Doctors - Sach Kahoon Punjabi
Kolkata Doctor Case : ਡਾਕਟਰ ਕੰਮ ’ਤੇ ਵਾਪਸ ਆਉਣ, ਮਰੀਜ਼ ਪ੍ਰੇਸ਼ਾਨ ਹਨ : CJI
ਸੁਰੱਖਿਆ ਲਈ ਵੱਖਰੇ ਕਾਨੂੰਨ ਦੀ ਮੰਗ ’ਤੇ ਅੜੇ ਡਾਕਟਰ | Kolkata Doctor Case
(ਏਜੰਸੀ) ਨਵੀਂ ਦਿੱਲੀ/ਕੋਲਕਾਤਾ। Kolkata Doctor Case : ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬੇਰਿਹਮੀ ਨਾਲ ਕਤਲ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ। CJI ਨੇ ਕਿਹਾ- ਡਾਕਟਰਾਂ ਨੂੰ ਕੰਮ ‘ਤੇ ਪਰਤਣਾ ਚਾਹੀਦਾ ਹੈ। ਜੇਕਰ ਤੁਸੀਂ ਕੰਮ ‘ਤੇ ਵਾਪਸ ਨਹੀਂ ਆਉਂਦੇ ਤਾਂ ਜਨਤਕ ਪ੍ਰਸ਼ਾਸਨਿਕ ਢਾਂਚਾ ਕਿਵੇਂ ਕੰਮ ਕਰੇਗਾ? ਮੈਂ ਹਸਪਤਾਲਾਂ ਦੀ ਹਾਲਤ ਜਾਣਦਾ ਹਾਂ। ਜਦੋਂ ਮੇਰੇ ਪਰਿਵਾਰ ਦਾ ਇੱਕ ਮੈਂਬਰ ਬੀਮਾਰ ਸੀ ਤਾਂ ਮੈਂ ਖੁਦ ਸਰਕਾਰੀ ਹਸਪਤਾਲ ਦੇ ਫਰਸ਼ ‘ਤੇ ਸੌਂ ਗਿਆ ਹਾਂ।
ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਟਰੇਨੀ ਡਾਕਟਰ ਦੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਨਾਰਾਜ਼ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਬੁੱਧਵਾਰ ਨੂੰ 11ਵੇਂ ਦਿਨ ਵੀ ਜਾਰੀ ਹੈ। ਡਾਕਟਰਾਂ ਦੀ ਹੜਤਾਲ ਕਾਰਨ ਰਾਜਧਾਨੀ ਵਿੱਚ ਸਿਹਤ ਸੇਵਾਵਾਂ ਵਿੱਚ ਵਿਘਨ ਪੈ ਰਿਹਾ ਹੈ ਅਤੇ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ।
ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ, ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਇਰੈਕਟਰ ਨੇ ਰੈਜ਼ੀਡੈਂਟ ਡਾਕਟਰਾਂ ਨੂੰ ਤੁਰੰਤ ਆਪਣੀ ਡਿਊਟੀ ’ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਮਰੀਜ਼ਾਂ ਦੀ ਦੇਖਭਾਲ ਸੇਵਾਵਾਂ ਆਮ ਵਾਂਗ ਹੋ ਸਕਣ। ਇਸ ਤੋਂ ਇਲਾਵਾ ਸਿਹਤ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਡੀਨ (ਅਕੈਡਮੀ) ਦੀ ਪ੍ਰਧਾਨਗੀ ਹੇਠ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਟਾਸਕ ਫੋਰਸ ਗਠਿਤ ਕਰਨ ਦੇ ਫੈਸਲੇ ਤੋਂ ਬਾਅਦ ਵੀ ਡਾਕਟਰਾਂ ਨੇ ਹੜਤਾਲ ਵਾਪਸ ਨਹੀਂ ਲਈ ।
ਇਹ ਵੀ ਪੜ੍ਹੋ: Fire Accident: ਆਂਧਰਾ ਪ੍ਰਦੇਸ਼ ’ਚ ਵੱਡਾ ਹਾਦਸਾ, ਫਾਰਮਾ ਫੈਕਟਰੀ ‘ਚ ਲੱਗੀ ਅੱਗ, 17 ਮੌਤਾਂ
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਰਾਸ਼ਟਰੀ ਟਾਸਕ ਫੋਰਸ ਗਠਿਤ ਕਰਨ ਦੇ ਫੈਸਲੇ ਤੋਂ ਬਾਅਦ ਰੈਜ਼ੀਡੈਂਟ ਡਾਕਟਰਾਂ ਦੀਆਂ ਜਥੇਬੰਦੀਆਂ ਨੇ ਹੜਤਾਲ ਖਤਮ ਕਰਨ ਦੇ ਸੰਕੇਤ ਦਿੱਤੇ ਸਨ। ਆਰਐੱਮਐੱਲ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਸੀ ਅਤੇ ਇਸ ਬਾਰੇ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ, ਪਰ ਬਾਅਦ ਵਿੱਚ ਰੈਜ਼ੀਡੈਂਟ ਡਾਕਟਰਾਂ ਦੇ ਦਬਾਅ ਹੇਠ ਪਿੱਛੇ ਹਟ ਗਿਆ। ਏਮਜ਼, ਸਫਦਰਜੰਗ ਹਸਪਤਾਲ ਸਮੇਤ ਹੋਰ ਹਸਪਤਾਲਾਂ ਦੇ ਆਰਡੀਏਜ਼ ਨੇ ਵੀ ਹੜਤਾਲ ਵਾਪਸ ਲੈਣ ਦਾ ਐਲਾਨ ਨਹੀਂ ਕੀਤਾ। Kolkata Doctor Case
ਇਸ ਕਾਰਨ ਬੁੱਧਵਾਰ ਨੂੰ ਵੀ ਡਾਕਟਰਾਂ ਦੀ ਹੜਤਾਲ ਜਾਰੀ ਰਹੀ। ਫੈਡਰੇਸ਼ਨ ਆਫ ਆਲ ਇੰਡੀਆ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਪਰ ਡਿਊਟੀ ’ਤੇ ਵਾਪਸ ਜਾਣ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਹੈ ਕਿ ਡਾਕਟਰਾਂ ਦੀ ਸੁਰੱਖਿਆ ਲਈ ਵੱਖਰਾ ਕਾਨੂੰਨ ਅਤੇ ਆਰਡੀਨੈਂਸ ਬਣਾਇਆ ਜਾਵੇ। ਇਹ ਮੰਗ ਅਜੇ ਤੱਕ ਪੂਰੀ ਨਹੀਂ ਹੋਈ।
ਸੀਆਈਐਸਐੱਫ ਨੇ ਆਰਜੀ ਕਰ ਹਸਪਤਾਲ ਵਿੱਚ ਕੀਤਾ ਸਰਵੇਖਣ
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐਫ) ਦੀ ਇੱਕ ਟੀਮ ਨੇ ਬੁੱਧਵਾਰ ਨੂੰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਸੁਰੱਖਿਆ ਸਰਵੇਖਣ ਕੀਤਾ। ਜਿੱਥੇ 8 ਅਗਸਤ ਦੀ ਦੇਰ ਰਾਤ ਇੱਕ ਟਰੇਨੀ ਡਾਕਟਰ ਨਾਲ ਜ਼ਬਰ-ਜਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਜੂਨੀਅਰ ਡਾਕਟਰਾਂ ਵੱਲੋਂ ਇਸ ਘਟਨਾ ਖ਼ਿਲਾਫ਼ ਧਰਨਾ 13ਵੇਂ ਦਿਨ ਵੀ ਜਾਰੀ ਰਿਹਾ। ਉਹ ਆਪਣੇ ਮਾਰੇ ਗਏ ਸਾਥੀ ਲਈ ਇਨਸਾਫ਼ ਅਤੇ ਡਿਊਟੀ ’ਤੇ ਮੌਜ਼ੂਦ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਕਰ ਰਹੇ ਹਨ।
ਲਾਪਰਵਾਹੀ: ਆਗਰਾ ‘ਚ ਡਾਕਟਰਾਂ ਨੇ ਫਿਰ ਕੀਤੀ ਲਾਪਰਵਾਹੀ, ਗਰਭਪਾਤ ਦੀ ਥਾਂ ਕੀਤੀ ਨਸਬੰਦੀ
ਆਗਰਾ (ਏਜੰਸੀ)। ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਵਾਰ ਫਿਰ ਡਾਕਟਰਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਵਾਰ ਸ਼ਹਿਰ ਦੇ ਰੇਲਵੇ ਹਸਪਤਾਲ ਵਿੱਚ ਡਾਕਟਰਾਂ ਨੇ ਗਰਭਪਾਤ ਕਰਵਾਉਣ ਲਈ ਦਾਖਲ ਔਰਤ ਦੀ ਨਸਬੰਦੀ ਕਰ ਦਿੱਤੀ।
ਕੀ ਹੈ ਪੂਰਾ ਮਾਮਲਾ:
ਜ਼ਿਕਰਯੋਗ ਹੈ ਕਿ ਕਰੀਬ 10-12 ਦਿਨ ਪਹਿਲਾਂ ਯਮੁਨਾ ਦੇ ਪਾਰ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਚ ਇਕ ਮਰੀਜ਼ ਦੀ ਖੱਬੀ ਲੱਤ ‘ਚ ਫਰੈਕਚਰ ਹੋ ਗਿਆ ਸੀ, ਪਰ ਉਸ ਦੀ ਸੱਜੀ ਲੱਤ ‘ਤੇ ਅਪਰੇਸ਼ਨ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਵਿੱਚ ਕਾਂਸਟੇਬਲ ਯੋਗੇਸ਼ ਬਘੇਲ ਦੀ ਪਤਨੀ ਨੂੰ ਆਗਰਾ ਛਾਉਣੀ ਸਥਿਤ ਰੇਲਵੇ ਹਸਪਤਾਲ ਵਿੱਚ ਗਰਭਪਾਤ ਲਈ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸਦਾ ਗਰਭਪਾਤ ਕਰਨ ਦੀ ਬਜਾਏ ਉਸਦੀ ਨਸਬੰਦੀ ਕਰ ਦਿੱਤੀ। ਇਸ ਤੋਂ ਪ੍ਰੇਸ਼ਾਨ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਕੋਲ ਸ਼ਿਕਾਇਤ ਕਰਨੀ ਪਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਪੀੜਤਾ ਦੇ ਪਤੀ ਯੋਗੇਸ਼ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦਾ ਲੰਬੇ ਸਮੇਂ ਤੋਂ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਪਤਨੀ ਕਰੀਬ ਤਿੰਨ ਮਹੀਨੇ ਦੀ ਗਰਭਵਤੀ ਸੀ ਪਰ ਡਾਕਟਰੀ ਕਾਰਨਾਂ ਕਾਰਨ ਗਰਭ ਨਾ ਠਹਿਰਨ ਕਰਕੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਗਰਭਪਾਤ ਕਰਵਾਉਣ ਦੀ ਸਲਾਹ ਦਿੱਤੀ। ਯੋਗੇਸ਼ ਨੇ ਇਸ ਦੇ ਲਈ ਪਤਨੀ ਨੂੰ ਸਥਾਨਕ ਰੇਲਵੇ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਗਰਭਪਾਤ ਕਰਵਾਉਣ ਦੀ ਬਜਾਏ ਨਸਬੰਦੀ ਕਰ ਦਿੱਤੀ।
ਜਦੋਂ ਯੋਗੇਸ਼ ਨੇ ਇਸ ਬਾਰੇ ਡਾਕਟਰਾਂ ਤੋਂ ਪੁੱਛਗਿੱਛ ਕੀਤੀ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ। ਯੋਗੇਸ਼ ਨੇ ਦੋਸ਼ ਲਾਇਆ ਕਿ ਰੇਲਵੇ ਦੇ ਦੋਸ਼ੀ ਡਾਕਟਰਾਂ ਨੇ ਖੁਦ ਨੂੰ ਬਚਾਉਣ ਲਈ ਉਸ ਦੀ ਪਤਨੀ ਦੀ ਫਾਈਲ ਵੀ ਗਾਇਬ ਕਰ ਦਿੱਤੀ ਹੈ। ਬਾਅਦ ਵਿੱਚ ਉਸ ਨੇ ਥਾਣਾ ਸਦਰ ਵਿੱਚ ਸ਼ਿਕਾਇਤ ਦਰਜ ਕਰਵਾਈ। ਖੇਤਰੀ ਪੁਲਸ ਚੌਕੀ ਇੰਚਾਰਜ ਨੇ ਮਾਮਲੇ ਦੀ ਜਾਂਚ ਲਈ ਰੇਲਵੇ ਹਸਪਤਾਲ ਦੇ ਡਾਕਟਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬੱਚਿਆਂ ਦੀ ਮੌਤ ਮਾਮਲਾ : ਜਾਂਚ ਲਈ ਊਧਮਪੁਰ ਪੁੱਜੀ ਡਾਕਟਰਾਂ ਦੀ ਟੀਮ
ਬੱਚਿਆਂ ਦੀ ਮੌਤ ਮਾਮਲਾ : ਜਾਂਚ ਲਈ ਊਧਮਪੁਰ ਪੁੱਜੀ ਡਾਕਟਰਾਂ ਦੀ ਟੀਮ
ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਊਧਮਪੁਰ Uddampur ਜ਼ਿਲ੍ਹੇ ਦੇ ਰਾਮਨਗਰ ਤਹਿਸੀਲ ‘ਚ ਬੀਤੇ ਦਿਨੀਂ 10 ਬੱਚਿਆਂ ਦੀ ਰਹੱਸਮਈ ਬੀਮਾਰੀ ਨਾਲ ਮੌਤ ਹੋ ਗਈ। ਇਸ ਖਤਰਨਾਕ ਬੀਮਾਰੀ ਦਾ ਪਤਾ ਲਾਉਣ ਲਈ ਦਿੱਲੀ ਤੋਂ 3 ਮੈਂਬਰੀ ਡਾਕਟਰਾਂ ਦੀ ਟੀਮ ਊਧਮਪੁਰ ਪੁੱਜੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਊਧਮਪੁਰ ਦੇ ਡਿਪਟੀ ਮੈਜਿਸਟ੍ਰੇਟ ਡਾ. ਪਿਊਸ਼ ਸਿੰਗਲਾ ਨੇ ਕਿਹਾ ਕਿ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਦਿੱਲੀ ਤੋਂ ਊਧਮਪੁਰ ਪੁੱਜੀ ਹੈ। ਟੀਮ ਇੱਥੋਂ ਦੀ ਸਿਹਤ ਟੀਮ ਨਾਲ ਗੱਲਬਾਤ ਕਰ ਰਹੀ ਹੈ।
ਡਾਕਟਰਾਂ ਦੀ ਟੀਮ ਰਾਮਨਗਰ ‘ਚ ਇਸ ਖਤਰਨਾਕ ਬੀਮਾਰੀ ਬਾਰੇ ਜਾਣਨ ਦੀ ਕੋਸ਼ਿਸ਼ ‘ਚ ਜੁੱਟੀ ਹੈ। ਟੀਮ ਨੇ ਐਤਵਾਰ ਨੂੰ 25 ਦਵਾਈਆਂ ਦੀਆਂ ਦੁਕਾਨਾਂ ਤੋਂ ਸੈਂਪਲ ਇਕੱਠੇ ਕੀਤੇ ਹਨ, ਜਿਹੜੀਆਂ ਦਵਾਈਆਂ ਤੇ ਇੰਜੈਕਸ਼ਨ ਬੱਚਿਆਂ ਨੂੰ ਦਿੱਤੇ ਗਏ ਸਨ। ਉੱਧਰ ਊਧਮਪੁਰ ਦੇ ਚੀਫ ਮੈਡੀਕਲ ਅਧਿਕਾਰੀ ਡਾ. ਕੇ. ਸੀ. ਡੋਗਰਾ ਨੇ ਕਿਹਾ ਕਿ ਇਸ ਰਹੱਸਮਈ ਬੀਮਾਰੀ ਕਾਰਨ ਜਿਨ੍ਹਾਂ 10 ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਉਮਰ 2 ਮਹੀਨੇ ਤੋਂ 6 ਸਾਲ ਦਰਮਿਆਨ ਹੈ। ਅਜੇ 6 ਹੋਰ ਗੰਭੀਰ ਰੂਪ ਨਾਲ ਬੀਮਾਰ ਹਨ। ਦੱਸਣਯੋਗ ਹੈ ਕਿ ਪਿਛਲੇ 15 ਦਿਨਾਂ ‘ਚ ਰਾਮਨਗਰ ਤਹਿਸੀਲ ‘ਚ ਰਹੱਸਮਈ ਬੀਮਾਰੀ ਕਾਰਨ 10 ਬੱਚਿਆਂ ਦੀ ਮੌਤ ਹੋ ਗਈ ਹੈ। ਬੱਚੇ ਬੁਖਾਰ, ਉਲਟੀ ਅਤੇ ਪੇਸ਼ਾਨ ਆਉਣ ‘ਚ ਮੁਸ਼ਕਲ ਦੀ ਸ਼ਿਕਾਇਤ ਕਰ ਰਹੇ ਹਨ। 6 ਬੱਚੇ ਗੰਭੀਰ ਰੂਪ ਨਾਲ ਬੀਮਾਰ ਵੀ ਹਨ, ਜਿਨ੍ਹਾਂ ‘ਚੋਂ 3 ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ, ਦੋ ਬੱਚਿਆਂ ਦਾ ਇਲਾਜ ਜੰਮੂ ਦੇ ਹਸਪਤਾਲ ਅਤੇ ਇੱਕ ਦਾ ਇਲਾਜ ਲੁਧਿਆਣਾ ਦੇ ਹਸਪਤਾਲ ‘ਚ ਚੱਲ ਰਿਹਾ ਹੈ।
ਇਸ ਬੀਮਾਰੀ ਦਾ ਪਤਾ ਲਾਉਣ ਲਈ ਹੈਲਥ ਡਾਇਰੈਕਟਰ ਪੱਧਰ ਅਤੇ ਮੈਡੀਕਲ ਕਾਲਜ ਜੰਮੂ ਦੀਆਂ ਟੀਮਾਂ ਵੀ ਪਹੁੰਚੀਆਂ ਸਨ।
ਸਿਹਤ ਵਿਭਾਗ ਦੀਆਂ ਪੁੱਜੀਆਂ ਟੀਮਾਂ ਅਜੇ ਤੱਕ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੀਆਂ ਹਨ।
ਸਿਹਤ ਵਿਭਾਗ ਨੂੰ ਇਹ ਬੀਮਾਰੀ ਕਿਸੇ ਵਾਇਰਸ ਕਾਰਨ ਹੋਇਆ ਵੀ ਨਹੀਂ ਲੱਗ ਰਿਹਾ ਹੈ।
ਕਿਉਂਕਿ ਜੇਕਰ ਇਹ ਵਾਇਰਸ ਹੁੰਦਾ ਤਾਂ ਹੋਰ ਵੀ ਬੱਚੇ ਲਪੇਟ ‘ਚ ਆ ਜਾਂਦੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾਕਟਰਾਂ ਨੂੰ ਸਮਾਜ ‘ਚ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ : ਰਾਮਨਾਥ ਕੋਵਿੰਦ | Ramnath Kovind
ਸੇਵਾਗ੍ਰਾਮ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਦੀਆਂ ਅੱਖਾਂ ਦੇ ਅੱਥਰੂ ਪੂੰਝਣ ਦੇ ਬਾਪੂ ਦੇ ਸੁਫਨੇ ਨੂੰ ਪੂਰਾ ਕਰਨ ਲਈ ਡਾਕਟਰਾਂ ਨੂੰ ਵੀ ਸਮਾਜ ‘ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ ਤਾਂ ਹੀ ਲੋਕ ਸਿਹਤਮੰਦ ਅਤੇ ਮਜ਼ਬੂਤ ਬਣ ਸਕਣਗੇ ਕੋਵਿੰਦ ਨੇ ਇੱਥੇ ਮਹਾਤਮਾ ਗਾਂਧੀ ਚਿੱਕਿਤਸਾ ਵਿਗਿਆਨ ਸੰਸਥਾਨ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਉਨ੍ਹਾਂ ਇਸ ਸੰਸਥਾਨ ਦੇ ਵਿਦਿਆਰਥੀਆਂ ਅਤੇ ਡਾਕਟਰਾਂ ਦੀ ਹਾਜ਼ਰੀ ‘ਚ ਉਦਘਾਟਨੀ ਭਾਸ਼ਣ ‘ਚ ਕਿਹਾ ਕਿ ਡਾਕਟਰਾਂ ਅਤੇ ਮੈਡੀਕਲ ਖੇਤਰ ਦੇ ਵਿਗਿਆਨ ਨੂੰ ਸਮਾਜ ਨੂੰ ਸਿਹਤਮੰਦ ਬਣਾਉਣ ਅਤੇ ਲੋਕਾਂ ਨੂੰ ਤੰਦਰੁਸਤ ਰੱਖਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ ਅਸੀਂ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ। (Ramnath Kovind)
ਜਿਸ ‘ਚ ਹਰ ਵਿਅਕਤੀ ਦੀ ਜ਼ਿੰਦਗੀ ਸਨਮਾਨਿਤ ਤੇ ਖੁਸ਼ਹਾਲ ਹੋਵੇ ਅਤੇ ਲੋਕਾਂ ਦੇ ਅੱਥਰੂ ਪੂੰਝਣ ਦੇ ਬਾਪੂ ਦੇ ਸੁਫਨੇ ਨੂੰ ਪੂਰਾ ਕਰ ਸਕੀਏ ਦੇਸ਼ ਦੇ ਚਿੱਕਿਤਸਾ ਵਿਗਿਆਨ ਨਾਲ ਜੁੜੇ ਲੋਕਾਂ ਨੂੰ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ ਉਨ੍ਹਾਂ ਕਿਹਾ ਕਿ ਦੇਸ਼ ‘ਚ ਸਿਹਤ ਇੱਕ ਮਹੱਤਵਪੂਰਨ ਚੁਣੌਤੀ ਹੈ ਤੇ ਦੁਨੀਆ ਦੀ 18 ਫੀਸਦੀ ਅਬਾਦੀ ਵਾਲੇ ਇਸ ਦੇਸ਼ ‘ਚ ਵਿਸ਼ਵ ਦੇ 20 ਫੀਸਦੀ ਲੋਕ ਹੀ ਇੱਥੇ ਹਨ ਇਸ ਲਈ ਸਾਡੇ ਸਾਹਮਣੇ ਇਹ ਵੱਡੀ ਚੁਣੌਤੀ ਹੈ। (Ramnath Kovind)
ਡਾਕਟਰਾਂ ਦੀ ਦੇਸ਼ ਪੱਧਰੀ ਹੜਤਾਲ, ਮਰੀਜ਼ ਬੇਹਾਲ
ਹਿੰਸਾ : ਸੁਪਰੀਮ ਕੋਰਟ ਡਾਕਟਰਾਂ ਦੀ ਸੁਰੱਖਿਆ ਸਬੰਧੀ ਪਟੀਸ਼ਨ ‘ਤੇ ਅੱਜ ਕਰੇਗੀ ਸੁਣਵਾਈ
ਪੰਜਾਬ ‘ਚ ਵੀ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਮੈਡੀਕਲ ਸੇਵਾਵਾਂ ਪ੍ਰਭਾਵਿਤ
5 ਲੱਖ ਡਾਕਟਰਾਂ ਨੇ ਨਹੀਂ ਕੀਤਾ ਕੰਮ, ਯੂਪੀ ‘ਚ 10,000 ਤੋਂ ਵੱਧ ਡਾਕਟਰ ਹੜਤਾਲ ‘ਤੇ
ਏਜੰਸੀ, ਨਵੀਂ ਦਿੱਲੀ
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਪਿਛਲੇ ਦਿਨੀਂ ਦੋ ਜੂਨੀਅਰ ਡਾਕਟਰਾਂ ਦੀ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਈ ਡਾਕਟਰਾਂ ਦੀ ਹੜਤਾਲ ਨੇ ਹੁਣ ਦੇਸ਼ ਪੱਧਰੀ ਰੂਪ ਧਾਰਨ ਕਰ ਲਿਆ ਹੈ ਅੱਜ ਦੇਸ਼ ਦੇ 5 ਲੱਖ ਡਾਕਟਰ ਹੜਤਾਲ ‘ਚ ਸ਼ਾਮਲ ਹੋ ਗਏ, ਜਿਸ ਨਾਲ ਰਾਜਸਥਾਨ, ਹਰਿਆਣਾ, ਯੂਪੀ, ਦਿੱਲੀ-ਐਨਸੀਆਰ, ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ‘ਚ ਸਿਹਤ ਸੇਵਾਵਾਂ ‘ਤੇ ਬਹੁਤ ਬੁਰਾ ਅਸਰ ਪਿਆ ਹੈ ਇਸ ਨਾਲ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ 24 ਘੰਟਿਆਂ ਤੱਕ ਦੇਸ਼ ਭਰ ‘ਚ 5 ਲੱਖ ਤੋਂ ਵੱਧ ਡਾਕਟਰ ਸਟਰਾਈਕ ‘ਤੇ ਰਹਿਣਗੇ।
ਓਧਰ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਦੀ ਸੁਰੱਖਿਆ ਯਕੀਨੀ ਕੀਤੇ ਜਾਣ ਸਬੰਧੀ ਇੱਕ ਲੋਕਹਿੱਤ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ ਇਹ ਪਟੀਸ਼ਨ ਵਕੀਲ ਅਖਲ ਆਲੋਕ ਸ੍ਰੀ ਵਾਸਤਵ ਨੇ ਦਾਖਲ ਕੀਤੀ ਸੀ ਤੇ ਜਸਟਿਸ ਦੀਪਕ ਗੁਪਤਾ ਦੀ ਅਗਵਾਈ ਵਾਲੀ ਬੈਂਚ ਨੇ ਸੋਮਵਾਰ ਨੂੰ ਸੁਣਵਾਈ ਕਰਦਿਆਂ ਕਿਹਾ ਕਿ ਮੰਗਲਵਾਰ ਨੂੰ ਤੁਹਾਡੀ ਪਟੀਸ਼ਨ ‘ਤੇ ਸੁਣਵਾਈ ਹੋਵੇਗੀ।
ਪੰਜਾਬ ਅੰਦਰ ਵੀ ਕੋਲਕਾਤਾ ਤੋਂ ਚੱਲੀ ਹੜਤਾਲ ਦਾ ਕਾਫ਼ੀ ਅਸਰ ਵੇਖਣ ਨੂੰ ਮਿਲਿਆ ਬਠਿੰਡਾ, ਅੰਮ੍ਰਿਤਸਰ, ਪਟਿਆਲਾ ਸਮੇਤ ਸੂਬੇ ਦੇ ਹੋਨਾਂ ਜ਼ਿਲ੍ਹਿਆਂ ‘ਚ ਸਰਕਾਰੀ ਡਾਕਟਰਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਦੇ ਡਾਕਟਰ ਵੀ ਹੜਤਾਲ ‘ਤੇ ਰਹੇ। ਉਂਜ ਐਮਰਜੈਂਸੀ ਸੇਵਾਵਾਂ ਹੜਤਾਲ ਦੌਰਾਨ ਵੀ ਜਾਰੀ ਰੱਖੀਆਂ ਗਈਆਂ।
ਹਿੰਸਾ ਰੋਕਣ ਲਈ ਕੇਂਦਰੀ ਕਾਨੂੰਨ ਦੀ ਮੰਗ
ਡਾਕਟਰਾਂ ਦੀ ਮੰਗ ਹੈ ਕਿ ਮੈਡੀਕਲ ਪ੍ਰਫੈਸ਼ਨਲਸ ਦੇ ਨਾਲ ਹੋਣ ਵਾਲੀ ਹਿੰਸਾ ਨਾਲ ਨਜਿੱਠਣ ਲਈ ਕੇਂਦਰੀ ਕਾਨੂੰਨ ਬਣਾਏ ਜਾਣ ਦੀ ਲੋੜ ਹੈ ਹਸਪਤਾਲਾਂ ਨੂੰ ਸੇਫ ਜੋਨ ਐਲਾਨ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ
ਗਰਭਵਤੀ ਮਹਿਲਾ ਜਣੇਪਾ ਪੀੜਾ ਨਾਲ ਕੁਰਲਾਉਂਦੀ ਰਹੀ।
ਸਰਸਾ ਪੱਛਮੀ ਬੰਗਾਲ ‘ਚ ਇੱਕ ਡਾਕਟਰ ‘ਤੇ ਮਰੀਜ਼ ਦੇ ਰਿਸ਼ਤੇਦਾਰਾਂ ਦੇ ਹਮਲੇ ਦੀ ਘਟਨਾ ਦੇ ਵਿਰੋਧ ‘ਚ ਭਾਰਤੀ ਮੈਡੀਕਲ ਪ੍ਰੀਸ਼ਦ ਦੇ ਸੱਦੇ ‘ਤੇ ਅੱਜ ਦੇਸ਼ ਪੱਧਰੀ ਹੜਤਾਲ ਦੌਰਾਨ ਹਰਿਆਣਾ ‘ਚ ਸਰਸਾ ਦੇ ਸਰਕਾਰੀ ਹਸਪਤਾਲ ‘ਚ ਇੱਕ ਗਰਭਵਤੀ ਲਹੂ-ਲੁਹਾਣ ਹਾਲਤ ‘ਚ ਪਹੁੰਚੀ ਪਰ ਉਸ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ ਜਵਾਬ ਇੱਕ ਹੀ ਸੀ ‘ਡਾਕਟਰ ਛੁੱਟੀ ‘ਤੇ ਹਨ ਐਲਨਾਬਾਦ ਨਿਵਾਸੀ ਧਰਮਿੰਦਰ ਨੇ ਦੱਸਿਆ ਕਿ ਉਹ ਜਦੋਂ ਪਤਨੀ ਮਾਇਆ ਨੂੰ ਜਣੇਪਾ ਪੀੜਾ ਨਾਲ ਭਾਰੀ ਖੂਨ ਵੱਗਦਿਆਂ ਐਂਬੂਲੈਂਸ ‘ਤੇ ਲੈ ਕੇ ਆਏ ਤਾਂ ਹਸਪਤਾਲ ਤੋਂ ਕੋਈ ਉਸ ਦੇ ਕਰੀਬ ਤੱਕ ਆਉਣ ਲਈ ਤਿਆਰ ਨਹੀਂ ਸੀ ਆਖਰਕਾਰ ਕੁਝ ਔਰਤਾਂ ਨੇ ਹਿੰਮਤ ਕੀਤੀ ਤੇ ਮਾਇਆ ਨੂੰ ਸਟ੍ਰੇਚਰ ‘ਤੇ ਪਾ ਕੇ ਮਹਿਲਾ ਵਾਰਡ ਵੱਲ ਵਧੀ ਟੀਵੀ ਚੈੱਨਲਾਂ ਦੇ ਕੈਮਰੇ ‘ਚ ਜਦੋਂ ਇਹ ਦ੍ਰਿਸ਼ ਕੈਦ ਕਰਨ ਲੱਗੇ ਤਾਂ ਇੱਕ ਨਰਸ ਅੱਗੇ ਆਈ ਤੇ ਸਟ੍ਰੇਚਰ ਨੂੰ ਸਹਾਰਾ ਦੇਣ ਲੱਗੀ ਧਰਮਿੰਦਰ ਨੇ ਦੱਸਿਆ ਕਿ ਉਹ ਮਾਇਆ ਨੂੰ ਇਸ ਹਾਲਤ ‘ਚ ਇੱਕ ਨਿੱਜੀ ਐਂਬੂਲੈਂਸ ਰਾਹੀਂ ਲੈ ਕੇ ਆਇਆ ਸੀ, ਜਿਸ ਦਾ ਅੱਠ ਸੌ ਰੁਪਏ ਕਿਰਾਈਆ ਉਸਨੇ ਅਦਾ ਕੀਤਾ। ਐਲਨਾਬਾਦ ਸਰਕਾਰੀ ਸਿਹਤ ਕੇਂਦਰ ਨੇ ਇਸ ਸਥਿਤੀ ‘ਚ ਇੱਕ ਨਰਸ ਤੱਕ ਦਾ ਸਹਾਰਾ ਮਾਇਆ ਨੂੰ ਸੰਭਾਲਣ ਲਈ ਨਹੀਂ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
973 ਡਾਕਟਰਾਂ ਨੇ ਦਿੱਤਾ ਅਸਤੀਫ਼ਾ, ਡਾਕਟਰਾਂ ਦੀ ਹੜਤਾਲ ਤੇ ਹਿੰਸਾ ‘ਤੇ ਕੇਂਦਰ ਨੇ ਮਮਤਾ ਤੋਂ ਮੰਗੀ ਰਿਪੋਰਟ
ਡਾਕਟਰਾਂ ਦੀ ਹੜਤਾਲ ਨਾਲ ਮਰੀਜ਼ ਹੋਏ ਪ੍ਰੇਸ਼ਾਨ
ਏਜੰਸੀ, ਕੋਲਕਾਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ‘ਤੇ ਗਏ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਦਿਆਂ ਉਨ੍ਹਾਂ ਨੂੰ ਫਿਰ ਤੋਂ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਉਨ੍ਹਾਂ ਹਿੰਸਾ ਦੀਆਂ ਘਟਨਾਵਾਂ ਨੂੰ ਮੰਦਭਾਗਾ ਦੱਸਦਾਂ ਕਿਹਾ ਕਿ ਇਸ ਮਾਮਲੇ ‘ਚ ਛੇਤੀ ਹੀ ਹੱਲ ‘ਤੇ ਪਹੁੰਚਿਆ ਜਾਵੇਗਾ ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲਾਂ ‘ਚ ਆਪਣੇ ਸਹਿਯੋਗੀਆਂ ‘ਤੇ ਹਮਲਿਆਂ ਖਿਲਾਫ਼ ਡਾਕਟਰਾਂ ਦੀ ਹੜਤਾਲ ਕਾਰਨ ਅੱਜ ਵੀ ਹਸਪਤਾਲਾਂ ਦੇ  ਬਾਹਰ ਰੋਗੀ ਵਿਭਾਗ (ਓਪੀਡੀ) ਦਾ ਕੰਮਕਾਜ ਬੰਦ ਰਿਹਾ ਹੜਤਾਲ ਕਰ ਰਹੇ ਡਾਕਟਰ ਲਗਾਤਾਰ ਲੋੜੀਂਦੀ ਸੁਰੱਖਿਆ ਦੀ ਮੰਗ ਕਰ ਰਹੇ ਹਨ ਇਸ ਦਰਮਿਆਨ ਡਾਕਟਰਾਂ ਦੀ ਹੜਤਾਲ ‘ਤੇ ਗ੍ਰਹਿ ਮੰਤਰਾਲੇ ਨੇ ਮਮਤਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਕੇਂਦਰੀ ਦੀ ਐਡਵਾਈਜਰੀ ‘ਚ ਕਿਹਾ ਗਿਆ ਹੈ ਕਿ ਡਾਕਟਰਾਂ ਦੀ ਹੜਤਾਲ ਦਾ ਅਸਰ ਪੂਰੇ ਦੇਸ਼ ‘ਚ ਪੈ ਰਿਹਾ ਹੈ
ਕੇਂਦਰ ਨੇ ਮਮਤਾ ਤੋਂ ਪੁੱÎਛਆ ਹੈ ਕਿ ਹੜਤਾਲ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਕੀ ਕਦਮ ਚੁੱਕੇ ਹਨ ਜ਼ਿਕਰਯੋਗ ਹੈ ਕਿ ਸਮੱਸਿਆ ਦਾ ਹੱਲ ਕੱਢਣ ਲਈ ਪੰਜ ਸੀਨੀਅਰ ਡਾਕਟਰਾਂ ਨੇ ਸ਼ੁੱਕਰਵਾਰ ਸ਼ਾਮ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ ਮੀਟਿੰਗ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬੈਨਰਜੀ ਨੇ ਮੁੱਦੇ ‘ਤੇ ਚਰਚਾ ਕਰਨ ਲਈ ਜੂਨੀਅਰ ਡਾਕਟਰਾਂ ਨੂੰ ਅੱਜ ਸ਼ਾਮ ਪੰਜ ਵਜੇ ਸੂਬਾ ਸਕੱਤਰੇਤ ਨਾਬੰਨਾ ਸੱਦਿਆ ਹੈ ਹੜਤਾਲੀ ਜੂਨੀਅਰ ਡਾਕਟਰਾਂ ਨੇ ਹਾਲਾਂਕਿ ਇਸ ਸੱਦੇ ਨੂੰ ਨਾਮਨਜ਼ੂਰ ਕਰ ਦਿੱਤਾ, ਜਿਸ ਨਾਲ ਡਾਕਟਰਾਂ ਤੇ ਸੂਬਾ ਸਰਕਾਰ ਦਰਮਿਆਨ ਜਾਰੀ ਅੜਿੱਕਾ ਛੇਤੀ ਸਮਾਪਤ ਹੋਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ ਜੂਨੀਅਰ ਡਾਕਟਰਾਂ ਨੇ ਐਲਾਨ ਕੀਤਾ ਕਿ ਉਹ ਸ਼ਨਿੱਚਰਵਾਰ ਸ਼ਾਮ ਪੰਜ ਵਜੇ ਸੂਬਾ ਸਕੱਤਰੇਤ ‘ਚ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕਰਨਗੇ ਓਧਰ, ਏਮਜ਼ ਦਿੱਲੀ ਦੇ ਰੇਜੀਡੈਂਟ ਡਾਕਟਰ ਸ਼ਨਿੱਚਰਵਾਰ ਨੂੰ ਕੰਮ ‘ਤੇ ਪਰਤ ਆਏ ਹਾਲਾਂਕਿ ਉਨ੍ਹਾਂ ਦਾ ਸਾਂਕੇਤਿਕ ਵਿਰੋਧ ਹੁਣ ਵੀ ਜਾਰੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਕਦੇ ਵੀ ਦੇ ਸਕਦੇ ਨੇ ਦਰਦ
ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਉੱਤਰੀ ਭਾਰਤ ਤੇ ਪ੍ਰਸਿੱਧ ਰਜਿੰਦਰਾ ਹਸਪਤਾਲ ਵਿਖੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਆਲਮ ਇਹ ਹੈ ਕਿ ਅਵਾਰਾ ਘੁੰਮ ਰਹੇ ਇਹ ਕੁੱਤੇ ਵਾਰਡਾਂ ਅੰਦਰ ਵੀ ਦਸਤਕ ਦੇ ਰਹੇ ਹਨ, ਪਰ ਇਨ੍ਹਾਂ ਨੂੰ ਹਟਾਉਣ ਜਾਂ ਭਜਾਉਣ ਵਾਲਾ ਕੋਈ ਨਹੀਂ ਹੈ। ਇਹ ਕੁੱਤੇ ਹਸਪਤਾਲ ਅੰਦਰ ਹੀ ਸੁੱਤੇ ਪਏ ਰਹਿੰਦੇ ਹਨ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਦੇ ਹਨ। ਰਜਿੰਦਰਾ ਹਸਪਤਾਲ ਅੰਦਰ ਪਹਿਲਾਂ ਚੂਹਿਆਂ ਦਾ ਵੀ ਬੋਲਬਾਲਾ ਸੀ, ਪਰ ਚੂਹਿਆਂ ਦੀ ਦਵਾਈ ਪਾਉਣ ਤੋਂ ਬਾਅਦ ਇੱਥੇ ਇਨ੍ਹਾਂ ਤੋਂ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਮਰੀਜ਼ ਵੀ ਇਲਾਜ ਲਈ ਆਉਂਦੇ ਹਨ। ਇੱਥੇ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਤਿੰਨ ਹਜ਼ਾਰ ਦੇ ਕਰੀਬ ਹੈ।
ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਦੀ ਥਾਂ ਖਾਮੀਆਂ ਲਈ ਜ਼ਿਆਦਾ ਚਰਚਾ ‘ਚ ਰਿਹਾ ਹੈ, ਪਰ ਹੁਣ ਇੱਥੇ ਹਾਲਾਤ ਕੁਝ ਬਦਲਣ ਲੱਗੇ ਹਨ। ਹਸਪਤਾਲ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਕਰੋੜਾਂ ਰੁਪਏ ਦੇ ਕੰਮ ਚੱਲ ਰਹੇ ਹਨ, ਜੋ ਕਿ ਮਰੀਜ਼ਾਂ ਲਈ ਚੰਗੀ ਗੱਲ ਹੈ। ਹਸਪਤਾਲ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਇੱਥੇ ਅਵਾਰਾ ਕੁੱਤੇ ਬਹੁ ਗਿਣਤੀ ਵਿੱਚ ਘੁੰਮ ਰਹੇ ਸਨ। ਹੈਰਾਨੀ ਤਾਂ ਉਦੋਂ ਹੋਈ ਜਦੋਂ ਦੇਖਿਆ ਕਿ ਇਹ ਕੁੱਤੇ ਹਸਪਤਾਲ ਦੇ ਅੰਦਰ ਵਾਰਡਾਂ ਵਿੱਚ ਵੀ ਆਰਾਮ ਫਰਮਾ ਰਹੇ ਸਨ। ਸਿਟੀ ਸਕੈਂਨ ਵਾਲੇ ਵਾਰਡ ਅੰਦਰ ਕੁੱਤਿਆਂ ਦਾ ਵਾਸਾ ਦੇਖਿਆ ਗਿਆ ਅਤੇ ਇਹ ਕੁੱਤੇ ਮਰੀਜ਼ਾਂ ਦੇ ਬੈਠਣ ਵਾਲੀਆਂ ਥਾਵਾਂ ‘ਤੇ ਨੇੜੇ ਹੀ ਬੇਖੋਫ਼ ਸੁੱਤੇ ਪਏ ਸਨ ਤੇ ਨਾਲ ਹੀ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੈਠੇ ਸਨ। ਇਸ ਤੋਂ ਇਲਾਵਾ ਹਸਪਤਾਲ ਦੇ ਅੰਦਰ ਵਰਾਡਿਆਂ ਅਤੇ ਮਰੀਜ਼ਾਂ ਦੇ ਆਉਣ ਜਾਣ ਵਾਲੀਆਂ ਥਾਵਾਂ ਉੱਪਰ ਵੀ ਕੁੱਤਿਆਂ ਦਾ ਬੋਲਬਾਲਾ ਦੇਖਿਆ ਗਿਆ। ਹਸਪਤਾਲ ਦੇ ਗ੍ਰਾÀੂਂਡ ਜਾਂ ਖੁੱਲੀਆਂ ਥਾਵਾਂ ‘ਤੇ ਕੁੱਤਿਆਂ ਦੀ ਡਾਰਾਂ ਹੀ ਫਿਰਦੀਆਂ ਦੇਖੀਆਂ ਗਈਆਂ। ਹਸਪਤਾਲ ਦਾ ਸਬੰਧਿਤ ਪ੍ਰਸ਼ਾਸਨ ਤਾ ਭਾਵੇਂ ਇਨ੍ਹਾਂ ਕੁੱਤਿਆਂ ਤੋਂ ਅੱਖਾਂ ਹੀ ਮੀਚੀ ਬੈਠਾ ਹੈ, ਪਰ ਕੁੱਤਿਆਂ ਨੂੰ ਫੜਨ ਵਾਲੇ ਨਗਰ ਨਿਗਮ ਦੇ ਮੁਲਾਜ਼ਮ ਵੀ ਕੋਈ ਧਿਆਨ ਨਹੀਂ ਦੇ ਰਹੇ। ਇੱਕ ਮਰੀਜ ਨਾਲ ਪੁੱਜੇ ਮੈਂਬਰ ਨੇ ਕਿਹਾ ਕਿ ਕੁੱਤਿਆਂ ਨੂੰ ਬਾਹਰ ਕੱਢਣ ਦੀ ਇੱਥੇ ਕੋਈ ਖੇਚਲ ਨਹੀਂ ਕਰਦਾ ਅਤੇ ਇਹ ਹਸਪਤਾਲ ਅੰਦਰ ਹੀ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਕੁੱਤੇ ਦੇ ਤਾਂ ਜੀਅ ਪਏ ਹੋਏ ਹਨ ਜੋ ਕਿ ਅੰਦਰ ਹੀ ਬੈਠਾ ਰਹਿੰਦਾ ਹੈ। ਉਨ੍ਹਾਂ ਤੋਖਲਾ ਪ੍ਰਗਟਾਉਂਦਿਆਂ ਆਖਿਆ ਕਿ ਜੇਕਰ ਕਿਸੇ ਕੁੱਤੇ ਨੇ ਚਾਣਚੱਕ ਕੱਟ ਲਿਆ ਤਾਂ ਉਸ ਤੋਂ ਬਾਅਦ ਹੀ ਇਨ੍ਹਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇੱਥੇ ਘੁੰਮ ਰਹੇ ਕੁੱਤੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ਼ ਦੀ ਥਾਂ ਬਿਮਾਰੀਆਂ ਦਾ ਹੀ ਸੱਦਾ ਦੇ ਰਹੇ ਹਨ। ਹਸਪਤਾਲ ਅੰਦਰ ਆਏ ਆਮ ਲੋਕਾਂ ਵੱਲੋਂ ਵੀ ਮੰਗ ਕੀਤੀ ਗਈ ਕਿ ਇੱਥੇ ਘੁੰਮ ਰਹੇ ਕੁੱਤਿਆਂ ਦਾ ਬੰਦੋਬਸਤ ਕੀਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਹਤ ਵਿਭਾਗ ਨੇ ਉਲੀਕੀ ਨਵੀਂ ਸ਼ੁਰੂਆਤ, ਜਾਰੀ ਕੀਤੇ ਟੈਂਡਰ ਨੋਟਿਸ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੇ ਸਰਹੱਦੀ ਅਤੇ ਕੰਢੀ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਦਾ ਖਿਆਲ ਹੁਣ ਪ੍ਰਾਈਵੇਟ ਡਾਕਟਰ ਅਤੇ ਉਨ੍ਹਾਂ ਦਾ ਪੈਰਾ ਮੈਡੀਕਲ ਸਟਾਫ਼ ਰੱਖਣਗੇ। ਚੰਗੇ ਮਾਹਿਰ ਡਾਕਟਰਾਂ ਦੇ ਨਾਲ ਹੀ ਹਰ ਤਰ੍ਹਾਂ ਦੇ ਟੈਸਟ ਦੇ ਨਾਲ ਚੰਗੀਆਂ ਦਵਾਈਆਂ ਦਾ ਵੀ ਇੰਤਜ਼ਾਮ ਹੋਵੇਗਾ।
ਇਨ੍ਹਾਂ ਚੰਗੀਆਂ ਸਿਹਤ ਸਹੂਲਤਾਂ ‘ਤੇ ਇਨ੍ਹਾਂ ਪੰਜਾਬੀਆਂ ਨੂੰ ਕੋਈ ਜ਼ਿਆਦਾ ਖ਼ਰਚ ਵੀ ਨਹੀਂ ਕਰਨਾ ਪਵੇਗਾ, ਕਿਉਂਕਿ ਇਨ੍ਹਾਂ ਸਿਹਤ ਸਹੂਲਤਾਂ ਲਈ ਡਾਕਟਰੀ ਫੀਸ ਤੋਂ ਲੈ ਕੇ ਅਪਰੇਸ਼ਨ ਤੱਕ ਦੀ ਫੀਸ ਪੰਜਾਬ ਸਰਕਾਰ ਖ਼ੁਦ ਸਰਕਾਰੀ ਰੇਟ ਅਨੁਸਾਰ ਘੱਟ ‘ਤੇ ਤੈਅ ਕਰੇਗੀ। ਹਾਲਾਂਕਿ ਪ੍ਰਾਈਵੇਟ ਕੰਪਨੀਆਂ ਨੂੰ ਸਰਕਾਰੀ ਰੇਟ ‘ਤੇ ਸਿਹਤ ਸੇਵਾਵਾਂ ਦੇਣ ਲਈ ਘਾਟਾ ਤਾਂ ਜ਼ਰੂਰ ਪਏਗਾ ਪਰ ਇਸ ਘਾਟੇ ਦੀ ਭਰਪਾਈ ਜਨਤਾ ਨਹੀਂ ਸਗੋਂ ਖ਼ੁਦ ਸਿਹਤ ਵਿਭਾਗ ਖ਼ੁਦ ਕਰੇਗਾ। ਜਿਸ ਲਈ ਸਿਹਤ ਵਿਭਾਗ ਕਰੋੜਾਂ ਰੁਪਏ ਖ਼ਰਚ ਕਰਨ ਲਈ ਤਿਆਰ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਦੇ ਸਰਹੱਦੀ ਅਤੇ ਕੰਢੀ ਏਰੀਏ ਵਿੱਚ ਸਿਹਤ ਸਹੂਲਤਾਂ ਦੇਣ ਲਈ ਚੰਗੀ ਇਮਾਰਤਾਂ ਬਣਾਉਣ ਅਤੇ ਚੰਗੀ ਮਸ਼ੀਨਰੀ ਦੇਣ ਦਾ ਕੰਮ ਤਾਂ ਮੁਕੰਮਲ ਹੋ ਗਿਆ ਸੀ ਪਰ ਡਾਕਟਰਾਂ ਤੋਂ ਲੈ ਕੇ ਪੈਰਾਮੈਡੀਕਲ ਸਟਾਫ਼ ਇਨ੍ਹਾਂ ਇਲਾਕਿਆਂ ਵਿੱਚ ਜਾਣ ਤੋਂ ਤਿਆਰ ਨਾ ਹੋਣ ਕਾਰਨ ਇਹ ਸਾਰੀਆਂ ਇਮਾਰਤਾਂ ਸਣੇ ਆਧੁਨਿਕ ਮਸ਼ੀਨਰੀ ਦੀ ਕੋਈ ਵਰਤੋਂ ਨਹੀਂ ਹੋ ਰਹੀ ਹੈ। ਹੁਣ ਸਿਹਤ ਵਿਭਾਗ ਨੇ ਇਸ ਮਸ਼ਕਲ ਦਾ ਹੱਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਰਾਹੀਂ ਕੱਢਦੇ ਹੋਏ ਆਪਣੇ ਕੰਢੀ ਅਤੇ ਸਰਹੱਦੀ ਖੇਤਰ ਵਿੱਚ ਸਥਿਤ ਕੰਮਿਊਨਿਟੀ ਹੈਲਥ ਸੈਂਟਰਜ਼ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਪ੍ਰਾਈਵੇਟ ਕੰਪਨੀਆਂ ਨਾਲ ਮਿਲ ਕੇ ਚਲਾਉਣ ਦਾ ਫੈਸਲਾ ਲਿਆ ਹੈ। ਇਸ ਲਈ ਪ੍ਰਾਈਵੇਟ ਕੰਪਨੀਆਂ ਜਾਂ ਫਿਰ ਪ੍ਰਾਈਵੇਟ ਹਸਪਤਾਲ ਚਲਾਉਣ ਵਾਲੀ ਕੰਪਨੀ ਨਾਲ ਸਮਝੌਤਾ ਕਰਦੇ ਹੋਏ ਇਨਾਂ ਕੰਮਿਊਨਿਟੀ ਹੈਲਥ ਸੈਂਟਰਜ਼ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਉਨਾਂ ਦੇ ਹਵਾਲੇ ਕਰ ਦਿੱਤਾ ਜਾਏਗਾ। ਜਿਥੇ ਕਿ ਉਨਾਂ ਦੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ਼ ਜਾ ਕੇ ਡਾਕਟਰੀ ਸਹੂਲਤਾਂ ਦਿੰਦੇ ਹੋਏ ਪੰਜਾਬੀਆਂ ਦੀ ਸਿਹਤ ਦਾ ਖ਼ਿਲਾਫ਼ ਰੱਖੇਗਾ। ਇਸ ਲਈ ਹਰ ਤਰਾਂ ਦੀ ਫੀਸ ਸਰਕਾਰ ਖ਼ੁਦ ਤੈਅ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਨੇ ਟਾਲੀ 1 ਸਾਲ ਲਈ ਗੱਲਬਾਤ | Health Department
15 ਅਗਸਤ 2019 ਤੱਕ ਪੇਂਡੂ ਵਿਭਾਗ ‘ਚ ਹੀ ਰਹਿਣਗੇ ਡਿਸਪੈਂਸਰੀਆਂ ਦੇ ਸਾਰੇ ਡਾਕਟਰ |Health Department
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਪਿੰਡਾਂ ਦੀ ਸਿਹਤ ਦਾ ਖ਼ਿਆਲ ਰੱਖਣ ਵਾਲੇ 765 ਡਾਕਟਰਾਂ ਦਾ ਹੁਣ ਸਿਹਤ ਵਿਭਾਗ ਵਿੱਚ ਮਰਜ ਨਹੀਂ ਹੋਵੇਗਾ। ਇਹ ਸਾਰੇ ਡਾਕਟਰ ਆਪਣੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ‘ਚ ਰਹਿੰਦੇ ਹੋਏ ਹੀ ਆਪਣੀਆਂ ਸੇਵਾਵਾਂ ਦੇਣਗੇ। ਪੰਚਾਇਤ ਵਿਭਾਗ ਨੇ ਇਨ੍ਹਾਂ ਡਾਕਟਰਾਂ ਨੂੰ ਸਿਹਤ ਵਿਭਾਗ ਵਿੱਚ ਭੇਜਣ ਦੀ ਕਾਰਵਾਈ ਨੂੰ 15 ਅਗਸਤ 2019 ਤੱਕ ਲਈ ਟਾਲ ਦਿੱਤਾ ਹੈ। ਇਸ ਨਾਲ ਹੀ ਇਨ੍ਹਾਂ ਸਾਰੇ ਡਾਕਟਰਾਂ ਨੂੰ ਪਿੰਡਾਂ ਵਿੱਚ ਚੰਗਾ ਕੰਮ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਕਿ 15 ਅਗਸਤ 2019 ਨੂੰ ਹੋਣ ਵਾਲੇ ਫੈਸਲੇ ਨੂੰ ਉਨ੍ਹਾਂ ਦੇ ਕੰਮ ਅਨੁਸਾਰ ਹੀ ਲਿਆ ਜਾਵੇ। (Health Department)
ਸਿਹਤ ਵਿਭਾਗ ਦੀਆਂ 1186 ਡਿਸਪੈਂਸਰੀਆਂ ‘ਚ ਕੰਮ ਕਰ ਰਹੇ 765 ਡਾਕਟਰ | Health Department
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਿਹਤ ਵਿਭਾਗ ਵਲੋਂ ਡਾਕਟਰਾਂ ਦੀ ਭਾਰੀ ਘਾਟ ਕਾਰਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਆਪਣੇ ਵਿਭਾਗ ਵਿੱਚ ਸ਼ਿਫ਼ਟ ਕਰਨ ਦੀ ਤਜਵੀਜ਼ ਬਣਾਈ ਸੀ ਤਾਂ ਕਿ ਸ਼ਹਿਰਾਂ ‘ਚ ਡਾਕਟਰਾਂ ਦੀ ਤਾਇਨਾਤੀ ਵਧਾਈ ਜਾਵੇ। ਸਿਹਤ ਵਿਭਾਗ ਵੱਲੋਂ ਪਿਛਲੇ ਕਈ ਸਾਲਾ ਤੋਂ ਚਲ ਰਹੇ ਇਸ ਪ੍ਰਸਤਾਵ ਨੂੰ ਪਾਸ ਕਰਵਾਉਣ ਲਈ ਹਰ ਸੰਭਵ ਕੋਸ਼ਸ਼ ਕੀਤੀ ਜਾ ਰਹੀਂ ਸੀ। ਬੀਤੇ ਇੱਕ ਸਾਲ ਤੋਂ ਇਸ ਮਾਮਲੇ ਵਿੱਚ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਇਨ੍ਹਾਂ ਕੋਸ਼ਸ਼ਾਂ ਨੂੰ ਤੇਜ਼ ਕਰਦੇ ਹੋਏ ਕਈ ਦਰਜਨ ਮੀਟਿੰਗਾਂ ਤੱਕ ਕੀਤੀਆਂ ਗਈਆਂ ਪਰ ਬ੍ਰਹਮ ਮਹਿੰਦਰਾ ਅਤੇ ਪੇਂਡੂ ਡਾਕਟਰ ਯੂਨੀਅਨ ਵਿਚਕਾਰ ਕਈ ਮੁਦਿਆ ਸਬੰਧੀ ਸਮਝੌਤਾ ਨਹੀਂ ਹੋ ਸਕਿਆ। (Health Department)
ਸਿਹਤ ਵਿਭਾਗ ਲੈਣਾ ਚਾਹੁੰਦਾ ਸੀ ਪੇਂਡੂ ਡਾਕਟਰਾਂ ਨੂੰ ਆਪਣੇ ਵਿਭਾਗ ‘ਚ | Health Department
ਜਿਸ ਤੋਂ ਬਾਅਦ ਬ੍ਰਹਮ ਮਹਿੰਦਰਾ ਵੱਲੋਂ 765 ਡਾਕਟਰਾਂ ਵਿੱਚੋਂ 97 ਪੇਂਡੂ ਡਾਕਟਰਾਂ ਨੂੰ ਬਿਨਾਂ ਸ਼ਰਤ ਸਿਹਤ ਵਿਭਾਗ ਵਿੱਚ ਲਿਆਉਣ ਲਈ ਤਿਆਰ ਵੀ ਕਰ ਲਿਆ ਅਤੇ ਸਿਰਫ਼ ਕਾਗਜ਼ੀ ਕਾਰਵਾਈ ਹੋਣੀ ਹੀ ਬਾਕੀ ਰਹਿ ਗਈ ਸੀ। ਇਸ ਮਾਮਲੇ ਵਿੱਚ ਮੰਗਲਵਾਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਪੇਂਡੂ ਡਾਕਟਰਾਂ ਦੀ ਯੂਨੀਅਨ ਨਾਲ ਮੀਟਿੰਗ ਕਰਦੇ ਹੋਏ ਸਿਹਤ ਵਿਭਾਗ ਵਿੱਚ ਰਲੇਵੇਂ ਨੂੰ 1 ਸਾਲ ਲਈ ਟਾਲ ਦਿੱਤਾ ਹੈ। ਹੁਣ ਇਸ ਮਾਮਲੇ ਵਿੱਚ 15 ਅਗਸਤ 2019 ਤੋਂ ਪਹਿਲਾਂ ਵਿਚਾਰ ਤੱਕ ਨਹੀਂ ਕੀਤਾ ਜਾਵੇਗਾ। ਇਸੇ ਦੌਰਾਨ ਹੀ ਸਾਰੇ ਡਾਕਟਰਾਂ ਨੂੰ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਦਿਨ ਰਾਤ ਇੱਕ ਕਰਕੇ ਕੰਮ ਕਰਨ ਲਈ ਕਿਹਾ ਗਿਆ ਹੈ।
ਪਰੇਸ਼ਾਨੀ ਹੋਈ ਦੂਰ, ਹੁਣ ਪਿੰਡਾਂ ਦੀ ਸਿਹਤ ਵੱਲ ਹੋਵੇਗਾ ਧਿਆਨ : ਅਸਲਮ | Health Department
ਪੇਂਡੂ ਡਾਕਟਰਾਂ ਦੀ ਯੂਨੀਅਨ ਦੇ ਪ੍ਰਧਾਨ ਡਾ. ਅਸਲਮ ਪਰਵੇਜ ਨੇ ਕਿਹਾ ਕਿ ਰਲੇਂਵੇ ਸਬੰਧੀ ਪਿਛਲੇ 1 ਸਾਲ ਤੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ, ਜਿਸ ਕਾਰਨ ਪਰੇਸ਼ਾਨੀ ਵਿੱਚ ਹੀ ਜ਼ਿਆਦਾ ਸਮਾਂ ਬੀਤ ਜਾਂਦਾ ਸੀ, ਕਿਉਂਕਿ ਡਾਕਟਰਾਂ ਨੂੰ ਖ਼ੁਦ ਦਾ ਭਵਿੱਖ ਨਹੀਂ ਪਤਾ ਸੀ ਕਿ ਉਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ‘ਚ ਰਹਿਣਗੇ ਜਾਂ ਫਿਰ ਸਿਹਤ ਵਿਭਾਗ ਜਾਣਗੇ। ਹੁਣ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ 1 ਸਾਲ ਦੇ ਦਿੱਤਾ ਹੈ। ਇਸ ਦੌਰਾਨ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਕਰਦੇ ਹੋਏ ਪੇਂਡੂਆਂ ਦੀ ਸਿਹਤ ਨੂੰ ਠੀਕ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਉਹ 97 ਡਾਕਟਰ ਵੀ ਸਿਹਤ ਵਿਭਾਗ ਵਿੱਚ ਨਹੀਂ ਜਾਣ ਦੇਣਗੇ, ਉਨ੍ਹਾਂ ਨੂੰ ਵੀ ਆਪਣੇ ਵਿਭਾਗ ‘ਚ ਰੋਕਣ ਦੀ ਕੋਸ਼ਸ਼ ਕਰਨਗੇ। (Health Department)
ਸਰਕਾਰੀ ਹਸਪਤਾਲ ‘ਚ ਵਿਭਾਗ ਨੇ ਲਗਾਇਆ ਚਿਤਾਵਨੀ ਬੋਰਡ
ਸੱਚ ਕਹੂੰ ਨਿਊਜ਼, ਟੋਹਾਣਾ: ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਦੁਰਵਿਵਹਾਰ ਤੇ ਹੱਥੋਪਾਈ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਵਿਭਾਗ ਨੇ ਸਖ਼ਤੀ ਦਿਖਾਉਂਦੇ ਹੋਏ ਸਰਕਾਰੀ ਹਸਪਤਾਲਾਂ ‘ਚ ਇਸ ਨਾਲ ਸਬੰਧਿਤ ਬੋਰਡ ਲਗਵਾ ਦਿੱਤੇ ਹਨ ਜਿਸ ‘ਚ ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਹੱਥੋਂ ਪਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਗੱਲ ਕਹੀ ਗਈ ਹੈ
ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਟੋਹਾਣਾ ‘ਚ ਵੀ ਵਿਭਾਗ ਵੱਲੋਂ ਚਿਤਾਵਨੀ ਬੋਰਡ ਲਗਵਾਇਆ ਗਿਆ ਹੈ ਬੋਰਡ ‘ਚ ਸਾਫ਼ ਲਿਖਿਆ ਹੈ ਕਿ 2009 ਦੇ ਹਰਿਆਣਾ ਐਕਟ ਨੰ: 14 ਅਨੁਸਾਰ ਹਸਪਤਾਲ ਕੰਪਲੈਕਸ ‘ਚ ਜੇ ਕੋਈ ਵੀ ਵਿਅਕਤੀ ਕਿਸੇ ਡਾਕਟਰ ਜਾਂ ਡਾਕਟਰ ਦੇ ਕੰਮ ‘ਚ ਵਿਘਣ ਪਾਉਂਦਾ ਹੈ ਜਾਂ ਡਾਕਟਰ ਨਾਲ ਹੱਥੋਪਾਈ, ਦੁਰਵਿਵਹਾਰ ਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਦਾ ਹੈ ਤਾਂ ਅਜਿਹੇ  ਵਿਅਕਤੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ
ਇਸ ਤਰ੍ਹਾਂ ਦੇ ਮੁਲਜ਼ਮ ਨੂੰ ਐਕਟ 14 ਅਨੁਸਾਰ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਇਹ ਅਪਰਾਧ ਗੈਰ ਜ਼ਮਾਨਤੀ ਹੈ ਦੱਸਣਯੋਗ ਹੈ ਕਿ ਟੋਹਾਣਾ ਦੇ ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਦੁਰਵਿਵਹਾਰ ਤੇ ਹੱਥੋਪਾਈ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ ਜਿਸ ਕਾਰਨ ਹਸਪਤਾਲ ਸਟਾਫ ‘ਚ ਭਾਰੀ ਰੋਸ ਸੀ ਇਸਦੇ ਚੱਲਦਿਆਂ ਹਸਪਤਾਲ ‘ਚ ਬੋਰਡ ਲਗਾਏ ਗਏ ਹਨ
ਕੀ ਕਹਿੰਦੇ ਹਨ ਐੱਸਐੱਮਓ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਐੱਮਐੱਸਓ ਡਾ. ਸਤੀਸ਼ ਗਰਗ ਨੇ ਦੱਸਿਆ ਕਿ ਉੱਪਰੋਂ ਵਿਭਾਗ ਵੱਲੋਂ ਚਿਤਾਵਨੀ ਬੈਨਰ ਲਗਾਏ ਗਏ ਹਨ ਜਿਸ ‘ਚ ਮੁਲਜ਼ਮ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਲੱਗੇ ਕੈਮਰਿਆਂ ਦੀ ਮੱਦਦ ਨਾਲ ਹਸਪਤਾਲ ‘ਚ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਮੁਲਜ਼ਮ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ
ਦਵਾਈਆਂ ਜ਼ਬਤ
ਸੱਚ ਕਹੂੰ ਨਿਊਜ਼, ਚੰਡੀਗੜ੍ਹ: ਸਿਹਤ ਵਿਭਾਗ, ਹਰਿਆਣਾ ਦੀ ਟੀਮ ਨੇ ਸਰਸਾ ਜ਼ਿਲ੍ਹੇ ‘ਚ ਛਾਪੇਮਾਰੀ ਕਰਦੇ ਹੋਏ 2 ਝੋਲਾਛਾਪ ਡਾਕਟਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਇੱਕ ਹੋਰ ਮਾਮਲੇ ‘ਚ 59 ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਖਾਧ ਤੇ ਦਵਾਈ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਸਿਵਲ ਹਸਪਤਾਲ ਚੱਤਰਗੜ੍ਹ ਪੱਟੀ ਤੇ ਸਰਸਾ ‘ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਉੱਚਿਤ ਯੋਗਤਾ ਤੇ ਰਜਿਸਟ੍ਰੇਸ਼ਨ ਤੋਂ ਬਿਨਾਂ ਹੀ ਡਾਕਟਰਾਂ ਵੱਲੋਂ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਇਸਦੇ ਚੱਲਦੇ ਹਸਪਤਾਲ ਦੇ ਮਾਲਕ ਚੰਦਰਭਾਨ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ
ਇਸੇ ਤਰ੍ਹਾਂ ਇੱਕ ਹੋਰ ਝੋਲਾਛਾਪ ਡਾਕਟਰ ਪ੍ਰਵੀਨ ਕੁਮਾਰ ਪਾਰਿਕ ਵੀ ਸਰਸਾ ਦੇ ਮਲੇਕਾਂ ‘ਚ ਇਲਾਜ  ਕਰ ਰਿਹਾ ਸੀ ਇਨ੍ਹਾਂ ਦੋਵਾਂ ਖਿਲਾਫ਼ ਆਈਪੀਸੀ ਦੀ ਧਾਰਾ 15 (2), 15 (3), 420 ਤੇ 336 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ‘ਚ ਸਰਸਾ ‘ਚ ਬਿਨਾਂ ਲਾਈਸੈਂਸ ਦੇ ਚੱਲ ਰਹੀ ਕਾਸਮੈਟਿਕ ਦੁਕਾਨ ਤੋਂ 4 ਨਮੂਨੇ ਇਕੱਠੇ ਕੀਤੇ ਤੇ 59 ਤਰ੍ਹਾਂ ਦੀਆਂ ਐਲੋਪੈਥਿਕ ਦਵਾਈਆਂ ਤੇ ਐੱਮਟੀਪੀ ਕਿੱਟ ਜ਼ਬਤ ਕੀਤੀਆਂ।
ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ : ਵਿੱਜ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਅਜਿਹੇ ਝੋਲਾ ਛਾਪ ਡਾਕਟਰਾਂ ਨੂੰ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਇਸ ਲਈ ਅਧਿਕਾਰੀਆਂ ਨੂੰ ਸਖ਼ਤੀ ਨਾਲ ਪੇਸ਼ ਆਉਣ ਦੀ ਹਿਦਾਇਤ ਦਿੱਤੀ ਗਈ ਹੈ ਤਾਂ ਕਿ ਆਮ ਆਦਮੀ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ‘ਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਵਧੀਆ ਇਲਾਜ ਦੀਆਂ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ