Political Drama - Sach Kahoon Punjabi
ਮੱਧ ਪ੍ਰਦੇਸ਼ ਦਾ ਸਿਆਸੀ ਡਰਾਮਾ
ਮੱਧ ਪ੍ਰਦੇਸ਼ ਦਾ ਸਿਆਸੀ ਡਰਾਮਾ
Political Drama | ਰਾਜ ਸਭਾ ਚੋਣਾਂ ਲਈ ਜ਼ੋਰਅਜ਼ਮਾਈ ‘ਚ ਮੱਧ ਪ੍ਰਦੇਸ਼ ‘ਚ ਦਲਬਦਲੀ ਦੀਆਂ ਕੋਸ਼ਿਸ਼ਾਂ ਨਾਲ ਸਿਆਸੀ ਗਿਰਾਵਟ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ ਸੱਤਾਧਾਰੀ ਪਾਰਟੀ ਦੇ 10 ਵਿਧਾਇਕ ਗਾਇਬ ਸਨ ਜਿਨ੍ਹਾਂ ‘ਚੋਂ 6 ਵਿਧਾਇਕ ਵਾਪਸ ਪਾਰਟੀ ‘ਚ ਪਹੁੰਚ ਗਏ ਹਨ ਤੇ ਚਾਰ ਅਜੇ ਵੀ ਗਾਇਬ ਹਨ ਇਸ ਤੋਂ ਪਹਿਲਾਂ ਭਾਜਪਾ ਆਗੂ ਦਾਅਵਾ ਕਰ ਰਹੇ ਹਨ ਕਿ 10 ਕਾਂਗਰਸੀ ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ ਸਪੱਸ਼ਟ ਹੈ?
ਰਾਜਨੀਤੀ ‘ਚ ਚੋਣਾਂ ਜਿੱਤਣ ਲਈ ਕੋਈ ਹਥਕੰਡਾ ਵਰਤਣ ਤੋਂ ਸੰਕੋਚ ਨਹੀਂ ਕੀਤਾ ਜਾਂਦਾ ਸਰਕਾਰਾਂ ਡੇਗਣ ਦਾ ਰੁਝਾਨ ਸਿਆਸੀ ਕਲਚਰ ਦਾ ਹਿੱਸਾ ਬਣ ਗਿਆ ਹੈ ਇਸ ਤੋਂ ਪਹਿਲਾਂ ਕਰਨਾਟਕ ਤੇ ਗੋਆ ਵਿਚ ਅਜਿਹੀਆਂ ਨਮੋਸ਼ੀ ਭਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਨੇ ਲੋਕਤੰਤਰ ਦਾ ਤਮਾਸ਼ਾ ਬਣਾ ਦਿੱਤਾ ਹੈ ਲੱਗਦਾ ਹੈ ਮੁੱਦਿਆਂ ਦੀ ਰਾਜਨੀਤੀ ‘ਚ ਪਾਰਟੀਆਂ ਦਾ ਵਿਸ਼ਵਾਸ ਨਹੀਂ ਰਿਹਾ ਤੇ ਸਿਆਸੀ ਆਗੂ ਸਸਤੀ ਰਾਜਨੀਤੀ ਕਰਨ ਲਈ ਵਿਧਾਇਕਾਂ ਨੂੰ ਭਰਮਾਉਣ ‘ਚ ਜੁਟ ਜਾਂਦੇ ਹਨ ਦਲਬਦਲ ਵਿਰੋਧੀ ਕਾਨੂੰਨ ਨੂੰ ਨਾਕਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂ ਰਹੀਆਂ ਹਨ ਕਦੇ ਵਿਧਾਇਕਾਂ ਨੂੰ ਕਿਸੇ ਹੋਟਲ ‘ਚ ਠਹਿਰਾਇਆ ਜਾਂਦਾ ਹੈ ਕਦੇ ਹਵਾਈ ਜਹਾਜ਼ਾਂ ਦੇ ਝੂਟੇ ਦਿਵਾਏ ਜਾਂਦੇ ਹਨ
ਕਰਨਾਟਕ ਦੇ ਵਿਧਾਇਕਾਂ ਨੂੰ ਮੁੰਬਈ ਪਹੁੰਚਾਇਆ ਗਿਆ ਸੀ ਜਦੋਂ ਸਬੰਧਤ ਪਾਰਟੀ ਦਾ ਆਗੂ ਆਪਣੇ ਵਿਧਾਇਕਾਂ ਨੂੰ ਮਨਾਉਣ ਲਈ ਮੁੰਬਈ ਪੁੱਜਾ ਤਾਂ ਉਸਨੂੰ ਜ਼ਬਰੀ ਉੱਥੋਂ ਕੱਢ ਦਿੱਤਾ ਗਿਆ ਰਾਜਨੀਤੀ ਵਿਚਾਰਾਂ ਦੀ ਲੜਾਈ ਦੀ ਬਜਾਇ ਤਿਕੜਮਬਾਜ਼ੀ ਬਣਦੀ ਜਾ ਰਹੀ ਹੈ ਪਰ ਸਾਰਾ ਦੋਸ਼ ਵਿਧਾਇਕਾਂ ਨੂੰ ਭਰਮਾਉਣ ਵਾਲੀ ਪਾਰਟੀ ਦਾ ਹੀ ਨਹੀਂ ਸਗੋ ਉਹਨਾਂ ਵਿਧਾਇਕਾਂ ਦੀ ਮਨਸ਼ਾ ‘ਤੇ ਵੀ ਸਵਾਲ ਉੱਠਦਾ ਹੈ ਜੋ ਕਿਸੇ ਨਾ ਕਿਸੇ ਲੋਭ ਦੇ ਰੰਗ ‘ਚ ਰੰਗੇ ਜਾਣ ਕਰਕੇ ਦੂਜੀ ਪਾਰਟੀ ਨਾਲ ਹੱਥ ਮਿਲਾਉਂਦੇ ਹਨ
ਦਲਬਦਲੀ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਤੇ ਇਸ ‘ਚ ਸੋਧ ਕਰਨ ਦੀ ਜ਼ਰੂਰਤ ਹੈ ਦਰਅਸਲ ਦਲਬਦਲ ਵਿਰੋਧੀ ਕਾਨੂੰਨ ਸਿਆਸੀ ਅਸਥਿਰਤਾ ਨੂੰ ਰੋਕਣ ਲਈ ਬਣਾਇਆ ਗਿਆ ਸੀ ਪਰ ਦੇਸ਼ ਦੀਆਂ ਸਿਆਸੀ ਪਰਿਸਥਿਤੀਆਂ ਤੇ ਆਗੂਆਂ ‘ਚ ਲੋਭ ਦੀ ਪ੍ਰਵਿਰਤੀ ਕਾਰਨ ਇਹ ਕਾਨੂੰਨ ਅਜੇ ਵੀ ਆਪਣੇ ਉਦੇਸ਼ ਨੂੰ ਪੂਰਾ ਕਰਨ ‘ਚ ਕਾਮਯਾਬ ਨਹੀਂ ਹੋ ਰਿਹਾ ਮੰਤਰੀ ਦੀ ਝੰਡੀ ਵਾਲੀ ਕਾਰ, ਕੋਠੀ, ਭੱਤੇ ਦੇ ਆਕਰਸ਼ਣ ਕਾਰਨ ਪਿੱਤਰੀ ਪਾਰਟੀ ਨੂੰ ਤਿਆਗਿਆ ਜਾਂਦਾ ਹੈ ਰਾਜਨੀਤੀ ‘ਗਿਣਤੀ ਦੀ ਗੇਮ’ ਨਹੀਂ ਬਣਨੀ ਚਾਹੀਦੀ
ਕਾਨੂੰਨ ਮਾਹਿਰਾਂ ਤੇ ਬੁੱਧੀਜੀਵੀਆਂ ਨੂੰ ਇਸ ਮਾਮਲੇ ‘ਚ ਆਪਣੇ ਵਿਚਾਰ ਤੇ ਸੁਝਾਅ ਦੇ ਕੇ ਸੁਧਾਰ ਲਈ ਯਤਨ ਕਰਨੇ ਪੈਣਗੇ ਸੱਤਾ ਸਹੂਲਤਾਂ ਦਾ ਲਾਭ ਘਟਣ ਦੀ ਬਜਾਇ ਵਧ ਰਿਹਾ ਹੈ ਤੇ ਬਦਲੇ ਹੋਏ ਹਾਲਾਤਾਂ ਅਨੁਸਾਰ ਕਾਨੂੰਨ ‘ਚ ਬਦਲਾਅ ਜ਼ਰੂਰੀ ਬਣ ਗਿਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੋਟਲ ਹਿਆਤ ‘ਚ ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸ ਦੀ ਪਰੇਡ ਜਾਰੀ
ਮੁੰਬਈ। ਮਹਾਰਾਸ਼ਟਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਹ ਕੁਝ ਇਸ ਤਰ੍ਹਾਂ ਹਨ। ਦੇਸ਼ ਦੀ ਸਭ ਤੋਂ ਉੱਚ ਅਦਾਲਤ ਸਵੇਰੇ 10:30 ਵਜੇ ਮਹਾਰਾਸ਼ਟਰ ਵਿਚ ਫਲੋਰ ਟੈਸਟ ਦੀ ਮੰਗ ‘ਤੇ ਆਪਣਾ ਫੈਸਲਾ ਸੁਣਾਵੇਗੀ। ਇਸ ਤੋਂ ਪਹਿਲਾਂ ਸੁਣਵਾਈ ਐਤਵਾਰ-ਸੋਮਵਾਰ ਦੋਵਾਂ ਦਿਨ ਹੋਈ। ਸ਼ਿਵ ਸੈਨਾ, ਐਨ.ਸੀ.ਪੀ. ਅਤੇ ਕਾਂਗਰਸ ਸ਼ਨਿੱਚਰਵਾਰ ਨੂੰ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਦੀ ਸਹੁੰ ਚੁੱਕ ਸਮਾਗਮ ਖਿਲਾਫ ਸ਼ਨਿੱਚਰਵਾਰ ਰਾਤ ਸੁਪਰੀਮ ਕੋਰਟ ਪਹੁੰਚ ਗਈ ਸੀ। ਦੂਜੇ ਪਾਸੇ ਸੰਸਦ ਵਿਚ ਵੀ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ।
ਇਸ ਦੌਰਾਨ ਮਹਾਰਾਸ਼ਟਰ ਦਾ ਰਾਜਨੀਤਿਕ ਡਰਾਮਾ ਜਾਰੀ ਹੈ। ਵਿਧਾਇਕ ਹੋਟਲਾਂ ਦੀ ਅਦਲਾ ਬਦਲੀ ‘ਤੇ ਪਰੇਡਾਂ ਵਿਚ ਰੁੱਝੇ ਹੋਏ ਹਨ। ਇਸ ਸਮੇਂ ਗ੍ਰੈਂਡ ਹਿਆਤ ਹੋਟਲ ਵਿਖੇ ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸੀ ਵਿਧਾਇਕਾਂ ਦੀ ਪਰੇਡ ਚੱਲ ਰਹੀ ਹੈ। ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਦਾ ਦਾਅਵਾ ਹੈ ਕਿ ਸਾਰੇ 162 ਵਿਧਾਇਕ ਪਰੇਡ ਵਿਚ ਸ਼ਾਮਲ ਹੋਣਗੇ ਅਤੇ ਜੇ ਰਾਜਪਾਲ ਆਉਣਾ ਚਾਹੁੰਦੇ ਹਨ। ਐਨਸੀਪੀ ਪ੍ਰਧਾਨ ਸ਼ਰਦ ਪਵਾਰ ਸੁਪ੍ਰੀਆ ਸੁਲੇ ਸਮੇਤ ਇਥੇ ਪਹੁੰਚੇ ਕਈ ਵਿਧਾਇਕ ਪਹੁੰਚੇ।
ਮੁੱਖ ਮੰਤਰੀ ਫੜਨਵੀਸ ਨੇ ਪਹਿਲਾਂ ਕੀਤੀ ਸੀ ਮੀਟਿੰਗ
ਵਿਧਾਇਕਾਂ ਦੀ ਪਰੇਡ ਤੋਂ ਪਹਿਲਾਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇੱਕ ਮੀਟਿੰਗ ਕੀਤੀ, ਪਰ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਕੁਰਸੀ ਬੈਠਕ ਵਿੱਚ ਖਾਲੀ ਦਿਖਾਈ ਦਿੱਤੀ। ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਨੇ ਸੋਮਵਾਰ ਨੂੰ ਮਹਾਰਾਸ਼ਟਰ ਵਿਚ ਫਲੋਰ ਟੈਸਟ ਬਾਰੇ ਸੁਪਰੀਮ ਕੋਰਟ ਵਿਚ ਸੁਣਵਾਈ ਦੌਰਾਨ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੂੰ 162 ਵਿਧਾਇਕਾਂ ਦੇ ਸਮਰਥਨ ਦਾ ਪੱਤਰ ਸੌਂਪਿਆ। ਹਾਲਾਂਕਿ, ਇਨ੍ਹਾਂ ਤਿੰਨਾਂ ਧਿਰਾਂ ਨੇ ਪਹਿਲਾਂ 154 ਵਿਧਾਇਕਾਂ ਦਾ ਹਲਫਨਾਮਾ ਸੁਪਰੀਮ ਕੋਰਟ ਵਿੱਚ ਸੌਂਪਿਆ ਸੀ, ਜਿਸ ਨੂੰ ਉਨ੍ਹਾਂ ਨੂੰ ਵਾਪਸ ਲੈਣਾ ਪਿਆ। ਦੇਵੇਂਦਰ ਫੜਨਵੀਸ ਨੇ ਸ਼ਨਿੱਚਰਵਾਰ ਸਵੇਰੇ ਰਾਜਪਾਲ ਦੀ ਅਗਵਾਈ ‘ਚ ਪਹਿਲਾਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਅਜੀਤ ਨੇ ਉਨ੍ਹਾਂ ਨਾਲ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਅਗਲੇ ਦਿਨ ਅਜੀਤ ਨੇ ਕਿਹਾ ਕਿ ਉਹ ਐਨਸੀਪੀ ਵਿੱਚ ਸੀ ਅਤੇ ਰਹੇਗਾ। ਇਹ ਵੀ ਕਿਹਾ ਕਿ ਭਾਜਪਾ-ਐਨਸੀਪੀ ਗਠਜੋੜ ਰਾਜ ਵਿਚ ਇਕ ਸਥਿਰ ਸਰਕਾਰ ਦੇਵੇਗਾ। ਹਾਲਾਂਕਿ, ਫਿਰ ਵੀ ਸ਼ਰਦ ਪਵਾਰ ਨੇ ਕਿਹਾ ਸੀ ਕਿ ਅਜਿਹਾ ਕੋਈ ਗਠਜੋੜ ਐਨਸੀਪੀ ਨਾ ਕੀਤਾ ਹੈ ਨਾ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।