Equal - Sach Kahoon Punjabi
ਸੰਦੀਪ ਕੰਬੋਜ
ਕੁੜੀਆਂ ਦੇ ਲੇਖਾਂ ਦੀ ਕਹਾਣੀ ਤੇ ਇੰਨੀ ਵੱਡੀ ਹੁੰਦੀ ਹੈ ਕਿ ਜੇ ਕਿਤਾਬ ਲਿਖਣ ਬੈਠ ਜਾਈਏ ਤਾਂ ਸਾਰੀ ਉਮਰ ਨਹੀਂ ਮੁੱਕਣੀ। ਹਰ ਇਸਤਰੀ ਦਾ ਮਾਂ ਬਣਨ ਦਾ ਸੁਫ਼ਨਾ ਹੁੰਦਾ। ਉਸ ਨੂੰ ਚਾਅ ਹੁੰਦਾ ਹੈ ਕਿ ਉਹ ਆਪਣੇ ਬੱਚੇ ਤੋਂ ਮਮਤਾ ਨਿਛਾਵਰ ਕਰੇ। ਹਰ ਮਾਂ ਇਹੋ ਚਾਹੁੰਦੀ ਹੈ ਕਿ ਉਸਦੀ ਸੰਤਾਨ ਪੁੱਤਰ ਹੋਵੇ, ਕਿਉਂ ਨਹੀਂ ਉਹ ਧੀ ਨੂੰ ਜਨਮ ਦੇ ਕੇ ਖੁਸ਼ ਹੁੰਦੀ? ਭਾਵੇਂ ਇੱਛਾ ਥੋੜ੍ਹੀ ਦੇਰ ਦੀ ਹੁੰਦੀ ਹੈ। ਬੇਟੀ ਦੇ ਜਨਮ ਤੋਂ ਬਾਦ ਫੇਰ ਉਸ ਨਾਲ ਵੀ ਬਹੁਤ ਮੋਹ ਪਿਆਰ ਹੋ ਜਾਂਦਾ। ਅਜਿਹਾ ਕਿਉਂ? ਇਹ ਇੱਕ ਧਾਰਣਾ ਬਣੀ ਹੋਈ ਹੈ ਮੁੱਢ ਕਦੀਮ ਤੋਂ ਕਿ ਧੀਆਂ ਪਰਾਇਆ ਧਨ ਹੁੰਦੀਆਂ। ਇਨ੍ਹਾਂ ਨੇ ਤਾਂ ਪਰਾਏ ਘਰ ਜਾਣਾ। ਜਦੋਂ ਕਿ ਪੁੱਤਰ ਉਨ੍ਹਾਂ ਕੋਲ ਰਹੇਗਾ। ਇਹ ਵੀ ਉਨ੍ਹਾਂ ਦਾ ਵਿਸ਼ਵਾਸ ਹੀ ਹੈ ਜਿਸ ਤਰ੍ਹਾਂ ਦਾ ਅੱਜ ਜਮਾਨਾ ਹੈ, ਇਸ ਦੌਰ ਵਿੱਚ ਨਾ ਧੀਆਂ ਤੇ ਨਾ ਹੀ ਪੁੱਤਰ ਕੋਲ ਰਹਿੰਦੇ ਹਨ ਜਿੱਥੇ ਜਿਸਦੀ ਨੌਕਰੀ ਜਾਂ ਕੰਮ-ਧੰਦਾ ਹੁੰਦਾ ਹੈ ਉਹ Àੁੱਥੇ ਹੀ ਰਹਿੰਦਾ ਹੈ। ਮਾਂ-ਬਾਪ ਅਕਸਰ ਇਕੱਲੇ ਹੀ ਰਹਿ ਜਾਂਦੇ ਹਨ। ਫੇਰ ਅਸੀਂ ਸਿਰਫ ਧੀਆਂ ਨੂੰ ਹੀ ਕਿਉਂ ਪਰਾਇਆ ਧਨ ਕਹਿੰਦੇ ਹਾਂ?
ਧੀ ਅਤੇ ਪੁੱਤਰ ਕੁਦਰਤ ਦੀ ਨੇਮਤ ਹਨ, ਪਰ ਇੱਕ ਮਾਂ ਅਤੇ ਧੀ ਦੀ ਸਾਂਝ ਹੀ ਨਿਰਾਲੀ ਹੁੰਦੀ ਹੈ। ਉਹ ਧੀ ਦੇ ਜ਼ਰੀਏ ਆਪਣਾ-ਆਪ ਦੁਬਾਰਾ ਜਿਉਂਦੀ ਹੈ। ਉਹ ਬਚਪਨ ਦੀਆਂ ਸ਼ਰਾਰਤਾਂ ਅਤੇ ਜਵਾਨੀ ਦੀਆਂ ਉਮੰਗਾਂ ਧੀ ਜ਼ਰੀਏ ਹੀ ਇੱਕ ਵਾਰ ਫਿਰ ਤੋਂ ਮਾਣਦੀ ਹੈ। ਉਸ ਨੂੰ ਧੀ ਵਿੱਚ ਆਪਣਾ ਹੀ ਰੂਪ ਨਜ਼ਰ ਆਉਂਦਾ ਹੈ। ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਇੱਕ ਮਾਂ ਸਿਰਫ਼ ਆਪਣੀ ਧੀ ਨਾਲ ਹੀ ਕਰ ਸਕਦੀ ਹੈ। ਘਰ ਵਿੱਚ ਅਜਿਹਾ ਕੋਈ ਹੋਰ ਹੁੰਦਾ ਹੀ ਨਹੀਂ ਜਿਸ ਨਾਲ ਉਹ ਬੇਪਰਵਾਹ ਹੋ ਕੇ ਸੁਖ-ਦੁੱਖ ਸਾਂਝਾ ਕਰ ਸਕੇ। ਇਹੀ ਦਿਲੀ ਸਾਂਝ ਇਸ ਰਿਸ਼ਤੇ ਨੂੰ ਹੋਰ ਵੀ ਮਿੱਠਾ ਅਤੇ ਨਿੱਘਾ ਬਣਾ ਦਿੰਦੀ ਹੈ।
ਭਾਵੇਂ ਅੱਜ ਬਹੁਗਿਣਤੀ ਲੋਕ ਧੀਆਂ ਜੰਮਣ ਤੋਂ ਇਨਕਾਰੀ ਹੋ ਗਏ ਹਨ, ਪਰ ਕੁਝ ਘਰ ਅਜਿਹੇ ਵੀ ਹਨ ਜਿੱਥੇ ਧੀਆਂ ਨੂੰ ਪਿਆਰ, ਸਤਿਕਾਰ ਨਾਲ ਨਿਵਾਜਿਆ ਜਾਂਦਾ ਹੈ। ਬਿਨਾਂ ਕਿਸੇ ਵਿਤਕਰੇ ਤੋਂ ਪਾਲਿਆ ਜਾਂਦਾ ਹੈ। ਉਨ੍ਹਾਂ ਘਰਾਂ ਵਿੱਚ ਹਮੇਸ਼ਾ ਬਰਕਤਾਂ ਬਰਕਰਾਰ ਰਹਿੰਦੀਆਂ ਹਨ। ਅੱਜ ਦੇ ਪਦਾਰਥਵਾਦੀ ਅਤੇ ਨਿਰਮੋਹ ਭਰੇ ਜ਼ਮਾਨੇ ਵਿੱਚ ਜਿਸ ਘਰ ਦੀ ਨੂੰਹ, ਧੀ ਅਤੇ ਮਾਂ ਬੈਠ ਕੇ ਠਹਾਕਿਆਂ ਦੀ ਸਾਂਝ ਪਾਉਂਦੀਆਂ ਹਨ। ਉਹ ਭਾਗਾਂ ਭਰਿਆ ਵਿਹੜਾ ਕਿਸੇ ਸਵਰਗ ਤੋਂ ਘੱਟ ਨਹੀਂ। ਔਰਤ ਦੁਨੀਆਂ ਦੀ ਸ਼ਕਤੀਸ਼ਾਲੀ, ਤਾਕਤਵਰ, ਸਹਿਣਸ਼ੀਲਤਾ ਦਾ ਨਾਂਅ ਹੈ। ਹਰ ਇੱਕ ਧੀ ਮਾਂ ਦੇ ਰੂਪ ਵਿੱਚ ਇੱਕ ਮਾਂ ਦੇ ਪੇਟ ‘ਚੋਂ ਜਨਮ ਲੈਂਦੀ ਹੈ। ਜੇ ਧੀਆਂ ਨਾ ਜੰਮਦੀਆਂ ਤਾਂ ਸੰਸਾਰ ਵਿੱਚ ਇਨਸਾਨਾਂ ਦੇ ਬੂਟੇ ਕਿੱਥੋਂ ਲੱਗਦੇ? ਪਤਾ ਨਹੀਂ ਕਿਉਂ ਜਦ ਘਰ ਵਿੱਚ ਧੀ ਜਨਮ ਲੈਂਦੀ ਹੈ ਤਾਂ ਲੋਕਾਂ ਦੇ ਚਿਹਰੇ ਕਿਉ ਮੁਰਝਾ ਜਾਂਦੇ ਹਨ? ਧੀਆਂ ਵਿਚਾਰੀਆਂ ਤਾਂ ਸਾਰੀ ਉਮਰ ਆਪਣੇ ਮਾਂ-ਬਾਪ, ਵੀਰਾਂ ਅਤੇ ਸਿਰ ਦੇ ਸਾਈਂ ਦੀ ਸੁੱਖ ਮਨਾਉਂਦੀਆ ਬੁੱਢੀਆਂ ਹੋ ਜਾਂਦੀਆ ਹਨ। ਪੇਕੇ ਅਤੇ ਸਹੁਰੇ ਦੋਵਾਂ ਪਰਿਵਾਰਾਂ ਦਾ ਬੋਝ ਉਠਾਉਂਦੀਆਂ ਹਨ। ਇਹ ਗੱਲ ਤਾਂ ਮੰਨੀ ਹੋਈ ਹੈ ਕਿ ਧੀਆਂ ਆਪਣੇ ਮਾਪਿਆਂ ਨਾਲ ਦਿਲੋਂ ਜੁੜੀਆਂ ਹੁੰਦੀਆਂ ਹਨ। ਜੋ ਰੌਣਕ ਘਰ ਵਿੱਚ ਧੀ ਨਾਲ ਹੁੰਦੀ ਹੈ ਉਹ ਮੁੰਡਿਆਂ ਨਾਲ ਨਹੀਂ ਹੁੰਦੀ। ਧੀਆਂ ਇੱਕ ਕੋਮਲ ਫੁੱਲ ਹਨ ਤੇ ਹਰ ਵੇਲੇ ਆਪਣੇ ਮਾਂ-ਬਾਪ ਦਾ ਸੁਖ ਚਾਹੁਣ ਵਾਲੀਆਂ ਹਨ। ਸਕੂਲੋਂ ਆ ਕੇ ਨਿੱਕੇ-ਨਿੱਕੇ ਕੰਮਾਂ ਵਿੱਚ ਮਾਂ ਦਾ ਹੱਥ ਵੰਡਾਉਣਾ, ਮਾਂ ਨਾਲ ਘਰ ਦਾ ਸਾਰਾ ਕੰਮ ਕਰਵਾਉਣਾ। ਧੀਆਂ ਨਾਲ ਵਿਹੜਾ ਭਰਿਆ ਲੱਗਦਾ ਹੈ, ਇਸ ਦਾ ਅਹਿਸਾਸ ਧੀ ਦੇ ਸਹੁਰੇ ਤੁਰ ਜਾਣ ‘ਤੇ ਹੁੰਦਾ ਹੈ।
ਸਮਾਜ ਵਿੱਚ ਆਮ ਗੱਲ ਹੈ, ਧੀ ਜੰਮੇ ‘ਤੇ ਕਹਿੰਦੇ ਹਨ, ਸਾਡੇ ਘਰ ਪੱਥਰ ਆ ਗਿਆ। ਪਤਾ ਨਹੀਂ ਇਹ ਸੋਚ ਕਿੱਥੋਂ ਸਾਡੇ ਅੰਦਰ ਵੱਸ ਗਈ? ਪਿਛਲੇ ਸਮਿਆਂ ਵਿੱਚ ਜਦੋਂ ਇੱਕ ਮਾਂ ਲੜਕੀ ਨੂੰ ਜਨਮ ਦਿੰਦੀ ਸੀ, ਉਸ ਨੂੰ ਮਨਹੂਸ, ਕੁਲਹਿਣੀ ਜਿਹੇ ਸ਼ਬਦ ਨਾਲ ਭੰਡਿਆ ਜਾਂਦਾ ਸੀ। ਇਹ ਵਰਤਾਰਾ ਅੱਜ ਵੀ ਕਿਤੇ-ਕਿਤੇ ਵੇਖਣ ਨੂੰ ਆਮ ਮਿਲ ਜਾਂਦਾ ਹੈ। ਔਰਤ ਨੂੰ ਧੀ ਜੰਮਣ ਤੋਂ ਬਾਅਦ ਮਿਹਣੇ ਦਿੱਤੇ ਜਾਂਦੇ ਹਨ। ਬੁਰਾ-ਭਲਾ ਕਿਹਾ ਜਾਂਦਾ ਹੈ। ਉਸਦਾ ਸਾਹ ਲੈਣਾ ਮੁਸ਼ਕਲ ਕਰ ਦਿੱਤਾ ਜਾਂਦਾ ਹੈ। ਸਾਡੇ ਸਮਾਜ ਵਿੱਚ ਤਕਰੀਬਨ ਬਹੁਤ ਪਰਿਵਾਰਾਂ ਦੀ ਇਹ ਸੋਚ ਹੁੰਦੀ ਹੈ ਕਿ ਸਾਡੇ ਪਰਿਵਾਰ ਵਿੱਚ ਕੇਵਲ ਲੜਕਾ ਹੀ ਜਨਮ ਲਵੇ। ਇੱਥੋਂ ਤੱਕ ਕਿ ਔਰਤ ਨੂੰ ਧੀ ਜੰਮਣ ਕਾਰਨ ਛੱਡ ਵੀ ਦਿੱਤਾ ਜਾਂਦਾ ਹੈ, ਭਾਵ ਰਿਸ਼ਤਾ ਤੋੜ ਲਿਆ ਜਾਂਦਾ ਹੈ ਜਾਂ ਨੌਬਤ ਮਾਰਨ ਤੱਕ ਜਾ ਪਹੁੰਚਦੀ ਹੈ। ਸੌੜੀ ਸੋਚ ਦੇ ਮਾਲਕ ਲੋਕ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਨੂੰ ਵੀ ਇੱਕ ਔਰਤ ਨੇ ਹੀ ਜਨਮ ਦਿੱਤਾ ਹੁੰਦਾ ਹੈ, ਜਿਸ ਦੀ ਉਹ ਬੇਕਦਰੀ ਕਰ ਰਹੇ ਹੁੰਦੇ ਹਨ।
ਇਹ ਸੱਚ ਹੈ ਕਿ ਜਿੱਥੇ ਲੜਕੀ ਦੀ ਲੋੜ ਹੈ ਸਮਾਜ ਨੂੰ, ਓਨੀ ਹੀ ਲੜਕੇ ਦੀ ਵੀ, ਪਰ ਲੜਕੀ ਲਈ ਹੀ ਮਾੜੀ ਸੋਚ ਕਿਉਂ? ਲੜਕੇ ਭਾਵੇਂ ਚਾਰ ਜੰਮ ਪੈਣ, ਕੋਈ ਨਹੀਂ ਅਫਸੋਸ ਕਰਦਾ, ਲੜਕੀ ਇੱਕ ਵੀ ਜੰਮੇ ਤੋਂ ਵੀ ਦੁਖੀ ਹੋ ਜਾਂਦੇ ਹਨ। ਲੋਕ ਇਹ ਵੀ ਨਹੀਂ ਸੋਚਦੇ ਕਿ ਲੜਕੀਆਂ ਹੀ ਅੱਗੇ ਜਾ ਕੇ ਸਮਾਜ ਦੀਆਂ ਸਿਰਜਣਹਾਰ ਬਣਦੀਆਂ ਹਨ। ਅਣਗਿਣਤ ਮਾਪੇ ਅਜਿਹੇ ਵੀ ਹਨ ਜਿਹੜੇ ਧੀ ਦੇ ਜਨਮ ‘ਤੇ ਖੁਸ਼ੀ ਮਨਾਉਂਦੇ ਹਨ, ਮਠਿਆਈਆਂ ਵੰਡਦੇ ਹਨ। ਲੜਕੇ-ਲੜਕੀ ਵਿੱਚ ਕੋਈ ਭੇਦ-ਭਾਵ ਨਹੀਂ ਰੱਖਦੇ।
ਅਖਬਾਰਾਂ ਵਿੱਚ ਇਸ ਵਿਸ਼ੇ ਉੱਪਰ ਅਕਸਰ ਲੇਖ ਛਪਦੇ ਰਹਿੰਦੇ ਹਨ। ਸ਼ਾਇਦ ਇਸੇ ਦਾ ਨਤੀਜਾ ਹੈ ਕਿ ਲੋਕਾਂ ਵਿੱਚ ਬਦਲਾਅ ਆ ਰਿਹਾ ਹੈ। ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਗੂੰ ਪਿਆਰ ਕਰੋ। ਜੇ ਧੀ ਨਾ ਰਹੀ ਤਾਂ ਸਮਾਜ ਦੀ ਹੋਂਦ ਵੀ ਨਹੀਂ ਰਹੇਗੀ। ਹਰ ਧੀ ਆਪਣੇ ਬਾਬਲ ਦੀ ਪੱਗ ਦਾ ਲੜ ਹੁੰਦੀ ਹੈ।
ਕਈ ਘਰਾਂ ਵਿੱਚ ਤਾਂ ਲੜਕੇ ਤੇ ਲੜਕੀ ਦੇ ਖਾਣ ਪੀਣ ਵਿੱਚ ਵੀ ਵਿਤਕਰਾ ਹੁੰਦਾ ਹੈ। ਜੋ ਕਿ ਨਹੀਂ ਹੋਣਾ ਚਾਹੀਦਾ। ਲੜਕੀਆਂ ਨੂੰ ਸਗੋਂ ਭਰਪੂਰ ਪੌਸ਼ਟਿਕ ਖੁਰਾਕ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਮਾਵਾਂ ਬਣਨਾ ਹੁੰਦਾ। ਦੋਹਾਂ ਨੂੰ (ਪੁੱਤਰ ਤੇ ਧੀ ਨੂੰ) ਇੱਕ ਬੱਚੇ ਦੇ ਰੂਪ ਵਿੱਚ ਪਾਲਣਾ-ਪੋਸਣਾ ਚਾਹੀਦਾ ਹੈ ਨਾ ਕਿ ਇਹ ਸੋਚਣਾ ਕਿ ਇਹ ਤਾਂ ਪਰਾਇਆ ਧਨ ਹੈ। ਇਸ ਸੋਚ ਨੂੰ ਬਦਲਣ ਵਿੱਚ ਮਾਵਾਂ ਹੀ ਵੱਡਾ ਯੋਗਦਾਨ ਪਾ ਸਕਦੀਆਂ ਹਨ। ਧੀਆਂ ਨੂੰ ਵੀ ਪੁੱਤਰ ਵਾਂਗੂੰ ਹੀ ਵਧੀਆ ਵਿੱਦਿਆ ਦਿਓ ਉਹ ਵੀ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕਣ ਤੇ ਆਪਣਾ ਜੀਵਨ ਚੰਗੀ ਤਰ੍ਹਾਂ ਜੀ ਸਕਣ ਭਲੇ ਵੇਲਿਆਂ ‘ਚ ਧੀਆਂ ਨੂੰ ਪੂੰਨ ਕੀਤਾ ਜਾਂਦਾ ਸੀ। ਕਹਿੰਦੇ ਜੋ ਕੰਨਿਆ ਦਾਨ ਕਰਦਾ ਸੀ ਉਹ ਆਪਣੇ-ਆਪ ਨੂੰ ਭਾਗਸ਼ਾਲੀ ਸਮਝਦਾ ਸੀ।
ਧੀਆਂ ਜਦੋਂ ਵਿਆਹ ਕੇ ਅਸੀਂ ਅਗਲੇ ਘਰ ਤੋਰ ਦਿੰਦੇ ਹਾਂ ਤਾਂ ਅਸੀਂ ਤਾਂ ਇਹ ਜੋ ਸੋਚ ਉਸਦੇ ਜਨਮ ਤੋਂ ਹੀ ਪਾਲੀ ਹੁੰਦੀ ਕਿ ਬੇਗਾਨਾ ਧਨ ਹੈ, ਉਹ ਧਨ ਅਗਲੇ ਘਰ ਭੇਜ ਕੇ ਸੁਰਖੁਰੂ ਹੋ ਜਾਂਦੇ ਹਾਂ… ਪਰ ਕੀ ਇਹ ਸਭ ਕੁਝ ਸਹਿਜ਼ ਹੀ ਹੋ ਜਾਂਦਾ ਹੈ? ਨਹੀਂ ਧੀਆਂ ਨੂੰ ਸਹੁਰੇ ਘਰ ਪਰਾਇਆ ਸਮਝਿਆ ਜਾਂਦਾ। ਬੇਗਾਨੀ ਸਮਝਿਆ ਜਾਂਦਾ ਹੈ। ਕਈ ਥਾਵਾਂ ‘ਤੇ ਸੱਸ-ਸਹੁਰਾ ਉਸਨੂੰ ਛੇਤੀ-ਛੇਤੀ ਆਪਣਾ ਨਹੀਂ ਸਮਝਦੇ ਉਸਨੂੰ ਬਹੁਤ ਸਮਾਂ ਲੱਗਦੈ ਆਪਣੀ ਹੋਂਦ ਸਿੱਧ ਕਰਨ ‘ਚ। ਇੱਥੇ ਧੀ ਦੀ ਤਰਾਸਦੀ ਹੈ ਕਿ ਮਾਪੇ ਉਸਨੂੰ ਬਿਗਾਨਾ ਧਨ ਸਮਝਦੇ ਹਨ ਤੇ ਜਦੋਂ ਉਹ ਸਹੁਰੇ ਪਰਿਵਾਰ ਵਿੱਚ ਜਾਂਦੀ ਹੈ ਉੱਥੇ ਉਹ ਪਰਾਈ ਧੀ ਹੁੰਦੀ ਹੈ। ਉਸਦੀ ਆਪਣੀ ਕੋਈ ਹੋਂਦ ਨਹੀਂ, ਉਸਦਾ ਕਿਹੜਾ ਘਰ ਹੋਇਆ? ਇਹ ਸਮਾਜ ‘ਤੇ ਸਵਾਲੀਆ ਨਿਸ਼ਾਨ ਹਮੇਸ਼ਾ ਹੀ ਲੱਗਿਆ ਰਹੇਗਾ। ਕਈ ਕੁੜੀਆਂ ਵੀ ਸਹੁਰੇ ਘਰ ਨੂੰ ਆਪਣਾ ਨਹੀਂ ਸਮਝਦੀਆਂ ।ਕੁੜੀਆਂ ਨੂੰ ਆਪਣੀ ਹੋਂਦ ਵਸਾਉਣ ਲਈ ਸਹੁਰੇ ਘਰ ਨੂੰ ਆਪਣਾ ਸਮਝ ਕੇ ਆਪਣੇ ਫ਼ਰਜ ਸਮਝਣੇ ਚਾਹੀਦੇ ਹਨ। ਉਹ ਸਹੁਰੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਣ ਤਾਂ ਹੀ ਸੁਖੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਸਾਨੂੰ ਸਾਰਿਆਂ ਨੂੰ ਆਪਣਾ ਫਰਜ ਸਮਝਦੇ ਹੋਏ ਧੀਆਂ ਨੂੰ ਪੁੱਤਰਾਂ ਵਾਂਗ ਮਾਣ-ਸਨਮਾਨ ਅਤੇ ਪੂਰੇ ਹੱਕ ਦੇਣੇ ਚਾਹੀਦੇ ਹਨ।
ਗੋਲੂ ਕਾ ਮੋੜ,
ਗੁਰੂਹਰਸਹਾਏ, ਫਿਰੋਜ਼ਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਾਬਰੀ ਦਾ ਗਿਆਨ
ਮਹਾਂਰਿਸ਼ੀ ਕਣਵ ਨੇ ਇੱਕ ਵਾਰ ਆਪਣੇ ਸ਼ਿਸ਼ਾਂ ਨੂੰ ਇਹ ਸਮਝਾਇਆ ਕਿ ਵਿਅਕਤੀ ਨੂੰ ਕਦੇ ਵੀ ਆਪਣੇ ਵੱਡੇਪਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਦ੍ਰਿਸ਼ਟਾਂਤ ਦੇ ਰੂਪ ‘ਚ ਉਨ੍ਹਾਂ ਨੂੰ ਇਹ ਛੋਟੀ ਜਿਹੀ ਕਥਾ ਸੁਣਾਈ ਜੰਗਲ ‘ਚ ਇੱਕ ਦਰੱਖਤ ਦੇ ਨਾਲ ਲਿਪਟੀ ਇੱਕ ਵੇਲ ਵੀ ਹੌਲੀ-ਹੌਲੀ ਵਧ ਕੇ ਦਰੱਖਤ ਦੇ ਬਰਾਬਰ ਹੋ ਗਈ ਦਰੱਖਤ ਦਾ ਆਸਰਾ ਲੈ ਕੇ ਉਸ ਨੇ ਵਧਣਾ-ਫੁੱਲਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦਿਨ ਲੰਘਣ ਲੱਗੇ ਇੱਕ ਦਿਨ ਵੇਲ ਨੂੰ ਵਧਦੇ-ਫੁੱਲਦੇ ਵੇਖ ਕੇ ਦਰੱਖਤ ਨੂੰ ਹੰਕਾਰ ਹੋ ਗਿਆ ਤੇ ਉਹ ਸੋਚਣ ਲੱਗਾ ਕਿ ਜੇਕਰ ਮੈਂ ਨਾ ਹੁੰਦਾ ਤਾਂ ਇਹ ਵੇਲ ਕਦੋਂ ਦੀ ਖਤਮ ਹੋ ਗਈ ਹੁੰਦੀ ਫਿਰ ਕੀ ਸੀ, ਉਸ ਨੇ ਆਪਣੇ ਆਸਰੇ ਨੂੰ ਵੇਲ ਦੀ ਕਮਜ਼ੋਰੀ ਸਮਝ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਬੋਲਿਆ, ‘ਐ ਵੇਲ, ਮੈਂ ਜੋ ਕਹਾਂ ਤੂੰ ਉਸ ਦਾ ਪਾਲਣ ਕਰਿਆ ਕਰ, ਨਹੀਂ ਤਾਂ ਮੈਂ ਤੈਨੂੰ ਆਪਣੇ ਨਾਲੋਂ ਹਟਾ ਦਿਆਂਗਾ’ ਅਜੇ ਉਹ ਵੇਲ ਨੂੰ ਝਿੜਕ ਹੀ ਰਿਹਾ ਸੀ ਕਿ ਦੋ ਰਾਹੀ ਉੱਧਰੋਂ ਲੰਘੇ ਉਨ੍ਹਾਂ ਵਿੱਚੋਂ ਇੱਕ ਬੋਲਿਆ, ‘ਭਰਾ ਵੇਖ ਇਹ ਦਰੱਖਤ ਕਿੰਨਾ ਠੰਢਾ ਤੇ ਸੁੰਦਰ ਹੈ ਇਸ ‘ਤੇ ਕਿੰਨੇ ਵਧੀਆ ਵੇਲ ਨੂੰ ਫੁੱਲ ਲੱਗ ਰਹੇ ਹਨ ਆਓ, ਇੱਥੇ ਕੁਝ ਦੇਰ ਬੈਠ ਕੇ ਅਰਾਮ ਕਰੀਏ’ ਆਪਣਾ ਸਾਰਾ ਮਹੱਤਵ ਵੇਲ ਦੇ ਨਾਲ ਹੈ, ਇਹ ਸੁਣ ਕੇ ਹੰਕਾਰੀ ਦਰੱਖਤ ਦਾ ਹੰਕਾਰ ਪਲ ‘ਚ ਖ਼ਤਮ ਹੋ ਗਿਆ ਉਸ ਦਿਨ ਤੋਂ ਉਸ ਨੇ ਵੇਲ ਨੂੰ ਧਮਕਾਉਣਾ ਬੰਦ ਕਰ ਦਿੱਤਾ ਕਥਾ ਦਾ ਭਾਵ ਸਮਝਾਉਂਦਿਆਂ ਮਹਾਂਰਿਸ਼ੀ ਬੋਲੇ, ‘ਮੁਰੀਦੋ, ਔਰਤ ਨਾਲ ਹੀ ਆਦਮੀ ਦਾ ਮਹੱਤਵ ਹੈ ਦੋਵੇਂ ਇੱਕ-ਦੂਜੇ ਦੇ ਸਹਿਯੋਗੀ ਹਨ ਇਸ ਤਰ੍ਹਾਂ ਕਿਸੇ ਇੱਕ ਨੂੰ ਛੋਟਾ ਜਾਂ ਵੱਡਾ ਨਹੀਂ ਮੰਨਿਆ ਜਾਣਾ ਚਾਹੀਦਾ’।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਇੰਗਲੈਂਡ ਟੀ20 ਲੜੀ : ਹੇਲਸ ਬਦੌਲਤ ਇੰਗਲੈਂਡ ਨੇ ਕੀਤੀ ਲੜੀ ਬਰਾਬਰ
3 ਟੀ20 ਮੈਚਾਂ ਦੀ ਲੜੀ 1-1 ਨਾਲ ਬਰਾਬਰ, ਤੀਜਾ ਮੈਚ 8 ਜੁਲਾਈ ਨੂੰ ਸ਼ਾਮ ਸਾਢੇ ਛੇ | India-England T20 Series
ਕਾਰਡਿਫ, (ਏਜੰਸੀ)। ਅਲੇਕਸ ਹੇਲਸ ਦੀ ਨਾਬਾਦ 58 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਭਾਰਤ ਨੂੰ ਦੂਸਰੇ ਟਵੰਟੀ20 ਮੁਕਾਬਲੇ ‘ਚ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਕਰ ਲਈ ਭਾਰਤ ਨੂੰ ਪੰਜ ਵਿਕਟਾਂ ‘ਤੇ 148 ਦੌੜਾਂ ‘ਤੇ ਰੋਕਣ ਤੋਂ ਬਾਅਦ ਇੰਗਲੈਂਡ ਨੇ 19.4 ਓਵਰਾਂ ‘ਚ ਪੰਜ ਵਿਕਟਾਂ ‘ਤੇ 149 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਇੰਗਲੈਂਡ ਨੂੰ ਇਹ ਜਿੱਤ ਦਿਵਾਉਣ ‘ਚ ਹੇਲਸ ਨੇ 41 ਗੇਂਦਾਂ ‘ਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 58 ਦੌੜਾਂ ਬਣਾ ਕੇ ਮੈਚ ਜੇਤੂ ਪਾਰੀ ਖੇਡੀ ਹੇਲਸ ਨੇ ਇੰਗਲੈਂਡ ਨੂੰ ਪੰਜਵੇਂ ਓਵਰ ‘ਚ ਤਿੰਨ ਵਿਕਟਾਂ ‘ਤੇ 44 ਦੌੜਾਂ ਦੀ ਨਾਜ਼ੁਕ ਹਾਲਤ ਚੋਂ ਕੱਢਿਆ ਤੇ ਟੀਮ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾ ਕੇ ਹੀ ਦਮ ਲਿਆ ਹੇਲਸ ਨੇ ਭੁਵਨੇਸ਼ਵਰ ਦੇ ਆਖ਼ਰੀ ਓਵਰ ਂਚ ਚੌਕਾ ਅਤੇ ਛੱਕਾ ਮਾਰ ਕੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਮੈਲ ਆਫ਼ ਦ ਮੈਚ ਰਹੇ ਹੇਲਸ ਨੂੰ ਕਪਤਾਨ ਈਆਨ ਮੋਰਗਨ, ਜਾਨੀ ਬੇਅਰਸਟੋ ਅਤੇ ਡਵਿਡ ਵਿਲੀ ਨੇ ਚੰਗਾ ਸਹਿਯੋਗ ਦਿੱਤਾ। (India-England T20 Series)
ਇਸ ਤੋਂ ਪਹਿਲਾਂ ਭਾਰਤ ਨੇ ਤਿੰਨ ਵਿਕਟਾਂ ‘ਤੇ 22 ਦੌੜਾਂ ਦੀ ਖ਼ਰਾਬ ਸ਼ੁਰੂਆਤ ਤੋਂ ਉੱਭਰਦਿਆਂ ਪੰਜ ਵਿਕਟਾਂ ‘ਤੇ 148 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫ਼ੈਸਲਾ ਕੀਤਾ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ ਪੰਜ ਓਵਰਾਂ ਤੱਕ ਆਪਣੀਆਂ ਤਿੰਨ ਵਿਕਟਾਂ ਸਿਰਫ਼ 22 ਦੌੜਾਂ ‘ਤੇ ਗੁਆ ਦਿੱਤੀਆਂ ਇਸ ਤੋਂ ਬਾਅਦ ਕੋਹਲੀ-ਰੈਨਾ ਵੱਲੋਂ ਚੌਥੀ ਵਿਕਟ ਲਈ 57 ਦੌੜਾਂ ਅਤੇ ਕੋਹਲੀ ਨੇ ਧੋਨੀ ਨਾਲ 32 ਦੌੜਾਂ ਜੋੜੀਆਂ ਜਦੋਂਕਿ ਧੋਨੀ ਅਤੇ ਪਾਂਡਿਆ ਨੇ ਛੇਵੀਂ ਵਿਕਟ ਲਈ 37 ਦੌੜਾਂ ਜੋੜ ਕੇ ਭਾਰਤ ਨੂੰ 148 ਤੱਕ ਪਹੁੰਚਾਇਆ। (India-England T20 Series)
ਆਮ ਲੋਕਾਂ ਨੂੰ ਬਰਾਬਰ ਇਲਾਜ ਮੁਹੱਈਆ ਹੋਵੇ
ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਅਮਰੀਕਾ ‘ਚ ਇਲਾਜ ਕਰਵਾਉਣ ਤੋਂ ਬਾਅਦ ਵਤਨ ਪਰਤ ਆਏ ਹਨ। ਹੁਣ ਉਹ ਤੰਦਰੁਸਤ ਹਨ ਉਨ੍ਹਾਂ ਵਾਂਗ ਹੀ ਦੇਸ਼ ਦੇ ਹੋਰ ਬਹੁਤ ਸਾਰੇ ਆਗੂ ਅਤੇ ਅਮੀਰ ਲੋਕ ਵਿਦੇਸ਼ਾਂ ‘ਚੋਂ ਇਲਾਜ ਕਰਵਾਉਂਦੇ ਰਹੇ ਹਨ। ਇਸ ਦਾ ਸਿੱਧਾ ਜਿਹਾ ਅਰਥ ਇਹੀ ਹੈ ਕਿ ਦੇਸ਼ ਅੰਦਰ ਇਲਾਜ ਦੀਆਂ ਤਸੱਲੀਬਖ਼ਸ਼ ਸਹੂਲਤਾਂ ਨਹੀਂ ਹਨ। ਸਹੂਲਤਾਂ ਦੀ ਘਾਟ ‘ਚ ਸਰਦੇ-ਪੁੱਜਦੇ ਲੋਕ ਅਮਰੀਕਾ ਤੇ ਹੋਰ ਮੁਲਕਾਂ ‘ਚ ਇਲਾਜ ਕਰਵਾ ਲੈਂਦੇ ਹਨ ਪਰ ਆਮ ਲੋਕਾਂ ਦੀ ਹਾਲਤ ਕਾਫੀ ਤਰਸਯੋਗ ਹੈ। ਅਜੇ ਵੀ ਦੇਸ਼ ਅੰਦਰ ਸਾਰੇ ਨਾਗਰਿਕਾਂ ਨੂੰ ਇੱਕ ਸਮਾਨ ਦਰਜਾ ਨਹੀਂ ਮਿਲਿਆ।
ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰੀ ਹਸਪਤਾਲਾਂ ‘ਚ ਲੋੜੀਂਦੀਆਂ ਸਹੂਲਤਾਂ ਮੁੱਹਈਆ ਨਹੀਂ ਹੁੰਦੀਆਂ ਜਾਂ ਭ੍ਰਿਸ਼ਟਾਚਾਰ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਵੇਖੇ ਜਾਂਦੇ ਹਨ। ਦਿੱਲੀ, ਮੁੰਬਈ ਦੇ ਮਹਿੰਗੇ ਨਿੱਜੀ ਹਸਪਤਾਲਾਂ ‘ਚ ਆਮ ਬੰਦੇ ਦੀ ਪਹੁੰਚ ਹੀ ਨਹੀਂ ਹੈ। ਸਿਹਤ ਸਬੰਧੀ ਨੀਤੀਆਂ ਦੇ ਸਰਕਾਰੀ ਦਾਅਵੇ ਉਦੋਂ ਧਰੇ-ਧਰਾਏ ਰਹਿ ਜਾਂਦੇ ਹਨ। ਜਦੋਂ ਆਗੂਆਂ ਤੇ ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ‘ਚ ਵੱਡਾ ਅੰਤਰ ਵੇਖਿਆ ਜਾਂਦਾ ਹੈ। ਦਰਅਸਲ ਅਜੇ ਸਾਡੇ ਦੇਸ਼ ਦਾ ਢਾਂਚਾ ਅਮੀਰ ਤੇ ਗਰੀਬ ਲਈ ਵੱਖਰਾ-ਵੱਖਰਾ ਚੱਲ ਰਿਹਾ ਹੈ।
ਉੱਤੋਂ ਕੈਂਸਰ ਦੀ ਅਜਿਹੀ ਨਾਮੁਰਾਦ ਬਿਮਾਰੀ ਲਗਾਤਾਰ ਵਧ ਰਹੀ ਹੈ, ਜਿਸ ਦਾ ਇਲਾਜ ਗਰੀਬ ਵਿਅਕਤੀ ਕਰਵਾ ਹੀ ਨਹੀਂ ਸਕਦਾ। ਕੇਂਦਰ ਸਰਕਾਰ ਨੇ 10 ਕਰੋੜ ਪਰਿਵਾਰਾਂ ਲਈ ਸਿਹਤ ਬੀਮਾ ਯੋਜਨਾ ਲਿਆਂਦੀ ਹੈ, ਜਿਸ ਤਹਿਤ 5 ਲੱਖ ਦਾ ਬੀਮਾ ਹੋਵੇਗਾ ਪਰ ਇਨ੍ਹਾਂ ਸਕੀਮਾਂ ਨੂੰ ਪੂਰੇ ਸੁਚੱਜੇ ਢੰਗ ਨਾਲ ਚਲਾਉਣ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤਾਂ ਲਈ ਡੇਢ ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ, ਉੱਥੇ ਅਜਿਹੇ ਕਿੰਨੇ ਹੀ ਕੇਸ ਹਨ ਜਦੋਂ ਮਰੀਜ਼ ਸਹਾਇਤਾ ਰਾਸ਼ੀ ਮਿਲਣ ਤੋਂ ਪਹਿਲਾਂ ਹੀ ਜਹਾਨੋਂ ਤੁਰ ਗਿਆ ਸਿਹਤ ਸਬੰਧੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਇਸ ਤਰ੍ਹਾਂ ਲਾਗੂ ਕੀਤਾ ਜਾਵੇ ਕਿ ਇਸ ਦੀ ਪ੍ਰਕਿਰਿਆ ਸਰਲ ਤੇ ਜ਼ਲਦੀ ਹੋਵੇ।
ਸਰਕਾਰੀ ਸਹਾਇਤਾ ਰਾਸ਼ੀ ਭ੍ਰਿਸ਼ਟ ਨਿੱਜੀ ਹਸਪਤਾਲਾਂ ਦੀ ਕਮਾਈ ਦਾ ਵੱਡਾ ਸਾਧਨ ਬਣ ਜਾਂਦੀ ਹੈ। ਸਰਕਾਰੀ ਸਕੀਮਾਂ ਨੂੰ ਨਿੱਜੀ ਹਸਪਤਾਲਾਂ ਨਾਲ ਜੋੜਨ ਦੀ ਬਜਾਇ ਸਰਕਾਰੀ ਹਸਪਤਾਲਾਂ ‘ਚ ਸੁਧਾਰ ਕੀਤੇ ਜਾਣ ਦੀ ਜ਼ਰੂਰਤ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਨਿੱਜੀ ਹਸਪਤਾਲਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਦੇਸ਼ ਅੰਦਰ ਸਿਹਤ ਸਹੂਲਤਾਂ ਤਸੱਲੀਬਖ਼ਸ਼ ਹੋਣਗੀਆਂ ਤਾਂ ਸਿਆਸੀ ਆਗੂਆਂ ਨੂੰ ਵੀ ਵਿਦੇਸ਼ਾਂ ‘ਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਇਹ ਮੰਗ ਉੱਠਦੀ ਹੈ ਕਿ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਅਫਸਰਾਂ ਤੇ ਸਿਆਸੀ ਆਗੂਆਂ ਦੇ ਬੱਚੇ ਸਰਕਾਰੀ ਸਕੂਲਾਂ ‘ਚ ਪੜ੍ਹਨੇ ਲਾਜ਼ਮੀ ਕੀਤੇ ਜਾਣ। ਜੇਕਰ ਸਿਆਸੀ ਆਗੂ ਸਰਕਾਰੀ ਹਸਪਤਾਲ ‘ਚ ਇਲਾਜ ਕਰਵਾਉਣਗੇ ਤਾਂ ਵਾਕਿਆਈ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲੇਗੀ।
ਪਾਣੀ ਦਾ ਅੱਧਾ ਭਰਿਆ ਜਾਂ ਅੱਧਾ ਖਾਲੀ ਗਿਲਾਸ ਮਨੁੱਖੀ ਸੋਚ ਦੀ ਹਾਂ-ਪੱਖੀ ਜਾਂ ਨਾਂਹ-ਪੱਖੀ ਪਹੁੰਚ ਨਾਲ ਸਿੱਧੇ ਰੂਪ ਵਿਚ ਜੁੜਿਆ ਹੋਇਆ ਹੈ ਇਹ ਪਹੁੰਚ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਵਿਚ ਨਾਕਾਰਾਤਮਕ ਵਿਚਾਰਧਾਰਾ ਦਾ ਧਾਰਨੀ ਹੋਵੇਗਾ ਤਾਂ ਉਸ ਦੀ ਜ਼ਿੰਦਗੀ ਦੇ ਪ੍ਰਤੀ ਪਹੁੰਚ ਵੀ ਨੈਗੇਟਿਵ ਹੀ ਹੋਵੇਗੀ ਅਤੇ ਉਹ ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ਤੋਂ ਕੋਈ ਅਗਾਂਹਵਧੂ ਪ੍ਰੇਰਨਾ ਨਹੀਂ ਲੈ ਸਕੇਗਾ ਅਜਿਹੇ ਮਨੁੱਖ ਦੀ ਸੰਤੁਸ਼ਟੀ ਦਾ ਪੱਧਰ ਬਹੁਤ ਹੀ ਨੀਵਾਂ ਹੁੰਦਾ ਹੈ ਅਤੇ ਇਸ ਨੀਵਾਣ ਦੇ ਕਾਰਨ ਉਹ ਭਟਕਣ ਦਾ ਸ਼ਿਕਾਰ ਹੋਇਆ ਰਹਿੰਦਾ ਹੈ ਇਹ ਭਟਕਣ ਜਿੱਥੇ ਉਸ ਦੇ ਜੀਵਨ ਵਿਚ ਅਸਥਿਰਤਾ ਪੈਦਾ ਕਰਦੀ ਹੈ, ਉੱਥੇ ਉਸ ਨੂੰ ਨਿਰਾਸ਼ਾ ਦੀਆਂ ਡੂੰਘੀਆਂ ਖਾਈਆਂ ਵਿਚ ਵੀ ਧੱਕਦੀ ਹੈ ਅਜਿਹੀ ਸੂਰਤ-ਏ-ਹਾਲ ਉਸ ਮਨੁੱਖ ਨੂੰ ਉਸ ਦੇ ਜੀਵਨ-ਮਨੋਰਥ ਦੀ ਪ੍ਰਾਪਤੀ ਤੋਂ ਵਾਂਝਿਆਂ ਕਰੀ ਰੱਖਦੀ ਹੈ ਪਾਣੀ ਦਾ ਅੱਧਾ ਭਰਿਆ ਹੋਇਆ ਗਿਲਾਸ ਅਜਿਹੇ ਬਸ਼ਰ ਲਈ ਕੋਈ ਬਹੁਤਾ ਪ੍ਰਰੇਨਾਦਾਇਕ ਸਾਬਤ ਨਹੀਂ ਹੁੰਦਾ ਉਸ ਦੀ ਸੁਰ ਹਮੇਸ਼ਾ ਹੀ ਨਿਰਾਸ਼ਾਵਾਦੀ ਹੁੰਦੀ ਹੈ ਗਿਲਾਸ ਦੇ ਸੱਖਣੇਪਨ ਨੂੰ ਦੇਖ ਕੇ ਅਜਿਹਾ ਜੀਊੜਾ ਸਦਾ ਹੀ ਝੂਰਦਾ ਅਤੇ ਘੂਰਦਾ ਰਹਿੰਦਾ ਹੈ
ਦੂਸਰੇ ਪਾਸੇ ਸਮਾਜ ਵਿਚ ਕਈ ਅਜਿਹੇ ਵਿਅਕਤੀ ਵੀ ਮਿਲ ਜਾਂਦੇ ਹਨ ਜਿਹੜੇ ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ਨੂੰ ਆਸ਼ਾਵਾਦੀ ਜ਼ਾਵੀਏ ਤੋਂ ਤੱਕਦੇ ਹਨ ਅਤੇ ਹਮੇਸ਼ਾ ਆਪਣੀ ਚੜ੍ਹਦੀ ਕਲਾ ਦਾ ਸਬੂਤ ਦਿੰਦੇ ਹਨ ਇਸ ਵਰਗ ਦੇ ਵਿਅਕਤੀ ਅੱਧੇ ਭਰੇ ਹੋਏ  ਗਿਲਾਸ ਤੋਂ ਉਤਸ਼ਾਹਿਤ ਹੋ ਕੇ ਗਿਲਾਸ ਦੇ ਊਣੇਪਨ ਨੂੰ ਭਰਪੂਰ ਕਰਨ ਹਿੱਤ ਯਤਨਸ਼ੀਲ ਬਣੇ ਰਹਿੰਦੇ ਹਨ ਆਪਣੀ ਯਤਨਸ਼ੀਲਤਾ ਅਤੇ ਵਿਸ਼ੇਸ਼ ਲਗਨ ਸਦਕਾ ਇਹ ਨੇਕਬਖ਼ਤ ਆਪਣੀ ਹਯਾਤੀ ਦੇ ਵਾਧੇ-ਘਾਟੇ ਵਿਚ ਸਮਤੋਲ ਬਣਾਈ ਰੱਖਦੇ ਹਨ ਇਸ ਸਮਤੋਲ ਕਾਰਨ ਹੀ ਉਹ ਆਪਣੇ ਜੀਵਨ ਵਿਚ ਆਉਣ ਵਾਲੇ ਉਤਰਾਵਾਂ-ਚੜ੍ਹਾਵਾਂ ਪ੍ਰਤੀ ਬਹੁਤੇ ਉਦਾਸ ਜਾਂ ਹੁਲਾਸ ਨਹੀਂ ਹੁੰਦੇ ਆਪਣੇ ਸਮਰਸਤਾ ਵਾਲੇ ਨਜ਼ਰੀਏ ਕਾਰਨ ਇਹ ਪੁਰਖ ਮਹਾਨ ਹੋ ਨਿੱਬੜਦੇ ਹਨ ਕਿਉਂਕਿ ਇਨ੍ਹਾਂ ਦਾ ਸੁਭਾਅ ਸਦਾ ਸ਼ੁਕਰਗੁਜ਼ਾਰੀ ਵਾਲਾ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਸੁਭਾਅ ਵਾਲਾ ਮਨੁੱਖ ਕਦੇ ਵੀ ਰੱਬ ਦੇ ਵਰਤਾਰਿਆਂ ਉੱਪਰ ਕਿੰਤੂ-ਪਰੰਤੂ ਨਹੀਂ ਕਰਦਾ, ਸਗੋਂ ਉਸ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਆਪਣੇ ਲੋਕ-ਪ੍ਰਲੋਕ ਨੂੰ ਸੁਹੇਲਾ ਬਣਾਉਣ ਲਈ ਤੱਤਪਰ ਰਹਿੰਦਾ ਹੈ
ਪਾਣੀ ਦਾ ਅੱਧਾ ਭਰਿਆ ਹੋਇਆ ਗਿਲਾਸ ਕਿਸੇ ਵਿਅਕਤੀ ਦੇ ਸੰਤੋਖੀ ਸੁਭਾਅ ਦੀ ਵੀ ਬਾਤ ਪਾਉਂਦਾ ਹੈ ਇਹ ਬਾਤ ਮਨੁੱਖ ਨੂੰ ਥੋੜ੍ਹੇ ਨੂੰ ਬਹੁਤਾ ਕਰਕੇ ਜਾਣਨ ਦੀ ਜੀਵਨ-ਜਾਚ ਸਿਖਾਉਂਦੀ ਹੈ ਇਸ ਤਰ੍ਹਾਂ ਦੀ ਜੀਵਨ-ਜਾਚ ਦੀ ਹੀ ਪ੍ਰਤੀਨਿਧਤਾ ਕਰਦੇ ਰਹੇ ਹਨ ਸਾਡੇ ਗੁਰੂ-ਪੀਰ, ਪੈਗੰਬਰ, ਜਿਸ ਕਰਕੇ ਭਾਰਤ ਨੂੰ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ
ਸੋ ਅੰਤ ਵਿਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ਤੋਂ ਸਾਨੂੰ ਸਦਾ ਹੀ ਧਨਾਤਮਕ ਪ੍ਰੇਰਣਾ ਮਿਲਦੀ ਰਹੇਗੀ ਪਰ ਜੇਕਰ ਸਾਡੀ ਮਾਨਸਿਕ ਅਵਸਥਾ ਇਸ ਦੇ ਹਾਣ ਦੀ ਬਣੀ ਰਹੇਗੀ ਤਾਂ ਇਸ ਦੇ ਉਲਟ ਜੇਕਰ ਸਾਡੀ ਮਨੋਸਥਿਤੀ ਰਿਣਾਤਮਕ ਬਣੀ ਰਹੇਗੀ ਤਾਂ ਸਾਡੀ ਲੋਇਣ ਵੀ ਵਧੇਰਾ ਸਮਾਂ ਪਾਣੀ ਦੇ ਗਿਲਾਸ ਦੇ ਖਾਲੀਪਣ ਉੱਪਰ ਹੀ ਠਹਿਰੀ ਰਹੇਗੀ ਜਿੰਦਗੀ ‘ਚ ਨਕਾਰਾਤਮਕ ਰਵੱਈਆ ਸਾਨੂੰ ਉਦਾਸੀ ਦੇ ਆਲਮ ‘ਚ ਧੱਕੇਗਾ ਦਿਮਾਗ ਬਿਨਾ ਕਿਸੇ ਕਾਰਨ ਦੇ ਡਰ ਦਾ ਸ਼ਿਕਾਰ ਹੋਇਆ ਰਹੇਗਾ ਇਸ ਦੇ ਉਲਟ ਸਕਾਰਾਤਮਕ ਰਵੱਈਆ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਦਾ ਹੈ ਡਰ-ਭੈਅ ਚਿੰਤਾ ਜਿੰਦਗੀ ਦੇ ਨੇੜੇ ਨਹੀਂ ਫੜਕਦੇ ਬਸ ਸਿਰਫ ਨਜ਼ਰੀਆ ਬਦਲਣ ਦੀ ਲੋੜ ਹੁੰਦੀ ਹੈ ਇਸ ਲਈ ਸਾਨੂੰ ਹਮੇਸ਼ਾ ਹੀ ਆਸ਼ਾਵਾਦੀ ਉਰਫ਼ ਚੜ੍ਹਦੀ ਕਲਾ ਵਾਲਾ ਨਜ਼ਰੀਆ ਰੱਖਣਾ ਚਾਹੀਦਾ ਹੈ
ਰਮੇਸ਼ ਬੱਗਾ ਚੋਹਲਾ, ਹੈਬੋਵਾਲ ਖੁਰਦ (ਲੁਧਿਆਣਾ), ਮੋ. 94631-32719