Human - Sach Kahoon Punjabi
ਪ੍ਰਭੂ-ਭਗਤੀ ਲਈ ਹੈ ਮਨੁੱਖੀ ਸਰੀਰ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਨੇ ਇਨਸਾਨ ਨੂੰ ਅਨਮੋਲ ਤੇ ਦੁਰਲੱਭ ਜਨਮ ਦਿੱਤਾ ਹੈ ਅਤੇ ਇਨਸਾਨ ਇਸ ਮਨੁੱਖੀ ਜਨਮ ਨੂੰ ਖਾਣ-ਪੀਣ, ਸੌਣ, ਐਸ਼ ਉਡਾਉਣ ‘ਚ ਗਵਾ ਰਿਹਾ ਹੈ ਸਵਾਸਾਂ ਦੀ ਕੀਮਤ ਬੇਸ਼ੁਮਾਰ ਹੈ ਕੋਈ ਅਜਿਹੀ ਕਰੰਸੀ ਨਹੀਂ ਹੈ, ਜਿਸ ਨਾਲ ਸਵਾਸਾਂ ਦੀ ਕੀਮਤ ਨੂੰ ਆਂਕਿਆ ਜਾ ਸਕੇ ਕਿਉਂਕਿ ਸਰੀਰ ‘ਚੋਂ ਇੱਕ ਵਾਰ ਸਵਾਸ ਪੂਰੇ ਹੋ ਜਾਣ ਤਾਂ ਦੁਬਾਰਾ ਖਰੀਦੇ ਨਹੀਂ ਜਾ ਸਕਦੇ ਦੀਵੇ ‘ਚ ਤੇਲ ਅਤੇ ਬੱਤੀ ਹੁੰਦੀ ਹੈ ਤਾਂ ਦੀਵਾ ਜਗਮਗਾਉਂਦਾ ਹੈ ਅਤੇ ਤੇਲ ਖ਼ਤਮ ਹੋ ਜਾਵੇ ਦੀਵਾ ਬੁਝ ਜਾਂਦਾ ਹੈ। (Saint Dr MSG)
ਉਸੇ ਤਰ੍ਹਾਂ ਜਦੋਂ ਤੱਕ ਸਰੀਰ ਰੂਪੀ ਦੀਵੇ ‘ਚ ਸਵਾਸਾਂ ਰੂਪੀ ਤੇਲ ਅਤੇ ਆਤਮਾ ਰੂਪੀ ਬੱਤੀ ਸਲਾਮਤ ਹੈ ਪਰ ਜਿਉਂ ਹੀ ਸਵਾਸਾਂ ਰੂਪੀ ਤੇਲ ਖਤਮ ਹੁੰਦਾ ਹੈ ਤਾਂ ਆਤਮਾ ਉਡਾਰੀ ਮਾਰ ਜਾਂਦੀ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖੀ ਜਨਮ ਦੁਰਲੱਭ ਹੈ ਅਤੇ ਜਿਸ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ‘ਚੋਂ ਕਿਸੇ ਵੀ ਕੀਮਤ ‘ਤੇ ਨਾ ਖਰੀਦਿਆ ਜਾਵੇ ਉਸ ਨੂੰ ਦੁਰਲੱਭ ਕਿਹਾ ਜਾਂਦਾ ਹੈ ਤਾਂ ਮਨੁੱਖੀ ਜਨਮ ਦੁਰਲੱਭ ਹੈ ਪਰ ਜੀਵ ਇਸ ਨੂੰ ਉਂਜ ਹੀ ਗਵਾਉਣ ‘ਤੇ ਤੁਲਿਆ ਹੋਇਆ ਹੈ ਇਨਸਾਨ ਜਿਨ੍ਹਾਂ ਸਵਾਸਾਂ ਨੂੰ ਲੈਂਦਾ ਹੈ ਉਨ੍ਹਾਂ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਜੋ ਸਵਾਸ ਨਹੀਂ ਲੈਂਦਾ ਉਨ੍ਹਾਂ ਨੂੰ ਵੀ ਮਾਲਕ ਦੀ ਯਾਦ ਤੋਂ ਬਿਨਾਂ ਬਰਬਾਦ ਕਰ ਦਿੰਦਾ ਹੈ। (Saint Dr MSG)
ਇਹ ਵੀ ਪੜ੍ਹੋ : ਸਤਿਗੁਰੂ ਦੀ ਰਜ਼ਾ ‘ਚ ਰਹਿਣ ਵਾਲਾ ਹੀ ਸੱਚਾ ਮੁਰੀਦ : Saint Dr MSG
ਜੋ ਸਵਾਸ ਨਹੀਂ ਲੈਂਦਾ ਦਾ ਮਤਲਬ ਹੈ ਕਿ ਇਨਸਾਨ ਦੇ ਕੋਲ ਜੋ ਸਵਾਸ ਅਜੇ ਬਚੇ ਹੋਏ ਹਨ, ਉਨ੍ਹਾਂ ‘ਚ ਵੀ ਇਨਸਾਨ ਮਾਲਕ ਦੀ ਭਗਤੀ ਲਈ ਤਿਆਰ ਨਹੀਂ ਹੁੰਦਾ ਇਸ ਲਈ ਜੋ ਸਵਾਸ ਗੁਜ਼ਰ ਗਏ ਹਨ, ਉਹ ਤਾਂ ਹੁਣ ਵਾਪਸ ਨਹੀਂ ਆ ਸਕਦੇ ਪਰ ਜੋ ਸਵਾਸ ਤੁਸੀਂ ਅਜੇ ਲੈਣੇ ਹਨ ਉਨ੍ਹਾਂ ‘ਚ ਵੀ ਮਾਲਕ ਨੂੰ ਯਾਦ ਨਹੀਂ ਕਰਦੇ ਇਸ ਲਈ ਹਰ ਸਵਾਸ ‘ਚ ਮਾਲਕ ਨੂੰ ਯਾਦ ਕਰੋ ਅਤੇ ਜੋ ਸਵਾਸ ਗੁਜ਼ਰ ਗਏ ਹਨ ਉਨ੍ਹਾਂ ਦਾ ਪਛਤਾਵਾ ਕੀ ਕਰਨਾ। ਆਪ ਜੀ ਨੇ ਅੱਗੇ ਫ਼ਰਮਾਇਆ ਕਿ ਇਨਸਾਨ ਬੁਰੇ ਕਰਮ ਕਰਦਾ ਹੈ। (Saint Dr MSG)
ਬੁਰਾ ਵੇਖਣਾ, ਸੋਚਣਾ, ਸੁਣਨਾ, ਬੋਲਣਾ ਆਦਿ ਇਨਸਾਨ ਨੂੰ ਬੁਰਾ ਹੀ ਬੁਰਾ ਚੰਗਾ ਲੱਗਦਾ ਹੈ, ਕਿਉਂਕਿ ਇਸ ‘ਚ ਮਿਰਚ-ਮਸਾਲਾ ਬਹੁਤ ਹੁੰਦਾ ਹੈ ਮਾਲਕ ਦਾ ਨਾਮ ਅਲੂਣੀ ਸਿੱਲ ਹੈ, ਜਿਸ ‘ਚ ਨਾ ਨਮਕ ਹੈ ਨਾ ਮਿਰਚ ਇਸ ਲਈ ਮਨ ਕਹਿੰਦਾ ਹੈ ਕਿ ਇਹ ਤਾਂ ਅਲੂਣੀ ਸਿੱਲ ਹੈ ਮਾਲਕ ਦੇ ਨਾਮ ਨੂੰ ਕਿਵੇਂ ਚੱਟੀਏ ਇਹ ਤਾਂ ਬਕਬਕਾ ਹੈ ਪਰ ਇਹ ਨਹੀਂ ਪਤਾ ਕਿ ਮਾਲਕ ਦਾ ਨਾਮ ਅੰਮ੍ਰਿਤ, ਆਬੋ-ਹਿਯਾਤ, ਹਰੀ-ਰਸ ਹੈ। ਆਪ ਜੀ ਨੇ ਅੱਗੇ ਫ਼ਰਮਾਇਆ ਕਿ ਇਨਸਾਨ ਦੇ ਅੰਦਰ ਜਦੋਂ ਤੱਕ ਸਵਾਸ ਹਨ ਉਦੋਂ ਤੱਕ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਜਪੋ ਅਤੇ ਉਸ ਨੂੰ ਦੁਆ ਕਰੋ। ਕਿ ਮਾਲਕ ਅਜਿਹਾ ਹੀ ਰੱਖ ਤੁਸੀਂ ਸਹੀ ਸਲਾਮਤ ਰਹਿੰਦੇ ਹੋਏ ਵੀ ਮਾਲਕ ਦਾ ਨਾਮ ਜਪੋ। (Saint Dr MSG)
ਤਾਂ ਦੁੱਖ ਆਉਂਦਾ ਹੀ ਨਹੀਂ ਧਰਮਾਂ ‘ਚ ਲਿਖਿਆ ਹੈ ਕਿ ਦੁੱਖ ਮੇਂ ਸਿਮਰਨ ਸਭ ਕਰੇਂ ਸੁਖ ਮੇਂ ਕਰੇ ਨਾ ਕੋਏ, ਜੋ ਸੁਖ ਮੇਂ ਸਿਮਰਨ ਕਰੇ ਤੋ ਦੁੱਖ ਕਾਹੇ ਕੋ ਹੋਇ ਸੁਖ-ਸ਼ਾਂਤੀ ‘ਚ ਓਮ, ਹਰੀ, ਮਾਲਕ ਦਾ ਨਾਮ ਲੈ ਲਓ ਤਾਂ ਦੁੱਖ-ਦਰਦ ਨਹੀਂ ਆਉਂਦਾ ਪਰ ਹੈਰਾਨੀ ਦੀ ਗੱਲ ਇਹੀ ਹੈ ਕਿ ਸਾਰੇ ਦੁੱਖ ‘ਚ ਸਿਮਰਨ ਕਰਦੇ ਹਨ, ਸੁਖ ‘ਚ ਨਹੀਂ ਕਰਦੇ ਇਹ ਵੀ ਸੱਚ ਹੈ ਕਿ ਦੁੱਖ ‘ਚ ਓਨਾ ਸਿਮਰਨ ਨਹੀਂ ਹੋ ਸਕਦਾ ਅਤੇ ਜੇਕਰ ਸੁਖ ‘ਚ ਸਿਮਰਨ ਕੀਤਾ ਜਾਵੇ ਤਾਂ ਦੁੱਖ ਆਉਂਦਾ ਹੀ ਨਹੀਂ ਇਸ ਲਈ ਜੀਵ ਨੂੰ ਚਾਹੀਦਾ ਹੈ ਕਿ ਉਹ ਓਮ, ਹਰੀ, ਅੱਲ੍ਹਾ, ਮਾਲਕ ਦਾ ਨਾਮ ਜਪੇ, ਸਿਮਰਨ, ਭਗਤੀ-ਇਬਾਦਤ ਕਰੇ। (Saint Dr MSG)
ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ, ਉਸ ਰੱਬੀ ਸ਼ਕਤੀ ਨੂੰ, ਜੀਵ ਜਿੰਨੀ ਸ਼ਰਧਾ, ਜਿੰਨੀ ਭਾਵਨਾ ਨਾਲ ਯਾਦ ਕਰਦਾ ਹੈ, ਓਨੀ ਹੀ ਜਲਦੀ ਜੀਵ ਦੇ ਗ਼ਮ, ਦੁੱਖ-ਦਰਦ, ਚਿੰਤਾਵਾਂ ਮਿਟ ਜਾਂਦੀਆਂ ਹਨ ਅਤੇ ਉਹ ਜੀਵ-ਆਤਮਾ, ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਕਰਕੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਜਹਾਨ ‘ਚ ਲੈਣੀਆਂ ਸ਼ੁਰੂ ਕਰ ਦਿੰਦੀ ਹੈ  ਸੋਚੋ ! ਜਿਸ ਆਦਮੀ ਨੂੰ ਕੋਈ ਦੁੱਖ-ਦਰਦ, ਚਿੰਤਾ ਨਾ ਹੋਵੇ। (Saint Dr MSG)
ਕੀ ਉਸ ਜੀਵ ਤੋਂ ਸੁਖੀ ਕੋਈ ਹੋਰ ਹੋ ਸਕਦਾ ਹੈ ? ਤੁਸੀਂ ਜਿਸ ਨੂੰ ਮਰਜ਼ੀ ਦੇਖ ਲਓ ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਪਰੇਸ਼ਾਨੀ, ਕੋਈ ਨਾ ਕੋਈ  ਗ਼ਮ ਆਦਮੀ ਨੂੰ ਖਾਈ ਜਾ ਰਿਹਾ ਹੈ ਸੁਖੀ ਉਹੀ ਹਨ ਜੋ ਮਾਲਕ ਨਾਲ ਜੁੜੇ ਹੋਏ ਹਨ ਸੁਖੀ ਉਹੀ ਹਨ ਜੋ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ , ਰੱਬ ਦਾ ਨਾਮ ਜਪਦੇ ਹਨ ਜੀਵ ਜੋ ਵੀ ਕਰਮ ਕਰਦੇ ਹਨ, ਫ਼ਲ ਦੀ ਚਿੰਤਾ ਨਹੀਂ ਕਰਦੇ, ਸੰਤੁਸ਼ਟ ਹੋ ਜਾਂਦੇ ਹਨ ਸਿਮਰਨ ਕਰਦੇ ਹਨ, ਬੁਰੇ ਕਰਮ ਨਹੀਂ ਕਰਦੇ ਜੋ ਜੀਵ ਮਾਲਕ ‘ਤੇ ਛੱਡ ਕੇ ਚੰਗੇ ਕਰਮ ਕਰਦੇ ਹਨ, ਤਾਂ ਮਾਲਕ ਵੀ ਉਨ੍ਹਾਂ ਜੀਵਾਂ ਦੀਆਂ ਤਕਦੀਰਾਂ ਬਦਲ ਦਿੰਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਰਫ਼ ਮਨੁੱਖ ਨੂੰ ਹੀ ਇਹ ਅਧਿਕਾਰ ਹੈ। (Saint Dr MSG)
ਇਹ ਵੀ ਪੜ੍ਹੋ : ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG
ਕਿ ਉਹ ਨਵੇਂ ਕਰਮ ਬਣਾ ਸਕਦਾ ਹੈ ਅਤੇ ਨਵੇਂ ਕਰਮਾਂ ‘ਚ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ-ਇਬਾਦਤ ਕਰਨਾ ਹੈ ਇਨਸਾਨੀ ਸਰੀਰ ਹੀ ਇਕੱਲਾ ਸਰੀਰ ਹੈ ਜੋ ਇਸ ਮਾਤਲੋਕ ‘ਚ ਉਸ ਸੁਪਰੀਮ ਪਾਵਰ ਓਮ, ਹਰੀ, ਅੱਲ੍ਹਾ, ਰਾਮ ਨੂੰ ਦੇਖ ਸਕਦਾ ਹੈ ਬਾਕੀ ਦੇ ਸਾਰੇ ਸਰੀਰ ਗੁਲਾਮ ਹਨ ਕੀਤੇ ਕਰਮਾਂ ਦਾ ਫ਼ਲ ਪਾਉਂਦੇ ਹਨ ਕੀਤੇ ਕਰਮਾਂ ਨੂੰ ਭੋਗਦੇ ਰਹਿੰਦੇ ਹਨ ਮਨੁੱਖ ਨੂੰ ਤਮਾਮ ਅਧਿਕਾਰ ਮਿਲੇ ਹਨ ਕਿ ਉਹ ਮਾਲਕ ਦਾ ਨਾਮ ਜਪੇ ਆਵਾਗਮਨ ਤੋਂ ਆਪਣੇ-ਆਪ ਨੂੰ ਅਜ਼ਾਦ ਕਰਵਾ ਲਵੇ ਅਤੇ ਉਹ ਉਨ੍ਹਾਂ ਤਮਾਮ ਖੁਸ਼ੀਆਂ ਨੂੰ,ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹਾਸਲ ਕਰ ਲੈਂਦਾ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਰਮਾਂ ਦੀ ਮਾਰ ਤੋਂ ਬਚਣ ਲਈ ਮਾਲਕ ਦਾ ਨਾਮ ਸੰਜੀਵਨੀ ਹੈ ਮਾਲਕ ਦਾ ਨਾਮ ਫਿਰ ਤੋਂ ਇਨਸਾਨ ਨੂੰ ਜਿਉਂਦਾ ਕਰ ਦਿੰਦਾ ਹੈ ਮਾਲਕ ਫਿਰ ਤੋਂ ਉਸ ਜੀਵ ਦੇ ਗ਼ਮ, ਦੁੱਖ, ਦਰਦ ਚਿੰਤਾਵਾਂ ਮਿਟਾ ਕੇ ਉਸ  ਨੂੰ ਨਵਾਂ ਜੀਵਨ ਜਿਉਣ ਦੇ ਕਾਬਲ ਬਣਾ ਦਿੰਦਾ ਹੈ ਅਤੇ ਇਨਸਾਨ ਸਾਰੇ ਦੁੱਖ, ਦਰਦ, ਚਿੰਤਾਵਾਂ ਭੁਲਾ ਕੇ ਮਾਲਕ ਦੇ ਪਿਆਰ ਵਿੱਚ ਉਸ ਦੀ ਰਹਿਮਤ ਨਾਲ ਮਾਲਾਮਾਲ ਹੋ ਜਾਂਦਾ ਹੈ ਉਸ ਜੀਵ ਨੂੰ ਕੋਈ ਕਮੀ ਨਹੀਂ ਰਹਿੰਦੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਜੀਵ ਮਾਲਕ ਦੇ ਨਾਮ ਦਾ ਸਿਮਰਨ ਕਰੇ।
ਤਾਂ ਕਾਮ ਵਾਸਨਾ ,ਕ੍ਰੋਧ, ਲੋਭ , ਮੋਹ, ਹੰਕਾਰ , ਮਨ-ਮਾਇਆ ਸਭ ਕਾਬੂ ‘ਚ ਆ ਸਕਦੇ ਹਨ ਇਸ ਲਈ ਅਸੀਂ ਤੁਹਾਨੂੰ ਲਗਭਗ ਰੋਜ਼ਾਨਾ ਪੁਕਾਰ-ਪੁਕਾਰ ਕੇ ਕਹਿੰਦੇ ਹਾਂ ਕਿ ਸਿਮਰਨ ਕਰਿਆ ਕਰੋ ਜੇਕਰ ਤੁਸੀਂ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ‘ਤੇ ਰਹੋ ਤਾਂ ਤੁਹਾਨੂੰ ਅਜਿਹਾ ਕੁਝ ਮਿਲ ਜਾਵੇ ਜਿਸ ਬਾਰੇ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਤਾਂ ਭਾਈ ! ਬਚਨ ਸੁਣ ਕੇ ਅਮਲ ਕਰਨਾ ਅਤੀ ਜ਼ਰੂਰੀ ਹੈ ਬਚਨ ਸੁਣਿਆ ਕਰੋ, ਅਮਲ ਕਰਿਆ ਕਰੋ ਤਾਂਕਿ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਮਿਲਣ ਅਤੇ ਹਰ ਗ਼ਮ, ਦੁੱਖ ਦਰਦ, ਚਿੰਤਾਵਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇ। (Saint Dr MSG)
ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਚੁਰਾਸੀ ਲੱਖ ਜੂਨਾਂ ‘ਚ ਸਰਵੋਤਮ ਜੂਨ ਇਨਸਾਨ ਦੀ ਹੈ ਮਾਲਕ ਨੇ ਇਨਸਾਨ ਨੂੰ ਖੁਦਮੁਖਤਿਆਰ ਬਣਾਇਆ ਤਾਂਕਿ ਇਨਸਾਨ ਆਵਾਗਮਨ ਤੋਂ ਅਜ਼ਾਦ ਹੋ ਜਾਵੇ ਅਤੇ ਜੀਵ-ਆਤਮਾ ਪਰਮ ਪਿਤਾ ਪਰਮਾਤਮਾ ਦੀ ਗੋਦ ‘ਚ ਜਾ ਬੈਠੇ। (Saint Dr. MSG)
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਸਾਰੀਆਂ ਜੂਨਾਂ ਦਾ ਬਾਦਸ਼ਾਹ ਬਣ ਕੇ ਗੁਨਾਹ ਕਰਨ ‘ਤੇ ਲੱਗਿਆ ਹੋਇਆ ਹੈ ਇਨਸਾਨ ਆਪਣੇ ਖ਼ਿਆਲਾਂ, ਕਰਮਾਂ,  ਨਜ਼ਰਾਂ ਨਾਲ ਬੁਰੇ ਕਰਮ ਕਰਦਾ ਹੈ ਇਨਸਾਨ ਖਿਆਲਾਂ, ਅੱਖਾਂ ਨਾਲ ਕੋਈ ਬੁਰਾ ਕਰਮ ਕਰਦਾ ਹੈ ਅਤੇ ਉਹ ਥੋੜ੍ਹਾ ਸਿਮਰਨ ਕਰ ਲੈਂਦਾ ਹੈ ਤਾਂ ਖ਼ਿਆਲ ਖਤਮ ਹੋ ਜਾਂਦਾ ਹੈ ਪਰ ਜੋ ਲੋਕ ਮਨ ਦੀ ਸੁਣ ਕੇ ਬੁਰੇ ਖ਼ਿਆਲਾਂ ‘ਤੇ ਅਮਲ ਕਰ ਲੈਂਦੇ ਹਨ ਉਹ ਅੰਦਰੋਂ-ਬਾਹਰੋਂ ਖੁਦ ਵੀ ਦੁਖੀ ਰਹਿੰਦੇ ਹਨ ਅਤੇ ਸਾਰੇ ਪਰਿਵਾਰ ਨੂੰ ਵੀ ਹਮੇਸ਼ਾ ਦੁਖੀ ਰੱਖਦੇ ਹਨ। (Saint Dr. MSG)
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਨ ਬੜੀ ਜ਼ਾਲਮ ਤਾਕਤ ਹੈ ਮਨ ਕਿਸੇ ਨੂੰ ਕਦੋਂ, ਕਿੱਥੇ ਸੁੱਟ ਦੇਵੇ, ਇਸ ਦਾ ਕੋਈ ਭਰੋਸਾ ਨਹੀਂ ਹੈ ਇਸ ਲਈ ਇਨਸਾਨ ਨੂੰ ਸੋਚਣਾ ਚਾਹੀਦਾ ਹੈ ਕਿ ਮਾਲਕ ਨੇ ਉਸਨੂੰ ਬਹੁਤ ਉੱਚਾ ਰੁਤਬਾ ਦਿੱਤਾ ਹੈ ਇਸ ਮਨੁੱਖ ਜੂਨੀ ‘ਚ ਮਾਲਕ ਨੂੰ ਹਾਸਲ ਕਰਨਾ ਹੀ ਸਭ ਤੋਂ ਵੱਡਾ ਟੀਚਾ ਹੋਣਾ ਚਾਹੀਦਾ ਹੈ ਪਰ ਆਦਮੀ ਆਪਣੇ ਸਹੀ ਰਾਹ ਤੋਂ ਭਟਕ ਗਿਆ ਹੈ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਗਿਆ ਹੈ ਮਨ ਅਤੇ ਮਨਮਤੇ ਖ਼ਿਆਲਾਂ ‘ਚ ਦਿਨ-ਰਾਤ ਗੁਆਚਿਆ ਰਹਿੰਦਾ ਹੈ ਅਜਿਹਾ ਇਨਸਾਨ ਨਾ ਖੁਦ ਕੁਝ ਕਰਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਕੰਮ ਕਰਦਾ ਵੇਖ ਕੇ ਖੁਸ਼ ਹੁੰਦਾ ਹੈ। (Saint Dr. MSG)
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਜਿਹਾ ਘੋਰ ਕਲਿਯੁਗ ਦਾ ਸਮਾਂ ਹੈ ਅੱਜ ਲੋਕ ਭੋਗਾਂ ਦੇ ਕੀੜੇ ਬਣ ਗਏ ਹਨ ਅਤੇ ਲੋਕ ਜਿਹੋ-ਜਿਹੇ ਖੁਦ ਹੁੰਦੇ ਹਨ, ਦੂਜਿਆਂ ਨੂੰ ਵੀ ਉਸੇ ਤਰਾਜ਼ੂ ‘ਚ ਤੋਲਦੇ ਹਨ, ਕਿਉਂਕਿ ਜਿਸ ਨੂੰ ਜਿਹੋ-ਜਿਹੀ ਅਕਲ ਹੁੰਦੀ ਹੈ, ਉਹੋ-ਜਿਹੀਆਂ ਹੀ ਗੱਲਾਂ ਕਰਦਾ ਹੈ ਕਹਿੰਦੇ ਹਨ ਕਿ ਅਕਲ ਖਰੀਦੀ ਨਹੀਂ ਜਾ ਸਕਦੀ, ਪਰ ਇਹ ਵੀ ਸਹੀ ਹੈ ਕਿ ਭਾਵਨਾ ਵੀ ਖਰੀਦੀ ਨਹੀਂ ਜਾ ਸਕਦੀ ਸਗੋਂ ਬਣਾਈ ਜਾ ਸਕਦੀ ਹੈ। (Saint Dr. MSG)
ਦ੍ਰਿੜ੍ਹ-ਵਿਸ਼ਵਾਸ ਦੀ ਭਾਵਨਾ ਅਤੇ ਮਾਲਕ ਦੇ ਪ੍ਰਤੀ ਅਟੁੱਟ ਪਿਆਰ-ਮੁਹੱਬਤ ਦੀ ਭਾਵਨਾ | Saint Dr. MSG
ਆਪ ਜੀ ਨੇ ਅੱਗੇ ਫ਼ਰਮਾਇਆ ਕਿ ਕੋਈ ਇਨਸਾਨ ਮਜ਼ਬੂਰੀ ‘ਚ ਸੇਵਾ, ਸਿਮਰਨ ਕਰੇ ਤਾਂ ਕੋਈ ਫਾਇਦਾ ਨਹੀਂ ਹੁੰਦਾ ਇਹ ਸਹੀ ਹੈ ਕਿ ਜਿੰਨੀ ਸੇਵਾ-ਸਿਮਰਨ ਕੀਤਾ, ਉਸ ਦਾ ਫਾਇਦਾ ਮਿਲੇਗਾ, ਪਾਪ-ਕਰਮ ਵੀ ਕੱਟਣਗੇ ਪਰ ਇਸ ਧਰਤੀ ‘ਤੇ ਰਹਿੰਦੇ ਹੋਏ ਇਨਸਾਨ ਨੂੰ ਜੋ ਸੁਖ-ਸ਼ਾਂਤੀ, ਅਨੰਦ, ਪਰਮਾਨੰਦ ਮਿਲਣਾ ਚਾਹੀਦਾ ਹੈ, ਜੋ ਜਦੋਂ ਤੱਕ ਆਪਣੇ ਸਤਿਗੁਰੂ ‘ਤੇ ਪੂਰਨ ਧਿਆਨ ਨਹੀਂ ਲਾਉਂਦੇ,ਉਦੋਂ ਤੱਕ ਇਨਸਾਨ ਨੂੰ ਉਹ ਸਭ ਕੁਝ ਨਹੀਂ ਮਿਲ ਸਕਦਾ, ਜੋ ਪਵਿੱਤਰ ਗਰੰਥਾਂ ‘ਚ ਲਿਖਿਆ ਹੋਇਆ ਹੈ ਗਰੰਥਾਂ ‘ਚ ਲਿਖਿਆ ਹੈ।
ਕਿ ਤੁਸੀਂ ਅੰਦਰੋਂ-ਬਾਹਰੋਂ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਓਗੇ, ਖੁਸ਼ੀਆਂ ਨਾਲ ਲਬਰੇਜ਼ ਹੋ ਜਾਓਗੇ ਜੋ ਬਚਨਾਂ ਨੂੰ ਸੁਣ ਕੇ ਅਮਲ ਕਰ ਲੈਂਦੇ ਹਨ ਉਹ ਹੀ ਖੁਸ਼ੀਆਂ ਹਾਸਲ ਕਰਦੇ ਹਨ। ਆਪ ਜੀ ਨੇ ਫ਼ਰਮਾਇਆ ਕਿ ਜਿਨ੍ਹਾਂ ਲੋਕਾਂ ਨੇ ਨਾਮ ਨਹੀਂ ਲਿਆ, ਉਨ੍ਹਾਂ ਦਾ ਤਾਂ ਬੇੜਾ ਕਿਵੇਂ ਪਾਰ ਹੋਵੇਗਾ ਪਰ ਜਿਨ੍ਹਾਂ ਨੇ ਲੈ ਲਿਆ ਹੋਵੇ ਜੇਕਰ ਉਹ ਸੇਵਾ-ਸਿਮਰਨ ਕਰਨ, ਬਚਨਾਂ ‘ਤੇ ਰਹਿਣ ਤਾਂ ਹੀ ਅੰਦਰੋਂ-ਬਾਹਰੋਂ ਖੁਸ਼ੀਆਂ ਹਾਸਲ ਕਰਨਗੇ ਜੋ ਬਾਹਰੋਂ ਕੁਝ ਅਤੇ ਅੰਦਰੋਂ ਕੁਝ ਹੋਰ ਨਜ਼ਰ ਆਉਂਦੇ ਹਨ ਉਹ ਕਦੇ ਵੀ ਮਾਲਕ ਦੀ ਕ੍ਰਿਪਾ ਦੇ ਪਾਤਰ ਨਹੀਂ ਬਣ ਸਕਦੇ ਇਸ ਲਈ ਤੁਸੀਂ ਸੇਵਾ-ਸਿਮਰਨ, ਪਰਮਾਰਥ ਕਰੋ ਤਾਂਕਿ ਤੁਸੀਂ ਮਾਲਕ ਦੀਆਂ ਖੁਸ਼ੀਆਂ ਨੂੰ ਅੰਦਰੋਂ-ਬਾਹਰੋਂ ਮਹਿਸੂਸ ਕਰ ਸਕੋ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓ। (Saint Dr. MSG)
ਇਨਸਾਨ ਨੂੰ ਰਾਮ-ਨਾਮ ਬਣਾ ਦਿੰਦੈ ਭਾਗਾਂ ਵਾਲਾ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਬੇਇੰਤਹਾ ਦਇਆ ਦਾ ਸਾਗਰ ਹੈ ਉਹ ਜੀਵ ਨੂੰ ਉਹ ਸਾਰੀਆਂ ਖੁਸ਼ੀਆਂ ਬਖ਼ਸ਼ਦਾ ਹੈ, ਜੋ ਉਸ ਜੀਵ ਦੇ ਭਾਗਾਂ ‘ਚ ਲਿਖੀਆਂ ਹੋਈਆਂ ਹਨ। ਜਦੋਂ ਜੀਵ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਸੱਚੇ ਦਿਲ ਨਾਲ ਲਗਾਤਾਰ ਪੁਕਾਰਦਾ ਹੈ ਤਾਂ ਮਾਲਕ ਉਹ ਵੀ ਖੁਸ਼ੀਆਂ ਬਖਸ਼ ਦਿੰਦਾ ਹੈ ਜੋ ਉਸ ਦੇ ਭਾਗਾਂ ‘ਚ ਨਹੀਂ ਲਿਖੀਆਂ ਹੁੰਦੀਆਂ ਜੇਕਰ ਤੁਸੀਂ ਭਾਗਾਂਵਾਲੇ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਰਾਮ ਦੇ ਨਾਮ ਦਾ ਸਿਮਰਨ ਕਰੋ  ਜੇਕਰ ਤੁਸੀਂ ਵੀ ਨੇਕ-ਚੰਗੇ ਕਰਮ ਕਰਦੇ  ਹੋ ਤਾਂ ਉਸ ਦਾ ਪੂਰਾ ਤਜ਼ਰਬਾ ਲੈ ਕੇ, ਉਸ ਲਈ ਪੂਰੀ ਮਿਹਨਤ ਕਰੋ ਤੇ ਨਾਲ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਹਿੰਮਤ ਕਰੇ ਅਗਰ ਇਨਸਾਨ, ਤੋ ਸਹਾਇਤਾ ਕਰੇ ਭਗਵਾਨ  ਜੇਕਰ ਤੁਸੀਂ ਮਿਹਨਤ ਕਰਦੇ ਹੋ, ਹਿੰਮਤ ਕਰਦੇ ਹੋ ਤਾਂ ਮਾਲਕ ਤੁਹਾਡੀ ਮੱਦਦ ਕਰੇਗਾ ਮਾਲਕ ਤੁਹਾਨੂੰ ਹਰ ਚੰਗੇ-ਨੇਕ ਕਰਮ ‘ਚ  ਤਰੱਕੀ ਬਖਸ਼ੇਗਾ, ਜਿਸ ਦੀ ਤੁਸੀਂ ਕਦੇ ਕਲਪਨਾ  ਵੀ ਨਹੀਂ ਕੀਤੀ ਹੁੰਦੀ ਇਸ ਲਈ ਜੀਵ ਨੂੰ ਕਦੇ ਵੀ ਰਾਮ-ਨਾਮ ਨਹੀਂ ਭੁੱਲਣਾ ਚਾਹੀਦਾ ਇਨਸਾਨ ਨੂੰ ਕਦੇ ਮਨ ਦੇ ਹੱਥੋਂ ਮਜ਼ਬੂਰ ਨਹੀਂ ਹੋਣਾ ਚਾਹੀਦਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਦੂਈ-ਦਵੈਸ਼ ‘ਚ ਨਹੀਂ ਆਉਣਾ ਚਾਹੀਦਾ ਜੇਕਰ ਅਜਿਹਾ ਕੁਝ ਮਨ ਕਰਨ ਲੱਗਦਾ ਹੈ ਤਾਂ ਮਨ ਇਨਸਾਨ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਭਾਈ, ਮਨ ਨਾਲ ਲੜਨਾ ਸਿੱਖੋ ਤਦ ਮਾਲਕ ਦੇ ਪਿਆਰ- ਮੁਹੱਬਤ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ, ਸਾਰੀਆਂ ਖੁਸ਼ੀਆਂ ਤੁਹਾਡੇ ਕੋਲ ਹੋਣਗੀਆਂ ਤੁਸੀਂ ਸਾਰੇ ਰਹਿਮੋ-ਕਰਮ ਦੇ ਕਾਬਲ ਬਣੋਗੇ ਇਹ ਅਤਿ ਜ਼ਰੂਰੀ ਹੈ ਕਿ ਤੁਸੀਂ ਸਿਮਰਨ ਕਰੋ, ਬਚਨਾਂ ‘ਤੇ ਪੱਕੇ ਰਹੋ ਤੇ ਹਰ ਕਿਸੇ ਦਾ ਭਲ਼ਾ ਮੰਗੋ ਕਦੇ ਵੀ ਕਿਸੇ ਦਾ ਬੁਰਾ ਕਰਨਾ ਤਾਂ ਦੂਰ, ਸੋਚਿਆ ਵੀ ਨਾ ਕਰੋ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਹਾਡੇ ਦੁਆਰਾ ਕਿਸੇ ਦੂਜੇ ਦਾ ਬੁਰਾ ਸੋਚਣ ਨਾਲ ਕੀ ਫ਼ਰਕ ਪੈ ਸਕਦਾ ਹੈ ? ਜਿਵੇਂ ਪੰਜਾਬੀ ‘ਚ ਕਹਾਵਤ ਹੈ ਕਿ ਕਾਵਾਂ ਦੇ ਆਖੇ, ਢੱਗੇ ਨਹੀਂ ਮਰਦੇ ਪੁਰਾਣੀ ਕਹਾਵਤ ਹੈ, ਜਦੋਂ ਲੋਕ ਬਲ਼ਦਾਂ ਤੋਂ ਕੰਮ ਲੈਂਦੇ ਸਨ ਕਾਂ ਤਾਂ ਇਹੀ ਚਾਹੁੰਦਾ ਸੀ। ਕਿ ਕਦੋਂ ਬਲ਼ਦ ਮਰੇ ਤੇ ਕਦੋਂ ਨੋਚ ਲਵਾਂ ਪਰ ਉਨ੍ਹਾਂ ਦੇ ਕਹਿਣ ਨਾਲ ਬਲ਼ਦ ਥੋੜ੍ਹਾ ਹੀ  ਮਰਿਆ ਕਰਦੇ ਹਨ ਤਾਂ ਤੁਸੀਂ ਕਿਸੇ ਦਾ ਬੁਰਾ ਸੋਚਣ ‘ਚ ਜਿੰਨਾ ਜ਼ੋਰ ਲਗਾਉਂਦੇ ਹੋ, ਜਿੰਨਾ ਤੜਫ਼ਦੇ ਹੋ ਤੁਹਾਡਾ ਬੁਰਾ ਹੋ ਜਾਂਦਾ ਹੈ, ਉਸ ਦਾ ਬੁਰਾ ਨਹੀਂ ਹੁੰਦਾ ਇਸ ਲਈ ਅਜਿਹਾ ਸੋਚੋ ਹੀ ਨਾ ਸਾਰਿਆਂ ਦਾ ਭਲ਼ਾ ਮੰਗੋ ਮਾਲਕ ਦੇ ਨਾਮ ਦਾ ਸਿਮਰਨ ਕਰੋ, ਭਗਤੀ ਕਰੋ, ਇਬਾਦਤ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ। ਯਕੀਨਣ ਉਹ ਦਿਨ ਵੀ ਆਵੇਗਾ ਕਿ ਮਾਲਕ ਤੁਹਾਡਾ ਹੋ ਜਾਵੇਗਾ ਤੇ ਉਹ ਸਾਰੀਆਂ ਖੁਸ਼ੀਆਂ ਬਖਸ਼ੇਗਾ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰਦੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੁੱਖੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ
ਬਲਜੀਤ ਕੌਰ ਘੋਲੀਆ
ਰਿਸ਼ਤਿਆਂ ਦੇ ਬਹੁਤ ਸਾਰੇ ਰੂਪ ਹਨ। ਰਿਸ਼ਤੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਜੋ ਸਾਡੇ ਦਿਲ ਨੂੰ ਜਿੱਤ ਲੈਂਦੇ ਹਨ ਤੇ ਆਪਣੇ ਰਿਸ਼ਤੇ ਦੀ ਸਾਡੇ ਦਿਲ ਵਿੱਚ ਇੱਕ ਵੱਖਰੀ ਪਛਾਣ ਬਣਾ ਲੈਂਦੇ ਹਨ। ਜੋ ਰਿਸ਼ਤੇ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ, ਇਹਨਾਂ ਰਿਸ਼ਤਿਆਂ ਨੂੰ ਤੋੜਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਚਾਹੇ ਅਸੀਂ ਇਸ ਰਿਸ਼ਤੇ ਵਿੱਚ ਕਿੰਨੇ ਹੀ ਦੂਰ ਵੀ ਬੈਠੇ ਹੋਈਏ, ਪਰ ਸਾਡੇ ਦਿਲ-ਦਿਮਾਗ ਵਿੱਚ ਇਹ ਹਮੇਸ਼ਾ ਸਾਡੇ ਕਰੀਬ ਰਹਿੰਦੇ ਹਨ।
ਕਿਸੇ ਨੂੰ ਪਸੰਦ ਆਉਣਾ ਕੋਈ ਖਾਸ ਗੱਲ ਨਹੀਂ ਹੁੰਦੀ, ਪਰ ਕਿਸੇ ਦੀ ਪਸੰਦ ਬਣ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਗੱਲ ਸਾਡੇ ਹਰ ਰਿਸ਼ਤੇ ਦੀ ਪਹਿਲ ਬਣ ਜਾਂਦੀ ਹੈ। ਰਿਸ਼ਤਾ ਕੋਈ ਵੀ ਹੋਵੇ, ਨੇੜੇ ਜਾਂ ਦੂਰ ਦਾ, ਪਰ ਇਸ ਨੂੰ ਨਿਭਾਉੁਣ ਦੀ ਕੋਸ਼ਿਸ਼ ਹਮੇਸ਼ਾਂ ਸਹੀ ਤਰੀਕੇ ਨਾਲ ਕਰੋ। ਜਦੋਂ ਅਸੀਂ ਕੋਈ ਵੀ ਰਿਸ਼ਤਾ ਦਿਲੋਂ ਨਿਭਾਉਂਦੇ ਹਾਂ ਤਾਂ ਇੱਕ ਵੱਖਰੀ ਜਿਹੀ ਖੁਸ਼ੀ ਹੁੰਦੀ ਹੈ। ਜਦੋਂ ਤੁਸੀਂ ਕਿਸੇ ਵਿਅਕਤੀ ਨਾਲ ਕੋਈ ਵੀ ਰਿਸ਼ਤਾ ਕਾਇਮ ਕਰਦੇ ਹੋ ਤਾਂ ਦੂਜਿਆਂ ਨਾਲੋਂ ਤੁਸੀਂ ਬੇਹੱਦ ਉੁਸ ਵਾਸਤੇ ਖਾਸ ਬਣ ਜਾਂਦੇ ਹੋ। ਫਿਰ ਹੌਲੀ-ਹੌਲੀ ਇਹੋ-ਜਿਹੇ ਰਿਸ਼ਤੇ ਖਾਲੀ ਕੋਨੇ ਨੂੰ ਭਰ ਦਿੰਦੇ ਹਨ। ਉੁਹ ਸਾਡੇ ਦਿਲ ਵਿੱਚ ਇੱਕ ਵੱਖਰੀ ਜਿਹੀ ਪਹਿਚਾਣ ਬਣਾ ਲੈਂਦੇ ਹਨ।
ਪੱਛਮੀਕਰਨ ਦੇ ਪ੍ਰਭਾਵ ਹੇਠ ਆ ਕੇ ਅਸੀਂ ਕਲਿਯੁਗੀ ਸੰਸਾਰ ਦੇ ਵਾਸੀ ਬਣਦੇ ਜਾ ਰਹੇ ਹਾਂ ਤੇ ਇਨਸਾਨੀ ਰਿਸ਼ਤਿਆਂ ਤੋਂ ਦੂਰ ਹੋ ਰਹੇ ਹਾਂ। ਇੰਨੇ ਕੁ ਦੂਰ ਕਿ ਅਨਮੋਲ ਰਿਸ਼ਤਿਆਂ ਦੀ ਕੀਮਤ ਭੁੱਲਦੇ ਜਾ ਰਹੇ ਹਾਂ। ਪਦਾਰਥਵਾਦ ਦੀ ਦੌੜ ਵਿੱਚ ਮਨੁੱਖ ਨੇ ਇੰਨਾ ਕੁਝ ਗਵਾ ਲਿਆ ਹੈ ਕਿ ਅੱਜ ਹਰ ਇੱਕ ਮਨੁੱਖ ਇਕੱਲਾ ਮਹਿਸੂਸ ਕਰ ਰਿਹਾ ਹੈ। ਅੱਜ ਉਹ ਨਿੱਘ, ਉਹ ਪਿਆਰ-ਸਤਿਕਾਰ ਕਿਧਰੇ ਨਹੀਂ ਮਿਲਦਾ ਜੋ ਪੁਰਾਤਨ ਸਮੇਂ ਰਿਸ਼ਤਿਆਂ ਵਿੱਚ ਵੇਖਣ ਨੂੰ ਮਿਲਦਾ ਸੀ। ਮਨੁੱਖ ਆਪਣੇ-ਆਪ ਨੂੰ ਉੱਚਾ ਦਿਖਾਉਣ ਦੀ ਦੌੜ ਵਿੱਚ ਏਨਾ ਗੁਆਚ ਗਿਆ ਹੈ ਕਿ ਰਿਸ਼ਤਿਆਂ ਦੀ ਕਦਰ ਭੁੱਲ ਗਿਆ ਹੈ।
ਕਿਸੇ ਵੀ ਰਿਸ਼ਤੇ ਨੂੰ ਲੰਮੇ ਸਮੇਂ ਲਈ ਨਿਭਾਉਣ ਵਾਸਤੇ ਚੰਗੀ ਤਰ੍ਹਾਂ ਸੋਚ-ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਇਹ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਆਪ ਦਾ ਰਿਸ਼ਤਾ ਮਜ਼ਬੂਤ ਹੈ ਜਾਂ ਨਹੀਂ ਜਿਸ ਰਿਸ਼ਤੇ ਵਿੱਚ ਵਿਸ਼ਵਾਸ ਤੇ ਪਿਆਰ ਨਾ ਹੋਵੇ ਉਹ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਹਰ ਰਿਸ਼ਤੇ ਨੂੰ ਪੱਕਾ ਰੱਖਣ ਵਾਸਤੇ ਲੰਮਾਂ ਸਮਾਂ ਵੀ ਜ਼ਰੂਰੀ ਹੈ। ਹਰ ਰਿਸ਼ਤੇ ਵਿੱਚ ਇੱਕ-ਦੂਜੇ ਦੀ ਪਸੰਦ ਨਾ ਪਸੰਦ ਦਾ ਧਿਆਨ ਜ਼ਰੂਰੀ ਰੱਖੋ। ਆਪਣੀ ਪਸੰਦ ਨਾਲ ਸਾਨੂੰ ਦੂਜਿਆਂ ਦੀਆਂ ਇੱਛਾਵਾਂ ਦਾ ਧਿਆਨ ਰੱਖਦਾ ਵੀ ਬਹੁਤ ਜਰੂਰੀ ਹੈ। ਆਪਣੇ ਰਿਸ਼ਤੇ ਵਿੱਚ ਤੁਹਾਨੂੰ ਕੋਈ ਗੱਲ ਕਿਸੇ ਦੀ ਚੰਗੀ ਨਹੀਂ ਲੱਗਦੀ ਤਾਂ ਉੁਸ ਨੂੰ ਰੋਕਣ ਦੀ ਕੋਸ਼ਿਸ਼ ਕਰੋ। ਇਹਨਾਂ ਗੱਲਾਂ ਵਾਸਤੇ ਉਸ ਨੂੰ ਸਮਾਂ ਜ਼ਰੂਰੀ ਦੇਵੋ। ਤੁਸੀਂ ਇੱਕ-ਦੂਜੇ ਦੇ ਸ਼ੌਂਕ ਜਾਣਨ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੀਆਂ ਕਿਹੜੀਆਂ ਗੱਲਾਂ ਨਾਲ ਆਪਣੇ ਰਿਸ਼ਤੇ ਵਿੱਚ ਨਿਖਾਰ, ਪਿਆਰ ਅਤੇ ਮੁਸਕਰਾਹਟ ਲਿਆ ਸਕਦੇ ਹੋ। ਉਹਨਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ। ਉਹ ਕਿਹੜੀਆਂ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਤੋਂ ਤੁਹਾਨੂੰ ਪਰੇਸ਼ਾਨੀ ਹੋ ਜਾਂਦੀ ਹੈ। ਸਾਨੂੰ ਉੁਹਨਾਂ ਗੱਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜੇਕਰ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਕੋਸ਼ਿਸ਼ ਕਰਾਂਗੇ ਤਾਂ ਰਿਸ਼ਤਿਆਂ ਵਿਚ ਕਦੇ ਵੱਡੀ ਸਮੱਸਿਆ ਨਹੀਂ ਆਵੇਗੀ। ਇਹੋ ਜਿਹੀਆਂ ਗੱਲਾਂ ਸਾਡੇ ਜੀਵਨ ਉੱਤੇ ਬਹੁਤ ਅਸਰ ਕਰਦੀਆਂ ਹਨ। ਤੁਹਾਡੇ ਰਿਸ਼ਤੇ ਤੁਹਾਡੇ ਤੋਂ ਕਿਹੋ-ਜਿਹੇ ਵਿਵਹਾਰ ਦੀ ਉਮੀਦ ਰੱਖਦੇ ਹਨ। ਕਿਹੜੀ ਚੀਜ ਉੁਸਨੂੰ ਪਸੰਦ ਹੈ। ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂਦਾ ਖੁਦ ਧਿਆਨ ਰੱਖੋਗੇ ਤਾਂ?ਰਿਸ਼ਤੇ ਵਿਚ ਮਿਠਾਸ ਬਣੀ ਰਹਿੰਦੀ ਹੈ ਨਾਲ ਇਹ ਦੱਸਣਾ ਵੀ ਜ਼ਰੂਰੀ ਹੈ?ਕਿ ਅਸੀਂ ਕਿਸੇ ਵੀ ਰਿਸ਼ਤੇ ਨੂੰ ਵਿਗਾੜਨਾ ਨਹੀਂ ਚਾਹੁੰਦੇ। ਨਾ ਹੀ ਅਸੀਂ ਸਾਡੇ ਨਾਲ ਰਿਸ਼ਤਾ ਰੱਖਣ ਵਾਲੇ ਨੂੰ ਕੋਈ ਦੁੱਖ ਦੇਣਾ ਚਾਹੁੰਦੇ ਹਾਂ। ਨੀਵੇਂ ਹੋਣ ਦਾ ਮਤਲਬ ਡਰ ਨਹੀਂ ਹੁੰਦਾ, ਇਸ ਦਾ ਭਾਵ ਹੁੰਦਾ ਹੈ?ਕਿ ਸਾਨੂੰ ਰਿਸ਼ਤੇ ਦੀ ਕਦਰ ਹੈ। ਸਾਨੂੰ ਰਿਸ਼ਤੇ ਨਿਭਾਉਣੇ ਆਉਂਦੇ ਨੇ।
ਦੂਜਿਆਂ ‘ਤੇ ਭਰੋਸਾ ਕਰਨਾ ਇੱਕ ਮਜ਼ਬੂਤ ਰਿਸ਼ਤੇ ਦੀ ਨੀਂਹ ਹੁੰਦੀ ਹੈ?ਅਤੇ ਇਹ ਸਭ ਤੋਂ ਜਰੂਰੀ ਹੈ। ਜੇਕਰ ਤੁਹਾਨੂੰ ਆਪਣੇ ਰਿਸ਼ਤੇ ਉੱਪਰ ਭਰੋਸਾ ਹੀ ਨਹੀਂ ਤਾਂ ਫਿਰ ਰਿਸ਼ਤੇ ਨਿਭਾਉਣ ‘ਚ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਪਰ ਅੰਨ੍ਹਾ ਵਿਸ਼ਵਾਸ ਕਰਨਾ ਵੀ ਕਦੇ-ਕਦੇ ਨੁਕਸਾਨਦੇਹ ਹੋ ਸਕਦਾ ਹੈ। ਪਰ ਸ਼ੱਕ ਦੀ ਵਜ੍ਹਾ ਨੂੰ ਮਿਟਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਸ਼ੱਕ ਕਈ ਚੰਗੇ-ਭਲੇ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ ਤੇ ਆਖ਼ਰ ਪਤਾ ਲੱਗਦਾ ਹੈ?ਗੱਲ ਵਿਚ ਕੁਝ ਵੀ ਨਹੀਂ ਸੀ ਭਾਵੇਂ ਅੱਜ ਲੋਕਾਂ ਕੋਲ ਕਿਸੇ ਨੂੰ ਮਿਲਣ ਵਾਸਤੇ ਸਮਾਂ ਨਹੀਂ ਹੈ ਪਰ ਜਦੋਂ ਵੀ ਮਿਲੋ ਦਿਲੋਂ ਮਿਲੋ। ਸਾਰਾ ਸਮਾਂ ਇੱਕ-ਦੂਜੇ ਵਾਸਤੇ ਬਤੀਤ ਕਰੋ। ਮਿਲਣ-ਵਰਤਣ ਨਾਲ ਸਾਡਾ ਮਨ ਹੌਲਾ ਜਿਹਾ ਹੋ ਜਾਂਦਾ ਹੈ। ਇਸ ਨਾਲ ਸਾਡੇ ਛੋਟੇ-ਮੋਟੇ ਮਨ-ਮੁਟਾਅ ਵੀ ਮਿਟ ਜਾਂਦੇ ਹਨ। ਮਿਲਣ-ਵਰਤਣ ਰਿਸ਼ਤੇ ਵਿੱਚ ਇੱਕ ਮਜ਼ਬੂਤੀ ਵੀ ਲਿਆਉਂਦਾ ਹੈ। ਰਿਸ਼ਤੇ ਨਿਭਾਉਣ ਵਾਸਤੇ ਸਾਨੂੰ ਰਿਸ਼ਤਿਆਂ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
ਸਮੇਂ-ਸਮੇਂ ‘ਤੇ ਸਾਡੀ ਜਿੰਦਗੀ ਵਿੱਚ ਕਈ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਜੇਕਰ ਮਿਲਵਰਤਣ ਚੰਗਾ ਹੈ ਤਾਂ ਸਾਨੂੰ ਫਿਕਰ ਦੀ ਕੋਈ ਗੱਲ ਨਹੀਂ ਪਰ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਆਪਣੇ ਰਿਸ਼ਤੇ ਤੋਂ ਜ਼ਿਆਦਾ ਅੱਗੇ ਵਧ ਰਹੇ ਹਾਂ ਜਾਂ ਆਪਣੇ ਤੋਂ ਦੂਰ ਹੁੰਦੇ ਜਾ ਰਹੇ ਹੋ ਤਾਂ ਇਹੋ ਜਿਹਾ ਮਿਲਵਰਤਣ ਤੁਹਾਡੇ ਵਾਸਤੇ ਖਤਰਨਾਕ ਹੋ ਸਕਦਾ ਹੈ। ਰਿਸ਼ਤਾ ਕੋਈ ਵੀ ਹੋਵੇ ਉਸ ਵਿਚ ਸਮਤੋਲ ਬਹੁਤ ਜ਼ਰੂਰੀ ਹੈ ਹਰ ਰਿਸ਼ਤੇ ਨੂੰ ਥਾਂ ਸਿਰ ਰੱਖਣਾ ਤੁਹਾਡੀ ਚੰਗੀ ਜੀਵਨਸ਼ੈਲੀ ਦਾ ਆਧਾਰ ਹੈ ਹਮੇਸ਼ਾ ਆਪਣੇ ਰਿਸ਼ਤੇ ਵਿੱਚ ਮਿਠਾਸ ਭਰੋ ਜੀਵਨ ਵਿੱਚ ਕੁੜੱਤਣ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਬਿਨਾ ਵਜ੍ਹਾ ਦਾ ਸ਼ੱਕ ਵੀ ਤੁਹਾਡੇ ਰਿਸ਼ਤੇ ਨੂੰ ਕਮਜ਼ੋਰ ਕਰਦਾ ਹੈ। ਇਸ ਕਮਜ਼ੋਰੀ ਨੂੰ ਹਮੇਸ਼ਾ ਆਪਣੇ ਤੋਂ ਦੂਰ ਰੱਖੋ ਅਤੇ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਹਮੇਸ਼ਾ ਬਣਾ ਕੇ ਰੱਖੋ ਇਹਨਾਂ ਰਿਸ਼ਤਿਆਂ ਦੀ ਡੋਰੀ ਨੂੰ ਬਿਨਾਂ ਵਜ੍ਹਾ ਖਿੱਚ-ਖਿੱਚ ਕੇ ਕਮਜ਼ੋਰ ਨਹੀਂ ਕਰਨਾ ਚਾਹੀਦਾ।
ਲੁਧਿਆਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖੀ ਜਨਮ ਸਰਵੋਤਮ ਹੈ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੇ ਚੌਰਾਸੀ ਲੱਖ ਸਰੀਰਾਂ ‘ਚ ਸਰਵਸ਼੍ਰੇਸ਼ਟ ਉਹ ਸਰੀਰ ਬਣਾਇਆ ਜੋ ਮਾਤਲੋਕ ‘ਚ ਵੀ ਪਰਮਾਤਮਾ ਨੂੰ ਦੇਖ ਸਕਦਾ ਹੈ, ਉਹ ਸਰੀਰ ਜੋ ਜਿਉਂਦੇ-ਜੀ ਗ਼ਮ, ਚਿੰਤਾ, ਟੈਨਸ਼ਨ, ਬਿਮਾਰੀਆਂ, ਪਰੇਸ਼ਾਨੀਆਂ ਤੋਂ ਅਜ਼ਾਦ ਹੋ ਸਕਦਾ ਹੈ, ਉਹ ਸਰੀਰ ਜੋ ਆਤਮਵਿਸ਼ਵਾਸ ਹਾਸਲ ਕਰ ਲਵੇ ਤਾਂ ਕੋਈ ਵੀ ਮੰਜ਼ਲ ਮੁਸ਼ਕਲ ਨਹੀਂ ਰਹਿੰਦੀ ਤਾਂ ਮਾਲਕ ਨੇ ਅਜਿਹਾ ਮਨੁੱਖੀ ਸਰੀਰ ਬਖਸ਼ਿਆ ਹੈ ਜਿਸ ‘ਚ ਆਤਮਵਿਸ਼ਵਾਸ ਹੋਵੇ ਤਾਂ ਬੁਲੰਦੀਆਂ ਛੂਹ ਸਕਦਾ ਹੈ ਆਤਮਵਿਸ਼ਵਾਸ ਹਾਸਲ ਕਰਨ ਲਈ ਧਰਮਾਂ ‘ਚ ਤਾਂ ਆਦਿਕਾਲ ਤੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਆਤਮਵਿਸ਼ਵਾਸ ਚਾਹੁੰਦੇ ਹੋ, ਆਤਮਬਲ ਚਾਹੁੰਦੇ ਹੋ ਤਾਂ ਗੁਰਮੰਤਰ ਦਾ ਜਾਪ ਕਰੋ, ਨਾਮ ਜਪੋ, ਮੈਥਡ ਆਫ਼ ਮੈਡੀਟੇਸ਼ਨ ਕਰੋ, ਕਲਮਾ ਅਤਾ ਕਰੋ ਨਾਸਾ ਸਾਇੰਸ ਕੇਂਦਰ ਤੇ ਵੱਡੇ-ਵੱਡੇ ਸਾਇੰਸਟਿਸਟ ਵੀ ਇਹ ਮੰਨਣ ਲੱਗੇ ਹਨ ਕਿ ਜੇਕਰ ਆਤਮਬਲ ਚਾਹੀਦਾ ਹੈ ਤਾਂ ਇੱਕ ਸ਼ਬਦ ਲਓ ਤੇ ਲਗਾਤਾਰ ਉਸ ਦਾ ਅਭਿਆਸ ਕਰੋ ਧਿਆਨ ਦੀ ਵਿਧੀ ‘ਚ ਲਗਾਤਾਰ ਬੈਠੋ ਅਰਥਾਤ ਉਹ ਸ਼ਬਦ ਲੈ ਕੇ  ਉਸ ਦਾ ਜਾਪ ਕਰੋ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਿੰਦੂ, ਇਸਲਾਮ, ਸਿੱਖ ਤੇ ਈਸਾਈ ਧਰਮ ਦੀ ਥਿਊਰੀ ਵੀ ਇਹੀ ਹੈ, ਭਾਵ ਇੱਕ ਸ਼ਬਦ ਜਿਸ ਨੂੰ ਹਿੰਦੂ ਧਰਮ ‘ਚ ਗੁਰੂਮੰਤਰ, ਨਾਮ ਸ਼ਬਦ, ਸਿੱਖ ਧਰਮ ‘ਚ ਨਾਮ ਸ਼ਬਦ, ਇਸਲਾਮ ਧਰਮ ‘ਚ ਕਲਮਾ ਤੇ ਇੰਗਲਿਸ਼ ਸੇਂਟ ਮੈਥਡ ਆਫ਼ ਮੈਡੀਟੇਸ਼ਨ , ਦਿ ਗੌਡਸ ਵਰਡਜ਼, ਉਨ੍ਹਾਂ ਸ਼ਬਦਾਂ ਦਾ ਅਭਿਆਸ ਕਰਨਾ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਹ ਲਿਖਿਆ ਜਾ ਚੁੱਕਿਆ ਹੈ ਤਾਂ ਦੱਸੋ ਕਿ ਧਰਮ ਵੱਡਾ ਜਾਂ ਵਿਗਿਆਨ? ਵਿਗਿਆਨ ਨੇ ਅਜੇ ਕਿਹਾ ਹੈ ਕਿ ਇੱਕ ਸ਼ਬਦ ਲਓ ਉਸ ਦਾ ਅਭਿਆਸ ਕਰੋ, ਧਿਆਨ ‘ਚ ਬੈਠੋ ਤਾਂ ਆਤਮਵਿਸ਼ਵਾਸ ਵਧੇਗਾ ਜਦੋਂ ਕਿ ਸਾਡੇ ਵੇਦ-ਸ਼ਾਸਤਰਾਂ ‘ਚ ਹਜ਼ਾਰਾਂ ਸਾਲ ਪਹਿਲਾਂ ਇਹੀ ਲਿਖਿਆ ਕਿ ਗੁਰਮੰਤਰ ਲਓ, ਉਸ ਦਾ ਅਭਿਆਸ ਕਰੋ ਤਾਂ ਜਿਉਂਦੇ-ਜੀ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਤੇ ਮਰਨ ਤੋਂ ਬਾਅਦ ਜਨਮ-ਮਰਨ ਤੋਂ ਮੁਕਤੀ ਮਿਲ ਜਾਵੇਗੀ।
ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ ਕਿ ਅਸੀਂ ਵਿਗਿਆਨ ਨੂੰ ਪੜ੍ਹਦੇ ਰਹੇ ਨਾਨ-ਮੈਡੀਕਲ ਦੇ ਵਿਦਿਆਰਥੀ ਰਹੇ ਅਸੀਂ ਵਿਗਿਆਨ ਨੂੰ ਮੰਨਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਿਗਿਆਨ ਨੂੰ ਭਗਵਾਨ ਮੰਨਦੇ ਹਾਂ ਉਹ ਸਿਰਫ਼ ਇੱਕ ਰਿਸਰਚ ਕੇਂਦਰ ਹੈ ਆਦਮੀ ਦੇ ਅੰਦਰ ਉੱਠਣ ਵਾਲੀ ਜਗਿਆਸਾ ਜਾਂ ਲੋੜਾਂ ਨੂੰ ਪੂਰਾ ਕਰਨ ਵਾਲੀ ਸਿਰਫ਼ ਇੱਕ ਵਿਧੀ ਹੈ ਪਰ ਸਾਡੇ ਧਰਮ ਮਹਾਂਵਿਗਿਆਨ ਹਨ ਜਾਂ ਸਾਰਾ ਕੁਝ ਹਨ ਕਿਉਂਕਿ ਧਰਮਾਂ ਨੇ, ਪਰਮਾਤਮਾ ਦੇ ਨਾਮ ਨੇ ਇਹ ਸਿਖਾਇਆ ਕਿ ਕੱਪੜੇ ਕਿਵੇਂ ਪਹਿਨਣੇ ਹਨ, ਰਹਿਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਸੌਣਾ-ਜਾਗਣਾ ਕਦੋਂ ਹੈ ? ਜੇਕਰ ਇਹ ਨਾ ਸਿਖਾਇਆ ਹੁੰਦਾ ਤਾਂ ਕੀ ਵਿਗਿਆਨ ‘ਚ ਸਰਚ  ਕਰ ਸਕਦਾ ? ਤਾਂ ਆਦਮੀ ਪਰਮਾਤਮਾ ਦੀ ਭਗਤੀ ਨਾਲ ਹੀ ਆਦਮੀ ਬਣਿਆ ਹੈ।
ਫਿਰ ਆਦਮੀ ਦੇ ਅੰਦਰ ਜਗਿਆਸਾ ਪੈਦਾ ਹੋਈ, ਲੋੜ ਆਈ ਤਾਂ ਉਸ ਮੁਤਾਬਕ ਮਨੁੱਖ ਸਰਚ ਕਰਦਾ ਰਿਹਾ ਤੇ ਉਸ ਨੂੰ ਵਿਗਿਆਨ ਕਿਹਾ ਜਾਣ ਲੱਗਿਆ ਵਿਗਿਆਨ ਤਾਂ ਹੁਣ ਮੰਨਣ ਲੱਗੀ ਹੈ ਪਰ ਧਰਮ ‘ਚ ਜੋ ਰਿਸਰਚ ਹੋਈ ਹੈ ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ ਵਿਗਿਆਨ ਨੇ ਤਾਂ ਇਹ ਦੱਸਿਆ ਹੈ ਕਿ ਸਭ ਤੋਂ ਤੇਜ਼ ਗਤੀ ਪ੍ਰਕਾਸ਼ ਦੀ ਹੈ, ਜੇਕਰ ਵਿਗਿਆਨ ਰਿਸਰਚ ਕਰੇਗੀ ਤਾਂ ਇਹ ਮੰਨ ਜਾਵੇਗੀ ਕਿ ਸਭ ਤੋਂ ਤੇਜ਼ ਗਤੀ ਮਨ ਦੀ ਹੈ ਇੱਥੋਂ ਤੱਕ ਕਿ ਵਿਗਿਆਨ ਥੋੜ੍ਹਾ-ਬਹੁਤ ਸੋਚ ਸਕਦੀ ਹੈ ਪਰ ਉਹ ਕਦੇ ਵੀ ਨਹੀਂ ਫੜ ਸਕਦੀ ਕਿ ਇਨ੍ਹਾਂ ਸਾਰਿਆਂ ਤੋਂ ਵਧ ਕੇ, ਅਰਬਾਂ ਗੁਣਾਂ ਤੇਜ਼ ਗਤੀ ਆਤਮਾ ਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਨਸਾਨੀ ਜ਼ਿੰਦਗੀ ਦੇ ਅਸਲੀ ਕਲਾਕਾਰ
ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨੀ ਜ਼ਿੰਦਗੀ ਬਾਰੇ ਹਰ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੈ।ਖੁਸ਼ੀ ਅਤੇ ਗਮੀ ਜ਼ਿੰਦਗੀ ਬਾਰੇ ਵੱਖੋ-ਵੱਖਰਾ ਅਹਿਸਾਸ ਦਿੰਦੇ ਹਨ।ਦੁਖੀ ਇਨਸਾਨ ਜਿੰਦਗੀ ਨੂੰ ਬੋਝ ਸਮਝਦਾ ਹੈ ਅਤੇ ਉਹ ਜਲਦੀ ਤੋਂ ਜਲਦੀ ਇਸ ਜ਼ਿੰਦਗੀ ਤੋਂ ਖਲਾਸੀ ਲੈ ਕੇ ਸੰਸਾਰ ਤੋਂ ਤੁਰ ਜਾਣ ਲਈ ਤਾਂਘਦਾ ਹੈ।ਖੁਸ਼ੀਆਂ ‘ਚ ਖੀਵੇ ਇਨਸਾਨ ਨੂੰ ਸੰਸਾਰ ਰੰਗਲਾ ਜਾਪਦਾ ਹੈ।ਹਰ ਕਣ ਉਸਨੂੰ ਨੱਚਦਾ ਅਤੇ ਗਾਉਂਦਾ ਪ੍ਰਤੀਤ ਹੁੰਦਾ ਹੈ।
ਉਹ ਹਜ਼ਾਰਾਂ ਸਾਲ ਲੰਬੀ ਉਮਰ ਚਾਹੁੰਦਾ ਹੈ।ਗਰੀਬੀ ਅਤੇ ਅਮੀਰੀ ਵੀ ਇਨਸਾਨੀ ਜ਼ਿੰਦਗੀ ਨੂੰ ਵੱਖੋ-ਵੱਖਰਾ ਨਜ਼ਰੀਆ ਬਖਸ਼ਦੇ ਹਨ।ਕਮਜ਼ੋਰ ਆਰਥਿਕਤਾ ਨਾਲ ਜੂਝਦੇ ਲੋਕਾਂ ਵੱਲੋਂ ਜਿੰਦਗੀ ਨੂੰ ਅਲਵਿਦਾ ਕਹਿਣ ਦੀਆਂ ਦੁਖਦਾਈ ਖਬਰਾਂ ਰੋਜ਼ਾਨਾ ਸੁਣਨ ਅਤੇ ਪੜਨ ਨੂੰ ਮਿਲਦੀਆਂ ਹਨ।ਅਮੀਰ ਇਨਸਾਨ ਨੂੰ ਮੌਤ ਵੀ ਚੇਤੇ ਨਹੀਂ ਹੁੰਦੀ।ਉਹ ਆਪਣੀ ਹੋਂਦ ਨੂੰ ਸੰਸਾਰ ‘ਤੇ ਸਦੀਵੀ   ਸਮਝ ਕੇ ਦੂਜਿਆਂ ਨਾਲ ਧੱਕੇਸ਼ਾਹੀ ਅਤੇ ਉਹਨਾਂ ‘ਤੇ ਜੁਲਮ ਕਮਾਉਣ ਦੀਆਂ ਕਾਰਵਾਈਆਂ ‘ਚ ਇੰਨ੍ਹਾ ਜਿਆਦਾ ਲੀਨ ਹੋ ਜਾਂਦਾ ਹੈ ਕਿ ਉਸਨੂੰ ਕਿਸੇ ਅਦੁੱਤੀ ਸ਼ਕਤੀ ਦਾ ਭੈਅ ਹੀ ਨਹੀਂ ਰਹਿੰਦਾ।
ਇਨਸਾਨ ਦਾ ਜ਼ਿੰਦਗੀ ਬਾਰੇ ਨਜ਼ਰੀਆ ਹੀ ਉਸ ਨੂੰ ਜ਼ਿੰਦਗੀ ਜੀਣ ਦਾ ਆਨੰਦ ਦਿੰਦਾ ਹੈ।ਇਨਸਾਨੀ ਜ਼ਿੰਦਗੀ ਦੀ ਅਨਮੋਲਤਾ ਨੂੰ ਸਮਝਣ ਵਾਲੇ ਅਕਸਰ ਕਹਿੰਦੇ ਹਨ ਕਿ ਇਨਸਾਨੀ ਜ਼ਿੰਦਗੀ ਮਾਣਨ ਲਈ ਹੈ ਲੰਘਾਉਣ ਲਈ ਨਹੀਂ।ਕਿਹਾ ਇਹ ਵੀ ਜਾਂਦਾ ਹੈ ਕਿ ਇਨਸਾਨੀ ਜ਼ਿੰਦਗੀ ਜੀਣਾ ਇੱਕ ਕਲਾ ਹੈ।ਜਿਵੇਂ ਇੱਕ ਵਧੀਆ ਕਲਾਕਾਰ ਆਪਣੀ ਕ੍ਰਿਤ ਵਿੱਚ ਜਾਨ ਪਾ ਕੇ ਆਪਣੀ ਕਲਾ ਦਾ ਲੋਹਾ ਮਨਵਾ ਲੈਂਦਾ ਹੈ,ਉਸੇ ਤਰਾਂ ਹੀ ਜ਼ਿੰਦਗੀ ਦੇ ਕਲਾਕਾਰ ਇਨਸਾਨ ਦੂਜਿਆਂ ਨੂੰ ਜ਼ਿੰਦਗੀ ਜੀਣ ਦਾ ਤਰੀਕਾ ਦੱਸ ਦਿੰਦੇ ਹਨ।ਅਸਲ ਵਿੱਚ ਜ਼ਿੰਦਗੀ ਦੇ ਅਸਲੀ ਕਲਾਕਾਰ ਤਾਂ ਥੁੜਾਂ ਅਤੇ ਚੁਣੌਤੀਆਂ ਦੇ ਰੂ-ਬ-ਰੂ ਰਹਿਕੇ ਵੀ ਮੁਸਕਰਾÀੁਂਦੇ ਰਹਿਣ ਵਾਲੇ ਲੋਕ ਹੁੰਦੇ ਹਨ।ਜ਼ਿੰਦਗੀ ਦੀ ਅਸਲੀ ਕਲਾਕਾਰੀ ਤਾਂ ਕਮਜ਼ੋਰ ਆਰਥਿਕਤਾ ਦੌਰਾਨ ਵੀ ਜ਼ਿੰਦਗੀ ਜੀਣ ਦੀ ਲਾਲਸਾ ਬਣਾਈ ਰੱਖਣ ‘ਚ ਹੈ।ਪੈਸੇ ਅਤੇ ਤਾਕਤ ਦੇ ਸਹਾਰੇ ਜ਼ਿੰਦਗੀ ਦੀਆਂ ਸਹੂਲਤਾਂ ਨੂੰਪਹੁੰਚਣ ‘ਚ ਕਾਹਦੀ ਕਲਾਕਾਰੀ ਹੈ।ਜੇਬ ਇਜ਼ਾਜਤ ਦਿੰਦੀ ਹੋਵੇ ਤਾਂ ਕੋਈ ਵੀ ਫਾਈਵ ਸਟਾਰ ਹੋਟਲ ‘ਤੇ ਖਾਣਾ ਖਾ ਸਕਦਾ ਹੈ, ਮਹਿੰਗੀਆਂ ਕਾਰਾਂ ‘ਚ ਸਫਰ ਕਰ ਸਕਦਾ ਹੈ ਅਤੇ ਵਧੀਆ ਕੱਪੜੇ ਪਹਿਨ ਸਕਦਾ ਹੈ।ਸਵਾਦ ਤਾਂ ਖਾਲੀ ਜੇਬ੍ਹ ਹੋਣ ‘ਤੇ ਜ਼ਿੰਦਗੀ ਨੂੰ ਜੀ ਆਇਆਂ ਕਹਿਣ ‘ਚ ਹੈ।ਪੈਸੇ ਦੇ ਜ਼ੋਰ ‘ਤੇ ਜਿੰਦਗੀ ਜੀਣ ਵਾਲਾ ਭਲਾ ਕਿਸੇ ਨੂੰ ਕੀ ਸੰਦੇਸ਼ ਦੇ ਸਕਦਾ ਹੈ?ਹਾਂ ਉਹ ਪੈਸਾ ਕਮਾਉਣ ਦਾ ਸੰਦੇਸ਼ ਤਾਂ ਦੇ ਸਕਦਾ ਹੈ।ਪਰ ਜ਼ਿੰਦਗੀ ਨੂੰ ਧੁਰ ਅੰਦਰੋਂ ਮਾਨਣ ਦਾ ਸੰਦੇਸ਼ ਤਾਂ ਜ਼ਿੰਦਗੀ ਦੀਆਂ ਥੁੜਾਂ ਨਾਲ ਖਹਿਕੇ ਲੰਘਣ ਵਾਲਾ ਵਿਆਕਤੀ ਹੀ ਦੇ ਸਕਦਾ ਹੈ।
ਸਵਾਲ ਖੜਾ ਹੋ ਸਕਦਾ ਹੈ ਕਿ ਭਲਾ ਖਾਲ਼ੀ ਜੇਬ ਨਾਲ ਜਿੰਦਗੀ ਦਾ ਕੀ ਲੁਤਫ ਉਠਾਇਆ ਜਾ ਸਕਦਾ ਹੈ।ਸਵਾਲ ਇਹ ਵੀ ਹੋ ਸਕਦਾ ਹੈ ਕਿ ਲੇਖ ਬਕਵਾਸ ਹੈ ਅਜਿਹਾ ਹੋ ਹੀ ਨਹੀਂ ਸਕਦਾ।ਕੀ ਰੋਜ਼ਾਨਾ ਤਿੰਨ ਸੌ ਰੁਪਏ ਜਾਂ ਕਦੇ ਕਦਾਈ ਇਸ ਤੋਂ ਵੀ ਘੱਟ ਕਮਾਉਣ ਵਾਲੇ ਲੋਕ ਹਮੇਸ਼ਾਂ ਰੋਂਦੇ ਰਹਿੰਦੇ ਹਨ? ਜਾਂ ਫਿਰ ਕੀ ਰੋਜ਼ਾਨਾ ਤਿੰਨ ਹਜ਼ਾਰ ਜਾਂ ਇਸ ਤੋਂ ਵੀ ਜਿਆਦਾ ਕਮਾਉਣ ਵਾਲੇ ਸਦਾ ਹੱਸਦੇ ਰਹਿੰਦੇ ਹਨ? ਜੇ ਅਜਿਹਾ ਹੁੰਦਾ ਤਾਂ ਮਜਦੂਰ ਸਦਾ ਰੋਂਦੇ ਰਹਿੰਦੇ ਅਤੇ ਅਮੀਰ ਸਦਾ ਹੱਸਦੇ ਰਹਿੰਦੇ।ਉਲਟ ਪ੍ਰਵਿਰਤੀਆਂ ‘ਚ ਹੱਸਣਾ ਹੀ ਤਾਂ ਜ਼ਿੰਦਗੀ ਦੀ ਕਲਾਕਾਰੀ ਹੈ।ਮਹਿਜ਼ ਰੋਜ਼ਾਨਾ ਤਿੰਨ ਸੌ ਰੁਪਏ ਕਮਾਕੇ ਵੱਡੇ-ਵੱਡੇ ਪਰਿਵਾਰ ਪਾਲਣ ਵਾਲੇ ਹੀ ਤਾਂ ਜ਼ਿੰਦਗੀ ਦੇ ਅਸਲੀ ਕਲਾਕਾਰ ਹਨ।ਪੈਸਾ ਕਮਾਉਣਾ ਕੋਈ ਕਲਾਕਾਰੀ ਨਹੀਂ।ਇਸ ਕੰਮ ਲਈ ਤਾਂ ਬਹੁਤ ਸਾਰੇ ਚੰਗੇ ਅਤੇ ਮੰਦੇ ਤਰੀਕੇ ਅਪਣਾਏ ਜਾ ਸਕਦੇ ਹਨ।ਪਰ ਮਹਿਜ਼ ਤਿੰਨ ਸੌ ਰੁਪਏ ਰੋਜ਼ਾਨਾ ਕਮਾ ਕੇ ਪਰਿਵਾਰ ਦੀਆਂ ਤਮਾਮ ਜਰੂਰਤਾਂ ਪੂਰੀਆਂ ਕਰਨ ਲਈ ਕੋਈ ਮੰਦਾ ਤਰੀਕਾ ਨਹੀਂ ਅਪਣਾਇਆ ਜਾ ਸਕਦਾ।
ਘਰੇਲੂ ਨੌਕਰਾਣੀਆਂ, ਮਜ਼ਦੂਰਾਂ ਅਤੇ ਰੇਹੜੀਆਂ ਲਾ ਕੇ ਆਪੋ ਆਪਣੇ ਪਰਿਵਾਰਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕਾਂ ਦੇ ਹੱਥ ਚੁੰਮਣ ਨੂੰ ਦਿਲ ਕਰਦਾ ਹੈ।ਸਾਡੀ ਸੋਚ ਸ਼ਕਤੀ ਤੋਂ ਵੀ ਪਰ੍ਹੇ ਦੇ ਕਲਾਕਾਰ ਨੇ ਇਹ ਲੋਕ।ਥੁੜਾਂ ਮਾਰੀ ਜ਼ਿੰਦਗੀ ਪ੍ਰਤੀ ਵੀ ਸਾਕਾਰਤਮਕ ਨਜ਼ਰੀਆ ਰੱਖਣਾ ਹੀ ਤਾਂ ਅਸਲੀ ਕਲਾਕਾਰੀ ਹੈ।ਲੋਕਾਂ ਦੀ ਮਜਬੂਤ ਆਰਥਿਕਤਾ ਦਾ ਇਹ ਬੜੀ ਜ਼ਿੰਦਾਦਿਲੀ ਨਾਲ ਸਾਹਮਣਾ ਕਰਦੇ ਹਨ।ਦੂਜਿਆਂ ਨੂੰ ਵੇਖ ਕੇ ਨਿਰਾਸ਼ਤਾ ਦੇ ਆਲਮ ‘ਚ ਡੁੱਬ ਜਾਣਾ ਇਹਨਾਂ ਦੀ ਜੀਵਨ ਜਾਂਚ ਦਾ ਹਿੱਸਾ ਨਹੀਂ ਹੁੰਦਾ।ਲੋਕਾਂ ਦੇ ਸੰਗਰਮਰਮਰੀ ਫਰਸ਼ਾਂ ਦੀ ਤਿਆਰੀ ਕਰਕੇ ਜਾਂ ਫਿਰ ਉਹਨਾਂ ਦੀ ਸਫਾਈ ਕਰਕੇ ਖੁਦ ਕੱਚੇ ਘਰਾਂ ‘ਚ ਸੌਣ ਵਾਲੇ ਇਹਨਾਂ ਲੋਕਾਂ ਦਾ ਜਿਗਰਾ ਕਮਾਲ ਦਾ ਹੈ।
ਬੇਸ਼ੱਕ ਦੂਜਿਆਂ ਦੇ ਬੰਗਲੇ ਬਣਾਉਣਾ ਹੀ ਇਹਨਾਂ ਦਾ ਨਸੀਬ ਹੈ ਪਰ ਖੁਦ ਦੇ ਕੱਚੇ ਢਾਰਿਆਂ ‘ਚ ਕਿਲਕਾਰੀਆਂ ਮਾਰ-ਮਾਰ ਖੁਸ਼ ਹੋਣਾ ਵੀ ਤਾਂ ਇਹਨਾਂ ਦੇ ਹੀ ਹਿੱਸੇ ਆਇਆ ਹੈ।ਆਰਥਿਕਤਾ ਪੱਖੋਂ ਕਮਜ਼ੋਰ ਇਹ ਲੋਕ ਜਿੰਦਾਦਿਲੀ ਪੱਖੋਂ ਬਹੁਤ ਅਮੀਰ ਹੂੰਦੇ ਹਨ।ਇੱਕ ਕਿਸਾਨ ਦਾ ਸੀਰੀ ਕਿਸਾਨ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਮਹਿਜ਼ ਤਿੰਨ ਸੌ ਜਾਂ ਵੀਹ ਪੰਜਾਹ ਰੋਜ਼ਾਨਾ ਦੇ ਵੱਧ ਕਮਾਉਂਦਾ ਹੈ।ਪਰ ਕਿਸਾਨ ਵਾਂਗ ਫਾਹਾ ਨਹੀਂ ਲੈਂਦਾ।ਦੁਕਾਨਦਾਰ ਦਾ ਨੌਕਰ ਕਦੇ ਵੀ ਮਾਲਕ ਦੇ ਭਰੇ ਗੱਲੇ ‘ਤੇ ਹਉਕਾ ਨਹੀਂ ਲੈਂਦਾ ਕਿਉਂਕਿ ਉਸ ਕੋਲ ਸਬਰ ਦਾ ਭਰਿਆ ਗੱਲਾ ਹੁੰਦਾ ਹੈ।ਆਖਿਰ ਇੰਨੀ ਘੱਟ ਪੂੰਜੀ ‘ਚ ਕਿਵੇਂ ਸਿਰਜਦੇ ਨੇ ਇਹ ਲੋਕ ਖੁਸ਼ੀਆਂ ਦਾ ਸੰਸਾਰ?ਇਸ ਮਹਿੰਗਾਈ ਦੇ ਜਮਾਨੇ ‘ਚ ਜਦੋਂ ਹਰ ਕਹਿੰਦਾ ਕਹਾਉਂਦਾ ਰੋਂਦਾ ਫਿਰਦਾ ਹੈ ਤਾਂ ਇਹ ਲੋਕ ਕਿਵੇਂ ਸਮੇਟਦੇ ਨੇ ਆਪਣੀਆਂ ਜ਼ਰੂਰਤਾਂ ਦਾ ਸੰਸਾਰ?ਇਹਨਾਂ ਲੋਕਾਂ ਦੀ ਜਿੰਦਗੀ ਜੀਣ ਦੀ ਕਲਾਕਾਰੀ ਮੇਰੇ ਲਈ ਇੱਕ ਬੁਝਾਰਤ ਹੈ।ਇਹਨਾਂ ਜ਼ਿੰਦਗੀ ਦੇ ਅਸਲੀ ਕਲਾਕਾਰਾਂ ਨੂੰ ਮੇਰਾ ਦਿਲੋਂ ਸਲੂਟ ਹੈ।
ਗਲੀ ਨੰਬਰ 1,
ਸ਼ਕਤੀ ਨਗਰ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਸ਼ਮਾ ਸਵਰਾਜ ਅਤੇ ਮਨੁੱਖੀ ਵਿਦੇਸ਼ ਨੀਤੀ
ਰਾਹੁਲ ਲਾਲ
ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਨਿਮਰਤਾ ਨਾਲ ਲਿਪਟੇ ਸ਼ਬਦਾਂ ਅਤੇ ਸੁਚੱਜੇ ਤਰਕਾਂ ਵਾਲੇ ਆਪਣੇ ਭਾਸ਼ਣਾਂ ਨਾਲ ਵਿਰੋਧੀਆਂ ਨੂੰ ਵੀ ਮੁਰੀਦ ਬਣਾ ਲੈਣ ਵਾਲੇ ਸੁਸ਼ਮਾ ਸਵਰਾਜ ਦਾ ਸਿਆਸੀ ਸਫ਼ਰ ਨਾ ਸਿਰਫ਼ ਵਧੀਆ ਰਿਹਾ, ਸਗੋਂ ਮਾਨਵਤਾ ਨਾਲ ਭਰਪੂਰ ਰਿਹਾ ਸੁਸ਼ਮਾ ਸਵਰਾਜ ਭਾਜਪਾ ਦੀ ਇੱਕ ਅਜਿਹੀ ਹਸਤੀ ਸਨ, ਜਿਨ੍ਹਾਂ ਨਾ ਸਿਰਫ਼ ਇੱਕ ਚੰਗੇ ਬੁਲਾਰੇ ਦੇ ਤੌਰ ‘ਤੇ ਆਪਣੀ ਛਵੀ ਬਣਾਈ, ਸਗੋਂ ਉਨ੍ਹਾਂ ਨੂੰ ‘ਜਨਮੰਤਰੀ’ ਵੀ ਕਿਹਾ ਜਾਂਦਾ ਸੀ ਉਹ ਸਿਰਫ਼ ਇੱਕ ਟਵੀਟ ‘ਤੇ ਵਿਦੇਸ਼ ‘ਚ ਫਸੇ ਕਿਸੇ ਭਾਰਤੀ ਦੀ ਮੱਦਦ ਲਈ ਤੁਰੰਤ ਸਰਗਰਮ ਹੋ ਜਾਂਦੇ ਸਨ ਉਨ੍ਹਾਂ ਦੀ ਇਹ ਉਦਾਰਤਾ ਸਿਰਫ਼ ਭਾਰਤੀਆਂ ਪ੍ਰਤੀ ਹੀ ਨਹੀਂ ਸੀ, ਸਗੋਂ ਗੁਆਂਢੀ ਪਾਕਿਸਤਾਨ ਦੇ ਲੋਕਾਂ ਲਈ ਵੀ ਰਹਿੰਦੀ ਸੀ ਸੁਸ਼ਮਾ ਸਵਰਾਜ ਨੂੰ ਉਸ ਸਮੇਂ ਦੇਵਦੂਤ ਕਿਹਾ ਗਿਆ, ਜਦੋਂ ਉਨ੍ਹਾਂ ਨੇ ਸੀਮਾ ਪਾਰ ਦੁਸ਼ਮਣੀ ਨੂੰ ਨਜ਼ਰਅੰਦਾਜ ਕਰਦੇ ਹੋਏ ਇੱਕ ਪਾਕਿਸਤਾਨੀ ਲੜਕੀ ਦੀ ਮੱਦਦ ਕੀਤੀ ਸੀ 5 ਸਾਲ ਦੀ ਇਸ ਬੱਚੀ ਨੇ ਲੀਵਰ ਟਰਾਂਸਪਲਾਂਟ ਲਈ ਭਾਰਤ ਆਉਣਾ ਸੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਲਈ ਵੀਜ਼ਾ ਆਦਿ ਦਾ ਇੰਤਜ਼ਾਮ ਕੀਤਾ।
14 ਫ਼ਰਵਰੀ 1952 ਨੂੰ ਹਰਿਆਣਾ ਦੇ ਅੰਬਾਲਾ ਸ਼ਹਿਰ ‘ਚ ਜੰਮੀ ਸੁਸ਼ਮਾ ਸਵਰਾਜ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਵਿਦੇਸ਼ ਮੰਤਰੀ ਸਨ ਉਹ 7 ਵਾਰ ਸਾਂਸਦ ਅਤੇ 3 ਵਾਰ ਐਮਐਲਏ ਰਹਿ ਚੁੱਕੇ ਸਨ 1977 ‘ਚ ਜਦੋਂ ਉਹ 25 ਸਾਲ ਦੇ ਸਨ, ਉਦੋਂ ਉਹ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਮੰਤਰੀ ਬਣੇ 1977 ਦੀਆਂ ਆਮ ਚੋਣਾਂ ‘ਚ ਕਾਂਗਰਸ ਦੀ ਜ਼ਬਰਦਸਤ ਹਾਰ ਹੋਈ ਸੀ ਇਨ੍ਹਾਂ ਆਮ ਚੋਣਾਂ ਦੇ ਕੁਝ ਮਹੀਨੇ ਬਾਦ ਹੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸਨ ਉਸ ਸਮੇਂ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਅੰਬਾਲਾ ਕੈਂਟ ਤੋਂ ਟਿਕਟ ਦਿੱਤੀ ਉਹ ਚੁਣੌਤੀਆਂ ਤੋਂ ਤਾਂ ਜੇਤੂ ਹੋਏ ਹੀ ਸਨ, ਨਾਲ ਹੀ 9 ਮੈਂਬਰੀ ਹਰਿਆਣਾ ਦੇ ਦੇਵੀ ਲਾਲ ਮੰਤਰੀ ਮੰਡਲ ‘ਚ ਜਗ੍ਹਾ ਬਣਾਉਣ ‘ਚ ਵੀ ਸਫ਼ਲ ਹੋਏ ਉਹ ਜਨਤਾ ਪਾਰਟੀ ਦੀ ਹਰਿਆਣਾ ਸੂਬੇ ਦੇ ਚੇਅਰਪਰਸਨ ਵੀ ਰਹੇ ਮਹਿਜ਼ ਤਿੰਨ ਸਾਲ ਬਾਦ ਜਨਤਾ ਪਾਰਟੀ ‘ਚ ਵੱਡੀ ਟੁੱਟ-ਭੱਜ ਹੋਈ ਭਜਨ ਲਾਲ ਨੇ 40 ਵਿਧਾਇਕਾਂ ਦੇ ਨਾਲ ਕਾਂਗਰਸ ਪਾਰਟੀ ਜੁਆਇਨ ਕਰ ਲਈ ਜਨਤਾ ਪਾਰਟੀ ਦੇ ਸਿਰਫ਼ 4 ਵਿਧਾਇਕਾਂ ਨੇ ਪਾਰਟੀ ਨਹੀਂ ਛੱਡੀ ਸੁਸ਼ਮਾ ਸਵਰਾਜ ਵੀ ਉਨ੍ਹਾਂ 4 ‘ਚ ਸ਼ਾਮਲ ਸਨ ਅਜਿਹੀਆਂ ਘਟਨਾਵਾਂ ਨੇ ਸੁਸ਼ਮਾ ਸਵਰਾਜ ਦੇ ਸਿਆਸੀ ਕੱਦ ਨੂੰ ਬਹੁਤ ਉੱਚਾ ਕੀਤਾ, ਜਿਸ ਤੋਂ ਬਾਦ ਫਿਰ ਰਾਜਨੀਤੀ ‘ਚ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਤਰ੍ਹਾਂ ਸੁਸ਼ਮਾ ਰਾਜਨੀਤੀ ‘ਚ ਵਿਚਾਰਧਾਰਾ ਅਤੇ ਪਾਰਟੀ ਨਿਹਚਾ ਲਈ ਜਾਣੇ ਜਾਂਦੇ ਰਹੇ ਇਹ ਅੱਜ ਦੇ ਉਨ੍ਹਾਂ ਆਗੂਆਂ ਲਈ ਸ਼ੀਸ਼ੇ ਵਾਂਗ ਹੈ, ਜੋ ਦਲ ਬਦਲ ਨੂੰ ਉਤਸ਼ਾਹਿਤ ਕਰਦੇ ਹਨ ।
ਟਵੀਨ ਜ਼ਰੀਏ 80 ਹਜ਼ਾਰ ਲੋਕਾਂ ਦੀ ਮੱਦਦ ਕੀਤੀ
ਵਿਦੇਸ਼ ਮੰਤਰੀ ਦੇ ਤੌਰ ‘ਤੇ ਉਨ੍ਹਾਂ ਦਾ ਕਾਰਜਕਾਲ ਟਵੀਟ ਜ਼ਰੀਏ ਸਹਿਯੋਗ ਮੰਗਣ ਵਾਲਿਆਂ ਲਈ ਵਰਦਾਨ ਰਿਹਾ ਦੱਸ ਦੇਈਏ ਕਿ ਟਵੀਟ ‘ਤੇ 1.31 ਕਰੋੜ ਲੋਕ ਸੁਸ਼ਮਾ ਸਵਰਾਜ ਨੂੰ ਫਾਲੋ ਕਰਦੇ ਸਨ ਉਹ ਦੁਨੀਆ ਦੀਆਂ ਸਭ ਤੋਂ ਚਰਚਿਤ ਮਹਿਲਾ ਆਗੂਆਂ ‘ਚੋਂ ਇੱਕ ਸਨ ਉਨ੍ਹਾਂ  ਟਵੀਟ ਦੇ ਜਰੀਏ ਲਗਭਗ 80 ਹਜ਼ਾਰ ਲੋਕਾਂ ਦੀ ਮੱਦਦ ਕੀਤੀ ਇਹੀ ਕਾਰਨ ਸੀ ਕਿ ਜੂਨ 2017 ‘ਚ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ”ਜੇਕਰ ਤੁਸੀਂ ਮੰਗਲ ‘ਤੇ ਫਸ ਗਏ ਹੋ, ਤਾਂ ਉੱਥੇ ਵੀ ਭਾਰਤੀ ਦੂਤਾਵਾਸ ਤੁਹਾਡੀ ਮੱਦਦ ਕਰੇਗਾ” ।
ਗੰਭੀਰ ਯਮਨ ਸੰਕਟ ਦੌਰਾਨ ਲਗਭਗ 7 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ
ਵਿਦੇਸ਼ ਮੰਤਰੀ ਦੇ ਤੌਰ ‘ਤੇ ਸੁਸ਼ਮਾ ਸਵਰਾਜ ਦੀ ਸਭ ਤੋਂ ਮਹੱਤਵਪੂਰਨ ਮਨੁੱਖੀ ਉਪਲੱਬਧੀ ਯਮਨ ਸੰਕਟ ਦੌਰਾਨ ਆਪਣੀ ਨਿਗਰਾਨੀ ‘ਚ ਲੋਕਾਂ ਨੂੰ ਵੱਡੇ ਪੈਮਾਨੇ ‘ਤੇ ਸੁਰੱਖਿਅਤ ਕੱਢਣ ਦੇ ਮਿਸ਼ਨ ਦੀ ਅਗਵਾਈ ਹੈ ਇਸ ਮਿਸ਼ਨ ਨੂੰ ‘ਆਪ੍ਰੇਸ਼ਨ ਰਾਹਤ’ ਦਾ ਨਾਂਅ ਦਿੱਤਾ ਗਿਆ ਸੀ ਯਮਨ ਸੰਕਟ ‘ਚ ਆਪ੍ਰੇਸ਼ਨ ਰਾਹਤ ਜ਼ਰੀਏ 4 ਹਜ਼ਾਰ 741 ਭਾਰਤੀ ਨਾਗਰਿਕਾਂ ਤੇ 48 ਦੇਸ਼ਾਂ ਦੇ 1947 ਲੋਕਾਂ ਨੂੰ ਬਚਾਇਆ ਗਿਆ ਸੀ।
ਇਹ ਇੱਕ ਅਤਿਅੰਤ ਜ਼ੋਖਿਮ ਭਰਿਆ ਆਪ੍ਰੇਸ਼ਨ ਸੀ ਇਸ ਮਾਮਲੇ ‘ਚ ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਸੀ, ਇਸਨੂੰ ਸਮਝਣ ਲਈ ਸਾਨੂੰ ਯਮਨ ਸੰਕਟ ਨੂੰ ਸਮਝਣਾ ਹੋਵੇਗਾ ਯਮਨ ਸੰਕਟ ਨੂੰ ਖੇਤਰੀ ਹੋਂਦ ਅਤੇ ਸ਼ੀਆ ਸੁੰਨੀ ਵਿਵਾਦ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ ਯਮਨ ਸੰਕਟ ‘ਚ ਇੱਕ ਪਾਸੇ ਸ਼ੀਆ ਹੂਤੀ ਵਿਦਰੋਹੀ ਹਨ ਜਿਨ੍ਹਾਂ ਨੂੰ ਇਰਾਨ ਦਾ ਸਮੱਰਥਨ ਪ੍ਰਾਪਤ ਹੈ, ਤਾਂ ਦੂਜੇ ਪਾਸੇ ਉੱਥੋਂ ਦੇ ਰਾਸ਼ਟਰਪਤੀ ਅਬਦਾਰਾਬੂਦ ਮੰਸੂਰ ਹਾਦੀ ਹਨ ਜਿਨ੍ਹਾਂ ਨੂੰ ਸਾਊੁਦੀ ਅਰਬ ਦਾ ਸਮੱਰਥਨ ਪ੍ਰਾਪਤ ਹੈ ਅਜਿਹੇ ‘ਚ ਉੱਥੇ ਫਸੇ ਭਾਰਤੀਆਂ ਨੂੰ ਕਢਵਾਉਣ ਲਈ ਸੁਸ਼ਮਾ ਜੀ ਨੇ ਇਰਾਨ ਅਤੇ ਸਾਊੁਦੀ ਅਰਬ ਦੋਵਾਂ ਨਾਲ ਸੰਪਕਰ ਕਰਕੇ ਕੁਝ ਮਿਆਦ ਲਈ ਸੰਘਰਸ਼ ਬੰਦੀ ਕਰਾਈ ਤੇ ਪ੍ਰਭਾਵਿਤਾਂ ਨੂੰ ਬਾਹਰ ਕਢਵਾਇਆ ਇਸ ਤਰ੍ਹਾਂ ਸੁਸ਼ਮਾ ਸਵਰਾਜ ਨੇ ਸ਼ਾਨਦਾਰ ਕੂਟਨੀਤੀ ਦਾ ਪ੍ਰਯੋਗ ਕਰਦਿਆਂ ਹਜ਼ਾਰਾਂ ਲੋਕਾਂ ਨੂੰ ਯਮਨ ਸੰਕਟ ਦੌਰਾਨ ਬਾਹਰ ਕਢਵਾਇਆ ਯਮਨ ਸੰਕਟ ਦੌਰਾਨ ਸਵਰਾਜ ਨੇ ਤੁਰੰਤ ਇੱਕ ਯਮਨੀ ਮਹਿਲਾ ਸਬਾ ਸ਼ਾਵੇਸ਼ ਦੇ ਇੱਕ ਟਵੀਨ ਦਾ ਜਵਾਬ ਦਿੱਤਾ, ਜੋ ਅੱਠ ਮਹੀਨਿਆਂ ਦੇ ਭਾਰਤੀ ਬੱਚੇ ਦੇ ਨਾਲ ਉੱਥੇ ਫਸੀ ਸੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਵੀ ਸਫ਼ਲਤਾ ਪੂਰਵਕ ਸਹਿਯੋਗ ਉਪਲੱਬਧ ਕਰਵਾਇਆ ।
ਗੂੰਗੀ-ਬੋਲ਼ੀ ਗੀਤਾ ਲਈ ਮਾਂ ਬਣੀ ਸੁਸ਼ਮਾ
ਪਾਕਿਸਤਾਨ ‘ਚ ਭਟਕੀ ਗੂੰਗੀ-ਬੋਲ਼ੀ ਲੜਕੀ ਗੀਤਾ ਉਨ੍ਹਾਂ ਦੇ ਯਤਨਾਂ ਕਾਰਨ ਭਾਰਤ ਪਰਤ ਆਈ ਗੀਤਾ ਗਲਤੀ ਨਾਲ 10 ਸਾਲ ਤੋਂ ਪਾਕਿਸਤਾਨ ‘ਚ ਫਸੀ ਹੋਈ ਸੀ ਗੀਤਾ ਜਦੋਂ 11-12 ਸਾਲ ਦੀ ਸੀ, ਉਦੋਂ ਭਾਰਤ-ਪਾਕਿਸਤਾਨ ਸੀਮਾ ਕੋਲ ਪਾਕਿਸਤਾਨੀ ਰੇਂਜ਼ਰਸ ਨੂੰ ਮਿਲੀ ਸੀ ਸੁਸ਼ਮਾ ਸਵਰਾਜ ਦੇ ਹੀ ਯਤਨਾਂ ਨਾਲ 26 ਅਕਤੂਬਰ 2015 ਨੂੰ ਗੀਤਾ ਭਾਰਤ ਪਰਤੀ ਸੁਸ਼ਮਾ ਸਵਰਾਜ ਨੇ ਉਸਨੂੰ ਹਿੰਦੂਸਤਾਨ ਦੀ ਬੇਟੀ ਕਿਹਾ ਉਸਦੇ ਮਾਤਾ-ਪਿਤਾ ਨੂੰ ਲੱਭਣ ਲਈ ਉਨ੍ਹਾਂ ਨੇ ਇੱਕ ਲੱਖ ਦੇ ਇਨਾਮ ਦਾ ਐਲਾਨ ਕੀਤਾ ਉਨ੍ਹਾਂ ਨੇ ਗੀਤਾ ਲਈ ਵਰ ਲੱਭਣ ‘ਚ ਦਿਲਚਸਪੀ ਦਿਖਾਈ ।
ਕੂਟਨੀਤਿਕ ਉਪਲੱਬਧੀਆਂ: ਸੁਸ਼ਮਾ ਸਵਰਾਜ ਨੇ ਵਿਦੇਸ਼ ਨੀਤੀ ਨੂੰ ਨਾ ਸਿਰਫ਼ ਆਮ ਲੋਕਾਂ ਨਾਲ ਜੋੜਿਆ ਸਗੋਂ ਕੂਟਨੀਤਿਕ ਨਜ਼ਰੀਏ ਤੋਂ ਕਈ ਗੰਭੀਰ ਸਫ਼ਲਤਾਵਾਂ ਪ੍ਰਾਪਤ ਕੀਤੀਆਂ 2017 ‘ਚ ਡੋਕਲਾਮ ਵਿਵਾਦ ਦੌਰਾਨ ਭਾਰਤ-ਚੀਨ ਤਣਾਅ ਸਿਖ਼ਰਾਂ ‘ਤੇ ਸੀ, ਇਸ ਤਣਾਅ ਨੂੰ ਖਤਮ ਕਰਨ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਅਦਾਲਤ ‘ਚ ਜਦੋਂ ਦਲਵੀਰ ਭੰਡਾਰੀ ਦੀ ਚੋਣ ਦਾ ਮਾਮਲਾ ਸੀ, ਉਦੋਂ ਇਸ ਮਾਮਲੇ ‘ਚ ਮਹਾਂਸਭਾ ਅਤੇ ਸੁਰੱਖਿਆ ਕੌਂਸਲ ਵਿਚਕਾਰ ਮੱਤਭੇਦ ਹੋ ਗਿਆ ਸੀ ਪਰ ਆਖ਼ਰ ਜਸਟਿਸ ਭੰਡਾਰੀ ਨੂੰ ਮਹਾਂਸਭਾ ‘ਚ ਬਹੁਮਤ ਦੇ ਅੰਕੜੇ 97 ਦੇ ਮੁਕਾਬਲੇ 183 ਵੋਟਾਂ ਤੇ ਸੁਰੱਖਿਆ ਕੌਂਸਲ ‘ਚ 15 ‘ਚੋਂ 15 ਵੋਟਾਂ ਮਿਲੀਆਂ ।
ਪਰ ਸ਼ੁਰੂਆਤ ‘ਚ ਮਹਾਂਸਭਾ ਦੇ ਬਹੁਮਤ ਨੂੰ ਸੁਰੱਖਿਆ ਕੌਂਸਲ ਕੁਚਲ ਰਹੀ ਸੀ ਉਸ ਸਮੇਂ ਭਾਰਤ ਨੂੰ ਬ੍ਰਿਟੇਨ ਦੇ ਉਮੀਦਵਾਰ ਗਰੀਨਵੁੱਡ ਤੋਂ ਚੁਣੌਤੀ ਮਿਲ ਰਹੀ ਸੀ ਗਰੀਨਵੁੱਡ ਨੂੰ ਸੁਰੱਖਿਆ ਕੌਂਸਲ ‘ਚ ਬਹੁਮਤ ਪ੍ਰਾਪਤ ਹੋ ਰਿਹਾ ਸੀ, ਜਦੋਂਕਿ ਦਲਵੀਰ ਭੰਡਾਰੀ ਨੂੰ ਮਹਾਂਸਭਾ ‘ਚ ਅਜਿਹੇ ‘ਚ ਸੁਸ਼ਮਾ ਸਵਰਾਜ ਦੀ ਵਿਸ਼ੇਸ਼ ਕੂਟਨੀਤੀ ਕਾਰਨ ਬ੍ਰਿਟੇਨ ਦੇ ਉੱਪਰ ਵਪਾਰਕ ਦਬਾਅ ‘ਚ ਵਾਧਾ ਹੋਇਆ ਅਤੇ ਬ੍ਰਿਟੇਨ ਨੇ ਆਖ਼ਰ ਉਮੀਦਵਾਰੀ ਵਾਪਸ ਲੈ ਲਈ।
ਤਿੰਨ ਨਿਰਯਾਤ ਕੰਟਰੋਲ ਵਿਵਸਥਾਵਾਂ ‘ਚ ਭਾਰਤ ਦਾ ਪ੍ਰਵੇਸ਼:
ਅਮਰੀਕਾ ਦੇ ਨਾਲ ਪਰਮਾਣੂ ਕਰਾਰ ਤੋਂ ਬਾਦ ਭਾਰਤ 4 ਨਿਰਯਾਤ ਕੰਟਰੋਲ ਵਿਵਸਥਾਵਾਂ ਨਾਲ ਜੁੜਨਾ ਚਾਹ ਰਿਹਾ ਸੀ ਉਹ ਨਿਰਯਾਤ ਕੰਟਰੋਲ ਵਿਵਸਥਾਵਾਂ ਦੁਨੀਆ ਦੇ ਏਲਿਟ ਕਲੱਬ ਦੇ ਰੂਪ ‘ਚ ਜਾਣੀਆਂ ਜਾਂਦੀਆਂ ਹਨ ਇਨ੍ਹਾਂ ਚਾਰ ਵਿਵਸਥਾਵਾਂ ਦੇ ਨਾਂਅ ਹਨ- ਵਾਸੇਨਾਰ ਵਿਵਸਥਾ, ਅਸਟਰੇਲੀਆ ਸਮੂਹ, ਐਮਟੀਸੀਆਰ ਤੇ ਐਨਐਸਜੀ ਸੁਸ਼ਮਾ ਜੀ ਦੇ ਯਤਨਾਂ ਨਾਲ ਭਾਰਤ ਉਪਰੋਕਤ ਚਾਰੇ ਨਿਰਯਾਤ ਸਮੂਹਾਂ ‘ਚੋਂ ਤਿੰਨ ਦਾ ਮੈਂਬਰ ਬਣ ਚੁੱਕਾ ਹੈ 27 ਜੂਨ 2016 ਨੂੰ ਭਾਰਤ ਐਮਟੀਸੀਆਰ ਦਾ 35ਵਾਂ ਪੂਰਨ ਮੈਂਬਰ ਬਣਿਆ ।
ਦਸੰਬਰ 2017 ‘ਚ ਭਾਰਤ ਪ੍ਰਸਿੱਧ ‘ਵਾਸੇਨਾਰ ਅਰੇਂਜਮੈਂਟ’ ਦਾ ਮੈਂਬਰ ਬÎਣਿਆ
ਇਹ ਸੰਗਠਨ ਪਰੰਪਰਾਗਤ ਹਥਿਆਰਾਂ, ਵਸਤੂਆਂ ਤੇ ਤਕਨੀਕ ਦੇ ਲੈਣ-ਦੇਣ, ਨਿਰਯਾਤ ਤੇ ਦੋਹਰੀ ਵਿਵਸਥਾ ਨੂੰ ਕੰਟਰੋਲ ਰੱਖਦਾ ਹੈ ਇਸ ‘ਚ ਸ਼ਾਮਲ ਹੋਣ ਕਾਰਨ ਭਾਰਤ ਦੇ ਸਪੇਸ ਪ੍ਰੋਗਰਾਮਾਂ ਲਈ ਉਚ ਪੱਧਰੀ ਤਕਨੀਕ ਦੇ ਸਰਲ ਆਦਾਨ-ਪ੍ਰਦਾਨ ਦੀ ਸੁਵਿਧਾ ਰਹੀ 19 ਜਨਵਰੀ 2018 ਨੂੰ ਭਾਰਤ ਰਸਮੀ ਤੌਰ ‘ਤੇ ਅਸਟਰੇਲੀਆ ਸਮੂਹ ਦਾ ਮੈਂਬਰ ਬÎਣ ਗਿਆ ਹੈ ਭਾਰਤ ਇਸ ਸਮੂਹ ਦਾ 43ਵਾਂ ਮੈਂਬਰ ਬਣਿਆ ਸੀ ਅਸਟਰੇਲੀਆ ਗਰੁੱਪ ਉਨ੍ਹਾਂ ਦੇਸ਼ਾਂ ਦਾ ਸਹਿਕਾਰੀ ਤੇ ਸਵੈ-ਇੱਛੁਕ ਸਮੂਹ ਹੈ, ਜੋ ਸਮੱਗਰੀਆਂ, ਉਪਕਰਨਾਂ ਤੇ ਤਕਨੀਕ ਦੇ ਨਿਰਯਾਤ ਨੂੰ ਕੰਟਰੋਲ ਕਰਦੇ ਹਨ ਇਨ੍ਹਾਂ ਸਭ ਤੋਂ ਇਲਾਵਾ ਸੁਸ਼ਮਾ ਸਵਰਾਜ ਨੇ ਭਾਰਤੀ ਰਾਜਨੀਤੀ ‘ਚ ਵੱਖ-ਵੱਖ ਮਾਮਲਿਆਂ ‘ਚ ਨਵੇਂ ਮਾਪਦੰਡ ਸਥਾਪਤ ਕੀਤੇ 2009 ਤੋਂ 2014 ਤੱਕ ਆਗੂ ਵਿਰੋਧੀ ਧਿਰ ਦੇ ਰੂਪ ‘ਚ ਉਨ੍ਹਾਂ ਦੀ ਭੂਮਿਕਾ ਹੋਵੇ ਜਾਂ 1999 ‘ਚ ਕਰਨਾਟਕ ਦੇ ਬੇੱਲਾਰੀ ਦੀ ਚੋਣ ਲੜਨਾ, ਇਨ੍ਹਾਂ ਸਾਰਿਆਂ ਲਈ ਨਾ ਸਿਰਫ਼ ਉਨ੍ਹਾਂ ਨੇ ਸੰਘਰਸ਼ ਕੀਤਾ ਸਗੋਂ ਸਿਆਸੀ ਸ਼ਾਲੀਨਤਾ ਨੂੰ ਵੀ ਅਦਭੁੱਤ ਰੂਪ ‘ਚ ਪ੍ਰਗਟ ਕੀਤਾ ਸੁਸ਼ਮਾ ਜੀ ਦੇ ਜਾਣ ਨਾਲ ਭਾਰਤੀ ਰਾਜਨੀਤੀ ਨੂੰ ਜੋ ਨੁਕਸਾਨ ਹੋਇਆ ਹੈ, ਉਸਦੀ ਭਰਪਾਈ ਸ਼ਾਇਦ ਹੀ ਹੋ ਸਕੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਦੀਆਂ, ਤਲਾਬ ਤੇ ਖੂਹ ਖ਼ਤਮ, ਹੁਣ ਇਨਸਾਨ ਦੀ ਵਾਰੀ
ਰਮੇਸ਼ ਠਾਕੁਰ
ਵਿਸ਼ੇਸ ਇੰਟਰਵਿਊ
ਧਰਤੀ ਦੀ ਲਗਾਤਾਰ ਵਧਦੀ ਤਪਸ਼ ਕਾਰਨ ਮਨੁੱਖੀ ਹੋਂਦ ‘ਤੇ ਵੀ ਖਤਰਾ ਮੰਡਰਾਉਣ ਲੱਗਾ ਹੈ ਵਾਤਾਵਰਨ ਨੂੰ ਬਚਾਉਣ ਲਈ ਸਰਕਾਰਾਂ ਕਾਗਜ਼ੀ ਵਾਅਦੇ ਖੂਬ ਕਰਦੀਆਂ ਹਨ ਪਰ ਜ਼ਮੀਨ ‘ਤੇ ਕੁਝ ਨਹੀਂ! ਪਾਣੀ, ਧਰਤੀ ਅਤੇ ਅਕਾਸ਼ ਨੂੰ ਬਚਾਉਣ ਲਈ ਕੀ ਕੀਤਾ ਜਾਣਾ ਚਾਹੀਦੈ, ਇਸ ਮੁੱਦੇ ‘ਤੇ ਰਮੇਸ਼ ਠਾਕੁਰ ਨੇ ਜਲ ਪੁਰਸ਼ ਕਹੇ ਜਾਣ ਵਾਲੇ ਮਸ਼ਹੂਰ ਵਾਤਾਵਰਨ ਪ੍ਰੇਮੀ ਰਾਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਪੇਸ਼ ਹਨ।
ਗੱਲਬਾਤ ਦੇ ਮੁੱਖ ਹਿੱਸੇ:-
ਗੰਧਲੇ ਹੁੰਦੇ ਵਾਤਾਵਰਨ ਦੇ ਮੁੱਖ ਕਾਰਨ ਕੀ ਹਨ?
ਸਰਕਾਰੀ ਵਿਵਸਥਾ ਮੁੱਖ ਕਾਰਨ ਹੈ? ਸਰਕਾਰਾਂ ਦੀ ਨੱਕ ਹੇਠਾਂ ਵੱਡੀਆਂ-ਵੱਡੀਆਂ ਕੰਪਨੀਆਂ ਧਰਤੀ ਦਾ ਸੀਨਾ ਪਾੜ ਕੇ ਆਕਾਸ਼ਾ ਛੂੰਹਦੀਆਂ ਇਮਾਰਤਾਂ ਬਣਾ ਰਹੀਆਂ ਹਨ ਕੀ ਇਹ ਸਰਕਾਰਾਂ ਨੂੰ ਨਹੀਂ ਦਿਖਾਈ ਦਿੰਦਾ ਧਰਤੀ ਦੀ ਕੁੱਖ ਨੂੰ ਪਾੜ ਕੇ ਪਾਣੀ ਕੱਢਿਆ ਜਾ ਰਿਹਾ ਹੈ ਵਾਤਾਵਰਨ ਨੂੰ ਸੁਰੱਖਿਅਤ ਦੀ ਜਗ੍ਹਾ ਅਸੁਰੱਖਿਅਤ ਕੀਤਾ ਜਾ ਰਿਹਾ ਹੈ ਸਰਕਾਰਾਂ ਅਤੇ ਕੰਪਨੀਆਂ ਵਿਚਕਾਰ ਮੁਨਾਫਾਖੋਰੀ ਨੇ ਇਨਸਾਨੀ ਜੀਵਨ ਨੂੰ ਖਤਰੇ ‘ਚ ਪਾ ਦਿੱਤਾ ਹੈ ਅਸੀਂ ਦਹਾਕਿਆਂ ਤੋਂ ਕੁਰਲਾ ਰਹੇ ਹਾਂ ਕਿ ਇਸਨੂੰ ਰੋਕੋ ਨਹੀਂ ਤਾਂ ਧਰਤੀ ਕਦੇ ਵੀ ਆਪਣਾ ਭਿਆਨਕ ਰੂਪ ਦਿਖਾ ਕੇ ਸਾਨੂੰ ਸਾਰਿਆਂ ਨੂੰ ਆਪਣੇ ‘ਚ ਸਮਾ ਲਵੇਗੀ ਪਰ ਸਾਡੀ ਗੱਲ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ ।
ਧਰਤੀ ਹੇਠਲਾ ਪਾਣੀ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ
ਛੋਟੇ-ਵੱਡੇ ਬੋਰਵੈਲ ਲਾ ਕੇ ਜ਼ਮੀਨੀ ਪਾਣੀ ਨੂੰ?ਅੰਨ੍ਹੇਵਾਹ ਕੱਢਿਆ ਜਾ ਰਿਹਾ ਹੈ ਇਸ ਲਈ ਸੰਘਣੇ ਤੌਰ ‘ਤੇ ਛੋਟੇ-ਵੱਡੇ ਬੰਨ੍ਹ, ਵੱਡੇ-ਵੱਡੇ ਤਾਲਾਬ, ਵੱਡੇ-ਵੱਡੇ ਖੂਹ ਅਤੇ ਡਿੱਗੀਆਂ ਬਣਾ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਇਸ ਨਾਲ ਜਲ-ਪੱਧਰ ਵੀ ਸਹੀ ਲੈਵਲ ‘ਤੇ ਬਣਿਆ ਰਹੇਗਾ ਕਿਉਂਕਿ ਪਾਣੀ ਵਰਤੋਂ ਅਤੇ ਉਸਦੇ ਵਿਕੇਂਦਰੀਕਰਨ ਦੇ ਨਜ਼ਰੀਏ ਤੋਂ ਵੀ ਸਕਰਾਰੀ ਪੱਧਰ ‘ਤੇ ਸਮੁੱਚਾ ਅਤੇ ਸੰਤੁਲਿਤ ਕਦਮ ਨਹੀਂ ਚੁੱਕਿਆ ਗਿਆ, ਇਸ ਲਈ ਭਾਰਤ ਪਾਣਿਓਂ ਵਾਂਝਾ ਹੁੰਦਾ ਜਾ ਰਿਹਾ ਹੈ ਅਸੀਂ ਸਰਕਾਰਾਂ ਨੂੰ ਇਸਦੇ ਹੱਲ ਦੱਸਦੇ ਹਾਂ, ਪਰ ਕੋਈ ਮੰਨੇ ਤਾਂ ।
ਬਦਲ ਦੇ ਤੌਰ ‘ਤੇ ਪਾਣੀ ਸੰਕਟ ਦੇ ਸਮੁੱਚੇ ਹੱਲ ਲਈ ਕੌਮਾਂਤਰੀ ਸੰਸਥਾਵਾਂ ਕਿੰਨੀਆਂ ਮੱਦਦਗਾਰ ਹੋ ਸਕਦੀਆਂ ਹਨ ?
ਦੇਖੋ, ਇਸ ਗੱਲ ਦੀ ਉਮੀਦ ਨਾ ਦੇ ਬਰਾਬਰ ਹੈ ਕਿਉਂਕਿ ਭਾਰਤ ਦੇ ਮੁਕਾਬਲੇ ਬਾਕੀ ਦੁਨੀਆ ਦਾ ਪਾਣੀ ਸੰਕਟ ਜਿਆਦਾ ਭਿਆਨਕ ਹੈ, ਖਾਸਕਰ ਮੱਧ ਏਸ਼ੀਆਈ ਅਤੇ ਅਫ਼ਰੀਕੀ ਦੇਸ਼ਾਂ ਦਾ ਉਦਾਹਰਨ ਦੇ ਤੌਰ ‘ਤੇ, ਸੀਰੀਆ ‘ਚ ਕੋਈ ਧਰਮਯੁੱਧ ਨਹੀਂ ਹੋ ਰਿਹਾ, ਸਗੋਂ ਟਰਕੀ ਵੱਲੋਂ ਆਪਣੀ ਇਕਵੇਟਸ ਨਦੀ ਦੇ ਪਾਣੀ ਦੇ ਬਹਾਅ ‘ਤੇ ਬੰਨ੍ਹ ਬਣਾ ਦੇਣ ਨਾਲ ਸੀਰੀਆ ‘ਚ ਜੋ ਪਾਣੀ ਸੰਕਟ ਕਾਇਮ ਹੋਇਆ, ਉਸ ਨਾਲ ਉੱਥੋਂ ਦੀ ਖੇਤੀ ਚੌਪਟ ਹੋ ਗਈ, ਜਦੋਂਕਿ ਉੱਥੋਂ ਦੀ ਖੇਤੀ ਭਾਰਤ ਤੋਂ ਵੀ ਦੋ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਈ ਸੀ ।
ਇਹ ਵਜ੍ਹਾ ਹੈ ਕਿ ਸੀਰੀਆ ਦੇ ਲੋਕਾਂ ਆਪਣਾ ਦੇਸ਼ ਛੱਡ ਕੇ ਲੇਬਨਾਨ, ਟਰਕੀ, ਗਰੀਸ, ਸਵੀਡਨ ਅਤੇ ਜਨਮਨੀ ਵੱਲ ਰੁਖ ਕੀਤਾ ਦੇਖਿਆ ਗਿਆ ਹੈ ਕਿ ਜਰਮਨੀ ਨੇ ਅਜਿਹੇ ਲੋਕਾਂ ਲਈ ਆਪਣੀ ਸਰਹੱਦ ਖੋਲ੍ਹ ਦਿੱਤੀ, ਜਦੋਂ ਕਿ ਅਮਰੀਕਾ ਸਮੱਰਥਕ ਦੇਸ਼ਾਂ ਨੇ ਉਨ੍ਹਾਂ ਲਈ ਆਪਣੇ ਦਰਵਾਜੇ ਬੰਦ ਕਰ ਲਏ, ਜਿਸ ਨਾਲ ਪ੍ਰਭਾਵਿਤ ਲੋਕ ਹੈਰਾਨ ਅਤੇ ਹਮਲਾਵਰ ਹੋਏ ਹਲਾਂਕਿ ਭਾਰਤ ‘ਚ ਵੀ ਪਾਣੀ ਸੰਕਟ ਹੈ ਪਰ ਹਾਲੇ ਅਜਿਹੀ ਸਥਿਤੀ ਨਹੀਂ ਆਈ ਹੈ ਕਿ ਲੋਕ ਦੇਸ਼ ਛੱਡ ਕੇ ਚਲੇ ਜਾਣ ਹਾਂ, ਇੱਥੋਂ ਦੇ ਲੋਕ ਇੱਕ ਸੂਬੇ ਤੋਂ ਦੂਜੇ ਸੂਬੇ ਵੱਲ ਰੁਜ਼ਗਾਰ ਲਈ ਪਲਾਇਨ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਸੂਬੇ ‘ਚ ਵੀ ਖੇਤੀ ਸਬੰਧੀ ਪਾਣੀ ਪ੍ਰਬੰਧਨ ਦੀ ਘਾਟ ਹੈ ਜਿਸ ਦਾ ਅਸਰ ਹੋਰ ਰੁਜ਼ਗਾਰਾਂ-ਧੰਦਿਆਂ ‘ਤੇ ਪੈਂਦਾ ਹੈ ਇਸ ਲਈ ਭਾਰਤ ਨੂੰ ਆਪਣੇ ਪਾਣੀ ਸੰਕਟ ਦਾ ਹੱਲ ਖੁਦ ਹੀ ਕਰਨਾ ਹੋਵੇਗਾ ਇਸ ਦਿਸ਼ਾ ‘ਚ ਕਿਸੇ ਵੀ ਵਿਦੇਸ਼ੀ ਸੰਸਥਾ ਦੀ ਲੋੜੀਂਦੀ ਮੱਦਦ ਨਹੀਂ ਮਿਲਣ ਵਾਲੀ ਹੈ ।
ਕੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਨਾਲ ਪਾਣੀ ਸੰਕਟ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਦਾ?
ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦੀ ਮੌਜੂਦਾ ਹਾਲਤ ਬਹੁਤ ਖਤਰਨਾਕ ਹੈ ਇਹ ਸਭ ਦੀ ਸਾਂਝੀ ਸੰਪੱਤੀ ਨੂੰ ਆਪਣੇ ਨਿੱਜੀ ਸਵਾਰਥ ਲਈ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਖੇਡ ਹੈ, ਹੋਰ ਕੁਝ ਨਹੀਂ ਇਸ ਨਾਲ ਪਾਣੀ ਦੇ ਨਿੱਜੀਕਰਨ ਨੂੰ ਉਤਸ਼ਾਹ ਮਿਲੇਗਾ ਜੋ ਅਣਉੱਚਿਤ ਹੋਵੇਗਾ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦਾ ਆਦਰਸ਼ ਉਦਾਹਰਨ ਰਾਜਤੰਤਰ ‘ਚ ਮਿਲਦਾ ਹੈ ਜਦੋਂ ਰਾਜਾ ਆਪਣੀ ਜ਼ਮੀਨ ਦਿੰਦਾ ਸੀ ਅਤੇ ਜਨਤਾ ਆਪਣੀ ਸਖ਼ਤ ਮਿਹਨਤ ਨਾਲ ਉਸ ਜ਼ਮੀਨ ‘ਤੇ ਤਾਲਾਬ ਪੁੱਟਦੀ ਸੀ, ਛੋਟੇ-ਵੱਡੇ ਖੂਹ, ਡਿੱਗੀਆਂ ਬਣਾਉਂਦੀ ਸੀ ਤਾਂ ਜੋ ਪਾਣੀ ਦੀ ਵਰਤੋਂ ਹੋਵੇ, ਉਸ ਤੋਂ ਦੁਬਾਰਾ ਕੰਮ ਲਿਆ ਜਾਵੇ ਉਦੋਂ ਰਾਜੇ ਅਜਿਹੇ ਕੰਮ ‘ਚ ਸਹਿਯੋਗ ਕਰਨ ਵਾਲੇ ਵਿਅਕਤੀਆਂ ਨੂੰ ਹਲਵਾ ਪੂੜੀ ਅਤੇ ਖੀਰ-ਪੂੜੀਆਂ ਵੀ ਖਵਾਉਂਦਾ ਸੀ ਜਿਸਨੂੰ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ ਇਹੀ ਨਹੀਂ, ਨਿਰਮਾਣ ਕਾਰਜਾਂ ‘ਚ ਲੱਗੇ ਹੋਰ ਜ਼ਰੂਰੀ ਵਰਤੋਂ ਦੇ ਸਾਮਾਨ ਦੀ ਕੀਮਤ ਵੀ ਦਿੱਤੀ ਜਾਂਦੀ ਸੀ ਉਹ ਪਵਿੱਤਰ ਭਾਵਨਾ ਸੀ ਜੋ ਇੱਕ-ਦੂਜੇ ਨੂੰ ਜੋੜੀ ਰੱਖਦੀ ਸੀ, ਪਰ ਉਹ ਨੇਕਨੀਤੀ ਹੁਣ ਕਿੱਥੇ? ਇਸ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਜਗ੍ਹਾ ਸਕਰਾਰ ਨੂੰ ਆਪਣੇ ਸਾਧਨਾਂ ਨਾਲ ਕੰਮ ਕਰਨਾ ਚਾਹੀਦੈ ਕਿਉਂਕਿ ਜਲ ਹੀ ਜੀਵਨ ਹੈ ।
ਤੁਹਾਡੇ ਹਿਸਾਬ ਨਾਲ ਪਾਣੀ ਨੂੰ  ਗੰਧਲਾ ਹੋਣੋਂ ਰੋਕਣ ਲਈ ਕੀ ਕੀਤਾ ਜਾਣਾ ਚਾਹੀਦਾ ?
ਸਦੀਆਂ ਤੋਂ ਭਾਰਤ ‘ਚ ਪਾਣੀ ਦਾ ਬਹੁਤ ਸਨਮਾਨ  ਕੀਤਾ ਜਾਂਦਾ ਰਿਹਾ ਹੈ ਲੋਕਾਂ ਨੇ ਹਮੇਸ਼ਾਂ ਇਸ ਗੱਲ ਦਾ ਖਿਆਲ ਰੱਖਿਆ ਕਿ ਪਾਣੀ ‘ਚ ਸਾਡੀ ਗੰਦਗੀ ਨਾ ਮਿਲੇ ਕਿਉਂਕਿ ਭਾਰਤੀ ਸੰਸਕ੍ਰਿਤੀ ‘ਚ ਨਦੀਆਂ, ਤਲਾਬ ਅਤੇ ਖੂਹਾਂ ਵੀ ਪੂਜਣਯੋਗ ਹਨ ਮੈਂ ਜਦੋਂ ਗਿਆਰਾਂ ਸਾਲ ਦਾ ਸੀ ਤਾਂ ਆਪਣੀ ਅਨਪੜ੍ਹ ਦਾਦੀ ਦੇ ਨਾਲ ਗੰਗਾ ਇਸ਼ਨਾਨ ਕਰਨ ਲਈ ਗੜ੍ਹਮੁਕਤੇਸ਼ਵਰ ਗਿਆ ਸੀ ਉਦੋਂ ਉਨ੍ਹਾਂ ਨੇ ਝੋਲੇ ‘ਚੋਂ ਕਟੋਰਾ ਕੱਢਿਆ, ਮੇਰੇ ਕੱਪੜੇ ਉਤਾਰੇ ਤੇ ਸਿਰ ‘ਤੇ ਪਾਣੀ ਦੇ ਛੱਟੇ ਮਾਰੇ ਕਿਉਂਕਿ ਪੁਰਾਣੇ ਲੋਕ ਹਮੇਸ਼ਾਂ ਇਸ ਗੱਲ ਨੂੰ ਲੈ ਕੇ ਵੀ ਸੁਚੇਤ ਰਹਿੰਦੇ ਸਨ ਕਿ ਨਦੀਆਂ ‘ਚ ਜਾਂ ਉਸਦੇ ਨੇੜੇ-ਤੇੜਿਓਂ ਕਿਸੇ ਵੀ ਤਰ੍ਹਾਂ ਦੇ ਪਖ਼ਾਨੇ ਆਦਿ ਤੋਂ ਪਰਹੇਜ਼ ਕੀਤਾ ਜਾਵੇ ।
ਵਾਤਾਵਰਨ ਬਚਾਉਣ ਲਈ ਤੁਸੀਂ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਕੀ ਉਮੀਦ ਰੱਖਦੇ ਹੋ?
ਸਰਕਾਰ ਨੂੰ ਇਸ ਸਮੇਂ ਵਧਦੇ ਹੜ ਅਤੇ ਸੋਕੇ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਦਿਸ਼ਾ ‘ਚ ਸਾਰਥਿਕ ਪਹਿਲ ਕਰਨੀ ਚਾਹੀਦੀ ਹੈ ਮੇਰੇ ਵਿਚਾਰ ਨਾਲ ਪਾਣੀ ਨੂੰ ਸਿੰਚਾਈ ਕਰਕੇ ਉਸਦੇ ਵਿਕੇਂਦਰੀਕਰਨ ਦਾ ਕੰਮ ਕਰਨਾ ਚਾਹੀਦੈ ਇਸ ਲਈ ਸਿਰਫ਼ ਠੇਕੇਦਾਰੀ ਪ੍ਰਥਾ ‘ਤੇ ਨਿਰਭਰ ਰਹਿਣਾ ਅਤੇ ਪਸੰਦੀਦਾ ਕੰਪਨੀਆਂ ਦੇ ਲਾਭ ਲਈ ਹੀ ਕਾਰਜ ਕਰਨਾ ਸਹੀ ਨਹੀਂ ਹੈ, ਬਲਕਿ ਪੀ ਸਿੰਚਾਈ ਦੀ ਜਰੂਰਤ, ਖਾਸ ਕਰਕੇ ਭੁਗੋਲਿਕ ਹਾਲਾਤਾਂ ਦੇ ਅਨੁਕੂਲ ਡਿਜ਼ਾਇਨ ਅਤੇ ਸਮੁੱਚੀ ਤਕਨੀਕ ਦੀ ਵਰਤੋਂ ਇਸ ਹਿਸਾਬ ਨਾਲ ਕਰਨੀ ਚਾਹੀਦੀ ਹੈ ਜੋ ਸਾਰਿਆਂ ਲਈ ਅਨੁਕੂਲ ਹੋਵੇ, ਜਦੋਂਕਿ ਫਿਲਹਾਲ ਅਜਿਹਾ ਨਹੀਂ ਹੈ ।
ਪਾਣੀ ਦੇ ਸਮੁਦਾਇਕ ਵਿਕੇਂਦਰੀਕਰਨ ‘ਚ ਕੀ ਕਮੀਆਂ ਜਾਂ ਖਾਮੀਆਂ ਹਨ?
ਜਲ ਦੇ ਸਮੁਦਾਇਕ ਵਿਕੇਂਦਰੀਕਰਨ ਦੇ ਕੰਮਾਂ ਨੂੰ ਸਿਰਫ਼ ਇੰਜੀਨੀਅਰਾਂ ਅਤੇ ਠੇਕੇਦਾਰਾਂ ਦੇ ਹੱਥਾਂ ‘ਚ ਨਹੀਂ ਛੱਡਣਾ ਚਾਹੀਦਾ ਅਜਿਹਾ ਇਸ ਲਈ ਹੋਇਆ ਕਿ ਸਾਡੇ ਆਗੂਆਂ ਨੇ ਕਦੇ ਵੀ ਇਸ ‘ਚ ਆਪਣੀ ਡੂੰਘੀ ਰੁਚੀ ਨਹੀਂ ਦਿਖਾਈ, ਜਿਸ ਨਾਲ ਹਰੇਕ ਖੇਤਰ ‘ਚ ਸਮਾਵੇਸ਼ੀ ਪਾਣੀ ਵਿਕਾਸ ਕਾਰਜ ਸੰਭਵ ਨਹੀਂ ਹੋ ਸਕਿਆ ਇਹੀ ਵਜ੍ਹਾ ਹੈ ਕਿ ਵੱਖ-ਵੱਖ ਯੋਜਨਾਵਾਂ ਦੇ ਜਰੀਏ ਵੱਡੇ-ਵੱਡੇ ਬੰਨ੍ਹ (ਡੈਮ) ਤਾਂ ਬਣਾਏ ਗਏ, ਬਿਜਲੀ ਵੀ ਪੈਦਾ ਕੀਤੀ ਗਈ, ਪੇਸ਼ੇਵਰ ਵਿਕਾਸ ਦੇ ਹੋਰ ਉਪਾਅ ਵੀ ਕੀਤੇ ਗਏ, ਪਰ ਉਸਦਾ ਪੂਰਾ ਲਾਭ ਦੇਸ਼ ਦੇ ਸਾਰੇ ਲੋਕਾਂ ਨੂੰ ਬਰਾਬਰ ਨਹੀਂ ਮਿਲ ਸਕਿਆ ਕਿਉਂਕਿ ਛੋਟੇ-ਛੋਟੇ ਬੰਨ੍ਹ ਨਹੀਂ ਬਣਾਏ ਗਏ ਛੋਟੇ-ਵੱਡੇ ਤਾਲਾਬਾਂ, ਖੂਹਾਂ, ਡਿੱਗੀਆਂ ਦੀ ਸਮੁੱਚੀ ਉਪਲੱਬਧਤਾ ‘ਤੇ ਬਹੁਤ ਘੱਟ ਧਿਆਨ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ?ਫ਼ਰਮਾਉਂਦੇ ਹਨ ਕਿ ਸਮੇਂ ਦੀ ਕਦਰ ਕਰਨਾ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਕਦੇ ਕਿਸੇ ਦੀ  ਉਡੀਕ ਨਹੀਂ ਕਰਦਾ ਇਨਸਾਨ ਨੂੰ ਮਨੁੱਖੀ ਸਰੀਰ ਅਜਿਹਾ ਉੱਤਮ ਮਿਲਿਆ ਹੈ, ਜਿਸ ਵਿਚ ਪਰਮ ਪਿਤਾ ਪਰਮਾਤਮਾ ਦੀ ਭਗਤੀ-ਇਬਾਦਤ ਕਰਨ ਨਾਲ ਜੀਵ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਮਾਤਲੋਕ ‘ਚ ਰਹਿੰਦਾ ਹੋਇਆ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰਕੇ ਜੀਵਨ ਸੁੱਖ ਨਾਲ ਬਤੀਤ ਕਰ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਮਨੁੱਖੀ ਸਰੀਰ ਉਸ ਮਾਲਕ ਦੀ ਬਣਾਈ ਇੱਕ ਜ਼ਬਰਦਸਤ ਤਾਕਤ ਹੈ ਜੋ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਜਾ ਸਕਦੀ ਹੈ ਜੇਕਰ ਆਤਮਾ ਦੀ ਪੂਰੀ ਸ਼ਕਤੀ ਆਤਮਾ ਨੂੰ ਮਿਲ ਜਾਵੇ ਤਾਂ ਇਸ ਵਿਚ ਕਈ ਸੂਰਜਾਂ ਤੋਂ ਵਧ ਕੇ ਪ੍ਰਕਾਸ਼ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਪ੍ਰਕਾਸ਼ ਦੇ ਪੁੰਜ ਤੱਕ ਪਹੁੰਚਦੀ ਹੈ ਰਾਮ ਤੋਂ ਬਿਨਾ ਅੰਦਰ ਦੀ ਸ਼ਕਤੀ ਪੈਦਾ ਨਹੀਂ ਹੁੰਦੀ ਅਤੇ ਬਿਨਾ ਆਤਮਿਕ ਸ਼ਕਤੀ ਦੇ ਆਤਮਾ ਪਰਮਾਤਮਾ ਤੱਕ ਨਹੀਂ ਜਾ ਸਕਦੀ ਜੇਕਰ ਇਨਸਾਨ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦਾ ਹੈ ਤਾਂ ਸਿਮਰਨ ਕਰੇ ਜੇਕਰ ਇਨਸਾਨ 15 ਮਿੰਟ ਵੀ ਸਵੇਰੇ-ਸ਼ਾਮ ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਘਰ-ਪਰਿਵਾਰ ‘ਚ ਖੁਸ਼ੀਆਂ ਜ਼ਰੂਰ ਆ ਜਾਣਗੀਆਂ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਆਦਮੀ ਮਾਲਕ ਦੀ ਗੱਲ ਕਰਨ ਤੋਂ ਵੀ ਕਤਰਾਉਂਦਾ ਹੈ ਚੁਗਲੀ, ਨਿੰਦਿਆ, ਬੁਰਾਈਆਂ ਕਰਨੀਆਂ ਹੋਣ ਤਾਂ ਆਦਮੀ ਕਿੰਨਾ ਹੀ ਸਮਾਂ ਗੁਜ਼ਾਰ ਸਕਦਾ ਹੈ ਇੰਜ ਚਟਕਾਰੇ ਲੈ-ਲੈ ਕੇ ਗੱਲਾਂ ਕਰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਿਵੇਂ ਬੀਤ ਜਾਂਦਾ ਹੈ  ਜੇਕਰ ਇਨਸਾਨ ਉਸੇ ਸਮੇਂ ਨੂੰ ਮਾਲਕ ਦੀ ਭਗਤੀ-ਇਬਾਦਤ ਵਿਚ ਲਾਵੇ ਤਾਂ ਦੋਵਾਂ ਜਹਾਨਾਂ ਦੀਆਂ  ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਘੋਰ ਕਲਿਯੁਗ ਵਿਚ ਇਨਸਾਨ, ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਹਰ ਕਿਸੇ ਬਾਰੇ ਬੁਰਾ ਸੋਚਦਾ ਹੈ ਆਪਣੀ ਹੀ ਜਾਤ (ਮਾਨਵਤਾ) ਪ੍ਰਤੀ ਘਾਤਕ ਬਣਿਆ ਹੋਇਆ ਹੈ ਇਨਸਾਨ ਦਾ ਕੰਮ ਮਾਲਕ ਦੀ ਭਗਤੀ-ਇਬਾਦਤ ਕਰਕੇ ਉੱਚਾ ਖ਼ਿਤਾਬ ਹਾਸਲ ਕਰਨਾ ਸੀ ਪਰ ਇਹ ਬੁਰਾਈਆਂ ‘ਚ ਫਸ ਕੇ ਜਾਨਵਰ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਇਸ ਲਈ ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ, ਚੰਗੇ ਕੰਮਾਂ ‘ਚ ਲਾਓ ਤਾਂ ਕਿ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਦੇ ਹੋਏ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਸਕੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ: ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ?ਫ਼ਰਮਾਉਂਦੇ ਹਨ ਕਿ ਸਮੇਂ ਦੀ ਕਦਰ ਕਰਨਾ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਕਦੇ ਕਿਸੇ ਦੀ  ਉਡੀਕ ਨਹੀਂ ਕਰਦਾ ਇਨਸਾਨ ਨੂੰ ਮਨੁੱਖੀ ਸਰੀਰ ਅਜਿਹਾ ਉੱਤਮ ਮਿਲਿਆ ਹੈ, ਜਿਸ ਵਿਚ ਪਰਮ ਪਿਤਾ ਪਰਮਾਤਮਾ ਦੀ ਭਗਤੀ ਇਬਾਦਤ ਕਰਨ ਨਾਲ ਜੀਵ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਮਾਤਲੋਕ ‘ਚ ਰਹਿੰਦਾ ਹੋਇਆ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰਕੇ ਜੀਵਨ ਸੁੱਖ ਨਾਲ ਬਤੀਤ ਕਰ ਸਕਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖੀ ਸਰੀਰ ਉਸ ਮਾਲਕ ਦੀ ਬਣਾਈ ਇੱਕ ਜ਼ਬਰਦਸਤ ਤਾਕਤ ਹੈ ਜੋ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਜਾ ਸਕਦੀ ਹੈ ਜੇਕਰ ਆਤਮਾ ਦੀ ਪੂਰੀ ਸ਼ਕਤੀ ਆਤਮਾ ਨੂੰ ਮਿਲ ਜਾਵੇ ਤਾਂ ਇਸ ਵਿਚ ਕਈ ਸੂਰਜਾਂ ਤੋਂ ਵਧ ਕੇ ਪ੍ਰਕਾਸ਼ ਹੋ ਜਾਂਦਾ ਉਸ ਤੋਂ ਬਾਅਦ ਇਹ ਪ੍ਰਕਾਸ਼ ਦੇ ਪੁੰਜ ਤੱਕ ਪਹੁੰਚਦੀ ਹੈ ਰਾਮ ਤੋਂ ਬਿਨਾ ਅੰਦਰ ਦੀ ਸ਼ਕਤੀ ਪੈਦਾ ਨਹੀਂ ਹੁੰਦੀ ਅਤੇ ਬਿਨਾ ਆਤਮਿਕ ਸ਼ਕਤੀ ਦੇ ਆਤਮਾ ਪਰਮਾਤਮਾ ਤੱਕ ਨਹੀਂ ਜਾ ਸਕਦੀ ਜੇਕਰ ਇਨਸਾਨ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦਾ ਹੈ ਤਾਂ ਸਿਮਰਨ ਕਰੇ ਜੇਕਰ ਇਨਸਾਨ 15 ਮਿੰਟ ਵੀ ਸਵੇਰੇ-ਸ਼ਾਮ ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਘਰ-ਪਰਿਵਾਰ ‘ਚ ਖੁਸ਼ੀਆਂ ਜ਼ਰੂਰ ਆ ਜਾਣਗੀਆਂ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਆਦਮੀ ਮਾਲਕ ਦੀ ਗੱਲ ਕਰਨ ਤੋਂ ਵੀ ਕਤਰਾਉਂਦਾ ਹੈ ਚੁਗਲੀ, ਨਿੰਦਿਆ, ਬੁਰਾਈਆਂ ਕਰਨੀਆਂ ਹੋਣ ਤਾਂ ਆਦਮੀ ਕਿੰਨਾ ਹੀ ਸਮਾਂ ਗੁਜ਼ਾਰ ਸਕਦਾ ਹੈ ਇੰਜ ਚਟਕਾਰੇ ਲੈ-ਲੈ ਕੇ ਗੱਲਾਂ ਕਰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਿਵੇਂ ਬੀਤ ਜਾਂਦਾ ਹੈ  ਜੇਕਰ ਇਨਸਾਨ ਉਸੇ ਸਮੇਂ ਨੂੰ ਮਾਲਕ ਦੀ ਭਗਤੀ-ਇਬਾਦਤ ਵਿਚ ਲਾਵੇ ਤਾਂ ਦੋਵਾਂ ਜਹਾਨਾਂ ਦੀਆਂ  ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਘੋਰ ਕਲਿਯੁਗ ਵਿਚ ਇਨਸਾਨ, ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਹਰ ਕਿਸੇ ਬਾਰੇ ਬੁਰਾ ਸੋਚਦਾ ਹੈ ਆਪਣੀ ਹੀ ਜਾਤ (ਮਾਨਵਤਾ) ਪ੍ਰਤੀ ਘਾਤਕ ਬਣਿਆ ਹੋਇਆ ਹੈ ਇਨਸਾਨ ਦਾ ਕੰਮ ਮਾਲਕ ਦੀ ਭਗਤੀ-ਇਬਾਦਤ ਕਰਕੇ ਉੱਚਾ ਖ਼ਿਤਾਬ ਹਾਸਲ ਕਰਨਾ ਸੀ ਪਰ ਇਹ ਬੁਰਾਈਆਂ ‘ਚ ਫਸ ਕੇ ਜਾਨਵਰ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਇਸ ਲਈ ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ, ਚੰਗੇ ਕੰਮਾਂ ‘ਚ ਲਾਓ ਤਾਂ ਕਿ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਦੇ ਹੋਏ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਸਕੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੁੱਖੀ ਅਧਿਕਾਰਾਂ ਦੀਆਂ ਚੁਣੌਤੀਆਂ
ਵਿਸ਼ਵ ਮਨੁੱਖੀ ਅਧਿਕਾਰ ਦਿਵਸ
ਵਿਸ਼ਵ ਮਨੁੱਖੀ ਅਧਿਕਾਰ ਦਿਵਸ ਹਰੇਕ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ 1948 ‘ਚ 10 ਦਸੰਬਰ ਦੇ ਦਿਨ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਮਨੁੱਖੀ ਅਧਿਕਾਰ ਐਲਾਨ ਪੱਤਰ ਜਾਰੀ ਕੀਤਾ ਸੀ ਉਦੋਂ ਤੋਂ ਹਰੇਕ ਸਾਲ 10 ਦਸੰਬਰ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ ਮਨੁੱਖੀ ਅਧਿਕਾਰ ਐਲਾਨ ਪੱਤਰ ‘ਚ ਨਿਆਂ, ਸ਼ਾਂਤੀ ਤੇ ਅਜ਼ਾਦੀ ਦੀ ਬੁਨਿਆਦ ਦੇ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ ਮਨੁੱਖੀ ਅਧਿਕਾਰ ਉਹ ਅਧਿਕਾਰ ਹੈ ਜੋ ਕਿਸੇ ਵੀ ਵਿਅਕਤੀ ਲਈ ਆਮ ਤੌਰ ‘ਤੇ ਜੀਵਨ ਗੁਜ਼ਾਰਨ ਤੇ ਉਸ ਦੀ ਹੋਂਦ ਲਈ ਜ਼ਰੂਰੀ ਹੈ
ਗਰੀਬੀ  ਚੁਣੌਤੀ
ਮਨੁੱਖੀ ਅਧਿਕਾਰ ਦਿਵਸ ਦਾ ਮੁੱਖ ਉਦੇਸ਼ ਹੈ ਵਿਸ਼ਵ ‘ਚ ਕਿਸੇ ਵੀ ਵਿਅਕਤੀ, ਸਮਾਜ ਜਾਂ ਵਰਗ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਸਾਰਿਆਂ ਨੂੰ ਜੀਵਨ ਜਿਉਣ ਦੀ ਅਜ਼ਾਦੀ ਤੇ ਬਰਾਬਰ ਅਧਿਕਾਰ ਮਿਲੇ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਜ਼ਿਆਦਾ ਚੁਣੌਤੀ ਗਰੀਬੀ ਤੋਂ ਮਿਲ ਰਹੀ ਹੈ ਦੁਨੀਆ ਭਰ ‘ਚ ਹਰ 8 ‘ਚੋਂ ਇੱਕ ਵਿਅਕਤੀ ਭੁੱਖ ਨਾਲ ਜਿਓਂ ਰਿਹਾ ਹੈ 24 ਹਜ਼ਾਰ ਵਿਅਕਤੀ ਰੋਜ਼ਾਨਾ ਭੁੱਖਮਰੀ ਦੇ ਸ਼ਿਕਾਰ ਹੋ ਕੇ ਮਰ ਜਾਂਦੇ ਹਨ ਅਜਿਹੇ ਮਾਹੌਲ ‘ਚ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨਹੀਂ ਥੱਕਦੇ, ਇਹ ਪੂਰੇ ਵਿਸ਼ਵ ਲਈ ਸ਼ਰਮਨਾਕ ਹੈ
ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਮਨੁੱਖੀ ਅਧਿਕਾਰ ਹਰ ਪ੍ਰਾਣੀ ਲਈ ਮਾਇਨੇ ਰੱਖਦਾ ਹੈ ਉਹ ਚਾਹੇ ਅਮੀਰ ਹੋਵੇ ਜਾਂ ਗਰੀਬ ਦੁਨੀਆ ਦੇ ਹਰ ਰੱਜੇ-ਪੁੱਜੇ ਵਿਅਕਤੀ ਤੇ ਦੇਸ਼ ਨੂੰ ਭੁੱਖ ਤੋਂ ਪੀੜਤ ਲੋਕਾਂ ਨੂੰ ਢਿੱਡ ਭਰ ਕੇ ਖਾਣਾ ਖੁਆ ਕੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅੱਗੇ ਆਉਣਾ ਹੋਵੇਗਾ ਤਾਂ ਹੀ ਸਾਡਾ ਸਹੀ ਅਰਥਾਂ ‘ਚ ਮਨੁੱਖੀ ਅਧਿਕਾਰ ਦਿਵਸ ਮਨਾਉਣਾ ਸਾਰਥਿਕ ਹੋਵੇਗਾ ਭੁੱਖ ਤੇ ਗਰੀਬੀ ਨਾਲ ਲੋਕਾਂ ਦੇ ਜਿਉਣ ਦਾ ਅਧਿਕਾਰ ਖਤਰੇ ‘ਚ ਪੈ ਜਾਂਦਾ ਹੈ ਤਾਂ ਹੋਰ ਮਨੁੱਖੀ ਅਧਿਕਾਰਾਂ, ਜਿਵੇਂ- ਬਰਾਬਰਤਾ, ਵਿਚਾਰਕ ਅਜ਼ਾਦੇ, ਧਾਰਮਿਕ ਅਜ਼ਾਦੀ ਬਾਰੇ ਗੱਲਾਂ ਕਰਨਾ ਬੇਮਾਨੀ ਹੈ ਬਾਲ ਮਜ਼ਦੂਰੀ, ਔਰਤਾਂ ਦਾ ਸਰੀਰਕ ਸ਼ੋਸ਼ਣ, ਧਾਰਮਿਕ ਘੱਟ ਗਿਣਤੀਆਂ ਦਾ ਸ਼ੋਸ਼ਣ, ਜਾਤੀਗਤ ਭੇਦਭਾਵ, ਲੁੱਟ-ਖਸੁੱਟ, ਦੁਰਾਚਾਰ ਆਦਿ ਸਾਰੀਆਂ ਗੱਲਾਂ ਮਨੁੱਖੀ ਅਧਿਕਾਰਾਂ ਖਿਲਾਫ ਜਾਂਦੀਆਂ ਹਨ
ਭਾਰਤ ਨੇ 1993 ‘ਚ ਮਨੁੱਖੀ ਅਧਿਕਾਰ ਕਮਿਸ਼ਨ ਦਾ ਗਠਨ ਕਰਕੇ ਇਸ ਨੂੰ ਇੱਕ ਕਾਨੂੰਨ ਦੇ ਤੌਰ ‘ਤੇ ਲਾਗੂ ਕੀਤਾ ਮਨੁੱਖੀ ਅਧਿਕਾਰ ਤੋਂ ਭਾਵ ਉਨ੍ਹਾਂ ਸਾਰਿਆਂ ਅਧਿਕਾਰਾਂ ਤੋਂ ਹੈ ਜੋ ਵਿਅਕਤੀ ਦੇ ਜੀਵਨ, ਅਜ਼ਾਦੀ, ਬਰਾਬਰਤਾ ਤੇ ਵੱਕਾਰੀ ਨਾਲ ਜੁੜੇ ਹੋਏ ਹਨ ਇਹ ਸਾਰੇ ਅਧਿਕਾਰ ਭਾਰਤੀ ਸੰਵਿਧਾਨ ਦੇ ਭਾਗ-3 ‘ਚ ਬੁਨਿਆਦੀ ਅਧਿਕਾਰਾਂ ਦੇ ਨਾਂਅ ਹੇਠ ਦਰਜ ਕੀਤੇ ਗਏ ਹਨ ਮਨੁੱਖੀ ਅਧਿਕਾਰ ਦਿਵਸ ਮਨਾਉਣ ਦਾ ਉਦੇਸ਼ ਪੂਰੀ ਦੁਨੀਆ ‘ਚ ਲਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ
ਕਮੀਆਂ ‘ਤੇ ਵਿਚਾਰ
ਇਸ ਤੋਂ ਇਲਾਵਾ ਇਸ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕਰਨਾ ਵੀ ਮਨੁੱਖੀ ਅਧਿਕਾਰ ਦਿਵਸ ਦਾ ਮੁੱਖ ਉਦੇਸ਼ ਹੈ, ਤਾਂ ਕਿ ਇਸ ‘ਚ ਮੌਜ਼ੂਦ ਕਮੀਆਂ ਨੂੰ ਸਮੇਂ-ਸਮੇਂ ‘ਤੇ ਵਿਚਾਰ ਕਰਕੇ ਦੂਰ ਕੀਤਾ ਜਾ ਸਕੇ ਮਨੁੱਖੀ ਅਧਿਕਾਰ ਇੱਕ ਵਿਅਕਤੀ ਦੀ ਕੌਮੀਅਤ, ਉਸ ਦੇ ਨਿਵਾਸ, ਲਿੰਗ ਜਾਂ ਹੋਰ ਸਥਿਤੀ ‘ਤੇ ਧਿਆਨ ਦਿੱਤੇ ਬਿਨਾ ਸਾਰੇ ਮਨੁੱਖਾਂ ਲਈ ਸਮਾਨ ਅਧਿਕਾਰ ਹਨ ਸਾਰੇ ਸਮਾਨ ਤੌਰ ‘ਤੇ ਭੇਦਭਾਵ ਰਹਿਤ ਮਨੁੱਖੀ ਅਧਿਕਾਰਾਂ ਦੇ ਹੱਕਦਾਰ ਹਨ
ਇਹ ਅਧਿਕਾਰ ਆਪਸ ‘ਚ ਸਬੰਧਿਤ ਹਨ, ਜੋ ਵੰਡੇ ਨਹੀਂ ਜਾ ਸਕਦੇ ਹਨ ਸੱਚ ਤਾਂ ਇਹ ਹੈ ਕਿ ਅਸੀਂ ਅਜਿਹੇ ਸਮੇਂ ‘ਚ ਮਨੁੱਖੀ ਅਧਿਕਾਰਾਂ ਦੀ ਚਰਚਾ ਕਰ ਰਹੇ ਹਾਂ ਜਦੋਂ ਜ਼ਿਆਦਾਤਰ ਜਨਤਾ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੈ ਇਹ ਜਨਤਾ ਅੱਜ ਵੀ ਰੋਟੀ, ਕੱਪੜੇ ਮਕਾਨ ਦੀਆਂ ਬੁਨਿਆਦੀ ਸਹੂਤਲਾਂ ਦੀ ਪ੍ਰਾਪਤੀ ਲਈ ਜੂਝ ਰਹੀ ਹੈ ਸਾਡਾ ਦੇਸ਼ ਭਾਰਤ ਜਿੱਥੇ 70 ਫਸਦੀ ਜਨਤਾ ਅੱਜ ਵੀ ਪਿੰਡ ‘ਚ ਰੌਸ਼ਨੀ ਦਾ ਮਤਲਬ ਲੱਭ ਰਹੀ Âੈ ਪੀਣ ਦਾ ਸਾਫ ਪਾਣੀ ਨਹੀਂ ਹੈ, ਜਿਸ ਕਾਰਨ ਹਜ਼ਾਰਾਂ ਬੱਚੇ ਡਾਇਰੀਆ ਦਾ ਸ਼ਿਕਾਰ ਹੋ ਰਹੇ ਹਨ
ਜਿੱਥੇ ਦੋ ਜੂਨ ਨੂੰ ਰੋਟੀ ਤੇ ਮਾਣ-ਸਨਮਾਨ ਭਰੇ ਜੀਵਨ ਦੀ ਤਲਾਸ਼ ‘ਚ ਕਰਜ ‘ਚ ਡੁੱਬੇ ਕਿਸਾਨ ਖੁਦਕੁਸ਼ੀ ਕਰ ਰਹੇ ਹਨ  ਉੱਥੇ ਅਧਿਕਾਰ ਦੀ ਗੱਲ ਕਰਨ ਕੌਣ ਅੱਗੇ ਆਵੇਗਾ? ਇਹ ਵੀ ਸੱਚਾਈ ਹੈ ਕਿ ਸਰਕਾਰ ਆਉਂਦੀ-ਜਾਂਦੀ ਰਹਿੰਦੀ ਹੈ ਪਰ ਗਰੀਬ ਦੇ ਅਧਿਕਾਰ ਅੱਜ ਵੀ ਦੱਬੇ-ਕੁਚਲੇ ਜਾ ਰਹੇ ਹਨ ਗਰੀਬ, ਦਲਿਤ ਤੇ ਦਬੇ ਕੁਚਲੇ ਲੋਕਾਂ ਦੇ ਚਿਹਰਿਆਂ ‘ਤੇ ਜੇਕਰ ਮੁਸਕਾਨ ਆ ਜਾਵੇ ਤਾਂ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦਾ ਅਸਾਨੀ ਨਾਲ ਪਤਾ ਚੱਲ ਜਾਵੇਗਾ
ਬੱਚਿਆਂ ਤੇ ਔਰਤਾਂ ‘ਤੇ ਅੱਤਿਆਚਾਰ
ਭਾਰਤ ‘ਚ ਮਨੁੱਖੀ ਅਧਿਕਾਰ ਕਮਿਸ਼ਨ ਹੋਣ ਤੇ ਉਨ੍ਹਾਂ ਦੀ ਰੱਖਿਆ ਲਈ ਕਾਰਗਰ ਕਾਨੂੰਨ ਹੋਣ ਦੇ ਬਾਵਜ਼ੂਦ ਬੱਚਿਆਂ ਤੇ ਔਰਤਾਂ ‘ਤੇ ਅੱਤਿਆਚਾਰ, ਤਸਕਰੀ, ਆਨਰ ਕਿਲਿੰਗ, ਛੂਆਛੂਤ, ਗਰੀਬੀ, ਔਰਤਾਂ ਨਾਲ ਘਰ ਜਾਂ ਜਨਤਕ ਤੌਰ ‘ਤੇ ਹੋਣ ਵਾਲੀ ਹਿੰਸਾ ਅਜ਼ਾਦੀ ਦੇ 7 ਦਹਾਕਿਆਂ ਦੇ ਬੀਤ ਜਾਣ ਤੋਂ ਬਾਅਦ ਵੀ ਜਾਰੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਕੁਝ ਸਰਕਾਰ ‘ਤੇ ਨਾ ਛੱਡ ਕੇ ਆਪਣੇ ਪੱਧਰ ‘ਤੇ ਵੀ ਆਪਣੇ ਆਸ-ਪਾਸ ਹੋਣ ਵਾਲੇ ਇਨ੍ਹਾਂ ਅਧਿਕਾਰਾਂ ਨੂੰ ਰੋਕਣ ਲਈ ਮਿਲ ਕੇ ਕਦਮ ਉਠਾਉਣੇ ਹੋਣਗੇ
ਸਾਨੂੰ ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਕਰਨਾ ਪਵੇਗਾ ਤਾਂ ਇਹ ਸੰਭਵ ਹੋਵੇਗਾ ਜਦੋਂ ਇੱਕ ਸੱਭਿਆ ਸਮਾਜ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਇੱਕ-ਦੂਜੇ ਦੇ ਅਧਿਕਾਰਾਂ ਨੂੰ ਬਣਿਆ ਰਹਿਣ ਦੇਵਾਂਗੇ ਇਸ ਦਿਵਸ ਦੀ ਸਾਰਥਿਕਤਾ ਤਾਂ ਹੀ ਹੋਵੇਗੀ ਜਦੋਂ ਅਸੀਂ ਇੱਕ-ਦੂਜੇ ਪ੍ਰਤੀ ਸਦਭਾਵ ਬਣਾਈ ਰੱਖਦਿਆਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਮਰਪਿਤ ਹੋਣਗੇ
Human, Rights, Challenges