Thinking - Sach Kahoon Punjabi
ਸੋਚ (Thinking)
ਸੋਚ (Thinking)
ਕਿਸੇ ਕਾਰਨ ਲੰਮੀ ਬੈੱਡ ਰੈਸਟ ਤੋਂ ਬਾਅਦ ਕੋਈ ਢਾਈ-ਤਿੰਨ ਮਹੀਨਿਆਂ ਮਗਰੋਂ ਮੰਡੀ ਵਾਲੇ ਖੇਤ ਗੇੜਾ ਮਾਰਨ ਗਿਆ ਮੱਘਰ ਮਹੀਨੇ ਦੇ ਮਗਰਲੇ ਦਿਨ ਸਨ ਸੜਕੋਂ ਉੱਤਰ ਕੇ ਪਹੀ ਪੈਂਦਿਆਂ ਹੀ ਪਹਿਲੇ ਪਾਣੀ ਲੱਗਣ ਮਗਰੋਂ ਕਣਕਾਂ ਦੇ ਲਹਿਲਹਾਉਂਦੇ ਖੇਤ ਧਰਤੀ ‘ਤੇ ਵਿਛੀ ਹਰੀ ਚਾਦਰ ਵਾਂਗ ਲੱਗੇ ਵਿੱਚ-ਵਿੱਚ ਮਾਲੀਆਂ ਦੁਆਰਾ ਸਾਗ ਵਾਸਤੇ ਬੀਜੀ ਅਗੇਤੀ ਸਰ੍ਹੋਂ ਦੇ ਪੀਲੇ-ਪੀਲੇ ਫੁਲਾਂ ਵਾਲੇ ਕਿਆਰੇ ਕੁਦਰਤ ਦੇ ਸੁਹੱਪਣ ਨੂੰ ਚਾਰ ਚੰਨ ਲਾ ਰਹੇ ਸਨ
ਖੇਤ ਪਹੁੰਚ ਕੇ ਵੱਟੋ-ਵੱਟ ਚਾਰ-ਚੁਫੇਰੇ ਗੇੜਾ ਮਾਰਿਆ ਵੱਟਾਂ ਲੁਕੋ ਚੁੱਕੀ ਕਣਕ ਦੇਖ ਕੇ ਕਿਸਾਨ-ਮਨ ਸ਼ਰਸ਼ਾਰ ਹੋਣਾ ਸੁਭਾਵਿਕ ਹੈ ਨਾਲ ਲੱਗਦਾ ਖੇਤ ਮਾਲੀ ਨੇ ਠੇਕੇ ‘ਤੇ ਲਿਆ ਹੋਇਆ ਸੀ ਮੇਰੇ ਪੈਰ ਉਸਦੇ ਛੱਪਰ ਵੱਲ ਹੋ ਤੁਰੇ ਉਹ ਪੈਰਾਂ ਭਾਰ ਬੈਠਾ ਪਾਲਕ ਵੱਢ ਕੇ ਗੁੱਟੀਆਂ ਬਣਾਉਣ ਵਿਚ ਮਸਤ ਸੀ ਮੈਨੂੰ ਉਹ ਰੇਡੀਓ ‘ਤੇ ਚੱਲ ਰਹੇ ਭੋਜਪੁਰੀ ਗਾਣੇ ਦੀ ਧੁਨ ਦੇ ਨਾਲ-ਨਾਲ ਸਿਰ ਹਿਲਾਉਂਦਾ ਜਾਪਿਆ ਉਸਨੂੰ ਮੇਰਾ ਕੋਈ ਪਤਾ ਨਾ ਲੱਗਿਆ ਛੱਪਰ ਕੋਲ ਸਵੇਰੇ ਮੰਡੀ ਲਿਜਾਣ ਲਈ ਫੁੱਲ-ਗੋਭੀ ਦੇ ਛੇ-ਸੱਤ ਕਰੇਟ ਤਿਆਰ ਕੀਤੇ ਪਏ ਸਨ ਦੋ-ਤਿੰਨ ਗੱਠਾਂ ਮੂਲੀਆਂ ਦੀਆਂ ਧੋਤੀਆਂ ਪਈਆਂ ਸਨ ਇੱਕ ਪਾਸੇ ਮਾਲਣ ਇੱਕ ਕਰੇਟ ਵਿਚ ਝੋਟੀ ਲਈ ਸੰਨ੍ਹੀ ਰਲਾ  ਰਹੀ ਸੀ  ਕੋਲ ਪਏ ਮੰਜੇ ‘ਤੇ ਮਾਲੀ ਦੇ ਦੋਵੇਂ ਬੱਚੇ ਇੱਕ ਨਵ-ਜਨਮੇ ਬੱਚੇ ਨੂੰ ਖਿਡਾਉਣ ਵਿਚ ਮਗਨ ਸਨ
”ਕੈਸਾ ਹੈ ਸੰਜੂ?” ਮੈਂ ਮਾਲੀ ਦੇ ਦਸ ਕੁ ਸਾਲ ਦੇ ਮੁੰਡੇ ਨੂੰ ਬੁਲਾਉਣ ਦੇ ਬਹਾਨੇ ਪੁੱਛ ਲਿਆ
”ਠੀਕ ਹੂੰ ਅੰਕਲ!”
ਸਾਡੇ ਬੋਲਣ ਨਾਲ ਮਾਲਣ ਨੂੰ ਮੇਰੇ ਆਉਣ ਬਾਰੇ ਪਤਾ ਲੱਗ ਗਿਆ
”ਯੇ ਬੱਚਾ ਕਿਸਕਾ ਹੈ?” ਮੈਂ ਸੰਜੂ ਤੋਂ ਨਵਜਾਤ ਬੱਚੇ ਬਾਰੇ ਪੁੱਛ ਲਿਆ
”ਹਮਾਰੋ ਹੈ ਜੀ!” ਸੰਜੂ ਤੋਂ ਪਹਿਲਾਂ ਮਾਲਣ ਬੜੇ ਉਤਸ਼ਾਹ ਨਾਲ ਬੋਲੀ
”ਹੈਂਅ!” ਮੈਨੂੰ ਬੜੀ ਹੈਰਾਨੀ ਹੋਈ
ਮਾਲੀ ਦੇ ਪਹਿਲਾਂ ਇੱਕ ਮੁੰਡਾ ਤੇ ਇੱਕ ਕੁੜੀ, ਦੋ ਬੱਚੇ ਸਨ ਸਾਧਾਰਨ ਸੋਚ ਮੁਤਾਬਕ ਇਹ ਵਧੀਆ ਸੰਤੁਲਿਤ ਪਰਿਵਾਰ ਹੈ ਪਰ ਮਾਲਣ ਦੇ ਜਵਾਬ ਨੇ ਮੈਨੂੰ ਨੰਦ ਘੋਪ ਦੀ ਗੱਲ ਯਾਦ ਕਰਾ ਦਿੱਤੀ
ਅਸੀਂ ਨਵਾਂ ਮਕਾਨ ਬਣਾਉਣ ਮਗਰੋਂ ਯੂਪੀ ਦੇ ਇੱਕ ਮਿਸਤਰੀ, ਜਿਸਦਾ ਨਾਂਅ ਨੰਦ ਘੋਪ ਸੀ, ਤੋਂ ਮਾਰਬਲ ਦਾ ਕੰਮ ਕਰਵਾਇਆ ਸੀ ਮਿਸਤਰੀ ਸੁਭਾਅ ਦਾ ਚੰਗਾ ਸੀ ਉਸਦੀ ਮੇਰੇ ਨਾਲ ਵਾਹਵਾ ਦੋਸਤੀ ਹੋ ਗਈ ਕਿਤੇ ਹੋਰ ਕੰਮ ਚਲਦੇ ਤੋਂ ਵੀ ਕਦੇ-ਕਦਾਈਂ ਮਿਲਣ ਆ ਜਾਂਦਾ ਇੱਕ ਵਾਰ ਉਸਨੇ ਮੈਨੂੰ ਆਪਣੇ ਘਰ ਪਾਰਟੀ ‘ਤੇ ਆਉਣ ਦਾ ਸੁਨੇਹਾ ਦਿੱਤਾ ਮੇਰੇ ਪੁਛਣ ‘ਤੇ ਉਸਨੇ ਦੱਸਿਆ ਕਿ ਉਸਦੇ ਘਰ ਪੁੱਤਰ ਦਾ ਜਨਮ ਹੋਇਆ ਹੈ ਮੈਨੂੰ ਯਕੀਨ ਨਾ ਆਇਆ
”ਤੇਰੇ ਤਾਂ ਪਹਿਲਾਂ ਹੀ ਤਿੰਨ ਮੁੰਡੇ ਸੀ ਵੱਡਾ ਤਾਂ ਤੇਰੇ ਨਾਲ ਥੋੜ੍ਹਾ-ਬਹੁਤਾ ਕੰਮ ‘ਚ ਹੱਥ ਵਟਾਉਂਦਾ ਮੈਂ ਦੇਖਿਆ ਹੁਣ ਹੋਰ ਬੱਚਾ!”
”ਸਿਰਦਾਰ ਜੀ, ਹਮਨੇ ਕਹਾਂ ਜ਼ਮੀਨੇ ਵੰਡਨੀ ਹੈਂ, ਜਿਤਨੇ ਜਿਆਦਾ ਹੋਂਗੇ ਉਤਨੀ ਹੀ ਕਮਾਈ ਭੀ ਤੋ ਕਰੇਂਗੇ”
”ਕਮਾਈ ਵਾਲੇ ਜਦੋਂ ਹੋਣਗੇ, ਦੇਖੀ ਜਾਊ! ਉਸਤੋਂ ਪਹਿਲਾਂ ਇਹਨਾਂ ਦਾ ਪਾਲਣ-ਪੋਸ਼ਣ… ਪੜ੍ਹਾਈ….ਲਿਖਾਈ….?”
ਮੇਰੀ ਗੱਲ ਹਾਲੇ ਵਿਚਕਾਰ ਹੀ ਸੀ ਕਿ ਨੰਦ ਘੋਪ ਦੇ Àੁੱਤਰ ਨੇ ਮੈਨੂੰ ਚੁਪ ਕਰਾ ਦਿੱਤਾ
‘ਹਮਨੇ ਕਹਾਂ ਜੀ ਮਹਿੰਗੇ ਸਕੂਲੋਂ ਮੇਂ ਪੜ੍ਹਾਣਾ ਹੈ ਐਸੇ ਹੀ ਰੁਲ-ਖੁਲ ਕੇ ਪਲ਼ ਜਾਏਂਗੇ”
ਵਸੋਂ ਵਿਸਫੋਟ ਦੇ ਭਾਵੇਂ ਹੋਰ ਵੀ ਅਨੇਕਾਂ ਕਾਰਨ ਹਨ, ਪਰ ਪਹਿਲਾਂ ਨੰਦ ਘੋਪ ਦੀ ਦਲੀਲ ਤੇ ਅੱਜ ਇਸ ਮਾਲੀ ਦਾ ਬੱਚਾ ਦੇਖ ਕੇ ਵਸੋਂ ਵਿਸਫੋਟ ਦਾ ਵੱਡਾ ਕਾਰਨ ਸਮਝ ਆ ਗਿਆ ਆਖਰ ਕਿਸੇ ਨਾ ਕਿਸੇ ਕੰਮ ‘ਚ ਤਾਂ ਅਸੀਂ ਚੀਨ ਨਾਲੋਂ ਅੱਗੇ ਜਰੂਰ ਲੰਘ ਜਾਵਾਂਗੇ ‘ਰੱਬ’ ਭਲਾ ਕਰੇ
ਅਮਰਜੀਤ ਸਿੰਘ ਮਾਨ, ਮੌੜ ਕਲਾਂ (ਬਠਿੰਡਾ)
ਮੋ. 94634-45092
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਰਤੀ ਸਮਾਜ ‘ਚ ਰਿਸ਼ਤਿਆਂ ਵਿੱਚ ਤਰੇੜ ਆਉਣ ਦੇ ਨਾਲ-ਨਾਲ ਹਿੰਸਾ ਦਾ ਰੁਝਾਨ ਵੀ ਵੱਡੇ ਪੱਧਰ ‘ਤੇ ਵਧ ਰਿਹਾ ਹੈ ਆਏ ਦਿਨ ਪਰਿਵਾਰਕ ਮੈਂਬਰਾਂ ਦੁਆਰਾ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਕਤਲ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਇਸਨੂੰ ਘੋਰ ਕਲਿਯੁਗ ਕਹਿ ਦਿੰਦੇ ਹਨ ਮੋਟੇ ਤੌਰ ‘ਤੇ ਇਨ੍ਹਾਂ ਘਟਨਾਵਾਂ ਦੇ ਪਿੱਛੇ ਜ਼ਮੀਨ-ਜਾਇਦਾਦ, ਨਜਾਇਜ਼ ਰਿਸ਼ਤੇ, ਜ਼ਿਆਦਾ ਗੁੱਸਾ, ਨਸ਼ਾ ਅਤੇ ਪਰਿਵਾਰਕ ਕਲੇਸ਼ ਹੀ ਕਾਰਨ ਹੁੰਦੇ ਹਨ ਆਮ ਤੌਰ ‘ਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਬੰਧ ਮਜ਼ਬੂਤ ਕਰਨ ਦੀ ਗੱਲ ਕਹੀ ਜਾਂਦੀ ਹੈ, ਪਰ ਸਮਾਜਿਕ ਸਬੰਧਾਂ ਵਿਚ ਆ ਰਹੀ ਗਿਰਾਵਟ ਦੀ ਜੜ੍ਹ ਫੜ੍ਹਨ ਦੀ ਬਜਾਏ ਉਸ ‘ਤੇ ਚਰਚਾ ਵੀ ਨਹੀਂ ਹੁੰਦੀ ਭਾਰਤੀ ਸੱਭਿਆਚਾਰ ਪਿਆਰ, ਮੁਹੱਬਤ, ਦਇਆ-ਰਹਿਮ, ਸਬਰ-ਸੰਤੋਖ਼ ਅਤੇ ਮਾਫ਼ੀ ਵਰਗੇ ਗੁਣਾਂ ਨਾਲ ਭਰਪੂਰ ਸੀ, ਪਰ ਅੱਜ ਟੀ.ਵੀ. ਚੈਨਲਾਂ ਅਤੇ ਇੰਟਰਨੈੱਟ ‘ਤੇ ਵੱਖ-ਵੱਖ ਤਰ੍ਹਾਂ ਦੀ ਹਿੰਸਕ ਸਮੱਗਰੀ ਦੇਖਣ ਨਾਲ ਬੱਚਿਆਂ ‘ਤੇ ਨਕਾਰਾਤਮਕ ਅਸਰ ਪੈ ਰਿਹਾ ਹੈ ।
ਵੱਡੇ ਹੋ ਕੇ ਇਹੀ ਬੱਚੇ ਦੁਸ਼ਮਣੀ ਵਰਗੀਆਂ ਭਾਵਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ ਪਰਿਵਾਰਕ ਮਾਮਲਿਆਂ ਦੇ ਨਾਂਅ ‘ਤੇ ਬਣਾਏ ਜਾਂਦੇ ਟੀ.ਵੀ. ਸੀਰੀਅਲਾਂ ਵਿਚ ਵੀ ਦੁਸ਼ਮਣੀ ਇਸ ਕਦਰ ਹਾਵੀ ਹੋ ਗਈ ਹੈ ਕਿ ਉਹਨਾਂ ਵਿੱਚ ਦਰਾਣੀ-ਜਠਾਣੀ, ਨਨਾਣ-ਭਰਜਾਈ, ਭਰਾ-ਭੈਣ ਅਤੇ ਸੱਸ-ਨੂੰਹ ਵੀ ਇੱਕ-ਦੂਜੇ ਨੂੰ ਸਬਕ ਸਿਖਾਉਣ ਲਈ ਸਾਜਿਸ਼ ਕਰਦੇ ਦਿਖਾਏ ਜਾਂਦੇ ਹਨ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਫ਼ਿਲਮਾਂ ਦੇ ਮੁਕਾਬਲੇ ਟੀ.ਵੀ. ਸੀਰੀਅਲਾਂ ਵਿਚ ਜ਼ਿਆਦਾ ਹਿੰਸਾ ਦਿਖਾਈ ਜਾ ਰਹੀ ਹੈ ਸਰਕਾਰਾਂ ਅਤੇ ਪੁਲਿਸ ਦੁਆਰਾ ਅਪਰਾਧੀਆਂ ਨੂੰ ਸਜ਼ਾ ਦੁਆਉਣਾ ਹੀ ਜਿੰਮੇਵਾਰੀ ਪੂਰੀ ਕਰ ਲੈਣਾ ਹੈ, ਪਰ ਜੋ ਦਿਨ-ਪ੍ਰਤੀਦਿਨ ਸੰਚਾਰ ਦੇ ਸਰੋਤ ਹਿੰਸਾ ਨੂੰ ਮਿੱਠੇ ਜ਼ਹਿਰ ਵਾਂਗ ਪਰੋਸ ਰਹੇ ਹਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੇਂਦਰ ਪੱਧਰ ‘ਤੇ ਸਰਕਾਰ ਨੇ ਦੇਸ਼ ਦੀ ਸੱਭਿਆਚਾਰ ਨੀਤੀ ਬਣਾਉਣ ਦਾ ਐਲਾਨ ਕੀਤਾ ਸੀ, ਪਰ ਇਹ ਵੀ ਕਾਗਜ਼ੀ ਐਲਾਨ ਬਣ ਕੇ ਰਹਿ ਗਿਆ ਮੀਡੀਆ ਦਾ ਵੀ ਕੋਈ ਅਰਥ ਨਹੀਂ ਰਹਿ ਗਿਆ ਅਖ਼ਬਾਰਾਂ ਅਤੇ ਟੀ. ਵੀ. ਚੈਨਲਾਂ ਦੀ ਇਸ਼ਤਿਹਾਰਬਾਜ਼ੀ ਨੇ ਵੀ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਸਮਾਜ ਨੂੰ ਬਚਾਉਣ ਲਈ ਸਿਰਫ਼ ਕਾਨੂੰਨੀ ਕਾਰਵਾਈ ਨਹੀਂ ਸਗੋਂ ਸਰਕਾਰੀ ਨੀਤੀਆਂ ਵਿੱਚ ਅਤੇ ਸਮਾਜਿਕ ਯਤਨਾਂ ਵਿੱਚ ਭਾਰਤੀ ਸੱਭਿਆਚਾਰ ਨੂੰ ਥਾਂ ਦੇਣੀ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਕਾਰਾਤਮਕ ਸੋਚ ਬਦਲੇ ਜ਼ਿੰਦਗੀ
ਇਹ ਇਕ ਨੀਤੀ-ਕਥਾ ਇਹ ਕਥਾ ਜ਼ਿੰਦਗੀ ਦਾ ਇੱਕ ਅਹਿਮ ਸੂਤਰ ਸਮਝਾ ਰਹੀ ਹੈ ਇੱਕ ਵਾਰ ਇੱਕ ਆਦਮੀ ਅਚਾਨਕ ਸਵਰਗ ‘ਚ ਦਾਖਲ ਹੋ ਗਿਆ ਹਿੰਦੂ ਸੰਸਕ੍ਰਿਤੀ ਅਨੁਸਾਰ ਤਿੰਨ ਕਲਪਤਰੂ ਰੁੱਖ ਹੁੰਦੇ ਹਨ ਜੋ ਮਨੁੱਖ ਦੀ ਹਰ ਇੱਛਾ ਪੂਰੀ ਕਰਨ ਦੇ ਸਮਰੱਥ ਹੁੰਦੇ ਹਨ ਇਹ ਧਾਰਨਾ ਹੈ ਕਿ ਜਦੋਂ ਕੋਈ ਉਨ੍ਹਾਂ ਦੇ ਹੇਠਾਂ ਬੈਠ ਕੇ ਕਿਸੇ ਚੀਜ ਦੀ ਇੱਛਾ ਕਰਦਾ ਹੈ ਤਾਂ ਉਹ ਤੁਰੰਤ ਪੂਰੀ ਹੋ ਜਾਂਦੀ ਹੈ ਇਸ ਰੁੱਖ ਦੀ ਕਮਾਲ ਹੈ ਕਿ ਜਦੋਂ ਕੋਈ ਕੁਝ ਵੀ ਸੋਚਦਾ ਹੈ ਜਾਂ ਕਿਸੇ ਵੀ ਚੀਜ ਦੀ ਇੱਛਾ ਕਰਦਾ ਹੈ ਤਾਂ ਉਸ ਦੀ ਇੱਛਾ ਉਸ ਦੀ ਸੋਚ ਮੁਤਾਬਿਕ ਆਪਣੇ-ਆਪ ਪੂਰੀ ਹੋ ਜਾਂਦੀ ਹੈ
ਅਸਲ ਵਿਚ ਕਲਪਤਰੂ ਰੁੱਖ ਮਨ ਦਾ ਹੀ ਪ੍ਰਤੀਕ ਹੈ ਇਸ ਪ੍ਰਤੀਕ ਰਾਹੀਂ ਇਹ ਸਮਝਾਉਣ  ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਨ ਆਪਣੀਆਂ ਸੋਚਾਂ ਕਾਰਨ ਸਿਰਜਣਾਤਮਕ ਹੁੰਦਾ ਹੈ ਜੋ ਕੁੱਝ ਵੀ ਅਸੀਂ ਮਨ ਵਿਚ ਸੋਚਦੇ ਹਾਂ ਉਸ ਤਰ੍ਹਾਂ ਦੇ ਅਸੀਂ ਬਣ ਜਾਂਦੇ ਹਾਂ ਮਹਾਤਮਾ ਬੁੱਧ ਨੇ ਕਿਹਾ ਸੀ, ‘ਅਸੀਂ ਜੋ ਸੋਚਦੇ ਹਾਂ ਉਹ ਬਣ ਜਾਂਦੇ ਹਾਂ’ ਸਵਾਮੀ ਵਿਵੇਕਾਨੰਦ ਨੇ ਦੱਸਿਆ ਸੀ ਕਿ ਅਸੀਂ ਜੋ ਹਾਂ ਸਾਨੂੰ ਸਾਡੀ ਸੋਚ ਨੇ ਬਣਾਇਆ ਹੈ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਸੋਚਦੇ ਹੋ ਸ਼ਬਦ ਗੌਣ ਹਨ ਵਿਚਾਰ ਰਹਿੰਦੇ ਹਨ ਅਤੇ ਉਹ ਦੂਰ ਤੱਕ ਯਾਤਰਾ ਕਰਦੇ ਹਨ ਜੋ ਤੁਸੀਂ ਸੋਚਦੇ ਹੋ ਉਹੀ ਬਣ ਜਾਂਦੇ ਹੋ ਇਸੇ ਸੂਤਰ ਨੂੰ ਸਮਝਾ ਰਹੀ
ਇਹ ਕਥਾ ਅੱਗੇ ਚਲਦੀ ਹੈ ਕਿ ਉਹ ਥੱਕਿਆ ਹੋਇਆ ਆਦਮੀ ਜੋ ਅਚਾਨਕ ਸਵਰਗ ਵਿਚ ਦਾਖਲ ਹੋ ਗਿਆ ਸੀ, ਇੱਕ ਰੁੱਖ ਹੇਠ ਸੌਂ ਗਿਆ ਜਦੋਂ ਉਸਦੀ ਜਾਗ ਖੁੱਲ੍ਹੀ ਤਾਂ ਉਸ ਨੇ ਬਹੁਤ ਜਿਆਦਾ ਭੁੱਖ ਮਹਿਸੂਸ ਕੀਤੀ ਉਸ ਨੇ ਚੰਗੇ-ਚੰਗੇ ਭੋਜਨ ਖਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਤੁਰੰਤ ਉਸਦੀ ਸੋਚ ਵਾਲਾ ਭੋਜਨ ਉੱਥੇ ਪ੍ਰਗਟ ਹੋ ਗਿਆ ਉਸ ਨੇ ਰੱਜ ਕੇ ਖਾਣਾ ਖਾਧਾ ਹੁਣ ਉਸਦੀ ਇੱਛਾ ਸ਼ਰਾਬ ਪੀਣ ਦੀ ਹੋ ਗਈ ਉਹ ਹੈਰਾਨ ਹੋਇਆ ਉਸੇ ਵੇਲੇ ਉੱਥੇ ਕੀਮਤੀ ਸ਼ਰਾਬ ਪ੍ਰਗਟ ਹੋ ਗਈ ਸ਼ਰਾਬ ਪੀਦਿਆਂ ਅਤੇ ਰੁੱਖ ਦੀ ਛਾਂ ਹੇਠ ਅਰਾਮ ਕਰਦਿਆਂ ਉਸ ਦੇ ਮਨ ਵਿਚ ਹੈਰਾਨੀ ਦੇ ਭਾਵ ਪ੍ਰਗਟ ਹੋਏ ਕਿ ਇਹ ਕੀ ਵਾਪਰ ਰਿਹਾ ਹੈ? ਕੀ ਮੈਂ ਕੋਈ ਸੁਫ਼ਨਾ ਵੇਖ ਰਿਹਾ ਹਾਂ? ਜਾਂ ਕੋਈ ਭੂਤ-ਪ੍ਰੇਤ ਮੇਰੇ ਨਾਲ ਕੋਈ ਚਾਲ ਖੇਡ ਰਿਹਾ ਹੈ? ਜਦੋਂ ਉਸਨੇ ਭੂਤਾਂ ਬਾਰੇ ਸੋਚਿਆ ਤਾਂ ਉੱਥੇ ਭੂਤ ਪ੍ਰਗਟ ਹੋ ਗਏ
ਭੂਤ ਬੜੇ ਡਰਾਉਣੇ ਸਨ ਉਹ ਡਰ ਗਿਆ ਅਤੇ ਉਸਦੇ ਮਨ ਵਿਚ ਖਿਆਲ ਆਇਆ ਕਿ ਹੁਣ ਮੇਰੀ ਮੌਤ ਯਕੀਨੀ ਹੈ ਇਹ ਭੂਤ ਮੈਨੂੰ ਮਾਰ ਦੇਣਗੇ ਅਤੇ ਉਹ ਵਿਅਕਤੀ ਸੱਚ-ਮੁੱਚ ਹੀ ਮਰ ਗਿਆ ਇਹ ਕਹਾਣੀ ਜੋ ਸੂਤਰ ਤੁਹਾਨੂੰ ਸਮਝਾ ਰਹੀ ਹੈ, ਉਹ ਬੜਾ ਮਹੱਤਵਪੂਰਨ ਹੈ ਇਹ ਦੱਸ ਰਹੀ ਹੈ ਕਿ ਸਾਡਾ ਮਨ ਹੀ ਉਹ ਕਲਪਤਰੂ ਰੁੱਖ ਹੈ ਜੋ ਸਾਡੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਅਸੀਂ ਜੋ ਵੀ ਕੁੱਝ ਸੋਚਦੇ ਹਾਂ
ਉਹ ਦੇਰ-ਸਵੇਰ ਪੂਰਾ ਹੋਣਾ ਲਾਜ਼ਮੀ ਹੁੰਦਾ ਹੈ ਯਾਦ ਰੱਖੋ, ਖਿੱਚ ਦਾ ਸਿਧਾਂਤ ਵੀ ਇਹੀ ਕਹਿੰਦਾ ਹੈ ਕਿ ਜੋ ਅਸੀਂ ਸੋਚਦੇ ਹਾਂ ਉਹੀ ਜ਼ਿੰਦਗੀ ਵਿਚ ਵਾਪਰਦਾ ਹੁੰੰਦਾ ਹੈ ‘ਦ ਪਾਵਰ ਆਫ ਹੈਪੀ ਥਾੱਟਸ’ ਦਾ ਲੇਖਕ ਸਰਲੀ ਦੱਸਦਾ ਹੈ ਕਿ ਇਨਸਾਨ ਪਹਿਲੋਂ ਵਿਚਾਰ ਕਰਦਾ ਹੈ, ਫਿਰ ਉਹ ਚੀਜ਼ ਹਕੀਕਤ ਵਿਚ ਬਦਲਦੀ ਹੈ
ਵਿਚਾਰਾਂ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਜੇ ਕੋਈ ਇਨਸਾਨ ਇੱਕ ਵਿਚਾਰ ਇੱਕ ਮਿੰਟ ਤੱਕ ਮਨ ਵਿਚ ਫੜਕੇ ਰੱਖਣ ਦਾ ਅਭਿਆਸ ਕਰੇ ਤਾਂ ਉਸਦੇ ਜੀਵਨ ਵਿਚ ਚਮਤਕਾਰ ਵਾਪਰÎਣ ਲੱਗ ਸਕਦੇ ਹਨ ਵਿਚਾਰ ਹਕੀਕਤ ਵਿਚ ਬਦਲਣ ਦੀ ਸਮਰੱਥਾ ਰੱਖਦੇ ਹੁੰਦੇ ਹਨ, ਉੱਥੇ ਇਹ ਸਮਝਣਾ ਵੀ ਉਚਿਤ ਹੋਵੇਗਾ ਕਿ ਕਈ ਵਾਰ ਤੁਹਾਡੇ ਨਾਲ ਕੁਝ ਸੋਚਣ ਅਤੇ ਉਹ ਇੱਛਾ ਪੂਰੀ ਹੋਣ ਵਿੱਚ ਸਮੇਂ ਦਾ ਵਕਫ਼ਾ ਇੰਨਾ ਹੋ ਜਾਂਦਾ ਹੈ ਕਿ ਤੁਸੀਂ ਇਹ ਵੀ ਭੁੱਲ ਚੁੱਕੇ ਹੁੰਦੇ ਹੋ ਕਿ ਤੁਸੀਂ ਪਹਿਲਾਂ ਕਦੇ ਅਜਿਹੀ ਕੋਈ ਇੱਛਾ ਕੀਤੀ ਸੀ ਕਈ ਵਾਰ ਇਹ ਵਕਫਾ ਸਾਲਾਂ ਦਾ ਹੁੰਦਾ ਹੈ ਤੇ ਕਈ ਵਾਰ ਇਹ ਜਨਮਾਂ ਦਾ ਵੀ ਹੋ ਸਕਦਾ ਹੈ
ਇਸ ਕਾਰਨ ਬਹੁਤੀ ਵਾਰ ਅਸੀਂ ਵਾਪਰ ਰਹੀਆਂ ਘਟਨਾਵਾਂ ਦੀ ਲੜੀ ਨੂੰ ਨਹੀਂ ਸਮਝ ਸਕਦੇ ਪਰ ਜੇ ਤੁਸੀਂ ਦੇਖੋਗੇ ਕਿ ਇਹ ਤੁਹਾਡੀਆਂ ਸੋਚਾਂ ਹੀ ਹਨ ਜਿਹੜੀਆਂ ਤੁਹਾਨੂੰ ਅਤੇ ਤੁਹਾਡੇ ਜੀਵਨ ਨੂੰ ਸਿਰਜ ਰਹੀਆਂ ਹਨ ਇਹੀ ਸੋਚਾਂ ਤੁਹਾਡਾ ਨਰਕ ਅਤੇ ਸਵਰਗ ਸਿਰਜ ਰਹੀਆਂ ਹਨ
ਇਹੀ ਸੋਚਾਂ ਤੁਹਾਡੇ ਦੁੱਖ-ਦਰਦ ਦਾ ਕਾਰਨ ਬਣਦੀਆਂ ਹਨ ਅਤੇ ਉਹੀ ਤੁਹਾਡੇ ਲਈ ਖੁਸ਼ੀਆਂ ਲਿਆਉਂਦੀਆਂ ਹਨ ਇਹੀ ਸੋਚਾਂ ਕਾਰਨ ਤੁਹਾਡੀ ਜ਼ਿਦੰਗੀ ਵਿਚ ਕੁੱਝ ਗਲਤ ਵਾਪਰਦਾ ਹੈ ਤੇ ਇਹੀ ਸੋਚਾਂ ਕਾਰਨ ਚੰਗਾ ਵਾਪਰਦਾ ਹੈ ਇਸ ਕਾਰਨ ਹਮੇਸ਼ਾ ਸਕਾਰਾਤਮਕ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ ਨਕਾਰਾਤਮਕ ਸੋਚ ਨਾਂਹ-ਪੱਖੀ ਗੱਲਾਂ ਨੂੰ ਸੱਦਾ ਦਿੰਦੀ ਹੈ ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਦੀ ਜ਼ਿੰਦਗੀ ਸਾਡੀ ਬਣ ਜਾਂਦੀ ਹੈ ਸਾਡੀ ਸੋਚ ਸਾਨੂੰ ਚਲਾ ਰਹੀ ਹੈ ਨਕਾਰਾਤਮਕ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਸਕਾਰਾਤਮਕ ਸੋਚ ਬਣਾਉਣ ਨਾਲ ਸਾਡਾ ਪੂਰਾ ਸੰਸਾਰ ਹੀ ਬਦਲ ਜਾਵੇਗਾ ਜ਼ਰਾ ਦ੍ਰਿਸ਼ਟੀ ਬਦਲਕੇ ਤਾਂ ਵੇਖੋ
ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੋ- 98723-14380