Roof Collapse - Sach Kahoon Punjabi

Roof Collapse: ਤਿੰਨ ਪਰਿਵਾਰਾਂ ਦੇ ਕਮਰਿਆਂ ਦੀਆਂ ਛੱਤਾਂ ਡਿੱਗੀਆਂ, ਜਾਨੀ ਨੁਕਸਾਨ ਤੋਂ ਬਚਾਅ
Roof Collapse: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆਂ। ਇਲਾਕੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਿਸਾਨਾਂ ਦੀਆਂ ਫਸਲਾਂ ਡੁੱਬਣ ਨਾਲ ਜਿੱਥੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਉੱਥੇ ਹੀ ਕੁਝ ਪਿੰਡਾਂ ਵਿੱਚ ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਆਵਾਜਾਈ ਦੇ ਸਾਧਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਰਸਾਤ ਦੇ ਮੌਸਮ ਦੌਰਾਨ ਨੇੜਲੇ ਪਿੰਡ ਗੰਢੂਆਂ ਵਿਖੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ 3 ਪਰਿਵਾਰਾਂ ਦੇ ਕਮਰਿਆਂ ਦੀਆਂ ਛੱਤਾਂ ਡਿੱਗਣ ਨਾਲ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਬੱਗਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰੀਬ ਪਰਿਵਾਰ ਗੁਰਜੰਟ ਸਿੰਘ ਪੁੱਤਰ ਚੰਦ ਸਿੰਘ ਦੇ 2 ਕਮਰਿਆਂ ਦੀ ਛੱਤ ਡਿੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਮਰਿਆਂ ਦੀ ਛੱਤ ਡਿੱਗਣ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ। ਗੁਰਜੰਟ ਸਿੰਘ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਹੋਣ ਕਰਕੇ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਜਿਸ ਕਾਰਨ ਗੁਰਜੰਟ ਸਿੰਘ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੀੜਤ ਪਰਿਵਾਰ ਗੁਰਜੰਟ ਸਿੰਘ ਪੁੱਤਰ ਚੰਦ ਸਿੰਘ ਗੰਢੂਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦੇ ਘਰ ਨੂੰ ਚਾਰੇ ਪਾਸੇ ਆਈਆਂ ਤਰੇੜਾਂ ਕਾਰਨ ਪਿੰਡ ਵਾਸੀਆਂ ਨੇ ਘਰ ਦਾ ਸਾਮਾਨ ਪਹਿਲਾਂ ਹੀ ਬਾਹਰ ਸੁਰੱਖਿਅਤ ਕੱਢ ਲਿਆ ਸੀ ਜਿਸ ਕਾਰਨ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ: Ghaggar River News Update: ਘੱਗਰ ’ਚ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹੈ ਪਾਣੀ, ਲੋਕਾਂ ਦੇ ਸਾਹ ਸੂਤੇ

ਦੂਜੇ ਦੋ ਪਰਿਵਾਰਾਂ ਦੇ ਸਕੇ ਭਰਾ ਗੁੱਗੂ ਸਿੰਘ ਤੇ ਮੰਗੂ ਸਿੰਘ ਪੁੱਤਰਾਨ ਹਰਬੰਸ ਸਿੰਘ ਖੇਤਾਂ ਵਿੱਚ ਪਾਏ ਘਰਾਂ ਵਿੱਚ ਰਹਿ ਰਹੇ ਹਨ ਕੁਝ ਦਿਨ ਪਹਿਲਾਂ ਨੀਲੋਵਾਲ ਗੰਢੂਆਂ ਨਹਿਰ ਟੁੱਟਣ ਕਾਰਨ ਘਰਾਂ ਨੂੰ ਪਾਣੀ ਨੇ ਘੇਰ ਲਿਆ ਸੀ, ਹੁਣ ਲਗਾਤਾਰ ਹੋ ਰਹੀ ਬਰਸਾਤ ਕਾਰਨ ਮੀਂਹ ਦਾ ਪਾਣੀ ਖੇਤਾਂ ਵਿੱਚ ਇਕੱਠਾ ਹੋ ਗਿਆ ਜਿਸ ਕਾਰਨ ਗੁੱਗੂ ਸਿੰਘ ਦੇ 2 ਕਮਰਿਆਂ ਦੀਆਂ ਛੱਤਾਂ ਅਤੇ ਮੰਗੂ ਸਿੰਘ ਦੇ ਇੱਕ ਕਮਰੇ ਦੀ ਛੱਤ ਡਿੱਗ ਗਈ ਹੈ ਇੰਨ੍ਹਾਂ ਪਰਿਵਾਰਾਂ ਦਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਮਰਿਆਂ ਦੀਆਂ ਛੱਤਾਂ ਡਿੱਗਣ ਕਾਰਨ ਨੁਕਸਾਨ ਵੱਡੇ ਪੱਧਰ ’ਤੇ ਗਿਆ ਹੈ। ਸਮਾਜ ਸੇਵੀ ਬੱਗਾ ਸਿੰਘ ਗੰਢੂਆਂ ਨੇ ਪੰਜਾਬ ਸਰਕਾਰ ਤੋਂ ਤਿੰਨੇ ਪੀੜਤ ਪਰਿਵਾਰ ਦੇ ਲਈ ਯੋਗ ਮੁਆਵਜੇ ਦੀ ਮੰਗ ਕੀਤੀ ਹੈ ਤਾਂ ਜੋ ਗਰੀਬ ਪਰਿਵਾਰਾਂ ਦਾ ਕਮਰਿਆ ਦੀਆਂ ਛੱਤਾਂ ਡਿੱਗਣ ਨਾਲ ਹੋਇਆ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ।

Punjab Heavy Rain: ਲਗਾਤਾਰ ਪੈ ਰਹੇ ਜ਼ੋਰਦਾਰ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗੀ
Punjab Heavy Rain: (ਮਨੋਜ ਗੋਇਲ) ਘੱਗਾ। ਨੇੜਲੇ ਪਿੰਡ ਛਬੀਲਪੁਰ ਉਰਫ ਕਲਵਾਨੂੰ ਡੇਰਾ ਵਿਖੇ ਤੇਜ਼ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਅਤੇ ਮਕਾਨ ਅੰਦਰ ਪਿਆ ਘਰੇਲੂ ਸਮਾਨ ਨੁਕਸਾਨਿਆ ਗਿਆ। ਇਸ ਸਬੰਧੀ ਪੀੜਤ ਪਰਿਵਾਰ ਦੇ ਮਾਲਕ ਮਲਕੀਤ ਰਾਮ ਬਾਜੀਗਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਦਾ ਪਾਣੀ ਮਕਾਨ ਦੀਆਂ ਨੀਂਹਾਂ ਵਿੱਚ ਪੈ ਜਾਣ ਕਾਰਨ ਬੀਤੇ ਦਿਨੀਂ ਕਰੀਬ 7 ਵਜੇ ਮਕਾਨ ਦੀ ਛੱਤ ਡਿੱਗ ਗਈ।

ਇਹ ਵੀ ਪੜ੍ਹੋ: Flood Alert: ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ, ਇਸ ਰੂਟ ਦੀਆਂ ਟ੍ਰੇਨਾਂ ਹੋਈਆਂ ਰੱਦ

ਜਦੋਂ ਮਕਾਨ ਦੀ ਛੱਤ ਡਿੱਗੀ ਉਸ ਸਮੇਂ ਉਹ ਆਪਣੇ ਪਰਿਵਾਰ ਸਮੇਤ ਆਪਣੇ ਭਰਾ ਦੇ ਘਰ ਗਿਆ ਹੋਇਆ ਸੀ, ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਪਰ ਮਕਾਨ ਦੇ ਅੰਦਰ ਛੱਤ ਦੇ ਮਲਬੇ ਹੇਠ ਆਉਣ ਨਾਲ ਮਕਾਨ ਅੰਦਰ ਪਿਆ ਫਰਿੱਜ, ਟੀਵੀ ਅਤੇ ਫਰਨੀਚਰ ਦਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦੇ ਨਾਲ ਹੀ ਘਰੇਲੂ ਰਾਸ਼ਨ ਵੀ ਮਲਬਾ ਡਿੱਗਣ ਨਾਲ ਖਰਾਬ ਹੋ ਗਿਆ ਹੈ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਇਸ ਮਜ਼ਦੂਰ ਪਰਿਵਾਰ ਲਈ ਮਾਲੀ ਸਹਾਇਤਾ ਦੀ ਪੁਰਜ਼ੋਰ ਮੰਗ ਕੀਤੀ ਹੈ।

ਮਕਾਨ ਦੀ ਛੱਤ ਡਿੱਗਣ ਨਾਲ ਬਜ਼ੁਰਗ ਔਰਤ ਦੀ ਮੌਤ
(ਵਿਜੈ ਸਿੰਗਲਾ) ਭਵਾਨੀਗੜ੍ਹ। ਪਿੰਡ ਘਰਾਚੋਂ ’ਚ ਦੇਰ ਰਾਤ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦੋਂਕਿ ਉਸਦਾ ਪੁੱਤ ਅਤੇ ਨੂੰਹ ਗੰਭੀਰ ਜ਼ਖਮੀ ਹੋ ਗਏ। ਮਲਬੇ ਹੇਠੋਂ ਕੱਢ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। Roof Collapse News

ਦੱਸਿਆ ਜਾ ਰਿਹਾ ਹੈ ਕਿ ਪੁਰਾਣਾ ਮਕਾਨ ਹੋਣ ਕਾਰਨ ਛੱਤ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਘਟਨਾ ਵੀਰਵਾਰ ਦੇਰ ਰਾਤ ਕਰੀਬ 8 ਵਜੇ ਵਾਪਰੀ ਹੈ। ਪਿੰਡ ਦੀ ਚਾਂਦ ਪੱਤੀ ’ਚ ਰਹਿਣ ਵਾਲਾ ਅਮਰੀਕ ਘੁਮਾਣ ਪੁੱਤਰ ਅਮਰ ਸਿੰਘ ਆਪਣੀ ਪਤਨੀ ਹਰਜਿੰਦਰ ਕੌਰ ਤੇ ਮਾਤਾ ਜਸਮੇਲ ਕੌਰ (82) ਨਾਲ ਆਪਣੇ ਘਰ ’ਚ ਮੌਜ਼ੂਦ ਸੀ ਤਾਂ ਇਸ ਦੌਰਾਨ ਘਰ ਦੀ ਗਾਡਰ ਤੇ ਬਾਲਿਆਂ ਵਾਲੀ ਛੱਤ ਅਚਾਨਕ ਇਨ੍ਹਾਂ ਤਿੰਨਾਂ ਉੱਪਰ ਆ ਡਿੱਗੀ। ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਰੌਲਾ ਪੈ ਗਿਆ।

ਇਹ ਵੀ ਪੜ੍ਹੋ: ਪਤਨੀ ਤੇ ਬੱਚਿਆਂ ਦੀ ਫੋਟੋਆਂ ਭੇਜ ਧਾਗਾ ਕਾਰੋਬਾਰੀ ਤੋਂ ਮੰਗੀ 3 ਕਰੋੜ ਦੀ ਫ਼ਿਰੌਤੀ

ਸ਼ੋਰ-ਸ਼ਰਾਬਾ ਸੁਣ ਕੇ ਮੌਕੇ ’ਤੇ ਲੋਕਾਂ ਦੀ ਭੀੜ ਇਕੱਤਰ ਹੋ ਗਈ ਤੇ ਲੋਕਾਂ ਨੇ ਮਲਬੇ ਹੇਠ ਦੱਬੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਤੇ ਤੁਰੰਤ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਦਾਖਲ ਕਰਵਾਇਆ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਅਮਰੀਕ ਘੁਮਾਣ ਦੀ ਮਾਤਾ ਜਸਮੇਲ ਕੌਰ ਦੀ ਸੰਗਰੂਰ ਪਹੁੰਚਣ ’ਤੇ ਮੌਤ ਹੋ ਗਈ ਜਦਕਿ ਅਮਰੀਕ ਤੇ ਉਸਦੀ ਪਤਨੀ ਹਰਜਿੰਦਰ ਕੌਰ ਨੂੰ ਡਾਕਟਰਾਂ ਨੇ ਸੰਗਰੂਰ ਤੋਂ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। Roof Collapse News

ਉਧਰ, ਪੀਜੀਆਈ ਵਿੱਚ ਇਲਾਜ ਅਧੀਨ ਅਮਰੀਕ ਦੇ ਨਾਲ ਮੌਜ਼ੂਦ ਉਸਦੇ ਦੋਸਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅਮਰੀਕ ਤੇ ਉਸਦੀ ਪਤਨੀ ਦੋਵਾਂ ਦੀ ਹਾਲਤ ਫਿਲਹਾਲ ਸਥਿਰ ਹੈ ਪਰੰਤੂ ਡਾਕਟਰਾਂ ਅਨੁਸਾਰ ਪਿੱਠ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਅਮਰੀਕ ਦਾ ਆਪ੍ਰੇਸ਼ਨ ਕਰਨਾ ਹੋਵੇਗਾ। ਪ੍ਰਦੀਪ ਨੇ ਦੱਸਿਆ ਕਿ ਪੁਰਾਣੀ ਛੱਤ ਹੋਣ ਕਾਰਨ ਇਹ ਹਾਦਸਾ ਹੋਇਆ, ਘਰ ਵਿਚ ਖੜ੍ਹੀ ਨਵੀਂ ਕਾਰ ਤੇ ਇੱਕ ਮੋਟਰਸਾਈਕਲ ਵੀ ਮਲਬੇ ਹੇਠ ਦੱਬ ਕੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਬਜ਼ੁਰਗ ਜਸਮੇਲ ਕੌਰ ਦੀ ਦਰਦਨਾਕ ਮੌਤ ਹੋ ਗਈ।