Important - Sach Kahoon Punjabi
ਐਲਾਨ-ਪੱਤਰਾਂ ‘ਚ ਲੋਕ- ਭਾਈਵਾਲਤਾ ਮਹੱਤਵਪੂਰਨ
( People Partnership )ਲੋਕਤੰਤਰਿਕ ਪਿਰਾਮਿਡ ਨੂੰ ਸਹੀ ਕੋਣ ‘ਤੇ ਖੜ੍ਹਾ ਕਰਨ ਦੇ ਪੰਜ ਸੂਤਰ ਹਨ: ਲੋਕ-ਉਮੀਦਵਾਰ, ਲੋਕ- ਐਲਾਨ ਪੱਤਰ, ਲੋਕ-ਮੁਲਾਂਕਣ, ਲੋਕ -ਨਿਗਰਾਨੀ ਅਤੇ ਲੋਕ-ਅਨੁਸ਼ਾਸਨ ਲੋਕ-ਐਲਾਨ ਪੱਤਰ ਦਾ ਸਹੀ ਮਤਲਬ ਹੈ, ਲੋਕਾਂ ਦੀ ਨੀਤੀਗਤ  ਅਤੇ ਕਾਰਜ ਸਬੰਧੀ ਜ਼ਰੂਰਤ ਅਤੇ ਸੁਫ਼ਨਿਆਂ ਦੀ ਪੂਰਤੀ ਲਈ ਖੁਦ ਲੋਕਾਂ ਵੱਲੋਂ ਤਿਆਰ ਕੀਤਾ ਗਿਆ ਦਸਤਾਵੇਜ਼ ਹਰੇਕ ਗ੍ਰਾਮ ਸਭਾ ਅਤੇ ਨਗਰ ਵਾਰਡ ਸਭਾਵਾਂ ਨੂੰ ਚਾਹੀਦਾ ਹੈ ਕਿ ਉਹ ਮੌਜ਼ੂਦ ਵਸੀਲਿਆਂ, ਸਰਕਾਰੀ-ਗੈਰ ਸਰਕਾਰੀ ਸਹਿਯੋਗ ਜਾਰੀ ਰਾਸ਼ੀ ਅਤੇ ਲੋਕਾਂ ਦੀ ਜ਼ਰੂਰਤ ਮੁਤਾਬਿਕ ਆਪਣੇ ਇਲਾਕਿਆਂ ਲਈ ਅਗਲੇ ਪੰਜ ਸਾਲ ਦੇ ਸੁਫ਼ਨੇ ਬੁਣਨ
ਇਸ ਨੂੰ ਲੋਕਸਭਾਵਾਰ, ਵਿਧਾਨ ਸਭਾਵਾਰ,  ਮੁਹੱਲੇਵਾਰ ਅਤੇ ਮੁੱਦੇਵਾਰ ਤਿਆਰ ਕਰਨ ਦਾ ਬਦਲ ਖੁੱਲ੍ਹਾ ਰੱਖਣਾ ਚਾਹੀਦਾ ਹੈ ਇਸ ‘ਚ ਹਰ ਸਾਲ ਸੁਧਾਰਨ ਦਾ ਬਦਲ ਵੀ ਖੋਲ੍ਹ ਕੇ ਰੱਖਣਾ ਚੰਗਾ ਹੋਵੇਗਾ ਇਸ ਲੋਕ ਏਜੰਡੇ ਜਾਂ ਲੋਕ ਨਿਯੋਜਨ ਦਸਤਾਵੇਜ ਨੂੰ ਲੋਕ ਐਲਾਨ-ਪੱਤਰ ਦਾ ਨਾਂਅ ਦਿੱਤਾ ਜਾ ਸਕਦਾ ਹੈ
ਉਮੀਦਵਾਰ ਦੀ ਚੋਣ ‘ਚ ਸੁਵਿਧਾ ਹੋਵੇਗੀ
ਇਸ ਲੋਕ-ਐਲਾਨ ਪੱਤਰ ਨੂੰ ਕਿਸੇ ਬੈਨਰ ਜਾਂ ਫਲੈਕਸ ‘ਤੇ ਛਪਵਾ ਕੇ ਨਹੀਂ ਜਾਂ ਜਨਤਕ ਮੀਟਿੰਗ ਸਥਾਨਾਂ ਦੀਆਂ ਕੰਧਾਂ ‘ਤੇ ਲਿਖ ਕੇ ਚੋਣ ਪ੍ਰਚਾਰ ਲਈ ਆਉਣ ਵਾਲੇ ਚੋਣਾਵੀ ਉਮੀਦਵਾਰਾਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ ਉਨ੍ਹਾਂ ਤੋਂ ਉਸ ਦੀ ਪੂਰਤੀ ਲਈ ਸੰਕਲਪ-ਪੱਤਰ/ਸਹੁੰ-ਪੱਤਰ ਲਿਆ ਜਾ ਸਕਦਾ ਹੈ
ਇਸ ਨਾਲ ਉਮੀਦਵਾਰ ਦੀ ਚੋਣ ‘ਚ ਸੁਵਿਧਾ ਹੋਵੇਗੀ ਅਤੇ ਪਾਲਣ ਕਰਨ ਲਈ ਉਮੀਦਵਾਰ ਦੇ ਸਾਹਮਣੇ ਅਗਲੇ ਪੰਜ  ਸਾਲ ਇੱਕ ਦਿਸ਼ਾ-ਨਿਰਦੇਸ਼ ਵੀ ਹੋਵੇਗਾ  ਫ਼ਿਲਹਾਲ, ਚਰਚਾ ਕਰੀਏ ਕਿ ਦਿੱਲੀ ਦੀਆਂ ਇਨ੍ਹਾਂ ਚੋਣਾਂ ‘ਚ ਪਾਰਟੀ ਐਲਾਨ-ਪੱਤਰ ਬਣਾਉਣ ‘ਚ ਇੱਕ ਵਾਰ ਫਿਰ ਤੋਂ ਜਨਤਾ ਦੀ ਰਾਇ ਮੰਗੀ ਜਾ ਰਹੀ ਹੈ ਅਸੀਂ ਇਸ ਰਾਇਸ਼ੁਮਾਰੀ ਨੂੰ ਇੱਕ ਚੰਗਾ ਮੌਕਾ ਮੰਨਣਾ ਚਾਹੀਦਾ ਹੈ, ਪਾਰਟੀ ਐਲਾਨ-ਪੱਤਰ ਨਾਲ ਲੋਕ ਐਲਾਨ-ਪੱਤਰ ਵੱਲ ਵਧਣ ਦੀ ਇੱਕ ਛੋਟੀ ਜਿਹੀ ਖਿੜਕੀ ਮੰਨ  ਕੇ ਸਵਾਗਤ ਕਰਨਾ ਚਾਹੀਦਾ ਹੈ ਇਸ ‘ਚ ਖੁਦ ਪਹਿਲ ਕਰਕੇ ਪਾਰਟੀਆਂ ਅਤੇ ਆਪਣੇ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਤੱਕ ਆਪਣੀ ਰਾਇ ਪਹੁੰਚਾਉਣੀ ਚਾਹੀਦੀ ਹੈ
ਇਨ੍ਹਾਂ ਐਲਾਨ-ਪੱਤਰਾਂ ਨੂੰ ਜ਼ਮੀਨ ‘ਤੇ ਉਤਾਰਨ ਲਈ ਨੀਤੀਗਤ ਜ਼ਰੂਰਤ ਹੋਵੇਗੀ
ਇਨ੍ਹਾਂ ਐਲਾਨ-ਪੱਤਰਾਂ ਨੂੰ ਜ਼ਮੀਨ ‘ਤੇ ਉਤਾਰਨ ਲਈ ਨੀਤੀਗਤ ਜ਼ਰੂਰਤ ਹੋਵੇਗੀ ਕਿ ਦਿੱਲੀ ਨਿਯੋਜਨ ਸ਼ੁਰੂਆਤ ਅਤੇ ਨਿਗਰਾਨੀ ਕਮੇਟੀ ਦਾ ਗਠਨ ਹੋਵੇ ਇਸ ਤਹਿਤ ਕੇਂਦਰ, ਰਾਜ, ਸਥਾਨਕ ਨਗਰ ਅਤੇ ਪਿੰਡ ਅਰਥਾਤ ਚਾਰ ਪੱਧਰੀ ਉੱਪ ਕਮੇਟੀਆਂ ਹੋਣ ਚਾਰ ਪੱਧਰੀ ਕਮੇਟੀਆਂ ‘ਚ ਆਪਸੀ ਤਾਲਮੇਲ ਅਤੇ ਪਾਰਦਰਸ਼ਿਤਾ ਦੀ ਸਵਰਸ੍ਰੇਸ਼ਠ ਵਿਵਸਥਾ ਬਣੇ ਚੋਣਾਂ ਤੋਂ ਬਾਅਦ ਦੇ ਪੰਜ ਸਾਲ ਦੌਰਾਨ ਵਿਕਾਸ ਸਬੰਧੀ ਐਲਾਨ-ਪੱਤਰਾਂ ਨੂੰ ਪੂਰਾ ਕਰਨ ‘ਚ ਲੋਕ ਸਹਿਯੋਗੀ ਵੀ ਬਣਨ ਅਤੇ ਵਿਧਾਇਕ ਵੱਲੋਂ ਸਹਿਯੋਗ ਕਰਨ ਲਈ ਪਾਬੰਦ ਕਰਨ ਵਾਲੇ ਵੀ, ਇਸ ਲਈ ਜਨ-ਨਿਗਰਾਨੀ ਪ੍ਰਣਾਲੀ ਵਿਕਸਿਤ ਕੀਤੀ ਜਾਵੇ
ਲੋਕ- ਪ੍ਰਤੀਨਿਧੀਆਂ ਦੇ ਬਜਟ ਨਾਲ ਸ਼ੁਰੂ ਹੋਣ ਵਾਲੇ ਕਾਰਜਾਂ ਦਾ ਲੋਕ-ਮੁਲਾਂਕਣ ਭਾਵ ‘ਪਬਲਿਕ-ਆਡਿਟ’ ਜ਼ਰੂਰੀ ਹੋਵੇ ਆਡਿਟ ਸਿਰਫ਼ ਵਿੱਤੀ ਨਹੀਂ, ਕੈਗ ਦੇ ਨਵੇਂ ਵੱਖ-ਵੱਖ ਸੂਚਕ ਅੰਕਾਂ ਦੇ ਆਧਾਰ ‘ਤੇ ਹੋਵੇ ਅਜਿਹੀਆਂ ਤਜਵੀਜਾਂ ਨੂੰ ਕਾਨੂੰਨ ਅਨੁਸਾਰ ਬਣਾਉਣ ਲਈ ਪਾਰਟੀਆਂ, ਇਨ੍ਹਾਂ ਨੂੰ ਕਾਨੂੰਨ ਦਾ ਹਿੱਸਾ ਬਣਾਉਣ ਦਾ ਐਲਾਨ ਕਰਨ ਲਾਭ ਇਹ ਹੋਵੇਗਾ
ਕਿ ਪੰਜ ਸਾਲ ਪੂਰੇ ਹੋਣ ‘ਤੇ ਲੋਕ-ਮੁਲਾਂਕਣ ਸਮੂਹ ਦੀ ਰਿਪੋਰਟ ਖੁਦ-ਬ-ਖੁਦ ਇਸ ਗੱਲ ਦਾ ਸ਼ੀਸ਼ਾ ਹੋਵੇਗੀ ਕਿ ਉਮੀਦਵਾਰ ਉਸ ‘ਚੋਂ ਆਪਣਾ ਚਿਹਰਾ ਦੇਖ ਸਕਣ, ਜਾਣ ਸਕਣ ਕਿ ਉਹ ਅਗਲੀ ਵਾਰ ਚੋਣ ਲੜਨ ਲਾਇਕ ਹਨ ਜਾਂ ਨਹੀਂ ਇਸ ਆਧਾਰ ‘ਤੇ ਪਾਰਟੀਆਂ ਆਪਣਾ ਉਮੀਦਵਾਰ ਤੈਅ ਕਰ ਸਕਣਗੀਆਂ ਅਤੇ ਲੋਕ ਵੀ ਕਿ ਉਸ ਆਗੂ ਨੂੰ ਅਗਲੀ ਵਾਰ ਚੁਣਿਆ ਜਾਵੇ ਜਾਂ ਦਰਕਿਨਾਰ ਕਰ ਦਿੱਤਾ ਜਾਵੇ
ਭਾਰਤ ਦੇ ਸਾਰੇ ਰਾਜਾਂ ‘ਚ ਪਿੰਡਾਂ ‘ਚ ਸੰਵਿਧਾਨਕ ਪੱਧਰ ‘ਤੇ ਗਠਿਤ ਗ੍ਰ੍ਰਾਮ ਸਭਾ, ਪੰਚਾਇਤ ਅਤੇ ਨਿਆਂ ਪੰਚਾਇਤ ਹੈ
ਇਸ ਦਿਸ਼ਾ ‘ਚ ਇੱਕ ਹੋਰ ਮਹੱਤਵਪੂਰਨ ਨੀਤੀਗਤ ਤੱਥ ਇਹ ਹੈ ਕਿ ਭਾਰਤ ਦੇ ਸਾਰੇ ਰਾਜਾਂ ‘ਚ ਪਿੰਡਾਂ ‘ਚ ਸੰਵਿਧਾਨਕ ਪੱਧਰ ‘ਤੇ ਗਠਿਤ ਗ੍ਰ੍ਰਾਮ ਸਭਾ, ਪੰਚਾਇਤ ਅਤੇ ਨਿਆਂ ਪੰਚਾਇਤ ਹੈ; ਵਿਧਾਨ ਸਭਾ ਦੇ ਨਾਲ ਕੇਂਦਰ ਸ਼ਾਸਿਤ ਖੇਤਰ ਵਾਲੀ ਦਿੱਲੀ ਦੀ ਤਰਜ਼ ‘ਤੇ ਨਵੇਂ ਬਣੇ ਰਾਜ ਜੰਮੂ ਕਸ਼ਮੀਰ ‘ਚ ਵੀ ਦਿੱਲੀ ਦੇ ਪਿੰਡਾਂ ਦੇ ਕੋਲ ਕੀ ਹੈ? ਨਵੇਂ ਮਾਲੀਆ ਰਿਕਾਰਡ ਮੁਤਾਬਿਕ, ਦਿੱਲੀ ‘ਚ 357 ਪਿੰਡ ਹਨ ਕੀ ਸਵਰਾਜ ਦਾ ਸੁਫ਼ਨਾ ਦਿਖਾਉਣ ਵਾਲਿਆਂ ਨੂੰ ਦਿੱਲੀ ‘ਚ ਗ੍ਰਾਮ ਸਵਰਾਜ ਦਾ ਸਵਰਸ੍ਰੇਸਠ ਢਾਂਚਾ ਬਣਾਉਣ ਦੀ ਪਹਿਲ ਨਹੀਂ ਕਰਨੀ ਚਾਹੀਦੀ?
ਉਨ੍ਹਾਂ ਨੂੰ ਚਾਹੀਦੈ ਕਿ ਦਿੱਲੀ ਪੰਚਾਇਤੀਰਾਜ ਐਕਟ ਬਣਾਉਣ ਨੂੰ ਪਾਰਟੀ ਐਲਾਨ ਪੱਤਰਾਂ ‘ਚ ਸ਼ਾਮਲ ਕਰਕੇ ਇਸ ਸੁਫ਼ਨੇ ਦੀ ਨੀਂਹ ਰੱਖਣ ਸ਼ੁੱਧ ਹਵਾ, ਸਾਫ਼ ਲੋੜੀਂਦਾ ਪਾਣੀ, ਸਥਾਨਕ ਕੂੜਾ ਪ੍ਰਬੰਧ ਅਤੇ ਸਰਵ ਸੁਲਭ ਪਾਰਕਿੰਗ-ਦਿੱਲੀ ਦੀਆਂ ਚਾਰ ਵੱਡੀਆਂ ਚੁਣੌਤੀਆਂ ਹਨ
ਅਜਿਹੇ ਕੰਪਲੈਕਸਾਂ ਦੀ ਸੀਵਰੇਜ ਨਿਕਾਸੀ ਵੀ ਕੰਪਲੈਕਸ ਦੇ ਅੰਦਰ ਸੰਭਵ ਹੈ
ਦਿੱਲੀ ਦੀ ਚਾਰਦੀਵਾਰੀ ਵਾਲੇ ਹਰ ਸੰਸਥਾਨ, ਹਰ ਦਫ਼ਤਰੀ-ਵਪਾਰਕ ਕੰਪਲੈਕਸ, ਹਰ ਹਾਊਸਿੰਗ ਸੋਸਾਇਟੀ ਕੰਪਲੈਕਸ ਨੂੰ ਉਸ ਦੇ ਕੰਪਲੈਕਸ ਦੇ ਅੰਦਰ ਹੀ ਇਨ੍ਹਾਂ ਚਾਰਾਂ ਦੀ ਵਿਵਸਥਾ ਲਈ ਪਾਬੰਦ ਅਤੇ ਉਤਸ਼ਾਹਿਤ, ਦੋਵੇਂ ਕਰਨ ਦਾ ਨੀਤੀਗਤ ਐਲਾਨ ਕਰਨਾ ਚਾਹੀਦਾ ਹੈ ਅਜਿਹੇ ਕੰਪਲੈਕਸਾਂ ਦੀ ਸੀਵਰੇਜ ਨਿਕਾਸੀ ਵੀ ਕੰਪਲੈਕਸ ਦੇ ਅੰਦਰ ਸੰਭਵ ਹੈ ਅਤੇ ਯਮਨਾ ਪ੍ਰਦੂਸ਼ਣ ਮੁਕਤੀ ਲਈ ਜ਼ਰੂਰੀ ਵੀ ਸੁਚੱਜੇ ਜਲ ਪ੍ਰਬੰਧਨ ਤੇ ਧੂੜ-ਧੂੰਆਂ ਪ੍ਰਬੰਧਨ ਕਰਨਾ ਹੀ ਚਾਹੀਦਾ ਹੈ
ਵਾਟਰ ਰਿਜ਼ਰਵ, ਗਰੀਨ ਰਿਜ਼ਰਵ ਅਤੇ ਵੇਸਟ ਰਿਜ਼ਰਵ ਏਰੀਆ ਨੀਤੀ ਇਸ ‘ਚ ਮੱਦਦ ਕਰ ਸਕਦੀ ਹੈ ਜਾਮ ਫ਼੍ਰੀ ਟ੍ਰੈਫ਼ਿਕ ਅਤੇ ਭਾੜੇ ਦੀ ਮਨਮਰਜ਼ੀ ਤੋਂ ਮੁਕਤ ਆਟੋ ਚਾਲਕ ਵੀ ਦਿੱਲੀ ਦੀ ਜ਼ਰੂਰਤ ਹੈ ਫੈਕਟਰੀ-ਦਫ਼ਤਰਾਂ-ਬਜ਼ਾਰਾਂ ਦੇ ਸਮੇਂ ‘ਚ ਅਨੁਕੂਲ ਬਦਲਾਅ ਅਤੇ ਅਜਿਹੀ ਨਿਯੁਕਤੀ ਨੀਤੀ ਜਿਸ ‘ਚ ਲੋਕਾਂ ਨੂੰ ਆਪਣੀ ਰਿਹਾਇਸ਼ ਤੋਂ ਘੱਟ ਤੋਂ ਘੱਟ ਦੂਰੀ ਤੱਕ ਸਫ਼ਰ ਕਰਨਾ ਪਏ, ਵਾਤਾਵਰਨ ਬਿਹਤਰੀ ਲਈ ਜ਼ਰੂਰੀ ਹੈ
ਜ਼ਰੂਰਤ ਹੈ ਕਿ ਨੰਬਰ ਦੌੜ ‘ਚ ਲਾਉਣ ਦੀ ਬਜਾਇ, ਹਰੇਕ ਵਿਦਿਆਰਥੀ ‘ਚ ਪਹਿਲਾਂ ਤੋਂ ਮੌਜ਼ੂਦ ਪ੍ਰਤਿਭਾ ਦੇ ਵਿਕਾਸ ‘ਤੇ ਕੇਂਦਰਿਤ ਕੀਤਾ ਜਾਵੇ
ਜ਼ਰੂਰਤ ਹੈ ਕਿ ਨੰਬਰ ਦੌੜ ‘ਚ ਲਾਉਣ ਦੀ ਬਜਾਇ, ਸਕੂਲੀ ਸਿੱਖਿਆ ਨੂੰ ਹਰੇਕ ਵਿਦਿਆਰਥੀ ‘ਚ ਪਹਿਲਾਂ ਤੋਂ ਮੌਜ਼ੂਦ ਪ੍ਰਤਿਭਾ ਦੇ ਵਿਕਾਸ ‘ਤੇ ਕੇਂਦਰਿਤ ਕੀਤਾ ਜਾਵੇ ਉਨ੍ਹਾਂ ‘ਚ ਉਨ੍ਹਾਂ ਦੇ ਨੇੜੇ-ਤੇੜੇ ਦੇ ਕੰਪਲੈਕਸਾਂ ਪ੍ਰਤੀ ਸਕਾਰਾਤਮਕ ਸਰੋਕਾਰ ਅਤੇ ਸੰਵੇਦਨਾ ਵਿਕਸਿਤ ਕੀਤੀ ਜਾਵੇ
ਅੱਠਵੀਂ ਜਮਾਤ ਤੋਂ ਬਾਅਦ ਪ੍ਰਤਿਭਾ ਅਨੁਸਾਰ ਮੌਕਾ ਦੇਣ ਲਈ ਸਿਰਫ਼ ਖੇਡ ਨਹੀਂ, ਨ੍ਰਿਤ-ਸੰਗੀਤ-ਸ਼ਿਲਪ ਵਿਸ਼ਾ  ਮਾਹਿਰ ਸਕੂਲਾਂ ਦੀ ਸਥਾਪਨਾ ਕੀਤੀ ਜਾਵੇ ਉੱਚ ਸਿੱਖਿਆ ਅਤੇ ਫਿਰ ਕੋਚਿੰਗ ਦੇ ਲੰਮੇ ਕੁਚੱਕਰ ‘ਚ ਫਸ ਚੁੱਕੀ ਨਵੀਂ ਪੀੜ੍ਹੀ ਨੂੰ ਬਚਾਉਣ ਲਈ ਐਨਡੀਏ, ਰੇਲਵੇ ਅਪ੍ਰਂੇਟਿਸ ਦੀ ਤਰਜ਼ ‘ਤੇ ਪਹਿਲ ਜ਼ਰੂਰੀ ਹੈ ਘੱਟੋ-ਘੱਟ ਦਿੱਲੀ ਸਰਕਾਰ ਦੀ ਹਰ ਛੋਟੀ-ਵੱਡੀ ਨੌਕਰੀ ਲਈ ਤਾਂ 10ਵੀਂ-12ਵੀਂ ਦੀ ਘੱਟੋ-ਘੱਟ ਸਿੱਖਿਆ ਯੋਗਤਾ ਅਤੇ ਚੋਣ ਤੋਂ ਬਾਅਦ ਅਹੁਦੇ ਦੀ ਜ਼ਰੂਰਤ ਅਨੁਸਾਰ ਇੱਕ ਤੋਂ ਤਿੰਨ ਸਾਲ ਦੀ ਸਿੱਖਿਆ-ਟਰੇਨਿੰਗ ਦੀ ਤਜ਼ਵੀਜ ਕੀਤੀ ਜਾ ਸਕਦੀ ਹੈ
ਨਿੱਜੀਕਰਨ ਨੂੰ ਨਿਰਉਤਸ਼ਾਹਿਤ ਕਰਕੇ ਦਿੱਲੀ ਸੁਰੱਖਿਅਤ ਰੁਜ਼ਗਾਰ ਦਾ ਰਸਤਾ ਸਰ ਕਰ ਸਕਦੀ ਹੈ
ਪੜ੍ਹਾਈ, ਦਵਾਈ, ਸੁਰੱਖਿਆ, ਆਵਾਜਾਈ, ਸੰਚਾਰ, ਪਾਣੀ ਸਪਲਾਈ ਵਰਗੇ ਬੁਨਿਆਦੀ ਸੇਵਾ ਖੇਤਰਾਂ ‘ਚ ਠੇਕੇਦਾਰੀ ਅਤੇ ਨਿੱਜੀਕਰਨ ਨੂੰ ਨਿਰਉਤਸ਼ਾਹਿਤ ਕਰਕੇ ਦਿੱਲੀ ਸੁਰੱਖਿਅਤ ਰੁਜ਼ਗਾਰ ਦਾ ਰਸਤਾ ਸਰ ਕਰ ਸਕਦੀ ਹੈ ਦੂਜੇ ਰਾਜਾਂ ਤੋਂ ਦਿੱਲੀ ਆ ਰਹੀ ਅਬਾਦੀ ਨੂੰ ਉਨ੍ਹਾਂ ਦੇ ਸੂਬੇ ‘ਚ ਰੋਕਣ  ਲਈ ਦਿੱਲੀ ਸਰਕਾਰ ਨੂੰ ਚਾਹੀਦਾ ਕਿ ਉਹ ਉਨ੍ਹਾਂ ਰਾਜਾਂ ਦੇ ਸਿੱਖਿਆ ਤੇ ਰੁਜ਼ਗਾਰ ਦੇ ਢਾਂਚੇ ਨੂੰ ਮਜ਼ਬੂਤ ਬਣਾਉਣ ‘ਚ ਸਹਿਯੋਗ ਕਰੇ ਇਸ ਲਈ ਉਹ ਦਿੱਲੀ ‘ਚ ਮੌਜ਼ੂਦ ਗਿਆਨ, ਕੌਸ਼ਲ ਅਤੇ ਮਨੁੱਖੀ ਵਸੀਲਿਆਂ ਦੀ ਵਰਤੋਂ ਕਰੇ ਇਸ ਨਾਲ ਵੀ ਆਖ਼ਰ ਰੁਜ਼ਗਾਰ, ਦਿੱਲੀ ਵਾਸੀਆਂ ਦਾ ਹੀ ਵਧੇਗਾ
ਸਿਹਤ ਬੀਮੇ ਦੀ ਆੜ ‘ਚ ਉਪਜੀ ਲੁੱਟ ਦੀ ਜਗ੍ਹਾ, 50 ਸਾਲ ਤੋਂ ਜ਼ਿਆਦਾ ਉਮਰ ਦੇ ਹਰ ਦਿੱਲੀ ਵਾਸੀ ਦੇ ਇਲਾਜ ਦਾ ਜਿੰਮਾ ਵਧੇਰੇ ਸੰਭਵ ਲਾਗਤ ‘ਤੇ ਯਕੀਨੀ ਮੁਨਾਫ਼ਾ ਦਰ ਦੇ ਆਧਾਰ ‘ਤੇ ਵਸਤੂਆਂ ਦੀ ਵਧੇਰੇ ਫੁਟਕਲ ਵਿੱਕਰੀ ਦਰ ਤੈਅ ਕਰਨਾ ਮੂਲ ਜ਼ਰੂਰਤ ਪਾਰਟੀ, ਉਮੀਦਵਾਰ ਤੇ ਨਾਗਰਿਕ… ਤਿੰਨਾਂ ਵੱਲੋਂ ਆਪਣੀ-ਆਪਣੀ ਜਵਾਬਦੇਹੀ ਇਮਾਨਦਾਰੀ ਨਾਲ ਨਿਭਾਉਣ ਦਾ ਮਨ ਬਣਾਉਣ ਦੀ ਹੈ ਜੇਕਰ ਅਸੀਂ ਇਹ ਕਰ ਸਕੇ, ਤਾਂ ਤੈਅ ਮੰਨੋ ਕਿ ਤੰਤਰ ‘ਤੇ ਲੋਕਾਂ ਦੀ ਹੱਕਦਾਰੀ ਇੱਕ ਦਿਨ ਖੁਦ-ਬ-ਖੁਦ ਆ ਜਾਵੇਗੀ ਹੌਲੀ-ਹੌਲੀ ਅਸੀਂ ਸਹੀ ਮਾਇਨੇ ‘ਚ ਲੋਕਤੰਤਰ ਵੀ ਹੋ ਜਾਵਾਂਗੇ
ਅਰੁਣ ਤਿਵਾੜੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੰਨਿਆ ਭਰੂਣ ਹੱਤਿਆ ਰੋਕਣਾ ਜ਼ਰੂਰੀ
ਕੰਨਿਆ ਭਰੂਣ ਹੱਤਿਆ ਰੋਕਣਾ ਜ਼ਰੂਰੀ
ਔਰਤਾਂ ਦੀ ਭਾਈਵਾਲੀ ਘੱਟ ਹੈ, ਫਿਰ ਵੀ ਇਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਲੋਕ ਸਭਾ ਸਪੀਕਰ ਤੱਕ ਦੀ ਜਿੰਮੇਵਾਰੀ ਨਿਭਾਉਂਦੀਆਂ ਰਹੀਆਂ ਹਨ।
ਦੇਸ਼ 21ਵੀਂ ਸਦੀ ਦੇ 20ਵੇਂ ਸਾਲ ਵਿਚ ਦਾਖ਼ਲ ਹੋ ਗਿਆ ਹੈ ਪਰ ਭਾਰਤ ਵਿਚ ਧੀਆਂ ਦੀ ਸੁਰੱਖਿਆ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਰੋਜ਼ਾਨਾ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਕੰਨਿਆ ਭਰੂਣ ਹੱਤਿਆ(Feticide) ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ ਦੇਸ਼ ਵਿਚ ਕੰਨਿਆ ਭਰੂਣ ਹੱਤਿਆ(Feticide) ਵਰਗੇ ਮਾਮਲਿਆਂ ਨੂੰ ਰੋਕਣ ਲਈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀਪਤ ਤੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਚਲਾ ਕੇ ਪੂਰ ਭਾਰਤ ਵਾਸੀਆਂ ਦਾ ਧਿਆਨ ਇਸ ਗੰਭੀਰ ਵਿਸ਼ੇ ਵੱਲ ਖਿੱਚਿਆ ਹੈ ਪਰ ਜਿੱਥੋਂ ਤੱਕ ਲਿੰਗ ਅਨੁਪਾਤ ਦਾ ਸਵਾਲ ਹੈ, ਕੁੜੀਆਂ ਦੀ ਘਟਦੀ ਦਰ ਸਮਾਜ ਲਈ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਅਫ਼ਸੋਸਜਨਕ ਹੈ ਕਿ ਪੜ੍ਹਿਆ-ਲਿਖਿਆ ਵਰਗ ਵੀ ਪੁੱਤਰ ਦੀ ਇੱਛਾ ਵਿਚ ਧੀ ਨੂੰ ਕੁੱਖ ਵਿਚ ਕਤਲ ਕਰਨ ਵਰਗਾ ਘਿਨੌਣਾ ਕਾਰਾ ਕਰ ਰਿਹਾ ਹੈ।
ਸਮਾਜ ‘ਚ ਕੁੜੀਆਂ ਨੂੰ ਅਰੰਭ ਤੋਂ ਹੀ ਬੇਲੋੜੀਆਂ ਤੇ ਬੋਝ ਸਮਝਿਆ ਜਾਂਦੈ
ਅੱਜ ਵੀ ਦੇਸ਼ ਦੇ ਬਹੁਤ ਸਾਰੇ ਵਰਗਾਂ ਵਿਚ ਧੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਪੜ੍ਹਨ ਤੱਕ ਦੇ ਮੌਕੇ ਵੀ ਮੁਹੱਈਆ ਨਹੀਂ ਕਰਵਾਏ ਜਾਂਦੇ, ਜਿਸ ਨੂੰ ਇੱਕ ਵਿਡੰਬਨਾ ਹੀ ਕਿਹਾ ਜਾਏਗਾ ਜਦੋਂਕਿ ਦੇਖਣ ਵਿਚ ਆਉਂਦਾ ਹੈ ਕਿ ਔਰਤਾਂ ਸਮਾਜਿਕ, ਪ੍ਰਸ਼ਾਸਨਿਕ, ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿਚ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਪੂਰੀ ਸਮਰੱਥਾ ਨਾਲ ਸੇਵਾਵਾਂ ਦੇ ਰਹੀਆਂ ਹਨ ਰਾਜਨੀਤੀ ਵਿਚ ਬੇਸ਼ੱਕ ਔਰਤਾਂ ਦੀ ਭਾਈਵਾਲੀ ਘੱਟ ਹੈ, ਫਿਰ ਵੀ ਇਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਲੋਕ ਸਭਾ ਸਪੀਕਰ ਤੱਕ ਦੀ ਜਿੰਮੇਵਾਰੀ ਨਿਭਾਉਂਦੀਆਂ ਰਹੀਆਂ ਹਨ ਸਮਾਜਿਕ ਸੰਸਥਾਵਾਂ ਵੀ ਧੀਆਂ ਦੇ ਸਨਮਾਨ ਅਤੇ ਖੁਸ਼ਹਾਲੀ ਲਈ ਸਮੇਂ-ਸਮੇਂ ‘ਤੇ ਅੱਗੇ ਆਉਂਦੀਆਂ ਰਹੀਆਂ ਹਨ।
ਜਿਨ੍ਹਾਂ ਵਿਚ ਡੇਰਾ ਸੱਚਾ ਸੌਦਾ ਦੇ ਯਤਨ ਸ਼ਲਾਘਾਯੋਗ ਰਹੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਧੀਆਂ ਵਾਸਤੇ ਕਈ ਮੁਹਿੰਮਾਂ ਚਲਾਈਆਂ ਹਨ ਜਿਨ੍ਹਾਂ ਵਿਚ ‘ਕੁੱਲ ਦਾ ਕ੍ਰਾਊਨ’ ਦੁਆਰਾ ਰੂੜੀਵਾਦੀ ਵਿਚਾਰਧਾਰਾ ਨੂੰ ਬਦਲਣ ਦਾ ਬੀੜਾ ਚੁੱਕਿਆ ਗਿਆ ਹੈ ਇਸ ਮੁਹਿੰਮ ਦੇ ਤਹਿਤ ਹੁਣ ਧੀ ਤੋਂ ਵੀ ਵੰਸ਼ ਚੱਲਣ ਲੱਗਾ ਹੈ ਆਮ ਤੌਰ ‘ਤੇ ਵੰਸ਼ ਚਲਾਉਣ ਦਾ ਜਿੰਮਾ ਪੁੱਤਰਾਂ ‘ਤੇ ਹੀ ਸੀ ‘ਸ਼ਾਹੀ ਬੇਟੀਆਂ ਬਸੇਰਾ’ ਵਿਚ ਉਨ੍ਹਾਂ ਧੀਆਂ ਨੂੰ ਆਸਰਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕੁੱਖ ਵਿਚ ਮਾਰ ਦਿੱਤਾ ਜਾਣਾ ਸੀ।
ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਵੀ ਡੇਰਾ ਸੱਚਾ ਸੌਦਾ ਦੁਆਰਾ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਦੀਆਂ ਮੁਹਿੰਮਾਂ ਦੀ ਪ੍ਰਸੰਸਾ ਕਰ ਚੁੱਕੇ ਹਨ ਅੱਜ ਵੀ ਦੇਸ਼ ਦੇ 130 ਕਰੋੜ ਲੋਕਾਂ ਦੀਆਂ ਉਮੀਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਅਭਿਆਨ ‘ਤੇ ਟਿਕੀਆਂ ਹੋਈਆਂ ਹਨ, ਦੇਸ਼ ਦੀ ਸੰਸਕ੍ਰਿਤੀ ਬਚਾਉਣ ਦੇ ਨਾਲ-ਨਾਲ ਧੀਆਂ ਦੀ ਹੋਂਦ ਨੂੰ ਬਚਾਉਣ ਲਈ ਸਾਰਥਿਕ ਯਤਨ ਕਰਨੇ ਹੋਣਗੇ, ਕਿਉਂਕਿ ਧੀਆਂ ਤੋਂ ਬਿਨਾ ਦੇਸ਼ ਦੀ ਤਰੱਕੀ ਸੰਭਵ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੁੱਪ ਰਹਿਣ ਦੀ ਕਲਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ
ਚਮਨਦੀਪ ਸ਼ਰਮਾ
ਸਮਾਜ ਵਿੱਚ ਵਿਚਰਦੇ ਹੋਏ ਚੁੱਪ ਰਹਿਣ ਦਾ ਵੀ ਆਪਣਾ ਵਿਸ਼ੇਸ਼ ਮਹੱਤਵ ਹੈ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕੁੱਝ ਨਾ ਬੋਲਣਾ ਜਾਂ ਮੌਨ ਰਹਿਣਾ ਇੱਕ ਕਲਾ ਹੈ, ਜਿਸਦੀ ਬਾਖੂਬੀ ਜਾਣਕਾਰੀ ਇਨਸਾਨ ਨੂੰ ਹੋਣੀ ਚਾਹੀਦੀ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਮਾਨ ‘ਚੋਂ ਨਿੱਕਲਿਆ ਹੋਇਆ ਤੀਰ ਅਤੇ ਜ਼ੁਬਾਨ ‘ਚੋਂ ਇੱਕ ਵਾਰ ਨਿੱਕਲੇ ਹੋਏ ਸ਼ਬਦ ਮੁੜ ਵਾਪਸ ਨਹੀਂ ਆਉਂਦੇ ਹਨ ਜੇਕਰ ਤੀਰ ਆਪਣੇ ਨਿਸ਼ਾਨੇ ਤੋਂ ਭਟਕ ਕੇ ਕੋਈ ਹੋਰ ਨਿਸ਼ਾਨਾ ਸਿੰਨ੍ਹ ਦਿੰਦਾ ਹੈ ਤਾਂ ਨਤੀਜੇ ਭਿਅੰਕਰ ਹੋ ਸਕਦੇ ਹਨ ਇਸੇ ਤਰ੍ਹਾਂ ਹੀ ਜ਼ੁਬਾਨ ‘ਚੋਂ ਨਿੱਕਲੇ ਸ਼ਬਦ ਸਹੀ ਨਾ ਹੋਣ ਦੀ ਸੂਰਤ ਵਿੱਚ ਖਾਮਿਆਜਾ ਮਨੁੱਖ ਨੂੰ ਭੁਗਤਣਾ ਪੈਂਦਾ ਹੈ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਪਹਿਲਾਂ ਤੋਲੋ, ਫਿਰ ਬੋਲੋ।
ਕਿਸੇ ਵਿਸ਼ਾ ਵਸਤੂ ਬਾਰੇ ਘੱਟ ਗਿਆਨ ਹੋਣ ‘ਤੇ ਖਾਮੋਸ਼ ਹੋਣਾ ਹੀ ਉੱਤਮ ਵਿਧੀ ਹੈ ਘੱਟ ਗਿਆਨ ਹੋਣ ‘ਤੇ ਬੋਲਣਾ ਸਦਾ ਹੀ ਖ਼ਤਰਨਾਕ ਮੰਨਿਆ ਜਾਂਦਾ ਹੈ ਕਈ ਵਾਰ ਅਸੀਂ ਬਿਨਾ ਕਹੇ ਸਲਾਹ ਦੇਣ ਲੱਗ ਜਾਂਦੇ ਹਾਂ ਅਜਿਹੀ ਹਾਲਤ ਵਿੱਚ ਅਸੀਂ ਜਿੱਥੇ ਆਪਣੀ ਊਰਜਾ ਅਤੇ ਸਮੇਂ ਦੀ ਬਰਬਾਦੀ ਕਰ ਰਹੇ ਹੁੰਦੇ ਹਾਂ, ਉੁੱਥੇ ਮਜ਼ਾਕ ਦੇ ਪਾਤਰ ਵੀ ਬਣਦੇ ਹਾਂ ਸੋ ਚੇਤੇ ਰੱਖਣ ਵਾਲੀ ਗੱਲ ਹੈ ਕਿ ਆਪਣੀ ਇੱਜਤ ਆਪਣੇ ਹੱਥ ਵਿੱਚ ਹੀ ਹੁੰਦੀ ਹੈ।
ਮਨੁੱਖੀ ਵਿਵਹਾਰ ਦੀ ਇਹ ਕਮਜ਼ੋਰੀ ਹੈ ਕਿ ਇਹ ਕਿਸੇ ਵੀ ਕਿਰਿਆ ‘ਤੇ ਤੁਰੰਤ ਪ੍ਰਤੀਕਿਰਿਆ ਕਰਦਾ ਹੈ ਆਪਣੇ ਇਸ ਵਰਤਾਰੇ ਕਾਰਨ ਮਾਨਵ ਆਪਣੇ ਸਕੇ-ਸਬੰਧੀਆਂ, ਦੋਸਤਾਂ-ਮਿੱਤਰਾਂ ਆਦਿ ਤੋਂ ਹੱਥ ਧੋ ਬੈਠਦਾ ਹੈ ਇਹ ਸਭ ਕੁੱਝ ਗਲਤ ਸ਼ਬਦਾਂ, ਚੁਭਵੀਂ ਗੱਲਬਾਤ, ਬੇਲੋੜੀ ਦਖਲਅੰਦਾਜ਼ੀ ਕਾਰਨ ਵਾਪਰਦਾ ਹੈ ਕਈ ਸਿਆਣੇ ਮਨੁੱਖ ਸਾਹਮਣੇ ਵਾਲੇ ਵਿਅਕਤੀ ਨੂੰ ਗੁੱਸੇ ਵਿੱਚ ਬੋਲਦਾ ਵੇਖ ਕੇ ਕੁੱਝ ਨਹੀਂ ਆਖਦੇ ਹਨ ਇੱਕ ਵਾਰ ਤਾਂ ਗੁੱਸੇ ਵਿੱਚ ਆਇਆ ਵਿਅਕਤੀ ਬਹੁਤ ਕੁੱਝ ਬੋਲ ਜਾਂਦਾ ਹੈ ਪਰ ਤੁਹਾਨੂੰ ਬੋਲਦਾ ਨਾ ਵੇਖ ਕੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਜਲਦੀ ਹੀ ਹੋ ਜਾਂਦਾ ਹੈ ਇਸ ਤਰ੍ਹਾਂ ਚੁੱਪ ਰਹਿ ਕੇ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ ਭਾਈ ਵੀਰ ਸਿੰਘ ਜੀ ਨੇ ਵੀ ਕਿਹਾ ਹੈ ਕਿ ਜਿੱਥੇ ਬੋਲਣ ਦਾ ਮੁੱਲ ਨਾ ਹੋਵੇ ਉੱਥੇ ਚੁੱਪ ਰਹਿਣ ਦੇ ਵਿੱਚ ਹੀ ਭਲਾਈ ਹੁੰਦੀ ਹੈ।
ਕਈ ਵਾਰ ਵਿਅਕਤੀ ਆਪਣੀ ਗੱਲ ਨੂੰ ਧੱਕੇ ਨਾਲ ਰੱਖਣ/ਮਨਾਉਣ ਦਾ ਯਤਨ ਕਰਦਾ ਹੈ ਤਾਂ ਵਿਰੋਧਤਾ ਹੋਣ ਕਰਕੇ ਵਾਦ-ਵਿਵਾਦ ਉਤਪੰਨ ਹੁੰਦੇ ਹਨ ਜੋ ਕਿ ਦੋਵੇਂ ਧਿਰਾਂ ਲਈ ਚਿੰਤਾ ਦਾ ਕਾਰਨ ਬਣਦੇ ਹਨ ਚਿੰਤਾ ਨੂੰ ਚਿਤਾ ਸਮਾਨ ਮੰਨਿਆ ਗਿਆ ਹੈ ਇਸ ਕਾਰਨ ਮਨੁੱਖ ਤਨਾਅ ਵਿੱਚ ਆ ਕੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਲੱਖਾਂ ਰੁਪਏ ਡਾਕਟਰਾਂ ਨੂੰ ਦੇਣ ਤੋਂ ਬਾਅਦ ਵੀ ਠੀਕ ਹੋਣ ਦੇ ਆਸਾਰ ਨਹੀਂ ਹੁੰਦੇ ਹਨ ਇਸ ਮੌਕੇ ‘ਤੇ ਡਾਕਟਰਾਂ ਵੱਲੋਂ ਅਜਿਹੇ ਮਰੀਜ਼ਾਂ ਨੂੰ ਘੱਟ ਬੋਲਣ ਦੀ ਹੀ ਸਲਾਹ ਦਿੱਤੀ  ਜਾਂਦੀ ਹੈ ਗੁੱਸੇ ਦਾ ਮਾਰਿਆ ਇਨਸਾਨ ਨਰਕ ਨੂੰ ਚਲਾ ਜਾਂਦਾ ਹੈ ਮਨੁੱਖੀ ਵਿਵਹਾਰ ਲਈ ਸਬਰ-ਸੰਤੋਖ ਦੀ ਲੋੜ ਹੁੰਦੀ ਹੈ ਤਾਂ ਜੋ ਅਗਲੇਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਸਾਨੂੰ ਉਹਨਾਂ ਲੀਡਰਾਂ ਤੋਂ ਸੇਧ ਲੈਣ ਦੀ ਜਰੂਰਤ ਜੋ ਕਿ ਕਿਸੇ ਕੰਮ ਦੀ ਪੂਰੀ ਜਾਣਕਾਰੀ ਨਾ ਹੋਣ ‘ਤੇ ਚੁੱਪੀ ਧਾਰ ਲੈਂਦੇ ਹਨ ਇਸਦੇ ਉਲਟ ਕਈ ਲੀਡਰਾਂ ਨੂੰ ਜਿਆਦਾ ਬੋਲਣ ਨਾਲ ਕਚਹਿਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ  ਇਸਤਰੀਆਂ ਦੇ ਜ਼ਿਆਦਾ ਬੋਲਣ ਕਰਕੇ ਉਹਨਾਂ ਉੱਪਰ ਅਕਸਰ ਚੁਟਕਲੇ ਬਣਾਏ ਜਾਂਦੇ ਹਨ ਕਿਸੇ ਨੇ ਪੁੱਛਿਆ ਕਿ ਸੰਸਾਰ ਦਾ ਸਭ ਤੋਂ ਅਸੰਭਵ ਕੰਮ ਕਿਹੜਾ ਹੈ? ਇਸਦਾ ਉੱਤਰ ਸੀ ਕਿ ਤਿੰਨ ਇਸਤਰੀਆਂ ਇਕੱਠੀਆਂ ਕਿਤੇ ਜਾ ਰਹੀਆਂ ਹੋਣ ਤੇ ਉਹ ਆਪਸ ਵਿੱਚ ਗੱਲਾਂ ਨਾ ਕਰਦੀਆਂ ਹੋਣ।
ਧਾਰਮਿਕ ਪੱਖ ਤੋਂ ਵੀ ਚੁੱਪ ਦੀ ਕਾਫੀ ਮਾਨਤਾ ਹੈ ਸਾਡੇ ਰਿਸ਼ੀਆਂ-ਮੁਨੀਆਂ ਨੇ ਧਿਆਨ ਲਗਾਉਣ ਦੀ ਕਿਰਿਆ ਰਾਹੀਂ ਹੀ ਗਿਆਨ ਦੀ ਪ੍ਰਾਪਤੀ ਕੀਤੀ ਹੈ ਕਰਮਚਾਰੀ ਆਪਣੇ ਅਫਸਰ ਅੱਗੇ, ਵਿਦਿਆਰਥੀ ਆਪਣੇ ਅਧਿਆਪਕ, ਬੱਚੇ ਆਪਣੇ ਮਾਪਿਆਂ ਦੇ ਅੱਗੇ ਬੇਲੋੜਾ ਨਾ ਬੋਲਦੇ ਹੋਏ ਆਪਣੀਆਂ ਮੁਸੀਬਤਾਂ ਨੂੰ ਕਾਫੀ ਹੱਦ ਘਟਾ ਕੇ ਆਪਣੇ ਉਦੇਸ਼ ਦੀ ਪ੍ਰਾਪਤੀ ਕਰ ਸਕਦੇ ਹਨ ਇੱਥੇ ਚੁੱਪ ਰਹਿਣ ਦਾ ਮਤਲਬ ਕੇਵਲ ਉੱਥੇ ਹੀ ਹੈ ਜਿੱਥੇ ਵਿਅਕਤੀ ਨੂੰ ਮਹਿਸੂਸ ਹੁੰਦਾ ਹੋਵੇ ਕਿ ਉਸਦੇ ਬੋਲਣ ਨਾਲ ਕੋਈ ਝਗੜਾ ਜਨਮ ਲੈ ਸਕਦਾ ਹੈ ਜਿੱਥੇ ਤੁਸੀਂ ਤਰਕ ਨਾਲ ਗੱਲ ਕਰਨੀ ਹੋਵੇ, ਆਪਣੇ ਹੱਕਾਂ ਲਈ ਲੜਨਾ ਹੋਵੇ ਤਾਂ ਫਿਰ ਖਾਮੋਸ਼ ਬੈਠਣਾ ਵੀ ਇੱਕ ਅਪਰਾਧ ਹੈ ਅਸੀਂ ਸਿਰਫ ਇਹ ਯਾਦ ਰੱਖਣਾ ਹੈ ਕਿ ਲੰਮੀ ਜੁਬਾਨ ਅਤੇ ਲੰਮਾ ਧਾਗਾ ਹਮੇਸਾ ਹੀ ਉਲਝਿਆ ਰਹਿੰਦਾ ਹੈ ਇਸ ਤਰ੍ਹਾਂ ਚੁੱਪ ਰਹਿਣ ਦੇ ਮਹੱਤਵ ਨੂੰ ਅਣਗੌਲਿਆਂ ਨਹੀਂ ਕਿਤਾ ਜਾ ਸਕਦਾ ਹੈ ਹੁਣ ਦੇਖਣਾ ਇਹੋ ਬਾਕੀ ਹੈ ਕਿ ਕਿੰਨੇ ਕੁ ਵਿਅਕਤੀ ਚੁੱਪ ਦੇ ਮਹੱਤਵ ਨੂੰ ਸਮਝਦੇ ਹੋਏ ਇਸਨੂੰ ਆਪਣੀ ਜਿੰਦਗੀ ਵਿੱਚ ਧਾਰਨ ਕਰਦੇ ਹਨ?
ਮਹਾਰਾਜਾ ਯਾਦਵਿੰਦਰਾ ਇਨਕਲੇਵ,
ਪਟਿਆਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਦੂਸ਼ਣ ਬਾਰੇ ਇੱਕਮਤ ਹੋਣਾ ਜ਼ਰੂਰੀ
ਪ੍ਰਦੂਸ਼ਣ ਬਾਰੇ ਇੱਕਮਤ ਹੋਣਾ ਜ਼ਰੂਰੀ ਮੌਸਮ ਦੇ ਬਦਲਦੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵਾਯੂ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਪ੍ਰਦੂਸ਼ਣ ਦੇ ਕਾਰਨ ਤਾਂ ਕਈ ਹਨ, ਪਰ ਮੁੱਖ ਕਾਰਨ ਝੋਨੇ ਦੀ ਰਹਿੰਦ-ਖੂੰਹਦ ਸਾੜਨਾ ਦੱਸਿਆ ਜਾ ਰਿਹਾ ਹੈ ਪਰ ਹੁਣ ਨਵੇਂ ਸੋਧਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ‘ਚ ਵੱਡੀ ਮਾਤਰਾ ‘ਚ ਝੋਨੇ ਦੀ ਰਹਿੰਦ-ਖੂੰਹਦ ਸਾੜੀ ਹੈ, ਜਿਸ ਲਈ ਸਾਡੇ ਕਿਸਾਨ ਦੋਸ਼ੀ ਨਹੀਂ ਹਨ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐਸਸੀ) ਵੱਲੋਂ ਲਈ ਸੈਟੇਲਾਈਟ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸਰਹੱਦ ਪਾਰਲਾ ਧੂੰਆਂ ਵੀ ਦਿੱਲੀ ਦੀ ਆਬੋ-ਹਵਾ ਖਰਾਬ ਕਰ ਰਿਹਾ ਹੈ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪੰਜਾਬ ਦੇ ਖੇਤਾਂ ‘ਚ ਸੜਦੇ ਝੋਨੇ ਦੀ ਰਹਿੰਦ ਖੂੰਹਦ ਦੀਆਂ ਤਸਵੀਰਾਂ ਜਾਰੀ ਕਰਕੇ ਇਹ ਪੁਸ਼ਟੀ ਕਰਨ ਦੀ ਕੋਸਿਸ਼ ਕੀਤੀ ਹੈ ਕਿ ਵਾਯੂ ਪ੍ਰਦੂਸ਼ਣ ਲਈ ਰਹਿੰਦ-ਖੂੰਹਦ ਦੀ ਦੋਸ਼ੀ ਹੈ ਇਸ ਦੇ ਜਵਾਬ ‘ਚ ਪੰਜਾਬ ਸਰਕਾਰ ਦਾ ਤਰਕ ਹੈ ਕਿ ਇਹ ਧੂੰਆਂ ਸਿਰਫ਼ ਰਹਿੰਦ-ਖੂੰਹਦ ਦਾ ਨਹੀਂ, ਇਸ ‘ਚ ਕਚਰਾ ਘਰਾਂ, ਸ਼ਮਸ਼ਾਨਾਂ ਅਤੇ ਭੋਜਨ ਬਣਾਉਣ ਦਾ ਧੁੰਆਂ ਵੀ ਸ਼ਾਮਲ ਹੈ ਇੱਧਰ ਕੇਂਦਰੀ ਪ੍ਰਿਥਵੀ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਸੰਸਥਾ ‘ਸਫ਼ਰ’ ਦੇ ਦਾਅਵਾ ਕੀਤਾ ਹੈ ਕਿ ਦਿੱਲੀ ‘ਚ ਵਾਯੂ ਪ੍ਰਦੂਸ਼ਣ ਝੋਨੇ ਦੀ ਰਹਿੰਦ-ਖੂੰਹਦ ਦੀ ਬਜਾਇ ਸਥਾਨਕ ਸ੍ਰੋਤਾਂ ਤੋਂ ਹੋ ਰਿਹਾ ਹੈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਫ਼ਰ ਸਮੇਤ ਹੋਰ ਏਜੰਸੀਆਂ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅੰਕੜਿਆਂ ਦੇ ਸਰੋਤ ਦਾ ਕੋਈ ਠੋਸ ਅਧਾਰ ਹੀ ਨਹੀਂ ਹੈ, ਕਿਉਂਕਿ ਪ੍ਰਦੂਸ਼ਣ ਨੂੰ ਨਾਪਣ ਵਾਲੀਆਂ ਮਸ਼ੀਨਾਂ ਹੀ ਹਿੰਦੁਸਤਾਨ ‘ਚ ਨਹੀਂ ਹਨ ਇੱਧਰ ਕੋਲਕਾਤਾ ‘ਚ ਵੀ ਪ੍ਰਦੂਸ਼ਣ ਦੀ ਮਾਤਰਾ ਸੌ ਪੁਆਇੰਟ ਨੂੰ ਪਾਰ ਕਰਕੇ 118 ਤੋਂ 128 ਤੱਕ ਵਧ ਗਈ ਹੈ ।
ਇਸ ਦੇ ਕਾਰਨਾਂ ‘ਚ ਕਿਸੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਇ, ਵਾਹਨਾਂ ਦਾ ਧੂੰਆਂ ਦੱਸਿਆ ਜਾ ਰਿਹਾ ਹੈ ਸਾਫ਼ ਹੈ, ਪੂਰੇ ਦੇਸ਼ ‘ਚ ਵਾਯੂ ਪ੍ਰਦੂਸ਼ਣ ਦੇ ਕਾਰਨਾਂ ‘ਚ ਵਿਗਿਆਨਕ ਇਕਮਤ ਦਿਖਾਈ ਨਹੀਂ ਦੇ ਰਹੇ, ਇਸ ਲਈ ਇਹ ਦਾਅਵਾ ਭਰਮਾਊ ਹਨ ਭਾਰਤ ‘ਚ ਉਦਯੋਗੀਕਰਨ ਦੀ ਰਫ਼ਤਾਰ ਭੂਮੰਡਲੀਕਰਨ ਤੋਂ ਬਾਦ ਤੇਜ਼ ਹੋਈ ਹੈ  ਇੱਕ ਪਾਸੇ ਕੁਦਰਤੀ ਸੰਪਤੀ ਦੀ ਬਰਬਾਦੀ ਵਧੀ ਦੂਜੇ ਪਾਸੇ ਉਦਯੋਗਿਕ ਕਚਰੇ ‘ਚ ਬੇਤਹਾਸ਼ਾ ਵਾਧਾ ਹੋਇਆ ਲਿਹਾਜਾ ਦਿੱਲੀ ‘ਚ ਜਦੋਂ ਸੀਤ ਰੁੱਤ ਦਸਤਕ ਦਿੰਦੀ ਹੈ ਤਾਂ ਵਾਯੂਮੰਡਲ ‘ਚ ਹਨ੍ਹੇਰਾ ਛਾ ਜਾਂਦਾ ਹੈ ਇਹ ਨਮੀ ਧੂੜ, ਅਤੇ ਧੂੰਆਂ ਦੇ ਬਾਰੀਕ ਕਣਾਂ ਨੂੰ ਵਾਯੂਮੰਡਲ ‘ਚ ਰਲਣ ਹੋਣ ਤੋਂ ਰੋਕ ਦਿੰਦੀ ਹੈ ਨਤੀਜੇ ਵਜੋਂ ਦਿੱਲੀ ਦੇ ਉਪਰ ਇੱਕ ਪਾਸੇ ਧੁੰਦ ਛਾ ਜਾਂਦੀ ਹੈ ਐਨਜੀਟੀ ਨੇ ਰਹਿੰਦ-ਖੂੰਹਦ ਸਾੜਨ ‘ਤੇ ਪਾਬੰਦੀ ਲਾ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਰਹਿੰਦ-ਖੂੰਹਦ ਸਾੜਨ ‘ਤੇ ਜ਼ੁਰਮਾਨੇ ਦੀ ਤਜਵੀਜ਼ ਕੀਤੀ ਹੈ ਦਰਅਸਲ ਪ੍ਰਦੂਸ਼ਣ ਦਾ ਕੋਈ ਇੱਕ ਕਾਰਨ ਨਹੀਂ, ਜ਼ਰੂਰਤ ਹੈ  ਪ੍ਰਦੂਸ਼ਣ ਦੇ ਵੱਖ-ਵੱਖ ਸਰੋਤਾਂ ਦੀ ਅਸਲ ਪ੍ਰਤੀਸ਼ਤ ਨੂੰ ਜਾਣਨ ਤੇ ਇਕਮਤ ਹੋਣ ਦੀ  ਇਸ ਵਾਸਤੇ ਵਾਤਾਵਰਨ ਮਾਹਿਰਾਂ ਦੀਆਂ ਸੇਵਾਵਾਂ ਲੈ ਕੇ ਡੂੰਘਾਈ ਨਾਲ ਕੰਮ ਕਰਨਾ ਪਵੇਗਾ ਹਰ ਤਰ੍ਹਾਂ ਦਾ ਪ੍ਰਦੂਸ਼ਣ ਰੋਕਣਾ ਜ਼ਰੂਰੀ ਹੈ ਭਾਵੇਂ ਉਹ ਪਰਾਲੀ ਦਾ ਹੋਵੇ ਜਾਂ ਉਦਯੋਗਾਂ ਦਾ ਪ੍ਰਦੂਸ਼ਣ ਦੀ ਰੋਕਥਾਮ ਲਈ ਸੰਤੁਲਿਤ ਪਹੁੰਚ ਬਣਾਉਣੀ ਪਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੈਲਜੀਅਮ ਦੌਰਾ ਫਾਈਨਲ ਤੋਂ ਪਹਿਲਾਂ ਅਹਿਮ ਪ੍ਰੀਖਿਆ : ਸ੍ਰੀਜੇਸ਼
26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੇ ਦੌਰੇ ‘ਤੇ ਰਵਾਨਾ ਹੋਵੇਗੀ ਭਾਰਤੀ ਟੀਮ | Belgium
ਬੰਗਲੌਰ (ਏਜੰਸੀ)। ਭਾਰਤੀ ਪੁਰਸ਼ ਹਾਕੀ ਟੀਮ ਦੇ ਤਜ਼ਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਮੰਨਿਆ ਹੈ ਕਿ ਮਹੱਤਵਪੂਰਨ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਹੋਣ ਵਾਲਾ ਬੈਲਜੀਅਮ ਦੌਰਾ ਟੀਮ ਲਈ ਫਾਈਨਲ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਦੇ ਲਿਹਾਜ ਨਾਲ ਕਾਫੀ ਅਹਿਮ ਸਾਬਤ ਹੋਵੇਗਾ ਭਾਰਤੀ ਟੀਮ 26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੌਰੇ ‘ਤੇ ਰਵਾਨਾ ਹੋਵੇਗੀ ਜਿੱਥੇ ਉਹ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਪ੍ਰਦਾਨ ਕਰੇਗੀ ਭਾਰਤ ਦੀ ਸੀਨੀਅਰ ਪੁਰਸ਼ ਹਾਕੀ ਟੀਮ ਏਐਫਆਈਐਚ ਓਲੰਪਿਕ ਕੁਆਲੀਫਾਇਰ ‘ਚ ਰੂਸ ਨਾਲ ਖੇਡੇਗੀ। (Belgium)
ਜਿਸ ਦਾ ਐਲਾਨ ਸੋਮਵਾਰ ਨੂੰ ਡਰਾਅ ‘ਚ ਕੀਤਾ ਗਿਆ ਸੀ ਸ੍ਰੀਜੇਸ਼ ਨੇ ਅੱਜ ਕਿਹਾ ਕਿ ਹਰ ਖਿਡਾਰੀ ਦਾ ਸੁਫਨਾ ਓਲੰਪਿਕ ‘ਚ ਖੇਡਣ ਦਾ ਹੁੰਦਾ ਹੈ ਅਤੇ ਰੂਸ ਹੁਣ ਹਾਕੀ ‘ਚ ਵੀ ਕਾਫੀ ਮਿਹਨਤ ਕਰ ਰਿਹਾ ਹੈ ਅਤੇ ਯਕੀਨੀ ਹੀ ਉਸ ਦੀ ਟੀਮ ਕਾਫੀ ਤਿਆਰੀ ਨਾਲ ਉਤਰੇਗੀ ਜੋ ਭਾਰਤੀ ਟੀਮ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ ਸ੍ਰੀਜੇਸ਼ ਨੇ ਟੀਮ ਦਾ ਪੰਜਵੀਂ ਰੈਂਕਿੰਗ ਕਾਇਮ ਰੱਖਣ ਦਾ ਇਰਾਦਾ ਪ੍ਰਗਟਾਉਂਦਿਆਂ ਕਿਹਾ ਕਿ ਬੈਲਜੀਅਮ ਦੌਰਾ ਖਿਡਾਰੀਆਂ ਨੂੰ ਹੋਰ ਮਜ਼ਬੂਤ ਬਣਾਵੇਗਾ ਅਤੇ ਵੱਡੀ ਟੀਮਾਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ।
ਭੁਵਨੇਸ਼ਵਰ ‘ਚ ਇੱਕ ਅਤੇ ਦੋ ਨਵੰਬਰ ਨੂੰ ਓਲੰਪਿਕ ੁਕੁਆਲੀਫਾਇਰ ਮੁਕਾਬਲੇ ਹੋਣੇ ਹਨ ਉਨ੍ਹਾਂ ਨੇ ਕਿਹਾ, ਵਿਸ਼ਵ ਚੈਂਪੀਅਨ ਬੈਲਜੀਅਮ ਦੇ ਨਾਲ ਖੇਡਣਾ ਸਾਡੀਆਂ ਤਿਆਰੀਆਂ ਨੂੰ ਪਰਖਣ ਲਈ ਅਸਲ ਪ੍ਰੀਖਿਆ ਹੋਵੇਗੀ ਅਸੀਂ ਬਿਹਤਰ ਡਿਫੈਂਸ, ਪੈਨਲਟੀ ਕਾਰਨਰ ਨੂੰ ਭੁਨਾਉਣ ਅਤੇ ਗੋਲ ਦੇ ਮੌਕੇ ਬਣਾਉਣ ਜਿਹੀਆਂ ਤਕਨੀਕਾਂ ‘ਤੇ ਕੰਮ ਕਰੇ ਹਨ ਅਤੇ ਕੋਸ਼ਿਸ਼ ਰਹੇਗੀ ਕਿ ਬੈਲਜੀਅਮ ਖਿਲਾਫ ਅਸੀਂ ਇਸ ਨੂੰ ਲਾਗੂ ਕਰ ਸਕੀਏ ਤਜ਼ਰਬੇਕਾਰ ਗੋਲਕੀਪਰ ਨੇ ਹੋਰ ਗੋਲਕੀਪਰ ਬਦਲਾਂ ਸਬੰਧੀ ਕਿਹਾ।
ਉਨ੍ਹਾਂ ਦੇ ਸਾਥੀ ਸੂਰਜਾ ਕਾਰਕੇਰਾ ਅਤੇ ਕ੍ਰਿਸ਼ਨ ਪਾਠਕ ਨੇ ਟੋਕੀਓ ‘ਚ ਓਲੰਪਿਕ ਟੈਸਟ ਇਵੇਂਟ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਚੰਗੇ ਵਿਕਲਪ ਹਨ ਉਨ੍ਹਾਂ ਨੇ ਕਿਹਾ, ਦੋਵੇਂ ਹੀ ਵਧੀਆ ਗੋਲਕੀਪਰ ਹਨ ਟੀਮ ਅੰਦਰ ਮੁਕਾਬਲਾ ਹੋਣਾ ਚੰਗੀ ਗੱਲ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਿਖਾਉਣ ‘ਚ ਮੈਨੂੰ ਮਜ਼ਾ ਆਉਂਦਾ ਹੈ ਕਿਉਂਕਿ ਇਸ ਨਾਲ ਮੇਰੀ ਨਿੱਜੀ ਖੇਡਰ ਹੋਰ ਵੀ ਬਿਹਤਰ ਹੁੰਦੀ ਹੈ।
ਭਾਰਤ ਅਤੇ ਰੂਸ ਵਿਚਕਾਰ ਹੋਏ ਕਈ ਅਹਿਮ ਸਮਝੌਤੇ
ਵਲਾਦੀਵੋਸਤੋਕ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਤੇ ਤਕਰੀਬਨ 2 ਘੰਟੇ ਗੱਲਬਾਤ ਕੀਤੀ। ਇਸ ਦੌਰਾਨ ਵਪਾਰ, ਰੱਖਿਆ ਤੇ ਊਰਜਾ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਅਤੇ ਸਮਝੌਤੇ ਹੋਏ। ਪੀ. ਐੱਮ. ਮੋਦੀ ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ ਕਰੀਬ 5 ਵਜੇ ਵਲਾਦੀਵੋਸਤੋਕ ਪੁੱਜੇ ਅਤੇ ਇੱਥੇ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਨਾਲ ਸਨਮਾਨਤ ਕੀਤਾ ਗਿਆ। ਭਾਰਤੀ ਭਾਈਚਾਰੇ ਨੇ ਵੀ ‘ਭਾਰਤ ਮਾਤਾ ਦੀ ਜੈ’ ਅਤੇ ‘ਮੋਦੀ-ਮੋਦੀ’ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। (India-Russia)
ਇਹ ਵੀ ਪੜ੍ਹੋ : Ind Vs Aus ODI Series : ਪਹਿਲਾ ਮੁਕਾਬਲਾ ਅੱਜ IS ਬਿੰਦਰਾ ਸਟੇਡੀਅਮ ਮੋਹਾਲੀ ’ਚ
ਪੀ. ਐੱਮ. ਮੋਦੀ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੰਜਵੇਂ ਈਸਟਰਨ ਇਕੋਨਾਮਿਕ ਫੋਰਸ (ਈ. ਈ. ਐੱਫ.) ਦੀ ਬੈਠਕ ‘ਚ ਬਤੌਰ ਮੁੱਖ ਮਹਿਮਾਨ ਸੱਦਿਆ ਹੈ। ਕੱਲ ਉਹ ਇਸ ‘ਚ ਸ਼ਾਮਲ ਹੋਣਗੇ। ਉਹ ਪੁਤਿਨ ਨਾਲ 20ਵਾਂ ਭਾਰਤ-ਰੂਸ ਸਲਾਨਾ ਸੰਮੇਲਨ ਵੀ ਆਯੋਜਿਤ ਕਰਨਗੇ। ਮੋਦੀ ਦੋ ਦਿਨਾਂ ਦੌਰੇ ਲਈ ਰੂਸ ਗਏ ਹਨ। ਇਸ ਦੌਰਾਨ ਮੋਦੀ-ਪੁਤਿਨ ਦੀ ਦੋਸਤੀ ਵੀ ਕੈਮਰੇ ‘ਚ ਕੈਦ ਹੋਈ। ਪੁਤਿਨ ਨੇ ਖੁਦ ਪੀ. ਐੱਮ. ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਤੇ ਰੂਸ ਲੰਬੇ ਸਮੇਂ ਤੋਂ ਇਕ-ਦੂਜੇ ਦੇ ਖਾਸ ਸਹਿਯੋਗੀ ਰਹੇ ਹਨ। ਭਾਰਤ ਨੂੰ ਇਸ ਸਮੇਂ ਊਰਜਾ ਦੀ ਸਖਤ ਜ਼ਰੂਰਤ ਹੈ ਅਤੇ ਰੂਸ ਦੇ ਲਈ ਇਹ ਸੁਨਹਿਰੇ ਮੌਕੇ ਵਾਂਗ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਇਸ ਖੇਤਰ ‘ਚ ਵਿਕਾਸ ਲਈ ਰੂਸ ਨੂੰ ਜ਼ਰੂਰੀ ਲੇਬਰ ਪਾਵਰ ਭਾਰਤ ਤੋਂ ਮਿਲ ਸਕਦੀ ਹੈ। ਭਾਰਤ ਕੋਲ ਲੇਬਰ ਪਾਵਰ ਵਧੇਰੇ ਹੈ ਅਤੇ ਰੂਸ ਇਸ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। (India-Russia)
ਬਜ਼ੁਰਗਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ
ਬਜ਼ੁਰਗਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ
ਨਾਮਪ੍ਰੀਤ ਸਿੰਘ ਗੋਗੀ
ਅਜੋਕਾ ਜ਼ਮਾਨਾ ਦਿਨੋਂ-ਦਿਨ ਭਿਆਨਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅੱਜ ਦਾ ਇਨਸਾਨ ਨਾ ਆਪਣਾ ਫਰਜ਼ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨਾ ਨਿਭਾਉਣ ਦੀ। ਪੁਰਾਣਿਆਂ ਬਜ਼ੁਰਗਾਂ ਦੇ ਉੱਤਰਿਆਂ ਚਿਹਰਿਆਂ ਵੱਲ ਵੇਖ ਬੜਾ ਦੁੱਖ ਹੁੰਦਾ ਤੇ ਵਿਚਾਰੇ ਰੋਂਦੇ ਹੋਏ ਦੱਸਦੇ ਹਨ ਕਿ ਸਾਡੇ ਸਮਿਆਂ ਵਿੱਚ ਲੋਕ ਮਾਪਿਆਂ ਦਾ ਦਿਲੋਂ ਸਤਿਕਾਰ ਕਰਦੇ ਸਨ ਤੇ ਆਪਣੇ ਮਾਪਿਆਂ ਦੀ ਸੇਵਾ ਕਰਨੀ, ਸਤਿਕਾਰ ਕਰਨਾ ਆਦਿ ਨੂੰ ਆਪਣਾ ਪਹਿਲਾ ਫ਼ਰਜ਼ ਸਮਝਦੇ ਸਨ। ਉਨ੍ਹਾਂ ਦਾ ਖਿਆਲ ਹੈ ਕਿ ਮਾਪਿਆਂ ਦੀ ਸੇਵਾ ਕਰਨੀ ਸੱਚੀ ਸੇਵਾ, ਸੱਚਾ ਕਰਮ-ਧਰਮ ਹੈ, ਜੋ ਹਰ ਕੋਸ਼ਿਸ਼ ਸਦਕਾ ਪੂਰੀ ਕਰਦੇ ਸਨ। ਪਰ ਅਜੋਕੇ ਸਮੇਂ ਵਿੱਚ ਸਮਾਜ ਵਿੱਚ ਰਹਿੰਦੇ ਹੋਏ ਚਾਰੇ ਪਾਸੇ ਜੇਕਰ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਜੋਕੇ ਸਮੇਂ ਦੌਰਾਨ ਲੋਕ ਕਿੰਝ ਆਪਣੇ ਮਾਂ-ਬਾਪ ਪ੍ਰਤੀ ਫਰਜ਼, ਕਰਤੱਵ ਭੁੱਲਦੇ ਜਾ ਰਹੇ ਹਨ। ਜੇਕਰ ਮਾਂ-ਬਾਪ ਆਪਣੀ ਔਲਾਦ ਨੂੰ ਉਨ੍ਹਾਂ ਦੇ ਫ਼ਰਜ਼ਾਂ ਬਾਰੇ ਜਾਣੂ ਵੀ ਕਰਵਾਉਂਦੇ ਹਨ ਤਾਂ ਅੱਗੋਂ ਇਹ ਨੌਜਵਾਨ ਆਪਣਾ ਫ਼ਰਜ਼ ਪਛਾਨਣ ਤੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨਾਲ ਗਾਲੀ-ਗਲੋਚ ਕਰਦੇ ਹਨ, ਇੱਥੋਂ ਤੱਕ ਕਿ ਉਨ੍ਹਾਂ ਦੀ ਕੁੱਟ-ਮਾਰ ਵੀ ਕੀਤੀ ਜਾਂਦੀ ਹੈ।
ਅੱਜ ਦੇ ਸਮੇਂ ਵਿੱਚ ਕਾਫੀ ਬੱਚਿਆਂ ਕੀ, ਨੌਜਵਾਨਾਂ ਕੀ ਤੇ ਅਧਖੜ ਉਮਰ ਦੇ ਇਨਸਾਨਾਂ ਨੇ ਵੀ ਮਾਂ-ਬਾਪ ਨੂੰ ਘਰ ਪਿਆ ਵਾਧੂ ਬੋਝ ਹੀ ਸਮਝਿਆ ਹੋਇਆ ਹੈ ਬੜਾ ਦੁੱਖ ਹੁੰਦਾ ਹੈ ਜਦੋਂ ਇਹ ਨੌਜਵਾਨ ਆਪਣੇ ਮਾਪਿਆਂ ਨਾਲ ਆਪਣੇ ਬਜ਼ੁਰਗਾਂ ਨਾਲ ਮਾੜੀ-ਮਾੜੀ ਗੱਲ ‘ਤੇ ਝਗੜਾ ਕਰਕੇ ਉਹਨਾਂ ਨੂੰ ਘਰਾਂ ਤੋਂ ਬਿਰਧ ਆਸ਼ਰਮਾਂ ਦਾ ਰਸਤਾ ਵਿਖਾ ਦਿੰਦੇ ਆ ਤੇ ਅੱਗੋਂ ਆਖਦੇ ਆ ਕਿ ਸਾਥੋਂ ਨ੍ਹੀਂ ਸੰਭਾਲਿਆ ਜਾਂਦਾ ਬੁੜ੍ਹਾ ਹੁਣ ਅਸੀਂ ਆਪਣੇ ਕੰਮ ਕਰੀਏ ਕਿ ਇਹਨੂੰ ਸੰਭਾਲੀਏ। ਭਲਾ ਕਹਿਣ ਵਾਲਾ ਹੋਵੇ ਕਿ ਤੁਸੀਂ ਵੀ ਇਹਨਾਂ ਦੇ ਸੰਭਾਲੇ ਬਚੇ ਬੈਠੇ ਹੋ। ਦੂਜੇ ਪਾਸੇ ਵੱਡੇ-ਵੱਡੇ ਮਹਾਂਨਗਰਾਂ ਤੇ ਸ਼ਹਿਰਾਂ ਵਿੱਚ ਸਥਿਤ ਬਿਰਧ ਆਸ਼ਰਮ ਵਿੱਚ ਰਹਿੰਦੇ ਬਜ਼ੁਰਗ ਜਿਨ੍ਹਾਂ ਦੇ ਚਿਹਰੇ ਆਪਣੀਆਂ ਔਲਾਦਾਂ ਵੱਲੋਂ ਦਿੱਤੇ ਦੁੱਖਾਂ ਕਾਰਨ ਮੁਰਝਾਏ ਦਿਖਾਈ ਦਿੰਦੇ ਨੇ ਪਰ ਸਦਕੇ ਜਾਈਏ ਅਜਿਹੇ ਮਾਪਿਆਂ ਦੇ ਜੋ ਔਲਾਦ ਵੱਲੋਂ ਦਿੱਤੇ ਜਾਣ ਵਾਲੇ ਦੁੱਖਾਂ ਦੇ ਬਦਲੇ ਫਿਰ ਵੀ ਆਪਣੀਆਂ ਅਜਿਹੀਆਂ ਔਲਾਦਾਂ ਨੂੰ ਦੁਆਵਾਂ ਦਿੰਦੇ ਨ੍ਹੀਂ ਥੱਕਦੇ ਕਿਉਂਕਿ ਪੁੱਤ ਚਾਹੇ ਕਪੁੱਤ ਹੋ ਜਾਵੇ ਪਰ ਮਾਪੇ ਫਿਰ ਵੀ ਇਹਨਾਂ ਲਈ ਦੁਆਵਾਂ ਹੀ ਕਰਦੇ ਹਨ।
ਅਕਸਰ ਦੇਖਣ ‘ਚ ਆਉਂਦਾ ਹੈ ਕਿ ਬਿਰਧ ਆਸ਼ਰਮਾਂ ਵਿੱਚ ਕਈ ਬਜ਼ੁਰਗ ਤਾਂ ਜ਼ਿੰਦਗੀ ਤੇ ਮੌਤ ਦੀਆਂ ਆਖ਼ਰੀ ਘੜੀਆਂ ਗਿਣ ਰਹੇ ਹੁੰਦੇ ਹਨ ਤੇ ਨਜ਼ਰਾਂ ਬੂਹੇ ਵੱਲ ਲੱਗੀਆਂ ਹੁੰਦੀਆਂ ਕਿ ਸ਼ਾਇਦ ਭੁੱਲੀ-ਭਟਕੀ ਮੇਰੀ ਔਲਾਦ ਹੀ ਮੈਨੂੰ ਜਾਂਦਿਆਂ ਨੂੰ ਕਿਧਰੇ ਦਿਖਾਈ ਦੇ ਜਾਵੇ। ਜੇਕਰ ਬਿਰਧ ਆਸ਼ਰਮ ਵਾਲੇ ਸੁਨੇਹਾ ਵੀ ਭੇਜਦੇ ਹਨ ਤਾਂ ਪਤਾ ਲੈਣਾਂ ਤਾਂ ਦੂਰ ਅੱਗੋਂ ਅਜਿਹੇ ਆਪਣੇ-ਆਪ ਨੂੰ ਜੋ ਲੋਕਾਂ ਅੱਗੇ ਸਮਾਜ ਸੇਵੀ ਦੱਸਦੇ ਆ ਆਖ ਦਿੰਦੇ ਆ ਕਿ ਟਾਇਮ ਨ੍ਹੀਂ ਜੀ ਇੰਨਾ ਸਾਡੇ ਕੋਲ, ਆਪਣਾ ਬੈਂਕ ਖਾਤਾ ਨੰਬਰ ਦੱਸਿਓ ਪੈਸੇ ਭੇਜ ਦਿੰਨੇ ਆਂ। ਉਹ ਭਲੇਮਾਣਸੋ ਮਾਂ-ਬਾਪ ਨੇ ਆਪਣੀ ਔਲਾਦ ਨੂੰ ਪਾਲ-ਪੋਸ ਕੇ ਵੱਡਾ ਕੀਤਾ, ਜਿਸ ਨੇ ਹਮੇਸ਼ਾ ਆਪ ਗਿੱਲੇ ਥਾਂ ਪੈ ਕੇ ਆਪਣੀ ਔਲਾਦ ਨੂੰ ਸੁੱਕੇ ਥਾਂ ਪਾਇਆ ਅਤੇ ਪੜ੍ਹਾ-ਲਿਖਾ ਕੇ ਦੁਨੀਆਂ ਵਿੱਚ ਚੰਗੇ ਕੰਮ ‘ਤੇ ਲਵਾ ਦਿੱਤਾ ਸ਼ਾਇਦ ਇਹ ਉਮੀਦ ਕੀਤੀ ਹੋਵੇਗੀ ਕਿ ਇਹ ਔਲਾਦ ਸਾਡੀ ਬਜ਼ੁਰਗ ਅਵਸਥਾ ਵਿੱਚ ਸਾਡੇ ਲਈ ਡੰਗੋਰੀ ਬਣ ਸਹਾਰਾ ਦੇਵੇਗੀ। ਪਰ ਅਫਸੋਸਨਾਕ ਇਹ ਮੰਜਰ ਕਿ ਅਜਿਹੀਆਂ ਔਲਾਦਾਂ ਆਪਣਾ ਫ਼ਰਜ਼ ਮੂਲੋਂ ਪਛਾੜ ਰਹੀਆਂ ਹਨ। ਇੱਕ ਸਰਵੇਖਣ ਮੁਤਾਬਿਕ 100 ਫੀਸਦੀ ਵਿੱਚੋਂ 60 ਫੀਸਦੀ ਆਸ਼ਰਮ ਸਾਡੇ ਦੇਸ਼ ਵਿੱਚ ਖੁੱਲ੍ਹ ਚੁੱਕੇ ਹਨ, ਇਨ੍ਹਾਂ ਵਿੱਚ ਰਹਿਣ ਵਾਲੇ ਬਜ਼ੁਰਗ ਮਾਂ-ਬਾਪ, ਜੋ ਔਲਾਦ ਵੱਲੋਂ ਸਤਾਏ ਮਜਬੂਰਨ ਇਨ੍ਹਾਂ ਬਿਰਧ ਆਸ਼ਰਮਾਂ ਵਿੱਚ ਰਹਿ ਰਹੇ ਹਨ, ਦੀ ਗਿਣਤੀ 80 ਫ਼ੀਸਦੀ ਹੋ ਚੁੱਕੀ ਹੈ ਜੋ ਕਿ ਦਿਨੋਂ-ਦਿਨ ਅਮਰ ਵੇਲ ਵਾਂਗ ਵਧਦੀ ਜਾ ਰਹੀ ਹੈ।
ਲੋਕਾਂ ਨੇ ਬਿਰਧ ਆਸ਼ਰਮ ਕਿਉਂ ਬਣਾਏ?
ਅੱਜ ਦੇ ਜਿਆਦਾਤਰ ਇਨਸਾਨ ਕਿੰਨੇ ਬੇ-ਗੈਰਤ ਤੇ ਅਹਿਸਾਨ ਫਰਾਮੋਸ਼, ਨਟੰਕੀ ਹੋ ਚੁੱਕੇ ਹਨ ਕਿ ਧਾਰਮਿਕ ਸਥਾਨਾਂ ‘ਤੇ ਜਾ ਕੇ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਲੋਕਾਂ ਅੱਗੇ ਆਪਣੇ-ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਵੇਂ ਇਹ ਬਹੁਤ ਵੱਡੀ ਸੇਵਾ ਕਰਨ ਵਾਲੇ ਹੋਣ ਓ ਭਲਿਓ ਲੋਕੋ! ਪਹਿਲਾਂ ਜੋ ਘਰ ਬੈਠੇ ਹਨ ਮਾਂ-ਬਾਪ ਸੇਵਾ ਉਨ੍ਹਾਂ ਤੋਂ ਹੀ ਸ਼ੁਰੂ ਕਰ ਲਵੋ ਫੇਰ ਬਣ ਜਾਇਓ ਸਮਾਜ ਸੇਵਕ। ਆਪਣੇ ਮਾਂ-ਬਾਪ ਦਾ ਦਿਲ ਦਿਖਾਉਣ ਵਾਲਿਓ ਕੁਝ ਸੋਚੋ! ਲੋਕਾਂ ਨੇ ਬਿਰਧ ਆਸ਼ਰਮ ਕਿਉਂ ਬਣਾਏ? ਉਹ ਲੋਕ ਕਿਉਂ ਤੁਹਾਡੇ ਵੱਲੋਂ ਘਰੋਂ ਕੱਢੇ ਮਾਪਿਆਂ ਦੀ ਸੇਵਾ ਕਰ ਰਹੇ ਹਨ? ਜਦੋਂ ਤੁਹਾਡੇ ਵਰਗੇ ਸਮਾਜ ਦੇ ਮੱਥੇ ਦਾ ਕਲੰਕ ਆਪਣੇ ਘਰ ਬੈਠੇ ਮਾਪਿਆਂ ਨੂੰ ਘਰੋਂ ਕੱਢ ਬਾਹਰ ਦਾ ਰਸਤਾ ਵਿਖਾ ਦਿੰਦੇ ਆ। ਜਦੋਂ ਅਜਿਹੇ ਲੋਕਾਂ ਵੱਲ ਲੋਕ ਉੱਗਲਾਂ ਕਰ ਲਾਹਨਤਾਂ ਪਾਉਂਦੇ ਆ ਤਾਂ ਅਜਿਹੇ ਲੋਕ ਫਿਰ ਬਿਰਧ ਆਸ਼ਰਮਾਂ ‘ਤੇ ਵੀ ਉੱਗਲਾਂ ਚੁੱਕਦੇ ਆ ਤੇ ਕਹਿੰਦੇ ਆ ਕਿ ਬਿਰਧ ਆਸ਼ਰਮਾਂ ਵਾਲੇ ਤਾਂ ਬਜੁਰਗਾਂ ਨੂੰ ਆਧਾਰ ਬਣਾ ਕੇ ਬਿਜ਼ਨਸ ਕਰਦੇ ਹਨ।
ਫਿਰ ਬਹੁਤਿਓ ਸਿਆਣਿਓ! ਜੇ ਤੁਹਾਨੂੰ ਪਤਾ ਕਿ ਬਿਰਧ ਆਸ਼ਰਮਾਂ ਵਿੱਚ ਬਿਜ਼ਨਸ ਚਲਾਉਣ ਦੀ ਗੱਲ ਹੈ ਤਾਂ ਫਿਰ ਤੁਸੀਂ ਮਾਂ-ਬਾਪ ਨੂੰ ਘਰੋਂ ਕੱਢਦੇ ਕਿਉਂ ਹੋ? ਪਰ ਮਾਪਿਆਂ ਨੂੰ ਫਾਲਤੂ ਸਮਝਣ ਦੀ ਗੰਧਲੀ ਸੋਚ ਸਮਾਜ ਨੂੰ ਲਗਾਤਾਰ ਘੁਣ ਵਾਂਗ ਖਾਂਦੀ ਜਾ ਰਹੀ ਹੈ। ਮਾਂ-ਬਾਪ ਦੀ ਸੇਵਾ ਕਰਨ ਦੀ ਬਜਾਏ ਉਹਨਾਂ ਨੂੰ ਦੁੱਖ ਦੇ ਰਹੇ ਹਨ ਤੇ ਉੱਤੋਂ ਅਸੀਂ ਧਾਰਮਿਕ ਹਾਂ ਜੀ ਫਲਾਣਾ ਧਰਮ ਏ ਸਾਡਾ। ਕਈ ਵਾਰ ਤਾਂ ਵੇਖੀਦਾ ਕਿ ਸੜਕਾਂ ‘ਤੇ ਤੁਰੀਆਂ ਜਾਂਦੀਆਂ ਉਹ ਅਭਾਗੀਆਂ ਮਾਂਵਾਂ, ਉਹ ਅਭਾਗੇ ਬਾਪ ਜੋ ਔਲਾਦ ਦੇ ਸਤਾਏ ਤੇ ਦਿੱਤੇ ਦੁੱਖਾਂ ਦੀ ਬਦੌਲਤ ਕਮਲਪੁਣੇ ਦਾ ਸ਼ਿਕਾਰ ਹੋਏ ਹੁੰਦੇ ਹਨ। ਜੇਕਰ ਧਰਮ ਮੁਤਾਬਕ ਵੇਖੀਦਾ ਤਾਂ ਇਹੀ ਸੁਣਨ ਨੂੰ, ਪੜ੍ਹਨ ਨੂੰ ਮਿਲਦਾ ਕਿ ਆਪਣੇ ਮਾਪਿਆਂ ਦਾ ਅਹਿਸਾਨ ਕਦੇ ਕੋਈ ਵੀ ਸੱਤ ਜਨਮ ਲੈ ਕੇ ਵੀ ਨਹੀਂ ਚੁਕਾ ਸਕਦਾ। ਅਸੀਂ ਆਪਣੇ ਮਾਪਿਆਂ ਨੂੰ ਘਰੋਂ ਵਾਧੂ ਬੋਝ ਸਮਝ ਕੇ ਕੱਢ ਰਹੇ ਹਾਂ ਕਦੇ ਪੁੱਛ ਕੇ ਵੇਖਿਓ ਉਹਨਾਂ ਲੋਕਾਂ ਨੂੰ ਜੋ ਮਾਪਿਆਂ ਨੂੰ ਗਵਾ ਕੇ ਹੁਣ ਤੱਕ ਉਸ ਰੱਬ ਸਿਰ ਉਲਾਂਭਾ ਧਰੀ ਬੈਠੇ ਹਨ। ਅਜਿਹਾ ਕਰਨ ਵਾਲਿਓ! ਰੁਕੋ, ਸੋਚੋ.. ਤੇ ਇੱਕ ਗੱਲ ਯਾਦ ਰੱਖਿਓ, ਜਿਹੋ-ਜਿਹਾ ਵੀ ਬੀਜੋਗੇ ਉਹੋ-ਜਿਹਾ ਵੱਡੋਗੇ! ਜੋ ਆਪਣੇ ਮਾਪਿਆਂ ਨਾਲ ਕਰ ਰਹੇ ਹੋ ਕੱਲ੍ਹ ਨੂੰ ਤੁਹਾਡੇ ਨਾਲ ਵੀ ਹੋਣਾ ਜਰੂਰ ਹੈ ਸਮਾਂ ਕੋਈ ਬਹੁਤਾ ਦੂਰ ਨਹੀਂ ਹੁੰਦਾ ਸਗੋਂ ਇਸ ਤਰ੍ਹਾਂ ਦੀ ਘੜੀ ਤਾਂ ਪਲ-ਛਿਣ ‘ਚ ਆਉਂਦੀ ਏ ਤੇ ਫਿਰ ਪਛਤਾਇਆਂ ਕੀ ਹੋਣਾ ਜਦੋਂ ਚਿੜੀਆਂ ਖੇਤ ਚੁਗ ਗਈਆਂ  ਆਓ! ਰਲ-ਮਿਲ ਕੇ ਆਪਣੀ ਸੋਚ ਬਦਲੀਏ ਤੇ ਮਾਂ-ਬਾਪ ਨੂੰ ਦੁੱਖ ਦੇਣ ਦੇ ਬਜਾਇ ਉਹਨਾਂ ਦੀ ਸੇਵਾ ਕਰੀਏ ਤੇ ਬਿਰਧ ਆਸ਼ਰਮਾਂ ਵਿੱਚ ਗਏ ਮਾਪਿਆਂ ਨੂੰ ਘਰ ਵਾਪਸ ਲਿਆਈਏ ਅਤੇ ਘਰਾਂ ਦੀ ਰੌਣਕ ਨੂੰ ਵਧਾਈਏ। (Respecting)
ਆਈ.ਈ.ਵੀ ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਰਾਏਕੋਟ (ਲੁਧਿਆਣਾ)
ਮੋ. 81959-69968
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਵਿਭਾਗ ਦਾ ਨਿੱਗਰ ਫੈਸਲਾ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲੈਂਦਿਆਂ ਤਬਾਦਲਿਆਂ ਸਬੰਧੀ ਨਵੀਂ ਨੀਤੀ ਤਿਆਰ ਕੀਤੀ ਹੈ ਜਿਸ ਦੇ ਤਹਿਤ ਅਧਿਆਪਕਾਂ ਦੇ ਤਬਾਦਲੇ ਬਿਨਾਂ ਕਿਸੇ ਸਿਆਸੀ ਦਖ਼ਲਅੰਦਾਜ਼ੀ ਦੇ ਹੋ ਸਕਣਗੇ ਅਧਿਆਪਕ ਆਨ-ਲਾਈਨ ਅਰਜੀ ਦੇਵੇਗਾ ਤੇ ਤੈਅ ਨਿਯਮਾਂ ਅਨੁਸਾਰ ਅੰਕਾਂ ਦੇ ਅਧਾਰ ‘ਤੇ ਬਦਲੀ ਹੋਵੇਗੀ ਪਿਛਲੇ ਲੰਮੇ ਸਮੇਂ ਤੋਂ ਤਬਾਦਲਿਆਂ ਸਬੰਧੀ ਨੀਤੀ ਦੀ ਕਾਫ਼ੀ ਅਲੋਚਨਾ ਹੁੰਦੀ ਰਹੀ ਹੈ ਸਿਆਸੀ ਪਹੁੰਚ ਵਾਲੇ ਲੋਕ ਆਪਣੀ ਬਦਲੀ ਕਰਵਾ ਜਾਂਦੇ ਸਨ ਤੇ ਜਾਇਜ਼ ਕੇਸਾਂ ਵਾਲੇ ਜਾਂ ਤਾਂ ਦਫ਼ਤਰਾਂ ਦੇ ਚੱਕਰ ਕੱਟਦੇ ਰਹਿੰਦੇ ਜਾਂ ਫਿਰ ਕਿਸੇ ਅਧਿਕਾਰੀ ਜਾਂ ਸਿਆਸੀ ਆਗੂ ਹੱਥੋਂ ਲੁੱਟੇ ਵੀ ਜਾਂਦੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਬਦਲੀਆਂ ਦਾ ਸਮਾਂ ਤੈਅ ਕੀਤਾ ਸੀ ਪਰ ਕਾਂਗਰਸ ਸਰਕਾਰ ਦੇ ਆਉਂਦਿਆਂ ਹੀ ‘ਸਦਾਬਹਾਰ ਬਦਲੀਆਂ’ ਦਾ ਕੰਮ ਸ਼ੁਰੂ ਹੋ ਗਿਆ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ‘ਚ  ਦੋ ਸਿੱਖਿਆ ਮੰਤਰੀ ਬਦਲ ਚੁੱਕੇ ਹਨ ਹੁਣ ਮੌਜ਼ੂਦਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਵਿਭਾਗ ਦੇ ਸੀਨੀਅਰ ਅਫ਼ਸਰਾਂ ਵੱਲੋਂ ਸਿੱਖਿਆ ਮਹਿਕਮੇ ‘ਚ ‘ਸਿੱਖਿਆ’ ਨੂੰ ਤਵੱਜੋਂ ਦਿੱਤੀ ਜਾਣ ਲੱਗੀ ਹੈ ਮੰਤਰੀ ਨੇ ਆਉਂਦਿਆਂ ਹੀ ਜਿੱਥੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ, ਉੱਥੇ ਅਧਿਆਪਕਾਂ ਨੂੰ ਤਬਾਦਲਿਆਂ ਸਮੇਂ ਹੋਣ ਵਾਲੀ ਖੱਜਲ-ਖੁਆਰੀ ਤੇ ਆਰਥਿਕ ਲੁੱਟ ਤੋਂ ਵੀ ਬਚਾਇਆ ਹੈ ਨਵੀਂ ਨੀਤੀ ‘ਚ ਤਬਾਦਲਿਆਂ ਲਈ ਤੱਕ ਅਰਜ਼ੀ ਦੇਣ ਦਾ ਸਮਾਂ ਤੈਅ ਕੀਤਾ ਗਿਆ ਹੈ ਸਮਾਂ ਤੈਅ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਰੁਕੇਗਾ ਪਿਛਲੇ ਸਾਲਾਂ ‘ਚ ਸਾਲ ਭਰ ਤਬਾਦਲੇ ਹੁੰਦੇ ਰਹੇ ਇੱਕ ਵਾਰ ਤਾਂ ਤਬਾਦਲਿਆਂ ‘ਚ 60 ਫੀਸਦੀ ਤਬਾਦਲੇ ਇੱਕ ਸਿੱਖਿਆ ਮੰਤਰੀ ਦੇ ਆਪਣੇ ਜਿਲ੍ਹੇ ਨਾਲ ਹੀ ਸਬੰਧਿਤ ਸਨ ਜ਼ਰੂਰਤ ਇਸ ਗੱਲ ਦੀ ਹੈ ਕਿ ਸਿੱਖਿਆ ਮੰਤਰੀ ਨੂੰ ਸਿੱਖਿਆ ਦੀ ਬਿਹਤਰੀ ਵਾਸਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਉਹ ਸਿਰਫ਼ ਬਦਲੀਆਂ ਦਾ ਮੰਤਰੀ ਬਣ ਕੇ ਰਹਿ ਜਾਵੇ ਕਿਸੇ ਵੇਲੇ ਬਦਲੀਆਂ ਦੀਆਂ ਸਿਫ਼ਾਰਸ਼ਾਂ ਤੋਂ ਸਤਾਏ ਸਿੱਖਿਆ ਮੰਤਰੀ ਹੁੰਦਿਆਂ ਤੋਤਾ ਸਿੰਘ ਨੇ ਵੀ ਕਿਹਾ ਸੀ ਕਿ ਉਹ (ਤੋਤਾ ਸਿੰਘ) ਤਾਂ ਸਿਰਫ਼ ਬਦਲੀਆਂ ਦੇ ਮੰਤਰੀ ਬਣ ਕੇ ਰਹਿ ਗਏ ਹਨ ਪਾਰਦਰਸ਼ਿਤਾ ਤੇ ਸੁਵਿਧਾ ਅੱਜ ਪ੍ਰਸ਼ਾਸਨਿਕ ਕੰਮਾਂ ਦੀ ਸਭ ਤੋਂ ਵੱਡੀ ਜਰੂਰਤ ਹੈ ਅਧਿਆਪਕ ਪੜ੍ਹਾਉਣ ਦਾ ਹੀ ਕੰਮ ਕਰੇ ਨਾ ਕਿ ਉਸ ਨੂੰ ਬਦਲੀਆਂ ਦੇ ਚੱਕਰਵਿਊ ‘ਚ ਪੈਣਾ ਪਵੇ ਸਿੱਖਿਆ ਨੀਤੀ ਯੋਜਨਾਬੰਦੀ ‘ਤੇ ਆਧਾਰਿਤ ਹੋਣੀ ਚਾਹੀਦੀ ਹੈ ਜਿਸ ਅੰਦਰ ਤਰਕ ਤੇ ਜ਼ਰੂਰਤ ਨੂੰ ਦਰਕਿਨਾਰ ਨਾ ਕੀਤਾ ਜਾਵੇ  ਸਿੱਖਿਆ ਨੂੰ ਸਿਆਸੀ ਬੁਰਾਈਆਂ ਤੋਂ ਰਹਿਤ ਰੱਖਣ ਨਾਲ ਹੀ ਸਿੱਖਿਆ ਵਧੇ ਫੁੱਲੇਗੀ ਭ੍ਰਿਸ਼ਟ ਵਾਤਾਵਰਨ ‘ਚ ਕੋਈ ਨੇਕ ਤੇ ਦਰੁਸਤ ਫੈਸਲਾ ਲੈਣਾ ਬਹਾਦਰੀ ਭਰਿਆ ਤੇ ਲੋਕ ਸੇਵਾ ਵਾਲਾ ਕਦਮ ਹੈ ਅਜਿਹੇ ਫੈਸਲਿਆਂ ਨੂੰ ਦ੍ਰਿੜਤਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜ਼ਰੂਰੀ ਹੈ ਯੋਗ
ਲਲਿਤ ਗਰਗ
ਯੋਗ ਅਤੇ ਧਿਆਨ ਦੇ ਜਰੀਏ ਨਾਲ ਭਾਰਤ ਦੁਨੀਆ ‘ਚ ਗੁਰੂ ਦਰਜਾ ਹਾਸਲ ਕਰਨ ‘ਚ ਸਫ਼ਲ ਹੋ ਰਿਹਾ ਹੈ ਇਸ ਲਈ ਸਮੁੱਚੀ ਦੁਨੀਆ ਨੇ ਕੌਮੀ ਯੋਗ ਦਿਵਸ ਸਵੀਕਾਰਿਆ ਹੋਇਆ ਹੈ ਅੱਜ ਜੀਵਨ ਦਾ ਹਰ ਖੇਤਰ ਸਮੱਸਿਆਵਾਂ ‘ਚ ਘਿਰਿਆ ਹੋਇਆ ਹੈ ਰੋਜਾਨਾ ਜੀਵਨ ‘ਚ ਜਿਆਦਾਤਰ ਤਣਾਅ/ਦਬਾਅ ਮਹਿਸੂਸ ਕੀਤਾ ਜਾ ਰਿਹਾ ਹੈ ਹਰ ਆਦਮੀ ਮਾਨਸਿਕ ਉਥਲ ਪੁਥਲ ਦੀ ਜਿੰਦਗੀ ਜੀਅ ਰਿਹਾ ਹੈ ਮਾਨਸਿਕ ਸੰਤੁਲਨ ਵਿਗੜ ਰਿਹਾ ਹੈ ।
ਮਾਨਸਿਕ ਸੰਤੁਲਨ ਦਾ ਅਰਥ ਹੈ ਵੱਖ ਵੱਖ ਪਰਸਥਿਤੀਆਂ ‘ਚ ਤਾਲਮੇਲ ਸਥਾਪਤ ਕਰਨਾ, ਜਿਸਦੀ ਸੱਚਾਈ ਅਤੇ ਪ੍ਰਭਾਵੀ ਜਰੀਆ ਯੋਗ ਹੀ ਹੈ ਯੋਗ ਇੱਕ ਅਜਿਹੀ ਤਕਨੀਕ ਹੈ, ਇੱਕ ਵਿਗਿਆਨ ਹੈ ਜੋ ਸਾਡੇ ਸਰੀਰ, ਮਨ, ਵਿਚਾਰ ਅਤੇ ਆਤਮਾ ਨੂੰ ਤੰਦਰੁਸਤ ਕਰਦੀ ਹੈ ਇਹ ਸਾਡੇ ਤਣਾਅ ਨੂੰ ਦੂਰ ਕਰਦਾ ਹੈ ਯੋਗ ਮਨੁੱਖ ਦੀ ਚੇਤਨਾ ਸ਼ੁੱਧ ਕਰਨ ਦੀ ਪ੍ਰਕਿਰਿਆ ਹੈ ਯੋਗ ਇਕਾਗਰਤਾ ਦਾ ਸਾਧਨ ਮੰਨਿਆ ਗਿਆ ਹੈ  ਰਿਸ਼ੀਆਂ ਮੁਨੀਆਂ ਨੇ ਤਮੱਸਿਆ ਲਈ ਯੋਗ ਦਾ ਸਹਾਰਾ ਲਿਆ ਲੰਮੇ ਸਮੇਂ ਤੱਕ ਸਰੀਰ ਨੂੰ ਇੱਕੋ ਸਥੀਤੀ ‘ਚ ਰੱਖਣ ਲਈ ਯੋਗ ਵਿਧੀ ਦੀ ਲੋੜ ਪਈ ਮਨੁੱਖੀ ਚੇਤਨਾ ‘ਚ ਇਕਾਗਰਤਾ ਲਈ ਯੋਗ ਇੱਕ ਸਾਧਨ ਬਣਿਆ ਯੋਗ ਸੰਤੁਲਿਤ ਤਰੀਕੇ ਨਾਲ ਇੱਕ ਵਿਅਕਤੀ ਵਿੱਚ ਮੌਜ਼ੂਦ ਸ਼ਕਤੀ ਵਿੱਚ ਸੁਧਾਰ ਜਾਂ ਉਸਦਾ ਵਿਕਾਸ ਕਰਨ ਦਾ ਸ਼ਾਸਤਰ ਹੈ ਆਧੁਨਿਕ ਯੁੱਗ ਵਿੱਚ ਯੋਗ ਨੂੰ ਸਰੀਰਕ ਤੰਦਰੁਸਤੀ ਦਾ ਸਾਧਨ ਮੰਨਿਆ ਗਿਆ ਹੈ  ਮਹਾਂਰਿਸ਼ੀ ਪਤੰਜਲੀ ਅਨੁਸਾਰ ਯੋਗ ਦਾ ਭਾਵ ਇਛਾਵਾਂ ਤੇ ਕਾਬੂ ਪਾਉਣਾ ਹੈ ਆਧੁਨਿਕ ਜੀਵਨ ਸੈਲੀ ਵਿੱਚ ਦਫ਼ਤਰਾਂ ‘ਚ ਕੰਪਿਊਟਰ ਅੱਗੇ ਬੈਠ ਕੇ ਘੰਟਿਆਂ ਬੱਧੀ ਕੰਮ ਕਰਦੇ ਹਨ ਰਹਿਣ ਕਾਰਨ ਅਨੇਕ ਸਰੀਰਕ ਸਮੱਸਿਆਵਾਂ ਜਿਵੇਂ (ਗੋਢਿਆਂ, ਮੋਢਿਆਂ, ਸਰਵਾਈਕਲ , ਦਰਦ) ਆਦਿ  ਪੈਦਾ ਹੋ ਜਾਂਦੀਆਂ ਹਨ ਅਜਿਹੇ ਰੋਗਾਂ ਤੋਂ ਗ੍ਰਸਤ ਰੋਗੀ ਹਮੇਸ਼ਾਂ ਬਿਮਾਰ ਰਹਿੰਦਾ ਹੈ ਦਿਨੋ ਬਦਿਨ ਬਦਲ ਰਹੀ ਜੀਵਨ ਸ਼ੈਲੀ, ਵਿੱਚ ਖਾਣ ਪੀਣ ਦੀਆਂ ਵਸਤਾਂ ‘ਚ ਬਦਲਾਅ ਆ ਰਹੇ ਹਨ ਕੁਦਰਤੀ ਵਸਤੂਆਂ ਹਰੀਆਂ ਸਬਜ਼ੀਆਂ, ਦੁੱਧ ਦਹੀਂ ਦਾ ਆਹਾਰ ਘਟ ਰਿਹਾ ਹੈ ਤੇ ਪੱਛਮੀ ਤਰਜ ‘ਤੇ ਬਣੇ ਫਾਸਟ ਫੂਡ ਅਤੇ ਕੋਲਡ ਡ੍ਰਿੱਕ ਨੇ ਮਨੁੱਖ ਦੀ ਪਾਚਣ ਪ੍ਰਣਾਲੀ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ  ਸਰੀਰ ਨੂੰ?ਕਿਰਿਆ ਸੀਲ ਰੱਖਣ ਵਾਸਤੇ ਯੋਗ ਜ਼ਰੂਰੀ ਹੈ ਯੋਗ ਵਿੱਚ ਅਜਿਹੇ ਰੋਗਾਂ?ਤੋਂ ਛੁਟਕਾਰਾਂ?ਪਾਉਣ ਦੇ ਅਨੇਕ ਆਸਣ ਹਨ ।
ਜਿਸ ਯੋਗ ਦਾ ਮਹੱਤਵ ਸਾਡੇ ਵੇਦਾਂ ‘ਚ  ਮਿਲਦਾ ਹੈ ਅੱਜ ਉਹੀ ਯੋਗ ਦੁਨੀਆ ਭਰ ‘ਚ ਅਪਣੀ ਪ੍ਰਸਿੱਧੀ ਪਾ ਰਿਹਾ ਹੈ ਇਸਦੇ ਫਾਇਦੇ ਨੂੰ ਦੇਖਦੇ ਹੋਏ ਹਰ ਕੋਈ ਆਪਣੀ ਭੱਜ ਦੌੜ ਵਾਲੀ ਜਿੰਦਗੀ ‘ਚ ਇਸਨੂੰ ਅਪਣਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਹੌਲੀ ਹੌਲੀ ਹੀ ਸਹੀ ਪਰ ਲੋਕਾਂ ਨੂੰ ਇਹ ਗੱਲ ਸਮਝ ‘ਚ ਆ ਰਹੀ ਹੈ ਕਿ ਯੋਗ ਕਰਨ ਨਾਲ ਨਾ ਕੇਵਲ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਦੂਰ ਭਜਾਇਆ ਜਾ ਸਕਦਾ ਹੈ ਬਲਕਿ ਆਪਣੇ ਜੀਵਨ ‘ਚ ਖੁਸ਼ਹਾਲੀ ਵੀ ਲਿਆਈ ਜਾ ਸਕਦੀ ਹੈ, ਜੀਵਨ ‘ਚ ਸੰਤੁਲਿਤ ਕੀਤਾ ਜਾ ਸਕਦਾ ਹੈ, ਕਾਰਜ-ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ, ਸ਼ਾਂਤੀ ਅਤੇ ਅਮਨ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ ਸਰੀਰਕ, ਮਾਨਸਿਕ ਅਤੇ ਸਾਂਤੀ ਅਤੇ ਸਵੱਛਤਾ ਲਈ ਯੋਗ ਹੀ ਇੱਕ ਰਸਤਾ ਹੈ ਪਰ ਭੋਗਵਾਦੀ ਯੁੱਗ ‘ਚ ਯੋਗ ਦਾ ਇਤਿਹਾਸ ਸਮੇਂ ਦੀਆਂ ਅਨੰਤ ਗਹਿਰਾਈਆਂ ‘ਚ ਲੁੱਕ ਗਿਆ ਹੈ ਵੈਸੇ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਯੋਗ ਵਿਗਿਆਨ ਵੇਦਾਂ ਤੋਂ ਵੀ ਪ੍ਰਾਚੀਨ ਹੈ ਹੜੱਪਾ ਅਤੇ ਮੋਹਨ ਜੋਦੜੋ ਦੇ ਸਮੇਂ ਦੀ ਪੁਰਾਤਨ ਵਿਭਾਗ ਵੱਲੋਂ ਕੀਤੀ ਗਈ ਖੁਦਾਈ ‘ਚ ਅਨੇਕ ਅਜਿਹੀਆਂ ਮੂਰਤੀਆਂ ਮਿਲੀਆਂ ਹਨ ਜਿਸ ‘ਚ ਸ਼ਿਵ ਅਤੇ ਪਾਰਬਤੀ ਨੂੰ ਵੱਖ-ਵੱਖ ਯੋਗਾਆਸਨ ਕਰਦੇ ਹੋਏ ਦਿਖਾਇਆ ਗਿਆ ਹੈ ਯੋਗ-ਚੇਤਨਾ ਦੇ ਜਾਗਰਨ ‘ਚ ਭਾਵਬੁੱਧੀ ਹੁੰਦੀ ਹੈ ਇਸ ਨਾਲ ਭਾਵ ਪਵਿੱਤਰ ਰਹਿੰਦੇ ਹਨ, ਵਿਚਾਰ ਸੁੱਧ ਰਹਿੰਦੇ ਹਨ ਇਨ੍ਹਾਂ ਨਾਂਲ ਹਿੰਸਾ, ਅੱਤਵਾਦ, ਯੁੱਧ ਅਤੇ ਭ੍ਰਿਸ਼ਟਾਚਾਰ ਵਰਗੀਆਂ ਵਿਸ਼ਵ ਪੱਧਰੀ ਸਮੱਸਿਆਵਾਂ ਦਾ ਹੱਲ ਸੰਭਵ ਹੈ ਹਰੇਕ ਪ੍ਰਾਣੀ ਸੁੱਖ ਚਾਹੁੰਦਾ ਹੈ ਅਤੇ ਉਸਦੀ ਭਾਲ ‘ਚ ਜੀਵਨ ਭਰ ਯਤਨ ਵੀ ਕਰਦਾ ਹੈ ਸੁੱਧ ਸੁੱਖ ਕਿਸ ‘ਚ ਹੈ, ਇਸ ਗੱਲ ਦਾ ਗਿਆਨ ਨਾ ਹੋਣ ਕਾਰਨ ਉਹ ਭੌÎਤਿਕ ਵਸਤੂਆਂ ਵੱਲ ਦੌੜਦਾ ਹੈ ਅਤੇ ਉਨ੍ਹਾਂ ‘ਚ ਸੁੱਖ ਭਾਲਦਾ ਹੈ, ਪਰੰਤੂ ਇਹ ਸੱਚ ਹੈ ਕਿ ਬਾਹਰੀ ਵਸਤੂਆਂ ‘ਚ ਸੁੱਖ  ਦੀ ਬਜਾਇ ਆਪਣੇ ਅੰਦਰ ਹੀ ਭਾਲਣੇ ਚਾਹੀਦੇ ਹਨ ।
ਇਸ ਸਰੀਰ ਦੀ  ਆਤਮਾ ‘ਚ ਅਨੰਤ ਸ਼ਕਤੀ ਅਤੇ ਅਨੰਤ ਗਿਆਨ ਹੈ ਅਤੇ ਅਸਲੀ ਸਵਰੂਪ ਪ੍ਰਾਪਤ ਕਰਨ ‘ਤੇ ਹੀ ਸ਼ੁੱਧ ਤੇ ਅਸਲੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਇਸਦੇ ਲਈ ਯੋਗ ਨੂੰ ਜੀਵਨਸ਼ੈਲੀ ਬਣਾਉਣਾ ਹੋਵੇਗਾ ਜਦੋਂ ਮਨੁੱਖ ਸਰੀਰਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਯੋਗ ਦਾ ਸਹਾਰਾ ਲੈਂਦਾ ਹੈ ਤਾਂ ਉਹ ਯੋਗ ਨਾਲ ਜੁੜਦਾ ਹੈ, ਸੰਬੰਧ ਬਣਾਉਂਦਾ ਹੈ, ਜੀਵਨ ‘ਚ ਉਤਾਰਨ ਦਾ ਯਤਨ ਕਰਦਾ ਹੈ ਪਰੰਤੂ ਜਦੋਂ ਉਸਦੇ ਬਾਰੇ ‘ਚ ਕੁਝ ਜਾਣਨ ਲਗਦਾ ਹੈ , ਜਾਣਕੇ ਕਿਰਿਆ ਦੀ ਪ੍ਰਕਿਰਿਆ ‘ਚ ਗੇੜ ਵਧਾਉਂਦਾ ਹੈ ਤਾਂ ਉਹ ਪ੍ਰਯੋਗ ਦੀ ਸੀਮਾ ‘ਚ ਪਹੁੰਚ ਜਾਂਦਾ ਹੈ ਇਸ ਪ੍ਰਯੋਗ ਦੀ ਭੂਮਿਕਾ ਨੂੰ ਜੀਵਨ ਦਾ ਮੁੱਖ ਹਿੱਸਾ ਬਣਾ ਕੇ ਅਸੀਂ ਮਾਨਵਤਾ ਨੂੰ ਇੱਕ ਨਵੀਂ ਸਕਲ ਦੇ ਸਕਦੇ ਹਾਂ ਭਾਰਤੀਆਂ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਯੋਗ ਭਾਰਤ ਦੀ ਵਿਸ਼ਵ ਨੂੰ ਇੱਕ ਮਹਾਨ ਦੇਣ ਹੈ।
ਯੋਗ ਭਾਰਤੀਆਂ ਦੇ ਜੀਵਨ ਦਾ ਇੱਕ ਅਹਿਮ ਅੰਗ ਰਿਹਾ ਹੈ ਪਰ ਹੁਣ ਇਹ ਸੰਪੂਰਨ ਵਿਸ਼ਵ ਦਾ ਵਿਸ਼ਾ ਅਤੇ ਮਾਨਵ ਮਾਤਰ ਲਈ ਜੀਵਨ ਦਾ ਅੰਗ ਬਣ ਰਿਹਾ ਹੈ ਇਹ ਜੀਵ ਅਨੇਕ ਪ੍ਰਕਾਰ ਦੇ ਸੰਸਕਾਰ ਰੂਪੀ ਰੰਗਾਂ ਨਾਲ ਰੰਗੇ ਹੋਏ ਸਰੀਰ ‘ਚ ਰਹਿੰਦਾ ਹੈ, ਪਰ ਯੋਗਅਭਿਆਸ ਨਾਲ ਸਾਧਿਆ ਗਿਆ ਸਰੀਰ ਰੋਗ, ਤਣਾਅ, ਬੁਢਾਪਾ, ਕ੍ਰੋਧ, ਅਸੰਤੁਲਨ ਆਦਿ ਤੋਂ ਰਹਿਤ  ਹੋ ਜਾਂਦਾ ਹੈ ਲੋਕਾਂ ਦੀ ਖੁਸ਼ਹਾਲੀ, ਸੰਤੁਲਨ, ਤਣਾਅਮੁਕਤੀ , ਸਿਹਤ, ਵਿਸ਼ਵਸ਼ਾਂਤੀ ਅਤੇ ਭਲੇ ਲਈ, ਪੂਰੇ ਵਿਸ਼ਵ ਪੱਧਰ ਦੇ ਲੋਕਾਂ ਲਈ ਇੱਕ ਪੂਰਨਤਣਾਅਵਾਦੀ ਦ੍ਰਿਸ਼ਟੀਕੋਣ ਉਪਲੱਬਧ ਕਰਵਾਉਣ ਲਈ ਵਿਸ਼ਵ ਯੋਗ ਦਿਵਸ ਦੀ ਨਿਰੰਤਰਤਾ ਬਣੀ ਰਹੇ, ਇਹ ਉਮੀਦ ਹੈ, ਇਹ ਜੀਵਨਸ਼ੈਲੀ ਬਣੇ, ਇਹੀ ਯੋਗ ਦਿਵਸ ਦਾ ਮਕਸਦ ਹੋਵੇ, ਇਸ ਨਾਲ ਲੋਕਾਂ ਨੂੰ ਨਵੀਂ ਸੋਚ ਮਿਲੇ, ਨਵਾਂ ਜੀਵਨ ਦਰਸ਼ਨ ਮਿਲੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਮੋਦ ਧੀਰ
ਤੰਬਾਕੂ ‘ਤੇ ਹੋਰ ਸਾਰੇ ਤਰਾਂ ਦੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਤੰਬਾਕੂ ਤੋਂ ਬਚਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜ਼ੋਰਾਂ ਤੇ ਹੈ ਤੇ ਸਮੁੱਚੇ ਵਿਸ਼ਵ ਵਿੱਚ 31 ਮਈ 2019 ਨੂੰ ਵਰਲਡ ਨੋ ਤੰਬਾਕੂ ਡੇ ਮਨਾਇਆ ਜਾ ਰਿਹਾ ਹੈ। ਸਕੂਲਾਂ ਕਾਲਜਾਂ ਵਿੱਚ ਤੰਬਾਕੂ ਦੇ ਨੁਕਸਾਨਾਂ ਆਦਿ ਬਾਰੇ, ਤੰਬਾਕੂ ਵੇਚਨ ਵਾਲਿਆਂ ਨੂੰ ਸਜਾ ਆਦਿ ਬਾਰੇ ਜਾਗਰੂਕਤਾ ਅਭਿਆਨ, ਪੋਸਟਰ, ਭਾਸ਼ਨ, ਨੁੱਕੜ ਨਾਟਕ, ਪੇਂਟਿੰਗ ਮੁਕਾਬਲੇ ਆਦਿ ਕਰਵਾ ਕੇ ਵਿਦਿਆਰਥੀਆਂ ਨੂੰ ਤੰਬਾਕੂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਕਿ ਸਿੱਖਿਆ ਵਿਭਾਗ ਦਾ ਇੱਕ ਸ਼ਲਾਘਾ ਯੋਗ ਕਦਮ ਹੈ।  ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁਦੇ ਹਨ ਅੱਜ ਤੰਬਾਕੂ ਆਦਿ ਨਸ਼ਾਖੋਰੀ ਦੇ ਵਧਦੇ ਰੁਝਾਨ ਵੱਲ ਨਿਗਾਹ ਮਾਰੀ ਜਾਵੇ ਤਾਂ ਨੌਜਵਾਨ ਨਸ਼ਾਖੋਰੀ ਦੀ ਭਿਆਨਕ ਬੁਰਾਈ ਤੋਂ ਗ੍ਰਸਤ ਹਨ। ਪੁਰਾਣੀਆਂ ਕਹਾਣੀਆਂ ਅਨੁਸਾਰ ਨਸ਼ੇ ਸ਼ੈਤਾਨ ਦੀ ਦੇਣ ਹਨ। ਤੰਬਾਕੂ ਤੋਂ ਇਲਾਵਾ ਸ਼ਰਾਬ,ਬੀਅਰ, ਚਿੱਟੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਅੱਜ ਦੀ ਜਵਾਨੀ ਜਿਵੇਂ ਕਿਵਂੇ ਕਹਿ ਲਵੋ ਤੰਬਾਕੂ ਦੀ ਲਪੇਟ ਵਿੱਚ ਆ ਰਹੀ ਹੈ। ਇਸ ਤੰਬਾਕੂ ਦੀ ਵਿੱਕਰੀ ਪੂਰੇ ਭਾਰਤ ਵਿੱਚ ਜ਼ੋਰਾਂ ਤੇ ਹੋ ਰਹੀ ਹੈ। ਤੰਬਾਕੂ ਦੀ ਹਰ ਵਸਤੂ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਸਿਹਤ ਲਈ ਹਾਨੀਕਾਰਕ ਹੈ ਫਿਰ ਵੀ ਲੋਕ ਇਸ ਦਾ ਸੇਵਨ ਕਰਦੇ ਹਨ। ਇਸ ਤੰਬਾਕੂ ਤੇ ਚਿੱਟੇ ਨੇ ਕਈ ਮਾਵਾਂ ਤੋਂ ਪੁੱਤ ਖੋ ਲਏ ਹਨ। ਬੜਾ ਦੁੱਖ ਹੁੰਦਾ ਹੈ ਸੁਣ ਕੇ ਕਿ ਅੱਜ ਕੱਲ ਕਈ ਕੁੜੀਆਂ ਵੀ ਤੰਬਾਕੂ ਦੀਆਂ ਆਦੀ ਬਣ ਚੁੱਕੀਆਂ ਹਨ। ਪੁਰਾਣਿਆਂ ਸਮਿਆਂ ਵਿੱਚ ਕੋਈ ਬੇਈਮਾਨ ਆਦਮੀ ਆਪਣੇ ਵਿਰੋਧੀ ਨੂੰ ਕਮਜ਼ੋਰ ਕਰਨ ਲਈ ਉਸ ਦੇ ਬੱਚਿਆਂ ਨੂੰ ਧੋਖੇ ਨਾਲ ਅਫੀਮ ਦੇ ਕੇ ਅਮਲੀ ਬਣਾ ਕੇ ਵੈਰ ਕਮਾਉਂਦਾ ਸੀ ਅੱਜ ਕੱਲ ਦੀ ਨੌਜਵਾਨ ਪੀੜੀ ਖੁਦ ਹੀ ਮਾੜੀ ਸੰਗਤ ਸਦਕਾ ਨਸ਼ਿਆਂ ਦੀ ਆਦਿ ਬਣਦੀ ਜਾ ਰਹੀ ਹੈ। ਕਈ ਤਾਂ ਤੰਬਾਕੂ, ਚਿੱਟਾ,ਮਹਿੰਗੀ ਸ਼ਰਾਬ, ਨਸ਼ੇ ਦੀਆਂ ਦਵਾਈਆਂ,ਚਰਸ, ਹੈਰੋਇਨ, ਸਿਗਰਟਾਂ ਆਦਿ ਨਾਲ ਨਸ਼ੇ ਕਰਨਾ ਆਪਣਾ ਉੱਚਾ ਸਟੇਟਸ ਮੰਨਣ ਲੱਗ ਪਏ ਹਨ।
ਮੇਰੇ ਦੇਸ਼ ਦੇ ਨੌਜਵਾਨ ਵੀਰਾਂ ਤੇ ਭੈਣਾਂ ਨੂੰ ਅਪੀਲ ਹੈ ਕਿ ਸੰਭਲ ਜਾਓ ਇਸ ਨਾਲ ਨਸ਼ਾ ਵੇਚਣ ਵਾਲਿਆਂ ਦਾ ਨਸ਼ਾ ਵਿਕਾਉਣ ਵਾਲਿਆਂ ਦਾ ਤੇ ਸਮੇਂ ਦੇ ਹਾਕਮਾਂ ਦਾ ਕੋਈ ਨੁਕਸਾਨ ਨਹੀਂ । ਸਗੋਂ ਪੂਰਾ ਨੁਕਸਾਨ ਤੁਹਾਡਾ ਅਤੇ ਤੁਹਾਡੇ ਪ੍ਰੀਵਾਰ ਦਾ ਹੈ। ਨਸ਼ਾ ਤੁਹਾਡੀ ਪ੍ਰਾਪਰਟੀ ਵਿਕਾ ਦਿੰਦਾ ਹੈ । ਤੁਹਾਡੀ ਜਿੰਦਗੀ ਖਰਾਬ ਕਰਦਾ ਹੈ ਤੇ ਨਾਲ ਨਾਲ ਤੁਹਾਡੀ ਬਣੀ ਬਣਾਈ ਇੱਜਤ ਵੀ ਮਿੱਟੀ ਵਿੱਚ ਮਿਲਾ ਦਿੰਦਾ ਹੈ ‘ਤੇ ਫਿਰ ਇੱਕ ਐਸਾ ਦਿਨ ਆ ਜਾਂਦਾ ਹੈ ਕਿ ਇਹੀ ਨਸ਼ਾ ਬੰਦੇ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਦਾ ਹੈ। ਭਾਰਤ ਦੇ ਗੁਜਰਾਤ ਰਾਜ ਵਾਂਗ ਸਾਰੇ ਰਾਜਾਂ ਵਿੱਚ ਸ਼ਰਾਬ, ਚਿੱਟਾ ਆਦਿ ਨਸ਼ੇ ਬੰਦ ਹੋਣੇ ਚਾਹੀਦੇ ਹਨ। ਸਰਕਾਰ ਨੂੰ ਤੰਬਾਕੂ ਬਣਾਉਣ ਵਾਲੀਆਂ ਫੈਕਟਰੀਆਂ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਇਸ ਦੀ ਵਿਕਰੀ ‘ਤੇ ਮੁਕੰਮਲ ਰੋਕ ਲਗਾਉਣੀ ਚਾਹੀਦੀ ਹੈ। ਸਾਡੀ ਜੀਵਨਸ਼ੈਲੀ ਤੇ ਬੱਚਿਆਂ ਦੇ ਪਾਲਣ-ਪੋਸ਼ਣ ‘ਚ ਹੀ ਕੁਝ ਅਜਿਹੀਆਂ ਕਮੀਆਂ ਹਨ, ਜੋ ਉਨਾਂ ‘ਚ ਨਸ਼ਾਖੋਰੀ ਦੇ ਰੁਝਾਨ ਵਧਣ ਦੀ ਵਜਾ ਬਣ ਰਹੀਆਂ ਹਨ। ਜਿਵੇਂ ਸਾਡੇ ਸਮਾਜ ‘ਚ ਪ੍ਰਹੁਣਿਆਂ ਦਾ ਆਦਰ ਸਤਿਕਾਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਪ੍ਰਹੁਣਿਆਂ ਦੀ ਸਭ ਤੋਂ ਵੱਡੀ ਸੇਵਾ ਸ਼ਰਾਬ ਆਦਿ ਪਿਆਉਣ ਨੂੰ ਮੰਨਦੇ ਹਨ। ਘਰ ਵਿੱਚ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਤਾਂ ਵੀ ਸ਼ਰਾਬ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਹੌਲੀ-ਹੌਲੀ ਬੱਚੇ ਦੇ ਦਿਮਾਗ ‘ਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਸ਼ਰਾਬ ਖਾਸ ਰਿਸ਼ਤੇਦਾਰਾਂ ਦੀ ਸੇਵਾ ਲਈ ਹੀ ਵਰਤੀ ਜਾਣ ਕਰਕੇ ਖਾਸ ਚੀਜ ਹੈ ਤੇ ਉਹ ਸ਼ਰਾਬ ਪੀਣ ਦੀ ਇੱਛਾ ਤੇ ਆਦਤ ਪਾਲ ਲੈਂਦੇ ਹਨ ਜਾਂ ਕਈ ਲੋਕ ਮਜਾਕ ‘ਚ ਹੀ ਬੱਚਿਆਂ ਨੂੰ ਤੰਬਾਕੂ ‘ਤੇ ਸ਼ਰਾਬ ਆਦਿ ਦਾ ਨਸ਼ਾ ਕਰਵਾ ਦਿੰਦੇ ਹਨ ਤੇ ਇਹ ਮਜ਼ਾਕ ਹੌਲੀ-ਹੌਲੀ ਬੱਚੇ ਦਾ ਸ਼ੌਂਕ ਤੇ ਆਦਤ ਬਣ ਜਾਂਦਾ ਹੈ ।
ਬੱਚੇ ਨਸ਼ਾ ਕਰਨਾ ਘਰੋਂ ਹੀ ਸਿੱਖ ਜਾਂਦੇ ਹਨ ਜੋ ਕਿ ਸਮਾਜ ਲਈ ਬਹੁਤ ਹੀ ਨੁਕਸਾਨਦੇਹ ਹੈ। ਜਿਸਦਾ ਨਤੀਜਾ ਅੱਜ ਅਸੀਂ ਅਜੋਕੇ ਸਮਾਜ ਵਿੱਚ ਭਲੀ ਭਾਂਤ ਦੇਖ ਸਕਦੇ ਹਾਂ। ਦਿੱਲੀ ਦੇ ਏਮਜ਼ ਹਸਪਤਾਲ ਦੇ ਇਕ ਐਨ.ਜੀ.ਓ ‘ਸੋਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸਿਜ਼’ ਦੇ ਸਹਿਯੋਗ ਨਾਲ ਪੰਜਾਬ ਵਿੱਚ ਨਸ਼ਿਆਂ ਬਾਰੇ ਇਕ ਸਰਵੇਖਣ ਕਰਵਾਇਆ ਜਿਸ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਸਾਲ 7500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵਿਕਦੇ ਹਨ। ਪ੍ਰਮੁੱਖ ਉੁਦਯੋਗਿਕ ਦੇਸ਼ਾਂ ਦੇ ਆਰਥਕ ਸਹਿਯੋਗ ਅਤੇ ਵਿਕਾਸ ਸੰਗਠਨ ਦੀ ਰੀਪੋਰਟ ਅਨੁਸਾਰ ਦੁਨੀਆਂ ਵਿੱਚ ਟੀ.ਬੀ, ਹਿੰਸਾ ਅਤੇ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਮੌਤਾਂ ਤੰਬਾਕੂ ‘ਤੇ ਸ਼ਰਾਬ ਕਰਕੇ ਹੁੰਦੀਆਂ ਹਨ, ਦੁਨੀਆਂ ਵਿੱਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿੱਚ ਸ਼ਰਾਬ 5ਵਾਂ ਸਭ ਤੋਂ ਵੱਡਾ ਕਾਰਨ ਹੈ, ਸੰਨ 2000 ਤੋਂ ਬਾਅਦ ਪੂਰੀ ਦੁਨੀਆਂ ਵਿੱਚ ਮੁੰਡਿਆਂ-ਕੁੜੀਆਂ ਵਿੱਚ ਤੰਬਾਕੂ ‘ਤੇ ਸ਼ਰਾਬ ਪੀਣ ਦਾ ਰੁਝਾਨ ਜ਼ਿਆਦਾ ਵਧਿਆ ਹੈ।
ਨਸ਼ਿਆਂ ਕਰਕੇ ਲੱਖਾਂ ਘਰ ਉੱਜੜ ਗਏ, ਨਸ਼ੱਈਆਂ ਨੇ ਪਤਨੀਆਂ ਅਤੇ ਮਾਪਿਆਂ ਦੇ ਕਤਲ ਕਰ ਦਿੱਤੇ ,ਨਸ਼ਿਆਂ ਕਾਰਨ ਬਹੁਤੇ ਲੜਕੇ ਗ੍ਰਿਹਸਥ ਜੀਵਨ ਦੇ ਕਾਬਲ ਨਹੀਂ ਰਹੇ, ਤਲਾਕ ਹੋ ਰਹੇ ਹਨ,ਬਹੁਤੀਆਂ ਲੜਾਈਆਂ,ਬਲਾਤਕਾਰ ਅਤੇ ਹਾਦਸੇ ਨਸ਼ਿਆਂ ਕਰਕੇ ਹੀ ਹੁੰਦੇ ਹਨ। ਕਿੰਨੇ ਹੀ ਲੋਕ ਨੌਜਵਾਨ ਪੀੜ੍ਹੀ ਅਤੇ ਸੂਬੇ ਤੇ ਦੇਸ਼ ਦਾ ਭਵਿੱਖ ਬਚਾਉਣ ਲਈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢ ਕੇ ਮੁੜ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਉਣ ਤੇ ਆਪਣੀਆਂ ਪਰਿਵਾਰਕ ਤੇ ਸਮਾਜਿਕ ਜ਼ਿਮੇਵਾਰੀਆਂ ਨੂੰ ਨਿਭਾਉਣਯੋਗ ਬਣਾਉਣ ਲਈ ਯਤਨਸ਼ੀਲ ਹਨ। ਸਮਾਜ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਖਾਸ ਧਿਆਨ ਰੱਖਣ, ਉਨਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਉਨਾਂ ਦੇ ਦੋਸਤਾਂ ਮਿੱਤਰਾਂ ਬਾਰੇ ਚੰਗੀ ਤਰਾਂ ਜਾਣਕਾਰੀ ਰੱਖਣ, ਹੋਸਟਲਾਂ ਵਿੱਚ ਰਹਿੰਦੇ ਲੜਕੇ ਲੜਕੀਆਂ ਦੀ ਨਿਗਰਾਨੀ ਹੋਵੇ, ਖੁਦ ਨਸ਼ਿਆਂ ਦੀ ਆਦਤ ਦਾ ਤਿਆਗ ਕਰਨ, ਬੱਚਿਆਂ ਦੇ ਖਰਚੇ ਬਾਰੇ ਜਾਣਕਾਰੀ ਰੱਖਣ। ਨਸ਼ਿਆਂ ਦੇ ਹੜ੍ਹ ਨੂੰ ਰੋਕਣ ਲਈ ਸਾਨੂੰ ਆਪਣੇ ਪੱਧਰ ‘ਤੇ ਸ਼ੁਰੂਆਤ ਕਰਨੀ ਪਵੇਗੀ, ਸਿਰਫ ਸਰਕਾਰਾਂ ਤੇ ਡਾਕਟਰੀ ਇਲਾਜ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਆਓ ਅੱਜ ਤੋ ਹੀ ਇਸ ਕੰਮ ਦੀ ਸੁਰੂਆਤ ਕਰੀਏ ਨੇਕ ਕੰਮ ਵਿੱਚ ਦੇਰੀ ਕਿÀਂ।ਆਓ ਅੱਜ ਵਰਲਡ ਨੋ ਤੰਬਾਕੂ ਡੇ ਤੇ ਵਾਅਦਾ ਕਰੀਏ ਕਿ ਅਸੀਂ ਖੁਦ ਤਾਂ ਤੰਬਾਕੂ ਤੋਂ ਬਚਾਂਗੇ ਹੀ ਨਾਲ ਹੀ ਆਉਣ ਵਾਲੀ ਪੀੜ੍ਹੀ ਤੇ ਹੋਰਾਂ ਨੂੰ ਵੀ ਇਸ ਤੋਂ ਬਚਾਉਣ ਤੇ ਯਤਨ ਕਰਾਂਗੇ।
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿੰਨ ਅਹਿਮ ਗੱਲਾਂ
ਕਿਸੇ ਇੱਕ ਦੀ ਘਾਟ ਨਾਲ ਕਿਸੇ ਵੀ ਵਿਅਕਤੀ ਦਾ ਜੀਵਨ ਨਰਕ ਦੇ ਸਮਾਨ ਹੋ ਸਕਦਾ ਹੈ । ਹਰ ਇਨਸਾਨ ਨੂੰ ਪੈਸਿਆਂ ਦੀ ਜਰੂਰਤ ਹੁੰਦੀ ਹੈ, ਕਿਸੇ ਨੂੰ ਘੱਟ ਪੈਸਾ ਚਾਹੀਦਾ ਹੈ ਤਾਂ ਕਿਸੇ ਨੂੰ ਜ਼ਿਆਦਾ ਸਾਰੀਆਂ ਛੋਟੀਆਂ-ਵੱਡੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪੈਸਾ ਇੱਕ ਸਾਧਨ ਹੈ ਧਨ ਸਭ ਕੁਝ ਨਹੀਂ ਹੈ ਪਰੰਤੂ ਬਹੁਤ ਕੁਝ ਹੈ ਇਸ ਸਬੰਧੀ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜਿਸ ਘਰ ਵਿਚ ਮੂਰਖ ਲੋਕਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ, ਜਿਸ ਘਰ ‘ਚ ਧਨ ਭਰਿਆ ਰਹਿੰਦਾ ਹੈ, ਜਿਸ ਪਰਿਵਾਰ ‘ਚ ਪਤੀ-ਪਤਨੀ ਵਿਚਕਾਰ ਝਗੜਾ ਨਹੀਂ ਹੁੰਦਾ ਉੱਥੇ ਮਹਾਂ-ਲਕਸ਼ਮੀ ਦਾ ਵਾਸ ਹੁੰਦਾ ਹੈ।
ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਅਕਸਰ ਕੁਝ ਲੋਕ ਲਾਲਚ ਕਾਰਨ ਬੁਰੇ ਲੋਕਾਂ ਦੀ ਪੂਜਾ ਕਰਦੇ ਹਨ, ਬਲਕਿ ਉਹਨਾਂ ਨੂੰ ਮਾਣ-ਸਨਮਾਨ ਦਿੰਦੇ ਹਨ ਤਾਂ ਉਹਨਾਂ ਲੋਕਾਂ ਨਾਲ ਧਨ-ਦੌਲਤ ਨਿਰਾਸ਼ ਹੋ ਜਾਂਦੀ ਹੈ ਇਸ ਲਈ ਹਮੇਸ਼ਾ ਗਿਆਨੀ ਅਤੇ ਵਿਦਵਾਨ ਲੋਕਾਂ ਦੀ ਸੰਗਤ ‘ਚ ਰਹਿਣਾ ਚਾਹੀਦਾ ਹੈ ।
ਜਿਹਨਾਂ ਘਰਾਂ ‘ਚ ਅਨਾਜ ਦਾ ਉਚਿਤ ਭੰਡਾਰ ਹੁੰਦਾ ਹੈ, ਪਰ ਅਨਾਜ ਦੀ ਫਾਲਤੂ ਵਰਤੋਂ ਨਹੀਂ ਕੀਤੀ ਜਾਂਦੀ, ਉੱਥੇ ਧਨ ਦੀ ਕਦੇ ਵੀ ਘਾਟ ਨਹੀਂ ਹੁੰਦੀ ਘਰ ‘ਚ ਕਦੇ ਵੀ ਪਤੀ-ਪਤਨੀ ਵਿਚਕਾਰ ਝਗੜਾ ਅਤੇ ਤਣਾਅ ਨਹੀਂ ਹੋਣਾ ਚਾਹੀਦਾ ਜਿਹਨਾਂ ਘਰਾਂ ‘ਚ ਇਹਨਾਂ ਤਿੰਨ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਉੱਥੇ ਮਹਾਂ-ਲਕਸ਼ਮੀ ਖੁਦ ਨਿਵਾਸ ਕਰਦੀ ਹੈ ਅਜਿਹੇ ਪਰਿਵਾਰ ਦੀ ਧਨ-ਦੌਲਤ ‘ਚ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਹੁੰਦੀ ਹੈ ਇਹਨਾਂ ਲੋਕਾਂ ਨੂੰ ਕਦੇ ਵੀ ਧਨ ਦੀ ਘਾਟ ਦਾ ਸਾਹਮਣਾ ਨਹੀਂ ਕਰਨ ਪੈਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਾਂ ਵਰ੍ਹਾ 2019 ਪੰਜਾਬ ਦੀਆਂ ਰਾਜਸੀ ਧਿਰਾਂ ਲਈ ਹੋਵੇਗਾ ਅਹਿਮ
ਪ੍ਰਮੁੱਖ ਪਾਰਟੀਆਂ ਦੀ ਸਥਿਤੀ ਬਹੁਤੀ ਚੰਗੀ ਨਹੀਂ
ਨਵੇਂ ਵਰ੍ਹੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਕਾਂਗਰਸ, ਅਕਾਲੀ-ਭਾਜਪਾ, ਆਪ ਤੇ ਹੋਰਨਾਂ ਧਿਰਾਂ ਦੀ ਰਾਜਸੀ ਜ਼ਮੀਨ ਕਰੇਗਾ ਤੈਅ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਨਵਾਂ ਵਰ੍ਹਾ 2019 ਪੰਜਾਬ ਦੀ ਰਾਜਨੀਤੀ ਲਈ ਨਵਾਂ ਅਧਿਆਏ ਬਣ ਕੇ ਆਵੇਗਾ। ਇਸ ਨਵੇਂ ਵਰ੍ਹੇ ਦੌਰਾਨ ਹੀ ਹੋ ਰਹੀਆਂ ਲੋਕ ਸਭਾ ਚੋਣਾਂ ਪੰਜਾਬ ਅੰਦਰ ਸੱਤਧਾਰੀ ਧਿਰ ਕਾਂਗਰਸ ਪਾਰਟੀ, ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ ਲਈ ਪਰਖ ਦੀ ਖੜ੍ਹੀ ਸਾਬਤ ਹੋਣਗੀਆਂ। ਉਂਜ ਵੱਖ-ਵੱਖ ਆਗੂਆਂ ਦਾ ਬਣ ਰਿਹਾ ਚੌਥਾ ਫਰੰਟ ਵੀ ਲੋਕ ਸਭਾ ਚੋਣਾਂ ‘ਚ ਆਪਣੇ ਹੱਥ ਅਜਮਾਉਣ ਲਈ ਪਰ ਤੋਲ ਰਿਹਾ ਹੈ। ਜਾਣਕਾਰੀ ਅਨੁਸਾਰ ਪੈਰ ਧਰਾਈ ਖੜ੍ਹਾ ਨਵਾਂ ਵਰ੍ਹਾ 2019 ਜਿੱਥੇ ਦੇਸ਼ ਦੀ ਰਾਜਨੀਤੀ ਲਈ ਅਹਿਮ ਹੈ, ਉੱਥੇ ਹੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਲਈ ਵੀ ਅਹਿਮ ਬਣਨ ਜਾ ਰਿਹਾ ਹੈ। ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਿਆ ਭਾਵੇਂ ਲਗਭਗ ਦੋ ਸਾਲ ਦਾ ਸਮਾਂ ਹੋਣ ਵਾਲਾ ਹੈ, ਪਰ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਬਹੁਤੇ ਸਤੁੰਸ਼ਟ ਨਹੀਂ ਹਨ।
ਇੱਧਰ ਵਿਰੋਧੀ ਧਿਰਾਂ ਵੀ ਕੈਪਟਨ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਚੇਤੇ ਕਰਵਾ ਕੇ ਲੋਕਾਂ ਦੀ ਕਚਹਿਰੀ ‘ਚ ਭੰਡ ਰਹੀਆਂ ਹਨ। ਹੋਰ ਤਾਂ ਹੋਰ ਮੁਲਾਜ਼ਮ ਵਰਗ ਵੀ ਸਰਕਾਰ ਨਾਲ ਆਢਾ ਵਿੱਡਣ ਨੂੰ ਤਿਆਰ ਬੈਠਾ ਹੈ ਜੋ ਕਿ ਲੋਕ ਸਭਾ ਚੋਣਾਂ ਅੰਦਰ ਸੱਤਾਧਿਰ ਲਈ ਸਿਰਦਰਦੀ ਖੜ੍ਹਾ ਕਰ ਸਕਦਾ ਹੈ। ਇਹ ਵੀ ਚਰਚਾ ਹੈ ਕਿ ਸਰਕਾਰ ਅੰਦਰ ਆਪਣੀ ਗੱਲ ਨਾ ਸੁਣਨ ਕਾਰਨ ਕੈਪਟਨ ਸਰਕਾਰ ਤੋਂ ਉਸ ਦੇ ਆਪਣੇ ਵਿਧਾਇਕ ਵੀ ਖੁਸ਼ ਨਹੀਂ ਹਨ। ਕਾਂਗਰਸ ਦੇ ਕਪਤਾਨ ਲਈ ਪੰਜਾਬ ਅੰਦਰ ਲੋਕ ਸਭਾ ਦੀਆਂ 13 ਸੀਟਾਂ ਦੇ ਕਬਜ਼ਾ ਕਰਨਾ ਅਸਾਨ ਨਹੀਂ ਹੋਵੇਗਾ। ਇੱਧਰ ਅਕਾਲੀ ਦਲ ਵੀ ਆਪਣੀ ਜ਼ਮੀਨੀ ਰਾਜਨੀਤੀ ‘ਚੋਂ ਇਸ ਸਮੇਂ ਔਖੇ ਦੌਰ ‘ਚ ਗੁਜ਼ਰ ਰਿਹਾ ਹੈ। ਉਸ ਨੂੰ ਜਿੱਥੇ ਆਪਣਿਆਂ ਵੱਲੋਂ ਵੀ ਨਵਾਂ ਅਕਾਲੀ ਦਲ ਬਣਾ ਕੇ ਟੱਕਰਿਆ ਜਾ ਰਿਹਾ ਹੈ, ਉੱਥੇ ਹੀ ਅੰਦਰਲੀਆਂ ਕਈ ਹੋਰ ਚੋਭਾਂ ਵੀ ਸਹਿਣੀਆਂ ਪੈ ਰਹੀਆਂ ਹਨ।
ਉਂਜ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਨੂੰ ਵੀ ਪੰਜਾਬ ਅੰਦਰ ਬਹੁਤੀ ਸਫ਼ਲਤਾ ਨਹੀਂ ਮਿਲ ਰਹੀ। ਸਿਆਸੀ ਪੰਡਿਤਾਂ ਵੱਲੋਂ ਅਕਾਲੀ ਦਲ-ਭਾਜਪਾ ਨੂੰ ਨਵੇਂ ਵਰ੍ਹੇ ਪੰਜਾਬ ਅੰਦਰ ਰਾਜਨੀਤਿਕ ਤੌਰ ‘ਤੇ ਵੱਡੀਆਂ ਔਕੜਾਂ ਦੀ ਗੱਲ ਆਖੀ ਜਾ ਰਹੀ ਹੈ। ਅਕਾਲੀ ਦਲ-ਭਾਜਪਾ ਵੱਲੋਂ ਕਾਂਗਰਸ ਨੂੰ ਲੋਕ ਸਭਾ ‘ਚ ਪਟਕੀ ਦੇਣ ਲਈ ਇਕਜੁਟਤਾ ਦਿਖਾਈ ਜਾ ਰਹੀ ਹੈ। ਪੰਜਾਬ ਦੀ ਤੀਜੀ ਧਿਰ ਆਮ ਆਦਮੀ ਪਾਰਟੀ ਲਈ ਵੀ ਮੌਜ਼ੂਦਾ ਸਮੇਂ ਬਹੁਤਾ ਚੰਗਾ ਨਹੀਂ ਹੋ ਰਿਹਾ ਅਤੇ ਪੰਜਾਬ ਅੰਦਰ ਉਸ ਦਾ ਵੱਡੇ ਪੱਧਰ ‘ਤੇ ਅਧਾਰ ਡਿੱਗਿਆ ਹੈ। ਆਪ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਸਮੇਤ ਹੋਰਨਾਂ ਵਿਧਾਇਕਾਂ ਵੱਲੋਂ ਆਪਣੀ ਹੀ ਪਾਰਟੀ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਨ੍ਹਾਂ ਵੱਲੋਂ ਸਿੱਧਾ ਹੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੰਗਾਰਿਆ ਜਾ ਰਿਹਾ ਹੈ।
ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਲਈ ਵੱਡਾ ਇਮਤਿਹਾਨ ਸਾਬਤ ਹੋਣਗੀਆਂ, ਕਿਉਂਕਿ ਪਿਛਲੀ ਵਾਰ ਉਸ ਵੱਲੋਂ ਪੰਜ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਗਈ ਸੀ, ਜੋਂ ਬਾਅਦ ‘ਚ ਖਿੰਡ ਪੁਡ ਗਏ। ਇਸ ਵਾਰ ਆਪ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਇਹ ਵੀ ਨਵਾਂ ਵਰ੍ਹਾ ਹੀ ਤੈਅ ਕਰੇਗਾ। ਇੱਧਰ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਬੈਂਸ ਭਰਾ, ਬਾਗੀ ਵਿਧਾਇਕ ਸੁਖਪਾਲ ਖਹਿਰਾ ਸਮੇਤ ਹੋਰ ਧਿਰਾਂ ਵੱਲੋਂ ਲੋਕ ਸਭਾ ਚੋਣਾਂ 2019 ਦੀ ਲੜਾਈ ਰਲਕੇ ਲੜਨ ਦੀ ਗੱਲ ਆਖੀ ਜਾ ਰਹੀ ਹੈ। ਕੁੱਲ ਮਿਲਾ ਕੇ ਸੂਬੇ ਅੰਦਰ ਇਨ੍ਹਾਂ ਸਾਰੀਆਂ ਧਿਰਾਂ ਲਈ ਨਵਾਂ ਵਰ੍ਹਾ 2019 ਲੋਕ ਸਭਾ ਚੋਣਾਂ ਪੱਖੋਂ ਅਤਿ ਮਹੱਤਵਪੂਰਨ ਹੋਵੇਗਾ। ਇਸ ਵਰ੍ਹੇ ਦੌਰਾਨ ਹੀ ਪਤਾ ਲੱਗੇਗਾ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਕਿਹੜੀ ਪਾਰਟੀ ਦਾ ਰਾਜਸੀ ਕਿਰਦਾਰ ਉੱਚਾ ਹੋਵੇਗਾ ਤੇ ਕਿਹੜੀ ਪਾਰਟੀ ਨੂੰ ਚਿੰਤਨ ਦੀ ਲੋੜ ਪਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।