਡਰਾਅ ਰਹੇ ਹਨ।
ਪਿੱਚ ਰਿਪੋਰਟ
ਸਿਡਨੀ ਦੀ ਪਿੱਚ ਅਸਟਰੇਲੀਆ ਦੀਆਂ ਹੋਰ ਪਿੱਚਾਂ ਤੋਂ ਵੱਖਰੀ ਹੈ, ਇੱਥੇ ਤੇਜ਼ ਗੇਂਦਬਾਜ਼ੀ ਨਾਲੋਂ ਸਪਿਨ ਨੂੰ ਜ਼ਿਆਦਾ ਮੱਦਦ ਮਿਲਦੀ ਹੈ। ਸਿਡਨੀ ਕ੍ਰਿਕੇਟ ਗਰਾਊਂਡ ਪਿੱਚ ਕਿਊਰੇਟਰ ਐਡਮ ਲੁਈਸ ਨੇ ਕਿਹਾ ਕਿ ਪਿੱਚ ’ਤੇ ਲਗਭਗ 7 ਮਿਮੀ ਘਾਹ ਛੱਡਿਆ ਜਾਵੇਗਾ।
ਮੌਸਮ ਦੀ ਸਥਿਤੀ
ਸਿਡਨੀ ਟੈਸਟ ਦੇ ਪਹਿਲੇ ਦਿਨ ਮੌਸਮ ਚੰਗਾ ਰਹੇਗਾ। ਮੌਸਮ ਦੀ ਵੈੱਬਸਾਈਟ ਅਨੁਸਾਰ, ਸਿਡਨੀ ’ਚ 3 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ 9 ਫੀਸਦੀ ਹੈ। ਇਸ ਦਿਨ ਇੱਥੇ ਤਾਪਮਾਨ 25 ਤੋਂ 18 ਡਿਗਰੀ ਸੈਲਸੀਅਸ ਰਹੇਗਾ। ਦਿਨ ਭਰ ਧੁੱਪ ਦੇ ਨਾਲ-ਨਾਲ ਕੁਝ ਬੱਦਲ ਛਾਏ ਰਹਿਣਗੇ। ਦੁਪਹਿਰ ਬਾਅਦ ਹਵਾ ਚੱਲੇਗੀ।
ਸਿਡਨੀ ਟੈਸਟ ਲਈ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਰੈਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਸੈਮ ਕੋਨਸਟੈਨਸ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਟਰੈਵਿਸ ਹੈੱਡ, ਬੀਓ ਵੈਬਸਟਰ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ ਤੇ ਸਕਾਟ ਬੋਲੈਂਡ।
IND vs BAN: ਟੀਮ ਇੰਡੀਆ ਨੇ ਵੱਡੇ ਫਰਕ ਨਾਲ ਜਿੱਤਿਆ ਚੈੱਨਈ ਟੈਸਟ, ਅਸ਼ਵਿਨ ਦਾ ਦੋਹਰਾ ਪ੍ਰਦਰਸ਼ਨ
ਭਾਰਤੀ ਟੀਮ ਵੱਲੋਂ 3 ਬੱਲੇਬਾਜ਼ਾ ਨੇ ਸੈਂਕੜੇ ਜੜੇ
ਦੂਜੀ ਪਾਰੀ ’ਚ ਬੰਗਲਾਦੇਸ਼ ਨੂੰ 234 ’ਤੇ ਆਲਆਊਟ ਕੀਤਾ
ਬੰਗਲਾਦੇਸ਼ ਵੱਲੋਂ ਕਪਤਾਨ ਸ਼ਾਂਤੋ ਨੇ ਅਰਧਸੈਂਕੜਾ ਜੜਿਆ
ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੇਨਈ ਦੇ ਚੈਪੌਕ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਚੌਥੇ ਦਿਨ ਹੀ 280 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਹੁਣ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਦੂਜਾ ਮੁਕਾਬਲਾ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤ ’ਚ ਪਹਿਲਾ ਟੈਸਟ ਜਿੱਤਣ ਦੇ ਹੀਰੋ ਰਵਿੰਚੰਦਰਨ ਅਸ਼ਵਿਨ ਰਹੇ, ਉਨ੍ਹਾਂ ਨੇ 6 ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ’ਚ ਅਸ਼ਵਿਨ ਨੇ ਮੁਸ਼ਕਲ ਸਮੇਂ ’ਚ 113 ਦੌੜਾਂ ਵੀ ਬਣਾਈਆਂ ਸਨ। IND vs BAN
Read This : Test Cricket: ਭਾਰਤ ਪਹਿਲਾ ਟੈਸਟ ਮੈਚ ਜਿੱਤਣ ਤੋਂ 6 ਵਿਕਟਾਂ ਦੂਰ, ਖਰਾਬ ਰੋਸ਼ਨੀ ਕਾਰਨ ਤੀਜੇ ਦਿਨ ਦੀ ਖੇਡ ਛੇਤੀ ਹੋਈ ਖਤਮ
ਬੰਗਲਾਦੇਸ਼ ਵੱਲੋਂ ਕਪਤਾਨ ਨਜਮੁਲ ਹਸਨ ਸ਼ਾਂਤੋ ਨੇ (82) ਦੌੜਾਂ ਬਣਾ ਕੇ ਅਰਧਸੈਂਕੜਾ ਜੜਿਆ। ਬੰਗਲਾਦੇਸ਼ੀ ਟੀਮ ਨੇ ਅੱਜ 158/4 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸ਼ਾਂਤੋ ਨੇ 51 ਜਦਕਿ ਸ਼ਾਕਿਬ ਅਲ ਹਸਨ ਨੇ 5 ਦੌੜਾਂ ਤੋਂ ਆਪਣੀ-ਆਪਣੀ ਪਾਰੀ ਨੂੰ ਅੱਗੇ ਵਧਾਇਆ। ਸ਼ਾਂਤੋ 82 ਤੇ ਸ਼ਾਕਿਬ 25 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੂਜੀ ਪਾਰੀ 4 ਵਿਕਟਾਂ ’ਤੇ 287 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ ਤੇ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 376 ਦੌੜਾਂ ਬਣਾਈਆਂ ਸਨ। ਜਵਾਬ ’ਚ ਬੰਗਲਾਦੇਸ਼ ਦੀ ਪਹਿਲੀ ਪਾਰੀ 149 ਦੌੜਾਂ ’ਤੇ ਆਲਆਊਟ ਹੋ ਗਈ ਸੀ। IND vs BAN
Team India Sri Lanka Tour: ਸ਼੍ਰੀਲੰਕਾ ਦੌਰੇ ’ਤੇ ਨਜ਼ਰ ਨਹੀਂ ਆਵੇਗੀ ਵਿਸ਼ਵ ਕੱਪ ਜੇਤੂ ਤਿਕੜੀ, ਕਿਸ ਦੀ ਕਪਤਾਨੀ ’ਚ ਖੇਡੇਗਾ ਭਾਰਤ!
ਰੋਹਿਤ-ਕੋਹਲੀ ਤੇ ਜਸਪ੍ਰੀਤ ਬੁਮਰਾਹ ਨੂੰ ਮਿਲ ਸਕਦੈ ਆਰਾਮ
ਹਾਰਦਿਕ ਜਾਂ ਕੇਐੱਲ ਰਾਹੁਲ ਕਰ ਸਕਦੇ ਹਨ ਕਪਤਾਨੀ
ਸਪੋਰਟਸ ਡੈਸਕ। BCCI ਵੱਲੋਂ ਪਿੱਛਲੇ ਹਫਤੇ ਹੀ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਨੂੰ ਸ਼੍ਰੀਲੰਕਾ ਦੌਰੇ ’ਤੇ ਆਰਾਮ ਦੇ ਸਕਦਾ ਹੈ। 27 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸ਼੍ਰੀਲੰਕਾ ਦੌਰੇ ’ਤੇ ਜਿਵੇਂ ਜ਼ਿੰਬਾਬਵੇ ’ਚ ਨੌਜਵਾਨ ਟੀਮ ਭੇਜੀ ਹੈ ਉਵੇਂ ਹੀ ਨੌਜਵਾਨ ਟੀਮ ਭੇਜੀ ਜਾ ਸਕਦੀ ਹੈ। ਹਾਰਦਿਕ ਪੰਡਯਾ ਜਾਂ ਕੇਐੱਲ ਰਾਹੁਲ ਨੂੰ ਇੱਕਰੋਜ਼ਾ ਟੀਮ ਦੀ ਕਪਤਾਨੀ ਦਿੱਤੀ ਜਾ ਸਕਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਟੀਮ ਦੇ ਚੋਣਕਰਤਾ ਵਿਸ਼ਵ ਚੈਂਪੀਅਨ ਟੀਮ ਦੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣ ’ਤੇ ਵਿਚਾਰ ਕਰ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਤਿੰਨੇ ਭਾਰਤੀ ਖਿਡਾਰੀ ਕਰੀਬ 80 ਦਿਨਾਂ ਦੇ ਆਰਾਮ ’ਤੇ ਰਹਿਣਗੇ। ਕਿਉਂਕਿ ਸ਼੍ਰੀਲੰਕਾ ਦੌਰੇ ਤੋਂ ਬਾਅਦ ਭਾਰਤੀ ਟੀਮ ਸਿੱਧਾ ਸਤੰਬਰ ’ਚ ਬੰਗਲਾਦੇਸ਼ ਟੀਮ ਨਾਲ ਖੇਡੇਗੀ। ਭਾਰਤੀ ਟੀਮ 27 ਜੁਲਾਈ ਤੋਂ ਸ਼੍ਰੀਲੰਕਾ ਦੌਰੇ ’ਤੇ ਜਾ ਰਹੀ ਹੈ, ਇੱਥੇ ਭਾਰਤੀ ਟੀਮ ਨੂੰ 3 ਇੱਕਰੋਜ਼ਾ ਮੈਚ ਤੇ ਤਿੰਨ ਹੀ ਟੀ20 ਮੈਚ ਖੇਡਣੇ ਹਨ।
ਭਾਰਤੀ ਟੀਮ ਦਾ ਸ਼੍ਰੀਲੰਕਾ ਦੌਰਾ | Team India Sri Lanka Tour
ਪਹਿਲਾ ਟੀ20 ਮੁਕਾਬਲਾ, 27 ਜੁਲਾਈ, ਸ਼ਾਮ 7:00 ਵਜੇ ਤੋਂ
ਦੂਜਾ ਟੀ20 ਮੁਕਾਬਲਾ, 28 ਜੁਲਾਈ, ਸ਼ਾਮ 7:00 ਵਜੇ ਤੋਂ
ਤੀਜਾ ਟੀ20 ਮੁਕਾਬਲਾ, 30 ਜੁਲਾਈ, ਸ਼ਾਮ 7:00 ਵਜੇ ਤੋਂ
ਪਹਿਲਾ ਇੱਕਰੋਜ਼ਾ ਮੁਕਾਬਲਾ, 2 ਅਗਸਤ, ਦੁਪਹਿਰ 2:30 ਵਜੇ ਤੋਂ
ਦੂਜਾ ਇੱਕਰੋਜ਼ਾ ਮੁਕਾਬਲਾ, 4 ਅਗਸਤ, ਦੁਪਹਿਰ 2:30 ਵਜੇ ਤੋਂ
ਤੀਜਾ ਇੱਕਰੋਜ਼ਾ ਮੁਕਾਬਲਾ, 7 ਅਗਸਤ, ਦੁਪਹਿਰ 2:30 ਵਜੇ ਤੋਂ
29 ਜੂਨ ਨੂੰ ਟੀ20 ਵਿਸ਼ਵ ਕੱਪ ਦਾ ਫਾਈਨਲ ਖੇਡਿਆ | Team India Sri Lanka Tour
ਰੋਹਿਤ, ਕੋਹਲੀ ਤੇ ਬੁਮਰਾਹ ਨੇ ਪਿੱਛਲੇ ਮਹੀਨੇ ਹੀ 29 ਜੂਨ ਨੂੰ ਟੀ20 ਵਿਸ਼ਵ ਕੱਪ ਦੇ ਫਾਈਨਲ ’ਚ ਆਖਿਰੀ ਮੁਕਾਬਲਾ ਖੇਡਿਆ ਸੀ। ਜੇਕਰ ਇਹ ਤਿੰਨੇ ਖਿਡਾਰੀ ਸ਼੍ਰੀਲੰਕਾ ਦੌਰੇ ’ਤੇ ਨਹੀਂ ਜਾਂਦੇ ਤਾਂ 19 ਸਤੰਬਰ ਤੋਂ ਬੰਗਲਾਦੇਸ਼ ਦੇ ਭਾਰਤੀ ਦੌਰੇ ’ਤੇ ਹਿੱਸਾ ਹੋਣਗੇ, ਭਾਵ ਕਿ ਤਿੰਨਾਂ ਖਿਡਾਰੀਆਂ ਨੂੰ ਕਰੀਬ 80 ਦਿਨਾਂ ਦਾ ਬ੍ਰੇਕ ਮਿਲੇਗਾ। ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ 2007 ਤੋਂ ਬਾਅਦ ਟੀ20 ਵਿਸ਼ਵ ਕੱਪ ਜਿੱਤਿਆ ਸੀ। ਇਨ੍ਹਾਂ ਹੀ ਨਹੀਂ, ਇਸ ਜਿੱਤ ਨਾਲ ਟੀਮ ਨੇ 2013 ਤੋਂ ਬਾਅਦ ਕੋਈ ਆਈਸੀਸੀ ਟਰਾਫੀ ਆਪਣੇ ਨਾਂਅ ਕੀਤੀ ਹੈ।
ਇਹ ਵੀ ਪੜ੍ਹੋ : Team India: ਵਿਸ਼ਵ ਕੱਪ ਫਾਈਨਲ ਕੈਚ ਵਿਵਾਦ ’ਚ ਆਇਆ ਨਵਾਂ ਮੋੜ, ਸੂਰਿਆਕੁਮਾਰ ਯਾਦਵ ’ਤੇ ਅਫਰੀਕੀ ਖਿਡਾਰੀ ਦਾ ਵੱਡਾ ਬਿਆਨ…
ਕਿਉਂ ਦਿੱਤਾ ਜਾਵੇਗਾ ਸੀਨੀਅਰ ਖਿਡਾਰੀਆਂ ਨੂੰ ਆਰਾਮ? | Team India Sri Lanka Tour
19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਬੰਗਲਾਦੇਸ਼ ਦੇ ਭਾਰਤੀ ਦੌਰੇ ’ਤੇ ਟੀਮ ਇੰਡੀਆ ਦਾ ਸ਼ਡਿਊਲ ਕਾਫੀ ਵਿਅਸਤ ਹੈ। ਟੀਮ ਨੂੰ ਬੰਗਲਾਦੇਸ਼ ਤੋਂ ਬਾਅਦ ਨਿਊਜੀਲੈਂਡ ਖਿਲਾਫ 3 ਟੈਸਟ, ਅਸਟਰੇਲੀਆ ਖਿਲਾਫ 5 ਟੈਸਟ ਤੇ ਇੰਗਲੈਂਡ ਖਿਲਾਫ 5 ਟੀ20, 3 ਇੱਕਰੋਜ਼ਾ ਖੇਡਣੇ ਹਨ। ਇਨ੍ਹਾਂ ਹੀ ਨਹੀਂ, ਭਾਰਤੀ ਟੀਮ ਨੂੰ ਫਰਵਰੀ-ਮਾਰਚ ’ਚ ਚੈਂਪੀਅਨਜ਼ ਟਰਾਫੀ ’ਚ ਵੀ ਹਿੱਸਾ ਲੈਣਾ ਹੈ। ਅਜਿਹੇ ’ਚ ਚੋਣਕਰਤਾ ਇਹ ਤਿੰਨਾਂ ਖਿਡਾਰੀਆਂ ਨੂੰ ਆਰਾਮ ਦੇ ਸਕਦੇ ਹਨ। (Team India Sri Lanka Tour)
ਭਾਰਤੀ ਟੀਮ ਦਾ ਘਰੇਲੂ ਸ਼ਡਿਊਲ 2024-25 | Team India Sri Lanka Tour
ਬੰਗਲਾਦੇਸ਼ ਦਾ ਭਾਰਤ ਦੌਰਾ
ਵੀਰਵਾਰ 19 ਸਤੰਬਰ, ਸਵੇਰੇ 9:30 ਵਜੇ, ਪਹਿਲਾ ਟੈਸਟ, ਚੇਨਈ
ਸ਼ੁੱਕਰਵਾਰ 27 ਸਤੰਬਰ, ਸਵੇਰੇ 9:30 ਵਜੇ, ਦੂਜਾ ਟੈਸਟ ਮੈਚ, ਕਾਨਪੁਰ
ਐਤਵਾਰ 6 ਅਕਤੂਬਰ, ਸ਼ਾਮ 7:00 ਵਜੇ, ਪਹਿਲੀ ਟੀ20, ਧਰਮਸ਼ਾਲਾ
ਬੁੱਧਵਾਰ 9 ਅਕਤੂਬਰ, ਸ਼ਾਮ 7:00 ਵਜੇ, ਦੂਜਾ ਟੀ20, ਦਿੱਲੀ
ਸ਼ਨਿੱਚਰਵਾਰ 12 ਅਕਤੂਬਰ, ਸ਼ਾਮ 7:00 ਵਜੇ, ਤੀਜਾ ਟੀ20, ਹੈਦਰਾਬਾਦ
ਨਿਊਜੀਲੈਂਡ ਦਾ ਭਾਰਤ ਦੌਰਾ | Team India Sri Lanka Tour
ਬੁੱਧਵਾਰ 16 ਅਕਤੂਬਰ, ਸਵੇਰੇ 9:30 ਵਜੇ, ਪਹਿਲਾ ਟੈਸਟ, ਬੈਂਗਲੁਰੂ
ਵੀਰਵਾਰ 24 ਅਕਤੂਬਰ, ਸਵੇਰੇ 9:30 ਵਜੇ, ਦੂਜਾ ਟੈਸਟ, ਪੁਣੇ
ਸ਼ੁੱਕਰਵਾਰ 1 ਨਵੰਬਰ, ਸਵੇਰੇ 9:30 ਵਜੇ, ਤੀਜਾ ਟੈਸਟ ਮੈਚ, ਮੁੰਬਈ
ਇੰਗਲੈਂਡ ਦਾ ਭਾਰਤ ਦੌਰਾ 2025 | Team India Sri Lanka Tour
ਬੁੱਧਵਾਰ 22 ਜਨਵਰੀ, ਸ਼ਾਮ 7:00 ਵਜੇ, ਪਹਿਲਾ ਟੀ20, ਚੇਨਈ
ਸ਼ਨਿੱਚਰਵਾਰ 25 ਜਨਵਰੀ, ਸ਼ਾਮ 7:00 ਵਜੇ, ਦੂਜਾ ਟੀ20, ਕੋਲਕਾਤਾ
ਮੰਗਲਵਾਰ 28 ਜਨਵਰੀ, ਸ਼ਾਮ 7:00 ਵਜੇ, ਤੀਜਾ ਟੀ20, ਰਾਜਕੋਟ
ਸ਼ੁੱਕਰਵਾਰ 31 ਜਨਵਰੀ, ਸ਼ਾਮ 7:00 ਵਜੇ, ਚੌਥਾ ਟੀ20, ਪੁਣੇ
ਐਤਵਾਰ 2 ਫਰਵਰੀ, ਸ਼ਾਮ 7:00 ਵਜੇ, ਪੰਜਵਾਂ ਟੀ20, ਮੁੰਬਈ
ਵੀਰਵਾਰ 6 ਫਰਵਰੀ, ਦੁਪਹਿਰ 1:30 ਵਜੇ, ਪਹਿਲਾ ਇੱਕਰੋਜ਼ਾ, ਨਾਗਪੁਰ
ਐਤਵਾਰ 9 ਫਰਵਰੀ, ਦੁਪਹਿਰ 1:30 ਵਜੇ, ਦੂਜਾ ਇੱਕਰੋਜ਼ਾ, ਕਟੱਕ
ਬੁੱਧਵਾਰ 12 ਫਰਵਰੀ, ਦੁਪਹਿਰ 1:30 ਵਜੇ, ਤੀਜਾ ਇੱਕਰੋਜ਼ਾ, ਅਹਿਮਦਾਬਾਦ
ਰਾਹੁਲ ਜਾਂ ਪੰਡਯਾ ਕਰ ਸਕਦੇ ਹਨ ਕਪਤਾਨੀ | Team India Sri Lanka Tour
ਰੋਹਿਤ ਸ਼ਰਮਾ ਦੇ ਟੀ20 ਤੋਂ ਸੰਨਿਆਸ ਤੋਂ ਬਾਅਦ ਭਾਰਤ ਨੂੰ ਟੀ20 ਫਾਰਮੈਟ ’ਚ ਨਵਾਂ ਕਪਤਾਨ ਚੁਣਨਾ ਅਜੇ ਬਾਕੀ ਹੈ। ਹਾਰਦਿਕ ਪੰਡਯਾ ਫਿਲਹਾਲ ਇਸ ਦੌੜ ’ਚ ਅੱਗੇ ਹਨ। ਉਨ੍ਹਾਂ ਨੂੰ ਹੀ ਸ਼੍ਰੀਲੰਕਾ ਦੌਰੇ ’ਤੇ ਇੱਕਰੋਜ਼ਾ ਟੀਮ ਦਾ ਕਪਤਾਨ ਵੀ ਬਣਾਇਆ ਜਾ ਸਕਦਾ ਹੈ। ਹਾਲਾਂਕਿ, ਇਸ ਦੌਰੇ ’ਤੇ ਵਿਕਟਕੀਪਰ ਬੱਲੇਬਾਜ਼ ਰਾਹੁਲ ਵੀ ਇੱਕਰੋਜ਼ਾ ’ਚ ਟੀਮ ਦੀ ਕਪਤਾਨੀ ਕਰ ਸਕਦੇ ਹਨ।
ਜ਼ਿੰਬਾਬਵੇ ਦੌਰੇ ’ਤੇ ਵੀ ਆਰਾਮ ਦਿੱਤਾ, ਨੌਜਵਾਨ ਟੀਮ ਭੇਜੀ | Team India Sri Lanka Tour
ਭਾਰਤੀ ਟੀਮ ਇਸ ਸਮੇਂ ਜ਼ਿੰਬਾਬਵੇ ਖਿਲਾਫ 5 ਟੀ20 ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਚੋਣਕਰਤਾਵਾਂ ਨੇ ਇਸ ਦੌਰੇ ’ਤੇ ਸ਼ੁਭਮਨ ਗਿੱਲ ਦੀ ਕਪਤਾਨੀ ’ਚ ਨੌਜਵਾਨ ਟੀਮ ਭੇਜੀ ਹੈ। ਫਿਲਹਾਲ ਟੀਮ ਇੰਡੀਆ ਇਸ ਸੀਰੀਜ਼ ’ਚ 1-1 ਦੀ ਬਰਾਬਰੀ ’ਤੇ ਹੈ। ਭਾਰਤ ਨੂੰ ਪਹਿਲੇ ਮੈਚ ’ਚ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੇ ਜ਼ਿੰਬਾਬਵੇ ਨੂੰ ਦੂਜੇ ਮੁਕਾਬਲੇ ’ਚ 100 ਦੌੜਾਂ ਨਾਲ ਹਰਾਇਆ ਤੇ ਸੀਰੀਜ਼ ’ਚ ਬਰਾਬਰੀ ਕਰ ਲਈ। ਇਸ ਸੀਰੀਜ਼ ਦਾ ਤੀਜਾ ਟੀ20 ਮੁਕਾਬਲਾ 10 ਜੁਲਾਈ ਨੂੰ ਖੇਡਿਆ ਜਾਵੇਗਾ।
IND Vs AUS 2nd ODI : ਅਸਟਰੇਲੀਆ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ
ਭਾਰਤ ਵੱਲੋਂ ਗਾਇਕਵਾੜ ਨੇ ਚੌਕਾ ਮਾਰ ਖੋਲ੍ਹਿਆ ਖਾਤਾ | IND Vs AUS ODI Series
ਇੰਦੌਰ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜਾ ਲੜੀ ਦਾ ਦੂਜਾ ਮੁਕਾਬਲਾ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਸਟਰੇਲੀਆ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਵੱਲੋਂ ਓਪਨਿੰਗ ਰਿਤੂਰਾਜ ਗਾਇਕਵਾੜ ਅਤੇ ਸ਼ੁਭਮਨ ਗਿੱਲ ਕਰਨ ਆਏ ਸਨ। ਜਿੱਥੇ ਰਿਤੂਰਾਜ ਗਾਇਕਵਾੜ ਆਉਟ 8 ਦੌੜਾਂ ਬਣਾ ਕੇ ਆਉਟ ਹੋ ਗਏ ਹਨ। ਭਾਰਤ ਨੇ ਹੁਣ ਤੱਕ 47 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਇਰ ਕ੍ਰੀਜ ’ਤੇ ਹਨ।
ਬੁਮਰਾਹ ਦੀ ਜਗ੍ਹਾ ਪ੍ਰਸਿੱਧ ਰਾਣਾ ਨੂੰ ਮੌਕਾ
ਅਸਟਰੇਲੀਆ ਵੱਲੋਂ ਪੈਟ ਕੰਮਿਸ ਦੀ ਜਗ੍ਹਾ ਸਟੀਵ ਸਮਿਥ ਅਸਟਰੇਲੀਆ ਦੀ ਕਪਤਾਨੀ ਕਰ ਰਹੇ ਹਨ। ਅਸਟਰੇਲੀਆਈ ਟੀਮ ’ਚ ਵੀ ਤਿੰਨ ਬਦਲਾਅ ਹੋਏ ਹਨ, ਜਦਕਿ ਭਾਰਤੀ ਟੀਮ ’ਚ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਪ੍ਰਸਿੱਧ ਰਾਣਾ ਨੂੰ ਟੀਮ ’ਚ ਮੌਕਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਅਗਲੇ ਮੈਚ ‘ਚ ਖੇਡ ਸਕਦੇ ਹਨ jaspreet Bumrah
ਮੁੰਬਈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਪਣੀ ਸੱਟ ਤੋਂ ਠੀਕ ਹੋ ਗਏ ਹਨ। ਉਸ ਨੇ ਵਿਸ਼ਾਖਾਪਟਨਮ ਵਿੱਚ ਭਾਰਤ-ਵੈਸਟਇੰਡੀਜ਼ ਦਰਮਿਆਨ ਦੂਜੇ ਇੱਕ ਰੋਜ਼ਾ ਮੈਚ ਤੋਂ ਪਹਿਲਾਂ ਭਾਰਤੀ ਟੀਮ ਨਾਲ ਅਭਿਆਸ ਕੀਤਾ। ਅਭਿਆਸ ਦੌਰਾਨ ਉਸਨੇ ਆਪਣੇ ਪੁਰਾਣੇ ਐਕਸ਼ਨ ਨਾਲ ਬਹੁਤ ਤੇਜ਼ ਗੇਂਦਬਾਜ਼ੀ ਕੀਤੀ ਜਦਕਿ ਪ੍ਰਿਥਵੀ ਸ਼ਾਅ ਨੇ ਟੀਮ ਦੇ ਟ੍ਰੇਨਰ ਨਿਕ ਵੈਬ ਨਾਲ ਅਭਿਆਸ ਕੀਤਾ। ਬੁਮਰਾਹ ਨੂੰ ਸੱਟ ਲੱਗਣ ਕਾਰਨ ਇਸ ਲੜੀ ਲਈ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੇਜ਼ ਗੇਂਦਬਾਜ਼ ਨੇ ਰਿਸ਼ਭ ਪੰਤ, ਮਨੀਸ਼ ਪਾਂਡੇ ਅਤੇ ਮਯੰਕ ਅਗਰਵਾਲ ਨੂੰ ਤਕਰੀਬਨ 1 ਘੰਟਾ ਗੇਂਦ ਕੀਤੀ।
ਇਸ ਦੇ ਨਾਲ ਹੀ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਕੇ ਐਲ ਰਾਹੁਲ ਚੋਣਵੇਂ ਅਭਿਆਸ ਸੈਸ਼ਨ ਹੋਣ ਕਾਰਨ ਮੈਦਾਨ ‘ਤੇ ਨਜ਼ਰ ਨਹੀਂ ਆਏ। ਅਭਿਆਸ ਸੈਸ਼ਨ ਵਿੱਚ, ਪ੍ਰਿਥਵੀ ਸ਼ਾਅ ਨੇ ਲੰਬੇ ਸਮੇਂ ਤੋਂ ਟ੍ਰੇਨਰ ਨਿਕ ਵੈਬ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਸ ਨੂੰ ਫੀਲਡਿੰਗ ਕੋਚ ਆਰ ਸ਼੍ਰੀਧਰ ਦੁਆਰਾ ਉੱਚ ਕੈਚ ਲੈਣ ਲਈ ਕਿਹਾ ਗਿਆ। ਬੁਮਰਾਹ ਤਣਾਅ ਦੇ ਫ੍ਰੈਕਚਰ ਕਾਰਨ ਟੀਮ ਤੋਂ ਬਾਹਰ ਹਨ ਪਰ ਉਸ ਤੋਂ ਅਗਲੇ ਸਾਲ ਜਨਵਰੀ-ਫਰਵਰੀ ਵਿਚ ਹੋਣ ਵਾਲੇ ਨਿਊਜ਼ੀਲੈਂਡ ਦੌਰੇ ਲਈ ਪੂਰੀ ਤਰਾਂ ਫਿਟ ਰਹਿਣ ਦੀ ਉਮੀਦ ਹੈ। ਵਿਸ਼ਾਖਾਪਟਨਮ ਵਿਚ ਜਿਸ ਤਰਾਂ ਉਸਨੇ ਜਾਲਾਂ ‘ਤੇ ਗੇਂਦਬਾਜ਼ੀ ਕੀਤੀ, ਅਜਿਹਾ ਲੱਗਦਾ ਹੈ ਕਿ ਉਹ ਉਸ ਤੋਂ ਪਹਿਲਾਂ ਵੀ ਵਾਪਸ ਆ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।