By Election - Sach Kahoon Punjabi
By Election: ਗੁਜਰਾਤ, ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ ਤਿੰਨ ਸੀਟਾਂ 'ਤੇ ਉਪ ਚੋਣਾਂ ਲਈ ਵੋਟਿੰਗ ਸ਼ੁਰੂ
ਨਵੀਂ ਦਿੱਲੀ (ਹਿੰ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਤਿੰਨ ਰਾਜਾਂ ਗੁਜਰਾਤ, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਉਪ ਚੋਣਾਂ ਲਈ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਇਨ੍ਹਾਂ ਵਿੱਚ ਬਿਹਾਰ ਦੀ ਬਾਂਕੀਪੁਰ ਵਿਧਾਨ ਸਭਾ ਸੀਟ, ਮੱਧ ਪ੍ਰਦੇਸ਼ ਦੀ ਦਤੀਆ ਅਤੇ ਗੁਜਰਾਤ ਦੀ ਮਾਂਜਲਪੁਰ ਵਿਧਾਨ ਸਭਾ ਸੀਟ ਸ਼ਾਮਲ ਹਨ। ਬਾਂਕੀਪੁਰ ਸੀਟ ਅਪ੍ਰੈਲ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ। ਬਾਂਕੀਪੁਰ ਨੂੰ ਭਾਰਤੀ ਜਨਤਾ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਤਿੰਨਾਂ ਸੀਟਾਂ ਦੇ ਨਤੀਜੇ 3 ਅਗਸਤ ਨੂੰ ਐਲਾਨੇ ਜਾਣਗੇ।
Read Also :  40 ਲੱਖ ਔਰਤਾਂ ਇਕ ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ ਲਈ ਰਜਿਸਟਰ ਹੋ ਰਹੀਆਂ ਹਨ: ਮੁੱਖ ਮੰਤਰੀ ਮਾਨ
ਦਤੀਆ ਸੀਟ ਕਾਂਗਰਸ ਵਿਧਾਇਕ ਰਾਜੇਂਦਰ ਭਾਰਤੀ ਨੂੰ ਸਜਾ ਸੁਣਾਏ ਜਾਣ ਤੋਂ ਬਾਅਦ ਖਾਲੀ ਹੋ ਗਈ। ਦੋਸ਼ੀ ਠਹਿਰਾਏ ਜਾਣ ਕਾਰਨ ਅਪ੍ਰੈਲ ਵਿੱਚ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਸੀ। ਮਾਂਜਲਪੁਰ ਵਿੱਚ ਉਪ ਚੋਣ ਅੱਠ ਵਾਰ ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਯੋਗੇਸ਼ ਪਟੇਲ ਦੀ ਮੌਤ ਕਾਰਨ ਹੋ ਰਹੀ ਹੈ। ਉਨ੍ਹਾਂ ਦਾ ਲੰਬੀ ਬਿਮਾਰੀ ਤੋਂ ਬਾਅਦ 2 ਜੂਨ ਨੂੰ ਦੇਹਾਂਤ ਹੋ ਗਿਆ ਸੀ। 2008 ਵਿੱਚ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਈ ਮਾਂਜਲਪੁਰ ਸੀਟ ’ਤੇ ਹਮੇਸ਼ਾ ਭਾਜਪਾ ਦਾ ਦਬਦਬਾ ਰਿਹਾ ਹੈ।
ਦਤੀਆ ਵਿੱਚ ਭਾਜਪਾ ਉਮੀਦਵਾਰ ਆਸ਼ੂਤੋਸ਼ ਤਿਵਾੜੀ ਅਤੇ ਕਾਂਗਰਸ ਦੇ ਘਨਸ਼ਿਆਮ ਸਿੰਘ ਵਿਚਕਾਰ ਤਿੱਖਾ ਮੁਕਾਬਲਾ ਹੈ। ਬਾਂਕੀਪੁਰ ਵਿੱਚ, ਭਾਜਪਾ ਦੇ ਨੀਰਜ ਕੁਮਾਰ ਸਿਨਹਾ ਚੋਣ ਮੈਦਾਨ ਵਿੱਚ ਹਨ। ਜਨਸੁਰਾਜ ਦੇ ਪ੍ਰਸ਼ਾਂਤ ਕਿਸ਼ੋਰ ਅਤੇ ਆਰਜੇਡੀ ਦੀ ਰੇਖਾ ਗੁਪਤਾ ਵੀ ਚੋਣ ਲੜ ਰਹੇ ਹਨ। ਮਾਂਜਲਪੁਰ ਵਿੱਚ, ਭਾਜਪਾ ਨੇ ਸਤੀਸ਼ ਪਟੇਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਭੀਖਾਭਾਈ ਰਬਾਰੀ ਨੂੰ ਟਿਕਟ ਦਿੱਤੀ ਹੈ। ਚੋਣ ਕਮਿਸ਼ਨ ਨੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਅਤੇ ਵੀਵੀਪੀਏਟੀ (ਵੀਵੀਪੀਏਟੀ) ਦਾ ਪ੍ਰਬੰਧ ਕੀਤਾ ਹੈ।
By-Election: ਓਪੀਨੀਅਨ ਪੋਲ ਪ੍ਰਕਾਸ਼ਨ ਕਰਨ ’ਤੇ ਚਾਰ ਚੈਨਲਾਂ ਖਿਲਾਫ਼ ਮਾਮਲਾ ਦਰਜ਼
By-Election: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਉੱਪ ਚੋਣ ਲਈ ਪੈਣ ਵਾਲੀਆਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਰਿਟਰਨਿੰਗ ਅਫਸਰ ਦੀ ਸ਼ਿਕਾਇਤ ’ਤੇ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਚਾਰ ਆਨਲਾਈਨ ਚੈਨਲਾਂ ਵਿਰੁੱਧ ਐਫਆਈਆਰ ਦਰਜ਼ ਕੀਤੀ ਹੈ। ਇਹ ਕਾਰਵਾਈ ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ’ਤੇ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ 19 ਜੂਨ ਨੂੰ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ’ਚ ਉੱਪ ਚੋਣ ਦੇ ਤਹਿਤ ਵੋਟਿੰਗ ਹੋਣ ਜਾ ਰਹੀ ਹੈ। ਜਿਸ ਦੇ ਸਬੰਧ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਪੋਲਿੰਗ ਬੰਦ ਹੋਣ ਤੋਂ 48 ਘੰਟੇ ਪਹਿਲਾਂ ਦੌਰਾਨ ਇਲੈਕਟਰਾਨਿਕ ਮੀਡੀਆ ਵਿੱਚ ਓਪੀਨੀਅਨ ਪੋਲ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ਨਹੀਂ ਕੀਤਾ ਜਾਵੇਗਾ। ਚੋਣ ਕਮਿਸ਼ਨ ਦੇ ਇੰਨਾਂ ਹੁਕਮਾਂ ਦੀ ਉਲੰਘਣਾ ਕਰਨ ’ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਲੁਧਿਆਣਾ ਵਖੇ ਕੁਝ ਆਨਲਾਈਨ ਚੈਨਲਾਂ ਵਿਰੁੱਧ ਇੱਕ ਐਫਆਈਆਰ (ਨੰਬਰ 0030/2025) ਦਰਜ ਕੀਤੀ ਗਈ ਹੈ।
By-Election
ਇਹ ਸ਼ਿਕਾਇਤ ਰਸਮੀ ਤੌਰ ’ਤੇ 64- ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਦੁਆਰਾ ਕੀਤੀ ਗਈ ਸੀ। ਅਜਿਹੇ ਪੋਲ ਦੇ ਪ੍ਰਕਾਸ਼ਨ ਨੂੰ ਵੋਟਰ ਧਾਰਨਾ/ਰਾਏ ਅਤੇ ਚੋਣ ਪ੍ਰਤੀਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾਂਦਾ ਹੈ, ਜਿਸ ਨਾਲ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਦਾ ਹੈ।
Read Also : Classroom Scam ED Raids: ਕਲਾਸਰੂਮ ਘੁਟਾਲਾ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈ
ਇਹ ਦੱਸਣਾ ਜ਼ਰੂਰੀ ਹੈ ਕਿ ਕੁਝ ਆਨਲਾਈਨ ਚੈਨਲਾਂ ਵਿਰੁੱਧ ਪਾਬੰਦੀਸ਼ੁਦਾ ਸਮੇਂ ਦੌਰਾਨ ਓਪੀਨੀਅਨ ਪੋਲ ਪ੍ਰਕਾਸ਼ਿਤ ਕਰਨ ਦੀਆਂ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਅਤੇ ਇਸ ਆਧਾਰ ’ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਲੁਧਿਆਣਾ ਨੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 1261 ਅਤੇ ਭਾਰਤੀ ਨਿਆਏ ਸੰਹਿਤਾ, 2023 ਦੀ ਧਾਰਾ 223 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
Gidderbaha By Election: ਗਿੱਦੜਬਾਹਾ ਜਿਮਨੀ ਚੋਣ ਅਮਨ-ਸ਼ਾਂਤੀ ਨਾਲ ਸੰਪੰਨ
Gidderbaha By Election: (ਰਾਜਵਿੰਦਰ ਬਰਾੜ) ਗਿੱਦੜਬਾਹਾ। ਗਿੱਦੜਬਾਹਾ ਹਲਕੇ ਵਿਚ ਅੱਜ ਹੋਈ ਵਿਧਾਨ ਸਭਾ ਦੀ ਜਿਮਨੀ ਚੋਣ ਦੌਰਾਨ ਪੋਲਿੰਗ ਦਾ ਕੰਮ ਪੂਰਨ ਅਮਨ-ਸ਼ਾਂਤੀ ਨਾਲ ਸੰਪੰਨ ਹੋ ਗਿਆ। ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਪੋਲਿੰਗ ਦੌਰਾਨ ਲੋਕਾਂ ਵਿਚ ਵੋਟਾਂ ਨੂੰ ਲੈ ਕੇ ਭਾਰੀ ਉਤਸਾਹ ਦੇਖਣ ਨੂੰ ਮਿਲਿਆ, ਜਿਸਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਮੀਆ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ।
ਵਰਣਨਯੋਗ ਹੈ ਕਿ ਗਿੱਦੜਬਾਹਾ ਵਿਖੇ 7 ਵਜੇ ਸ਼ੁਰੂ ਹੋਏ ਪੋਲਿੰਗ ਦੌਰਾਨ ਸਵੇਰੇ 9 ਵਜੇ ਤੱਕ ਕਰੀਬ 15 ਫੀਸਦੀ, 11 ਵਜੇ ਤੱਕ 33 ਫੀਸਦੀ, 1 ਵਜੇ ਤੱਕ 49 ਫੀਸਦੀ, 3 ਵਜੇ ਤੱਕ 65 ਫੀਸਦੀ ਅਤੇ ਸ਼ਾਮ 5 ਵਜੇ ਤੱਕ 78 ਫੀਸਦੀ ਪੋਲਿੰਗ ਹੋ ਚੁੱਕੀ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਆਪਣੇ ਪਰਿਵਾਰ ਸਮੇਤ ਕਪਾਹ ਮੰਡੀ ਸਥਿਤ ਪੋਲਿੰਗ ਬੂਥ ਨੰ 151 ਤੇ ਆਪਣੀ ਵੋਟ ਪਾਈ।
ਇਹ ਵੀ ਪੜ੍ਹੋ: Rain: ਭਾਰੀ ਮੀਂਹ ਪੈਣ ਨਾਲ 5 ਜ਼ਿਲ੍ਹਿਆਂ ’ਚ ਸਕੂਲ ਬੰਦ
ਇਸ ਮੌਕੇ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਉਹ ਖੁਦ ਨੂੰ ਆਪਣੀ ਵੋਟ ਪਾ ਰਹੇ ਹਨ, ਜਦੋਂ ਕਿ ਉਨ੍ਹਾਂ ਦੇ ਦੋਵੇਂ ਪ੍ਰਮੁੱਖ ਵਿਰੋਧੀ ਉਮੀਦਵਾਰ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਦੀਆਂ ਵੋਟਾਂ ਗਿੱਦੜਬਾਹਾ ਹਲਕੇ ਤੋਂ ਬਾਹਰ ਹੋਣ ਕਾਰਨ ਉਹ ਆਪਣੇ-ਆਪ ਨੂੰ ਵੋਟ ਨਹੀਂ ਪਾ ਸਕਦੇ। ਤਿੰਨਾਂ ਪ੍ਰਮੁੱਖ ਉਮਦੀਵਾਰਾਂ ਨੇ ਕੀਤਾ ਆਪਣੀ ਆਪਣੀ ਜਿੱਤ ਦਾ ਦਾਅਵਾ-ਆਪ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ, ਕਾਂਗਰਸ ਦੀ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।
ਨਤੀਜੇ 23 ਨਵੰਬਰ ਨੂੰ | Gidderbaha By Election
ਗਿੱਦੜਬਾਹਾ ਜਿਮਨੀ ਚੋਣ ਦੇ ਨਤੀਜੇ 23 ਨਵੰਬਰ ਨੂੰ ਆਉਣਗੇ। ਅੱਜ ਹਲਕੇ ਦੇ ਵੋਟਰਾਂ ਵੱਲੋਂ 14 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨ ਵਿਚ ਬੰਦ ਕਰ ਦਿੱਤੀ ਹੈ ਅਤੇ 23 ਨਵੰਬਰ ਨੂੰ ਹੀ ਪਤਾ ਲੱਗੇਗਾ ਕਿ ਹਲਕੇ ਦੇ ਲੋਕ ਕਿਸ ਨੂੰ ਵਿਧਾਨ ਸਭਾ ਦਾ ਰਾਸਤਾ ਦਿਖਾਉਂਦੇ ਹਨ ਅਤੇ ਕਿਸ ਨੂੰ ਘਰ ਦਾ।
Giddarbaha By Election: ਵਿਧਾਨ ਸਭਾ ਹਲਕਾ ਗਿੱਦੜਬਾਹਾ ਬਣੀ ਹੌਟ ਸੀਟ
ਤਿੰਨ ਵਾਰ ਜਿੱਤੇ ਕਾਂਗਰਸ ਪ੍ਰਧਾਨ, ਚਾਰ ਵਾਰ ਦੇ ਵਿਧਾਇਕ ਮਨਪ੍ਰੀਤ ਬਾਦਲ ਤੇ ਸੱਤਾ ਧਿਰ ਦਾ ਵੱਕਾਰ ਦਾਅ ’ਤੇ | Giddarbaha By Election
ਗਿੱਦੜਬਾਹਾ (ਰਾਜਵਿੰਦਰ ਬਰਾੜ)। Giddarbaha By Election: ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜਿਮਨੀ ਚੋਣ ਪੰਜਾਬ ’ਚ ਹੌਟ ਸੀਟ ਬਣ ਗਈ ਹੈ ਇਸ ਚੋਣ ’ਚ ਗਹਿ ਗੱਚ ਮੁਕਾਬਲੇ ਹੋਣ ਦੇ ਆਸਾਰ ਬਣ ਗਏ ਹਨ ਕਦੇ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਸਮਝੀ ਜਾਂਦੀ ਇਸ ਸੀਟ ’ਤੇ ਅੱਜ ਪਿਛਲੇ 12 ਸਾਲ ਤੋਂ ਕਾਂਗਰਸ ਦਾ ਝੰਡਾ ਝੁੱਲ ਰਿਹਾ ਹੈ ਕਾਂਗਰਸ ’ਚ ਕਦੇ ਵੀ ਨਾ ਹਾਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਹੈ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਜਿਮਨੀ ਚੋਣ ਲੜ ਰਹੀ ਹੈ ਉਧਰ ਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਇੱਥੋਂ ਵਿਧਾਇਕ ਰਹਿ ਚੁੱਕੇ ਹਨ।
ਉਹ ਸਿਰਫ ਇੱਕ ਚੋਣ ਹੀ ਗਿੱਦੜਬਾਹਾ ਸੀਟ ਤੋਂ ਹਾਰੇ ਸਨ ਜੇਕਰ ਹਲਕੇ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਇੱਥੇ ਅਕਾਲੀ ਦਲ 9 ਵਾਰ ਜਿੱਤ ਨਾਲ ਪਹਿਲੇ ਨੰਬਰ ’ਤੇ ਜਦਕਿ ਕਾਂਗਰਸ 5 ਜਿੱਤ ਨਾਲ ਦੂਜੇ ਸਥਾਨ ’ਤੇ ਹੈ ਇਹਨਾਂ ਦੋਵਾਂ ਪਾਰਟੀਆਂ ਤੋਂ ਬਿਨਾ ਹੋਰ ਕਿਸੇ ਵੀ ਪਾਰਟੀ ਨੇ ਇੱਥੇ ਖਾਤਾ ਨਹੀਂ ਖੋਲ੍ਹਿਆ ਵਿਧਾਨ ਸਭਾ ਹਲਕਾ ਗਿੱਦੜਬਾਹਾ ਹਮੇਸ਼ਾ ਹੀ ਚਰਚਿਤ ਸੀਟ ਰਹੀ ਹੈ, ਕਿਉਂਕਿ ਇਸ ਸੀਟ ਨੇ ਜਿਸ ਵੀ ਉਮੀਦਵਾਰ ਨੂੰ ਜਿੱਤ ਦਾ ਵਰ ਦਿੱਤਾ, ਉਸ ਦੀ ਰਾਜਨੀਤੀ ਵਿੱਚ ਹਮੇਸ਼ਾ ਹੀ ਚੜ੍ਹਦੀ ਕਲਾ ਰਹੀ ਹੈ। ਇਸ ਵਾਰ ਵੀ ਪੰਜਾਬ ਦੇ ਉੱਘੇ ਲੀਡਰ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ।
Read This : ਸਰਕਾਰ ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਾਰੀ ਕੀਤੀ ਐਡਵਾਈਜ਼ਰੀ
ਸਵ. ਪ੍ਰਕਾਸ਼ ਸਿੰਘ ਬਾਦਲ ਨੇ 1969 ਵਿੱਚ ਪਹਿਲੀ ਵਾਰ ਰਾਜਨੀਤੀ ਦੀ ਸ਼ੁਰੂਆਤ ਇਸ ਸੀਟ ਤੋਂ ਚੋਣ ਲੜ ਕੇ ਵਿਧਾਇਕ ਬਣੇ ਸਨ ਤੇ ਇਸ ਬਾਅਦ ਇਸ ਸੀਟ ’ਤੇ ਲੰਮਾ ਸਮਾਂ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ। ਸਵ. ਪਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰ ਸੂਬੇ ਦਾ ਮੁੱਖ ਮੰਤਰੀ ਬਨਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸ ਤੋਂ ਬਾਅਦ 1995 ’ਚ ਹੋਈ ਜਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ ਵੀ ਇਸ ਸੀਟ ਤੋਂ ਲਗਾਤਾਰ ਜਿੱਤ ਪ੍ਰਾਪਤ ਕੀਤੀ ਤੇ ਅਕਾਲੀ ਸਰਕਾਰ ਦੌਰਾਨ ਖਜ਼ਾਨਾ ਮੰਤਰੀ ਰਹੇ। ਮਨਪ੍ਰੀਤ ਬਾਦਲ ਨੇ 2010 ’ਚ ਪੀਪਲ ਪਾਰਟੀ ਆਫ ਪੰਜਾਬ ਬਣਾਈ ਤੇ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਅਲੱਗ ਹੋ ਗਏ। Giddarbaha By Election
2012 ਦੀਆਂ ਵਿਧਾਨ ਸਭਾ ਚੋਣਾਂ ’ਚ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਨਵੀਂ ਬਣਾਈ ਪਾਰਟੀ ਪੀਪਲ ਪਾਰਟੀ ਆਫ ਪੰਜਾਬ ਵੱਲੋਂ ਚੋਣ ਲੜੀ ਪਰ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇੱਥੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਪ੍ਰਾਪਤ ਕੀਤੀ ਤੇ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ ਤੇ ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਰਹੇ। ਪਰ ਇਸ ਵਾਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਹੁਣ ਲੁਧਿਆਣਾ ਤੋਂ ਸੰਸਦ ਮੈਂਬਰ ਹਨ, ਵੱਲੋਂ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਅਲੱਗ ਹੋ ਕੇ ਆਪ ’ਚ ਗਏ ਹਰਦੀਪ ਸਿੰਘ ਡਿੰਪੀ ਢਿੱਲੋਂ ਹਲਕਾ ਗਿੱਦੜਬਾਹਾ ਤੋਂ ਆਪਣੀ ਕਿਸਮਤ ਅਜਮਾਉਣਗੇ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ ਤੇ ਜਗਮੀਤ ਸਿੰਘ ਬਰਾੜ ਅਜ਼ਾਦ ਚੋਣ ਲੜ ਰਹੇ ਹਨ। ਜਿਕਰਯੋਗ ਹੈ ਕਿ ਗਿੱਦੜਬਾਹਾ ਦੀ ਇਹ ਜਿਮਨੀ ਚੋਣ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਹੈ, ਜਿਸ ਕਰਕੇ ਇਹ ਜਿਮਨੀ ਚੋਣ ਹੋ ਰਹੀ ਹੈ। Giddarbaha By Election
ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਅਲਾਪੇ ‘ਬਾਗੀ ਸੁਰ’
Punajb News: (ਗੁਰਪ੍ਰੀਤ ਸਿੰਘ) ਬਰਨਾਲਾ। ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਪਾਠ ਨੇ ਹਰਿੰਦਰ ਧਾਲੀਵਾਲ ਨੂੰ ਉਮੀਦਵਾਰ ਬਣਾਉਣ ’ਤੇ ਵੱਡੇ ਸਵਾਲ ਚੁੱਕੇ ਹਨ ਤੇ ਚਿਤਾਵਨੀ ਦਿੰਦਿਆਂ ਕਿਹਾ ਆਉਣ ਵਾਲੇ ਦਿਨਾਂ ਵਿੱਚ ਉਹ ਇਸ ਸਬੰਧੀ ਕੋਈ ਵੱਡਾ ਫੈਸਲਾ ਲੈਣਗੇl
ਬਰਨਾਲਾ ਹਲਕੇ ਵਿੱਚੋਂ ਜਦੋਂ ਹੀ ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰਾਂ ਵਿੱਚ ਵੱਡੇ ਪੱਧਰ ’ਤੇ ਹਿਲਜੁਲ ਹੋਣੀ ਆਰੰਭ ਹੋ ਗਈ ਹੈ। ਇਸ ਸਬੰਧੀ ਸਭ ਤੋਂ ਪਹਿਲੀ ਪ੍ਰਤੀਕਿਰਿਆ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਵੱਲੋਂ ਸਾਹਮਣੇ ਆਈ ਹੈ। ਉਹਨਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਪੇਜ ’ਤੇ ਲਾਈਵ ਹੁੰਦਿਆਂ ਆਪਣੀ ਹੀ ਪਾਰਟੀ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਐਲਾਨੇ ਗਏ ਹਨ
ਇਹ ਵੀ ਪੜ੍ਹੋ: Punajb By Election: ਸੰਸਦ ਮੈਂਬਰ ਗੁਰਮੀਤ ਮੀਤ ਹੇਅਰ ਆਪਣੇ ਦੋਸਤ ਹਰਿੰਦਰ ਧਾਲੀਵਾਲ ਨੂੰ ਟਿਕਟ ਦਿਵਾਉਣ ’ਚ ਹੋਏ ਕਾਮਯਾ…
ਉਹਨਾਂ ਦੀ ਪ੍ਰਕਿਰਿਆ ਵਿੱਚੋਂ ਪਰਿਵਾਰਵਾਦ ਦੀ ਝਲਕ ਆਉਂਦੀ ਹੈ। ਉਹਨਾਂ ਕਿਹਾ ਕਿ ਚੱਬੇਵਾਲ ਵਿਧਾਨ ਸਭਾ ਤੋਂ ਮੈਂਬਰ ਪਾਰਲੀਮੈਂਟ ਦੇ ਲੜਕੇ ਨੂੰ ਉਮੀਦਵਾਰ ਬਣਾਉਣਾ ਅਤੇ ਬਰਨਾਲਾ ਹਲਕੇ ਵਿੱਚ ਸੰਸਦ ਮੈਂਬਰ ਗੁਰਮੀਤ ਮੀਤ ਹੇਅਰ ਤੇ ਮਾਸੀ ਦੇ ਲੜਕੇ ਹਰਿੰਦਰ ਧਾਲੀਵਾਲ ਨੂੰ ਉਮੀਦਵਾਰ ਬਣਾਉਣਾ ਸਾਬਤ ਕਰਦਾ ਹੈ ਕਿ ਪਾਰਟੀ ਵਿੱਚ ਮਿਹਨਤ ਕਰਨ ਵਾਲੇ ਟਕਸਾਲੀ ਆਗੂਆਂ ਦੀ ਥਾਂ ਪਰਿਵਾਰਵਾਦ ਨੂੰ ਹੀ ਮੁੱਖ ਰੱਖਿਆ ਗਿਆ ਹੈ।  ਉਹਨਾਂ ਦਾ ਇੱਥੋਂ ਤੱਕ ਆਖ ਦਿੱਤਾ ਕਿ ਬਰਨਾਲਾ ਹਲਕੇ ਦੇ ਸਮੂਹ ਟਕਸਾਲੀ ਵਰਕਰ ਇਸ ਫੈਸਲੇ ਦੇ ਖਿਲਾਫ ਇੱਕਜੁੱਟ ਹੋਣ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਕੋਈ ਵੱਡਾ ਫੈਸਲਾ ਲੈਣਗੇ।
ਗੁਰਦੀਪ ਸਿੰਘ ਬਾਠ ਬਰਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਸਨ
ਜ਼ਿਕਰਯੋਗ ਹੈ ਕਿ ਗੁਰਦੀਪ ਸਿੰਘ ਬਾਠ ਬਰਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਵੱਡੇ ਦਾਅਵੇਦਾਰ ਸਨ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹਲਕੇ ਵਿੱਚ ਚੋਣ ਰਾਬਤਾ ਆਰੰਭ ਕੀਤਾ ਹੋਇਆ ਸੀ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਾਲੰਟੀਅਰਾਂ ਨੇ ਇਕੱਠ ਕਰਕੇ ਪਾਰਟੀ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਗੁਰਦੀਪ ਸਿੰਘ ਬਾਠ ਦੀ ਹਮਾਇਤ ਕਰਨਗੇ ਜੇਕਰ ਕਿਸੇ ਹੋਰ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਸ ਦਾ ਜ਼ੋਰਦਾਰ ਵਿਰੋਧ ਵੀ ਕਰਨਗੇ ਪਿਛਲੇ ਲੰਮੇ ਸਮੇਂ ਤੋਂ ਇਸ ਕਸ਼ਮਕਸ਼ ਕਾਰਨ ਬਾਠ ਨੂੰ ਪਾਰਟੀ ਗਤੀਵਿਧੀਆਂ ਵਿੱਚੋਂ ਬਾਹਰ ਰੱਖਿਆ ਜਾ ਰਿਹਾ ਸੀ ਅਤੇ ਕਿਸੇ ਵੀ ਸਰਕਾਰੀ ਸਮਾਗਮ ਵਿੱਚ ਉਹਨਾਂ ਦੀ ਸ਼ਮੂਲੀਅਤ ਤੇ ਰੋਕ ਲਾਈ ਹੋਈ ਸੀ।
ਇਸ ਦੇ ਬਾਵਜੂਦ ਬਾਠ ਵੱਲੋਂ ਆਪਣੀ ਮੁਹਿੰਮ ਵੱਖਰੇ ਤੌਰ ’ਤੇ ਚਲਾਈ ਹੋਈ ਸੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਇਹ ਨਹੀਂ ਚਾਹੁੰਦੇ ਸਨ ਕਿ ਬਾਠ ਨੂੰ ਪਾਰਟੀ ਟਿਕਟ ਦੇਵੇ ਇਸ ਕਾਰਨ ਉਹਨਾਂ ਵੱਲੋਂ ਆਪਣੇ ਨਿੱਜੀ ਸਹਾਇਕ ਹਸਨਪ੍ਰੀਤ ਅਤੇ ਆਪਣੇ ਨਿੱਜੀ ਸਾਥੀ ਹਰਿੰਦਰ ਧਾਲੀਵਾਲ ਨੂੰ ਆਰੰਭ ਤੋਂ ਥਾਪੜਾ ਦਿੱਤਾ ਜਾ ਰਿਹਾ ਸੀ ਇਸ ਦੌਰਾਨ ਭਗਵੰਤ ਮਾਨ ਵੱਲੋਂ ਵੀ ਹਲਕਾ ਧੂਰੀ ਦੇ ਵਿਧਾਇਕ ਰਹੇ ਦਲਵੀਰ ਸਿੰਘ ਗੋਲਡੀ ਨੂੰ ਬਰਨਾਲਾ ਤੋਂ ਉਮੀਦਵਾਰ ਬਣਾਉਣ ਦੀ ਇੱਛਾ ਰੱਖੀ ਸੀ ਪਰ ਮੀਤ ਹੇਅਰ ਵੱਲੋਂ ਇਸ ਸਬੰਧੀ ਮਾਨ ਨਾਲ ਸਹਿਮਤੀ ਨਹੀਂ ਬਣਾਈ ਸੀ ਜਿਸ ਕਾਰਨ ਦੋਵਾਂ ਵਿੱਚ ਕਸ਼ਮਕਸ਼ ਵੀ ਚੱਲ ਰਹੀ ਸੀ।
ਕਰਨਾਟਕ/15 ਸੀਟਾਂ ‘ਤੇ ਜਿਮਨੀ ਚੋਣਾਂ ਦੇ ਨਤੀਜੇ
2 ‘ਤੇ ਭਾਜਪਾ ਜਿੱਤੀ, 10 ‘ਤੇ ਅੱਗੇ
ਬੰਗਲੌਰ (ਏਜੰਸੀ)। ਕਰਨਾਟਕ (Karnataka) ਦੀਆਂ 15 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜਿਮਣੀ ਚੋਣਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ‘ਚ ਭਾਜਪਾ 10 ਸੀਟਾਂ ‘ਤੇ ਅੱਗੇ ਹੈ। 2 ਸੀਟਾਂ ਪਾਰਟੀ ਨੇ ਜਿੱਤ ਲਈਆਂ ਹਨ।  ਕਾਂਗਰਸ 2 ਅਤੇ ਇੱਕ ਸੀਟ ‘ਤੇ ਆਜ਼ਾਦ ਨੂੰ ਵਾਧਾ ਮਿਲਿਆ ਹੇ। ਇਹ ਨਤੀਜੇ ਭਾਜਪਾ ਸਰਕਾਰ ਲਈ ਬੇਹੱਦ ਅਹਿਮ ਮੰਨੇ ਜਾ ਰਹੇ ਹਨ, ਕਿਉਂਕਿ ਜਿਮਨੀ ਚੋਣਾਂ ਤੋਂ ਬਾਅਦ ਭਾਜਪਾ ‘ਚ 222 ਸੀਟਾਂ ਹੋ ਜਾਣਗੀਆਂ। ਉਸ ਸਥਿਤੀ ‘ਚ ਬਹੁਮਤ ਦਾ ਅੰਕੜਾ 112 ਹੋਣੀਆਂ। ਇਸ ਸਥਿਤੀ ‘ਚ ਯੇਦੀਯੁਰੱਪਾ ਨੂੰ ਸੱਤਾ ਬਚਾਉਣ ਲਈ 6 ਸੀਟਾਂ ਜਿੱਤਣੀਆਂ ਹੋਣਗੀਆਂ। ਇਸ ਦਰਮਿਆਨ ਕਾਂਗਰਸੀ ਨੇਤਾ ਡੀਕੇ ਸ਼ਿਵ ਕੁਮਾਰ ਨੇ ਹਾਰ ਮੰਨ ਲਈ।
ਉਨ੍ਹਾਂ ਕਿਹਾ ਕਿ ਉੱਪ ਚੋਣਾਂ ‘ਚ ਜਨਤਾ ਨੇ ਪਾਰਟੀ ਬਦਲਣ ਵਾਲਿਆਂ ਨੂੰ ਪਸੰਦ ਕੀਤਾ ਹੈ। ਸਾਨੂੰ ਨਤੀਜੇ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਮਹਾਂਰਾਸ਼ਟਰ ‘ਚ ਹਾਰ ਤੋਂ ਬਾਅਦ ਇਹ ਜਿਮਨੀ ਚੋਣਾਂ ਭਾਜਪਾ ਲਈ ਇੱਜਤ ਦਾ ਸਵਾਲ ਹੈ। ਉੱਧੇ ਹੀ ਕਾਂਗਰਸ ਲਈ ਗੁਆਚੀ ਜ਼ਮੀਨ ਵਾਪਸ ਪਾਉਣ ਅਤੇ ਜੇਡੀਐੱਸ ਲਈ ਕਿੰਗਮੇਕਰ ਬਨਣ ਦਾ ਮੌਕਾ ਹੈ। ਕਾਂਗਰਸ ਅਤੇ ਜੇਡੀਐੱਸ ਨੇ ਵਿਧਾਨ ਸਭਾ ਚੋਣਾਂ ਵੱਖ-ਵੱਖ ਲੜਿਆ ਸੀ। ਇਸ ਤੋਂ ਬਾਅਦ ਗਠਜੋੜ ਸਰਕਾਰ ‘ਚ ਜੇਡੀਐੱਸ ਨੇਤਾ ਕੁਮਾਰ ਸਵਾਮੀ ਮੁੱਖ ਮੰਤਰੀ ਬਣੇ ਸਨ।
ਜਿਮਨੀ ਚੋਣਾਂ ‘ਚ ਭਾਜਪਾ, ਕਾਂਗਰਸ ਅਤੇ ਜੇਡੀਐੱਸ ਨੇ ਅਲੱਗ-ਅਲੱਗ ਚੋਣਾਂ ਲੜੀਆਂ।
5 ਦਸੰਬਰ ਨੂੰ ਜਿਮਨੀ ਚੋਣਾਂ ਦੀਆਂ 15 ਸੀਟਾਂ ‘ਤੇ 165 ਉਮੀਦਵਾਰ ਮੈਦਾਨ ‘ਚ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Karnataka