Life - Sach Kahoon Punjabi
Donkey Route USA: ਪੈਸੇ ਤੋਂ ਵੱਡੀ ਹੈ ਜ਼ਿੰਦਗੀ
Donkey Route USA: ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਅਮਰੀਕਾ ਜਾਣ ਲਈ ਗੈਰ-ਕਾਨੂੰਨੀ ਤਰੀਕੇ ਵਰਤਣ ਦਾ ਰੁਝਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਇੱਕ ਪੰਜਾਬੀ ਗਾਇਕ ਦੀ ਗ੍ਰਿਫਤਾਰੀ ਨਾਲ ਇੱਕ ਵਾਰ ਫਿਰ ਸਾਹਮਣੇ ਆਇਆ ਹੈ ਕਿ ਉਹ ਗਾਇਕ ਅਮਰੀਕਾ ਭੇਜਣ ਲਈ 50 ਲੱਖ ਰੁਪਏ ਲੈ ਰਿਹਾ ਸੀ ਉਹ ਵੀ ਡੰਕੀ ਦੇ ਭਾਵ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦਾਂ ਪਾਰ ਕਰਵਾ ਕੇ ਬੜੀ ਹੈਰਾਨੀ ਦੀ ਗੱਲ ਹੈ ਕਿ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ, ਜ਼ਮੀਨ-ਜਾਇਦਾਦ ਵੇਚ ਕੇ ਸਰਹੱਦਾਂ ਪਾਰ ਕਰਨ ਦੇ ਖ਼ਤਰੇ ਮੁੱਲ ਲਏ ਜਾ ਰਹੇ ਹਨ ਪਤਾ ਨਹੀਂ ਕਿੰਨੇ ਗੱਭਰੂ ਤੇ ਮੁਟਿਆਰਾਂ ਮਾਰੂਥਲਾਂ ਜਾਂ ਸਮੁੰਦਰਾਂ ਨੂੰ ਪਾਰ ਕਰਨ ਵੇਲੇ ਜਾਨਾਂ ਗੁਆ ਚੁੱਕੇ ਹਨ। Donkey Route USA
Read This : ਡੰਕੀ ਰੂਟ ਨਾਲ ਜੁੜੇ ਸੰਕਟ ਅਤੇ ਦਰਦ ਨੂੰ ਕੌਣ ਸੁਣੇਗਾ?
ਬੇਸ਼ੱਕ ਡੰਕੀ ਦਾ ਧੰਦਾ ਕਰਨ ਵਾਲਿਆਂ ਖਿਲਾਫ ਕਾਰਵਾਈ ਜ਼ਰੂਰੀ ਹੈ ਪਰ ਇਹ ਗੱਲ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੋਚਣੀ ਪੈਣੀ ਹੈ ਕਿ ਜ਼ਿੰਦਗੀ ਨਾਲੋਂ ਕੋਈ ਵੀ ਚੀਜ਼ ਵੱਡੀ ਨਹੀਂ ਹੈ ਮਾਪਿਆਂ ਨੂੰ ਵੀ ਪਤਾ ਹੈ ਕਿ ਉਹਨਾਂ ਦਾ ਬੱਚਾ ਡੰਕੀ ਰਾਹੀਂ ਜਾ ਰਿਹਾ ਹੈਂ ਅਸਲ ’ਚ ਲੋਕਾਂ ਦੀ ਧਾਰਨਾ ਬਣ ਗਈ ਹੈ ਕਿ ਬਹੁਤ ਸਾਰੇ ਪਹੁੰਚ ਗਏ ਹਨ ਤੇ ਜਾ ਵੀ ਰਹੇ ਹਨ ਇਸ ਸੰਕਟ ਦਾ ਹੱਲ ਸਿਰਫ ਕਾਨੂੰਨ ਵਿਵਸਥਾ ਨਾਲ ਨਹੀਂ ਸਗੋਂ ਸੋਚ ਬਦਲਣ ਨਾਲ ਵੀ ਹੋਣਾ ਹੈ ਇਸ ਹਕੀਕਤ ਨੂੰ ਮੰਨਣ ’ਚ ਝਿਜਕ ਨਹੀਂ ਹੋਣੀ ਚਾਹੀਦੀ ਕਿ ਦੇਸ਼ ਅੰਦਰ ਵੀ ਰੁਜ਼ਗਾਰ ਦੇ ਮੌਕੇ ਹਨ, ਸਿਰਫ ਘੱਟ ਨੌਕਰੀਆਂ ਵੇਖ ਕੇ ਹੀ ਨਿਰਾਸ਼ ਨਹੀਂ ਹੋਣਾ ਚਾਹੀਦਾ ਮਿਹਨਤੀ ਵਿਅਕਤੀ ਹਰ ਜਗ੍ਹਾ ਸਫ਼ਲ ਹੋ ਸਕਦਾ ਹੈ। Donkey Route USA
ਸੱਚਮੁੱਚ ਜੀਵਨ ਬਹੁਤ ਸੋਹਣਾ ਤੇ ਜਿਉਣ ਲਾਇਕ ਹੈ
ਇਸ ਸੰਸਾਰ ਵਿਚ ਜੋ ਵੀ ਆਇਆ ਹੈ ਉਸ ਨੂੰ ਕਦੇ ਨਾ ਕਦੇ ਤਾਂ ਜਾਣਾ ਹੀ ਹੋਵੇਗਾ। ਇਹੀ ਸੰਸਾਰ ਦੀ ਰੀਤ ਹੈ। ਜਿਸ ਨੂੰ ਅਸੀਂ ਜਾਣਦੇ ਹੋਏ ਵੀ ਮੰਨਦੇ ਕਿੱਥੇ ਹਾਂ! ਕਿਸਮਤ ਅਤੇ ਪੁਰਸ਼ਾਰਥ ਦੇ ਜ਼ਰੀਏ ਜੋ ਕੁਝ ਵੀ ਅਸੀਂ ਭੌਤਿਕ ਦ੍ਰਿਸ਼ਟੀ ਨਾਲ ਜੋੜਦੇ ਹਾਂ, ਇੱਥੇ ਹੀ ਰਹਿ ਜਾਂਦਾ ਹੈ। ਸਾਡੇ ਕਰਮਾਂ ਦਾ ਲੇਖਾ-ਜੋਖਾ ਸਿਰਫ਼ ਕੁਝ ਸਮੇਂ ਤੱਕ ਜ਼ਮਾਨਾ ਯਾਦ ਰੱਖਦਾ ਹੈ। ਅਜਿਹੇ ’ਚ ਇਹ ਹੈਰਾਨੀ ਦਾ ਵਿਸ਼ਾ ਹੈ ਕਿ ਅਸੀਂ ਆਪਣੇ ਚੇਤਨ ਅਤੇ ਅਵਚੇਤਨ ਮਨ ਵਿਚ ਇਸ ਕੌੜੇ ਸੱਚ ਨੂੰ ਸਵੀਕਾਰ ਨਹੀਂ ਕਰਦੇ। ਹੋਰ… ਹੋਰ… ਹੋਰ ਦੀ ਇੱਛਾ ਦੇ ਚੱਲਦਿਆਂ ਅਸੀਂ ਜੀਵਨ (Life) ਦੇ ਅਸਲ ਅਨੰਦ ਤੋਂ ਵਾਂਝੇ ਹੋ ਜਾਂਦੇ ਹਾਂ। ਬਚਪਨ ’ਚ ਸੁਣਦੇ ਸੀ ਕਿ ‘ਸਭ ਠਾਠ ਪਿਆ ਰਹਿ ਜਾਵੇਗਾ ਜਦੋਂ ਲੱਦ ਚੱਲੇਗਾ ਬੰਜਾਰਾ’ ਪਰ ਇਸ ਦੇ ਗੂੜ੍ਹ ਅਰਥ ਕਦੇ ਸਮਝ ਨਹੀਂ ਆਏ।
ਇਸ ਤੋਂ ਵੱਡਾ ਸੱਚ ਕੋਈ ਨਹੀਂ | Life
ਜੀਵਨ ਭਰ ਅਸੀਂ ਮੋਹ, ਮਾਇਆ, ਮਮਤਾ, ਈਰਖ਼ਾ ਅਤੇ ਲੋਭ ’ਚ ਜਕੜੇ ਹੋਏ ਸਾਹ-ਦਰ-ਸਾਹ ਮੌਤ ਦੇ ਨਜ਼ਦੀਕ ਜਾਂਦੇ ਹਾਂ। ਪਰ ਅਜਿਹਾ ਨਹੀਂ ਹੁੰਦਾ ਕਿ ਜ਼ਿੰਦਗੀ ਦੇ ਸਫਰ ’ਚ ਅਸੀਂ ਕਿਸੇ ਜਕੜ ਤੋਂ ਮੁਕਤ ਹੋਣ ਦੀ ਮਾਨਸਿਕਤਾ ਨੂੰ ਧਾਰਨ ਕਰੀਏ। ਇਹੀ ਕਾਰਨ ਹੈ ਕਿ ਲਗਾਤਾਰ ਜੀਵਨ (Life) ਦੀ ਘਟਦੀ ਉਮਰ ਦੇ ਬਾਵਜੂਦ ਅਸੀਂ ਸੰਸਾਰਿਕ ਪਦਾਰਥਾਂ ਪ੍ਰਤੀ ਖਿੱਚ ਦਾ ਤਿਆਗ ਨਹੀਂ ਕਰ ਪਾਉਂਦੇ। ਵੱਖ-ਵੱਖ ਧਰਮਾਂ ’ਚ ਵੱਖ-ਵੱਖ ਧਾਰਨਾਵਾਂ ਹਨ ਚਾਹੇ ਕਿੰਨਾ ਵੀ ਵਿਚਾਰਾਂ ਦਾ ਫ਼ਰਕ ਰੱਖਦੇ ਹੋਣ, ਪਰ ਇਸ ਤੋਂ ਵੱਡਾ ਸੱਚ ਕੋਈ ਨਹੀਂ ਹੈ ਕਿ ਇਹ ਜੀਵਨ ਮੌਤ ਦੀ ਅਮਾਨਤ ਹੈ। ਜਿਸ ਨੂੰ ਇੱਕ ਨਾ ਇੱਕ ਦਿਨ ਸਾਨੂੰ ਵਾਪਸ ਕਰਨਾ ਹੀ ਹੋਵੇਗਾ।
ਅਸੀਂ ਆਪਣੇ ਹੁਣ ਤੱਕ ਦੇ ਤਜ਼ਰਬਿਆਂ ਤੋਂ ਇਹ ਜਾਣਿਆ ਹੈ ਕਿ ਜੋ ਵੀ ਇਸ ਦੁਨੀਆ ਤੋਂ ਗਿਆ, ਉਸ ਨੂੰ ਕਾਲ ਦੇ ਪ੍ਰਵਾਹ ’ਚ ਵਹਿਣਾ ਹੀ ਪਿਆ। ਸ੍ਰਿਸ਼ਟੀ ਦੇ ਉਦੈ ਤੋਂ ਲੈ ਕੇ ਅੱਜ ਤੱਕ ਨਾ ਜਾਣੇ ਕਿੰਨੇ ਧੁਰੰਦਰ ਆਏ ਅਤੇ ਚਲੇ ਗਏ। ਕੋਈ ਕਿੰਨਾ ਹੀ ਮਹਾਨ ਹੋਇਆ, ਆਖਰਕਾਰ ਮਰਹੂਮਾਂ ਦੀ ਭੀੜ ’ਚ ਗੁਆਚ ਕੇ ਰਹਿ ਗਿਆ। ਕਿਹਾ ਜਾਂਦਾ ਹੈ ਕਿ ਰਾਜਾ ਰਾਣਾ ਛਤਰਪਤੀ ਹਥਿਆਨ ਕੇ ਅਸਵਾਰ, ਮਰਨਾ ਸਭਕੋ ਏਕ ਇੱਕ ਦਿਨ ਆਪਣੀ-ਆਪਣੀ ਬਾਰ, ਪਰ ਨਾ ਜਾਣੇ ਕਿਉਂ ਅਸੀਂ ਸਮਝ ਲੈਂਦੇ ਹਾਂ ਕਿ ਇਹ ਪੰਗਤੀਆਂ ਸ਼ਾਇਦ ਸਾਡੇ ਲਈ ਨਹੀਂ ਹਨ। ਦਰਅਸਲ ਇਹੀ ਭਰਮ ਹੈ, ਜੋ ਲਗਭਗ ਲਾਇਲਾਜ ਹੈ। ਹਾਲਾਂਕਿ ਜੀਵਨ ’ਚ ਅਨੇਕਾਂ ਸ਼ਖਸੀਅਤਾਂ ਦੀ ਅੰਤਿਮ ਯਾਤਰਾ ’ਚ ਸ਼ਾਮਲ ਹੋਣ ਦਾ ਮੌਕਾ ਜ਼ਰੂਰ ਮਿਲਦਾ ਰਿਹਾ। ਪਰ ਵੈਰਾਗ ਦੀ ਭਾਵਨਾ ਵੀ ਸ਼ਮਸਾਨ ਦੀ ਚੌਖਟ ਤੋਂ ਨਿੱਕਲ ਕੇ ਨਾ ਜਾਣੇ ਕਿੱਥੇ ਗੁਆਚ ਜਿਹੀ ਜਾਂਦੀ ਹੈ!
ਮਾਨਸਿਕਤਾ | Life
ਅੱਜ-ਕੱਲ੍ਹ ਤਾਂ ਵਪਾਰ-ਕਾਰੋਬਾਰ ਦੇ ਨਾਲ-ਨਾਲ ਦੁਨੀਆਦਾਰੀ ਦੀਆਂ ਗੱਲਾਂ ਸ਼ਮਸ਼ਾਨ ’ਚ ਵੀ ਹੁੰਦੀਆਂ ਨਜ਼ਰ ਆਉਂਦੀਆਂ ਹਨ। ਕਿਤੇ-ਕਿਤੇ ਤਾਂ ਸੋਗ ਸਭਾਵਾਂ ’ਚ ਨਵੇਂ-ਨਵੇਂ ਰਿਸ਼ਤਿਆਂ ਦੇ ਪ੍ਰਸਤਾਵਾਂ ਦੀ ਪਿੱਠਭੂਮੀ ਵੀ ਤਿਆਰ ਹੁੰਦੀ ਦੇਖੀ ਗਈ ਹੈ। ਉਂਜ ਇਹ ਬਹੁਤ ਸੁਭਾਵਿਕ ਹੈ ਕਿ ਸਮੇਂ ਦੇ ਨਾਲ-ਨਾਲ ਆਦਮੀ ਦੀ ਮਨੋਸਥਿਤੀ ’ਚ ਵੀ ਵਿਆਪਕ ਬਦਲਾਅ ਦਿਖਾਈ ਦੇਵੇ। ਇੱਕ ਸਮੇਂ ਤੋਂ ਬਾਅਦ ਮੌਤ ਨੂੰ ਸੱਚ ਦੇ ਰੂਪ ’ਚ ਸਵੀਕਾਰ ਕਰਨ ਦੀ ਮਾਨਸਿਕਤਾ ਵੀ ਬਹੁਤ ਸੁਭਾਵਿਕ ਹੈ। ਪਰ ਇਹ ਡੂੰਘੀ ਹੈਰਾਨੀ ਦਾ ਵਿਸ਼ਾ ਹੈ ਕਿ ਇਸ ਤਸਵੀਰ ’ਚ ਅਸੀਂ ਆਪਣੇ-ਆਪ ਨੂੰ ਨਹੀਂ ਦੇਖਦੇ ਸਗੋਂ ਹੋਰਾਂ ਨੂੰ ਦੇਖਦੇ ਹਾਂ। ਜੀਵਨ ਭਰ ‘ਤੇਰਾ-ਮੇਰਾ’ ਕਰਨ ਤੋਂ ਬਾਅਦ ਆਖ਼ਰ ਅੰਤ ’ਚ ਸਾਨੂੰ ਹਾਸਲ ਕੀ ਹੁੰਦਾ ਹੈ?
ਪਰ ਅਸੀਂ ਹਾਂ ਕਿ ਜੀਵਨ ਭਰ ਜਾਣੇ ਕਿਵੇਂ-ਕਿਵੇਂ ਦੇ ਭਰਮ ਪਾਲ ਲੈਂਦੇ ਹਾਂ ਅਤੇ ਫਾਲਤੂ ਦਾ ਸੰਤਾਪ ਹੰਢਾਉਂਦੇ ਹਾਂ। ਇਨ੍ਹਾਂ ਤਮਾਮ ਸੰਦਰਭਾਂ ’ਚ ਜੇਕਰ ਅਸੀਂ ਸਕੂਨ ਦੇ ਨਾਲ ਜੀਵਨ ਜਿਊਣਾ ਚਾਹੀਏ ਤਾਂ ਬੇਸ਼ੱਕ ਅਸੀਂ ਜੀਅ ਸਕਦੇ ਹਾਂ। ਪਰ ਇਸ ਲਈ ਸਾਨੂੰ ਆਪਣੀਆਂ ਇੱਛਾਵਾਂ ਦੀ ਸੀਮਾ-ਰੇਖਾ ਖਿੱਚਣੀ ਹੋਵੇਗੀ। ਦਰਅਸਲ ਵਰਤਮਾਨ ਭੌਤਿਕਵਾਦੀ ਦੌਰ ’ਚ ਬੇਲੋੜੀਆਂ ਇੱਛਾਵਾਂ ਤਮਾਮ ਸਮੱਸਿਆਵਾਂ ਦੀ ਜੜ੍ਹ ਹਨ। ਨਿਸ਼ਚਿਤ ਤੌਰ ’ਤੇ ਜਦੋਂ ਅਸੀਂ ਇੱਛਾਵਾਂ ਨੂੰ ਸੀਮਿਤ ਕਰ ਲਵਾਂਗੇ ਉਦੋਂ ਬਹੁਤ ਹੀ ਸੁਭਾਵਿਕ ਤੌਰ ’ਤੇ ਮਾਇਆ, ਮਮਤਾ, ਮੋਹ ਤੇ ਲੋਭ ਤੋਂ ਸਦਾ ਮੁਕਤੀ ਪ੍ਰਾਪਤ ਕਰ ਲਵਾਂਗੇ। ਇਸ ਦੇ ਨਾਲ-ਨਾਲ ਲਾਲਚ ਅਤੇ ਈਰਖ਼ਾ ਦੀ ਭਾਵਨਾ ਤੋਂ ਸਦਾ ਲਈ ਮੁਕਤ ਹੋ ਕੇ ਨਿਰਮਲ-ਨਿਰਵਿਕਾਰੀ ਜੀਵਨ ਦਾ ਅਨੰਦ ਲੈ ਸਕਾਂਗੇ। ਬੇਸ਼ੱਕ ਅਜਿਹੀ ਸਥਿਤੀ ’ਚ ਆ ਜਾਣ ’ਤੇ ਮੌਤ ਵੀ ਉਤਸਵ ਦਾ ਰੂਪ ਧਾਰਨ ਕਰ ਲੈਂਦੀ ਹੈ।
ਇੱਛਾਵਾਂ ਦੀ ਇੱਕ ਨਿਸ਼ਚਿਤ ਸੀਮਾ ਰੇਖਾ
ਅਧਿਆਤਮਿਕ ਦ੍ਰਿਸ਼ਟੀ ਨਾਲ ਵੀ ਇਸ ਤੱਥ ਨੂੰ ਸਵੀਕਾਰਿਆ ਜਾਂਦਾ ਹੈ ਕਿ ‘ਚਾਹ (ਇੱਛਾ) ਗਈ ਚਿੰਤਾ ਮਿਟੀ ਮਨਵਾ ਬੇਪਰਵਾਹ’, ਪਰ ਚੰਚਲ ਮਨ ਦੀ ਚਾਹਤ ਕੁਝ ਇਸ ਕਦਰ ਪਰਵਾਨ ਚੜ੍ਹਦੀ ਹੈ ਕਿ ਸੰਸਾਰ ਭਰ ਦੀ ਦੌਲਤ ਨਾਲ ਵੀ ਢਿੱਡ ਨਹੀਂ ਭਰਦਾ। ਹੋਰ ਜ਼ਿਆਦਾ, ਹੋਰ ਜਿਆਦਾ ਦੀ ਚਾਹਤ ਕਦੇ ਸਕੂਨ ਨਾਲ ਬੈਠਣ ਨਹੀਂ ਦਿੰਦੀ। ਅਜਿਹੇ ’ਚ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੀਆਂ ਇੱਛਾਵਾਂ ਦੀ ਇੱਕ ਨਿਸ਼ਚਿਤ ਸੀਮਾ ਰੇਖਾ ਖਿੱਚ ਕੇ ਚੱਲੀਏ। ਅਜਿਹਾ ਕਰਨ ’ਤੇ ਹੀ ਅਸੀਂ ਜੋ ਕੁਝ ਸਾਡੇ ਕੋਲ ਹੈ ਉਸ ਨੂੰ ਭਰਪੂਰ ਮੰਨ ਕੇ ਦੇਵ ਦੁਰਲੱਭ ਮਾਨਵ ਭਵ ਨੂੰ ਸਾਰਥਿਕ ਸਿੱਧ ਕਰ ਸਕਾਂਗੇ। ਸੱਚਮੁੱਚ ਜੀਵਨ ਬਹੁਤ ਸੁੰਦਰ ਹੈ ਅਤੇ ਜਿਉਣ ਲਾਇਕ ਵੀ ਹੈ। ਅਸਲ ਸਵਾਲ ਇਹ ਹੈ ਕਿ ਅਸੀਂ ਮਨ ਦੀ ਇੱਛਾ ਨੂੰ ਰੋਕ ਕੇ ਜੀਵਨ ਦੇ ਰੰਗ ’ਚ ਰਚ-ਮਿਚ ਜਾਈਏ। ਅਜਿਹਾ ਕਰਨ ’ਤੇ ਅਸੀਂ ਧਰਤੀ ’ਤੇ ਸਵਰਗ ਉਤਾਰ ਸਕਦੇ ਹਾਂ।
ਰਾਜਿੰਦਰ ਬਜ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਜ਼ਿੰਦਗੀ ਨੌਕਰੀ ਨਾਲੋਂ ਜ਼ਿਆਦਾ ਕੀਮਤੀ
ਦੇਸ਼ ਦੀ ਜਵਾਨੀ ਇੱਕ ਵਾਰ ਫਿਰ ਖੁਦਕੁਸ਼ੀਆਂ ਦੀ ਗ੍ਰਿਫ਼ਤ ’ਚ ਹੈ ਖਾਸ ਕਰਕੇ ਕੋਟਾ ਸ਼ਹਿਰ ਦਾ ਨਾਂਅ ਚਰਚਾ ’ਚ ਹੈ ਜਿੱਥੇ ਇੱਕ ਮਹੀਨੇ ’ਚ 20 ਤੋਂ ਜ਼ਿਆਦਾ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ ਬੀਤੇ ਦਿਨੀਂ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਨੋਟ ’ਚ ਆਪਣੇ ਮਾਪਿਆਂ ਨੂੰ ਸੰਬੋਧਨ ਕਰਕੇ ਦੱਸਿਆ ਹੈ। ਕਿ ਉਹ ਜੇਈਈ ਨਹੀਂ ਕਰ ਸਕਦੀ ਤੇ ਖੁਦਕੁਸ਼ੀ ਹੀ ਉਸ ਲਈ ਆਖਰੀ ਹੱਲ ਹੈ ਇਹ ਘਟਨਾ ਹੌਲਨਾਕ ਤੇ ਚਿੰਤਾਜਨਕ ਹੈ ਅਸਲ ’ਚ ਇਹ ਸਿੱਖਿਆ ਤੇ ਰੁਜ਼ਗਾਰ ਦੇ ਆਪਸੀ ਸਬੰਧਾਂ ’ਚ ਆਏ ਵਿਗਾੜ ਦਾ ਨਤੀਜਾ ਹੈ ਵਿਦਿਆਰਥੀਆਂ ਉੱਪਰ ਮਾਤਾ-ਪਿਤਾ ਦਾ ਇੰਨਾ ਜ਼ਿਆਦਾ ਦਬਾਅ ਹੈ। ਕਿ ਉਹ ਬੱਚੇ ਤੋਂ ਗੈਰ-ਜ਼ਰੂਰੀ ਆਸਾਂ ਰੱਖਦੇ ਹਨ ਦੂਜੇ ਪਾਸੇ ਮੁਕਾਬਲੇਬਾਜ਼ੀ ਦਾ ਦੌਰ ਇੰਨਾ ਸਖ਼ਤ ਹੈ ਕਿ ਕਾਬਲ ਤੋਂ ਕਾਬਲ ਵਿਦਿਆਰਥੀ ਵੀ ਉੱਪਰਲੇ ਰੈਂਕ ਤੋਂ ਰਹਿ ਜਾਂਦੇ ਹਨ। (Suicide)
ਲਾਲੂ ਤੋਂ ED ਦੀ 10 ਘੰਟੇ ਪੁੱਛਗਿੱਛ… ਰਾਤ 9 ਵਜੇ ਛੱਡਿਆ, Land For Job Case ’ਚ ਪੁੱਛੇ 50 ਤੋਂ ਵੀ ਜ਼ਿਆਦਾ ਸ…
ਇਹ ਮਸਲਾ ਸਿਰਫ਼ ਕਿਸੇ ਸਰਕਾਰੀ ਫੈਸਲੇ ਨਾਲ ਹੀ ਹੱਲ ਨਹੀਂ ਹੋਣਾ ਸਗੋਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ। ਜੇਕਰ ਕੋਈ ਬੱਚਾ ਡਾਕਟਰ ਜਾਂ ਇੰਜੀਨੀਅਰ ਨਹੀਂ ਬਣੇਗਾ ਤਾਂ ਜ਼ਿੰਦਗੀ ਬੇਮਤਲਬ ਨਹੀਂ ਹੋ ਜਾਂਦੀ ਰੁਜ਼ਗਾਰ ਤੇ ਜ਼ਿੰਦਗੀ ਜਿਉਣ ਦੇ ਹੋਰ ਵੀ ਬਹੁਤ ਰਸਤੇ ਹਨ ਸ਼ਾਨਦਾਰ ਨੌਕਰੀ/ਪੈਕੇਜ ਨਾਲੋਂ ਜ਼ਿੰਦਗੀ ਕਿਤੇ ਜ਼ਿਆਦਾ ਕੀਮਤੀ ਤੇ ਸਕੂਨ ਭਰੀ ਹੈ ਬੱਚਿਆਂ ਨੂੰ ਇਹ ਸਮਝਣਾ ਪਵੇਗਾ। ਕਿ ਦੇਸ਼ ਅੰਦਰ ਖੁਸ਼ਹਾਲ ਕਿਸਾਨ, ਖੁਸ਼ਹਾਲ ਦੁਕਾਨਦਾਰ, ਖੁਸ਼ਹਾਲ ਵਪਾਰੀ ਅਤੇ ਖੁਸ਼ਹਾਲ ਅਧਿਆਪਕ ਵੀ ਹਨ। ਬਹੁਤ ਸਾਰੀਆਂ ਮਿਸਾਲਾਂ ਹਨ ਜਦੋਂ ਇੰਜੀਨੀਅਰ/ਡਾਕਟਰ ਨਾ ਬਣ ਸਕੇ ਵਿਦਿਆਰਥੀ ਹੋਰਨਾਂ ਖੇਤਰਾਂ ’ਚ ਦੂਜਿਆਂ ਲਈ ਪ੍ਰੇਰਨਾ ਸਰੋਤ ਬਣੇ ਮਾਪਿਆਂ ਨੂੰ ਵੀ ਚਾਹੀਦਾ ਹੈ, ਕਿ ਉਹ ਬੱਚਿਆਂ ਦੀ ਜ਼ਿੰਦਗੀ ਨੂੰ ਪਹਿਲ ਦੇਣ ਤੇ ਉਨ੍ਹਾਂ ’ਤੇ ਗੈਰ-ਜ਼ਰੂਰੀ ਦਬਾਅ ਨਾ ਪਾਉਣ ਨਿਰਾਸ਼ਾ ਦੀ ਹਾਲਤ ’ਚ ਮਾਂ-ਬਾਪ ਬੱਚੇ ਦਾ ਸਾਥ ਦੇਣ ਤੇ ਉਸ ਦੇ ਅੰਦਰ ਆਸ਼ਾਵਾਦੀ ਸੋਚ ਭਰਨ। (Suicide)
ਜ਼ਿੰਦਗੀ ਖੋਂਹਦਾ ਪ੍ਰਦੂਸ਼ਣ
ਅੱਜ ਦੀ ਸਭ ਤੋਂ ਵੱਡੀ ਲੋੜ ਵਾਤਾਵਰਨ ਦੀ ਸੁਰੱਖਿਆ ਹੈ । ਵਾਤਾਵਰਨ ਦਾ ਪ੍ਰਦੂਸ਼ਣ ਦੇਸ ਦਾ ਹੀ ਨਹੀਂ ਬਲਕਿ ਸੰਸਾਰਕ ਸੰਕਟ ਹੈ। ਧਰਤੀ, ਹਵਾ ਆਦਿ ਸਾਡੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਮੁੱਖ ਸੋਮਿਆਂ ਨੂੰ ਹੀ ਅਸੀਂ ਆਪਣੀ ਜੀਵਨਸ਼ੈਲੀ ਦੇ ਨਾਲ ਬਰਾਬਾਦ ਤੇ ਖ਼ਤਮ ਕਰ ਰਹੇ ਹਾਂ। ਇਸ ਮੁਸ਼ਕਿਲ ਸਮੱਸਿਆ ਦੇ ਹੱਲ ਲਈ ਜੀ-ਤੋੜ ਕੋਸ਼ਿਸ਼ ਵੀ ਕੀਤੀਆਂ ਜਾ ਰਹੀਆਂ ਹਨ। ਸੰਸਾਰਕ ਪੱਧਰ ’ਤੇ ਸੰਮੇਲਨ ਤੇ ਗੋਸ਼ਟੀਆਂ ਹੁੰਦੀਆਂ ਹਨ। ਵੱਡੀਆਂ ਯੋਜਨਾਵਾਂ ਬਣਦੀਆਂ ਹਨ, ਪਰ ਸਮੱਸਿਆ ਹੱਲ ਨਹੀਂ ਹੋ ਰਹੀ। ਮਨੁੱਖ ਦੀ ਸਿਹਤ ਖਤਰੇ ਵਿੱਚ ਪੈ ਗਈ ਹੈ। ਇਸ ਦੇ ਮੁਕੰਮਲ ਪ੍ਰਬੰਧ ਤਾਂ ਜਦੋਂ ਕਦੋਂ ਹੋਣਗੇ। (Pollution)
ਇਹ ਵੀ ਪੜ੍ਹੋ : SYL ਬਾਰੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਫਿਰ ਹੋਣਗੇ ਇਕੱਠੇ
ਪਰ ਸਾਨੂੰ ਪਰਿਵਾਰਕ ਪੱਧਰ ’ਤੇ ਇਸ ਪਾਸੇ ਸੋਚ ਕੇ ਵਰਤਾਓ ਕਰਨਾ ਚਾਹੀਦਾ ਹੈ ਜਿਵੇਂ ਕਿ ਜਿੱਥੋਂ ਤੱਕ ਸੰਭਵ ਹੋਵੇ ਸਕੂਟਰ ਦੀ ਥਾਂ ਸਾਈਕਲ ਦੀ ਵਰਤੋਂ ਕਰਨਾ। ਰਸਾਇਣਕ ਖਾਦ ਦੀ ਵਰਤੋਂ ਨਾ ਕਰਨਾ। ਜੀਵ-ਜੰਤੂ ਮਾਰਨ ਲਈ ਰਸਾਇਣਾਂ ਦੀ ਵਰਤੋਂ ਨਾ ਕਰਨਾ ਭੋਜਨ ਸਮੱਗਰੀ ਵਿੱਚ ਰਸਾਇਣਕ ਖਾਦ ਦੀ ਥਾਂ ਕੁਦਰਤੀ ਵਸਤੂਆਂ ਦੀ ਵਰਤੋਂ ਕਰਨਾ। ਪਲਾਸਟਿਕ ਪੋਲੀਥੀਨ ਆਦਿ ਦੀ ਵਰਤੋਂ ਘੱਟ ਕਰਨਾ। ਘਰ ਵਿੱਚ ਪਲਾਸਟਿਕ ਦੇ ਫੁੱਲ ਗੁਲਦਸਤੇ ਨਾ ਹੋਣਾ। ਫਰਿੱਜ ਆਦਿ ਵਾਤਾਵਰਨ ਦੇ ਵਿਰੁੱਧ ਸਹੂਲਤਾਂ ਦੀ ਵਰਤੋਂ ਘੱਟ ਕਰਨਾ। ਇਹ ਬਹੁਤ ਛੋਟੀਆਂ-ਛੋਟੀਆਂ ਗੱਲਾਂ ਹਨ। ਹਰ ਕੋਈ ਇਹਨਾਂ ਦਾ ਪਾਲਣ ਕਰ ਸਕਦਾ ਹੈ। ਪੱਕੇ ਇਰਾਦੇ ਨਾਲ ਜੇ ਕਰੋੜਾਂ ਲੋਕ ਪਾਲਣਾ ਕਰਨ ਲੱਗਣ ਤਾਂ ਪ੍ਰਦੂਸ਼ਣ ਦੀ ਸਮੱਸਿਆ ’ਤੇ ਇਸ ਦਾ ਬਹੁਤ ਵਧੀਆ ਅਸਰ ਪਵੇਗਾ। (Pollution)
ਸਾਡਾ ਅਤੀਤ, ਇਹ ਜੀਵਨ ਸੁਧਾਰ ਵੀ ਸਨ ਤੇ ਹਥਿਆਰ ਵੀ
ਦੋਸਤੋ ਸਮੇਂ ਹੋ-ਹੋ ਕੇ ਚਲੇ ਜਾਂਦੇ ਹਨ ਪਰ ਕਈ ਮਿੱਠੀਆਂ ਪਿਆਰੀਆਂ ਯਾਦਾਂ ਵੀ ਜ਼ਰੂਰ ਛੱਡ ਜਾਂਦੇ ਹਨ। ਜੋ ਸਾਨੂੰ ਕਿਸੇ ਨਾ ਕਿਸੇ ਸਮੇਂ ਕਿਸੇ ਤਸਵੀਰ ਨੂੰ ਵੇਖ ਕੇ ਯਾਦ ਆ ਜਾਂਦੇ ਹਨ, ਤੇ ਫਿਰ ਸੱਚੀਂ-ਮੁੱਚੀਂ ਚਲੇ ਜਾਈਦਾ ਹੈ ਬਚਪਨ ਦੇ ਦਿਨਾਂ ‘ਚ। ਬਿਲਕੁਲ ਜੀ ਇਹੀ ਸੱਭ ਕੁੱਝ ਯਾਦ ਆ ਗਿਆ ਜਦੋਂ ਦੋ ਆਹ ਤਸਵੀਰਾਂ ਜੋ ਤੁਹਾਨੂੰ ਲੇਖ ਵਿੱਚ ਦਿਸ ਰਹੀਆਂ ਹਨ ਤਸਵੀਰ ਦੇ ਰੂਪ ਵਿੱਚ ਵੇਖੀਆਂ।
ਸਾਡੇ ਪੁਰਾਤਨ ਪੰਜਾਬ ਦੀਆਂ ਯਾਦਾਂ ਨਾਲ ਇਨ੍ਹਾਂ ਤਸਵੀਰਾਂ ਦਾ ਖਾਸ ਮਹੱਤਵ ਹੈ ਅਤੇ ਇਹ ਮੇਰਾ ਸਿਰਫ ਵਾਅਦਾ ਹੀ ਨਹੀਂ ਸਗੋਂ ਪੱਕਾ ਵਿਸ਼ਵਾਸ ਹੈ ਕਿ ਮੇਰੀ ਹਮਉਮਰ ਦੋਸਤ ਇਹ ਲੇਖ ਪੜ੍ਹ ਕੇ ਤੇ ਤਸਵੀਰਾਂ ਵੇਖ ਕੇ ਆਪਣੇ ਅਤੀਤ ਵਿੱਚ ਜ਼ਰੂਰ ਗੁੰਮ ਹੋ ਜਾਣਗੇ। ਆਮ ਕਹਾਵਤ ਵੀ ਹੈ ਕਿ ਓਸ ਲਿਖਤ ਦਾ ਕੋਈ ਜ਼ਿਆਦਾ ਮਹੱਤਵ ਨਹੀਂ ਹੁੰਦਾ ਜੋ ਕਿਸੇ ਦੇ ਦਿਲ ਨੂੰ ਟੁੰਬਦੀ ਨਾ ਹੋਵੇ।
ਸੰਨ ਸੱਠ ਤੇ ਸੱਤਰ ਦੇ ਦਹਾਕਿਆਂ ਦੇ ਦਰਮਿਆਨ ਦੀਆਂ ਹਨ ਇਹ ਗੱਲਾਂ ਜਦੋਂ ਫੱਟੀਆਂ ਤੇ ਸਲੇਟਾਂ ‘ਤੇ ਸਾਡੇ ਅਧਿਆਪਕ ਸਾਨੂੰ ਪੜ੍ਹਾਇਆ ਕਰਦੇ ਸਨ। ਫੱਟੀਆਂ ‘ਤੇ ਪੂਰਨੇ ਪੁਆ ਕੇ ਓਹਨਾਂ ਦੇ ਉੱਤੇ-ਉੱਤੇ ਲਿਖਣਾ ਇਹ ਮੁਹਾਰਤ ਵਾਰ-ਵਾਰ ਦੁਹਰਾਈ ਜਾਂਦੀ ਸੀ। ਪਰ ਛਿੱਤਰ ਬਹੁਤ ਪੈਂਦੇ ਸਨ ਦੋਸਤੋ ਕਿਉਂਕਿ ਪੂਰਨਿਆਂ ‘ਤੇ ਲਿਖਣਾ ਬਹੁਤ ਔਖਾ ਹੁੰਦਾ ਸੀ ਉਨ੍ਹਾਂ ਦਿਨਾਂ ‘ਚ ਅੱਜ ਜਦੋਂ ਆਪਾਂ ਪੁੱਤਾਂ-ਪੋਤਿਆਂ ਵਾਲੇ ਹੋ ਗਏ ਹਾਂ, ਸਾਨੂੰ ਓਹ ਸਮੇਂ ਯਾਦ ਕਰ-ਕਰ ਕੇ ਹਾਸੀ ਵੀ ਬਹੁਤ ਆਉਂਦੀ ਹੈ।
ਇਸੇ ਤਰ੍ਹਾਂ ਸਲੇਟਾਂ ‘ਤੇ ਵੀ ਮਾਸਟਰ ਜੀ ਨੇ ਬੋਲ-ਬੋਲ ਕੇ ਲਿਖਾਉਣਾ ਜਾਂ ਫਿਰ ਸਾਹਮਣੇ ਬਣੇ ਬਲੈਕ ਬੋਰਡ ‘ਤੇ ਲਿਖ ਦੇਣਾ ਤੇ ਉਸ ਦੀ ਨਕਲ ਮਾਰ ਕੇ ਭਾਵ ਓਹਨੂੰ ਵੇਖ-ਵੇਖ ਕੇ ਸਲੇਟਾਂ ‘ਤੇ ਲਿਖਣਾ। ਜਿਸ ਮੇਰੇ ਵਰਗੇ ਨੂੰ ਨਕਲ ਵੀ ਨਾ ਮਾਰਨੀ ਆਉਂਦੀ ਓਹਦੀ ਫਿਰ ਸ਼ਾਮਤ ਆ ਜਾਣੀ। ਮੁਰਗਾ ਬਣਾ ਕੇ ਤੇ ਫਿਰ ਤੂਤ ਦੀ ਛਿਟੀ ਹੁੰਦੀ ਸੀ ਮਾਸਟਰ ਜੀ ਕੋਲ, ਪਤਾ ਨਹੀਂ ਫਿਰ ਕਿੱਥੇ-ਕਿੱਥੇ ਪੈਂਦੀਆਂ ਸਨ। ਦੋ ਦਿਨ ਮੰਜੇ ‘ਤੇ ਬੈਠਿਆ ਨਾ ਜਾਣਾ ਤੇ ਉੱਤੋਂ ਘਰੋਂ ਮਾਪਿਆਂ ਦਾ ਸੁਨੇਹਾ ਵੀ ਇਹੀ ਆਉਂਦਾ ਸੀ ਕਿ ਮਾਸਟਰ ਜੀ ਚੰਮ ਉਧੇੜ ਦਿਓ ਪਰ ਬੰਦਾ ਜ਼ਰੂਰ ਬਣਾ ਦਿਆ ਜੇ।
ਨਾ ਕਿ ਅਜੋਕੇ ਦੌਰ ਵਾਂਗ ਸੀ ਕਿ ਮਾਸਟਰ ਨੇ ਕਿਸੇ ਚੰਗੇ ਕੰਮ ਲਈ ਭਾਵ ਬੱਚੇ ਦੇ ਉੱਜਲ ਭਵਿੱਖ ਲਈ ਘੂਰਨਾ ਤੇ ਮਾਪਿਆਂ ਨੇ ਲਾਮ ਲਸ਼ਕਰ ਲੈ ਕੇ ਮਾਸਟਰ ਜੀ ਨੂੰ ਬੇਨਤੀ ਦੀ ਬਜਾਏ ਧਮਕੀਆਂ ਦੇਣੀਆਂ ਜਾਂ ਬਦਲੀ ਦੀਆਂ ਧਮਕੀਆਂ ਦੇਣੀਆਂ। ਜਾਂ ਅਜੋਕੇ ਦੌਰ ਵਾਂਗ ਪੜ੍ਹਾਕੂ ਮੁੰਡੇ ਹੀ ਮਾਸਟਰ ਨੂੰ ਰਾਹ ‘ਚ ਘੇਰ ਕੇ ਭੁਗਤ ਸਵਾਰ ਦਿੰਦੇ ਹਨ। ਉਨ੍ਹਾਂ ਸਮਿਆਂ ਵਿੱਚ ਇਉਂ ਨਹੀਂ ਸੀ। ਬੇਸ਼ੱਕ ਮਾਸਟਰ ਜੀ ਕਿੰਨਾ ਵੀ ਘੂਰਦੇ ਕੁੱਟਦੇ ਸਵੇਰੇ ਫਿਰ ਆ ਕੇ ਮਾਸਟਰ ਜੀ ਦੇ ਦਿਲੋਂ ਸਤਿਕਾਰ ਦੇ ਸਮੇਂ ਰਹੇ ਹਨ।
ਦਰੀ ਦੇ ਝੋਲਿਆਂ ਵਿੱਚ ਕਲਮ ਦਵਾਤ ਸਲੇਟ ਗਾਚਣੀ ਕਾਪੀਆਂ ਕਿਤਾਬਾਂ ਸਲੇਟੀਆਂ ਪਾ ਲੈਣੀਆਂ, ਕਦੇ-ਕਦੇ ਕਾਲੀ ਸਿਆਹੀ ਝੋਲੇ ਦੇ ਵਿੱਚ ਹੀ ਡੁੱਲ੍ਹ ਕੇ ਸਾਰੇ ਕਾਸੇ ਨੂੰ ਹੀ ਰੰਗ-ਬਿਰੰਗਾ ਕਰ ਦਿੰਦੀ ਸੀ। ਤੇ ਇਹੀ ਸਲੇਟਾਂ ਤੇ ਫੱਟੀਆਂ ਕਿਸੇ ਹਰਖੀ ਬੱਚਿਆਂ ਲਈ ਹਥਿਆਰ ਦਾ ਕੰਮ ਵੀ ਦਿੰਦੀਆਂ ਸਨ। ਜੋ ਝਗੜਾਲੂ ਕਿਸਮ ਦੇ ਸਿਖਾਂਦਰੂ ਸਨ ਓਹ ਕਦੇ-ਕਦੇ ਛੁੱਟੀ ਹੋਣ ‘ਤੇ ਘਰਾਂ ਨੂੰ ਜਾਂਦਿਆਂ ਲੜ ਵੀ ਪੈਂਦੇ ਸਨ, ਤੇ ਇਨ੍ਹਾਂ ਸਲੇਟਾਂ ਜਾਂ ਫੱਟੀਆਂ ਨਾਲ ਲੜਦਿਆਂ ਫੱਟੀਆਂ ਤੇ ਸਲੇਟਾਂ ਟੁੱਟ ਵੀ ਜਾਂਦੀਆਂ ਸਨ। ਪਰ ਐਸੇ ਬੱਚੇ ਬਹੁਤ ਘੱਟ ਸਨ।
ਸੋ ਦੋਸਤੋ ਗੱਲ ਤਾਂ ਸਮੇਂ-ਸਮੇਂ ਦੀ ਹੁੰਦੀ ਹੈ। ਅੱਜ ਇਹ ਫੋਟੋਆਂ ਵੇਖ ਕੇ ਬਚਪਨ ਯਾਦ ਆ ਗਿਆ। ਤੇ ਆਊਗਾ ਤੁਹਾਨੂੰ ਵੀ ਜਦੋਂ ਤੁਸੀਂ ਇਸ ਵਿਰਾਸਤੀ ਲੇਖ ਨੂੰ ਪੜ੍ਹੋਗੇ। ਇਹ ਮੈਨੂੰ ਪੱਕਾ ਯਕੀਨ ਹੈ ਇਸ ਲਈ ਆਪਾਂ ਸਭਨਾਂ ਨੂੰ ਕਦੇ-ਕਦੇ ਆਪਣੇ ਅਤੀਤ ‘ਤੇ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ, ਤਾਂ ਕਿ ਆਪਾਂ ਆਪਣੇ ਵਿਰਸੇ ਨਾਲ ਜੁੜੇ ਰਹੀਏ।
ਫਤਹਿਵੀਰ ਸਿੰਘ ਨੂੰ ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਪ੍ਰੇਮੀ ਜੱਗਾ ਸਿੰਘ ਇੰਸਾਂ ਦਾ ਕੀਤਾ ਸਨਮਾਨ
Fatehvir Singh ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਪ੍ਰੇਮੀ ਜੱਗਾ ਸਿੰਘ ਇੰਸਾਂ ਦਾ ਕੀਤਾ ਸਨਮਾਨ
ਸੰਗਰੂਰ, (ਗੁਰਪ੍ਰੀਤ ਸਿੰਘ) ਲੰਘੇ ਵਰ੍ਹੇ ਸੁਨਾਮ ਨੇੜੇ ਡੇਢ ਸੌ ਫੁੱਟ ਡੂੰਘੇ ਟੋਏ ਵਿੱਚ ਡਿੱਗੇ ਮਾਸੂਮ ਬੱਚੇ ਫਤਹਿਵੀਰ ਸਿੰਘ (Fatehvir Singh) ਨੂੰ ਬਚਾਉਣ ਲਈ ਜੀਅ ਜਾਨ ਲਾਉਣ ਵਾਲੇ ਪਿੰਡ ਸੰਗਤਪੁਰਾ ਦੇ ਡੇਰਾ ਪ੍ਰੇਮੀ ਜੱਗਾ ਸਿੰਘ ਇੰਸਾਂ ਨੂੰ ਅੱਜ ਸੰਗਰੂਰ ਵਿਖੇ ਗਣਤੰਤਰ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਭਾਜਪਾ ਆਗੂਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜਾਣਕਾਰੀ ਮੁਤਾਬਕ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਸੁੰਦਰ ਬਸਤੀ ਵਿਖੇ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਮਨਾਏ ਗਣਤੰਤਰਾ ਦਿਵਸ ਮੌਕੇ ਪ੍ਰੇਮੀ ਜੱਗਾ ਸਿੰਘ ਇੰਸਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਆਪਣੇ ਸੰਬੋਧਨ ਵਿੱਚ ਦਿਓਲ ਨੇ ਕਿਹਾ ਕਿ ਸਾਨੂੰ ਅਥਾਹ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਦਿਹਾੜੇ ਅਸੀਂ ਇੱਕ ਸੱਚੇ ਸਮਾਜ ਸੇਵੀ ਤੇ ਬਹਾਦਰ ਵਿਅਕਤੀ ਜੱਗਾ ਸਿੰਘ ਇੰਸਾਂ ਦਾ ਸਨਮਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਸਮਾਜ ਨੂੰ ਅਜਿਹੇ ਬਹਾਦਰ ਤੇ ਜੋਸ਼ੀਲੇ ਬੰਦਿਆਂ ਦੀ ਬੇਹੱਦ ਲੋੜ ਹੈ ਕਿਉਂਕਿ ਨਿੱਜਤਾ ਭਾਰੂ ਹੋਣ ਕਾਰਨ ਹਰੇਕ ਵਿਅਕਤੀ ਆਪਣੇ ਆਪ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਪਰ ਜੱਗਾ ਸਿੰਘ ਵਰਗੇ ਇਨਸਾਨ ਵੀ ਮੌਜ਼ੂਦ ਹਨ ਜਿਹੜੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਵੀ ਖ਼ਤਰੇ ਵਿੱਚ ਪੈ ਲੈਂਦੇ ਹਨ
ਉਨ੍ਹਾਂ ਕਿਹਾ ਕਿ ਬੇਸ਼ੱਕ ਫਤਿਹਵੀਰ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ ਪਰ ਇਸ ਦੇ ਬਾਵਜ਼ੂਦ ਜੱਗਾ ਸਿੰਘ ਨੇ ਜ਼ਮੀਨ ਦੇ ਸੌ ਫੁੱਟ ਹੇਠਾਂ ਜਾ ਕੇ ਮਿੱਟੀ ਪੁੱਟਦਾ ਰਿਹਾ ਅਤੇ ਕਈ ਵਾਰ ਆਕਸੀਜਨ ਦੀ ਕਮੀ ਹੋਣ ਕਾਰਨ ਜੱਗਾ ਸਿੰਘ ਨੂੰ ਹਸਪਤਾਲ ਵਿੱਚ ਵੀ ਦਾਖ਼ਲ ਕਰਵਾਉਣਾ ਪਿਆ
ਇਸ ਮੌਕੇ ਜੱਗਾ ਸਿੰਘ ਨੇ ਦੱਸਿਆ ਕਿ ਉਸਨੂੰ ਮਲਾਲ ਹੈ ਕਿ ਉਹ ਫਤਹਿਵੀਰ ਸਿੰਘ ਨੂੰ ਬਚਾਅ ਨਹੀਂ ਸੀ ਸਕਿਆ ਪਰ ਉਸ ਵੱਲੋਂ ਆਪਣੇ ਪੱਧਰ ‘ਤੇ ਪੂਰਨ ਕੋਸ਼ਿਸ਼ਾਂ ਕੀਤੀਆਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਮੌਕੇ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਭਾਜਪਾ ਆਗੂ ਜਤਿੰਦਰ ਸਿੰਘ ਕਾਲੜਾ, ਮੈਡਮ ਨੀਰੂ ਤੁੱਲੀ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
-ਪ੍ਰਧਾਨ ਮੰਤਰੀ ਨੇ ‘ਪ੍ਰੀਖਿਆ ‘ਤੇ ਚਰਚਾ 2020’ ਦੌਰਾਨ ਕੀਤਾ ਸੰਬੋਧਨ
-ਦਸਵੀਂ ਤੇ ਬਾਰ੍ਹਵੀਂ ਜਾਮਤ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਸੋਮਵਾਰ ਨੂੰ ਦੇਸ਼ ਭਰ ਦੇ ਦਸਵੀਂ ਤੇ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਅਕੈਡਮਿਕ ਸਮਾਜਿਕ ਖ਼ੇਤਰ ‘ਚ ਸੰਤੁਲਨ ਸਥਾਪਿਤ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਸਿਰਫ਼ ਪ੍ਰੀਖਿਆ ‘ਚ ਚੰਗੇ ਅੰਕ ਲੈਣਾ ਹੀ ਜ਼ਿੰਦਗੀ ਦਾ ਪੈਮਾਨਾ ਨਹੀਂ ਮੰਨਿਆ ਜਾਣਾ ਚਾਹੀਦਾ। ਸ੍ਰੀ ਮੋਦੀ ਨੇ  ਇੱਥੇ ਤਾਲਕਟੋਰਾ ਸਟੇਡੀਅਮ ‘ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ‘ਪ੍ਰੀਖਿਆ ‘ਤੇ ਚਰਚਾ 2020’ ਦੇ ਤੀਜੇ ਸੰਸਕਰਣ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ‘ਚ ਇਹ ਗੱਲ ਕਹੀ ਕਿ ਸਿਰਫ਼ ਚੰਗੇ ਅੰਕਾਂ ਨੂੰ ਜ਼ਿੰਦਗੀ ਕ’ਚ ਸਫ਼ਲਤਾ ਦਾ ਪੈਮਾਨਾ ਨਹੀਂ ਮੰਨਣਾ ਚਾਹੀਦਾ ਅਤੇ ਜ਼ਿੰਦਗੀ ‘ਚ ਅੱਗੇ ਵਧਣ ਦੇ ਕਈ ਮੌਕੇ ਹਨ। Modi
ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰੀਖਿਆ ਜ਼ਿੰਦਗੀ ਨਹੀਂ ਹੁੰਦੀ ਹੈ ਅਤੇ ਇਹ ਸਿਰਫ਼ ਇੱਕ ਪੜਾਅ ਹੈ, ਇਹੀ ਸਭ ਕੁਝ ਨਹੀਂ ਹੈ, ਜੇਕਰ ਕਿਸੇ ਬੱਚੇ ਦੇ ਚੰਗੇ ਅੰਕ ਨਹੀਂ ਆਉਂਦੇ ਤਾਂ ਇਹ ਨਾ ਸਮਝੋ ਕਿ ਦੁਨੀਆਂ ਹੀ ਲੁੱਟ ਗਈ। ਤੁਸੀਂ ਜ਼ਿੰਦਗੀ ਦੇ ਹਰ ਖ਼ੇਤਰ ‘ਚ ਜਾ ਸਕਦੇ ਹੋ। ਹੁਣ ਦੁਨੀਆਂ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹਰ ਖ਼ੇਤਰ ‘ਚ ਯਤਨ ਕੀਤੇ ਜਾ ਸਕਦੇ ਹਨ। ਸ੍ਰੀ ਮੋਦੀ ਨੇ ਬੱਚਿਆਂ ਨੂੰ ਜ਼ਿੰਦਗੀ ‘ਚ ਹਾਰ ਨਾ ਮੰਨਣ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਸਾਨੂੰ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਮਨ ‘ਚ ਜੋ ਵੀ ਨਾਕਾਰਾਤਮਕ ਗੱਲਾਂ ਆਉਂਦੀਆਂ ਹਨ ਉਹ ਜ਼ਿਆਦਾਤਰ ਬਾਹਰੀ ਕਾਰਕਾਂ ਨਾਲ ਜੁੜੀਆਂ ਹੁੰਦੀਆਂ ਹਨ।
ਪ੍ਰਧਾਨ ਮੰਤਰੀ ਨੇ ਦਿੱਤਾ ਸੰਦੇਸ਼
ਬਾਹਰੀ ਹਾਲਾਤ ਹੀ ਬੱਚਿਆਂ ਦਾ ਮੂੜ ਵਿਗਾੜਣ ਦਾ ਸਭ ਤੋਂ ਵੱਡਾ ਕਾਰਕ ਹੈ।
ਕਿਉਂਕਿ ਜਦੋਂ ਅਸੀਂ ਕਿਸੇ ਦੇ ਨਾਲ ਆਪਣੀਆਂ ਲੋੜਾਂ ਨੂੰ ਜ਼ਿਆਦਾ ਜੋੜ ਲੈਂਦੇ ਹਾਂ।
ਅਤੇ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਮੂੜ ਸਭਾਵਿਕ ਰੂਪ ‘ਚ ਵਿਗੜੇਗਾ ਹੀ।
ਇਸ ਸਥਿਤੀ ‘ਚੋਂ ਬਹਰ ਨਿੱਕਲ ਕੇ ਹੀ ਇਸ ‘ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ
ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ
ਬਚਪਨ ਵਿੱਚ ਪੱਥਰ ਦੇ ਗੀਟੇ ਤੇ ਕੱਚ ਦੇ ਬੰਟੇ ਕੋਹਿਨੂਰ ਹੀਰੇ ਜਾਪਦੇ ਹਨ। ਜੋ ਖ਼ੁਸ਼ੀ ਤੇ ਆਨੰਦ ਨਿੱਕੜਿਆਂ ਨੂੰ ਸਾਈਕਲ ਦੀ ਅੱਧੀ ਕੈਂਚੀ ਚਲਾ ਕੇ ਆਉਂਦਾ ਹੈ, ਉਹ ਮਹਿੰਗੀਆਂ ਕਾਰਾਂ ਚਲਾ ਕੇ ਵੀ ਨਹੀਂ ਆਉਂਦਾ। ਸਾਡੇ ਦਾਦੇ-ਪੜਦਾਦੇ ਆਪਣੀ ਨਿੱਕੀ ਉਮਰ ਵਿੱਚ ਜੋ ਸੱਚੀ ਖ਼ੁਸ਼ੀ ਬੋਹੜਾਂ ਤੇ ਪਿੱਪਲਾਂ ਉੱਪਰ ਕੜਕਾਲੀ ਡੰਡਾ ਖੇਡ ਕੇ ਮਾਣ ਗਏ, ਅਜੋਕਾ ਬਚਪਨ ਵੀਡੀਓ ਗੇਮਾਂ ਤੇ ਕੰਪਿਊਟਰ ਨਾਲ ਮੱਥਾ ਮਾਰਦਾ, ਉਸ ਮਸਤੀ ਲਈ ਤਰਸ ਰਿਹਾ ਹੈ।  ਅਜੋਕੇ ਤਕਨੀਕੀ ਯੁੱਗ ਨੇ ਬਚਪਨ ਦੀ ਮਸਤੀ ਘੱਟ ਕਰ ਦਿੱਤੀ ਹੈ। ਬਚਪਨ ਪਹਿਲਾਂ ਦੇ ਮੁਕਾਬਲੇ ਛੋਟਾ ਰਹਿ ਗਿਆ ਹੈ। ਤਿੰਨ ਸਾਢੇ ਤਿੰਨ ਸਾਲ ਦੇ ਬੱਚੇ ‘ਤੇ ਕਿਤਾਬੀ ਗਿਆਨ ਦੇ ਗੱਡੇ ਲੱਦ ਅਸੀਂ ਬਚਪਨ ਦਾ ਕਤਲ ਕਰਨ ਦੇ ਭਾਗੀਦਾਰ ਬਣਦੇ ਹਾਂ।
ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਬਚਪਨ ਉਸ ਜ਼ਰਖ਼ੇਜ਼ ਭੂਮੀ ਵਾਂਗ ਹੁੰਦਾ ਹੈ ਜਿਸ ਵਿੱਚ ਬਾਰਾਂਮਾਸੇ ਸਦਾਬਹਾਰ ਫੁੱਲ ਖਿੜਦੇ ਹਨ। ਬਚਪਨ ਵਿੱਚ ਹਰ ਸ਼ੈਅ ਖਿਡੌਣਾ ਜਾਪਦੀ ਹੈ। ਬਚਪਨ ਜਾਤ-ਪਾਤ, ਰੀਤੀ-ਰਿਵਾਜ਼ਾਂ ਦੇ ਪਿੰਜਰਿਆਂ ਤੋਂ ਅਜ਼ਾਦ ਹੁੰਦਾ ਹੈ। ਇਸ ਉਮਰ ਵਿੱਚ ਪੰਛੀਆਂ ਸੰਗ ਪਰਵਾਜ਼ ਭਰਨ ਦੀ ਰੀਝ ਅਤੇ ਪਰੀ ਲੋਕ ਦੇ ਸੋਨਮਈ ਸੁਫ਼ਨੇ ਬਾਲ ਮਨਾਂ ਵਿੱਚ ਉਮੜਦੇ ਹਨ। ਇਹ ਉਮਰ ਛਲ-ਕਪਟ ਤੋਂ ਨਿਰਲੇਪ ਹੁੰਦੀ ਹੈ।
ਬਚਪਨ ਇੱਕ ਅਜਿਹਾ ਖ਼ੁਸ਼ਨੁਮਾ ਪੜਾਅ ਹੁੰਦਾ ਹੈ ਕਿ ਤਮਾਮ ਉਮਰ ਮਨੁੱਖ ਮੁੜ ਬੱਚਾ ਬਣ ਜਾਣਾ ਲੋਚਦਾ ਹੈ। ਬਚਪਨ ਦੀ ਉਮਰ ਵੈਰ-ਵਿਰੋਧ ਤੇ ਈਰਖਾ ਤੋਂ ਮੁਕਤ ਮਸਤ-ਮੌਲੀ ਹੁੰਦੀ ਹੈ। ਜਿਸ ਤਰ੍ਹਾਂ ਖਾਲੀ ਕਮਰੇ ਵਿੱਚੋਂ ਗੂੰਜ ਆਉਂਦੀ ਹੈ, ਠੀਕ ਉਸੇ ਤਰ੍ਹਾਂ ਬਚਪਨ ਵਿੱਚੋਂ ਵੀ ਖ਼ੁਸ਼ੀ ਦੀ ਸੱਚੀ ਗੂੰਜ ਸੁਣਾਈ ਦਿੰਦੀ ਹੈ ਪਰ ਅਖੌਤੀ ਮਨੁੱਖ, ਜੀਵਨ ਰੂਪੀ ਕਮਰੇ ਵਿੱਚ ਕਬੀਲਦਾਰੀਆਂ ਦਾ ਅਜਿਹਾ ਸਾਮਾਨ ਢੋਂਹਦਾ ਹੈ ਕਿ ਇਹ ਗੂੰਜ ਮੁੜ ਸੁਣਾਈ ਨਹੀਂ ਦਿੰਦੀ।
ਬਚਪਨ ਦਾ ਜੋ ਮੌਜ-ਮਸਤੀ ਭਰਿਆ ਅਹਿਸਾਸ ਇੱਕ ਰਾਜੇ-ਮਹਾਰਾਜੇ ਦੇ ਬੱਚੇ ਨੂੰ ਹੁੰਦਾ ਹੈ, ਉਹੀ ਮਸਤੀ ਤੇ ਅਨੰਦ ਇੱਕ ਭਿਖਾਰੀ ਦਾ ਬੱਚਾ ਵੀ ਬਚਪਨ ਵਿੱਚੋਂ ਮਾਣਦਾ ਹੈ। ਬਚਪਨ ਵਿੱਚ ਮਾਣੀਆਂ ਮੌਜਾਂ ਸਾਰੀ ਉਮਰ ਯਾਦ ਰਹਿੰਦੀਆਂ ਹਨ। ਕੋਈ ਜ਼ਰੂਰੀ ਨਹੀਂ ਕਿ ਮਹਿੰਗੇ ਖਿਡੌਣੇ ਹੀ ਬੱਚਿਆਂ ਨੂੰ ਖ਼ੁਸ਼ੀ ਦੇਣ ਬਲਕਿ ਬੱਚੇ ਤੀਲੇ, ਡੱਕਿਆਂ, ਨਮੋਲੀਆਂ, ਕਾਗਜ਼ ਦੀਆਂ ਕਿਸ਼ਤੀਆਂ, ਗਿੱਲੀ ਮਿੱਟੀ ਵਰਗੀਆਂ ਅਤਿ ਸਾਧਾਰਨ ਵਸਤਾਂ ਵਿੱਚੋਂ ਵੀ ਸੱਚੀ ਸੰਤੁਸ਼ਟੀ ਲੱਭ ਲੈਂਦੇ ਹਨ। ਤਿਤਲੀਆਂ ਮਗਰ ਭੱਜ ਰਿਹਾ ਬਚਪਨ ਕੁਦਰਤ ਦੀ ਗੋਦ ਮਾਣਦਾ ਤੋਤਲੀ ਆਵਾਜ਼ ਵਿੱਚ ਉਸ ਕਾਦਰ ਦਾ ਗੁਣਗਾਣ ਕਰ ਰਿਹਾ ਪ੍ਰਤੀਤ ਹੁੰਦਾ ਹੈ। ਬੱਚਾ ਖੇਡਣਾ ਪਸੰਦ ਕਰਦਾ ਹੈ। ਬੱਚਾ ਖੇਡ-ਖੇਡ ਵਿੱਚ ਸੁੱਤੇ-ਸਿੱਧ ਬਹੁਤ ਕੁਝ ਸਿੱਖ ਰਿਹਾ ਹੁੰਦਾ ਹੈ।
ਅਜੋਕੇ ਤਕਨੀਕੀ ਯੁੱਗ ਨੇ ਬਚਪਨ ਦੀ ਮਸਤੀ ਘੱਟ ਕਰ ਦਿੱਤੀ ਹੈ। ਬਚਪਨ ਪਹਿਲਾਂ ਦੇ ਮੁਕਾਬਲੇ ਛੋਟਾ ਰਹਿ ਗਿਆ ਹੈ। ਤਿੰਨ ਸਾਢੇ ਤਿੰਨ ਸਾਲ ਦੇ ਬੱਚੇ ‘ਤੇ ਕਿਤਾਬੀ ਗਿਆਨ ਦੇ ਗੱਡੇ ਲੱਦ ਅਸੀਂ ਬਚਪਨ ਦਾ ਕਤਲ ਕਰਨ ਦੇ ਭਾਗੀਦਾਰ ਬਣਦੇ ਹਾਂ। ਪਿਛਲੀ ਉਮਰੇ ਜਿਹੜੇ ਆਪਣੀ ਔਲਾਦ ਪ੍ਰਤੀ ਸ਼ਿਕਾਇਤਾਂ ਕਰਦੇ ਹਨ, ਜ਼ਰੂਰ ਉਨ੍ਹਾਂ ਆਪਣੇ ਬੱਚਿਆਂ ਦੇ ਹਿੱਸੇ ਦੀਆਂ ਬਾਤਾਂ ਅਤੇ ਲੋਰੀਆਂ ਵਿੱਚ ਕੰਜੂਸੀ ਕੀਤੀ ਹੁੰਦੀ ਹੈ। ਬਚਪਨ ਵਿੱਚ ਪੱਥਰ ਦੇ ਗੀਟੇ ਤੇ ਕੱਚ ਦੇ ਬੰਟੇ ਕੋਹਿਨੂਰ ਹੀਰੇ ਜਾਪਦੇ ਹਨ।
ਜੋ ਖ਼ੁਸ਼ੀ ਤੇ ਆਨੰਦ ਨਿੱਕੜਿਆਂ ਨੂੰ ਸਾਈਕਲ ਦੀ ਅੱਧੀ ਕੈਂਚੀ ਚਲਾ ਕੇ ਆਉਂਦਾ ਹੈ, ਉਹ ਮਹਿੰਗੀਆਂ ਕਾਰਾਂ ਚਲਾ ਕੇ ਵੀ ਨਹੀਂ ਆਉਂਦਾ। ਸਾਡੇ ਦਾਦੇ-ਪੜਦਾਦੇ ਆਪਣੀ ਨਿੱਕੀ ਉਮਰ ਵਿੱਚ ਜੋ ਸੱਚੀ ਖ਼ੁਸ਼ੀ ਬੋਹੜਾਂ ਤੇ ਪਿੱਪਲਾਂ ਉੱਪਰ ਕੜਕਾਲੀ ਡੰਡਾ ਖੇਡ ਕੇ ਮਾਣ ਗਏ, ਅਜੋਕਾ ਬਚਪਨ ਵੀਡੀਓ ਗੇਮਾਂ ਤੇ ਕੰਪਿਊਟਰ ਨਾਲ ਮੱਥਾ ਮਾਰਦਾ, ਉਸ ਮਸਤੀ ਲਈ ਤਰਸ ਰਿਹਾ ਹੈ। ਪਹਿਲਾਂ ਪੂਰਾ ਪਿੰਡ ਖੇਡ ਦਾ ਮੈਦਾਨ ਹੁੰਦਾ ਸੀ ਅਤੇ ਸਾਰੇ ਪਿੰਡ ਦੇ ਬੱਚੇ ਇਕੱਠਿਆਂ ਖੇਡਦੇ ਸਨ ਪਰ ਅੱਜ-ਕੱਲ੍ਹ ਤਾਂ ਬੱਚੇ ਆਪਣੇ ਡੈਡੀ ਦੇ ਮੋਬਾਈਲ ‘ਤੇ ਗੇਮ ਖੇਡ ਕੇ ਹੀ ਡੰਗ ਟਪਾਉਂਦੇ ਹਨ। ਨਾ ਤਾਂ ਬੱਚਿਆਂ ਕੋਲ ਸਮਾਂ ਹੈ ਅਤੇ ਨਾ ਹੀ ਪਹਿਲਾਂ ਵਰਗੀ ਖੁੱਲ੍ਹਦਿਲੀ ਵਾਲਾ ਮਾਹੌਲ ਰਿਹਾ ਹੈ।
ਪਹਿਲਾਂ ਸਾਉਣ ਮਹੀਨੇ ਦੇ ਮੀਂਹ ਅਤੇ ਪੋਹ-ਮਾਘ ਦਾ ਕੱਕਰ, ਖੇਡਦੇ ਬੱਚਿਆਂ ਦੇ ਸਿਰਾਂ ਉੱਪਰ ਦੀ ਲੰਘਦਾ ਸੀ ਪਰ ਅੱਜ ਦਾ ਬਚਪਨ ਤਾਂ ਜ਼ਰਾ ਜਿੰਨੀ ਮੌਸਮੀ ਤਬਦੀਲੀ ਨਹੀਂ ਸਹਾਰਦਾ ਤੇ ਝੱਟ-ਪਟ ਛਿੱਕਾਂ ਮਾਰਦਾ ਸਰਦੀ-ਜ਼ੁਕਾਮ ਕਰਵਾ ਬਹਿੰਦਾ ਹੈ। ਐਂਟੀਬਾਇਟਿਕ ਦਵਾਈਆਂ ਦੇ ਮੱਕੜ ਜਾਲ ਵਿੱਚ ਫਸੇ ਮਾਪਿਆਂ ਨੇ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਅੰਦਰੂਨੀ ਕੁਦਰਤੀ ਸ਼ਕਤੀ ਘਟਾ ਦਿੱਤੀ ਹੈ, ਜਿਸ ਕਾਰਨ ਬਚਪਨ ਮੌਸਮ ਨਾਲ ਅਠਖੇਲੀਆਂ ਕਰਨ ਤੋਂ ਵਾਂਝਾ ਹੋ ਰਿਹਾ ਹੈ। ਨਾ ਹੀ ਹੁਣ ਘਰਾਂ ‘ਚੋਂ ਰੱਬਾ-ਰੱਬਾ ਮੀਂਹ ਵਰਸਾ ਦੇ ਗੀਤ ਸੁਣਾਈ ਦਿੰਦੇ ਹਨ ਅਤੇ ਨਾ ਹੀ ਸਕੂਲਾਂ ‘ਚੋਂ ਸੂਰਜਾ-ਸੂਰਜਾ ਫੱਟੀ ਸੁਕਾ ਦੀਆਂ ਮਸਤੀਆਂ ਕੰਨੀਂ ਪੈਂਦੀਆਂ ਹਨ। ਹੁਣ ਸਕੂਲਾਂ ਵਿੱਚ ਪਹਿਲਾਂ ਵਾਂਗ ਮੋਕਲੇ ਗਰਾਊਂਡ ਵੀ ਨਹੀਂ ਹਨ ਜਿੱਥੇ ਬਚਪਨ ਖੁੱਲ੍ਹਦਿਲੀ ਨਾਲ ਨੱਚ-ਕੁੱਦ ਤੇ ਦੌੜ ਸਕੇ। ਨਾਨਕੀਂ ਜਾਣ ਦਾ ਅਸਲ ਚਾਅ ਬਚਪਨ ਵਿੱਚ ਹੀ ਚੜ੍ਹਦਾ ਹੈ। ਹੁਣ ਤਾਂ ਗਰਮੀ ਦੀਆਂ ਛੁੱਟੀਆਂ ਦਾ ਚਾਅ ਘੱਟ ਹੁੰਦਾ ਹੈ ਤੇ ਸਕੂਲੋਂ ਮਿਲੇ ਛੁੱਟੀਆਂ ਦੇ ਕੰਮ ਦਾ ਫ਼ਿਕਰ ਵੱਧ। ਬਚਪਨ ਵਿੱਚ ਕੀਤੀਆਂ ਸ਼ਰਾਰਤਾਂ ਅਤੇ ਮਾਲੀ ਤੋਂ ਚੋਰੀਓਂ ਖਾਧੇ ਬੇਰ, ਜਾਮਣਾਂ ਅਤੇ ਖਰਬੂਜੇ ਮੁੜ ਲੱਭਿਆਂ ਨਹੀਂ ਲੱਭਦੇ।
ਆਓ, ਬਚਪਨ ਦੀਆਂ ਮੌਜਾਂ ਨੂੰ ਮੌਜਾਂ ਹੀ ਰਹਿਣ ਦੇਈਏ। ਤਮਾਮ ਉਮਰ ਦਾ ਇਹ ਸੱਚਾ ਅਨੰਦ ਬੱਚਿਆਂ ਨੂੰ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫ਼ਾ ਹੈ। ਇਸ ਤੋਹਫ਼ੇ ਤੋਂ ਬੱਚਿਆਂ ਨੂੰ ਵਾਂਝੇ ਨਹੀਂ ਕੀਤਾ ਜਾਣਾ ਚਾਹੀਦਾ। ਬੱਚਿਆਂ ਦੇ ਮੀਂਹ ਦੇ ਪਾਣੀ ਤੇ ਚਿੱਕੜ ਵਿੱਚ ਲਿੱਬੜੇ ਪੈਰਾਂ ਨੂੰ ਦੇਖ ਚਿੰਤਤ ਹੋਣ ਦੀ ਬਜਾਇ ਸਾਨੂੰ ਇਸ ਗੱਲ ਦੀ ਚਿੰਤਾ ਵਧੇਰੇ ਹੋਣੀ ਚਾਹੀਦੀ ਹੈ ਕਿ ਸਾਡੇ ਸਭ ਦੇ ਅੰਦਰਲਾ ਬੱਚਾ ਕਿਉਂ ਗੁੰਮ ਹੋ ਰਿਹਾ ਹੈ? ਬਚਪਨ ਦੀ ਮੌਜ ਨਾ ਕਿਸੇ ਦੁਕਾਨ ਤੋਂ ਮਿਲਦੀ ਹੈ ਅਤੇ ਨਾ ਹੀ ਇਸ ਵਰਗੀ ਅਨੰਦਮਈ ਸ਼ੈਅ ਕੋਈ ਹੋਰ ਹੈ। ਬਚਪਨ ਦੀਆਂ ਸੁੰਦਰ ਤੇ ਅਨਮੋਲ ਯਾਦਾਂ ਸਾਡੀ ਰੂਹ ਨੂੰ ਖ਼ੁਸ਼ਨੁਮਾ ਅਹਿਸਾਸ ਨਾਲ ਲਬਾਲਬ ਭਰ ਦਿੰਦੀਆਂ ਹਨ। ਬਚਪਨ ਪ੍ਰਤੀ ਸਕਾਰਾਤਮਕ ਪਹੁੰਚ ਅਪਨਾਉਣ ਦੀ ਜ਼ਰੂਰਤ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਟੀਚਾ ਪ੍ਰਾਪਤ ਕਰਦੇ-ਕਰਦੇ ਅਸੀਂ ਇਹ ਭੁੱਲ ਗਏ ਕਿ ਬਚਪਨ ਕੈਦੀ ਹੋਣਾ ਨਹੀਂ ਲੋਚਦਾ। ਇਸ ਲਈ ਲੋੜ ਹੈ, ਬਚਪਨ ਨੂੰ ਕੁਦਰਤੀ ਖੁੱਲ੍ਹਾਪਣ ਪ੍ਰਦਾਨ ਕਰਨ ਦੀ।
ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ ਤਹਿ: ਗੁਰੂਹਰਸਹਾਏ, ਜਿਲ੍ਹਾ: ਫਿਰੋਜ਼ਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਾਬ ਨੇ ਕੀਤੀ ਨੌਜਵਾਨ ਦੀ ਜ਼ਿੰਦਗੀ ਖਰਾਬ, ਹੋਈ ਮੌਤ
ਬਠਿੰਡਾ (ਸੁਖਜੀਤ ਮਾਨ) ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਰੋਜ਼ਾਨਾ ਛੋਟੇ-ਛੋਟੇ ਸਮਗਲਰਾਂ ਨੂੰ ਫੜ੍ਹ ਕੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਹਕੀਕਤ ‘ਚ ਨਸ਼ਿਆਂ ਦਾ ਕਹਿਰ ਜ਼ਾਰੀ ਹੈ ਸ਼ਰਾਬ ਨੂੰ ਭਾਵੇਂ ਹੀ ਸਰਕਾਰ ਨਸ਼ੇ ਦੀ ਥਾਂ ਆਪਣੇ ਵਿੱਤੀ ਮਾਲੀਏ ਦਾ ਮੁੱਖ ਸਰੋਤ ਮੰਨਦੀ ਹੈ ਪਰ ਅੱਜ ਬਠਿੰਡਾ ‘ਚ ਇਸ ਸ਼ਰਾਬ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਦਿਨੇਸ਼ ਪੁੱਤਰ ਪ੍ਰਦੀਪ ਕੁਮਾਰ ਬਠਿੰਡਾ ਦੀ ਰਹਿਣ ਵਾਲਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਨਹੀਂ ਗਿਆ ਸੀ ਦਿਨੇਸ਼ ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ ਕਰਦਾ ਸੀ ਜੋ ਉਸਦੀ ਮੌਤ ਦਾ ਵੀ ਕਾਰਨ ਬਣ ਗਈ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ  ਅਮਰੀਕ ਸਿੰਘ ਰੋਡ ‘ਤੇ ਇੱਕ ਵਿਅਕਤੀ ਦੀ ਲਾਸ਼ ਪਈ ਹੈ ਤਾਂ ਵਲੰਟੀਅਰ ਜਨੇਸ਼ ਜੈਨ, ਅਤੁਲ ਜੈਨ ਤੇ ਭਰਤ ਸਿੰਗਲਾ ਮੌਕੇ ‘ਤੇ ਪੁੱਜੇ ਇਨ੍ਹਾਂ ਵਲੰਟੀਅਰਾਂ ਨੇ ਥਾਣਾ ਕੋਤਵਾਲੀ ਨੂੰ ਸੂਚਿਤ ਕੀਤਾ ਤਾਂ ਐਸਐਚਓ ਦਵਿੰਦਰ ਸਿੰਘ ਤੇ ਏਐਸਆਈ ਕ੍ਰਿਸ਼ਨ ਗੋਪਾਲ ਨੇ ਆਪਣੀ ਟੀਮ ਸਮੇਤ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਨੇ ਮੁੱਢਲੀ ਕਾਰਵਾਈ ਤੋਂ ਬਾਅਦ ਵਲੰਟੀਅਰਾਂ ਦੇ ਸਹਿਯੋਗ ਨਾਲ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ
550 ਸਾਲਾ ਗੁਰਪੁਰਬ ਤੇ ਸ਼ਰਾਬਬੰਦੀ ਦਾ ਐਲਾਨ ਕਰੇ ਸਰਕਾਰ : ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਹੀ ਵਿੱਦਿਅਕ ਅਦਾਰਾ ਤਾਂ ਨਾਅਰੇ ਲਾਉਂਦਾ ਹੈ ਕਿ ‘ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ’ ਪਰ ਦੂਜੇ ਪਾਸੇ ਸਰਕਾਰ ਖੁਦ ਹੀ ਲਾਟਰੀ ਸਿਸਟਮ ਰਾਹੀਂ ਠੇਕਿਆਂ ਦੀ ਵੰਡ ਕਰਦੀ ਹੈ ਉਨ੍ਹਾਂ ਆਖਿਆ ਕਿ ਸ਼ਰਾਬ ਵੀ ਇੱਕ ਨਸ਼ਾ ਹੈ ਤੇ ਘਰੇਲੂ ਵਿਵਾਵਾਂ ‘ਚ ਸਭ ਤੋਂ ਵੱਡਾ ਕਾਰਨ ਸ਼ਰਾਬ ਹੀ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ  ਸ਼ਰਾਬਬੰਦੀ ਦਾ ਐਲਾਨ ਕੀਤਾ ਜਾਵੇ ਜਿਸ ਨਾਲ ਕਰੋੜਾਂ ਘਰ ਸੁਖੀ ਹੋ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ‘ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ‘ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ‘ਚ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗ਼ਮ, ਚਿੰਤਾ ਨਾ ਹੋਵੇ, ਆਜ਼ਾਦੀ ਨਾਲ, ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰ ਸਕੇ, ਇਸ ਲਈ ਸਾਰਿਆਂ ਦਾ ਮਾਰਗ-ਦਰਸ਼ਨ ਕਰਨਾ ਹੈ । Poojnik Guru ji
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਆਖਦੇ ਬੁਰਾਈਆਂ ਅਤੇ  ਚੰਗਿਆਈਆਂ ‘ਚੋਂ ਤੁਸੀਂ ਜਿਸ ਨਾਲ ਵੀ ਸਬੰਧ ਰੱਖੋਗੇ, ਤੁਸੀਂ ਉਹੋ-ਜਿਹੇ ਹੀ ਬਣ ਜਾਓਂਗੇ ਇਸ ਲਈ ਜ਼ਿੰਦਗੀ ‘ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ, ਜੋ ਲੋਕ ਪਰਮਾਰਥ ‘ਚ ਤੁਹਾਡਾ  ਸਹਿਯੋਗ ਨਹੀਂ ਕਰਦੇ, ਉਹ ਤੁਹਾਡੇ ਆਪਣੇ ਨਹੀਂ ਹਨ  ਇਸ ਬਾਰੇ ਆਪ ਜੀ ਇੱਕ  ਉਦਾਹਰਨ ਰਾਹੀਂ ਸਮਝਾਉਂਦੇ ਹਨ ਕਿ ਇੱਕ ਧਨਾਢ ਆਦਮੀ ਦੇ ਚਾਰ ਲੜਕੇ ਸਨ ਉਹ ਆਦਮੀ ਭਗਤੀ-ਇਬਾਦਤ ਕਰਨ ਵਾਲਾ ਸੀ। Life
ਇੱਕ ਵਾਰ ਕਿਸੇ ਆਮ ਫ਼ਕੀਰ ਨੇ ਸੁਣਿਆ ਕਿ ਇੱਕ ਧਨਾਢ ਆਦਮੀ ਭਗਤ ਹੈ ਉਹ ਉਸ ਕੋਲ ਗਿਆ ਅਤੇ ਉਸ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਲੜਕੇ ਹਨ? ਉਸ ਨੇ ਕਿਹਾ ਕਿ ਮੇਰੇ ਦੋ ਲੜਕੇ ਹਨ ਉਸ ਨੂੰ ਬੜੀ ਹੈਰਾਨੀ ਹੋਈ ਕਿ ਮੈਂ ਇਸ ਨੂੰ ਭਗਤ ਸਮਝ ਕੇ ਆਇਆ ਹਾਂ ਅਤੇ ਇਹ ਤਾਂ ਝੂਠ ਬੋਲ ਰਿਹਾ ਹੈ ਜਦੋਂਕਿ ਇਸ ਦੇ ਤਾਂ ਚਾਰ ਲੜਕੇ ਹਨ ਉਹ ਆਖਣ ਲੱਗਿਆ ਕਿ ਤੁਸੀਂ ਤਾਂ ਰੂਹਾਨੀਅਤ ਨੂੰ ਮੰਨਣ ਵਾਲੇ ਹੋ ਪਰ ਤੁਸੀਂ ਤਾਂ ਝੂਠ ਬੋਲ ਰਹੇ ਹੋ ਉਹ ਕਹਿਣ ਲੱਗਿਆ ਕਿ ਪਰਮਾਰਥ ‘ਚ ਮੇਰੇ ਦੋ ਲੜਕੇ ਹੀ ਸਹਿਯੋਗ ਕਰਦੇ ਹਨ ਬਾਕੀ ਦੋ ਉਹ ਹਨ ਜੋ ਸ਼ਰਾਬ, ਮਾਸ ਖਾਣ ਵਾਲੇ, ਬੁਰੇ ਕਰਮ ਕਰਨ ਵਾਲੇ ਹਨ, ਇਸ ਲਈ ਉਹ ਮੇਰੇ ਹੁੰਦੇ ਹੋਏ ਵੀ ਮੇਰੇ ਨਹੀਂ ਹਨ।
ਮੈਂ ਉਨ੍ਹਾਂ ਨੂੰ ਮੰਨਦਾ ਹੀ ਨਹੀਂ ਕਿ ਉਨ੍ਹਾਂ ਨੇ ਮੇਰੇ ਘਰ ਜਨਮ ਲਿਆ ਹੈ ਪਰ ਉਹ ਦੋ ਲੜਕੇ ਹਨ ਜੋ ਰਾਮ-ਨਾਮ ‘ਚ, ਨੇਕੀ-ਭਲਾਈ, ਪਰਮਾਰਥ ‘ਚ ਤਨ, ਮਨ, ਧਨ ਨਾਲ ਮੇਰਾ ਵਧ-ਚੜ੍ਹਕੇ ਸਹਿਯੋਗ ਕਰਦੇ ਹਨ ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੇ ਦੋ ਹੀ ਲੜਕੇ ਹਨ ਅਸਲ ‘ਚ ਇਸ ਸੰਸਾਰ ‘ਚ ਆ ਕੇ ਜੋ ਪਰਮਾਰਥ ਕਰਦਾ ਹੈ ਉਹ ਹੀ ਸੱਚਾ ਸਾਥੀ ਹੈ ਨਹੀਂ ਤਾਂ ਪਸ਼ੂ ਹੈ, ਕਿਉਂਕਿ ਪਸ਼ੂ ਹਮੇਸ਼ਾ ਆਪਣੇ ਲਈ ਸੋਚਦਾ ਹੈ ਉਵੇਂ ਹੀ ਜੇਕਰ ਤੁਸੀਂ ਪਰਮਾਰਥ ਨਹੀਂ ਕਰਦੇ ਤਾਂ ਇਨਸਾਨ ਹੁੰਦੇ ਹੋਏ ਵੀ ਤੁਸੀਂ ਪਸ਼ੂ ਹੋ ਇਸ ਲਈ ਪਰਮਾਰਥ ਕਰਨਾ ਚਾਹੀਦਾ ਹੈ, ਪਰਮਾਰਥ ਭਾਵ ਪਰਾਇਆ ਹਿੱਤ, ਦੂਜਿਆਂ ਬਾਰੇ ਸੋਚਣਾ ਖੁਦ ਨੂੰ ਛੱਡ ਕੇ ਦੂਜਿਆਂ ਦੀ ਮੱਦਦ ਕਰੋ ਸ੍ਰਿਸ਼ਟੀ ‘ਚ ਕੋਈ ਵੀ ਦੁਖੀ ਹੈ, ਕੋਈ ਪਰੇਸ਼ਾਨ ਹੈ ਤੁਸੀਂ ਉਸ ਦੀ ਮੱਦਦ ਕਰੋ।
ਜੇਕਰ ਤੁਸੀਂ ਉਸ ਦੀ ਮੱਦਦ ਕਰੋਗੇ ਤਾਂ ਅੱਲ੍ਹਾ, ਰਾਮ, ਮਾਲਕ ਤੁਹਾਡੀ ਮੱਦਦ ਕਰੇਗਾ ਜੇਕਰ ਤੁਸੀਂ ਉਨ੍ਹਾਂ ਲਈ ਸੋਚੋਗੇ ਤਾਂ ਮਾਲਕ ਤੁਹਾਡੇ ਲਈ ਸੋਚੇਗਾ ਇਸ ਲਈ ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਰੋ ਜਿੱਥੇ ਜ਼ਰੂਰਤ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਸਮਝਾਉਣਾ ਹੁੰਦਾ ਹੈ ਉਹ ਸਾਰਿਆਂ ਨੂੰ ਰਾਹ ਵਿਖਾਉਂਦੇ ਰਹਿੰਦੇ ਹਨ ਅੱਗੇ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਕਿਹੜਾ ਰਸਤਾ ਚੁਣਦੇ ਹੋ, ਮਾਲਕ ਨੇ ਤੁਹਾਨੂੰ ਬਹੁਤ ਵੱਡਾ ਦਿਮਾਗ ਦਿੱਤਾ ਹੈ, ਸੋਚਣ-ਸਮਝਣ ਦੀ ਤਾਕਤ ਦਿੱਤੀ ਹੈ ਜਿਸ ਮਰਜ਼ੀ ਰਸਤੇ ਤੋਂ ਆਪਣੀ ਜੀਵਨ ਰੂਪੀ ਗੱਡੀ ਨੂੰ ਲੈ ਜਾਓ ਮਨ-ਮਾਇਆ ਅਤੇ ਮਨਮਤੇ ਲੋਕ ਜੋ ਤੁਹਾਨੂੰ ਗਾਈਡ ਕਰਦੇ ਹਨ ਉਨ੍ਹਾਂ ਦਾ ਕੁਝ ਨਹੀਂ ਜਾਵੇਗਾ ਤੇ ਤੁਹਾਡਾ ਕੁਝ ਰਹੇਗਾ ਨਹੀਂ ਸੰਤਾਂ ਦਾ  ਕੰਮ ਤਾਂ ਸਾਰਿਆਂ ਨੂੰ ਸਮਝਾਉਣਾ ਹੁੰਦਾ ਹੈ ਉਹ ਹਰ ਜੀਵ ਨੂੰ ਹੱਥ ਜੋੜ ਕੇ ਸਮਝਾਉਂਦੇ  ਹਨ ਤਾਂਕਿ ਆਦਮੀ ਨੂੰ ਸਮਝ ਆ ਜਾਵੇ ਅਤੇ ਉਹ ਦੁੱਖਾਂ ਤੋਂ ਬਚ ਜਾਵੇ ਤੇ ਉਹ ਮਾਲਕ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨੀ ਜੀਵਨ ਨਾਲ ਗੂੜ੍ਹਾ ਸਬੰਧ ਸੀ ਨਰਮੇ ਦਾ
ਦਾਦੀ ਨੇ ਦੱਸਣਾ ਨਰਮਾ ਚੁਗ ਕੇ ਟੀਂਡੇ ਤੋੜਣੇ ਤੇ ਫਿਰ ਉਨ੍ਹਾਂ ਨੂੰ ਕੋਠਿਆਂ ‘ਤੇ ਖਿਲਾਰ ਦੇਣਾ ਤੇ ਫਿਰ ਜਦ ਖਿੜ ਜਾਣੇ ਤੇ ਨਰਮਾ ਕੱਢਣਾ ਤੇ ਜੋ ਸਿਕਰੀਆ (ਖੋਖੜਾਂ) ਹੁੰਦੀਆਂ ਸਨ ਉਹ ਬਾਲਣ ਤੇ ਧੂਣੀ ਤਪਾਉਣ ਦੇ ਕੰਮ ਆਉਂਦੀਆਂ  ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਨਾਲੇ ਨਰਮਾ ਕੱਢੀ ਜਾਣਾ ਤੇ ਨਾਲੇ ਧੂਣੀ ਸੇਕੀ ਜਾਣੀ। ਅੰਨਦਾਤਾ, ਜੋ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਉਂਜ ਤਾਂ ਉਸ ਲਈ ਉਹ ਸਾਰੀਆਂ ਫਸਲਾਂ ਹੀ ਮਹੱਤਵ ਰੱਖਦੀਆਂ ਹਨ ਜੋ ਉਹ ਇਸ ਸੋਨੇ ਰੂਪੀ ਧਰਤੀ ‘ਤੇ ਉਗਾਉਂਦਾ ਹੈ ਕਿਉਂਕਿ ਉਸ ਦੀਆਂ ਬੜੀਆਂ ਸਧਰਾਂ, ਆਸਾਂ ਹੁੰਦੀਆਂ ਹਨ ਇਨ੍ਹਾਂ ਫਸਲਾਂ ਤੋਂ। ਕਿਸਾਨੀ ਮੁੜ੍ਹਕੇ ਨਾਲ ਸਿੰਜ ਕੇ ਇਹ ਫਸਲਾਂ ਅਖੀਰ ਵਿਚ ਆ ਕੇ ਕਿਸਾਨ ਦੀ ਝੋਲੀ ਉਸ ਦੀ ਮਿਹਨਤ ਪਾਉਂਦੀਆਂ ਹਨ। ਬੇਸ਼ੱਕ ਮਾਲਵਾ ਪੱਟੀ ਦੇ ਬਹੁਤ ਸਾਰੇ ਹਿੱਸੇ ਵਿਚ ਅੱਜ ਵੀ ਨਰਮੇ-ਕਪਾਹ ਦੀ ਪੈਦਾਵਾਰ ਹੁੰਦੀ ਆ ਪਰ ਅੱਜ ਉਸ ਹੱਦ ਤੱਕ ਨਹੀਂ ਹੁੰਦੀ ਜੋ ਅੱਜ ਤੋਂ 10-15 ਸਾਲ ਪਹਿਲਾਂ ਹੁੰਦੀ ਸੀ ਕਿਉਂਕਿ ਉਸ ਸਮੇਂ ਕਿਸਾਨਾਂ ਕੋਲ ਪਾਣੀ ਦੇ ਸਾਧਨ ਨਹੀਂ ਸਨ। ਨਰਮੇ-ਕਪਾਹ ਦੀ ਫਸਲ ਜਿੱਥੇ ਕਿਸਾਨਾਂ ਦੀ ਆਰਥਿਕਤਾ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ, ਉੱਥੇ ਇਸ ਨਾਲ ਕਿਸਾਨ ਦਾ ਨਿੱਜੀ ਜੀਵਨ ਵੀ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ।
ਦਾਦੀ ਨੇ ਦੱਸਣਾ ਕਿ ਚੜ੍ਹਦੇ ਅੱਸੂ ‘ਚ ਸਰਾਧਾਂ ਤੋਂ ਪਹਿਲਾਂ ਹੱਥ ਕੀਤਾ ਜਾਂਦਾ ਸੀ ਮੈਨੂੰ ਸਰਾਧਾਂ ਦੀ ਸਮਝ ਨਾ ਆਈ ਕਿ ਸਰਾਧਾਂ ਤੋਂ ਪਹਿਲਾਂ ਹੱਥ ਕਰਨਾ ਕਿਉਂ ਜ਼ਰੂਰੀ ਆ? ਨਰਮਾ ਚੁਗਣ ਦਾ ਸਰਾਧਾਂ ਨਾਲ ਕੀ ਸਬੰਧ। ਮੈਂ ਦਾਦੀ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ, ਪੁੱਤ ਸਰਾਧ ਆਪਣੇ ਵੱਡ- ਵਡੇਰਿਆਂ ਦੇ ਹੁੰਦੇ ਆ ਮੈਨੂੰ ਯਾਦ ਆ ਗਿਆ ਕਿ ਮੇਰਾ ਪੜਦਾਦਾ ਵੀ ਸਰਾਧ ਕਰਦਾ ਹੁੰਦਾ ਸੀ ਖੀਰ ਬਣਾਈ ਜਾਂਦੀ ਤੇ ਗੁਆਂਢੀਆਂ ਦੀਆਂ ਛੋਟੀਆਂ-ਛੋਟੀਆਂ ਕੁਡੀਆਂ ਬਾਟੀ ਲਈ ਆਉਂਦੀਆਂ ਤੇ ਨਾਲੇ ਖੀਰ ਰੋਟੀ ਖਾ ਜਾਂਦੀਆਂ ਨਾਲੇ ਪੜਦਾਦੇ ਨੇ 10-10 ਰੁਪਏ ਦੇਈ ਜਾਣੇ।
ਮੈ ਪੜਦਾਦੇ ਤੋਂ ਪੁੱਛ ਲੈਣਾ, ਹੁਣ ਆਪਣੇ ਵੱਡ-ਵਡੇਰੇ ਖੁਸ਼ ਹੋ ਗਏ ਹੋਣਗੇ? ਤਾਂ ਪੜਦਾਦੇ ਨੇ ਕਹਿਣਾ ਧੀਆਂ-ਧਿਆਣੀਆਂ ਨੂੰ ਰੋਟੀ ਖੁਆਉਣ ਜਿੱਡਾ ਕੋਈ ਪੁੰਨ ਨਹੀਂ ਤਾਂ ਮੈਨੂੰ ਕੁਝ ਹੱਦ ਤੱਕ ਠੀਕਾ ਲੱਗਣਾ ਕਿ ਇੰਨੇ ਬਹਾਨੇ ਨਾਲ ਪੁੰਨ-ਦਾਨ ਹੋ ਜਾਂਦਾ। ਦਾਦੀ ਨੂੰ ਪੁੱਛਿਆ ਕਿ ਸਰਾਧਾਂ ਤੋਂ ਪਹਿਲਾਂ ਨਰਮਾ ਚੁਗਣਾ ਕਿਉਂ ਜਰੂਰੀ ਹੁੰਦਾ ਤਾਂ ਦਾਦੀ ਨੇ ਦੱਸਣਾ, ਪੁੱਤ ਇਹ ਆਪਣੇ ਮੁਰਦਿਆਂ ਦੇ ਦਿਨ ਹੁੰਦੇ ਆ ਤਾਂ ਕਰਕੇ ਮਾੜੇ ਹੁੰਦੇ ਆ, ਪਹਿਲਾਂ ਹੱਥ ਕਰਨਾ ਚੰਗਾ ਹੁੰਦਾ ਤਾਂ ਮੈਂ ਸੋਚਿਆ ਮੇਰਾ ਪੜਦਾਦਾ ਸਰਾਧਾਂ ‘ਚ ਦਾਨ-ਪੁੰਨ ਕਰਦਾ ਦੂਸਰੇ ਪਾਸੇ ਮੇਰੀ ਦਾਦੀ ਕਹਿੰਦੀ, ਇਹ ਆਪਣੇ ਮੁਰਦਿਆਂ ਦੇ ਦਿਨ ਹੁੰਦੇ ਆ ਸੋ ਮੈਂ ਸਰਾਧਾਂ ਦਾ ਵਿਸ਼ਾ ਛੱਡਣ ‘ਚ ਭਲਾ ਸਮਝਿਆ।
ਨਰਮੇ ਦੀ ਫਸਲ ਦਾ ਕਿਸਾਨੀ ਆਰਥਿਕਤਾ ‘ਚ ਵੀ ਵਿਸ਼ੇਸ਼ ਮਹੱਤਵ ਹੁੰਦਾ ਸੀ ਜਦ ਕਦੇ ਪੈਸਿਆਂ ਦੀ ਤੰਗੀ-ਤੁਰਸ਼ੀ ਆਉਣੀ ਤਾਂ  ਮਣ ਦੋ ਮਣ ਨਰਮਾ ਸ਼ਾਹੂਕਾਰ ਕੋਲ ਵੇਚ ਆਉਣਾ। ਉਸ ਸਮੇਂ ਵਿਆਹ ਵੀ ਨਰਮੇ ਦੀ ਫਸਲ ਨੂੰ ਦੇਖ ਕੇ ਰੱਖੇ ਜਾਂਦੇ ਸਨ। ਦਾਦੀ ਨੇ ਦੱਸਿਆ ਤਾਂ ਮੈ ਹੈਰਾਨ ਰਹਿ ਗਿਆ ਕਿ ਮੇਰੀ ਜਦ ਵੱਡੀ ਭੂਆ ਦਾ ਵਿਆਹ ਕੀਤਾ ਉਸ ਸਮੇਂ ਕੇਵਲ 8 ਕੁਇੰਟਲ ਨਰਮਾ ਹੋਇਆ ਸੀ ਪਰ ਫਿਰ ਵੀ ਵਧੀਆ ਢੰਗ ਨਾਲ ਵਿਆਹ ਕੀਤਾ ਸੀ ਤੇ ਅੱਜ ਦੇ ਸਮੇਂ ਵਿਚ ਟਨਾਂ ਦੇ ਹਿਸਾਬ ਨਾਲ ਅਨਾਜ ਵੇਚ ਕੇ ਵੀ ਖੁਦਕੁਸ਼ੀਆਂ ਦੇ ਰੱਸੇ ਗਲਾਂ ਵਿਚ ਪੁਆਈ ਜਾਣੇ ਤੇ ਨਾਲੇ ਅੱਜ ਦੇ ਵਿਆਹ ਉਸ ਸਮੇਂ ਦੇ ਵਿਆਹਾਂ ਜਿੰਨੀ ਖੁਸ਼ੀ ਨਹੀਂ ਦਿੰਦੇ। ਉਸ ਸਮੇਂ ਜੋ ਦਾਜ ਦਿੱਤਾ ਜਾਂਦਾ ਸੀ ਉਹ ਵੀ ਲਗਪਗ ਨਰਮੇ ਦੀ ਫਸਲ ਨਾਲ ਹੀ ਸਬੰਧਿਤ ਹੁੰਦਾ ਸੀ। ਕਿਉਂਕਿ ਉਸ ਸਮੇਂ ਘਰ-ਘਰ ਖੱਡੀਆਂ ਹੁੰਦੀਆਂ ਸਨ। ਜਿੱਥੇ ਖੇਸ ਚਾਦਰਾਂ ਬੁਣੀਆਂ ਜਾਂਦੀਆਂ ਸਨ। ਨਲਕੀਆਂ ਤਾਣੀ ਵਿੱਚੋਂ ਦੀ ਲੰਘਾ ਕੇ ਹੱਥੇ ਨਾਲ ਠੋਕੀਆਂ ਜਾਂਦੀਆਂ ਸਨ। ਇਹ ਨਲਕੀਆਂ ਊਰੀ ਘੁਮਾ ਕੇ ਵੱਟੀਆਂ ਜਾਂਦੀਆਂ ਸਨ। ਊਰੀ ‘ਤੇ ਇੱਕ ਬੋਲੀ ਵੀ ਪ੍ਰਚਲਿਤ ਸੀ।
ਐਡੀ ਕੁ ਲੱਕੜੀ ਆਸੇ ਦੀ,ਘਰ ਭੀੜਾ ਬਹੂ ਤਮਾਸ਼ੇ ਦੀ
ਭਾਵ ਜਿਨ੍ਹਾਂ ਦੇ ਘਰ ਭੀੜੇ ਹੁੰਦੇ ਸਨ ਉਨ੍ਹਾਂ ਲਈ ਇਹ ਬੋਲੀ ਅਕਸਰ ਪਾਈ ਜਾਂਦੀ ਸੀ। ਉਸ ਸਮੇਂ ਕੁੜੀਆਂ ਦਾਜ ਦਾ ਸਾਮਾਨ ਆਪਣੇ ਹੱਥੀਂ ਤਿਆਰ ਕਰਦੀਆਂ ਸਨ। ਉਸ ਸਮੇਂ ਪਿੰਡਾਂ ਵਿਚ ਵੇਲਣੀਆਂ ਬਣੀਆਂ ਹੁੰਦੀਆਂ ਸਨ ਜੋ ਨਰਮੇ ਜਾਂ ਕਪਾਹ ਨੂੰ ਵੇਲ ਕੇ ਵੜੇਵੇਂ ਇੱਕ ਪਾਸੇ ਕੱਢੀ ਜਾਂਦੀਆਂ ਸਨ ਤੇ ਰੂੰ ਇੱਕ ਪਾਸੇ। ਦਾਦੀ ਨੇ ਦੱਸਣਾ, ਉਸ ਸਮੇਂ ਕਿਸੇ ਇੱਕ ਥਾਂ ਬੁੜ੍ਹੀਆਂ ਜਾ-ਜਾ ਆਪਣੀਆਂ ਗੁੱਡੀਆਂ (ਪੂਣੀਆਂ) ਰੱਖੀ ਜਾਂਦੀਆਂ ਇਸ ਨੂੰ ਸੋਪ ਪਾਉਣਾ ਕਿਹਾ ਜਾਂਦਾ ਸੀ ਤੇ ਫਿਰ ਸਾਰੀਆਂ ਇਕੱਠੀਆਂ ਹੋ ਕੇ ਆਪਣੇ-ਆਪਣੇ ਚਰਖੇ ਡਾਹ ਲੈਂਦੀਆਂ ਤੇ ਸਾਰਾ ਦਿਨ ਚਰਖਾ ਕੱਤੀ ਜਾਂਦੀਆਂ। ਗਲੋਟੇ ਟੇਰ ਕੇ ਸੂਤ ਦੀਆਂ ਅੱਟੀਆਂ ਬਣਾ ਲੈਂਦੀਆਂ ਜੋ ਗਦੇਲੇ, ਚਾਦਰਾਂ, ਟੋਟੇ ਬੁਣਾਉਣ ਦੇ ਕੰਮ ਆਉਂਦੀਆਂ। ਮਰਦ ਵੀ ਉਸ ਸਮੇਂ ਵਿਹਲੇ ਹੋ ਕੇ 18 ਲੜਾ ਸੂਤ ਵੱਟ ਕੇ ਪਿੰਨੇ ਬਣਾਈ ਜਾਂਦੇ ਜੋ ਪਿੰਨੇ ਬਾਅਦ ‘ਚ ਮੰਜੇ ਬਣਾਉਣ ਦੇ ਕੰਮ ਆਉਂਦੇ। ਦਾਜ ‘ਚ ਜਿਆਦਾਤਾਰ ਸੂਤ ਦੇ ਬੁਣੇ ਮੰਜੇ ਦਿੱਤੇ ਜਾਂਦੇ ਸਨ। ਉਸ ਸਮੇਂ ਦਾਜ ‘ਚ ਬਾਗ ਵੀ ਵਿਸ਼ੇਸ਼ ਮਹੱਤਵ ਰੱਖਦਾ ਸੀ ਜੋ ਕਿ ਖੱਦਰ ਰੰਗ ਕੇ ਪੱਟ (ਕੂਲਾ ਜਾਂ ਰੰਗ-ਬਰੰਗਾ ਧਾਗਾ) ਨਾਲ ਕੱਢੇ ਜਾਂਦੇ ਸਨ। ਇਸ ਲਈ ਨਰਮਾ ਜਿੱਥੇ ਆਰਥਿਕਤਾ ਤੇ ਵਿਆਹਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਸੀ, Àੁੱਥੇ ਇਹ ਸਾਂਝ ਦਾ ਪ੍ਰਤੀਕ ਵੀ ਸੀ।
ਕਿਉਂਕਿ ਉਸ ਸਮੇਂ ਨਰਮਾ ਕਾਫੀ ਹੁੰਦਾ ਸੀ ਇਸ ਲਈ ਚੋਣੇ (ਨਰਮਾ ਚੁਗਣ ਵਾਲੇ) ਬਾਹਰੋਂ ਲਿਆਏ ਜਾਂਦੇ ਸਨ। ਉਨ੍ਹਾਂ ਲਈ ਘਰਾਂ ਦੀਆਂ ਬਾਹਰੀ ਸਬਾਤਾਂ ਰਾਖਵੀਆਂ ਹੁੰਦੀਆਂ ਸਨ। ਉਨ੍ਹਾਂ ਦੇ ਪਰਿਵਾਰ ਦੀ ਚਹਿਲ-ਪਹਿਲ ਿਜੰਮੀਦਾਰਾਂ ਦੇ ਵਿਹੜੇ ਵਿਚ ਰੌਣਕ ਲਾਈ ਰੱਖਦੀ ਸੀ ਤੇ ਉਹ ਇੱਕ ਪਰਿਵਾਰ ਵਾਂਗ ਰਚ-ਮਿਚ ਜਾਂਦੇ ਸਨ ਕਿਉਂਕਿ ਉਸ ਸਮੇਂ ਲੋਕ ਬਹੁਤ ਮਿਲਣਸਾਰ ਤੇ ਸਾਫ ਅਕਸ ਵਾਲੇ ਹੁੰਦੇ ਸਨ। ਦਾਦੀ ਨੇ ਦੱਸਣਾ ਕਿ ਇਕ ਵਾਰ ਉਹ ਤ੍ਰਿਕਾਲੇ ਹੀ ਨਰਮਾ ਚੁਗਣ ਚਲੀ ਗਈ ਤੇ ਉਸ ਨੇ ਵੱਖਰਾ ਹੀ ਕਿਆਰਾ (ਖੇਤ ਦਾ ਹਿੱਸਾ) ਸ਼ੁਰੂ ਕਰ ਲਿਆ ਤੇ ਉਸ ਨੇ ਇਕੱਲੀ ਨੇ ਤਿੰਨ ਮਣ ਨਰਮਾ ਚੁਗ ਦਿੱਤਾ। ਮੈਨੂੰ ਲੱਗਿਆ ਬੜੀਆਂ ਸਿਰੜੀ ਤੇ ਮਿਹਨਤੀ ਔਰਤਾਂ ਸਨ।
ਪਹਿਲਾਂ ਘਰ ਦਾ ਸਾਰਾ ਕੰਮ ਕਰਨਾ ਫਿਰ ਖੇਤ ਜਾ ਦਿਨ ਛਿਪਦੇ ਤੱਕ ਨਰਮਾ ਚੁਗੀ ਜਾਣਾ ਤੇ ਫਿਰ ਘਰ ਆ ਕੇ ਫਿਰ ਕੰਮ ਕਰਨਾ। ਦਾਦੀ ਨੇ ਦੱਸਣਾ ਨਰਮਾ ਚੁਗ ਕੇ ਟੀਂਡੇ ਤੋੜਣੇ ਤੇ ਫਿਰ ਉਨ੍ਹਾਂ ਨੂੰ ਕੋਠਿਆਂ ‘ਤੇ ਖਿਲਾਰ ਦੇਣਾ ਤੇ ਫਿਰ ਜਦ ਖਿੜ ਜਾਣੇ ਤੇ ਨਰਮਾ ਕੱਢਣਾ ਤੇ ਜੋ ਸਿਕਰੀਆ (ਖੋਖੜਾਂ) ਹੁੰਦੀਆਂ ਸਨ ਉਹ ਬਾਲਣ ਤੇ ਧੂਣੀ ਤਪਾਉਣ ਦੇ ਕੰਮ ਆਉਂਦੀਆਂ  ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਨਾਲੇ ਨਰਮਾ ਕੱਢੀ ਜਾਣਾ ਤੇ ਨਾਲੇ ਧੂਣੀ ਸੇਕੀ ਜਾਣੀ। ਬੜਾ ਅਪਣੱਤਾਂ ਵਾਲਾ ਮਾਹੌਲ ਹੁੰਦਾ ਸੀ ਆਂਢ-ਗੁਆਂਢ ‘ਚੋਂ ਵੀ ਆ ਕੇ ਕੋਈ ਹੱਥ ਵਟਾਉਣ ਲੱਗ ਪੈਂਦਾ ਸੀ। ਮੈਨੂੰ ਯਾਦ ਹੈ ਕਿ ਜਦ ਨਰਮਾ ਪੁੱਟ ਕੇ ਛਿਟੀਆਂ ਦੇ ਛੌਰ (ਢੇਰ) ਲਾਏ ਜਾਂਦੇ ਸਨ ਤਾਂ ਅਸੀਂ ਛੌਰਾਂ ‘ਚੋਂ ਨਰਮਾ ਚੁਗ ਕੇ ਇਕੱਠਾ ਕਰੀ ਜਾਣਾ ਤੇ ਜਦ ਕਾਫੀ ਹੋ ਜਾਣਾ ਤਾਂ ਵੇਚ ਕੇ ਕੁਝ ਖਾਣ ਨੂੰ ਲੈ ਲੈਣਾ। ਵਰਤਮਾਨ ਸਮੇਂ ਵਿਚ ਬੇਸ਼ੱਕ ਨਰਮਾ ਹੁੰਦਾ ਹੈ ਪਰ ਉਹ ਸਿਰਫ ਇੱਕ ਫਸਲ ਬਣ ਕੇ ਰਹਿ ਗਿਆ ਹੈ। ਨਰਮੇ ‘ਚ ਪੁਰਾਣੇ ਸਮੇਂ ਆਲੀ ਗੱਲ ਨਹੀਂ ਬੇਸ਼ੱਕ ਅਸੀਂ ਅਨਾਜ ਪੈਦਾ ਕਰਕੇ ਵੱਡੇ-ਵੱਡੇ ਗੋਦਾਮ ਭਰ ਦਿੱਤੇ ਪਰ ਸਾਡੇ ਮੋਹ ਪਿਆਰ, ਸਾਂਝੀਵਾਲਤਾ ਵਾਲੇ ਭੜੋਲੇ ਹਾਲੇ ਵੀ ਖਾਲੀ ਹਨ।
ਕਮਲ ਬਰਾੜ, ਕੋਟਲੀ ਅਬਲੂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੁੱਖੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ
ਬਲਜੀਤ ਕੌਰ ਘੋਲੀਆ
ਰਿਸ਼ਤਿਆਂ ਦੇ ਬਹੁਤ ਸਾਰੇ ਰੂਪ ਹਨ। ਰਿਸ਼ਤੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਜੋ ਸਾਡੇ ਦਿਲ ਨੂੰ ਜਿੱਤ ਲੈਂਦੇ ਹਨ ਤੇ ਆਪਣੇ ਰਿਸ਼ਤੇ ਦੀ ਸਾਡੇ ਦਿਲ ਵਿੱਚ ਇੱਕ ਵੱਖਰੀ ਪਛਾਣ ਬਣਾ ਲੈਂਦੇ ਹਨ। ਜੋ ਰਿਸ਼ਤੇ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ, ਇਹਨਾਂ ਰਿਸ਼ਤਿਆਂ ਨੂੰ ਤੋੜਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਚਾਹੇ ਅਸੀਂ ਇਸ ਰਿਸ਼ਤੇ ਵਿੱਚ ਕਿੰਨੇ ਹੀ ਦੂਰ ਵੀ ਬੈਠੇ ਹੋਈਏ, ਪਰ ਸਾਡੇ ਦਿਲ-ਦਿਮਾਗ ਵਿੱਚ ਇਹ ਹਮੇਸ਼ਾ ਸਾਡੇ ਕਰੀਬ ਰਹਿੰਦੇ ਹਨ।
ਕਿਸੇ ਨੂੰ ਪਸੰਦ ਆਉਣਾ ਕੋਈ ਖਾਸ ਗੱਲ ਨਹੀਂ ਹੁੰਦੀ, ਪਰ ਕਿਸੇ ਦੀ ਪਸੰਦ ਬਣ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਗੱਲ ਸਾਡੇ ਹਰ ਰਿਸ਼ਤੇ ਦੀ ਪਹਿਲ ਬਣ ਜਾਂਦੀ ਹੈ। ਰਿਸ਼ਤਾ ਕੋਈ ਵੀ ਹੋਵੇ, ਨੇੜੇ ਜਾਂ ਦੂਰ ਦਾ, ਪਰ ਇਸ ਨੂੰ ਨਿਭਾਉੁਣ ਦੀ ਕੋਸ਼ਿਸ਼ ਹਮੇਸ਼ਾਂ ਸਹੀ ਤਰੀਕੇ ਨਾਲ ਕਰੋ। ਜਦੋਂ ਅਸੀਂ ਕੋਈ ਵੀ ਰਿਸ਼ਤਾ ਦਿਲੋਂ ਨਿਭਾਉਂਦੇ ਹਾਂ ਤਾਂ ਇੱਕ ਵੱਖਰੀ ਜਿਹੀ ਖੁਸ਼ੀ ਹੁੰਦੀ ਹੈ। ਜਦੋਂ ਤੁਸੀਂ ਕਿਸੇ ਵਿਅਕਤੀ ਨਾਲ ਕੋਈ ਵੀ ਰਿਸ਼ਤਾ ਕਾਇਮ ਕਰਦੇ ਹੋ ਤਾਂ ਦੂਜਿਆਂ ਨਾਲੋਂ ਤੁਸੀਂ ਬੇਹੱਦ ਉੁਸ ਵਾਸਤੇ ਖਾਸ ਬਣ ਜਾਂਦੇ ਹੋ। ਫਿਰ ਹੌਲੀ-ਹੌਲੀ ਇਹੋ-ਜਿਹੇ ਰਿਸ਼ਤੇ ਖਾਲੀ ਕੋਨੇ ਨੂੰ ਭਰ ਦਿੰਦੇ ਹਨ। ਉੁਹ ਸਾਡੇ ਦਿਲ ਵਿੱਚ ਇੱਕ ਵੱਖਰੀ ਜਿਹੀ ਪਹਿਚਾਣ ਬਣਾ ਲੈਂਦੇ ਹਨ।
ਪੱਛਮੀਕਰਨ ਦੇ ਪ੍ਰਭਾਵ ਹੇਠ ਆ ਕੇ ਅਸੀਂ ਕਲਿਯੁਗੀ ਸੰਸਾਰ ਦੇ ਵਾਸੀ ਬਣਦੇ ਜਾ ਰਹੇ ਹਾਂ ਤੇ ਇਨਸਾਨੀ ਰਿਸ਼ਤਿਆਂ ਤੋਂ ਦੂਰ ਹੋ ਰਹੇ ਹਾਂ। ਇੰਨੇ ਕੁ ਦੂਰ ਕਿ ਅਨਮੋਲ ਰਿਸ਼ਤਿਆਂ ਦੀ ਕੀਮਤ ਭੁੱਲਦੇ ਜਾ ਰਹੇ ਹਾਂ। ਪਦਾਰਥਵਾਦ ਦੀ ਦੌੜ ਵਿੱਚ ਮਨੁੱਖ ਨੇ ਇੰਨਾ ਕੁਝ ਗਵਾ ਲਿਆ ਹੈ ਕਿ ਅੱਜ ਹਰ ਇੱਕ ਮਨੁੱਖ ਇਕੱਲਾ ਮਹਿਸੂਸ ਕਰ ਰਿਹਾ ਹੈ। ਅੱਜ ਉਹ ਨਿੱਘ, ਉਹ ਪਿਆਰ-ਸਤਿਕਾਰ ਕਿਧਰੇ ਨਹੀਂ ਮਿਲਦਾ ਜੋ ਪੁਰਾਤਨ ਸਮੇਂ ਰਿਸ਼ਤਿਆਂ ਵਿੱਚ ਵੇਖਣ ਨੂੰ ਮਿਲਦਾ ਸੀ। ਮਨੁੱਖ ਆਪਣੇ-ਆਪ ਨੂੰ ਉੱਚਾ ਦਿਖਾਉਣ ਦੀ ਦੌੜ ਵਿੱਚ ਏਨਾ ਗੁਆਚ ਗਿਆ ਹੈ ਕਿ ਰਿਸ਼ਤਿਆਂ ਦੀ ਕਦਰ ਭੁੱਲ ਗਿਆ ਹੈ।
ਕਿਸੇ ਵੀ ਰਿਸ਼ਤੇ ਨੂੰ ਲੰਮੇ ਸਮੇਂ ਲਈ ਨਿਭਾਉਣ ਵਾਸਤੇ ਚੰਗੀ ਤਰ੍ਹਾਂ ਸੋਚ-ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਇਹ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਆਪ ਦਾ ਰਿਸ਼ਤਾ ਮਜ਼ਬੂਤ ਹੈ ਜਾਂ ਨਹੀਂ ਜਿਸ ਰਿਸ਼ਤੇ ਵਿੱਚ ਵਿਸ਼ਵਾਸ ਤੇ ਪਿਆਰ ਨਾ ਹੋਵੇ ਉਹ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਹਰ ਰਿਸ਼ਤੇ ਨੂੰ ਪੱਕਾ ਰੱਖਣ ਵਾਸਤੇ ਲੰਮਾਂ ਸਮਾਂ ਵੀ ਜ਼ਰੂਰੀ ਹੈ। ਹਰ ਰਿਸ਼ਤੇ ਵਿੱਚ ਇੱਕ-ਦੂਜੇ ਦੀ ਪਸੰਦ ਨਾ ਪਸੰਦ ਦਾ ਧਿਆਨ ਜ਼ਰੂਰੀ ਰੱਖੋ। ਆਪਣੀ ਪਸੰਦ ਨਾਲ ਸਾਨੂੰ ਦੂਜਿਆਂ ਦੀਆਂ ਇੱਛਾਵਾਂ ਦਾ ਧਿਆਨ ਰੱਖਦਾ ਵੀ ਬਹੁਤ ਜਰੂਰੀ ਹੈ। ਆਪਣੇ ਰਿਸ਼ਤੇ ਵਿੱਚ ਤੁਹਾਨੂੰ ਕੋਈ ਗੱਲ ਕਿਸੇ ਦੀ ਚੰਗੀ ਨਹੀਂ ਲੱਗਦੀ ਤਾਂ ਉੁਸ ਨੂੰ ਰੋਕਣ ਦੀ ਕੋਸ਼ਿਸ਼ ਕਰੋ। ਇਹਨਾਂ ਗੱਲਾਂ ਵਾਸਤੇ ਉਸ ਨੂੰ ਸਮਾਂ ਜ਼ਰੂਰੀ ਦੇਵੋ। ਤੁਸੀਂ ਇੱਕ-ਦੂਜੇ ਦੇ ਸ਼ੌਂਕ ਜਾਣਨ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੀਆਂ ਕਿਹੜੀਆਂ ਗੱਲਾਂ ਨਾਲ ਆਪਣੇ ਰਿਸ਼ਤੇ ਵਿੱਚ ਨਿਖਾਰ, ਪਿਆਰ ਅਤੇ ਮੁਸਕਰਾਹਟ ਲਿਆ ਸਕਦੇ ਹੋ। ਉਹਨਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ। ਉਹ ਕਿਹੜੀਆਂ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਤੋਂ ਤੁਹਾਨੂੰ ਪਰੇਸ਼ਾਨੀ ਹੋ ਜਾਂਦੀ ਹੈ। ਸਾਨੂੰ ਉੁਹਨਾਂ ਗੱਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜੇਕਰ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਕੋਸ਼ਿਸ਼ ਕਰਾਂਗੇ ਤਾਂ ਰਿਸ਼ਤਿਆਂ ਵਿਚ ਕਦੇ ਵੱਡੀ ਸਮੱਸਿਆ ਨਹੀਂ ਆਵੇਗੀ। ਇਹੋ ਜਿਹੀਆਂ ਗੱਲਾਂ ਸਾਡੇ ਜੀਵਨ ਉੱਤੇ ਬਹੁਤ ਅਸਰ ਕਰਦੀਆਂ ਹਨ। ਤੁਹਾਡੇ ਰਿਸ਼ਤੇ ਤੁਹਾਡੇ ਤੋਂ ਕਿਹੋ-ਜਿਹੇ ਵਿਵਹਾਰ ਦੀ ਉਮੀਦ ਰੱਖਦੇ ਹਨ। ਕਿਹੜੀ ਚੀਜ ਉੁਸਨੂੰ ਪਸੰਦ ਹੈ। ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂਦਾ ਖੁਦ ਧਿਆਨ ਰੱਖੋਗੇ ਤਾਂ?ਰਿਸ਼ਤੇ ਵਿਚ ਮਿਠਾਸ ਬਣੀ ਰਹਿੰਦੀ ਹੈ ਨਾਲ ਇਹ ਦੱਸਣਾ ਵੀ ਜ਼ਰੂਰੀ ਹੈ?ਕਿ ਅਸੀਂ ਕਿਸੇ ਵੀ ਰਿਸ਼ਤੇ ਨੂੰ ਵਿਗਾੜਨਾ ਨਹੀਂ ਚਾਹੁੰਦੇ। ਨਾ ਹੀ ਅਸੀਂ ਸਾਡੇ ਨਾਲ ਰਿਸ਼ਤਾ ਰੱਖਣ ਵਾਲੇ ਨੂੰ ਕੋਈ ਦੁੱਖ ਦੇਣਾ ਚਾਹੁੰਦੇ ਹਾਂ। ਨੀਵੇਂ ਹੋਣ ਦਾ ਮਤਲਬ ਡਰ ਨਹੀਂ ਹੁੰਦਾ, ਇਸ ਦਾ ਭਾਵ ਹੁੰਦਾ ਹੈ?ਕਿ ਸਾਨੂੰ ਰਿਸ਼ਤੇ ਦੀ ਕਦਰ ਹੈ। ਸਾਨੂੰ ਰਿਸ਼ਤੇ ਨਿਭਾਉਣੇ ਆਉਂਦੇ ਨੇ।
ਦੂਜਿਆਂ ‘ਤੇ ਭਰੋਸਾ ਕਰਨਾ ਇੱਕ ਮਜ਼ਬੂਤ ਰਿਸ਼ਤੇ ਦੀ ਨੀਂਹ ਹੁੰਦੀ ਹੈ?ਅਤੇ ਇਹ ਸਭ ਤੋਂ ਜਰੂਰੀ ਹੈ। ਜੇਕਰ ਤੁਹਾਨੂੰ ਆਪਣੇ ਰਿਸ਼ਤੇ ਉੱਪਰ ਭਰੋਸਾ ਹੀ ਨਹੀਂ ਤਾਂ ਫਿਰ ਰਿਸ਼ਤੇ ਨਿਭਾਉਣ ‘ਚ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਪਰ ਅੰਨ੍ਹਾ ਵਿਸ਼ਵਾਸ ਕਰਨਾ ਵੀ ਕਦੇ-ਕਦੇ ਨੁਕਸਾਨਦੇਹ ਹੋ ਸਕਦਾ ਹੈ। ਪਰ ਸ਼ੱਕ ਦੀ ਵਜ੍ਹਾ ਨੂੰ ਮਿਟਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਸ਼ੱਕ ਕਈ ਚੰਗੇ-ਭਲੇ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ ਤੇ ਆਖ਼ਰ ਪਤਾ ਲੱਗਦਾ ਹੈ?ਗੱਲ ਵਿਚ ਕੁਝ ਵੀ ਨਹੀਂ ਸੀ ਭਾਵੇਂ ਅੱਜ ਲੋਕਾਂ ਕੋਲ ਕਿਸੇ ਨੂੰ ਮਿਲਣ ਵਾਸਤੇ ਸਮਾਂ ਨਹੀਂ ਹੈ ਪਰ ਜਦੋਂ ਵੀ ਮਿਲੋ ਦਿਲੋਂ ਮਿਲੋ। ਸਾਰਾ ਸਮਾਂ ਇੱਕ-ਦੂਜੇ ਵਾਸਤੇ ਬਤੀਤ ਕਰੋ। ਮਿਲਣ-ਵਰਤਣ ਨਾਲ ਸਾਡਾ ਮਨ ਹੌਲਾ ਜਿਹਾ ਹੋ ਜਾਂਦਾ ਹੈ। ਇਸ ਨਾਲ ਸਾਡੇ ਛੋਟੇ-ਮੋਟੇ ਮਨ-ਮੁਟਾਅ ਵੀ ਮਿਟ ਜਾਂਦੇ ਹਨ। ਮਿਲਣ-ਵਰਤਣ ਰਿਸ਼ਤੇ ਵਿੱਚ ਇੱਕ ਮਜ਼ਬੂਤੀ ਵੀ ਲਿਆਉਂਦਾ ਹੈ। ਰਿਸ਼ਤੇ ਨਿਭਾਉਣ ਵਾਸਤੇ ਸਾਨੂੰ ਰਿਸ਼ਤਿਆਂ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
ਸਮੇਂ-ਸਮੇਂ ‘ਤੇ ਸਾਡੀ ਜਿੰਦਗੀ ਵਿੱਚ ਕਈ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਜੇਕਰ ਮਿਲਵਰਤਣ ਚੰਗਾ ਹੈ ਤਾਂ ਸਾਨੂੰ ਫਿਕਰ ਦੀ ਕੋਈ ਗੱਲ ਨਹੀਂ ਪਰ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਆਪਣੇ ਰਿਸ਼ਤੇ ਤੋਂ ਜ਼ਿਆਦਾ ਅੱਗੇ ਵਧ ਰਹੇ ਹਾਂ ਜਾਂ ਆਪਣੇ ਤੋਂ ਦੂਰ ਹੁੰਦੇ ਜਾ ਰਹੇ ਹੋ ਤਾਂ ਇਹੋ ਜਿਹਾ ਮਿਲਵਰਤਣ ਤੁਹਾਡੇ ਵਾਸਤੇ ਖਤਰਨਾਕ ਹੋ ਸਕਦਾ ਹੈ। ਰਿਸ਼ਤਾ ਕੋਈ ਵੀ ਹੋਵੇ ਉਸ ਵਿਚ ਸਮਤੋਲ ਬਹੁਤ ਜ਼ਰੂਰੀ ਹੈ ਹਰ ਰਿਸ਼ਤੇ ਨੂੰ ਥਾਂ ਸਿਰ ਰੱਖਣਾ ਤੁਹਾਡੀ ਚੰਗੀ ਜੀਵਨਸ਼ੈਲੀ ਦਾ ਆਧਾਰ ਹੈ ਹਮੇਸ਼ਾ ਆਪਣੇ ਰਿਸ਼ਤੇ ਵਿੱਚ ਮਿਠਾਸ ਭਰੋ ਜੀਵਨ ਵਿੱਚ ਕੁੜੱਤਣ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਬਿਨਾ ਵਜ੍ਹਾ ਦਾ ਸ਼ੱਕ ਵੀ ਤੁਹਾਡੇ ਰਿਸ਼ਤੇ ਨੂੰ ਕਮਜ਼ੋਰ ਕਰਦਾ ਹੈ। ਇਸ ਕਮਜ਼ੋਰੀ ਨੂੰ ਹਮੇਸ਼ਾ ਆਪਣੇ ਤੋਂ ਦੂਰ ਰੱਖੋ ਅਤੇ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਹਮੇਸ਼ਾ ਬਣਾ ਕੇ ਰੱਖੋ ਇਹਨਾਂ ਰਿਸ਼ਤਿਆਂ ਦੀ ਡੋਰੀ ਨੂੰ ਬਿਨਾਂ ਵਜ੍ਹਾ ਖਿੱਚ-ਖਿੱਚ ਕੇ ਕਮਜ਼ੋਰ ਨਹੀਂ ਕਰਨਾ ਚਾਹੀਦਾ।
ਲੁਧਿਆਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।