Gajumajra - Sach Kahoon Punjabi

ਚੋਰਾਂ ਨੇ ਪੰਜਾਬ ਦੇ ਪਹਿਲੇ ਡਿਜੀਟਲ ਅਤੇ ਕੈਸ਼ਲੈਸ ਪਿੰਡ ਗੱਜੂਮਾਜਰਾ ਦੇ ਏੇ.ਟੀ.ਐਮ. ਨੂੰ ਬਣਾਇਆ ਨਿਸ਼ਾਨਾ
ਏ.ਟੀ.ਐਮ. ਨੂੰ ਕੱਟ ਕੇ ਅਣਪਛਾਤਿਆਂ ਨੇ ਲੱਖਾਂ ਰੁਪਏ ਉਡਾਏ, ਪੁਲਿਸ ਅਧਿਕਾਰੀ ਜਾਂਚ ‘ਚ ਜੁਟੇ

ਤਿੰਨ ਲੱਖ ਰੁਪਏ ਚੋਰੀ ਕਰਨ ਦੀ ਖ਼ਬਰ, ਬੈਂਕ ਅਧਿਕਾਰੀ ਅਜੇ ਲਾ ਰਹੇ ਨੇ ਕੈਸ਼ ਦਾ ਅੰਦਾਜ਼ਾ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਦੇ ਪਹਿਲੇ ਡਿਜ਼ੀਟਲ ਅਤੇ ਕੈਸ਼ਲੈਸ ਬਣੇ ਪਿੰਡ ਗੱਜੂਮਾਜਰਾ ਵਿਖੇ ਅਣਪਛਾਤੇ ਚੋਰਾਂ ਵੱਲੋਂ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ ਨੂੰ ਕੱਟ ਕੇ ਉਸ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਏ.ਟੀ.ਐਮ.’ਚੋਂ ਚੋਰੀ ਦਾ ਪਤਾ ਲੱਗਣ ਤੋਂ ਬਾਅਦ ਅੱਜ ਪੁਲਿਸ ਦੇ ਅਧਿਕਾਰੀਆਂ ਵੱਲੋਂ ਵਾਰਦਾਤ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਜਾਂਚ ਕੀਤੀ ਗਈ। ਇਕੱਤਰ ਜਾਣਕਾਰੀ ਅਨੁਸਾਰ ਗੱਜੂਮਾਜਰਾ ਪੰਜਾਬ ਦਾ ਪਹਿਲਾ ਅਜਿਹਾ ਡਿਜ਼ੀਟਲ ਅਤੇ ਕੈਸ਼ਲੈਸ ਪਿੰਡ ਹੈ।

ਜਿੱਥੇ ਕਿ ਹਰ ਚੀਜ਼ ਦਾ ਭੁਗਤਾਨ ਡਿਜ਼ੀਟਲ ਤਰੀਕੇ ਨਾਲ ਕੀਤਾ ਜਾਂਦਾ ਹੈ। ਪਿੰਡ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ. ਨੂੰ ਰਾਤ ਵੇਲੇ ਅਣਪਛਾਤੇ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਏਟੀਐਮ ਉੱਪਰ ਡਿਊਟੀ ਵਾਲਾ ਮੁਲਾਜ਼ਮ ਆਇਆ ਤਾਂ ਏਟੀਐਮ ਦਾ ਹੇਠਲਾ ਹਿੱਸਾ ਉੱਥੇ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਪਸਿਆਣਾ ਪੁਲਿਸ ਨੂੰ ਦਿੱਤੀ ਗਈ।

ਚਾਰ ਅਣਪਛਾਤਿਆਂ ਵੱਲੋਂ ਏਟੀਐਮ ਨੂੰ ਕਟਰ ਨਾਲ ਕੱਟੀ

ਇਸ ਦੌਰਾਨ ਦੇਖਿਆ ਗਿਆ ਕਿ ਮੂੰਹ ਬੰਨ੍ਹੀ ਦਾਖਲ ਹੋਏ ਲਗਭਗ ਚਾਰ ਅਣਪਛਾਤਿਆਂ ਵੱਲੋਂ ਏਟੀਐਮ ਨੂੰ ਕਟਰ ਨਾਲ ਕੱਟ ਕੇ ਉਸਦਾ ਹੇਠਲਾ ਹਿੱਸਾ ਹੀ ਉਡਾ ਕੇ ਲੈ ਗਏ। ਇਸ ਏਟੀਐਮ ਵਿੱਚ ਲਗਭਗ ਤਿੰਨ ਲੱਖ ਰੁਪਏ ਹੋਣ ਬਾਰੇ ਪੁਲਿਸ ਨੂੰ ਬੈਂਕ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ। ਚੋਰਾਂ ਵੱਲੋਂ ਏ.ਟੀ.ਐਮ. ਨੂੰ ਨਿਸ਼ਾਨਾ ਬਣਾਉਣ ਮੌਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਾਰ ਆਦਿ ਵੀ ਕੱਟੀ ਗਈ, ਜਿਸ ਕਾਰਨ ਲੁੱਟਣ ਦੀ ਵਾਰਦਾਤ ਸਾਹਮਣੇ ਨਹੀਂ ਆਈ। ਉਂਜ ਸੀਸੀਟੀਵੀ ਕੈਮਰੇ ਵਿੱਚ ਉਨ੍ਹਾਂ ਦੀਆਂ ਮੂੰਹ ਬੰਨ੍ਹੀ ਤਸਵੀਰਾਂ ਕੈਦ ਹੋ ਗਈਆਂ ਹਨ। ਪੁਲਿਸ ਵੱਲੋਂ ਫਿੰਗਰ ਪ੍ਰਿੰਟ ਮਾਹਿਰ ਸਮੇਤ ਹੋਰ ਟੀਮਾਂ ਵੀ ਬੁਲਾਈਆਂ ਗਈਆਂ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਦੋਂ ਪਿੰਡ ਗੱਜੂਮਾਜਰਾ ਦੇ ਬ੍ਰਾਂਚ ਮੈਨੇਜ਼ਰ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਦੱਸਿਆ ਕਿ ਇਸ ਏਟੀਐਮ ਵਿੱਚ 8 ਲੱਖ ਰੁਪਏ ਦੀ ਨਗਦੀ ਪਾਈ ਗਈ ਸੀ, ਇਸ ਵਿੱਚੋਂ ਆਮ ਲੋਕਾਂ ਵੱਲੋਂ ਕਿੰਨੀ ਕੱਢੀ ਹੈ ਜਾਂ ਚੋਰਾਂ ਵੱਲੋਂ ਕਿੰਨੀ ਚੋਰੀ ਕੀਤੀ ਗਈ ਹੈ।

ਇਸ ਸਬੰਧੀ ਉਨ੍ਹਾਂ ਦੀ ਟੀਮ ਵੱਲੋਂ ਚੈਂਕ ਕੀਤਾ ਜਾ ਰਿਹਾ ਹੈ। ਇੱਧਰ ਥਾਣਾ ਪਸਿਆਣਾ ਦੇ ਐਸਐਚਓ ਹਰਬਿੰਦਰ ਸਿੰਘ ਦਾ ਕਹਿਣਾ ਹੈ ਕਿ  ਬੈਂਕ ਅਧਿਕਾਰੀਆਂ ਵੱਲੋਂ ਚਾਰ ਲੱਖ ਰੁਪਏ ਏਟੀਐਮ ਵਿੱਚ ਪਏ ਹੋਣ ਦੀ ਸ਼ਿਕਾਇਤ ਕੀਤੀ ਗਈ ਹੈ, ਜਿਸ ਵਿੱਚੋਂ ਕੁਝ ਲੋਕਾਂ ਵੱਲੋਂ ਕਢਾਇਆ ਗਿਆ, ਬਾਕੀ ਲਗਭਗ 3 ਲੱਖ ਰੁਪਏ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦਾ ਅਨੁਮਾਨ ਹੈ।

ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਹੋਰ ਸੀਸੀਟੀਵੀ ਕੈਮਰਿਆਂ ਨੂੰ ਫਰੋਲਿਆ ਜਾ ਰਿਹਾ ਹੈ ਅਤੇ ਚੋਰਾਂ ਦੀ ਪੈੜ ਨੱਪਣ ਲਈ ਕਾਰਵਾਈ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਿੰਡ ਗੱਜੂਮਾਜਰਾ ਬਣਿਆ ਪੰਜਾਬ ਦਾ ਪਹਿਲਾ ਡਿਜ਼ੀਟਲ ਤੇ ਕੈਸ਼ਲੈੱਸ ਪਿੰਡ
ਪਿੰਡ ਦੇ ਨੌਜਵਾਨਾਂ ਵੱਲੋਂ ਯੋਨੋ ਐਪ ਰਾਹੀਂ ਕੀਤੀ ਜਾ ਰਹੀ ਟਰਾਜੈਕਸ਼ਨ

ਖੁਸ਼ਵੀਰ ਸਿੰਘ ਤੂਰ/ਪਟਿਆਲਾ।  ਪਟਿਆਲਾ ਜ਼ਿਲ੍ਹੇ ਦਾ ਪਿੰਡ ਗੱਜੂਮਾਜਰਾ ਪੰਜਾਬ ਦਾ ਪਹਿਲਾ ਡਿਜ਼ੀਟਲ ਅਤੇ ਕੈਸ਼ਲੈਸ ਪਿੰਡ ਬਣ ਗਿਆ ਹੈ। ਇੱਥੋਂ ਤੱਕ ਕਿ ਪਿੰਡ ‘ਚ ਕੁਲਚਿਆਂ ਦੀ ਰੇਹੜੀ ਲਗਾਉਣ ਵਾਲਾ ਵੀ 10 ਰੁਪਏ ਤੱਕ ਦੀ ਪੇਮੈਂਟ ਡਿਜ਼ੀਟਲ ਹੀ ਲੈਂਦਾ ਹੈ। ਪਿੰਡ ਦੀਆਂ ਔਰਤਾਂ ਸਮਾਨ ਖਰੀਦਣ ਲਈ ਅੰਗੂਠਾ ਲਗਾਕੇ ਆਪਣੇ ਖਾਤੇ ਰਾਹੀਂ ਹੀ ਪੈਸੇ ਦਾ ਭੁਗਤਾਨ ਕਰਦੀਆਂ ਹਨ। ਡਿਜ਼ੀਟਲ ਅਤੇ ਕੈਸ਼ਲੈਸ ਬਣਨ ਵਾਲਾ ਇਹ ਪਿੰਡ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਹੀ ਪੰਜਾਬ ਦਾ ਪਹਿਲਾ ਪਿੰਡ ਬਣਿਆ ਹੈ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਗਭਗ 3 ਹਜ਼ਾਰ ਦੀ ਅਬਾਦੀ ਵਾਲਾ ਪਿੰਡ ਗੱਜੂਮਾਜਰਾ ਪਟਿਆਲਾ ਤੋਂ ਲਗਭਗ 30 ਕਿਲੋਮੀਟਰ ਦੂਰ ਸੰਗਰੂਰ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਹੈ। ਇਸ ਪਿੰਡ ਦੀ ਖਾਸ ਵਿਸ਼ੇਸਤਾ ਇਹ ਹੈ ਕਿ ਪਿੰਡ ਵਿੱਚ ਐਸਬੀਆਈ ਦੀ ਬ੍ਰਾਂਚ, ਕੋਆਪਰੇਟਿਵ ਬੈਂਕ, ਡਾਕਖਾਨਾ, ਟੈਲੀਫੋਨ ਐਕਸਚੇਂਜ਼, ਬਿਜਲੀ ਗ੍ਰਿੱਡ ਆਦਿ ਸਹੂਲਤਾਂ ਹਨ। ਇਸ ਪਿੰਡ ਨੂੰ ਡਿਜ਼ੀਟਲ ਬਣਾਉਣ ਦਾ ਬੀੜਾ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਚੁੱਕਿਆ ਗਿਆ, ਜੋ ਕਿ ਦੋ ਮਹੀਨਿਆਂ ਦੀ ਜੱਦੋਂ ਜ਼ਹਿਦ ਤੋਂ ਬਾਅਦ ਇਹ ਪਿੰਡ 8 ਨਵੰਬਰ ਨੂੰ ਪੰਜਾਬ ਦਾ ਪਹਿਲਾ ਡਿਜੀਟਲ ਪਿੰਡ ਬਣ ਗਿਆ। ਪਿੰਡ ਵਿੱਚ ਲਗਭਗ 15 ਦੁਕਾਨਾਂ ਹਨ, ਜਿਨ੍ਹਾਂ ਵਿੱਚ ਕਰਿਆਣਾ ਸਟੋਰ, ਜਨਰਲ ਸਟੋਰ, ਨਾਈ ਦੀਆਂ ਦੁਕਾਨਾਂ, ਫਾਸਟਫੂਡ ਆਦਿ ਸ਼ਾਮਲ ਹਨ, ਜਿੱਥੇ ਕਿ ਡਿਜੀਟਲ ਪੇਮੈਂਟ ਦਾ ਹੀ ਭੁਗਤਾਨ ਹੁੰਦਾ ਹੈ।

ਇਨ੍ਹਾਂ ਦੁਕਾਨਦਾਰਾਂ ਵੱਲੋਂ ਐਸਬੀਆਈ ਦਾ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕੀਤਾ ਹੋਇਆ ਹੈ, ਜਿਸ ਨਾਲ ਕਿ ਇਨ੍ਹਾਂ ਦਾ ਖਾਤਾ ਜੁੜਿਆ ਹੋਇਆ ਹੈ। ਪਿੰਡ ‘ਚ ਕੁਲਚਿਆਂ ਦੀ ਰੇਹੜੀ ਲਾਉਣ ਵਾਲੇ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਕੁਝ ਮੁਸ਼ਕਿਲ ਆਈ ਸੀ, ਪਰ ਹੁਣ ਜਿਆਦਾਤਰ ਲੋਕ ਡਿਜੀਟਲ ਹੀ ਭਗਤਾਨ ਕਰਦੇ ਹਨ। ਦੂਜੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਵਿੱਚ ਕੈਸਲੈਸ ਦਾ ਰੁਝਾਨ ਵੱਧ ਗਿਆ ਹੈ ਅਤੇ ਡਿਜੀਟਲ ਅਦਾਇਗੀ ਹੀ ਕੀਤੀ ਜਾ ਰਹੀ ਹੈ। ਕਰਿਆਣਾ ਦੁਕਾਨਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਖਾਤੇ ਅਧਾਰ ਕਾਰਡ ਨਾਲ ਲਿੰਕ ਹੋਣ ਕਾਰਨ ਥੰਬ ਲਗਾਉਣ ਤੋਂ ਬਾਅਦ ਸਬੰਧਿਤ ਪੈਮੇਂਟ ਦਾ ਭੁਗਤਾਨ ਹੋ ਜਾਂਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।